ਕੈਨੇਡਾ 'ਚ ਮਾਲੇਰਕੋਟਲਾ ਦੇ ਨੌਜਵਾਨ ਦੀ ਭੇਤਭਰੀ ਹਾਲਤ 'ਚ ਮੌਤ
ਪਿੰਡ ਤੋਲੇਵਾਲ, (ਮਾਲੇਰਕੋਟਲਾ) 25 ਅਪ੍ਰੈਲ (ਇਮਰਾਨ ਖਾਨ)-ਪਿੰਡ ਤੋਲੇਵਾਲ ਤੋਂ ਸਾਲ 2018 ਵਿਚ ਕੈਨੇਡਾ ਆਪਣੇ ਸੁਪਨੇ ਪੂਰੇ ਕਰਨ ਗਿਆ ਕੁਲਵਿੰਦਰ ਸਿੰਘ ਸੋਹੀ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਰਹਿੰਦਾ ਹੋਇਆ ਕੈਨੇਡਾ ਦੀ ਪੀ.ਆਰ. ਤਾਂ ਲੈ ਗਿਆ ਸੀ ਪਰ ਭਰੀ ਜਵਾਨੀ ਵਿਚ ਮਾਪਿਆਂ ਨੂੰ ਵਿਛੋੜਾ ਦੇ ਗਿਆ। ਜਾਣਕਾਰੀ ਅਨੁਸਾਰ ਕੁਲਵਿੰਦਰ ਦਾ ਕਤਲ ਹੋਇਐ, ਜਿਸ ਦੀ ਅਜੇ ਜਾਂਚ ਚੱਲ ਰਹੀ ਹੈ।