JALANDHAR WEATHER

ਧਾਗਾ ਫ਼ੈਕਟਰੀ ਦੇ ਨੇੜੇ ਭੇਦਭਰੇ ਹਾਲਤ ਚ ਮਿਲੀ ਨੌਜਵਾਨ ਦੀ ਲਾਸ਼

ਜਲਾਲਾਬਾਦ, 1 ਜੂਨ(ਜਤਿੰਦਰ ਪਾਲ ਸਿੰਘ)-ਜਲਾਲਾਬਾਦ ਸ਼੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਘਾਂਗਾ ਦੇ ਨੇੜੇ ਸਥਿਤ ਧਾਗਾ ਫ਼ੈਕਟਰੀ ਦੇ ਨੇੜੇ ਤੜਕਸਾਰ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਾਸ਼ ਮਿਲਣ ਦੀ ਸੂਚਨਾ ਤੁਰੰਤ ਥਾਣਾ ਅਮੀਰ ਖ਼ਾਸ ਨੂੰ ਦਿੱਤੀ ਗਈ ਅਤੇ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ।ਮੌਕੇ 'ਤੇ ਪਹੁੰਚੇ ਤਫ਼ਤੀਸ਼ੀ ਅਧਿਕਾਰੀ ਏ ਐੱਸ.ਆਈ. ਚੰਦਰ ਸ਼ੇਖਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਮਹਿਲ ਸਿੰਘ (35 ਸਾਲ) ਵਾਸੀ ਪਿੰਡ ਬੱਘੇ ਕੇ ਹਿਠਾੜ ਵਜੋਂ ਹੋਈ ਹੈ। ਮੌਤ ਦੇ ਕਾਰਨਾਂ ਦਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਅਤੇ ਇਸ ਬਾਬਤ ਤਫ਼ਤੀਸ਼ ਚੱਲ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ