JALANDHAR WEATHER

ਕਣਕ ਦੇ ਨਾੜ ਨੂੰ ਲਗੀ ਅੱਗ ਬੁਝਾਉਣ ਸਮੇਂ ਟਰੈਕਟਰ ਸੜ ਕੇ ਹੋਇਆ ਸੁਆਹ, ਕਿਸਾਨ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ

ਅਜਨਾਲਾ, 12 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਖੇਤਰ ਦੇ ਇਕ ਪਿੰਡ ਵਿਖੇ ਕਿਸਾਨ ਵਲੋਂ ਆਪਣੇ ਖੇਤਾਂ ਵਿਚ ਲਗਾਈ ਅੱਗ ਇਕ ਹੋਰ ਕਿਸਾਨ ਦੇ ਖੇਤਾਂ ਵਿਚ ਜਾ ਵੜੀ, ਇਹ ਅੱਗ ਬੁਝਾਉਂਦੇ ਸਮੇਂ ਕਿਸਾਨ ਭਪਿੰਦਰਇਕਬਾਲ ਸਿੰਘ ਪਿੰਕਾ ਬਿਕਰਾਊਰ ਦਾ ਟਰੈਕਟਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ ਤੇ ਕਰੀਬ 10-12 ਏਕੜ ਨਾੜ ਵੀ ਸੜ ਗਈ। ਕਿਸਾਨ ਭਪਿੰਦਰਇਕਬਾਲ ਸਿੰਘ ਪਿੰਕਾ ਬਿਕਰਾਉਰ ਨੇ ਦੱਸਿਆ ਕਿ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਇਸ ਨੁਕਸਾਨ ਲਈ ਜਿੰਮੇਵਾਰ ਅੱਗ ਲਗਾਉਣ ਵਾਲੇ ਕਿਸਾਨ ਖਿਲਾਫ਼ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ