JALANDHAR WEATHER

ਆਪਸੀ ਤਕਰਾਰ ’ਚ ਨੌਜਵਾਨ ਦਾ ਕਤਲ

ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਗਿਆਸਪੁਰਾ ਵਿਚ ਹਲਵਾਈ ਦੀ ਦੁਕਾਨ ’ਤੇ ਇਕ ਨੌਜਵਾਨ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖ਼ਤ ਸੋਨੂ ਅਲੀ ਵਜੋਂ ਕੀਤੀ ਗਈ ਹੈ। ਸੋਨੂੰ ਹਲਵਾਈ ਦੀ ਦੁਕਾਨ ’ਤੇ ਸਮਾਨ ਲੈਣ ਲਈ ਆਇਆ ਸੀ ਕਿ ਇਥੇ ਉਸ ਦਾ ਕੁਝ ਲੋਕਾਂ ਨਾਲ ਤਕਰਾਰ ਹੋ ਗਿਆ। ਹਮਲਾਵਰਾਂ ਵਲੋਂ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ