ਤਾਜਾ ਖ਼ਬਰਾਂ


ਦਿੱਲੀ ਸ਼ਰਾਬ ਘੁਟਾਲਾ: ਈ.ਡੀ. ਨੇ ਚਾਰਜਸ਼ੀਟ ਦਾਖ਼ਲ ਕਰ ਆਮ ਆਦਮੀ ਪਾਰਟੀ ਨੂੰ ਵੀ ਬਣਾਇਆ ਮੁਲਜ਼ਮ
. . .  6 minutes ago
ਨਵੀਂ ਦਿੱਲੀ, 17 ਮਈ- ਵਿਸ਼ੇਸ਼ ਸਰਕਾਰੀ ਵਕੀਲਾਂ ਦੇ ਨਾਲ ਈ.ਡੀ. ਦੇ ਅਧਿਕਾਰੀ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਸਪਲੀਮੈਂਟਰੀ ਚਾਰਜਸ਼ੀਟ (ਇਸਤਗਾਸਾ ਸ਼ਿਕਾਇਤ) ਦਾਇਰ ਕਰਨ ਲਈ ਦਿੱਲੀ ਰਾਉਜ਼ ਐਵੇਨਿਊ....
ਮਾਮਲਾ 270 ਕਰੋੜ ਰੁਪਏ ਦਾ: ਦਿੱਲੀ ਹਾਈ ਕੋਰਟ ਨੇ ਸਪਾਈਸਜੈੱਟ ਦੀ ਅਪੀਲ ਨੂੰ ਦਿੱਤੀ ਮਨਜ਼ੂਰੀ
. . .  27 minutes ago
ਨਵੀਂ ਦਿੱਲੀ, 17 ਮਈ- ਦਿੱਲੀ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਸਪਾਈਸਜੈੱਟ ਅਤੇ ਇਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਜੈ ਸਿੰਘ ਦੁਆਰਾ ਸਪਾਈਸਜੈੱਟ ਨੂੰ ਸਨ ਗਰੁੱਪ ਦੇ ਪ੍ਰਮੋਟਰ ਕਲਾਨਿਥੀ ਮਾਰਨ ਅਤੇ ਕਾਲ.....
ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਅਭਿਜੀਤ ਗੰਗੋਪਾਧਿਆਏ ਨੂੰ ਕੀਤਾ ਨੋਟਿਸ ਜਾਰੀ
. . .  57 minutes ago
ਨਵੀਂ ਦਿੱਲੀ, 17 ਮਈ- ਭਾਰਤੀ ਚੋਣ ਕਮਿਸ਼ਨ ਨੇ ਹਲਦੀਆ ਵਿਚ 15 ਮਈ ਨੂੰ ਆਯੋਜਿਤ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੁੱਧ ਟਿੱਪਣੀ ਕਰਨ ਲਈ ਭਾਜਪਾ....
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗਰਗ ਭਾਜਪਾ ’ਚ ਸ਼ਾਮਿਲ
. . .  about 1 hour ago
ਭਵਾਨੀਗੜ੍ਹ, 17 ਮਈ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਦਲ ਦੇ ਸੀਨੀਅਰ ਆਗੂ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਦੇ ਨੇੜਲੇ....
ਹਲਕਾ ਰਾਜਾਸਾਂਸੀ ਵਿਖੇ 30 ਪਰਿਵਾਰ ਕਾਂਗਰਸ ’ਚ ਸ਼ਾਮਿਲ
. . .  about 1 hour ago
ਓਠੀਆਂ, 17 ਮਈ (ਗੁਰਵਿੰਦਰ ਸਿੰਘ ਛੀਨਾ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿਖੇ ਆਮ ਆਦਮੀ ਪਾਰਟੀ ਨੂੰ ਕਰਾਰਾ ਝਟਕਾ ਲੱਗਾ ਹੈ। ਪਿੰਡ ਓਠੀਆਂ ਵਿਖੇ ਸਾਬਕਾ ਸਰਪੰਚ ਅਜੈਬ ਸਿੰਘ ਦੇ....
ਪੰਜਾਬ ਵਿਚ ਗਰਮੀ ਕਾਰਨ ਬਣੇਗੀ ਗੰਭੀਰ ਸਥਿਤੀ- ਮੌਸਮ ਵਿਭਾਗ
. . .  about 1 hour ago
ਨਵੀਂ ਦਿੱਲੀ, 17 ਮਈ- ਭਾਰਤੀ ਮੌਸਮ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ, ਹਰਿਆਣਾ-ਚੰਡੀਗੜ੍ਹ-ਦਿੱਲੀ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਹੀਟਵੇਵ ਤੋਂ ਲੈ ਕੇ ਗੰਭੀਰ ਗਰਮੀ....
ਹੇਮੰਤ ਸੋਰੇਨ ਦੀ ਅੰਤਰਿਮ ਜ਼ਮਾਨਤ ’ਤੇ 21 ਮਈ ਨੂੰ ਹੋਵੇਗੀ ਸੁਣਵਾਈ- ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 17 ਮਈ- ਸੁਪਰੀਮ ਕੋਰਟ ਨੇ ਕਿਹਾ ਕਿ ਉਹ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਚੋਣਾਂ ਦੇ ਆਧਾਰ ’ਤੇ ਅੰਤਰਿਮ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ 21 ਮਈ ਨੂੰ ਸੁਣਵਾਈ ਕਰੇਗੀ।
ਹਲਕਾ ਮਜੀਠਾ ਦੇ ਇੰਚਾਰਜ ਅਕਾਲੀ ਦਲ ’ਚ ਸ਼ਾਮਿਲ
. . .  about 1 hour ago
ਬਟਾਲਾ, 17 ਮਈ (ਸਤਿੰਦਰ ਸਿੰਘ)-ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਆਪ ਵਲੋਂ ਚੋਣ ਲੜ ਚੁੱਕੇ ਅਤੇ ਹੁਣ ਹਲਕਾ ਇੰਚਾਰਜ ਸੁਖਜਿੰਦਰਰਾਜ ਸਿੰਘ....
ਅਜੈਬ ਸਿੰਘ ਸੱਗੂ ਪੰਜਾਬ ਕਾਂਗਰਸ ਓ. ਬੀ. ਸੀ. ਵਿੰਗ ਦੇ ਉਪ ਚੇਅਰਮੈਨ ਨਿਯੁਕਤ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 17 ਮਈ (ਸਰਬਜੀਤ ਸਿੰਘ ਧਾਲੀਵਾਲ)- ਪੰਜਾਬ ਪ੍ਰਦੇਸ਼ ਕਾਂਗਰਸ ਓ. ਬੀ. ਸੀ. ਵਿੰਗ ਦੇ ਪ੍ਰਧਾਨ ਰਾਜ ਬਖਸ਼ ਕੰਬੋਜ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ...
ਵਿਭਵ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਮਹਿਲਾ ਕਮਿਸ਼ਨ ਦਾ ਨੋਟਿਸ ਲੈਣ ਤੋਂ ਕੀਤਾ ਇਨਕਾਰ
. . .  about 2 hours ago
ਨਵੀਂ ਦਿੱਲੀ, 17 ਮਈ- ਰਾਸ਼ਟਰੀ ਮਹਿਲਾ ਕਮਿਸ਼ਨ ਨੇ ਟਵੀਟ ਕਰ ਕਿਹਾ ਕਿ ਕਮਿਸ਼ਨ ਦੇ ਅਧਿਕਾਰੀਆਂ ਨੇ ਸਿਵਲ ਲਾਈਨਜ਼, ਨਵੀਂ ਦਿੱਲੀ ਦੇ ਏ.ਸੀ.ਪੀ. ਦੇ ਨਾਲ, ਵਿਭਵ ਕੁਮਾਰ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਸੁਣਵਾਈ ਦਾ.....
ਜਲਦ ਸੱਚ ਆਵੇਗਾ ਸਭ ਦੇ ਸਾਹਮਣੇ- ਸਵਾਤੀ ਮਾਲੀਵਾਲ
. . .  about 2 hours ago
ਨਵੀਂ ਦਿੱਲੀ, 17 ਮਈ- ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਟਵੀਟ ਕਰ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਸਿਆਸੀ ਹਿੱਟਮੈਨ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ....
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮੰਗੀ ਸੀ ਦਿੱਲੀ ਪੁਲਿਸ ਦੀ ਮਦਦ- ਪੁਲਿਸ ਅਧਿਕਾਰੀ
. . .  about 3 hours ago
ਨਵੀਂ ਦਿੱਲੀ, 17 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਦੇ ਘਰ ਪਹੁੰਚੀ ਦਿੱਲੀ ਪੁਲਿਸ ਟੀਮ ਨੇ ਕਿਹਾ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਟੀਮ ਉਨ੍ਹਾਂ ਨੂੰ ਨੋਟਿਸ ਦੇਣ ਲਈ ਉਨ੍ਹਾਂ....
ਆਪ ਦੇ ਡਿਪਟੀ ਮੇਅਰ ਭਾਜਪਾ ’ਚ ਸ਼ਾਮਿਲ
. . .  about 3 hours ago
ਜਲੰਧਰ, 17 ਮਈ (ਸ਼ਿਵ)- ਜਲੰਧਰ ’ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਉਸ ਦੇ ਸਾਬਕਾ ਡਿਪਟੀ ਮੇਅਰ ਪਰਵੇਸ਼ ਤਾਂਗੜੀ ਵਿਜੇ ਰੂਪਾਨੀ ਤੇ ਹੋਰ ਆਗੂਆਂ ਦੀ ਹਾਜ਼ਰੀ ’ਚ ਭਾਜਪਾ ਵਿਚ ਸ਼ਾਮਿਲ ਹੋ ਗਏ।
ਵਿਭਵ ਕੁਮਾਰ ਦੇ ਘਰ ਗਈ ਪੁਲਿਸ ਨੂੰ ਨਹੀਂ ਦਿੱਤੀ ਗਈ ਇਮਾਰਤ ’ਚ ਦਾਖ਼ਲ ਹੋਣ ਦੀ ਇਜਾਜ਼ਤ
. . .  about 3 hours ago
ਨਵੀਂ ਦਿੱਲੀ, 17 ਮਈ- ਅੱਜ ਦਿੱਲੀ ਪੁਲਿਸ ਦੀ ਟੀਮ ਜਾਂਚ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਦੇ ਘਰ ਪਹੁੰਚੀ ਸੀ, ਪਰ ਟੀਮ ਦਿੱਲੀ ਜਲ ਬੋਰਡ ਨਿਵਾਸ ਤੋਂ ਵਾਪਸ ਪਰਤ ਗਈ.....
ਸਵਾਤੀ ਮਾਲੀਵਾਲ ਨਾਲ ਹੋਈ ਘਟਨਾ ਪਿਛੇ ਅਰਵਿੰਦ ਕੇਜਰੀਵਾਲ ਹਨ ਜ਼ਿੰਮੇਵਾਰ- ਨਿਰਮਲਾ ਸੀਤਾਰਮਨ
. . .  about 4 hours ago
ਨਵੀਂ ਦਿੱਲੀ, 17 ਮਈ- ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ’ਤੇ ਭਾਜਪਾ ਨੇਤਾ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਵਾਤੀ ਮਾਲੀਵਾਲ ਨੇ ਘਟਨਾ ਤੋਂ 3-4 ਦਿਨਾਂ ਬਾਅਦ....
ਸੁਨੀਲ ਜਾਖੜ ਨੇ ਸਾਡੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ- ਬਲਬੀਰ ਸਿੰਘ ਰਾਜੇਵਾਲ
. . .  about 3 hours ago
ਚੰਡੀਗੜ੍ਹ, 17 ਮਈ- ਕਿਸਾਨ ਜਥੇਬੰਦੀਆਂ ਵਲੋਂ ਅੱਜ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਭਾਜਪਾ ਵਾਲਿਆਂ ਤੋਂ 11 ਸਵਾਲ ਪੁੱਛ ਰਹੇ ਹਾਂ ਅਤੇ ਪੰਜਾਬ ਭਾਜਪਾ...
ਰਨਵੇ ’ਤੇ ਟੱਗ ਟਰੈਕਟਰ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼
. . .  about 4 hours ago
ਨਵੀਂ ਦਿੱਲੀ, 17 ਮਈ- ਏਅਰ ਇੰਡੀਆ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਇਕ ਜਹਾਜ਼, ਜਿਸ ਨੇ ਪੁਣੇ ਤੋਂ ਦਿੱਲੀ ਲਈ ਉਡਾਨ ਭਰਨੀ ਸੀ, ਉਹ ਪੁਸ਼ਬੈਕ ਦੌਰਾਨ ਇਕ ਘਟਨਾ ਦਾ ਸ਼ਿਕਾਰ ਹੋ....
ਤੀਸ ਹਜ਼ਾਰੀ ਅਦਾਲਤ ਪੁੱਜੀ ਸਵਾਤੀ ਮਾਲੀਵਾਲ
. . .  about 4 hours ago
ਨਵੀਂ ਦਿੱਲੀ, 17 ਮਈ- ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਪਹੁੰਚੀ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕੱਲ੍ਹ ਉਸ ’ਤੇ ਹੋਏ ਹਮਲੇ ਦੇ ਸੰਬੰਧ ਵਿਚ ਐਫ਼.ਆਈ.ਆਰ.....
ਦੋ ਦਿਨਾਂ ਪੰਜਾਬ ਦੌਰੇ ’ਤੇ ਆਏ ਦਿੱਲੀ ਦੇ ਮੁੱਖ ਮੰਤਰੀ ਇਕ ਦਿਨ ਬਾਅਦ ਹੀ ਦਿੱਲੀ ਰਵਾਨਾ
. . .  about 5 hours ago
ਅੰਮ੍ਰਿਤਸਰ, 17 ਮਈ- ਆਪਣੇ ਦੋ ਦਿਨਾਂ ਪੰਜਾਬ ਦੌਰੇ ’ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਦਿਨ ਦਾ ਰੋਡ ਸ਼ੋਅ ਕਰਨ ਤੋਂ ਬਾਅਦ ਹੀ ਦਿੱਲੀ ਪਰਤ ਗਏ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ...
ਵਿਰੋਧੀ ਧਿਰ ਵਲੋਂ ਜਨਤਾ ਨੂੰ ਕੀਤਾ ਜਾ ਰਿਹਾ ਹੈ ਗੁੰਮਰਾਹ - ਰਾਜਨਾਥ ਸਿੰਘ
. . .  about 6 hours ago
ਨਵੀਂ ਦਿੱਲੀ, 17 ਮਈ - ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ 2029 ਵਿਚ ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੋਣਗੇ। ਭਾਜਪਾ ਕਿਸੇ ਨਾਲ ਭੇਦਭਾਵ ਨਹੀਂ ਕਰਦੀ। ਵਿਰੋਧੀ ਧਿਰ ਵਲੋਂ ਜਨਤਾ ਨੂੰ ਗੁੰਮਰਾਹ ਕੀਤਾ...
ਜਾਖੜ ਨੇ ਪੰਜਾਬ ਚ ਚੋਣ ਪ੍ਰਚਾਰ ਲਈ ਯੋਗੀ ਆਦਿਤਿਆਨਾਥ ਨੂੰ ਲਿਖੀ ਚਿੱਠੀ
. . .  about 5 hours ago
ਚੰਡੀਗੜ੍ਹ, 17 ਮਈ - ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਚਿੱਠੀ ਲਿਖ ਜਲੰਧਰ, ਲੁਧਿਆਣਾ ਤੇ ਪਟਿਆਲਾ 'ਚ ਚੋਣ ਪ੍ਰਚਾਰ...
ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਕਲੀਨ ਚਿੱਟ ਨਹੀਂ ਦਿੱਤੀ - ਅਮਿਤ ਸ਼ਾਹ
. . .  about 6 hours ago
ਨਵੀਂ ਦਿੱਲੀ, 17 ਮਈ - ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਕਲੀਨ ਚਿੱਟ ਨਹੀਂ ਦਿੱਤੀ ਸਿਰਫ ਚੋਣ ਪ੍ਰਚਾਰ...
ਭਾਜਪਾ ਮਹਿਲਾ ਮੋਰਚਾ ਵਲੋਂ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਧਰਨਾ
. . .  about 7 hours ago
ਨਵੀਂ ਦਿੱਲੀ, 17 ਮਈ - ਭਾਜਪਾ ਮਹਿਲਾ ਮੋਰਚਾ ਨੇ 13 ਮਈ ਨੂੰ 'ਆਪ' ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ 'ਤੇ ਹੋਏ ਹਮਲੇ ਦੀ ਘਟਨਾ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਧਰਨਾ...
ਬਿਹਾਰ : ਭੀੜ ਨੇ ਸਕੂਲ ਨੂੰ ਲਾਈ ਅੱਗ
. . .  about 7 hours ago
ਪਟਨਾ, 17 ਮਈ - ਬਿਹਾਰ ਦੇ ਪਟਨਾ ਵਿਖੇ ਸਕੂਲ ਦੇ ਵਿਹੜੇ ਵਿਚ ਕਥਿਤ ਤੌਰ 'ਤੇ ਇਕ ਵਿਦਿਆਰਥੀ ਦੀ ਲਾਸ਼ ਮਿਲਣ ਤੋਂ ਬਾਅਦ ਗੁੱਸੇ ਵਿਚ ਆਈ ਭੀੜ ਨੇ ਸਕੂਲ ਨੂੰ ਅੱਗ ਲਗਾ ਦਿੱਤੀ। ਹੋਰ ਵੇਰਵਿਆਂ ਦੀ ਉਡੀਕ...
ਉੱਤਰੀ ਕੋਰੀਆ ਅਤੇ ਰੂਸ ਵਿਚਕਾਰ ਫ਼ੌਜੀ ਸਾਜ਼ੋ-ਸਾਮਾਨ ਨੂੰ 'ਤਬਾਦਲਾ' ਕਰਨ ਵਾਲੀਆਂ ਸੰਸਥਾਵਾਂ 'ਤੇ ਅਮਰੀਕਾ ਨੇ ਲਾਈਆਂ ਪਾਬੰਦੀਆਂ
. . .  about 7 hours ago
ਵਾਸ਼ਿੰਗਟਨ, 17 ਮਈ - ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇਕ ਬਿਆਨ ਵਿੱਚ ਕਿਹਾ ਕਿ ਯੂਕਰੇਨ ਦੇ ਖ਼ਿਲਾਫ਼ ਚੱਲ ਰਹੇ ਯੁੱਧ ਦੇ ਦੌਰਾਨ ਉੱਤਰੀ ਕੋਰੀਆ ਅਤੇ ਰੂਸ ਦੇ ਵਿਚ ਫੌਜੀ ਸਾਜ਼ੋ-ਸਾਮਾਨ ਅਤੇ ਹਿੱਸਿਆਂ...
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX