JALANDHAR WEATHER

ਪੰਜਾਬ ਭਰ 'ਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੀ ਸੁਜਾਨ ਕੌਰ ਪੁਲਿਸ ਅਫ਼ਸਰ ਬਣੇਗੀ

ਸਰਦੂਲਗੜ੍ਹ , 24 ਮਈ ( ਜੀ.ਐਮ.ਅਰੋੜਾ) -ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਆਏ ਨਤੀਜੇ ਵਿਚ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਵਿਚ ਪੜ੍ਹਦੀ ਪਿੰਡ ਫੂਸ ਮੰਡੀ ਦੀ ਲੜਕੀ ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ ਨੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕਰ ਕੇ ਸਕੂਲ ਅਤੇ ਮਾਪਿਆ ਤੋ ਇਲਾਵਾ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਆਏ ਨਤੀਜੇ ਤੇ ਖ਼ੁਸ਼ੀ ਪ੍ਰਗਟ ਕਰਦਿਆ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਅਤੇ ਮੈਡਮ ਪਰਮਿੰਦਰ ਕੋਰ ਨੇ ਕਿਹਾ ਕਿ ਸੁਜਾਨ ਕੋਰ ਨੇ ਪਹਿਲਾ ਵੀ ਪੜਾਈ ਤੋ ਇਲਾਵਾ ਖੇਡਾਂ ਵਿਚ ਸਟੇਟ ਪੱਧਰ ਤੇ ਮੱਲਾ ਮਾਰੀਆ ਹਨ। ਇਸ ਦੌਰਾਨ ਸੁਜਾਨ ਕੋਰ ਦੇ ਮਾਪਿਆ ਨੇ ਖ਼ੁਸ਼ੀ ਪ੍ਰਗਟ ਕਰਦਿਆ ਇਸ ਦਾ ਸਿਹਰਾ ਸਕੂਲ ਅਧਿਆਪਕਾ ਨੂੰ ਦਿੱਤਾ। ਜਿਨਾ ਦੀ ਮਿਹਨਤ ਸਦਕਾ ਲੜਕੀ ਨੇ ਅੱਜ ਜ਼ਿਲ੍ਹਾ ਮਾਨਸਾ ਦਾ ਨਾਮ ਰੌਸ਼ਨ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ