ਤਾਜਾ ਖ਼ਬਰਾਂ


ਮੰਤਰੀ ਆਲਮਗੀਰ ਆਲਮ ਨੇ ਸੂਬਾ ਕੈਬਨਿਟ ਤੋਂ ਦਿੱਤਾ ਅਸਤੀਫ਼ਾ
. . .  3 minutes ago
ਰਾਂਚੀ, 11 ਜੂਨ- ਮਨੀ ਲਾਂਡਰਿੰਗ ਮਾਮਲੇ ’ਚ ਜੇਲ੍ਹ ’ਚ ਬੰਦ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਨੇ ਸੂਬਾ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਕਾਂਗਰਸ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਵੀ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਹੈ। ਇਹ ਜਾਣਕਾਰੀ ਪਾਰਟੀ ਦੇ ਇਕ....
ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਦਿਹਾਂਤ
. . .  24 minutes ago
ਧੂਰੀ, 11 ਜੂਨ (ਸੰਜੇ ਲਹਿਰੀ)- ਸਾਬਕਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੇ ਕਰੀਬੀ ਦੋਸਤ ਅਤੇ ਹਲਕਾ ਧੂਰੀ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸ. ਧਨਵੰਤ ਸਿੰਘ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਹੈ। ਉਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਹੈ।
ਜ਼ਮੀਨੀ ਵਿਵਾਦ ਨੂੰ ਲੈ ਕੇ ਟਾਵਰ ’ਤੇ ਚੜਿ੍ਆ ਨੌਜਵਾਨ
. . .  33 minutes ago
ਚੰਡੀਗੜ੍ਹ, 11 ਜੂਨ- ਚੰਡੀਗੜ੍ਹ ਦੇ 17 ਸੈਕਟਰ ਦੇ ਬੱਸ ਅੱਡੇ ਨੇੜੇ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਵਿਕਰਮ ਨਾਂਅ ਦਾ ਵਿਅਕਤੀ ਟਾਵਰ ’ਤੇ ਚੜ੍ਹ ਗਿਆ। ਜਾਣਕਾਰੀ ਅਨੁਸਾਰ ਉਹ ਮਾਨਸਾ ’ਚ ਚੱਲ ਰਹੇ ਆਪਣੇ ਜ਼ਮੀਨੀ....
ਰਵਨੀਤ ਸਿੰਘ ਬਿੱਟੂ ਨੇ ਸੰਭਾਲਿਆ ਅਹੁਦਾ
. . .  48 minutes ago
ਨਵੀਂ ਦਿੱਲੀ, 11 ਜੂਨ- ਰਵਨੀਤ ਸਿੰਘ ਬਿੱਟੂ ਨੇ ਅੱਜ ਰੇਲ, ਫ਼ੂਡ ਪ੍ਰੋਸੈਸਿੰਗ ਦੇ ਰਾਜ ਮੰਤਰੀ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਵਿਭਾਗ ਦੇ ਕਰਮਚਾਰੀਆਂ ਨਾਲ ਮੁਲਾਕਾਤ ਵੀ ਕੀਤੀ।
ਸੁਪਰੀਮ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਕੀਤਾ ਨੋਟਿਸ ਜਾਰੀ
. . .  about 1 hour ago
ਨਵੀਂ ਦਿੱਲੀ, 11 ਜੂਨ- ਸੁਪਰੀਮ ਕੋਰਟ ਨੇ ਪੇਪਰ ਲੀਕ ਦੇ ਦੋਸ਼ਾਂ ਦੇ ਵਿਚਕਾਰ ਨੀਟ, ਯੂ.ਜੀ. 2024 ਦੀ ਨਵੀਂ ਪ੍ਰੀਖਿਆ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਨੈਸ਼ਨਲ ਟੈਸਟਿੰਗ ਏਜੰਸੀ ਨੋਟਿਸ ਜਾਰੀ ਕੀਤਾ....
ਗਜੇਂਦਰ ਸਿੰਘ ਸ਼ੇਖਾਵਤ ਨੇ ਸੱਭਿਆਚਾਰ ਮੰਤਰੀ ਦਾ ਅਹੁਦਾ ਸੰਭਾਲਿਆ
. . .  about 1 hour ago
ਨਵੀਂ ਦਿੱਲੀ, 11 ਜੂਨ-ਗਜੇਂਦਰ ਸਿੰਘ ਸ਼ੇਖਾਵਤ ਨੇ ਸੱਭਿਆਚਾਰ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ।ਪੱਤਰਕਾਰਾ ਨਾਲ ਗੱਲ ਕੀਤੀ ਉਨ੍ਹਾਂ ਦੱਸਿਆ ਕਿ ਵੋਟਰਾਂ ਨੇ ਨਰਿੰਦਰ ਮੋਦੀ ਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਵਿਸ਼ੇਸ਼ ਮੌਕਾ ਦਿੱਤਾ ਹੈ...
ਅਮਿਤ ਸ਼ਾਹ ਅੱਜ ਕੇਂਦਰੀ ਗ੍ਰਹਿ ਮੰਤਰੀ ਵਜੋਂ ਅਹੁਦਾ ਸੰਭਾਲਣਗੇ
. . .  about 1 hour ago
ਨਵੀਂ ਦਿੱਲੀ, 11 ਜੂਨ-ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਨੈਸ਼ਨਲ ਪੁਲਿਸ ਮੈਮੋਰੀਅਲ ਵਿਖੇ ਡਿਊਟੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ। ਉਹ ਅੱਜ ਕੇਂਦਰੀ ਗ੍ਰਹਿ ਮੰਤਰੀ ਵਜੋਂ ਅਹੁਦਾ ਸੰਭਾਲਣਗੇ....
ਟਰੱਕ ਹੇਠਾਂ ਆਉਣ ਨਾਲ ਲੜਕੀ ਦੀ ਹੋਈ ਮੌਤ
. . .  about 1 hour ago
ਭਵਾਨੀਗੜ੍ਹ , 11 ਜੂਨ (ਰਣਧੀਰ ਸਿੰਘ ਫੱਗੂਵਾਲਾ)-ਭਵਾਨੀਗੜ੍ਹ ਦੇ ਬਲਿਆਲ ਰੋਡ 'ਤੇ ਇਕ ਲੜਕੀ 'ਤੇ ਟਰੱਕ ਚੜ੍ਹ ਜਾਣ ਕਾਰਨ ਮੌਕੇ 'ਤੇ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਬਬਲੀ ਕੌਰ ਪੁੱਤਰ ਨਾਹਰ ਸਿੰਘ ਵਾਸੀ ਰਵਿਦਾਸ ਕਾਲੋਨੀ....
ਗੁੱਜਰਵਾਲ 'ਚ 50 ਸਾਲਾ ਵਿਅਕਤੀ ਦਾ ਕਤਲ
. . .  about 1 hour ago
ਜੋਧਾਂ,11 ਜੂਨ (ਗੁਰਵਿੰਦਰ ਸਿੰਘ ਹੈਪੀ)-ਪੁਲਿਸ ਜ਼ਿਲ੍ਹਾ ਜਗਰਾਉਂ (ਲੁਧਿਆਣਾ ਦਿਹਾਤੀ)ਅਧੀਨ ਪੈਂਦੇ ਪੁਲਿਸ ਥਾਣਾ ਜੋਧਾ ਦੇ ਪਿੰਡ ਗੁੱਜਰਵਾਲ ਵਿਖੇ ਬੀਤੀ ਰਾਤ ਵਿਅਕਤੀ ਦਾ ਕਤਲ ਕਰਨ ਦਾ ਸਮਾਚਾਰ ਹੈ। ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ...,
ਜਯੰਤ ਚੌਧਰੀ ਨੇ ਰਾਜ ਮੰਤਰੀ ਦਾ ਅਹੁਦਾ ਸੰਭਾਲਿਆ
. . .  1 minute ago
ਨਵੀਂ ਦਿੱਲੀ, 11 ਜੂਨ-ਜਯੰਤ ਚੌਧਰੀ ਨੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵਿਚ ਰਾਜ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ....
ਸੁਰੇਸ਼ ਗੋਪੀ ਨੇ ਸੰਭਾਲਿਆ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਚ ਰਾਜ ਮੰਤਰੀ ਦਾ ਅਹੁਦਾ
. . .  1 minute ago
ਨਵੀਂ ਦਿੱਲੀ, 11 ਜੂਨ - ਸੁਰੇਸ਼ ਗੋਪੀ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿਚ ਰਾਜ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜ਼ੂਦ...
ਭੂਪੇਂਦਰ ਯਾਦਵ ਨੇ ਸੰਭਾਲਿਆ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਦਾ ਅਹੁਦਾ
. . .  about 2 hours ago
ਨਵੀਂ ਦਿੱਲੀ, 11 ਜੂਨ - ਭੂਪੇਂਦਰ ਯਾਦਵ ਨੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਦਾ ਅਹੁਦਾ ਸੰਭਾਲ ਲਿਆ...
ਗਿਰੀਰਾਜ ਸਿੰਘ ਨੇ ਸੰਭਾਲਿਆ ਕੱਪੜਾ ਮੰਤਰੀ ਦਾ ਅਹੁਦਾ
. . .  about 2 hours ago
ਨਵੀਂ ਦਿੱਲੀ, 11 ਜੂਨ - ਗਿਰੀਰਾਜ ਸਿੰਘ ਨੇ ਕੱਪੜਾ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ ਜਦਕਿ ਪਵਿੱਤਰਾ ਮਾਰਗਰੀਟਾ ਨੇ ਟੈਕਸਟਾਈਲ ਮੰਤਰਾਲੇ ਵਿਚ ਰਾਜ ਮੰਤਰੀ ਵਜੋਂ ਚਾਰਜ ਸੰਭਾਲ ਲਿਆ ਹੈ।ਇਸ ਮੌਕੇ ਸਾਬਕਾ ਟੈਕਸਟਾਈਲ ਮੰਤਰੀ...
ਚੋਣਾਂ ਚ ਪਾਰਟੀ ਦੀ ਹਾਰ ਤੋਂ ਬਾਅਦ ਭਗਤ ਚਰਨ ਦਾਸ ਵਲੋਂ ਓਡੀਸ਼ਾ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ
. . .  about 2 hours ago
ਭੁਵਨੇਸ਼ਵਰ, 11 ਜੂਨ - ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਭਗਤ ਚਰਨ ਦਾਸ ਨੇ ਓਡੀਸ਼ਾ ਵਿਚ ਵਿਧਾਨ ਸਭਾ ਅਤੇ ਸੰਸਦ ਚੋਣਾਂ ਵਿਚ ਉਮੀਦ ਕੀਤੀ ਸੀਟਾਂ ਦੀ ਸੰਖਿਆ ਪ੍ਰਾਪਤ ਕਰਨ ਵਿਚ ਅਸਫਲ ਰਹਿਣ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ...
ਐਲੋਨ ਮਸਕ ਵਲੋਂ ਓਪਨਏਆਈ ਸੌਦੇ 'ਤੇ ਆਪਣੀਆਂ ਕੰਪਨੀਆਂ ਦੇ ਸਾਰੇ ਐਪਲ ਡਿਵਾਈਸਾਂ 'ਤੇ ਪਾਬੰਦੀ ਲਗਾਉਣ ਦੀ ਧਮਕੀ
. . .  about 3 hours ago
ਕੈਲੀਫੋਰਨੀਆ, 11 ਜੂਨ - ਆਈਫੋਨ ਨਿਰਮਾਤਾ ਨੇ ਓਪਨਏਆਈ ਦੇ ਨਾਲ ਆਪਣੀ ਸਾਂਝੇਦਾਰੀ ਦੀ ਘੋਸ਼ਣਾ ਕਰਨ ਤੋਂ ਕੁਝ ਘੰਟਿਆਂ ਬਾਅਦ, ਟੇਸਲਾ ਅਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਨੇ ਐਪਲ 'ਤੇ ਵਰ੍ਹਦਿਆਂ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਗਾਜ਼ਾ ਜੰਗਬੰਦੀ ਦਾ ਸਮਰਥਨ ਕਰਨ ਵਾਲੇ ਅਮਰੀਕਾ ਦੇ ਪ੍ਰਸਤਾਵ ਨੂੰ ਮਨਜ਼ੂਰੀ
. . .  about 3 hours ago
ਨਿਊਯਾਰਕ, 11 ਜੂਨ - ਇਜ਼ਰਾਈਲ-ਹਮਾਸ ਯੁੱਧ ਦੇ ਕਾਰਨ ਪੱਛਮੀ ਏਸ਼ੀਆ ਵਿਚ ਵਧਦੇ ਤਣਾਅ ਦੇ ਵਿਚਕਾਰ, ਜੋ ਕਿ ਹੁਣ ਅੱਠਵੇਂ ਮਹੀਨੇ ਵਿਚ ਹੈ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਗਾਜ਼ਾ ਵਿਚ ਸਥਾਈ ਜੰਗਬੰਦੀ...
ਬਲਿੰਕਨ ਵਲੋਂ ਨੇਤਨਯਾਹੂ ਨਾਲ ਮੁਲਾਕਾਤ ਚ ਬੰਧਕ ਪ੍ਰਸਤਾਵ ਅਤੇ ਮਾਨਵਤਾਵਾਦੀ ਸਹਾਇਤਾ ਦੀ ਵੰਡ ਬਾਰੇ ਚਰਚਾ
. . .  about 3 hours ago
ਤੇਲ ਅਵੀਵ, 11 ਜੂਨ - ਸੰਯੁਕਤ ਰਾਜ ਅਮਰੀਕਾ ਦੇ ਵਿਦੇਸ਼ ਮੰਤਰੀ, ਐਂਟੋਨੀ ਬਲਿੰਕਨ, ਜੋ ਕਿ ਮੱਧ ਪੂਰਬ ਦੇ ਦੌਰੇ 'ਤੇ ਹਨ, ਨੇ ਕੱਲ੍ਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਵਿਚ...
ਸੀ.ਆਈ.-ਅੰਮ੍ਰਿਤਸਰ ਵਲੋਂ ਕਰੋੜਾਂ ਦੀ ਹੈਰੋਇਨ ਸਮੇਤ 2 ਗ੍ਰਿਫਤਾਰ
. . .  about 1 hour ago
ਚੰਡੀਗੜ੍ਹ, 11 ਜੂਨ - ਸੀ.ਆਈ.-ਅੰਮ੍ਰਿਤਸਰ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖ਼ਿਲਾਫ਼ ਖੁਫੀਆ ਏਜੰਸੀ ਦੀ ਅਗਵਾਈ ਵਾਲੀ ਮੁਹਿੰਮ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ...
ਰੂਸ ਵਲੋਂ ਜ਼ਬਰੀ ਭਰਤੀ ਕੀਤਾ ਗਿਆ ਅੰਮ੍ਰਿਤਸਰ ਦਾ ਨੌਜਵਾਨ ਯੂਕਰੇਨ 'ਚ ਹੋਇਆ ਸ਼ਹੀਦ
. . .  about 4 hours ago
ਅੰਮ੍ਰਿਤਸਰ, 11 ਜੂਨ (ਰੇਸ਼ਮ ਸਿੰਘ) - ਰੂਸ ਵਲੋਂ ਜ਼ਬਰੀ ਭਰਤੀ ਕੀਤਾ ਗਿਆ ਅੰਮ੍ਰਿਤਸਰ ਦਾ ਇਕ ਨੌਜਵਾਨ ਯੂਕਰੇਨ ਦੀ ਸਰਹੱਦ 'ਤੇ ਲੜਾਈ ਕਰਦਾ ਸ਼ਹੀਦ ਹੋ ਗਿਆ ਹੈ। ਨੌਜਵਾਨ ਦੇ ਮਾਪਿਆਂ...
ਜੈਸ਼ੰਕਰ ਨੇ ਵਿਦੇਸ਼ ਮੰਤਰੀ ਅਤੇ ਅਸ਼ਵਨੀ ਵੈਸ਼ਨਵ ਨੇ ਰੇਲ ਮੰਤਰੀ ਵਜੋਂ ਸੰਭਾਲਿਆ ਚਾਰਜ
. . .  about 4 hours ago
ਨਵੀਂ ਦਿੱਲੀ, 11 ਜੂਨ - ਕੱਲ੍ਹ ਸਹੁੰ ਚੁੱਕਣ ਤੋਂ ਬਾਅਦ ਡਾ. ਐਸ. ਜੈਸ਼ੰਕਰ ਨੇ ਵਿਦੇਸ਼ ਮੰਤਰੀ ਅਤੇ ਅਸ਼ਵਨੀ ਵੈਸ਼ਨਵ ਨੇ ਰੇਲ ਮੰਤਰੀ ਵਜੋਂ ਆਪਣਾ ਚਾਰਜ ਸੰਭਾਲ ਲਿਆ...
ਕੈਂਟਰ ਪਲਟਣ ਕਾਰਨ 1 ਬੱਚੇ ਸਮੇਤ 3 ਸ਼ਰਧਾਲੂਆਂ ਦੀ ਮੌਤ
. . .  about 4 hours ago
ਪੋਜੇਵਾਲ ਸਰਾਂ, 11 ਜੂਨ (ਬੂਥਗੜ੍ਹੀਆ/ਨਵਾਂਗਰਾਂਈ) - ਕਸਬਾ ਪੋਜੇਵਾਲ ਨਜ਼ਦੀਕ ਪਿੰਡ ਟੋਰੋਵਾਲ ਵਿਖੇ ਬੀਤੀ ਰਾਤ 10.30 ਵਜੇ ਦੇ ਕਰੀਬ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਪਾਤ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ...
ਟੀ-20 ਵਿਸ਼ਵ ਕੱਪ 'ਚ ਅੱਜ ਦਾ ਮੁਕਾਬਲਾ ਪਾਕਿਸਤਾਨ ਤੇ ਕੈਨੇਡਾ ਵਿਚਕਾਰ
. . .  about 5 hours ago
ਨਿਊਯਾਰਕ, 11 ਜੂਨ - ਆਈ.ਸੀ.ਸੀ. ਟੀ-20 ਕ੍ਰਿਕਟ ਵਿਸ਼ਵ ਕੱਪ ਚ ਅੱਜ ਪਾਕਿਸਤਾਨ ਦਾ ਮੁਕਾਬਲਾ ਕੈਨੇਡਾ ਨਾਲ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ ਰਾਤ 8 ਵਜੇ ਸ਼ੁਰੂ...
⭐ਮਾਣਕ-ਮੋਤੀ⭐
. . .  about 5 hours ago
⭐ਮਾਣਕ-ਮੋਤੀ⭐
ਆਈਸੀਸੀ ਟੀ-20 ਵਿਸ਼ਵ ਕੱਪ 2024-ਸਾਊਥ ਅਫਰੀਕਾ ਨੇ ਬੰਗਲਾਦੇਸ਼ ਨੂੰ 4 ਦੌੜਾਂ ਨਾਲ ਹਰਾਇਆ
. . .  1 day ago
ਨਰਿੰਦਰ ਮੋਦੀ 18 ਜੂਨ ਨੂੰ ਆਪਣੇ ਸੰਸਦੀ ਖੇਤਰ ਕਾਸ਼ੀ ਪਹੁੰਚਣਗੇ, ਜੋ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਫੇਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਚੇਤ ਸੰਮਤ 556
ਵਿਚਾਰ ਪ੍ਰਵਾਹ: ਸਤਾ ਵਿਚ ਰਹਿੰਦਿਆਂ ਗ਼ੈਰ ਜ਼ਿੰਮੇਵਾਰਾਨਾ ਵਿਵਹਾਰ, ਸੰਬੰਧਿਤ ਲੋਕਾਂ ਨੂੰ ਭ੍ਰਿਸ਼ਟ ਬਣਾ ਦਿੰਦਾ ਹੈ। -ਬਰਾਉਨ

ਸ਼ਹਿਨਾਈਆਂ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX