JALANDHAR WEATHER

ਨੌਜਵਾਨ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ

ਸਠਿਆਲਾ, 23 ਮਈ (ਸਫਰੀ) - ਕਸਬਾ ਸਠਿਆਲਾ ਦੇ ਵੇਟਲਿਫ਼ਟਰ ਨੌਜਵਾਨ ਜਰਨੈਲ ਸਿੰਘ ਦੀ ਚਾਰ ਨੌਜਵਾਨਾਂ ਵਲੋਂ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੌਕੇ ’ਤੇ ਲੋਕਾਂ ਨੇ ਦੱਸਿਆ ਹੈ ਕਿ ਜਰਨੈਲ ਸਿੰਘ ਘੁੜੱਕੇ ’ਤੇ ਆਪਣੀ ਬਹਿਕ ਤੋਂ ਤੇਲ ਕਢਾਉਣ ਲਈ ਸਰ੍ਹੋਂ ਲੈ ਕੇ ਆ ਰਿਹਾ ਸੀ, ਜਦ ਉਹ ਚੱਕੀ ਦੇ ਅੰਦਰੋਂ ਬਾਹਰ ਆਇਆ ਤਾਂ ਚਾਰ ਵਿਅਕਤੀਆਂ ਨੇ ਲਗਾਤਾਰ ਗੋਲੀਆਂ ਚਲਾ ਕੇ ਮੌਕੇ ’ਤੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਗੋਲੀਆਂ ਦੇ 25 ਦੇ ਕਰੀਬ ਖੋਲ ਮਿਲੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ