JALANDHAR WEATHER

ਮਮਤਾ ਸਰਕਾਰ 'ਚ ਬੰਬ ਧਮਾਕੇ, ਹਥਿਆਰ ਤੇ ਗੋਲਾ-ਬਾਰੂਦ ਆਮ ਗੱਲ ਹੋ ਗਈ - ਅਨੁਰਾਗ ਠਾਕੁਰ

ਨਵੀਂ ਦਿੱਲੀ, 27 ਅਪ੍ਰੈਲ-ਸੀ.ਬੀ.ਆਈ. ਵਲੋਂ ਸੰਦੇਸ਼ਖਾਲੀ ਤੋਂ ਹਥਿਆਰਾਂ ਦੀ ਬਰਾਮਦਗੀ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਮਮਤਾ ਬੈਨਰਜੀ ਦੀ ਸਰਕਾਰ 'ਚ ਬੰਬ ਧਮਾਕੇ, ਹਥਿਆਰ ਅਤੇ ਗੋਲਾ-ਬਾਰੂਦ ਇਕ ਆਮ ਗੱਲ ਹੋ ਗਈ ਹੈ। ਕਰਨਾਟਕ 'ਚ ਜਦੋਂ ਬੰਬ ਧਮਾਕੇ ਹੁੰਦੇ ਹਨ ਤਾਂ ਦੋਸ਼ੀ ਫੜੇ ਜਾਂਦੇ ਹਨ। ਮਮਤਾ ਸਰਕਾਰ ਦੇ ਰਾਜ ਵਿਚ ਜੇਕਰ ਅਪਰਾਧੀਆਂ, ਭ੍ਰਿਸ਼ਟਾਚਾਰੀਆਂ ਅਤੇ ਅੱਤਵਾਦੀਆਂ ਨੂੰ ਪਨਾਹ ਮਿਲਦੀ ਹੈ ਤਾਂ ਇਹ ਪੱਛਮੀ ਬੰਗਾਲ ਵਿਚ ਕਿਹੋ ਜਿਹੀ ਸਰਕਾਰ ਹੈ? ਇਥੇ ਕਾਨੂੰਨ ਵਿਵਸਥਾ ਉਲਝ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ