JALANDHAR WEATHER

ਕਿਸਾਨੀ ਸੰਘਰਸ਼ 2 ਸ਼ੰਭੂ ਬਾਰਡਰ ਵਿਖੇ ਸ਼ਾਹਬਾਜ਼ਪੁਰ ਦੇ ਕਿਸਾਨ ਦੀ ਹੋਈ ਮੌਤ

ਸ਼ਾਹਬਾਜ਼ਪੁਰ, 7 ਮਈ (ਪਰਦੀਪ ਬੇਗੇਪੁਰ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸ਼ਾਹਬਾਜ਼ਪੁਰ ਦੀ ਇਕਾਈ ਜੋਨ ਬਾਬਾ ਸੁਰਜਨ ਸਾਹਿਬ ਦੇ ਕਿਸਾਨ ਜਸਵੰਤ ਸਿੰਘ ਦੀ ਕਿਸਾਨੀ ਸੰਘਰਸ਼ 2 ਸ਼ੰਭੂ ਬਾਰਡਰ ਵਿਖੇ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਿਸਾਨ ਜਸਵੰਤ ਸਿੰਘ ਜੋ ਕਿਸਾਨੀ ਸੰਘਰਸ਼ 2 ਵਿਚ ਲਗਾਤਾਰ ਹਾਜ਼ਰੀ ਭਰ ਰਿਹਾ ਸੀ ਤੇ ਪਿੰਡ ਆਉਣ ਤੇ 30 ਅਪ੍ਰੈਲ ਨੂੰ ਮੁੜ ਸੰਘਰਸ਼ ਵਿਚ ਸ਼ਾਮਲ ਹੋਣ ਲਈ ਸ਼ੰਭੂ ਬਾਰਡਰ ਤੇ ਗਿਆ ਹੋਇਆ ਸੀ 'ਤੇ ਉਸ ਦੀ ਕੱਲ੍ਹ ਮੌਤ ਹੋ ਗਈ। ਉਸ ਦੀ ਅੰਤਿਮ ਯਾਤਰਾ ਅੱਜ ਕੱਢੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ