JALANDHAR WEATHER

ਮੇਰਾ ਵੀ ਚਿੱਤ ਕਰਦੈ ਪੁੱਤ ਦੇ ਇਨਸਾਫ਼ ਦੀ ਆਵਾਜ਼ ਲੋਕ ਸਭਾ ‘ਚ ਉਠਾਵਾਂ- ਬਲਕੌਰ ਸਿੰਘ ਸਿੱਧੂ

ਬਠਿੰਡਾ, 19 ਮਾਰਚ (ਸੱਤਪਾਲ ਸਿੰਘ ਸਿਵੀਆਂ)- ਆਪਣੇ ਘਰ ਪੁੱਤਰ ਦਾ ਜਨਮ ਹੋਣ ਦੇ ਦੋਨਾਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਸਿਆਸਤ ਦੇ ਪਿੜ ਵਿਚ ਕੁੱਦਣ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਬਠਿੰਡਾ ਵਿਖੇ ਇਕ ਪੱਤਰਕਾਰ ਵਾਰਤਾ ਦੌਰਾਨ ਆਪਣੇ ਦਿਲ ਦੀ ਭਾਵਨਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਮੇਰਾ ਵੀ ਚਿੱਤ ਕਰਦੈ ਆਪਣੇ ਪੁੱਤ ਦੇ ਇਨਸਾਫ਼ ਦੀ ਆਵਾਜ਼ ਸੰਸਦ ‘ਚ ਉਠਾਵਾਂ, ਪਰ ਅਜੇ ਸਮਾਂ ਢੁੱਕਵਾਂ ਨਹੀਂ। ਮੈਂ ਸਾਡੇ ਪਰਿਵਾਰ ਦੇ ਪ੍ਰਸੰਸਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰ ਸਕਦਾ, ਪਰ ਜਦੋਂ ਲੋਕ ਕਹਿਣਗੇ ਉਦੋਂ ਸਿਆਸਤ ‘ਚ ਆਉਣ ਤੋਂ ਪਿੱਛੇ ਨਹੀਂ ਹਟਾਂਗਾ ਕਿਉਂਕਿ ਮੈਂ ਕਦੇ ਰਾਜਨੀਤੀ ਵਿਚ ਆਉਣ ਤੋਂ ਇਨਕਾਰ ਵੀ ਨਹੀਂ ਕੀਤਾ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ