JALANDHAR WEATHER

ਤਪਾ ਦੇ ਨੇੜਲੇ ਪਿੰਡ ਦਰਾਕਾ ਦੀ ਅਮਨਦੀਪ ਕੌਰ ਨੇ ਮੈਰਿਟ ਵਿਚ 14ਵਾਂ ਤੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਕੀਤਾ ਹਾਸਿਲ

ਤਪਾ ਮੰਡੀ,26 ਮਈ (ਪ੍ਰਵੀਨ ਗਰਗ ,ਵਿਜੇ ਸ਼ਰਮਾ) -ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਤਹਿਤ ਤਪਾ ਦੇ ਨੇੜਲੇ ਪਿੰਡ ਦਰਾਜ ਦੇ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਵਾਸੀ ਦਰਾਕਾ ਨੇ 650 ਵਿਚੋਂ 634 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਵਿਚ 14ਵਾਂ ਰੈਂਕ ਅਤੇ ਜ਼ਿਲ੍ਹਾ ਬਰਨਾਲਾ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ । ਸਕੂਲ ਇੰਚਾਰਜ ਮੈਡਮ ਸ਼ੰਤੋਸ ਦੇਵੀ, ਚੈਅਰਮੈਨ ਸਤਨਾਮ ਸਿੰਘ,ਸਰਪੰਚ ਬਲਵਿੰਦਰ ਸਿੰਘ ਦਰਾਕਾ,ਸਰਪੰਚ ਕਰਮ ਸਿੰਘ ਦਰਾਜ,ਅਧਿਆਪਕ ਨੀਤਨ ਕੁਮਾਰ ਅਤੇ ਸਮੁੱਚੇ ਸਟਾਫ ਨੇ ਵਿਦਿਆਰਥਣ ਅਮਨਦੀਪ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ । ਦੱਸ ਦੇਈਏ ਕਿ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਵਿਚੋਂ ਪੁਜੀਸ਼ਨ ਹਾਸਿਲ ਕਰਨ ਵਾਲੀ ਅਮਨਦੀਪ ਕੌਰ ਇਕੱਲੀ ਵਿਦਿਆਰਥਣ ਹੈ, ਜਿਸ ਨੇ ਪੰਜਾਬ ਦੀ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਜ਼ਿਲ੍ਹੇ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ