JALANDHAR WEATHER

ਵੋਟ ਫੀਸਦੀ ਦਰ ਵਧਾਉਣ ਲਈ ਪੋਲਿੰਗ ਬੂਥਾਂ 'ਤੇ ਅਨੇਕਾਂ ਸਹੂਲਤਾਂ ਮਿਲਣਗੀਆਂ - ਪੰਜਾਬ ਚੋਣ ਕਮੀਸ਼ਨ

ਚੰਡੀਗੜ੍ਹ, 19 ਮਾਰਚ-ਚੋਣ ਕਮੀਸ਼ਨ ਪੰਜਾਬ ਵਲੋਂ ਪ੍ਰੈੱਸ ਕਾਨਫਰੰਸ ਸ਼ੁਰੂ ਹੋਈ। ਪੰਜਾਬ ਵਿਚ ਲੋਕ ਸਭਾ ਵੋਟਿੰਗ ਗਰਮੀਆਂ ਵਿਚ ਹੋ ਰਹੀਆਂ ਹਨ। ਚੋਣਾਂ ਨੂੰ ਵਧੀਆ ਤਰੀਕੇ ਕਰਵਾਉਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ । ਫੇਕ ਨਿਊਜ਼ ਫੈਲਾਉਣ ਵਾਲਿਆਂ ਉਤੇ ਪੂਰੀ ਨਜ਼ਰ ਹੋਵੇਗੀ। ਚੋਣ ਕਮੀਸ਼ਨ ਪੰਜਾਬ ਨੇ ਕਿਹਾ ਕਿ ਵੋਟ ਫੀਸਦੀ ਦਰ ਵਧਾਉਣ ਲਈ ਵੋਟਰਾਂ ਲਈ ਅਨੇਕਾਂ ਸਹੂਲਤਾਂ ਪੋਲਿੰਗ ਬੂਥਾਂ ਉਤੇ ਹੋਣਗੀਆਂ। ਪੰਜਾਬ ਚੋਣ ਕਮਿਸ਼ਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗਰਮੀ ਦੇ ਚੱਲਦੇ ਪਾਣੀ ਦੀ ਛਬੀਲ ਅਤੇ ਸ਼ੈੱਡ ਵੀ ਬੂਥਾਂ 'ਤੇ ਲੱਗਾ ਹੋਵੇਗਾ। ਮੀਡੀਆ 'ਚ ਵੀ ਫੇਕ, ਡੀਪ ਫੇਕ ਅਤੇ ਪੈਡ ਨਿਊਜ਼ 'ਤੇ ਸਖਤ ਨਜ਼ਰ ਰੱਖੀ ਜਾਵੇਗੀ। ਆਬਜ਼ਰਵਰ ਚੋਣ ਲਈ ਦੂਜੇ ਰਾਜਾਂ ਤੋਂ ਆਉਣਗੇ। 24,433 ਸੀ.ਸੀ.ਟੀ.ਵੀ. ਪੋਲਿੰਗ ਸਟੇਸ਼ਨ ਹੈ, ਜਿਸ ਵਿਚ 100 ਫੀਸਦੀ ਸੀ.ਸੀ.ਟੀ.ਵੀ. ਸ਼ੁਰੂ ਹੈ। 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ