JALANDHAR WEATHER

ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਭਵਨ ਬਨਾਉਣ ਵਾਲੇ ਸ਼੍ਰਮਯੋਗੀ ਹੋਣਗੇ ਸਨਮਾਨਿਤ- ਅਮਿਤ ਸ਼ਾਹ

ਨਵੀਂ ਦਿੱਲੀ, 24 ਮਈ- ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਸੰਸਦ ਦੀ ਨਵੀਂ ਬਣੀ ਇਮਾਰਤ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਨਵੇਂ ਢਾਂਚੇ ਨੂੰ ਰਿਕਾਰਡ ਸਮੇਂ ਵਿਚ ਬਣਾਉਣ ਵਿਚ ਲਗਭਗ 60,000 ਸ਼੍ਰਮ ਯੋਗੀਆਂ ਨੇ ਯੋਗਦਾਨ ਪਾਇਆ ਹੈ। ਪ੍ਰਧਾਨ ਮੰਤਰੀ ਇਸ ਮੌਕੇ ’ਤੇ ਸਾਰੇ ਸ਼੍ਰਮ ਯੋਗੀਆਂ ਦਾ ਸਨਮਾਨ ਵੀ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਮੌਕੇ ਇਕ ਇਤਿਹਾਸਕ ਪਰੰਪਰਾ ਨੂੰ ਸੁਰਜੀਤ ਕੀਤਾ ਜਾਵੇਗਾ। ਇਸ ਦੇ ਪਿੱਛੇ ਯੁੱਗਾਂ ਨਾਲ ਜੁੜੀ ਪਰੰਪਰਾ ਹੈ। ਇਤਿਹਾਸਕ ਰਾਜਦੰਡ ‘ਸੇਂਗੋਲ’ ਨਵੀਂ ਸੰਸਦ ਭਵਨ ਵਿਚ ਰੱਖਿਆ ਜਾਵੇਗਾ। ਇਸ ਦੀ ਵਰਤੋਂ 14 ਅਗਸਤ, 1947 ਨੂੰ ਪ੍ਰਧਾਨ ਮੰਤਰੀ ਨਹਿਰੂ ਦੁਆਰਾ ਕੀਤੀ ਗਈ ਸੀ ਜਦੋਂ ਬ੍ਰਿਟਿਸ਼ ਤੋਂ ਸੱਤਾ ਦਾ ਤਬਾਦਲਾ ਹੋਇਆ ਸੀ। ਇਸ ਨੂੰ ਤਾਮਿਲ ਵਿਚ ਸੇਂਗੋਲ ਕਿਹਾ ਜਾਂਦਾ ਹੈ, ਇਸ ਸ਼ਬਦ ਦਾ ਅਰਥ ਦੌਲਤ ਨਾਲ ਭਰਪੂਰ ਹੈ। ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਇਸ ਸੰਬੰਧੀ ਪੂਰੀ ਜਾਂਚ ਕੀਤੀ ਗਈ ਫ਼ਿਰ ਫੈਸਲਾ ਹੋਇਆ ਕਿ ਇਸ ਨੂੰ ਦੇਸ਼ ਦੇ ਸਾਹਮਣੇ ਰੱਖਿਆ ਜਾਵੇ ਅਤੇ ਅਜਿਹਾ ਕਰਨ ਲਈ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦਿਨ ਚੁਣਿਆ ਗਿਆ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ