JALANDHAR WEATHER

ਚਿਪ ਵਾਲੇ ਮੀਟਰ ਲਾਉਣ ਆਏ ਬਿਜਲੀ ਮੁਲਾਜ਼ਮਾਂ ਦਾ ਕੀਤਾ ਵਿਰੋਧ

ਰਾੜਾ ਸਾਹਿਬ, 25 ਮਈ (ਸਰਬਜੀਤ ਸਿੰਘ ਬੋਪਾਰਾਏ)-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਿਲਾਸਪੁਰ ਵਿਖੇ ਅੱਜ ਬਿਜਲੀ ਦਫ਼ਤਰ ਸਬ ਡਵੀਜ਼ਨ ਘੁਡਾਣੀ ਕਲਾਂ ਵਲੋਂ ਚਿੱਪ ਵਾਲੇ ਮੀਟਰ ਤਿੰਨ ਥਾਵਾਂ ’ਤੇ ਲਾਏ ਗਏ। ਜਿਉਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਨਗਰ ਨਿਵਾਸੀਆਂ ਨੂੰ ਪਤਾ ਲੱਗਿਆ ਤਾਂ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਸਮੇਤ ਔਰਤਾਂ ਨੇ ਬਿਜਲੀ ਮੁਲਾਜ਼ਮਾਂ ਨੂੰ ਘੇਰ ਲਿਆ ਤੇ ਦੋ ਘੰਟੇ ਕਸ਼ਮਕਸ਼ ਤੋਂ ਮਗਰੋਂ ਚਿਪ ਵਾਲੇ ਮੀਟਰ ਲਾਹੁਣੇ ਪਏ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਸਰਕਾਰਾਂ ਵਲੋਂ ਬਿਜਲੀ ਬੋਰਡ ਹੁਣ ਕਾਰਪੋਰੇਟਾਂ ਨੂੰ ਸੰਭਾਲਣ ਜਾ ਰਹੀ ਹੈ ਅਤੇ ਉਨ੍ਹਾਂ ਮੁਤਾਬਿਕ ਢਾਂਚਾ ਤਿਆਰ ਕਰਕੇ ਦੇ ਰਹੀ ਹੈ, ਤਾਂ ਜੋ ਕੰਪਨੀਆਂ ਨੂੰ ਕੋਈ ਦਿੱਕਤ ਨਾ ਆਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ