JALANDHAR WEATHER

ਗੜ੍ਹੇਮਾਰੀ ਕਾਰਨ ਸਬ-ਤਹਿਸੀਲ ਖੂਈਆਂ ਸਰਵਰ ਦੇ ਪਿੰਡਾਂ 'ਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ

ਅਬੋਹਰ, 25 ਮਈ (ਤੇਜਿੰਦਰ ਸਿੰਘ ਖ਼ਾਲਸਾ)- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਉਪਰੰਤ 1-2 ਦਿਨਾਂ ਤੋਂ ਆਸਮਾਨ 'ਚ ਬੱਦਲ ਛਾਏ ਹੋਏ ਸਨ, ਜਿਸ ਤਹਿਤ ਅੱਜ ਬਾਅਦ ਦੁਪਹਿਰ ਅਬੋਹਰ ਸ਼ਹਿਰ ਅਤੇ ਸਬ-ਤਹਿਸੀਲ ਖੂਈਆਂ ਸਰਵਰ ਦੇ ਪਿੰਡਾਂ ਵਿਚ ਹਨੇਰੀ ਤੋਂ ਬਾਅਦ ਤੇਜ਼ ਮੀਂਹ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਸ਼ਹਿਰ ਵਿਚ ਮੀਂਹ ਪੈਣ ਕਾਰਨ ਜਿੱਥੇ ਮੌਸਮ ਖੁਸ਼ਗਵਾਰ ਹੋ ਗਿਆ, ਉੱਥੇ ਹੀ ਸਬ-ਤਹਿਸੀਲ ਖੂਈਆਂ ਸਰਵਰ ਦੇ ਪਿੰਡ ਦਲਮੀਰ ਖੇੜਾ ਅਤੇ ਢੀਗਾਂਵਾਲੀ ਵਿਚ ਗੜ੍ਹੇਮਾਰੀ ਪੈਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਪਿੰਡ ਦਲਮੀਰ ਖੇੜਾ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਬੰਤਾ ਸਿੰਘ, ਕਿਸਾਨ ਬਲਕਰਨ ਸਿੰਘ, ਜਸਵੰਤ ਸਿੰਘ, ਗੁਰਸਾਹਿਬ ਸਿੰਘ, ਬਲਵਿੰਦਰ ਸਿੰਘ, ਗਗਨਦੀਪ ਸਿੰਘ ਆਦਿ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 8 ਤੋਂ 10 ਮਿੰਟ ਲਗਾਤਾਰ ਹੋਈ ਗੜ੍ਹੇਮਾਰੀ ਕਾਰਨ ਖੇਤਾਂ ਵਿਚ ਸਫ਼ੇਦ ਚਾਦਰ ਵਿਛ ਗਈ। ਉਨ੍ਹਾਂ ਦੱਸਿਆ ਕਿ ਗੜ੍ਹੇਮਾਰੀ ਕਾਰਨ ਨਰਮੇ ਦੀ ਫ਼ਸਲ ਦੇ ਨਾਲ ਬਾਗਾਂ ਵਿਚ ਵੀ ਫਲਾਂ ਤੇ ਨਿਸ਼ਾਨ ਪੈਣ ਕਾਰਨ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਤੱਕ ਰੁੱਕ-ਰੁੱਕ ਕੇ ਮੀਂਹ ਵੀ ਲਗਾਤਾਰ ਪੈ ਰਿਹਾ ਸੀ। ਜਥੇਦਾਰ ਗੁਰਬੰਤਾ ਸਿੰਘ ਨੇ ਦੱਸਿਆ ਕਿ ਅਬੋਹਰ ਅਤੇ ਬੱਲੂਆਣਾ ਦਾ ਇਲਾਕਾ ਕਦੇ ਨਹਿਰੀ ਪਾਣੀ ਦੀ ਕਮੀ ਅਤੇ ਕਦੇ ਕੁਦਰਤੀ ਆਫ਼ਤ ਦਾ ਲਗਾਤਾਰ ਸ਼ਿਕਾਰ ਹੁੰਦਾ ਆ ਰਿਹਾ ਹੈ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ