JALANDHAR WEATHER

ਸਰਹੱਦੀ ਇਲਾਕੇ ’ਚੋਂ ਡਿੱਗਾ ਇਕ ਡਰੋਨ ਬਰਾਮਦ

ਖੇਮਕਰਨ 25 ਅਪ੍ਰੈਲ (ਰਾਕੇਸ਼ ਬਿੱਲਾ)-ਬੀ. ਐਸ.ਐਫ਼. ਦੀ 101 ਬਟਾਲੀਅਨ ਤੇ ਪੰਜਾਬ ਪੁਲਿਸ ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਬੀਤੀ ਰਾਤ ਨੂੰ ਸੀਮਾ ਚੋਕੀ ਹਰਭਜਨ ਅਧੀਨ ਸਰਹੱਦ ਤੋਂ ਕੁੱਝ ਮੀਟਰ ਪਿੱਛੇ ਕਣਕ ਦੀ ਕਟਾਈ ਵਾਲੀ ਜ਼ਮੀਨ ’ਚ ਡਿੱਗਾ ਪਿਆ ਚੀਨ ਦਾ ਬਣਿਆ ਹੋਇਆ ਡਰੋਨ ਬਰਾਮਦ ਕੀਤਾ ਹੈ। ਹੋਰ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਡੀ.ਐਸ. ਪੀ. ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਖੇਮਕਰਨ ’ਚ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕਦਮਾ ਦਰਜ ਕਰ ਡਰੋਨ ਨੂੰ ਕਬਜ਼ੇ ਵਿਚ ਲੈ ਕੇ ਇਲਾਕੇ ਦੀ ਛਾਣਬੀਨ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ