JALANDHAR WEATHER

ਉੱਤਰ ਪ੍ਰਦੇਸ਼: ਰਾਤ ਦੇ ਖਾਣੇ ਚ ਜ਼ਹਿਰ ਦਿੱਤਾ ਗਿਆ ਮੇਰੇ ਪਿਤਾ ਨੂੰ, ਕਿਹਾ ਮੁਖਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਨੇ

 ਫ਼ਿਰੋਜ਼ਾਬਾਦ, 29 ਮਾਰਚ -ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ 'ਤੇ ਮੁਖਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਦਾ ਕਹਿਣਾ ਹੈ, ''ਮੈਨੂੰ ਪ੍ਰਸ਼ਾਸਨ ਵਲੋਂ ਕੁਝ ਨਹੀਂ ਦੱਸਿਆ ਗਿਆ, ਮੈਨੂੰ ਮੀਡੀਆ ਰਾਹੀਂ ਇਸ ਬਾਰੇ ਪਤਾ ਲੱਗਾ... ਪਰ ਹੁਣ ਸਾਰੀ ਕੌਮ ਨੂੰ ਸਭ ਕੁਝ ਪਤਾ ਹੈ... ਦੋ ਦਿਨ ਪਹਿਲਾਂ ਮੈਂ ਉਨ੍ਹਾਂ ਨੂੰ ਮਿਲਣ ਆਇਆ ਸੀ, ਪਰ ਮੈਨੂੰ ਇਜਾਜ਼ਤ ਨਹੀਂ ਦਿੱਤੀ ਗਈ... ਅਸੀਂ ਪਹਿਲਾਂ ਵੀ ਕਿਹਾ ਸੀ ਅਤੇ 19 ਮਾਰਚ ਨੂੰ ਧੀਮਾ ਜ਼ਹਿਰ ਦੇਣ ਦੇ ਇਲਜ਼ਾਮ ਬਾਰੇ ਅੱਜ ਵੀ ਅਸੀਂ ਇਹੀ ਕਹਾਂਗੇ ਕਿ ਉਨ੍ਹਾਂ ਨੂੰ ਰਾਤ ਦੇ ਖਾਣੇ ਵਿਚ ਜ਼ਹਿਰ ਦਿੱਤਾ ਗਿਆ ਸੀ। ਅਸੀਂ ਨਿਆਂਪਾਲਿਕਾ ਵਿਚ ਜਾਵਾਂਗੇ, ਸਾਨੂੰ ਇਸ ਵਿੱਚ ਪੂਰਾ ਭਰੋਸਾ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ