ਆਈ.ਪੀ.ਐੱਲ. 2024 : ਬੈਂਗਲੌਰ ਨੇ 4 ਵਿਕਟਾਂ ਨਾਲ ਹਰਾਇਆ ਗੁਜਰਾਤ ਨੂੰ
ਬੈਂਗਲੁਰੂ, 4 ਮਈ - ਆਈ.ਪੀ.ਐੱਲ. 2024 ਦੇ 52ਵੇਂ ਮੁਕਾਬਲੇ ਵਿਚ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ 'ਚ ਰਾਇਲ ਚੈਲੰਜ਼ਰ ਬੈਂਗਲੌਰ ਨੇ ਗੁਜਰਾਤ ਟਾਇਟਨਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਵਲੋਂ ਮਿਲੇ 148 ਦੌੜਾਂ ਦੇ ਟੀਚੇ ਨੂੰ ਬੈਂਗਲੌਰ ਨੇ 13.4 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।