JALANDHAR WEATHER

ਸਰਹੱਦੀ ਖੇਤਰ ਚ ਡਰੋਨ ਦੀ ਹਲਚਲ, 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ

ਚੋਗਾਵਾਂ, 3 ਜੂਨ (ਗੁਰਵਿੰਦਰ ਸਿੰਘ ਕਲਸੀ)-ਅੰਮਿ੍ਤਸਰ ਭਾਰਤ ਪਾਕਿਸਤਾਨ ਨੇੜੇ ਸਰਹੱਦੀ ਬੀ.ਓ.ਪੀ. ਰਾਮਕੋਟ ਚੌਂਕੀ ਦੇ ਜਵਾਨਾਂ ਅਤੇ ਪੁਲਿਸ ਵਲੋਂ 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਓ.ਪੀ. ਚੌਂਕੀ ਰਾਮਕੋਟ ਦੇ ਨੇੜਲੇ ਪਿੰਡਾ ਵਿਚ ਡਰੋਨ ਹਲਚਲ ਦੇਖੀ ਗਈ। ਫ਼ੌਜ ਦੇ ਜਵਾਨਾਂ ਤੇ ਪੁਲਿਸ ਨੇ ਖੇਪ ਦੀ ਡਿਗਣ ਦੀ ਹਲਕੀ ਗੁੰਜ ਸੁਣੀ ਤੇ ਚੱਪੇ-ਚੱਪੇ ਤਲਾਸ਼ੀ ਅਭਿਆਨ ਚਲਾਇਆ। ਪਿੰਡ ਰਾਏ ਦੇ ਖੇਤਾਂ ਵਿਚ ਡਰੋਨ ਰਾਹੀਂ ਸੁੱਟੇ 5 ਪੈਕਟ ਕਰੀਬ 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਾਸ਼ਟਰੀ ਕੀਮਤ ਕਰੋੜਾ ਰੁਪਏ ਬਣਦੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ