JALANDHAR WEATHER

ਸਰਹੱਦੀ ਪਿੰਡ ਮੱਸਤਗੜ ਨਜ਼ਦੀਕ ਤੋਂ ਪਾਕਿਸਤਾਨੀ ਡਰੋਨ ਬਰਾਮਦ

ਖੇਮਕਰਨ, 3 ਮਈ (ਰਾਕੇਸ਼ ਕੁਮਾਰ ਬਿੱਲਾ)- ਗੁਆਂਢੀ ਦੇਸ਼ ਪਕਿਸਤਾਨ ਤਰਫ਼ੋ ਹੈਰੋਇਨ ਦੀ ਤਸਕਰੀ ਡਰੋਨ ਰਾਹੀਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਖੇਮਕਰਨ ਦੇ ਸਰਹੱਦੀ ਖ਼ੇਤਰ ’ਚ ਲਗਾਤਾਰ ਡਰੋਨ ਦੀ ਹੱਲ ਚੱਲ ਜਾਰੀ ਹੈ। ਬੀਤੀ ਰਾਤ ਪਿੰਡ ਮੱਸਤਗੜ ਦੇ ਇਲਾਕੇ ’ਚ ਡਿਫ਼ੈਸ ਡਰੇਨ ਦੇ ਨਾਲ ਬਣੇ ਸਟੇਡੀਅਮ ਨਜ਼ਦੀਕ ਕਿਸੇ ਕਿਸਾਨ ਦੇ ਖੇਤ ’ਚ ਡਿੱਗਾ ਪਿਆ ਚੀਨ ਦਾ ਬਣਿਆ ਛੋਟਾ ਡਰੋਨ ਬੀ. ਐਸ. ਐਫ਼. ਦੀ 103 ਬਟਾਲੀਅਨ ਦੇ ਜੁਵਾਨਾਂ ਤੇ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਨੇ ਤਲਾਸ਼ੀ ਅਭਿਆਨ ਦੌਰਾਨ ਬਰਾਮਦ ਕੀਤਾ ਹੈ। ਏ. ਐਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਡਰੋਨ ਨੂੰ ਕਬਜ਼ੇ ’ਚ ਲੈ ਕੇ ਸ਼ੱਕੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ