JALANDHAR WEATHER

ਪੁਲਿਸ ਨੇ ਬਾਰਾਮੂਲਾ ਵਿਚ 7 ਪਾਕਿਸਤਾਨੀ ਹੈਂਡਲਰਾਂ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ

ਸ੍ਰੀਨਗਰ, 1 ਮਈ- ਪੁਲਿਸ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਸੱਤ ਪਾਕਿਸਤਾਨੀ ਹੈਂਡਲਰਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਹਨ। ਪੁਲਿਸ ਨੇ ਦੱਸਿਆ ਕਿ ਉੜੀ ਦੇ ਵੱਖ-ਵੱਖ ਪਿੰਡਾਂ ਦੇ ਸੱਤ ਅੱਤਵਾਦੀ ਹੈਂਡਲਰਾਂ ਦੀ ਲੱਖਾਂ ਦੀ ਕੀਮਤ ਵਾਲੀ ਅੱਠ ਕਨਾਲ, ਛੇ ਮਰਲੇ ਅਤੇ ਦੋ ਸਰਸਾਈ ਜ਼ਮੀਨ, ਜੋ ਹੁਣ ਪਾਕਿਸਤਾਨ ਵਿੱਚ ਸਥਿਤ ਹਨ, ਨੂੰ ਵਧੀਕ ਸੈਸ਼ਨ ਕੋਰਟ ਬਾਰਾਮੂਲਾ ਤੋਂ ਆਦੇਸ਼ ਪ੍ਰਾਪਤ ਕਰਨ ਤੋਂ ਬਾਅਦ ਕੁਰਕ ਕੀਤਾ ਗਿਆ। ਪੁਲਿਸ ਬਿਆਨ ਵਿਚ ਕਿਹਾ ਗਿਆ ਹੈ ਕਿ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿਚ ਬਾਰਦਾਨ ਦੇ ਸਜਾਦ ਅਹਿਮਦ ਭੱਟ, ਪ੍ਰਿੰਗਲ ਦੇ ਇਰਸ਼ਾਦ ਅਹਿਮਦ ਖਾਨ, ਲਿੰਬਰ ਦੇ ਗੁੱਲਾ ਮੋਚੀ, ਪ੍ਰਿੰਗਲ ਦੇ ਮੁਹੰਮਦ ਅਸਲਮ ਖਾਨ, ਇਜਾਰਾ ਦੇ ਮੁਹੰਮਦ ਬੇਗ, ਹਿਲਰ ਪੀਰਨੀਆ ਦੇ ਖਾਲਿਦ ਮੀਰ ਅਤੇ ਲਿੰਬਰ ਦੇ ਰਫੀਕ ਅਹਿਮਦ ਬਕਰਵਾਲ ਸ਼ਾਮਿਲ ਹਨ। ਇਹ ਕਾਰਵਾਈ 88 ਸੀ.ਆਰ.ਪੀ.ਸੀ. ਦੀਆਂ ਧਾਰਾਵਾਂ ਦੇ ਤਹਿਤ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ