ਤਾਜਾ ਖ਼ਬਰਾਂ


ਮੁਗਲ ਰੋਡ ਚਾਰ ਦਿਨ ਬੰਦ ਰਹਿਣ ਮਗਰੋਂ ਖੁੱਲ੍ਹਾ
. . .  11 minutes ago
ਸ੍ਰੀਨਗਰ, 22 ਨਵੰਬਰ - ਜੰਮੂ ਕਸ਼ਮੀਰ 'ਚ ਭਾਰੀ ਬਰਫ਼ਬਾਰੀ ਕਾਰਨ ਇਤਿਹਾਸਕ ਮੁਗਲ ਰੋਡ ਲਗਾਤਾਰ ਚਾਰ ਦਿਨ ਬੰਦ ਰਿਹਾ, ਬੀਤੇ ਦਿਨ ਇਸ ਨੂੰ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ...
ਧੁੰਦ ਦੇ ਚੱਲਦਿਆਂ 30 ਟਰੇਨਾਂ ਦੇਰੀ ਵਿਚ
. . .  23 minutes ago
ਨਵੀਂ ਦਿੱਲੀ, 22 ਨਵੰਬਰ - ਸੰਘਣੀ ਧੁੰਦ ਦੇ ਚੱਲਦਿਆਂ ਦਿੱਲੀ ਤੋਂ ਜਾਣ ਤੇ ਆਉਣ ਵਾਲੀਆਂ 30 ਟਰੇਨਾਂ ਦੇਰੀ ਵਿਚ ਚੱਲ ਰਹੀਆਂ ਹਨ। ਇਕ ਟਰੇਨ ਰੱਦ ਹੋ ਗਈ ਹੈ ਤੇ ਚਾਰ ਟਰੇਨਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ...
ਯੂ.ਪੀ. 'ਚ ਮਿਊਂਸੀਪਲ ਚੋਣਾਂ ਸ਼ੁਰੂ
. . .  42 minutes ago
ਲਖਨਊ, 22 ਨਵੰਬਰ - ਉਤਰ ਪ੍ਰਦੇਸ਼ 'ਚ ਮਿਊਂਸੀਪਲ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਗੋਰਖਪੁਰ 'ਚ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵੀ ਵੋਟ ਪਾਈ ਹੈ। ਯੋਗੀ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ 'ਚ ਭਾਜਪਾ ਨੂੰ ਵੱਡੀ ਜਿੱਤ ਪ੍ਰਾਪਤ...
ਸੋਮਾਲੀਆ 'ਚ ਅਮਰੀਕੀ ਹਮਲੇ 'ਚ 100 ਅੱਤਵਾਦੀਆਂ ਦੀ ਮੌਤ
. . .  1 day ago
ਟਾਂਡਾ 'ਚ ਸ਼ੱਕੀ ਹਾਲਤ ਵਿਚ ਪਿਤਾ-ਪੁੱਤਰ ਦੀ ਮੌਤ
. . .  1 day ago
ਟਾਂਡਾ ,21 ਨਵੰਬਰ [ ਦੀਪਕ ਬਹਿਲ ]- ਪਿੰਡ ਖੁੱਡਾ 'ਚ ਪਿਤਾ ਪੁੱਤਰ ਦੀ ਸ਼ੱਕੀ ਹਾਲਤ 'ਚ ਮੌਤ ਦੀ ਖ਼ਬਰ ਹੈ। ਇਕ ਲਾਸ਼ ਪੱਖੇ ਲਟਕਦੀ ਅਤੇ ਦੂਜੀ ਲਾਸ਼ ਮੰਜੇ ਤੋਂ ਮਿਲੀ ਹੈ ।
ਬਗਦਾਦ 'ਚ ਆਤਮਘਾਤੀ ਕਾਰ ਬੰਬ ਧਮਾਕੇ 'ਚ 21 ਦੀ ਮੌਤ
. . .  1 day ago
ਸੀਰਤ ਨੂੰ ਪੇਸ਼ ਨਾ ਕਰਨ ਤੇ ਅਦਾਲਤ ਨੇ ਲੁਧਿਆਣਾ ਜੇਲ੍ਹ ਸੁਪਰਡੈਂਟ ਨੂੰ ਕੀਤਾ ਨੋਟਿਸ ਜਾਰੀ
. . .  1 day ago
ਐੱਸ. ਏ. ਐੱਸ. ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਵਿਚਲੇ ਫ਼ੇਜ਼3 ਬੀ 1 ਵਿਖੇ ਹੋਏ ਏਕਮ ਸਿੰਘ ਢਿੱਲੋਂ ਦੇ ਕਤਲ ਮਾਮਲੇ 'ਚ ਅੱਜ ਸੀਰਤ ਨੂੰ ਅਦਾਲਤ 'ਚ ਪੇਸ਼ ਨਾ ਕਰਨ ਤੇ ਪੁਲਿਸ ਦੀ ਖਿਚਾਈ ਕਰਦਿਆਂ...
ਮੰਡੀ ਕਲਾਂ ਦੇ ਨੌਜਵਾਨ ਨੇ ਥਾਣੇਦਾਰ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ
. . .  1 day ago
ਬਾਲਿਆਂਵਾਲੀ, 21 ਨਵੰਬਰ (ਕੁਲਦੀਪ ਮਤਵਾਲਾ)-ਅੱਜ ਮੰਡੀ ਕਲਾਂ ਵਿਖੇ ਨੌਜਵਾਨ ਭੁਪਿੰਦਰ ਸਿੰਘ ਨੇ ਇੱਕ ਥਾਣੇਦਾਰ ਜਗਰੂਪ ਸਿੰਘ ਏ.ਐੱਸ.ਆਈ ਅਤੇ ਇਕ ਸਤੀਸ਼ ਕੁਮਾਰ ਵਾਸੀ ਮੌੜ ਮੰਡੀ ਖ਼ਿਲਾਫ਼ ਖ਼ੁਦਕੁਸ਼ੀ ਨੋਟ ਲਿਖ ਕੇ ਕੋਈ ਜ਼ਹਿਰੀਲੀ ...
ਬੰਗਲਾਦੇਸ਼ ਦੇ ਡਿਪਟੀ ਕਮਿਸ਼ਨਰਾਂ ਨੇ ਸਪੈਸ਼ਲ ਪ੍ਰੋਗਰਾਮ 'ਚ ਲਿਆ ਹਿੱਸਾ
. . .  1 day ago
ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਲੁਧਿਆਣਾ : ਟਰੇਨ ਹੇਠਾਂ ਆਉਣ ਨਾਲ 3 ਮੌਤਾਂ
. . .  1 day ago
ਸਾਬਕਾ ਫ਼ੌਜੀ ਤੋਂ ਏ.ਕੇ-47 ਬਰਾਮਦ
. . .  1 day ago
ਪੰਜਾਬੀ ਸਮਝਣਾ ਤੇ ਬੋਲਣਾ ਸਿਖ ਗਈ ਹਾਂ - ਸ਼ਿਲਪਾ ਸ਼ੈਟੀ
. . .  1 day ago
ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲਾ - ਪੁਲਿਸ ਕਰੇਗੀ ਇੱਕ ਲੱਖ ਇਨਾਮ ਦੀ ਘੋਸ਼ਣਾ
. . .  1 day ago
ਸਕੂਲੋਂ ਵਿਰਵੇ ਬੱਚਿਆਂ ਦਾ ਘਰੋਂ ਘਰੀਂ ਸਰਵੇਖਣ 23 ਨਵੰਬਰ ਤੋਂ
. . .  1 day ago
ਪ੍ਰਦੂਮਨ ਹੱਤਿਆਕਾਂਡ : ਪਿੰਟੋ ਪਰਿਵਾਰ ਨੂੰ ਮਿਲੀ ਅਗਾਊਂ ਜ਼ਮਾਨਤ
. . .  1 day ago
ਕੁਪਵਾੜਾ ਮੁੱਠਭੇੜ : ਇੱਕ ਜਵਾਨ ਸ਼ਹੀਦ, 2 ਜ਼ਖਮੀ
. . .  1 day ago
ਸਿੱਧੂ ਪਰਿਵਾਰ ਦੇ ਖੜੇ ਕੀਤੇ ਹਨ ਆਲੀਸ਼ਾਨ ਮਹਿਲ - ਮੰਨਾਂ
. . .  1 day ago
ਤ੍ਰਿਪੁਰਾ 'ਚ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਨਜੀਬ ਅਹਿਮਦ ਲਾਪਤਾ ਮਾਮਲਾ : ਸੀ.ਬੀ.ਆਈ ਨੂੰ ਨਹੀ ਮਿਲੀ 9 ਵਿਦਿਆਰਥੀਆਂ ਦੇ ਲਾਈ ਡਿਟੈਕਟਰ ਟੈਸਟ ਦੀ ਇਜਾਜ਼ਤ
. . .  1 day ago
ਇਮਾਰਤਾਂ ਦੀ ਉਸਾਰੀ ਤੇ ਸੁਰੱਖਿਆ ਸਬੰਧੀ ਬਣੇਗਾ ਨਵਾਂ ਕਾਨੂੰਨ- ਕੈਪਟਨ
. . .  1 day ago
ਪ੍ਰਦੂਮਨ ਹੱਤਿਆਕਾਂਡ : ਅਸ਼ੋਕ ਦੀ ਰਿਹਾਈ 'ਤੇ ਪਿਤਾ ਨੇ ਜਤਾਈ ਖ਼ੁਸ਼ੀ
. . .  1 day ago
ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਸਮੂਹ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਸਿਅਾਸੀ ਗਲਬੇ 'ਚੋਂ ਬਾਹਰ ਨਿਕਲਣ ਦਾ ਸੱਦਾ
. . .  1 day ago
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦੀ ਗਿਣਤੀ 13 ਹੋਈ
. . .  1 day ago
ਮੁੱਖ ਮੰਤਰੀ ਵਲੋਂ ਮਾਰੇ ਗਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜੇ ਦਾ ਐਲਾਨ
. . .  1 day ago
ਮੁੱਖ ਮੰਤਰੀ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ
. . .  1 day ago
ਟਰੱਕ ਅਤੇ ਬੱਸ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਤੇ 20 ਜ਼ਖਮੀ
. . .  1 day ago
ਕੈਪਟਨ ਲੁਧਿਆਣਾ ਲਈ ਹੋਏ ਰਵਾਨਾ
. . .  1 day ago
ਪ੍ਰਦੂਮਨ ਹਤਿਆਕਾਂਡ : ਬੱਸ ਕੰਡਕਟਰ ਅਸ਼ੋਕ ਨੂੰ ਜ਼ਮਾਨਤ
. . .  1 day ago
7 ਸਾਲਾ ਬੱਚੀ ਦੀ ਜਬਰ ਜਨਾਹ ਕਰਕੇ ਹੱਤਿਆ ਕਰਨ ਵਾਲਾ ਸਕਾ ਮਾਮਾ ਪੁਲਿਸ ਅੜਿੱਕੇ
. . .  1 day ago
ਸਜਾ ਸੁਣਾਏ ਜਾਣ 'ਤੇ ਮੁਜ਼ਰਮ ਨੇ ਅਦਾਲਤੀ ਛੱਤ ਤੋਂ ਲਗਾਈ ਛਲਾਂਗ, ਲੱਤ ਟੁੱਟੀ
. . .  1 day ago
ਦਿੱਲੀ 'ਚ ਪੰਜਾਬ ਤੇ ਦਿੱਲੀ ਪੁਲਿਸ ਦੀ ਗੈਂਗਸਟਰਾਂ ਨਾਲ ਮੁੱਠਭੇੜ, ਪੰਜ ਕਾਬੂ
. . .  1 day ago
ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ
. . .  1 day ago
ਹਸਪਤਾਲ ਨੇ 15 ਦਿਨ ਦੇ ਇਲਾਜ ਲਈ ਦਿੱਤਾ 18 ਲੱਖ ਦਾ ਬਿਲ, ਬੱਚੀ ਫਿਰ ਵੀ ਨਹੀਂ ਬਚੀ
. . .  1 day ago
ਦੋ ਨੌਜਵਾਨ ਪੰਜ ਕਿਲੋ ਅਫੀਮ ਸਮੇਤ ਕਾਬੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਤਾਜ਼ਾ ਖ਼ਬਰਾਂ

ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ

ਜੰਮੂ, 14 ਨਵੰਬਰ - ਜੰਮੂ ਕਸ਼ਮੀਰ ਦੇ ਕਾਂਜੀਕੁੰਡ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਜਾਰੀ ਹੈ।

ਆਸੀਆਨ ਸੰਮੇਲਨ : ਆਸਟਰੇਲੀਆ ਤੇ ਭਾਰਤ ਵਿਚਕਾਰ ਹੋਈ ਦੁਪੱਖੀ ਬੈਠਕ

ਮਨੀਲਾ, 14 ਨਵੰਬਰ - ਫਿਲੀਪਾਈਨਜ਼ ਵਿਚ ਆਸੀਆਨ ਸੰਮੇਲਨ ਚੱਲ ਰਿਹਾ ਹੈ। ਉਥੇ ਹੀ ਸੰਮੇਲਨ 'ਚ ਹਿੱਸਾ ਲੈਣ ਤੋਂ ਇਲਾਵਾ ਵੱਖ ਵੱਖ ਦੇਸ਼ਾਂ ਦੇ ਪ੍ਰਮੁੱਖ ਇਕ ਦੂਜੇ ਨਾਲ ਦੁਪੱਖੀ ਬੈਠਕ ਕਰ ਰਹੇ ਹਨ। ਇਸੇ ਹੀ ਸਿਲਸਿਲੇ ਵਿਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਸਟਰੇਲੀਆ ...

ਪੂਰੀ ਖ਼ਬਰ »

ਡਾ. ਮਨਮੋਹਨ ਸਿੰਘ ਤੇ ਪ੍ਰਣਬ ਮੁਖਰਜੀ ਨੇ ਪੰਡਤ ਨਹਿਰੂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ, 14 ਨਵੰਬਰ - ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਵਸ ਹੈ, ਇਸ ਮੌਕੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਭੇਟ ...

ਪੂਰੀ ਖ਼ਬਰ »

ਮਨੀਲਾ 'ਚ ਮੋਦੀ ਸ਼ਿੰਜੋ ਆਬੇ ਨੂੰ ਮਿਲੇ

ਮਨੀਲਾ, 14 ਨਵੰਬਰ - ਫਿਲੀਪਾਈਨਜ਼ 'ਚ ਆਸਿਆਨ ਸੰਮੇਲਨ 'ਚ ਹਿੱਸਾ ਲੈਣ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੱਖ ਵੱਖ ਮੁਲਕਾਂ ਦੇ ਪ੍ਰਮੁੱਖਾਂ ਨਾਲ ਮੁਲਾਕਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ...

ਪੂਰੀ ਖ਼ਬਰ »

ਸੰਘਣੀ ਧੁੰਦ ਕਰਕੇ ਟਰੱਕ ਤੇ ਟਰੈਕਟਰ ਟਰਾਲੀ ਦੀ ਆਪਸੀ ਟੱਕਰ 'ਚ ਟਰੱਕ ਚਾਲਕ ਦੀ ਮੌਕੇ 'ਤੇ ਮੌਤ ਦੋ ਗੰਭੀਰ ਜ਼ਖ਼ਮੀ

ਮੰਡੀ ਘੁਬਾਇਆ,14 ਨਵੰਬਰ (ਅਮਨ ਬਵੇਜਾ) - ਫ਼ਿਰੋਜ਼ਪੁਰ ਫ਼ਾਜ਼ਿਲਕਾ ਰੋਡ ਸਥਿਤ ਪਿੰਡ ਭੰਬਾ ਵਟੂ ਕੋਲ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਿਸ 'ਚ 1 ਵਿਅਕਤੀ ਦੀ ਮੌਤ ਤੇ 2 ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਜੋਗਿੰਦਰ ਸਿੰਘ ਸਿੰਘ ...

ਪੂਰੀ ਖ਼ਬਰ »

ਕੈਸ਼ ਵੈਨ ਦੀ ਹੋਈ ਲੁੱਟ ਖੋਹ ਸਬੰਧੀ ਪੁਲਿਸ ਨੇ ਕੀਤੀ ਪ੍ਰੈੱਸ ਕਾਨਫ਼ਰੰਸ

ਜਲੰਧਰ, 14 ਨਵੰਬਰ - ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਐਚ.ਡੀ.ਐਫ.ਸੀ. ਦੀ ਕੈਸ਼ ਵੈਨ ਵਿਚੋਂ 1 ਕਰੋੜ, 18 ਲੱਖ, 50 ਹਜ਼ਾਰ ਰੁਪਏ ਦੀ ਲੁਟ ਖੋਹ ਦੀ ਵਾਰਦਾਤ ਨੂੰ ਅੱਧੇ ਘੰਟੇ ਵਿਚ ਹੱਲ ਕਰਨ ਦਾ ਦਾਅਵਾ ਕੀਤਾ ਹੈ ਤੇ 4 ਦੋਸ਼ੀਆਂ ਨੂੰ ਨਕਦੀ ਤੇ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ...

ਪੂਰੀ ਖ਼ਬਰ »

ਕੁਲਗਾਮ ਤੇ ਪੁਲਵਾਮਾ 'ਚ ਮੁੱਠਭੇੜ

ਸ੍ਰੀਨਗਰ, 14 ਨਵੰਬਰ - ਅੱਜ ਸਵੇਰ ਤੋਂ ਕੁਲਗਾਮ ਤੇ ਪੁਲਵਾਮਾ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਦੋ ਮੁੱਠਭੇੜਾਂ ਜਾਰੀ ਹਨ। ਸੁਰੱਖਿਆ ਬਲਾਂ ਵਲੋਂ ਇਲਾਕਿਆਂ ਦੀ ਘੇਰਾਬੰਦੀ ਕੀਤੀ ਗਈ ...

ਪੂਰੀ ਖ਼ਬਰ »

ਰਾਮ ਦੇ ਬਗੈਰ ਭਾਰਤ 'ਚ ਕੋਈ ਕੰਮ ਨਹੀਂ ਹੋ ਸਕਦਾ - ਯੋਗੀ ਅਦਿਤਿਆਨਾਥ

ਲਖਨਊ, 14 ਨਵੰਬਰ - ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਿਹਾ ਹੈ ਕਿ ਭਾਰਤ ਵਿਚ ਭਗਵਾਨ ਰਾਮ ਦੇ ਬਗੈਰ ਕੋਈ ਕੰਮ ਨਹੀਂ ਹੋ ਸਕਦਾ। ਰਾਮ ਆਸਥਾ ਦੇ ਪ੍ਰਤੀਕ ਹਨ। ਭਾਰਤ ਦੀ ਮੁਕੰਮਲ ਆਸਥਾ ਦੇ ਕੇਂਦਰ ਬਿੰਦੂ ਹਨ। ਜਿਕਰਯੋਗ ਹੈ ਕਿ ਯੋਗੀ ਅਦਿਤਿਆਨਾਥ ਨੇ ...

ਪੂਰੀ ਖ਼ਬਰ »

ਮੋਦੀ ਨੇ ਨਹਿਰੂ ਨੂੰ 128ਵੀਂ ਜੈਅੰਤੀ 'ਤੇ ਸ਼ਰਧਾਂਜਲੀ ਦਿੱਤੀ

ਨਵੀਂ ਦਿੱਲੀ, 14 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ 128ਵੀਂ ਜੈਅੰਤੀ ਮੌਕੇ ਸ਼ਰਧਾਂਜਲੀ ਭੇਂਟ ...

ਪੂਰੀ ਖ਼ਬਰ »

ਧੁਆਂਖੀ ਧੁੰਦ ਦਾ ਦਿੱਲੀ 'ਚ ਕਹਿਰ ਜਾਰੀ, 10 ਟਰੇਨਾਂ ਰੱਦ

ਨਵੀਂ ਦਿੱਲੀ, 14 ਨਵੰਬਰ - ਦਿੱਲੀ ਵਿਚ ਪ੍ਰਦੂਸ਼ਿਤ ਧੁਆਂਖੀ ਧੁੰਦ ਦੇ ਚੱਲਦਿਆਂ 73 ਟਰੇਨਾਂ ਦੇਰੀ ਵਿਚ ਹਨ, 34 ਟਰੇਨਾਂ ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਗਿਆ ਹੈ ਤੇ 10 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਦ੍ਰਿਸ਼ਟਤਾ ਦੀ ਸਪਸ਼ਟਤਾ 'ਚ ਕਮੀ ਦੇ ਚੱਲਦਿਆਂ ਦਿੱਲੀ ਵਿਚ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਅੱਜ ਪ੍ਰੀ ਨਰਸਰੀ ਕਲਾਸਾਂ ਦੀ ਹੋਈ ਸ਼ੁਰੂਆਤ

ਐਸ ਏ ਐਸ ਨਗਰ, 14 ਨਵੰਬਰ (ਤਰਵਿੰਦਰ ਸਿੰਘ) - ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਫੇਜ਼-7 ਮੁਹਾਲੀ ਵਿਖੇ ਪ੍ਰੀ ਪ੍ਰਾਇਮਰੀ ਕਲਾਸਾਂ ਦੀ ਸੂਬੇ ਭਰ ਵਿੱਚ ਸ਼ੁਰੂਆਤ ਦਾ ਰਸਮੀ ਆਗਾਜ਼ ਕੀਤਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ...

ਪੂਰੀ ਖ਼ਬਰ »

ਕੈਨੇਥ ਜਸਟਰ ਨੇ ਭਾਰਤ ਵਿਚ ਅਮਰੀਕੀ ਸਫ਼ੀਰ ਵਜੋਂ ਚੁੱਕਿਆ ਹਲਫ਼

 ਵਾਸ਼ਿੰਗਟਨ, 14 ਨਵੰਬਰ - ਕੈਨੇਥ ਜਸਟਰ ਨੇ ਅਮਰੀਕਾ ਦੇ ਭਾਰਤ ਵਿਚ ਰਾਜਦੂਤ ਵਜੋਂ ਹਲਫ਼ ਚੁੱਕ ਲਿਆ। ਜਸਟਰ, ਰਿਚਰਡ ਵਰਮਾ ਵਲੋਂ ਖਾਲੀ ਕੀਤੇ ਅਹੁਦੇ ਨੂੰ ਗ੍ਰਹਿਣ ਕਰਨਗੇ। ਡਾਨਲਡ ਟਰੰਪ ਦੇ ਰਾਸ਼ਟਰਪਤੀ ਬਣਦੇ ਹੀ ਰਿਚਰਡ ਵਰਮਾ ਨੇ 20 ਜਨਵਰੀ 2017 ਨੂੰ ਆਪਣੇ ਅਹੁਦੇ ਤੋਂ ...

ਪੂਰੀ ਖ਼ਬਰ »

ਸੁੱਖਾ ਕਾਹਲਵਾਂ ਕਤਲ ਕਾਂਡ ਵਿਚ ਸੱਤ ਗੈਂਗਸਟਰਾਂ 'ਤੇ ਦੋਸ਼ ਆਇਦ

ਕਪੂਰਥਲਾ, 14 ਨਵੰਬਰ (ਅਮਰਜੀਤ ਸਿੰਘ ਸਡਾਨਾ) - ਚਰਚਿਤ ਸੁੱਖਾ ਕਾਹਲਵਾਂ ਕਤਲ ਕਾਂਡ ਵਿਚ ਅੱਜ ਸੱਤ ਗੈਂਗਸਟਰਾਂ ਨੂੰ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਕਪੂਰਥਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮਾਡਰਨ ਜੇਲ੍ਹ ਤੋਂ ਅਦਾਲਤ ਵਿਚ ਪੇਸ਼ੀ ਲਈ ...

ਪੂਰੀ ਖ਼ਬਰ »

ਮੁੱਠਭੇੜ ਵਿਚ ਇਕ ਅੱਤਵਾਦੀ ਢੇਰ

ਸ੍ਰੀਨਗਰ, 14 ਨਵੰਬਰ - ਅੱਜ ਕੁਲਗਾਮ ਤੇ ਪੁਲਵਾਮਾ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਦੋ ਮੁੱਠਭੇੜਾਂ ਜਾਰੀ ਹਨ। ਕੁਲਗਾਮ ਮੁੱਠਭੇੜ ਵਿਚ ਇਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਅਪਰੇਸ਼ਨ ਜਾਰੀ ...

ਪੂਰੀ ਖ਼ਬਰ »

ਕੁਲਗਾਮ ਮੁੱਠਭੇੜ : ਇਕ ਜਵਾਨ ਸ਼ਹੀਦ, ਇਕ ਪੁਲਿਸ ਮੁਲਾਜ਼ਮ ਜ਼ਖਮੀ

ਸ੍ਰੀਨਗਰ, 14 ਨਵੰਬਰ - ਕੁਲਗਾਮ ਵਿਚ ਜਾਰੀ ਮੁੱਠਭੇੜ ਵਿਚ ਜਿੱਥੇ ਸੁਰੱਖਿਆ ਬਲਾਂ ਹੱਥੋਂ ਇਕ ਅੱਤਵਾਦੀ ਢੇਰ ਹੋ ਗਿਆ ਹੈ, ਉੱਥੇ ਹੀ ਇਸ ਮੁੱਠਭੇੜ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਹੈ ਤੇ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ। ਅਪਰੇਸ਼ਨ ਜਾਰੀ ...

ਪੂਰੀ ਖ਼ਬਰ »

ਗੰਨਾ ਉਤਪਾਦਕਾਂ ਵੱਲੋਂ 15 ਨਵੰਬਰ ਨੂੰ ਆਵਾਜਾਈ ਠੱਪ ਕਰਨ ਦਾ ਐਲਾਨ

ਜਲੰਧਰ, 14 ਨਵੰਬਰ (ਮੇਜਰ ਸਿੰਘ) - ਸਰਕਾਰੀ ਅਧਿਕਾਰੀਆਂ ਤੇ ਕਿਸਾਨਾਂ ਵਿਚਾਲੇ ਗੱਲਬਾਤ ਨਾ ਸਿਰੇ ਚੜ੍ਹਨ ਕਾਰਨ ਗੰਨਾ ਉਤਪਾਦਕ ਕਿਸਾਨਾਂ ਵੱਲੋਂ 15 ਨਵੰਬਰ ਨੂੰ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਗਿਆ ਹੈ। ਜਲੰਧਰ-ਫਗਵਾੜਾ ਵਿਚਕਾਰ ਸੜਕੀ ਤੇ ਰੇਲ ਆਵਾਜਾਈ ਠੱਪ ਕਰਨ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਸਾਬਕਾ ਵਿਧਾਇਕ ਮੁਹੰਮਦ ਸਦੀਕ ਵਾਲ-ਵਾਲ ਬਚੇ

ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਦੀ ਕਾਰ (ਗੱਡੀ) ਦਾ ਅਚਾਨਕ ਡਰਾਈਵਰ ਸਾਈਡ ਅਗਲਾ ਟਾਇਰ ਫੱਟਣ ਕਰਕੇ ਪਿੰਡ ਚੈਨਾ ਦੇ ਰਿਟਾ: ਅਧਿਆਪਕ ਦੀ ਕੰਧ ਵਿਚ ਵੱਜਣ ਕਰਕੇ ਵਾਪਰੇ ਹਾਦਸੇ ਵਿਚ ...

ਪੂਰੀ ਖ਼ਬਰ »

ਸਾਊਦੀ ਅਰਬ ਨੇ ਯੋਗ ਨੂੰ ਦਿੱਤਾ ਖੇਡ ਦਾ ਦਰਜਾ

ਨਵੀਂ ਦਿੱਲੀ, 14 ਨਵੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਕਟੜ ਇਸਲਾਮਿਕ ਮੁਲਕ ਸਾਊਦੀ ਅਰਬ ਦੇ ਵਪਾਰ ਤੇ ਉਦਯੋਗ ਮੰਤਰਾਲਾ ਨੇ ਯੋਗ ਨੂੰ ਖੇਡ ਸਰਗਰਮੀਆਂ ਦੇ ਰੂਪ ਵਿਚ ਮਾਨਤਾ ਦਿੱਤੀ ਹੈ। ਅਜਿਹੇ 'ਚ ਹੁਣ ਉਥੇ ਕੋਈ ਯੋਗ ਸਿਖਾਉਣਾ ਤੇ ਇਸ ਨੂੰ ਉਤਸ਼ਾਹਤ ਕਰਨਾ ਚਾਹੇ ਤਾਂ ...

ਪੂਰੀ ਖ਼ਬਰ »

ਤਾਲਿਬਾਨ ਦੇ ਹਮਲੇ ਵਿਚ 22 ਅਫਗਾਨ ਪੁਲਿਸ ਮੁਲਾਜ਼ਮ ਹਲਾਕ

ਕਾਬੁਲ, 14 ਨਵੰਬਰ - ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸਿਲਸਿਲੇਵਾਰ ਹਮਲਿਆ ਵਿਚ 22 ਅਫਗਾਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਤੇ 15 ਜ਼ਖਮੀ ...

ਪੂਰੀ ਖ਼ਬਰ »

ਈਰਾਨ ਇਰਾਕ ਸਰਹੱਦੀ ਭੁਚਾਲ : ਮੌਤਾਂ ਦੀ ਗਿਣਤੀ 430 ਹੋਈ

ਤਹਿਰਾਨ, 14 ਨਵੰਬਰ - ਐਤਵਾਰ ਈਰਾਨ-ਇਰਾਕ ਸਰਹੱਦ 'ਤੇ ਆਏ ਭਿਆਨਕ ਭੁਚਾਲ ਵਿਚ ਹੁਣ ਤੱਕ ਮੌਤਾਂ ਦੀ ਗਿਣਤੀ 430 ਹੋ ਗਈ ਹੈ ਤੇ ਸੱਤ ਹਜ਼ਾਰ ਲੋਕ ਜ਼ਖਮੀ ਹੋ ਗਏ ਹਨ ਤੇ ਹਜ਼ਾਰਾਂ ਲੋਕਾਂ ਨੂੰ ਕੜਕਵੀਂ ਠੰਢ ਵਿਚ ਦੂਜੇ ਦਿਨ ਵੀ ਰਾਤਾਂ ਘਰੋਂ ਬਾਹਰ ਕੱਟਣੀਆਂ ਪੈ ਰਹੀਆਂ ...

ਪੂਰੀ ਖ਼ਬਰ »

ਕੇਰਲ ਹਾਈਕੋਰਟ ਵੱਲੋਂ ਮੰਤਰੀ ਥਾਮਸ ਚਾਂਡੀ ਦੀ ਜ਼ਮਾਨਤ ਅਰਜ਼ੀ ਖ਼ਾਰਜ

ਤਿਰੂਵਨੰਤਪੁਰਮ, 14 ਨਵੰਬਰ - ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਕੇਰਲ ਹਾਈਕੋਰਟ ਨੇ ਮੰਤਰੀ ਥਾਮਸ ਚਾਂਡੀ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ...

ਪੂਰੀ ਖ਼ਬਰ »

ਲੁਧਿਆਣਾ 'ਚ ਸ਼ਾਮ ਸਮੇਂ ਹੀ ਪਈ ਸੰਘਣੀ ਧੁੰਦ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਅੱਜ ਸ਼ਾਮ 4 ਵਜੇ ਹੀ ਸੰਘਣੀ ਧੁੰਦ ਨੇ ਲੁਧਿਆਣਾ ਸ਼ਹਿਰ ਨੂੰ ਆਪਣੀ ਲਪੇਟ 'ਚ ਲੈ ਲਿਆ। ਸੰਘਣੀ ਧੁੰਦ ਦੇ ਚੱਲਦਿਆਂ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਤੇ ਸੜਕਾਂ ਉੱਪਰ ਵਾਹਨ ਹੌਲੀ ਹੌਲੀ ਚੱਲ ਰਹੇ ਸਨ। ...

ਪੂਰੀ ਖ਼ਬਰ »

ਬਾਲੀਵੁੱਡ ਅਦਾਕਾਰਾ ਸ਼ਿਆਮਾ ਦਾ ਦਿਹਾਂਤ

ਮੁੰਬਈ, 14 ਨਵੰਬਰ - ਬਾਲੀਵੁੱਡ ਦੀ ਪੁਰਾਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਸ਼ਿਆਮਾ ਦਾ 82 ਸਾਲ ਦੀ ਉਮਰ 'ਚ ਅੱਜ ਦੇਹਾਂਤ ਹੋ ਗਿਆ। ਸ਼ਿਆਮਾ ਨੇ ਆਰ ਪਾਰ, ਬਰਸਾਤ ਕੀ ਰਾਤ ਅਤੇ ਤਰਾਨਾ ਸਮੇਤ ਤਕਰੀਬਨ 175 ਫ਼ਿਲਮਾਂ 'ਚ ਕੰਮ ਕੀਤਾ ...

ਪੂਰੀ ਖ਼ਬਰ »

ਪੰਜਾਬ ਦੀਆਂ ਕਈ ਥਾਵਾਂ 'ਤੇ ਧੁਆਂਖੀ ਧੁੰਦ ਨਾਲ ਬੁਰਾ ਹਾਲ

ਜਲੰਧਰ, 14 ਨਵੰਬਰ - ਪੰਜਾਬ ਦੀਆਂ ਕਈ ਥਾਵਾਂ 'ਤੇ ਧੁਆਂਖੀ ਧੁੰਦ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਸਹਿਣੀਆਂ ਪੈ ਰਹੀਆਂ ਹਨ। ਧੁਆਂਖੀ ਧੁੰਦ ਦੇ ਚੱਲਦਿਆਂ ਸ਼ਾਮ ਸਮੇਂ ਹੀ ਹਨੇਰਾ ਹੋ ਗਿਆ ਹੈ ਤੇ ਲੋਕਾਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਆ ਰਹੀ ...

ਪੂਰੀ ਖ਼ਬਰ »

ਚਾਰਾ ਘੋਟਾਲੇ 'ਚ ਝਾਰਖੰਡ ਦੇ ਸਾਬਕਾ ਮੁੱਖ ਸਕੱਤਰ ਦੋਸ਼ੀ ਕਰਾਰ

ਨਵੀਂ ਦਿੱਲੀ, 14 ਨਵੰਬਰ - ਸੀ.ਬੀ.,ਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰਾ ਘੋਟਾਲੇ 'ਚ ਝਾਰਖੰਡ ਦੇ ਸਾਬਕਾ ਮੁੱਖ ਸਕੱਤਰ ਸਾਜਲ ਚੱਕਰਵਰਤੀ ਦੋਸ਼ੀ ਕਰਾਰ ਦਿੱਤਾ ਹੈ। ਸਾਜਲ ਚੱਕਰਵਰਤੀ ਨੂੰ ਸਜ਼ਾ 21 ਨਵੰਬਰ ਨੂੰ ਸੁਣਾਈ ...

ਪੂਰੀ ਖ਼ਬਰ »

ਤਖਤਾਂ ਦੇ ਜਥੇਦਾਰ ਸਾਹਿਬਾਨ ਕਿਸੇ ਵੀ ਦੁਨਿਆਵੀ ਅਦਾਲਤ ਅਧੀਨ ਨਹੀ ਹਨ - ਪ੍ਰੋ. ਬੰਡੂਗਰ

ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਜੇ.ਐੱਸ. ਨਿੱਕੂਵਾਲ) - ਖਾਲਸਾ ਪੰਥ ਦੀਆਂ ਸਨਾਮਨਤ ਹਸਤੀਆਂ ਵੱਖ ਵੱਖ ਤਖਤਾਂ ਦੇ ਜਥੇਦਾਰ ਸਾਹਿਬਾਨ ਕਿਸੇ ਵੀ ਦੁਨਿਆਵੀ ਅਦਾਲਤ ਅਧੀਨ ਨਹੀ ਹਨ ਅਤੇ ਡਾ. ਹਰਜਿੰਦਰ ਸਿੰਘ ਦਿਲਗੀਰ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਰਾਸ਼ਟਰਪਤੀ 16 ਨਵੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ

ਅੰਮ੍ਰਿਤਸਰ, 14 ਨਵੰਬਰ (ਹਰਮਿੰਦਰ ਸਿੰਘ) - ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਨਵੰਬਰ ਨੂੰ ਅੰਮ੍ਰਿਤਸਰ ਦੌਰੇ 'ਤੇ ਆ ਰਹੇ ਹਨ, ਜਿੱਥੇ ਕਿ ਉਹ ਸਭ ਤੋਂ ਪਹਿਲਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ। ਇਸ ਤੋਂ ਬਾਅਦ ਰਾਸ਼ਟਰਪਤੀ ਜਲਿਆ ਵਾਲਾ ਬਾਗ ਵਿਖੇ ਸ਼ਹੀਦਾਂ ਨੂੰ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ : ਬੱਸ ਦੇ ਖਾਈ 'ਚ ਡਿੱਗਣ ਕਾਰਨ 22 ਲੋਕ ਜ਼ਖਮੀ

ਜੰਮੂ, 14 ਨਵੰਬਰ - ਜੰਮੂ-ਕਸ਼ਮੀਰ ਉਧਮਪੁਰ 'ਚ ਪੈਂਦੇ ਰਾਮਨਗਰ ਇਲਾਕੇ 'ਚ ਇੱਕ ਬੱਸ ਦੇ ਖਾਈ 'ਚ ਡਿੱਗਣ ਕਾਰਨ 22 ਸਵਾਰੀਆਂ ਜ਼ਖਮੀ ਹੋ ...

ਪੂਰੀ ਖ਼ਬਰ »

ਤਰਨਤਾਰਨ 'ਚ ਸ਼ੁਰੂ ਹੋਈ ਤੇਜ਼ ਬਰਸਾਤ

ਤਰਨ ਤਾਰਨ, 14 ਨਵੰਬਰ (ਪ੍ਰਭਾਤ ਮੌਂਗਾ) - ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੰਗਲਵਾਰ ਸਵੇਰ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਨਾਲ ਧੁੰਦ ਦੇ ਉੱਡ ਜਾਣ ਕਾਰਨ ਹਲਕੀ ਹਲਕੀ ਧੁੱਪ ਨੇ ਲੋਕਾਂ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ : ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰੇ

ਭੋਪਾਲ, 14 ਨਵੰਬਰ - ਮੱਧ ਪ੍ਰਦੇਸ਼ ਦੇ ਕਤਨੀ ਵਿਖੇ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਕਤਨੀ-ਦਮੋਹ ਰੇਲ ਮਾਰਗ 'ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ...

ਪੂਰੀ ਖ਼ਬਰ »

ਰਸਗੁੱਲੇ ਦੀ ਲੜਾਈ 'ਚ ਉਡੀਸ਼ਾ ਤੋਂ ਜਿੱਤਿਆ ਬੰਗਾਲ

ਕੋਲਕਾਤਾ, 14 ਨਵੰਬਰ - ਉਡੀਸ਼ਾ ਤੇ ਪੱਛਮੀ ਬੰਗਾਲ 'ਚ ਰਸਗੁੱਲੇ ਨੂੰ ਲੈ ਕੇ ਛਿੜੀ ਜੰਗ 'ਚ ਬੰਗਾਲ ਦੀ ਜਿੱਤ ਹੋਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਦੀ ਜਾਣਕਾਰੀ ਟਵਿਟਰ 'ਤੇ ਦਿੰਦਿਆਂ ਕਿਹਾ ਕਿ ਪੱਛਮੀ ਬੰਗਾਲ 'ਚ ਸਭ ਤੋਂ ਪਹਿਲਾ ਰਸਗੁੱਲਾ ਤਿਆਰ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਭਾਰਤ ਲਈ ਰਵਾਨਾ

ਮਨੀਲਾ, 14 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸੀਆਨ ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਮਨੀਲਾ ਤੋਂ ਵਾਪਸ ਭਾਰਤ ਲਈ ਰਵਾਨਾ ਹੋ ਗਏ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨ ਵਿਅਕਤੀ ਨੂੰ ਗੋਲੀ ਮਾਰਨ ਤੋਂ ਬਾਅਦ ਕਾਰ ਖੋਹ ਕੇ ਫਰਾਰ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਸੰਤ ਨਗਰ ਵਿਖੇ ਦੋ ਅਣਪਛਾਤੇ ਨੌਜਵਾਨ ਇੱਕ ਕਾਰ ਸਵਾਰ ਨੂੰ ਗੋਲੀ ਮਾਰਨ ਤੋਂ ਬਾਅਦ ਉਸ ਦੀ ਫਾਰਚੂਨਰ ਕਾਰ ਖੋਹ ਕੇ ਫਰਾਰ ਹੋ ਗਏ। ਜ਼ਖਮੀ ਹਾਲਤ ਵਿਚ ਕਾਰ ਸਵਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਓਧਰ ਪੁਲਿਸ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਭਾਰਤ ਲਈ ਰਵਾਨਾ

ਮਨੀਲਾ, 14 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸੀਆਨ ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਮਨੀਲਾ ਤੋਂ ਵਾਪਸ ਭਾਰਤ ਲਈ ਰਵਾਨਾ ਹੋ ਗਏ ...

ਪੂਰੀ ਖ਼ਬਰ »

ਫ਼ਾਜ਼ਿਲਕਾ : ਕਾਰ ਨਹਿਰ 'ਚ ਡਿੱਗੀ ,ਪਤਨੀ ਦੀ ਮੌਤ

ਫ਼ਾਜ਼ਿਲਕਾ ,14 ਨਵੰਬਰ [ਪ੍ਰਦੀਪ ਕੁਮਾਰ] -ਫ਼ਾਜ਼ਿਲਕਾ ਅਬੋਹਰ ਮੁੱਖ ਮਾਰਗ 'ਤੇ ਪੈਂਦੀ ਨਹਿਰ 'ਚ ਇੱਕ ਕਾਰ ਡਿੱਗਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਕਟਹਿਰਾ ਨਿਵਾਸੀ ਪਤੀ ਪਤਨੀ ਸ਼ਹਿਰ ਖ਼ਰੀਦਦਾਰੀ ਕਰਨ ਜਾ ਰਹੇ ਸਨ ,ਜਦ ਇਹ ਹਾਦਸਾ ਹੋਇਆ ।ਪਤੀ ਨੂੰ ਬਚਾ ਲਿਆ ਗਿਆ ਜਦ ਕਿ ਪਤਨੀ ...

ਪੂਰੀ ਖ਼ਬਰ »

ਕਸ਼ਮੀਰ 'ਚ ਸ਼ਾਂਤੀ ਲਈ ਮੁਸਲਮਾਨਾਂ ਨੇ ਕੀਤੀ ਗ੍ਰਹਿ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 14 ਨਵੰਬਰ - ਕਸ਼ਮੀਰ ਘਾਟੀ 'ਚ ਸ਼ਾਂਤੀ ਲਈ ਮੁਸਲਮਾਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX