JALANDHAR WEATHER

ਅਜਨਾਲਾ : ਕਰਿਆਨਾ ਵਪਾਰੀ ਦੇ ਘਰੋਂ ਲੱਖਾਂ ਰੁਪਏ ਦੀ ਨਗਦੀ ਤੇ ਗਹਿਣਿਆਂ ਦੀ ਲੁੱਟ

 ਅਜਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸਵੇਰੇ ਕਰੀਬ 5 ਵਜੇ ਦੇ ਕਰੀਬ ਤਿੰਨ ਲੁਟੇਰਿਆਂ ਵਲੋਂ ਅਜਨਾਲਾ ਸ਼ਹਿਰ ਦੇ ਇਕ ਕਰਿਆਨਾ ਵਪਾਰੀ ਦੇ ਘਰੋਂ ਪਿਸਤੌਲ ਦੀ ਨੋਕ ਤੇ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ। ਕਰਿਆਨਾ ਵਪਾਰੀ ਸੁਰਿੰਦਰਪਾਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਉਹ ਸਵੇਰੇ 5 ਵਜੇ ਆਪਣੀ ਦੁਕਾਨ ਵੱਲ ਨੂੰ ਚੱਲਿਆ ਸੀ ਤਾਂ ਘਰ ਦੇ ਬਾਹਰ ਹੀ ਤਿੰਨ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਘਰ ਅੰਦਰ ਲਿਜਾ ਕੇ ਪਹਿਲਾਂ ਪਿਸਤੌਲ ਮੂੰਹ ਵਿਚ ਪਾਇਆ ਤੇ ਬਾਅਦ ਵਿਚ ਮੇਰੇ ਅਤੇ ਮੇਰੀ ਪਤਨੀ ਦੇ ਮੂੰਹ 'ਤੇ ਟੇਪ ਲਪੇਟ ਦਿੱਤੀ ਤੇ ਘਰ ਦੀਆਂ ਅਲਮਾਰੀਆਂ ਵਿਚ ਪਏ ਲਗਭਗ 25 ਲੱਖ ਰੁਪਏ ਅਤੇ ਲਗਭਗ 25-30 ਲੱਖ ਰੁਪਏ ਮੁੱਲ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਇਹ ਸੂਚਨਾ ਮਿਲਦਿਆਂ ਹੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਡੀ.ਐਸ.ਪੀ ਅਜਨਾਲਾ ਰਾਜ ਕੁਮਾਰ ਵਲੋਂ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ