JALANDHAR WEATHER

ਐਨ.ਸੀ.ਪੀ. ਬਨਾਮ ਐਨ.ਸੀ.ਪੀ.: ਸ਼ਰਦ ਪਵਾਰ ਧੜੇ ਲਈ ‘ਮੈਨ ਬਲੂਇੰਗ ਤੂਰਾ’ ਚਿੰਨ੍ਹ ਨੂੰ ਦਿੱਤੀ ਜਾਵੇ ਮਾਨਤਾ: ਸੁਪਰੀਮ ਕੋਰਟ

ਨਵੀਂ ਦਿੱਲੀ, 19 ਮਾਰਚ- ਸੁਪਰੀਮ ਕੋਰਟ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਚੋਣਾਂ ਲਈ ਐਨ.ਸੀ.ਪੀ. ਦੇ ਸ਼ਰਦ ਪਵਾਰ ਧੜੇ ਲਈ ‘ਰਾਸ਼ਟਰਵਾਦੀ ਕਾਂਗਰਸ ਪਾਰਟੀ- ਸ਼ਰਦ ਚੰਦਰ ਪਵਾਰ’ ਨਾਮ ਅਤੇ ‘ਮੈਨ ਬਲੂਇੰਗ ਤੂਰਾ’ ਚਿੰਨ੍ਹ ਨੂੰ ਮਾਨਤਾ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਸ਼ਰਦ ਪਵਾਰ ਧੜੇ ਲਈ ‘ਮੈਨ ਬਲੂਇੰਗ ਤੂਰਾ’ ਚੋਣ ਨਿਸ਼ਾਨ ਰਾਖਵਾਂ ਰੱਖਣ ਲਈ ਕਿਹਾ ਹੈ ਅਤੇ ਕਿਹਾ ਹੈ ਕਿ ਉਸ ਨੂੰ ਕਿਸੇ ਹੋਰ ਪਾਰਟੀ ਜਾਂ ਉਮੀਦਵਾਰ ਨੂੰ ਚੋਣ ਨਿਸ਼ਾਨ ਅਲਾਟ ਨਾ ਕੀਤਾ ਜਾਵੇ। ਸੁਪਰੀਮ ਕੋਰਟ ਨੇ ਅਜੀਤ ਪਵਾਰ ਧੜੇ ਨੂੰ ਅੰਗਰੇਜ਼ੀ, ਹਿੰਦੀ, ਮਰਾਠੀ ਮੀਡੀਆ ਵਿਚ ਜਨਤਕ ਨੋਟਿਸ ਜਾਰੀ ਕਰਨ ਅਤੇ ਆਪਣੇ ਸਾਰੇ ਪ੍ਰਚਾਰ ਇਸ਼ਤਿਹਾਰਾਂ ਵਿਚ ਇਹ ਜ਼ਿਕਰ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਉਸ ਨੂੰ ਅਲਾਟ ਕੀਤਾ ਗਿਆ ‘ਘੜੀ’ ਚਿੰਨ੍ਹ ਚੋਣ ਕਮਿਸ਼ਨ ਨੂੰ ਚੁਣੌਤੀ ਦੇਣ ਲਈ ਵਿਚਾਰ ਅਧੀਨ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ