JALANDHAR WEATHER

ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿਚ ਸ਼ਾਮਿਲ

ਚੰਡੀਗੜ੍ਹ, 16 ਮਈ-ਰਵੀਕਰਨ ਸਿੰਘ ਕਾਹਲੋਂ ਅੱਜ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਉਹ ਡੇਰਾ ਬਾਬਾ ਨਾਨਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਹੇ ਸਨ। ਮਨਜਿੰਦਰ ਸਿੰਘ ਸਿਰਸਾ ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਪਾਰਟੀ ਵਿਚ ਆਉਣ ਉਤੇ ਸਵਾਗਤ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਹਮੇਸ਼ਾ ਸਿਆਸੀ ਕੈਰੀਅਰ ਖ਼ਤਮ ਕਰਨ ਦਾ ਮੇਰਾ ਯਤਨ ਕੀਤਾ। ਮੈਨੂੰ ਸੱਚ ਬੋਲਣ ਉਤੇ ਅਕਾਲੀ ਦਲ ਨੇ ਪਾਰਟੀ ਵਿਚੋਂ ਬਰਖਾਸਤ ਕੀਤਾ। ਸੁਨੀਲ ਕੁਮਾਰ ਜਾਖੜ ਦੀ ਅਗਵਾਈ ਵਿਚ ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿਚ ਸ਼ਾਮਿਲ ਹੋਏ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ