JALANDHAR WEATHER

ਸ਼ੋੑਮਣੀ ਅਕਾਲੀ ਦਲ ਬਾਦਲ ਦੇ ਦਿੜਬਾ ਚੋਣ ਦਫ਼ਤਰ ਦਾ ਉਦਘਾਟਨ ਕੱਲ੍ਹ ਨੂੰ -ਗੁਲਜ਼ਾਰੀ ਮੂਣਕ

ਦਿੜਬਾ ਮੰਡੀ, 20ਮਈ(ਜਸਵੀਰ ਸਿੰਘ ਔਜਲਾ)-1ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਹਲਕੇ ਦੇ ਅਹੁਦੇਦਾਰਾਂ, ਵਰਕਰਾਂ ਅਤੇ ਵੋਟਰਾਂ ਨੂੰ ਪਾਰਟੀ ਦੇ ਹਰ ਸਮੇਂ ਦੀ ਅੱਪਡੇਟ ਅਤੇ ਮਸਲਿਆਂ ਦੇ ਹੱਲ ਕਰਨ ਲਈ ਸ਼ੋੑਮਣੀ ਅਕਾਲੀ ਦਲ ਬਾਦਲ ਕੱਲ੍ਹ ਨੂੰ ਦਿੜਬਾ ਮੰਡੀ ਦੀ ਸੇਰੇ ਪੰਜਾਬ ਮਾਰਕੀਟ ਵਿਚ ਆਪਣੇ ਦਫ਼ਤਰ ਦਾ ਉਦਘਾਟਨ ਕਰਨ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੜਬੇ ਹਲਕੇ ਦੇ ਇੰਚਾਰਜ ਗੁਲਜ਼ਾਰ ਸਿੰਘ ਗੁਲਜਾਰੀ ਮੂਨਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸਵੇਰੇ 9 ਵਜੇ ਦਫ਼ਤਰ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਸਮੇਂ ਸੰਗਰੂਰ ਲੋਕ ਸਭਾ ਤੋਂ ਚੋਣ ਲੜ ਰਹੇ ਇਕਬਾਲ ਸਿੰਘ ਝੂੰਦਾਂ ਆਪਣੇ ਦਫਤਰ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ