JALANDHAR WEATHER

ਅੰਮ੍ਰਿਤਸਰ ਤੋਂ ਉੱਡੀ ਉਡਾਣ ਪਾਕਿਸਤਾਨ ਦੇ ਖੇਤਰ ’ਚ ਪਹੁੰਚੀ

ਰਾਜਾਸਾਂਸੀ, 11 ਜੂਨ (ਹਰਦੀਪ ਸਿੰਘ ਖੀਵਾ)-ਬੀਤੇ ਰਾਤ ਇੰਡੀਗੋ ਦੀ ਉਡਾਣ ਵਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਉਡਾਣ ਭਰੀ ਗਈ ਤੇ ਉਡਾਣ ਭਰਨ ਤੋਂ ਬਾਅਦ ਕੁਝ ਦੇਰੀ ਬਾਅਦ ਮੌਸਮ ਖ਼ਰਾਬ ਹੋਣ ਕਾਰਣ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਪਹੁੰਚ ਗਈ । ਪਤਾ ਲੱਗਾ ਹੈ ਕਿ ਇਹ ਉਡਾਣ ਕਰੀਬ 31 ਮਿੰਟ ਤੱਕ ਪਾਕਿਸਤਾਨੀ ਹਵਾਈ ਖੇਤਰ 'ਚ ਰਹੀ ਅਤੇ ਫਿਰ ਸੁਰੱਖਿਅਤ ਭਾਰਤੀ ਹਵਾਈ ਖੇਤਰ 'ਚ ਪਰਤ ਗਈ । ਅਜਿਹਾ ਖ਼ਰਾਬ ਮੌਸਮ ਕਾਰਨ ਹੋਇਆ ਅਤੇ ਕੌਮਾਂਤਰੀ ਨਿਯਮਾਂ ਕਾਰਨ ਪਾਕਿਸਤਾਨ ਨੂੰ ਜਗ੍ਹਾ ਦੇਣੀ ਪਈ । ਇਸ ਉਡਾਣ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਉਡਾਣ ਭਰੀ ਸੀ । ਪਰ ਕੁਝ ਹੀ ਮਿੰਟਾਂ ਵਿਚ ਮੌਸਮ ਖ਼ਰਾਬ ਹੋ ਗਿਆ । ਹਵਾ ਦੇ ਚੱਲਦਿਆਂ ਫਲਾਈਟ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਜਾਣਾ ਪਿਆ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ