JALANDHAR WEATHER

ਆਈ. ਏ. ਐਸ. ਅਫ਼ਸਰ ਬਣੇਗੀ 12ਵੀਂ ਜਮਾਤ ਚੋਂ 98 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੀ ਸ਼ਰਨਪ੍ਰੀਤ ਕੌਰ

ਬੁਢਲਾਡਾ, 24 ਮਈ (ਸਵਰਨ ਸਿੰਘ ਰਾਹੀ): ਪੰਜਾਬ ਸਕੂਲ ਸਿੱਖਿਆਂ ਬੋਰਡ ਵਲੋਂ ਅੱਜ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀ ਵਿਦਿਆਰਥਣ ਸ਼ਰਨਪ੍ਰੀਤ ਕੌਰ ਪੁੱਤਰੀ ਦਰਸ਼ਨ ਸਿੰਘ ਵਾਸੀ ਗੁਰਨੇ ਖੁਰਦ ਨੇ 500 ’ਚੋਂ 491 ਅੰਕ ਹਾਸਿਲ ਕਰਕੇ ਬੋਰਡ ਮੈਰਿਟ ਸੂਚੀ ‘ਚ 9ਵਾਂ ਸਥਾਨ ਹਾਸਿਲ ਕੀਤਾ ਹੈ । ਇਸ ਹੋਣਹਾਰ ਵਿਦਿਆਰਥਣ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਦੀ ਇੱਛਾ ਹੈ ਕਿ ਉਹ ਆਈ. ਏ. ਐਸ. ਅਫਸਰ ਬਣ ਕੇ ਸਮਾਜ ਦੀ ਸੇਵਾ ਕਰੇ । ਸਕੂਲ ਦੇ ਇੰਚਾਰਜ ਪ੍ਰਿੰਸੀਪਲ ਹਰਪ੍ਰੀਤ ਸਿੰਘ ਅਤੇ ਕਲਾਸ ਇੰਚਾਰਜ ਅਵੀਜੀਤ ਕੌਰ ਨੇ ਦੱਸਿਆ ਕਿ 98 ਫੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਈ ਵਿਦਿਆਰਥਣ ਨੇ ਸਕੂਲ ਤੇ ਇਲਾਕੇ ਦਾ ਮਾਣ ਵਧਾਇਆ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ