JALANDHAR WEATHER

ਨੌਜਵਾਨ ਵਲੋਂ ਆਪਣੀ ਭੂਆ ਦੇ ਲੜਕੇ ਦਾ ਕਤਲ

ਜੋਧਾਂ, 24 ਮਈ (ਗੁਰਵਿੰਦਰ ਸਿੰਘ ਹੈਪੀ)- ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਕਸਬਾ ਜੋਧਾਂ ਵਿਖੇ ਨੌਜਵਾਨ ਵਲੋਂ ਆਪਣੀ ਭੂਆ ਦੇ ਲੜਕੇ ਨੂੰ ਜਾਨੋਂ ਮਾਰ ਕੇ ਮਿ੍ਰਤਕ ਦੇਹ ਨਹਿਰ ਵਿਚ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ (35) ਪੁੱਤਰ ਸਰਬਜੀਤ ਸਿੰਘ ਵਾਸੀ ਚੌਕੀਮਾਨ ਨੂੰ ਮਾਮੇ ਦੇ ਲੜਕੇ ਇਕਬਾਲ ਸਿੰਘ ਵਾਸੀ ਜੋਧਾਂ ਨੇ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਦੇ ਚੱਲਦਿਆਂ ਸਿਰ ’ਤੇ ਵਾਰ ਕਰਕੇ ਜਾਨੋਂ ਮਾਰ ਕੇ ਨਹਿਰ ਵਿਚ ਸੁੱਟ ਦਿੱਤਾ। ਪੁਲਿਸ ਵਲੋਂ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ