ਤਾਜਾ ਖ਼ਬਰਾਂ


ਸੁਪਰੀਮ ਕੋਰਟ 'ਚ ਅਜੇ ਤੱਕ ਲਿਸਟ ਨਹੀਂ ਹੋਈ ਪੀ. ਚਿਦੰਬਰਮ ਦੀ ਪਟੀਸ਼ਨ
. . .  4 minutes ago
ਨਵੀਂ ਦਿੱਲੀ, 26 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਗ੍ਰਿਫ਼ਤਾਰੀ ਅਤੇ ਪੰਜ ਦਿਨਾਂ ਦੇ ਸੀ. ਬੀ. ਆਈ. ਰਿਮਾਂਡ ਤੋਂ ਬਾਅਦ ਅੱਜ ਸੁਪਰੀਮ ਕੋਰਟ 'ਚ ਉਨ੍ਹਾਂ ਦੀ ਪਟੀਸ਼ਨ 'ਤੇ ਸੁਣਵਾਈ ਸ਼ੁਰੂ ਹੋ...
ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸਕੂਲ 'ਚ ਧਰਨੇ 'ਤੇ ਬੈਠੇ ਵਿਦਿਆਰਥੀ ਅਤੇ ਮਾਪੇ
. . .  14 minutes ago
ਮਮਦੋਟ, 26 ਅਗਸਤ (ਸੁਖਦੇਵ ਸਿੰਘ ਸੰਗਮ)- ਮਮਦੋਟ ਦੇ ਪਿੰਡ ਦੋਨਾਂ ਮੱਤੜ (ਗਜਨੀ ਵਾਲਾ) ਦੇ ਸਰਕਾਰੀ ਸੈਕੰਡਰੀ ਸਕੂਲ 'ਚ ਅਧਿਆਪਕਾਂ ਦੀ ਘਾਟ ਤੋਂ ਤੰਗ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਧਰਨਾ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਸਕੂਲ ਦੇ...
ਭਾਰੀ ਮੀਂਹ ਦੇ ਚੱਲਦਿਆਂ ਪੁਲ ਵਹਿਣ ਕਾਰਨ ਰੋਕੀ ਗਈ ਮਣੀਮਹੇਸ਼ ਯਾਤਰਾ
. . .  22 minutes ago
ਸ਼ਿਮਲਾ, 26 ਅਗਸਤ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਮਣੀਮਹੇਸ਼ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਭਰਮੌਰ ਨੂੰ ਹੜਸਰ ਨਾਲ ਜੋੜਨ ਵਾਲਾ ਪੁਲ ਭਾਰੀ ਮੀਂਹ ਕਾਰਨ ਵਹਿ ਗਿਆ ਹੈ, ਜਿਸ ਕਾਰਨ ਇੱਥੇ ਸੈਂਕੜੇ ਸ਼ਰਧਾਲੂ ਵੀ ਫਸ ਗਏ...
ਸ਼ਿਮਲਾ 'ਚ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ-5 ਹੋਇਆ ਬੰਦ
. . .  45 minutes ago
ਸ਼ਿਮਲਾ, 26 ਅਗਸਤ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਭਾਰੀ ਮੀਂਹ ਕਾਰਨ ਬਢਾਲ ਪਿੰਡ 'ਚ ਨੈਸ਼ਨਲ ਹਾਈਵੇਅ-5 ਬੰਦ ਹੋ ਗਿਆ ਹੈ। ਇਸ ਕਾਰਨ ਇੱਥੇ ਆਵਾਜਾਈ ਕਾਫ਼ੀ ਪ੍ਰਭਾਵਿਤ...
ਹਟਾਈ ਗਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਐੱਸ. ਪੀ. ਜੀ. ਸੁਰੱਖਿਆ
. . .  54 minutes ago
ਨਵੀਂ ਦਿੱਲੀ, 26 ਅਗਸਤ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਐੱਸ. ਪੀ. ਜੀ. (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਸੁਰੱਖਿਆ ਹਟਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਹਾਲਾਂਕਿ ਹੁਣ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੈ...
ਪੀ. ਚਿਦਾਂਬਰਮ ਦੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 1 hour ago
ਨਵੀਂ ਦਿੱਲੀ, 26 ਅਗਸਤ - ਸੀ.ਬੀ.ਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਹੋਵੇਗੀ, ਜਿਸ ਵਿਚ ਹਾਈਕੋਰਟ ਦੇ ਹੁਕਮ ਨੂੰ...
ਇਰਮਿਮ ਸ਼ਮੀਮ ਬਣੀ ਐੱਮ.ਬੀ.ਬੀ.ਐੱਸ ਏ.ਆਈ.ਆਈ.ਐੱਮ.ਐੱਸ ਪਾਸ ਕਰਨ ਵਾਲੀ ਰਾਜ਼ੌਰੀ ਦੀ ਪਹਿਲੀ ਲੜਕੀ
. . .  about 1 hour ago
ਸ੍ਰੀਨਗਰ, 26 ਅਗਸਤ - ਰਾਜੌਰੀ ਦੀ ਇਰਮਿਮ ਸ਼ਮੀਮ ਐੱਮ.ਬੀ.ਬੀ.ਐੱਸ ਏ.ਆਈ.ਆਈ.ਐੱਮ.ਐੱਸ ਕਲੀਅਰ ਕਰ ਕੇ ਰਾਜੌਰੀ ਦੀ ਪਹਿਲੀ ਲੜਕੀ ਹੋਣ ਦਾ ਮਾਣ ਹਾਸਲ...
ਮਿਆਂਮਾਰ 'ਚ ਆਇਆ ਭੂਚਾਲ
. . .  about 1 hour ago
ਨਵੀਂ ਦਿੱਲੀ, 26 ਅਗਸਤ - ਭਾਰਤੀ ਮੌਸਮ ਵਿਭਾਗ ਅਨੁਸਾਰ ਮਿਆਂਮਾਰ 'ਚ ਅੱਜ ਸਵੇਰੇ 8.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਕੁਮਾਰਸਵਾਮੀ ਨੇ ਮੈਨੂੰ ਕਦੇ ਵੀ ਦੋਸਤ ਨਹੀ ਸਮਝਿਆ - ਸਿੱਧਾਰਮੱਈਆ
. . .  about 2 hours ago
ਬੈਂਗਲੁਰੂ, 26 ਅਗਸਤ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਸਿੱਧਾਰਮਈਆ ਦਾ ਕਹਿਣਾ ਹੈ ਕਿ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜੇ.ਡੀ.ਐੱਸ ਆਗੂ ਐੱਚ.ਡੀ ਕੁਮਾਰਸਵਾਮੀ...
ਨਾਗਾਲੈਂਡ 'ਚ ਆਇਆ ਭੂਚਾਲ
. . .  about 2 hours ago
ਨਵੀਂ ਦਿੱਲੀ, 26 ਅਗਸਤ - ਨਾਗਾਲੈਂਡ ਦੇ ਤੁਏਨਸਾਂਗ ਵਿਖੇ 132 ਕਿੱਲੋਮੀਟਰ ਪੂਰਬ ਵੱਲ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਚੇ ਭੂਚਾਲ ਦੀ ਤੀਬਰਤਾ...
ਜ਼ਮੀਨ ਖਿਸਕਣ ਕਾਰਨ ਯਮੁਨੋਤਰੀ ਹਾਈਵੇ ਬੰਦ
. . .  about 2 hours ago
ਦੇਹਰਾਦੂਨ, 26 ਅਗਸਤ - ਉੱਤਰਾਖੰਡ ਦੇ ਉਤਰਾਕਾਸ਼ੀ ਵਿਖੇ ਹਨੂਮਾਨ ਛੱਤੀ ਨੇੜੇ ਜ਼ਮੀਨ ਖਿਸਕਣ ਕਾਰਨ ਯਮੁਨੋਤਰੀ ਹਾਈਵੇ ਬੰਦ ਕਰ ਦਿੱਤਾ ਗਿਆ...
ਜੰਮੂ ਕਸ਼ਮੀਰ ਦੇ ਰਾਜਪਾਲ ਨੂੰ ਸੂਬੇ 'ਚ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਜਾਵੇ - ਅਧੀਰ ਰੰਜਨ ਚੌਧਰੀ
. . .  about 2 hours ago
ਨਵੀਂ ਦਿੱਲੀ, 26 ਅਗਸਤ - ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਰਾਜਪਾਲ ਨੂੰ ਜੰਮੂ ਕਸ਼ਮੀਰ 'ਚ ਭਾਜਪਾ ਦਾ ਪ੍ਰਧਾਨ ਬਣਾ ਦੇਣਾ...
ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ
. . .  about 3 hours ago
ਚੇਨਈ, 26 ਅਗਸਤ - ਤਾਮਿਲਨਾਡੂ ਦੇ ਵੇਦਾਰਨਯਮ ਵਿਖੇ ਇੱਕ ਵਿਅਕਤੀ ਵੱਲੋਂ ਡਾ. ਬੀ.ਆਰ.ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕੀਤੀ ਗਈ, ਜਿਸ ਤੋਂ ਬਾਅਦ ਦੋ ਧਿਰਾਂ ਦਰਮਿਆਨ ਟਕਰਾਅ...
ਗ੍ਰੇਟਰ ਨੋਇਡਾ ਵਿਖੇ ਗੋਦਾਮ ਨੂੰ ਲੱਗੀ ਅੱਗ
. . .  about 3 hours ago
ਲਖਨਊ, 26 ਅਗਸਤ - ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਖੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ 18 ਗੱਡੀਆਂ...
ਅੱਜ ਦਾ ਵਿਚਾਰ
. . .  about 3 hours ago
ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 419 ਦੌੜਾਂ ਦਾ ਟੀਚਾ
. . .  1 day ago
ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲੌਰ 'ਚ ਪੂਰਿਆ 180 ਫੁੱਟ ਲੰਮਾ ਪਾੜ
. . .  1 day ago
ਦੋ ਧਿਰਾਂ ਵਿਚਕਾਰ ਚੱਲੀਆਂ ਗੋਲ਼ੀਆਂ ਦੌਰਾਨ 6 ਜ਼ਖਮੀ
. . .  1 day ago
ਇੰਗਲੈਂਡ ਨੇ ਆਸਟ੍ਰੇਲੀਆ ਨੂੰ ਤੀਸਰੇ ਟੈਸਟ 'ਚ ਇੱਕ ਵਿਕਟ ਨਾਲ ਹਰਾਇਆ
. . .  1 day ago
ਖੇਡ ਮੰਤਰੀ ਕਿਰਨ ਰਿਜਿਜੂ ਨੇ ਪੀ.ਵੀ ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਪਹੁੰਚੇ ਫਰਾਂਸ
. . .  1 day ago
ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  1 day ago
ਆਵਾਰਾ ਪਸ਼ੂਆਂ ਕਾਰਨ ਮਰਨ ਵਾਲੇ ਦੇ ਪੀੜਤ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਮੁਆਵਜ਼ਾ - ਵਿਧਾਇਕ
. . .  1 day ago
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਬਣਨ 'ਤੇ ਪੀਵੀ ਸਿੰਧੂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
. . .  1 day ago
ਸਿੰਗਲਾ ਦੀ ਹਾਜ਼ਰੀ 'ਚ ਗਾਬਾ ਨੇ ਸੰਭਾਲਿਆ ਆਪਣਾ ਕਾਰਜਭਾਗ
. . .  1 day ago
ਕੇਂਦਰੀ ਟੀਮ ਦੇ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਦੌਰੇ 'ਚ ਪੰਜਾਬ ਵੀ ਸ਼ੁਮਾਰ
. . .  1 day ago
ਪੁਆਰੀ ਬੰਨ੍ਹ ਦੀ ਸਥਿਤੀ ਬੇਹੱਦ ਨਾਜ਼ੁਕ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬੰਨ੍ਹ ਨੂੰ ਢਾਹ ਲੱਗਣੀ ਜਾਰੀ
. . .  1 day ago
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤ ਕੇ ਪੀਵੀ ਸਿੰਧੂ ਨੇ ਰਚਿਆ ਇਤਿਹਾਸ
. . .  1 day ago
ਡਿਊਟੀ 'ਚ ਕੋਤਾਹੀ ਵਰਤਣ 'ਤੇ ਥਾਣਾ ਮੁਖੀ ਲਾਈਨ ਹਾਜ਼ਰ
. . .  1 day ago
ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀ ਪਟੜੀ ਖਸਤਾ ਹਾਲਤ
. . .  1 day ago
ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ 26 ਨੂੰ ਹੋਵੇਗੀ ਆਫ਼ਤ ਪ੍ਰਬੰਧਨ ਬਾਰੇ ਸਕੱਤਰਾਂ ਦੇ ਗਰੁੱਪ ਦੀ ਬੈਠਕ
. . .  1 day ago
ਪਲਟਣੋਂ ਬਚਿਆ ਨਵਤੇਜ ਚੀਮਾ ਤੇ ਹੋਰ ਅਧਿਕਾਰੀਆਂ ਦਾ ਟਰੈਕਟਰ
. . .  1 day ago
ਸੀ. ਸੀ. ਡੀ. ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਦਾ ਦੇਹਾਂਤ
. . .  1 day ago
ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ 'ਚ ਅਲਰਟ ਜਾਰੀ
. . .  1 day ago
ਬਾਬਾ ਬੂਟਾ ਸਿੰਘ ਤਾਜੋਕੇ ਦੀ ਅਗਵਾਈ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੀ ਗਈ ਰਾਸ਼ਨ ਸਮਗਰੀ
. . .  1 day ago
ਜੰਮੂ-ਕਸ਼ਮੀਰ ਦਾ ਝੰਡਾ ਹਟਾ ਕੇ ਸਿਵਲ ਸਕੱਤਰੇਤ 'ਤੇ ਲਹਿਰਾਇਆ ਗਿਆ ਤਿਰੰਗਾ
. . .  1 day ago
ਅਰੁਣ ਜੇਤਲੀ ਦੇ ਦੇਹਾਂਤ 'ਤੇ ਪੰਜਾਬ 'ਚ ਇਕ ਦਿਨਾ ਸੋਗ ਦਾ ਐਲਾਨ
. . .  1 day ago
ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ
. . .  1 day ago
ਚਾਰ ਸੂਬਿਆਂ 'ਚ ਵਿਧਾਨ ਸਭਾ ਸੀਟਾਂ 'ਤੇ 23 ਸਤੰਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  1 day ago
8 ਲੱਖ ਰੁਪਏ ਦੇ ਇਨਾਮੀ ਨਕਸਲੀ ਨੇ ਕੀਤਾ ਆਤਮ ਸਮਰਪਣ
. . .  1 day ago
ਸਰਕਾਰੀ ਸਨਮਾਨਾਂ ਨਾਲ ਹੋਇਆ ਅਰੁਣ ਜੇਤਲੀ ਦਾ ਅੰਤਿਮ ਸਸਕਾਰ
. . .  1 day ago
ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਬਰਜਿੰਦਰ ਪਾਲ ਕਤਲ ਮਾਮਲੇ 'ਚ ਦੋਸ਼ੀ ਗ੍ਰਿਫ਼ਤਾਰ
. . .  1 day ago
ਨਿਗਮ ਬੋਧ ਘਾਟ ਪਹੁੰਚੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ, ਥੋੜੀ ਦੇਰ 'ਚ ਹੋਵੇਗਾ ਅੰਤਿਮ ਸਸਕਾਰ
. . .  1 day ago
ਗੜ੍ਹਸ਼ੰਕਰ ਨੇੜੇ ਸੰਗਤ ਨਾਲ ਭਰੀ ਗੱਡੀ ਪਲਟੀ, 20 ਜ਼ਖ਼ਮੀ
. . .  1 day ago
ਕਸ਼ਮੀਰ 'ਚ ਜ਼ਰੂਰੀ ਵਸਤਾਂ ਦੀ ਕੋਈ ਘਾਟ ਨਹੀਂ - ਸਤਿਆਪਾਲ ਮਲਿਕ
. . .  1 day ago
ਨਿਗਮ ਬੋਧ ਘਾਟ ਲਿਜਾਈ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਨਾਥਜੀ ਮੰਦਰ 'ਚ ਭਾਰਤੀ ਭਾਈਚਾਰੇ ਨਾਲ ਕੀਤੀ ਗੱਲਬਾਤ
. . .  1 day ago
ਹਰਸ਼ਵਰਧਨ ਅਤੇ ਪਿਯੂਸ਼ ਗੋਇਲ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
22 ਤੋਲੇ ਸੋਨਾ ਅਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਸੰਜਮ ਜੀਵਨ ਵਿਚ ਨਵੀਂ ਰੌਸ਼ਨੀ ਪੈਦਾ ਕਰ ਸਕਦਾ ਹੈ। -ਸਾਇਰਸ

ਤਾਜ਼ਾ ਖ਼ਬਰਾਂ

ਘਰ 'ਚ ਔਰਤ ਦੀ ਮਿਲੀ ਲਾਸ਼

ਜੈਤੋ, 13 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਪਿੰਡ ਦੀ ਰਸਾਲ ਪੱਤੀ ਵਿਚੋਂ ਇਕ ਔਰਤ ਦੀ ਲਾਸ਼ ਮਿਲਣ ਦਾ ਪਤਾ ਲੱਗਿਆ ਹੈ। ਥਾਣਾ ਜੈਤੋ ਦੇ ਐੱਸ. ਐਚ. ਓ ਅਮਨਦੀਪ ਸਿੰਘ ਨੇ ਦੱਸਿਆ ਹੈ ਕਿ ਉਕਤ ਪੱਤੀ ਦੀ ਗਲੀ ਨੰਬਰ 4 ਵਿਚ ਮਨਜੀਤ ਕੌਰ (56) ਰਹਿੰਦੀ ਸੀ ਕਿ ਉਸ ਦੇ ਪਰਿਵਾਰਕ ਮੈਂਬਰ ਪਿਛਲੇ ਕੁੱਝ ਦਿਨਾਂ ਤੋਂ ਫ਼ੋਨ 'ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਵਿਚ ਸਨ। ਪ੍ਰੰਤੂ ਜਦ ਮਨਜੀਤ ਕੌਰ ਨਾਲ ਪਰਿਵਾਰ ਵਾਲਿਆ ਰਾਬਤਾ ਨਾ ਬਣਿਆ ਤਾਂ ਉਨ੍ਹਾਂ ਨੇ ਉਕਤ ਗਲੀ ਵਿਚ ਪਹੁੰਚ ਕੇ ਵੇਖਿਆ ਕਿ ਮਨਜੀਤ ਕੌਰ ਦੀ ਮੌਤ ਹੋਣ ਉਪਰੰਤ ਹਵਾੜ੍ਹ ਆ ਰਹੀ ਸੀ। ਤਫ਼ਤੀਸ਼ੀ ਅਫ਼ਸਰ ਨੇ ਦੱਸਿਆ ਹੈ ਕਿ ਮਨਜੀਤ ਕੌਰ ਦੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ।

ਫ਼ਤਿਹਗੜ੍ਹ ਸਾਹਿਬ ਦੇ ਐਂਟੀ ਨਾਰਕੋਟਿਕ ਸੈਲ ਨੇ ਕਰੋੜਾਂ ਰੁਪਏ ਦੀ ਹੀਰੋਇਨ ਫੜੀ

ਫ਼ਤਿਹਗੜ੍ਹ ਸਾਹਿਬ, 13 ਅਗਸਤ (ਅਰੁਣ ਅਹੂਜਾ)- ਫ਼ਤਿਹਗੜ੍ਹ ਸਾਹਿਬ ਦੇ ਐਂਟੀ ਨਾਰਕੋਟਿਕ ਸੈਲ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਕਰੋੜਾਂ ਰੁਪਏ ਦੀ ਹੀਰੋਇਨ ਸਮੇਤ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਇਸ ਵੱਡੀ ਸਫਲਤਾ ਨੂੰ ...

ਪੂਰੀ ਖ਼ਬਰ »

ਫਿਲੌਰ ਵਿਖੇ ਮਾਣਯੋਗ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇਣ ਉਪਰੰਤ ਰੋਸ ਧਰਨਾ ਸਮਾਪਤ

ਫਿਲੌਰ, 13 ਅਗਸਤ (ਇੰਦਰਜੀਤ ਚੰਦੜ੍ਹ) - ਪੰਜਾਬ ਬੰਦ ਦੌਰਾਨ ਫਿਲੌਰ ਸ਼ਾਂਤੀਪੂਰਵਕ ਮੁਕੰਮਲ ਬੰਦ ਰਿਹਾ। ਇਸ ਮੌਕੇ ਉਚੇਚੇ ਤੋਰ ਤੇ ਪੁੱਜੇ ਸੰਤ ਮੰਗਲ ਦਾਸ ਈਸਪੁਰ ਨੇ ਕੇਂਦਰ ਸਰਕਾਰ ਖ਼ਿਲਾਫ਼ ਜਮ ਕੇ ਰੋਸ ਜ਼ਾਹਿਰ ਕਰਦਿਆ ਸਰਕਾਰ ਨੂੰ ਸ੍ਰੀ ਗੁਰੂ ਰਵਿਦਾਸ ਮੰਦਿਰ ...

ਪੂਰੀ ਖ਼ਬਰ »

ਮੋਟਰਸਾਈਕਲ ਮਕੈਨਿਕ ਨੌਜਵਾਨ ਵੱਲੋਂ ਖ਼ੁਦਕੁਸ਼ੀ

ਵੇਰਕਾ, 13 ਅਗਸਤ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਪੁਲਿਸ ਥਾਣਾ ਸਦਰ ਖੇਤਰ 'ਚ ਮਾਨਸਿਕ ਤੌਰ ਤੇ ਪਰੇਸ਼ਾਨ ਅਤੇ ਕਰਜ਼ਾਈ ਮੋਟਰਸਾਈਕਲ ਮਕੈਨਿਕ ਨੌਜਵਾਨ ਗੁਰਪ੍ਰਤਾਪ ਸਿੰਘ ਵਾਸੀ ਫਰੈਂਡਜ਼ ਐਵਿਨਿਊ ਮਜੀਠਾ ਰੋਡ ਵੱਲੋਂ ਆਪਣੀ ਹੀ ਦੁਕਾਨ ਅੰਦਰ ਕੋਈ ਜ਼ਹਿਰੀਲਾ ...

ਪੂਰੀ ਖ਼ਬਰ »

ਬੰਗਾ ਸ਼ਹਿਰ ਰਿਹਾ ਮੁਕੰਮਲ ਬੰਦ

ਬੰਗਾ, 13 ਅਗਸਤ (ਜਸਵੀਰ ਸਿੰਘ ਨੂਰਪੁਰ) - ਦਲਿਤ ਭਾਈਚਾਰੇ ਵੱਲੋਂ ਗੁਰਦੁਆਰਾ ਰਵਿਦਾਸ ਦਿੱਲੀ ਨੂੰ ਢਾਹੁਣ ਦੇ ਰੋਸ ਵਜੋਂ ਬੰਗਾ ਸ਼ਹਿਰ ਬੱਸ ਸਟੈਂਡ ਅਤੇ ਬਹਿਰਾਮ ਮੁਕੰਮਲ ਬੰਦ ...

ਪੂਰੀ ਖ਼ਬਰ »

ਨਸ਼ਾ ਰੋਕੂ ਕਮੇਟੀ ਦੇ ਮੈਂਬਰ ਨੂੰ ਜ਼ਖਮੀ ਕਰਨ ਵਾਲਾ ਦੋਸ਼ੀ ਪਿਸਤੌਲ ਸਮੇਤ ਕਾਬੂ

ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਰਣਜੀਤ ਸਿੰਘ ਢਿੱਲੋਂ)- ਨਸ਼ਾ ਰੋਕੂ ਕਮੇਟੀ ਪਿੰਡ ਕੋਟਲੀ ਅਬਲੂ ਦੇ ਮੈਂਬਰ ਸਤਨਾਮ ਸਿੰਘ ਬੱਬਾ ਨੂੰ ਪਿਛਲੇ ਦਿਨੀਂ ਗੋਲੀ ਮਾਰ ਕੇ ਫ਼ਰਾਰ ਹੋਇਆ ਦੋਸ਼ੀ ਪੁਲਿਸ ਨੇ ਪਿਸਤੌਲ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ...

ਪੂਰੀ ਖ਼ਬਰ »

ਦਿੱਲੀ: ਸੁਸ਼ਮਾ ਸਵਰਾਜ ਦੀ ਸ਼ੋਕ ਸਭਾ 'ਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 13 ਅਗਸਤ- ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਆਯੋਜਿਤ ਕੀਤੀ ਗਈ ਸੁਸ਼ਮਾ ਸਵਰਾਜ ਦੀ ਸ਼ੋਕ ਸਭਾ 'ਚ ਸ਼ਾਮਲ ਹੋਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਹਨ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜ ਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ ...

ਪੂਰੀ ਖ਼ਬਰ »

ਉਸਮਾਨਪੁਰ ਵਿਖੇ ਬੰਦ ਦੇ ਸੱਦੇ ਦਾ ਰਿਹਾ ਮੁਕੰਮਲ ਅਸਰ

ਉਸਮਾਨਪੁਰ, 13 ਅਗਸਤ (ਸੰਦੀਪ ਮਝੂਰ)- ਸ੍ਰੀ ਗੁਰੂ ਰਵਿਦਾਸ ਜੀ ਦੇ ਤੁਗਲਕਾਬਾਦ ਸਥਿਤ ਮੰਦਿਰ ਨੂੰ ਤੋੜੇ ਜਾਣ ਦੇ ਵਿਰੋਧ 'ਚ ਪੰਜਾਬ ਬੰਦ ਦੇ ਸੱਦੇ ਨੂੰ ਉਸਮਾਨਪੁਰ ਵਿਖੇ ਭਰਪੂਰ ਹੁੰਗਾਰਾ ਮਿਲਿਆ। ਬੰਦ ਦੇ ਮੱਦੇਨਜ਼ਰ ਅੱਜ ਉਸਮਾਨਪੁਰ ਦਾ ਸਾਰਾ ਬਾਜ਼ਾਰ ਬੰਦ ਰਿਹਾ। ...

ਪੂਰੀ ਖ਼ਬਰ »

ਪੰਜਾਬ ਬੰਦ ਦੌਰਾਨ ਕਸਬਾ ਹਰਿਆਣਾ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਫੂਕਿਆ ਗਿਆ ਪੁਤਲਾ

ਹਰਿਆਣਾ, 13 ਅਗਸਤ (ਖੱਖ)- ਪੰਜਾਬ ਬੰਦ ਦੇ ਮੱਦੇਨਜ਼ਰ ਕਸਬਾ ਹਰਿਆਣਾ ਵਿਖੇ ਮੇਨ ਰੋਡ ਜਾਮ ਕਰ ਕੇ ਧਰਨਾਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ...

ਪੂਰੀ ਖ਼ਬਰ »

ਨਸ਼ੇ ਕਾਰਨ ਬੁੱਝਿਆ ਇੱਕ ਹੋਰ ਘਰ ਦਾ ਚਿਰਾਗ਼

ਮੋਗਾ, 13 ਅਗਸਤ (ਗੁਰਤੇਜ/ਸੁਰਿੰਦਰ ਪਾਲ ਸਿੰਘ)- ਸਥਾਨਕ ਸ਼ਹਿਰ ਦੇ ਅਹਾਤਾ ਬਦਨ ਸਿੰਘ ਵਾਸੀ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਲਿਆ ਹੈ। ਜਾਣਕਾਰੀ ਮੁਤਾਬਿਕ, ਜਗਦੀਸ਼ ਸ਼ਰਮਾ(28) ਜੋ ਕਿ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਕਰਨ ਦਾ ਆਦਿ ਸੀ। ...

ਪੂਰੀ ਖ਼ਬਰ »

ਸਰਕਾਰ ਨੇ ਮੰਦਰ ਦਾ ਨਿਰਮਾਣ ਮੁੜ ਤੋਂ ਨਾ ਕੀਤਾ ਤਾਂ ਭੁੱਖ ਹੜਤਾਲ 'ਤੇ ਬੈਠਾਂਗੇ- ਸੰਤ ਕੁਲਵੰਤ ਰਾਮ ਭਰੋਮਜਾਰਾ

ਬਹਿਰਾਮ, 13 ਅਗਸਤ (ਨਛੱਤਰ ਸਿੰਘ ਬਹਿਰਾਮ)-ਦਿੱਲੀ ਦੇ ਤੁਗਲਕਾਬਾਦ 'ਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪੁਰਾਤਨ ਮੰਦਰ ਕੇਂਦਰ ਸਰਕਾਰ ਤੇ ਕੇਜਰੀਵਾਲ ਸਰਕਾਰ ਵੱਲੋਂ ਗਿਣੀ ਮਿਥੀ ਸਾਜ਼ਿਸ਼ ਅਧੀਨ ਢਾਹੁਣ ਦੇ ਸਬੰਧ ਵਿਚ ਮੰਗਲਵਾਰ ਸਵੇਰੇ 9 ਵਜੇ ਤੋਂ ਸੰਤ ਸਮਾਜ ਤੇ ...

ਪੂਰੀ ਖ਼ਬਰ »

ਰਾਜ ਸਭਾ ਚੋਣਾਂ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ

ਜੈਪੁਰ, 13 ਅਗਸਤ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉਪ ਮੁੱਖ ਮੰਤਰੀ ਸਚਿਨ ਪਾਇਲਟ, ਕਾਂਗਰਸ ਦੇ ਸੂਬਾ ਇੰਚਾਰਜ ਅਵਿਨਾਸ਼ ਪਾਂਡੇ ਸਮੇਤ ...

ਪੂਰੀ ਖ਼ਬਰ »

ਸਮੁੱਚੇ ਰਵਿਦਾਸ ਭਾਈਚਾਰੇ ਵੱਲੋਂ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕਰਦਿਆ ਜੈਤੋ ਦੇ ਬਾਜਾਖਾਨਾ ਚੌਂਕ 'ਚ ਧਰਨਾ

ਜੈਤੋ, 13 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਦਿੱਲੀ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਪੁਰਾਣੇ ਮੰਦਰ ਨੂੰ ਢਾਉਣ ਉਪਰੰਤ ਸਮੁੱਚੇ ਰਵਿਦਾਸੀਆ ਸਮਾਜ ਵਿਚ ਕੇਂਦਰ ਤੇ ਦਿੱਲੀ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਕਤ ਰੋਸ ਦੇ ਚਲਦਿਆ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ, 4 ਜ਼ਖ਼ਮੀ

ਮਾਨਸਾ, 13 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ-ਤਲਵੰਡੀ ਸਾਬੋ ਮੁੱਖ ਸੜਕ 'ਤੇ ਬਣਾਂਵਾਲੀ ਥਰਮਲ ਪਲਾਂਟ ਦੇ ਸਾਹਮਣੇ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ ਅਤੇ 4 ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲਾਂ ਦੀ ਟੱਕਰ ਏਨੀ ਭਿਆਨਕ ਸੀ ਕਿ ਦੋਵਾਂ ...

ਪੂਰੀ ਖ਼ਬਰ »

ਸਫ਼ਾਈ ਸੇਵਕਾ ਨੇ ਤਨਖ਼ਾਹ ਨਾ ਮਿਲਣ ਕਰ ਕੇ ਕੰਮ ਬੰਦ ਕਰ ਦਿੱਤਾ ਧਰਨਾ

ਤਲਵੰਡੀ ਸਾਬੋ, 13 ਅਗਸਤ (ਲਕਵਿੰਦਰ ਸ਼ਰਮਾ) - ਤਲਵੰਡੀ ਸਾਬੋ ਦੀ ਨਗਰ ਪੰਚਾਇਤ ਦੇ ਸਫ਼ਾਈ ਸੇਵਕਾ ਨੂੰ ਤਨਖ਼ਾਹ ਨਾ ਮਿਲਣ ਅਤੇ ਤਨਖ਼ਾਹ 'ਚ ਕੀਤੇ ਵਾਧੇ ਨਾ ਵਧਾਉਣ ਕਰ ਕੇ ਸਫ਼ਾਈ ਸੇਵਕਾ ਨੇ ਕੰਮ ਬੰਦ ਕਰ ਦਿੱਤਾ ਹੈ। ਸਮੂਹ ਸਫ਼ਾਈ ਸੇਵਕਾ ਨੇ ਮੰਗਲਵਾਰ ਨੂੰ ਸਫ਼ਾਈ ਦਾ ਕੰਮ ਬੰਦ ਕਰ ...

ਪੂਰੀ ਖ਼ਬਰ »

19 ਅਗਸਤ ਤੱਕ ਮੰਦਰ ਦੀ ਦੁਬਾਰਾ ਉਸਾਰੀ ਨਾ ਕੀਤੀ ਗਈ ਤਾਂ ਹੋਵੇਗੀ ਦਿੱਲੀ ਜਾਮ- ਚੰਦਰ ਸ਼ੇਖਰ ਅਜ਼ਾਦ

ਕਟਾਰੀਆਂ, 13 ਅਗਸਤ (ਨਵਜੋਤ ਸਿੰਘ ਜੱਖੂ)- ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਦੀ ਮੁੜ ਉਸਾਰੀ ਸਰਕਾਰ ਨੇ 19 ਅਗਸਤ ਤੱਕ ਨਾ ਕੀਤੀ ਤਾਂ ਦਿੱਲੀ ਜਾਮ ਕਰ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਦਿਆਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭੀਮ ਆਰਮੀ ਦੇ ਚੀਫ਼ ਐਡਵੋਕੇਟ ਚੰਦਰ ...

ਪੂਰੀ ਖ਼ਬਰ »

ਦੇਵੀ ਦੇਵਤਿਆਂ ਦੇ ਖ਼ਿਲਾਫ਼ ਅੱਪ ਸ਼ਬਦ ਵਰਤਣ ਵਾਲੇ ਆਗੂ ਦੀ ਨਿਖੇਧੀ

ਬਲਾਚੌਰ, 13 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਨਵੀਂ ਦਿੱਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਨੂੰ ਤੋੜਨ ਦੇ ਖ਼ਿਲਾਫ਼ ਵੱਖ-ਵੱਖ ਰੋਸ ਪ੍ਰਦਰਸ਼ਨ ਦੌਰਾਨ ਇਕ ਸਾਬਕਾ ਵਿਧਾਇਕ ਵੱਲੋਂ ਹਿੰਦੂ ਧਰਮ ਨਾਲ ਸੰਬੰਧਿਤ ਦੇਵੀ ਦੇਵਤਿਆਂ ਖ਼ਿਲਾਫ਼ ਅੱਪ ਸ਼ਬਦ ਵਰਤਣ ਦੇ ਖ਼ਿਲਾਫ਼ ...

ਪੂਰੀ ਖ਼ਬਰ »

ਗੜ੍ਹਸ਼ੰਕਰ 'ਚ ਬਾਜ਼ਾਰ ਤੇ ਵਿੱਦਿਅਕ ਅਦਾਰੇ ਬੰਦ ਰਹੇ

ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)- ਦਿੱਲੀ ਸਥਿਤ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧੀ ਵਿਚ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਗੜ੍ਹਸ਼ੰਕਰ ਸ਼ਹਿਰ ਦੇ ਬਾਜ਼ਾਰ ਮੁਕੰਮਲ ਰੂਪ ਵਿਚ ਬੰਦ ਰਹੇ। ਇਸ ਦੌਰਾਨ ਸ਼ਹਿਰ ...

ਪੂਰੀ ਖ਼ਬਰ »

ਖਮਾਣੋਂ 'ਚ ਦੁਕਾਨਾਂ ਬੰਦ ਕਰਾਉਣ 'ਤੇ ਮਾਮੂਲੀ ਵਿਵਾਦ

ਖਮਾਣੋਂ, 13 ਅਗਸਤ (ਮਨਮੋਹਣ ਸਿੰਘ ਕਲੇਰ) - ਪੰਜਾਬ ਬੰਦ ਦੇ ਸੱਦੇ 'ਤੇ ਅੱਜ ਖਮਾਣੋਂ ਵਿਚ ਦੁਕਾਨਾਂ ਨੂੰ ਰਵਿਦਾਸ ਭਾਈਚਾਰੇ ਵੱਲੋਂ ਕੱਢੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਬੰਦ ਕਰਾਉਣ ਦੇ ਚੱਲਦਿਆਂ ਮਾਹੌਲ ਕੁੱਝ ਸਮੇਂ ਲਈ ਤਣਾਅ ਗ੍ਰਸਤ ਹੋ ...

ਪੂਰੀ ਖ਼ਬਰ »

ਕਸਬਾ ਪਿੰਡ ਕਰਮਸਰ (ਰਾੜਾ ਸਾਹਿਬ) ਵਿਖੇ ਰਵਿਦਾਸ ਭਾਈਚਾਰੇ ਵੱਲੋਂ ਦਿੱਤਾ ਗਿਆ ਧਰਨਾ

ਰਾੜਾ ਸਾਹਿਬ, 13 ਅਗਸਤ (ਸਰਬਜੀਤ ਸਿੰਘ ਬੋਪਾਰਾਏ) - ਦਿੱਲੀ 'ਚ ਪ੍ਰਾਚੀਨ ਰਵਿਦਾਸ ਮੰਦਰ ਢਾਹੁਣ ਖਿਲਾਫ਼ ਦਿੱਤੇ ਬੰਦ ਦੇ ਸੱਦੇ ਤੇ ਅੱਜ ਕਸਬਾ ਪਿੰਡ ਕਰਮਸਰ (ਰਾੜਾ ਸਾਹਿਬ) ਵਿਖੇ ਪਿੰਡ ਘਲੋਟੀ, ਪਿੰਡ ਰਾੜਾ ਸਾਹਿਬ, ਕਟਾਹਰੀ, ਗਿੱਦੜੀ, ਘੁਡਾਣੀ ਕਲਾਂ, ਘਣਗਸ ਆਦਿ ਪਿੰਡਾਂ ...

ਪੂਰੀ ਖ਼ਬਰ »

ਜਲੰਧਰ ਰੇਲਵੇ ਸਟੇਸ਼ਨ 'ਤੇ ਯਾਤਰੀ ਹੋਏ ਪ੍ਰੇਸ਼ਾਨ

ਜਲੰਧਰ, 13 ਅਗਸਤ - ਜਲੰਧਰ ਰੇਲਵੇ ਸਟੇਸ਼ਨ ਦੇ ਡਿਪਟੀ ਸੁਪਰੀਡੈਂਟ ਨਵਤੇਜ ਸਿੰਘ ਦਾ ਕਹਿਣਾ ਹੈ ਕਿ ਸਵੇਰੇ 10 ਵਜੇ ਤੋਂ ਬਾਅਦ ਕੋਈ ਵੀ ਗੱਡੀ ਨਹੀਂ ਆ ਰਹੀ ਅਤੇ ਅੱਗੇ ਕਦੋਂ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ ਇਸ ਬਾਰੇ ਕਿਹਾ ਨਹੀਂ ਜਾ ਸਕਦਾ। ਜਿਸ ਕਾਰਨ ਰੇਲਵੇ ਸਟੇਸ਼ਨ ...

ਪੂਰੀ ਖ਼ਬਰ »

ਅਟਾਰੀ ਬੰਦ ਨੂੰ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ

ਅਟਾਰੀ 13ਅਗਸਤ (ਰੁਪਿੰਦਰਜੀਤ ਸਿੰਘ ਭਕਨਾ) ਰਵਿਦਾਸ ਭਾਈਚਾਰੇ ਦੇ ਸੱਦੇ ਤੇ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੇ ਮੱਦੇਨਜ਼ਰ ਸਰਹੱਦੀ ਕਸਬਾ ਅਟਾਰੀ ਵਿੱਚ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ ਇਸ ਦੌਰਾਨ ਰਵਿਦਾਸ ਭਾਈਚਾਰੇ ਵੱਲੋਂ ਅਟਾਰੀ ਚੌਕ ਵਿੱਚ ਸ਼ਾਂਤੀ ...

ਪੂਰੀ ਖ਼ਬਰ »

2022 ਕਾਮਨਵੈਲਥ ਖੇਡਾਂ ਵਿਚ ਮਹਿਲਾਵਾਂ ਦੇ ਟੀ20 ਕ੍ਰਿਕਟ ਮੈਚ ਹੋਣਗੇ

ਦੁਬਈ, 13 ਅਗਸਤ - ਮਹਿਲਾਵਾਂ ਦੇ ਟੀ20 ਕ੍ਰਿਕਟ ਫਾਰਮੈਟ ਨੂੰ ਬਰਮਿੰਘਮ 2022 ਕਾਮਨਵੈਲਥ ਖੇਡਾਂ ਵਿਚ ਸ਼ਾਮਲ ਕਰਨ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਆਈ.ਸੀ.ਸੀ, ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਅਤੇ ਕਾਮਨਵੈਲਥ ਗੇਮਜ਼ ਫੈਡਰੇਸ਼ਨ ਵੱਲੋਂ ਸਾਂਝੇ ਉਪਰਾਲੇ ਸਬੰਧੀ ਅੱਜ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਵਿਖੇ ਬੰਦ ਨੂੰ ਮਿਲਿਆ ਰਲਿਆ ਮਿਲਿਆ ਹੁੰਗਾਰਾ

ਸ੍ਰੀ ਚਮਕੌਰ ਸਾਹਿਬ,13 ਅਗਸਤ(ਜਗਮੋਹਣ ਸਿੰਘ ਨਾਰੰਗ) - ਦਿੱਲੀ ਵਿਖੇ ਰਵਿਦਾਸ ਮੰਦਿਰ ਦੇ ਢਾਹੇ ਜਾਣ ਦੇ ਰੋਸ ਵਜੋਂ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਬੰਦ ਦੇ ਸੱਦੇ ਨੂੰ ਰਲਿਆ ਮਿਲਿਆ,ਸਵੇਰੇ ਭਾਵੇ ਜ਼ਿਆਦਾਤਰ ਦੁਕਾਨਾਂ ਖੁੱਲ ਗਈਆਂ ਸਨ, ਪਰ 10 ਕੁ ਵਜੇ ਰਵਿਦਾਸੀਆ ...

ਪੂਰੀ ਖ਼ਬਰ »

ਸੰਤ ਸਮਾਜ ਵਲੋਂ ਪੰਜਾਬ ਬੰਦ ਦੇ ਸੱਦੇ ਦੌਰਾਨ ਫਿਲੌਰ ਮੁਕੰਮਲ ਬੰਦ ਰਿਹਾ

 ਫਿਲੌਰ, 13 ਅਗਸਤ (ਇੰਦਰਜੀਤ ਚੰਦੜ•) – ਸ੍ਰੀ ਗੁਰੂ ਰਵਿਦਾਸ ਜੀ ਦੇ ਤੁਗਲਕਾਬਾਦ ਦਿੱਲੀ ਸਥਿਤ ਮੰਦਿਰ ਨੂੰ ਤੋੜੇ ਜਾਣ ਦੇ ਰੋਸ ਵਜੋਂ ਸੰਤ ਸਮਾਜ ਅਤੇ ਸਮੂਹ ਦਲਿਤ ਜਥੇਬੰਦਿਆ ਵਲੋਂ ਪੰਜਾਬ ਬੰਦ ਦੀ ਕੀਤੀ ਗਈ ਕਾਲ ਦੌਰਾਨ ਅੱਜ ਫਿਲੌਰ ਮੁਕੰਮਲ ਬੰਦ ਰਿਹਾ ਜਿਸ ਵਿਚ ...

ਪੂਰੀ ਖ਼ਬਰ »

ਲੋਹੀਆਂ 'ਚ ਮੁਜ਼ਾਹਰਾਕਾਰੀਆਂ ਨੇ ਦੁਕਾਨਾਂ ਅਤੇ ਬੈਂਕਾਂ ਬੰਦ ਕਰਵਾਈਆਂ

ਲੋਹੀਆਂ ਖ਼ਾਸ, 13 ਅਗਸਤ (ਬਲਵਿੰਦਰ ਸਿੰਘ ਵਿੱਕੀ) - ਬੰਦ ਦੇ ਸੱਦੇ ਦਾ ਅਸਰ ਅੱਜ ਲੋਹੀਆਂ ਖ਼ਾਸ ਵਿਖੇ ਵੀ ਪੂਰਨ ਤੌਰ ਤੇ ਵੇਖਣ ਨੂੰ ਮਿਲਿਆ। ਬਾਜ਼ਾਰ ਸਵੇਰੇ ਆਪਣੇ ਸਮੇਂ ਅਨੁਸਾਰ ਖੁੱਲ ਚੁੱਕਾ ਸੀ ਪਰ ਪ੍ਰਦਰਸ਼ਨਕਾਰੀਆਂ ਵੱਲੋਂ ਰੋਸ ਮੁਜ਼ਾਹਰਾ ਕਰਨ ਦੌਰਾਨ ਸਰਕਾਰੀ ਅਤੇ ...

ਪੂਰੀ ਖ਼ਬਰ »

ਮੁਕੇਰੀਆਂ ਲਾਗੇ ਖ਼ੂਨੀ ਝੜਪ, ਪੁਲਿਸ ਨੂੰ ਚਲਾਉਣੀ ਪਈ ਗੋਲੀ, ਕਈ ਲੋਕ ਜ਼ਖਮੀ

ਮੁਕੇਰੀਆਂ, 13 ਅਗਸਤ (ਐਨ.ਐਸ. ਰਾਮਗੜ੍ਹੀਆ) - ਮੁਕੇਰੀਆਂ ਨਜ਼ਦੀਕ ਹਰਸੇ ਮਾਨਸਰ ਵਿਖੇ ਬੰਦ ਕਰਵਾਉਣ ਨੂੰ ਲੈ ਕੇ ਖ਼ੂਨੀ ਝੜਪ ਹੋ ਗਈ। ਪੁਲਿਸ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਗੋਲੀ ਚਲਾਉਣੀ ਪਈ। ਕਈ ਮੋਟਰਸਾਈਕਲ ਤੇ ਵਾਹਨ ਲੋਕਾਂ ਨੇ ਭੰਨ ਦਿੱਤੇ। ਅੱਧੀ ਦਰਜਨ ਦੇ ਲੋਕਾਂ ...

ਪੂਰੀ ਖ਼ਬਰ »

ਰਸਤਾ ਪੁੱਛਣ 'ਤੇ ਕਾਰ ਦੇ ਭੰਨੇ ਸ਼ੀਸ਼ੇ

ਜਲੰਧਰ, 13 ਅਗਸਤ - ਪੰਜਾਬ ਬੰਦ ਦੌਰਾਨ ਜਲੰਧਰ ਦੇ ਮਾਡਲ ਟਾਊਨ ਵਿਚ ਰਾਹਗੀਰਾਂ ਦੀਆਂ ਗੱਡੀਆਂ ਰੋਕੀਆਂ ਤਾਂ ਕੁੱਝ ਦੇਰ ਬਾਅਦ ਇਕ ਕਾਰ ਚਾਲਕ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਉਸ ਦੀ ਕਾਰ ਤੋੜੀ ਗਈ। ਉੱਥੇ ਹੀ ਬਿਧੀਪੁਰ ਫਾਟਕ ਕੋਲ ਫਾਰਚੂਨਰ ਕਾਰ ਸਵਾਰ ਨੇ ਰਸਤਾ ...

ਪੂਰੀ ਖ਼ਬਰ »

ਤਰਨ ਤਾਰਨ 'ਚ ਪ੍ਰਦਰਸ਼ਨਕਾਰੀਆਂ ਨੇ ਜਬਰੀ ਦੁਕਾਨਾਂ ਕਰਵਾਈਆਂ ਬੰਦ

 ਤਰਨ ਤਾਰਨ, 13 ਅਗਸਤ (ਹਰਿੰਦਰ ਸਿੰਘ) - ਪੰਜਾਬ ਬੰਦ ਦੇ ਮੱਦੇਨਜ਼ਰ ਸਵੇਰੇ ਤਰਨ ਤਾਰਨ ਸ਼ਹਿਰ ਵਿਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਤੇ ਹੋਰ ਅਦਾਰੇ ਖੋਲ੍ਹੇ ਰੱਖੇ, ਦੁਪਹਿਰ ਸਮੇਂ ਵੱਡੀ ਗਿਣਤੀ ਵਿਚ ਆਏ ਪ੍ਰਦਰਸ਼ਨਕਾਰੀਆਂ ਨੇ ਜਬਰੀ ਦੁਕਾਨਾਂ ਬੰਦ ਕਰਵਾ ...

ਪੂਰੀ ਖ਼ਬਰ »

ਰਵਿਦਾਸ ਭਾਈਚਾਰੇ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਨਗਰ ਨਿਵਾਸੀਆਂ ਵਲੋਂ ਕੀਤਾ ਗਿਆ ਰੋਸ ਮਾਰਚ ਲੌਂਗੋਵਾਲ ਰਿਹਾ ਮੁਕੰਮਲ ਬੰਦ

ਲੌਂਗੋਵਾਲ,1 3 ਅਗਸਤ (ਸ.ਸ.ਖੰਨਾ) ਦਿੱਲੀ ਵਿੱਚ ਹੋਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੁਰਾਤਨ ਅਸਥਾਨ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਅੱਜ ਭਾਰਤ ਬੰਦ ਦੇ ਸੱਦੇ ਤੇ ਕਸਬਾ ਲੌਂਗੋਵਾਲ ਵਿਖੇ ਰਵਿਦਾਸ ਭਾਈਚਾਰੇ ਵੱਲੋਂ ਸ਼ਹਿਰ ਵਿਚੋਂ ਮਾਰਚ ਕਰਦਿਆਂ ਹੋਇਆਂ ਰੋਸ ...

ਪੂਰੀ ਖ਼ਬਰ »

ਪਿੰਡ ਸੁਖਾਨੰਦ ਵਿਖੇ ਰੋਡ ਜਾਮ ਕਰਕੇ ਪੁਤਲਾ ਫੂਕਿਆ

ਠੱਠੀ ਭਾਈ, 13 ਅਗਸਤ (ਜਗਰੂਪ ਸਿੰਘ ਮਠਾੜੂ)-ਅੱਜ ਭਾਰਤ ਬੰਦ ਦੇ ਸੱਦੇ ਦੌਰਾਨ ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਪਿੰਡ ਸੁਖਾਨੰਦ ਵਿਖੇ ਭਗਤ ਰਵਿਦਾਸ ਸਪੋਰਟਸ ਐਂਡ ਵੈੱਲਫੇਅਰ ਕਲੱਬ ਵਲੋਂ ਕੇਂਦਰ ਸਰਕਾਰ ਖਿਲਾਫ ਪੁਤਲਾ ਫੂਕ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਕੁੱਝ ਸਮਾਂ ਬੰਦ ਤੋਂ ਬਾਅਦ ਆਮ ਵਾਂਗ ਖੁਲਿਆ ਕੌਹਰੀਆਂ ਦਾ ਬਾਜ਼ਾਰ

ਕੌਹਰੀਆਂ, 13 ਅਗਸਤ (ਮਾਲਵਿੰਦਰ ਸਿੰਘ ਸਿੱਧੂ) - ਦਿੱਲੀ ਵਿਚ ਗੁਰੂ ਰਵਿਦਾਸ ਜੀ ਦਾ ਮੰਦਿਰ ਢਾਹੁਣ ਦੇ ਕੋਰਟ ਦੇ ਫ਼ੈਸਲੇ ਦੇ ਵਿਰੋਧ ਵਜੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦਾ ਕੌਹਰੀਆਂ ਵਿਚ ਰਵਿਦਾਸ ਭਾਈਚਾਰੇ ਦੇ ਸੱਦੇ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ, ਵਿੱਦਿਅਕ ਤੇ ਹੋਰ ਅਦਾਰੇ ਰਹੇ ਬੰਦ

ਸ੍ਰੀ ਅਨੰਦਪੁਰ ਸਾਹਿਬ, 13 ਅਗਸਤ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ) - ਰਵਿਦਾਸੀਆਂ ਭਾਈਚਾਰੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ 'ਤੇ ਸ੍ਰੀ ਅਨੰਦਪੁਰ ਸਾਹਿਬ ਦੇ ਬਾਜਾਰ, ਵਿੱਦਿਅਕ ਅਦਾਰੇ ਅਤੇ ਹੋਰ ਸੰਸਥਾਨ ਆਦਿ ਬੰਦ ਰਹੇ । ਰਵਿਦਾਸੀਆਂ ਅਤੇ ਸਮਾਜ ਦੇ ਹੋਰ ...

ਪੂਰੀ ਖ਼ਬਰ »

ਬੰਦ ਦੇ ਸੱਦੇ ਤੇ ਸੁਲਤਾਨਵਿੰਡ, ਨਿਊ ਅੰਮ੍ਰਿਤਸਰ 'ਚ ਖੁੱਲ੍ਹੀਆਂ ਰਹੀਆਂ ਦੁਕਾਨਾਂ

ਸੁਲਤਾਨਵਿੰਡ, 13 ਅਗਸਤ (ਗੁਰਨਾਮ ਸਿੰਘ ਬੁੱਟਰ) - ਪਿਛਲੇ ਦਿਨੀਂ ਦਿੱਲੀ ਵਿਖੇ ਗੁਰੂ ਰਵੀਦਾਸ ਜੀ ਦੇ ਇਤਿਹਾਸਕ ਮੰਦਰ ਤੋੜਨ 'ਤੇ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਸਬੰਧੀ ਹਲਕਾ ਦੱਖਣੀ ਦੇ ਪਿੰਡ ਸੁਲਤਾਨਵਿੰਡ ਵਿਖੇ ਦੁਕਾਨਦਾਰਾ ਨੇ ਆਪਣੀਆਂ ਦੁਕਾਨਾਂ ਆਮ ਵਾਂਗ ...

ਪੂਰੀ ਖ਼ਬਰ »

ਕੋਟਕਪੂਰਾ 'ਚ ਰਿਹਾ ਬੰਦ

ਕੋਟਕਪੂਰਾ, 13 ਅਗਸਤ (ਮੋਹਰ ਸਿੰਘ ਗਿੱਲ) - ਦਿੱਲੀ 'ਚ ਸ਼੍ਰੀ ਗੁਰੂ ਰਵਿਦਾਸ ਮੰਦਰ ਤੋੜਨ 'ਤੇ ਰੋਸ ਵਜੋਂ ਪੰਜਾਬ ਬੰਦ ਦੌਰਾਨ ਕੋਟਕਪੂਰਾ ਦੇ ਬਾਜ਼ਾਰਾਂ 'ਚ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੇ ਵਪਾਰੀਆਂ ਨੇ ਬੰਦ ਦਾ ਪੂਰੀ ਤਰ੍ਹਾਂ ਸਾਥ ...

ਪੂਰੀ ਖ਼ਬਰ »

ਸੁਭਾਨਪੁਰ ਚੌਂਕ ਵਿਚ ਜੀ ਟੀ ਰੋਡ 'ਤੇ ਬਹੁਜਨ ਸਮਾਜ ਪਾਰਟੀ ਵਰਕਰਾਂ ਨੇ ਕੀਤਾ ਰੋਡ ਜਾਮ

ਸੁਭਾਨਪੁਰ 13 ਅਗਸਤ (ਕੰਵਰ ਬਰਜਿੰਦਰ ਸਿੰਘ ) - ਦਿੱਲੀ ਵਿਚ ਗੁਰੂ ਰਵਿਦਾਸ ਜੀ ਦਾ ਮੰਦਰ ਤੋੜੇ ਜਾਣ ਦੇ ਸਬੰਧ ਵਿਚ ਰਵਿਦਾਸ ਭਾਈਚਾਰੇ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਅਗਵਾਈ ਹੇਠ ਸੁਭਾਨਪੁਰ ਚੌਂਕ ਵਿਚ ਧਰਨਾ ਲਗਾਇਆ ਗਿਆ। ਇਸ ਧਰਨੇ ਦੀ ਅਗਵਾਈ ਪਰਗਟ ਕੁਮਾਰ ...

ਪੂਰੀ ਖ਼ਬਰ »

ਪੂਰੀ ਤਰਾਂ ਬੰਦ ਮਾਹਿਲਪੁਰ

ਮਾਹਿਲਪੁਰ 13 ਅਗਸਤ (ਦੀਪਕ ਅਗਨੀਹੋਤਰੀ)- ਡੀ ਡੀ ਏ ਵਲੋਂ ਤੁਗਲਕਾਬਦ ਚ ਸ਼੍ਰੀ ਗੁਰੂ ਰਵਿਦਾਸ ਜੀ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਦਿਤੇ ਭਾਰਤ ਬੰਦ ਦੇ ਸੱਦੇ ਤੇ ਅੱਜ ਮਾਹਿਲਪੁਰ ਪੂਰੀ ਤਰਾਂ ਬੰਦ ...

ਪੂਰੀ ਖ਼ਬਰ »

ਕਸਬਾ ਹੰਡਿਆਇਆ ਵਿਖੇ ਵੀ ਬੰਦ ਦਾ ਅਸਰ

ਹੰਡਿਆਇਆ, 13 ਅਗਸਤ (ਗੁਰਜੀਤ ਸਿੰਘ ਖੁੱਡੀ) - ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਵੀ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ...

ਪੂਰੀ ਖ਼ਬਰ »

ਮਾਨਸਾ ਵਿਚ ਰਲਵਾਂ ਮਿਲਵਾਂ ਹੁੰਗਾਰਾ

ਮਾਨਸਾ, 13 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ) - ਮਾਨਸਾ ਵਿਚ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ ਹੈ। ਦੁਪਹਿਰ ਬਾਅਦ ਸਾਰੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ ਤੇ ਬੱਸਾਂ ਤੇ ਹੋਰ ਵਾਹਨ ਵੀ ਆਮ ਵਾਂਗ ਚੱਲਦੇ ...

ਪੂਰੀ ਖ਼ਬਰ »

ਰਾਏਕੋਟ ਰਿਹਾ ਪੂਰਨ ਤੌਰ 'ਤੇ ਬੰਦ

 ਰਾਏਕੋਟ, 13 ਅਗਸਤ (ਨਾਮਪ੍ਰੀਤ ਸਿੰਘ ਗੋਗੀ) - ਗੁਰੂ ਰਵਿਦਾਸ ਮੰਦਰ ਦੇ ਮੁੱਦੇ ਨੂੰ ਲੈ ਕੇ ਅੱਜ ਰਾਏਕੋਟ ਸ਼ਹਿਰ ਪੂਰਨ ਤੌਰ 'ਤੇ ਬੰਦ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਅੱਧੇ ਦਿਨ ਦੀ ਛੁੱਟੀ ਦਾ ਫੈਸਲਾ

ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਪਾਲ ਸਿੰਘ ਵਰਪਾਲ) - ਰਵਿਦਾਸ ਭਾਈਚਾਰੇ ਵਲੋਂ ਦਿੱਤੇ ਬੰਦ ਦੇ ਸੱਦੇ 'ਤੇ ਅੱਜ ਸ਼੍ਰੋਮਣੀ ਕਮੇਟੀ ਵਲੋਂ ਅੱਧੇ ਦਿਨ ਦੀ ਛੁੱਟੀ ਕੀਤੀ ਗਈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਸ਼੍ਰੋਮਣੀ ਕਮੇਟੀ ਨੇ ਭਾਰਤ ਬੰਦ ਦੇ ਸੱਦੇ ਤਹਿਤ ਆਪਣੇ ...

ਪੂਰੀ ਖ਼ਬਰ »

ਟੱਲੇਵਾਲ ਅਤੇ ਭੋਤਨਾ ਵਿਖੇ ਸੰਗਤਾਂ ਵਲੋਂ ਨੈਸ਼ਨਲ ਹਾਈਵੇ ਜਾਮ

ਟੱਲੇਵਾਲ, 13 ਅਗਸਤ (ਸੋਨੀ ਚੀਮਾ)- ਬਰਨਾਲਾ ਦੇ ਪਿੰਡ ਟੱਲੇਵਾਲ ਅਤੇ ਭੋਤਨਾ ਵਿਖੇ ਗੁਰੂ ਰਵਿਦਾਸ ਸਮਾਜ ਵਲੋਂ ਦਿੱਤੇ ਸੱਦੇ ਦੇ ਚਲਦਿਆਂ ਸੰਗਤਾਂ ਵਲੋਂ ਨੈਸ਼ਨਲ ਹਾਈਵੇ ਨੰ: 71 ਜਾਮ ਕੀਤਾ ਹੋਇਆ ...

ਪੂਰੀ ਖ਼ਬਰ »

ਦਲਿਤ ਤੇ ਹਿੰਦੂ ਜਥੇਬੰਦੀਆਂ ਚ ਤਣਾਅਪੂਰਨ ਸਥਿਤੀ ਬਣੀ

ਨਵਾਂਸ਼ਹਿਰ 13 ਅਗਸਤ (ਗੁਰਬਖਸ਼ ਸਿੰਘ ਮਹੇ)-ਅੱਜ ਪੰਜਾਬ ਬੰਦ ਦੇ ਸੱਦੇ ਨੂੰ ਲੈਕੇ ਦਲਿਤ ਜਥੇਬੰਦੀਆਂ ਵੱਲੋਂ ਇਥੋਂ ਦੇ ਚ ਲਗਾਏ ਧਰਨੇ ਨੂੰ ਲੈਕੇ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਸ਼ਹਿਰ ਦੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਦੁਕਾਨਾਂ ਖੁਲਵਾਉਣ ਲਈ ...

ਪੂਰੀ ਖ਼ਬਰ »

ਲੁਧਿਆਣਾ- ਦਿੱਲੀ ਅਤੇ ਬਠਿੰਡਾ - ਚੰਡੀਗੜ੍ਹ ਮੁੱਖ ਮਾਰਗਾਂ 'ਤੇ ਚੱਕਾ ਜਾਮ

ਸੰਗਰੂਰ, 13 ਅਗਸਤ (ਦਮਨਜੀਤ ਸਿੰਘ,ਅਮਨਦੀਪ ਸਿੰਘ ਬਿੱਟਾ) - ਗੁਰੂ ਰਵਿਦਾਸ ਸਮਾਜ ਵਲੋਂ ਪੰਜਾਬ ਭਰ ਵਿਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਚਲਦਿਆਂ ਸਮਾਜ ਦੇ ਕਾਰਕੁਨਾਂ ਵਲੋਂ ਸੰਗਰੂਰ ਵਿਖੇ ਲੁਧਿਆਣਾ- ਦਿੱਲੀ ਅਤੇ ਚੰਡੀਗੜ੍ਹ - ਬਠਿੰਡਾ ਮੁੱਖ ਮਾਰਗਾਂ ਉਤੇ ਧਰਨਾ ...

ਪੂਰੀ ਖ਼ਬਰ »

ਕੁੜੇ ਦੀਆਂ ਟਰਾਲੀਆਂ ਖੜੀਆਂ ਕਰਕੇ ਕੀਤਾ ਬੱਸ ਅੱਡੇ ਦਾ ਗੇਟ ਬੰਦ

ਪਟਿਆਲਾ, 13 ਅਗਸਤ (ਅਮਨਦੀਪ ਸਿੰਘ) - ਸਮੁੱਚੇ ਪੰਜਾਬ ਦੀ ਤਰ੍ਹਾਂ ਪਟਿਆਲਾ 'ਚ ਵੀ ਅੱਜ ਰਵਿਦਾਸ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦਾ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ। ਓਥੇ ਹੀ ਪਟਿਆਲਾ ਦੇ ਬੱਸ ਅੱਡੇ ਨੂੰ ਵੀ ਪੂਰਨ ਰੂਪ ਵਿਚ ...

ਪੂਰੀ ਖ਼ਬਰ »

ਪੰਜਾਬ ਬੰਦ ਦੇ ਸੱਦੇ ਨੂੰ ਬਟਾਲਾ ਵਿਖੇ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ

ਬਟਾਲਾ, 13 ਅਗਸਤ (ਕਾਹਲੋਂ)-ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦਾ ਪੁਰਾਣਾ ਮੰਦਿਰ ਢਾਹੇ ਜਾਣ ਤੋਂ ਬਾਅਦ ਸਮੁੱਚੇ ਰਵਿਦਾਸੀਆਂ ਸਮਾਜ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧ ਵਿਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਬਟਾਲਾ ਵਿਖੇ ਵੀ ...

ਪੂਰੀ ਖ਼ਬਰ »

ਕਸਬਾ ਚੋਗਾਵਾਂ ਦੁਕਾਨਾਂ ਬੰਦ ਕਰਵਾਉਣ 'ਤੇ ਸਥਿਤੀ ਹੋਈ ਤਣਾਅਪੂਰਨ

ਪੁਲਿਸ ਨੇ ਦਖ਼ਲ ਦੇ ਕੇ ਮੌਕਾ ਸੰਭਾਲਿਆ ਚੋਗਾਵਾਂ 13 ਅਗਸਤ (ਗੁਰਬਿੰਦਰ ਸਿੰਘ ਬਾਗੀ)- ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਨਾਲ ਲੋਪੋਕੇ ਅਧੀਨ ਆਉਂਦੇ ਕਸਬਾ ਚੋਗਾਵਾਂ ਵਿਖੇ ਰਵਿਦਾਸ ਭਾਈਚਾਰੇ ਦੇ ਲੋਕਾ ਵੱਲੋਂ ਅਮਨ ਅਮਾਨ ਨਾਲ ਦੁਕਾਨਾਂ ਬੰਦ ਕਰਵਾਇਆ ਜਾ ਰਹੀਆ ਸਨ ਕਿ ...

ਪੂਰੀ ਖ਼ਬਰ »

ਰਵਿਦਾਸ ਮੰਦਰ ਢਾਹੇ ਜਾਣ ਦੇ ਰੋਸ ਵਜੋਂ ਮਹਿਲ ਕਲਾਂ 'ਚ ਲੋਕਾਂ ਨੇ ਕੀਤਾ ਚੱਕਾ ਜਾਮ

 ਮਹਿਲ ਕਲਾਂ, 13 ਅਗਸਤ (ਅਵਤਾਰ ਸਿੰਘ ਅਣਖੀ)-ਦਿੱਲੀ 'ਚ ਭਗਤ ਰਵਿਦਾਸ ਨਾਲ ਸਬੰਧਤ ਪੁਰਾਤਨ ਮੰਦਰ ਨੂੰ ਢਾਹੇ ਜਾਣ ਨੂੰ ਲੈ ਕੇ ਦਲਿਤ ਜਥੇਬੰਦੀਆਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਥਾਨਕ ਕਸਬੇ ਅੰਦਰ ਰਲਵਾ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। 11 ਮੈਂਬਰੀ ਕਮੇਟੀ ...

ਪੂਰੀ ਖ਼ਬਰ »

ਪੰਜਾਬ ਸਿਵਲ ਸਕੱਤਰੇਤ ਦੇ ਦਰਜਾ-4 ਕੰਟਰੈਕਟ ਮੁਲਾਜ਼ਮਾਂ ਦੀ ਤਨਖ਼ਾਹ ਲਈ ਖਹਿਰਾ ਵੱਲੋਂ ਪ੍ਰਸ਼ਾਸਨ ਨਾਲ ਮੁਲਾਕਾਤ

ਚੰਡੀਗੜ੍ਹ, 13 ਅਗਸਤ (ਅਜਾਇਬ ਸਿੰਘ ਔਜਲਾ) - ਪੰਜਾਬ ਸਿਵਲ ਸਕੱਤਰੇਤ ਦੇ ਦਰਜਾ-4 ਠੇਕਾ ਆਧਾਰਿਤ ਮੁਲਾਜ਼ਮਾਂ ਦੀ ਤਨਖਾਹ ਅਦਾਇਗੀ ਲਈ ਸਕੱਤਰੇਤ ਦੀ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਸ. ਸੁਖਚੈਨ ਸਿੰਘ ਖਹਿਰਾ ਨੇ ਅੱਜ ਸਕੱਤਰੇਤ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ। ...

ਪੂਰੀ ਖ਼ਬਰ »

ਵੇਰਕਾ ਵਿਚ ਨੌਜਵਾਨ ਨੂੰ ਉਸੇ ਦੇ ਦੋਸਤਾ ਵੱਲੋਂ ਅਗਵਾ ਕਰਕੇ ਹੱਤਿਆ

ਵੇਰਕਾ 13 ਅਗਸਤ (ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਥਾਣਾ ਵੇਰਕਾ ਦੇ ਇਲਾਕੇ ਦੇ ਇਕ 16 ਸਾਲਾ ਨੌਜਵਾਨ ਪ੍ਰਭਕੀਰਤ ਸਿੰਘ ਨੂੰ ਲੰਘੀ ਰਾਤ ਨੂੰ ਇਲਾਕੇ ਦੇ ਹੀ ਰਹਿਣ ਵਾਲੇ ਨਸ਼ਿਆਂ ਦੇ ਆਦੀ ਨੌਜਵਾਨ ਦੋਸਤਾਂ ਨੇ ਅਗਵਾ ਕਰਨ ਤੋ ਬਾਅਦ ਗਲਾ ਘੁੱਟ ਕੇ ਕਤਲ ਕਰਨ ਉਪਰੰਤ ਉਸ ...

ਪੂਰੀ ਖ਼ਬਰ »

ਜੰਡਿਆਲਾ ਮੰਜਕੀ ਇਲਾਕੇ ਵਿਚ ਬੰਦ ਦਾ ਅਸਰ,ਬੱਸ ਸਰਵਿਸ ਬਿਲਕੁਲ ਠੱਪ

ਜੰਡਿਆਲਾ ਮੰਜਕੀ, 13 ਅਗਸਤ (ਸੁਰਜੀਤ ਸਿੰਘ ਜੰਡਿਆਲਾ) - ਰਵਿਦਾਸੀਆ ਭਾਈਚਾਰੇ ਵੱਲੋਂ ਰੋਸ ਵਜੋਂ ਦਿੱਤੇ ਬੰਦ ਦੇ ਸੱਦੇ ਨੂੰ ਜੰਡਿਆਲਾ ਮੰਜਕੀ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਇਲਾਕੇ ਦੇ ਦੋ ਦਰਜਨ ਪਿੰਡਾਂ ਦੇ ਕੇਂਦਰ ਬਿੰਦੂ ਸਥਾਨਕ ਬੱਸ ਸਟੈਂਡ ਤੋਂ ...

ਪੂਰੀ ਖ਼ਬਰ »

ਬਲਾਚੌਰ ਮੁਕੰਮਲ ਬੰਦ, ਚੌਂਕ ਵਿਖੇ ਧਰਨਾ ਜਾਰੀ

ਬਲਾਚੌਰ 13 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਦਿੱਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਨੂੰ ਤੋੜਨ ਦੇ ਖਿਲਾਫ ਬਲਾਚੌਰ ਵਿਚ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਅਤੇ ਬਸਪਾ, ਅਕਾਲੀ ਦਲ, ਲੋਕ ਇਨਸਾਫ਼ ਪਾਰਟੀ, ਆਪਣਾ ਪੰਜਾਬ ਪਾਰਟੀ, ਸੀਪੀਆਈ ਦੇ ਆਗੂਆਂ ...

ਪੂਰੀ ਖ਼ਬਰ »

ਹੈਰੋਇਨ ਤਸਕਰੀ ਮਾਮਲੇ ਤਹਿਤ ਹਿਰਾਸਤ ਵਿਚ ਲਏ ਥਾਣੇਦਾਰ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

ਅੰਮ੍ਰਿਤਸਰ, 13 ਅਗਸਤ (ਰੇਸ਼ਮ ਸਿੰਘ) - ਐੱਸ.ਟੀ.ਐਫ. ਵੱਲੋਂ ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਦੋ ਥਾਣੇਦਾਰਾਂ ਵਿਚੋਂ ਇਕ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਸ਼ਨਾਖ਼ਤ ਏ.ਐਸ.ਆਈ. ਅਵਤਾਰ ਸਿੰਘ ਵਜੋਂ ਹੋਈ ਹੈ। ਜੋ ਕਿ ਥਾਣਾ ਘਰਿੰਡਾ ਵਿਖੇ ਤਾਇਨਾਤ ਸੀ। ...

ਪੂਰੀ ਖ਼ਬਰ »

ਜੰਡਿਆਲਾ ਗੁਰੂ ਵਿਖੇ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ

ਜੰਡਿਆਲਾ ਗੁਰੂ, 13 ਅਗਸਤ (ਰਣਜੀਤ ਸਿੰਘ ਜੋਸਨ) - ਸ੍ਰੀ ਗੁਰੂ ਰਵਿਦਾਸ ਮੰਦਰ ਢਾਉਣ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਅਤੇ ਨਾਲ ਲੱਗਦੇ ਪਿੰਡਾਂ ਦੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ...

ਪੂਰੀ ਖ਼ਬਰ »

ਪੰਜਾਬ ਬੰਦ ਦੇ ਸੱਦੇ ਨੂੰ ਅਬੋਹਰ ਵਿਖੇ ਮਿਲਿਆ ਭਰਵਾਂ ਹੁੰਗਾਰਾ

ਅਬੋਹਰ, 13 ਅਗਸਤ (ਸੁਖਜਿੰਦਰ ਸਿੰਘ ਢਿੱਲੋਂ) - ਦਿੱਲੀ ਵਿਖੇ ਗੁਰੂ ਰਵਿਦਾਸ ਦਾ ਪੁਰਾਣਾ ਮੰਦਰ ਢਾਏ ਜਾਣ ਤੋਂ ਬਾਅਦ ਸਮੁੱਚੇ ਰਵਿਦਾਸੀਆ ਸਮਾਜ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧ ਵਿਚ ਅੱਜ ਸਮੁੱਚੇ ਸਮਾਜ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ...

ਪੂਰੀ ਖ਼ਬਰ »

ਐਨ.ਆਰ.ਸੀ. ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਨਹੀਂ ਹੋਵੇਗੀ - ਸੁਪਰੀਮ ਕੋਰਟ

ਨਵੀਂ ਦਿੱਲੀ, 13 ਅਗਸਤ - ਸੁਪਰੀਮ ਕੋਰਟ ਨੇ ਕਿਹਾ ਹੈ ਕਿ ਐਨ.ਆਰ.ਸੀ. ਡਾਟਾ ਆਧਾਰ ਵਾਂਗ ਲੁਕਵਾਂ ਰੱਖਿਆ ਜਾਵੇਗਾ। 31 ਅਗਸਤ ਨੂੰ ਅੰਤਿਮ ਐਨ.ਆਰ.ਸੀ. ਪ੍ਰਕਾਸ਼ਿਤ ਹੋਵੇਗੀ। ਇਸ ਤੋਂ ਪਹਿਲਾ ਸੁਪਰੀਮ ਕੋਰਟ ਨੇ ਅਸਮ ਐਨ.ਆਰ.ਸੀ. ਦੇ ਅੰਤਿਮ ਡਰਾਫ਼ਟ ਤਿਆਰ ਕਰਨ ਦੀ ਸਮਾਂ ਹੱਦ 31 ...

ਪੂਰੀ ਖ਼ਬਰ »

ਸੰਗਰੂਰ 'ਚ ਬੰਦ ਨੂੰ ਸਮਰਥਨ

ਥਾਣੇ ਅੱਗੇ ਧਾਰਨਾ ਦੇ ਕੇ ਕਿੱਤਾ ਜਾ ਰਿਹਾ ਰੋਸ ਪ੍ਰਦਰਸ਼ਨ ਸੰਗਰੂਰ, 13 ਅਗਸਤ (ਦਮਨਜੀਤ)- ਗੁਰੂ ਰਵਿਦਾਸ ਸਮਾਜ ਵਲੋਂ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਚਲਦਿਆਂ ਸੰਗਰੂਰ 'ਚ ਬੰਦ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ। ਸਮਾਜ ਨਾਲ ਜੁੜੇ ਬਹੁਗਿਣਤੀ ਸਮਰਥਕਾਂ ਵਲੋਂ ...

ਪੂਰੀ ਖ਼ਬਰ »

ਹਰਿਆਣਾ ਵਿਖੇ ਮੇਨ ਰੋਡ ਜਾਮ

ਹਰਿਆਣਾ,13 ਅਗਸਤ (ਖੱਖ) ਕਸਬਾ ਹਰਿਆਣਾ ਵਿਖੇ ਬਸਪਾ ਆਗੂ ਰਾਜ ਕੁਮਾਰ ਕੈਲੋ ਦੀ ਅਗਵਾਈ ਹੇਠ ਸ਼ਹਿਰ ਹਰਿਆਣਾ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਅਤੇ ਸਿਵਲ ਹਸਪਤਾਲ ਅੱਗੇ ਮੇਨ ਰੋਡ ਜਾਮ ਕਰ ਦਿੱਤਾ ਗਿਆ ...

ਪੂਰੀ ਖ਼ਬਰ »

ਫਗਵਾੜਾ ਵਿਚ ਖੰਡ ਮਿੱਲ ਚੌਂਕ ਵਿਚ ਦਿੱਤਾ ਜਾ ਰਿਹੈ ਧਰਨਾ

ਫਗਵਾੜਾ, 13 ਅਗਸਤ (ਹਰੀਪਾਲ ਸਿੰਘ) - ਰਵਿਦਾਸ ਭਾਈਚਾਰੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਚੱਲਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਖੰਡ ਮਿੱਲ ਚੌਂਕ ਵਿਖੇ ਧਰਨਾ ਦਿੱਤਾ ਜਾ ਰਿਹਾ ...

ਪੂਰੀ ਖ਼ਬਰ »

ਪਠਾਨਕੋਟ ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ਪੂਰੀ ਤਰ੍ਹਾਂ ਬੰਦ

ਪਠਾਨਕੋਟ 13 ਅਗਸਤ (ਸੰਧੂ) - ਦਿੱਲੀ ਵਿਖੇ ਡੀਡੀਏ ਵੱਲੋਂ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਰ ਨੂੰ ਤੋੜਨ ਤੋਂ ਬਾਅਦ ਰਵਿਦਾਸ ਭਾਈਚਾਰੇ ਵਿਚ ਪੈਦਾ ਹੋਏ ਰੋਸ ਨੂੰ ਦੇਖਦੇ ਹੋਏ ਅੱਜ ਰਵਿਦਾਸ ਭਾਈਚਾਰੇ ਵੱਲੋਂ ਪਠਾਨਕੋਟ ਦੇ ਚੱਕੀ ਪੁਲ ਵਿਖੇ ਸਥਿਤ ਪਠਾਨਕੋਟ ਜੰਮੂ ...

ਪੂਰੀ ਖ਼ਬਰ »

ਦਿੱਲੀ 'ਚ ਗੁਰੁ ਰਵਿਦਾਸ ਮੰਦਰ ਨੂੰ ਢਾਹੁਣ 'ਤੇ ਲੋਕਾਂ ਨੇ ਮੋਦੀ ਸਰਕਾਰ ਦਾ ਕੀਤਾ ਪਿੱਟ ਸਿਆਪਾ,ਸਾੜਿਆ ਪੁਤਲਾ

13 ਅਗਸਤ ਪੰਜਾਬ ਬੰਦ ਦੀ ਕਾਲ ਤੇ ਕਟਾਰੀਆਂ ਆਸ-ਪਾਸ ਦੇ ਇਲਾਕੇ 'ਚ ਬਜ਼ਾਰ ਰਹੇ ਬੰਦ ਕਟਾਰੀਆਂ,13ਅਗਸਤ (ਨਵਜੋਤ ਸਿੰਘ ਜੱਖੂ)- ਦਿੱਲੀ ਦੇ ਤੁਗਲਕਬਾਦ ਇਲਾਕੇ ਵਿਚ ਸਥਿਤ ਗੁਰੁ ਰਵਿਦਾਸ ਮੰਦਰ ਨੂੰ ਢਾਹੁਣ ਦੇ ਵਿਰੋਧ 'ਚ ਬੰਗਾ ਬਲਾਕ ਦੇ ਪਿੰਡ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਮੁੱਦੇ ਨੂੰ ਲੈ ਕੇ ਨਾਭਾ ਵਿਚ ਹੋਇਆ ਪੂਰਨ ਬੰਦ

ਨਾਭਾ, 13 ਅਗਸਤ (ਕਰਮਜੀਤ ਸਿੰਘ) ਗੁਰੂ ਰਵਿਦਾਸ ਮੰਦਰ ਮੁੱਦੇ ਨੂੰ ਲੈ ਕੇ ਅੱਜ ਨਾਭਾ ਸ਼ਹਿਰ ਪੂਰਨ ਤੌਰ 'ਤੇ ਬੰਦ ਰਿਹਾ। ਸ਼ਹਿਰ ਦੇ ਬਾਜ਼ਾਰਾਂ ਵਿਚ ਲਗਭਗ ਸਾਰੀਆਂ ਦੁਕਾਨਾਂ ਬੰਦ ਰਹੀਆਂ ਟਾਂਵਾਂ ਟਾਂਵਾਂ ਥਾਂ 'ਤੇ ਛੋਟੀ ਮੋਟੀ ਤਕਰਾਰਬਾਜ਼ੀ ਵੀ ਹੋਈ। ਇਲਾਕੇ ਦੇ ਪਿੰਡਾਂ ...

ਪੂਰੀ ਖ਼ਬਰ »

ਮੰਦਿਰ ਦਾ ਨਿਰਮਾਣ ਮੁੜ ਤੋਂ ਨਾ ਕੀਤਾ ਤਾਂ ਭੁੱਖ ਹੜਤਾਲ 'ਤੇ ਬੈਠਾਂਗੇ- ਸੰਤ ਕੁਲਵੰਤ ਰਾਮ ਭਰੋਮਜਾਰਾ

ਬੰਗਾ ,13 ਅਗਸਤ (ਗੁਰਜਿੰਦਰ ਸਿੰਘ ਗੁਰੂ)- ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਮੰਦਰ ਢਾਉਣ ਦੇ ਸਬੰਧ ਵਿਚ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਜੋ ਕਿ ਬਹਿਰਾਮ ਦੇ ਵਿਚ ਵੀ ਪੂਰਨ ਤੌਰ 'ਤੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਧਰਨੇ ...

ਪੂਰੀ ਖ਼ਬਰ »

ਤਲਵੰਡੀ ਸਾਬੋ ਨਿਸ਼ਾਨ-ਏ-ਖ਼ਾਲਸਾ ਚੌਂਕ ਵਿਚ ਰੋਸ ਪ੍ਰਦਰਸ਼ਨ

ਤਲਵੰਡੀ ਸਾਬੋ 13 ਅਗਸਤ (ਰਣਜੀਤ ਸਿੰਘ ਰਾਜੂ) - ਦਿੱਲੀ ਵਿਖੇ ਗੁਰੂ ਰਵਿਦਾਸ ਮੰਦਿਰ ਨੂੰ ਢਾਹੁਣ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਬਸਪਾ ਤੇ ਸਹਿਯੋਗੀ ਜਥੇਬੰਦੀਆਂ ਨੇ ਸਥਾਨਕ ਨਿਸ਼ਾਨ-ਏ-ਖਾਲਸਾ ਚੌਂਕ ਵਿਚ ਆਵਾਜਾਈ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ...

ਪੂਰੀ ਖ਼ਬਰ »

ਕਸਬਾ ਓਠੀਆਂ ਦੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ

ਓਠੀਆਂ 13 ਅਗਸਤ (ਗੁਰਵਿੰਦਰ ਸਿੰਘ ਛੀਨਾ) - ਸ੍ਰੀ ਗੁਰੂ ਰਵਿਦਾਸ ਮੰਦਰ ਢਾਉਣ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਅਤੇ ਨਾਲ ਲੱਗਦੇ ਪਿੰਡਾਂ ਦੀਆਂ ਦੁਕਾਨਾਂ ਆਮ ਵਾਂਗ ਖੁੱਲੀਆਂ ...

ਪੂਰੀ ਖ਼ਬਰ »

ਫ਼ਰੀਦਕੋਟ ਵਿਖੇ ਮੁਕੰਮਲ ਬੰਦ, ਨਿੱਜੀ ਸਕੂਲ ਕਾਲਜ ਵੀ ਬੰਦ

ਫ਼ਰੀਦਕੋਟ, 13 ਅਗਸਤ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਸ੍ਰੀ ਗੁਰੂ ਰਵਿਦਾਸ ਜੀ ਦੇ ਪੁਰਾਤਨ ਮੰਦਰ ਨੂੰ ਢਾਉਣ ਦੇ ਰੋਸ ਵਿਚ ਦੇਸ਼ ਭਰ ਵਿਚ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਅੱਜ ਫ਼ਰੀਦਕੋਟ ਵਿਚ ਵੀ ਮੁਕੰਮਲ ਬੰਦ ਵੇਖਣ ਨੂੰ ਮਿਲ ਰਿਹਾ ਹੈ। ਰੱਖੜੀ ਦਾ ਤਿਉਹਾਰ ਹੋਣ 'ਤੇ ਵੀ ...

ਪੂਰੀ ਖ਼ਬਰ »

ਪੰਜਾਬ ਬੰਦ ਦੇ ਮੱਦੇਨਜ਼ਰ ਬਰਨਾਲਾ ਵਿਖੇ ਲਾਇਆ ਜਾਮ, ਫ਼ਾਜ਼ਿਲਕਾ ਜ਼ਿਲ੍ਹੇ ਵਿਚ ਵੀ ਦੇਖਣ ਨੂੰ ਮਿਲਿਆ ਅਸਰ

ਬਰਨਾਲਾ/ਫ਼ਾਜ਼ਿਲਕਾ, 13 ਅਗਸਤ (ਧਰਮਪਾਲ ਸਿੰਘ/ਪ੍ਰਦੀਪ ਕੁਮਾਰ) - ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਢਾਉਣ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੇ ਸੱਦੇ 'ਤੇ ਬਰਨਾਲਾ ਵਿਖੇ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸ੍ਰੀ ਗੁਰੂ ...

ਪੂਰੀ ਖ਼ਬਰ »

ਫਿਲੌਰ ਵਿਖੇ ਸਵੀਟ ਸ਼ਾਪ ਨੂੰ ਲੱਗੀ ਭਿਆਨਕ ਅੱਗ, ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ

ਫਿਲੌਰ, 13 ਅਗਸਤ (ਇੰਦਰਜੀਤ ਚੰਦੜ) - ਫਿਲੌਰ ਦੇ ਨੂਰਮਹਿਲ ਰੋਡ 'ਤੇ ਇਕ ਸਵੀਟ ਸ਼ਾਪ ਨੂੰ ਭਿਆਨਕ ਅੱਗ ਲੱਗ ਗਈ ਹੈ। ਇਸ ਅੱਗ ਵਿਚ ਇਮਾਰਤ ਤਬਾਹ ਹੋ ਗਈ ਹੈ ਤੇ ਇਸ ਅੱਗ ਵਿਚ ਕੁੱਝ ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਪੰਜਾਬ ਬੰਦ ਦਾ ਰਲਵਾਂ ਮਿਲਵਾਂ ਹੁੰਗਾਰਾ, ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ

ਬਾਘਾਪੁਰਾਣਾ/ਤਪਾ ਮੰਡੀ/ਢਿਲਵਾਂ 13 ਅਗਸਤ (ਬਲਰਾਜ ਸਿੰਗਲਾ/ਪ੍ਰਵੀਨ ਗਰਗ/ਪ੍ਰਵੀਨ ਤੇ ਸੁਖੀਜਾ) - ਪਿਛਲੇ ਦਿਨੀਂ ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਦਾ ਮੰਦਿਰ ਢਾਉਣ ਨੂੰ ਲੈ ਕੇ ਸਮੂਹ ਦਲਿਤ ਭਾਈਚਾਰੇ ਨੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ...

ਪੂਰੀ ਖ਼ਬਰ »

ਬਾਘਾ ਪੁਰਾਣਾ ਵਿਚ ਸੀ.ਆਈ.ਏ. ਸਟਾਫ ਵਲੋਂ ਡੇਅਰੀ ਸੈਂਟਰਾਂ 'ਤੇ ਛਾਪੇਮਾਰੀ

ਬਾਘਾਪੁਰਾਣਾ, 13 ਅਗਸਤ (ਬਲਰਾਜ ਸਿੰਗਲਾ) - ਸੀ.ਆਈ.ਏ. ਸਟਾਫ ਜੈਤੋਂ ਦੀ ਪੁਲਿਸ ਪਾਰਟੀ ਵਲੋਂ ਅੱਜ ਸਵੇਰੇ ਸਵੇਰੇ ਬਾਘਾਪੁਰਾਣਾ ਦੇ ਡੇਅਰੀ (ਮਿਲਕ) ਸੈਂਟਰਾਂ 'ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਪਾਰਟੀ ਵਲੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਡਰੰਮਾ ...

ਪੂਰੀ ਖ਼ਬਰ »

ਬੰਦ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਅਹੂਜਾ) - ਰਵਿਦਾਸ ਭਾਈਚਾਰੇ ਵੱਲੋਂ ਦਿੱਤੀ ਬੰਦ ਦੇ ਸੱਦੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਸ਼ਹਿਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਲੋਂ ਅੱਜ ਸਵੇਰ ਤੋਂ ਹੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਭਾਰੀ ਗਿਣਤੀ ਵਿਚ ...

ਪੂਰੀ ਖ਼ਬਰ »

ਭਿਆਨਕ ਸੜਕ ਹਾਦਸੇ ਵਿਚ ਇਕ ਮੌਤ, ਤਿੰਨ ਜ਼ਖਮੀ

ਕਰਤਾਰਪੁਰ, 13 ਅਗਸਤ (ਜਸਵੰਤ ਵਰਮਾ) - ਜਲੰਧਰ ਅੰਮ੍ਰਿਤਸਰ ਹਾਈਵੇ 'ਤੇ ਵਾਪਰੇ ਇਕ ਭਿਆਨਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ ਇਕ ਵਿਦੇਸ਼ੀ ਸਮੇਤ ਤਿੰਨ ਲੋਕ ਜ਼ਖਮੀ ਹੋਏ ਹਨ। ਇਹ ਲੋਕ ਇਨੋਵਾ ਵਿਚ ਸਵਾਰ ਸਨ ਤੇ ਲੁਧਿਆਣੇ ਵਾਲੇ ਪਾਸੇ ਤੋਂ ਆ ਰਹੇ ਸਨ। ਇਹ ...

ਪੂਰੀ ਖ਼ਬਰ »

ਜਲੰਧਰ ਵਿਚ ਪੰਜਾਬ ਬੰਦ ਦਾ ਵਿਆਪਕ ਅਸਰ

ਜਲੰਧਰ, 13 ਅਗਸਤ (ਚਿਰਾਗ਼ ਸ਼ਰਮਾ) - ਅੱਜ ਪੰਜਾਬ ਬੰਦ ਦੇ ਸੱਦੇ ਦਾ ਪ੍ਰਭਾਵ ਜਲੰਧਰ ਵਿਚ ਵਿਸ਼ੇਸ਼ ਕਰਕੇ ਦੇਖਿਆ ਜਾ ਰਿਹਾ ਹੈ। ਜਲੰਧਰ ਵਿਚ ਰਵਿਦਾਸ ਚੌਕ, ਅੰਮ੍ਰਿਤਸਰ ਬਾਈਪਾਸ, ਪਠਾਨਕੋਟ ਬਾਈਪਾਸ, ਲੰਮਾ ਪਿੰਡ ਚੌਕ ਵਿਚ ਬੰਦ ਦਾ ਅਸਰ ...

ਪੂਰੀ ਖ਼ਬਰ »

ਅੱਜ ਪੰਜਾਬ ਬੰਦ ਦਾ ਦੇਖਣ ਨੂੰ ਮਿਲਾ ਰਿਹਾ ਅਸਰ

ਜਲੰਧਰ/ਅਜਨਾਲਾ, 13 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਤੋੜਨ ਦੇ ਰੋਸ ਵਿਚ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦੇ ਚੱਲਦਿਆਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਬੰਦ ਦਾ ...

ਪੂਰੀ ਖ਼ਬਰ »

ਸੋਨਭੱਦਰ ਗੋਲੀਕਾਂਡ ਦੇ ਪੀੜਤਾਂ ਨਾਲ ਇਕ ਵਾਰ ਫਿਰ ਮੁਲਾਕਾਤ ਕਰੇਗੀ ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ, 13 ਅਗਸਤ - ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਉਮਭਾ ਪਿੰਡ ਵਿਚ ਹੋਏ ਗੋਲੀਕਾਂਡ ਤੋਂ ਬਾਅਦ ਸਭ ਤੋਂ ਪਹਿਲਾ ਘਟਨਾ ਸਥਾਨ ਵੱਲ ਕੂਚ ਕਰਨ ਵਾਲੀ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਇਕ ਵਾਰ ਫਿਰ ਸੋਨਭੱਦਰ ਜਾ ਰਹੀ ਹੈ। ਪ੍ਰਿਅੰਕਾ ਗਾਂਧੀ ਅੱਜ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX