19 ਰੁਪਏ ਘਟੀ 19 ਕਿੱਲੋਗ੍ਰਾਮ ਵਪਾਰਕ ਗੈਸ ਸਿਲੰਡਰ ਦੀ ਕੀਮਤ
ਨਵੀਂ ਦਿੱਲੀ, 1 ਮਈ- ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਸੋਧ ਕੀਤੀ ਹੈ। 19 ਕਿਲੋਗ੍ਰਾਮ ਵਪਾਰਕ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 19 ਰੁਪਏ ਘਟਾ ਦਿੱਤੀ ਗਈ ਹੈ। ਦਿੱਲੀ ਵਿਚ ਅੱਜ ਤੋਂ 19 ਕਿਲੋਗ੍ਰਾਮ ਵਪਾਰਕ ਗੈਸ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1,745.50 ਰੁਪਏ ਹੈ।