ਤਾਜਾ ਖ਼ਬਰਾਂ


ਪੀ.ਜੀ.ਆਈ. ਵਿੱਚ ਦਾਖਲ ਫਲਾਇੰਗ ਸਿੱਖ ਪਦਮਸ਼੍ਰੀ ਮਿਲਖਾ ਸਿੰਘ (91) ਜ਼ਿੰਦਗੀ ਦੀ ਜੰਗ ਹਾਰੇ
. . .  about 6 hours ago
ਮੌਜੂਦਾ ਕਾਂਗਰਸੀ ਸਰਪੰਚ ਦੇ ਲੜਕੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  1 day ago
ਝਬਾਲ, 18 ਜੂਨ ( ਸੁਖਦੇਵ ਸਿੰਘ/ਸਰਬਜੀਤ ਸਿੰਘ) - ਥਾਣਾ ਝਬਾਲ ਅਧੀਨ ਪਿੰਡ ਪੱਧਰੀ ਕਲਾਂ ਵਿਖੇ ਪਿੰਡ ਦੇ ਹੀ ਇਕ ਕਾਂਗਰਸੀ ਨੇ ਮੌਜੂਦਾ ਕਾਂਗਰਸੀ ਸਰਪੰਚ ਦੇ ਨੌਜਵਾਨ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਦੀ...
ਜੈਪਾਲ ਦੇ ਪੋਸਟ ਮਾਰਟਮ ਦਾ ਮਾਮਲਾ ਮੁੜ ਹਾਈਕੋਰਟ 'ਚ
. . .  1 day ago
ਫ਼ਿਰੋਜ਼ਪੁਰ, 18 ਜੂਨ (ਗੁਰਿੰਦਰ ਸਿੰਘ) - ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਵਲੋਂ ਜੈਪਾਲ ਦੇ ਦੁਬਾਰਾ ਪੋਸਟ ਮਾਰਟਮ ਦੀ ਮੰਗ ਦੇ ਮਾਮਲੇ ਵਿਚ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਮਾਮਲੇ ਨੂੰ ਮੁੜ ਵਿਚਾਰਨ ਅਤੇ ਸਸਕਾਰ ਹੋਣ ਤੱਕ ਪੰਜਾਬ ਸਰਕਾਰ ਨੂੰ ਜੈਪਾਲ ਦੀ ਮ੍ਰਿਤਕ ਦੇਹ ਦੀ...
ਸਿਰਸਾ ਨੇ 125 ਬੈੱਡਾਂ ਦਾ ਹਸਪਤਾਲ ਬਣਾਉਣ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
. . .  1 day ago
ਨਵੀਂ ਦਿੱਲੀ, 18 ਜੂਨ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਬਾਲਾ ਸਾਹਿਬ ਹਸਪਤਾਲ ਕੰਪਲੈਕਸ ਵਿਚ ਬਣਾਏ ਜਾ ਰਹੇ 125 ਬੈੱਡਾਂ ਦੇ ਹਸਪਤਾਲ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ. ਸਿਰਸਾ ਨੇ ਹਸਪਤਾਲ ਦਾ ਨਿਰਮਾਣ ਯਕੀਨੀ ਰੂਪ...
ਮੋਦੀ ਸਰਕਾਰ ਕਿਸਾਨਾਂ ਨਾਲ ਮੀਟਿੰਗ ਲਈ ਤਿਆਰ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਨਹੀਂ ਹੋਵੇਗੀ - ਨਰਿੰਦਰ ਤੋਮਰ
. . .  1 day ago
ਨਵੀਂ ਦਿੱਲੀ, 18 ਜੂਨ - ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਖੇਤੀ ਕਾਨੂੰਨ ਰੱਦ ਨਹੀਂ...
ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਗੱਡੀ ਅੱਗੇ ਪਏ ਲੰਮੇ
. . .  1 day ago
ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ) - ਸੰਗਰੂਰ ਵਿਖੇ ਕਈ ਮਹੀਨਿਆਂ ਤੋਂ ਪੱਕਾ ਮੋਰਚਾ ਲਾਈ ਬੈਠੇ ਸੈਂਕੜੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕ ਸਿੱਖਿਆ ਮੰਤਰੀ ਦੇ ਆਰਜ਼ੀ ਦਫ਼ਤਰ ਮੂਹਰੇ ਪਹੁੰਚੇ ਅਤੇ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖ਼ਾਨਾ ਦੀਆਂ ਵਸਤਾਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਹੋਵੇਗੀ-ਬੀਬੀ ਜਗੀਰ ਕੌਰ
. . .  1 day ago
ਉਲੰਪਿਕ ਖੇਡਾਂ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ
. . .  1 day ago
ਅੰਮ੍ਰਿਤਸਰ, 18 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਟੋਕਿਓ 'ਚ ਸ਼ੁਰੂ ਹੋ ਰਹੀਆਂ ਉਲੰਪਿਕ ਖੇਡਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ ਹਨ। ਜਿਨ੍ਹਾਂ 'ਚੋਂ ਚਾਰ ਪੁਰਸ਼ ਅਤੇ ਇਕ ਮਹਿਲਾ ਖਿਡਾਰਨ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੀਡੀਓ ਕਾਨਫਰੰਸਿੰਗ 'ਚ ਭਾਗ ਲੈਂਦੇ ਸਮੇਂ ਵਧੀਕ...
6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਕੈਬਨਿਟ ਨੇ ਦਿੱਤੀ ਪ੍ਰਵਾਨਗੀ - ਵਿੱਤ ਮੰਤਰੀ
. . .  1 day ago
ਚੰਡੀਗੜ੍ਹ, 18 ਜੂਨ (ਸੁਰਿੰਦਰਪਾਲ ਸਿੰਘ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ 6ਵੇਂ ਤਨਖ਼ਾਹ ਕਮਿਸ਼ਨ ਨੂੰ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਕਿਹਾ...
ਐਸ.ਸੀ. ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਤਹਿਤ ਨਿੱਜੀ ਸੰਸਥਾਵਾਂ ਦੇ 40 ਫ਼ੀਸਦੀ ਬਕਾਏ ਦੀ ਅਦਾਇਗੀ ਪੰਜਾਬ ਸਰਕਾਰ ਕਰੇਗੀ
. . .  1 day ago
ਚੰਡੀਗੜ੍ਹ, 18 ਜੂਨ - ਪੰਜਾਬ ਸਰਕਾਰ ਵਲੋਂ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਦੇ ਵਰ੍ਹੇ 2017-18 ਤੋਂ 2019-20 ਤੱਕ ਦੇ ਸਮੇਂ ਲਈ ਨਿੱਜੀ ਸਿੱਖਿਆ ਸੰਸਥਾਵਾਂ ਦੇ 200 ਕਰੋੜ ਰੁਪਏ ਦੇ ਬਕਾਏ ਦਾ 40 ਫ਼ੀਸਦੀ ਹਿੱਸਾ ਅਦਾ ਕੀਤਾ ਜਾਵੇਗਾ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਹੁਣ ਘਰਾਂ 'ਚ ਮਿਲੇਗੀ ਮਾਰਕਫੈੱਡ ਵਲੋਂ ਤਿਆਰ ਕੀਤੀ ਪੌਸ਼ਟਿਕ ਖ਼ੁਰਾਕ
. . .  1 day ago
ਚੰਡੀਗੜ੍ਹ, 18 ਜੂਨ - ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਵਲੋਂ ਅੱਜ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ...
ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ,18 ਜੂਨ - ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ...
ਪੰਜਾਬ ਭਰ ਵਿਚ ਵਸੀਕੇ ਆਨਲਾਈਨ ਕਰਨ ਵਿਚ ਆ ਰਹੀ ਭਾਰੀ ਪ੍ਰੇਸ਼ਾਨੀ
. . .  1 day ago
ਜਲਾਲਾਬਾਦ, 18 ਜੂਨ (ਕਰਨ ਚੁਚਰਾ) - ਪੰਜਾਬ ਸਰਕਾਰ ਵਲੋਂ ਡਿਜੀਟਲ ਇੰਡੀਆ ਦੀ ਤਹਿਰੀਰ 'ਤੇ ਪੰਜਾਬ ਅੰਦਰ ਜ਼ਮੀਨ ਜਾਇਦਾਦ ਆਦਿ ਦੇ ਸਬੰਧ ਵਿਚ ਵਸੀਕਿਆ ਨੂੰ ...
ਮਹੰਤਾਂ ਦੀ ਹੋਈ ਲੜਾਈ, ਹਸਪਤਾਲ ਦਾਖ਼ਲ
. . .  1 day ago
ਰਾਜਪੁਰਾ, 18 ਜੂਨ (ਰਣਜੀਤ ਸਿੰਘ) - ਰਾਜਪੁਰਾ ਵਿਖੇ ਮਹੰਤਾਂ ਦੇ ਦੋ ਧੜਿਆਂ ਵਿਚ ਲੜਾਈ ਹੋ ਜਾਣ ਕਾਰਨ ਦੋਵੇ ਧਿਰਾਂ ਨੂੰ ਜ਼ਖ਼ਮੀ ਹੋ ਜਾਣ ਕਾਰਨ...
ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ ਰਹੇਗਾ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ...
ਅਕਾਲੀ - ਬਸਪਾ ਵਰਕਰਾਂ ਨੇ ਫੂਕਿਆ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਪੁਤਲਾ
. . .  1 day ago
ਨਾਭਾ,17 ਜੂਨ (ਕਰਮਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ 'ਚ ਸਥਾਨਕ ਬੌੜਾਂ ਗੇਟ ਚੌਕ ...
ਐਤਵਾਰ ਨੂੰ ਨਹੀਂ ਹੋਵੇਗੀ ਚੰਡੀਗੜ੍ਹ ਵਿਚ ਕੋਈ ਵੀ ਤਾਲਾਬੰਦੀ
. . .  1 day ago
ਚੰਡੀਗੜ੍ਹ, 18 ਜੂਨ - ਚੰਡੀਗੜ੍ਹ ਪ੍ਰਸ਼ਾਸਨ ਨੇ ਫ਼ੈਸਲਾ ਲੈਂਦੇ ਹੋਏ ਐਤਵਾਰ ਨੂੰ ਕੋਈ ਤਾਲਾਬੰਦੀ ਨਹੀਂ ਹੋਵੇਗੀ | ਰਾਤ ਦਾ ਕਰਫ਼ਿਊ ਰਾਤ 10:30 ਵਜੇ ਤੋਂ ਸਵੇਰੇ 5:00...
ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ
. . .  1 day ago
ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ) - ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਸਰਕਾਰ ਵਲੋਂ ਦਿਤੀ ਗਈ ...
ਪਰਮਬੰਸ ਸਿੰਘ ਰੋਮਾਣਾ ਵਲੋਂ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
. . .  1 day ago
ਚੰਡੀਗੜ੍ਹ,18 ਜੂਨ - ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ...
ਜਮੀਨੀ ਵਿਵਾਦ ਕਾਰਨ ਦੋ ਧਿਰਾਂ ਵਿਚ ਚੱਲੀ ਗੋਲੀ, ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
. . .  1 day ago
ਸਰਾਏ ਅਮਾਨਤ ਖਾਂ, 18 ਜੂਨ - (ਨਰਿੰਦਰ ਸਿੰਘ ਦੋਦੇ) - ਸਰਹੱਦੀ ਖੇਤਰ ਸਰਾਏ ਅਮਾਨਤ ਖਾਂ ਵਿਖੇ ਪਿੰਡ ਗਹਿਰੀ ਵਿਚ ਜਮੀਨੀ ਵਿਵਾਦ ...
ਪੰਜਾਬ ਸਰਕਾਰ ਲਵੇਗੀ ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ ਤੋਂ ਕਰਜ਼ਾ
. . .  1 day ago
ਚੰਡੀਗੜ੍ਹ,18 ਜੂਨ - ਪੰਜਾਬ ਸਰਕਾਰ ਵਿਸ਼ਵ ਬੈਂਕ / ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (ਏ.ਆਈ.ਆਈ.ਬੀ.) ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਲਈ ਨਹਿਰੀ ਆਧਾਰਤ ਜਲ...
ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ - ਹਰਦੀਪ ਸਿੰਘ ਪੁਰੀ (ਕੇਂਦਰੀ ਮੰਤਰੀ)
. . .  1 day ago
ਨਵੀਂ ਦਿੱਲੀ,18 ਜੂਨ - ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ ਹਨ। 333 ਸਿੱਖਾਂ ਨੂੰ ਸਰਕਾਰੀ ਕਾਲੀ ਸੂਚੀ ਵਿਚੋਂ ਹਟਾ ਦਿੱਤਾ ਗਿਆ...
ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ
. . .  1 day ago
ਚੰਡੀਗੜ੍ਹ, 18 ਜੂਨ - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਨਾਲ ਸਮਝੌਤੇ 'ਤੇ ਕੰਮ ਕਰ ਰਹੇ ਸ਼ਹਿਰੀ ਸਥਾਨਕ ...
ਸਾਂਝੇ ਅਧਿਆਪਕ ਮੋਰਚੇ ਨੇ ਮੁਹਾਲੀ 'ਚ ਲਾਇਆ ਜਾਮ
. . .  1 day ago
ਐੱਸ. ਏ. ਐੱਸ. ਨਗਰ,18 ਜੂਨ, (ਤਰਵਿੰਦਰ ਸਿੰਘ ਬੈਨੀਪਾਲ ) - ਸਾਂਝਾ ਅਧਿਆਪਕ ਮੋਰਚਾ (ਪੰਜਾਬ) ਵਲੋਂ ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਬੁਨਿਆਦੀ ਮਸਲਿਆਂ ਦਾ ਢੁਕਵਾਂ ਹੱਲ ਨਾ...
12 ਕਰੋੜ 40 ਲੱਖ ਰੁਪਏ ਮੁੱਲ ਦੀ ਹੈਰੋਇਨ ਅਤੇ ਸਾਢੇ ਸੱਤ ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 12 ਕਰੋੜ 40 ਲੱਖ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਤੁਹਾਡੇ ਖ਼ਤ

13-05-2021

 ਮਾਂ-ਬਾਪ ਦੀ ਪੂਜਾ ਉੱਤਮ

ਔਰਤਾਂ ਲਈ ਕਈ ਦਿਨ ਮਨਾਏ ਜਾਂਦੇ ਹਨ ਜੋ ਕਿ ਕੇਵਲ ਇਕ ਦਿਖਾਵਾ ਹੈ। ਅਸਲੀਅਤ ਤਾਂ ਕੁਝ ਹੋਰ ਹੀ ਹੈ ਕਿਉਂਕਿ ਆਪਣੇ ਪਿਆਰੇ ਲਈ ਇਕ ਦਿਨ ਹੀ ਖ਼ਾਸ ਨਹੀਂ ਹੁੰਦਾ। ਮਾਂ ਲਈ ਕੇਵਲ ਇਕ ਹੀ ਦਿਨ ਨਹੀਂ ਹੁੰਦਾ, ਹਰ ਦਿਨ ਮਾਂ ਦਾ ਹੁੰਦਾ ਹੈ। ਮਾਂ ਸਭ ਤੋਂ ਪਹਿਲਾਂ ਉੱਠਦੀ ਹੈ ਅਤੇ ਸਾਰੇ ਕੰਮ ਆਪ ਹੀ ਕਰਦੀ ਹੈ। ਬੱਚਿਆਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਦੀ ਹੋਈ ਉਨ੍ਹਾਂ ਤੋਂ ਕੋਈ ਕੰਮ ਨਹੀਂ ਕਰਵਾਉਂਦੀ। ਪਰ ਅੱਜਕਲ੍ਹ ਦੇ ਧੀਆਂ-ਪੁੱਤਰ ਇਕ ਦਿਨ ਵੀ ਮਾਂ ਨਾਲ ਕੰਮ ਵਿਚ ਹੱਥ ਨਹੀਂ ਵਟਾਉਂਦੇ। ਜੇ ਮਾਂ ਬਿਰਧ ਆਸ਼ਰਮ ਜਾਂ ਸੜਕਾਂ 'ਤੇ ਰੁਲਦੀ ਫਿਰਦੀ ਹੈ ਤਾਂ ਸਭ ਮਨਾਏ ਦਿਨ ਬੇਕਾਰ ਹਨ। ਜੇ ਕਿਸੇ ਮੁੰਡੇ ਜਾਂ ਕੁੜੀ ਨੂੰ ਬਾਜ਼ਾਰ ਵਿਚ ਮਾਂ ਮਿਲ ਜਾਵੇ ਤਾਂ ਉਹ ਦੋਸਤਾਂ-ਸਹੇਲੀਆਂ ਸਾਹਮਣੇ ਉਸ ਨੂੰ ਬੁਲਾਉਣ ਵਿਚ ਸ਼ਰਮ ਮਹਿਸੂਸ ਕਰਦੇ ਹਨ। ਜੇਕਰ ਬੱਚੇ ਮਾਂ-ਬਾਪ ਦੀ ਗੱਲ ਹੀ ਮੰਨਣ ਲੱਗ ਜਾਣ ਤਾਂ ਕੋਈ ਦਿਨ ਮਨਾਉਣ ਦੀ ਲੋੜ ਨਹੀਂ ਕਿਉਂਕਿ ਹਰ ਦਿਨ ਤਿਉਹਾਰ ਦੀ ਤਰ੍ਹਾਂ ਲੰਘੇਗਾ।

-ਨਵਜੀਤ ਕੌਰ, ਸੁਲਤਾਨਪੁਰ।

ਮੈਂ ਫੋਟੋਗ੍ਰਾਫ਼ਰ ਬੋਲਦਾ ਹਾਂ

ਮੈਂ ਪੰਜਾਬ ਦਾ ਇਕ ਫੋਟੋਗ੍ਰਾਫ਼ਰ ਬੋਲਦਾ ਹਾਂ। ਅੱਜ ਤੋਂ ਸਾਲ ਕੁ ਪਹਿਲਾਂ ਮੇਰਾ ਵੀ ਸਮਾਂ ਬਹੁਤ ਵਧੀਆ ਲੱਗ ਰਿਹਾ ਸੀ, ਜਿੱਥੇ ਮੇਰੇ ਖ਼ੁਦ ਕੋਲ ਆਪਣਾ ਰੁਜ਼ਗਾਰ ਸੀ। ਉੱਥੇ ਮੇਰੇ ਕੋਲ ਚਾਰ-ਪੰਜ ਮੁੰਡੇ ਵੀ ਨਾਲ ਕੰਮ ਕਰਦੇ ਸਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਮੇਰੇ ਨਾਲ ਕੰਮ ਕਰਕੇ ਚਲਦੀ ਸੀ। ਜਿੱਥੇ ਐਸੀ ਖ਼ੁਸ਼ੀ ਵਿਚ ਬੱਚੇ ਦੇ ਜਨਮ ਦਿਨ ਦੀਆਂ ਫੋਟੋਆਂ ਖਿੱਚ ਕੇ ਪਰਿਵਾਰ ਨੂੰ ਐਲਬਮ ਬਣਾ ਕੇ ਦਿੰਦੇ ਤਾਂ ਉਹ ਖੁਸ਼ੀ-ਖੁਸ਼ੀ ਸਾਨੂੰ ਉਸ ਦੇ ਬਦਲੇ ਬਣਦੀ ਮਿਹਨਤ ਦਿੰਦੇ। ਵਿਆਹ-ਸ਼ਾਦੀਆਂ ਵਿਚ ਬਹੁਤ ਵੱਡੇ-ਵੱਡੇ ਇਕੱਠ ਹੁੰਦੇ ਸੀ ਜਿੱਥੇ ਅਸੀਂ ਦੋ ਤੋਂ ਲੈ ਕੇ ਦਸ-ਦਸ ਜਣੇ ਫੋਟੋਗ੍ਰਾਫੀ ਦਾ ਕੰਮ ਕਰਨ ਜਾਂਦੇ ਸੀ। ਬਹੁਤ ਖ਼ੁਸ਼ੀਆਂ ਅਤੇ ਰੌਣਕਾਂ ਭਰੇ ਦਿਨ ਸੀ। ਪਰ ਅਚਾਨਕ ਬੀਤੇ ਸਾਲ ਕੁਦਰਤ ਦੀ ਅਜਿਹੀ ਕਰੋਪੀ ਆਈ ਕੋਰੋਨਾ ਨਾਮਕ ਬਿਮਾਰੀ ਨੇ ਜਿੱਥੇ ਸਾਰੇ ਦੇਸ਼ ਦੀਆਂ ਖੁਸ਼ੀਆਂ ਨੂੰ ਖਾ ਲਿਆ, ਉੱਥੇ ਹੀ ਇਕ ਫੋਟੋਗ੍ਰਾਫਰ ਨੂੰ ਵੀ ਨਿਗਲ ਗਿਆ।
ਉਸ ਸਾਲ ਤੋਂ ਸਾਡੀਆਂ ਦੁਕਾਨਾਂ ਨੂੰ ਅਜਿਹੀ ਨਜ਼ਰ ਲੱਗੀ ਕਿ ਨਾ ਹੀ ਕੋਈ ਖ਼ੁਸ਼ੀ ਵੇਲੇ ਤੇ ਨਾ ਹੀ ਗ਼ਮੀ ਵੇਲੇ ਬੁਲਾਉਂਦਾ ਹੈ। ਫੋਟੋਗ੍ਰਾਫਰ ਦੀ ਦੁਕਾਨ 'ਤੇ ਕੰਮ ਕਰਦੇ ਮੁੰਡਿਆਂ ਨੂੰ ਮਜਬੂਰੀ ਵਿਚ ਹਟਾਉਣਾ ਪਿਆ ਹੈ, ਜਿਨ੍ਹਾਂ ਨਾਲ ਅੰਤਾਂ ਦਾ ਪਿਆਰ ਸੀ, ਉਨ੍ਹਾਂ ਨੂੰ ਬੇਰੁਜ਼ਗਾਰ ਕਰ ਕੇ ਖ਼ੁਦ ਵੀ ਦਿਲ ਬਹੁਤ ਦੁਖੀ ਹੈ ਪਰ ਕਰੀਏ ਕੀ ਜਦੋਂ ਖ਼ੁਦ ਕੋਲ ਹੀ ਦੁਕਾਨ ਦਾ ਕਿਰਾਇਆ ਭਰਨ, ਬਿਜਲੀ ਦਾ ਬਿੱਲ ਅਤੇ ਕਬੀਲਦਾਰੀ ਚਲਾਉਣ ਲਈ ਪੈਸਾ ਨਹੀਂ ਤਾਂ ਦੁਕਾਨ 'ਤੇ ਕੰਮ ਕਰਦੇ ਮੁੰਡਿਆਂ ਕਿੱਥੋਂ ਖਰਚਾ ਦਿੱਤਾ ਜਾਵੇਗਾ। ਹੁਣ ਤਾਂ ਕੈਮਰਾ ਮੇਰੇ ਵੱਲ ਅਤੇ ਮੈਂ ਕੈਮਰੇ ਵੱਲ ਵੇਖ ਕੇ ਇਹੀ ਸੋਚਦੇ ਰਹਿੰਦੇ ਹਾਂ ਕਿ ਕਦੋਂ ਉਹ ਦਿਨ ਆਵੇਗਾ ਜਦੋਂ ਦੁਬਾਰਾ ਖ਼ੁਸ਼ੀਆਂ ਦੀਆਂ ਬਹਾਰਾਂ ਲੱਗਣਗੀਆਂ। ਮੈਂ ਇਸ ਕੈਮਰੇ ਨਾਲ ਆਪਣਾ ਰੁਜ਼ਗਾਰ ਸ਼ੁਰੂ ਕਰਾਂਗਾ ਅਤੇ ਜੋ ਦੁਕਾਨ ਤੋਂ ਕੰਮ ਛੱਡ ਕੇ ਜਾ ਚੁੱਕੇ ਹਨ, ਉਹ ਵੀ ਮੁੜ ਆਉਣਗੇ ਹੁਣ ਤਾਂ ਇਕ ਫੋਟੋਗ੍ਰਾਫਰ ਦੀ ਜ਼ਿੰਦਗੀ ਪਰਮਾਤਮਾ ਦੇ ਹੱਥ ਹੀ ਹੈ।

-ਬੀਰਬਲ ਧਾਲੀਵਾਲ
ਮਾਨਸਾ।

ਕੋਰੋਨਾ ਦਾ ਕਹਿਰ

ਅੱਜਕਲ੍ਹ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਸਰਕਾਰਾਂ ਇਸ ਵਕਤ ਮੇਹਣੋ-ਮਿਹਣੀ ਹੋ ਰਹੀਆਂ ਹਨ। ਇਹ ਕੰਮ ਤਾਂ ਸਰਕਾਰਾਂ ਫਿਰ ਵੀ ਕਰ ਲੈਣਗੀਆਂ। ਲੋੜ ਇਸ ਵਕਤ ਮਹਾਂਮਾਰੀ ਵਿਰੁੱਧ ਇਕੱਠੇ ਹੋ ਕੇ ਲੜਨ ਦੀ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਤੇਰਾ ਵਿਕਦਾ ਜੈ ਕੁਰੇ ਪਾਣੀ

ਜਿਊਂਦੇ ਰਹਿਣ ਲਈ ਰੋਟੀ, ਕੱਪੜਾ ਅਤੇ ਮਕਾਨ ਜ਼ਰੂਰੀ ਹਨ। ਉਸ ਤਰ੍ਹਾਂ ਹੀ ਹਵਾ ਪਾਣੀ ਅਤੇ ਧੁੱਪ ਜ਼ਰੂਰੀ ਹਨ। ਇਹ ਸਭ ਨੂੰ ਮੁਫ਼ਤ ਮਿਲਦੀਆਂ ਸਨ। ਜਦੋਂ ਪਾਣੀ ਵਿਕਣ ਲੱਗਿਆ ਸਭ ਹੈਰਾਨ ਹੋਏ ਸਨ। ਕੰਪਨੀਆਂ ਪਾਣੀ ਤੋਂ ਹੀ ਕਰੋੜਪਤੀ ਬਣ ਗਈਆਂ। ਹੁਣ ਕੋਰੋਨੇ ਦੇ ਸੰਕਟ ਸਮੇਂ ਹਵਾ ਮੁੱਲ ਵਿਕਦੀ ਦੇਖ ਰਹੇ ਹਾਂ। ਜਿਊਣ ਲਈ ਆਕਸੀਜਨ ਖ਼ਰੀਦਿਆ ਕਰਾਂਗੇ। ਪਾਣੀ ਅਤੇ ਆਕਸੀਜਨ ਖ਼ਰੀਦਣ ਲਈ ਵੱਡੀਆਂ ਸਿਫ਼ਾਰਸ਼ਾਂ ਦੀ ਲੋੜ ਪਿਆ ਕਰੇਗੀ। ਕੰਪਨੀਆਂ ਹਵਾ ਵੇਚ ਕੇ ਹੀ ਮਾਲਾ ਮਾਲ ਹੋ ਜਾਣਗੀਆਂ। ਮੁੱਲ ਦੀ ਛਾਂ ਅਤੇ ਧੁੱਪ ਦੇਖਣ ਨੂੰ ਮਿਲੇਗੀ। ਆਉਣ ਵਾਲਾ ਮਨੁੱਖੀ ਜੀਵਨ ਹੋਰ ਵੀ ਔਕੜਾਂ ਭਰਿਆ ਹੋਵੇਗਾ। 'ਤੇਰਾ ਵਿਕਦਾ ਜੈ ਕੁਰੇ ਪਾਣੀ, ਲੋਕਾਂ ਦਾ ਨਾ ਦੁੱਧ ਵਿਕਦਾ'।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ (ਸੰਗਰੂਰ)।

ਕੁਦਰਤ ਨਾਲ ਪਿਆਰ

ਮਨੁੱਖ ਦੀ ਵਧਦੀ ਲਾਲਸਾ ਨੇ ਉਸ ਨੂੰ ਕੁਦਰਤ ਤੋਂ ਕੋਹਾਂ ਦੂਰ ਕਰ ਦਿੱਤਾ ਹੈ। ਕੁਦਰਤ ਦੇ ਕਣ-ਕਣ ਵਿਚ ਕੁਝ ਨਾ ਕੁਝ ਸਬਕ ਜ਼ਰੂਰ ਹੈ ਪਰ ਸਾਡੇ ਕੋਲ ਕੁਦਰਤ ਵਿਚ ਕੁਝ ਸਮਾਂ ਬੈਠ ਕੇ ਗੁਜ਼ਾਰਨ ਲਈ ਵਕਤ ਹੀ ਨਹੀਂ ਹੈ। ਸ਼ਾਇਦ ਇਹੀ ਕਾਰਨ ਹੈ ਕਿ ਮਨੁੱਖ ਦੀਆਂ ਪ੍ਰੇਸ਼ਾਨੀਆਂ ਚਿੰਤਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਜੋ ਕੁਦਰਤ ਨੂੰ ਸਮਝ ਲੈਂਦੇ ਹਨ, ਉਨ੍ਹਾਂ ਨੂੰ ਉੱਡਦੇ ਪੰਛੀ ਨਵਾਂ ਹੌਸਲਾ ਦਿੰਦੇ ਹਨ, ਵਗਦੇ ਪਾਣੀ ਸਦਾ ਤੁਰਦੇ ਰਹਿਣਾ ਸਿਖਾਉਂਦੇ ਹਨ ਅਤੇ ਖਿੜੇ ਫੁੱਲ ਖੁਸ਼ੀਆਂ ਖੇੜਿਆਂ ਦਾ ਸੁਨੇਹਾ ਦਿੰਦੇ ਹਨ। ਬਸ ਲੋੜ ਹੈ ਕਿ ਕੁਦਰਤ ਨਾਲ ਸਾਂਝ ਵਧਾਈਏ ਤਾਂ ਹੀ ਅਸੀਂ ਨਿਰਾਸ਼ਾ ਅਤੇ ਚਿੰਤਾ ਤੋਂ ਮੁਕਤੀ ਪਾ ਸਕਦੇ ਹਾਂ।

-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਤਹਿ: ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਵਧ ਰਹੀ ਬੇਰੁਜ਼ਗਾਰੀ

ਜਦੋਂ ਦਾ ਇਸ ਕੋਰੋਨਾ ਮਹਾਂਮਾਰੀ ਦਾ ਕਹਿਰ ਸ਼ੁਰੂ ਹੋਇਆ ਹੈ, ਲੋਕਾਂ ਦੇ ਕੰਮਕਾਜ ਠੱਪ ਹੋ ਗਏ ਹਨ ਅਤੇ ਲੋਕ ਘਰਾਂ ਵਿਚ ਬੇਰੁਜ਼ਗਾਰ ਬੈਠੇ ਹਨ। ਗ਼ਰੀਬ ਲਈ ਇਕ ਸਮੇੇਂ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੋ ਗਈ ਹੈ। ਇਸ ਲਈ ਸਰਕਾਰ ਨੂੰ ਸਮੇਂ-ਸਮੇਂ 'ਤੇ ਗ਼ਰੀਬਾਂ ਨੂੰ ਰਾਸ਼ਨ ਭੇਜਣਾ ਚਾਹੀਦਾ ਹੈ ਅਤੇ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਜੋ ਬੇਰੁਜ਼ਗਾਰ ਹਨ।

-ਮਨਪ੍ਰੀਤ ਕੌਰ
ਕੇ.ਐਮ.ਵੀ. ਕਾਲਜ, ਜਲੰਧਰ।

12-05-2021

 ਤਾਲਾਬੰਦੀ-2 ਦਾ ਭੈਅ

ਅਜੇ ਪਿਛਲੀ ਤਾਲਾਬੰਦੀ ਤੋਂ ਲੋਕਾਈ ਪੂਰੀ ਤਰ੍ਹਾਂ ਨਹੀਂ ਉੱਭਰੀ ਸੀ ਕਿ ਕੋਰੋਨਾ ਦੀ ਨਾਮੁਰਾਦ ਬਿਮਾਰੀ ਦੇ ਕਹਿਰ ਦੀ ਦੂਜੀ ਭਿਆਨਕ ਲਹਿਰ ਨੇ ਰਫ਼ਤਾਰ ਫੜ ਲਈ ਹੈ। ਪਿਛਲੀ ਵਾਰ ਹੋਈ ਤਾਲਾਬੰਦੀ ਦੌਰਾਨ ਲੋਕਾਂ ਦੀ ਵਿੱਤੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਸਾਰੇ ਪਾਸੇ ਬੇਰੁਜ਼ਗਾਰੀ ਦੇ ਆਲਮ ਕਾਰਨ ਤਰਾਹੀ-ਤਰਾਹੀ ਮਚੀ ਪਈ ਹੈ। ਪਿਛਲੀ ਤਾਲਾਬੰਦੀ ਦੌਰਾਨ ਕਈ ਲੋਕ ਤਾਂ ਵਿਚਾਰੇ ਬੇਰੁਜ਼ਗਾਰ ਹੋਣ ਦੇ ਨਾਲ-ਨਾਲ ਬੇਘਰ ਹੋ ਗਏ ਹਨ, ਕਈ ਬੇਰੁਜ਼ਗਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ। ਕੋਵਿਡ-19 ਕਾਰਨ ਪਹਿਲੀ ਤਾਲਾਬੰਦੀ 'ਤੇ ਬਹੁਤ ਹੀ ਬੁਰੇ ਪ੍ਰਭਾਵ ਦੇਖਣ ਨੂੰ ਮਿਲੇ ਹਨ। ਪਰ ਲੋਕ ਬਹੁਤ ਹੀ ਹਿੰਮਤ ਕਰਕੇ ਅਜੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗੇ ਸਨ ਕਿ ਕੋਰੋਨਾ ਮਹਾਂਮਾਰੀ ਦਾ ਦੂਜਾ ਪੜਾਅ ਬੜੀ ਤੇਜ਼ੀ ਨੂੰ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈਣ ਲੱਗ ਪਿਆ। ਜਿਸ ਦੇ ਡਰ ਵਜੋਂ ਕਈ ਸੂਬਿਆਂ ਵਿਚ ਦੁਬਾਰਾ ਤਾਲਾਬੰਦੀ ਦੀ ਸਥਿਤੀ ਬਣੀ ਗਈ। ਦਿਨ ਪ੍ਰਤੀ ਦਿਨ ਕੋਰੋਨਾ ਦੀ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਨੂੰ ਦੇਖਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਵਤਨਾਂ ਨੂੰ ਫਿਰ ਤੋਂ ਵਹੀਰਾਂ ਘੱਤ ਲਈਆਂ ਹਨ। ਤਾਲਾਬੰਦੀ ਨੇ ਬਹੁਤੇ ਸਾਰੇ ਕੰਮ ਪ੍ਰਭਾਵਿਤ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਵੇਂ ਕਿ ਵਿਆਹਾਂ ਸ਼ਾਦੀਆਂ ਦੀਆਂ ਸਾਰੀਆਂ ਤਰੀਕਾਂ ਤਕਰੀਬਨ ਸ਼ਨੀਵਾਰ, ਐਤਵਾਰ ਦੀਆਂ ਹੁੰਦੀਆਂ ਹਨ ਜੋ ਲੋਕਾਂ ਨੂੰ ਰੱਦ ਕਰਨੀਆਂ ਪੈ ਰਹੀਆਂ ਹਨ। ਸਰਕਾਰੀ, ਪ੍ਰਾਈਵੇਟ ਸਿੱਖਿਆ ਸੰਸਥਾਵਾਂ ਬੰਦ ਹੋ ਗਈਆਂ ਹਨ। ਜਿਸ ਨਾਲ ਬੱਚਿਆਂ ਦਾ ਭਵਿੱਖ ਧੁੰਦਲਾ ਪੈਂਦਾ ਦਿਖਾਈ ਦੇ ਰਿਹਾ ਹੈ। ਇਸ ਕਰਕੇ ਤਾਲਾਬੰਦੀ-2 ਦਾ ਭੈਅ ਬਹੁਤ ਹੀ ਖ਼ਤਰਨਾਕ ਤਰੀਕਾਂ ਨਾਲ ਲੋਕਾਂ ਨੂੰ ਅੰਦਰੋ-ਅੰਦਰੀ ਝੰਜੋੜ ਲੱਗ ਪਿਆ ਹੈ।

-ਰਾਜ ਕੁਮਾਰ ਦੁੱਧੜ
ਐਮ.ਏ. ਸਮਾਜ ਵਿਗਿਆਨ।

ਦਰੱਖਤ ਲਗਾਓ

ਆਕਸੀਜਨ ਦੀ ਘਾਟ ਦਾ ਰੌਲਾ ਪੈ ਰਿਹਾ ਹੈ। ਮਰੀਜ਼ ਮਰ ਰਹੇਹਨ। ਕੋਰੋਨਾ ਕਰਕੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਮਸ਼ੀਨਰੀ, ਫੈਕਟਰੀਆਂ ਅਤੇ ਭੱਠਿਆਂ ਦਾ ਧੂੰਆਂ ਲਗਾਤਾਰ ਵਧਣ ਕਰਕੇ ਵਾਤਾਵਰਨ ਵਿਚ ਕਾਰਬਨ ਦਾ ਵਾਧਾ ਅਤੇ ਆਕਸੀਜਨ ਘਟਣ ਕਾਰਨ ਮਰੀਜ਼ਾਂ ਨੂੰ ਸਾਹ ਔਖਾ ਆਉਣ ਲਗਦਾ ਹੈ। ਕਣਕ ਅਤੇ ਝੋਨੇ ਦੀ ਕਟਾਈ ਵੇਲੇ ਨਾੜ ਨੂੰ ਅੱਗ ਲਾਉਣ ਨਾਲ ਵੀ ਆਕਸੀਜਨ ਦੀ ਘਾਟ ਹੋ ਜਾਂਦੀ ਹੈ। ਫੈਕਟਰੀਆਂ ਆਕਸੀਜਨ ਬਣਾਉਣ ਲਈ ਲਾਈਆਂ ਜਾਣ। ਲੋਕਾਂ ਨੂੰ ਦਰੱਖਤ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਸਕੂਲਾਂ, ਕਾਲਜਾਂ ਦੀ ਵਾਧੂ ਪਈ ਜ਼ਮੀਨ ਵਿਚ ਸਕਾਊਟ ਅਤੇ ਐਨ ਸੀ ਸੀ ਦੇ ਵਿਦਿਆਰਥੀਆਂ ਦੀ ਮਦਦ ਨਾਲ ਬੂਟੇ ਲਗਵਾਏ ਜਾਣ। ਆਕਸੀਜਨ ਘਟੇਗੀ ਨਹੀਂ, ਮਰੀਜ਼ ਭੰਗ ਦੇ ਭਾੜੇ ਜਾਨ ਨਹੀਂ ਦੇਣਗੇ। ਕਿਸਾਨਾਂ ਨੂੰ ਮੋਟਰਾਂ ਦੇ ਕੋਠਿਆਂ ਦੇ ਆਲੇ-ਦੁਆਲੇ 15-20 ਛਾਂਦਾਰ ਬੂਟੇ ਲਗਾਉਣੇ ਚਾਹੀਦੇ ਹਨ।

-ਰੇਸ਼ਮ ਸਿੰਘ
ਮੈਥ ਮਾਸਟਰ, ਸ.ਸ.ਸ.ਸ.ਸ. ਬਨਭੌਰਾ,
ਤਹਿ: ਮਲੇਰਕੋਟਲਾ, ਸੰਗਰੂਰ।

ਜੈ ਜਵਾਨ ਜੈ ਕਿਸਾਨ

ਸਾਡੀ 74 ਸਾਲ ਦੀ ਅਜੋਕੀ ਆਜ਼ਾਦੀ ਤੋਂ ਪਹਿਲਾਂ ਇਕ ਸੌ ਸਾਲ ਅੰਗਰੇਜ਼ ਨੇ ਰਾਜ ਕੀਤਾ ਸੀ। ਆਜ਼ਾਦੀ ਤੋਂ ਪਹਿਲੇ ਵਾਲੇ ਜਨਮੇ ਵਡੇਰੀ ਉਮਰ ਦੇ ਲੋਕ ਅੱਜ ਵੀ ਬੋਲਦੇ ਸੁਣਾਈ ਦਿੰਦੇ ਹਨ, 'ਭਾਵੇਂ ਉਦੋਂ ਅਸੀਂ ਗੁਲਾਮ ਸੀ ਪਰ ਅੱਜ ਦੇ ਰਾਜ ਨਾਲੋਂ ਚੰਗੇ ਸੀ।' ਅੰਗਰੇਜ਼ ਜਾਣ ਸਮੇਂ ਭਾਰਤੀ ਨੇਤਾਵਾਂ ਨੂੰ ਧਰਮ ਤੇ ਜਾਤੀ ਦੇ ਆਧਾਰ 'ਤੇ ਜਨਤਾ ਨੂੰ 'ਪਾੜੋ ਤੇ ਰਾਜ ਕਰੋ' ਦਾ ਸਬਕ ਸਿਖਾ ਗਏ। ਵਿਸ਼ਾਲ ਭਾਰਤ ਦੇ ਵੱਡੇ ਸੂਬੇ ਪੰਜਾਬ ਅਤੇ ਬੰਗਾਲ ਨੂੰ ਧਰਮਾਂ ਦੇ ਆਧਾਰ 'ਤੇ ਵੰਡ ਕੇ ਤਿੰਨ ਵੱਖ-ਵੱਖ ਦੇਸ਼ਾਂ ਦੇ ਨਾਂਅ ਦੇ ਕੇ ਚਲੇ ਗਏ। 1966 ਵਿਚ ਸਾਡੇ ਚੜ੍ਹਦੇ ਪੰਜਾਬ ਨੂੰ ਤਿੰਨ ਰਾਜਾਂ ਵਿਚ ਅੱਗੋਂ ਵੰਡ ਦਿੱਤਾ। ਸਿੱਖ, ਮੁਸਲਮਾਨ, ਇਸਾਈ, ਬੋਧੀ, ਜੈਨੀ ਧਰਮ ਅੱਜ ਵੀ ਭਾਰਤ ਵਿਚ ਮੌਜੂਦ ਹਨ। ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ (1964) ਨੇ ਹੀ ਅੰਤਰੀਵ ਦਿਲੋਂ ਸੋਚਿਆ ਕਿ ਭਾਰਤ ਦੇਸ਼ ਦੇ ਅਸਲੀ ਹੀਰੇ ਫ਼ੌਜੀ ਜਵਾਨ ਤੇ ਕਿਸਾਨ ਹੀ ਹਨ। ਉਸ ਨੇ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਹੇਠ ਇਨ੍ਹਾਂ ਨੂੰ ਇਕੱਠਾ ਕਰਕੇ ਭਾਰਤ ਦੇਸ਼ ਨੂੰ ਖੁਸ਼ਹਾਲ ਬਣਾਉਣ ਚਾਹਿਆ ਸੀ ਪ੍ਰੰਤੂ ਪ੍ਰਭੂ ਨੇ ਉਸ ਇਮਾਨਦਾਰ ਸ਼ਖ਼ਸੀਅਤ ਨੂੰ ਰਾਜ ਕਰਨ ਦਾ ਸਮਾਂ ਹੀ ਬਹੁਤ ਘੱਟ ਦਿੱਤਾ। ਉਹ ਨਾਅਰਾ ਅੱਜ ਵੀ ਅਮਰ ਹੈ ਤੇ ਸਦਾ ਰਹੇਗਾ। ਪਿਛਲੇ ਸਾਲ ਤੋਂ ਕੋਰੋਨਾ ਮਹਾਂਮਮਾਰੀ ਵਿਚ ਤਾਲਾਬੰਦੀ ਤੇ ਕਰਫ਼ਿਊ ਦੌਰਾਨ ਸਾਡੇ ਪ੍ਰਧਾਨ ਮੰਤਰੀ ਜੀ ਨੇ ਮੌਕਾ ਵੇਖਦੇ ਹੋਏ ਦੋ ਕਾਰਪੋਰੇਟਰਾਂ ਨੂੰ ਖੁਸ਼ ਕਰਨ ਲਈ ਕਰੋੜਾਂ ਕਿਸਾਨਾਂ ਦੀ ਰਾਇ ਲੈਣ ਬਗੈਰ ਕਿਸਾਨਾਂ ਦੇ ਵਿਰੁੱਧ ਤਿੰਨ ਕਾਲੇ ਕਾਨੂੰਨ ਬਣਾ ਕੇ ਜਾਰੀ ਕਰ ਦਿੱਤੇ। ਕਿਸਾਨ ਰਾਜਧਾਨੀ ਦੀਆਂ ਹੱਦਾਂ 'ਤੇ 5-6 ਮਹੀਨਿਆਂ ਤੋਂ (ਨਵੰਬਰ 2020) ਲਗਾਤਾਰ ਮੀਂਹ ਠੰਢ ਹਨੇਰੀਆਂ ਦੀਆਂ ਤੰਗੀਆਂ ਪ੍ਰੇਸ਼ਾਨੀਆਂ ਨੂੰ ਦਿਨ-ਰਾਤ ਝਲਦਾ ਹੋਇਆ ਆਪਣੇ ਹੱਕਾਂ ਲਈ ਅੰਦੋਲਨ ਚਲਾ ਰਿਹਾ ਹੈ। ਸਰਕਾਰ ਵੀ ਜਾਣਦੀ ਹੈ ਕਿ ਸਭ ਜਵਾਨ ਕਿਸਾਨਾਂ ਦੇ ਹੀ ਅਸਲੀ ਪੁੱਤਰ ਹਨ। ਸੂਝਵਾਨ ਲੋਕ ਸਮਝਦੇ ਹਨ ਕਿ ਕਿਸਾਨਾਂ 'ਤੇ ਥੋੜ੍ਹੀ ਜਿਹੀ ਆਂਚ ਆਈ ਤਾਂ ਅੰਦੋਲਨ ਹੋਰ ਭਖੇਗਾ। ਰੱਬ ਸਭ ਨੂੰ ਸੁਮੱਤ ਬਖਸ਼ੇ, ਪ੍ਰਧਾਨ ਮੰਤਰੀ ਨੂੰ ਘੁਮੰਡ ਛੱਡ ਦੇਣਾ ਚਾਹੀਦਾ ਹੈ ਤੇ ਕਾਲੇ ਬੇਲੋੜੇ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੇ ਦਿਲ ਜਿੱਤਣੇ ਚਾਹੀਦੇ ਹਨ।

-ਹਰਜਿੰਦਰ ਸਿੰਘ ਧਾਮੀ
ਦੂਰਦਰਸ਼ਨ ਇਨਕਲੇਵ ਫੇਸ, ਜਲੰਧਰ।

ਡਰ

ਦੋ ਅੱਖਰਾਂ ਦਾ ਅਜਿਹਾ ਸ਼ਬਦ ਹੈ ਡਰ, ਜੋ ਸਾਡੇ ਮਾਨਸਿਕ ਅਤੇ ਸਰੀਰਕ ਸੰਤੁਲਨ ਨੂੰ ਪੂਰੀ ਤਰ੍ਹਾਂ ਨਾਲ ਵਿਗਾੜ ਸਕਦਾ ਹੈ। ਜੇਕਰ ਇਹ ਇਕ ਵਾਰ ਮਨ ਵਿਚ ਬੈਠ ਜਾਵੇ ਤਾਂ ਇਨਸਾਨ ਦੀ ਜਾਨ ਵੀ ਲੈ ਸਕਦਾ ਹੈ। ਵਰਤਮਾਨ ਸਮੇਂ ਵਿਚ ਵੀ ਜੋ ਆਕਸੀਜਨ ਸੰਕਟ ਦੇਸ਼ ਅੰਦਰ ਚੱਲ ਰਿਹਾ ਹੈ, ਇਸ ਡਰ ਕਾਰਨ ਹੀ ਸਾਰੇ ਆਪਣੇ ਕੋਲ ਆਕਸੀਜਨ ਸਿਲੰਡਰ ਰੱਖਣਾ ਚਾਹੁੰਦੇ ਹਨ। ਇਸ ਡਰ ਕਾਰਨ ਹੀ ਬਾਕੀ ਕੇਸ ਵੀ ਖ਼ਰਾਬ ਹੋ ਰਹੇ ਹਨ। ਡਰ ਦਾ ਇਕੋ ਹੱਲ ਹੈ ਹੌਸਲਾ, ਜੋ ਕਿਸੇ ਵੀ ਕਮਜ਼ੋਰ ਵਿਅਕਤੀ ਨੂੰ ਵੀ ਤਾਕਤਵਰ ਬਣਾ ਦਿੰਦਾ ਹੈ। ਮੁਸੀਬਤ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਡਰ ਖ਼ਤਮ ਕਰਦਾ ਹੈ। ਸਹਿਜਤਾ, ਹੌਸਲਾ ਅਤੇ ਸਭ ਤੋਂ ਜ਼ਰੂਰੀ ਸਾਵਧਾਨੀਆਂ ਰੱਖਣ ਨਾਲ ਹੀ ਅਸੀਂ ਇਸ ਸੰਕਟ ਤੋਂ ਉੱਭਰ ਸਕਦੇ ਹਾਂ।

-ਨਿਰਭੈ ਸਿੰਘ, ਨਾਭਾ।

ਮਹਾਂਮਾਰੀ ਦਾ ਮੁਕਾਬਲਾ

ਸਰਕਾਰਾਂ ਕੋਵਿਡ ਦੀ ਬਿਮਾਰੀ ਦੌਰਾਨ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ। ਕੇਂਦਰ ਅਤੇ ਕਈ ਰਾਜ ਸਰਕਾਰਾਂ ਇਕ-ਦੂਸਰੇ 'ਤੇ ਦੂਸ਼ਣਬਾਜ਼ੀ ਕਰ ਰਹੀਆਂ ਹਨ ਅਤੇ ਅੱਕੀਂ ਪਲਾਹੀ ਹੱਥ ਮਾਰ ਰਹੀਆਂ ਹਨ। ਦੇਸ਼ ਦੇ ਸਿਹਤ ਢਾਂਚਾ ਬੁਰੀ ਤਰ੍ਹਾਂ ਨਾਲ ਡਗਮਗਾ ਗਿਆ ਹੈ। ਬਹੁਤੇ ਹਸਪਤਾਲਾਂ ਦੇ ਵਿਚ ਮਰੀਜ਼ਾਂ ਨੂੰ ਲੋੜੀਂਦੀ ਮਾਤਰਾ ਵਿਚ ਆਕਸੀਜਨ, ਵੈਂਟੀਲੇਟਰ ਅਤੇ ਬੈੱਡ ਨਹੀਂ ਮਿਲ ਰਹੇ। ਜੇਕਰ ਕਿਸੇ ਹਸਪਤਾਲ ਵਿਚ ਅਜਿਹੀਆਂ ਸਹੂਲਤਾਂ ਮੌਜੂਦ ਵੀ ਹਨ ਤਾਂ ਉਥੇ ਡਾਕਟਰ, ਨਰਸਾਂ ਅਤੇ ਸਿਹਤ ਕਰਮਚਾਰੀਆਂ ਦੀ ਘਾਟ ਹੋਣ ਕਰਕੇ ਆਕਸੀਜਨ ਅਤੇ ਵੈਂਟੀਲੇਟਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਸ ਸਮੇਂ ਦੌਰਾਨ ਸਥਿਤੀ ਅਜਿਹੀ ਬਣ ਚੁੱਕੀ ਹੈ ਕਿ ਦੇਸ਼ ਦੀਆਂ ਅਦਾਲਤਾਂ (ਸੁਪਰੀਮ ਕੋਰਟ ਅਤੇ ਹਾਈਕੋਰਟ) ਨੂੰ ਸਰਕਾਰਾਂ ਦੇ ਕੰਮ ਵਿਚ ਦਖ਼ਲਅੰਦਾਜ਼ੀ ਕਰਨੀ ਪੈ ਰਹੀ ਹੈ। ਇਹ ਸਮਾਂ ਇਕ-ਦੂਸਰੇ 'ਤੇ ਦੂਸ਼ਣਬਾਜ਼ੀ ਲਗਾਉਣ ਦਾ ਨਹੀਂ, ਕੋਰੋਨਾ ਮਹਾਂਮਾਰੀ ਦਾ ਮਿਲ ਕੇ ਟਾਕਰਾ ਕਰਨ ਦਾ ਹੈ। ਕੋਵਿਡ ਦੀ ਬਿਮਾਰੀ 'ਤੇ ਕਾਬੂ ਪਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਲੋੜੀਂਦੇ ਕਦਮ ਚੁੱਕਣ ਅਤੇ ਮੌਜੂਦਾ ਸਿਹਤ ਸਿਸਟਮ ਨੂੰ ਚੁਸਤ-ਦਰੁਸਤ ਕੀਤਾ ਜਾਵੇ।

-ਪਿਆਰਾ ਸਿੰਘ ਚੰਦੀ
ਪਿੰਡ ਚੰਨਣ ਵਿੰਡੀ, ਤਹਿ: ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ।

11-05-2021

 ਸੱਭਿਆਚਾਰ ਤੇ ਕਿਸਾਨ ਸੰਘਰਸ਼

ਜਦੋਂ ਤੋਂ ਮੋਦੀ ਸਰਕਾਰ ਨੇ ਤਿੰਨ ਨਵੇਂ ਖੇਤੀ ਕਾਨੂੰਨ ਲਿਆਂਦੇ ਹਨ ਜੋ ਕਿ ਕਿਸਾਨਾਂ 'ਚ ਕਾਲੇ ਕਾਨੂੰਨਾਂ ਦੇ ਤੌਰ 'ਤੇ ਜਾਣੇ ਜਾਂਦੇ ਹਨ, ਉਦੋਂ ਤੋਂ ਹੀ ਕਿਸਾਨ ਇਨ੍ਹਾਂ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ। ਕਿਸਾਨ ਸੰਘਰਸ਼, ਕਿਸਾਨਾਂ ਵਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਆਰੰਭ ਸੰਘਰਸ਼ ਤੋਂ ਬਾਅਦ ਜ਼ਿਆਦਾ ਚਰਚਾ 'ਚ ਆਇਆ। ਇਸ ਦੇ ਚਰਚਾ 'ਚ ਆਉਣ ਦੇ ਜਿਹੜੇ ਬਹੁਤ ਸਾਰੇ ਕਾਰਨ ਰਹੇ, ਉਨ੍ਹਾਂ 'ਚੋਂ ਇਕ ਪ੍ਰਮੁੱਖ ਕਾਰਨ ਪੰਜਾਬ ਦੇ ਸੱਭਿਆਚਾਰ ਦੀਆਂ ਪ੍ਰਗਟ ਹੋਈਆਂ ਝਲਕੀਆਂ ਸਨ। ਸੋਸ਼ਲ ਮੀਡੀਆ ਵਲੋਂ ਕਵਰੇਜ ਕਰਕੇ ਦੇਸ਼ ਵਾਸੀਆਂ ਅਤੇ ਖਾਸਕਰ ਦਿੱਲੀ ਵਾਸੀਆਂ ਨੇ ਪੰਜਾਬੀਆਂ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ ਜੋ ਪਹਿਲੀਆਂ ਕਾਮਯਾਬੀਆਂ 'ਚ ਸ਼ਾਮਿਲ ਕੀਤੇ ਜਾਣ ਵਾਲਾ ਵਰਤਾਰਾ ਬਣਿਆ। ਪੰਜਾਬੀਆਂ ਦੇ ਮਿਲਵਰਤਨ ਭਰੇ ਵਿਹਾਰ, ਲੰਗਰ ਪ੍ਰਥਾ ਅਤੇ ਪੰਜਾਬੀਆਂ ਦੇ ਕਿਰਦਾਰ ਦੀ ਆਲੇ-ਦੁਆਲੇ ਦੀ ਵਸੋਂ ਵਲੋਂ ਕੀਤੀ ਗਈ ਤਾਰੀਫ਼ ਕੀਤੀ ਗਈ। ਪੰਜਾਬੀਆਂ ਦੇ ਜੁਝਾਰੂਪਨ ਅਤੇ ਹਮਦਰਦੀ ਦੀ ਵੀ ਖੂਬ ਨੁਮਾਇਸ਼ ਹੋਈ ਸੀ। ਇਸ ਸੰਘਰਸ਼ ਵਿਚ ਸਾਡੀਆਂ ਮਾਵਾਂ-ਭੈਣਾਂ ਨੇ ਵੱਧ-ਚੜ੍ਹ ਕੇ ਹਿੱਸਾ ਪਾਇਆ। ਕਿਸਾਨਾਂ ਨੇ ਆਪਣੇ ਸੱਭਿਆਚਾਰ, ਕਿਰਦਾਰ ਤੇ ਸੁਭਾਅ ਨਾਲ, ਇਕ ਮੋਦੀ ਸਰਕਾਰ ਨੂੰ ਛੱਡ ਕੇ, ਉਨ੍ਹਾਂ ਸਭਨਾਂ ਦਾ ਦਿਲ ਜਿੱਤਿਆ ਜੋ ਇਨ੍ਹਾਂ ਦੇ ਸੰਪਰਕ ਵਿਚ ਆਇਆ। ਜੈ ਪੰਜਾਬੀ ਸੱਭਿਆਚਾਰ ਦੀ।

-ਕਵੀ ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।

ਪਾਣੀ ਦੀ ਸੰਭਾਲ

50 ਸਾਲ ਪਹਿਲਾਂ ਅਸੀਂ ਦੇਖਦੇ ਸਾਂ ਕਿ ਪਿੰਡਾਂ ਵਿਚ ਰੋਹੀ ਕੰਢੇ ਦੇ ਤਿੰਨ ਫੁੱਟ ਮਿੱਟੀ ਰੇਤਾ ਪੁੱਟਣ 'ਤੇ ਸਾਫ਼ ਪਾਣੀ ਨਿਕਲ ਆਉਂਦਾ ਸੀ ਤੇ ਅਸੀਂ ਡੰਗਰ ਚਾਰਦੇ ਹੋਏ ਜਦੋਂ ਪਿਆਸ ਲਗਦੀ ਸੀ, ਪਾਣੀ ਪੀ ਲੈਂਦੇ ਹੁੰਦੇ ਸਾਂ ਤੇ ਇਹ ਪਾਣੀ ਹੁੰਦਾ ਵੀ ਠੰਢਾ ਅੰਮ੍ਰਿਤ ਵਰਗਾ। ਸਮਾਂ ਬੀਤਣ 'ਤੇ ਜਿਵੇਂ ਖੇਤੀ ਵਿਚ ਝੋਨੇ ਦੀ ਫਸਲ ਦਾ ਆਗਾਜ਼ ਹੋਇਆ, ਟਿਊਬਵੈਲਾਂ ਦੀ ਗਿਣਤੀ ਬਹੁਤ ਜ਼ਿਆਦਾ ਵਧਣ ਲੱਗੀ, ਪਾਣੀ ਦਾ ਪੱਧਰ ਦਿਨ-ਬ-ਦਿਨ ਥੱਲੇ ਜਾਣ ਲੱਗਾ। ਖੇਤੀ ਦੇ ਨਾਲ-ਨਾਲ ਹੋਰ ਵੀ ਕਈ ਕਾਰਕ ਪਾਣੀ ਦਾ ਪੱਧਰ ਨੀਵਾਂ ਜਾਣ ਦੇ ਕਾਰਨ ਬਣੇ। ਘਰਾਂ, ਦਫਤਰਾਂ ਜਾਂ ਹੋਰ ਪਬਲਿਕ ਸਥਾਨਾਂ 'ਤੇ ਵਾਰ-ਵਾਰ ਫਲੱਸ਼ਾਂ ਦੇ ਬਟਨ ਦਬਾਅ-ਦਬਾਅ ਕੇ ਸੈਂਕੜੇ ਹਜ਼ਾਰਾਂ ਲੀਟਰ ਪਾਣੀ ਬਰਬਾਦ ਕੀਤਾ ਜਾ ਰਿਹਾ ਹੈ। ਕੁਝ ਜ਼ਿਆਦਾ ਸਫਾਈ ਪਸੰਦ ਲੋਕ ਮਹੀਨੇ 'ਚ ਕਈ-ਕਈ ਵਾਰ ਆਪਣੇ ਵਾਹਨ ਖੁੱਲ੍ਹੇ ਪਾਣੀ ਨਾਲ ਧੋਂਦੇ ਹਨ। ਕਈ ਆਲਸੀ ਲੋਕ ਘੰਟਿਆਂਬੱਧੀ ਆਪਣੇ ਚਲਦੇ ਸਬਮਰਸੀਬਲ ਪੰਪ ਬੰਦ ਨਹੀਂ ਕਰਦੇ। ਸਾਨੂੰ ਪਾਣੀ ਦੀ ਇਸ ਤਰ੍ਹਾਂ ਹੁੰਦੀ ਬਰਬਾਦੀ ਪ੍ਰਤੀ ਚਿੰਤਤ ਹੋਣਾ ਚਾਹੀਦਾ ਹੈ।

-ਬਖਸ਼ੀਸ਼ ਸਿੰਘ

ਕੋਈ ਮਰੇ ਕੋਈ ਜੀਵੇ

ਕੋਰੋਨਾ ਦੀ ਮੁਸ਼ਕਿਲ ਘੜੀ ਵਿਚ ਸਰਕਾਰ ਦੁਆਰਾ ਲੋਕਾਂ ਨੂੰ ਆਕਸੀਜਨ, ਬੈੱਡ, ਆਰਥਿਕ ਪੈਕੇਜ, ਮਾਸਕ, ਸਮਾਜਿਕ ਦੂਰੀ, ਸ਼ਮਸ਼ਾਨਘਾਟ ਵਿਚ ਸਸਕਾਰ ਕਰਨ ਲਈ ਥਾਂ ਆਦਿ ਸਮੱਸਿਆਵਾਂ ਦੇ ਖਾਤਮੇ ਨੂੰ ਤਰਜੀਹ ਦੇਣੀ ਬਣਦੀ ਸੀ ਪ੍ਰੰਤੂ ਬੜੇ ਮਲਾਲ ਦੀ ਗੱਲ ਹੈ ਕਿ ਸਰਕਾਰ ਨੇ ਸ਼ਰਾਬ ਨੂੰ ਵੇਚਣ ਲਈ ਦਿਲਚਸਪੀ ਦਿਖਾਉਂਦੇ ਹੋਏ ਇਸ ਨੂੰ ਜ਼ਰੂਰੀ ਵਸਤਾਂ ਵਿਚ ਸ਼ਾਮਿਲ ਕਰਕੇ 'ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ' ਕਹਾਵਤ ਵਾਲਾ ਕੰਮ ਕੀਤਾ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਨੌਜਵਾਨ ਵਰਗ ਨੂੰ ਅਪੀਲ ਹੈ ਕਿ ਉਹ ਅਲਕੋਹਲ ਤਿਆਗ ਕੇ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਕਰਨ।

-ਚਮਨਦੀਪ ਸ਼ਰਮਾ,
928 ਮਹਾਰਾਜਾ ਯਾਦਵਿੰਦਰਾ ਐਨਕਲੇਵ, ਨਾਭਾ ਰੋਡ, ਪਟਿਆਲਾ।

ਗ਼ਲਤ ਫਹਿਮੀਆਂ

ਅੱਜਕਲ੍ਹ ਕੋਰੋਨਾ ਤੋਂ ਬਚਣ ਲਈ ਵੈਕਸੀਨ ਲਗਾਈ ਜਾ ਰਹੀ ਹੈ, ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ। 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਵੱਖ-ਵੱਖ ਕਿੱਤਿਆਂ ਵਿਚ ਕੰਮ ਕਰ ਰਹੇ ਹਰ ਤਰ੍ਹਾਂ ਦੇ ਕਰਮਚਾਰੀਆਂ ਨੂੰ ਬਿਨਾਂ ਰਜਿਸਟ੍ਰੇਸ਼ਨ ਤੋਂ ਹੀ ਵੈਕਸੀਨ ਆਸਾਨੀ ਨਾਲ ਸਰਕਾਰ ਵਲੋਂ ਲਗਾਈ ਜਾ ਰਹੀ ਹੈ, ਪਰ ਇਸ ਤੋਂ ਘੱਟ ਉਮਰ ਦੇ ਲੋਕਾਂ ਲਈ ਅਜੈ ਵੈਕਸੀਨ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਵਲੋਂ ਅਜੇ ਲੋੜੀਂਦੀ ਮਾਤਰਾ ਵਿਚ ਵੈਕਸੀਨ ਨਹੀਂ ਭੇਜੀ ਗਈ। ਪ੍ਰੰਤੂ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਲੋਕ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਰਹੇ ਹਨ, ਉਨ੍ਹਾਂ ਵਿਚੋਂ ਕੁਝ ਵਿਚ ਇਸ ਡੋਜ਼ ਪ੍ਰਤੀ ਸ਼ੰਕੇ ਹਨ, ਸਰਕਾਰ ਨੂੰ ਇਨ੍ਹਾਂ ਸ਼ੰਕਿਆਂ ਪ੍ਰਤੀ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਲੋਕਾਂ ਦੀਆਂ ਗ਼ਲਤ ਫਹਿਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਆਸਾਨੀ ਨਾਲ ਬਿਨਾਂ ਕਿਸੇ ਖੌਫ਼ ਤੋਂ ਵੈਕਸੀਨ ਲਗਵਾ ਲੈਣ।

-ਕੰਵਰਦੀਪ ਸਿੰਘ ਭੱਲਾ
ਪਿੱਪਲਾਂ ਵਾਲਾ, ਬਰਾਂਚ ਮੈਨੇਜਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।

ਦੁਕਾਨਦਾਰਾਂ ਦਾ ਦਰਦ

ਕੋਈ ਵੀ ਧਰਨਾ ਮੁਜ਼ਾਹਰਾ ਹੋਵੇ, ਇਹ ਆਮ ਗੱਲ ਹੈ ਕਿ ਸੜਕਾਂ ਬੰਦ, ਰੇਲਾਂ ਬੰਦ, ਬਾਜ਼ਾਰ ਬੰਦ, ਇਸ ਨਾਲ ਮੰਗਾਂ ਪ੍ਰਤੀ ਲੋਕਾਂ ਦੀ ਹਮਦਰਦੀ ਖ਼ਤਮ ਹੁੰਦੀ ਹੈ। ਲੋਕ ਦੁਖੀ ਹੁੰਦੇ ਹਨ, ਸਰਕਾਰ ਦੀ ਕਿਸੇ ਲਹਿਰ ਨੂੰ ਲੋਕ ਵਿਰੋਧੀ ਸਾਬਤ ਕਰਨ ਲਈ ਆਪ ਲੋਕਾਂ ਨੂੰ ਤੰਗ ਕਰਦੀ ਹੈ। ਬੰਦ ਦੇ ਸੱਦੇ ਲੋਕਾਂ ਦੀ ਹਮਦਰਦੀ ਗੁਆ ਬੈਠਦੇ ਹਨ। ਵਪਾਰੀ ਪ੍ਰਭਾਵਿਤ ਹੁੰਦੇ ਹਨ। ਮਹਿੰਗਾਈ ਵਧਣ ਦਾ ਬਹਾਨਾ ਮਿਲਦਾ ਹੈ। ਦੁਕਾਨ ਬੰਦ ਹੋਣ ਨਾਲ ਘਰੋਂ ਗਾਲ਼ਾਂ ਪੈਂਦੀਆਂ ਹਨ। ਜ਼ਰੂਰੀ ਵਸਤੂਆਂ ਦੀ ਦੁਕਾਨ ਖੋਲ੍ਹੋ, ਸਾਰੀਆਂ ਵਸਤਾਂ ਹੀ ਜ਼ਰੂਰੀ ਹਨ। ਆਪਦੀਆਂ ਮੰਗਾਂ ਅਤੇ ਰੁਜ਼ਗਾਰ ਲੈਣ ਲਈ ਦੂਜੇ ਦਾ ਰੁਜ਼ਗਾਰ ਬੰਦ ਕਰਨਾ ਠੀਕ ਨਹੀਂ। ਲੜਾਈ ਸਰਕਾਰ ਨਾਲ ਹੈ ਨਾ ਕਿ ਦੁਕਾਨਦਾਰਾਂ ਜਾਂ ਮੁਸਾਫਰਾਂ ਨਾਲ। ਮੁਜ਼ਾਹਰਾਕਾਰੀਆਂ ਨੂੰ ਦੁਕਾਨਦਾਰਾਂ ਦਾ ਮੁਸਾਫਰਾਂ ਦਾ ਦਰਦ ਸਮਝਣਾ ਚਾਹੀਦਾ ਹੈ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।

ਔਖੀ ਘੜੀ

ਅੱਜ ਜਿਥੇ ਅਸੀਂ ਕੋਰੋਨਾ ਵਾਇਰਸ ਦੀ ਔਖੀ ਘੜੀ ਵਿਚੋਂ ਗੁਜ਼ਰ ਰਹੇ ਹਾਂ, ਉਥੇ ਹੀ ਆਕਸੀਜਨ ਦੀ ਵੀ ਬੜੀ ਕਮੀ ਆ ਰਹੀ ਹੈ। ਆਕਸੀਜਨ ਦੇ ਘਾਟੇ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਰਹੀ ਹੈ। ਸਰਕਾਰਾਂ ਇਸ ਵਿਚ ਕੁਝ ਕਰਨ ਤੋਂ ਨਾਕਾਮਯਾਬ ਹਨ। ਦਿੱਲੀ ਵਰਗੇ ਕਈ ਹੋਰ ਸ਼ਹਿਰਾਂ ਵਿਚ ਇਹ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਨੂੰ ਕਾਬੂ ਕਰਨਾ ਬਹੁਤ ਔਖਾ ਹੋ ਰਿਹਾ ਹੈ। ਬਹੁਤ ਸਾਰੇ ਐਨ.ਜੀ.ਓ. ਇਸ ਸਥਿਤੀ ਨੂੰ ਸੰਭਾਲਣ ਲਈ ਅੱਗੇ ਆ ਰਹੇ ਹਨ। ਏਨੀ ਔਖੀ ਸਥਿਤੀ ਵਿਚ ਵੀ ਇਹ ਚੰਗੀ ਗੱਲ ਹੋਵੇਗੀ ਕਿ ਅਸੀਂ ਹੌਸਲਾ ਨਾ ਛੱਡੀਏ ਤੇ ਚੜ੍ਹਦੀ ਕਲਾ ਵਿਚ ਰਹੀਏ।

-ਪਰਵਿੰਦਰ ਕੌਰ, ਲੁਧਿਆਣਾ।


 

10-05-2021

 ਪੰਜਾਬ ਸਰਕਾਰ ਦੇ ਬਜਟ ਨਾਲੋਂ ਵੱਧ...
ਸੋਸ਼ਲ ਮੀਡੀਆ ਤੇ ਕਾਫੀ ਸਾਰੇ ਲੋਕਾਂ ਪਾਸੋਂ ਇਹ ਸੁਣਿਆ ਗਿਆ ਹੈ ਕਿ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਬਜਟ ਪੰਜਾਬ ਸਰਕਾਰ ਦੇ ਬਜਟ ਨਾਲੋਂ ਵੱਧ ਹੈ। ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਸਾਲ 2021-22 ਦਾ ਜੋ ਬਜਟ ਪਾਸ ਹੋਇਆ ਉਹ ਹੈ ਤਕਰੀਬਨ 912 ਕਰੋੜ ਅਤੇ ਪੰਜਾਬ ਸਰਕਾਰ ਦਾ ਸਾਲ 2021-22 ਦਾ ਬਜਟ ਹੈ ਤਕਰੀਬਨ 168000 ਕਰੋੜ। ਦੋਵਾਂ ਦੇ ਬਜਟ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਬਜਟ ਪੰਜਾਬ ਸਰਕਾਰ ਨਾਲੋਂ ਸਿਰਫ ਅੱਧਾ ਫ਼ੀਸਦੀ ਹੈ। ਮੇਰਾ ਮਕਸਦ ਕਿਸੇ ਦੀ ਹਿਮਾਇਤ ਕਰਨਾ ਜਾਂ ਵਿਰੋਧ ਕਰਨਾ ਨਹੀਂ ਹੈ ਬਲਕਿ ਮੈਂ ਸਿਰਫ ਸਭ ਨੂੰ ਸੱਚ ਤੋਂ ਜਾਣੂੰ ਕਰਾਉਣਾ ਚਾਹੁੰਦਾ ਹਾਂ ਕਿਉਂਕਿ ਜਦੋਂ ਅਸੀਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਬਾਰੇ ਅਜਿਹੇ ਝੂਠਾਂ ਨੂੰ ਸੱਚ ਸਮਝ ਲੈਂਦੇ ਹਾਂ ਤਾਂ ਸਾਡੇ ਮਨ ਨੂੰ ਦੁੱਖ ਹੁੰਦਾ ਹੈ ਕਿਉਂਕਿ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੂੰ ਸਾਡੇ ਸ਼ਹੀਦ ਸਿੰਘਾਂ ਨੇ ਆਪਣਾ ਖ਼ੂਨ ਡੋਲ੍ਹ ਕੇ ਸਥਾਪਤ ਕੀਤਾ ਸੀ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਅਸੀਂ ਅਜਿਹੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰੀਏ ਜਿਨ੍ਹਾਂ ਦੀ ਸਚਾਈ ਬਾਰੇ ਸਾਨੂੰ ਪਤਾ ਨਾ ਹੋਵੇ। ਸਾਡੀ ਗੁੱਸੇ-ਨਾਰਾਜ਼ਗੀ ਕਿਸੇ ਲੀਡਰ ਨਾਲ ਤਾਂ ਹੋ ਸਕਦੀ ਹੈ ਪਰ ਅਸੀਂ ਆਪਣੇ ਸ਼ਹੀਦ ਸਿੰਘਾਂ ਦੀ ਬਣਾਈ ਹੋਈ ਸੰਸਥਾ ਨਾਲ ਕਦੇ ਨਾਰਾਜ਼ ਨਹੀਂ ਹੋ ਸਕਦੇ।


-ਰਣਜੀਤ ਸਿੰਘ


ਕੋਰੋਨਾ, ਕਰਫਿਊ ਅਤੇ ਤਾਲਾਬੰਦੀ
ਭਾਵੇਂ ਕਿ ਪੂਰੇ ਵਿਸ਼ਵ ਵਿਚ ਕੋਰੋਨਾ ਨੇ ਪੈਰ ਪਸਾਰੇ ਹਨ, ਪ੍ਰੰਤੂ ਇਸ ਵਾਰ ਜ਼ੋਰਦਾਰ ਹਮਲਾ ਭਾਰਤ 'ਤੇ ਹੋਇਆ ਹੈ ਅਤੇ ਜਿਥੇ ਕਈ ਦੇਸ਼ ਭਾਰਤ ਦੀ ਕਈ ਤਰੀਕਿਆਂ ਨਾਲ ਕੋਰੋਨਾ ਮਹਾਂਮਾਰੀ ਨਾਲ ਜੂਝਨ ਲਈ ਮਦਦ ਵੀ ਕਰ ਰਹੇ ਹਨ, ਉਥੇ ਹੀ ਪੰਜਾਬ ਵੀ ਇਸ ਮਹਾਂਮਾਰੀ ਨਾਲ ਜੂਝ ਰਿਹਾ ਹੈ। ਸਰਕਾਰ ਤਾਲਾਬੰਦੀ, ਕਰਫਿਊ ਆਦਿ ਲਗਾ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਨ ਦੇ ਨਾਲ-ਨਾਲ ਵੈਕਸੀਨ ਲਗਾ ਰਹੀ ਹੈ। ਕੋਰੋਨਾ ਕਾਰਨ ਜਿਥੇ ਗ਼ਰੀਬ, ਦਿਹਾੜੀ, ਵਪਾਰੀ, ਦੁਕਾਦਨਾਰ ਆਮ ਆਦਮੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉਥੇ ਹੀ ਪ੍ਰਵਾਸੀ ਮਜ਼ਦੂਰ ਫਿਰ ਤੋਂ ਆਪਣੇ ਪਿੱਤਰੀ ਰਾਜਾਂ ਨੂੰ ਜਾ ਰਹੇ ਹਨ, ਜਿਸ ਨਾਲ ਕੰਮਕਾਜ਼ ਠੱਪ ਹੋ ਰਹੇ ਹਨ, ਲੋਕ ਬੇਰੁਜ਼ਗਾਰ ਹੋ ਰਹੇ ਹਨ, ਉਥੇ ਹੀ ਪੰਜਾਬ ਦੀ ਅਰਥ-ਵਿਵਸਥਾ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਇਸ ਦੌਰਾਨ ਕਿਸਾਨ ਖੁਦਕੁਸ਼ੀਆਂ ਘਟ ਗਈਆਂ ਹਨ, ਪਿੰਡਾਂ, ਸ਼ਹਿਰਾਂ ਵਿਚ ਲੜਾਈ-ਝਗੜੇ ਘਟ ਗਏ ਹਨ, ਲੁੱਟਾਂ-ਖੋਹਾਂ ਵਿਚ ਵੀ ਫਰਕ ਪਿਆ ਹੈ, ਵਿਆਹਾਂ, ਭੋਗਾਂ 'ਤੇ ਬੇਲੋੜਾ ਇਕੱਠ ਘੱਟ ਗਿਆ ਹੈ। ਭਾਈਚਾਰਕ ਸਾਂਝ ਵਧ ਰਹੀ ਹੈ, ਬੇਲੋੜੀ ਆਵਾਜਾਈ ਦੀ ਰਫ਼ਤਾਰ ਨਾਲ ਅਜਾਈਂ ਮੌਤਾਂ ਘਟ ਗਈਆਂ ਹਨ। ਪ੍ਰਦੂਸ਼ਣ ਘਟਣ ਨਾਲ ਅਸਮਾਨ ਫਿਰ ਤੋਂ ਸਾਫ਼ ਹੋ ਗਿਆ ਹੈ ਅਤੇ ਕਈ ਥਾਈਂ ਪਹਾੜ ਫਿਰ ਨਜ਼ਰ ਆ ਰਹੇ ਹਨ। ਪਰਮਾਤਮਾ ਕਰੇ ਮਹਾਂਮਾਰੀ ਤੋਂ ਭਾਰਤ ਤੇ ਪੰਜਾਬ ਨੂੰ ਛੁਟਕਾਰਾ ਮਿਲੇ ਤਾਂ ਜੋ ਗੱਡੀ ਫਿਰ ਤੋਂ ਲੀਹ 'ਤੇ ਆ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ।


ਇੰਟਰਨੈੱਟ ਦੀ ਵਰਤੋਂ
ਕੋਰੋਨਾ ਮਹਾਂਮਾਰੀ ਦੇ ਦੌਰ ਵਿਚ, ਇੰਟਰਨੈੱਟ ਮੀਡੀਆ ਦੀ ਵਰਤੋਂ ਕਾਫ਼ੀ ਵਧ ਗਈ ਹੈ। ਅੱਜ ਹਰ ਕੰਮ ਸਿਰਫ਼ ਇੰਟਰਨੈੱਟ ਮੀਡੀਆ ਰਾਹੀਂ ਕੀਤਾ ਜਾ ਰਿਹਾ ਹੈ। ਸਕੂਲ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਆਨਲਾਈਨ ਮਾਧਿਅਮ ਰਾਹੀਂ ਕੀਤੀ ਜਾ ਰਹੀ ਹੈ। ਇੰਟਰਨੈੱਟ ਮੀਡੀਆ ਦੀ ਵਰਤੋਂ ਕਰਦਿਆਂ ਸਾਨੂੰ ਵੱਧ ਸਾਵਧਾਨ ਰਹਿਣਾ ਚਾਹੀਦਾ ਹੈ। ਕਈ ਵਾਰ ਸਾਈਬਰ ਅਪਰਾਧੀ ਲਿੰਕ ਭੇਜ ਕੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੇ ਹਨ, ਜਿਸ ਵਿਚ ਲੋਕ ਆਪਣੀ ਸਾਰੀ ਬੱਚਤ ਗਵਾ ਬਹਿੰਦੇ ਹਨ। ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਲਈ ਸਾਨੂੰ ਹੁਣ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਬੱਚਿਆਂ ਨੂੰ ਆਨਲਾਈਨ ਧੋਖਾਧੜੀ ਬਾਰੇ ਵੀ ਜਾਗਰੂਕ ਕਰਨਾ ਚਾਹੀਦਾ ਹੈ, ਕਿਉਂਕਿ ਹੁਣ ਉਹ ਵੀ ਆਪਣੀ ਪੜ੍ਹਾਈ ਇੰਟਰਨੈੱਟ ਰਾਹੀਂ ਕਰਦੇ ਹਨ। ਅਸੀਂ ਸਿਰਫ਼ ਸਾਵਧਾਨੀ ਨਾਲ ਹੀ ਸੁਰੱਖਿਅਤ ਰਹਿ ਸਕਦੇ ਹਾਂ ਤੇ ਇਨ੍ਹਾਂ ਅਪਰਾਧੀਆਂ ਤੋਂ ਬਚ ਸਕਦੇ ਹਾਂ।


-ਸਾਕਸ਼ੀ ਸ਼ਰਮਾ
ਨਿਊ ਹਰਦਿਆਲ ਨਗਰ, ਜਲੰਧਰ।

07-05-2021

 ਕੀ ਸਰਕਾਰ ਆਪਣੇ-ਆਪ ਨੂੰ ਦੋਸ਼ੀ ਮੰਨੇਗੀ?
ਪਿਛਲੇ ਸਾਲ ਜਦੋਂ ਕੋਰੋਨਾ ਮਹਾਂਮਾਰੀ ਨੇ ਲੋਕਾਂ 'ਤੇ ਆਪਣਾ ਕਹਿਰ ਢਾਹੁਣਾ ਸ਼ੁਰੂ ਕੀਤਾ ਸੀ ਤਾਂ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਸਵਾਗਤ ਵਿਚ ਲੱਖਾਂ ਦਾ ਇਕੱਠ ਕੀਤਾ, ਪ੍ਰੰਤੂ ਮਹਾਂਮਾਰੀ ਦੇ ਫੈਲਾਅ ਦਾ ਇਲਜ਼ਾਮ ਮੁਸਲਿਮ ਜਮਾਤ ਦੇ ਤਬਲੀਕੀ ਭਾਈਚਾਰੇ ਵਲੋਂ ਕੀਤੇ ਧਾਰਮਿਕ ਇਕੱਠ 'ਤੇ ਲਗਾਇਆ ਸੀ। ਇਸ ਸਾਲ ਜਦੋਂ ਮਹਾਂਮਾਰੀ ਆਪਣੇ ਸਿਖ਼ਰ ਵੱਲ ਵਧ ਰਹੀ ਸੀ ਅਤੇ ਲੋਕ ਹਸਪਤਾਲਾਂ ਵਿਚ ਆਕਸੀਜਨ ਅਤੇ ਬਿਸਤਰਿਆਂ ਦੀ ਘਾਟ ਕਾਰਨ ਮਰ ਰਹੇ ਸਨ। ਸ਼ਮਸ਼ਾਨਘਾਟਾਂ ਵਿਚ ਲਾਸ਼ਾਂ ਜਲਾਉਣ ਲਈ ਕਤਾਰਾਂ ਲੱਗ ਗਈਆਂ ਅਤੇ ਮੌਤਾਂ ਦਾ ਤਾਂਡਵ ਦੇਖ ਕੇ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਸੀ ਪ੍ਰੰਤੂ ਦੂਸਰੇ ਪਾਸੇ ਦੇਸ਼ ਦੇ ਰੱਖਿਅਕ ਪ੍ਰਧਾਨ ਮੰਤਰੀ ਸਾਹਿਬ ਪੰਜ ਰਾਜਾਂ ਦੀਆਂ ਚੋਣਾਂ ਵਿਚ ਖ਼ਾਸ ਕਰਕੇ ਪੱਛਮੀ ਬੰਗਾਲ ਵਿਚ ਚੋਣਾਂ ਜਿੱਤਣ ਲਈ ਇਕੱਠ ਕਰਨ 'ਤੇ ਪੂਰਾ ਜ਼ੋਰ ਲਗਾ ਰਹੇ ਸਨ। ਲੋਕਾਂ ਦਾ ਵੱਡਾ ਇਕੱਠ ਦੇਖ ਕੇ ਉਹ ਖੁਸ਼ ਹੋ ਰਹੇ ਸਨ ਅਤੇ 'ਦੀਦੀ ਓ ਦੀਦੀ' ਕਹਿ ਕੇ ਮਮਤਾ ਬੈਨਰਜੀ ਨੂੰ ਵੰਗਾਰ ਰਹੇ ਸਨ। ਇਸ ਤੋਂ ਇਲਾਵਾ ਕੁੰਭ ਮੇਲੇ ਵਿਚ ਲੱਖਾਂ ਦੀ ਤਾਦਾਦ ਵਿਚ ਧਾਰਮਿਕ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਪਿਛਲੇ ਸਾਲ ਤਾਂ ਮੁਸਲਿਮ ਭਾਈਚਾਰੇ 'ਤੇ ਕੋਰੋਨਾ ਦੇ ਫੈਲਣ ਦਾ ਇਲਜ਼ਾਮ ਸੀ, ਪ੍ਰੰਤੂ ਇਸ ਸਾਲ ਮਹਾਂਮਾਰੀ ਦੇ ਫੈਲਾਅ ਦਾ ਇਲਜ਼ਾਮ ਕੀ ਮੋਦੀ ਸਰਕਾਰ ਆਪਣੇ ਉੱਤੇ ਲਵੇਗੀ?


-ਹਰਨੰਦ ਸਿੰਘ ਬੱਲਿਆਂਵਾਲਾ
ਤਰਨ ਤਾਰਨ।


ਜੈਸਾ ਸਾਧ ਵੈਸਾ ਚੜ੍ਹਾਵਾ
ਪੰਜ ਸੂਬਿਆਂ ਵਿਚ ਚੋਣਾਂ ਦੇ ਨਤੀਜੇ ਆ ਗਏ ਹਨ। ਮਮਤਾ ਬੈਨਰਜੀ ਦਾ ਜੇਤੂ ਹੋਣਾ ਮੋਦੀ ਸਰਕਾਰ ਲਈ ਬਹੁਤ ਵੱਡਾ ਸਿਆਸੀ ਝਟਕਾ ਹੈ। ਹੰਕਾਰ ਦਾ ਸਿਰ ਨੀਵਾਂ ਹੋਇਆ ਹੈ। ਫ਼ਿਰਕੂ ਫਾਸਿਸਟ ਸੋਚ ਦੀ ਹਾਰ ਹੋਈ ਹੈ। ਪੱਛਮੀ ਬੰਗਾਲ ਦੀ ਜਨਤਾ ਨੇ ਵੋਟ ਧਾਰਮਿਕ ਕੱਟੜਤਾ ਨੂੰ ਹਰਾਉਣ ਲਈ ਪਾਈ ਹੈ। ਦੇਸ਼ ਭਰ ਦਾ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਵਪਾਰੀ ਭਾਜਪਾਈਆਂ ਦੇ ਵਿਰੁੱਧ ਭੁਗਤਿਆ ਹੈ। ਤਾਂ ਵੀ ਭਾਜਪਾ ਦਾ 80 ਦੇ ਲਗਪਗ ਸੀਟਾਂ ਜਿੱਤਣਾ ਚਿੰਤਾ ਦਾ ਵਿਸ਼ਾ ਹੈ। ਆਸ ਹੈ ਭਾਜਪਾ ਨੂੰ ਹਾਰ ਤੋਂ ਸਬਕ ਮਿਲ ਗਿਆ ਹੈ। ਕਿਸਾਨ ਮੋਰਚੇ ਦੀ ਜਿੱਤ ਜ਼ਰੂਰ ਹੋਵੇਗੀ। ਕਿਸਾਨ ਆਗੂਆਂ ਨੂੰ ਹੋਰ ਵੀ ਏਕਤਾ ਦਾ ਸਬੂਤ ਦੇ ਕੇ ਜਿੱਤ ਵੱਲ ਵਧਣਾ ਹੋਵੇਗਾ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਤਹਿਸੀਲ ਮਲੇਰਕੋਟਲਾ (ਸੰਗਰੂਰ)।


ਸਬਕ ਲੈਣਾ ਚਾਹੀਦੈ
ਬੰਗਾਲ ਚੋਣਾਂ ਸਮੇਂ ਭਾਰਤੀ ਜਨਤਾ ਪਾਰਟੀ ਦਾ ਨਾਹਰਾ ਸੀ, 'ਅਬ ਕੀ ਬਾਰ, ਦੋ ਸੌ ਪਾਰ'। ਇਸ ਪਾਰਟੀ ਨੇ ਭਾਵੇਂ ਸਾਰੇ ਦਿੱਗਜ ਨੇਤਾ ਅਤੇ ਪ੍ਰਧਾਨ ਮੰਤਰੀ ਸਮੇਤ ਕਈ ਬੀ.ਜੇ.ਪੀ. ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਵੀ ਪ੍ਰਚਾਰ ਲਈ ਭੇਜੇ, ਪਰ ਫਿਰ ਵੀ ਗੱਲ ਨਾ ਬਣੀ। ਮੋਦੀ ਨੇ ਰਾਬਿੰਦਰ ਨਾਥ ਟੈਗੋਰ ਦੀ ਨਕਲ ਕਰ ਕੇ ਦਾਹੜੀ ਤੇ ਵਾਲ ਵੀ ਵਧਾਏ, ਪਰ ਬੰਗਾਲੀਆਂ ਤੇ ਕੋਈ ਅਸਰ ਨਹੀਂ ਹੋਇਆ ਅਤੇ ਮਮਤਾ ਬੈਨਰਜੀ ਦੀ ਪਾਰਟੀ ਦੋ ਤਿਹਾਈ ਤੋਂ ਵੀ ਅਧਿਕ ਸੀਟਾਂ ਨਾਲ ਜਿੱਤ ਗਈ। ਬੀ. ਜੇ. ਪੀ. ਨੇ ਬੰਗਾਲੀਆਂ ਨੂੰ ਸਗੋਂ ਫਿਰਕੂ ਲੀਹਾਂ 'ਤੇ ਵੰਡਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਬੰਗਾਲ ਦੇ 'ਧਰਮ-ਨਿਰਪੱਖ' ਤਾਣੇ ਬਾਣੇ ਨੂੰ ਨਾ ਬਦਲ ਸਕੀ। ਭਾਰਤੀ ਜਨਤਾ ਪਾਰਟੀ ਨੂੰ ਇਸ ਸਭ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਦੇਸ਼ ਵਿਚ ਘਟੀਆ ਫਿਰਕੂ ਰਾਜਨੀਤੀ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ।


-ਵਿਦਵਾਨ ਸਿੰਘ ਸੋਨੀ, ਪਟਿਆਲਾ।


ਹੁਣ ਮਸ਼ਕਾਂ ਦੇ ਭਾਅ ਨਾ ਪੁੱਛੋ
ਕੋਰੋਨਾ ਬਿਮਾਰੀ ਨੂੰ ਚਲਦਿਆਂ ਲਗਪਗ ਡੇਢ ਕੁ ਸਾਲ ਹੋਣ ਦੇ ਕਰੀਬ ਹੈ। ਨਾ ਜਨਤਾ ਨੇ ਇਸ ਸਬੰਧੀ ਗੰਭੀਰਤਾ ਵਿਖਾਈ ਹੈ ਤੇ ਨਾ ਹੀ ਸਰਕਾਰਾਂ ਨੇ ਸੁਚਾਰੂ ਪ੍ਰਬੰਧ ਕੀਤੇ ਹਨ। ਬੱਸ, ਇਕ ਕੰਮ ਜ਼ਰੂਰ ਕੀਤਾ ਹੈ, ਉਹ ਹੈ ਫੋਕੀਆਂ ਟਾਹਰਾਂ ਮਾਰਨ ਦਾ। ਹੁਣ ਤੱਕ ਨਾ ਹਸਪਤਾਲਾਂ ਦੀ ਹਾਲਤ ਸੁਧਰੀ ਹੈ, ਨਾ ਸਟਾਫ਼ ਦੀ ਕਮੀ ਨੂੰ ਪੂਰਾ ਕੀਤਾ ਗਿਆ ਹੈ। ਨਾ ਬੈੱਡ ਪੂਰੇ ਆ ਰਹੇ ਹਨ। ਨਾ ਆਕਸੀਜਨ ਹੀ ਲੋੜੀਂਦੀ ਮਾਤਰਾ ਵਿਚ ਹੈ। ਸਿਆਣੇ ਆਖਦੇ ਨੇ ਕਿ ਅੱਗ ਲੱਗੀ ਤੋਂ ਖੂਹ ਨਹੀਂ ਪੁੱਟੀਦੇ, ਸਗੋਂ ਖੂਹਾਂ ਦਾ ਮੌਜੂਦ ਹੋਣਾ ਲਾਜ਼ਮੀ ਹੈ। ਹੁਣ ਚਾਰੇ ਪਾਸੇ ਅੱਗ ਮਚ ਰਹੀ ਹੈ ਤੇ ਮੌਤ ਨੱਚ ਰਹੀ ਹੈ, ਐਪਰ ਹਾਲੇ ਵੀ ਜਾਪਦਾ ਹੈ ਕਿ ਹਾਕਮ ਮਸ਼ਕਾਂ ਦੇ ਭਾਅ ਪੁੱਛ ਰਹੇ ਹਨ। ਹੁਣ ਤਾਂ ਰੱਬ ਹੀ ਰਾਖਾ ਹੈ।


-ਹੀਰਾ ਸਿੰਘ ਤੂਤ


ਪੰਜਾਬ ਹੋ ਰਿਹਾ ਖਾਲੀ
ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਪਾਸਪੋਰਟ ਦਫ਼ਤਰਾਂ ਦੇ ਬਾਹਰ ਨੌਜਵਾਨਾਂ ਦੀਆਂ ਲੰਮੀਆਂ ਕਤਾਰਾਂ ਆਮ ਦੇਖਣ ਨੂੰ ਮਿਲਦੀਆਂ ਹਨ। ਮਾਂ-ਬਾਪ ਕਰਜ਼ਾਈ ਹੋ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵਿਚ ਭੇਜ ਰਹੇ ਹਨ। ਅੱਜ ਸਮਾਂ ਇਹ ਹੈ ਕਿ ਜੋ ਇਕ ਵਾਰ ਵਿਦੇਸ਼ ਚਲਾ ਗਿਆ ਉਹ ਵਾਪਸ ਮੁੜ ਕੇ ਨਹੀਂ ਆਉਂਦਾ। ਹੁਣ ਤਾਂ ਪਿੰਡਾਂ ਦੇ ਲੋਕ ਵੀ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਦੇ ਹਨ। ਨੌਜਵਾਨਾਂ ਦਾ ਵਿਦੇਸ਼ਾਂ ਨੂੰ ਬਾਹਰ ਜਾਣਦਾ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ। ਹੱਥਾਂ ਵਿਚ ਡਿਗਰੀਆਂ ਲੈ ਕੇ ਨੌਜਵਾਨ ਦਫਤਰਾਂ ਦੇ ਬਾਹਰ ਧੱਕੇ ਖਾਂਦੇ ਹਨ। ਜਿਥੇ ਵੀ ਕੋਈ ਚਪੜਾਸੀ ਦੀ ਆਸਾਮੀ ਨਿਕਲਦੀ ਹੈ, ਉਥੇ ਪੋਸਟ ਗਰੈਜੂਏਟ, ਐਮ.ਫਿਲ ਬੰਦੇ ਆਪਣੀ ਅਰਜ਼ੀ ਭਰਦੇ ਹਨ ਇਹ ਬਹੁਤ ਹੀ ਸੋਚਣ ਦਾ ਸਮਾਂ ਹੈ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਵਿਚ ਹੀ ਵਧੀਆ ਉਦਯੋਗ ਨੀਤੀ ਨੂੰ ਸਥਾਪਤ ਕਰਨਾ ਚਾਹੀਦਾ ਹੈ ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੀ ਯੋਗਤਾ ਦੇ ਮੁਤਾਬਿਕ ਰੁਜ਼ਗਾਰ ਮਿਲ ਸਕੇ।


-ਸੰਜੀਵ ਸਿੰਘ ਸੈਣੀ
ਮੋਹਾਲੀ।

06-05-2021

 ਲੋਕਾਂ ਦੀ ਜਾਨ ਨਾਲ ਹੋ ਰਿਹਾ ਖਿਲਵਾੜ ਕਦੋਂ ਰੁਕੇਗਾ?

ਕੋਰੋਨਾ ਦੀ ਦਸਤਕ ਜਨਵਰੀ ਵਿਚ ਹੀ ਗੋਣ ਲੱਗੀ ਸੀ ਪਰ ਸਾਡੀ ਸਰਕਾਰ ਨੇ ਕੋਰੋਨਾ ਵੈਕਸੀਨ ਦੇਸ਼ ਦੇ ਲੋਕਾਂ ਨੂੰ ਲਾਉਣਾ ਠੀਕ ਨਹੀਂ ਸਮਜਿਆ ਉਲਟਾ 6.5 ਕਰੋੜ ਟੀਕੇ 45 ਦੇਸ਼ਾਂ ਨੂੰ ਭੇਜ ਦਿੱਤੇ । ਇਹ ਤਾਂ ਉਹ ਗੱਲ ਹੋਈ ਕਿ 'ਘਰ ਦਾਣੇ ਨਹੀਂ ਮਾਂ ਸਾਡੀ ਚੱਕੀ ਪੀਹਣ ਗਈ ਹੈ'। ਹੁਣ ਜਦੋਂ ਬਿਮਾਰੀ ਨੇ ਸਾਰੇ ਦੇਸ਼ ਨੂੰ ਲਪੇਟੇ ਵਿਚ ਲੈ ਲਿਆ ਹੈ ਤਾਂ ਹੁਣ ਕਿਸੇ ਕੋਲ ਵੈਕਸੀਨ ਨਹੀਂ ਹਸਪਤਾਲਾਂ ਵਿਚ ਗੈਸ ਨਹੀ, ਹਰ ਰੋਜ਼ ਸੈਂਕੜੇਲੋਕ ਕੇਵਲ ਆਕਸੀਜਨ ਦੀ ਕਮੀ ਜਾਂ ਨਾ ਹੋਣ ਕਰਕੇ ਦਮ ਤੋੜ ਰਹੇ ਹਨ।
ਸਾਡੇ ਨੇਤਾ ਬਜਾਏ ਇਸ ਦੇ ਕਿ ਕਰੋਨਾ ਦੇ ਖਿਲਾਫ਼ ਲੜਾਈ ਲੜਨ ਲਈ ਕੋਈ ਮਾਸਟਰ ਪਲਾਨ ਬਣਾਉਂਦੇ ਉਹ 5 ਰਾਜਾਂ ਵਿਚ ਚੋਣ ਰੈਲੀਆਂ ਕਰਨ ਵਿਚ ਮਸਤ ਰਹੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਕਰਕੇ ਲੋਕਾਂ ਦੀਆਂ ਜਾਨਾਂ ਨਾਲ ਸ਼ਰ੍ਹੇਆਮ ਖਿਲਵਾੜ ਕਰਦੇ ਰਹੇ, ਦੇਸ਼ ਵਿਚ ਲੋਕ ਸੜਕਾਂ 'ਤੇ ਤੜਫ਼ ਰਹੇ ਹਨ ਸਾਡੇ ਨੇਤਾ ਬੇਫਿਕਰ ਹਨ। ਚੋਣ ਕਮਿਸ਼ਨ ਹੁਣ ਬੋਲਿਆ ਹੈ ਕਿ ਚੋਣ ਦੀ ਜਿੱਤ ਦੇ ਜਸ਼ਨ ਨਹੀਂ ਮਨਾਏ ਜਾਣਗੇ, ਪਹਿਲਾਂ ਕਮਿਸ਼ਨ ਚੁੱਪ-ਚਾਪ ਤਮਾਸ਼ਾਬੀਨ ਬਣ ਕੇ ਵੇਖਦਾ ਰਿਹਾ। ਦੇਸ਼ ਵਿਚ ਕੋਈ ਢੰਗ ਦਾ ਹਸਪਤਾਲ ਨਹੀਂ ਪ੍ਰਾਈਵੇਟ ਵਾਲੇ ਹਰ ਰੋਜ਼ ਦਾ 30-40 ਹਜ਼ਾਰ ਖਰਚਾ ਲੈਂਦੇ ਹਨ, ਆਮ ਲੋਕ ਕਿਥੋਂ ਦੇਣਗੇ। ਕੀ ਇਨ੍ਹਾਂ ਰਾਜ ਨੇਤਾਵਾਂ, ਸਾਂਸਦਾਂ, ਵਿਧਾਇਕਾਂ, ਮੰਤਰੀਆਂ ਦੇ ਭੱਤੇ ਤੇ ਤਨਖਾਹ ਬੰਦ ਕਰਕੇ ਆਕਸੀਜਨ ਦੇ ਪਲਾਂਟ ਲਾਏ ਨਹੀਂ ਜਾ ਸਕਦੇ। ਅਜੇ ਵੀ ਸਮਾਂ ਹੈ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੋਈ ਠੋਸ ਉਪਰਾਲੇ ਕਰੋ ਨਹੀਂ ਤਾਂ ਸੜਕਾਂ 'ਤੇ ਲੰਘਣਾ ਮੁਸ਼ਕਿਲ ਹੋ ਜਾਵੇਗਾ ।

-ਭਲਦੇਵ ਸਿੰਘ ਵਿਰਕ
ਐਮ.ਏ. ਪੰਜਾਬੀ ਝੂਰੜ ਖੇੜਾ, ਤਹਿਸੀਲ ਅਬੋਹਰ।

ਜੈ ਜਵਾਨ-ਜੈ ਕਿਸਾਨ

ਸਰਕਾਰਾਂ ਨੂੰ ਇਤਿਹਾਸ ਵੱਲ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਜਦੋਂ1960 ਵਿਚ ਦੇਸ਼ ਨੂੰ ਅਨਾਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਸਾਨੂੰ ਵਿਦੇਸ਼ਾਂ ਦੇ ਮੂਹਰੇ ਹੱਥ ਫੈਲਾਉਣੇ ਪਏ ਸਨ। ਉਹ ਸਾਡੇ ਮੂਹਰੇ ਕਈ ਤਰ੍ਹਾਂ ਦੀਆਂ ਸ਼ਰਤਾਂ ਰੱਖ ਦਿੰਦੇ ਸਨ। ਫਿਰ ਸਾਡੇ ਪੰਜਾਬ ਹਰਿਆਣਾ ਦੇ ਕਿਸਾਨ ਵੀਰਾਂ ਨੇ ਆਪਣੀ ਮਿਹਨਤ ਸਦਕਾ ਵਧੀਆ ਖਾਦਾਂ, ਬੀਜਾਂ ਕਰਕੇ ਕਣਕ ਤੇ ਝੋਨੇ ਦੀ ਰਿਕਾਰਡ ਤੋੜ ਪੈਦਾਵਾਰ ਕੀਤੀ। ਇਹ ਕਿਸਾਨਾਂ ਦੀ ਮਿਹਨਤ ਸਦਕਾ ਹੀ ਸੀ, ਜਿਸ ਕਾਰਨ ਭਾਰਤ ਨੂੰ ਇਹ ਖਿਤਾਬ ਮਿਲਿਆ। ਅੱਜ ਕਿਸਾਨਾਂ ਨੂੰ ਮੰਡੀਆਂ ਖ਼ਤਮ ਹੋਣ ਦਾ ਡਰ ਹੈ। ਕੇਂਦਰ ਸਰਕਾਰ ਉਹੀ ਆਪਣੀ ਪੁਰਾਣੀ ਦਲੀਲਾਂ ਨੂੰ ਦੁਹਰਾ ਰਹੀ ਹੈ। ਵਿਚਾਰਨ ਵਾਲੀ ਗੱਲ ਹੈ ਕਿ ਦੋ ਮੰਡੀਆਂ ਕਿਵੇਂ ਚੱਲ ਸਕਦੀਆਂ ਹਨ। ਪ੍ਰਾਈਵੇਟ ਮੰਡੀ ਵਿਚ ਜਾਣ ਨਾਲ ਆਪਣੇ-ਆਪ ਸਰਕਾਰੀ ਮੰਡੀਆਂ ਬੰਦ ਹੋ ਜਾਣਗੀਆਂ। ਫਿਰ ਇਹ ਕਾਰਪੋਰੇਟ ਅਦਾਰਾ ਆਪਣੀ ਮਨਮਰਜ਼ੀ ਦਾ ਭਾਅ ਲਾਉਣਗੇ। ਕੇਂਦਰ ਸਰਕਾਰ ਨੂੰ ਅੜੀਅਲ ਵਤੀਰਾ ਛੱਡ ਕੇ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਉਰਦੂ ਸ਼ਬਦਾਂ ਦਾ ਸਹੀ ਉਚਾਰਨ

ਅਸੀਂ ਅਕਸਰ ਵੇਖਦੇ ਹਾਂ ਕਿ ਦੇਸ਼ ਦੀ ਵੰਡ ਤੋਂ ਬਾਅਦ ਪੈਦਾ ਹੋਣ ਵਾਲੇ ਬੱਚੇ ਉਰਦੂ ਸ਼ਬਦਾਂ ਦੀ ਵਰਤੋਂ ਕਰਨ ਲੱਗਿਆਂ ਟਪਲਾ ਖਾ ਜਾਂਦੇ ਹਨ। ਅਸਲ ਵਿਚ ਉਨ੍ਹਾਂ ਦਾ ਵੀ ਕਸੂਰ ਨਹੀਂ। ਉਨ੍ਹਾਂ ਨੂੰ ਸਹੀ ਉਚਾਰਨ ਸਿਖਾਇਆ ਹੀ ਨਹੀਂ ਜਾਂਦਾ। ਫਲਸਰੂਪ ਉਹ ਗ਼ਜ਼ਲ ਨੂੰ ਗਜਲ, ਸ਼ਖ਼ਸੀਅਤ ਨੂੰ ਸਖਸ਼ੀਅਤ, ਇਜਾਜ਼ਤ ਨੂੰ ਇਜ਼ਾਜਤ ਆਖਦੇ ਹਨ।
ਜੇ ਉਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਉਹ ਨਾਰਾਜ਼ ਹੋ ਜਾਂਦੇ ਹਨ। ਇਸ ਲਈ ਚੁੱਪ ਕਰ ਜਾਈਦਾ ਏ। ਇਕ ਵਾਰੀ ਮੈਂ ਬੱਸ ਵਿਚ ਸਫ਼ਰ ਕਰ ਰਿਹਾ ਸਾਂ। ਇਕ ਕੰਡਕਟਰ ਲੜਕਾ ਖ਼ੁਸ਼ੀ ਦੇ ਮੂਡ ਵਿਚ ਗਾ ਰਿਹਾ ਸੀ, 'ਰਾਜ ਕੋ ਰਾਜ ਰਹਿਣੇ ਦੋ...।' ਮੈਂ ਉਸ ਨੂੰ ਬੜੇ ਪਿਆਰ ਨਾਲ ਕਿਹਾ, 'ਮਿੱਤਰਾ, ਜੇ ਸਹੀ ਨਹੀਂ ਪਤਾ ਤਾਂ ਕੋਈ ਹੋਰ ਗਾਣਾ ਗਾ ਲੈ।' ਮੈਂ ਉਸ ਨੂੰ ਇਹ ਵੀ ਦੱਸਿਆ ਕਿ ਰਾਜ ਤੇ ਰਾਜ਼ ਵਿਚ ਬਹੁਤ ਫਰਕ ਹੈ। ਰਾਜ ਦਾ ਅਰਥ ਹਾ ਰਾਜ-ਭਾਗ, ਰਾਜ਼ ਦਾ ਅਰਥ ਹੈ ਭੇਦ। ਇਹੋ ਜਿਹੀਆਂ ਗ਼ਲਤੀਆਂ ਦੂਰਦਰਸ਼ਨ 'ਤੇ ਬੋਲਣ ਵਾਲੇ ਕਈ ਐਂਕਰ ਵੀ ਕਰਦੇ ਵੇਖਦੇ ਹਾਂ। ਨਾ ਉਨ੍ਹਾਂ ਨੂੰ ਕੋਈ ਦੱਸਦਾ ਹੈ ਤੇ ਨਾ ਕੋਈ ਸਿੱਖਦਾ ਹੈ। ਇਸੇ ਕਰਕੇ ਸਾਰੀ ਗੜਬੜ ਹੋ ਰਹੀ ਹੈ। ਸਾਨੂੰ ਵਿਚਾਰ ਕਰਨੀ ਚਾਹੀਦੀ ਹੈ।

-ਨਵਰਾਹੀ ਘੁਗਿਆਣਵੀ
ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ।

ਬੰਗਾਲ ਦੀ ਜਿੱਤ

ਪਿਛਲੇ ਦੋ ਮਹੀਨਿਆਂ ਤੋਂ ਬੰਗਾਲ 'ਚ ਚੋਣਾਂ ਦਾ ਘਮਾਸਾਨ ਮਚਿਆ ਹੋਇਆ ਸੀ। ਕੇਂਦਰ ਸਰਕਾਰ ਨੇ ਪੂਰੀ ਤਾਕਤ ਝੋਕੀ ਹੋਈ ਸੀ। ਕੇਂਦਰ ਸਰਕਾਰ ਦੇ ਸਟਾਰ ਪ੍ਰਚਾਰਕਾਂ ਨੇ ਕੋਰੋਨਾ ਮਹਾਂਮਾਰੀਆਂ ਦੇ ਪ੍ਰਕੋਪ ਤੋਂ ਜਾਣੂ ਹੁੰਦਿਆਂ ਵੀ ਲੱਖਾਂ ਦੇ ਇਕੱਠ ਦੀਆਂ ਰੈਲੀਆਂ ਕੀਤੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਵੱਡੀਆਂ-ਵੱਡੀਆਂ ਰੈਲੀਆਂ ਕਰਕੇ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਦੇਖੇ ਗਏ। ਜਦ ਕਿ ਉਸ ਸਮੇਂ ਸਿਹਤ ਵਿਭਾਗ ਦੇ ਮਾਹਿਰ ਕੋਰੋਨਾ ਦੀ ਜਲਦੀ ਹੀ ਆ ਰਹੀ ਦੂਸਰੀ ਖ਼ਤਰਨਾਕ ਲਹਿਰ ਬਾਰੇ ਸਰਕਾਰ ਨੂੰ ਰੌਲਾ ਪਾ ਕੇ ਚਿਤਾਵਨੀ ਦੇ ਰਹੇ ਸਨ। ਪਰ ਸੱਤਾ ਪ੍ਰਾਪਤੀ ਦੇ ਮੋਹ 'ਚ ਮੋਦੀ ਦੋ ਮਹੀਨੇ ਬੰਗਾਲ ਬੈਠੇ ਰਹੇ।
ਉਮੀਦ ਸੀ ਕਿ ਆਸਾਨੀ ਨਾਲ ਮਮਤਾ ਨੂੰ ਹਰਾ ਕੇ ਸਰਕਾਰ ਬਣਾ ਲਈ ਜਾਵੇਗੀ। ਬੀ.ਜੇ.ਪੀ. ਪਾਰਟੀ ਲਈ ਇਹ ਦੁਖਦਾਇਕ ਪਲ ਹੋਣਗੇ ਕਿਉਂਕਿ ਚੋਣਾਂ 'ਤੇ ਏਨਾ ਜ਼ਿਆਦਾ ਸਮਾਂ ਖ਼ਰਾਬ ਵੀ ਕੀਤਾ ਪਰ ਜਿੱਤ ਵੀ ਨਸੀਬ ਨਹੀਂ ਹੋਈ। ਉਧਰ ਦੂਸਰੇ ਪਾਸੇ ਕੋਰੋਨਾ ਬਿਮਾਰੀ ਨੂੰ ਵਧਣ-ਫੁੱਲਣ ਦਾ ਵੀ ਪੂਰਾ ਮੌਕਾ ਦੇ ਦਿੱਤਾ। ਜਦੋਂ ਬਿਮਾਰੀ ਰੋਕਣ ਲਈ ਕੋਈ ਹੀਲਾ ਕਰਨਾ ਸੀ, ਮੋਦੀ ਬੰਗਾਲ 'ਚ ਚੋਣ ਰੈਲੀਆਂ ਕਰ ਰਹੇ ਸਨ। ਹੁਣ ਦੇਸ਼ ਭਰ 'ਚ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਆਕਸੀਜਨ ਤੇ ਵੈਂਟੀਲੇਟਰਾਂ ਦੀ ਕਮੀ ਕਾਰਨ ਹਰ ਰੋਜ਼ ਹਜ਼ਾਰਾਂ ਲੋਕੀਂ ਮਰ ਰਹੇ ਹਨ। ਸਰਕਾਰ ਬੇਵੱਸ ਖਾਲੀ ਹੱਥ ਬੈਠੀ ਹੈ।

-ਪਰਮ ਪਿਆਰ ਸਿੰਘ
ਨਕੋਦਰ।

05-05-2021

 ਕੋਰੋਨਾ ਦਾ ਕਹਿਰ

ਅੱਜ ਸਾਡਾ ਦੇਸ਼ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਹਰ ਇਕ ਦੇ ਅੰਦਰ ਇਕ ਹੀ ਡਰ ਘਰ ਕਰ ਚੁੱਕਾ ਹੈ, ਉਹ ਹੈ ਨਾਮੁਰਾਦ ਬਿਮਾਰੀ ਕੋਰੋਨਾ, ਜਿਸ ਦਾ ਕਹਿਰ ਅੱਜ ਸਿਖ਼ਰ 'ਤੇ ਹੈ। ਇਸ ਬਿਮਾਰੀ ਦਾ ਅਜੇ ਤੱਕ ਕੋਈ ਠੋਸ ਇਲਾਜ ਨਹੀਂ ਮਿਲਿਆ। ਬਹੁਤ ਸਾਰੇ ਵਿਗਿਆਨੀ ਤੇ ਡਾਕਟਰ ਵੀ ਇਸ ਦੀ ਭੇਟ ਚੜ੍ਹ ਚੁੱਕੇ ਹਨ। ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਸਰਕਾਰਾਂ ਦੇ ਵੀ ਗੱਲ ਵਸੋਂ ਬਾਹਰ, ਇਸ ਬਿਮਾਰੀ ਦਾ ਮੁਕਾਬਲਾ ਕਰਨ ਵਾਸਤੇ ਸਾਡੇ (ਹੀਲੇ) ਬੰਦੋਬਸਤ ਦਿਨੋ-ਦਿਨ (ਬੌਣੇ) ਛੋਟੇ ਹੁੰਦੇ ਜਾ ਰਹੇ ਹਨ। ਪਰ ਫਿਰ ਵੀ ਡਾਕਟਰ ਸਾਹਿਬਾਨ ਤੇ ਕੁਝ ਸੰਸਥਾਵਾਂ ਇਸ ਸੰਕਟ ਭਰੇ ਸਮੇਂ ਵਿਚ ਪੂਰਨ ਤੌਰ 'ਤੇ ਸਹਿਯੋਗ ਕਰ ਰਹੀਆਂ ਹਨ। ਸਾਨੂੰ ਵੀ ਸਾਰਿਆਂ ਨੂੰ ਡਾਕਟਰਾਂ ਵਲੋਂ ਦੱਸੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਲਾਜ ਨਾਲੋਂ ਪਰਹੇਜ਼ ਹੀ ਵਧੀਆ ਦਵਾਈ ਹੈ। ਆਓ ਸਾਰੇ ਰਲ ਕੇ ਇਕ-ਦੂਜੇ ਦਾ ਸਾਥ ਦੇਈਏ ਤੇ ਇਸ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾ ਸਕੀਏ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

ਹਵਾ ਪ੍ਰਦੂਸ਼ਣ ਅਤੇ ਕੋਰੋਨਾ ਵਾਇਰਸ

ਮਨੁੱਖੀ ਇਤਿਹਾਸ ਖ਼ਤਰਨਾਕ ਬਿਮਾਰੀਆਂ ਨਾਲ ਜੂਝਣ ਦਾ ਰਾਹ ਦਸੇਰਾ ਹੈ। ਪਲੇਗ, ਪੋਲੀਓ, ਕਾਲੀ ਖੰਘ, ਕੈਂਸਰ ਗੰਦੀ ਹਵਾ ਅਤੇ ਗੰਦੇ ਪਾਣੀ ਨਾਲ ਫੈਲਣ ਵਾਲੇ ਰੋਗ ਮਨੁੱਖੀ ਸੱਭਿਅਤਾ ਨੂੰ ਪ੍ਰਭਾਵਿਤ ਕਰਦੇ ਆਏ ਹਨ। ਆਬਾਦੀ ਦੇ ਵਧਣ ਨਾਲ ਕੁਦਰਤੀ ਸੋਮਿਆਂ ਦਾ ਪ੍ਰਦੂਸ਼ਿਤ ਹੋਣਾ ਲਾਜ਼ਮੀ ਹੁੰਦਾ ਹੈ।
ਜੰਗਲੀ ਦਰੱਖਤਾਂ ਦੀ ਘਾਟ ਕਾਰਨ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ। ਸੁਸਤ ਜੀਵਨਸ਼ੈਲੀ ਕੋਰੋਨਾ ਦੇ ਵਧਣ ਦਾ ਕਾਰਨ ਹੈ। ਨੱਕ, ਮੂੰਹ 'ਤੇ ਮਾਸਕ ਹਵਾ ਨੂੰ ਪੁਣਨ ਦਾ ਕੰਮ ਕਰਦਾ ਹੈ। ਖੰਘ ਜ਼ੁਕਾਮ ਬੁਖਾਰ ਪਹਿਲਾਂ ਵੀ ਹੋ ਜਾਂਦਾ ਸੀ। ਹੁਣ ਮੀਡੀਆ ਨੇ ਹਊਆ ਬਣਾ ਦਿੱਤਾ ਹੈ। ਪਰ ਸੁਚੇਤ ਨਾਗਰਿਕ ਪਰਹੇਜ਼ ਰੱਖ ਕੇ ਜੀਵਨ ਨੂੰ ਬਚਾਅ ਸਕਦਾ ਹੈ। ਸਰਕਾਰ ਅਤੇ ਸਮਾਜ ਨੂੰ ਵੀ ਪੈਸਾ ਉੱਚੇ ਬੁੱਤਾਂ, ਧਾਰਮਿਕ ਸਥਾਨਾਂ 'ਤੇ ਲਾਉਣ ਦੀ ਥਾਂ ਵਧੀਆ ਹਸਪਤਾਲਾਂ 'ਤੇ ਖ਼ਰਚ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਸਕੂਲਾਂ ਦੇ ਨਾਲ-ਨਾਲ ਵਧੀਆ ਹਸਪਤਾਲ ਵੀ ਖੋਲ੍ਹਣੇ ਚਾਹੀਦੇ ਹਨ। ਇਹ ਹੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੀ ਅਸਲ ਭਾਵਨਾ ਹੈ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।

ਮਾਨਵਤਾ ਦੇ ਮਸੀਹਾ

ਕੋਰੋਨਾ ਦੇ ਕਹਿਰ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦਿੱਲੀ ਹਾਈ ਕੋਰਟ ਨੇ ਸੁਨਾਮੀ ਕਰਾਰ ਦਿੰਦਿਆਂ ਸਖ਼ਤ ਰੁਖ਼ ਅਪਣਾਇਆ ਹੈ ਅਤੇ ਕਿਹਾ ਹੈ ਕਿ ਇਸ ਮਹਾਂਮਾਰੀ ਨੂੰ ਨਜਿੱਠਣ ਲਈ ਆਕਸੀਜਨ ਦੀ ਸਪਲਾਈ 'ਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਸਰਕਾਰ ਕੋਲ ਆਕਸੀਜਨ ਦੀ ਘਾਟ ਹੋਣ ਦੇ ਬਾਵਜੂਦ ਕੁਝ ਮਾਨਵਤਾ ਦੇ ਮਸੀਹਾ ਬਣ ਕੇ ਕੋਵਿਡ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾ ਕੇ ਕੀਮਤੀ ਜਾਨਾਂ ਬਚਾਅ ਰਹੇ ਹਨ। ਇਸ ਦੀ ਮਿਸਾਲ ਪੇਸ਼ ਕੀਤੀ ਹੈ ਇੰਦਰਾਪੁਰਮ (ਗਾਜ਼ੀਆਬਾਦ) ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਨੇ ਜੋ ਬਿਨਾਂ ਕਿਸੇ ਭੈਅ ਅਤੇ ਲਾਲਚ ਤੋਂ ਇਹ ਸੇਵਾ ਨਿਭਾਅ ਰਹੇ ਹਨ ਪਰ ਕੁਝ ਲੋਕ ਆਕਸੀਜਨ ਅਤੇ ਟੀਕਿਆਂ ਦੀ ਕਾਲਾਬਾਜ਼ਾਰੀ ਵਿਚ ਰੁੱਝੇ ਹੋਏ ਹਨ ਜੋ ਕਿ ਇਨਸਾਨੀਅਤ ਦੇ ਨਾਂਅ 'ਤੇ ਧੱਬਾ ਹਨ।

-ਰਾਜੇਸ਼ ਭਾਰਦਵਾਜ
ਪਿੰਡ ਤੇ ਡਾਕ: ਦਾਤਾਰਪੁਰ (ਚੌਕੀ), ਹੁਸ਼ਿਆਰਪੁਰ)।

ਈਰਖਾ ਤੋਂ ਬਚਣ ਦੀ ਲੋੜ

ਵਿਦਵਾਨਾਂ ਦਾ ਕਥਨ ਹੈ ਕਿ 'ਈਰਖਾ' ਸ਼ਾਇਦ ਇਕੋ-ਇਕ ਅਜਿਹੀ ਬੁਰਾਈ ਹੈ, ਜੋ ਹਰ ਸਮੇਂ, ਹਰ ਜਗ੍ਹਾ ਝੱਟ ਅਮਲ ਵਿਚ ਆ ਜਾਂਦੀ ਹੈ। ਜਿਸ ਦੇ ਭਟਕਣ ਦੀ ਉਤੇਜਨਾ ਕਦੀ ਵੀ ਘੱਟ ਨਹੀਂ ਹੁੰਦੀ, ਸਗੋਂ ਹੋਰ ਨਿਵਾਣ ਵੱਲ ਵਧਦੀ ਹੈ। ਇਸ ਲਈ ਸਭ ਕੁਝ ਸੋਚਣ, ਸਮਝਣ ਅਤੇ ਵਿਚਾਰਨ ਵਾਲੇ ਵਿਅਕਤੀ ਈਰਖਾ ਦੀ ਅੱਗ ਵਿਚ ਸੜ ਬਲ ਉੱਠਦੇ ਹਨ।
ਦੂਜਿਆਂ ਦੀ ਖੁਸ਼ੀ ਨੂੰ ਵੇਖ ਕੇ ਕਈ ਤਾਂ ਈਰਖਾ ਦੇ ਵੱਸ 'ਚ ਆ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਅਕਸਰ ਹੀ ਕਈ ਤਰੱਕੀ-ਪਸੰਦ ਲੋਕ ਈਰਖਾਲੂਆਂ ਦੀਆਂ ਕੋਝੀਆਂ ਚਾਲਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਉਹ ਭਲੇ ਲੋਕ ਕਈ ਵਾਰ ਦਿਸ਼ਾਹੀਣ ਹੋ ਜਾਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਚੰਗਿਆਈ ਦੇ ਪ੍ਰਸੰਸਾਮਈ ਫੁੱਲਾਂ ਵਰਗੇ ਸ਼ਬਦਾਂ ਦੀਆਂ ਸੁਗੰਧੀਆਂ ਬਿਖੇਰਨ, ਪ੍ਰਸੰਸਾ ਤੇ ਗੁਣਾਂ ਦੀ ਸਾਂਝ ਪਾਉਣ।

-ਐਸ. ਮੀਲੂ ਫਰੌਰ।

ਮਾਸਕ ਦੀ ਵਰਤੋਂ ਕਰੋ

ਸਭ ਤੋਂ ਪਹਿਲਾਂ ਸਾਡੇ ਕੋਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਣ ਲਈ ਹਥਿਆਰ ਮਾਸਕ ਹੀ ਹੈ। ਸਾਨੂੰ ਵਾਇਰਸ ਦੇ ਫੈਲਾਅ ਅਤੇ ਇਸ ਤੋਂ ਬਚਾਅ ਲਈ ਮਾਸਕ ਦੀ ਵਰਤੋਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਮਾਸਕ ਦੀ ਵਰਤੋਂ ਤੋਂ ਪਹਿਲਾਂ ਜਾਂਚ ਕਰ ਇਹ ਯਕੀਨੀ ਬਣਾਓ ਕਿ ਮਾਸਕ ਸਾਫ਼-ਸੁਥਰਾ ਹੋਵੇ ਤੇ ਕਿਤੋਂ ਵੀ ਕੱਟਿਆ-ਫਟਿਆ ਨਾ ਹੋਵੇ। ਮਾਸਕ ਪਾਉਣ ਤੋਂ ਪਹਿਲਾਂ ਹੱਥਾਂ ਦਾ ਸੈਨੇਟਾਈਜ਼ਰ ਜਾਂ ਸਾਬਣ, ਪਾਣੀ ਨਾਲ ਸਾਫ਼ ਕਰੋ। ਆਪਣੇ ਮਾਸਕ ਨੂੰ ਆਪਣੇ ਨੱਕ ਅਤੇ ਮੂੰਹ 'ਤੇ ਰੱਖ, ਇਸ ਨੂੰ ਡੋਰੀ ਨਾਲ ਬੰਨ੍ਹ ਦਿਓ। ਵਾਇਰਸ ਤੋਂ ਬਚਾਅ ਲਈ ਨੱਕ, ਮੂੰਹ ਅਤੇ ਠੋਡੀ ਨੂੰ ਪੂਰੀ ਤਰ੍ਹਾਂ ਨਾਲ ਮਾਸਕ ਨੇ ਢੱਕਿਆ ਹੋਵੇ ਅਤੇ ਨਾਲ ਹੀ ਮਾਸਕ ਪਾਉਣ ਤੋਂ ਬਾਅਦ ਆਪਣੇ ਹੱਥਾਂ ਨੂੰ ਦੁਬਾਰਾ ਸਾਫ਼ ਕਰ ਲੈਣਾ ਚਾਹੀਦਾ ਹੈ। ਆਪਣੇ ਮਾਸਕ ਨੂੰ ਡੋਰੀ ਤੋਂ ਫੜ ਉਤਾਰ ਲਵੋ ਤੇ ਮਾਸਕ ਦੇ ਮੂਹਰਲੇ ਬਾਹਰੀ ਅਤੇ ਮੂਹਰਲੇ ਅੰਦਰਲੇ ਹਿੱਸੇ ਨੂੰ ਨਾ ਛੂਹੋ। ਧੋਣ ਯੋਗ ਕੱਪੜੇ ਦੇ ਮਾਸਕ ਨੂੰ ਸਾਬਣ, ਸਰਫ ਤੇ ਸਾਫ਼ ਪਾਣੀ ਨਾਲ ਧੋ ਕੇ ਦੁਬਾਰਾ ਵਰਤਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੁਕਾਓ। ਇਕ ਵਾਰ ਵਰਤੋਂ 'ਚ ਆਉਣ ਵਾਲੇ ਮਾਸਕ ਨੂੰ ਦੁਬਾਰਾ ਨਾ ਵਰਤੋ। ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਣ ਲਈ ਸਾਵਧਾਨੀ ਵਰਤਣਾ ਬੇਹੱਦ ਜ਼ਰੂਰੀ ਹੈ।

-ਹਰਮਨਪ੍ਰੀਤ ਸਿੰਘ
ਸਰਹਿੰਦ, ਫ਼ਤਹਿਗੜ੍ਹ ਸਾਹਿਬ।

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ

ਸਨਿਮਰ ਬੇਨਤੀ ਹੈ ਕਿ ਮੈਂ ਆਪਣੇ ਪੱਤਰ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਆਪਣੇ ਕੁਝ ਵਿਚਾਰ ਭੇਜ ਰਹੀ ਹਾਂ। ਅਸੀਂ ਸਾਰੇ ਭਲੀ-ਭਾਂਤ ਜਾਣਦੇ ਹਾਂ ਕਿ ਸਾਨੂੰ ਇਸ ਵਾਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਨਸੀਬ ਹੋਇਆ ਹੈ ਜੋ ਕਿ ਹਰ ਇਕ ਪ੍ਰਾਣੀ ਦੀ ਕਿਸਮਤ ਵਿਚ ਨਹੀਂ ਹੁੰਦਾ। ਇਸ ਲਈ ਅਸੀਂ ਬਹੁਤ ਵੱਡਭਾਗੇ ਹਾਂ। ਦੁਨੀਆ ਦੇ ਹਰ ਇਕ ਕੋਨੇ ਵਿਚ ਬੈਠੀ ਨਾਨਕ ਨਾਮ ਲੇਵਾ ਸੰਗਤ ਇਸ ਪੁਰਬ ਨੂੰ ਬਹੁਤ ਧੂਮ-ਧਾਮ ਅਤੇ ਸ਼ਰਧਾਪੂਰਵਕ ਮਨਾ ਰਹੀ ਹੈ ਜੋ ਕਿ ਬਹੁਤ ਖ਼ੁਸ਼ੀ ਦੀ ਗੱਲ ਹੈ। ਪਰ ਇਥੇ ਇਕ ਗੱਲ ਵਿਚਾਰਨਯੋਗ ਹੈ ਕਿ ਕਿਤੇ ਅਸੀਂ ਵੱਡੇ-ਵੱਡੇ ਸਮਾਗਮ ਕਰਵਾਉਣ, ਲੰਗਰ ਲਾਉਣ ਤੇ ਨਗਰ ਕੀਰਤਨਾਂ ਤੱਕ ਹੀ ਸੀਮਤ ਤਾਂ ਨਹੀਂ ਰਹਿ ਗਏ? ਜੇਕਰ ਅਸੀਂ ਗੁਰੂ ਸਾਹਿਬ ਦਾ ਇਕ ਵੀ ਉਪਦੇਸ਼ ਨਾ ਮੰਨਿਆ ਤਾਂ ਇਸ ਫੋਕੇ ਦਿਖਾਵੇ ਦਾ ਕੋਈ ਲਾਭ ਨਹੀਂ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪ ਵੀ ਗੁਰੂ ਸਾਹਿਬ ਜੀਵਨ ਇਤਿਹਾਸ ਪੜ੍ਹੀਏ ਅਤੇ ਦੂਜਿਆਂ ਨੂੰ ਪ੍ਰੇਰਿਤ ਕਰੀਏ। ਗੁਰੂ ਸਾਹਿਬ ਦੇ ਦੱਸੇ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਗੁਰੂ ਸਾਹਿਬ ਜੀ ਦੀ ਮੇਹਰ ਦੇ ਪਾਤਰ ਬਣ ਸਕੀਏ। ਇਹੀ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਮਨਾਉਣ ਦਾ ਸਭ ਤੋਂ ਉਤਮ ਢੰਗ ਹੈ।

-ਬਲਜੀਤ ਕੌਰ, ਪਿੰਡ ਅਬਦੁਲਪੁਰ, ਜ਼ਿਲ੍ਹਾ ਪਟਿਆਲਾ।

04-05-2021

 ਚੋਣ ਕਮਿਸ਼ਨ ਦੀ ਨਿਰਪੱਖਤਾ

ਪਿਛਲੇ ਦਿਨੀਂ ਸਤਨਾਮ ਸਿੰਘ ਮਾਣਕ ਹੁਰਾਂ ਦਾ ਲੇਖ 'ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਉੱਠ ਰਹੇ ਹਨ ਸਵਾਲ' ਪੜ੍ਹਿਆ, ਜਿਸ ਵਿਚ ਉਨ੍ਹਾਂ ਨੇ ਜਮਹੂਰੀ ਦੇਸ਼ ਵਿਚ ਚੋਣ ਕਮਿਸ਼ਨ ਵਲੋਂ ਨਿਰਪੱਖ ਤੇ ਪ੍ਰਭਾਵੀ ਚੋਣਾਂ ਕਰਾਉਣ ਬਾਰੇ ਵਿਸਥਾਰ ਨਾਲ ਪਾਠਕਾਂ ਨੂੰ ਜਾਣਕਾਰੀ ਦਿੱਤੀ ਹੈ। ਚੋਣ ਕਮਿਸ਼ਨ ਦਾ ਪੱਖਪਾਤੀ ਰੋਲ ਲੋਕਤੰਤਰ 'ਤੇ ਧੱਬਾ ਹੈ। ਆਜ਼ਾਦ ਅਤੇ ਨਿਰਪੱਖ ਕਹੇ ਜਾਣ ਵਾਲੇ ਚੋਣ ਕਮਿਸ਼ਨ ਨੇ ਸੱਤਾਧਾਰੀ ਲੋਕਾਂ ਹੇਠ ਕੰਮ ਕਰਕੇ ਆਪਣੀ ਭਰੋਸੇਯੋਗਤਾ ਪੂਰੀ ਤਰ੍ਹਾਂ ਗੁਆ ਲਈ ਹੈ। ਜਿੰਨਾ ਚਿਰ ਚੋਣ ਕਮਿਸ਼ਨ ਸੱਤਾਧਾਰੀ ਹੁਕਮਰਾਨਾਂ ਦੇ ਪ੍ਰਭਾਵ ਹੇਠ ਰਹੇਗਾ, ਨਿਰਪੱਖ ਢੰਗ ਨਾਲ ਚੋਣ ਪ੍ਰਕਿਰਿਆ ਸਫਲ ਨਹੀਂ ਹੋਵੇਗੀ ਤੇ ਇਮਾਨਦਾਰ ਲੋਕ ਅੱਗੇ ਨਹੀਂ ਆਉਣਗੇ ਤਾਂ ਦੇਸ਼ ਦਾ ਢਾਂਚਾ ਡਗਮਾਗਉਂਦਾ ਹੀ ਰਹੇਗਾ। ਫਿਲਹਾਲ ਤਾਂ ਲੋਕਾਂ ਨੂੰ ਕੋਈ ਰਾਹਤ ਦਿਖਾਈ ਨਹੀਂ ਦੇ ਰਹੀ ਕਿਉਂਕਿ ਅਹੁਦਾ ਸੰਭਾਲਣ ਵਾਲੇ ਚੋਣ ਕਮਿਸ਼ਨ ਤੋਂ ਵੀ ਜਮਹੂਰੀਅਤ ਨੂੰ ਕੋਈ ਆਸ ਦੀ ਕਿਰਨ ਵਿਖਾਈ ਨਹੀਂ ਦੇ ਰਹੀ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਨਸ਼ਿਆਂ ਦਾ ਅੰਤਰਰਾਸ਼ਟਰੀ ਗਰੋਹ

ਪਿਛਲੇ ਦਿਨੀਂ ਟੋਰਾਂਟੋ (ਕੈਨੇਡਾ) ਦੀ ਪੁਲਿਸ ਨੇ ਅਮਰੀਕਾ ਅਤੇ ਕੈਨੇਡਾ ਪੁਲਿਸ ਦੇ ਸਹਿਯੋਗ ਨਾਲ ਨਸ਼ਿਆਂ ਦੇ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਫੜੇ ਗਏ 33 ਵਿਅਕਤੀਆਂ ਵਿਚੋਂ ਬਹੁਗਿਣਤੀ ਪੰਜਾਬੀਆਂ ਦੀ ਹੈ ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਨਮੋਸ਼ੀ ਦੀ ਗੱਲ ਹੈ।
ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ 'ਚ ਲੋਕ ਚੰਗੀਆਂ ਸੁਖ ਸਹੂਲਤਾਂ ਕਰਕੇ ਜਾਂਦੇ ਹਨ। ਪਰ ਉਨ੍ਹਾਂ ਮੁਲਕਾਂ ਦੇ ਕਾਇਦੇ-ਕਾਨੂੰਨਾਂ ਨੂੰ ਅਪਣਾ ਕੇ ਹੀ ਚੰਗੀ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਜੇ ਨਸ਼ਿਆਂ ਦੇ ਵਪਾਰੀ ਹੀ ਬਣਨਾ ਹੈ ਅਤੇ ਵੱਧ ਕਮਾਈ ਦੀ ਝਾਕ ਕਰਨੀ ਹੈ ਤਾਂ ਅਜਿਹਾ ਵਪਾਰ ਤਾਂ ਭਾਰਤ ਵਿਚ ਵੀ ਹੋ ਰਿਹਾ ਹੈ। ਜਿਥੇ ਲੋਕ ਕਰੋੜਾਂਪਤੀ ਵੀ ਬਣ ਜਾਂਦੇ ਹਨ। ਸੋ, ਸੁਚੱਜੀ ਤੇ ਅਣਖ ਆਬਰੂ ਦੀ ਜ਼ਿੰਦਗੀ ਬਿਤਾਉਣ ਲਈ ਨਸ਼ਿਆਂ ਦੇ ਅਜਿਹੇ ਧੰਦਿਆਂ ਤੋਂ ਤੌਬਾ ਕਰਨੀ ਅਤੀ ਜ਼ਰੂਰੀ ਹੈ।

-ਇੰਜ: ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਅਜੋਕਾ ਮਨੁੱਖ ਅਤੇ ਸਬਰ-ਸੰਤੋਖ

ਅਜੋਕੇ ਸਮੇਂ ਸਾਡੇ ਸਮਾਜ ਅੰਦਰ ਇਹ ਆਮ ਦੇਖਣ-ਸੁਣਨ ਨੂੰ ਮਿਲਦਾ ਹੈ ਕਿ ਮਨੁੱਖ ਪਦਾਰਥਵਾਦੀ ਹੋਣ ਦੇ ਨਾਲ-ਨਾਲ ਸਵਾਰਥੀ ਅਤੇ ਲੋਭੀ ਵੀ ਹੋ ਗਿਆ ਹੈ। ਇੰਜ ਜਾਪਦਾ ਹੈ ਕਿ ਅਜੋਕੇ ਮਨੁੱਖ ਵਿਚੋਂ ਸਬਰ ਸੰਤੋਖ ਵਰਗਾ ਰੱਬੀ ਗੁਣ ਜਿਵੇਂ ਖੰਭ ਲਾ ਕੇ ਉੱਡ ਗਿਆ ਹੋਵੇ ਅਤੇ ਉਹ ਬੇਸਬਰਾ ਹੋ ਕੇ ਇਧਰ-ਉਧਰ ਭਟਕ ਰਿਹਾ ਹੈ। ਜਿੰਨਾ ਹੈ ਅਤੇ ਜੋ ਕੁਝ ਹੈ, ਉਸ ਨੂੰ ਕਬੂਲ ਕਰ ਲੈਣਾ ਜਿਥੇ ਸਬਰ-ਸੰਤੋਖ ਅਖਵਾਉਂਦਾ ਹੈ, ਪਰ ਇਸ ਦੇ ਉਲਟ ਜੋ ਕੁਝ ਹੈ ਅਤੇ ਜਿੰਨਾ ਹੈ, ਉਸ ਨੂੰ ਕਬੂਲ ਨਾ ਕਰਨਾ ਬੇਸਬਰੀ ਦੀ ਨਿਸ਼ਾਨੀ ਹੈ। ਬਗੈਰ ਸਬਰ-ਸੰਤੋਖ ਦੇ ਕੋਈ ਵਿਅਕਤੀ ਚਾਹੇ ਉਸ ਪਾਸ ਜਿੰਨਾ ਮਰਜ਼ੀ ਧਨ-ਦੌਲਤ ਕਿਉਂ ਨਾ ਆ ਜਾਵੇ, ਰੱਜ ਨਹੀਂ ਸਕਦਾ ਅਰਥਾਤ ਉਹ ਮਨ ਕਰਕੇ ਭੁੱਖੇ ਦਾ ਭੁੱਖਾ ਹੀ ਰਹਿੰਦਾ ਹੈ ਪਰ ਜਿਸ ਵਿਅਕਤੀ ਪਾਸ ਸਬਰ-ਸੰਤੋਖ ਦਾ ਰੱਬੀ ਗੁਣ ਆ ਜਾਵੇ, ਉਹ ਜਿਥੇ ਤ੍ਰਿਸ਼ਨਾਵਾਂ ਤੋਂ ਮੁਕਤ ਹੋ ਜਾਂਦਾ ਹੈ, ਉਥੇ ਮਨ ਕਰਕੇ ਖੇੜੇ ਅਤੇ ਅਨੰਦ ਵਿਚ ਜ਼ਿੰਦਗੀ ਬਸਰ ਕਰਦਾ ਹੈ ਅਤੇ ਮੋਹ-ਮਾਇਆ ਤੋਂ ਵੀ ਨਿਰਲੇਪ ਰਹਿੰਦਾ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਵਧਦੀ ਮਹਿੰਗਾਈ

ਕਿਸੇ ਚੀਜ਼ ਦਾ ਕੋਈ ਮੁੱਲ ਕੰਟਰੋਲ ਵਿਚ ਨਹੀਂ ਰਿਹਾ। ਆਮਦਨ ਹੋਵੇ ਜਾਂ ਨਾ ਹੋਵੇ ਖ਼ਰਚਾ ਰੋਜ਼ ਕਰਨਾ ਪੈਂਦਾ। ਹਰ ਇਕ ਦੇ ਗੱਲ ਵਸੋਂ ਬਾਹਰ ਹੋ ਰਹੀ ਹੈ। ਜਿੰਨਾ ਮਹਿੰਗਾਈ ਨੇ ਥੋੜ੍ਹੇ ਸਮੇਂ 'ਚ ਵਿਕਾਸ ਕੀਤਾ, ਓਨਾ ਤਾਂ ਅਸੀਂ 70 ਸਾਲਾਂ 'ਚ ਵੀ ਨਹੀਂ ਕਰ ਸਕੇ। ਕਿਸੇ ਚੀਜ਼ 'ਤੇ ਕੋਈ ਕੰਟਰੋਲ ਨਹੀਂ। ਚਾਹੇ ਪੈਟਰੋਲੀਅਮ ਪਦਾਰਥ ਜਾਂ ਖਾਣ-ਪੀਣ ਦਾ ਸਾਮਾਨ ਹੋਵੇ, ਉਤੋਂ ਕੋਰੋਨਾ ਵਰਗੀਆਂ ਅਲਾਮਤਾਂ, ਜਿਥੇ ਸਾਰੇ ਕਾਰੋਬਾਰ ਠੱਪ ਹੋਏ ਪਏ ਹਨ, ਉਥੇ ਨਿੱਤ ਦੇ ਵਧਦੇ ਭਾਅ ਜਨਤਾ ਦਾ ਹੋਰ ਵੀ ਕਚੂੰਮਰ ਕੱਢ ਰਹੇ ਹਨ। ਮਨੁੱਖ ਦੀ ਸੋਚ ਆਪਣਾ ਢਿੱਡ ਭਰਨ 'ਤੇ ਰੁਕ ਗਈ। ਫਿਰ ਹੋਰ ਤਰੱਕੀ ਕਿਵੇਂ, ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਸਾਮਾਨ ਵਪਾਰੀਆਂ ਨੇ ਸਟੋਰ ਕੀਤਾ ਹੈ, ਉਨ੍ਹਾਂ ਨੂੰ ਵਾਜਬ ਰੇਟ ਦੇ ਕੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਵਧਦੀ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

ਕਾਸ਼! ਸਾਡੇ ਨੇਤਾਵਾਂ ਨੂੰ ਸੋਝੀ ਆ ਜਾਵੇ

ਪਿਛਲੇ ਦਿਨੀਂ ਡਾ. ਸੁਖਦੇਵ ਸਿੰਘ ਵਲੋਂ ਲਿਖਿਆ ਲੇਖ 'ਉੱਜੜ ਰਹੇ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ' ਪੜ੍ਹਿਆ। ਪੜ੍ਹ ਕੇ ਪੰਜਾਬ ਦੀ ਸਮੁੱਚੀ ਤ੍ਰਾਸਦੀ ਦੀ ਝਲਕ ਆਪਮੁਹਾਰੇ ਅੱਖਾਂ ਅੱਗੇ ਆ ਗਈ। ਲੇਖਕ ਨੇ ਪੰਜਾਬੀਆਂ ਦੇ ਪ੍ਰਵਾਸ ਨਾਲ ਜੁੜੇ ਸਮੁੱਚੇ ਸਮਾਜਿਕ, ਆਰਥਿਕ ਤੇ ਰਾਜਨੀਤਕ ਪੱਖਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿਚੋਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਸਾਡੀਆਂ ਸਰਕਾਰਾਂ ਦੇ ਹੱਥ ਵਿਚ ਹੈ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਗੱਲਾਂ ਨੂੰ ਵਿਦਵਾਨ ਵਾਰ-ਵਾਰ ਉਜਾਗਰ ਕਰ ਰਹੇ ਹਨ, ਜਨ ਸਾਧਾਰਨ ਵੀ ਇਨ੍ਹਾਂ ਦੀ ਸੋਝੀ ਰੱਖਦਾ ਹੈ, ਉਹ ਗੱਲਾਂ ਸਾਡੇ ਰਾਜ ਕਰਨ ਵਾਲੀਆਂ ਧਿਰਾਂ ਨੂੰ ਚਿੰਤਤ ਕਿਉਂ ਨਹੀਂ ਕਰਦੀਆਂ? ਕਾਸ਼! ਸਾਡੇ ਸਿਆਸੀ ਨੇਤਾਵਾਂ ਨੂੰ ਇਨ੍ਹਾਂ ਸਮੱਸਿਆਵਾਂ ਦੀ ਸੋਝੀ ਆ ਜਾਵੇ ਤਾਂ ਹੀ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕਦਾ ਹੈ। ਨਹੀਂ ਤਾਂ ਰੱਬ ਹੀ ਰਾਖਾ ਹੈ ਪੰਜਾਬ ਦਾ।

-ਸੁਖਦੇਵ ਸਿੰਘ ਪੰਜਰੁੱਖਾ।

ਹਾਦਸਿਆਂ ਲਈ ਜ਼ਿੰਮੇਵਾਰ ਕੌਣ?

ਰੋਜ਼ ਅਖ਼ਬਾਰਾਂ ਵਿਚ ਸੁਰਖੀਆਂ ਹੁੰਦੀਆਂ ਹਨ ਕਿ ਇਕੋ ਹੀ ਪਰਿਵਾਰ ਦੇ ਸਾਰੇ ਜੀਅ ਕਾਰ ਹਾਦਸੇ ਦਾ ਸ਼ਿਕਾਰ ਹੋਏ ਪਰ ਹੋਣੀ ਦੀ ਗੱਲ ਕਰਕੇ ਅਣਸੁਣੀ ਕਰ ਦਿੰਦੇ ਹਾਂ। ਕੋਈ ਵੀ ਸਾਧਨ ਚਲਾਈਏ ਤਾਂ ਸਪੀਡ ਦਾ ਖ਼ਾਸ ਧਿਆਨ ਰੱਖੋ। ਜਦ ਲੰਮੇ ਸਫ਼ਲ ਵਿਚ ਨੀਂਦ ਆਵੇ ਤਾਂ ਗੱਡੀ ਸਾਈਡ 'ਤੇ ਖੜ੍ਹੀ ਕਰਕੇ ਹੱਥ-ਮੂੰਹ ਧੋਵੋ। ਫਿਰ ਚੱਲੋ ਕਦੇ ਵੀ ਚਲਦੇ ਸਮੇਂ ਮੋਬਾਈਲ ਨਾ ਸੁਣੋ, ਨਾ ਕਰੋ। ਮਿਊਜ਼ਿਕ ਸਿਸਟਮ ਦੀ ਆਵਾਜ਼ ਘੱਟ ਰੱਖੋ ਜੋ ਕੇਵਲ ਤੁਸੀਂ ਹੀ ਸੁਣ ਸਕੋ। ਇਸ ਨਾਲ ਅਸੀਂ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹਾਂ। ਹਰ 30 ਮਿੰੰਟ 'ਤੇ ਸੜਕ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਰਹੀ ਹੈ।

-ਬਲਦੇਵ ਸਿੰਘ ਵਿਰਕ
ਪਿੰਡ ਤੇ ਡਾਕ: ਝੂਰੜ ਖੇੜਾ (ਅਬੋਹਰ)।

03-05-2021

 ਅੰਨ੍ਹੀ ਦੌੜ ਤੋਂ ਬਚਣ ਦੀ ਲੋੜ

ਦੇਸ਼ ਦਾ ਭਵਿੱਖ ਭਾਵ ਨੌਜਵਾਨ ਆਪਣਾ ਅਨਮੋਲ ਵਿਰਸਾ ਛੱਡ ਕੇ ਬਾਹਰਲੇ ਦੇਸ਼ਾਂ ਵੱਲ ਭੱਜਣ ਦੀ ਦੌੜ ਵਿਚ ਲੱਗੇ ਹੋਏ ਹਨ ਪਰ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਥੇ ਮਰਜ਼ੀ ਚਲੋ ਜਾਓ, ਕਾਮਯਾਬੀ ਕੇਵਲ ਮਿਹਨਤ ਨਾਲ ਹੀ ਮਿਲੇਗੀ। ਮਾਪਿਆਂ ਤੋਂ ਦੂਰ ਰਹਿ ਕੇ ਪ੍ਰਾਪਤ ਕੀਤੀ ਕਾਮਯਾਬੀ ਉਦੋਂ ਨਾ ਬਰਾਬਰ ਹੋ ਜਾਂਦੀ ਹੈ ਜਦੋਂ ਬਜ਼ੁਰਗ ਮਾਂ-ਬਾਪ ਬੱਚਿਆਂ ਨੂੰ ਮਿਲਣ ਦੀ ਉਡੀਕ ਵਿਚ ਦਮ ਤੋੜ ਦਿੰਦੇ ਹਨ ਜਾਂ ਉਹ ਆਸ਼ਰਮਾਂ ਵਿਚ ਧੱਕੇ ਖਾਂਦੇ ਹੋਣ। ਬਚਪਨ ਵਿਚ ਜਿੰਨੀ ਬੱਚੇ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਉਸ ਤੋਂ ਕਿਤੇ ਜ਼ਿਆਦਾ ਜ਼ਰੂਰਤ ਬੁਢਾਪੇ ਵਿਚ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਹੁੰਦੀ ਹੈ। ਆਪਣੀ ਕਿਸਮਤ ਅਤੇ ਮਿਹਨਤ ਉੱਪਰ ਯਕੀਨ ਰੱਖ ਕੇ ਦੇਸ਼ ਵਿਚ ਹੀ ਰਹਿ ਕੇ ਸਿਤਾਰੇ ਚਮਕਾਉਣੇ ਚਾਹੀਦੇ ਹਨ। ਇਸ ਤਰ੍ਹਾਂ ਉਹ ਨਾ ਹੀ ਆਪਣੀ ਜ਼ਿੰਮੇਵਾਰੀ ਤੋਂ ਦੂਰ ਭੱਜਣਗੇ ਅਤੇ ਨਾ ਹੀ ਦੁਨੀਆ ਤੋਂ ਬਿਨਾਂ ਕੁਝ ਕੀਤਿਆਂ ਜਾਣਗੇ। ਪ੍ਰਦੇਸਾਂ ਵਿਚ ਜਦੋਂ ਵਿਅਕਤੀ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਤੇ ਉਹ ਨਿਰਾਸ਼ ਹੋ ਕੇ ਗ਼ਲਤ ਕਦਮ ਚੁੱਕਦਾ ਹੈ। ਇਹ ਕਦਮ ਤਾਂ ਹੀ ਚੁੱਕਿਆ ਜਾਂਦਾ ਹੈ ਕਿਉਂਕਿ ਉਸ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ। ਪਰ ਜੇ ਵਿਅਕਤੀ ਆਪਣੇ ਦੇਸ਼ ਵਿਚ ਪਰਿਵਾਰ ਨਾਲ ਹੋਵੇ ਤਾਂ ਏਕਤਾ, ਪਿਆਰ ਦੀ ਤਾਕਤ ਉਸ ਨੂੰ ਮੁੜ ਜਿਊਣ ਦੀ ਪ੍ਰੇਰਨਾ ਦਿੰਦੀ ਹੈ।

-ਨਵਜੀਤ ਕੌਰ
ਸੁਲਤਾਨਪੁਰ (ਬਧਰਾਵਾਂ)।

ਕੁਦਰਤ ਨਾਲ ਖਿਲਵਾੜ

ਕੁਦਰਤ ਦੀ ਕਿਸੇ ਚੀਜ਼ ਨਾਲ ਕੁਦਰਤੀ ਨਿਯਮਾਂ ਦੇ ਉਲਟ ਚੱਲ ਕੇ ਕੋਈ ਛੇੜਛਾੜ ਨਹੀਂ ਕੀਤੀ ਜਦਕਿ ਦੂਸਰੇ ਪਾਸੇ ਧਰਤੀ ਤੇ ਸਭ ਜੀਵਾਂ ਤੋਂ ਸ੍ਰੇਸ਼ਟ ਮੰਨਿਆ ਜਾਣ ਵਾਲਾ ਮਨੁੱਖ ਕੁਦਰਤ ਨਾਲ ਖਿਲਵਾੜ ਕਰਕੇ ਆਪਣੀ ਜਾਨ ਖਤਰੇ ਵਿਚ ਪਾ ਰਿਹਾ ਨਜ਼ਰ ਆ ਰਿਹਾ ਹੈ। ਕਈ ਵਾਰ ਜਾਪਦਾ ਹੈ ਕਿ ਜਿਸ ਤਰ੍ਹਾਂ ਕੋਈ ਇਨਸਾਨ ਜਿਸ ਟਾਹਣ ਦੇ ਸਹਾਰੇ ਬੈਠਾ ਹੋਵੇ ਤੇ ਉਸ ਨੂੰ ਹੀ ਆਰੇ ਨਾਲ ਵੱਢ ਰਿਹਾ ਹੋਵੇ। ਅੱਜ ਚਾਰੇ ਪਾਸੇ ਆਕਸੀਜਨ ਦੀਘਾਟ ਨੂੰ ਦੇਖ ਕੇ ਮਨ ਬੜਾ ਉਦਾਸ ਹੁੰਦਾ ਹੈ ਕਿ ਕਾਸ਼ ਇਨਸਾਨ ਆਪਣੇ ਨੈਤਿਕ ਫ਼ਰਜ਼ਾਂ ਨੂੰ ਸਮੇਂ ਸਿਰ ਸਮਝ ਕੇ ਪੂਰਾ ਕਰਦਾ ਤਾਂ ਇਹ ਦਿਨ ਸ਼ਾਇਦ ਨਾ ਦੇਖਣੇ ਪੈਂਦੇ। ਕੁਦਰਤ ਅੱਜ ਸਾਨੂੰ ਸਾਰਿਆਂ ਨੂੰ ਵੱਡਾ ਸੰਦੇਸ਼ ਦੇ ਰਹੀ ਹੈ ਕਿ ਜੇਕਰ ਮਨੁੱਖ ਹੁਣ ਵੀ ਨਾ ਸਮਝਿਆ ਤਾਂ ਅੱਜ ਕੇਵਲ ਆਕਸੀਜਨ ਦੀ ਭਾਲ ਕਰ ਰਿਹਾ ਹੈ ਤੇ ਉਹ ਦਿਨ ਦੂਰ ਨਹੀਂ ਕਿ ਜਦ ਪਿਆਸ ਬੁਝਾਉਣ ਲਈ ਵੀ ਪਾਣੀ ਦੀ ਭਾਲ ਵਿਚ ਵੀ ਨਿਕਲਣਾ ਪਵੇਗਾ। ਕਹਿੰਦੇ ਹਨ ਕਿ ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ ਜੋ ਅੱਜ ਕੁਦਰਤ ਸਾਨੂੰ ਦੇ ਰਹੀ ਹੈ। ਆਓ ਕੁਦਰਤੀ ਸੰਤੁਲਣ ਲਈ ਅਸੀਂ ਰਲ-ਮਿਲ ਕੇ ਰੁੱਖਾਂ ਅਤੇ ਪਾਣੀ ਨੂੰ ਬਚਾਈਏ, ਕੁਦਰਤ ਨੂੰ ਆਪਣਾ ਕੰਮ ਕਰਨ ਦੇਈਏ।

-ਰਵਿੰਦਰ ਸਿੰਘ ਰੇਸ਼ਮ
ਪਿੰਡ ਨੱਥੂਮਾਜਰਾ, (ਸੰਗਰੂਰ)।

ਵਿਹਲੇ ਸਮੇਂ ਦਾ ਸਦਉਪਯੋਗ

ਅੱਜ ਅਸੀਂ ਸਾਰੇ ਬੜੀ ਔਖੀ ਘੜੀ ਵਿਚੋਂ ਗੁਜ਼ਰ ਰਹੇ ਹਾਂ। ਪਰ ਇਸ ਸਮੇਂ ਵਿਚ ਵੀ ਜੇ ਅਸੀਂ ਚੜ੍ਹਦੀ ਕਲਾ ਵਿਚ ਰਹੀਏ ਤਾਂ ਇਹ ਸਮਾਂ ਸਾਨੂੰ ਔਖਾ ਨਹੀਂ ਸਗੋਂ ਬੜਾ ਲਾਭਦਾਇਕ ਮਹਿਸੂਸ ਹੋਵੇਗਾ। ਸਕੂਲ ਦੇ ਬੱਚੇ ਇਸ ਸਮੇਂ ਨੂੰ ਇਕ ਚੰਗੇ ਢੰਗ ਨਾਲ ਵਰਤ ਕੇ ਬਹੁਤ ਸਾਰੇ ਹੁਨਰ ਸਿੱਖ ਸਕਦੇ ਹਨ। ਇੰਟਰਨੈੱਟ 'ਤੇ ਬਹੁਤ ਸਾਰੇ ਕੋਰਸ ਬੱਚੇ ਮੁਫ਼ਤ ਵਿਚ ਹੀ ਕਰ ਸਕਦੇ ਹਨ। ਬਹੁਤ ਸਾਰੀਆਂ ਚੰਗੀਆਂ ਕਿਤਾਬਾਂ ਵੀ ਪੜ੍ਹੀਆਂ ਜਾ ਸਕਦੀਆਂ ਹਨ ਜਾ ਕਿ ਨਾ ਸਿਰਫ਼ ਭਵਿੱਖ ਵਿਚ ਕੰਮ ਆਉਣਗੀਆਂ ਪਰ ਅੱਜ ਦਾ ਸਮਾਂ ਵੀ ਇਕ ਚੰਗੇ ਤਰੀਕੇ ਨਾਲ ਵਰਤਣ ਵਿਚ ਮਦਦ ਕਰਨਗੀਆਂ। ਅੱਜ ਦਾ ਸਮਾਂ ਬਹੁਤ ਕੀਮਤੀ ਹੈ ਤੇ ਅਸੀਂ ਇਸ ਨੂੰ ਵਿਅਰਥ ਨਾ ਗਵਾਈਏ ਪਰ ਇਕ ਚੰਗੇ ਤਰੀਕੇ ਨਾਲ ਵਰਤੀਏ।

-ਪਰਵਿੰਦਰ ਕੌਰ
ਲੁਧਿਆਣਾ।

ਨਾਦਰਸ਼ਾਹੀ ਫੁਰਮਾਨ

ਪੰਜਾਬ ਸਰਕਾਰ ਨੇ ਸ਼ਾਮ ਪੰਜ ਵਜੇ ਤੋਂ ਬਾਅਦ ਤਾਲਾਬੰਦੀ ਦਾ ਨਾਦਰਸ਼ਾਹੀ ਫੁਰਮਾਨ ਕਰ ਦਿੱਤਾ ਹੈ ਪਰ ਇਹ ਨਾਦਰਸ਼ਾਹੀ ਫੁਰਮਾਨ ਦੇਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਕਿਰਤੀ ਵਰਗ ਜੋ ਕਿ ਰੋਜ਼ ਦੀ ਰੋਜ਼ ਕਮਾਈ ਕਰ ਕੇ ਆਪਣੇ ਪਰਿਵਾਰ ਨੂੰ ਪਾਲਦੇ ਹਨ, ਜਿਸ ਵਿਚ ਗ਼ਰੀਬ ਸਬਜ਼ੀ ਵਾਲੇ, ਰੇਹੜੀ-ਫੜੀ ਵਾਲੇ, ਗੋਲਗੱਪੇ, ਦਹੀਂ-ਭੱਲੇ ਚਾਟ ਵਾਲੇ ਸ਼ਹਿਰੀ ਦਿਹਾੜੀਦਾਰ ਅਤੇ ਹੋਰ ਕਈ ਵਰਗ ਜੋ ਕਿ ਰੋਜ਼ ਦੀ ਰੋਜ਼ ਥੋੜ੍ਹਾ ਬਹੁਤ ਕਮਾ ਕੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਉਨ੍ਹਾਂ ਲਈ ਕੋਈ ਪੁਖਤਾ ਵਿਉਂਤਬੰਦੀ ਕੀਤੀ ਜਾਂਦੀ ਜਾਂ ਕੋਈ ਥੋੜ੍ਹੀ ਬਹੁਤੀ ਵਿੱਤੀ ਸਹਾਇਤਾ ਦਿੱਤੀ ਜਾਂਦੀ, ਜਿਸ ਨਾਲ ਇਹ ਕਿਰਤੀ ਅਤੇ ਗਰੀਬ ਪਰਿਵਾਰ ਪੇਟ ਭਰ ਸਕਦਾ ਅਤੇ ਹੋਰ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ ਕਰ ਸਕਦਾ। ਪਿਛਲੇ ਸਾਲ ਵੀ ਅਚਾਨਕ ਤਾਲਾਬੰਦੀ ਕਾਰਨ ਆਮ ਲੋਕਾਂ ਨੂੰ ਭਿਆਨਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ ਅਤੇ ਹੁਣ ਫੇਰ ਆਮ ਲੋਕਾਂ ਦੇ ਕੰਮਕਾਰ ਠੱਪ ਹਨ ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਜਿਸ ਲਈ ਸਰਕਾਰ ਪੂਰਨ ਤੌਰ 'ਤੇ ਜ਼ਿੰਮੇਵਾਰੀ ਹੈ।

-ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ।

ਨਵੀਂ ਪੀੜ੍ਹੀ ਅਤੇ ਅਖ਼ਬਾਰ

ਸਕੂਲ ਅਤੇ ਕਾਲਜ ਵਿਚ ਲਾਇਬ੍ਰੇਰੀ ਦਾ ਬਹੁਤ ਮਹੱਤਵ ਹੈ। ਅਧਿਆਪਕ ਅਤੇ ਲਾਇਬ੍ਰੇਰੀ ਸਟਾਫ਼ ਦੀ ਹਮਦਰਦੀ ਬੱਚਿਆਂ ਨੂੰ ਪੜ੍ਹਾਈ ਵੱਲ ਉਤਸ਼ਾਹਿਤ ਕਰਨ ਦੀ ਹੋਵੇ। ਸਕੂਲ ਪੱਧਰ 'ਤੇ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਲਈ ਟਾਇਮਟੇਬਲ ਮੁਤਾਬਿਕ ਬੱਚਿਆਂ ਨੂੰ ਅਖ਼ਬਾਰ ਪੜ੍ਹਨ ਦਾ ਅਭਿਆਸ ਜ਼ਰੂਰੀ ਹੈ। ਨਵੀਂ ਪੀੜ੍ਹੀ ਦਾ ਰੁਝਾਨ ਰੁਚੀ ਮੁਤਾਬਿਕ ਭਾਸ਼ਾ ਵੱਲ ਢਾਲਣ ਲਈ ਸਬੰਧਿਤ ਭਾਸ਼ਾ ਦੇ ਅਖ਼ਬਾਰ ਰਸਾਲੇ ਕਿਤਾਬਾਂ ਪੜ੍ਹਨ ਲਈ ਦਿੱਤੀਆਂ ਜਾਣ। ਅਖ਼ਬਾਰਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰ ਅਤੇ ਸੰਪਾਦਕ ਸਾਹਿਬ ਸਕੂਲਾਂ ਦੀ ਸਵੇਰ ਦੀ ਸਭਾ ਵਿਚ ਲੈਕਚਰ ਦੇਣ। ਇਸ ਤਰ੍ਹਾਂ ਨਵੀਂ ਪੀੜ੍ਹੀ ਨੂੰ ਅਖ਼ਬਾਰ ਨਾਲ ਜੋੜਿਆ ਜਾ ਸਕਦਾ ਹੈ। ਹੁਸ਼ਿਆਰ ਅਤੇ ਗ਼ਰੀਬ ਬੱਚਿਆਂ ਲਈ ਸਕੂਲ ਦੇ ਫੰਡਾਂਵਿਚੋਂ ਅਖ਼ਬਾਰ ਲਗਵਾਏ ਜਾਣ। ਇਹ ਬੇਹੱਦ ਜ਼ਰੂਰੀ ਹੈ ਪੰਜਾਬ ਦੇ ਬੱਚਿਆਂ ਨੂੰ ਪੰਜਾਬੀ ਭਾਸ਼ ਦੇ ਅਖ਼ਬਾਰ ਨਾਲ ਜੋੜਿਆ ਜਾਵੇ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, (ਸੰਗਰੂਰ)।

30-04-2021

 ਸ਼ਗਨ ਸਕੀਮ ਦਾ ਲਾਭ ਲੈਣਾ ਬਣਿਆ ਮੁਹਾਲ

ਪੰਜਾਬ ਇਮਾਰਤ ਅਤੇ ਹੋਰ ਉਸਾਰੀ ਭਲਾਈ ਬੋਰਡ ਦੇ ਕੋਲ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਉਨ੍ਹਾਂ ਦੀ ਲੜਕੀ ਦੇ ਵਿਆਹ ਲਈ ਸ਼ਗਨ ਸਕੀਮ ਦਿੱਤੀ ਜਾਂਦੀ ਹੈ। ਇਹ ਸਕੀਮ ਪੰਜਾਬ ਸਰਕਾਰ ਦੀ ਆਸ਼ੀਰਵਾਦ ਸਕੀਮ ਤੋਂ ਵੱਖਰੀ ਹੈ। ਉਸਾਰੀ ਕਿਰਤੀਆਂ ਲਈ ਇਸ ਸਕੀਮ ਦਾ ਲਾਭ ਲੈਣ ਲਈ ਲੜਕੀ ਦੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੋਣ ਕਰਕੇ ਬਹੁਤ ਸਾਰੇ ਲੋਕ ਤਾਂ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਕਿਉਂਕਿ ਦਿਹਾੜੀਦਾਰ ਗ਼ਰੀਬ ਬੰਦੇ ਲਈ ਲੜਕੀ ਦੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣਾ ਬਹੁਤ ਹੀ ਔਖਾ ਤੇ ਬੇਵੱਸੀ ਵਾਲਾ ਕੰਮ ਹੈ। ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ 1500 ਰੁਪਏ ਦਾ ਅਸ਼ਟਾਮ, 1200 ਰੁਪਏ ਦਾ ਸੇਵਾ ਕੇਂਦਰ ਵਿਚ ਫੀਸ, ਜਿਸ ਵਿਚ ਬਹੁਤੀ ਫੀਸ ਸੇਵਾ ਕੇਂਦਰ ਦੀ ਹੀ ਹੁੰਦੀ ਹੈ। ਇਸ ਤੋਂ ਇਲਾਵਾ ਕਚਹਿਰੀ ਵਿਚੋਂ ਫਾਈਲ ਤਿਆਰ ਕਰਵਾਉਣ ਅਤੇ ਆਵਾਜਾਈ 'ਤੇ ਵੀ ਕਾਫੀ ਸਮਾਂ ਅਤੇ ਪੈਸੇ ਦੀ ਬਰਬਾਦੀ ਹੋ ਜਾਂਦੀ ਹੈ। ਕਿਉਂਕਿ ਗਵਾਹ ਆਦਿ ਵੀ ਲਿਜਾਣੇ ਪੈਂਦੇ ਹਨ, ਜਿਸ ਕਰਕੇ ਕਈ-ਕਈ ਦਿਨ ਗ਼ਰੀਬ ਬੰਦੇ ਨੂੰ ਆਪਣਾ ਦਿਹਾੜੀ ਦਾ ਕੰਮ ਬੰਦ ਕਰਨਾ ਪੈ ਜਾਂਦਾ ਹੈ। ਏਨਾ ਜ਼ਿਆਦਾ ਹਜ਼ਾਰਾਂ ਰੁਪਏ ਖ਼ਰਚਾ ਅਤੇ ਬਹੁਤ ਜ਼ਿਆਦਾ ਖੱਜਲ ਖੁਆਰੀ ਤੇ ਉਦੋਂ ਦਿਹਾੜੀਆਂ ਛੱਡ ਕੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਥਾਂ ਦਿਹਾੜੀਦਾਰ ਬੰਦੇ ਇਸ ਰਜਿਸਟ੍ਰੇਸ਼ਨ ਨੂੰ ਕਰਵਾਉਣਾ ਹੀ ਛੱਡ ਦਿੰਦੇ ਹਨ। ਸਰਕਾਰ ਅਤੇ ਬੋਰਡ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਵਲੋਂ ਲੜਕੀ ਦੇ ਵਿਆਹ ਮੌਕੇ ਦਿੱਤੀ ਜਾਣ ਵਾਲੀ ਆਸ਼ੀਰਵਾਦ ਸ਼ਗਨ ਸਕੀਮ ਵਾਂਗ ਹੀ ਇਸ ਸਕੀਮ ਦਾ ਲਾਭ ਦਿੱਤਾ ਜਾਵੇ। ਜਾਂ ਅਨੁਸੂਚਿਤ ਜਾਤੀ ਦੇ ਗ਼ਰੀਬ ਲੋਕਾਂ ਲਈ ਵਿਆਹ ਦੀ ਰਜਿਸਟ੍ਰੇਸ਼ਨ ਮੁਫ਼ਤ ਕੀਤੀ ਜਾਵੇ ਤਾਂ ਜੋ ਉਸਾਰੀ ਕਿਰਤੀ ਇਸ ਸਕੀਮ ਦਾ ਭਰਪੂਰ ਲਾਭ ਉਠਾ ਸਕਣ।

-ਅੰਗਰੇਜ਼ ਸਿੰਘ ਵਿੱਕੀ
ਪਿੰਡ : ਡਾਕ: ਕੋਟ ਗੁਰੂ (ਬਠਿੰਡਾ)।

ਇਨਾਮ-ਸਨਮਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1990 ਵਿਚ ਪ੍ਰੋ: ਹਰਬੰਸ ਸਿੰਘ ਨੂੰ ਸਨਮਾਨਿਤ ਕੀਤਾ। ਟੌਹੜਾ ਸਾਹਿਬ ਤੇ ਬਾਦਲ ਸਾਹਿਬ ਆਏ। ਮਾਣ ਪੱਤਰ, ਸ਼ਾਲ ਅਤੇ ਸਵਾ ਲੱਖ ਦਾ ਚੈੱਕ ਅਰਪਣ ਕੀਤਾ। ਪ੍ਰੋ: ਸਾਹਿਬ ਪੈਸੇ ਨਹੀਂ ਲਿਆ ਕਰਦੇ ਸਨ। ਸਤਿਕਾਰ ਨਾਲ ਚੈੱਕ ਵਾਪਸ ਕਰ ਦਿੱਤਾ। ਮੈਂ ਕਿਸੇ ਸੈਮੀਨਾਰ 'ਤੇ ਦਿੱਲੀ ਗਿਆ। ਕੌਮੀ ਏਕਤਾ ਰਿਸਾਲੇ ਵਾਲੇ ਰਾਜਿੰਦਰ ਸਿੰਘ ਭਾਟੀਆ ਮਿਲੇ। ਇਨਾਮ ਸਨਮਾਨ ਬਾਰੇ ਪੁੱਛਣ ਲੱਗੇ। ਮੈਂ ਦੱਸਿਆ ਸਭ ਜਾਣਦੇ ਨੇ ਪ੍ਰੋਫੈਸਰ ਸਾਹਿਬ ਪੈਸੇ ਨਹੀਂ ਲੈਂਦੇ। ਭਾਟੀਆ ਕਹਿੰਦਾ ਤੁਸੀਂ ਸਾਰੇ ਸਿਰੇ ਦੇ ਮੂਰਖ ਹੋ। ਜੇ ਪੱਕਾ ਪਤਾ ਹੈ ਪੈਸੇ ਮੋੜ ਦੇਣਗੇ ਫਿਰ ਸਵਾ ਕਰੋੜ ਨਾਲ ਸਨਮਾਨਿਤ ਕਰਦੇ। ਇਹ ਗੱਲ ਤਾਂ ਯਾਦ ਆਈ ਕਿ ਪੰਜਾਬ ਸਰਕਾਰ ਨੇ ਜੇ ਸ਼੍ਰੋਮਣੀ ਸਾਹਿਤਕਾਰਾਂ ਨੂੰ ਪੈਸੇ ਦੇਣੇ ਹੀ ਨਹੀਂ ਸਨ ਤਾਂ ਪੰਜ-ਪੰਜ ਲੱਖ ਦਾ ਐਲਾਨ ਕਰਨ ਦੀ ਥਾਂ ਪੰਜ-ਪੰਜ ਕਰੋੜ ਦੇਣ ਦਾ ਐਲਾਨ ਕਰਦੀ।

-ਡਾ. ਹਰਪਾਲ ਸਿੰਘ ਪੰਨੂੰ, ਬਠਿੰਡਾ।

ਸਰਕਾਰ ਦੀਆਂ ਗ਼ਲਤ ਨੀਤੀਆਂ

ਅਪ੍ਰੈਲ ਦੇ ਮਹੀਨੇ ਹਰ ਸਾਲ ਕਣਕ ਦੀ ਕਟਾਈ ਦੇ ਸਮੇਂ ਆਈ.ਪੀ.ਐਲ. ਸ਼ੁਰੂ ਹੁੰਦਾ ਹੈ। ਆਈ.ਪੀ.ਐਲ. ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਹੀ ਇੰਤਜ਼ਾਮ ਬੜੀ ਚੰਗੀ ਤਰ੍ਹਾਂ ਕਰ ਲਏ ਜਾਂਦੇ ਹਨ। ਖਿਡਾਰੀ ਕਿਹੜੇ ਹੋਟਲ ਵਿਚ ਰਹਿਣਗੇ ਅਤੇ ਕਿਹੜੀ ਕੰਪਨੀ ਦੇ ਜਹਾਜ਼ ਵਿਚ ਸਫ਼ਰ ਕਰਨਗੇ। ਖਿਡਾਰੀਆਂ ਨੂੰ ਕਿਹੜੀ ਕੰਪਨੀ ਦੀਆਂ ਬੱਸਾਂ ਏਅਰਪੋਰਟ ਤੋਂ ਮੈਦਾਨ ਤੱਕ ਲੈ ਕੇ ਜਾਣਗੀਆਂ।
ਜੇਕਰ ਮੈਦਾਨ ਵਿਚ ਮੈਚ ਚਲਦੇ ਸਮੇਂ ਮੀਂਹ ਆ ਜਾਵੇ ਤਾਂ ਮੈਦਾਨ ਨੂੰ ਢਕਣ ਲਈ ਸੌ-ਸੌ ਬੰਦਾ ਬਾਕਾਇਦਾ ਪਹਿਲਾਂ ਹੀ ਤਿਆਰ ਹੁੰਦਾ ਹੈ। ਕਦੇ ਇਹ ਖ਼ਬਰ ਨਹੀਂ ਆਈ ਕਿ ਆਈ.ਪੀ.ਐਲ. ਸ਼ੁਰੂ ਹੋ ਗਿਆ ਹੈ ਅਤੇ ਅਜੇ ਤੱਕ ਤਰਪਾਲਾਂ ਨਹੀਂ ਮਿਲੀਆਂ। ਜੇਕਰ ਤੁਸੀਂ ਮੈਦਾਨ ਵਿਚ ਮੋਬਾਈਲ 'ਤੇ ਲਾਈਵ ਕਰਦੇ ਹੋ ਤਾਂ ਸੈਂਸਰ ਲੱਗੇ ਹੋਏ ਹਨ। ਤੁਹਾਡਾ ਫੋਨ ਲਾਈਵ ਨਹੀਂ ਹੋਏਗਾ। ਇਸ ਦਾ ਮਤਲਬ ਹੈ ਨਾ ਤਾਂ ਕ੍ਰਿਕਟ ਦੀ ਖੇਡ ਨੂੰ ਉਹ ਲੀਕ ਹੋਣ ਦੇਣਾ ਚਾਹੁੰਦੇ ਹਨ ਅਤੇ ਨਾ ਹੀ ਮੁਫ਼ਤ ਵਿਚ ਕਿਸੇ ਨੂੰ ਦੇਖਣ ਦੇਣਾ ਚਾਹੁੰਦੇ ਹਨ। ਦੂਜੇ ਪਾਸੇ ਉਸੇ ਸਮੇਂ ਉਸੇ ਦੇਸ਼ ਦੀ ਸਰਕਾਰ ਦੁਆਰਾ ਮੰਡੀਆਂ ਵਿਚ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ, ਜਿਸ ਨਾਲ ਕਿਸਾਨ ਦੇ ਅਨਾਜ ਨੂੰ ਛੇਤੀ ਤੋਂ ਛੇਤੀ ਸਾਂਭਿਆ ਤੇ ਬਚਾਇਆ ਜਾਵੇ। ਮੀਂਹ ਆਉਣ ਸਮੇਂ ਕੋਈ ਤਰਪਾਲਾਂ ਵੀ ਨਹੀਂ ਹੁੰਦੀਆਂ। ਜੇਕਰ ਹੁੰਦੀਆਂ ਹਨ, ਤਾਂ ਉਹ ਵੀ ਪਾਟੀਆਂ ਪੁਰਾਣੀਆਂ ਹੁੰਦੀਆਂ ਹਨ। ਕੀ ਕਿਸਾਨ ਨੂੰ ਇਕ ਤਰਪਾਲ ਵੀ ਨਹੀਂ ਦਿੱਤੀ ਜਾ ਸਕਦੀ? ਜੇਕਰ ਸੱਚਮੁੱਚ ਹੀ ਕਿਸਾਨਾਂ ਦੇ ਮਦਦਗਾਰ ਹੋਣ ਉਨ੍ਹਾਂ ਨੂੰ ਤਾਂ ਫ਼ਸਲ ਪੱਕਣ ਤੋਂ ਪਹਿਲਾਂ ਹੀ ਬਾਰਦਾਨਾ ਅਤੇ ਤਰਪਾਲਾਂ ਲੈ ਕੇ ਕਿਸਾਨਾਂ ਦੀ ਉਡੀਕ ਕਰਨੀ ਚਾਹੀਦੀ ਹੈ। ਕਿਸਾਨ ਆਉਣਗੇ ਤਾਂ ਅਸੀਂ ਉਨ੍ਹਾਂ ਦਾ ਅਨਾਜ ਸਾਂਭਾਂਗੇ। ਇਕ ਖੇਡ ਪੂਰੇ ਦੇਸ਼ ਲਈ ਜ਼ਰੂਰੀ ਹੈ ਪਰ ਅਨਾਜ ਜ਼ਰੂਰੀ ਨਹੀਂ। ਕ੍ਰਿਕਟ ਮੈਚ ਕਿਸੇ ਵੀ ਪਲੇਟਫਾਰਮ 'ਤੇ ਮੁਫ਼ਤ ਲੀਕ ਨਹੀਂ ਹੋਣ ਦਿੱਤਾ ਜਾਂਦਾ ਪਰ ਕਿਸਾਨ ਦਾ ਅਨਾਜ ਮੰਡੀਆਂ ਵਿਚ ਅਵਾਰਾ ਪਸ਼ੂ ਖਾ ਜਾਂਦੇ ਹਨ। ਧੁੱਪਾਂ ਬਰਸਾਤਾਂ ਦੀ ਭੇਟ ਚੜ੍ਹ ਜਾਂਦਾ ਹੈ। ਕਿਸਮਤ ਵਾਲਾ ਹੀ ਉਹ ਅਨਾਜ ਦਾ ਦਾਣਾ ਹੁੰਦਾ ਹੈ ਜੋ ਸਰਕਾਰੀ ਬੋਰੀ ਵਿਚ ਪੈਕ ਹੋ ਜਾਂਦਾ ਹੈ, ਨਹੀਂ ਤਾਂ ਬਹੁਤੇ ਦਾਣੇ ਤਾਂ ਸਮੇਂ ਦੀ ਸਰਕਾਰ ਦੀਆਂ ਨੀਤੀਆਂ ਦੀ ਭੇਟ ਚੜ੍ਹ ਜਾਂਦੇ ਹਨ।\

-ਤੇਜਿੰਦਰ ਸ਼ਰਮਾ
ਲਾਇਬ੍ਰੇਰੀਅਨ।

ਧਰਤੀ ਦਾ ਸਤਿਕਾਰ

ਪਿਛਲੇ ਦਿਨੀਂ 'ਅਜੀਤ' ਅਖ਼ਬਾਰ 'ਚ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਇਕ ਲੇਖ 'ਆਓ, ਧਰਤੀ ਦਾ ਅਦਬ ਕਰੀਏ' ਪੜ੍ਹ ਕੇ ਪਾਠਕਾਂ ਨੂੰ ਵਾਤਾਵਰਨ ਸਬੰਧੀ ਖੋਜ ਭਰਪੂਰ ਜਾਣਕਾਰੀ ਮਿਲੀ। ਵਿਕਾਸ ਦੀ ਦੌੜ 'ਚ ਮਨੁੱਖ ਨੇ ਕੁਦਰਤ ਨੂੰ ਅਣਗੌਲਿਆ ਕਰਕੇ ਕੁਦਰਤੀ ਸਿਸਟਮ ਦੇ ਉਲਟ ਚੱਲਣਾ ਸ਼ੁਰੂ ਕਰ ਦਿੱਤਾ, ਜਿਸ ਦਾ ਨਤੀਜਾ ਸਾਡੇ ਸਾਰਿਆਂ ਦੇ ਸਾਹਮਣੇ ਹੈ, ਦੂਰੀਆਂ ਤੇ ਬੇਸ਼ੁਮਾਰ ਬਿਮਾਰੀਆਂ ਫੈਲੀਆਂ ਹਨ। ਕੋਈ ਵੀ ਵਿਅਕਤੀ ਅਜਿਹਾ ਨਹੀਂ ਜਿਹੜਾ ਇਹ ਕਹਿ ਦੇਵੇ ਕਿ ਮੈਂ ਬਿਲਕੁਲ ਤੰਦਰੁਸਤ ਰਿਸ਼ਟ-ਪੁਸ਼ਟ ਹਾਂ। ਇਹ ਬਿਮਾਰੀਆਂ ਕਿਤੇ ਬਾਹਰੋਂ ਨਹੀਂ ਆਈਆਂ, ਮਨੁੱਖ ਦੁਆਰਾ ਕੀਤੀ ਗਈ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਬਿਮਾਰੀਆਂ ਦੇ ਰੂਪ 'ਚ ਸਾਨੂੰ ਭੁਗਤਣਾ ਪੈ ਰਿਹਾ ਹੈ।
ਆਓ, ਅਸੀਂ ਸਾਰੇ ਰਲਮਿਲ ਕੇ ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ ਲਈ ਇਕ ਵਿਸ਼ਵ ਪੱਧਰੀ ਮੁਹਿੰਮ ਚਲਾਈਏ, ਜਿਸ ਨਾਲ ਅਸੀਂ ਆਪਣੀ ਹਰੀ-ਭਰੀ ਧਰਤੀ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇਸ ਨੂੰ ਤੰਦਰੁਸਤ ਰੱਖਣ 'ਚ ਯੋਗਦਾਨ ਪਾਈਏ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵਡਮੁੱਲਾ ਤੋਹਫ਼ਾ ਸਾਫ਼ ਤੇ ਸ਼ੁੱਧ ਵਾਤਾਵਰਨ ਦੇ ਕੇ ਜਾਈਏ।

-ਮਨਜੀਤ ਕੌਰ ਸੂਦ ਆਲੋਵਾਲ
ਸ਼ਹੀਦ ਭਗਤ ਸਿੰਘ ਨਗਰ।

29-04-2021

 ਪੰਜਾਬ ਦੀ ਹੋਣੀ ਬਾਰੇ ਫ਼ਿਕਰਮੰਦੀ

ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਡਾ: ਸੁਖਦੇਵ ਸਿੰਘ ਦਾ ਲੇਖ 'ਉੱਜੜ ਰਹੇ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ?' ਵਿਚ ਲੇਖਕ ਨੇ ਪੰਜਾਬੀ ਨੌਜਵਾਨਾਂ ਦੇ ਪਰਵਾਸ ਤੇ ਉਨ੍ਹਾਂ ਦੀ ਤਰਾਸਦੀ ਬਾਰੇ ਬਾਖੂਬੀ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਸਿਸਟਮ ਤੋਂ ਅੱਕੇ ਮਾਪੇ ਆਪਣੇ ਢਿੱਡ ਬੰਨ੍ਹ ਕੇ ਆਪਣੇ ਕੱਲੇ-ਕੱਲੇ ਜਿਗਰ ਦੇ ਟੋਟਿਆਂ ਨੂੰ ਰੱਬ ਅੱਗੇ ਕੀਤੀਆਂ ਅਰਦਾਸਾਂ ਆਸਰੇ ਸੱਤ ਸਮੁੰਦਰੋਂ ਪਾਰ ਭੇਜ ਰਹੇ ਹਨ। ਬੱਚਿਆਂ ਨੂੰ ਜਹਾਜ਼ ਦੀ ਖਿੜਕੀ ਨੂੰ ਹੱਥ ਪਵਾ ਕੇ ਬਾਅਦ ਵਿਚ ਬੂਹੇ ਭੇੜ ਕੇ ਰੋਂਦੀਆਂ ਮਾਵਾਂ ਦੀ ਕਹਾਣੀ ਅੱਜ ਪੰਜਾਬ ਦੇ ਹਰ ਚੌਥੇ ਪੰਜਵੇਂ ਘਰ ਦੀ ਬਣਨ ਜਾ ਰਹੀ ਹੈ। ਕਿਸੇ ਨੇ ਆਟੇ ਦਾਲ ਵਾਲੇ ਕਾਰਡ ਬਣਾਉਣ ਵਿਚ ਤੇ ਕਿਸੇ ਨੇ ਕਰਜ਼ਾ ਮੁਆਫ਼ੀ ਦੇ ਫਾਰਮ ਭਰਵਾਉਣ ਵਿਚ ਆਪਣੀ-ਆਪਣੀ ਟਰਮ ਖ਼ਤਮ ਕਰ ਲਈ। ਵਿਦੇਸ਼ਾਂ ਵਿਚ ਕਿਹੜਾ ਡਾਲਰ ਦਰੱਖਤਾਂ ਨੂੰ ਲਗਦੇ ਨੇ? ਉਥੇ ਵੀ ਸਾਡੇ ਜਵਾਕ 16-16, 18-18 ਘੰਟੇ ਮਿਹਨਤ ਕਰ ਕੇ ਆਪਣੀ ਜ਼ਿੰਦਗੀ ਸੈੱਟ ਕਰਨ ਲਈ ਮਜਬੂਰ ਹਨ। ਜਿਨ੍ਹਾਂ ਤੋਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਕੇ ਖਹਿੜਾ ਛੁਡਾਇਆ ਸੀ, ਅੱਜ ਅਸੀਂ ਆਪਣੇ ਨਿਆਣਿਆਂ ਨੂੰ ਉਨ੍ਹਾਂ ਦੀ ਗੁਲਾਮੀ ਕਰਨ ਲਈ ਗੁਰੂ ਘਰਾਂ 'ਚੋਂ ਅਰਦਾਸਾਂ ਕਰਵਾ ਰਹੇ ਹਾਂ। ਇਹਦੇ ਲਈ ਜ਼ਿੰਮੇਵਾਰ ਕੌਣ ਹਨ? ਸਿਸਟਮ ਨੇ ਗਲੀਆਂ-ਨਾਲੀਆਂ ਦੇ ਵਿਕਾਸ ਤੋਂ ਅੱਗੇ ਗੱਲ ਨੀ ਤੋਰੀ ਤੇ ਦੁਨੀਆ ਭਰ ਵਿਚ ਚਰਚਾ ਵਿਚ ਆਏ ਕਿਸਾਨੀ ਸੰਘਰਸ਼ ਤੋਂ ਸਿੱਖਿਆ ਅਸੀਂ ਵੀ ਕੁਝ ਨਹੀਂ? ਕੀ ਅਸੀਂ ਤਿਆਰ ਹਾਂ? ਸੋਚਣਾ ਬਣਦਾ ਹੈ।

-ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ: ਬਾਸੀਆਂ ਬੇਟ (ਲੁਧਿਆਣਾ)।

ਆਕਸੀਜਨ ਦਾ ਲੰਗਰ

ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਐਨ.ਡੀ.ਟੀ.ਵੀ. ਵਲੋਂ ਅਪਲੋਡ ਕੀਤੀ ਇਕ ਪੋਸਟ ਵੇਖੀ ਤਾਂ ਮੱਲੋ-ਮੱਲੀ ਸਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਝੁਕ ਗਿਆ। ਗਾਜ਼ੀਆਬਾਦ ਦੇ ਇਕ ਗੁਰਦੁਆਰਾ ਸਾਹਿਬ ਦੇ ਕੋਲ ਸਿੱਖ ਸੇਵਕਾਂ ਨੇ ਆਕਸੀਜਨ ਦਾ ਲੰਗਰ ਲਗਾਇਆ ਹੋਇਆ ਹੈ, ਜਿਥੇ ਬਿਨਾਂ ਕਿਸੇ ਭੇਦ-ਭਾਵ ਦੇ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ। ਸੇਵਾਦਾਰ ਦੇ ਦੱਸਣ ਮੁਤਾਬਿਕ ਹੁਣ ਤੱਕ ਦੋ ਸੌ ਮਰੀਜ਼ਾਂ ਦੀ ਜਾਨ ਬਚਾਈ ਜਾ ਚੁੱਕੀ ਹੈ। ਮਾਨਵਤਾ ਦੇ ਭਲੇ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ। ਜੋ ਕੰਮ ਸਰਕਾਰ ਨੇ ਕਰਨਾ ਸੀ ਉਹ ਗੁਰੂ ਕੇ ਸਿੱਖ ਕਰ ਰਹੇ ਹਨ। ਆਪ-ਮੁਹਾਰੇ ਹੀ ਮੂੰਹੋਂ ਨਿਕਲਿਆ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

-ਜੋਗਾ ਸਿੰਘ।

ਸਿੱਖਿਆ ਦਾ ਅਧਿਕਾਰ ਖੋਹਣ ਦੀ ਨੀਤੀ

ਬੇਨਤੀ ਹੈ ਕਿ ਭਾਰਤ ਦੇ ਹਰ ਬੱਚੇ ਨੂੰ ਮੁਫ਼ਤ ਸਿੱਖਿਆ ਲੈਣ ਲਈ ਸੰਵਿਧਾਨ ਵਿਚ ਪ੍ਰਬੰਧ ਕੀਤਾ ਗਿਆ ਹੈ ਪਰ ਪਿਛਲੇ ਸਮੇਂ ਵਿਚ ਝਾਤ ਮਾਰੀਏ ਤਾਂ ਇਸ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ ਅਤੇ ਸੋਚੀ ਸਮਝੀ ਚਾਲ ਦੇ ਤਹਿਤ ਆਮ ਬੱਚੇ ਨੂੰ ਵਿੱਦਿਆ ਹਾਸਲ ਕਰਨ ਤੋਂ ਵਾਂਝੇ ਕਰ ਦਿੱਤਾ ਹੈ। ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲ ਖੁੰਬਾਂ ਵਾਂਗ ਪਨਪੇ ਹਨ ਜਿਥੇ ਬਹੁਤ ਹੀ ਘੱਟ ਪੜ੍ਹੇ ਸਟਾਫ ਨੂੰ ਬਹੁਤ ਹੀ ਘੱਟ ਤਨਖਾਹ ਦੇ ਕੇ ਵਿੱਦਿਆ ਦੇਣ ਦਾ ਢੌਂਗ ਕੀਤਾ ਜਾਂਦਾ ਹੈ ਅਤੇ ਮੋਟੀਆਂ ਰਕਮਾਂ ਮਾਪਿਆਂ ਤੋਂ ਵਸੂਲੀਆਂ ਜਾ ਰਹੀਆਂ ਹਨ। ਇਸ ਵਿਸ਼ੇ 'ਤੇ ਕੋਈ ਵੀ ਰਾਜਨੇਤਾ ਕਦੇ ਵੀ ਨਾ ਸੰਸਦ ਤੇ ਨਾ ਹੀ ਵਿਧਾਨ ਸਭਾ ਵਿਚ ਕੋਈ ਸੁਝਾਅ ਜਾਂ ਨੀਤੀ ਹੀ ਰੱਖਦੇ ਹਨ। ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੀ ਪੜ੍ਹਾਈ ਪੂਰੀ ਕਰ ਸਕਣ। ਪਿਛਲਾ ਸਾਲ ਵੀ ਕੋਈ ਪੜ੍ਹਾਈ ਨਹੀਂ ਹੋਈ। ਸੋ, ਇਹ ਕੋਈ ਚੰਗਾ ਸੰਕੇਤ ਨਹੀਂ, ਜਿਸ ਨਾਲ ਭਾਰਤ ਨੂੰ ਆਤਮ-ਨਿਰਭਰ ਬਣਾਉਣ ਵਿਚ ਕਾਫੀ ਰੁਕਾਵਟ ਹੋਵੇਗੀ। ਸਾਡੇ ਨੇਤਾ ਇਸ ਪਾਸੇ ਧਿਆਨ ਦੇਣ ਨਾ ਕੇਵਲ ਰਾਜ ਸੱਤਾ 'ਤੇ ਕਾਬਜ਼ ਰਹਿਣ ਦੀਆਂ ਸਕੀਮਾਂ ਘੜਣ।

-ਬਲਦੇਵ ਸਿੰਘ ਵਿਰਕ ਐਮ.ਏ. ਪੰਜਾਬੀ.
ਪਿੰਡ ਤੇ ਡਾਕ: ਝੁਰੜ ਖੇੜਾ (ਅਬੋਹਰ)।

ਆਕਸੀਜਨ ਦੀ ਕਿੱਲਤ

ਆਕਸੀਜਨ ਦੀ ਕਿੱਲਤ ਨੂੰ ਲੈ ਕੇ ਦੇਸ਼ ਭਰ ਵਿਚ ਹਾਹਾਕਾਰ ਮਚੀ ਹੋਈ ਹੈ। ਆਕਸੀਜਨ ਟੈਂਕਰਾਂ ਦੀ ਆਵਾਜਾਈ ਵਿਚ ਕੋਈ ਵੀ ਰੁਕਾਵਟ ਨਹੀਂ ਪੈਣੀ ਚਾਹੀਦੀ। ਕੋਰੋਨਾ ਦੀ ਨਵੀਂ ਲਹਿਰ ਨੇ ਇਕ ਵਾਰ ਫਿਰ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਹਸਪਤਾਲਾਂ ਦੀ ਸੁਰੱਖਿਆ ਨੂੰ ਵੀ ਬਰਾਬਰ ਦੀ ਅਹਿਮੀਅਤ ਦੇਣ ਦੀ ਜ਼ਰੂਰਤ ਹੈ। ਹਸਪਤਾਲਾਂ ਵਿਚ ਆਕਸੀਜਨ ਦੀ ਜ਼ਬਰਦਸਤ ਘਾਟ ਮਹਿਸੂਸ ਹੋ ਰਹੀ ਹੈ। ਜਿੰਨੀਆਂ ਮੌਤਾਂ ਕੋਰੋਨਾ ਨਾਲ ਹੋ ਰਹੀਆਂ ਹਨ, ਓਨੀਆਂ ਹੀ ਆਕਸੀਜਨ ਨਾ ਮਿਲਣ ਕਰਕੇ ਹੋ ਰਹੀਆਂ ਹਨ। ਬੇਸ਼ੱਕ ਹਵਾਈ ਫ਼ੌਜ ਤੇ ਰੇਲਵੇ ਨੂੰ ਅਕਸੀਜਨ ਦੀ ਸਪਲਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਉਦਯੋਗਿਕ ਆਕਸੀਜਨ ਦੀ ਵਰਤੋਂ 'ਤੇ ਵੀ ਰੋਕ ਲਾਈ ਗਈ ਹੈ। ਆਕਸੀਜਨ ਅਤੇ ਲੋੜੀਂਦੀਆਂ ਦਵਾਈਆਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣਾ ਚਾਹੀਦਾ ਹੈ। ਆਕਸੀਜਨ ਦੇ ਭਰੇ ਟੈਂਕਰਾਂ ਦਾ ਰਸਤੇ ਵਿਚ ਗਾਇਬ ਹੋਣਾ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹੁਣ ਜ਼ਰੂਰਤ ਹੈ ਇਨਸਾਨ ਦੀ ਜਾਨ ਬਚਾਉਣ ਦੀ ਨਾ ਕਿ ਪੈਸਾ ਕਮਾਉਣ ਦੀ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਤੇਜ਼ ਰਫ਼ਤਾਰੀ

ਮੋਟਰਸਾਈਕਲ ਦੇ ਅੱਗੇ ਚਾਣ ਚੱਕ ਕੁੱਤਾ ਜਾਂ ਪਸ਼ੂ ਆਉਣ 'ਤੇ ਹਾਦਸੇ ਵਾਪਰਦੇ ਹਨ। ਨੁਕਸਾਨ ਹੁੰਦਾ ਹੈ। ਇਸ ਦੇ ਵੱਡੇ ਕਾਰਨ ਘਰੋਂ ਲੇਟ ਤੁਰਨਾ, ਨਸ਼ਾ, ਮੋਬਾਈਲ, ਜ਼ਿਆਦਾ ਸਪੀਡ, ਰਫ ਡਰਾਈਵਿੰਗ ਅਤੇ ਨਵੀਆਂ ਬਣੀਆਂ ਸੜਕਾਂ 'ਤੇ ਤੇਜ਼ ਰਫ਼ਤਾਰੀ ਹੈ। ਐਕਸੀਡੈਂਟ ਅਤੇ ਐਕਸੀਲੇਟਰ ਦਾ ਸਿੱਧਾ ਸਬੰਧ ਹੈ। ਛੋਟੀ ਉਮਰ ਦੇ ਬੱਚੇ ਬੱਚੀਆਂ ਵੀ ਵਹੀਕਲ ਨੂੰ ਸੰਭਾਲ ਨਹੀਂ ਸਕਦੇ। ਅਨੀਂਦਰਾ ਵੀ ਇਕ ਕਾਰਨ ਹੈ। ਜ਼ਿਆਦਾ ਗੁੱਸੇ ਅਤੇ ਜ਼ਿਆਦਾ ਖੁਸ਼ੀ ਵਿਚ ਗ਼ਲਤੀ ਹੋਣ ਦਾ ਖ਼ਤਰਾ ਵਧ ਹੁੰਦਾ ਹੈ। ਹਰ ਸਮੇਂ ਫ਼ਿਕਰ ਸੋਚ ਅਤੇ ਤਣਾਅ ਰੱਖਣ ਵਾਲੇ ਵਾਹਨ ਨਾ ਹੀ ਚਲਾਉਣ ਤਾਂ ਸਮਾਜ ਲਈ ਚੰਗਾ ਹੀ ਹੈ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।

28-04-2021

 ਮੋਬਾਈਲ ਬਨਾਮ ਸਮਾਜਿਕ ਤਾਲਮੇਲ

ਵਰਤਮਾਨ ਸਮੇਂ ਪਰਿਵਾਰਕ ਰਿਸ਼ਤਿਆਂ ਤੋਂ ਲੈ ਕੇ ਸਮਾਜਿਕ ਤਾਲਮੇਲ ਵਿਚ ਆ ਰਹੀ ਵੱਡੀ ਕਮੀ ਕਾਰਨ ਚਾਰ-ਚੁਫੇਰੇ ਘੁੰਮ ਰਹੇ ਇਨਸਾਨਾਂ ਵਿਚ ਰੁੱਖਾਪਣ ਦੇਖਣ ਨੂੰ ਮਿਲ ਰਿਹਾ ਹੈ। ਲਗਪਗ ਇਕ ਦਹਾਕੇ ਤੋਂ ਹਰ ਇਨਸਾਨ ਮੋਬਾਈਲ ਦੇ ਨਾਲ ਏਨਾ ਜ਼ਿਆਦਾ ਜੁੜ ਚੁੱਕਾ ਹੈ ਕਿ ਉਸ ਨੂੰ ਆਪਣੇ ਸਮਾਜਿਕ ਰਿਸ਼ਤਿਆਂ ਦੀ ਸਾਰ ਭੁੱਲ ਚੁੱਕੀ ਹੈ। ਅੱਜ ਪਿੰਡ ਦੀਆਂ ਸੱਥਾਂ ਅਤੇ ਖੁੰਡ ਚਰਚਾਵਾਂ ਦਾ ਨਜ਼ਾਰਾ ਸ਼ਾਇਦ ਹੀ ਕਿਸੇ ਪਾਸੇ ਦੇਖਣ ਨੂੰ ਮਿਲ ਰਿਹਾ ਹੋਵੇਗਾ। ਜਿਸ ਪਰਿਵਾਰ ਵਿਚ ਪਲ ਰਹੇ ਬੱਚੇ ਨੇ ਆਪਣੇ ਵਡੇਰਿਆਂ ਤੋਂ ਸਮਾਜਿਕ ਜੀਵਨ ਜਿਊਣ ਦੀ ਤਾਮੀਲ ਹਾਸਲ ਕਰਨੀ ਸੀ, ਉਸ ਪਰਿਵਾਰ ਦੇ ਸਮੂਹ ਮੈਂਬਰ ਇਕ ਸਮੇਂ ਦੌਰਾਨ ਸਾਰੇ ਹੀ ਮੋਬਾਈਲ ਚਲਾ ਰਹੇ ਨਜ਼ਰ ਆਉਂਦੇ ਹਨ।
ਮੋਬਾਈਲ ਕਾਰਨ ਅਸੀਂ ਝੂਠ ਅਤੇ ਖ਼ੁਦਗਰਜ਼ੀ ਦੇ ਸ਼ਿਕਾਰ ਬਣਦੇ ਜਾ ਰਹੇ ਹਾਂ। ਅੱਜ ਜ਼ਿਆਦਾਤਰ ਬੱਚਿਆਂ ਦੇ ਚਿਹਰੇ ਨਾ ਖੁਸ਼ ਹੋਣ ਦੇ ਨਾਲ-ਨਾਲ ਸੁਭਾਅ ਪੱਖੋਂ ਚਿੜਚਿੜੇ ਦੇਖਣ ਨੂੰ ਮਿਲਦੇ ਹਨ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਵਿਚ ਰਹਿ ਰਹੇ ਲੋਕਾਂ ਨਾਲ ਤਾਲਮੇਲ ਬਣਿਆ ਰਹੇ ਤਾਂ ਇਸ ਲਈ ਸਾਨੂੰ ਘਰ ਤੋਂ ਯਤਨ ਸ਼ੁਰੂ ਕਰਨੇ ਹੋਣਗੇ। ਆਓ, ਰਲ-ਮਿਲ ਕੇ ਸਮਾਜਿਕ ਰਿਸ਼ਤਿਆਂ ਦੀ ਤਾਰ ਨੂੰ ਜੋੜੀ ਰੱਖਣ ਵਿਚ ਅਸੀਂ ਸਾਰੇ ਹੀ ਆਪਣਾ-ਆਪਣਾ ਬਣਦਾ ਯੋਗਦਾਨ ਪਾਈਏ ਤਾਂ ਕਿ ਸਾਡੇ ਅਤੇ ਸਾਡੇ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਬਰਕਰਾਰ ਰਹਿਣ।

-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ (ਸੰਗਰੂਰ)।

ਲਾਪਰਵਾਹੀ ਪੈ ਸਕਦੀ ਹੈ ਭਾਰੀ!

ਬਦਲਦੇ ਮੌਸਮ ਨਾਲ ਕੋਰੋਨਾ ਨੇ ਵੀ ਆਪਣੀ ਦਸਤਕ ਤੇਜ਼ੀ ਨਾਲ ਦੇ ਦਿੱਤੀ ਹੈ। ਕੋਰੋਨਾ ਦੀ ਦੂਜੀ ਲਹਿਰ ਤਾਂ ਸਾਲ 2020 ਤੋਂ ਵੀ ਵਧੇਰੇ ਖ਼ਤਰਨਾਕ ਹੈ, ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਲੋੜ ਹੈ ਸਾਵਧਾਨੀ ਵਰਤਣ ਦੀ ਅਤੇ ਵਿਗਿਆਨੀਆਂ ਵਲੋਂ ਦੱਸੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ। ਜਨਤਾ ਨੂੰ ਅਪੀਲ ਹੈ ਕਿ ਝੂਠੀਆਂ ਅਫ਼ਵਾਹਾਂ 'ਤੇ ਯਕੀਨ ਨਾ ਕੀਤਾ ਜਾਵੇ। ਸਰਕਾਰ ਨੂੰ ਵੀ ਆਪਣੇ ਪ੍ਰਬੰਧ ਤੇਜ਼ੀ ਨਾਲ ਕਰਨ ਦੀ ਲੋੜ ਹੈ ਤਾਂ ਜੋ ਮਰੀਜ਼ਾਂ ਅਤੇ ਡਾਕਟਰਾਂ ਨੂੰ ਆਕਸੀਜਨ ਸਪਲਾਈ ਦੀ ਘਾਟ ਕਾਰਨ ਕੋਈ ਪ੍ਰੇਸ਼ਾਨੀ ਨਾ ਆਵੇ। ਆਓ, ਸਾਰੇ ਰਲ ਕੇ ਕੋਰੋਨਾ ਨੂੰ ਹਰਾਈਏ, ਕਿਉਂਕਿ ਛੋਟੀ ਜਿਹੀ ਲਾਪਰਵਾਹੀ ਵੀ ਪੈ ਸਕਦੀ ਹੈ ਭਾਰੀ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

ਜਾਤੀਵਾਦ ਦੀ ਗੰਢ

ਬਠਿੰਡੇ ਜ਼ਿਲ੍ਹੇ ਦੇ ਥਾਣਾ ਨੰਦਗੜ੍ਹ ਅਧੀਨ ਆਉਂਦੇ ਪਿੰਡ ਰਾਏ ਕੇ ਖੁਰਦ ਉਰਫ ਦਾਨੇ ਕਾ ਚੱਕ ਵਿਚ ਵੱਡੇ ਪੱਧਰ 'ਤੇ ਜੀਤਾਵਾਦ ਪ੍ਰਤੱਖ ਦਿਸ ਰਿਹਾ ਹੈ। ਇਕ ਪਾਸੇ ਸਿੱਖ ਧਰਮ ਵਿਚ ਜਾਤ-ਪਾਤ ਦੀ ਕੋਈ ਵੀ ਥਾਂ ਨਹੀਂ ਅਤੇ ਸਿੱਖੀ ਸਿਧਾਂਤਾਂ ਅਨੁਸਾਰ ਕੋਈ ਵੀ ਸਿੱਖ ਜਾਤ-ਪਾਤ ਵਿਚ ਵਿਸ਼ਵਾਸ ਨਹੀਂ ਕਰੇਗਾ। ਦੂਜੇ ਪਾਸੇ ਸਾਡੇ ਦੇਸ਼ ਦਾ ਕਾਨੂੰਨ ਵੀ ਸਭ ਨੂੰ ਸਮਾਨਤਾ ਦੇ ਅਧਿਕਾਰ ਪ੍ਰਦਾਨ ਕਰਦਾ ਹੈ। ਪਰ ਦੂਜੇ ਪਾਸੇ ਪੰਜਾਬ ਵਿਚ ਹੀ ਜਾਤੀਵਾਦ ਵੱਡੇ ਪੱਧਰ 'ਤੇ ਵੇਖਣ ਵਿਚ ਸਾਹਮਣੇ ਆ ਰਿਹਾ ਹੈ। ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਰਾਏ ਕੇ ਖੁਰਦ ਵਿਚ ਤਾਂ ਸ਼ਮਸ਼ਾਨਘਾਟ ਵਿਚ ਕੰਧ ਕੱਢ ਕੇ ਹੀ ਜਨਰਲ ਅਤੇ ਦਲਿਤਾਂ ਦੇ ਸ਼ਮਸ਼ਾਨਘਾਟ ਦੀ ਵੰਡ ਕਰ ਦਿੱਤੀ ਗਈ ਹੈ। ਪਿੰਡ ਵਿਚ ਬੇਸ਼ੱਕ ਪਹਿਲਾਂ ਇਕੋ ਸਥਾਨ 'ਤੇ ਹੀ ਸ਼ਮਸ਼ਮਾਨਘਾਟ ਸੀ ਪਰ ਵਿਚਕਾਰ ਕੰਧ ਦੀ ਉਸਾਰੀ ਕਰ ਦੇਣ ਨਾਲ ਜਾਤੀਵਾਦ ਦੇ ਤੌਰ 'ਤੇ ਕੰਧ ਕੱਢ ਕੇ ਸਮਾਜਿਕ, ਭਾਈਚਾਰਕ ਫੁੱਟ ਪਾਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ ਗਈ ਹੈ। ਜੇਕਰ ਅੱਜ ਦੇ ਯੁੱਗ ਵਿਚ ਅਜਿਹਾ ਹੋ ਰਿਹਾ ਹੈ ਤਾਂ ਫਿਰ ਸੋਚਣ ਵਾਲੀ ਗੱਲ ਹੈ ਕਿ ਆਖਰ ਸਮਾਜ ਵਿਚ ਫੁੱਟ ਪਾਉਣ ਵਾਲੀਆਂ ਅਜਿਹੀਆਂ ਕੋਝੀਆਂ ਚਾਲਾਂ ਕੌਣ ਚੱਲ ਰਿਹਾ ਹੈ ਤੇ ਕਾਨੂੰਨ ਨੂੰ ਟਿੱਚ ਸਮਝ ਰਿਹਾ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਕੋਟ ਗੁਰੂ (ਬਠਿੰਡਾ)।

ਮਨਪਸੰਦ ਕਿੱਤੇ ਦੀ ਚੋਣ

ਅੱਜ ਦੇ ਵਿਦਿਆਰਥੀ ਮੈਟ੍ਰਿਕ ਜਾਂ ਬਾਰ੍ਹਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਇਹ ਫ਼ੈਸਲਾ ਨਹੀਂ ਲੈ ਸਕਦੇ ਹਨ ਕਿ ਉਹ ਆਪਣੇ ਉੱਜਵਲ ਭਵਿੱਖ ਦੇ ਨਿਰਮਾਣ ਲਈ ਕਿਹੜਾ ਕੋਰਸ ਕਰਨ। ਇਸ ਮੌਕੇ 'ਤੇ ਇਕ ਅਧਿਆਪਕ ਹੀ ਬੱਚੇ ਦੀ ਰੁਚੀ ਮੁਤਾਬਿਕ ਕਿੱਤੇ ਦੀ ਚੋਣ ਕਰਨ ਵਿੱਚ ਉਸ ਦਾ ਮਾਰਗਰਦਸ਼ਨ ਕਰ ਸਕਦਾ ਹੈ। ਉਹ ਉਨ੍ਹਾਂ ਨੂੰ ਉਸ ਕਿੱਤੇ ਦੀ ਚੋਣ ਕਰਨ ਲਈ ਪ੍ਰੇਰਿਤ ਕਰਨ। ਉਦਾਹਰਨ ਦੇ ਤੌਰ 'ਤੇ ਜੋ ਉਮੀਦਵਾਰ ਵਣਜ ਤੇ ਵਪਾਰ ਵਿਚ ਰੁਚੀ ਰੱਖਦੇ ਹਨ, ਉਹ ਪ੍ਰਬੰਧ (ਮੈਨੇਜਮੈਂਟ) ਵਿੱਤੀ ਸੇਵਾਵਾਂ, ਬੀਮਾ ਫਾਇਨੀਸ਼ੀਅਲਜ਼, ਸੀ.ਏ., ਐੱਮ.ਬੀ.ਏ., ਬੈਂਕ ਤੇ ਕਾਮਰਸ ਆਦਿ ਵਿਚੋਂ ਆਪਣਾ ਕੈਰੀਅਰ ਤਲਾਸ਼ਣਾ ਚਾਹੀਦਾ ਹੈ।
ਗਣਿਤ ਦੀ ਰੁਚੀ ਰੱਖਣ ਵਾਲੇ ਨੂੰ ਅਰਥਸ਼ਾਸਤਰ, ਕੰਪਿਊਟਰ ਇੰਜੀਨੀਅਰ ਖੇਤਰ ਵਿਚ ਆਪਣਾ ਸੁਨਹਿਰੀ ਭਵਿੱਖ ਬਣਾਉਣਾ ਚਾਹੀਦਾ ਹੈ। ਇਸ ਤਰ੍ਹਾਂ ਵਿਗਿਆਨ ਦੇ ਖੇਤਰ ਵਿਚ ਰੁਚੀ ਰੱਖਣ ਵਾਲੇ ਨੂੰ ਖੇਤੀ ਵਿਗਿਆਨ, ਸਿਹਤ ਵਿਗਿਆਨ, ਪਸ਼ੂ ਪਾਲਣ ਅਤੇ ਪੁਲਾੜ ਆਦਿ ਰੁਜ਼ਗਾਰ ਮੁਖੀ ਖੇਤਰਾਂ ਵਿਚ ਕੈਰੀਅਰ ਖੋਜਣਾ ਚਾਹੀਦਾ ਹੈ। ਜਿਨ੍ਹਾਂ ਵਿਚ ਉਨ੍ਹਾਂ ਨੂੰ ਕੰਮ ਦੀ ਸੰਤੁਸ਼ਟੀ ਦੇ ਨਾਲ-ਨਾਲ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਅਵਸਰ ਮਿਲਦੇ ਰਹਿਣਗੇ। ਸਫ਼ਲਤਾ ਦਾ ਪਹਿਲਾ ਸੂਤਰ ਹੈ ਆਪਣੀ ਸਮਰੱਥਾ ਤੇ ਯੋਗਤਾ ਦੇ ਅਨੁਸਾਰ ਆਪਣੇ ਨਿਸ਼ਾਨੇ ਨੂੰ ਨਿਰਧਾਰਿਤ ਕਰਨਾ, ਫਿਰ ਨਿਰਧਾਰਿਤ ਨਿਸ਼ਾਨੇ ਦੀ ਪ੍ਰਾਪਤੀ ਲਈ ਲਗਾਤਾਰ ਡਟੇ ਰਹਿਣਾ ਸਫ਼ਲਤਾ ਲਈ ਜ਼ਰੂਰੀ ਹੈ।

-ਅਸ਼ੋਕ ਭਾਰਤੀ
ਪਤਾ : ਕੱਚਾ ਕਾਲਜ ਰੋਡ ਬਰਨਾਲਾ।

ਪੰਛੀਆਂ ਲਈ ਪਾਣੀ

ਆਓ, ਕੁਦਰਤ ਨਾਲ ਪਿਆਰ ਕਰੀਏ, ਬੇਸਹਾਰਾ ਤੇ ਬੇਜ਼ਬਾਨ ਪੰਛੀਆਂ ਲਈ ਗਰਮੀਆਂ ਦੇ ਮੌਸਮ ਵਿਚ ਪਾਣੀ ਦਾ ਪ੍ਰਬੰਧ ਕਰੀਏ। ਮਨੁੱਖ ਦੀ ਤਰ੍ਹਾਂ ਪੰਛੀ ਵੀ ਆਪਣੀ ਪਾਣੀ ਦੀ ਪਿਆਸ ਨੂੰ ਬੁਝਾਅ ਸਕਣ। ਪਾਣੀ ਅਜਿਹੇ ਥਾਂ 'ਤੇ ਰੱਖਿਆ ਜਾਵੇ ਜਿਥੇ ਧੁੱਪ ਤੇ ਮਿੱਟੀ ਨਾ ਆਵੇ। ਪੰਛੀਆਂ ਲਈ ਜਗ੍ਹਾ ਸੁਰੱਖਿਅਤ ਹੋਵੇ। ਪਾਣੀ ਮਿੱਟੀ ਦੇ ਭਾਂਡਿਆਂ ਵਿਚ ਰੱਖਿਆ ਜਾਵੇ, ਲੰਮੇ ਸਮੇਂ ਵਾਸਤੇ ਪਾਣੀ ਠੰਢਾ ਰਹੇਗਾ। ਪਾਣੀ ਦਿਨ ਵਿਚ ਇਕ ਵਾਰ ਜ਼ਰੂਰ ਬਦਲਿਆ ਜਾਵੇ। ਪੰਛੀਆਂ ਨੂੰ ਤਾਜ਼ਾ, ਸਾਫ਼ ਤੇ ਠੰਢਾ ਪਾਣੀ ਮਿਲ ਸਕੇ। ਗਰਮੀ ਦਾ ਮੌਸਮ ਸ਼ੁਰੂ ਹੋਣ ਨਾਲ ਤਾਪਮਾਨ ਵਿਚ ਕਾਫੀ ਵਾਧਾ ਹੋ ਜਾਂਦਾ ਹੈ। ਆਪਣੇ ਬੱਚਿਆਂ ਦੀ ਤਰ੍ਹਾਂ ਇਨ੍ਹਾਂ ਪੰਛੀਆਂ ਦਾ ਧਿਆਨ ਰੱਖੀਏ। ਮਨੁੱਖ ਆਪਣੇ ਲਈ ਤਾਂ ਬਹੁਤ ਤਰ੍ਹਾਂ ਦੇ ਸੁੱਖ ਸਾਧਨ ਪੈਦਾ ਕਰ ਰਿਹਾ ਹੈ। ਘੱਟ ਰਹੇ ਪੰਛੀਆਂ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਅੱਗੇ ਆਉਣ ਦੀ ਲੋੜ ਹੈ। ਕੁਦਰਤ ਵਲੋਂ ਬਖਸ਼ੇ ਵਸੀਲਿਆਂ ਦੀ ਸਾਂਭ-ਸੰਭਾਲ ਕਰੀਏ। ਇਸ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਾਪਤ ਹੋਵੇਗਾ। ਜੇਕਰ ਸਾਡੇ ਵਲੋਂ ਕੁਦਰਤੀ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਆਉਣ ਵਾਲਾ ਸਮਾਂ ਸਾਨੂੰ ਕਦੇ ਮੁਾਫ਼ ਨਹੀਂ ਕਰੇਗਾ।

-ਰੇਸ਼ਮ ਸਿੰਘ।

27-04-2021

 ਸਰਕਾਰ ਅੰਕੜੇ ਪੇਸ਼ ਕਰੇ

ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ 2 ਰੁਪਏ ਹਿਸਾਬ ਨਾਲ ਪ੍ਰਤੀ ਮੈਂਬਰ ਨੂੰ 30 ਕਿਲੋ ਕਣਕ ਦਿੱਤੀ ਜਾਂਦੀ ਹੈ ਜੋ ਆਮ ਪਰਿਵਾਰਾਂ ਲਈ ਇਕ ਵੱਡੀ ਸਹੂਲਤ ਹੈ। ਪਰ ਅਸੀਂ ਸਰਕਾਰ ਕੋਲੋਂ ਮੰਗ ਕਰ ਰਹੇ ਹਾਂ ਕਿ ਉਹ ਇਹ ਅੰਕੜੇ ਪੇਸ਼ ਕਰੇ ਕਿ ਉਪਰੋਕਤ ਕਣਕ ਦਾ ਕੋਟਾ ਐਸ.ਸੀ., ਬੀ.ਸੀ. ਤੇ ਜਨਰਲ ਵਰਗ ਦੇ ਹਿੱਸੇ ਕਿੰਨਾ-ਕਿੰਨਾ ਆਉਂਦਾ ਹੈ। ਇਹ ਸਪੱਸ਼ਟ ਕਰਨਾ ਸਰਕਾਰ ਦਾ ਫ਼ਰਜ਼ ਹੈ। ਕਿਉਂਕਿ ਇਹ ਭੇਦ ਪਿਛਲੇ ਲੰਮੇ ਸਮੇਂ ਤੋਂ ਬਣਿਆ ਹੋਇਆ ਹੈ, ਜਿਸ ਤੋਂ ਪਰਦਾ ਉੱਠਣਾ ਜ਼ਰੂਰੀ ਹੈ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਦਲਿਤਾਂ 'ਤੇ ਸਿਆਸਤ

ਕਿਸੇ ਵੀ ਦੇਸ਼, ਸੂਬੇ ਜਾਂ ਖੇਤਰ ਵਿਚ ਸਦੀਆਂ ਤੋਂ ਲਤਾੜੇ ਗਏ ਲੋਕਾਂ ਨੂੰ ਸਿਆਸੀ ਪ੍ਰਕਿਰਿਆ ਦਾ ਹਿੱਸਾ ਬਣਾ ਕੇ ਉਨ੍ਹਾਂ ਦਾ ਸਸ਼ਕਤੀਕਰਨ ਕਰਨਾ ਗੰਭੀਰ ਮੁੱਦਾ ਹੈ। ਜਾਤ-ਪਾਤ ਦੀਆਂ ਪ੍ਰਥਾਵਾਂ ਕਾਰਨ ਦਲਿਤ ਹਮੇਸ਼ਾ ਹੀ ਹਾਸ਼ੀਏ 'ਤੇ ਰਹੇ ਹਨ। ਉਨ੍ਹਾਂ ਨਾਲ ਵੱਡੇ ਵਿਤਕਰੇ ਹੋਏ ਅਤੇ ਵੱਖ-ਵੱਖ ਸਮਿਆਂ 'ਤੇ ਹੋਏ ਜਬਰ ਦੇ ਨਾਲ-ਨਾਲ ਉਨ੍ਹਾਂ ਨੂੰ ਰੋਜ਼ਾਨਾ ਜੀਵਨ ਵਿਚ ਸੂਖਮ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ। ਉਨ੍ਹਾਂ ਨੂੰ ਅਛੂਤ ਮੰਨਿਆ ਗਿਆ, ਮੰਦਰਾਂ ਵਿਚ ਆਉਣ, ਖੂਹਾਂ ਤੋਂ ਪਾਣੀ ਭਰਨ ਅਤੇ ਕਈ ਹੋਰ ਪਾਬੰਦੀਆਂ ਲਗਾਈਆਂ ਗਈਆਂ। ਦਲਿਤ ਮੁਕਤੀ ਲਈ ਕਈ ਅੰਦੋਲਨ ਚੱਲੇ। ਭਗਤ ਕਬੀਰ, ਭਗਤ ਰਵਿਦਾਸ ਅਤੇ ਭਗਤੀ ਲਹਿਰ ਦੇ ਹੋਰ ਸੰਤਾਂ ਨੇ ਜਾਤ-ਪਾਤ ਤੋਂ ਮੁਕਤ ਕਰਾਉਣ ਲਈ ਆਵਾਜ਼ ਬੁਲੰਦ ਕੀਤੀ। ਸਿੱਖ ਗੁਰੂਆਂ ਨੇ ਸਮਾਜ ਨੂੰ ਜਾਤ-ਪਾਤ ਤੋਂ ਮੁਕਤ ਕਰਾਉਣ ਲਈ ਮਹਾਨ ਯਤਨ ਕੀਤੇ। ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਦਲਿਤ ਭਾਈਚਾਰੇ ਨੂੰ ਭਰਮਾਉਣ ਦੇ ਯਤਨ ਹੋਣ ਲੱਗ ਪਏ ਹਨ ਪਰ ਜਾਤ-ਪਾਤ ਵਿਰੁੱਧ ਲੜਾਈ ਲਗਾਤਾਰ ਸਮਾਜਿਕ ਸੰਘਰਸ਼ ਦਾ ਹਿੱਸਾ ਹੈ। ਦਲਿਤਾਂ ਨੂੰ ਆਪਣੇ ਹੱਕਾਂ ਲਈ ਜਥੇਬੰਦ ਹੋ ਕੇ ਸਮਾਜਿਕ, ਸਿਆਸੀ ਅਤੇ ਆਰਥਿਕ ਲੜਾਈਆਂ ਲੜਨੀਆਂ ਪੈਣੀਆਂ ਹਨ ਜੋ ਲਤਾੜੇ ਹੋਏ ਲੋਕ ਹਮੇਸ਼ਾ ਲੜਦੇ ਆਏ ਹਨ। ਦਲਿਤਾਂ ਨੂੰ ਘੱਟ-ਗਿਣਤੀ ਫ਼ਿਰਕਿਆਂ ਦੇ ਲੋਕਾਂ ਅਤੇ ਆਰਥਿਕ ਪੱਖ ਤੋਂ ਕਮਜ਼ੋਰ ਵਰਗਾਂ ਨਾਲ ਸਾਂਝ ਵਧਾ ਕੇ ਵਿਤਕਰਿਆਂ ਦਾ ਵਿਰੋਧ ਕਰਨ ਵਾਲੇ ਵੱਡੇ ਮੁਹਾਜ਼ ਬਣਾਉਣੇ ਚਾਹੀਦੇ ਹਨ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।

ਅਧਿਆਪਕ ਤਬਾਦਲੇ ਭ੍ਰਿਸ਼ਟਾਚਾਰ 'ਤੇ ਰੋਕ

ਪਹਿਲਾਂ ਤਾਂ ਸਰਕਾਰੀ ਨੌਕਰੀ ਮਿਲਣੀ ਔਖੀ ਹੈ। ਫਿਰ ਬਦਲੀ ਕਰਵਾਉਣੀ ਉਸ ਤੋਂ ਵੀ ਜ਼ਿਆਦਾ ਔਖੀ ਸੀ। ਇਸ ਵਾਰ ਹੋਏ ਅਧਿਆਪਕ ਤਬਾਦਲੇ ਮੌਜੂਦਾ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਤਬਾਦਲਾ ਨੀਤੀ ਬਣਾਉਣ ਲਈ ਸਮੂਹ ਇਮਾਨਦਾਰ ਅਫਸਰ ਅਤੇ ਜਥੇਬੰਦੀਆਂ ਦੇ ਆਗੂਆਂ ਵਲੋਂ ਭ੍ਰਿਸ਼ਟਾਚਾਰ 'ਤੇ ਲਾਈ ਰੋਕ ਸ਼ਲਾਘਾਯੋਗ ਉਪਰਾਲਾ ਹੈ। ਆਮ ਲੋਕਾਂ ਦਾ ਸਿਸਟਮ ਵਿਚ ਵਿਸ਼ਵਾਸ ਵਧਿਆ ਹੈ। ਬਾਕੀ ਮਹਿਕਮਿਆਂ ਦੇ ਤਬਾਦਲੇ ਨਿਯੁਕਤੀਆਂ ਇਸੇ ਤਰ੍ਹਾਂ ਹੀ ਹੋਣੇ ਚਾਹੀਦੇ ਹਨ। ਆਪਸੀ ਬਦਲੀ ਲਈ ਹੋਰ ਮੌਕਾ ਮਿਲਣਾ ਚਾਹੀਦਾ ਹੈ ਤਾਂ ਕਿ ਮਹਿੰਗੇ ਸਫ਼ਰ ਤੋਂ ਰਾਹਤ ਮਿਲ ਸਕੇ। ਨੌਕਰੀ ਨੇੜੇ ਹੋਵੇ ਵੱਧ ਧਿਆਨ ਦਿੱਤਾ ਜਾਂਦਾ ਹੈ। ਆਸ ਹੈ ਸਰਕਾਰ ਆਪਸੀ ਬਦਲੀਆਂ ਲਈ ਹੋਰ ਮੌਕਾ ਜ਼ਰੂਰ ਦੇਵੇਗੀ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।

ਵਾਤਾਵਰਨ ਦੀ ਸੰਭਾਲ

ਪਿਛਲੇ ਦਿਨੀਂ 'ਅਜੀਤ' ਵਿਚ ਵਿਸ਼ਵ ਧਰਤੀ ਦਿਵਸ 'ਤੇ ਵਿਜੈ ਬੰਬੇਲੀ ਦਾ ਲੇਖ 'ਆਓ ਧਰਤੀ ਦਾ ਅਦਬ ਕਰੀਏ' ਪੜ੍ਹਿਆ। ਲੇਖਕ ਨੇ ਬਹੁਤ ਗਿਆਨ ਭਰਪੂਰ ਜਾਣਕਾਰੀ ਦਿੱਤੀ। ਮਨੁੱਖ ਨੇ ਪੂਰੀ ਧਰਤੀ ਤੇ ਆਪਣੀ ਹੀ ਸਰਦਾਰੀ ਬਣਾ ਲਈ ਹੈ ਤੇ ਦੂਜੇ ਜੀਵ, ਜਨੌਰ, ਜੰਗਲ, ਬੇਲੇ, ਝੀਲਾਂ, ਪਹਾੜ, ਹਵਾ, ਅਸਮਾਨ ਆਦਿ ਦੀ ਰੱਤਾ ਭਰ ਵੀ ਪ੍ਰਵਾਹ ਨਹੀਂ ਕੀਤੀ। ਆਧੁਨਿਕ ਮਨੁੱਖ ਨੇ ਕੁਦਰਤ ਨਾਲ ਇਕ ਬੇਜਾਨ ਮਸ਼ੀਨ ਵਾਂਗ ਵਿਵਹਾਰ ਕੀਤਾ ਹੈ। ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਿਸ ਨਾਲ ਤਪਸ਼ ਦਾ ਬਹੁਤ ਵਧ ਜਾਣ ਦਾ ਖਤਰਾ ਹੈ ਤੇ ਇਸ ਮਾਰੂ ਤਪਸ਼ ਨੇ ਪਹਿਲਾਂ ਦਰਿਆਵਾਂ ਨੂੰ ਉਛਾਲ ਦੇਣਾ ਹੈ ਅਤੇ ਇਸ ਤਰ੍ਹਾਂ ਦਰਿਆਵਾਂ ਦੇ ਪਾਣੀ ਨੇ ਲਾਗਲੀਆਂ ਜ਼ਮੀਨਾਂ ਤੇ ਬਸਤੀਆਂ ਨੂੰ ਨਿਗਲ ਜਾਣਾ ਹੈ। ਇਸ ਲਈ ਸਮਾਂ ਰਹਿੰਦੇ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਰੁੱਖ ਜਿਥੇ ਵਰਖਾ ਹੋਣ ਵਿਚ ਸਹਾਈ ਹੁੰਦੇ ਹਨ, ਉਥੇ ਪਾਣੀ ਅਤੇ ਨਮੀ ਨੂੰ ਸੰਭਾਲਣ ਵਿਚ ਵੀ ਸਹਾਈ ਹੁੰਦੇ ਹਨ।

-ਬਖਸ਼ੀਸ਼ ਸਿੰਘ ਜਵੰਦਾ
ਸੇਵਾਮੁਕਤ ਲੈਕਚਰਾਰ, ਤਰਨ ਤਾਰਨ।

ਖ਼ਤਮ ਹੋ ਰਿਹਾ ਅਪਣੱਤ

ਅਪਣੱਤ ਦਾ ਅਰਥ ਹੈ-ਮਨੁੱਖ ਦੇ ਇਖ਼ਲਾਕੀ ਫਰਜ਼, ਰਿਸ਼ਤਿਆਂ ਵਿਚ ਸਾਂਝ ਅਤੇ ਦੂਜਿਆਂ ਪ੍ਰਤੀ ਪਿਆਰ। ਕੋਈ ਸਮਾਂ ਸੀ ਜਦੋਂ ਰਿਸ਼ਤਿਆਂ ਵਿਚ ਅਪਣੱਤ ਹੁੰਦੀ ਸੀ। ਮਨੁੱਖ ਇਕ-ਦੂਜੇ ਦਾ ਅਦਬ-ਸਤਿਕਾਰ ਕਰਨਾ ਫਰਜ਼ ਸਮਝਦਾ ਸੀ। ਪਰ ਅੱਜ ਦੇ ਮੱਨੁਖ ਦਾ ਮੋਹ ਪੈਸੇ ਨਾਲ ਹੈ। ਉਹ ਪੈਸੇ ਦੀ ਦੌੜ ਵਿਚ ਅੰਨ੍ਹਾ ਹੋ ਗਿਆ ਹੈ। ਮਨੁੱਖ ਦੀ ਸੋਚ ਵੀ ਪਦਾਰਥਵਾਦੀ ਹੋ ਗਈ ਹੈ। ਅੱਜ ਦਾ ਮਨੁੱਖ ਆਪਣੇ ਮਤਲਬ ਲਈ ਹੀ ਇਕ-ਦੂਜੇ ਨੂੰ ਵਰਤ ਰਿਹਾ ਹੈ ਅਤੇ ਲੋੜ ਖ਼ਤਮ ਹੋਣ ਤੇ ਉਸ ਤੋਂ ਕਿਨਾਰਾ ਕਰ ਲਿਆ ਜਾਂਦਾ ਹੈ। ਮਨੁੱਖ ਵਿਚ ਅਪਣੱਤ ਦੀ ਭਾਵਨਾ ਇਕ ਦਿਖਾਵਾ ਰਹਿ ਗਈ ਹੈ। ਸਚਾਈ, ਇਮਾਨਦਾਰੀ ਆਦਿ ਸਿਰਫ ਬੀਤੇ ਸਮੇਂ ਦੀਆਂ ਗੱਲਾਂ ਜਾਂ ਕਿਤਾਬਾਂ ਵਿਚ ਰਹਿ ਗਈਆਂ ਹਨ। ਅੱਜ ਮਨੁੱਖ ਨੂੰ ਲੋੜ ਹੈ ਕਿ ਖ਼ਤਮ ਹੋ ਚੁੱਕੀ ਅਪਣੱਤ ਨੂੰ ਮੁੜ ਤੋਂ ਸੁਰਜੀਤ ਕਰਨ ਦੀ। ਮਨੁੱਖ ਨੂੰ ਆਪਣੀਆਂ ਲੋੜਾਂ, ਇਛਾਵਾਂ ਨੂੰ ਆਪਣੀ ਸਮੱਰਥਾ ਅਨੁਸਾਰ ਪੂਰਾ ਕੀਤਾ ਜਾਵੇ।

-ਬਿਕਰਮ ਜੀਤ ਸਿੰਘ, ਬਰਨਾਲਾ।

26-04-2021

 ਡਰ ਕੋਰੋਨਾ ਦਾ...
ਦੂਜੀ ਪਾਰੀ ਦੌਰਾਨ ਨਿੱਤ ਦਿਨ ਵਧ ਰਹੇ ਕੋਵਿਡ-19 ਦੇ ਅੰਕੜਿਆਂ ਦੇ ਨਾਲ-ਨਾਲ ਇਸ ਦਾ ਡਰ ਵੀ ਲੋਕਾਂ 'ਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਲੋਕ ਸਹਿਮੇ ਪਏ ਹਨ ਪਤਾ ਨ੍ਹੀਂ ਕੱਲ੍ਹ ਨੂੰ ਜ਼ਿੰਦਗੀ ਖਤਮ ਨਾ ਹੋ ਜਾਵੇ, ਜੋ ਕਿਧਰੇ ਸਰਕਾਰ ਤਾਲਾਬੰਦੀ ਲਾਉਣ ਦੀ ਗੱਲ ਕਰਦੀ ਹੈ ਤਾਂ ਵੀ ਲੋਕਾਂ 'ਚ ਏਧਰ-ਉਧਰ ਭੱਜਣ ਦੀ ਹੋੜ ਲੱਗ ਜਾਂਦੀ ਹੈ। ਆਮ ਅਤੇ ਮੱਧਵਰਗੀ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ ਕਿ ਜੇ ਕਿਧਰੇ ਕਰਫਿਊ ਅਤੇ ਲਾਕਡਾਊਨ ਵਰਗੇ ਹਾਲਾਤ ਬਣ ਗਏ ਤਾਂ ਉਨ੍ਹਾਂ ਦਾ ਕੀ ਬਣੂੰ। ਕਿਧਰੇ ਟੀਕਾਕਰਨ ਦੇ ਮਾੜੇ ਪ੍ਰਭਾਵਾਂ ਦੀਆਂ ਅਫ਼ਵਾਹਾਂ ਸੁਣ ਕੇ ਵੀ ਆਮ ਜਨਤਾ ਨੂੰ ਘਬਰਾਹਟ ਹੋਣ ਲੱਗ ਜਾਂਦੀ ਹੈ। ਇਥੇ ਕੋਰੋਨਾ ਨਾਲੋਂ ਉਸ ਦਾ ਡਰ ਜ਼ਿਆਦਾਤਰ ਭਾਰੂ ਹੋਇਆ ਪਿਆ ਹੈ ਅਤੇ ਲੋਕਾਂ ਨੂੰ ਇਸ ਤੋਂ ਪੈਦਾ ਹੋਣ ਵਾਲੇ ਭਿਆਨ ਸਿੱਟਿਆਂ ਨੇ ਮਾਨਸਿਕ ਤੌਰ 'ਤੇ ਬਿਮਾਰ ਕਰ ਦਿੱਤਾ ਹੈ। ਇਸ ਤਰ੍ਹਾਂ ਅਸੀਂ ਇਸ ਮਹਾਂਮਾਰੀ ਤੋਂ ਜੰਗ ਨਹੀਂ ਜਿੱਤ ਸਕਦੇ, ਸਾਨੂੰ ਲੋੜ ਹੈ ਹਿੰਮਤ, ਹੌਸਲੇ ਤੇ ਸਬਰ ਦੀ ਅਤੇ ਨਾਲ ਹੀ ਅਫ਼ਵਾਹਾਂ ਤੋਂ ਬਚਣ ਦੀ। ਸੋ, ਹੁਣ ਸਾਨੂੰ ਸਮਾਂ ਬੇਅਰਥ ਗੁਆਉਣ ਦੀ ਬਜਾਏ ਲਾਗੂ ਕੀਤੀਆਂ ਪਾਬੰਦੀਆਂ ਅਤੇ ਸਾਵਧਾਨੀਆਂ ਨੂੰ ਆਪਣੀ ਜ਼ਿੰਦਗੀ 'ਚ ਅਪਣਾ ਕੇ ਇਸ ਮਹਾਂਮਾਰੀ ਦਾ ਖਾਤਮਾ ਅਤੇ ਸੰਘਰਸ਼ ਕਰਨ ਦੀ ਲੋੜ ਹੈ।


-ਗੁਰਸੇਵਕ ਰੰਧਾਵਾ
ਪਟਿਆਲਾ।


ਨਹਿਰ ਨਜ਼ਾਰਾ ਕਿ ਜ਼ਹਿਰ ਕਿਨਾਰਾ
ਮੇਰਾ ਘਰ ਫ਼ਰੀਦਕੋਟ ਵਿਖੇ ਜੌੜੀਆਂ ਨਹਿਰਾਂ ਉੱਪਰ ਸਥਿਤ ਹੋਣ ਕਰਕੇ ਮੈਂ ਇਸ ਦਾ ਨਾਂਅ 'ਨਹਿਰ ਨਜ਼ਾਰਾ' ਰੱਖ ਬੈਠਾ ਪਰ ਅੱਜਕਲ੍ਹ ਜੋ ਪਾਣੀ ਇਨ੍ਹਾਂ ਨਹਿਰਾਂ ਵਿਚ ਵਹਿ ਰਿਹਾ ਹੈ, ਉਸ ਨੂੰ ਪਾਣੀ ਕਹਿਣਾ ਉਚਿਤ ਨਹੀਂ। ਸੋਚਦਾ ਹਾਂ ਕਿ ਘਰ ਦਾ ਨਾਂਅ ਬਦਲਕੇ 'ਜ਼ਹਿਰ ਕਿਨਾਰਾ' ਕਿਉਂ ਨਾ ਰੱਖ ਲਿਆ ਜਾਵੇ। ਤੁਸੀਂ ਦੱਸੋ?


-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।


ਹਰੀਆਂ ਝੰਡੀਆਂ
ਪਾਠਕੋ ਆਪਾਂ ਨੇ ਅੱਜ ਤੱਕ ਇਹ ਤਾਂ ਅਕਸਰ ਹੀ ਦੇਖਿਆ, ਪੜ੍ਹਿਆ ਤੇ ਸੁਣਿਆ ਹੈ ਕਿ ਫਲਾਣੇ ਨੇਤਾ ਨੇ ਅੱਜ ਨਵੀਂ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ, ਤੀਰਥ ਯਾਤਰਾ 'ਤੇ ਜਾਣ ਲਈ ਬੱਸ ਨੂੰ ਹਰੀ ਝੰਡੀ ਦਿਖਾਈ, ਖੇਡ ਦੇ ਮੈਦਾਨਾਂ ਵਿਚ ਖਿਡਾਰੀਆਂ ਦੇ ਮਾਣ-ਸਨਮਾਨਲਈ ਹਰੀ ਝੰਡੀ ਦਿਖਾ ਕੇ ਉਨ੍ਹਾਂ ਨੂੰ ਜਿੱਤ ਵੱਲ ਰਵਾਨਾ ਕੀਤਾ ਜਾਂਦਾ ਹੈ। ਪਰ ਉਸ ਵੇਲੇ ਤਾਂ ਹਰੀ ਝੰਡ ਵੀ ਸ਼ਰਮਸਾਰ ਹੋ ਕੇ ਰੋਣ ਲੱਗ ਪਈ ਹੋਵੇਗੀ। ਜਦੋਂ ਸਾਡੇ ਦੇਸ਼ ਦੇ ਵਿਚ ਹਰੀ ਝੰਡੀ ਮੁਰਦਿਆਂ ਨੂੰ ਸ਼ਮਸ਼ਾਨਘਾਟ ਵੱਲ ਰਵਾਨਾਕਰਨ ਲਈ ਸਾਡੇ ਅੱਜ ਦੇ ਧੋਖੇਬਾਜ਼, ਬੇਈਮਾਨ ਹੈਂਕੜਬਾਜ਼ ਆਗੂਆਂ ਨੇ ਲਹਿਰਾਈ ਤੇ ਉਹ ਵੀ ਸੋਚੀ ਸਮਝੀ ਸਾਜਿਸ਼ ਅਧੀਨ, ਸਾਨੂੰ ਤਾਂ ਇਹ ਗੱਲ ਕਰਦਿਆਂ ਨੂੰ ਵੀ ਸ਼ਰਮ ਮਹਿਸੂਸ ਹੋ ਰਹੀ ਹੈ ਪਰ ਉਨ੍ਹਾਂ ਨੂੰ ਕੀ ਆਖੀਏ ਜਿਨ੍ਹਾਂ ਨੇ...। ਗੱਲ ਕਰੀਏ ਮੱਧ ਪ੍ਰਦੇਸ਼ ਵਿਚਲੇ ਭੋਪਾਲ ਦੇ ਸਾਬਕਾ ਮੇਅਰ ਅਲੋਕ ਸ਼ਰਮਾ ਦੀ ਜਿਸ ਨੇ ਇਨਸਾਨੀਅਤ ਪ੍ਰਤੀ ਸਾਰੀਆਂ ਹੱਦਾਂ ਨੂੰ ਪਾਰ ਕਰਦਿਆਂ ਲੀਡਰੀ ਚਮਕਾਉਣ ਲਈ ਅਤਿ ਘਟੀਆ ਕਾਰਾ ਕੀਤਾ। ਇਸ ਵੇਲੇ ਦੇਸ਼ ਵਿਚ ਕੋਰੋਨਾ ਕਾਰਨ ਮੌਤ ਦਰ ਵਧੀ ਹੈ, ਭੋਪਾਲ ਸ਼ਹਿਰ ਵਿਚ ਜਦੋਂ ਲੋਕ ਕੋਰੋਨਾ ਜਾਂ ਹੋਰ ਬਿਮਾਰੀਆਂ ਨਾਲ ਮਰਨੇ ਸ਼ੁਰੂ ਹੋਏ ਤਾਂ ਇਸ ਨੇਤਾ ਨੇ ਉਨ੍ਹਾਂ ਨੂੰ ਸਮਸ਼ਾਨਘਾਟ ਵੱਲ ਰਵਾਨਾ ਕਰਨ ਲਈ ਹਰੀ ਝੰਡੀ ਦਾ ਇਸਤੇਮਾਲ ਕੀਤਾ ਹੈ, ਇਹ ਲੋਕ ਨੇ ਜਿਹੜੇ ਮੌਤਾਂ ਨੂੰ ਸ਼ੁੱਭ ਸਮਝਦੇ ਹਨ।


-ਬਲਬੀਰ ਸਿੰਘ ਬੱਬੀ


ਦਰਦਨਾਕ ਹਾਦਸਾ
ਮਹਾਰਾਸ਼ਟਰ ਦੇ ਨਾਸਿਕ ਵਿਚ ਆਕੀਸਜਨ ਸਪਲਾਈ ਰੁਕਣ ਨਾਲ ਵੈਂਟੀਲੇਟਰ 'ਤੇ ਪਏ ਤਕਰੀਬਨ 24 ਮਰੀਜ਼ਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਿਕ ਹਸਪਤਾਲ ਦੇ ਸਟੋਰੇਜ ਪਲਾਂਟ 'ਚੋਂ ਆਕਸੀਜਨ ਦਾ ਰਿਸਾਅ ਹੋਣ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ। ਅੱਜ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ। ਕਿਤੇ ਕਿਤੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਸੀ ਆਕਸੀਜਨ ਸਿਲੰਡਰਾਂ ਦੀ ਕਾਲਾਬਾਜ਼ਾਰੀ ਤੇ ਚੋਰੀ ਵੀ ਹੋਈ ਹੈ। ਪਿਛਲੇ ਸਾਲ ਦੇਸ਼ ਦੇ ਕਈ ਹਸਪਤਾਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸੁਣਨ ਨੂੰ ਮਿਲੀਆਂ ਸਨ, ਜਿਸ ਕਾਰਨ ਕਈ ਕੋਰੋਨਾ ਮਰੀਜ਼ਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਨੇ ਮ੍ਰਿਤਕ ਮਰੀਜ਼ਾਂ ਦੇ ਵਾਰਸਾਂ ਨੂੰ ਮੁਆਵਜ਼ੇ ਦਾ ਐਲਾਨ ਕੀਤਾ ਹੈ ਤੇ ਘਟਨਾ ਦੀ ਜਾਂਚ ਲਈ ਟੀਮਾਂ ਦਾ ਗਠਨ ਵੀ ਕੀਤਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜਿਨ੍ਹਾਂ ਪਰਿਵਾਰਾਂ 'ਤੇ ਇਹ ਆਫ਼ਤ ਦੀ ਘੜੀ ਆਈ ਹੈ, ਕੀ ਮੁਆਵਜ਼ਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਦੀ ਕਮੀ ਪੂਰੀ ਹੋ ਜਾਵੇਗੀ? ਗਲਤੀ ਇਕ ਬੰਦੇ ਦੀ ਹੁੰਦੀ ਹੈ ਤੇ ਭੁਗਤਣਾ ਬਹੁਤ ਬੰਦਿਆਂ ਨੂੰ ਪੈਂਦਾ ਹੈ। ਅਜਿਹੀਆਂ ਮੰਦਭਾਗੀਆਂ ਘਟਨਾਵਾਂ ਸੁਣ ਕੇ ਜੋ ਲੋਕ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਣ ਲਈ ਜਾਂਦੇ ਹਨ, ਉਹ ਸਹਿਮ ਜਾਂਦੇ ਹਨ।


-ਸੰਜੀਵ ਸਿੰਘ ਸੈਣੀ
ਮੋਹਾਲੀ।


ਕੋਰੋਨਾ ਦੇ ਨਾਂਅ 'ਤੇ ਹਨੇਰਗਰਦੀ
ਦੁੁਨੀਆ ਦਾ ਇਤਿਹਾਸ ਵੇਖੀਏ ਤਾਂ ਪੰਜਾਹ ਤੋਂ ਸੌ ਸਾਲ ਜਾਂ ਇਸ ਤੋਂ ਵੱਧ ਕੁਝ ਸਾਲਾਂ ਬਾਅਦ ਵੱਡੀਆਂ-ਵੱਡੀਆਂ ਮਹਾਂਮਾਰੀਆਂ ਫੈਲਦੀਆਂ ਰਹੀਆਂ ਹਨ ਤੇ ਲੱਖਾਂ ਕਰੋੜਾਂ ਲੋਕ ਮਰਦੇ ਰਹੇ ਹਨ। ਇਸੇ ਤਰ੍ਹਾਂ ਕੋਰੋਨਾ ਮਹਾਂਮਾਰੀ ਲਗਾਤਾਰ ਭਾਰਤ ਵਿਚ ਖ਼ਤਰਨਾਕ ਰੂਪ ਧਾਰਦੀ ਜਾ ਰਹੀ ਹੈ। ਇਸੇ ਕੋਰੋਨਾ ਦੀ ਆੜ ਵਿਚ ਅੱਜ ਕੁਝ ਇਕ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਲੋਕਾਂ ਦੀ ਲੁੱਟ ਹੋ ਰਹੀ ਹੈ। ਆਕਸੀਜਨ ਬਲੈਕ ਵਿਚ ਵਿਕ ਰਹੀ ਹੈ। ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਕੋਰੋਨਾ ਦਾ ਡਰਾਵਾ ਦੇ ਕੇ ਮੋਟੀਆਂ ਰਕਮਾਂ ਲੈਕੇ ਰਿਪੋਰਟਾਂ ਨੈਗੇਟਿਵ ਬਣਾਈਆਂ ਜਾ ਰਹੀਆਂ ਹਨ। ਆਏ ਦਿਨ ਸੋਸ਼ਲ ਮੀਡੀਆ 'ਤੇ ਇਸ ਲੁੱਟ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਕੋਰੋਨਾ ਵੈਕਸੀਨ ਤੇ ਆਕਸੀਜਨ ਮੁਹੱਈਆ ਕਰਾਉਣ ਦੇ ਮਾਮਲੇ ਵਿਚ ਗ਼ੈਰ-ਭਾਜਾਪਾਈ ਰਾਜਾਂ ਵਿਚ ਵਿਤਕਰਾ ਕੀਤਾ ਜਾ ਰਿਹਾ ਹੈ। ਇਸੇ ਕਰਕੇ ਅਦਾਲਤਾਂ ਵਲੋਂ ਦਖਲ ਦੇ ਕੇ ਕੇਂਦਰ ਸਰਕਾਰ ਤੋਂ ਜਵਾਬ ਤਲਬੀ ਕੀਤੀ ਜਾ ਰਹੀ ਹੈ। ਸੋ, ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕੋਰੋਨਾ ਦੇ ਨਾਂਅ 'ਤੇ ਲੁੱਟਣ ਵਾਲੇ ਮਰੀਆਂ ਜ਼ਮੀਰਾਂ ਵਾਲੇ ਲੋਕਾਂ 'ਤੇ ਸ਼ਿਕੰਜਾ ਕੱਸਿਆ ਜਾਵੇ। ਕੋਰੋਨਾ 'ਤੇ ਦਹਿਸ਼ਤ ਨਾਲ ਨਹੀਂ ਸਗੋਂ ਸਾਵਧਾਨੀ, ਇਮਾਨਦਾਰੀ ਅਤੇ ਹਮਦਰਦੀ ਨਾਲ ਕਾਬੂ ਪਾਇਆ ਜਾ ਸਕਾਦ ਹੈ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ।


ਮੰਡੀਆਂ 'ਚ ਰੁਲਦਾ ਕਿਸਾਨ
ਸਰਕਾਰ ਭਾਵੇਂ ਆਪਣੀ ਪਿੱਠ ਥਾਪੜੀ ਜਾਵੇ ਕਿ ਕਣਕ ਖਰੀਦ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ, ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ, ਤਾਂ ਹੀ ਤਾਂ ਪੰਜਾਬ ਦਾ ਕਿਸਾਨ ਮੰਡੀਆਂ 'ਚ ਰੁਲ ਰਿਹਾ ਹੈ। ਬਾਰਦਾਨੇ ਦੀ ਘਾਟ ਅਤੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਮੰਡੀਆਂ ਵਿਚ ਕਿਸਾਨਾਂ ਨੂੰ ਨਾ ਤਾਂ ਪੀਣ ਵਾਲੇ ਪਾਣੀ ਦੀ ਸਹੂਲਤ ਹੈ ਅਤੇ ਨਾ ਹੀ ਮੀਂਹ ਝੜੀ ਵਿਚ ਸਿਰ ਛੁਪਾਉਣ ਦਾ ਕੋਈ ਉਚਿਤ ਪ੍ਰਬੰਧ ਹੈ। ਬੇਸ਼ੱਕ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਸਿੱਧੀ ਅਦਾਇਗੀ ਕੀਤੀ ਜਾ ਰਹੀ ਹੈ ਪਰ ਕਈ ਮੰਡੀਆਂ 'ਚ ਪੋਰਟਲ ਬਣਨ ਦੇ ਬਾਵਜੂਦ ਵੀ ਕਣਕ ਦੀ ਅਦਾਇਗੀ ਅਜੇ ਤੱਕ ਸ਼ੁਰੂ ਨਹੀਂ ਹੋ ਸਕੀ। ਸਰਕਾਰ ਲਿਫਟਿੰਗ ਅਤੇ ਕਿਸਾਨਾਂ ਦੀ ਅਦਾਇਗੀ ਕਰਨ 'ਚ ਢਿੱਲ ਨਾ ਵਰਤੇ।


-ਰਾਜੇਸ਼ ਭਾਰਦਵਾਜ
ਪਿੰਡ ਤੇ ਡਾਕ: ਦਾਤਾਰਪੁਰ (ਚੌਂਕੀ), ਜ਼ਿਲ੍ਹਾ ਹੁਸ਼ਿਆਰਪੁਰ।

23-04-2021

 ਮਹਿੰਗਾਈ ਦਾ ਵਾਧਾ ਬੇਰੋਕ ਜਾਰੀ
ਪੈਟਰੋਲ, ਡੀਜ਼ਲ, ਖੇਤੀ ਦੇ ਸੰਦ ਦਵਾਈਆਂ, ਖਾਦਾਂ, ਬੀਜਾਂ ਅਤੇ ਹੋਰ ਲੋੜੀਂਦਾ ਸਪੇਅਰ ਪਾਰਟਸ ਦਿਨ-ਬ-ਦਿਨ ਅਸਮਾਨ ਛੂਹ ਰਿਹਾ ਹੈ। ਕਿਸਾਨ ਦੀ ਪੈਦਾਵਾਰ ਜ਼ਿਆਦਾ ਹੋਣ ਕਰਕੇ ਹੀ ਖ਼ਰਚਿਆਂ ਦਾ ਵਧਣਾ ਕਬੀਲਦਾਰੀ ਦੇ ਪੈਰ ਨਹੀਂ ਲੱਗਣ ਦੇ ਰਿਹਾ। ਬੇਜ਼ਮੀਨੇ ਮਜ਼ਦੂਰ ਕਿਸਾਨਾਂ ਦੀ ਵਿਥਿਆ ਹੋਰ ਵੀ ਦਰਦਮੰਦੀ ਵਾਲੀ ਹੈ। ਬਲਦੀ 'ਤੇ ਘਿਓ ਖੇਤੀ ਦੇ ਕਾਲੇ ਕਾਨੂੰਨਾਂ ਨੇ ਪਾਇਆ ਹੈ। ਸਮਾਜ ਦਾ ਹਰ ਨਾਗਰਿਕ ਗੁੱਸੇ ਵਿਚ ਹੈ ਜੋ ਕਿ ਮੰਗਾਂ ਮਨਵਾਉਣ ਲਈ ਲੋਕਤੰਤਰੀ ਸ਼ਾਂਤਮਈ ਧਰਨਿਆਂ 'ਤੇ ਬੈਠਾ ਹੈ। ਕੇਂਦਰ ਸਰਕਾਰ ਮੰਗਾਂ ਮੰਨਣ ਦੀ ਬਜਾਏ ਆਪਣੀ ਕਬਰ ਆਪ ਖੋਦਣ ਦੇ ਰਾਹ ਪੈ ਚੁੱਕੀ ਹੈ। ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਅਤੇ ਕੇਂਦਰੀ ਸਰਕਾਰ ਨੂੰ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਕੋਰੋਨਾ ਨਾਲ ਡਰਾਵੇ ਦੇ ਕੇ ਹੱਕਾਂ ਲਈ ਜੂਝਦਿਆਂ ਨੂੰ ਬਹੁਤੀ ਦੇਰ ਨਹੀਂ ਡੱਕਿਆ ਜਾ ਸਕਦਾ। ਆਸ ਹੈ ਸਰਕਾਰਾਂ ਵਲੋਂ ਅੰਦੋਲਨ ਸਮਾਪਤੀ ਲਈ ਮੰਗਾਂ ਮੰਨਣ ਦਾ ਮਾਮਲਾ ਹੱਲ ਕਰਨ ਲਈ ਯਤਨ ਕੀਤੇ ਜਾਣਗੇ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।


ਦਮ ਤੋੜ ਰਿਹਾ ਲੋਕਤੰਤਰ
ਭਾਰਤ ਦੀ ਰਾਜਨੀਤੀ ਵਿਚ ਬਹੁਤ ਹੀ ਨਿਘਾਰ ਆ ਗਿਆ ਹੈ। ਕੋਈ ਵੀ ਸੰਵਿਧਾਨਕ ਸੰਸਥਾ ਇਸ ਦੇ ਪ੍ਰਭਾਵ ਤੋਂ ਨਹੀਂ ਬਚੀ, ਇਥੋਂ ਤੱਕ ਕਿ ਨਿਆਂਪਾਲਿਕਾ ਵਿਚ ਵੀ ਰਾਜਨੀਤਕ ਦਖ਼ਲਅੰਦਾਜ਼ੀ ਬਹੁਤ ਵਧ ਗਈ ਹੈ ਜੋ ਕਿ ਭਾਰਤੀ ਲੋਕਤੰਤਰ ਲਈ ਕਾਫੀ ਘਾਤਕ ਹੋਣ ਵਾਲੀ ਹੈ। ਸਕੂਲ ਬੰਦ ਕਰਕੇ ਆਨਲਾਈਨ ਪੜ੍ਹਾਈ ਕਰਾਉਣ ਦਾ ਵੀ ਇਕ ਕਾਰੋਬਾਰੀ ਧੰਦਾ ਬਣ ਚੁੱਕਾ ਹੈ। ਜੋ ਵਿੱਦਿਆ ਬੱਚੇ ਨੇ ਕਲਾਸ ਰੂਮ ਵਿਚ ਲੈਣੀ ਹੈ ਉਹ ਮੋਬਾਈਲ 'ਤੇ ਕਿਵੇਂ ਹੋ ਸਕਦੀ ਹੈ। ਭਾਰਤ ਵਿਚ ਕੇਵਲ 42 ਫ਼ੀਸਦੀ ਲੋਕਾਂ ਕੋਲ ਹੀ ਸਮਾਰਟ ਫੋਨ ਹਨ ਜਦ ਕਿ 70 ਫ਼ੀਸਦੀ ਆਬਾਦੀ ਅਜੇ ਵੀ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹੀ ਹੈ। ਨੈੱਟ ਦੀ ਸੁਵਿਧਾ ਕੇਵਲ 38 ਫ਼ੀਸਦੀ ਲੋਕਾਂ ਕੋਲ ਹੈ। ਪਿੰਡਾਂ ਵਿਚ ਕੇਵਲ 3 ਫ਼ੀਸਦੀ ਗ਼ਰੀਬ ਲੋਕਾਂ ਕੋਲ ਹੀ ਆਮ ਮੋਬਾਈਲ ਹਨ। ਭਾਰਤ ਵਿਚ 56 ਲੱਖ ਬੱਚੇ 10ਵੀਂ ਦੀ ਪ੍ਰੀਖਿਆ ਦੇਣ ਵਾਲੇ ਸਨ ਜੋ ਰੱਦ ਕਰ ਦਿੱਤੀ ਗਈ। ਦੇਸ਼ ਦੇ ਜਿੰਨੇ ਵੀ ਜਗਿਆਸੂ ਤੇ ਚਿੰਤਨਕਾਰੀ ਲੋਕ ਹਨ ਉਹ ਤੇ ਜਨਤਾ ਵੀ ਆਵਾਜ਼ ਬੁਲੰਦ ਕਰੇ ਤਾਂ ਸ਼ਾਇਦ ਕੁਝ ਹੱਲ ਹੋ ਜਾਵੇ। ਭਾਰਤ ਦੀ ਗੰਭੀਰ ਸਥਿਤੀ ਵਿਚੋਂ ਕੱਢਣ ਲਈ ਸਵੈ-ਚਿੰਤਨ ਤੇ ਜਾਗਰੂਕਤਾ ਦੀ ਸਖ਼ਤ ਲੋੜ ਹੈ। ਜਦ ਜਨਤਾ ਜਾਗਰੂਕ ਹੋ ਕੇ ਰਾਜਨੇਤਾਵਾਂ ਨੂੰ ਘੇਰ ਕੇ ਆਪਣੇ ਮੌਲਿਕ ਹੱਕਾਂ ਬਾਰੇ ਸਵਾਲ ਕਰੇਗੀ ਤਾਂ ਰਾਜਨੇਤਾ ਵੀ ਸਮਝ ਜਾਣਗੇ ਤੇ ਮਨਮਾਨੀ ਨਹੀਂ ਕਰ ਸਕਣਗੇ।


-ਬਲਦੇਵ ਸਿੰਘ ਵਿਰਕ ਐਮ.ਏ.
ਪੰਜਾਬੀ ਝੂਰੜ ਖੇੜਾ।


ਕੋਰੋਨਾ ਬਣਿਆ ਕਾਤਲ
ਭਾਰਤ ਵਿਚ ਹਰ ਰੋਜ਼ ਪ੍ਰਭਾਵਿਤ ਲੋਕਾਂ ਦੀ ਗਿਣਤੀ 2 ਲੱਖ ਤੋਂ ਵੱਧ ਆ ਰਹੀ ਹੈ। ਕਈ ਸੂਬਿਆਂ ਵਿਚ ਤਾਂ ਤਾਲਾਬੰਦੀ ਵੀ ਕਰ ਦਿੱਤੀ ਗਈ ਹੈ। ਜੇ ਮੁੜ ਤੋਂ ਪਾਬੰਦੀਆਂ ਲਗਾਈਆਂ ਜਾਣਗੀਆਂ ਤਾਂ ਅਰਥਵਿਵਸਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਜਾਵੇਗੀ। ਚੰਡੀਗੜ੍ਹ ਵਿਚ ਵੀ ਸਨਿਚਰਵਾਰ-ਐਤਵਾਰ ਮੁਕੰਮਲ ਤਾਲਾਬੰਦੀ ਲਗਾ ਦਿੱਤੀ ਗਈ ਹੈ। ਨਵੰਬਰ-ਦਸੰਬਰ 2019 ਵਿਚ ਪਹਿਲੇ ਹੀ ਭਾਰਤ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਹੁਣ ਤਾਲਾਬੰਦੀ ਦੌਰਾਨ ਸਨਅਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਬੇਰੁਜ਼ਗਾਰੀ ਵਧੀ ਹੈ। ਗ਼ਰੀਬਾਂ ਲਈ ਦੋ ਸਮੇਂ ਦੀ ਰੋਟੀ ਦਾ ਹੀਲਾ ਕਰਨਾ ਮੁਸ਼ਕਿਲ ਹੋ ਗਿਆ ਹੈ। ਬੜੀ ਮੁਸ਼ੱਕਤ ਨਾਲ ਤਾਲਾਬੰਦੀ ਦੌਰਾਨ ਸਨਅਤ ਦਾ ਮੁੜ ਤੋਂ ਪਹੀਆ ਘੁੰਮਣਾ ਸ਼ੁਰੂ ਹੋਇਆ ਹੈ। ਉਥੇ ਵੀ ਗਿਣਵੇਂ-ਚਿਣਵੇਂ ਬੰਦਿਆਂ ਨੂੰ ਹੀ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਆਮ ਜਨਤਾ ਦੀ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਆਪਣਾ ਮੂੰਹ ਚੰਗੀ ਤਰ੍ਹਾਂ ਢਕ ਕੇ ਬਾਹਰ ਨਿਕਲੋ। ਸਮਾਜਿਕ ਦੂਰੀ ਬਣਾ ਕੇ ਰੱਖੋ।


-ਸੰਜੀਵ ਸਿੰਘ ਸੈਣੀ
ਮੁਹਾਲੀ।


ਫਸਟ-ਏਡ ਬਾਰੇ ਜਾਣਕਾਰੀ ਜ਼ਰੂਰੀ
ਅੱਜਕਲ੍ਹ ਵਾਡੀ ਦੇ ਦਿਨਾਂ ਵਿਚ ਥਰੈਸ਼ਰ ਮਸ਼ੀਨ ਵਿਚ ਅਚਾਨਕ ਆ ਕੇ ਕਿਸਾਨ-ਮਜ਼ਦੂਰ ਵੀਰਾਂ ਦੇ ਹੱਥ, ਬਾਂਹ ਆਦਿ ਕੱਟੇ ਜਾਂਦੇ ਹਨ। ਕਈ ਵਾਰ ਮਸ਼ੀਨ 'ਚ ਆਉਣ ਨਾਲ ਸਿਰ ਵੀ ਕੱਟਿਆ ਜਾਂਦਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਫਸਟ-ਏਡ ਦੀ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਜਦੋਂ ਕਿਸੇ ਰੋਗੀ ਦਾ ਅੰਗ ਸਰੀਰ ਤੋਂ ਅਲੱਗ ਹੋ ਜਾਵੇ, ਫੌਰੀ ਤੌਰ 'ਤੇ ਕੱਟਿਆ ਹੋਇਆ ਅੰਗ ਸਾਫ਼ ਕਰਨ ਤੋਂ ਬਾਅਦ ਲਿਫ਼ਾਫ਼ੇ 'ਚ ਬਰਫ਼ ਪਾਉਣ ਤੋਂ ਬਾਅਦ ਅੰਗ ਵਾਲੇ ਲਿਫ਼ਾਫ਼ੇ 'ਚ ਰੱਖ ਦਿਓ। ਕੱਟੇ ਹੋਏ ਅੰਗ ਨੂੰ ਪਾਣੀ ਨਾ ਲੱਗੇ। ਰੋਗੀ ਪੰਜ ਘੰਟੇ ਵਿਚ ਹਸਪਤਾਲ ਅਪੜਨਾ ਚਾਹੀਦਾ ਹੈ। ਏ.ਐਸ.ਆਈ. ਹਰਜੀਤ ਸਿੰਘ ਜਿਸ ਦਾ ਪਿਛਲੇ ਸਾਲ ਹੱਥ ਕੱਟਿਆ ਗਿਆ ਸੀ, ਨੂੰ ਫਸਟ-ਏਡ ਬਾਰੇ ਜਾਣਕਾਰੀ ਮੁਢਲੀ ਸਿਖਲਾਈ ਤੋਂ ਸੀ, ਜਿਸ ਦੇ ਆਤਮ-ਵਿਸ਼ਵਾਸ ਨਾਲ ਉਸ ਦਾ ਹੱਥ ਬਚ ਗਿਆ। ਸਰਕਾਰ ਨੂੰ ਸਕੂਲ ਲੈਵਲ 'ਤੇ ਹੀ ਬੱਚਿਆਂ ਨੂੰ ਫਸਟ-ਏਡ ਦੀ ਸਿਖਲਾਈ ਦੇਣੀ ਚਾਹੀਦੀ ਹੈ, ਜਿਸ ਨਾਲ ਕਈ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।


ਕੋਰੋਨਾ ਦਾ ਖੌਫ਼
ਸੋਚ ਅਜਿਹੀ ਸ਼ੈਅ ਹੈ ਜੋ ਮਨੁੱਖ ਨੂੰ ਚੜ੍ਹਦੀ ਜਾਂ ਢਹਿੰਦੀ ਕਲਾ ਵਾਲਾ ਜੀਵਨ ਜਿਊਣ ਲਈ ਪ੍ਰੇਰਦੀ ਹੈ। ਕੋਰੋਨਾ ਪੁਕਾਰ ਰਿਹਾ ਹੈ ਕਾਨੂੰਨ ਤੇ ਸਾਵਧਾਨੀਆਂ ਵਰਤੋਗੇ ਤਾਂ ਮੈਂ ਤੁਹਾਥੋਂ ਦੂਰ ਰਹਾਂਗਾ। ਸਿਆਣੇ ਮਨੁੱਖੀ ਜੀਵ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ। ਪਰ ਅਫ਼ਸੋਸ ਅੱਜ ਪੜ੍ਹੇ-ਲਿਖੇ ਮਨੁੱਖਾਂ ਦੀ ਹਾਂ-ਪੱਖੀ ਸੋਚ ਨੂੰ ਸਾਡੇ ਦੇਸ਼ ਦੇ ਘੱਟ ਪੜ੍ਹੇ-ਲਿਖੇ ਨੇਤਾ ਗੰਦੀ ਰਾਜਨੀਤੀ ਅਤੇ ਟੀ.ਵੀ., ਪ੍ਰੈੱਸ ਮੀਡੀਆ ਰਾਹੀਂ ਨਾਂਹ-ਪੱਖੀ ਸੋਚ ਬਣਾਉਣ ਵਿਚ ਤੁਲੇ ਹੋਏ ਹਨ। ਸਵੇਰ ਤੋਂ ਰਾਤ ਤੱਕ ਕੋਰੋਨਾ ਦੀਆਂ ਮੌਤਾਂ ਦੀ ਗਿਣਤੀ ਵਾਰ-ਵਾਰ ਸੁਣਾ ਵਿਖਾ ਕੇ ਹਰੇਕ ਦੇਸ਼ ਵਾਸੀ ਨੂੰ ਕੋਰੋਨਾ ਦੇ ਡਰ ਦਾ ਮਾਨਸਿਕ ਰੋਗੀ ਬਣਾ ਦਿੱਤਾ ਹੈ। ਰੌਲਾ ਪਾ ਕੇ ਨੁਕਸਾਨ ਹੋ ਰਿਹਾ ਹੈ। ਕਮਜ਼ੋਰ ਦਿਲ ਦਿਮਾਗ ਵਾਲਾ ਰੋਗੀ ਤਾਂ ਕੋਰੋਨਾ ਪਾਜ਼ੀਟਿਵ ਬੋਲ ਸੁਣ ਕੇ ਹੀ ਦਮ ਤੋੜ ਦਿੰਦਾ ਹੈ। ਸਰਕਾਰ ਵਲੋਂ ਨਸ਼ੇ ਦੇ ਠੇਕੇ ਖੁੱਲ੍ਹੇ ਹਨ ਪਰ ਸਕੂਲ ਬੰਦ ਹਨ, ਡਾਕਟਰਾਂ ਦਾ ਵਪਾਰ ਵਧ ਰਿਹਾ ਹੈ, ਕਾਨੂੰਨਾਂ 'ਤੇ ਕੋਈ ਸਖ਼ਤਾਈ ਨਹੀਂ ਹੈ। ਰਾਤ ਦੇ ਕਰਫ਼ਿਊ ਦਾ ਕੀ ਲਾਭ ਹੋਇਆ? ਝੂਠੀ ਰਾਜਨੀਤੀ ਪ੍ਰਧਾਨ ਹੈ। ਜੇਕਰ 14 ਦਿਨ ਲਈ ਸਾਡੇ ਨੇਤਾਵਾਂ ਅਤੇ ਮੀਡੀਆ ਨੂੰ ਇਕਾਂਤਵਾਸ ਕਰ ਦਿੱਤਾ ਜਾਵੇ ਤਾਂ ਕੋਰੋਨਾ ਬਿਮਾਰੀ ਨੂੰ ਠੱਲ੍ਹ ਪੈ ਸਕਦੀ ਹੈ।


-ਹਰਜਿੰਦਰ ਸਿੰਘ ਧਾਮੀ
ਦੂਰਦਰਸ਼ਨ ਇਨਕਲੇਵ, ਜਲੰਧਰ।

22-04-2021

 ਵਧ ਰਹੀ ਮਹਿੰਗਾਈ ਚਿੰਤਾ ਦਾ ਵਿਸ਼ਾ
ਅਸੀਂ ਸਾਰੇ ਜਾਣਦੇ ਹਾਂ ਕਿ ਮਹਿੰਗਾਈ ਦਿਨੋ-ਦਿਨ ਵਧ ਰਹੀ ਹੈ। ਹੁਣ ਹਰ ਚੀਜ਼ ਪਹਿਲਾਂ ਨਾਲੋਂ ਵਧੇਰੇ ਮਹਿੰਗੀ ਹੈ। ਮਹਿੰਗਾਈ ਵਿਚ ਵਾਧੇ ਦਾ ਇਕ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੈ। ਲਗਾਤਾਰ ਸਬਜ਼ੀਆਂ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਵਿਰੋਧੀ ਪਾਰਟੀਆਂ ਮਹਿੰਗਾਈ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਦੀਆਂ ਹਨ ਪਰ ਕੋਈ ਵੀ ਇਸ ਨੂੰ ਘਟਾਉਣ ਲਈ ਕੋਈ ਕੋਸ਼ਿਸ਼ ਨਹੀਂ ਕਰਦਾ। ਪੈਟਰੋਲੀਅਮ ਉਤਪਾਦਾਂ ਦੀ ਕੀਮਤ ਵਿਚ ਵਾਧੇ ਕਾਰਨ ਮਾਲ ਢੋਣ ਵਾਲੇ ਵਾਹਨਾਂ ਦਾ ਕਿਰਾਇਆ ਵੀ ਵਧਿਆ ਹੈ, ਜਿਸ ਕਾਰਨ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਗਈਆਂ ਹਨ। ਕੀਮਤਾਂ ਨੂੰ ਘਟਾਉਣ ਲਈ ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ. ਦੇ ਅਧੀਨ ਲਿਆਉਣ ਦੀ ਮੰਗ ਲੰਮੇ ਸਮੇਂ ਤੋਂ ਉੱਠ ਰਹੀ ਹੈ ਪਰ ਸਰਕਾਰ ਨੇ ਇਸ 'ਤੇ ਕੁਝ ਨਹੀਂ ਕੀਤਾ। ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿਚ ਮਹਿੰਗਾਈ ਵਧ ਰਹੀ ਹੈ, ਜੋ ਕਿ ਗ਼ਰੀਬ ਲੋਕਾਂ 'ਤੇ ਬਹੁਤ ਮਾੜਾ ਪ੍ਰਭਾਵ ਪਾ ਰਹੀ ਹੈ। ਮਹਿੰਗਾਈ ਏਨੀ ਜ਼ਿਆਦਾ ਹੈ ਕਿ ਗ਼ਰੀਬ ਲੋਕ ਆਸਾਨੀ ਨਾਲ ਦੋ ਵੇਲੇ ਦੀ ਰੋਟੀ ਵੀ ਨਹੀਂ ਖਾ ਸਕਦੇ। ਸਰਕਾਰ ਨੂੰ ਇਸ ਪ੍ਰਤੀ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ ਤੇ ਇਸ ਸਮੱਸਿਆ ਦੇ ਹੱਲ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ।


-ਸਾਕਸ਼ੀ ਸ਼ਰਮਾ
ਨਿਊ ਹਰਦਿਆਲ ਨਗਰ, ਜਲੰਧਰ।


ਪੁਰਾਣੇ ਦਰੱਖਤ ਅਤੇ ਸੜਕੀ ਹਾਦਸੇ
ਵੋਟਾਂ ਵੇਲੇ ਬਣੀਆਂ ਸੜਕਾਂ ਲੰਮੇ ਸਮੇਂ ਤੋਂ ਟੁੱਟੀਆਂ ਪਈਆਂ ਸਨ। ਧੂਰੀ ਤੋਂ ਬਾਗੜੀਆਂ ਸੰਗਰੂਰ ਜ਼ਿਲ੍ਹੇ ਦੀ ਸੜਕ ਲੰਮਾ ਸਮਾਂ ਜ਼ਖ਼ਮੀ ਹਾਲਤ ਵਿਚ ਪਈ ਸੀ। ਹੁਣ ਠੀਕ ਬਣੀ ਹੈ। 18 ਕਿਲੋਮੀਟਰ ਵਿਚ ਕੂਹਣੀ ਮੋੜ ਕਾਫੀ ਜ਼ਿਆਦਾ ਹਨ, ਬਚ ਕੇ ਮੋੜ ਤੋਂ ਲਿਖਣਾ ਚਾਹੀਦਾ ਹੈ। ਦੂਸਰਾ ਸਵਾਲ ਪੁਰਾਣੇ ਭਾਰੀ ਅਤੇ ਸੁੱਕ ਚੁੱਕੇ ਦਰੱਖਤ ਜਿਹੜੇ ਹਨੇਰੀ ਤੂਫ਼ਾਨ ਵਿਚ ਖ਼ਤਰਨਾਕ ਹਾਦਸਿਆਂ ਨੂੰ ਵਾਪਰਨ ਦਾ ਕਾਰਨ ਬਣ ਸਕਦੇ ਹਨ, ਇਨ੍ਹਾਂ ਨੂੰ ਹਟਾ ਕੇ ਟਨਾਂ ਕੁਇੰਟਲ ਲੱਕੜੀ ਦਾ ਲਾਭ ਲਿਆ ਜਾਵੇ। ਇਹ ਤਾਂ ਇਕ ਸੜਕ ਦੀ ਹਾਲਤ ਹੈ। ਪੰਜਾਬ ਦੀਆਂ ਬਾਕੀ ਸੜਕਾਂ ਦਾ ਵੀ ਇਹੋ ਹਾਲ ਹੈ। ਆਸ ਹੈ ਸੜਕ ਅਤੇ ਵਣ ਵਿਭਾਗ ਯੋਗ ਧਿਆਨ ਦੇਣਗੇ ਤਾਂ ਕਿ ਕੀਮਤੀ ਖਜ਼ਾਨੇ ਨੂੰ ਸਾਂਭਿਆ ਜਾਵੇ, ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।


ਕਿਸਾਨ ਤੇ ਮੰਡੀ
ਅੱਜ ਕਿਸਾਨ ਸੋਨੇ ਰੰਗੀਆਂ ਕਣਕਾਂ ਦੇ ਢੇਰ ਲਾ ਕੇ ਮੰਡੀਆਂ ਵਿਚ ਰੱਬ ਆਸਰੇ ਜਾਂ ਸਰਕਾਰ ਦੇ ਆਸਰੇ ਬੈਠਾ, ਖੂਨ-ਪਸੀਨੇ ਦੀ ਕਮਾਈ ਲੈ ਕੇ ਕਦੇ ਫ਼ਸਲ ਦੀ ਚੁਕਾਈ ਵਿਚ ਦੇਰੀ ਕਿਤੇ ਬਾਰਦਾਨੇ ਦੀ ਘਾਟ ਤੇ ਕਦੇ ਪੈਸੇ ਵਲੋਂ ਰੜਕਦੀ ਕਮੀ, ਚਾਹੇ ਸਰਕਾਰਾਂ ਲੱਖ ਦਾਅਵੇ ਕਰਨ ਪਰ ਫਿਰ ਵੀ ਕਾਮੇ ਕਿਸਾਨ ਦੀ ਜਾਨ ਮੁੱਠੀ ਵਿਚ ਰਹਿੰਦੀ ਹੈ। ਕਿਉਂਕਿ ਸਾਰਾ ਸਰਕਲ ਹੀ ਖੇਤੀ ਨਾਲ ਚਲਦਾ ਹੈ, ਸਾਰੇ ਦੇਸ਼ ਦਾ ਭਵਿੱਖ ਹੀ ਖੇਤੀ 'ਤੇ ਟਿਕਿਆ ਹੋਇਆ ਹੈ। ਅੱਜ ਕਾਮਾ ਕਿਸਾਨ ਮੰਡੀਆਂ 'ਚ ਬੈਠੇ ਕਿਤੇ ਰੱਬ ਵੱਲ ਕਦੇ ਸਰਕਾਰਾਂ ਵੱਲ ਵੇਖਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਫ਼ਸਲ ਦੀ ਜਲਦੀ ਤੋਂ ਜਲਦੀ ਸਾਂਭ-ਸੰਭਾਲ ਕਰੇ ਤਾਂ ਕਿ ਮੀਂਹ ਕਣੀ ਕੁਦਰਤ ਦੀ ਕਰੋਪੀ ਤੋਂ ਕਿਸਾਨ ਤੇ ਫ਼ਸਲ ਨੂੰ ਬਚਾਇਆ ਜਾਵੇ।


-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ।


ਮਹਿੰਗੀ ਬਿਜਲੀ ਦਾ ਮੁੱਦਾ
ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਆਪਣੇ ਨਿੱਜੀ ਮੁਫਾਦਾਂ ਲਈ ਗ਼ਲਤ ਅਤੇ ਲੋਕ ਮਾਰੂ ਨੀਤੀਆਂ ਬਣਾ ਕੇ ਲੋਕਾਂ ਦੀ ਕੁਰਬਾਨੀ ਦੇਣ ਲੱਗਿਆਂ ਦੇਰ ਨਹੀਂ ਲਾਉਂਦੀਆਂ। ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਨਿੱਜੀ ਤਾਪ ਘਰਾਂ ਨਾਲ ਕੀਤੇ 25 ਸਾਲਾ ਬਿਜਲੀ ਖ਼ਰੀਦ ਸਮਝੌਤਿਆਂ ਦਾ ਸੇਕ ਬਿਜਲੀ ਨਿਗਮ ਦੇ ਨਾਲ ਪੰਜਾਬ ਦੇ ਖਪਤਕਾਰਾਂ ਨੂੰ ਝੱਲਣਾ ਪੈ ਰਿਹਾ ਹੈ। ਮੌਜੂਦਾ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਇਹ ਸਮਝੌਤੇ ਰੱਦ ਕੀਤੇ ਜਾਣਗੇ ਜੋ ਕਿ ਨਹੀਂ ਕੀਤੇ ਗਏ। ਅੰਕੜਿਆਂ ਅਨੁਸਾਰ ਬਿਜਲੀ ਨਿਗਮ ਨੇ 2020 ਤੱਕ ਬਿਨਾਂ ਵਰਤੋਂ ਕੀਤੀ ਬਿਜਲੀ ਦੇ ਬਾਵਜੂਦ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਨਿੱਜੀ ਤਾਪ ਘਰਾਂ ਨੂੰ ਦਿੱਤੀ ਹੈ। ਪਾਵਰਕਾਮ ਦੇ ਮਾਹਰਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਬਿਜਲੀ ਹੋਰ ਮਹਿੰਗੀ ਹੋਵੇਗੀ ਤੇ ਖਪਤਕਾਰਾਂ ਨੂੰ ਬਿਜਲੀ ਦੇ ਮੋਟੇ ਬਿੱਲ ਭਰਨੇ ਪੈਣਗੇ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।


ਬੱਚਤ
ਬੱਚਤ ਦੀ ਜੀਵਨ ਵਿਚ ਬਹੁਤ ਮਹੱਤਤਾ ਹੈ। ਬੱਚਤ ਦੀ ਆਦਤ ਹਰੇਕ ਮਨੁੱਖ ਨੂੰ ਹੋਣੀ ਚਾਹੀਦੀ ਹੈ ਤੇ ਅਸੀਂ ਬੱਚਿਆਂ ਨੂੰ ਜੇਬ ਖਰਚ ਦਿੰਦੇ ਸਮੇਂ ਬੱਚਤ ਪ੍ਰਤੀ ਸੁਚੇਤ ਕਰ ਸਕਦੇ ਹਾਂ। ਬੱਚਿਆਂ ਵਿੱਚ ਇਹ ਆਦਤ ਬਣ ਜਾਵੇ ਤਾਂ ਵੱਡੇ ਹੋ ਕੇ ਆਪਣੇ ਆਪ ਹੀ ਹਰ ਕੰਮ ਵਿਚ ਬੱਚਤ ਕਰਦੇ ਹਨ। ਮਨੁੱਖ ਦੁਆਰਾ ਕੀਤੀ ਬੱਚਤ ਕਿਸੇ ਸਮੇਂ ਵੀ ਕੰਮ ਆ ਸਕਦੀ ਹੈ। ਕਿਹਾ ਜਾਂਦਾ ਹੈ ਕਿ ਬੂੰਦ-ਬੂੰਦ ਨਾਲ ਸਾਗਰ ਭਰਦਾ ਹੈ। ਬੱਚਤ ਅਸੀਂ ਘਰੇਲੂ ਕੰਮ-ਕਾਰ, ਖਾਣ-ਪੀਣ, ਰਸਮ ਰਿਵਾਜਾਂ ਵਿਚ ਕਰ ਸਕਦੇ ਹਾਂ। ਮਨੁੱਖ ਨੂੰ ਲੋਕ ਦਿਖਾਵੇ ਤੋਂ ਉੱਪਰ ਉੱਠ ਕੇ ਸਾਦੇ ਵਿਆਹ ਅਤੇ ਹੋਰ ਘਰੇਲੂ ਸਮਾਗਮਾਂ ਵਿਚ ਬੱਚਤ ਕਰਨੀ ਚਾਹੀਦੀ ਹੈ। ਮਨੁੱਖ ਫੋਕੀ ਸ਼ੁਹਰਤ ਦੇ ਚੱਕਰ ਵਿਚ ਆਪਣੇ-ਆਪ ਨੂੰ ਆਰਥਿਕ ਸੰਕਟ ਵਿਚ ਪਾ ਲੈਂਦਾ ਹੈ। ਜਿਸ ਦੇ ਨਤੀਜੇ ਘਾਤਕ ਹਨ। ਮਨੁੱਖ ਦੀ ਕੀਤੀ ਬੱਚਤ ਉਸ ਲਈ ਬੁਢਾਪੇ ਵਿਚ ਸਹਾਰਾ ਬਣਦੀ ਹੈ ਅਤੇ ਉਸ ਨੂੰ ਕਿਸੇ ਵੱਲ ਪੈਸੇ ਦੀ ਝਾਕ ਨਹੀਂ ਹੁੰਦੀ। ਸਰਕਾਰਾਂ ਦੁਆਰਾ ਬੱਚਤ ਸਕੀਮਾਂ ਵੀ ਚਲਾਈਆਂ ਗਈਆਂ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਖੁਸ਼ਹਾਲ ਕਰ ਸਕਦੇ ਹਾਂ।


-ਬਿਕਰਮਜੀਤ ਸਿੰਘ ਪੁਰਬਾ
ਬਰਨਾਲਾ।

21-4-2021

 ਕਾਸ਼! ਦੇਸ਼ ਦੀ ਵੰਡ ਨਾ ਹੁੰਦੀ

ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਪੜ੍ਹ ਰਿਹਾ ਸੀ। ਲਾਹੌਰ ਹਾਈ ਕੋਰਟ 'ਚ ਜਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਰੇ ਭਾਰਤ ਦੇ ਸਾਂਝੇ ਧਰਮਾਂ ਦੇ ਲੋਕ ਸ਼ਹੀਦ ਹੋਏ, ਜੋ ਉਹ ਅੱਜ ਤੱਕ ਭੁੱਲ ਨਹੀਂ ਸਕੇ। ਸਾਰੇ ਧਰਮਾਂ ਦਾ ਸਾਂਝਾ ਫੁੱਲਾਂ ਦਾ ਗੁਲਦਸਤਾ ਟੁੱਟਿਆ। ਭਰਾਵਾਂ 'ਚ ਵੱਢ-ਟੁੱਕ ਹੋਈ। ਘਰੋਂ-ਬੇਘਰ ਹੋਏ। ਸਭ ਲਕੀਰਾਂ ਦੇ ਪੁਆੜੇ ਨੇ। ਕੋਈ ਵੀ ਧਾਰਮਿਕ ਆਗੂ ਜੋ ਸਾਰਿਆਂ ਮਨੁੱਖਾਂ 'ਚ ਇਕ ਰੱਬ ਦੀ ਜੋਤ ਨਹੀਂ ਪਛਾਣਦਾ, ਆਪਣੇ ਧਰਮ ਨੂੰ ਦੂਜਿਆਂ ਤੋਂ ਉੱਚਾ ਸਮਝਦਾ ਹੈ, ਮੇਰੇ ਖਿਆਲ 'ਚ ਉਹ ਅੱਲ੍ਹਾ, ਰਾਮ ਤੇ ਵਾਹਿਗੁਰੂ ਦਾ ਪਿਆਰਾ ਨਹੀਂ ਹੋ ਸਕਦਾ। ਗੁਰੂ ਸਾਹਿਬਾਨ ਨੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ। ਪਰ ਅਸੀਂ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਤੋਂ ਵਾਂਝੇ ਹੋ ਗਏ। ਇਕੱਠ 'ਚ ਬਰਕਤ ਹੈ। ਇਕੱਲੇ ਹੋ ਕੇ ਸਾਰੇ ਗੁਲਾਮ ਹੋਣਗੇ।

-ਕੁਲਜੀਤ ਸਿੰਘ 'ਰੰਧਾਵਾ'
ਪਿੰਡ ਤੇ ਡਾਕ: ਬੱਬਰੀ ਜੀਵਨ ਵਾਲ, ਜ਼ਿਲ੍ਹਾ ਗੁਰਦਾਸਪੁਰ।

ਸਾਦੇ ਵਿਆਹ ਸਾਦੇ ਭੋਗ

ਨਾ ਕੋਈ ਕਰਜ਼ਾ ਨਾ ਚਿੰਤਾ ਨਾ ਰੋਗ। ਇਹ ਖੂਬਸੂਰਤ ਨਾਅਰਾ ਸਮਾਜ ਨੂੰ ਸੇਧ ਦੇਣ ਵਾਲਾ ਹੈ। ਵਿਆਹ ਤੇ ਮਰਨ ਦੀਆਂ ਰਸਮਾਂ ਨੂੰ ਸਾਦਾ ਰੱਖਣ ਲਈ ਜ਼ੋਰ ਪਾਇਆ ਹੈ। ਕਰਜ਼ਾ ਚੁੱਕ ਸਮਾਗਮ ਕਰਨ ਤੋਂ ਰੋਕਦਾ ਹੈ। ਕਿਸੇ ਵੀ ਮਹਿੰਗੀ ਰਸਮ ਨੂੰ ਛੱਡ ਦਿੱਤਾ ਜਾਵੇ। ਸਮਾਜ ਦਾ ਭਲਾ ਹੈ। ਪਰ ਸਾਡੇ ਸਾਹਮਣੇ ਹੈ ਕਿ ਇਹ ਰਸਮਾਂ ਦਿਨ-ਬਦਿਨ ਮਹਿੰਗੀਆਂ ਹੋ ਗਈਆਂ ਹਨ। ਸਮਾਜ ਕੀ ਕਹੇਗਾ, ਨੱਕ ਨਹੀਂ ਰਹਿਣਾ ਤੇ ਦੇਖਾ-ਦੇਖੀ ਵਾਧਾ ਹੋਇਆ ਹੈ। ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਸਮਾਜ ਦੀਆਂ ਰਸਮਾਂ ਹੌਲੀ-ਹੌਲੀ ਖ਼ਤਮ ਹੋ ਜਾਂਦੀਆਂ ਹਨ। ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਨੂੰ ਫਜ਼ੂਲ ਖ਼ਰਚੀ ਵਾਲੇ ਸਮਾਗਮਾਂ ਨੂੰ ਰੋਕਣ ਲਈ ਅਗਵਾਈ ਕਰਨੀ ਚਾਹੀਦੀ ਹੈ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।

ਪਿੰਡ ਦਾ ਗੇੜਾ

ਪੰਜਾਬ ਦੀ ਆਵਾਜ਼, ਨਿਰਪੱਖ ਪੱਤਰਕਾਰੀ ਕਰਨ ਵਾਲਾ ਤੇ ਲੋਕਾਂ ਨੂੰ ਪੰਜਾਬੀ ਮਾਂ-ਬੋਲੀ ਨਾਲ ਜੋੜਨ ਵਾਲਾ ਹਰਮਨ-ਪਿਆਰਾ 'ਅਜੀਤ' ਜੋ ਸਮੇਂ-ਸਮੇਂ 'ਤੇ ਹਰ ਗਤੀਵਿਧੀ ਨੂੰ ਉਜਾਗਰ ਕਰਦਾ ਆਇਆ ਹੈ। 'ਅਜੀਤ ਪ੍ਰਕਾਸ਼ਨ ਸਮੂਹ' ਵਲੋਂ ਸ਼ੁਰੂ ਕੀਤੇ ਗਏ ਪਿੰਡ ਦਾ ਗੇੜਾ ਕਾਲਮ ਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਹਾਂ। ਮਿਤੀ 8 ਅਪ੍ਰੈਲ ਨੂੰ ਸਾਡੇ ਪਿੰਡ ਉੱਚੀ ਬੱਸੀ ਦੇ ਪੱਤਰਕਾਰ ਗੁਰਦੀਪ ਸਿੰਘ ਗੋਰਾਇਆ ਵਲੋਂ ਇਕ ਝਲਕ ਪੇਸ਼ ਕੀਤੀ ਗਈ ਜਿਸ ਨੂੰ ਪਿੰਡ ਤੇ ਇਲਾਕਾ ਨਿਵਾਸੀਆਂ ਨੇ ਬਹੁਤ ਪਸੰਦ ਕੀਤਾ। ਮੈਂ ਗ੍ਰਾਮ ਪੰਚਾਇਤ ਉੱਚੀ ਬੱਸੀ ਤੇ ਪਿੰਡ ਨਿਵਾਸੀਆਂ ਵਲੋਂ ਹਰ ਇਕ ਦੇ ਦਿਲ ਵਿਚ ਵੱਖਰੀ ਸ਼ਾਪ ਛੱਡਣ ਵਾਲੀ ਸ਼ਖ਼ਸੀਅਤ, ਮਿੱਠ ਬੋਲੜੇ ਤੇ ਅਨੇਕ ਗੁਣਾਂ ਦੇ ਮਾਲਕ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਅਦਾਰਾ 'ਅਜੀਤ' ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ ਜਾਏ।

-ਸੰਦੀਪ ਉੱਤਮ
ਸਰਪੰਚ, ਗ੍ਰਾਮ ਪੰਚਾਇਤ ਉੱਚੀ ਬੱਸੀ, ਬਲਾਕ ਦਸੂਹਾ।

ਕੀ ਹੋਏ ਵਾਅਦੇ ਪੂਰੇ?

ਚਾਰ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਚਾਰ ਹਫ਼ਤਿਆਂ ਅੰਦਰ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਮੇਰਾ ਪ੍ਰਸ਼ਨ ਹੈ, ਕੀ ਗੁਟਕਾ ਸਾਹਿਬ ਦਾ ਦਿਖਾਵਾ ਕੇਵਲ ਲੋਕਾਂ ਕੋਲੋਂ ਵੋਟਾਂ ਲੈਣ ਲਈ ਹੀ ਸੀ? ਹਫ਼ਤਿਆਂ ਤੋਂ ਮਹੀਨੇ ਅਤੇ ਮਹੀਨਿਆਂ ਤੋਂ ਚਾਰ ਸਾਲ ਬੀਤ ਗਏ ਪਰ ਨਸ਼ਾ ਅਜੇ ਤੱਕ ਖ਼ਤਮ ਨਹੀਂ ਹੋਇਆ। ਘਰ-ਘਰ ਸਰਕਾਰੀ ਨੌਕਰੀ ਦਾ ਵਾਅਦਾ ਵੀ ਨੌਜਵਾਨ ਪੀੜ੍ਹੀ ਦੀਆਂ ਵੋਟਾਂ ਲੈਣ ਲਈ ਹੀ ਕੀਤਾ ਗਿਆ ਸੀ। ਈ.ਟੀ.ਟੀ. ਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਭਾਖੜਾ ਨਹਿਰ 'ਚ ਛਾਲ ਮਾਰ ਕੇ ਨੌਕਰੀ ਖ਼ਾਤਰ ਆਪਣੀ ਜਾਨ ਗੁਆ ਰਹੇ ਹਨ।
ਨਾ ਹੀ ਨਸ਼ਾ ਖ਼ਤਮ ਹੋਇਆ ਅਤੇ ਨਾ ਹੀ ਘਰ-ਘਰ ਨੌਕਰੀ ਦਾ ਵਾਅਦਾ ਮੁਕੰਮਲ ਹੋਇਆ। ਜਨਤਾ ਨੂੰ ਅਪੀਲ ਹੈ ਕਿ ਸਰਕਾਰ ਦੇ ਝੂਠੇ ਵਾਅਦਿਆਂ ਉੱਪਰ ਯਕੀਨ ਕਰਨ ਦੀ ਬਜਾਏ, ਆਓ ਆਉਣ ਵਾਲੇ ਸਾਲਾਂ 'ਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਪੰਜਾਬ ਲਈ ਸੂਝਵਾਨ ਨੇਤਾ ਚੁਣੀਏ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

ਮੋਬਾਈਲ ਤੇ ਇੰਟਰਨੈੱਟ ਦੀ ਵਰਤੋਂ

ਅਜੋਕੇ ਸਮੇਂ ਵਿਚ ਮੋਬਾਈਲ ਤੇ ਇੰਟਰਨੈੱਟ ਦੀ ਵਰਤੋਂ ਸਮੇਂ ਦੀ ਲੋੜ ਹੈ ਪਰ ਜਿਸ ਕਦਰ ਅਸੀਂ ਲੋਕ ਵਰਤੋਂ ਕਰ ਰਹੇ ਭਲੀ-ਭਾਂਤ ਜਾਣੂ ਹਾਂ। ਇਸ ਨੇ ਰੋਜ਼ਾਨਾ ਜੀਵਨ ਵਿਚ ਕਿਸ ਤਰ੍ਹਾਂ ਘੁਸਪੈਠ ਕੀਤਾ ਹੈ, ਇੰਟਰਨੈੱਟ ਤੇ ਸੋਸ਼ਲ ਸਾਈਟਾਂ ਦੀ ਵਰਤੋਂ ਨੇ ਸਾਨੂੰ ਆਪਣੀ ਅਜਿਹੀ ਜਕੜਨ ਵਿਚ ਲੈ ਲਿਆ ਹੈ ਕਿ ਛੋਟੇ ਬੱਚਿਆਂ ਤੋਂ ਲੈ ਨੌਜਵਾਨ, ਬਜ਼ੁਰਗ ਇਸ ਦੇ ਮਾਰੂ ਪ੍ਰਭਾਵ ਤੋਂ ਨਹੀਂ ਬਚ ਸਕੇ। ਸੋਸ਼ਲ ਸਾਈਟਾਂ 'ਤੇ ਪਹਿਲਾਂ ਤੋਂ ਜਾਣੂ ਲੋਕਾਂ ਨਾਲ ਮੇਲ ਜੋਲ ਰੱਖਣਾ ਤਾਂ ਠੀਕ ਹੈ ਪਰ ਅਣਜਾਣ ਲੋਕਾਂ ਨਾਲ ਦੋਸਤੀ ਕਰਨੀ ਖ਼ਤਰੇ ਤੋਂ ਖਾਲੀ ਨਹੀਂ। ਪਰਿਵਾਰਕ ਰਿਸ਼ਤਿਆਂ ਦਾ ਘਾਣ ਹੋਇਆ ਹੈ। ਇਸ ਦੀ ਵਰਤੋਂ ਸਮਾਜ ਨੂੰ ਜਾਗਰੂਕ ਕਰਨ ਲਈ ਕੀਤੀ ਜਾਵੇ ਕਿਉਂਕਿ ਹੁਣ ਸਾਡਾ ਸਮਾਜ ਸਮਾਜਿਕ ਬੁਰਾਈਆਂ ਦੇ ਪ੍ਰਦੂਸ਼ਣ ਵਿਚੋਂ ਗੁਜ਼ਰ ਰਿਹਾ ਹੈ। ਇਸ ਦੀ ਵਰਤੋਂ ਸੰਜਮ ਤੇ ਪੂਰੀ ਚੌਕਸੀ ਨਾਲ ਕਰਨੀ ਚਾਹੀਦੀ ਹੈ ਕਿਸੇ ਦਾ ਨੁਕਸਾਨ ਕਰਨ ਲਈ ਨਹੀਂ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਨਤੀਜੇ ਭਿਆਨਕ ਹੋਣਗੇ...

ਪਰਮਾਤਮਾ ਵਲੋਂ ਬਖ਼ਸ਼ੀਸ਼ ਕੁਦਰਤ ਦੇ ਦੁਨਿਆਵੀ ਮਨੁੱਖਾਂ ਨੂੰ ਅਣਗਿਣਤ ਲਾਭ ਹਨ ਪਰ ਅਸੀਂ ਕੀ ਕਰ ਰਹੇ ਹਾਂ ਆਏ ਦਿਨ, ਇਸ ਨਾਲ ਛੇੜਛਾੜ ਕਰ ਰਹੇ ਹਾਂ। ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਅਸੀਂ ਦਰੱਖਤਾਂ ਨੂੰ ਕੱਟਦੇ ਜਾ ਰਹੇ ਹਾਂ ਬਿਨਾਂ ਆਪਣੇ ਭਵਿੱਖ ਬਾਰੇ ਸੋਚੇ! ਜੇ ਦੇਖੀਏ ਤਾਂ ਇਸ ਦੇ ਸਿੱਟੇ ਬਹੁਤ ਭਿਆਨਕ ਹੋਣਗੇ। ਮਸਲਨ ਹੜ੍ਹਾਂ ਵਿਚ ਵਾਧਾ ਹੋਵੇਗਾ, ਕਾਰਬਨ ਡਾਈਆਕਸਾਈਡ ਦੇ ਪੱਧਰ ਵਿਚ ਵਾਧਾ ਹੋਵੇਗਾ, ਹਰਬਲ ਦਵਾਈਆਂ 'ਤੇ ਪ੍ਰਭਾਵ ਪਏਗਾ ਆਦਿ। ਸੋ, ਸਾਨੂੰ ਇਹ ਆਪਣਾ ਫਰਜ਼ ਸਮਝ ਕੇ ਰੁੱਖ ਕੱਟਣ ਦੀ ਬਜਾਏ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।

-ਏਕਮਨੂਰ ਸਿੰਘ,
ਜ਼ਿਲ੍ਹਾ ਗੁਰਦਾਸਪੁਰ।

20-4-2021

 ਵਿਦੇਸ਼ ਜਾਣਾ ਸ਼ੌਕ ਜਾਂ ਫਿਰ ਮਜਬੂਰੀ

ਕੇਵਲ ਭਾਰਤ ਹੀ ਨਹੀਂ, ਸਗੋਂ ਸੰਸਾਰ ਦੀ ਸਭ ਤੋਂ ਵੱਧ ਉਪਜਾਊ ਮੰਨੀ ਜਾਂਦੀ ਧਰਤ 'ਦੇਸ਼ ਪੰਜਾਬ' ਦੇ ਲੋਕ ਆਪਣੀ ਮਾਤ ਭੂਮੀ ਨੂੰ ਛੱਡ ਕੇ ਧੜਾਧੜ ਵਿਦੇਸ਼ਾਂ ਨੂੰ ਜਾ ਰਹੇ ਹਨ। ਪੰਜਾਬ ਜਿੰਨੀ ਫ਼ਸਲ ਦੁਨੀਆ ਦੇ ਕਿਸੇ ਭਾਗ ਵਿਚ ਨਹੀਂ ਹੁੰਦੀ। ਵਿਦੇਸ਼ਾਂ ਵਿਚ ਕਿਤੇ ਬਹੁਤੀ ਠੰਢ ਕਿਤੇ ਬਹੁਤੀ ਗਰਮੀ। ਪਰ ਪੰਜਾਬ ਵਰਗੀਆਂ ਛੇ ਰੁੱਤਾਂ ਤੁਹਾਨੂੰ ਦੁਨੀਆ 'ਚ ਕਿਤੇ ਦੇਖਣ ਨੂੰ ਨਹੀਂ ਮਿਲਦੀਆਂ। ਪੰਜਾਬ 'ਚ ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਖ਼ ਤਾਂ ਕੁਝ ਸਮਝ ਆਉਂਦਾ ਹੈ ਪਰ ਕਈ ਸਰਕਾਰੀ ਨੌਕਰੀਆਂ ਤੇ ਚੰਗੀਆਂ ਜਾਇਦਾਦਾਂ ਵਾਲਿਆਂ 'ਤੇ ਵਿਦੇਸ਼ ਜਾਣ ਦਾ 'ਭੂਤ' ਕੁਝ ਜ਼ਿਆਦਾ ਹੀ ਸਵਾਰ ਹੈ। ਵਿਦੇਸ਼ ਜਾਣਾ ਇਕ ਵੱਡਾ 'ਸਟੇਟਸ ਸਿੰਬਲ' ਬਣ ਚੁੱਕਾ ਹੈ। ਸਾਡੇ ਸਮਾਜ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਜਿਸ ਘਰ ਦਾ ਕੋਈ ਵਿਦੇਸ਼ ਨਹੀਂ ਗਿਆ, ਉਨ੍ਹਾਂ ਨੂੰ ਬੰਦਾ ਹੀ ਨਹੀਂ ਸਮਝਿਆ ਜਾਂਦਾ। ਇਸ ਰੁਝਾਨ ਕਾਰਨ ਬਜ਼ੁਰਗ ਇਧਰ ਰੁਲ ਰਹੇ ਹਨ ਤੇ ਕਰੋੜਾਂ ਰੁਪਏ ਖ਼ਰਚ ਕਰਕੇ ਪੰਜਾਬ ਵਿਚ ਬਣਾਈਆਂ ਵੱਡੀਆਂ-ਵੱਡੀਆਂ ਕੋਠੀਆਂ ਖੰਡਰ ਬਣ ਰਹੀਆਂ ਹਨ। ਆਖ਼ਰਕਾਰ ਇਸ ਸਮੁੱਚੀ ਸਥਿਤੀ ਲਈ ਜ਼ਿੰਮੇਵਾਰ ਕੌਣ ਹੈ? ਅਨੇਕਾਂ ਸਵਾਲ ਹਨ ਜੋ ਜਵਾਬ ਮੰਗ ਰਹੇ ਹਨ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ (ਬਠਿੰਡਾ)।

ਪਟਵਾਰੀਆਂ ਦੇ ਕਰਿੰਦੇ

ਪੂਰੇ ਪੰਜਾਬ ਵਿਚ ਮਾਲ ਵਿਭਾਗ ਦੇ ਕੁਝ ਪਟਵਾਰੀਆਂ ਨੇ ਬਿਨਾਂ ਕਿਸੇ ਪ੍ਰਵਾਨਗੀ ਦੇ ਆਪਣੀ ਮਰਜ਼ੀ ਨਾਲ ਹੀ ਆਪਣੇ ਤੌਰ 'ਤੇ ਆਪਣੇ ਨਿੱਜੀ ਸਹਾਇਕ ਮੁੰਡੇ/ਕਰਿੰਦੇ ਰੱਖੇ ਹੋਏ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਸਿਲਸਿਲਾ ਕਾਫੀ ਲੰਮੇ ਸਮੇਂ ਤੋਂ ਬਿਨਾਂ ਕਿਸੇ ਰੋਕ-ਟੋਕ ਦੇ ਨਿਰਵਿਘਨ ਚੱਲ ਰਿਹਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਬਤ ਸਭ ਕੁਝ ਪਤਾ ਹੋਣ ਦੇ ਬਾਵਜੂਦ ਇਹ ਗੋਰਖ ਧੰਦਾ ਚੱਲ ਰਿਹਾ ਹੈ। ਪਟਵਾਰੀਆਂ ਵਲੋਂ ਰੱਖੇ ਕਰਿੰਦੇ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਦੀ ਬਹੁਤ ਹੀ ਜ਼ਿਆਦਾ ਲੁੱਟ ਕਰਦੇ ਹਨ ਅਤੇ ਵਿਭਾਗ ਦੇ ਸਰਕਾਰੀ ਰਿਕਾਰਡ ਨੂੰ ਆਪਣੀ ਨਿੱਜੀ ਜਗੀਰ ਹੀ ਸਮਝਦੇ ਹਨ। ਕਈ ਵਾਰ ਤਾਂ ਮੋਟੇ ਪੈਸੇ ਲੈ ਕੇ ਸਰਕਾਰੀ ਰਿਕਾਰਡ ਵਿਚ ਫੇਰਬਦਲ ਵੀ ਕਰ ਦਿੰਦੇ ਹਨ। ਇਨ੍ਹਾਂ ਕਰਿੰਦਿਆਂ ਨੂੰ ਸਰਕਾਰੀ ਰਿਕਾਰਡ ਨੂੰ ਆਪਣੇ ਘਰ ਲਿਜਾਂਦੇ ਵੀ ਆਮ ਹੀ ਵੇਖਿਆ ਜਾ ਸਕਦਾ ਹੈ। ਇਨ੍ਹਾਂ ਕਰਿੰਦਿਆਂ ਦੀ ਤਹਿਸੀਲ ਵਿਚ ਵੀ ਚੰਗੀ ਪੁੱਛ-ਪੜਤਾਲ ਹੁੰਦੀ ਹੈ। ਕੀ ਸੱਚਮੁੱਚ ਹੀ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਜਾਂ ਫਿਰ ਦਾਲ ਵਿਚ ਹੀ ਕੁਝ ਕਾਲਾ ਹੈ? ਦੂਜੇ ਪਾਸੇ ਪਟਵਾਰੀਆਂ ਨਾਲ ਗੱਲ ਕਰਨ 'ਤੇ ਪਤਾ ਲਗਦਾ ਹੈ ਕਿ ਪੰਜਾਬ ਵਿਚ ਜ਼ਿਆਦਾਤਰ ਅਸਾਮੀਆਂ ਖਾਲੀ ਹੋਣ ਕਰਕੇ ਤੇ ਕੰਮ ਕਈ-ਕਈ ਪਿੰਡਾਂ ਦਾ ਹੋਣ ਕਰਕੇ ਕਈ ਪਟਵਾਰੀਆਂ ਨੂੰ ਮਜਬੂਰੀ ਵਿਚ ਵੀ ਕਰਿੰਦੇ ਰੱਖਣੇ ਪੈ ਰਹੇ ਹਨ। ਫਿਰ ਵੀ ਬਹੁਤੇ ਪਟਵਾਰੀ ਅਜਿਹੇ ਵੀ ਹਨ ਜੋ ਬਿਨਾਂ ਕਿਸੇ ਕਰਿੰਦੇ ਦੇ ਹੀ ਆਪਣਾ ਕੰਮ ਖ਼ੁਦ ਹੀ ਕਰਦੇ ਹੋਏ ਵਿਭਾਗ ਦਾ ਮਾਣ ਵਧਾਉਂਦੇ ਹਨ। ਸੱਚਮੁੱਚ ਹੀ ਅਜਿਹੇ ਪਟਵਾਰੀ ਵਧਾਈ ਦੇ ਅਸਲੀ ਹੱਕਦਾਰ ਹਨ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟਗੁਰੂ (ਬਠਿੰਡਾ)।

ਵੋਟਿੰਗ ਮਸ਼ੀਨਾਂ ਖੱਚਰਾਂ 'ਤੇ

ਪਿਛਲੇ ਸਮੇਂ 2014 ਤੋਂ ਟੀ.ਵੀ. ਮਾਧਿਅਮ ਦੇ ਖ਼ਬਰਾਂ ਚੈਨਲ, ਅਖ਼ਬਾਰਾਂ ਤੇ ਸੋਸ਼ਲ ਮੀਡੀਏ 'ਤੇ ਇਸ ਤਰ੍ਹਾਂ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਵੇਂ ਸਾਡਾ ਦੇਸ਼ ਮੋਦੀ ਦੇ ਆਉਣ 'ਤੇ ਹੀ ਆਜ਼ਾਦ ਹੋਇਆ ਹੋਵੇ। ਮੋਦੀ ਦੇ ਪ੍ਰਧਾਨ ਮੰਤਰੀ ਦੀ ਦੂਜੀ ਪਾਰੀ ਵਿਚ ਤਾਂ ਸਭ ਕੁਝ ਸਿਰੇ ਹੀ ਲਗਦਾ ਦਿਸ ਰਿਹਾ ਹੈ। ਨਵੀਆਂ-ਨਵੀਆਂ ਸਕੀਮਾਂ ਕਾਗਜ਼ਾਂ ਵਿਚ ਹੀ ਚਲਾ ਕੇ ਵੱਡੇ ਪੱਧਰ 'ਤੇ ਉਨ੍ਹਾਂ ਦੀ ਇਸ਼ਤਿਹਾਰਬਾਜ਼ੀ ਲਈ ਪੈਸਾ ਖਰਚਿਆ ਜਾ ਰਿਹਾ ਹੈ। ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦੀਆਂ ਸਭ ਗੱਲਾਂ ਦੀ ਫੂਕ ਉਸ ਵੇਲੇ ਨਿਕਲਦੀ ਦੇਖੀ ਜਦੋਂ ਕਈ ਰਾਜਾਂ ਵਿਚ ਹੋ ਰਹੀਆਂ ਚੋਣਾਂ ਸਮੇਂ ਇਹ ਦੇਖ ਕੇ ਹੈਰਾਨੀ ਹੋਈ ਕਿ ਆਸਾਮ ਦੇ ਦੂਰ-ਦੁਰਾਡੇ ਵਾਲੇ ਇਲਾਕੇ ਵਿਚ ਈ.ਵੀ.ਐਮ. ਵੋਟਿੰਗ ਮਸ਼ੀਨਾਂ ਖੱਚਰਾਂ 'ਤੇ ਲੱਦੀਆਂ ਹੋਈਆਂ ਨਜ਼ਰ ਆਈਆਂ। ਇਹ ਉਹੀ ਵੋਟਿੰਗ ਮਸ਼ੀਨਾਂ ਹਨ, ਜਿਨ੍ਹਾਂ ਦਾ ਰੌਲਾ ਦੇਸ਼ ਵਿਚ ਪੈ ਰਿਹਾ ਹੈ। ਇਸ ਤਰ੍ਹਾਂ ਖੱਚਰਾਂ-ਗਧਿਆਂ 'ਤੇ ਲੱਦੀਆਂ ਵੋਟਿੰਗ ਮਸ਼ੀਨਾਂ ਵਿਚ ਜਿਥੇ ਮਰਜ਼ੀ ਸੌਖਿਆਂ ਹੀ ਛੇੜਛਾੜ ਹੋ ਸਕਦੀ ਹੈ। ਅਨੇਕਾਂ ਤਰ੍ਹਾਂ ਦੇ ਕੇਸ ਸਾਹਮਣੇ ਆਏ ਹਨ। ਇਹ ਹੈ ਸਾਡੇ ਪ੍ਰਧਾਨ ਮੰਤਰੀ ਵਲੋਂ ਗੱਲੀਂ-ਬਾਤੀਂ ਅਲਾਪੇ ਜਾ ਰਹੇ ਡਿਜੀਟਲ ਇੰਡੀਆ ਦੇ ਵਿਚਲਾ ਇਕ ਰੰਗ।

-ਬਲਬੀਰ ਸਿੰਘ ਬੱਬੀ

ਧਰਮ 'ਤੇ ਸਿਆਸਤ ਕਿਉਂ?

ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਾਪਰਨ ਨਾਲ ਸਮੁੱਚੀ ਦੁਨੀਆ ਵਿਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਸਨ। ਪਰ ਇਸ ਸਾਰੇ ਘਟਨਾਕ੍ਰਮ ਵਿਚੋਂ ਸਾਡੀ ਸੂਬੇ ਦੀ ਰਾਜਨੀਤੀ ਅਤੇ ਸਾਡੀ ਸਿੱਖ ਕੌਮ ਦੇ ਕੁਝ ਅਖੌਤੀ ਧਾਰਮਿਕ ਆਗੂਆਂ ਨੇ ਆਪਣਾ ਫਾਇਦਾ ਚੁੱਕਣ ਵਿਚ ਮੌਕਾ ਨਹੀਂ ਗਵਾਇਆ, ਜਿਸ ਦੀ ਤਾਜ਼ਾ ਮਿਸਾਲ ਅਦਾਲਤ ਵਲੋਂ ਆਏ ਫ਼ੈਸਲੇ ਤੋਂ ਮਿਲਦੀ ਹੈ ਕਿਵੇਂ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਚਾਰ ਸਾਲ ਇਸ ਕੇਸ ਨੂੰ ਫੁਟਬਾਲ ਬਣਾ ਕੇ ਖੇਡਿਆ ਗਿਆ ਹੈ। ਪੰਜਾਬ ਦੇ ਲੋਕ ਦੁਨੀਆ ਵਿਚ ਵਸਦੇ ਪੰਜਾਬੀ ਭਵਿੱਖ ਵਿਚ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਅਤੇ ਇਨ੍ਹਾਂ ਨੂੰ ਰਾਜਨੀਤਕ ਮੁਫ਼ਾਦਾਂ ਲਈ ਮੁਆਫ਼ ਕਰਨ ਵਾਲੇ ਹਾਕਮਾਂ ਨੂੰ ਕਦੀ ਮੁਆਫ਼ ਨਹੀਂ ਕਰਨਗੇ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ ਜ਼ਿਲ੍ਹਾ ਤਰਨ ਤਾਰਨ।

ਸੜਕਾਂ ਧਿਆਨ ਮੰਗਦੀਆਂ

ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੈ। ਜੋ ਆਮ ਲੋਕਾਂ ਦਾ ਲਾਂਘਾ ਤੇ ਰੋਜ਼ਾਨਾ ਮਸ਼ੀਨਰੀ ਦੀ ਆਵਾਜਾਈ ਹੁੰਦੀ ਹੈ, ਇਹ ਸੜਕਾਂ ਟੁੱਟੀਆਂ-ਫੁੱਟੀਆਂ ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਥੇ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰਦੀਆਂ ਤੇ ਸਾਧਨਾਂ ਦਾ ਵੀ ਨੁਕਸਾਨ ਹੁੰਦਾ ਹੈ। ਸਰਕਾਰਾਂ ਨੂੰ ਇਨ੍ਹਾਂ ਸੜਕਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਾਰਾ ਜ਼ੋਰ ਵੱਡੀਆਂ ਸੜਕਾਂ 'ਤੇ ਹੀ ਨਹੀਂ ਲਾ ਦੇਣਾ ਚਾਹੀਦਾ। ਆਸ ਹੈ ਕਿ ਸਰਕਾਰਾਂ ਇਹ ਬੇਨਤੀ ਪ੍ਰਵਾਨ ਕਰਨਗੀਆਂ ਤੇ ਲਿੰਕ ਸੜਕਾਂ ਵੱਲ ਵੀ ਧਿਆਨ ਦੇਣਗੀਆਂ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

19-4-2021

 ਕਸਰਤ ਦੇ ਫਾਇਦੇ
ਅਜੋਕਾ ਸਮਾਂ ਪਹਿਲਾਂ ਨਾਲੋਂ ਬਿਲਕੁਲ ਵੱਖਰਾ ਹੋ ਗਿਆ ਹੈ। ਜਿਥੇ ਪਹਿਲਾਂ ਲੋਕ ਸਰੀਰਕ ਤੌਰ 'ਤੇ ਦੌੜ-ਭੱਜ ਕਰਦੇ ਸਨ, ਉਥੇ ਅੱਜ ਇਹ ਦੌੜ-ਭੱਜ ਸਕੂਟਰਾਂ ਤੇ ਕਾਰਾਂ ਨੇ ਲੈ ਲਈ ਹੈ, ਜਿਸ ਦੇ ਚਲਦਿਆਂ ਜ਼ਿਆਦਾਤਰ ਲੋਕ ਤਰ੍ਹਾਂ-ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਖੁਰਾਕਾਂ ਵੀ ਪਹਿਲਾਂ ਵਰਗੀਆਂ ਪੌਸ਼ਟਿਕ ਨਹੀਂ ਰਹੀਆਂ। ਇਸ ਲਈ ਥੋੜ੍ਹੀ ਜਿਹੀ ਕਸਰਤ ਸਭ ਲਈ ਜ਼ਰੂਰੀ ਹੋ ਗਈ ਹੈ ਤਾਂ ਕਿ ਸੰਤੁਲਣ ਸਹੀ ਰੱਖਿਆ ਜਾ ਸਕੇ। ਸਵੇਰ ਦੀ ਸੈਰ ਨਾਲ ਅਸੀਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਆਪਣੀ ਰੱਖਿਆ ਕਰ ਸਕਦੇ ਹਾਂ। ਇਸ ਮਹਾਂਮਾਰੀ ਦੇ ਦੌਰ ਵਿਚ ਅੱਜ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਆਪਣੀ ਸਿਹਤ ਦੀ ਸੰਭਾਲ ਕਰੀਏ ਤਾਂ ਜੋ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ।


-ਅਰਵਿੰਦਰ ਸਿੰਘ ਰਾਏਕੋਟ


ਕੋਰੋਨਾ ਦਾ ਭਵਿੱਖ 'ਤੇ ਪ੍ਰਭਾਵ
ਅੱਜ ਦੇ ਹਾਲਾਤ ਦੇਖ ਕੇ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਆਉਣ ਵਾਲੇ ਭਵਿੱਖ ਵਿਚ ਕੀ ਹੋਵੇਗਾ? ਕਿਉਂਕਿ ਜਿਵੇਂ ਹੁਣ ਪ੍ਰੀਖਿਆਵਾਂ ਦਾ ਮਾਮਲਾ ਲਟਕਾਇਆ ਜਾ ਰਿਹਾ ਹੈ ਜਾਂ ਜਿਵੇਂ ਆਨਲਾਈਨ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ, ਇਸ ਨਾਲ ਉਨ੍ਹਾਂ ਦੇ ਭਵਿੱਖ 'ਤੇ ਬਹੁਤ ਅਸਰ ਪਵੇਗਾ। ਕਿਉਂਕਿ ਪਿਛਲੇ ਸਾਲ ਤੋਂ ਹੀ ਬੱਚਿਆਂ ਦੀ ਪੜ੍ਹਾਈ ਪੂਰੀ ਤਰ੍ਹਾਂ ਨਾਲ ਨਹੀਂ ਹੋ ਸਕੀ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਤੋਂ ਰੁਚੀ ਘਟਦੀ ਜਾਪਦੀ ਹੈ। ਆਨਲਾਈਨ ਪੜ੍ਹਾਈ ਨਾਲ ਕੁਝ ਹੱਦ ਤੱਕ ਸਿਰਫ਼ ਕਲਾਸਾਂ ਦਾ ਅਤੇ ਫੀਸ ਲੈਣ ਦਾ ਦਿਖਾਵਾ ਕੀਤਾ ਜਾ ਰਿਹਾ ਹੈ। ਪ੍ਰੰਤੂ ਬੱਚੇ ਇਸ ਨਾਲ ਗਿਆਨ ਨਹੀਂ ਪ੍ਰਾਪਤ ਕਰ ਰਹੇ। ਜੇਕਰ ਵੋਟਾਂ ਵੇਲੇ ਸਹੂਲਤਾਂ ਕਰਕੇ ਸਮੇਂ ਸਿਰ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ ਤਾਂ ਬੱਚਿਆਂ ਦੇ ਇਮਤਿਹਾਨ ਵੀ ਜਾਂ ਤਾਂ ਪਹਿਲਾਂ ਫਰਵਰੀ ਮਾਰਚ ਵਿਚ ਲਏ ਜਾ ਸਕਦੇ ਸਨ, ਜਿਸ ਵੇਲੇ ਕੋਰੋਨਾ ਦਾ ਕਹਿਰ ਘੱਟ ਸੀ ਜਾਂ ਫਿਰ ਹੁਣ ਉਪਾਅ ਕਰਕੇ ਬੱਚਿਆਂ ਦੇ ਇਮਤਿਹਾਨ ਲਏ ਜਾ ਸਕਦੇ ਹਨ।


-ਕਮਲਪ੍ਰੀਤ ਕੌਰ ਜੰਗਪੁਰਾ
ਮੁਹਾਲੀ।


ਸਕੂਲ ਨਹੀਂ ਖੁੱਲ੍ਹ ਸਕਦੇ
ਭਾਰਤ ਵਰਗੇ ਵੱਡੇ ਅਤੇ ਮਹਾਨ ਦੇਸ਼ ਵਿਚ ਰਾਜਨੀਤਕ ਰੈਲੀਆਂ ਵੀ ਵੱਡੀਆਂ-ਵੱਡੀਆਂ ਹੀ ਹੁੰਦੀਆਂ ਹਨ, ਜਿਨ੍ਹਾਂ ਨੂੰ ਮਹਾਂ-ਰੈਲੀਆਂ ਕਿਹਾ ਜਾਂਦਾ ਹੈ। ਇੰਜ ਹੀ ਵੱਡੇ-ਵੱਡੇ ਧਾਰਮਿਕ ਸਮਾਗਮ ਹੁੰਦੇ ਨੇ, ਮੇਲੇ ਲਗਦੇ ਨੇ। ਸ਼ਤਾਬਦੀਆਂ ਮਨਾਈਆਂ ਜਾਂਦੀਆਂ ਹਨ। ਕ੍ਰਿਕਟ ਵਰਗੇ ਵੱਡੇ ਖੇਡ ਸਮਾਰੋਹ ਹੁੰਦੇ ਨੇ, ਆਈ.ਪੀ.ਐਲ.ਖੇਡਿਆ ਜਾਂਦਾ ਹੈ। ਜਦਕਿ ਦੇਸ਼ ਵਿਚ ਚਾਰੇ ਪਾਸੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਪ੍ਰਚੰਡ ਰੂਪ ਧਾਰਨ ਕਰ ਰਹੀ ਹੈ। ਲੱਖਾਂ ਲੋਕ ਇਕੱਠੇ ਹੋ ਰਹੇ ਹਨ। ਬਸ ਸਿਰਫ਼ ਤੇ ਸਿਰਫ਼ ਸਕੂਲ ਖੋਲ੍ਹਣ ਦੀ ਮਨਾਹੀ ਹੈ। ਸਕੂਲਾਂ ਵਿਚ ਬੱਚੇ ਪੜ੍ਹਦੇ ਹਨ, ਗਿਆਨ ਪ੍ਰਾਪਤ ਕਰਦੇ ਹਨ। ਸ਼ਾਇਦ ਕੋਰੋਨਾ ਨੂੰ ਗਿਆਨ ਤੋਂ ਬੇਹੱਦ ਨਫ਼ਰਤ ਹੈ। ਕੋਰੋਨਾ ਦਾ ਡਰ ਸਿਰਫ਼ ਸਕੂਲ ਅਤੇ ਬੱਚਿਆਂ ਲਈ ਹੀ ਹੈ। ਹੋਰ ਭਾਵੇਂ ਕੋਈ ਜਿਥੇ ਮਰਜ਼ੀ ਤੁਰਿਆ ਫਿਰੇ। ਬਸ ਬੱਚੇ ਸਕੂਲ ਨਾ ਵੜਨ। ਉਂਜ ਚਾਹੇ ਮਾਂ-ਪਿਓ ਨਾਲ ਬੱਸਾਂ ਵਿਚ ਸਫਰ ਕਰਨ, ਵਿਆਹ-ਸ਼ਾਦੀਆਂ ਵਿਚ ਜਾਣ। ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣ, ਕੋਰੋਨਾ ਉਥੇ ਬੱਚਿਆਂ ਨੂੰ ਕੁਝ ਨਹੀਂ ਕਹਿੰਦਾ ਸਿਰਫ਼ ਸਕੂਲ ਵਿਚ ਆਉਣ 'ਤੇ ਕੋਰੋਨਾ ਗੁੱਸੇ ਹੁੰਦਾ ਹੈ। ਜੇਕਰ ਸਰਕਾਰ ਚਾਹੇ ਤਾਂ ਸਕੂਲ ਦੀ ਪੜ੍ਹਾਈ ਵੀ ਅਜਿਹੇ ਦੌਰ ਵਿਚ ਜਾਰੀ ਰਹਿ ਸਕਦੀ ਹੈ। ਇਨ੍ਹਾਂ ਬੱਚਿਆਂ ਨੂੰ ਕੋਈ ਵੀ ਸਿਸਟਮ ਬਣਾ ਕੇ ਪੜ੍ਹਾਇਆ ਜਾ ਸਕਦਾ ਹੈ। ਇੰਜ ਹੀ ਗਰੁੱਪ ਬਣਾ ਕੇ ਪੇਪਰ ਵੀ ਲਏ ਜਾ ਸਕਦੇ ਹਨ। ਕੋਰੋਨਾ ਦੀ ਆੜ ਵਿਚ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ਦੀ ਕੋਈ ਡੂੰਘੀ ਸਾਜਿਸ਼ ਜਾਪਦੀ ਹੈ। ਵਿਸ਼ਾਲ ਰੈਲੀਆਂ ਹੋ ਸਕਦੀਆਂ ਹਨ, ਸਕੂਲ ਨਹੀਂ ਖੁੱਲ੍ਹ ਸਕਦੇ, ਪੇਪਰ ਨਹੀਂ ਹੋ ਸਕਦੇ।


-ਵਿਵੇਕ
ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।


ਲੋੜ ਹੈ ਸਿਹਤ ਸਹੂਲਤਾਂ 'ਚ ਸੁਧਾਰ ਦੀ
ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ਼ ਹੁੰਦਾ ਹੈ, ਜਿਸ ਦੇਸ਼ ਦੇ ਲੋਕ ਤੰਦਰੁਸਤ ਹੋਣਗੇ, ਉਹ ਦੇਸ਼ ਤਰੱਕੀ ਕਰੇਗਾ, ਪਰ ਸਾਡੇ ਦੇਸ਼ ਵਿਚ ਸਿਹਤ ਸਹੂਲਤਾਂ ਦਾ ਬਹੁਤ ਮਾੜਾ ਹਾਲ ਹੈ। ਪੰਜਾਬ ਵਿਚ ਪ੍ਰਤੀ ਇਕ ਲੱਖ ਦੀ ਵਸੋਂ ਪਿਛੇ 277 ਉਪ-ਮੰਡਲ ਹਸਪਤਾਲਾਂ ਦੀ ਲੋੜ ਹੈ ਪਰ ਉਪਲਬਧ ਕੇਵਲ 183 ਹਨ, ਜਦੋਂਕਿ ਪ੍ਰਤੀ ਤਿੰਨ ਲੱਖ ਦੀ ਆਬਾਦੀ ਪਿੱਛੇ ਲੋੜੀਂਦੇ 923 ਪ੍ਰਾਇਮਰੀ ਹੈਲਥ ਸੈਂਟਰਾਂ ਦੀ ਥਾਂ 330 ਪੀ.ਐਚ.ਸੀ. ਅਤੇ ਪ੍ਰਤੀ ਪੰਜ ਹਜ਼ਾਰ ਦੀ ਆਬਾਦੀ ਪਿਛੇ ਲੋੜੀਂਦੇ 5541 ਸਬ ਸੈਂਟਰਾਂ ਦੀ ਥਾਂ 2950 ਸਬ-ਸੈਂਟਰ ਹੀ ਬਣਾਏ ਹਨ, ਜੋ ਕਿ ਮਰੀਜ਼ਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਹਨ, ਸਰਕਾਰਾਂ ਨੂੰ ਸਿਹਤ ਸਹੂਲਤਾਂ 'ਚ ਤੁਰੰਤ ਸੁਧਾਰ ਕਰਨ ਦੀ ਲੋੜ ਹੈ। ਸੋ, ਕੋਰੋਨਾ ਦੀ ਬਿਮਾਰੀ ਨੂੰ ਮੁੱਖ ਰੱਖਦੇ ਹੋਏ ਸਰਕਾਰਾਂ ਸਿਹਤ ਮਹਿਕਮੇ ਵਿਚ ਨਵੀਂ ਭਰਤੀ ਕਰ ਕੇ ਇਸ ਵਿਚ ਲੋੜੀਂਦਾ ਸੁਧਾਰ ਕਰੇ।


-ਡਾ: ਮਨਪ੍ਰੀਤ ਸੂਦ
ਸ਼ਹੀਦ ਭਗਤ ਸਿੰਘ ਨਗਰ।


ਜਾਗਰੂਕਤਾ ਦੀ ਘਾਟ
ਕੋਰੋਨਾ ਬੇਸ਼ੱਕ ਇਕ ਬਹੁਤ ਹੀ ਘਾਤਕ ਬਿਮਾਰੀ ਹੈ ਅਤੇ ਕੋਰੋਨਾ ਹਰ ਰੋਜ਼ ਨਵੇਂ ਰਿਕਾਰਡ ਤੋੜ ਰਿਹਾ ਹੈ। ਕੋਰੋਨਾ ਦੀ ਵੈਕਸੀਨ ਸਾਡੇ ਸਾਇੰਸਦਾਨਾਂ ਨੇ ਕਰੜੀ ਮਿਹਨਤ ਨਾਲ ਤਿਆਰ ਕਰ ਲਈ ਹੈ ਪਰ ਭਾਰਤ ਸਰਕਾਰ ਵੀ ਇਸ ਬਾਰੇ ਸੰਜੀਦਾ ਨਹੀਂ ਜਾਪਦੀ ਕਿਉਂਕਿ ਕੋਰੋਨਾ ਟੀਕਾ ਪਹਿਲਾਂ ਭਾਰਤੀ ਲੋਕਾਂ ਨੂੰ ਲੱਗਣਾ ਚਾਹੀਦਾ ਸੀ ਪਰ ਇਸ ਨੂੰ ਬਾਹਰਲੇ ਦੇਸ਼ਾਂ ਨੂੰ ਭੇਜ ਕੇ ਅਸੀਂ ਆਪਣੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਲਿਆ। ਸਰਕਾਰੀ ਅੰਕੜੇ ਅਜੇ 11 ਕਰੋੜ ਲੋਕਾਂ ਨੂੰ ਹੀ ਟੀਕਾਕਰਨ ਦੀ ਗੱਲ ਕਰ ਰਹੇ ਹਨ ਜਦਕਿ ਭਾਰਤ ਦੀ ਆਬਾਦੀ 135 ਕਰੋੜ ਹੈ। ਕਈ ਸ਼ਹਿਰਾਂ ਵਿਚ ਵੈਕਸੀਨ ਦੀ ਅਤੇ ਆਕਸੀਜਨ ਦੀ ਕਮੀ ਬਹੁਤ ਗੰਭੀਰ ਹਾਲਾਤ ਪੈਦਾ ਕਰ ਰਹੀ ਹੈ। ਕੋਰੋਨਾ ਕਾਰਨ ਸਕੂਲ ਕਾਲਜ ਤਾਂ ਬੰਦ ਕਰ ਦਿੱਤੇ ਗਏ ਪਰ ਰਾਜਨੀਤਕ ਰੈਲੀਆਂ ਅੱਜ ਵੀ ਬਹੁਗਿਣਤੀ ਨੂੰ ਖਤਰੇ ਵਿਚ ਪਾ ਰਹੀਆਂ ਹਨ। ਜੇਕਰ ਆਮ ਲੋਕ ਮਾਸਕ ਤੋਂ ਬਿਨਾਂ ਨਜ਼ਰ ਆਉਣ ਤਾਂ ਭਾਰੀ ਜੁਰਮਾਨਾ ਤੇ ਚਲਾਨ ਹੈ ਪਰ ਜੇਕਰ 40-50 ਹਜ਼ਾਰ ਦੀ ਰੈਲੀ ਵਿਚ 50 ਫ਼ੀਸਦੀ ਜਨਤਾ ਬਿਨਾਂ ਮਾਸਕ ਤੋਂ ਹੋਵੇ ਤਾਂ ਕੀ ਸਮਝਿਆ ਜਾਵੇ। ਸਕੂਲ, ਕਾਲਜ ਬੰਦ ਕਰਕੇ ਬੱਚਿਆਂ ਦਾ ਭਵਿੱਖ ਧੁੰਦਲਾ ਕਰਨਾ, ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ।


-ਬਲਦੇਵ ਸਿੰਘ ਵਿਰਕ
ਪਿੰਡ ਤੇ ਡਾਕ: ਝੂਰੜ ਖੇੜਾ, ਤਹਿਸੀਲ ਅਬੋਹਰ।


ਕੁਝ ਸੋਚੇ ਸਰਕਾਰ
ਸਰਕਾਰ ਦਾ ਫੈਸਲਾ ਆਇਆ ਕਿ ਪੰਜਵੀਂ, ਅੱਠਵੀਂ ਤੇ ਦਸਵੀਂ ਤੱਕ ਦੇ ਵਿਦਿਆਰਥੀਆਂ ਦੇ ਬਿਨਾਂ ਪੇਪਰ ਲਏ ਹੀ ਅਗਲੀ ਜਮਾਤ ਵਿਚ ਕੀਤਾ ਜਾਵੇ ਅਤੇ ਬਾਰ੍ਹਵੀਂ ਬਾਰੇ ਅਜੇ ਫੈਸਲਾ ਆਉਣਾ ਬਾਕੀ ਹੈ। ਜੇ ਗੱਲ ਕੀਤੀ ਜਾਵੇ ਪਿਛਲੇ ਸਾਲ ਦੀ ਤਾਂ ਉਸ ਵੇਲੇ ਵੀ ਵਿਦਿਆਰਥੀਆਂ ਨੂੰ ਬਿਨਾਂ ਪੇਪਰ ਲਏ ਪਾਸ ਕਰ ਦਿੱਤਾ ਗਿਆ ਸੀ। ਸਰਕਾਰ ਦਾ ਬਿਨਾਂ ਪੇਪਰ ਲਏ ਪਾਸ ਕਰਨ ਦਾ ਫੈਸਲਾ ਵਿਦਿਆਰਥੀਆਂ ਦੇ ਭਵਿੱਖ ਵਿਚ ਬੜਾ ਹੀ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਇਸ ਲਈ ਸਰਕਾਰ ਦਾ ਇਹ ਫੈਸਲਾ ਨਿੰਦਣਯੋਗ ਹੈ ਕਿਉਂਕਿ ਜੇ ਹੋਰ ਸਾਰੀਆਂ ਸੇਵਾਵਾਂ ਚਾਲੂ ਹਨ, ਤਾਂ ਵਿਦਿਆਰਥੀਆਂ ਦੇ ਪੇਪਰ ਕਿਉਂ ਨਹੀਂ ਲਏ ਜਾ ਸਕਦੇ? ਸੋ, ਅੰਤ ਵਿਚ ਮੈਂ ਇਹੀ ਗੁਜ਼ਾਰਿਸ਼ ਕਰਦਾ ਹਾਂ ਕਿ ਸਰਕਾਰ ਨੂੰ ਪੇਪਰਾਂ ਸਬੰਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ, ਬੱਚਿਆਂ ਦੇ ਭਵਿੱਖ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।


-ਏਕਮਨੂਰ ਸਿੰਘ
ਪਿੰਡ ਫੱਜੂਪੁਰ, ਡਾਕ: ਧਾਰੀਵਾਲ, ਜ਼ਿਲ੍ਹਾ ਗੁਰਦਾਸਪੁਰ।

16-04-2021

 ਪੰਜਾਬ ਸਰਕਾਰ ਦੇ ਧਿਆਨ ਹਿਤ
ਪੰਜਾਬ ਦੇ ਮੁਲਾਜ਼ਮਾਂ ਨੂੰ ਪਹਿਲਾਂ 33 ਸਾਲ ਦੀ ਨੌਕਰੀ ਪੂਰੀ ਕਰਨ 'ਤੇ ਪੂਰੀ ਪੈਨਸ਼ਨ ਮਿਲਦੀ ਸੀ। ਭਾਵ ਕਿ ਪੂਰੀ ਤਨਖਾਹ ਦਾ 50 ਫ਼ੀਸਦੀ ਪੈਨਸ਼ਨ ਦੇ ਰੂਪ ਵਿਚ ਮਿਲਦਾ ਸੀ। ਪਰ 2012 ਤੋਂ ਪੰਜਾਬ ਦੀ ਅਕਾਲੀ ਸਰਕਾਰ ਨੇ 25 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਨੂੰ ਹੀ ਪੂਰੀ ਪੈਨਸ਼ਨ ਦੇ ਲਾਭ ਦੇ ਦਿੱਤੇ ਹਨ। ਸਵਾਲ ਖੜ੍ਹਾ ਹੁੰਦਾ ਹੈ ਕਿ ਜਿਹੜਾ ਮੁਲਾਜ਼ਮ ਠੀਕ-ਠਾਕ ਆਪਣੇ ਪੂਰੇ 25 ਸਾਲ ਪੂਰੇ ਕਰਕੇ ਸੇਵਾ-ਮੁਕਤ ਹੋ ਜਾਂਦਾ ਹੈ ਤਾਂ ਉਹ ਇਸ ਫ਼ੈਸਲੇ ਅਨੁਸਾਰ ਲਾਭ ਤਾਂ ਲੈ ਲੈਂਦਾ ਹੈ ਪਰ ਅਗਰ ਕੋਈ ਮੁਲਾਜ਼ਮ ਆਪਣੇ 25 ਸਾਲ ਸਾਫ਼ ਨੌਕਰੀ ਪੂਰੀ ਕਰ ਤਾਂ ਲੈਂਦਾ ਹੈ ਪਰ ਉਸ ਨੇ ਸੇਵਾ-ਮੁਕਤ ਆਪਣੇ 58 ਸਾਲ ਪੂਰੇ ਕਰਨ 'ਤੇ ਹੋਣਾ ਹੁੰਦਾ ਹੈ ਪਰ ਉਸ ਨੇ ਪੈਨਸ਼ਨ ਲਾਭ ਲੈਣ ਲਈ ਆਪਣੀ 25 ਸਾਲ ਵਾਲੀ ਸ਼ਰਤ ਪੂਰੀ ਕਰ ਲਈ ਹੁੰਦੀ ਹੈ। ਜੇਕਰ ਉਸ 'ਤੇ ਕਿਸੇ ਕਾਰਨ ਫ਼ੌਜਦਾਰੀ ਕੇਸ ਵਿਚ ਸਜ਼ਾ ਜ਼ਾਬਤਾ ਹੋ ਜਾਵੇ ਤਾਂ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ। ਉਸ ਦੀ ਪੈਨਸ਼ਨ 25 ਸਾਲ ਦੀ ਸਾਫ਼ ਸੇਵਾ ਨੂੰ ਮੁੱਖ ਰੱਖ ਕੇ ਪੈਨਸ਼ਨ ਲਾਭ ਦੇ ਦੇਣੇ ਚਾਹੀਦੇ ਹਨ। ਇਕ 25 ਸਾਲ ਦੀ ਨੌਕਰੀ ਕਰਕੇ ਪੂਰੀ ਪੈਨਸ਼ਨ ਲੈ ਜਾਂਦਾ ਹੈ। ਜਦ ਕਿ ਇਕ 28-29 ਸਾਲ ਦੀ ਸਾਫ਼ ਨੌਕਰੀ ਕਰਕੇ ਵੀ ਪੈਨਸ਼ਨ ਤੋਂ ਵਾਂਝਾ ਰਹਿ ਜਾਂਦਾ ਹੈ। ਆਸ ਹੈ ਸਰਕਾਰ ਇਸ ਮਸਲੇ ਵੱਲ ਧਿਆਨ ਦੇਵੇਗੀ।


-ਬਲਵਿੰਦਰ ਝਬਾਲ
ਪਿੰਡ ਤੇ ਡਾਕ: ਝਬਾਲ, ਤਰਨ ਤਾਰਨ।


ਸਿਆਸਤ ਨੂੰ ਲਗਦਾ ਸੂਰਜ ਗ੍ਰਹਿਣ
ਚੋਣਾਂ ਦਾ ਬਿਗਲ ਵੱਜਦਿਆਂ ਹੀ ਸਿਆਸੀ ਨੇਤਾਵਾਂ ਦੀ ਭੱਜ-ਦੌੜ ਵਧ ਜਾਂਦੀ ਹੈ। ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਦਾ ਇਹ ਅਜਿਹਾ ਸਮਾਂ ਇਹ ਹੁੰਦਾ ਹੈ ਕਿ ਭੱਜ-ਦੌੜ ਕੇ ਸਹੀ, ਸਿਆਸੀ ਮੈਦਾਨ ਵਿਚ ਆਪਣੀ ਜਿੱਤ ਪੱਕੀ ਕੀਤੀ ਜਾਵੇ। ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹਰ ਪਿੰਡ ਦਾ ਦੌਰਾ ਕੀਤਾ ਜਾਂਦਾ ਹੈ। ਉਹ ਪਿੰਡ ਜਿਥੇ ਕੇਵਲ ਚੋਣਾਂ ਵੇਲੇ ਹੀ ਵੋਟਾਂ ਮੰਗਣ ਲਈ ਜਾਇਆ ਜਾਂਦਾ ਹੈ, ਸਿਆਸੀ ਲੀਡਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਿੰਡਾਂ ਦੇ ਲੋਕਾਂ ਦੇ ਗਿਲੇ-ਸ਼ਿਕਵੇ ਕਿਵੇਂ ਦੂਰ ਕਰਨੇ ਹਨ। ਉਹ ਬਾਖੂਬੀ ਜਾਣਦੇ ਹਨ ਕਿ ਉਨ੍ਹਾਂ ਭੋਲੇ-ਭਾਲੇ ਲੋਕਾਂ ਨੂੰ ਕਿਸ ਤਰ੍ਹਾਂ ਭਰਮਾਇਆ ਜਾ ਸਕਦਾ ਹੈ। ਚੋਣਾਂ ਦੌਰਾਨ ਸਿਆਸੀ ਲੀਡਰਾਂ ਦੀ ਨੀਂਦ ਉਡ ਜਾਂਦੀ ਹੈ। ਸਿਆਸਤਦਾਨ ਵੱਡੇ-ਵੱਡੇ ਭਰਮ-ਭੁਲੇਖੇ ਝੂਠ ਦਾ ਪ੍ਰਚਾਰ ਕਰਕੇ ਭੋਲੇ-ਭਾਲੇ ਲੋਕਾਂ ਨੂੰ ਉਕਸਾਉਂਦੇ ਹਨ ਤੇ ਆਪਣੀ ਜਿੱਤ ਲਈ ਤਰਲਾ ਮਾਰਦੇ ਹਨ। ਪਰ ਇਹ ਮਿੰਨਤਾਂ-ਤਰਲੇ ਚੋਣਾਂ ਤੱਕ ਹੀ ਹਨ। ਇਸ ਸਮੇਂ ਕਿਸਾਨੀ ਤੂਫ਼ਾਨ ਕਰਕੇ ਸਿਆਸਤ ਦਾ ਮੈਦਾਨ ਹੁਣ ਪਹਿਲਾਂ ਵਰਗਾ ਸੌਖਾ ਨਹੀਂ ਰਿਹਾ। ਭਵਿੱਖ ਵਿਚ ਸਿਆਸੀ ਪਾਰਟੀਆਂ, ਸਿਆਸੀ ਲੀਡਰਾਂ ਲਈ ਇਹ ਚੁਣੌਤੀਪੂਰਨ ਰਹਿਣ ਵਾਲਾ ਹੈ। ਆਮ ਲੋਕਾਂ ਦੀ ਜਾਗਰੂਕਤਾ, ਉਨ੍ਹਾਂ ਦੀ ਚੇਤੰਨਤਾ ਸਿਆਸਤ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦੀ ਹੈ ਤੇ ਆਪਣੇ ਹੱਕਾਂ ਦੀ ਮੰਗ ਕਰਦੀ ਹੈ।


-ਜਗਸੀਰ ਜਟਾਣਾ।


ਗੰਭੀਰ ਚੁਣੌਤੀ
ਪਿਛਲੇ ਦਿਨੀਂ 'ਅਜੀਤ' ਦੀ ਸੰਪਾਦਕੀ ਨੇ ਛੱਤੀਸਗੜ੍ਹ ਵਿਚ ਪੀਪਲਜ਼ ਲਿਬਰੇਸ਼ਨ ਗੋਰੀਲਾ ਆਰਮੀ ਦੇ 400 ਦੇ ਕਰੀਬ ਨਕਸਲੀਆਂ ਵਲੋਂ ਸੁਰੱਖਿਆ ਬਲਾਂ ਦੇ 22 ਜਵਾਨਾਂ ਦੇ ਮਾਰੇ ਜਾਣ ਦਾ ਮੁੱਦਾ ਉਠਾਇਆ ਹੈ। ਦੱਸਿਆ ਕਿ ਜਿਨ੍ਹਾਂ ਪ੍ਰਾਂਤਾਂ ਅਤੇ ਇਲਾਕਿਆਂ ਵਿਚ ਨਕਸਲੀ ਲਹਿਰ ਮਜ਼ਬੂਤ ਹੈ ਉਸ ਨੂੰ 'ਲਾਲ ਗਲਿਆਰਾ' ਕਿਹਾ ਜਾਂਦਾ ਹੈ। ਅੰਦਾਜ਼ਨ 9 ਰਾਜਾਂ ਓਡੀਸ਼ਾ, ਮਹਾਰਾਸ਼ਟਰ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ 50 ਜ਼ਿਲ੍ਹਿਆਂ ਵਿਚ ਇਹ ਗਲਿਆਰਾ ਹੈ। ਇਨ੍ਹਾਂ ਰਾਜਾਂ ਵਿਚ ਲਗਾਤਾਰ ਅਜਿਹੀਆਂ ਹਿੰਸਕ ਵਾਰਦਾਤਾਂ ਜਾਰੀ ਹਨ। ਸੰਪਾਦਕੀ ਪੜ੍ਹ ਕੇ ਨਤੀਜਾ ਨਿਕਲਦਾ ਹੈ ਕਿ ਸਰਕਾਰਾਂ ਵਿਨਾਸ਼ ਤੇ ਵਿਕਾਸ ਦੇ ਦੋ ਰਾਹ ਫੜ ਕੇ ਵੀ ਅਜੇ ਤੱਕ ਸਮੱਸਿਆਵਾਂ ਦਾ ਥਾਹ ਨਹੀਂ ਪਾ ਸਕੀਆਂ। ਦੋਵੇਂ ਪਾਸੇ ਮਰ ਰਹੀ ਦੇਸ਼ ਦੀ ਜਵਾਨੀ ਨੂੰ ਬਚਾਉਣ ਲਈ ਸਰਕਾਰਾਂ ਦੀ ਸੱਚੀ-ਸੁੱਚੀ ਪ੍ਰਤੀਬੱਧਤਾ ਤੇ ਵੱਡੀ ਵਿਉਂਤਬੰਦੀ ਅਮਲ ਵਿਚ ਆਉਣੀ ਜ਼ਰੂਰੀ ਹੈ।


-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।


ਅਵਾਰਾ ਪਸ਼ੂ
ਅਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਜੰਜਾਲ ਬਣੇ ਹੋਏ ਹਨ। ਦਿਨ ਵੇਲੇ ਸੜਕਾਂ ਤੇ ਗਲੀਆਂ ਵਿਚ ਉਤਪਾਦ ਤੇ ਰਾਤ ਸਮੇਂ ਖੇਤਾਂ ਵਿਚ ਉਜਾੜਾ ਕਰਦੇ ਹਨ ਅਤੇ ਨੁਕਸਾਨ ਕਰਦੇ ਹਨ। ਇਸ ਦੇ ਨਾਲ ਹੀ ਦੂਜੀ ਵੱਡੀ ਸਮੱਸਿਆ ਅਵਾਰਾ ਕੁੱਤਿਆਂ ਦੀ ਹੈ, ਜਿਸ ਕਾਰਨ ਰੋਜ਼ ਹਾਦਸੇ ਹੋ ਰਹੇ ਹਨ। ਬੱਚਿਆਂ ਨੂੰ ਨੋਚ ਕੇ ਖਾ ਜਾਂਦੇ ਹਨ ਪਰ ਜੰਗਲੀ ਜੀਵ ਸੁਰੱਖਿਆ ਵਾਲੇ ਜਾਂ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ। ਸਾਡੀ ਬੇਨਤੀ ਹੈ ਕਿ ਹਰ ਪੰਜਾਬੀ ਕਿਸਾਨ ਤੇ ਲੋਕਾਂ ਦੀ ਮੁਸ਼ਕਿਲ ਹੈ, ਸੋ ਕਿਰਪਾ ਕਰਕੇ ਸਾਡੀ ਗੱਲ ਸਰਕਾਰ ਤੱਕ ਪਹੁੰਚਾਈ ਜਾਵੇ ਕਿ ਇਸ ਦਾ ਕੋਈ ਠੋਸ ਹੱਲ ਕੱਢਿਆ ਜਾਵੇ। ਖੇਤਾਂ ਵਿਚ ਜ਼ਿਮੀਂਦਾਰਾਂ ਨੇ ਹਜ਼ਾਰਾਂ ਰੁਪਏ ਖਰਚ ਕੇ ਤਾਰਬੰਦੀ ਕੀਤੀ ਹੋਈ ਹੈ ਜੋ ਅਵਾਰਾ ਢੱਠੇ ਗਿਣਤੀ ਵਿਚ ਅਣਗਿਣਤ ਹਨ, ਤਾਰਾਂ ਵੀ ਤੋੜ ਦਿੰਦੇ ਹਨ। ਸਰਕਾਰ ਇਸ ਸਮੱਸਿਆ ਦਾ ਕੋਈ ਹੱਲ ਕੱਢੇ।


-ਬਲਦੇਵ ਸਿੰਘ ਵਿਰਕ ਅਤੇ ਸਮੂਹ ਨਗਰ ਨਿਵਾਸੀ
ਪਿੰਡ ਝੂਰੜ ਖੇੜਾ, ਤਹਿ: ਅਬੋਹਰ, ਜ਼ਿਲ੍ਹਾ ਫਾਜ਼ਿਲਕਾ।


ਕਮਰਤੋੜ ਮਹਿੰਗਾਈ
ਅਜੋਕੇ ਸਮੇਂ ਦੇਸ਼ ਦੀ ਜਨਤਾ ਅਤੇ ਖ਼ਾਸ ਕਰਕੇ ਮੱਧ ਅਤੇ ਹੇਠਲੇ ਵਰਗ ਦੇ ਲੋਕ ਸਖ਼ਤ ਪ੍ਰੇਸ਼ਾਨ ਅਤੇ ਦੁਖੀ ਹਨ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਕੋਸ ਰਹੇ ਹਨ, ਕਿਉਂਕਿ ਅੰਤਾਂ ਦੀ ਮਹਿੰਗਾਈ ਉਨ੍ਹਾਂ ਦਾ ਨਾ ਕੇਵਲ ਆਰਥਿਕ ਤੌਰ 'ਤੇ ਕਚੂਮਰ ਕੱਢ ਰਹੀ ਹੈ, ਸਗੋਂ ਉਨ੍ਹਾਂ ਦੀ ਕਮਰ ਵੀ ਤੋੜ ਰਹੀ ਹੈ। ਆਏ ਦਿਨ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਹੋਣ ਕਰਕੇ ਜਨਤਾ ਅਤੇ ਖ਼ਾਸ ਕਰਕੇ ਗ਼ਰੀਬ ਲੋਕਾਂ ਦਾ ਸਾਹ ਸੂਤਿਆ ਜਾ ਰਿਹਾ ਹੈ। ਕੋਰੋਨਾ ਵਰਗੀ ਮਹਾਂਮਾਰੀ ਕਾਰਨ ਲੱਗੀ ਤਾਲਾਬੰਦੀ ਅਤੇ ਕਰਫ਼ਿਊ ਨੇ ਪਹਿਲਾਂ ਹੀ ਹਰ ਵਰਗ ਦੇ ਕਾਰੋਬਾਰਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਅਤੇ ਲੋਕ ਆਰਥਿਕਤਾ ਡਗਮਗਾ ਚੁੱਕੀ ਹੈ। ਸੋ ਲੋੜ ਹੈ, ਫੌਰੀ ਤੌਰ 'ਤੇ ਸਮੇਂ ਦੀਆਂ ਸਰਕਾਰਾਂ ਵਲੋਂ ਆਕਾਸ਼ਵੇਲ ਦੀ ਤਰ੍ਹਾਂ ਵਧ ਰਹੀ ਮਹਿੰਗਾਈ ਨੂੰ ਰੋਕਣ ਲਈ ਯੋਗ ਅਤੇ ਢੁਕਵੇਂ ਕਦਮ ਉਠਾਉਣ ਦੀ, ਤਾਂ ਕਿ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਸਗੋਂ ਵੱਡੀ ਲੋੜ ਵੀ ਹੈ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

15-04-2021

 ਝੂਠੇ ਸਬਜ਼ਬਾਗ਼
ਪਿਛਲੇ ਦਿਨੀਂ ਪ੍ਰੋ: ਰਣਜੀਤ ਸਿੰਘ ਧਨੋਆ ਦਾ 'ਸਰਕਾਰਾਂ ਨੂੰ ਜਵਾਬਦੇਹ ਬਣਾਉਣ ਲਈ ਜ਼ਰੂਰੀ ਹੈ ਲੋਕਾਂ ਦਾ ਜਾਗਰੂਕ ਹੋਣਾ' ਜਨਤਾ ਨੂੰ ਤਾਂ ਸਰਕਾਰਾਂ ਪੂਰਾ ਬੇਵਕੂਫ਼ ਬਣਾ ਜਾਂਦੀਆਂ ਹਨ ਧਰਮਾਂ ਦੇ ਨਾਂਅ 'ਤੇ ਵੰਡੀਆਂ ਪਾ ਕੇ। ਪੈਸੇ ਦਾ ਲਾਲਚ ਦੇ ਕੇ। ਹੋਰ ਝੂਠੇ ਸਬਜ਼ਬਾਗ ਵਿਖਾ ਕੇ ਮੁਫ਼ਤ ਦੀਆਂ ਸਕੀਮਾਂ ਦੇ ਕੇ ਮੰਗਤੇ ਤਿਆਰ ਕਰਦੇ ਹਨ। ਜੇ ਲੋਕ ਜਾਗੇ ਹੋਣ ਤਾਂ ਮਾੜੇ ਲੀਡਰ ਅੱਗੇ ਆ ਨਹੀਂ ਸਕਦੇ। ਰਾਜਨੀਤੀ 'ਚ ਮਾੜੇ ਲੀਡਰ ਨਕਾਰੇ ਜਾਣ ਤਾਂ ਜਨਤਾ ਸੁਖੀ ਹੋ ਸਕਦੀ ਹੈ।


-ਕੁਲਜੀਤ ਸਿੰਘ ਰੰਧਾਵਾ।


ਧਰਤੀ 'ਤੇ ਵਧ ਰਹੀ ਤਪਸ਼
ਪਿਛਲੇ ਦਿਨੀਂ 'ਅਜੀਤ' 'ਚ 'ਵਾਤਾਵਰਨ ਦੀ ਸੁਰੱਖਿਆ ਲਈ ਵੱਡਾ ਅਵਸਰ' ਸੰਪਾਦਕੀ ਪੜ੍ਹਿਆ। ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋ ਬਾਈਡਨ ਅੱਜ ਦੇ ਸਮੇਂ ਜਲਵਾਯੂ ਸਿਖ਼ਰ ਸੰਮੇਲਨ ਜੋ 22-23 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਵਲੋਂ ਬੇਹੱਦ ਮਹੱਤਵਪੂਰਨ ਉਪਲਾਲਾ ਹੈ।
ਬਦਲਦੇ ਜਲਵਾਯੂ ਵਾਤਾਵਰਨ ਨੇ ਮਨੁੱਖੀ ਸੱਭਿਅਤਾ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਅੱਜ ਵਿਗੜ ਰਹੇ ਜਲਵਾਯੂ ਵਾਤਾਵਰਨ ਨੇ ਵੱਡੇ ਦੇਸ਼ਾਂ ਨੂੰ ਜੋ ਬਾਈਡਨ ਨੇ ਇਕੱਠੇ ਹੋ ਕੇ ਇਸ ਗੰਭੀਰ ਮਸਲੇ 'ਤੇ ਵਿਚਾਰ-ਵਟਾਂਦਰਾ ਤੇ ਕੁਝ ਕਰਨ ਲਈ ਸੰਮੇਲਨ ਲਈ ਜੋ ਸੱਦਾ ਦਿੱਤਾ ਹੈ, ਮਹੱਤਵਪੂਰਨ ਹੈ। ਇਸ ਸਿਖ਼ਰ ਸੰਮੇਲਨ ਵਿਚ 40 ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਪੱਤਰ ਭੇਜਿਆ ਹੈ ਪਰ ਇਸ ਸੰਮੇਲਨ ਵਿਚ ਵਿਸ਼ਵ ਦੀਆਂ ਸਾਰੀਆਂ ਧਿਰਾਂ ਨੂੰ ਸ਼ਾਮਿਲ ਕਰਨ ਦਾ ਜੋ ਯਤਨ ਹੋ ਰਿਹਾ ਹੈ, ਸ਼ਲਾਘਾਯੋਗ ਕਦਮ ਹੈ। ਧਰਤੀ ਸਾਰੇ ਜੀਵਾਂ ਲਈ ਸਵਰਗ ਹੈ ਪਰ ਮਨੁੱਖ ਦੀਆਂ ਲਾਲਸਾਵਾਂ ਨੇ ਇਸ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ। ਜੋ ਬਾਈਡਨ ਦਾ ਇਹ ਉਪਰਾਲਾ ਸਲਾਹੁਣਯੋਗ ਹੈ। 'ਅਜੀਤ' ਦਾ ਇਸ ਸੰਪਾਦਕੀ ਲਈ ਧੰਨਵਾਦ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਕੇਂਦਰ ਤੇ ਕਿਸਾਨ
ਅੱਜ ਮੋਰਚਾ ਲੱਗੇ ਨੂੰ 5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅੱਜ ਤੱਕ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲ ਕਿਸੇ ਵੀ ਸਿਰੇ ਨਹੀਂ ਲੱਗੀ। ਦੂਜਾ, ਜੋ ਕੇਂਦਰ ਨੇ ਰਾਜਾਂ ਨੂੰ ਜ਼ਮੀਨ ਮਾਲਕ ਦੇ ਖਾਤੇ ਵਿਚ ਸਿੱਧੀ ਅਦਾਇਗੀ ਕਰਕੇ ਫ਼ਸਲ ਦੇ ਪੈਸੇ ਪਾਉਣ ਲਈ ਕਿਹਾ। ਇਹ ਵੀ ਅਸੰਭਵ ਹੈ ਕਿ ਜੋ ਕਿਸਾਨ ਆਪਣੀਆਂ ਜ਼ਮੀਨਾਂ ਠੇਕੇ 'ਤੇ ਦਿੰਦੇ ਹਨ। ਉਹ ਆਪ ਤਾਂ ਵਿਦੇਸ਼ਾਂ ਵਿਚ ਬੈਠੇ ਹਨ। ਜੇ ਫ਼ਸਲ ਦੀ ਰਕਮ ਉਨ੍ਹਾਂ ਦੇ ਖਾਤੇ ਵਿਚ ਚਲੀ ਜਾਂਦੀ ਹੈ ਤਾਂ ਠੇਕੇ ਵਾਲਾ ਕਿਸਾਨ ਆਪਣੀ ਜ਼ਰੂਰਤ ਦਾ ਲੈਣ-ਦੇਣ ਅਤੇ ਖਾਦ ਸਪਰੇਆਂ ਦੇ ਪੈਸੇ ਕਿਵੇਂ ਤੇ ਕਿੱਥੋਂ ਦੁਕਾਨਦਾਰ ਨੂੰ ਮੋੜੇਗਾ। (ਘੱਟੋ-ਘੱਟ 50 ਫ਼ੀਸਦੀ ਕਿਸਾਨ ਫ਼ਸਲਾਂ ਠੇਕੇ 'ਤੇ ਜ਼ਮੀਨ ਲੈ ਕੇ ਉਗਾਉਂਦੇ ਹਨ) ਤੀਜਾ, ਜਦੋਂ ਆੜ੍ਹਤੀਆਂ ਨਾਲ ਕੋਈ ਲੈਣ-ਦੇਣ ਨਾ ਰਿਹਾ ਤਾਂ ਆਉਣ ਵਾਲੀ ਫ਼ਸਲ ਲਈ ਆਪਣੀ ਜ਼ਰੂਰਤ ਕਿਸਾਨ ਕਿੱਥੋਂ ਪੂਰੀ ਕਰੇਗਾ। ਚੌਥਾ, ਜੇ ਕੇਂਦਰ ਸਰਕਾਰ ਸੂਬੇ ਦੀ ਸਰਕਾਰ ਨੂੰ ਫ਼ਸਲ ਖ਼ਰੀਦਣ ਲਈ ਪੇਮੈਂਟ ਨਹੀਂ ਕਰੇਗੀ ਤਾਂ ਸੂਬਾ ਸਰਕਾਰ ਏਨੀ ਰਕਮ ਕਿੱਥੋਂ ਲੈ ਕੇ ਆਵੇਗੀ। ਮਾਣਯੋਗ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦੇਵੇ ਤੇ ਇਹ ਫ਼ੈਸਲਿਆਂ 'ਤੇ ਮੁੜ ਵਿਚਾਰ ਕਰੇ ਤਾਂ ਕਿ ਸਰਕਾਰਾਂ ਤੇ ਕਿਸਾਨਾਂ ਵਿਚਾਲੇ ਚੰਗੇ ਸਬੰਧ ਬਣ ਸਕਣ।


-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।


ਵਿੱਦਿਆ ਦਾ ਮੌਲਿਕ ਅਧਿਕਾਰ
ਕੋਵਿਡ ਮਹਾਂਮਾਰੀ ਨੇ ਪੂਰੇ ਵਿਸ਼ਵ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਭਾਰਤ ਦੇ ਹਾਲਾਤ ਵੀ ਕੋਈ ਸਾਜ਼ਗਾਰ ਨਹੀਂ। ਪਰ ਭਾਰਤ ਭਾਰਤ ਵਰਗੇ ਦੇਸ਼ ਲਈ ਲੰਮੇ ਸਮੇਂ ਤੱਕ ਲਾਕਡਾਊਨ ਵਾਲੀ ਸਥਿਤੀ ਵਿਚ ਰਹਿਣਾ ਵੀ ਸੰਭਵ ਨਹੀਂ। 19 ਮਾਰਚ, 2021 ਨੂੰ ਸਰਕਾਰ ਨੇ ਪਹਿਲਾਂ 31 ਮਾਰਚ ਤੱਕ ਤੇ ਫਿਰ 10 ਅਪ੍ਰੈਲ ਤੱਕ ਸਿੱਖਿਆ ਸੰਸਥਾਵਾਂ ਬੰਦ ਕੀਤੀਆਂ ਜਿਸ ਨੂੰ ਹੁਣ 30 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ।
ਭਾਵੇਂ ਕਿ ਇਸ ਦੇ ਵਿਰੋਧ ਵਿਚ ਥਾਂ-ਥਾਂ ਧਰਨੇ-ਪ੍ਰਦਰਸ਼ਨ ਵੀ ਹੋ ਰਹੇ ਹਨ ਪਰ ਸਰਕਾਰ ਨੇ ਸਥਿਤੀ ਸਾਫ਼ ਕਰ ਦਿੱਤੀ ਹੈ ਕਿ ਉਹ ਕਿਸੇ ਹਾਲਤ ਵਿਚ ਵੀ ਇਸ ਦੀ ਆਗਿਆ ਨਹੀਂ ਦੇ ਸਕਦੇ। ਕਿਸੇ ਵੀ ਦੇਸ਼ ਦੇ ਭਵਿੱਖ ਦਾ ਅੰਦਾਜ਼ਾ ਉਥੋਂ ਦੀਆਂ ਵਿੱਦਿਅਕ ਸੰਸਥਾਵਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ, ਇਸ ਲਈ ਨਿਸਚਿਤ ਤੌਰ 'ਤੇ ਹੀ ਕਿਹਾ ਜਾ ਸਕਦਾ ਹੈ ਕਿ ਇਹ ਕੋਈ ਬਹੁਤਾ ਵਧੀਆ ਫ਼ੈਸਲਾ ਨਹੀਂ ਕਿਹਾ ਜਾ ਸਕਦਾ। ਇਸ ਲਈ ਕੁਝ ਜ਼ਰੂਰੀ ਸਾਵਧਾਨੀਆਂ ਨਾਲ ਵਿੱਦਿਅਕ ਅਦਾਰਿਆਂ ਨੂੰ ਖੋਲ੍ਹਣ ਬਾਰੇ ਸੋਚਣਾ ਚਾਹੀਦਾ ਹੈ।


-ਪਰਵਿੰਦਰ ਸਿੰਘ ਢੀਂਡਸਾ
ਪਿੰਡ ਉੱਭਾਵਾਲ (ਸੰਗਰੂਰ)।


ਅਧੂਰੀ ਆਜ਼ਾਦੀ
ਅਸਲ 'ਚ ਅੰਗਰੇਜ਼ਾਂ ਤੋਂ ਭਾਰਤ ਨੂੰ ਜੋ ਆਜ਼ਾਦੀ ਪ੍ਰਾਪਤ ਹੋਈ, ਉਹ ਇਤਿਹਾਸਕ ਹੁੰਦੇ ਹੋਏ ਵੀ ਮੌਜੂਦਾ ਸਮੇਂ 'ਚ ਅਧੂਰੀ ਹੈ। ਜਦੋਂ ਤੱਕ ਰਾਜਨੀਤਕ ਪਾਰਟੀਆਂ ਵਲੋਂ ਹਕੂਮਤ ਦਾ ਗ਼ਲਤ ਇਸਤੇਮਾਲ, ਔਰਤਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ, ਜਾਤੀਗਤ ਅਤੇ ਆਰਥਿਕ ਅਸਮਾਨਤਾ, ਰਾਜਨੀਤਕ ਅਤੇ ਆਰਥਿਕ ਸਵਾਰਥ, ਭ੍ਰਿਸ਼ਟਾਚਾਰ, ਭੁੱਖ, ਬੇਰੁਜ਼ਗਾਰੀ, ਭੇਦਭਾਵ, ਛੂਆਛਾਤ ਅਤੇ ਅੱਤਵਾਦ ਦਾ ਅੰਤ ਨਹੀਂ ਹੋ ਜਾਂਦਾ, ਉਦੋਂ ਤੱਕ ਡਾ. ਅੰਬੇਡਕਰ ਵਲੋਂ ਲਿਆ ਗਿਆ ਆਜ਼ਾਦ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਇਸ ਦੇ ਲਈ ਨਾ ਸਿਰਫ ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਨ ਦੀ ਲੋੜ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਇਕੱਠਿਆਂ ਹੋ ਕੇ ਦੇਸ਼ ਹਿਤ ਲਈ ਵੱਧ-ਚੜ੍ਹ ਕੇ ਕੰਮ ਕਰਨ ਦੀ ਵੀ ਲੋੜ ਹੈ। ਸਹੀ ਮਾਅਨਿਆਂ 'ਚ ਅਤੇ ਹਕੀਕੀ ਰੂਪ 'ਚ ਅਸੀਂ ਉਦੋਂ ਹੀ ਆਜ਼ਾਦ ਹੋ ਪਾਵਾਂਗੇ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰ ਸਕਾਂਗੇ।


-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰਫੋਰਸ ਰੋਡ, ਬਠਿੰਡਾ।



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX