ਤਾਜਾ ਖ਼ਬਰਾਂ


ਟੈਸਟਿੰਗ ਨਾ ਕਰਵਾਉਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਣੇ ਸ਼ੁਰੂ
. . .  11 minutes ago
ਮਾਹਿਲਪੁਰ 22 ਫਰਵਰੀ (ਦੀਪਕ ਅਗਨੀਹੋਤਰੀ)- ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵਲੋਂ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਜਿਲਾ ਸਿਖਿਆ ਅਫਸਰਾਂ ਰਾਹੀਂ ਪੱਤਰ ਜਾਰੀ ਕਰਕੇ ਅਜਿਹੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਅਧਿਆਪਕਾਂ ਨੇ ਪੜ੍ਹੋ...
ਸੋਪੋਰ ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  14 minutes ago
ਸ੍ਰੀਨਗਰ, 22 ਫਰਵਰੀ - ਜੰਮੂ ਕਸ਼ਮੀਰ ਮੁੱਠਭੇੜ 'ਚ ਪੁਲਿਸ ਮੁਤਾਬਿਕ ਦੋ ਅੱਤਵਾਦੀ ਢੇਰ ਹੋ ਗਏ ਹਨ। ਗੋਲਾ ਬਰੂਦ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੀ ਪਹਿਚਾਣ ਤੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ...
'ਪੜ੍ਹੋ ਪੰਜਾਬ ਪੜਾਓ ਪੰਜਾਬ' ਤਹਿਤ ਬੱਚਿਆ ਦਾ ਟੈਸਟ ਲੈਣ ਆਈ ਟੀਮ ਦਾ ਅਧਿਆਪਕਾਂ ਵੱਲੋਂ ਬਾਈਕਾਟ
. . .  30 minutes ago
ਧਮਾਕਾਖ਼ੇਜ਼ ਸਮਗਰੀ ਰੱਖਣ ਦੇ ਮਾਮਲੇ 'ਚੋਂ ਭਾਈ ਜਗਤਾਰ ਸਿੰਘ ਤਾਰਾ ਬਰੀ
. . .  45 minutes ago
ਬਠਿੰਡਾ, 22 ਫਰਵਰੀ (ਸੁਖਵਿੰਦਰ ਸਿੰਘ ਸੁੱਖਾ) - ਧਮਾਕਾਖ਼ੇਜ਼ ਸਮਗਰੀ ਰੱਖਣ, ਗੈਰ ਕਾਨੂੰਨੀ ਕਾਰਵਾਈਆਂ ਕਰਨ ਅਤੇ ਨਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਤਹਿਤ ਦਰਜ ਮਾਮਲੇ ਵਿਚ ਅੱਜ ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਕੇ. ਐਸ. ਬਾਜਵਾ ਦੀ ਅਦਾਲਤ ਨੇ ਭਾਈ ਜਗਤਾਰ...
'ਪੜ੍ਹੋ ਪੰਜਾਬ ਪੜਾਓ ਪੰਜਾਬ' ਦੀ ਟੈਸਟਿੰਗ ਖ਼ਿਲਾਫ਼ ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਘਿਰਾਓ ਕੀਤਾ
. . .  55 minutes ago
ਖਮਾਣੋਂ 22 ਫਰਵਰੀ (ਮਨਮੋਹਨ ਸਿੰਘ ਕਲੇਰ)- ਪੰਜਾਬ ਭਰ 'ਚ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੜ੍ਹੋ ਪੰਜਾਬ ,ਪੜਾਓ ਪੰਜਾਬ ਦੀ ਪਹਿਲੀ ਤੋ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ ਸਬੰਧਿਤ ਸਕੂਲਾਂ 'ਚ ਚੱਲ ਰਹੀ ਟੈਸਟਿੰਗ ਦੇ ਅੱਜ ਬਾਈਕਾਟ ਦੇ ਸੱਦੇ 'ਤੇ ਜਿੱਥੇ ....
ਅਧਿਆਪਕ ਸੰਘਰਸ਼ ਕਮੇਟੀ ਨੇ ਅਜਨਾਲਾ 'ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਸਾੜਿਆ ਪੁਤਲਾ
. . .  about 1 hour ago
ਅਜਨਾਲਾ, 22 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨਣ ਦੇ ਵਿਰੋਧ 'ਚ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਅੱਜ ਬਲਾਕ ਅਜਨਾਲਾ ਨਾਲ ਸੰਬੰਧਿਤ ਅਧਿਆਪਕਾਂ ਵੱਲੋਂ ਰੋਸ ਮਾਰਚ ਕਰਨ ....
ਜਲੰਧਰ 'ਚ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਸ਼ੁਰੂ ਹੋਈ ਪੋਸਟਰ ਜੰਗ
. . .  about 1 hour ago
ਜਲੰਧਰ, 22 ਫਰਵਰੀ (ਅ.ਬ)- ਅੱਜ ਸਵੇਰੇ ਜਲੰਧਰ ਸ਼ਹਿਰ ਦੇ ਕੁੱਝ ਹਿੱਸਿਆ 'ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਪੋਸਟਰ ਲਗਵਾਏ ਗਏ ਸਨ ਤੇ ਉਸ ਤੋਂ ਬੀਤੀ ਦਿਨੀਂ ਅਕਾਲੀ ਦੀ ਲੀਡਰਸ਼ਿਪ ਦੇ ਖ਼ਿਲਾਫ਼ ਪੋਸਟਰ ਲਗਵਾਏ ਜਾਣ ਨਾਲ ਇਕ ਤਰ੍ਹਾਂ ....
ਪਟਨਾ ਸਾਹਿਬ ਪਹੁੰਚੀ ਪੰਜ ਤਖਤ ਐਕਸਪ੍ਰੈੱਸ, ਦੇਖੋ ਤਸਵੀਰਾਂ
. . .  about 1 hour ago
ਪਟਨਾ ਸਾਹਿਬ ਪਹੁੰਚੀ ਪੰਜ ਤਖਤ ਐਕਸਪ੍ਰੈੱਸ.....
ਅਧਿਆਪਕ ਸੰਘਰਸ਼ ਕਮੇਟੀ ਨੇ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ
. . .  about 1 hour ago
ਖੇਮਕਰਨ, 22 ਫਰਵਰੀ (ਸੰਦੀਪ ਮਹਿਤਾ) - ਅਧਿਆਪਕ ਸੰਘਰਸ਼ ਕਮੇਟੀ ਨੇ ਪੰਜਾਬ ਦੇ ਸੱਦੇ 'ਤੇ ਅਧਿਆਪਕ ਯੂਨੀਅਨ ਬਲਾਕ ਵਲਟੋਹਾ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਅਧਿਆਪਕਾ ਨੇ ਪੰਜਾਬ ਸਰਕਾਰ ਤੋਂ ਕ੍ਰਿਸ਼ਨ ....
ਐਫ.ਏ.ਟੀ.ਐਫ ਦਾ ਫ਼ੈਸਲਾ : ਅਕਤੂਬਰ ਤੱਕ 'ਗ੍ਰੇ ਲਿਸਟ' 'ਚ ਰਹੇਗਾ ਪਾਕਿਸਤਾਨ
. . .  about 2 hours ago
ਨਵੀਂ ਦਿੱਲੀ, 22 ਫਰਵਰੀ- ਪੈਰਿਸ 'ਚ ਹੋਈ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ) ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਪਾਕਿਸਤਾਨ 'ਗ੍ਰੇ ਲਿਸਟ' 'ਚ ਬਰਕਰਾਰ ਰਹੇਗਾ। ਐਫ.ਏ.ਟੀ.ਐਫ. ਵੱਲੋਂ ਲਿਆ ਗਿਆ ਇਹ ਫ਼ੈਸਲਾ ਇਸ ਸਾਲ ....
ਬੀ.ਐੱਸ.ਐਫ. ਸੈਕਟਰ ਮਮਦੋਟ ਨੇ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ
. . .  about 2 hours ago
ਮਮਦੋਟ, 22 ਫਰਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਸੈਕਟਰ ਵਿਖੇ ਤਾਇਨਾਤ ਬੀ.ਐੱਸ.ਐਫ. ਦੀ 29 ਬਟਾਲੀਅਨ ਅਧੀਨ ਆਉਂਦੀ ਚੈੱਕ ਮੱਬੋ ਕੇ ਦੇ ਨੇੜਿਉਂ ਬੀ.ਐਸ.ਐਫ ਨੇ 4 ਪੈਕਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਦਾ ਵਜ਼ਨ 1 ਕਿੱਲੋ 600 ਗ੍ਰਾਮ ਦੇ ਕਰੀਬ ....
ਅਗਸਤਾ ਵੈਸਟਲੈਂਡ ਮਾਮਲਾ : ਰਾਜੀਵ ਸਕਸੈਨਾ ਦੀ ਅੰਤਰਿਮ ਜ਼ਮਾਨਤ 25 ਫਰਵਰੀ ਤੱਕ ਵਧਾਈ ਗਈ
. . .  about 2 hours ago
ਨਵੀਂ ਦਿੱਲੀ, 22 ਫਰਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਸਤਾ ਵੈਸਟਲੈਂਡ ਮਾਮਲੇ 'ਚ ਦੋਸ਼ੀ ਰਾਜੀਵ ਸਕਸੈਨਾ ਦੀ ਅੰਤਰਿਮ ਜ਼ਮਾਨਤ ਦੀ ਮਿਆਦ 25 ਫਰਵਰੀ ਤੱਕ ਲਈ ਵਿਧਾ ਦਿੱਤੀ ਹੈ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਏਮਜ਼ ਦੀ ਮੈਡੀਕਲ ਰਿਪੋਰਟ...
ਜਨ ਔਸ਼ਧੀ ਕੇਂਦਰਾਂ ਦੀਆਂ ਸਸਤੀਆਂ ਦਵਾਈਆਂ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ
. . .  about 3 hours ago
ਸੰਗਰੂਰ, 22 ਫਰਵਰੀ (ਧੀਰਜ ਪਸ਼ੋਰੀਆ)- ਪ੍ਰਧਾਨ ਮੰਤਰੀ ਜਨ ਕਲਿਆਣ ਕਲਿਆਣਕਾਰੀ ਯੋਜਨਾ ਅਧੀਨ ਦੇਸ਼ 'ਚ ਖੋਲ੍ਹੇ ਗਏ ਜਨ ਔਸ਼ਧੀ ਕੇਂਦਰਾਂ ਤੋਂ ਮਿਲਣ ਵਾਲੀਆਂ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਣ ਕਰਨ ....
ਥਰੂਰ ਨੇ ਪਾਕਿਸਤਾਨ ਨਾਲ ਕ੍ਰਿਕਟ ਖੇਡਣ ਦੀ ਕੀਤੀ ਵਕਾਲਤ
. . .  about 3 hours ago
ਨਵੀਂ ਦਿੱਲੀ, 22 ਫਰਵਰੀ- ਕ੍ਰਿਕਟ ਵਿਸ਼ਵ ਕੱਪ 'ਚ ਭਾਰਤੀ ਕ੍ਰਿਕਟ ਟੀਮ ਦੇ ਪਾਕਿਸਤਾਨ ਨਾਲ ਮੈਚ ਨਾ ਖੇਡਣ ਦੀ ਚਹੁੰ-ਪਾਸੀਂ ਉੱਠ ਰਹੀ ਮੰਗ ਵਿਚਾਲੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਵਿਰੁੱਧ ਮੈਚ ਨਾ ਖੇਡਣਾ...
'ਆਪ' ਦੀਆਂ ਨਵ-ਵਿਆਹੀਆਂ ਵਿਧਾਇਕਾਂ ਰੂਬੀ ਅਤੇ ਬਲਜਿੰਦਰ ਨੂੰ ਕੈਪਟਨ ਨੇ ਦਿੱਤਾ ਆਸ਼ੀਰਵਾਦ
. . .  about 3 hours ago
ਚੰਡੀਗੜ੍ਹ, 22 ਫਰਵਰੀ- ਆਮ ਆਦਮ ਪਾਰਟੀ ਦੀਆਂ ਨਵ ਵਿਆਹੀਆਂ ਵਿਧਾਇਕਾਂ ਰੁਪਿੰਦਰ ਕੌਰ ਰੂਬੀ ਅਤੇ ਬਲਜਿੰਦਰ ਕੌਰ ਨੇ ਅੱਜ ਆਪਣੇ ਜੀਵਨ ਸਾਥੀਆਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ...
ਅਧਿਆਪਕਾਂ ਨੂੰ ਧਮਕੀਆਂ ਦੇਣ ਵਾਲੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲ 'ਚ ਕੀਤਾ ਬੰਦ
. . .  about 4 hours ago
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ 25 ਫਰਵਰੀ ਸਵੇਰੇ 11 ਵਜੇ ਤੱਕ ਮੁਲਤਵੀ
. . .  about 4 hours ago
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੇਵੇਗੀ ਤੇਲੰਗਾਨਾ ਸਰਕਾਰ
. . .  about 4 hours ago
ਜੈਸ਼ ਨਾਲ ਸੰਬੰਧਿਤ ਦੋ ਅੱਤਵਾਦੀ ਉੱਤਰ ਪ੍ਰਦੇਸ਼ 'ਚ ਗ੍ਰਿਫ਼ਤਾਰ
. . .  about 4 hours ago
ਘਰ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ
. . .  about 4 hours ago
ਉਲਕਾ ਪਿੰਡ 'ਤੇ ਸਫ਼ਲਤਾਪੂਰਵਕ ਉਤਰਿਆ ਜਾਪਾਨੀ ਪੁਲਾੜ ਯਾਨ
. . .  about 4 hours ago
ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਲੜਾਂਗੀ ਚੋਣ - ਹਰਸਿਮਰਤ ਕੌਰ ਬਾਦਲ
. . .  about 4 hours ago
ਸੁਰੇਸ਼ ਪ੍ਰਭੂ ਨੇ ਰਾਜਾਸਾਂਸੀ ਹਵਾਈ ਅੱਡੇ ਦੀ ਹਵਾਈ ਪਾਰਕਿੰਗ ਦਾ ਵੀਡੀਓ ਕਾਨਫ਼ਰੰਸ ਰਾਹੀਂ ਰੱਖਿਆ ਗਿਆ ਨੀਂਹ ਪੱਥਰ
. . .  about 5 hours ago
28 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ ਸੂਬਾ ਸਰਕਾਰ- ਅਕਾਲੀ ਆਗੂ
. . .  about 4 hours ago
ਸੰਗਰੂਰ: ਭਿੰਡਰਾਂ ਸਕੂਲ ਦੇ ਅਧਿਆਪਕਾਂ ਨੇ ਪੜ੍ਹੋ ਪੰਜਾਬ ਦੀ ਟੀਮ ਨੂੰ ਬੇਰੰਗ ਮੋੜਿਆ
. . .  about 5 hours ago
ਚੰਦੂਮਾਜਰਾ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
. . .  about 5 hours ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ
. . .  about 5 hours ago
ਪਿੰਡ ਮਾਣਕਵਾਲ ਵਿਖੇ ਸਾਂਝਾ ਅਧਿਆਪਕ ਕਮੇਟੀ ਨੇ ਲੁਧਿਆਣਾ ਸਿੱਖਿਆ ਅਫ਼ਸਰ ਨੂੰ ਘੇਰਿਆ
. . .  about 5 hours ago
ਗੁਆਂਢੀ ਵੱਲੋਂ ਲੜਕੀ ਨਾਲ ਜਬਰ ਜਨਾਹ, ਮਾਮਲਾ ਦਰਜ
. . .  about 5 hours ago
ਤਰੁਣ ਚੁਗ ਨੇ ਜਲੰਧਰ 'ਚ 'ਭਾਰਤ ਕੇ ਮਨ ਕੀ ਬਾਤ, ਮੋਦੀ ਕੇ ਸਾਥ' ਪ੍ਰੋਗਰਾਮ ਲਈ ਲੋਕਾਂ ਤੋਂ ਲਏ ਸੁਝਾਅ
. . .  about 5 hours ago
'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸੁਪਰੀਮ ਕੋਰਟ ਨੇ 10 ਸੂਬਿਆਂ ਨੂੰ ਜਾਰੀ ਕੀਤੇ ਨੋਟਿਸ
. . .  about 6 hours ago
ਦਸੂਹਾ ਨੇੜੇ ਇੱਕ ਕਾਰ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 minute ago
ਸ੍ਰੀ ਮੁਕਤਸਰ ਸਾਹਿਬ: ਪੜ੍ਹੋ ਪੰਜਾਬ ਦੇ ਬਾਈਕਾਟ ਨੂੰ ਲੈ ਕੇ ਪੁਲਿਸ ਅਤੇ ਅਧਿਆਪਕਾਂ ਵਿਚਾਲੇ ਟਕਰਾਅ ਦੀ ਸਥਿਤੀ
. . .  about 7 hours ago
ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਸੰਬੰਧੀ ਗਡਕਰੀ ਨੇ ਵਿਭਾਗ ਨੂੰ ਜਾਰੀ ਕੀਤਾ ਇਹ ਹੁਕਮ
. . .  about 6 hours ago
ਆਪ ਵਿਧਾਇਕਾਂ ਵੱਲੋਂ ਸਦਨ 'ਚੋਂ ਵਾਕ ਆਊਟ
. . .  about 7 hours ago
ਆਪ ਵੱਲੋਂ ਮੋਡ ਮੰਡੀ ਬੰਬ ਧਮਾਕੇ ਅਤੇ ਬਹਿਬਲ ਕਲਾਂ ਗੋਲੀ ਕਾਂਡ 'ਤੇ ਬਹਿਸ ਕਰਨ ਦੀ ਮੰਗ ਨੂੰ ਲੈ ਕੇ ਸਦਨ 'ਚ ਨਾਅਰੇਬਾਜ਼ੀ
. . .  about 7 hours ago
ਸਾਰੇ ਵਿਧਾਇਕ ਬੱਚਿਆ ਦੀਆਂ ਵਰਦੀਆਂ ਲਈ ਇਕ ਮਹੀਨੇ ਦੀ ਤਨਖ਼ਾਹ ਦੇਣ ਲਈ ਲਿਆਉਣ ਮਤਾ - ਮਜੀਠੀਆ
. . .  about 7 hours ago
ਮਜੀਠੀਆ ਨੇ ਵਿਧਾਨ ਸਭਾ 'ਚ ਚੁੱਕਿਆ ਸਰਕਾਰੀ ਸਕੂਲਾਂ 'ਚ ਬੱਚਿਆ ਨੂੰ ਵਰਦੀ ਨਾ ਮਿਲਣ ਦਾ ਮੁੱਦਾ
. . .  about 7 hours ago
ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੀ ਕਾਰਵਾਈ ਹੋਈ ਖ਼ਤਮ
. . .  about 7 hours ago
ਪਾਣੀ ਦਾ ਪੱਧਰ ਲਗਾਤਾਰ ਘਟਣ ਕਾਰਣ ਪੰਜਾਬ ਦੇ ਕੰਡੀ ਇਲਾਕਿਆਂ 'ਚ ਵੱਧ ਰਹੀ ਪਾਣੀ ਦੀ ਦਿੱਕਤ - ਰਜੀਆ ਸੁਲਤਾਨਾ
. . .  about 7 hours ago
ਰਣਦੀਪ ਨੇ ਨਾਭੇ 'ਚ ਰਾਜੀਵ ਗਾਂਧੀ ਦੇ ਨਾਂਅ 'ਤੇ ਬਣੀ ਪਾਰਕ ਨੂੰ ਲੈ ਕੇ ਕੀਤੀ ਇਹ ਮੰਗ
. . .  about 8 hours ago
ਅਰੁਣ ਨਾਰੰਗ ਨੇ ਸਦਨ 'ਚ ਚੁੱਕਿਆ ਰਿਸ਼ਵਤ ਲੈ ਕੇ ਬਿਜਲੀ ਦੇ ਮੀਟਰ ਲਗਾਉਣ ਦਾ ਮੁੱਦਾ
. . .  about 8 hours ago
'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦੀ ਟੈਸਟਿੰਗ ਨੂੰ ਲੈ ਕੇ ਸਕੂਲਾਂ 'ਚ ਪੁਲਿਸ ਤਾਇਨਾਤ
. . .  1 minute ago
ਬਜਟ ਇਜਲਾਸ : ਪੰਜਾਬ 'ਚ ਸਰਕਾਰ ਵੱਲੋਂ ਨਵੇਂ ਕਾਲਜ ਬਣਾਉਣ ਦੇ ਐਲਾਨ 'ਤੇ ਚਰਚਾ ਜਾਰੀ
. . .  about 8 hours ago
ਪੰਜਾਬ ਵਿਧਾਨ ਸਭਾ 'ਚ ਸਵਾਲ ਜਵਾਬ ਦੀ ਕਾਰਵਾਈ ਹੋਈ ਸ਼ੁਰੂ
. . .  about 8 hours ago
ਫ਼ਿਰੋਜ਼ਪੁਰ 'ਚ ਬੀ. ਐੱਸ. ਐੱਫ. ਨੇ ਕੌਮਾਂਤਰੀ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਰੁਪਏ ਦੀ ਹੈਰੋਇਨ
. . .  about 8 hours ago
ਡੀ. ਐੱਸ. ਹੁੱਡਾ ਨੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਨਕਾਰਿਆ
. . .  about 9 hours ago
ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 9 hours ago
ਪੰਜਾਬ ਦੇ ਸਕੂਲਾਂ 'ਚ ਚੱਲ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਅੱਜ ਹੋ ਰਹੀ ਟੈਸਟਿੰਗ ਲਈ ਮੁਹੱਈਆ ਹੋਵੇਗੀ ਪੁਲਿਸ ਸੁਰੱਖਿਆ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਤਾਜ਼ਾ ਖ਼ਬਰਾਂ

ਅੱਜ ਦਾ ਵਿਚਾਰ

ਦਿੱਲੀ : ਹੋਟਲ 'ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ

ਨਵੀਂ ਦਿੱਲੀ, 12 ਫਰਵਰੀ- ਰਾਜਧਾਨੀ ਦਿੱਲੀ ਦੇ ਕਰੋਲ ਬਾਗ ਸਥਿਤ ਹੋਟਲ ਅਰਪਿਤ ਪੈਲੇਸ 'ਚ ਅੱਜ ਤੜਕੇ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਹੁਣ ਤੱਕ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ ਕਈ ਗੱਡੀਆਂ ਮੌਕੇ 'ਤੇ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ

ਸ੍ਰੀਨਗਰ, 12 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਸਥਿਤ ਰਤਨੀਪੋਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਇਹ ਮੁਠਭੇੜ ਸਵੇਰੇ ਸ਼ੁਰੂ ਹੋਈ ਅਤੇ ਅਜੇ ਤੱਕ ਜਾਰੀ ...

ਪੂਰੀ ਖ਼ਬਰ »

ਅੱਜ ਸ਼ੁਰੂ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ

ਚੰਡੀਗੜ੍ਹ, 12 ਫਰਵਰੀ- ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸ਼ੁਰੂ ਹੋਣ ਜਾ ਰਿਹਾ ਹੈ। ਇਜਲਾਸ ਸਵੇਰੇ 11 ਵਜੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਇਸ ਬਜਟ ਇਜਲਾਸ ਤੋਂ ਵੱਖ-ਵੱਖ ਵਰਗਾਂ ...

ਪੂਰੀ ਖ਼ਬਰ »

ਪੰਜਾਬ ਦੀਆਂ ਅਦਾਲਤਾਂ 'ਚ ਅੱਜ ਵਕੀਲ ਰੱਖਣਗੇ ਕੰਮ-ਕਾਜ ਠੱਪ

ਸੰਗਰੂਰ, 12 ਫਰਵਰੀ (ਧੀਰਜ ਪਸ਼ੋਰੀਆ)- ਪੰਜਾਬ-ਹਰਿਆਣਾ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਨੇ ਦੱਸਿਆ ਹੈ ਕਿ ਦੇਸ਼ ਵਿਆਪੀ ਕਾਲ ਦੀ ਹਮਾਇਤ 'ਚ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ਵਲੋਂ ਕੰਮ-ਕਾਜ ਪੂਰੀ ਤਰ੍ਹਾਂ ਠੱਪ ਰੱਖਿਆ ...

ਪੂਰੀ ਖ਼ਬਰ »

ਵਿਧਾਨ ਸਭਾ ਸੈਸ਼ਨ 'ਚ ਕਿਸਾਨੀ ਅਤੇ ਬੇਰੁਜ਼ਗਾਰੀ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ- ਚੀਮਾ

ਸੰਗਰੂਰ, 12 ਫਰਵਰੀ (ਧੀਰਜ ਪਸ਼ੋਰੀਆ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਅੱਜ ਸ਼ੁਰੂ ਹੋ ਰਹੇ ਇਜਲਾਸ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਅਤੇ ਬੇਰੁਜ਼ਗਾਰੀ ਦਾ ਮੁੱਦਾ ਪ੍ਰਮੁੱਖਤਾ ਨਾਲ ...

ਪੂਰੀ ਖ਼ਬਰ »

ਅੱਜ ਹਰਿਆਣਾ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 12 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਦਾ ਦੌਰਾ ਕਰਨਗੇ, ਜਿੱਥੇ ਉਹ ਕੈਂਸਰ ਇੰਸਟੀਚਿਊਟ ਸਮੇਤ ਕਈ ਹੋਰ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਝੱਜਰ ਜ਼ਿਲ੍ਹੇ ਦੇ ਬਾਦਸਾ 'ਚ ਕੌਮੀ ਕੈਂਸਰ ਇੰਸਟੀਚਿਊਟ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਦੀ ਏ. ਟੀ. ਐੱਮ. ਮਸ਼ੀਨ ਲੈ ਕੇ ਫ਼ਰਾਰ ਹੋਏ ਲੁਟੇਰੇ

ਚੇਤਨਪੁਰਾ, 12 ਫਰਵਰੀ (ਮਹਾਂਬੀਰ ਸਿੰਘ ਗਿੱਲ)- ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੇਤਨਪੁਰਾ 'ਚ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ 'ਚੋਂ ਅਣਪਛਾਤੇ ਲੁਟੇਰੇ ਏ. ਟੀ. ਐੱਮ. ਮਸ਼ੀਨ ਲੈ ਕੇ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਏ. ਟੀ. ਐੱਮ. 'ਚ 2 ਲੱਖ, 50 ਹਜ਼ਾਰ ਰੁਪਏ ਸਨ। ਡੀ. ਐੱਸ. ...

ਪੂਰੀ ਖ਼ਬਰ »

ਦਿੱਲੀ : ਹੋਟਲ 'ਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 17

ਨਵੀਂ ਦਿੱਲੀ, 12 ਫਰਵਰੀ- ਦਿੱਲੀ ਦੇ ਕਰੋਲ ਬਾਗ 'ਚ ਸਥਿਤ ਅਰਪਿਤ ਪੈਲੇਸ ਹੋਟਲ 'ਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਜਾਣਕਾਰੀ ਮੁਤਾਬਕ ਅੱਗ ਹੋਟਲ ਦੇ ਉੱਪਰਲੀ ਮੰਜ਼ਲ 'ਚ ਲੱਗੀ। ਹਾਦਸੇ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ ਕਈ ਗੱਡੀਆਂ ਮੌਕੇ ...

ਪੂਰੀ ਖ਼ਬਰ »

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਐੱਸ. ਆਈ. ਟੀ. ਨੇ ਵੱਖ-ਵੱਖ ਪੁਲਿਸ ਅਧਿਕਾਰੀਆਂ ਨੂੰ ਅੱਜ ਚੰਡੀਗੜ੍ਹ 'ਚ ਕੀਤਾ ਤਲਬ

ਅਜਨਾਲਾ, 12 (ਗੁਰਪ੍ਰੀਤ ਸਿੰਘ ਢਿੱਲੋਂ)- ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਐੱਸ. ਆਈ. ਟੀ. ਦੀ ਟੀਮ ਨੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਪੁੱਛ-ਗਿੱਛ ਲਈ ਅੱਜ ਚੰਡੀਗੜ੍ਹ ਸਥਿਤ ...

ਪੂਰੀ ਖ਼ਬਰ »

ਬੰਗਾਲ ਦੀ ਖਾੜੀ 'ਚ ਲੱਗੇ ਭੂਚਾਲ ਦੇ ਭੂਚਾਲ ਦੇ ਝਟਕੇ

ਨਵੀਂ ਦਿੱਲੀ, 12 ਫਰਵਰੀ- ਬੰਗਾਲ ਦੀ ਖਾੜੀ 'ਚ ਮੰਗਲਵਾਰ ਸਵੇਰੇ 7.02 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕੇ ਚੇਨਈ ਅਤੇ ਆਲੇ-ਦੁਆਲੇ ਦੇ ਕਈ ਜ਼ਿਲ੍ਹਿਆਂ 'ਚ ਵੀ ਮਹਿਸੂਸ ਕੀਤੇ ...

ਪੂਰੀ ਖ਼ਬਰ »

ਸੰਸਦ ਦੇ ਸੈਂਟਰਲ ਹਾਲ 'ਚ ਰਾਸ਼ਟਰਪਤੀ ਕੋਵਿੰਦ ਨੇ ਕੀਤੀ ਵਾਜਪਾਈ ਦੀ ਤਸਵੀਰ ਦੀ ਘੁੰਡ ਚੁਕਾਈ

 ਨਵੀਂ ਦਿੱਲੀ, 12 ਫਰਵਰੀ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਸੰਸਦ ਦੇ ਸੈਂਟਰਲ ਹਾਲ 'ਚ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਸਵੀਰ ਦੀ ਘੁੰਡ ਚੁਕਾਈ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ

ਚੰਡੀਗੜ੍ਹ, 12 ਫਰਵਰੀ- ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋ ਗਿਆ ਹੈ। ਇਹ ਇਜਲਾਸ 12 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ...

ਪੂਰੀ ਖ਼ਬਰ »

ਬਜਟ ਇਜਲਾਸ : ਬੀਤੇ ਦੋ ਸਾਲਾਂ ਦੌਰਾਨ ਮੇਰੀ ਸਰਕਾਰ ਨੇ ਪੰਜਾਬ 'ਚ ਸ਼ਾਂਤੀ ਵਿਵਸਥਾ ਨੂੰ ਕੀਤਾ ਕਾਇਮ- ਰਾਜਪਾਲ ਬਦਨੌਰ

ਚੰਡੀਗੜ੍ਹ, 12 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਰਾਜਪਾਲ ਵੀ. ਪੀ. ਸਿੰਘ ਬਦਨੌਰ ਵਲੋਂ ਇਸ ਮੌਕੇ ਭਾਸ਼ਣ ਦਿੱਤਾ ਜਾ ਰਿਹਾ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ 'ਚ ਉਨ੍ਹਾਂ ਦੀ ਸਰਕਾਰ ਨੇ ਸੂਬੇ 'ਚ ...

ਪੂਰੀ ਖ਼ਬਰ »

ਜੈਪੁਰ 'ਚ ਈ. ਡੀ. ਦੇ ਦਫ਼ਤਰ 'ਚ ਪਹੁੰਚੇ ਰਾਬਰਟ ਵਾਡਰਾ

ਜੈਪੁਰ, 12 ਫਰਵਰੀ- ਬੀਕਾਨੇਰ ਜ਼ਮੀਨ ਘੋਟਾਲਾ ਮਾਮਲੇ 'ਚ ਪੁੱਛ-ਗਿੱਛ ਦੇ ਸਿਲਸਿਲੇ 'ਚ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਜੈਪੁਰ 'ਚ ਸਥਿਤ ਇਨਫੋਰਸਮੈਂਟ ਡਾਇਰੈਕਟਰੇਟ (ਈ. ਡੀ.) ਦੇ ਦਫ਼ਤਰ 'ਚ ਪਹੁੰਚੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਂ ਮੌਰੀਨ ਵਾਡਰਾ ਵੀ ਹਨ। ...

ਪੂਰੀ ਖ਼ਬਰ »

ਪਟਿਆਲਾ 'ਚ ਵਕੀਲਾਂ ਨੇ ਕੀਤਾ ਕੰਮ-ਕਾਜ ਠੱਪ

ਪਟਿਆਲਾ, 12 ਫਰਵਰੀ (ਅਮਨਦੀਪ ਸਿੰਘ)- ਪੂਰੇ ਭਾਰਤ 'ਚ ਅੱਜ ਵਕੀਲਾਂ ਵਲੋਂ ਜਿੱਥੇ ਮੁਕੰਮਲ ਤੌਰ 'ਤੇ ਬੰਦ ਦਾ ਐਲਾਨ ਕੀਤਾ ਹੋਇਆ, ਉੱਥੇ ਹੀ ਪਟਿਆਲਾ 'ਚ ਵੀ 1400 ਦੇ ਕਰੀਬ ਵਕੀਲਾਂ ਵਲੋਂ ਕੰਮ-ਕਾਜ ਠੱਪ ਕੀਤਾ ਹੋਇਆ ਹੈ। ਇਨ੍ਹਾਂ ਦੀ ਸਰਕਾਰ ਅੱਗੇ ਇਹ ਮੰਗ ਹੈ ਕਿ ਵਕੀਲਾਂ ਨੂੰ ...

ਪੂਰੀ ਖ਼ਬਰ »

ਜੱਸੀ ਕਤਲ ਕਾਂਡ : ਮਾਂ ਅਤੇ ਮਾਮੇ ਦੀ ਅੱਜ ਮੁੜ ਅਦਾਲਤ 'ਚ ਹੋਵੇਗੀ ਪੇਸ਼ੀ

ਸੰਗਰੂਰ, 12 ਫਰਵਰੀ (ਧੀਰਜ ਪਸ਼ੋਰੀਆ)- 19 ਕੁ ਸਾਲ ਪਹਿਲਾਂ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜੱਸੀ ਦੇ ਪੰਜਾਬ ਆ ਕੇ ਪ੍ਰੇਮ ਵਿਆਹ ਕਰਵਾਏ ਜਾਣ ਪਿੱਛੋਂ ਹੋਏ ਉਸ ਦੇ ਕਤਲ ਸੰਬੰਧੀ ਅਮਰਗੜ੍ਹ ਪੁਲਿਸ ਥਾਣੇ 'ਚ ਦਰਜ ਮਾਮਲੇ ਦੀ ਅਦਾਲਤੀ ਕਾਰਵਾਈ ਨੂੰ ਮੁਕੰਮਲ ਕਰਾਉਣ ਲਈ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਇੱਕ ਜਵਾਨ ਸ਼ਹੀਦ, ਇੱਕ ਜ਼ਖ਼ਮੀ

ਸ੍ਰੀਨਗਰ, 12 ਫਰਵਰੀ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਦੌਰਾਨ ਅੱਤਵਾਦੀਆਂ ਨਾਲ ਅੱਜ ਸਵੇਰੇ ਹੋਏ ਮੁਠਭੇੜ 'ਚ ਇੱਕ ਜਵਾਨ ਸ਼ਹੀਦ ਹੋ ਗਿਆ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਹਾਲਾਂਕਿ ਮੁਠਭੇੜ ਦੌਰਾਨ ...

ਪੂਰੀ ਖ਼ਬਰ »

ਹੋਮ ਗਾਰਡ ਦੇ ਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਬਠਿੰਡਾ, 12 ਫਰਵਰੀ, (ਸੁਖਵਿੰਦਰ ਸਿੰਘ ਸੁੱਖਾ)- ਕੇਂਦਰੀ ਜੇਲ੍ਹ ਬਠਿੰਡਾ 'ਚ ਤਾਇਨਾਤ ਹੋਮ ਗਾਰਡ ਦੇ ਇੱਕ ਜਵਾਨ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਗਗਨਦੀਪ ਸਿੰਘ ਨਾਮੀ ਉਕਤ ਜਵਾਨ ਨੂੰ ਗੰਭੀਰ ਹਾਲਤ ਦੇ ਚੱਲਦਿਆਂ ਇਲਾਜ ਲਈ ਮੈਡੀਕਲ ਕਾਲਜ ...

ਪੂਰੀ ਖ਼ਬਰ »

ਹੁਸ਼ਿਆਰਪੁਰ 'ਚ ਲੁਟੇਰਾ ਗਿਰੋਹ ਨਾਲ ਮੁਕਾਬਲੇ ਦੌਰਾਨ ਪੁਲਿਸ ਨੇ ਦੋ ਅਤਿ ਲੋਂੜੀਦੇ ਅਪਰਾਧੀ ਕੀਤੇ ਕਾਬੂ

ਟਾਂਡਾ ਉੜਮੁੜ, 12 ਫ਼ਰਵਰੀ (ਦੀਪਕ ਬਹਿਲ)- ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ 'ਚ ਪੁਲਿਸ ਨੇ ਲੁਟੇਰਾ ਗਿਰੋਹ ਨਾਲ ਹੋਏ ਮੁਕਾਬਲੇ ਦੌਰਾਨ ਅਤਿ ਲੋੜੀਂਦੇ ਅਪਰਾਧੀਆਂ ਨੂੰ ਗੋਲੀ ਸਿੱਕੇ ਅਤੇ ਰਿਵਾਲਵਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੇ ਪੰਜਾਬ ...

ਪੂਰੀ ਖ਼ਬਰ »

ਪੰਜਾਬ 'ਚ 15 ਫਰਵਰੀ ਤੱਕ ਬੰਦ ਰਹਿਣਗੇ ਸਰਕਾਰੀ ਦਫ਼ਤਰ

ਪਟਿਆਲਾ, 12 ਫਰਵਰੀ (ਅਮਨਦੀਪ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ 'ਚ ਧਰਨਿਆਂ ਦਾ ਦੌਰ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਵਿਰੁੱਧ ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਅਤੇ ਨਰਸਿੰਗ ਸਟਾਫ਼ ਦੇ ਲਗਾਤਾਰ ਚੱਲ ਰਹੇ ਸੰਘਰਸ਼ ਤੋਂ ...

ਪੂਰੀ ਖ਼ਬਰ »

ਅਧਿਆਪਕ ਸੰਘਰਸ਼ ਕਮੇਟੀ ਵਲੋਂ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਦੇ ਬਾਈਕਾਟ ਦਾ ਐਲਾਨ

ਸੰਗਰੂਰ, 12 ਫਰਵਰੀ (ਧੀਰਜ ਪਸ਼ੋਰੀਆ)- ਪਟਿਆਲਾ ਵਿਖੇ ਆਪਣੀਆਂ ਮੰਗਾਂ ਲਈ ਰੋਸ ਮੁਜ਼ਾਹਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਵੱਲ ਵੱਧ ਰਹੇ ਅਧਿਆਪਕਾਂ 'ਤੇ ਹੋਏ ਪੁਲਿਸ ਲਾਠੀਚਾਰਜ ਤੋਂ ਬਾਅਦ ਅਧਿਆਪਕ ਸੰਘਰਸ਼ ਕਮੇਟੀ ਨੇ ਆਪਣੇ ਸੰਘਰਸ਼ ਨੂੰ ਹੋਰ ...

ਪੂਰੀ ਖ਼ਬਰ »

ਸੰਗਰੂਰ 'ਚ ਵੀ ਵਕੀਲਾਂ ਨੇ ਰੱਖਿਆ ਕੰਮ-ਕਾਜ ਠੱਪ

ਸੰਗਰੂਰ, 12 ਫਰਵਰੀ (ਧੀਰਜ ਪਸ਼ੋਰੀਆ)- ਵਕੀਲਾਂ ਦੀ ਦੇਸ਼ ਵਿਆਪੀ ਹੜਤਾਲ ਦੇ ਚੱਲਦਿਆਂ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਅੱਜ ਅਦਾਲਤਾਂ 'ਚ ਕੰਮ-ਕਾਜ ਠੱਪ ਰੱਖਿਆ ਹੈ। ਬਾਰ ਦੇ ਪ੍ਰਧਾਨ ਸਤੀਸ਼ ਕਾਂਸਲ ਨੇ ਦੱਸਿਆ ਕਿ ਬਾਰ ਦੇ 650 ਦੇ ਕਰੀਬ ਸਾਰੇ ਵਕੀਲਾਂ ਨੇ ਕੰਮ-ਕਾਜ ਠੱਪ ...

ਪੂਰੀ ਖ਼ਬਰ »

ਪਿਛਲੇ ਸ਼ਾਸਨਕਾਲ ਦੌਰਾਨ ਝੂਠੇ ਮਾਮਲੇ ਦਰਜ ਕਰਨ ਵਾਲਿਆਂ ਵਿਰੁੱਧ ਕਾਰਵਾਈ ਫ਼ੈਸਲਾਕੁਨ ਨਤੀਜਿਆਂ ਤੱਕ ਪਹੁੰਚੇਗੀ- ਬਦਨੌਰ

ਚੰਡੀਗੜ੍ਹ, 12 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਅੱਜ 15ਵੀਂ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋ ਗਿਆ। ਇਸ ਮੌਕੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ...

ਪੂਰੀ ਖ਼ਬਰ »

ਬਜਟ ਇਜਲਾਸ :ਪੰਜਾਬ ਵਿਧਾਨ ਸਭਾ 'ਚ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਚੰਡੀਗੜ੍ਹ, 12 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡਿਸ, ਸਾਬਕਾ ਮੰਤਰੀ ਪੰਜਾਬ ਸਰਦਾਰ ਦਲੀਪ ਸਿੰਘ ਪਾਂਧੀ, ਸ਼ਹੀਦ ਕਾਂਸਟੇਬਲ ਮੁਖ਼ਤਿਆਰ ਸਿੰਘ, ਸ਼ਹੀਦ ਗੰਨਮੈਨ ਲੇਖ ਰਾਜ ਅਤੇ ਸ਼ਹੀਦ ...

ਪੂਰੀ ਖ਼ਬਰ »

ਬਜਟ ਇਜਲਾਸ : ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ

ਚੰਡੀਗੜ੍ਹ, 12 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸ਼ੁਰੂ ਹੋ ਗਿਆ। ਇਜਲਾਸ ਦੀ ਸ਼ੁਰੂਆਤ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਹੋਈ। ਹਾਲਾਂਕਿ ਇਸ ਦੌਰਾਨ ਅਕਾਲੀ-ਭਾਜਪਾ ਵਿਧਾਇਕਾਂ ਵਲੋਂ ਰੌਲ਼ਾ-ਰੱਪਾ ਪਾਇਆ ਗਿਆ ਅਤੇ ਸਦਨ ...

ਪੂਰੀ ਖ਼ਬਰ »

ਲੁਧਿਆਣਾ ਸਮੂਹਿਕ ਜਬਰ ਜਨਾਹ ਮਾਮਲੇ 'ਚ ਪੁਲਿਸ ਨੇ ਜਾਰੀ ਕੀਤੇ ਛੇ ਸ਼ੱਕੀਆਂ ਦੇ ਸਕੈੱਚ

ਲੁਧਿਆਣਾ, 12 ਫਰਵਰੀ (ਕਾਕਾ, ਨਿਰਮਲ ਸਿੰਘ ਧਾਲੀਵਾਲ)- ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਮਾਡਲ ਥਾਣਾ ਦਾਖਾ ਇਲਾਕੇ 'ਚ ਸ਼ਨੀਵਾਰ ਰਾਤ ਇੱਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਕੀਤੇ ਗਏ ਸਮੂਹਿਕ ਜਬਰ ਜਨਾਹ ਮਾਮਲੇ 'ਚ ਅਜੇ ਕੋਈ ਦੋਸ਼ੀ ਸਿੱਧੇ ਰੂਪ 'ਚ ਪੁਲਿਸ ...

ਪੂਰੀ ਖ਼ਬਰ »

ਬਜਟ ਇਜਲਾਸ ਦੌਰਾਨ ਜਦੋਂ ਬਾਦਲ ਅਤੇ ਕੈਪਟਨ ਨੇ ਮੁਸਕਰਾ ਕੇ ਇੱਕ-ਦੂਜੇ ਨੂੰ ਕੀਤੀ ਦੁਆ-ਸਲਾਮ

ਚੰਡੀਗੜ੍ਹ, 12 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਅੱਜ ਉਸ ਵੇਲੇ ਸੁਖਦ ਮਾਹੌਲ ਬਣ ਗਿਆ, ਜਦੋਂ ਸਦਨ ਦੀ ਕਾਰਵਾਈ 'ਚ ਹਿੱਸਾ ਲੈਣ ਪੁੱਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

26 ਫਰਵਰੀ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਪੇਸ਼ ਹੋਣਗੇ ਸੁਖਬੀਰ ਬਾਦਲ

ਚੰਡੀਗੜ੍ਹ, 12 ਫਰਵਰੀ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 26 ਫਰਵਰੀ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦੇ ਅੱਗੇ ਪੇਸ਼ ਹੋਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ...

ਪੂਰੀ ਖ਼ਬਰ »

ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਉੱਪਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਗੁਰਦਾਸਪੁਰ, 12 ਫਰਵਰੀ (ਸੁਖਵੀਰ ਸਿੰਘ ਸੈਣੀ)- ਸਥਾਨਕ ਸ਼ਹਿਰ ਦੇ ਬਹਿਰਾਮਪੁਰ ਰੋਡ 'ਤੇ ਸਥਿਤ ਇੱਕ ਹਸਪਤਾਲ ਦੇ ਡਾਕਟਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ 'ਤੇ ਥਾਣਾ ਸਿਟੀ ਦੀ ਪੁਲਿਸ ...

ਪੂਰੀ ਖ਼ਬਰ »

ਦਿੱਲੀ ਲੀਡਰਸ਼ਿਪ 'ਚ ਕੋਈ ਧੜੇਬੰਦੀ ਨਹੀਂ ਹੈ - ਮਨਜੀਤ ਸਿੰਘ ਜੀ.ਕੇ

ਪਟਿਆਲਾ, 12 ਫਰਵਰੀ (ਅਮਨਦੀਪ ਸਿੰਘ) - ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਦਿੱਲੀ ਲੀਡਰਸ਼ਿਪ ਵਿਚ ਕੋਈ ਧੜੇਬੰਦੀ ਨਹੀਂ ਅਤੇ ਹਰ ਆਗੂ ਪਾਰਟੀ ਵਲੋਂ ਮਿਲੀ ਜ਼ੁੰਮੇਵਾਰੀ ਪੂਰੀ ਕਰ ਰਿਹਾ ਹੈ। ਉਨ੍ਹਾਂ ...

ਪੂਰੀ ਖ਼ਬਰ »

ਜੱਸੀ ਕਤਲ ਕਾਂਡ : ਸੰਗਰੂਰ ਜੇਲ੍ਹ 'ਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ 'ਚ ਪੇਸ਼ ਹੋਏ ਮਾਂ ਤੇ ਮਾਮਾ

ਸੰਗਰੂਰ, 12 ਫਰਵਰੀ (ਧੀਰਜ ਪਸ਼ੋਰੀਆ)- 19 ਕੁ ਸਾਲ ਪਹਿਲਾਂ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜੱਸੀ ਦੇ ਪੰਜਾਬ ਆ ਕੇ ਪ੍ਰੇਮ ਵਿਆਹ ਕਰਵਾਏ ਜਾਣ ਪਿੱਛੋਂ ਹੋਏ ਉਸ ਦੇ ਕਤਲ ਸੰਬੰਧੀ ਅਮਰਗੜ੍ਹ ਪੁਲਿਸ ਥਾਣਾ ਕੋਲ ਦਰਜ ਮਾਮਲੇ ਦੀ ਅਦਾਲਤੀ ਕਾਰਵਾਈ ਨੂੰ ਮੁਕੰਮਲ ਕਰਾਉਣ ਲਈ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਨੌਜਵਾਨ ਗ੍ਰਿਫ਼ਤਾਰ

ਲੁਧਿਆਣਾ, 12 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਪਿੰਡ ਦਾਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ...

ਪੂਰੀ ਖ਼ਬਰ »

ਲੁਧਿਆਣਾ ਸਮੂਹਿਕ ਜਬਰ ਜਨਾਹ ਮਾਮਲੇ 'ਚ ਕੌਮੀ ਮਹਿਲਾ ਕਮਿਸ਼ਨ ਨੇ ਕਮੇਟੀ ਬਣਾਈ

ਨਵੀਂ ਦਿੱਲੀ, 12 ਫਰਵਰੀ - ਲੁਧਿਆਣਾ ਸਮੂਹਿਕ ਜਬਰ ਜਨਾਹ ਮਾਮਲੇ 'ਚ ਖ਼ੁਦ ਨੋਟਿਸ ਲੈਂਦੇ ਹੋਏ ਕੌਮੀ ਮਹਿਲਾ ਕਮਿਸ਼ਨ ਵਲੋਂ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਮਾਮਲੇ ਦੀ ਪੜਤਾਲ ...

ਪੂਰੀ ਖ਼ਬਰ »

ਨਸ਼ੇ ਦੇ ਮੁਦੇ ਨੂੰ ਲੈਕੇ ਹੋਈ ਲੜਾਈ - 3 ਹਸਪਤਾਲ ਦਾਖਲ

ਖਮਾਣੋਂ, 12 ਫ਼ਰਵਰੀ (ਪਰਮਵੀਰ ਸਿੰਘ) - ਪਿੰਡ ਮੋਹਣਮਾਜਰਾ ਵਿੱਖੇ ਨਸ਼ੇ ਦੇ ਮੁੱਦੇ ਨੂੰ ਲੈਕੇ ਦੋ ਧਿਰਾਂ ਵਿਚਕਾਰ ਲੜਾਈ ਹੋ ਗਈ। ਮਾਮਲੇ ਚ 3 ਵਿਅਕਤੀ ਇਲਾਜ ਲਈ ਹਸਪਤਾਲ ਦਾਖਲ ਹੋਏ ਹਨ। ਪੁਲਿਸ ਨੂੰ ਦਿੱਤੇ ਬਿਆਨ ਚ ਪੀੜਤ ਗੁਰਦੇਵ ਸਿੰਘ ਨੇ ਕਿਹਾ ਕਿ ਦੂਜੀ ਧਿਰ ਨੇ ...

ਪੂਰੀ ਖ਼ਬਰ »

ਵਿਰੋਧੀ ਧਿਰ ਦਾ ਵਿਧਾਨ ਸਭਾ ਵਿਚੋਂ ਵਾਕ-ਆਊਟ 'ਬਦਤਮੀਜ਼ੀ' - ਕੈਪਟਨ

ਚੰਡੀਗੜ੍ਹ, 12 ਫਰਵਰੀ (ਵਿਕਰਮਜੀਤ ਸਿੰਘ ਮਾਨ) - ਵਿਰੋਧੀ ਧਿਰ ਵਲੋਂ ਬਜਟ ਇਜਲਾਸ ਦੇ ਪਹਿਲੇ ਦਿਨ ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ ਦੌਰਾਨ ਕੀਤੇ ਗਏ ਵਾਕ-ਆਊਟ ਨੂੰ ਬਦਤਮੀਜ਼ੀ ਦੱਸਿਆ। ਉਨ੍ਹਾਂ ਨੇ ਕੁਝ ਕਿਸਾਨਾਂ ਨਾਲ ਅਕਾਲੀ ਦਲ ਵਲੋਂ ਵਿਧਾਨ ਸਭਾ ਨੇੜੇ ...

ਪੂਰੀ ਖ਼ਬਰ »

ਲੁਧਿਆਣਾ ਸਮੂਹਿਕ ਜਬਰ ਜਨਾਹ ਮਾਮਲੇ ’ਚ ਇਕ ਗ੍ਰਿਫਤਾਰ

ਮੁੱਲਾਂਪੁਰ-ਦਾਖਾ, 12 ਫਰਵਰੀ (ਨਿਰਮਲ ਸਿੰਘ ਧਾਲੀਵਾਲ)- ਲੁਧਿਆਣਾ ਨੇੜੇ ਕੁਝ ਦਿਨ ਪਹਿਲਾਂ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਕੀਤੇ ਸਮੂਹਿਕ ਜਬਰ ਜਨਾਹ ਮਾਮਲੇ ਵਿਚ ਲੁਧਿਆਣਾ ਦਿਹਾਤੀ ਪੁਲਿਸ ਵਲੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਗੱਲ ਸਾਹਮਣੇ ਆਈ ...

ਪੂਰੀ ਖ਼ਬਰ »

ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਕੀਤਾ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ

 ਅਜਨਾਲਾ,12 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਪਟਿਆਲਾ ਵਿਖੇ ਪੰਜਾਬ ਦੇ ਅਧਿਆਪਕਾਂ ਵੱਲੋਂ ਆਪਣੀਆਂ ਅਹਿਮ ਮੰਗਾਂ ਨੂੰ ਲੈ ਕੇ ਕੀਤੀ ਮਹਾਂ ਰੈਲੀ ਮੌਕੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੇ ਅੰਨ੍ਹੇਵਾਹ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਛੱਡਣ ...

ਪੂਰੀ ਖ਼ਬਰ »

ਅਖਿਲੇਸ਼ ਨੂੰ ਰੋਕੇ ਜਾਣ ਮਗਰੋਂ ਭੱਖਿਆ ਵਿਵਾਦ

ਲਖਨਊ, 12 ਫਰਵਰੀ - ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪ੍ਰਦੇਸ਼ ਦੀ ਯੋਗੀ ਅਦਿਤਿਆਨਾਥ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਲਾਹਾਬਾਦ (ਪ੍ਰਯਾਗਰਾਜ) ਨਹੀਂ ਜਾਣ ਦਿੱਤਾ ਜਾ ਰਿਹਾ ਤੇ ਲਖਨਊ ਹਵਾਈ ਅੱਡੇ 'ਤੇ ਰੋਕ ...

ਪੂਰੀ ਖ਼ਬਰ »

ਪੰਜਾਬ 'ਚ ਅਧਿਆਪਕਾਂ ਵਲੋਂ ਥਾਂ-ਥਾਂ ਅਰਥੀ ਫੂਕ ਮੁਜ਼ਾਹਰੇ

ਸੰਗਰੂਰ/ਖਰੜ/ਭੁਲੱਥ/ਬੰਗਾ, 12 ਫਰਵਰੀ (ਧੀਰਜ ਪਸ਼ੋਰੀਆ, ਗੁਰਮੁਖ ਸਿੰਘ ਮਾਨ, ਸੁਖਜਿੰਦਰ ਮੁਲਤਾਨੀ, ਜਸਬੀਰ ਸਿੰਘ ਨੂਰਪੁਰ) - ਪਟਿਆਲਾ ਵਿਖੇ ਪਿਛਲੀ ਦਿਨੀਂ ਰੋਸ ਮੁਜ਼ਾਹਰਾ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਵੱਲ ਕੂਚ ਕਰ ਰਹੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ...

ਪੂਰੀ ਖ਼ਬਰ »

ਲੁਧਿਆਣਾ ਤੋਂ ਬਾਅਦ ਫਿਲੌਰ 'ਚ 4 ਵਿਅਕਤੀਆਂ ਵਲੋਂ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ

ਫਿਲੌਰ, 12 ਫਰਵਰੀ (ਸੁਰਜੀਤ ਸਿੰਘ ਬਰਨਾਲਾ) - ਬੀਤੇ ਦਿਨੀਂ ਲੁਧਿਆਣਾ ਵਿਖੇ ਇਕ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਪਿਆ ਕਿ ਫਿਲੌਰ ਦੇ ਨਜ਼ਦੀਕੀ ਪਿੰਡ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੀ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ...

ਪੂਰੀ ਖ਼ਬਰ »

ਰਾਜਸਥਾਨ : ਗੁੱਜਰ ਅੰਦੋਲਨ ਜਾਰੀ

ਜੈਪੁਰ, 12 ਫਰਵਰੀ - ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਮਲਾਰਨਾ ਡੁੰਗਰਪੁਰ ਰੇਲਵੇ ਲਾਈਨਾਂ 'ਤੇ ਗੁੱਜਰਾਂ ਦਾ ਅੰਦੋਲਨ ਜਾਰੀ ਹੈ। ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਗੁੱਜਰ ਭਾਈਚਾਰੇ ਦੇ ਲੋਕ ਧਰਨੇ 'ਤੇ ਬੈਠੇ ...

ਪੂਰੀ ਖ਼ਬਰ »

5 ਦਿਨਾਂ ਦੀ ਮਹੀਨਾਵਾਰ ਪੂਜਾ ਲਈ ਫਿਰ ਖੁੱਲ੍ਹਾ ਸਬਰੀਮਾਲਾ ਮੰਦਰ

ਤਿਰੂਵਨੰਤਪੁਰਮ, 12 ਫਰਵਰੀ - ਮਲਿਆਲਮ ਮਹੀਨੇ ਕੁੰਭੋਮ 'ਚ ਕੇਰਲ ਦੇ ਸਬਰੀਮਾਲਾ ਮੰਦਰ ਨੂੰ 5 ਦਿਨਾਂ ਦੀ ਮਹੀਨਾਵਾਰ ਪੂਜਾ ਲਈ ਮੁੜ ਤੋਂ ਖੋਲਿਆ ਗਿਆ ...

ਪੂਰੀ ਖ਼ਬਰ »

ਹੋਟਲ 'ਚ ਅੱਗ ਲੱਗਣ ਦਾ ਮਾਮਲਾ : ਧਾਰਾ 308 ਤਹਿਤ ਵੀ ਮਾਮਲਾ ਦਰਜ

ਨਵੀਂ ਦਿੱਲੀ, 12 ਫਰਵਰੀ - ਦਿੱਲੀ ਦੇ ਹੋਟਲ ਅਰਪਿਤ ਪੈਲੇਸ 'ਚ ਅੱਗ ਲੱਗਣ ਦੇ ਮਾਮਲੇ 'ਚ ਧਾਰਾ 308 (ਗੈਰ ਇਰਾਦਤਨ ਹੱਤਿਆ ਦਾ ਯਤਨ) ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।  ਇਸ ਅੱਗ 'ਚ 17 ਲੋਕਾਂ ਦੀ ਮੌਤ ਹੋ ਗਈ ...

ਪੂਰੀ ਖ਼ਬਰ »

ਗੁੱਜਰ ਅੰਦੋਲਨ ਦੇ ਚੱਲਦਿਆਂ 31 ਟਰੇਨਾਂ ਰੱਦ, 10 ਦੇ ਰੂਟ ਬਦਲੇ

ਨਵੀਂ ਦਿੱਲੀ, 12 ਫਰਵਰੀ - ਰਾਜਸਥਾਨ ਦੇ ਸਵਾਈ ਮਾਧੋਪੁਰ ਵਿਖੇ ਗੁੱਜਰ ਅੰਦੋਲਨ ਦੇ ਚੱਲਦਿਆਂ ਰੇਲਵੇ ਨੇ 13 ਫਰਵਰੀ ਲਈ 31 ਟਰੇਨਾਂ ਰੱਦ ਕਰ ਦਿੱਤੀਆਂ ਹਨ ਤੇ 10 ਦੇ ਰੂਟ ਬਦਲੇ ਹਨ, ਜਦਕਿ 14 ਫਰਵਰੀ ਲਈ 11 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ 4 ਦੇ ਰੂਟ ਬਦਲੇ ਹਨ। ...

ਪੂਰੀ ਖ਼ਬਰ »

ਲੋਕ ਸਭਾ 'ਚ ਵਿੱਤ ਬਿੱਲ ਪਾਸ

ਨਵੀਂ ਦਿੱਲੀ, 12 ਫਰਵਰੀ - ਲੰਮੀ ਚਰਚਾ ਤੋਂ ਬਾਅਦ ਲੋਕ ਸਭਾ 'ਚ ਵਿੱਤ ਬਿੱਲ ਪਾਸ ਹੋ ਗਿਆ ...

ਪੂਰੀ ਖ਼ਬਰ »

ਨਜਾਇਜ਼ ਸੰਬੰਧਾਂ ਦੇ ਸ਼ੱਕ ਚ ਪਤੀ ਵੱਲੋਂ ਪਤਨੀ ਦਾ ਕਤਲ

ਖਨੌਰੀ, 12 ਫਰਵਰੀ ( ਬਲਵਿੰਦਰ ਸਿੰਘ ਥਿੰਦ, ਰਾਜੇਸ਼ ਕੁਮਾਰ ) - ਪੁਲਿਸ ਥਾਣਾ ਖਨੌਰੀ ਦੇ ਅਧੀਨ ਆਉਂਦੇ ਪਿੰਡ ਅਨਦਾਣਾ ਵਿਖੇ ਇਕ ਵਿਅਕਤੀ ਨੇ ਨਜਾਇਜ਼ ਸੰਬੰਧਾਂ ਦੇ ਸ਼ੱਕ ਵਿਚ ਆਪਣੇ ਭਰਾ ਤੇ ਭਰਜਾਈ ਨਾਲ ਮਿਲ ਕੇ ਆਪਣੀ ਪਤਨੀ ਦਾ ਕਹੀ ਨਾਲ ਵੱਢ ਕੇ ਬੜੀ ਬੇਰਹਿਮੀ ਨਾਲ ਕਤਲ ...

ਪੂਰੀ ਖ਼ਬਰ »

ਮਿਗ-27 ਦੁਰਘਟਨਾਗ੍ਰਸਤ, ਪਾਇਲਟ ਸੁਰੱਖਿਅਤ

ਜੈਸਲਮੇਰ, 12 ਫਰਵਰੀ - ਜੈਸਲਮੇਰ ਤੋਂ ਟਰੇਨਿੰਗ ਮਿਸ਼ਨ 'ਤੇ ਹਵਾਈ ਫ਼ੌਜ ਦਾ ਮਿਗ-27 ਪੋਖਰਨ ਰੇਂਜ ਨੇੜੇ ਅੱਜ ਤਕਰੀਬਨ 6.10 ਵਜੇ ਦੁਰਘਟਨਾਗ੍ਰਸਤ ਹੋ ਗਿਆ। ਪਾਇਲਟ ਨੂੰ ਸੁਰੱਖਿਅਤ ਬਚਾ ਗਿਆ ਹੈ। ਹਵਾਈ ਫ਼ੌਜ ਵੱਲੋਂ ਦੁਰਘਟਨਾ ਦੀ ਕੋਰਟ ਆਫ਼ ਇਨਕੁਆਰੀ ਦੇ ਹੁਕਮ ਦੇ ਦਿੱਤੇ ਗਏ ...

ਪੂਰੀ ਖ਼ਬਰ »

ਰੱਖਿਆ ਮੰਤਰਾਲੇ ਵੱਲੋਂ ਹਮਲਾ ਕਰਨ ਵਾਲੇ 54 ਇਜ਼ਰਾਈਲੀ ਡਰੋਨਾਂ ਨੂੰ ਮਨਜ਼ੂਰੀ

ਨਵੀਂ ਦਿੱਲੀ, 12 ਫਰਵਰੀ - ਰੱਖਿਆ ਮੰਤਰਾਲੇ ਨੇ ਹਮਲਾ ਕਰਨ ਵਾਲੇ 54 ਇਸਰਾਈਲੀ ਡਰੋਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਕਾਫੀ ਉਚਾਈ ਤੱਕ ਦੁਸ਼ਮਣ ਫ਼ੌਜ ਨੂੰ ਨਿਸ਼ਾਨਾ ਬਣਾ ਸਕਦੇ ...

ਪੂਰੀ ਖ਼ਬਰ »

ਕੁੱਲੂ, ਮੰਡੀ, ਚੰਬਾ 'ਚ ਸਕੂਲ 18 ਫਰਵਰੀ ਤੱਕ ਰਹਿਣਗੇ ਬੰਦ

ਸ਼ਿਮਲਾ, 12 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕੁੱਲੂ, ਮੰਡੀ ਅਤੇ ਚੰਬਾ ਵਿਚ 13 ਫਰਵਰੀ ਨੂੰ ਜੋ ਸਕੂਲ ਖੁੱਲ੍ਹਣੇ ਸਨ, ਉਹ ਬਰਸਾਤ ਅਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਹੁਕਮਾਂ 'ਤੇ ਹੁਣ 18 ਫਰਵਰੀ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX