ਬਠਿੰਡਾ ਤੋਂ ਬਸਪਾ ਨੇ ਲਖਵੀਰ ਸਿੰਘ ਨਿੱਕਾ ਨੂੰ ਲੋਕ ਸਭਾ ਉਮੀਦਵਾਰ ਐਲਾਨਿਆ
ਤਲਵੰਡੀ ਸਾਬੋ, 25 ਅਪ੍ਰੈਲ (ਰਣਜੀਤ ਸਿੰਘ ਰਾਜੂ)-1 ਜੂਨ ਨੂੰ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੀ ਹੋਣ ਜਾ ਰਹੀ ਚੋਣ ਲਈ ਹਾਈ ਪ੍ਰੋਫਾਈਲ ਬਠਿੰਡਾ ਸੀਟ ਤੋਂ ਅੱਜ ਬਹੁਜਨ ਸਮਾਜ ਪਾਰਟੀ ਨੇ ਵੀ ਆਪਣੇ ਪੱਤੇ ਖੋਲ੍ਹਦਿਆਂ ਤਲਵੰਡੀ ਸਾਬੋ ਹਲਕੇ ਨਾਲ ਸੰਬੰਧਿਤ ਅਤੇ ਬਸਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਲਖਵੀਰ ਸਿੰਘ ਨਿੱਕਾ ਉਤੇ ਆਪਣਾ ਦਾਅ ਖੇਡਿਆ ਹੈ। ਬਸਪਾ ਸੁਪਰੀਮੋ ਮਾਇਆਵਤੀ ਦੇ ਨਿਰਦੇਸ਼ ਉਤੇ ਅੱਜ ਬਸਪਾ ਪੰਜਾਬ ਇੰਚਾਰਜ ਰਣਧੀਰ ਬੈਨੀਵਾਲ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਾਂਝੇ ਤੌਰ ਉਤੇ ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ।