JALANDHAR WEATHER

ਲੰਡਨ ਰਵਾਨਾ ਹੋਈ ਬਜ਼ੁਰਗ ਮਹਿਲਾ ਯਾਤਰੀ ਦੇ ਲੋਡਰ ਨੇ ਧੋਖੇ ਨਾਲ ਲੁੱਟੇ ਗਹਿਣੇ

ਰਾਜਾਸਾਂਸੀ, 25 ਮਈ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਲੰਡਨ ਜਾ ਰਹੀ ਬਜ਼ੁਰਗ ਮਹਿਲਾ ਯਾਤਰੀ ਦੀ ਸਹਾਇਤਾ ਕਰਨ ਦੌਰਾਨ ਲੋਡਰ ਵਲੋਂ ਧੋਖੇ ਨਾਲ ਗਹਿਣੇ ਲੁੱਟ ਲਏ ਗਏ। ਇਹ ਸਹਾਇਤਾ ਕਰਨ ਵਾਲਾ ਲੋਡਰ ਬਜ਼ੁਰਗ ਮਹਿਲਾ ਯਾਤਰੀ ਨੂੰ ਜਾਂਚ ਪੜਤਾਲ ਦੇ ਬਹਾਨੇਂ ਨਾਲ ਟਰਮੀਨਲ ਹਾਲ ਦੇ ਅੰਦਰ ਲੈ ਗਿਆ ਤੇ ਬਾਅਦ ਵਿਚ ਧੋਖੇ ਨਾਲ ਯਾਤਰੀ ਦੇ ਦੋ ਕੰਗਨ ਲਾਹ ਲਏ ਤੇ ਬਜ਼ੁਰਗ ਔਰਤ ਨੂੰ ਕਿਹਾ ਕਿ ਤੁਹਾਡਾ ਸਮਾਨ ਤੁਹਾਡੇ ਪਰਸ ਵਿਚ ਰੱਖ ਦਿੱਤਾ ਹੈ। ਇਸ ਤੋਂ ਬਾਅਦ ਮਹਿਲਾ ਅੰਮ੍ਰਿਤਸਰ ਤੋਂ ਲੰਡਨ ਲਈ ਰਵਾਨਾ ਹੋ ਗਈ। ਲੰਡਨ ਪੁੱਜ ਕੇ ਉਸ ਨੇ ਆਪਣੀ ਧੀ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਧੀ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗਹਿਣਿਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਗੁਰਲਾਲ ਸਿੰਘ ਵਾਸੀ ਉਮਰਪੁਰਾ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ