JALANDHAR WEATHER

ਜੇ.ਐਮ.ਐਮ. ਦੀ ਸਾਬਕਾ ਵਿਧਾਇਕਾ ਸੀਤਾ ਸੋਰੇਨ ਭਾਜਪਾ 'ਚ ਸ਼ਾਮਲ

ਨਵੀਂ ਦਿੱਲੀ, 19 ਮਾਰਚ-ਜੇ.ਐਮ.ਐਮ. ਦੇ ਸਾਬਕਾ ਵਿਧਾਇਕ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਸਾਲੀ ਸੀਤਾ ਸੋਰੇਨ ਭਾਜਪਾ ਵਿਚ ਸ਼ਾਮਲ ਹੋ ਗਈ ਹੈ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸੀਤਾ ਸੋਰੇਨ ਨੇ ਕਿਹਾ ਕਿ  ਮੈਂ 14 ਸਾਲ ਪਾਰਟੀ (ਜੇ. ਐੱਮ. ਐੱਮ.) ਲਈ ਕੰਮ ਕੀਤਾ ਪਰ ਮੈਨੂੰ ਪਾਰਟੀ 'ਚ ਕਦੇ ਵੀ ਉਹ ਸਨਮਾਨ ਨਹੀਂ ਮਿਲਿਆ, ਜਿਸ ਦੀ ਮੈਂ ਹੱਕਦਾਰ ਸੀ। ਇਸ ਕਾਰਨ ਮੈਨੂੰ ਇਹ ਫੈਸਲਾ (ਭਾਜਪਾ 'ਚ ਸ਼ਾਮਲ ਹੋਣ ਦਾ) ਲੈਣਾ ਪਿਆ। ਸਾਨੂੰ ਝਾਰਖੰਡ ਅਤੇ ਆਪਣੇ ਆਦਿਵਾਸੀ ਭਰਾਵਾਂ ਦੀ ਜਾਨ ਬਚਾਉਣੀ ਹੈ। ਝਾਰਖੰਡ ਵਿਚ ਬਦਲਾਅ ਦੀ ਲੋੜ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ