JALANDHAR WEATHER

ਭਾਰਤ ਪਾਕਿਸਤਾਨ ਵਪਾਰ ਨੂੰ ਸ਼ੁਰੂ ਕਰਾਉਣਾ ਮੇਰੀ ਪਹਿਲੀ ਤਰਜੀਹ ਹੋਵੇਗੀ - ਤਰਨਜੀਤ ਸਿੰਘ ਸੰਧੂ

 ਅਟਾਰੀ, 28 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਬਹੁਮਤ ਨਾਲ ਸਰਕਾਰ ਦੀ ਹੈਟ੍ਰਿਕ ਬਣੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅੰਮ੍ਰਿਤਸਰ ਅਤੇ ਸਰਹੱਦੀ ਖੇਤਰ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿਚ ਅਟਾਰੀ ਸਰਹੱਦ 'ਤੇ ਸਥਿਤ ਇਨਟੈੱਗਰੇਟਿਡ ਚੈੱਕ ਪੋਸਟ (ਆਈ.ਸੀ.ਪੀ.) ਅਟਾਰੀ ਰਾਹੀਂ ਭਾਰਤ ਪਾਕਿਸਤਾਨ ਦੁਵੱਲੇ ਵਪਾਰ ਨੂੰ ਸ਼ੁਰੂ ਕਰਾਉਣਾ ਪਹਿਲੀ ਤਰਜੀਹ ’ਚ ਸ਼ਾਮਿਲ ਹੈ। ਇਸ ਮੌਕੇ ਸਰਹੱਦੀ ਕਿਸਾਨਾਂ 'ਤੇ ਇਲਾਕਾ ਨਿਵਾਸੀਆਂ ਦੀ ਸਾਰ ਲੈਣ ਲਈ ਤਰਨਜੀਤ ਸੰਧੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਚੁਣੇ ਹੋਏ ਕਿਸੇ ਵੀ ਲੋਕ ਪ੍ਰਤੀਨਿਧ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਹੈ। ਉਨ੍ਹਾਂ ਸ. ਸੰਧੂ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ