JALANDHAR WEATHER

ਮੁਹੱਲਾ ਸ਼ਹਿਰੀਆਂ ਵਿਖੇ ਗੁਦਾਮ ’ਚ ਲੱਗੀ ਅੱਗ

ਕਪੂਰਥਲਾ, 30 ਮਾਰਚ (ਅਮਨਜੋਤ ਸਿੰਘ ਵਾਲੀਆ)- ਅੱਜ ਸਵੇਰੇ ਮੁਹੱਲਾ ਸ਼ਹਿਰੀਆਂ ਵਿਖੇ ਇਕ ਕਬਾੜੀਏ ਦੇ ਗੋਦਾਮ ’ਚ ਅਚਾਨਕ ਅੱਗ ਲੱਗਣ ਕਾਰਨ ਗੁਦਾਮ ’ਚ ਪਿਆ ਲਗਭਗ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਕਬਾੜੀਏ ਦਾ ਲਗਭਗ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੋਰਵ ਕੁਮਾਰ ਗੋਲਡੀ ਨੇ ਦੱਸਿਆ ਕਿ ਉਹ ਅੱਜ ਸਵੇਰੇ ਜਦੋਂ ਲਗਭਗ ਪੰਜ ਵਜੇ ਉੱਠਿਆ ਤਾਂ ਉਸ ਸਮੇਂ ਤੱਕ ਸਭ ਕੁਝ ਠੀਕ ਠਾਕ ਸੀ ਤੇ ਅਚਾਨਕ ਬਾਅਦ ਵਿਚ ਗੁਦਾਮ ’ਚੋਂ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ, ਜਿਸ ’ਤੇ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀਆਂ ਫਾਇਰਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਦੁਕਾਨ ਮਾਲਕ ਨੇ ਦੱਸਿਆ ਕਿ ਉਸ ਦਾ ਇਸ ਅੱਗ ਕਾਰਨ ਲਗਭਗ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ