ਤਾਜਾ ਖ਼ਬਰਾਂ


ਸਿੱਧੂ ਜਿੱਥੋਂ ਵੀ ਚੋਣ ਲੜੇਗਾ, ਅਸੀਂ ਉਸ ਦੇ ਖ਼ਿਲਾਫ਼ ਚੋਣ ਲੜਾਂਗੇ - ਕੈਪਟਨ
. . .  3 minutes ago
ਚੰਡੀਗੜ੍ਹ, 27 ਅਕਤੂਬਰ - ਪ੍ਰੈੱਸ ਵਾਰਤਾ ਦੌਰਾਨ ਕੈਪਟਨ ਦਾ ਕਹਿਣਾ ਸੀ ਕਿ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦਾ ਸਵਾਲ ਹੈ, ਉਹ ਜਿੱਥੋਂ ਵੀ ਚੋਣ ਲੜੇਗਾ ਅਸੀਂ ਉਸ ਦੇ ਖ਼ਿਲਾਫ਼ ਚੋਣ ਲੜਾਂਗੇ ਅਤੇ ਟੱਕਰ ਦਵਾਂਗੇ...
ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਕਰੇਗੀ ਮਾਹਿਰਾਂ ਦੀ ਕਮੇਟੀ, ਸੁਪਰੀਮ ਕੋਰਟ ਨੇ ਕਿਹਾ - ਜਾਸੂਸੀ ਮਨਜ਼ੂਰ ਨਹੀਂ
. . .  13 minutes ago
ਨਵੀਂ ਦਿੱਲੀ, 27 ਅਕਤੂਬਰ - ਸੁਪਰੀਮ ਕੋਰਟ ਨੇ ਪੈਗਾਸਸ ਜਾਸੂਸੀ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਆਪਣਾ ਫ਼ੈਸਲਾ ਸੁਣਾਇਆ ਹੈ...
ਆਵਾਜ਼ ਪ੍ਰਦੂਸ਼ਣ ਕਰਨ ਵਾਲੇ ਮੋਟਰਸਾਈਕਲਾਂ ਦੇ ਸਾਈਲੈਂਸਰ ਅਤੇ ਹਾਰਨ ਖਮਾਣੋਂ ਪੁਲਿਸ ਨੇ ਕੀਤੇ ਨਸ਼ਟ
. . .  23 minutes ago
ਖਮਾਣੋਂ,27 ਅਕਤੂਬਰ (ਮਨਮੋਹਣ ਸਿੰਘ ਕਲੇਰ) - ਖਮਾਣੋਂ ਪੁਲਿਸ ਵਲੋਂ ਜ਼ਿਲ੍ਹਾ ਪੁਲਿਸ ਸੰਦੀਪ ਗੋਇਲ ਦੀਆਂ ਹਦਾਇਤਾਂ 'ਤੇ ਇਲਾਕੇ ਵਿਚ ਆਵਾਜ਼ ਪ੍ਰਦੂਸ਼ਣ ਕਰ ਰਹੇ ਵੱਖ-ਵੱਖ ਮੋਟਰਸਾਈਕਲਾਂ 'ਤੇ ...
ਮੁੱਖ ਮੰਤਰੀ ਰਹਿੰਦੇ ਹੋਏ ਕੇਂਦਰ ਨਾਲ ਮੁੱਦਿਆਂ 'ਤੇ ਗੱਲਬਾਤ ਹੋਈ - ਕੈਪਟਨ
. . .  26 minutes ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਹਿਣਾ ਸੀ ਕਿ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਦੀ ਕੇਂਦਰ ਨਾਲ ਮੁੱਦਿਆਂ 'ਤੇ...
ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਟਵੀਟ
. . .  9 minutes ago
ਚੰਡੀਗੜ੍ਹ, 27 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਅਤੇ ਕਿਹਾ ਕਿ ਭਾਜਪਾ ਦੇ ਵਫ਼ਾਦਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ...
ਕੱਲ੍ਹ ਦਿੱਲੀ ਜਾਣਗੇ ਕੈਪਟਨ, ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ
. . .  32 minutes ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਦਿੱਲੀ ਜਾਣਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ...
ਕਿਸਾਨਾਂ ਨਾਲ ਮੇਰੀ ਕੋਈ ਸਿੱਧੀ ਗੱਲ ਨਹੀਂ ਹੋਈ - ਕੈਪਟਨ
. . .  43 minutes ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਪਟਨ ਨੇ ਕਿਸਾਨੀ ਅੰਦੋਲਨ 'ਤੇ ਬੋਲਦੇ ਹੋਏ ਕਿਹਾ ਕਿ ਕਿਸਾਨਾਂ ਨਾਲ ਮੇਰੀ ਕੋਈ ਸਿੱਧੀ ਗੱਲ ਨਹੀਂ ਹੋਈ ...
ਸਾਰੀਆਂ 117 ਸੀਟਾਂ 'ਤੇ ਲੜਾਂਗੇ ਚੋਣ - ਕੈਪਟਨ
. . .  45 minutes ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਪਟਨ ਦਾ ਕਹਿਣਾ ਸੀ ਕਿ ਸਾਰੀਆਂ 117 ਸੀਟਾਂ 'ਤੇ...
ਕਈ ਕਾਂਗਰਸੀ ਮੇਰੇ ਸੰਪਰਕ ਵਿਚ - ਕੈਪਟਨ
. . .  47 minutes ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਪਟਨ ਦਾ ਕਹਿਣਾ ਸੀ ਕਿ ਕਈ ਕਾਂਗਰਸੀ ਮੇਰੇ ਸੰਪਰਕ...
ਅਰੂਸਾ ਆਲਮ 'ਤੇ ਵੀ ਬੋਲੇ ਕੈਪਟਨ, ਰੰਧਾਵਾ ਨੂੰ ਲਿਆ ਨਿਸ਼ਾਨੇ 'ਤੇ
. . .  50 minutes ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਅਰੂਸਾ ਆਲਮ 'ਤੇ ਬੋਲਦੇ ਹੋਏ ਕਿਹਾ ਗਿਆ ਕਿ ਅਰੂਸਾ ਆਲਮ 16 ਸਾਲ ਤੋਂ ਪੰਜਾਬ ਆ ਰਹੇ ਹਨ ਉਸ ਸਮੇਂ ਰੰਧਾਵਾ...
ਚੋਣ ਕਮਿਸ਼ਨ ਨੂੰ ਚੋਣ ਨਿਸ਼ਾਨ ਲਈ ਅਰਜ਼ੀ ਦਿੱਤੀ ਹੋਈ ਹੈ - ਕੈਪਟਨ
. . .  22 minutes ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਨਵੀਂ ਪਾਰਟੀ ਬਣਾਉਣ 'ਤੇ ਵੱਡਾ ਬਿਆਨ ਦਿੱਤਾ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ 'ਤੇ ਕੰਮ ਚੱਲ ਰਿਹਾ ...
1 ਲੱਖ ਤੋਂ ਉੱਪਰ ਵੈਟ ਟੈਕਸ ਦੇ ਬਕਾਇਆਂ ਨੂੰ ਦੋ ਕਿਸ਼ਤਾਂ ਵਿਚ ਲੈਣ ਦਾ ਫ਼ੈਸਲਾ - ਚਰਨਜੀਤ ਸਿੰਘ ਚੰਨੀ
. . .  38 minutes ago
ਲੁਧਿਆਣਾ,27ਅਕਤੂਬਰ(ਪਰਮਿੰਦਰ ਸਿੰਘ ਆਹੂਜਾ) ਕੈਬਿਨੇਟ ਮੀਟਿੰਗ 'ਚ ਲਏ ਫ਼ੈਸਲੇ - ਵੈਟ ਦੇ ਝਗੜਿਆਂ ਦਾ ਨਿਪਟਾਰਾ ਜਲਦ,ਫੋਕਲ ਪੁਆਇੰਟਾਂ ਵਿਚ ਉਸਾਰੀ ਕਰਨ ਦੇ ਨਿਯਮਾਂ 'ਚ ਨਰਮੀ,....
ਅਜੇ ਨਵੀਂ ਪਾਰਟੀ ਦਾ ਨਾਂਅ ਤੈਅ ਨਹੀਂ ਹੋਇਆ - ਕੈਪਟਨ
. . .  58 minutes ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਨਵੀਂ ਪਾਰਟੀ ਬਣਾਉਣ 'ਤੇ ਵੱਡਾ ਬਿਆਨ ਦਿੱਤਾ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ 'ਤੇ ਕੰਮ ਚੱਲ ਰਿਹਾ ਹੈ...
ਨਵੀਂ ਪਾਰਟੀ 'ਤੇ ਕੰਮ ਚੱਲ ਰਿਹਾ - ਕੈਪਟਨ
. . .  59 minutes ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਨਵੀਂ ਪਾਰਟੀ ਬਣਾਉਣ 'ਤੇ ਵੱਡਾ ਬਿਆਨ ਦਿੱਤਾ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ 'ਤੇ ਕੰਮ ਚੱਲ...
ਬੀ.ਐੱਸ.ਐੱਫ.ਪੰਜਾਬ 'ਤੇ ਕਬਜ਼ਾ ਕਰਨ ਨਹੀਂ ਆ ਰਹੀ - ਕੈਪਟਨ
. . .  1 minute ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ ਗਈ | ਉਨ੍ਹਾਂ ਦਾ ਕਹਿਣਾ ਸੀ ਕਿ ਬੀ.ਐੱਸ.ਐੱਫ. ...
ਜੇਕਰ ਬੀ.ਐੱਸ.ਐਫ. ਦਾ ਮਸਲਾ ਕੇਂਦਰ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ - ਚਰਨਜੀਤ ਸਿੰਘ ਚੰਨੀ
. . .  59 minutes ago
ਜੇਕਰ ਬੀ.ਐੱਸ.ਐਫ. ਦਾ ਮਸਲਾ ਕੇਂਦਰ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਸੁਪਰੀਮ ਕੋਰਟ.....
ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ ਗਈ | ਉਨ੍ਹਾਂ ਦਾ ਕਹਿਣਾ ਸੀ ਕਿ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੋਈ ...
ਪੰਜਾਬ ਪੁਲਿਸ ਨੂੰ ਬੀ.ਐੱਸ.ਐੱਫ. ਦੀ ਮਦਦ ਦੀ ਲੋੜ ਹੈ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ ਗਈ | ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਨੂੰ ਬੀ.ਐੱਸ.ਐੱਫ. ਦੀ...
ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ 'ਤੇ ਬੋਲੇ ਕੈਪਟਨ, ਕਿਹਾ - ਇਹ ਪੰਜਾਬ ਦੀ ਸੁਰੱਖਿਆ ਦਾ ਮੁੱਦਾ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ...
ਸਾਢੇ 9 ਸਾਲ ਮੈਂ ਸੂਬੇ ਦਾ ਗ੍ਰਹਿ ਮੰਤਰੀ ਰਿਹਾ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਰੱਖਿਆ ਦੇ ਮੁੱਦੇ 'ਤੇ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਮੈਂ ਸਾਢੇ 9 ਸਾਲ ਸੂਬੇ ਦਾ ਗ੍ਰਹਿ ਮੰਤਰੀ ਰਿਹਾ ਹਾਂ, ਪੰਜਾਬ ਦੀ ਸੁਰੱਖਿਆ ਮੇਰੇ ਲਈ ਸੱਭ...
ਸੂਬੇ 'ਚ ਇੰਸਪੈੱਕਟਰੀ ਰਾਜ ਖ਼ਤਮ - ਚਰਨਜੀਤ ਸਿੰਘ ਚੰਨੀ
. . .  about 1 hour ago
ਲੁਧਿਆਣਾ,27ਅਕਤੂਬਰ(ਪਰਮਿੰਦਰ ਸਿੰਘ ਆਹੂਜਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਿਨੇਟ ਮੀਟਿੰਗ 'ਚ ਕਾਲੇ ਖੇਤੀ ਕਾਨੂੰਨ ਰੱਦ ਕਰਨ ਦਾ 8 ਨਵੰਬਰ ਤੱਕ ਕੇਂਦਰ ਸਰਕਾਰ ਨੂੰ ਅਲਟੀਮੇਟਮ....
ਕੰਮ ਨਾ ਹੋਣ ਦੇ ਝੂਠੇ ਇਲਜ਼ਾਮ ਲਗਾਏ ਜਾ ਰਹੇ - ਕੈਪਟਨ
. . .  56 minutes ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਗਿਆ ਕਿ ਕੰਮ ਨਾ ਹੋਣ ਦੇ ਝੂਠੇ ਇਲਜ਼ਾਮ ਲਗਾਏ ਜਾ...
ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ਵਿਚ 92 ਫ਼ੀਸਦ ਪੂਰੇ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਗਿਆ ਕਿ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ...
ਆਪ ਨੇ ਗੈਰੀ ਬੜਿੰਗ ਨੂੰ ਹਲਕਾ ਅਮਲੋਹ ਦਾ ਇੰਚਾਰਜ ਕੀਤਾ ਨਿਯੁਕਤ
. . .  about 1 hour ago
ਅਮਲੋਹ, 27 ਅਕਤੂਬਰ (ਰਿਸ਼ੂ ਗੋਇਲ) - ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਪੰਜਾਬ ਇੰਚਾਰਜ ਜਰਨੈਲ ਸਿੰਘ ਤੇ ਹੋਰਾਂ ਵਲੋਂ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਹਲਕਾ ਅਮਲੋਹ ਦਾ ਇੰਚਾਰਜ ਨਿਯੁਕਤ ਕੀਤਾ ਗਿਆ ...
ਪ੍ਰੈੱਸ ਕਾਨਫ਼ਰੰਸ ਕਰਨ ਲਈ ਪਹੁੰਚੇ ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰੈੱਸ ਕਾਨਫ਼ਰੰਸ ਕਰਨ ਲਈ ਪਹੁੰਚ ਚੁੱਕੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਜੇਠ ਸੰਮਤ 553
ਵਿਚਾਰ ਪ੍ਰਵਾਹ: ਰਾਜਨੀਤਕ ਬਿਰਤੀ ਕਾਰਨ ਮਨੁੱਖ ਸਮਝੌਤੇ ਅਤੇ ਗੱਠਜੋੜ ਕਰਕੇ ਇਕ-ਦੂਜੇ ਨੂੰ ਪੌੜੀ ਬਣਾ ਕੇ ਉੱਪਰ ਚੜ੍ਹਦੇ ਹਨ। -ਗਿਆਤ

ਤੁਹਾਡੇ ਖ਼ਤ

12-06-2021

 ਸਾਫ਼ ਅਕਸ ਵਾਲੇ ਲੋਕ...

ਭਾਰਤ ਦੇਸ਼ ਬੇਸ਼ੱਕ ਦੁਨੀਆ ਦਾ ਦੂਜੇ ਨੰਬਰ ਦਾ ਲੋਕਤੰਤਰ ਹੈ ਅਤੇ ਲਿਖਤੀ ਸੰਵਿਧਾਨ ਵੀ ਬਹੁਤ ਵੱਡਾ ਹੈ। ਲੋਕਾਂ ਦੀ ਬਦਕਿਸਮਤੀ ਹੈ ਕਿ ਸਾਡੀ ਕਾਰਜ ਪਾਲਿਕਾ/ਵਿਧਾਨ ਪਾਲਿਕਾ ਤੇ ਸੰਸਦ ਮੈਂਬਰਾਂ ਵਿਚ ਇਮਾਨਦਾਰ ਲੋਕਾਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ ਤੇ ਦੋਸ਼ੀਆਂ ਦੀ ਗਿਣਤੀ ਵਧ ਰਹੀ ਹੈ, ਜਿਨ੍ਹਾਂ ਤੋਂ ਕਿਸੇ ਚੰਗੀ ਨੀਤੀ/ਕਾਨੂੰਨ ਨਹੀਂ ਬਣਾ ਸਕਦੇ। ਸੰਸਦ 'ਤੇ ਅਜਾਰੇਦਾਰੀ ਦਾ ਕਬਜ਼ਾ ਹੈ ਵੋਟਾਂ ਤੇ ਜੋ ਹਜ਼ਾਰਾਂ ਕਰੋੜ ਖਰਚਾ ਹੁੰਦਾ ਹੈ ਲੋਕਤੰਤਰ ਲਈ ਸ਼ੁੱਭ ਸ਼ਗਨ ਨਹੀਂ ਹੈ। ਇਹ ਲੋਕ ਘਪਲੇ ਕਰਦੇ ਹਨ ਸਾਲ 2017-18 ਵਿਚ 40 ਹਜ਼ਾਰ ਕਰੋੜ ਦਾ ਘਪਲਾ, ਸਾਲ 2018-19 ਵਿਚ ਇਹ 71 ਹਜ਼ਾਰ ਕਰੋੜ ਹੋ ਗਿਆ, ਸਾਲ 2019-20 ਵਿਚ 95 ਹਜ਼ਾਰ ਕਰੋੜ ਤੇ ਸਾਲ 2020-21 ਵਿਚ ਇਹ ਘਪਲਾ 1.85 ਹਜ਼ਾਰ ਕਰੋੜ ਤੱਕ ਪੁੱਜ ਗਿਆ। ਜੇਕਰ ਇਹ ਰਕਮ ਲੋਕ ਭਲਾਈ ਦੇ ਕੰਮਾਂ 'ਤੇ ਲੱਗੇ ਤਾਂ ਕਿਸੇ ਵੀ ਬੇਸਿਕ ਸਹੂਲਤ ਦੀ ਕਮੀ ਨਹੀਂ ਰਹਿਣੀ। ਸੰਸਦ ਮੈਂਬਰਾਂ ਵਿਚੋਂ ਸਾਲ 2014 ਵਿਚ 543 ਐਮ.ਪੀ. ਵਿਚੋਂ 183 'ਤੇ ਅਪਰਾਧਕ ਮਾਮਲੇ ਦਰਜ ਸਨ ਜੋ 2019 ਤੱਕ ਗਿਣਤੀ 233 ਹੋ ਗਈ ਤੇ ਸਾਲ 2019 ਵਿਚ 283 ਅਪਰਾਧਕ ਕੇਸਾਂ ਵਾਲੇ ਸਨ ਜੋ ਕਿ ਸੰਸਦ ਵਿਚ ਬਹੁਮਤ ਸਾਬਤ ਕਰਨ ਤੋਂ ਵੀ ਵਧੇਰੇ ਹਨ। ਇਨ੍ਹਾਂ ਦੇ ਕੇਸਾਂ ਦੇ ਨਿਪਟਾਰਾ ਕਰਨ ਵਿਚ ਅਦਾਲਤਾਂ ਵੀ ਫੇਲ੍ਹ ਸਾਬਤ ਹੋ ਰਹੀਆਂ ਹਨ। ਆਮ ਆਦਮੀ 'ਤੇ ਕਾਨੂੰਨ ਫੌਰੀ ਲਾਗੂ ਹੋ ਜਾਂਦਾ ਹੈ, ਕਿਉਂਕਿ ਇਹ ਹੀ ਕਾਨੂੰਨ ਘੜਣ ਵਾਲੇ ਹਨ। ਸਾਡੇ ਦੇਸ਼ ਦੀ ਕਰੀਮ ਪੜ੍ਹ ਲਿਖ ਕੇ ਬਾਹਰਲੇ ਦੇਸ਼ਾਂ ਵੱਲ ਰੁਖ਼ ਕਰ ਜਾਂਦੇ ਹਨ।

-ਬਲਦੇਵ ਸਿੰਘ ਵਿਰਕ
ਪਿੰਡ ਝੂਰੜ ਖੇੜਾ ਤਹਿਸੀਲ ਅਬੋਹਰ।

ਸਰਕਾਰ ਬਨਾਮ ਸੋਸ਼ਲ ਮੀਡੀਆ

ਪਿਛਲੇ ਦਿਨੀਂ 'ਅਜੀਤ' ਵਿਚ ਸੰਪਾਦਕੀ 'ਸਰਕਾਰ ਬਨਾਮ ਸੋਸ਼ਲ ਮੀਡੀਆ ਪਲੇਟਫਾਰਮ' ਬਹੁਤ ਹੀ ਜਾਣਕਾਰੀ ਭਰਪੂਰ ਸੀ। ਲੋਕਤੰਤਰ ਦੇਸ਼ ਵਿਚ ਕਾਨੂੰਨ ਸਭ ਲਈ ਬਰਾਬਰ ਹਨ। ਸਰਕਾਰਾਂ ਆਪਣੀਆਂ ਨਾਕਾਮੀਆਂ ਤੇ ਆਪਹੁਦਰੀਆਂ ਛੁਪਾਉਣ ਲਈ ਤਾਨਾਸ਼ਾਹੀ ਫੁਰਮਾਨ ਜਾਰੀ ਨਹੀਂ ਕਰ ਸਕਦੀਆਂ। ਕੇਂਦਰ ਸਰਕਾਰ ਆਨੇ ਬਹਾਨੇ ਸੋਸ਼ਲ ਮੀਡੀਏ 'ਤੇ ਆਪਣਾ ਕੰਟਰੋਲ ਵਧਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਕੇਂਦਰ ਸਰਕਾਰ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੇ। ਕੇਂਦਰ ਸਰਕਾਰ ਵਲੋਂ ਨੈਸ਼ਨਲ ਮੀਡੀਆ ਦੇ ਵੱਡੇ ਹਿੱਸੇ ਨੂੰ ਵਰਤ ਕੇ ਕਿਵੇਂ ਦੇਸ਼ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਸਾਕਾਰਾਤਮਕ ਪੱਖਾਂ ਨੂੰ ਨਾਕਾਰਾਤਮਕ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਵਾਬਦੇਹੀ ਵੀ ਨਿਰਧਾਰਤ ਕਰਨੀ ਜ਼ਰੂਰੀ ਹੈ। ਕੋਈ ਸਮੱਗਰੀ ਇਤਰਾਜ਼ਯੋਗ ਹੈ ਜਾਂ ਨਹੀਂ, ਇਸ ਸਬੰਧੀ ਸਾਰੇ ਫ਼ੈਸਲੇ ਕਰਨ ਦੇ ਅਧਿਕਾਰ ਸਰਕਾਰ ਜਾਂ ਸਰਕਾਰਾਂ ਦੀਆਂ ਏਜੰਸੀਆਂ ਦੇ ਹੱਥਾਂ ਵਿਚ ਨਹੀਂ ਹੋਣੇ ਚਾਹੀਦੇ। ਅਜਿਹੇ ਫ਼ੈਸਲੇ ਪ੍ਰਸਤਾਵਿਤ ਖ਼ੁਦਮੁਖਤਿਆਰ ਅਥਾਰਟੀ ਵਲੋਂ ਹੀ ਕੀਤੇ ਜਾਣੇ ਚਾਹੀਦੇ ਹਨ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

ਹਮਦਰਦੀ ਕਾਇਮ ਰੱਖੋ

ਹੁਣ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ, ਜਿਸ ਨੇ ਆਮ ਇਨਸਾਨ ਦਾ ਬੁਰਾ ਹਾਲ ਕੀਤਾ ਹੋਇਆ ਹੈ। ਇਸੇ ਤਰ੍ਹਾਂ ਜੇਕਰ ਦੇਖਿਆ ਜਾਵੇ ਤਾਂ ਪੰਛੀਆਂ ਅਤੇ ਜਾਨਵਰਾਂ ਦਾ ਕੀ ਹਾਲ ਹੋਵੇਗਾ। ਉਹ ਬੇਜ਼ਬਾਨ ਪੰਛੀ ਗਰਮੀ ਅਤੇ ਪਿਆਸ ਨਾਲ ਮਰ ਜਾਂਦੇ ਹਨ। ਇਸ ਲਈ ਆਪਣੇ ਘਰਾਂ ਦੇ ਬਾਹਰ ਅਤੇ ਛੱਤਾਂ ਉੱਪਰ ਪਾਣੀ ਅਤੇ ਕੁਝ ਖਾਣ ਲਈ ਜ਼ਰੂਰ ਰੱਖਣਾ ਚਾਹੀਦਾ ਹੈ। ਉਹ ਬੋਲ ਤਾਂ ਨਹੀਂ ਸਕਦੇ ਪਰ ਸਾਨੂੰ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਦਿਖਾਉਣੀ ਚਾਹੀਦੀ ਹੈ।

-ਮਨਪ੍ਰੀਤ ਕੌਰ
ਕੇ.ਐਮ.ਵੀ. ਕਾਲਜ, ਜਲੰਧਰ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ

ਇਨ੍ਹਾਂ ਦਿਨਾਂ ਵਿਚ ਜਦੋਂ ਕੋਰੋਨਾ ਦਾ ਦੌਰ ਚਰਮ ਸੀਮਾ 'ਤੇ ਪੁੱਜ ਚੁੱਕਾ ਹੈ ਅਤੇ ਲੋਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਆਏ ਦਿਨ ਹੋ ਰਿਹਾ ਵਾਧਾ ਵੱਡੀ ਚਿੰਤਾ ਦਾ ਵਿਸ਼ਾ ਹੈ। ਜਦੋਂ ਵੀ ਤੇਲ ਕੀਮਤਾਂ ਵਧਦੀਆਂ ਹਨ ਤਾਂ ਜ਼ਰੂਰੀ ਵਸਤੂਆਂ ਦੇ ਭਾੜੇ ਵਿਚ ਵੀ ਵਾਧਾ ਹੁੰਦਾ ਹੈ ਅਤੇ ਉਹ ਵਾਧਾ ਮਹਿੰਗਾਈ ਦਾ ਕਾਰਨ ਬਣਦਾ ਹੈ। ਕਿਉਂਕਿ ਵਸਤੂਆਂ ਦੇ ਅਸਲ ਰੇਟਾਂ ਵਿਚ ਭਾੜੇ ਦਾ ਵਾਧਾ ਵੀ ਸ਼ਾਮਿਲ ਹੋ ਜਾਂਦਾ ਹੈ, ਜਿਸ ਨਾਲ ਜਨਤਾ ਜੋ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੀ ਹੈ, ਉੱਪਰ ਇਹ ਵਾਧੂ ਭਾਰ ਪੈਂਦਾ ਹੈ ਭਾਵ ਲੋਕਾਂ ਦੀ ਕੋਰੋਨਾ ਮਹਾਂਮਾਰੀ ਕਾਰਨ ਡਗਮਗਾ ਰਹੀ ਆਰਥਿਕਤਾ ਹੋਰ ਨਾਜ਼ੁਕ ਦੌਰ ਵਿਚ ਪਹੁੰਚ ਜਾਂਦੀ ਹੈ। ਬਿਨਾਂ ਸ਼ੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਿਹਾ ਇਹ ਵਾਧਾ ਦੇਸ਼ ਦੀ ਜਨਤਾ, ਖ਼ਾਸ ਕਰਕੇ ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕਾਂ ਦੀ ਆਰਥਿਕਤਾ ਨਾਲ ਜਿਥੇ ਖਿਲਵਾੜ ਹੈ, ਉਥੇ ਉਨ੍ਹਾਂ ਨਾਲ ਵੱਡਾ ਧੱਕਾ ਅਤੇ ਬੇਇਨਸਾਫ਼ੀ ਵੀ ਹੈ। ਸੋ, ਸਮੇਂ ਦੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਜਿਵੇਂ-ਕਿਵੇਂ ਇਸ ਕੋਰੋਨਾ ਦੇ ਨਾਜ਼ੁਕ ਦੌਰ ਵਿਚ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿਚ ਕਿਸੇ ਵੀ ਢੰਗ ਨਾਲ ਕੋਈ ਵਾਧਾ ਨਾ ਹੋਣ ਦੇਣ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਜਾਗ ਕੁੰਭਕਰਨੀ ਨੀਂਦ ਸੁੱਤੀਏ ਸਰਕਾਰੇ

ਅੱਜ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਕਿਸਾਨੀ ਸੰਘਰਸ਼ ਨੂੰ ਸ਼ੁਰੂ ਹੋਇਆਂ। ਜਦੋਂ ਇਹ ਸ਼ੁਰੂ ਹੋਇਆ ਸੀ ਤਾਂ ਲਗਦਾ ਨਹੀਂ ਸੀ ਕਿ ਇਸ ਦਾ ਹੱਲ ਨਿਕਲਣ ਵਿਚ ਏਨਾ ਜ਼ਿਆਦਾ ਸਮਾਂ ਲੱਗੇਗਾ। ਸਾਡੀ ਸਰਕਾਰ ਬਗਲੇ ਦੀ ਨਿਆਈ ਅੱਖਾਂ ਮੀਚੀ ਬੈਠੀ ਹੈ। ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਸ਼ਾਇਦ ਉਹ ਇਹ ਸੋਚੀ ਬੈਠੀ ਹੈ ਕਿ ਸਮੱਸਿਆ ਆਪਣੇ-ਆਪ ਖ਼ਤਮ ਹੋ ਜਾਵੇਗੀ। ਕਦੋਂ ਜਾਗੇਗੀ ਸਰਕਾਰ? ਜਦੋਂ ਸਾਰੇ ਕਿਸਾਨ ਮੌਤ ਦੇ ਮੂੰਹ ਵਿਚ ਚਲੇ ਜਾਣਗੇ? ਅਸੀਂ ਸਰਕਾਰ ਆਪ ਚੁਣਦੇ ਹਾਂ ਇਸ ਲਈ ਸਰਕਾਰ ਸਾਡੇ ਲਈ ਜਵਾਬਦੇਹ ਹੁੰਦੀ ਹੈ। ਅੱਜ ਹਰੇਕ ਵਿਅਕਤੀ ਦਾ ਇਹੀ ਸਵਾਲ ਹੈ ਕਿ ਮੋਦੀ ਜੀ ਤੁਹਾਨੂੰ ਕਿਸਾਨਾਂ ਦੇ ਮਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ? ਜਿਨ੍ਹਾਂ ਦੇ ਮਰ ਰਹੇ ਹਨ, ਉਨ੍ਹਾਂ ਤੋਂ ਪੁੱਛ ਕੇ ਦੇਖੋ ਕਿ ਕੀ ਬੀਤਦੀ ਹੈ ਉਨ੍ਹਾਂ 'ਤੇ। ਕਈਆਂ ਦੇ ਤਾਂ ਘਰ ਚਲਾਉਣ ਵਾਲਾ ਵੀ ਕੋਈ ਨਹੀਂ ਰਿਹਾ। ਸਰਕਾਰ ਚੰਦ ਕੁ ਧਨਾਢ ਲੋਕਾਂ ਦੀ ਖਾਤਰ ਪੂਰੇ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ। ਜਨਤਾ ਆਪਣੀ ਬਣਾਈ ਸਰਕਾਰ ਤੋਂ ਇਹ ਕਦੀ ਵੀ ਉਮੀਦ ਨਹੀਂ ਰੱਖਦੀ ਕਿ ਉਸ ਨੂੰ ਜ਼ਬਰਦਸਤੀ ਉਹ ਚੀਜ਼ ਪਰੋਸੀ ਜਾਵੇ, ਜੋ ਉਸ ਨੂੰ ਪਸੰਦ ਹੀ ਨਹੀਂ। ਇਸ ਲਈ ਸਰਕਾਰ ਨੂੰ ਕਿਸਾਨਾਂ ਨਾਲ ਮੁੜ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਕੋਈ ਨਿਰਣਾ ਲੈਣਾ ਚਾਹੀਦਾ ਹੈ।

-ਬਲਵਿੰਦਰਜੀਤ ਕੌਰ
ਚੱਕਲਾਂ (ਰੋਪੜ)।

11-06-2021

 ਸਾਫ਼ ਅਕਸ ਵਾਲੇ ਲੋਕ...
ਭਾਰਤ ਦੇਸ਼ ਬੇਸ਼ੱਕ ਦੁਨੀਆ ਦਾ ਦੂਜੇ ਨੰਬਰ ਦਾ ਲੋਕਤੰਤਰ ਹੈ ਅਤੇ ਲਿਖਤੀ ਸੰਵਿਧਾਨ ਵੀ ਬਹੁਤ ਵੱਡਾ ਹੈ। ਲੋਕਾਂ ਦੀ ਬਦਕਿਸਮਤੀ ਹੈ ਕਿ ਸਾਡੀ ਕਾਰਜ ਪਾਲਿਕਾ/ਵਿਧਾਨ ਪਾਲਿਕਾ ਤੇ ਸੰਸਦ ਮੈਂਬਰਾਂ ਵਿਚ ਇਮਾਨਦਾਰ ਲੋਕਾਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ ਤੇ ਦੋਸ਼ੀਆਂ ਦੀ ਗਿਣਤੀ ਵਧ ਰਹੀ ਹੈ, ਜਿਨ੍ਹਾਂ ਤੋਂ ਕਿਸੇ ਚੰਗੀ ਨੀਤੀ/ਕਾਨੂੰਨ ਨਹੀਂ ਬਣਾ ਸਕਦੇ। ਸੰਸਦ 'ਤੇ ਅਜਾਰੇਦਾਰੀ ਦਾ ਕਬਜ਼ਾ ਹੈ ਵੋਟਾਂ ਤੇ ਜੋ ਹਜ਼ਾਰਾਂ ਕਰੋੜ ਖਰਚਾ ਹੁੰਦਾ ਹੈ ਲੋਕਤੰਤਰ ਲਈ ਸ਼ੁੱਭ ਸ਼ਗਨ ਨਹੀਂ ਹੈ। ਇਹ ਲੋਕ ਘਪਲੇ ਕਰਦੇ ਹਨ ਸਾਲ 2017-18 ਵਿਚ 40 ਹਜ਼ਾਰ ਕਰੋੜ ਦਾ ਘਪਲਾ, ਸਾਲ 2018-19 ਵਿਚ ਇਹ 71 ਹਜ਼ਾਰ ਕਰੋੜ ਹੋ ਗਿਆ, ਸਾਲ 2019-20 ਵਿਚ 95 ਹਜ਼ਾਰ ਕਰੋੜ ਤੇ ਸਾਲ 2020-21 ਵਿਚ ਇਹ ਘਪਲਾ 1.85 ਹਜ਼ਾਰ ਕਰੋੜ ਤੱਕ ਪੁੱਜ ਗਿਆ। ਜੇਕਰ ਇਹ ਰਕਮ ਲੋਕ ਭਲਾਈ ਦੇ ਕੰਮਾਂ 'ਤੇ ਲੱਗੇ ਤਾਂ ਕਿਸੇ ਵੀ ਬੇਸਿਕ ਸਹੂਲਤ ਦੀ ਕਮੀ ਨਹੀਂ ਰਹਿਣੀ। ਸੰਸਦ ਮੈਂਬਰਾਂ ਵਿਚੋਂ ਸਾਲ 2014 ਵਿਚ 543 ਐਮ.ਪੀ. ਵਿਚੋਂ 183 'ਤੇ ਅਪਰਾਧਕ ਮਾਮਲੇ ਦਰਜ ਸਨ ਜੋ 2019 ਤੱਕ ਗਿਣਤੀ 233 ਹੋ ਗਈ ਤੇ ਸਾਲ 2019 ਵਿਚ 283 ਅਪਰਾਧਕ ਕੇਸਾਂ ਵਾਲੇ ਸਨ ਜੋ ਕਿ ਸੰਸਦ ਵਿਚ ਬਹੁਮਤ ਸਾਬਤ ਕਰਨ ਤੋਂ ਵੀ ਵਧੇਰੇ ਹਨ। ਇਨ੍ਹਾਂ ਦੇ ਕੇਸਾਂ ਦੇ ਨਿਪਟਾਰਾ ਕਰਨ ਵਿਚ ਅਦਾਲਤਾਂ ਵੀ ਫੇਲ੍ਹ ਸਾਬਤ ਹੋ ਰਹੀਆਂ ਹਨ। ਆਮ ਆਦਮੀ 'ਤੇ ਕਾਨੂੰਨ ਫੌਰੀ ਲਾਗੂ ਹੋ ਜਾਂਦਾ ਹੈ, ਕਿਉਂਕਿ ਇਹ ਹੀ ਕਾਨੂੰਨ ਘੜਣ ਵਾਲੇ ਹਨ। ਸਾਡੇ ਦੇਸ਼ ਦੀ ਕਰੀਮ ਪੜ੍ਹ ਲਿਖ ਕੇ ਬਾਹਰਲੇ ਦੇਸ਼ਾਂ ਵੱਲ ਰੁਖ਼ ਕਰ ਜਾਂਦੇ ਹਨ।


-ਬਲਦੇਵ ਸਿੰਘ ਵਿਰਕ
ਪਿੰਡ ਝੂਰੜ ਖੇੜਾ ਤਹਿਸੀਲ ਅਬੋਹਰ।


ਸਰਕਾਰ ਬਨਾਮ ਸੋਸ਼ਲ ਮੀਡੀਆ
ਪਿਛਲੇ ਦਿਨੀਂ 'ਅਜੀਤ' ਵਿਚ ਸੰਪਾਦਕੀ 'ਸਰਕਾਰ ਬਨਾਮ ਸੋਸ਼ਲ ਮੀਡੀਆ ਪਲੇਟਫਾਰਮ' ਬਹੁਤ ਹੀ ਜਾਣਕਾਰੀ ਭਰਪੂਰ ਸੀ। ਲੋਕਤੰਤਰ ਦੇਸ਼ ਵਿਚ ਕਾਨੂੰਨ ਸਭ ਲਈ ਬਰਾਬਰ ਹਨ। ਸਰਕਾਰਾਂ ਆਪਣੀਆਂ ਨਾਕਾਮੀਆਂ ਤੇ ਆਪਹੁਦਰੀਆਂ ਛੁਪਾਉਣ ਲਈ ਤਾਨਾਸ਼ਾਹੀ ਫੁਰਮਾਨ ਜਾਰੀ ਨਹੀਂ ਕਰ ਸਕਦੀਆਂ। ਕੇਂਦਰ ਸਰਕਾਰ ਆਨੇ ਬਹਾਨੇ ਸੋਸ਼ਲ ਮੀਡੀਏ 'ਤੇ ਆਪਣਾ ਕੰਟਰੋਲ ਵਧਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਕੇਂਦਰ ਸਰਕਾਰ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੇ। ਕੇਂਦਰ ਸਰਕਾਰ ਵਲੋਂ ਨੈਸ਼ਨਲ ਮੀਡੀਆ ਦੇ ਵੱਡੇ ਹਿੱਸੇ ਨੂੰ ਵਰਤ ਕੇ ਕਿਵੇਂ ਦੇਸ਼ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਸਾਕਾਰਾਤਮਕ ਪੱਖਾਂ ਨੂੰ ਨਾਕਾਰਾਤਮਕ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਵਾਬਦੇਹੀ ਵੀ ਨਿਰਧਾਰਤ ਕਰਨੀ ਜ਼ਰੂਰੀ ਹੈ। ਕੋਈ ਸਮੱਗਰੀ ਇਤਰਾਜ਼ਯੋਗ ਹੈ ਜਾਂ ਨਹੀਂ, ਇਸ ਸਬੰਧੀ ਸਾਰੇ ਫ਼ੈਸਲੇ ਕਰਨ ਦੇ ਅਧਿਕਾਰ ਸਰਕਾਰ ਜਾਂ ਸਰਕਾਰਾਂ ਦੀਆਂ ਏਜੰਸੀਆਂ ਦੇ ਹੱਥਾਂ ਵਿਚ ਨਹੀਂ ਹੋਣੇ ਚਾਹੀਦੇ। ਅਜਿਹੇ ਫ਼ੈਸਲੇ ਪ੍ਰਸਤਾਵਿਤ ਖ਼ੁਦਮੁਖਤਿਆਰ ਅਥਾਰਟੀ ਵਲੋਂ ਹੀ ਕੀਤੇ ਜਾਣੇ ਚਾਹੀਦੇ ਹਨ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।


ਹਮਦਰਦੀ ਕਾਇਮ ਰੱਖੋ
ਹੁਣ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ, ਜਿਸ ਨੇ ਆਮ ਇਨਸਾਨ ਦਾ ਬੁਰਾ ਹਾਲ ਕੀਤਾ ਹੋਇਆ ਹੈ। ਇਸੇ ਤਰ੍ਹਾਂ ਜੇਕਰ ਦੇਖਿਆ ਜਾਵੇ ਤਾਂ ਪੰਛੀਆਂ ਅਤੇ ਜਾਨਵਰਾਂ ਦਾ ਕੀ ਹਾਲ ਹੋਵੇਗਾ। ਉਹ ਬੇਜ਼ਬਾਨ ਪੰਛੀ ਗਰਮੀ ਅਤੇ ਪਿਆਸ ਨਾਲ ਮਰ ਜਾਂਦੇ ਹਨ। ਇਸ ਲਈ ਆਪਣੇ ਘਰਾਂ ਦੇ ਬਾਹਰ ਅਤੇ ਛੱਤਾਂ ਉੱਪਰ ਪਾਣੀ ਅਤੇ ਕੁਝ ਖਾਣ ਲਈ ਜ਼ਰੂਰ ਰੱਖਣਾ ਚਾਹੀਦਾ ਹੈ। ਉਹ ਬੋਲ ਤਾਂ ਨਹੀਂ ਸਕਦੇ ਪਰ ਸਾਨੂੰ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਦਿਖਾਉਣੀ ਚਾਹੀਦੀ ਹੈ।


-ਮਨਪ੍ਰੀਤ ਕੌਰ
ਕੇ.ਐਮ.ਵੀ. ਕਾਲਜ, ਜਲੰਧਰ।


ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ
ਇਨ੍ਹਾਂ ਦਿਨਾਂ ਵਿਚ ਜਦੋਂ ਕੋਰੋਨਾ ਦਾ ਦੌਰ ਚਰਮ ਸੀਮਾ 'ਤੇ ਪੁੱਜ ਚੁੱਕਾ ਹੈ ਅਤੇ ਲੋਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਆਏ ਦਿਨ ਹੋ ਰਿਹਾ ਵਾਧਾ ਵੱਡੀ ਚਿੰਤਾ ਦਾ ਵਿਸ਼ਾ ਹੈ। ਜਦੋਂ ਵੀ ਤੇਲ ਕੀਮਤਾਂ ਵਧਦੀਆਂ ਹਨ ਤਾਂ ਜ਼ਰੂਰੀ ਵਸਤੂਆਂ ਦੇ ਭਾੜੇ ਵਿਚ ਵੀ ਵਾਧਾ ਹੁੰਦਾ ਹੈ ਅਤੇ ਉਹ ਵਾਧਾ ਮਹਿੰਗਾਈ ਦਾ ਕਾਰਨ ਬਣਦਾ ਹੈ। ਕਿਉਂਕਿ ਵਸਤੂਆਂ ਦੇ ਅਸਲ ਰੇਟਾਂ ਵਿਚ ਭਾੜੇ ਦਾ ਵਾਧਾ ਵੀ ਸ਼ਾਮਿਲ ਹੋ ਜਾਂਦਾ ਹੈ, ਜਿਸ ਨਾਲ ਜਨਤਾ ਜੋ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੀ ਹੈ, ਉੱਪਰ ਇਹ ਵਾਧੂ ਭਾਰ ਪੈਂਦਾ ਹੈ ਭਾਵ ਲੋਕਾਂ ਦੀ ਕੋਰੋਨਾ ਮਹਾਂਮਾਰੀ ਕਾਰਨ ਡਗਮਗਾ ਰਹੀ ਆਰਥਿਕਤਾ ਹੋਰ ਨਾਜ਼ੁਕ ਦੌਰ ਵਿਚ ਪਹੁੰਚ ਜਾਂਦੀ ਹੈ। ਬਿਨਾਂ ਸ਼ੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਿਹਾ ਇਹ ਵਾਧਾ ਦੇਸ਼ ਦੀ ਜਨਤਾ, ਖ਼ਾਸ ਕਰਕੇ ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕਾਂ ਦੀ ਆਰਥਿਕਤਾ ਨਾਲ ਜਿਥੇ ਖਿਲਵਾੜ ਹੈ, ਉਥੇ ਉਨ੍ਹਾਂ ਨਾਲ ਵੱਡਾ ਧੱਕਾ ਅਤੇ ਬੇਇਨਸਾਫ਼ੀ ਵੀ ਹੈ। ਸੋ, ਸਮੇਂ ਦੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਜਿਵੇਂ-ਕਿਵੇਂ ਇਸ ਕੋਰੋਨਾ ਦੇ ਨਾਜ਼ੁਕ ਦੌਰ ਵਿਚ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿਚ ਕਿਸੇ ਵੀ ਢੰਗ ਨਾਲ ਕੋਈ ਵਾਧਾ ਨਾ ਹੋਣ ਦੇਣ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਜਾਗ ਕੁੰਭਕਰਨੀ ਨੀਂਦ ਸੁੱਤੀਏ ਸਰਕਾਰੇ
ਅੱਜ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਕਿਸਾਨੀ ਸੰਘਰਸ਼ ਨੂੰ ਸ਼ੁਰੂ ਹੋਇਆਂ। ਜਦੋਂ ਇਹ ਸ਼ੁਰੂ ਹੋਇਆ ਸੀ ਤਾਂ ਲਗਦਾ ਨਹੀਂ ਸੀ ਕਿ ਇਸ ਦਾ ਹੱਲ ਨਿਕਲਣ ਵਿਚ ਏਨਾ ਜ਼ਿਆਦਾ ਸਮਾਂ ਲੱਗੇਗਾ। ਸਾਡੀ ਸਰਕਾਰ ਬਗਲੇ ਦੀ ਨਿਆਈ ਅੱਖਾਂ ਮੀਚੀ ਬੈਠੀ ਹੈ। ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਸ਼ਾਇਦ ਉਹ ਇਹ ਸੋਚੀ ਬੈਠੀ ਹੈ ਕਿ ਸਮੱਸਿਆ ਆਪਣੇ-ਆਪ ਖ਼ਤਮ ਹੋ ਜਾਵੇਗੀ। ਕਦੋਂ ਜਾਗੇਗੀ ਸਰਕਾਰ? ਜਦੋਂ ਸਾਰੇ ਕਿਸਾਨ ਮੌਤ ਦੇ ਮੂੰਹ ਵਿਚ ਚਲੇ ਜਾਣਗੇ? ਅਸੀਂ ਸਰਕਾਰ ਆਪ ਚੁਣਦੇ ਹਾਂ ਇਸ ਲਈ ਸਰਕਾਰ ਸਾਡੇ ਲਈ ਜਵਾਬਦੇਹ ਹੁੰਦੀ ਹੈ। ਅੱਜ ਹਰੇਕ ਵਿਅਕਤੀ ਦਾ ਇਹੀ ਸਵਾਲ ਹੈ ਕਿ ਮੋਦੀ ਜੀ ਤੁਹਾਨੂੰ ਕਿਸਾਨਾਂ ਦੇ ਮਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ? ਜਿਨ੍ਹਾਂ ਦੇ ਮਰ ਰਹੇ ਹਨ, ਉਨ੍ਹਾਂ ਤੋਂ ਪੁੱਛ ਕੇ ਦੇਖੋ ਕਿ ਕੀ ਬੀਤਦੀ ਹੈ ਉਨ੍ਹਾਂ 'ਤੇ। ਕਈਆਂ ਦੇ ਤਾਂ ਘਰ ਚਲਾਉਣ ਵਾਲਾ ਵੀ ਕੋਈ ਨਹੀਂ ਰਿਹਾ। ਸਰਕਾਰ ਚੰਦ ਕੁ ਧਨਾਢ ਲੋਕਾਂ ਦੀ ਖਾਤਰ ਪੂਰੇ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ। ਜਨਤਾ ਆਪਣੀ ਬਣਾਈ ਸਰਕਾਰ ਤੋਂ ਇਹ ਕਦੀ ਵੀ ਉਮੀਦ ਨਹੀਂ ਰੱਖਦੀ ਕਿ ਉਸ ਨੂੰ ਜ਼ਬਰਦਸਤੀ ਉਹ ਚੀਜ਼ ਪਰੋਸੀ ਜਾਵੇ, ਜੋ ਉਸ ਨੂੰ ਪਸੰਦ ਹੀ ਨਹੀਂ। ਇਸ ਲਈ ਸਰਕਾਰ ਨੂੰ ਕਿਸਾਨਾਂ ਨਾਲ ਮੁੜ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਕੋਈ ਨਿਰਣਾ ਲੈਣਾ ਚਾਹੀਦਾ ਹੈ।


-ਬਲਵਿੰਦਰਜੀਤ ਕੌਰ
ਚੱਕਲਾਂ (ਰੋਪੜ)।

10-06-2021

 ਮਨੁੱਖੀ ਅਧਿਕਾਰਾਂ ਦੀ ਉਲੰਘਣਾ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜੇਲ੍ਹਾਂ ਵਿਚ ਭੀੜ ਘਟਾਉਣ ਲਈ ਕੈਦੀਆਂ ਨੂੰ ਪੈਰੋਲ ਉਤੇ ਰਿਹਾ ਕਰਨ ਦੇ ਹੁਕਮ ਦਿੱਤੇ ਹਨ। ਪਿਛਲੇ ਸਾਲ ਮਾਰਚ ਮਹੀਨੇ ਵੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਬਣੀ ਇਕ ਉੱਚ ਤਾਕਤੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੀ ਸੀ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 60 ਸਾਲ ਤੋਂ ਉੱਪਰ ਮੁਜਰਮਾਂ ਅਤੇ ਵਿਚਾਰ ਅਧੀਨ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਪਰ ਅਫਸੋਸ ਮੋਦੀ ਸਰਕਾਰ ਵਲੋਂ ਇਸ ਸਬੰਧੀ ਹੁਣ ਤੱਕ ਪੱਖਪਾਤੀ ਵਤੀਰਾ ਅਪਣਾਇਆ ਗਿਆ ਹੈ।
ਦਿੱਲੀ ਯੂਨੀਵਰਸਿਟੀ ਦੇ ਪ੍ਰੋ: ਜੀ.ਐਨ. ਸਾਈਬਾਬਾ ਜੋ ਕਿ ਸਰੀਰ ਤੋਂ ਨੱਬੇ ਫ਼ੀਸਦੀ ਅਪਾਹਜ ਹਨ ਅਤੇ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਦੇ ਇਕ ਝੂਠੇ ਕੇਸ ਤਹਿਤ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ, ਨੂੰ ਪੈਰੋਲ ਉਤੇ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸ ਦੇ ਇਲਾਵਾ 84 ਸਾਲ ਦੇ ਪਾਦਰੀ ਸਟੈਨ ਸਵਾਮੀ ਜੋ ਕਿ ਕੋਰੋਨਾ ਪੋਜ਼ੀਟਿਵ ਪਾਏ ਗਏ ਹਨ, ਵਕੀਲ ਸੁਧਾ ਭਾਰਦਵਾਜ, ਸਮਾਜਿਕ ਕਾਰਕੁੰਨ ਗੌਤਮ ਨਵਲੱਖਾ, ਵਕੀਲ ਅਰੁਣ ਫਰੇਰਾ, ਪ੍ਰੋ: ਆਨੰਦ ਤੇਲਤੂੰਬੜੇ, ਪ੍ਰੋ: ਹਨੀ ਬਾਬੂ, ਪ੍ਰੋ: ਰੋਨਾ ਵਿਲਸਨ, ਸੁਧੀਰ ਧਾਵਲੇ, ਸੁਰਿੰਦਰ ਗਾਡਲਿੰਗ ਆਦਿ ਅਤੇ ਹੋਰ ਕਈ ਨਾਮਵਰ ਪੱਤਰਕਾਰ, ਬੁੱਧੀਜੀਵੀ ਅਤੇ ਲੇਖਕ ਜੋ ਭੀਮਾ ਕੋਰੇਗਾਓਂ ਹਿੰਸਾ ਦੇ ਝੂਠੇ ਕੇਸ ਵਿਚ ਕਈ ਮਹੀਨਿਆਂ ਤੋਂ ਜੇਲ੍ਹਾਂ ਵਿਚ ਨਾਜਾਇਜ਼ ਹੀ ਨਜ਼ਰਬੰਦ ਹਨ ਅਤੇ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹਨ, ਨੂੰ ਵੀ ਮੋਦੀ ਸਰਕਾਰ ਵਲੋਂ ਜਾਣਬੁੱਝ ਕੇ ਜ਼ਮਾਨਤ ਉਤੇ ਰਿਹਾਅ ਨਹੀਂ ਕੀਤਾ ਜਾ ਰਿਹਾ ਜਦਕਿ ਜਾਂਚ ਏਜੰਸੀਆਂ ਇਨ੍ਹਾਂ ਦੇ ਖਿਲਾਫ਼ ਅਦਾਲਤ ਵਿਚ ਹੁਣ ਤੱਕ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀਆਂ। ਮੋਦੀ ਸਰਕਾਰ ਦੀ ਅਜਿਹੀ ਕਾਰਵਾਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਨਾਲ-ਨਾਲ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਸਰਾਸਰ ਉਲੰਘਣਾ ਹੈ ਜਿਸ ਦੇ ਖਿਲਾਫ਼ ਜਮਹੂਰੀ ਤਾਕਤਾਂ ਨੂੰ ਹਰ ਪੱਧਰ 'ਤੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।


-ਸੁਮੀਤ ਸਿੰਘ।


ਬਿਜਲਈ ਮੀਡੀਆ ਅਤੇ ਖ਼ਬਰਾਂ
ਬਿਜਲਈ ਮੀਡੀਆ 'ਤੇ ਰੋਜ਼ਾਨਾ ਦਿਖਾਈਆਂ ਜਾਣ ਵਾਲੀਆਂ ਖ਼ਬਰਾਂ ਜੋ ਕਿ ਅਕਸਰ ਜ਼ਿਆਦਾਤਰ ਕੋਰੋਨਾ 'ਤੇ ਹੁੰਦੀਆਂ ਹਨ, ਨੂੰ ਲਗਾਤਾਰ ਦੇਖਣ ਨਾਲ ਕਈ ਲੋਕਾਂ 'ਤੇ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਅਕਸਰ ਜਦੋਂ ਅਸੀਂ ਹਸਪਤਾਲਾਂ, ਸ਼ਮਸ਼ਾਨਘਾਟਾਂ, ਐਂਬੂਲੈਂਸਾਂ ਦੇ ਦ੍ਰਿਸ਼ ਵਾਰ-ਵਾਰ ਫੇਸਬੁੱਕ, ਵਟਸਐਪ, ਟੀ.ਵੀ. 'ਤੇ ਦੇਖਦੇ ਹਾਂ, ਉਸ ਸਮੇਂ ਜੇਕਰ ਸਾਡਾ ਕੋਈ ਸਾਥੀ ਜਾਂ ਰਿਸ਼ਤੇਦਾਰ ਕੋਰੋਨਾ ਪਾਜ਼ੀਟਿਵ ਹੈ, ਤਾਂ ਸਾਡਾ ਘਬਰਾਹਟ ਵਿਚ ਆਉਣਾ ਸੁਭਾਵਿਕ ਹੈ, ਭਾਵੇਂ ਮੀਡੀਆ ਵਲੋਂ ਇਨ੍ਹਾਂ ਨੂੰ ਦਿਖਾਉਣ ਦਾ ਮਤਲਬ ਲੋਕਾਂ ਨੂੰ ਸੁਚੇਤ ਕਰਨਾ ਹੈ ਪਰ ਸਾਨੂੰ ਹਰ ਸਮੇਂ ਇਸ ਤਰ੍ਹਾਂ ਦੀਆਂ ਖ਼ਬਰਾਂ ਦੇਖਣ ਤੋਂ ਖ਼ੁਦ ਹੀ ਬਚਣਾ ਹੋਵੇਗਾ। ਉਥੇ ਕੋਰੋਨਾ ਪਾਜ਼ੀਟਿਵ ਹੋ ਚੁੱਕੇ ਸਾਥੀ ਜੋ ਕਿ ਹੁਣ ਨੈਗੇਟਿਵ ਹੋ ਗਏ ਹਨ, ਦੇ ਨਾਲ ਵੀ ਸਾਨੂੰ ਘ੍ਰਿਣਾ ਨਹੀਂ ਕਰਨੀ ਚਾਹੀਦੀ, ਸਗੋਂ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।


-ਕੰਵਰਦੀਪ ਸਿੰਘ ਭੱਲਾ (ਪਿੱਪਲਾਂ ਵਾਲਾ)
ਇੰਚਾਰਜ, ਅੰਕੜਾ ਸ਼ਾਖਾ ਸਹਿਕਾਰੀ ਬੈਂਕ, ਮੁੱਖ ਦਫ਼ਤਰ, ਹੁਸ਼ਿਆਰਪੁਰ।


ਹਨੇਰੀ ਝੱਖੜ ਬਨਾਮ ਬਿਜਲੀ
ਪਿਛਲੇ ਦਿਨੀਂ ਪੰਜਾਬ ਵਿਚ ਹਨੇਰੀ ਝੱਖੜ ਆਇਆ, ਜਿਸ ਦਾ ਅਸਰ ਪੰਜਾਬ ਦੇ ਕਈ ਹਿੱਸਿਆਂ ਵਿਚ ਵੇਖਣ ਨੂੰ ਮਿਲਿਆ। ਮੈਂ ਤੇ ਮੇਰੀ ਪਤਨੀ ਆਪਣੇ ਵੱਡੇ ਬੇਟੇ ਕੋਲ ਖਰੜ ਰਹਿਣ ਆਏ ਹੋਏ ਸਾਂ। ਰਾਤ 10 ਵਜੇ ਦੀ ਬਿਜਲੀ ਗਈ ਹੋਈ ਸੀ। ਸਵੇਰੇ 6 ਵਜੇ ਮੇਰੇ ਬੇਟੇ ਨੇ ਫੋਨ 'ਤੇ ਆਪਣੀ ਸ਼ਿਕਾਇਤ ਦਰਜ ਕਰਾਈ। ਉਨ੍ਹਾਂ ਨੇ ਫੋਨ 'ਤੇ ਦੱਸਿਆ ਕਿ 9.30 ਵਜੇ ਬਿਜਲੀ ਆ ਜਾਵੇਗੀ। ਦਸ ਵਜੇ ਤੱਕ ਫੋਨ ਕੀਤਾ, ਉਨ੍ਹਾਂ ਨੇ ਕਿਹਾ ਕਿ ਅਜੇ ਉਡੀਕ ਕਰੋ, ਦੁਪਹਿਰ ਇਕ ਵਜੇ ਆਏਗੀ। ਫਿਰ ਦੋ ਵਜੇ ਫੋਨ ਕੀਤਾ, ਉਨ੍ਹਾਂ ਨੇ ਕਿਹਾ ਸ਼ਾਮ ਚਾਰ ਵਜੇ ਆਏਗੀ। ਸ਼ਾਮ ਪੰਜ ਵੱਜ ਕੇ ਤੀਹ ਮਿੰਟ ਤੱਕ ਵੀ ਬਿਜਲੀ ਅਜੇ ਨਹੀਂ ਆਈ ਸੀ। ਬਿਜਲੀ ਗਏ ਨੂੰ ਲਗਪਗ 18 ਘੰਟੇ ਹੋ ਗਏ ਸੀ। ਮੈਂ ਦਿਲ ਦਾ ਮਰੀਜ਼ ਹਾਂ ਤੇ ਮੇਰੀ ਪਤਨੀ ਕੈਂਸਰ ਦੀ ਮਰੀਜ਼ ਹੈ। ਅਸੀਂ ਦੋਵੇਂ ਜੀਅ ਮਰੀਜ਼ ਹੋਣ ਕਰਕੇ ਸਾਡੀ ਸਿਹਤ ਵੀ ਖ਼ਰਾਬ ਰਹੀ। ਮੇਰੇ ਕਹਿਣ 'ਤੇ ਮੇਰਾ ਬੇਟਾ ਵਾਰ-ਵਾਰ ਸ਼ਿਕਾਇਤ ਕਰੀ ਜਾ ਰਿਹਾ ਸੀ ਪਰ ਸਭ ਵਿਅਰਥ। ਖਰੜ ਉਪ ਮੰਡਲ ਅਫ਼ਸਰ ਦੇ ਧਿਆਨ ਵਿਚ ਆਪਣੀਆਂ ਮੁਸ਼ਕਿਲਾਂ ਦਾ ਉਪਰਾਲਾ ਕੀਤਾ ਹੈ। ਮੇਰੇ ਵਾਂਗ ਹਜ਼ਾਰਾਂ ਬਜ਼ੁਰਗਾਂ ਅਤੇ ਬੱਚਿਆਂ ਨੇ ਇਸ ਮੁਸ਼ਕਿਲ ਦਾ ਸਾਹਮਣਾ ਕੀਤਾ।


-ਜੋਗਿੰਦਰ ਭਾਟੀਆ, ਖਰੜ।


ਅਨਾਥ ਬੱਚਿਆਂ ਦਾ ਦੁਖਾਂਤ
ਲਗਦਾ ਹੈ ਕਿ ਜੀਵਨ ਦਾ ਕੋਈ ਪੱਖ ਕੋਰੋਨਾ ਦੀ ਮਾਰ ਤੋਂ ਅਛੂਤਾ ਨਹੀਂ ਰਿਹਾ। ਹਰ ਪਾਸੇ ਮੌਤ ਅਤੇ ਮੌਤ ਦਾ ਖੌਫ਼ ਦਨਦਨਾਉਂਦਾ ਫਿਰ ਰਿਹਾ ਹੈ। ਜਾਨੀ-ਮਾਨੀ ਨੁਕਸਾਨ ਦਾ ਕੋਈ ਹਿਸਾਬ ਹੀ ਨਹੀਂ ਰਹਿ ਗਿਆ। ਉਨ੍ਹਾਂ ਬੱਚਿਆਂ ਦਾ ਮਹਾਂਮਾਰੀ ਨੇ ਵੱਧ ਨੁਕਸਾਨ ਕੀਤਾ ਹੈ, ਜਿਨ੍ਹਾਂ ਦੇ ਮਾਂ-ਬਾਪ ਹਮੇਸ਼ਾ ਲਈ ਦੂਰ ਹੋ ਗਏ। ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕੇਗਾ। ਅੱਜਕਲ੍ਹ ਦੇ ਇਕਹਿਰੇ ਪਰਿਵਾਰਾਂ ਵਿਚ ਬੱਚਿਆਂ ਦਾ ਜੀਵਨ ਆਪਣੇ ਮਾਂ-ਬਾਪ ਦੁਆਲੇ ਹੀ ਘੁੰਮਦਾ ਹੁੰਦਾ ਹੈ। ਮਹਾਂਮਾਰੀ ਕਾਰਨ ਅਜਿਹੇ ਬਹੁਤ ਸਾਰੇ ਪਰਿਵਾਰਾਂ ਦੀ ਹੱਸਦੀ-ਖੇਡਦੀ ਦੁਨੀਆ ਪਲਾਂ ਵਿਚ ਹੀ ਉਜੜ ਗਈ ਹੈ। ਇਨ੍ਹਾਂ ਬੱਚਿਆਂ ਪ੍ਰਤੀ ਸਰਕਾਰ ਅਤੇ ਸਮਾਜ ਦੀ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ। ਸਰਕਾਰ ਨੇ ਇਨ੍ਹਾਂ ਮਾਸੂਮਾਂ ਦੇ ਦੁੱਖ ਨੂੰ ਸਮਝਣ 'ਚ ਕਾਫੀ ਸਮਾਂ ਲਾ ਦਿੱਤਾ ਹੈ। ਮਾਪੇ ਗੁਆ ਚੁੱਕੇ ਬੱਚਿਆਂ ਦੀ ਜ਼ਿੰਦਗੀ ਨੂੰ ਸੰਭਾਲਣ ਲਈ ਅਜਿਹੇ ਹਰੇਕ ਬੱਚੇ ਨੂੰ ਜਿਸ ਵੀ ਕਿਸੇ ਚੀਜ਼ ਜਾਂ ਪੈਸਿਆਂ ਦੀ ਜ਼ਰੂਰਤ ਹੋਵੇ, ਜਲਦੀ ਪੂਰਾ ਕਰਨਾ ਚਾਹੀਦਾ ਹੈ। ਇਨ੍ਹਾਂ ਅਨਾਥ ਅਤੇ ਉਖੜੇ ਹਾਲਾਤ ਵਿਚ ਬੱਚਿਆਂ ਦਾ ਹੱਥ ਹੋਰ ਵੀ ਨਿੱਘ ਨਾਲ ਫੜਨ ਦੀ ਲੋੜ ਹੈ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।

09-06-2021

 ਜਦੋਂ ਜ਼ਮੀਰ ਜਾਗਦੀ ਹੈ

ਰਾਜ ਕਰਤਾ ਕੇਂਦਰੀ ਸਰਕਾਰ ਹੋਵੇ ਜਾਂ ਕਿਸੇ ਰਾਜ ਦੀ ਸਰਕਾਰ ਹੋਵੇ, ਸਵਾ ਚਾਰ ਸਾਲ ਬਾਅਦ ਕਈ ਵਿਧਾਇਕ ਜਾਂ ਸੰਸਦ ਮੈਂਬਰ ਦੀ ਅਚਾਨਕ ਜ਼ਮੀਰ ਜਾਗਣ ਲਗਦੀ ਹੈ। ਤਿੰਨ ਮਹੀਨੇ ਖੂਬ ਆਪਣੀ ਹੀ ਸਰਕਾਰ ਅਤੇ ਪਾਰਟੀ ਦੀਆਂ ਨੀਤੀਆਂ ਖਿਲਾਫ਼ ਗਰਮ ਬਿਆਨ ਦਾਗੇ ਜਾਂਦੇ ਹਨ। ਲੋਕ ਕਚਹਿਰੀ ਵਿਚ ਦੁਬਾਰਾ ਵੋਟਾਂ ਮੰਗਣ ਦਾ ਡਰ ਸਤਾਉਣ ਲਗਦਾ ਹੈ। ਇੰਜ ਲਗਦਾ ਹੈ ਇਹ ਬੰਦਾ ਸੱਚ ਬੋਲਦਾ ਹੈ। ਇਸ ਤਰ੍ਹਾਂ ਸਾਢੇ ਚਾਰ ਸਾਲ ਪੂਰੇ ਹੋਣ ਬਾਅਦ ਇਹ ਮੈਂਬਰ ਅਸਤੀਫ਼ਾ ਦਿੰਦੇ ਹਨ। ਇਨ੍ਹਾਂ ਦੀ ਪੈਨਸ਼ਨ ਲੱਗਣ ਦੀ ਸਰਕਾਰੀ ਯੋਗਤਾ ਪੂਰੀ ਹੋ ਜਾਂਦੀ ਹੈ। ਅਸਤੀਫ਼ਾ ਕਈ ਮਹੀਨੇ ਮਨਜ਼ੂਰ ਨਾ ਹੋਵੇ, ਕੋਸ਼ਿਸ਼ ਕੀਤੀ ਜਾਂਦੀ ਹੈ। ਹਰ ਵਾਰ ਇਸ ਤਰ੍ਹਾਂ ਲੋਕ ਦੁਬਾਰਾ ਆਸ ਨਾਲ ਵੋਟਾਂ ਪਾਉਂਦੇ ਹਨ। ਸਰਕਾਰ ਨੂੰ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਤਾਂ ਕਿ ਲੋਕਾਂ ਦਾ ਵਿਸ਼ਵਾਸ ਲੋਕਤੰਤਰ ਵਿਚ ਬਣਿਆ ਰਹੇ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਮਲੇਰਕੋਟਲਾ, ਪੰਜਾਬ।

ਪੁਲਿਸ ਮੁਖੀ ਦੇ ਧਿਆਨ ਹਿਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੂੰ ਇਸ ਗੱਲ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦੇਣਾ ਹੋਵੇਗਾ ਕਿ ਕਈ ਪੁਲਿਸ ਨਾਕਿਆਂ 'ਤੇ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਮਾਸਕ ਨਾ ਪਾਉਣ ਦੇ ਬਦਲੇ ਚਾਲਾਨ ਕੱਟਣ ਲਈ ਕਾਰਾਂ ਵਾਲਿਆਂ ਨੂੰ ਘੇਰਦੇ ਹਨ ਅਤੇ ਕਾਰ ਵਿਚ ਸਵਾਰ ਇਕੱਲੇ ਵਿਅਕਤੀ ਨੂੰ ਵੀ ਮਾਸਕ ਨਾ ਪਾਉਣ ਦੇ ਬਦਲੇ ਚਾਲਾਨ ਕਰਨ ਲਈ ਆਖਦੇ ਹਨ। ਸੋ, ਮੁੱਖ ਮੰਤਰੀ ਸਾਹਿਬ, ਡੀ.ਜੀ.ਪੀ. ਸਾਹਿਬ ਨੂੰ ਬੇਨਤੀ ਹੈ ਕਿ ਇਸ ਸਬੰਧੀ ਧਿਆਨ ਦੇਣ ਅਤੇ ਆਪਣੇ ਅਧਿਕਾਰੀਆਂ ਕਰਮਚਾਰੀਆਂ ਨੂੰ ਆਮ ਕਾਰ ਸਵਾਰਾਂ ਨੂੰ ਤੰਗ ਨਾ ਕਰਨ ਸਬੰਧੀ ਹਦਾਇਤਾਂ ਜਾਰੀ ਕਰਨ।

-ਹਰਮਨ ਬਰਨਾਲਾ
ਚੇਅਰਮੈਨ ਬਾਪੂ ਕਾਕਾ ਸਿੰਘ ਵਜੀਦਕੇ ਲੋਕ ਸੇਵਾ ਕਲੱਬ, ਬਰਨਾਲਾ।

ਹਦਾਇਤਾਂ ਦੀ ਪਾਲਣਾ

ਅੱਜਕਲ੍ਹ ਸਾਰੇ ਦੇਸ਼ ਵਿਚ ਕੋਰੋਨਾ ਸੰਕਟ ਚੱਲ ਰਿਹਾ ਹੈ। ਇਸ ਕੋਰੋਨਾ ਨਾਂਅ ਦੀ ਬਿਮਾਰੀ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਮੁਸ਼ਕਿਲ ਵਿਚ ਪਾ ਕੇ ਰੱਖ ਦਿੱਤਾ ਹੈ। ਕਾਰੋਬਾਰ ਠੱਪ ਹੋ ਰਹੇ ਹਨ। ਕਈ ਜ਼ਿੰਦਗੀਆਂ ਕੋਰੋਨਾ ਦੀ ਲਪੇਟ ਵਿਚ ਆ ਕੇ ਸੰਸਾਰ ਤੋਂ ਰੁਖ਼ਸਤ ਹੋ ਰਹੀਆਂ ਹਨ। ਹਰੇਕ ਦੇ ਚਿਹਰੇ 'ਤੇ ਤਣਾਅ ਨਜ਼ਰ ਆ ਰਿਹਾ ਹੈ। ਸਰਕਾਰਾਂ ਅਤੇ ਸਿਹਤ ਵਿਭਾਗ ਇਸ ਸੰਕਟ ਤੋਂ ਨਜਿੱਠਣ ਲਈ ਪੂਰੀ ਵਾਹ ਲਾ ਰਹੀਆਂ ਹਨ। ਇਸ ਸੰਕਟ ਦੀ ਘੜੀ ਵਿਚ ਸਿਹਤ ਵਿਭਾਗ ਦੇ ਨਿਯਮਾਂ ਅਤੇ ਸਰਕਾਰਾਂ ਵਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।
ਹਰੇਕ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਸਮੇਂ-ਸਮੇਂ 'ਤੇ ਹੱਥ ਧੋਵੇ, ਮਾਸਕ ਪਾ ਕੇ ਰੱਖੇ ਅਤੇ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖੇ। ਜੇਕਰ ਹਰੇਕ ਇਨਸਾਨ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਸਰਕਾਰਾਂ ਦੇ ਆਦੇਸ਼ਾਂ ਅਨੁਸਾਰ ਚੱਲੇ, ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ ਦੇ ਨਾਲ-ਨਾਲ ਸਮਾਜ ਦਾ ਵੀ ਧਿਆਨ ਰੱਖੇ ਤਾਂ ਮੁਸ਼ਕਿਲ ਦੀ ਇਹ ਘੜੀ ਆਰਾਮ ਨਾਲ ਨਿਕਲ ਸਕਦੀ ਹੈ। ਇਸ ਦੇ ਨਾਲ ਹੀ ਹਰੇਕ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਰੋਜ਼ਾਨਾ ਸਵੇਰੇ ਉੱਠ ਕੇ ਪਰਮਾਤਮਾ ਪਾਸ ਅਰਦਾਸ ਕਰੇ। ਪਰਮਾਤਮਾ ਅਜਿਹੀ ਕਿਰਪਾ ਕਰੇ ਕਿ ਸਾਰੀ ਸ੍ਰਿਸ਼ਟੀ ਵਿਚ ਸੁਖ ਸ਼ਾਂਤੀ ਹੋਵੇ।

-ਮਲਟੀ
ਅਧਿਆਪਕਾ, ਸੇਂਟ ਥੌਮਸ, ਕੌਨਵੈਂਟ ਸਕੂਲ, ਰਾਜਾਸਾਂਸੀ।

ਬੇਮਿਸਾਲ ਮੋਰਚਾ

ਦਿੱਲੀ ਮੋਰਚਾ ਨਿਰਸੰਦੇਹ ਇਕ ਇਤਿਹਾਸਕ ਤੇ ਬੇਮਿਸਾਲ ਮੋਰਚਾ ਹੈ। ਇਸ ਨੇ ਜਿਥੇ ਕਿਰਤੀ ਕਿਸਾਨ ਨੂੰ ਆਪਣੇ ਹੱਕਾਂ ਪ੍ਰਤੀ ਹੋਰ ਸੁਚੇਤ ਕੀਤਾ ਹੈ, ਉਥੇ ਸਮੇਂ ਦੀਆਂ ਸਰਕਾਰਾਂ ਦਾ ਮੁਖੌਟਾ ਲਾਹ ਕੇ ਲੋਕਾਂ ਦੀ ਕਚਹਿਰੀ ਵਿਚ ਲਿਆ ਖੜ੍ਹਾ ਕੀਤਾ ਹੈ। ਇਸ ਨੇ ਆਪਣੇ ਨਤੀਜੇ ਦੇਣੇ ਆਰੰਭ ਦਿੱਤੇ ਹਨ। ਪੰਜਾਬ ਪਹਿਲਾਂ ਵੀ ਦੇਸ਼ ਦਾ ਰਾਹ-ਦਸੇਰਾ ਰਿਹਾ ਹੈ ਤੇ ਹੁਣ ਵੀ ਹੱਕ-ਸੱਚ ਦੀ ਲੜਾਈ ਵਿਚ ਮੋਹਰੀ ਹੈ। ਇਹ ਸਭ ਗੁਰੂਆਂ ਦੀ ਸਪਿਰਟ ਦਾ ਹੀ ਪ੍ਰਭਾਵ ਹੈ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫਰੀਦਕੋਟ।

ਪਾਣੀ ਦਾ ਗੰਭੀਰ ਸੰਕਟ

ਅਸੀਂ ਕਿਸੇ ਕੀਮਤੀ ਚੀਜ਼ ਦੀ ਕਦਰ ਉਦੋਂ ਹੀ ਕਰਦੇ ਹਾਂ ਜਦੋਂ ਉਹ ਸਾਡੇ ਕੋਲੋਂ ਖੁਸ ਜਾਂਦੀ ਹੈ। ਇਨ੍ਹਾਂ ਵਿਚੋਂ ਪਾਣੀ ਇਕ ਅਮੁੱਲ ਚੀਜ਼ ਹੈ। ਅੱਜ ਪੰਜਾਬ ਵਿਚ ਪਾਣੀ ਦਾ ਪੱਧਰ ਕਾਫੀ ਨੀਵਾਂ ਜਾਣ ਕਰਕੇ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਧਰਤੀ ਹੇਠਲੇ ਪਾਣੀ ਸਬੰਧੀ ਮੰਤਰਾਲਾ ਵੀ ਸਾਨੂੰ ਕਈ ਵਾਰ ਸਾਵਧਾਨ ਕਰ ਚੁੱਕਾ ਹੈ। ਪੰਜਾਬ ਦੇ 138 ਬਲਾਕਾਂ ਵਿਚੋਂ 109 ਬਲਾਕਾਂ ਵਿਚ ਪਾਣੀ ਦਾ ਪੱਧਰ ਬਹੁਤ ਹੀ ਜ਼ਿਆਦਾ ਥੱਲੇ ਚਲਿਆ ਗਿਆ ਹੈ। ਇਸ ਦਾ ਮੁੱਖ ਕਾਰਨ ਭਾਵੇਂ ਝੋਨੇ ਦੀ ਬਿਜਾਈ ਹੈ ਪਰ ਸਨਅਤਾਂ ਦੇ ਨਾਲ-ਨਾਲ ਆਮ ਜਨਤਾ ਵਲੋਂ ਵੀ ਪਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਝੋਨੇ ਦਾ ਸਹੀ ਬਦਲ ਦੇਣ ਵਿਚ ਵੀ ਸਰਕਾਰਾਂ ਨਾਕਾਮਯਾਬ ਰਹੀਆਂ ਹਨ। ਮਜਬੂਰ ਹੋ ਕੇ ਹੀ ਉਹ ਝੋਨੇ ਦੀ ਖੇਤੀ ਕਰ ਰਹੇ ਹਨ। ਜਿਵੇਂ ਅੱਜ ਆਕਸੀਜਨ ਦੀ ਘਾਟ ਕਾਰਨ ਲੋਕ ਤੜਫ਼-ਤੜਫ਼ ਕੇ ਮਰ ਰਹੇ ਹਨ, ਉਸੇ ਤਰ੍ਹਾਂ ਜੇ ਅਸੀਂ ਪਾਣੀ ਦੀ ਦੁਰਵਰਤੋਂ ਨਾ ਰੋਕੀ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਅਸੀਂ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹੋਵਾਂਗੇ। ਜੇ ਅੱਜ ਸਮਾਜ ਦੇ ਹਰੇਕ ਵਰਗ ਨੇ ਪਾਣੀ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਫਿਰ ਪਛਤਾਉਣ ਤੋਂ ਸਿਵਾ ਕੁਝ ਵੀ ਪੱਲੇ ਨਹੀਂ ਪਵੇਗਾ।

-ਬਲਵਿੰਦਰ ਜੀਤ ਕੌਰ
ਚੱਕਲਾਂ (ਰੋਪੜ)।

08-06-2021

 ਵਾਤਾਵਰਨ ਸ਼ੁੱਧ ਰੱਖਣ ਲਈ

ਮਨੁੱਖ ਇਸ ਧਰਤੀ 'ਤੇ ਕੁਦਰਤ ਵਲੋਂ ਦਿੱਤਾ ਗਿਆ ਇਕ ਅਜੀਬ ਤੋਹਫ਼ਾ ਹੈ, ਇਸ ਲਈ ਸਾਨੂੰ ਕੁਦਰਤ ਦੀ ਬਣਾਈ ਸ੍ਰਿਸ਼ਟੀ ਮੁਤਾਬਿਕ ਹੀ ਚੱਲਣਾ ਚਾਹੀਦਾ ਹੈ ਕੀ ਕੁਦਰਤ ਦੀ ਬਣਾਈ ਸ੍ਰਿਸ਼ਟੀ ਨੂੰ ਬਦਲਣਾ ਠੀਕ ਹੈ? ਬਿਲਕੁਲ ਨਹੀਂ ਪਰ ਅੱਜ ਦਾ ਮਨੁੱਖ ਦਾ ਕੁਦਰਤ ਦੀ ਸ੍ਰਿਸ਼ਟੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਮਨੁੱਖੀ ਜ਼ਿੰਦਗੀ ਲਈ ਬਹੁਤ ਹੀ ਘਾਤਕ ਸਿੱਧ ਹੋ ਰਿਹਾ ਹੈ, ਜਿਵੇਂ ਕਿ ਆਕਸੀਜਨ ਤੇ ਹਰਿਆਵਲ ਲਈ ਦਰੱਖਤ ਬਹੁਤ ਜ਼ਰੂਰੀ ਹਨ ਪਰ ਅੱਜ ਦਾ ਮਨੁੱਖ ਦਰੱਖਤਾਂ ਨੂੰ ਕੱਟ ਕੇ ਲੱਕੜ ਨੂੰ ਵਰਤੋਂ ਵਿਚ ਤਾਂ ਲੈ ਆਉਂਦਾ ਹੈ, ਪਰ ਦਰੱਖਤ ਲਾਉਂਦਾ ਨਹੀਂ, ਆਪਾਂ ਸਭ ਨੂੰ ਚਾਹੀਦਾ ਹੈ ਕਿ ਜਗ੍ਹਾ ਮੁਤਾਬਿਕ ਘਰਾਂ ਦੇ ਆਲੇ-ਦੁਆਲੇ ਤੇ ਘਰਾਂ ਦੇ ਅੰਦਰ ਬੂਟੇ ਲਗਾਈਏ ਜਿਸ ਨਾਲ ਸਾਨੂੰ ਤਾਜ਼ੀ ਹਵਾ ਤਾਂ ਮਿਲੇਗੀ ਹੀ ਨਾਲ-ਨਾਲ ਵਾਤਾਵਰਨ ਵੀ ਸ਼ੁੱਧ ਤੇ ਸਾਫ਼ ਹੋਵੇਗਾ ਜਿਸ ਲਈ ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਹਰ ਸਾਲ ਘੱਟੋ-ਘੱਟ ਆਪਣੇ ਜਨਮ ਦਿਨ ਜਾਂ ਹੋਰ ਖ਼ੁਸ਼ੀ ਦੇ ਮੌਕੇ ਛਾਂਦਾਰ ਬੂਟੇ ਜ਼ਰੂਰ ਲਗਾਵੇ ਤਾਂ ਜੋ ਧਰਤੀ 'ਤੇ ਦਰੱਖਤ ਘੱਟ ਨਾ ਹੋਣ ਇਸ ਨਾਲ ਸਾਨੂੰ ਰੋਜ਼ਾਨਾ ਜ਼ਿੰਦਗੀ ਲਈ ਵਰਤੀ ਜਾਣ ਵਾਲੀ ਆਕਸੀਜਨ ਦੀ ਕਮੀ ਨਹੀਂ ਆਵੇਗੀ ਅਤੇ ਤਪਸ਼ ਵੀ ਘੱਟ ਹੋਵੇਗੀ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਵਾਤਾਵਰਨ ਸ਼ੁੱਧ ਤੇ ਸ਼ਾਂਤ ਬਣਾਉਣ ਲਈ ਕੂੜਾ ਕਰਕਟ ਕੂੜਾਦਾਨ ਵਿਚ ਪਾਈਏ ਆਲੇ-ਦੁਆਲੇ ਦੀ ਸਫ਼ਾਈ ਰੱਖੀਏ ਤਾਂ ਕਿ ਮੱਖੀ, ਮੱਛਰ ਨਾ ਫੈਲਣ, ਅਜਿਹਾ ਕਰਨ ਨਾਲ ਸਰੀਰ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕਦਾ ਹੈ ਤੇ ਵਾਤਾਵਰਨ ਨੂੰ ਸ਼ੁੱਧ ਤੇ ਸ਼ਾਂਤ ਵੀ ਬਣਾਇਆ ਜਾ ਸਕਦਾ ਹੈ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

ਕਿਸਾਨ ਅੰਦੋਲਨ

ਕਿਸਾਨਾਂ ਦੇ ਸਿਦਕ, ਸਿਰੜ ਸਦਕਾ ਇਹ ਅੰਦੋਲਨ ਹੁਣ ਤੱਕ ਬਹੁਤ ਹੀ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ। ਪੰਜਾਬ ਵਿਚ ਜ਼ਿੰਦਗੀ ਦਾ ਮਿਜਾਜ਼ ਬਦਲ ਗਿਆ ਹੈ। ਪਿੰਡਾਂ ਵਿਚ ਜੋ ਧੜੇਬੰਦੀਆਂ ਬਣੀਆਂ ਹੋਈਆਂ ਸਨ, ਇਸ ਕਿਸਾਨੀ ਅੰਦੋਲਨ ਨੇ ਸਭ ਨੂੰ ਇਕ ਕਰ ਦਿੱਤਾ ਹੈ। ਸਾਲਾਂ ਸਾਲਾਂ ਦੀ ਪਰਿਵਾਰ ਵਿਚ ਪਈ ਕੁੜੱਤਣ ਨੂੰ ਕਿਸਾਨੀ ਅੰਦੋਲਨ ਨੇ ਮਿਠਾਸ ਵਿਚ ਬਦਲ ਦਿੱਤਾ ਹੈ। ਜਦੋਂ 1960 ਵਿਚ ਦੇਸ਼ ਨੂੰ ਅਨਾਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਸਾਨੂੰ ਵਿਦੇਸ਼ਾਂ ਦੇ ਮੂਹਰੇ ਹੱਥ ਫੈਲਾਉਣੇ ਪਏ ਸਨ। ਉਹ ਸਾਡੇ ਮੂਹਰੇ ਕਈ ਤਰ੍ਹਾਂ ਦੀਆਂ ਸ਼ਰਤਾਂ ਰੱਖ ਦਿੰਦੇ ਸਨ। ਫਿਰ ਸਾਡੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਵੀਰਾਂ ਨੇ ਆਪਣੀ ਮਿਹਨਤ ਸਦਕਾ ਵਧੀਆ ਖਾਦਾਂ, ਬੀਜਾਂ ਕਰਕੇ ਕਣਕ ਤੇ ਝੋਨੇ ਦੀ ਰਿਕਾਰਡ ਤੋੜ ਪੈਦਾਵਾਰ ਕੀਤੀ। ਵਿਚਾਰਨ ਵਾਲੀ ਗੱਲ ਹੈ ਕਿ ਦੋ ਮੰਡੀਆਂ ਕਿਵੇਂ ਚੱਲ ਸਕਦੀਆਂ ਹਨ। ਪ੍ਰਾਈਵੇਟ ਮੰਡੀ ਵਿਚ ਜਾਣ ਨਾਲ ਆਪਣੇ-ਆਪ ਸਰਕਾਰੀ ਮੰਡੀਆਂ ਬੰਦ ਹੋ ਜਾਣਗੀਆਂ। ਫਿਰ ਇਹ ਕਾਰਪੋਰੇਟ ਅਦਾਰਾ ਆਪਣੀ ਮਨਮਰਜ਼ੀ ਦਾ ਭਾਅ ਲਾਉਣਗੇ। ਕੇਂਦਰ ਸਰਕਾਰ ਨੂੰ ਅੜੀਅਲ ਵਤੀਰਾ ਛੱਡ ਕੇ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਮਹਾਂਮਾਰੀ ਤੇ ਕਾਲਾ ਬਾਜ਼ਾਰੀ

ਅੱਜ ਜਦੋਂ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਤੋਂ ਅਸੀਂ ਭਾਰਤ ਵਾਸੀ ਉੱਭਰੇ ਵੀ ਨਹੀਂ ਸੀ ਕਿ ਇਕ ਹੋਰ ਅੱਖਾਂ ਦੀ ਬਿਮਾਰੀ ਨੇ ਆਪਣਾ ਡਰਾਉਣਾ ਰੂਪ ਧਾਰਨ ਕਰ ਲਿਆ ਹੈ। ਹਰ ਪਾਸੇ ਡਰ ਤੇ ਸਹਿਮ ਦਾ ਮਾਹੌਲ ਹੈ ਤੇ ਸਭ ਤੋਂ ਜ਼ਿਆਦਾ ਤਰਸਯੋਗ ਹਾਲਤ ਗ਼ਰੀਬ ਤੇ ਮਜ਼ਦੂਰ ਜਮਾਤ ਦੀ ਹੈ। ਪਰ ਸਮਾਜ ਦੀ ਨੈਤਿਕ ਕਦਰਾਂ-ਕੀਮਤਾਂ ਵਿਚ ਆਈ ਗਿਰਾਵਟ ਦੇਖ ਕੇ ਮਨ ਬਹੁਤ ਦੁਖੀ ਹੋ ਰਿਹਾ ਹੈ। ਪਦਾਰਥਵਾਦੀ ਸੋਚ ਨੇ ਮਨੁੱਖ ਵਿਚ ਇਸ ਕਦਰ ਗਿਰਾਵਟ ਲੈ ਆਂਦੀ ਹੈ ਕਿ ਉਹ ਮਰ ਰਹੇ ਲੋਕਾਂ ਨੂੰ ਬਚਾਉਣ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਤੇ ਹੋਰ ਵਸਤਾਂ ਦੀ ਕਾਲਾ ਬਾਜ਼ਾਰੀ ਕਰਨ ਤੋਂ ਗੁਰੇਜ਼ ਨਹੀਂ ਕਰ ਰਿਹਾ। ਮਨੁੱਖ ਇਹ ਵੀ ਨਹੀਂ ਸੋਚ ਰਿਹਾ ਕਿ ਇਸ ਔਖੀ ਘੜੀ ਵਿਚ ਮਨੁੱਖਤਾ ਦੀ ਸੇਵਾ ਕਰਨਾ ਹੀ ਉਸ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਨਾ ਕਿ ਗ਼ਲਤ ਤੇ ਭ੍ਰਿਸ਼ਟ ਤਰੀਕੇ ਨਾਲ ਮਾਇਆ ਇਕੱਠੀ ਕਰਨਾ। ਅੰਤ ਸਮੇਂ ਨੂੰ ਯਾਦ ਕਰਕੇ ਹਮੇਸ਼ਾ ਲੋਕਾਂ ਦਾ ਭਲਾ ਕਰਨਾ ਹੀ ਮਨੁੱਖ ਦਾ ਕਰਤੱਵ ਹੈ ਤੇ ਇਸ ਤੋਂ ਮੁਨਕਰ ਹੋਣਾ ਮਨੁੱਖਤਾ ਨਾਲ ਧੋਖਾ ਹੀ ਹੈ।

-ਜਗਦੇਵ ਸਿੰਘ ਝੱਲੀ
ਪਿੰਡ ਚੌਕਮਾਨ, ਲੁਧਿਆਣਾ।

ਘਰੇਲੂ ਬੱਚਤ

ਪ੍ਰਾਪਤ ਰਿਪੋਰਟਾਂ ਅਨੁਸਾਰ ਘਰੇਲੂ ਬੱਚਤ ਵਿਚ ਭਾਰੀ ਗਿਰਾਵਟ ਆਈ ਹੈ। ਜੇ ਮਨੁੱਖ ਹੈ ਤਾਂ ਘਰ ਹੈ, ਜੇ ਘਰ ਹੈ ਤਾਂ ਸਮਾਜ ਹੈ। ਇਸ ਲਈ ਸਮਾਜ ਦੀ ਖ਼ੁਸ਼ਹਾਲੀ ਲਈ ਬੱਚਤ ਜ਼ਰੂਰੀ ਹੈ। ਭਾਰੀ ਗਿਰਾਵਟ ਦਾ ਕਾਰਨ ਕੋਰੋਨਾ ਦੀ ਸਥਿਤੀ ਰਿਹਾ ਹੈ। ਇਸ ਗਿਰਾਵਟ ਨੇ ਆਰਥਿਕਤਾ ਪ੍ਰਭਾਵਿਤ ਕੀਤੀ ਹੈ। ਫਜ਼ੂਲ ਖਰਚੀ ਘੱਟ ਹੋਣੀ ਚਾਹੀਦੀ ਹੈ। ਆਰਥਿਕ ਮੰਦਹਾਲੀ ਕਾਰਨ ਘਰੇਲੂ ਬੱਚਤ ਨੂੰ ਘਰੇਲੂ ਪੈਦਾਵਾਰ ਦੇ ਬਰਾਬਰ ਖੜ੍ਹਾਉਣਾ ਜ਼ਰੂਰੀ ਹੈ। ਪਿਛਲੀ ਛਿਮਾਹੀ ਵਿਚ ਘਰੇਲੂ ਕਰਜ਼ਾ ਘਰੇਲੂ ਪੈਦਾਵਾਰ ਦਾ 37.1 ਫ਼ੀਸਦੀ ਰਿਹਾ ਹੈ। ਜੋ ਇਸ ਤੋਂ ਪਹਿਲੀ ਛਿਮਾਹੀ ਵਿਚ 24.4 ਫ਼ੀਸਦੀ ਸੀ। 2.7 ਫ਼ੀਸਦ ਦਾ ਵਾਧਾ ਖੁਦਕੁਸ਼ੀਆਂ ਨੂੰ ਹੁਲਾਰਾ ਮਾਰਦਾ ਹੈ। ਇਸ ਨਾਲ ਸਮਾਜਿਕ ਹਿੰਸਾ ਵਧਦੀ ਹੈ। ਘਰੇਲੂ ਬੱਚਤ ਵਿਚ ਵਾਧਾ ਕਰਨ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਗਰੀਬਅਤੇ ਕਿਰਤੀ ਦਾ ਭਵਿੱਖ ਸੁਨਹਿਰੀ ਕਰਨ ਲਈ ਨਵੀਂ ਨੀਤੀ ਦਾ ਆਗਾਜ਼ ਕਰੇ ਜਿਸ ਵਿਚ ਸਿਹਤ ਤੇ ਸਿਖਿਆ ਸਰਕਾਰ ਦੇ ਜਿੰਮੇ ਹੋਣ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਓ

ਕੋਰੋਨਾ ਦੀ ਦੂਜੀ ਲਹਿਰ ਸਾਡੇ ਦੇਸ਼ ਵਿਚ ਹੀ ਸਿਰਫ ਦੋ-ਤਿੰਨ ਹਫ਼ਤਿਆਂ ਵਿਚ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਨਿਗਲ ਗਈ। ਸ਼ਾਇਦ ਕੋਈ ਹੀ ਹੋਵੇਗਾ ਜਿਸ ਦਾ ਕੋਈ ਨੇੜੇ ਦਾ ਰਿਸ਼ਤੇਦਾਰ ਜਾਂ ਦੋਸਤ-ਮਿੱਤਰ ਇਸ ਮਹਾਂਮਾਰੀ ਦੀ ਲਪੇਟ ਵਿਚ ਨਾ ਆਇਆ ਹੋਵੇ। ਕੋਰੋਨਾ ਦੀ ਪਹਿਲੀ ਲਹਿਰ ਤੋਂ ਦੂਜੀ ਲਹਿਰ ਕਿਤੇ ਜ਼ਿਆਦਾ ਭਿਆਨਕ ਸੀ। ਹੁਣ ਦੇਸ਼ ਅੱਗੇ ਤੀਜੀ ਲਹਿਰ ਦੀ ਚੁਣੌਤੀ ਖੜ੍ਹੀ ਹੈ। ਦੂਜੀ ਲਹਿਰ ਤੋਂ ਸਬਕ ਲੈ ਕੇ ਇਸ ਤੋਂ ਬਚਿਆ ਜਾ ਸਕਦਾ ਹੈ, ਨਹੀਂ ਫਿਰ ਇਸ ਦੇ ਦੂਜੀ ਲਹਿਰ ਤੋਂ ਵੀ ਭਿਆਨਕ ਨਤੀਜਿਆਂ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਸਰਕਾਰ ਕਿੰਨੇ ਵੀ ਇੰਤਜ਼ਾਮ ਕਰ ਲਵੇ, ਸਾਰੇ ਫੇਲ੍ਹ ਹੋ ਜਾਣਗੇ, ਦੂਜੀ ਲਹਿਰ ਨੇ ਸਰਕਾਰ ਦੇ ਸਾਰੇ ਇੰਤਜ਼ਾਮਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸਰਕਾਰੀ ਅੰਕੜਿਆਂ ਅਨੁਸਾਰ ਕੋਰੋਨਾ ਨਾਲ ਹੁਣ ਤੱਕ 3 ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਅਸਲੀਅਤ ਵਿਚ ਇਹ ਅੰਕੜਾ 3 ਲੱਖ ਤੋਂ ਕਿਤੇ ਜ਼ਿਆਦਾ ਹੋ ਸਕਦਾ ਹੈ। ਅਸੀਂ ਕੋਰੋਨਾ ਦੀ ਤੀਸਰੀ ਲਹਿਰ ਦਾ ਇੰਤਜ਼ਾਰ ਨਹੀਂ ਕਰਨਾ, ਅਸੀਂ ਕੋਰੋਨਾ ਦੀ ਤੀਸਰੀ ਲਹਿਰ ਆਉਣ ਨਹੀਂ ਦੇਣੀ, ਇਸ ਸੰਕਲਪ ਨਾਲ ਅੱਗੇ ਵਧੋ।

-ਸੰਦੀਪ ਗਰਗ
ਲਹਿਰਾਗਾਗਾ।

07-06-2021

 ਮਰਯਾਦਾ ਤੋਂ ਬਾਹਰ
ਹੋਏ ਖ਼ਬਰ ਚੈਨਲ

ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ 'ਤੇ ਖੁੰਬਾਂ ਵਾਂਗੂ ਪਨਪ ਚੁੱਕੇ ਖ਼ਬਰ ਚੈਨਲਾਂ ਵਲੋਂ ਪਿਛਲੇ ਕੁਝ ਦਿਨਾਂ ਤੋਂ ਪ੍ਰਸਿੱਧ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੇ ਘਰੇਲੂ ਕਲੇਸ਼ ਦੀਆਂ ਖ਼ਬਰਾਂ ਮਸਕਾ ਲਗਾ-ਲਗਾ ਕੇ ਬੜੇ ਜ਼ੋਰ-ਸ਼ੋਰ ਨਾਲ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ। ਕੁਝ ਹੋਸ਼ੇ ਚੈਨਲਾਂ ਵਲੋਂ ਤਾਂ ਕਾਨੂੰਨ ਅਤੇ ਮਰਯਾਦਾ ਦੀਆਂ ਧੱਜੀਆਂ ਉਡਾਉਂਦਿਆਂ ਲਹਿੰਬਰ ਹੁਸੈਨਪੁਰੀ ਦੀ ਜਵਾਨ ਲੜਕੀ ਦਾ ਮੂੰਹ ਢਕੇ ਬਿਨਾਂ ਹੀ ਉਸ ਨੂੰ ਕੈਮਰੇ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਕਿਸੇ ਵੀ ਚੈਨਲਾ ਵਲੋਂ ਆਪਣੇ ਨਿੱਜੀ ਮੁਫ਼ਾਦਾਂ ਲਈ ਕਿਸੇ ਵੀ ਪਰਿਵਾਰ ਦੀ ਨਿੱਜਤਾ ਨੂੰ ਗ਼ਲਤ ਤਰੀਕੇ ਨਾਲ ਅਵਾਮ ਦੇ ਸਾਹਮਣੇ ਨੰਗਾ ਕਰਨਾ ਗ਼ਲਤ ਹੈ। ਅਜਿਹੇ ਵਰਤਾਰਿਆਂ ਦੀ ਨਿੰਦਾ ਕਰਨੀ ਬਣਦੀ ਹੈ। ਉਕਤ ਮਾਮਲੇ ਨਾਲ ਸਬੰਧਿਤ ਖ਼ਬਰਾਂ ਅਖ਼ਬਾਰਾਂ 'ਚ ਵੀ ਲੱਗੀਆਂ ਹਨ, ਪ੍ਰੰਤੂ ਅਖ਼ਬਾਰਾਂ ਵਲੋਂ ਬੜੇ ਸਲੀਕੇ ਨਾਲ ਲਗਾਈਆਂ ਗਈਆਂ ਹਨ। ਸੋ ਸੋਸ਼ਲ ਮੀਡੀਆ ਦੇ ਖ਼ਬਰ ਚੈਨਲਾਂ ਨੂੰ ਵੀ ਚਾਹੀਦਾ ਹੈ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਉਪਰੋਕਤ ਜਿਹੀਆਂ ਖ਼ਬਰਾਂ ਚੱਜ ਅਚਾਰ (ਚੰਗੀ ਸੂਝਬੂਝ) ਨਾਲ ਪੇਸ਼ ਕਰਿਆ ਕਰਨ, ਨਾ ਕਿ ਕਿਸੇ ਪੀੜਤ ਪਰਿਵਾਰ ਦੀ ਮਿੱਟੀ ਪਲੀਤ ਕਨ।


-ਯਸ਼ ਕੁਮਾਰ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।


ਫ਼ੈਸਲਾ ਲੈਂਦਿਆਂ
ਇਕ ਵੱਡਾ ਫ਼ੈਸਲਾ ਲੈਂਦਿਆਂ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਚੀਨ ਨੇ ਆਪਣੀ 'ਦੋ ਬਾਲ ਨੀਤੀ' ਖ਼ਤਮ ਕਰ ਦਿੱਤੀ ਹੈ। ਹਾਲਾਂਕਿ ਇਹ ਜਲਦੀ ਜਾਂ ਬਾਅਦ ਵਿਚ ਹੋਣ ਵਾਲੇ ਸੀ ਕਿਉਂਕਿ ਚੀਨ ਨੂੰ ਡਰਹੈ ਕਿ ਜੇ ਜਨਮ ਦਰ ਵਿਚ ਇਹ ਗਿਰਾਵਟ ਜਾਰੀ ਰਹੀ ਤਾਂ ਆਪਣੇ-ਆਪ ਨੂੰ ਇਕ ਮਹਾਨ ਸ਼ਕਤੀ ਦੇ ਤੌਰ 'ਤੇ ਬਣਾਈ ਰੱਖਣ ਦਾ ਸੁਪਨਾ ਚਕਨਾਚੂਰ ਹੋ ਸਕਦਾ ਹੈ। ਹਾਲਾਂਕਿ ਚੀਨ ਦੇ ਲੋਕਾਂ ਨੂੰ ਇਸ ਨਵੀਂ ਨੀਤੀ ਬਾਰੇ ਸ਼ੰਕਾ ਹੈ। ਦਰਅਸਲ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈਕਿ ਬੱਚਿਆਂ ਦੀ ਪਰਵਰਿਸ਼ ਬਹੁਤ ਮਹਿੰਗੀ ਹੋ ਗਈ ਹੈ। ਨੌਜਵਾਨ ਪੀੜ੍ਹੀ ਬੱਚੇ 'ਤੇ ਨਹੀਂ ਆਪਣੇ ਕਰੀਅਰ ਨੂੰ ਵਧੇਰੇ ਮਹੱਤਵ ਦੇ ਰਹੀ ਹੈ। ਸਪੱਸ਼ਟ ਹੈ ਕਿ ਫ਼ੌਜ ਵਿਚ ਸਿਪਾਹੀਆਂ ਅਤੇ ਅਧਿਕਾਰੀਆਂ ਦੀ ਘਾਟ ਉਸ ਨੂੰ ਚਿੰਤਤ ਕਰਨ ਵਾਲੀ ਹੈ।


-ਨੇਹਾ ਜਮਾਲ, ਮੋਹਾਲੀ।


ਜੰਞ ਘਰ ਦਾ ਨਵਾਂ ਰੂਪ
ਸਾਡੇ ਪਿੰਡ ਵਿਚ ਇਕ ਧਰਮਸ਼ਾਲਾ ਸੀ, ਜਿਸ ਨੂੰ ਪਿੰਡ ਵਿਚ ਪੁਰਾਣੀ ਧਰਮਸ਼ਾਲਾ ਵਜੋਂ ਜਾਣਿਆ ਜਾਂਦਾ ਸੀ। ਜਿਥੇ ਜੰਞ ਦਾ ਉਤਾਰਾ ਹੋਇਆ ਕਰਦਾ ਸੀ। ਇਥੇ ਸਾਲ ਵਿਚ ਇਕ ਵਾਰ ਸ੍ਰੀ ਅਖੰਡ ਪਾਠ ਹੁੰਦਾ ਤਾਂ ਬਸ ਉਹੀ ਤਿੰਨ ਦਿਨ ਧਰਮਸ਼ਾਲਾ ਵਿਚ ਗੁਰਬਾਣੀ ਦਾ ਪ੍ਰਵਾਹ ਚਲਦਾ ਸੀ। ਪਰ ਅੱਜ ਇਥੇ ਸੁੰਦਰ ਹਾਲ ਬਣਨ, ਮੈਟ, ਪੱਖੇ, ਪਰਦੇ ਤੇ ਹੋਰ ਸਾਜ਼ੋ-ਸਾਮਾਨ ਨਾਲ ਇਕ ਸੁੰਦਰ ਇਮਾਰਤ ਬਣ ਗਈ ਹੈ। ਹੁਣ ਇਥੇ ਹਰ ਰੋਜ਼ ਸਵੇਰੇ-ਸ਼ਾਮ ਪਾਠ ਹੁੰਦਾ ਹੈ। ਸ਼ਾਮ ਨੂੰ ਜਦੋਂ ਹੀ ਪਾਠੀ ਦੀ ਆਵਾਜ਼ ਸਪੀਕਰ ਰਾਹ ਸੁਣਦੀ ਹੈ ਤਾਂ ਘਰਾਂ ਦੀਆਂ ਸੁਆਣੀਆਂ, ਬਜ਼ੁਰਗਾਂ ਅਤੇ ਬੱਚੇ ਆ ਬੈਠਦੇ ਹਨ। ਮੈਂ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚ ਜਾਂਦਾ ਹਾਂ। ਦਿਨ ਭਰ ਦੀ ਭੱਜ-ਦੌੜ ਤੋਂ ਵਿਹਲੇ ਹੋ ਕੇ ਜਦ ਇਥੇ ਪਹੁੰਚਦੇ ਹਾਂ ਤਾਂ ਮਨ ਨੂੰ ਸਕੂਨ ਮਿਲਦਾ ਹੈ। ਜੰਞ ਘਰ ਦੇ ਇਸ ਨਵੇਂ ਰੂਪ ਨੂੰ ਵੇਖ ਕੇ ਹਰਇਕ ਦੇ ਮਨ ਨੂੰ ਖ਼ੁਸ਼ੀ ਮਹਿਸੂਸ ਹੁੰਦੀ ਹੈ।


-ਮਾ: ਹਰਮੀਤ ਸਿੰਘ
ਪਿੰਡ ਤੇ ਡਾਕ: ਢੁੱਡੀਕੇ, ਜ਼ਿਲ੍ਹਾ ਮੋਗਾ।

03-06-2021

 ਆਨਲਾਈਨ ਪੜ੍ਹਾਈ
ਸਾਨੂੰ ਸਭ ਨੂੰ ਪਤਾ ਹੈ ਕਿ ਦੇਸ਼ ਵਿਚ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਸਕੂਲ-ਕਾਲਜ ਬੰਦ ਹਨ। ਸਕੂਲ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਆਨਲਾਈਨ ਮਾਧਿਅਮ ਰਾਹੀਂ ਕੀਤੀ ਜਾ ਰਹੀ ਹੈ। ਆਨਲਾਈਨ ਪੜ੍ਹਾਈ ਕਰਨਾ ਵੀ ਆਸਾਨ ਨਹੀਂ ਹੈ। ਬੱਚਿਆਂ ਨੂੰ ਸਾਰਾ-ਸਾਰਾ ਦਿਨ ਫੋਨ ਦੇ ਸਾਹਮਣੇ ਬੈਠਣਾ ਪੈਂਦਾ ਹੈ ਜਿਸ ਕਾਰਨ ਬੱਚਿਆਂ ਦੀਆਂ ਅੱਖਾਂ ਤੇ ਸਰੀਰ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਫੋਨ ਜਾਂ ਲੈਪਟਾਪ ਦੇ ਸਾਹਮਣੇ ਬੈਠਣ ਕਾਰਨ ਬੱਚਿਆਂ ਨੂੰ ਅੱਖਾਂ ਦੀਆਂ ਬਿਮਾਰੀਆਂ ਤੇ ਪੀਠ ਦੀ ਪੀੜ ਅਤੇ ਹੋਰ ਨਵੀਆਂ-ਨਵੀਆਂ ਬਿਮਾਰੀਆਂ ਹੋ ਰਹੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ 'ਤੇ ਟੀਕੇ ਲਗਾ ਕੇ ਸਕੂਲਾਂ-ਕਾਲਜਾਂ-ਯੂਨੀਵਰਸਿਟੀਆਂ ਨੂੰ ਖੋਲ੍ਹਿਆ ਜਾਵੇ।


-ਸਾਕਸ਼ੀ ਸ਼ਰਮਾ
ਕੇ.ਐਮ.ਵੀ. ਕਾਲਜ, ਜਲੰਧਰ।


ਮਰੀਜ਼ਾਂ ਦਾ ਸ਼ੋਸ਼ਣ
ਇਕ ਪਾਸੇ ਕੋਰੋਨਾ ਵਾਇਰਸ ਦਾ ਦੌਰ ਜ਼ੋਰਾਂ 'ਤੇ ਹੈ। ਦੂਜੇ ਪਾਸੇ ਹਸਪਤਾਲਾਂ, ਲੈਬਾਰਟਰੀਆਂ, ਮੈਡੀਕਲ ਸਟੋਰਾਂ ਆਦਿ ਰਾਹੀਂ ਮਰੀਜ਼ਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ, ਜਿਸ ਸਬੰਧੀ ਲੇਖਕਾਂ ਅਤੇ ਉੱਘੇ ਪੱਤਰਕਾਰਾਂ ਵਲੋਂ ਤੱਥਾਂ ਦੇ ਆਧਾਰ 'ਤੇ ਅਖ਼ਬਾਰਾਂ ਅਤੇ ਸੋਸ਼ਲ ਮੀਡੀਏ ਰਾਹੀਂ ਦੁਹਾਈ ਦਿੱਤੀ ਜਾ ਰਹੀ ਹੈ। ਕਿਸੇ ਵੀ ਗੰਭੀਰ ਬਿਮਾਰੀ ਦਾ ਸ਼ਿਕਾਰ ਮਰੀਜ਼ਾਂ ਦਾ ਕੋਰੋਨਾ ਟੈਸਟ ਕਰਾਉਣ ਨੂੰ ਕਿਹਾ ਜਾਂਦਾ ਹੈ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੇ ਸਿਆਸੀ ਆਕਾ ਲੋਕ ਵਿਰੋਧੀ ਕਾਨੂੰਨ ਬਣਾਉਣ ਅਤੇ ਇਕ-ਦੂਜੇ ਨੂੰ ਨੀਵਾਂ ਦਿਖਾਉਣ ਵਿਚ ਮਸਰੂਫ਼ ਹਨ। ਮਰੀਜ਼ਾਂ ਨਾਲ ਹੋ ਰਹੇ ਸ਼ੋਸ਼ਣ ਦਾ ਕਿਸੇ ਨੂੰ ਫ਼ਿਕਰ ਨਹੀਂ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੀਆਂ ਸਿਹਤ ਸਹੂਲਤਾਂ ਵੱਲ ਧਿਆਨ ਦੇਵੇ।


-ਇੰਜ: ਰਛਪਾਲ ਸਿੰਘ ਚਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

02-06-2021

 ਨਹੀਂ ਤਾਂ ਫਿਰ ਪਛਤਾਉਣਾ ਪਵੇਗਾ

'ਅਜੀਤ' ਦੇ 29 ਮਈ ਦੇ ਸੰਪਾਦਕੇ ਸਫ਼ੇ 'ਤੇ ਡਾ. ਮੋਹਨ ਸਿੰਘ ਦਾ ਲਿਖਿਆ ਲੇਖ 'ਨਹੀਂ ਤਾਂ ਫਿਰ ਪਛਤਾਉਣਾ ਪਵੇਗਾ' ਪੜ੍ਹਿਆ। ਲੇਖਕ ਨੇ ਬੜੇ ਵਧੀਆ ਸ਼ਬਦਾਂ ਰਾਹੀਂ ਮਨੁੱਖ ਨੂੰ ਕੁਦਰਤ ਪ੍ਰਤੀ ਸੁਚੇਤ ਕਰਨ ਦਾ ਯਤਨ ਕੀਤਾ। ਮਨੁੱਖ ਦਾ ਕੁਦਰਤ ਨਾਲ ਅਟੁੱਟ ਰਿਸ਼ਤਾ ਹੈ, ਇਹ ਮਨੁੱਖ ਨੂੰ ਸਦੀਆਂ ਤੋਂ ਨਿਆਮਤਾਂ ਬਖਸ਼ਦੀ ਆ ਰਹੀ ਹੈ। ਪਰ ਬੜੇ ਦੁੱਖ ਦੀ ਗੱਲ ਇਹ ਹੈ ਕਿ ਕੁਦਰਤ ਦੀਆਂ ਜਿਹੜੀਆਂ ਸ਼ਕਤੀਆਂ ਨਾਲ ਜ਼ਿੰਦਗੀ ਧੜਕਦੀ ਹੈ, ਅਸੀਂ ਵਿਕਾਸ ਦੇ ਨਾਂਅ 'ਤੇ ਉਨ੍ਹਾਂ ਸ਼ਕਤੀਆਂ ਨੂੰ ਹੀ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਵੱਡਾ ਖਮਿਆਜ਼ਾ ਅੱਜ ਸਾਨੂੰ ਭਿਆਨਕ ਮਹਾਂਮਾਰੀਆਂ, ਕੁਦਰਤੀ ਆਫ਼ਤਾਂ, ਬਿਮਾਰੀਆਂ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ।
ਅੱਜ ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਪਾਣੀ ਦੀ ਬੇਲੋੜੀ ਵਰਤੋਂ, ਦਿਨੋ-ਦਿਨ ਕਾਰਖਾਨਿਆਂ ਦੀ ਵਧ ਰਹੀ ਗਿਣਤੀ ਕਾਰਨ ਪੈਦਾ ਹੋ ਰਿਹਾ ਹੈ। ਅੱਜ ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਪਾਣੀ ਦੀ ਬੇਲੋੜੀ ਵਰਤੋਂ, ਦਿਨੋ-ਦਿਨ ਕਾਰਖਾਨਿਆਂ ਦੀ ਵਧ ਰਹੀ ਗਿਣਤੀ ਕਾਰਨ ਪੈਦਾ ਹੋ ਰਿਹਾ ਪ੍ਰਦੂਸ਼ਣ ਮਨੁੱਖਤਾ ਦੀ ਹੋਂਦ ਲਈ ਵੱਡਾ ਖ਼ਤਰਾ ਬਣ ਚੁੱਕਾ ਹੈ। ਅਸੀਂ ਕੀਟਨਾਸ਼ਕ ਦਵਾਈਆਂ ਦੀ ਅੰਨ੍ਹੀ ਵਰਤੋਂ ਕਰਕੇ ਭਾਵੇਂ ਝਾੜ ਵਧਾ ਲਏ ਹਨ ਪਰ ਅਨਾਜ, ਸਬਜ਼ੀਆਂ ਤੇ ਦੁੱਧ ਵੀ ਜ਼ਹਿਰੀਲਾ ਕਰ ਲਿਆ ਹੈ। ਵਾਤਾਵਰਨ 'ਚ ਆਏ ਵਿਗਾੜਾਂ ਕਾਰਨ ਹੀ ਮਨੁੱਖ ਕੁਦਰਤੀ ਕਰੋਪੀ ਦਾ ਸੰਤਾਪ ਹੰਢਾ ਰਿਹਾ ਹੈ। ਸੋ, ਅੱਜ ਸਾਨੂੰ ਕੁਦਰਤ ਨਾਲ ਇਕਮਿਕ ਹੋਣ ਦੀ ਲੋੜ ਹੈ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ (ਬਠਿੰਡਾ)।

ਮਿਹਨਤ ਦੀ ਪੌੜੀ

ਜੋ ਲੋਕ ਕੰਮ ਤੋਂ ਜੀਅ ਨਹੀਂ ਚੁਰਾਉਂਦੇ, ਆਲਸ ਨੂੰ ਨੇੜੇ ਨਹੀਂ ਆਉਣ ਦਿੰਦੇ ਅਤੇ ਮਿਹਨਤ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ, ਉਹ ਜ਼ਿੰਦਗੀ ਵਿਚ ਕਦੇ ਅਸਫਲ ਨਹੀਂ ਹੁੰਦੇ। ਮਿਹਨਤ ਦੀ ਪੌੜੀ 'ਤੇ ਜੋ ਚੜ੍ਹ ਜਾਂਦਾ ਹੈ, ਸਫਲਤਾ ਉਸ ਲਈ ਕਦੇ ਵੀ ਦੂਰ ਨਹੀਂ ਹੁੰਦੀ। ਮਨ ਵਿਚ ਕੰਮ ਕਰਨ ਦੀ ਲਗਨ ਪੈਦਾ ਕਰਕੇ ਰੱਖਣਾ ਹੀ ਅਸਲ ਵਿਚ ਮਨੁੱਖ ਨੂੰ ਤਰੱਕੀ ਅਤੇ ਵਿਕਾਸ ਵੱਲ ਲੈ ਕੇ ਜਾਂਦੀ ਹੈ। ਬਸ ਲੋੜ ਹੈ ਕਿ ਅਸੀਂ ਦ੍ਰਿੜ੍ਹ ਇਰਾਦੇ ਨਾਲ ਮਿਹਨਤ ਕਰੀਏ ਤਾਂ ਕਿ ਮਨ ਦੀਆਂ ਇੱਛਾਵਾਂ ਦੀ ਪੂਰਤੀ ਕੀਤੀ ਜਾ ਸਕੇ। ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਾ ਅਤੇ ਕਦੇ ਢੇਰੀ ਢਾਹ ਕੇ ਨਾ ਬਹਿਣਾ ਹੀ ਅਸਲ ਵਿਚ ਸਫਲਤਾ ਦੇ ਸਾਰੇ ਰਸਤਿਆਂ ਨੂੰ ਖੋਲ੍ਹ ਦਿੰਦਾ ਹੈ। ਹਿੰਮਤ ਰੱਖ ਕੇ ਅਤੇ ਮਿਹਨਤ ਕਰਕੇ ਹੀ ਅਸੀਂ ਟੀਚਿਆਂ ਦੀ ਪ੍ਰਾਪਤੀ ਕਰ ਸਕਦੇ ਹਾਂ।

-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਤਹਿ: ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਬਿਜਲੀ ਦੀਆਂ ਤਾਰਾਂ ਦੀ ਸਮੱਸਿਆ

ਜਿਥੇ ਬਿਜਲੀ ਦੇ ਅਣਗਿਣਤ ਫਾਇਦੇ ਹਨ, ਉਥੇ ਇਸ ਦੇ ਕਰੰਟ ਦਾ ਇਕ ਝਟਕਾ ਮੌਤ ਦਾ ਕਾਰਨ ਬਣ ਜਾਂਦਾ ਹੈ। ਬਿਜਲੀ ਮਹਿਕਮਾ ਤੇ ਆਮ ਜਨਤਾ ਇਸ ਕੌੜੀ ਸਚਾਈ ਬਾਰੇ ਗੰਭੀਰ ਨਹੀਂ ਜਾਪਦੀ। ਪਿੰਡਾਂ, ਸ਼ਹਿਰਾਂ ਵਿਚ ਆਮ ਵੇਖਿਆ ਜਾਂਦਾ ਹੈ ਕਿ ਬਿਜਲੀ ਦੇ ਖੰਭੇ ਟੁੱਟੇ ਹੁੰਦੇ ਹਨ ਤੇ ਬਿਜਲੀ ਦੀਆਂ ਤਾਰਾਂ ਹੇਠਾਂ ਵੱਲ ਲਮਕ ਰਹੀਆਂ ਹੁੰਦੀਆਂ ਹਨ। ਕਈ ਸਥਾਨਾਂ 'ਤੇ ਤਾਂ ਬਿਜਲੀ ਦੀਆਂ ਤਾਰਾਂ ਪੈਦਲ ਚਲਦੇ ਹੋਏ ਇਨਸਾਨਾਂ ਦੇ ਸਿਰਾਂ ਤੱਕ ਨਾਲ ਟਕਰਾਉਂਦੀਆਂ ਹੁੰਦੀਆਂ ਹਨ। ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਿਆ ਜਾਵੇ ਤਾਂ ਉਹ ਕਹਿ ਦਿੰਦੇ ਹਨ ਕਿ ਇਸ ਬਾਰੇ ਮੁੱਖ ਦਫ਼ਤਰ ਵਿਚ ਸ਼ਿਕਾਇਤ ਕਰਨੀ ਪਵੇਗੀ ਤਾਂ ਹੀ ਅਸੀਂ ਕੁਝ ਕਰ ਸਕਦੇ ਹਾਂ। ਮੁੱਖ ਦਫ਼ਤਰ ਵਾਲਿਆਂ ਵਲੋਂ ਅਰਜ਼ੀ ਲਿਖਣ ਦੇ ਨਾਂਅ 'ਤੇ ਰੁਪਏ ਝਾੜ ਲਏ ਜਾਂਦੇ ਹਨ। ਇਹ ਹੇਰਾਫੇਰੀ ਚਾਰ ਸੌ ਵੀਹ ਵਾਲੀ ਗੱਲ ਹੈ। ਮਹਾਨ ਵਿਗਿਆਨ ਨਿਕੋਲਾ ਟੇਸਲਾ ਦੇ ਆਨ-ਲਾਈਨ ਬਿਜਲੀ ਦੇ ਤਜਰਬੇ ਨੂੰ ਸਫਲ ਕਰਨ ਦੀ ਲੋੜ ਹੈ ਤਾਂ ਹੀ ਸੁਧਾਰ ਸੰਭਵ ਹੈ।

-ਬਿਹਾਲਾ ਸਿੰਘ
ਪਿੰਡ ਨੌਨੀਤਪੁਰ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)।

ਘਾਟ

ਕਦੇ ਸੋਨੇ ਦੀ ਚਿੜੀ ਆਖਿਆ ਜਾਣ ਵਾਲਾ ਦੇਸ਼ ਆਪਣਿਆਂ ਵਲੋਂ ਹੀ ਆਪਣੇ ਖੰਭਾਂ ਨੂੰ ਨੋਚਣ ਤੋਂ ਬਾਅਦ ਅੱਜ ਉੱਚਾ ਉੱਡਣਾ ਤਾਂ ਦੂਰ ਦੀ ਗੱਲ ਤੁਰਨੋ ਵੀ ਅਸਮਰੱਥ ਹੋ ਗਿਆ ਹੈ। ਦੇਸ਼ ਦੀ ਤਰੱਕੀ ਨੂੰ ਐਸਾ ਘੁਣ ਖਾ ਗਿਆ ਹੈ ਕਿ ਹੁਣ ਤਾਂ ਸਦਾ ਦੇਸ਼ ਨੂੰ ਘਾਟ ਹੀ ਮਹਿਸੂਸ ਹੁੰਦੀ ਹੈ, ਲੀਡਰਾਂ ਨੂੰ ਅਨਪੜ੍ਹ ਜਨਤਾ ਦੀ ਘਾਟ ਰੜਕਦੀ ਹੈ, ਉਥੇ ਹੀ ਜਨਤਾ ਨੂੰ ਚੰਗੇ ਲੀਡਰਾਂ ਦੀ ਘਾਟ, ਸਰਕਾਰੀ ਨੌਕਰੀ ਵਾਲਿਆਂ ਨੂੰ ਭੱਤਿਆਂ ਦੀ ਘਾਟ, ਬੇਰੁਜ਼ਗਾਰਾਂ ਨੂੰ ਨੌਕਰੀ ਦੀ ਘਾਟ, ਅਧਿਆਪਕਾਂ ਨੂੰ ਚੰਗੀ ਸਟੂਡੈਂਟਾਂਸ ਦੀ ਘਾਟ, ਵਿਦਿਆਰਥੀਆਂ ਨੂੰ ਕੁਝ ਨਾ ਆਖਣ ਵਾਲੇ ਅਧਿਆਪਕਾਂ ਦੀ ਘਾਟ, ਬਾਬਿਆਂ ਨੂੰ ਡੇਰਿਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਇਸੇ ਕਰਕੇ ਉਹ ਰਾਜਨੀਤੀ ਵਿਚ ਆ ਰਹੇ ਹਨ ਅਤੇ ਦੇਸ਼ ਅੱਗੇ ਜਾਣ ਦੀ ਜਗ੍ਹਾ ਪਿਛੇ ਵੱਲ ਜਾ ਰਿਹਾ ਹੈ। ਜਦੋਂ ਤੱਕ ਅਸੀਂ ਚੰਗੇ ਸੂਝਵਾਨ ਨੁਮਾਇੰਦੇ ਨਹੀਂ ਚੁਣਦੇ, ਉਦੋਂ ਤੱਕ ਇਹ ਘਾਟਾਂ ਪੂਰੀਆਂ ਨਹੀਂ ਹੋਣੀਆਂ। ਜੰਗ ਲੰਬੀ ਹੈ ਪਰ ਹਾਰਨ ਵਾਲੀ ਕੋਈ ਵੀ ਗੁੰਜਾਇਸ਼ ਨਹੀਂ ਹੈ।

-ਨਿਰਭੈ ਸਿੰਘ ਨਾਭਾ

ਅਵਾਰਾ ਗਊਆਂ ਨੂੰ ਸਰਕਾਰ ਸੰਭਾਲੇ

ਜਦੋਂ ਸਰਕਾਰ ਨੇ ਗਊਆਂ ਦੀ ਸਾਂਭ-ਸੰਭਾਲ ਲਈ ਜਨਤਾ 'ਤੇ ਗਊ ਸੈੱਸ ਲਗਾਇਆ ਹੈ ਤਾਂ ਫਿਰ ਸਰਕਾਰ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਗਊਆਂ ਦੀ ਸੰਭਾਲ ਕਰੇ। ਜਿੰਨਾ ਚਿਰ ਗਊਆਂ ਦੁੱਧ ਦਿੰਦੀਆਂ ਹਨ, ਓਨਾ ਚਿਰ ਤਾਂ ਪਸ਼ੂ ਪਾਲਕ ਸੰਭਾਲ ਕਰਦੇ ਹਨ ਪਰ ਬਾਅਦ ਵਿਚ ਗਊਆਂ ਅਤੇ ਹੋਰ ਡੰਗਰ ਆਵਾਰਾ ਛੱਡ ਦਿੰਦੇ ਹਨ ਜੋ ਗਲੀਆਂ ਅਤੇ ਸੜਕਾਂ 'ਤੇ ਫਿਰ ਕੇ ਮਨੁੱਖੀ ਜੀਵਾਂ ਦਾ ਨੁਕਸਾਨ ਕਰਦੇ ਹਨ ਅਤੇ ਕਈ ਦੁਰਘਟਨਾਵਾਂ ਵਾਪਰਦੀਆਂ ਹਨ। ਇਹ ਅਵਾਰਾ ਡੰਗਰ ਆਵਾਜਾਈ ਵਿਚ ਰੁਕਾਵਟਾਂ ਵੀ ਪੈਦਾ ਕਰਦੇ ਹਨ ਅਤੇ ਲੋਕਾਂ ਦਾ ਬਾਹਰ ਅੰਦਰ ਜਾਣਾ ਆਉਣਾ ਵੀ ਔਖਾ ਹੋ ਜਾਂਦਾ ਹੈ। ਜੇਕਰ ਸਰਕਾਰ ਇਨ੍ਹਾਂ ਨੂੰ ਆਪ ਨਹੀਂ ਸਾਂਭ ਸਕਦੀ ਤਾਂ ਉਹ ਇਨ੍ਹਾਂ ਨੂੰ ਗਊਸ਼ਾਲਾਵਾਂ ਵਿਚ ਭੇਜਣ ਦਾ ਪ੍ਰਬੰਧ ਕਰੇ ਕਿਉਂਕਿ ਸਰਕਾਰ ਇਨ੍ਹਾਂ ਨੂੰ ਗ੍ਰਾਂਟਾਂ ਵੀ ਦਿੰਦੀ ਹੈ ਅਤੇ ਇਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ।

-ਮਨਮੋਹਨ ਸਿੰਘ ਬਾਸਰਕੇ
ਭੱਲਾ ਕਾਲੋਨੀ, ਛੇਹਰਟਾ (ਅੰਮ੍ਰਿਤਸਰ)।

01-06-2021

 ਰਾਮਦੇਵ ਦੀਆਂ ਬੇਤੁਕੀਆਂ...

ਪਿਛਲੇ ਦਿਨੀਂ 'ਅਜੀਤ' ਵਿਚ ਡਾ. ਬਰਜਿੰਦਰ ਸਿੰਘ ਹਮਦਰਦ ਦਾ ਬਾਬਾ ਰਾਮਦੇਵ ਦੀਆਂ ਬੇਤੁਕੀਆਂ ਬਾਰੇ ਬੇਬਾਕੀ ਨਿਡਰਤਾ ਤੇ ਉਸਾਰੂ ਸੋਚ ਨਾਲ ਲਿਖਿਆ ਸੰਪਾਦਕੀ ਪੜ੍ਹਿਆ। ਸੱਚਮੁੱਚ ਅਜਿਹੀਆਂ ਗ਼ੈਰ-ਵਿਗਿਆਨਕ ਗੱਲਾਂ, ਜਿਸ ਨਾਲ ਅਜੋਕੇ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਅਤੇ ਮੂਹਰਲੀ ਕਤਾਰ ਦੇ ਯੋਧਿਆਂ, ਖਾਸ ਕਰਕੇ ਮੈਡੀਕਲ ਸੇਵਾਵਾਂ ਦੇ ਰਹੇ ਡਾਕਟਰਾਂ, ਨਰਸਾਂ ਤੇ ਪੈਰਾ ਮੈਡੀਕਲ ਯੋਧਿਆਂ ਦੇ ਹੌਸਲੇ 'ਤੇ ਅਸਰ ਪੈਂਦਾ ਹੋਵੇ ਦੀ ਨਿੰਦਾ ਹੋਣੀ ਚਾਹੀਦੀ ਹੈ। ਉਹ ਨਾ ਸਿਰਫ਼ ਐਲੋਪੈਥਿਕ ਦਵਾਈਆਂ ਦੀ ਆਲੋਚਨਾ ਸ਼ਰ੍ਹੇਆਮ ਕਰਦਾ ਹੈ ਸਗੋਂ ਮੁਝੇ ਤੋ ਉਨਕਾ ਬਾਪ ਭੀ ਗ੍ਰਿਫਤਾਰ ਨਹੀਂ ਕਰ ਸਕਤਾ' ਜਿਹੇ ਹੰਕਾਰੀ ਬੋਲ ਵੀ ਬੋਲਦਾ ਹੈ। ਅੱਜ ਜਦੋਂ ਮੈਡੀਕਲ ਤੇ ਪੈਰਾ ਮੈਡੀਕਲ ਕਰਮਚਾਰੀ ਆਪਣੀ ਜਾਨ ਜੋਖ਼ਮ ਵਿਚ ਪਾਕੇ ਲੋਕਾਂ ਦੀ ਜਾਨ ਬਚਾਉਣ ਲਈ ਅਤੇ ਕੋਰੋਨਾ ਖਿਲਾਫ਼ ਜੰਗ ਵਿਚ ਲੱਗੇ ਹੋਏ ਹਨ ਤਾਂ ਇਨ੍ਹਾਂ ਦੀ ਸੇਵਾ ਪ੍ਰਸੰਸਾਯੋਗ ਹੈ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਦੀ ਜ਼ਰੂਰਤ ਹੈ। ਭਾਰਤ ਵਿਚ ਆਯੁਰਵੈਦ ਪ੍ਰਣਾਲੀ ਦੀ ਆਪਣੀ ਪੁਰਾਣੀ ਪਹਿਚਾਣ ਹੈ, ਪ੍ਰੰਤੂ ਸੰਸਾਰ ਪੱਧਰ 'ਤੇ ਐਲੋਪੈਥਿਕ ਪ੍ਰਣਾਲੀ ਦੀ ਹੀ ਮਾਨਤਾ ਹੈ ਤੇ ਇਸੇ ਪ੍ਰਣਾਲੀ ਰਾਹੀਂ ਕਈ ਗੰਭੀਰ ਬਿਮਾਰੀਆਂ ਨੂੰ ਕਾਬੂ ਕੀਤਾ ਗਿਆ ਹੈ। ਸੋ, ਅਜੋਕੇ ਮਹਾਂਮਾਰੀ ਦੇ ਗੰਭੀਰ ਸਮੇਂ ਸਭ ਨੂੰ ਹੋਸ਼ੋ-ਹਵਾਸ ਨਾਲ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ।

-ਜਗਜੀਤ ਸਿੰਘ ਸੱਗੂ
ਪੀਰਾਂ ਵਾਲਾ ਗੇਟ, ਸੁਨਾਮ।

ਕੋਰੋਨਾ : ਅਮੀਰਾਂ ਲਈ ਵਰਦਾਨ, ਲੋਕਾਂ ਲਈ ਸਰਾਪ

ਪੂਰੀ ਦੁਨੀਆ ਵਿਚ ਕੋਰੋਨਾ-ਕਾਲ ਤੋਂ ਪਹਿਲਾਂ ਬੇਰੁਜ਼ਗਾਰੀ ਦੀ ਦਰ 7.9 ਫ਼ੀਸਦੀ ਸੀ ਜੋ ਵਧਕੇ 20 ਫ਼ੀਸਦੀ ਹੋ ਗਈ। ਇਸੇ ਗ਼ਰੀਬੀ ਦਰ ਵਿਚ 10 ਫ਼ੀਸਦੀ ਵਾਧਾ (28% ਤੋਂ 38%) ਕਰ ਦਿੱਤਾ। ਇਸ ਤੋਂ ਬਿਲਕੁਲ ਉਲਟ ਇਸੇ ਸਮੇਂ ਦੌਰਾਨ ਸੰਸਾਰ ਭਰ ਵਿਚ ਅਰਬਪਤੀਆਂ ਦੀ ਗਿਣਤੀ ਵਿਚ ਰਿਕਾਰਡ ਵਾਧਾ ਹੋਇਆ। ਸੰਸਾਰ ਦੇ ਇਤਿਹਾਸ ਵਿਚ ਏਨਾ ਵਾਧਾ ਪਹਿਲਾਂ ਕਦੇ ਨਹੀਂ ਹੋਇਆ। ਸੱਚੀ ਤੇ ਸਟੀਕ ਜਾਣਕਾਰੀ ਲਈ ਮਸ਼ਹੂਰ ਅਮਰੀਕੀ ਮੈਗਜ਼ੀਨ ਫੋਰਬਸ ਅਨੁਸਾਰ ਇਸ ਮਹਾਂਮਾਰੀ ਦੌਰਾਨ ਵਿਸ਼ਵ ਵਿਚ 493 ਨਵੇਂ ਅਰਬਪਤੀ ਬਣੇ ਹਨ, ਜਿਨ੍ਹਾਂ ਦੀ ਜਾਇਦਾਦ ਵਿਚ ਪੰਜ ਟਰਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਜਿੱਥੇ ਪਹਿਲਾਂ ਸਭ ਤੋਂ ਵੱਧ ਅਰਬਪਤੀ ਨਿਊਯਾਰਕ ਵਿਚ ਸਨ ਉੱਥੇ ਹੁਣ ਨਵੇਂ ਕੀਰਤੀਮਾਨ ਅਨੁਸਾਰ ਬੀਜਿੰਗ ਸ਼ਹਿਰ ਪਹਿਲਾ ਨੰਬਰ ਲੈ ਗਿਆ ਹੈ। ਉਂਜ ਸਮੁੱਚੇ ਸੰਸਾਰ ਦੀ ਦੌੜ ਵਿਚ ਅਮਰੀਕਾ 724 ਅਰਬਪਤੀਆਂ ਨਾਲ ਅਜੇ ਵੀ ਨੰਬਰ ਇੱਕ ਹੀ ਹੈ ਅਤੇ ਚੀਨ 626 ਅਮੀਰਾਂ ਨਾਲ ਦੂਜੇ, ਭਾਰਤ 140 ਤੀਜੇ, ਜਰਮਨੀ 128 ਚੌਥੇ ਅਤੇ ਰੂਸ 117 ਅਰਬਪਤੀਆਂ ਨਾਲ ਪੰਜਵੇਂ ਨੰਬਰ 'ਤੇ ਹੈ। ਇਸ ਤਰ੍ਹਾਂ ਕੋਰੋਨਾ ਦੀ ਮਿਹਰਬਾਨੀ ਸਦਕਾ ਸੰਸਾਰ ਵਿਚ ਇਸ ਵਕਤ ਕੁਲ 2755 ਅਰਬਪਤੀ ਹੋ ਗਏ ਹਨ ਜਿਨ੍ਹਾਂ ਕੋਲ ਸੰਸਾਰ ਦੇ ਕੁੱਲ ਸ਼ਰਮਾਏ ਦਾ 70 ਫ਼ੀਸਦੀ ਹਿੱਸਾ ਹੋ ਗਿਆ ਹੈ ਜੋ ਕੋਰੋਨਾ ਤੋਂ ਪਹਿਲਾ 50 ਫ਼ੀਸਦੀ ਸੀ। ਕਿੱਥੇ ਇਕ ਪਾਸੇ ਪੂਰੀ ਦੁਨੀਆ ਕੋਲ ਸੰਸਾਰ ਦਾ ਚੌਥਾ ਹਿੱਸਾ ਸਰਮਾਇਆ ਤੇ ਕਿੱਥੇ ਗਿਣਤੀ ਦੇ ਬੰਦਿਆਂ ਕੋਲ ਤਿੰਨ ਹਿੱਸੇ। ਇਕ ਪਾਸੇ ਆਮ ਲੋਕਾਂ ਦੀ ਆਮਦਨ ਪੰਜ ਡਾਲਰ ਰੋਜ਼ਾਨਾ ਤੇ ਕਿੱਥੇ ਜੈੱਫ ਬਿਸੌਸ ਵਰਗੇ ਨੰਬਰ ਇਕ ਅਮੀਰ ਦੀ 2500 ਡਾਲਰ ਪ੍ਰਤੀ ਸੈਕਿੰਡ ਆਮਦਨ ਹੈ। ਆਮਦਨ ਦਾ ਇਹ ਫਰਕ ਜ਼ਮੀਨ-ਅਸਮਾਨ ਦੇ ਫਰਕ ਨੂੰ ਵੀ ਪਿੱਛੇ ਛੱਡਦਾ ਲਗਦਾ ਹੈ। ਪੈਸੇ ਦੀ ਅੰਨ੍ਹੀ ਕਾਣੀ-ਵੰਡ ਵਧਦੀ ਹੀ ਜਾ ਰਹੀ ਹੈ। ਨਿਰਸੰਦੇਹ ਕੋਰੋਨਾ ਦੁਨੀਆ ਨੂੰ ਭੁੱਖ-ਮਰੀ ਵੱਲ ਧੱਕ ਰਿਹਾ ਹੈ, ਜਿਸਦਾ ਨੇੜ-ਭਵਿੱਖ ਵਿਚ ਅੰਤ ਦਿਖਾਈ ਨਹੀਂ ਦਿੰਦਾ। ਰੱਬ ਮਿਹਰ ਕਰੇ।

-ਸੂਬਾ ਸਿੰਘ ਖਹਿਰਾ
ਪਿੰਡ ਹਰਪੁਰਾ, ਡਾਕ: ਧੰਦੋਈ, ਜ਼ਿਲ੍ਹਾ ਗੁਰਦਾਸਪੁਰ।

ਉਜਾੜੋ ਨਾ ਪੰਜਾਬ ਨੂੰ

ਸੱਧਰਾਂ ਮੋਈ ਪੰਜਾਬ ਦੀ ਧਰਤੀ ਤੇ ਦੇਸ਼ ਦੀ ਵੰਡ ਅਤੇ ਬਲਿਊ ਸਟਾਰ ਆਪ੍ਰੇਸ਼ਨ ਵਰਗੇ ਕਾਲੇ ਦੌਰ ਵਿਚ ਫਿਰਕੂ ਅੱਗ ਵਿਚ ਲੱਖਾਂ ਇਨਸਾਨਾਂ ਦੀਆਂ ਕੀਮਤੀ ਜਾਨਾਂ ਮੌਤ ਰਾਣੀ ਦੀ ਬੁੱਕਲ ਵਿਚ ਸੌਂ ਗਈਆਂ ਸਨ। ਪੰਜਾਬ ਦੀ ਧਰਤੀ 'ਤੇ ਹੀ ਰਾਜਸੀ ਮੁਫ਼ਾਦਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਵਾਪਰੀਆਂ।
ਹੁਣ 2022 ਦੀਆਂ ਚੋਣਾਂ ਲਈ ਜ਼ਮੀਨ ਤਿਆਰ ਕਰਨ ਵਾਸਤੇ ਦੇਸ਼ ਦੀ ਇਕ ਵੱਡੀ ਪਾਰਟੀ ਫਿਰਕੂ ਅੱਗ ਲਾਉਣ ਲਈ ਨਵੇਂ-ਨਵੇਂ ਪੱਤੇ ਖੇਡ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਬਠਿੰਡਾ ਜ਼ਿਲ੍ਹੇ ਦੇ ਇਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਹੋਈ ਵਿਵਾਦਤ ਅਰਦਾਸ ਤੋਂ ਮਿਲਦੀ ਹੈ। ਸੋ, ਇਸ ਪਾਰਟੀ ਨੂੰ ਫਿਰਕੂ ਪੱਤੇ ਖੇਡਣ ਤੋਂ ਬਾਜ਼ ਆਉਣਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਦਾ ਇਤਿਹਾਸ ਇਸ ਨੂੰ ਕਦੇ ਮੁਆਫ਼ ਨਹੀਂ ਕਰੇਗਾ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

ਕਿਸਾਨੀ ਸੰਘਰਸ਼

ਕਿਸਾਨਾਂ ਨੂੰ ਦਿੱਲੀ ਵਿਖੇ ਆਪਣੇ ਹੱਕਾਂ ਲਈ ਸੰਘਰਸ਼ ਕਰਦਿਆਂ ਛੇ ਮਹੀਨੇ ਮੁਕੰਮਲ ਹੋ ਗਏ ਪਰ ਕੇਂਦਰ ਸਰਕਾਰ ਨੂੰ ਕਿਸਾਨ ਮਜ਼ਦੂਰਾਂ ਦੀ ਅਪੀਲ ਸੁਣਾਈ ਨਹੀਂ ਦੇ ਰਹੀ? ਆਖਰ ਕਿਉਂ ਕਿਸਾਨੀ ਮੋਰਚੇ ਨੂੰ ਕੇਂਦਰ ਦੀ ਸਰਕਾਰ ਅਣਦੇਖਾ ਕਰ ਰਹੀ ਹੈ? ਹੁਣ ਮੀਡੀਆ ਵੀ ਸ਼ਾਂਤ ਹੋ ਕੇ ਕਿਉਂ ਬੈਠਾ ਹੈ? ਰੋਜ਼ਾਨਾ ਅਖ਼ਬਾਰ ਤੇ ਦਿੱਲੀ ਤੋਂ ਪਰਤੇ ਕਿਸਾਨਾਂ ਦੀ ਮੌਤ ਦੀ ਖ਼ਬਰ ਸੁਣਨ ਨੂੰ ਮਿਲਦੀ ਹੈ। ਮੋਰਚੇ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਗੁਆ ਲਈ ਪਰ ਸਰਕਾਰ ਨੂੰ ਕੋਈ ਫ਼ਰਕ ਨਹੀਂ। ਆਖਰ ਕਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਅਤੇ ਕਦੋਂ ਤੱਕ ਕੇਂਦਰ ਸਰਕਾਰ ਗੂੰਗੀ-ਬੋਲੀ ਬਣੀ ਰਹੇਗੀ? ਆਓ, ਸਾਰੇ ਰਲ ਕੇ ਦਿੱਲੀ ਬੈਠੇ ਕਿਸਾਨ ਭਰਾਵਾਂ ਦੀ ਤੰਦਰੁਸਤੀ ਲਈ ਅਰਦਾਸ ਕਰੀਏ। ਸਲਾਮ ਹੈ ਕਿਸਾਨ ਵੀਰਾਂ ਦੇ ਜਜ਼ਬੇ ਅਤੇ ਹੌਸਲ ਨੂੰ, ਜੈ ਜਵਾਨ ਜੈ ਕਿਸਾਨ।

-ਸਿਮਰਨਦੀਪ ਕੌਰ ਬੇਦੀ

ਵਧ ਰਹੀ ਮਹਿੰਗਾਈ

ਦਿਨੋ-ਦਿਨ ਵਧ ਰਹੀ ਮਹਿੰਗਾਈ, ਆਮ ਆਦਮੀ ਦੇ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ। ਪੈਟਰੋਲ, ਡੀਜ਼ਲ, ਰਸੋਈ ਗੈਸ ਆਦਿ ਏਨੇ ਮਹਿੰਗੇ ਹੋ ਗਏ ਹਨ ਕਿ ਆਮ ਆਦਮੀ ਦਾ ਖਾਣਾ-ਪੀਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜਦੋਂ ਦੀ ਕੋਰੋਨਾ ਮਹਾਂਮਾਰੀ ਚਲਦੀ ਆ ਰਹੀ ਹੈ, ਗ਼ਰੀਬ ਬੰਦਾ ਦੋ ਵਕਤ ਦੀ ਰੋਟੀ ਵੀ ਮੁਸ਼ਕਿਲ ਨਾਲ ਕੱਢ ਰਿਹਾ ਹੈ। ਲੋਕ ਆਉਣ-ਜਾਣ ਲਈ ਵੀ ਸੌ ਵਾਰੀ ਸੋਚਦੇ ਹਨ, ਸਰਕਾਰ ਨੂੰ ਇਸ ਮਹਿੰਗਾਈ 'ਤੇ ਰੋਕ ਲਗਾਉਣੀ ਚਾਹੀਦੀ ਹੈ ਤਾਂ ਕਿ ਆਮ ਇਨਸਾਨ ਵੀ ਸੁੱਖ ਦੀ ਜ਼ਿੰਦਗੀ ਜੀਅ ਸਕੇ।

-ਕਿਰਨਦੀਪ, ਕੇ.ਐਮ.ਵੀ. ਕਾਲਜ, ਜਲੰਧਰ।

ਧਰਮ ਦੀ ਰਾਜਨੀਤੀ

ਸਿੱਧੇ ਜਾਂ ਅਸਿੱਧੇ ਰੂਪ ਵਿਚ ਰਾਜਨੀਤੀ ਧਰਮ ਨੂੰ ਵਰਤਦੀ ਰਹੀ ਹੈ। ਇਸੇ ਕਰਕੇ ਹੀ ਗੜਬੜ ਹੁੰਦੀ ਰਹੀ ਹੈ। ਜਦੋਂ ਕੱਟੜਤਾ ਹਾਵੀ ਹੋ ਜਾਵੇ ਤਾਂ ਰਾਜਨੀਤੀ ਆਪਣਾ ਰਾਜ-ਧਰਮ ਗੁਆ ਬੈਠਦੀ ਹੈ। ਸਿੱਟੇ ਵਜੋਂ ਕਿਰਤੀ ਵਰਗ ਲਈ ਜਿਊਣਾ ਮੁਹਾਲ ਹੋ ਜਾਂਦਾ ਹੈ। ਅਜੋਕੇ ਭਾਰਤ ਵਿਚ ਵੀ ਇਹੋ ਕੁਝ ਹੋ ਰਿਹਾ ਹੈ। ਅਜਿਹੇ ਨਾਜ਼ੁਕ ਸਮੇਂ ਬੁੱਧੀਜੀਵੀ ਵਰਗ ਨੂੰ ਆਮ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਜੋ ਲੇਖਕ ਕੇਵਲ ਇਨਾਮ ਪ੍ਰਾਪਤੀ ਨੂੰ ਹੀ ਨਿਸ਼ਾਨਾ ਬਣਾ ਕੇ ਚਲਦੇ ਹਨ, ਆਪਣੇ ਕਰਤੱਵ ਦੀ ਪਾਲਣਾ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ। ਤਿਆਗ ਦੀ ਭਾਵਨਾ ਦਾ ਅਭਾਵ ਰਾਹ ਦਾ ਅੜਿੱਕਾ ਹੈ ਜਿਸ ਨੂੰ ਦੂਰ ਕਰਨਾ ਚਾਹੀਦਾ ਹੈ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

31-05-2021

 ਅਖ਼ਬਾਰਾਂ ਦਾ ਮਹੱਤਵ
ਅਖ਼ਬਾਰ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ। ਹਰ ਰੋਜ਼ ਸਵੇਰੇ ਉਠ ਕੇ ਅਖ਼ਬਾਰ ਦੀ ਉਡੀਕ ਕੀਤੀ ਜਾਂਦੀ ਹੈ। ਕੁਝ ਲੋਕਾਂ ਨੂੰ ਸਵੇਰੇ ਅਖ਼ਬਾਰ ਵੇਖੇ ਬਿਨਾਂ ਕੁਝ ਵੀ ਚੰਗਾ ਨਹੀਂ ਲਗਦਾ। ਮਨੁੱਖ ਵਿਚ ਦੂਜਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਬੜੀ ਪ੍ਰਬਲ ਹੈ। ਮੁੱਖ ਤੌਰ 'ਤੇ ਅਖ਼ਬਾਰ ਜਾਣਕਾਰੀ ਲਈ ਪੜ੍ਹਿਆ ਜਾਂਦਾ ਹੈ, ਇਸ ਦੇ ਹਰੇਕ ਪਾਠਕ ਨੂੰ ਆਪਣੀ ਰੁਚੀ ਅਨੁਸਾਰ ਹੋਰ ਵੀ ਕਈ ਕੁਝ ਅਖ਼ਬਾਰ ਵਿਚੋਂ ਲੱਭਦਾ ਹੈ। ਜਿਸ ਕਾਰਨ ਉਨ੍ਹਾਂ ਵਿਚ ਕਿਤਾਬ ਪੜ੍ਹਨ ਦੀ ਰੁਚੀ ਵੀ ਵਧਦੀ ਹੈ। ਅਜੋਕੇ ਸਮੇਂ ਵਿਚ ਈ-ਪੇਪਰ ਵੀ ਆ ਗਏ ਹਨ, ਲੋਕ ਇਸ ਨੂੰ ਹੀ ਘਰ ਬੈਠੇ ਜਦੋਂ ਮਰਜ਼ੀ ਪੜ੍ਹ ਸਕਦੇ ਹਨ। ਈ-ਪੇਪਰ ਦਾ ਇਹ ਫਾਇਦ ਹੈ ਕਿ ਕਿਸੇ ਵੀ ਸਮੇਂ ਕਿਸੇ ਵੀ ਤਰੀਕ ਦੀ ਅਖ਼ਬਾਰ ਨੂੰ ਪੜ੍ਹਿਆ ਜਾ ਸਕਦਾ ਹੈ। ਪ੍ਰਿੰਟ ਦੇ ਨਾਲ-ਨਾਲ ਇਸ ਨੇ ਇਲੈਕਟ੍ਰਾਨਿਕ ਵਿਚ ਵੀ ਆਪਣੀ ਜਗ੍ਹਾ ਬਣਾ ਲਈ ਹੈ।


-ਮਨਪ੍ਰੀਤ ਕੌਰ
ਕੇ.ਐਮ.ਵੀ. ਕਾਲਜ, ਜਲੰਧਰ।


ਝੋਨੇ ਦੀ ਸਿੱਧੀ ਬਿਜਾਈ
ਪਿਛਲੇ ਸਮਿਆਂ 'ਚ ਪੰਜਾਬ ਵਿਚ ਬਹੁਤ ਬਾਰਿਸ਼ਾਂ ਹੁੰਦੀਆਂ ਸਨ ਅਤੇ ਕਈ-ਕਈ ਦਿਨ ਝੜੀਆਂ ਲੱਗੀਆਂ ਰਹਿੰਦੀਆਂ ਸਨ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਬਹੁਤ ਉੱਪਰ ਹੁੰਦਾ ਸੀ ਤਾਂ ਝੋਨੇ ਲਈ ਕੱਦੂ ਕਰਕੇ ਬਿਜਾਈ ਕਰਨ 'ਚ ਕੋਈ ਮੁਸ਼ਕਿਲ ਨਹੀਂ ਸੀ ਪਰ ਜਿਉਂ-ਜਿਉਂ ਟਰੈਕਟਰਾਂ, ਸਬਮਰਸੀਬਲ ਪੰਪਾਂ ਦੀ ਭਰਮਾਰ ਹੋਈ ਹੈ ਤਾਂ ਝੋਨੇ ਹੇਠ ਰਕਬਾ ਵੀ ਵਧਦਾ ਗਿਆ ਅਤੇ ਧਰਤੀ ਹੇਠਲਾ ਪਾਣੀ ਵੀ ਮੁੱਕਣ ਕਿਨਾਰੇ ਆ ਗਿਆ ਹੈ। ਹੁਣ ਸਮੇਂ ਦੀ ਮੁੱਖ ਲੋੜ ਝੋਨੇ ਦੀ ਸਿੱਧੀ ਬਿਜਾਈ ਹੈ ਅਤੇ ਅਜਿਹਾ ਉਪਰਾਲਾ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਕੀਤਾ ਵੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਝੋਨੇ ਦੀ ਸਿਧੀ ਬਿਜਾਈ ਨਾਲ 20-25 ਫ਼ੀਸਦੀ ਪਾਣੀ ਵੀ ਬਹੁਤ ਹੈ ਅਤੇ ਝਾੜ ਵੀ 10-15 ਫ਼ੀਸਦੀ ਤੱਕ ਵੱਧ ਨਿਕਲਦਾ ਹੈ ਇਸ ਲਈ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ਸਰਕਾਰ ਨੂੰ ਕੱਦੂ ਕਰਕੇ ਝੋਨਾ ਲਗਾਉਣ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ, ਜੇਕਰ ਕੋਈ ਕਿਸਾਨ ਕੱਦੂ ਕਰ ਰਿਹਾ ਹੋਵੇ ਤਾਂ ਉਸ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਖੇਤੀਬਾੜੀ ਵਿਭਾਗ ਨੂੰ ਜ਼ਮੀਨੀ ਪੱਧਰ 'ਤੇ ਸਾਰੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਉਥੇ ਹੀ ਕਿਸਾਨਾਂ ਨੂੰ ਵੀ ਝੋਨੇ ਦੀ ਸਿਧੀ ਬਿਜਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਧਰਤੀ ਹੇਠਲਾ ਅਣਮੁੱਲਾ ਪਾਣੀ ਬਚਾਇਆ ਜਾ ਸਕੇ।


-ਅਮਰੀਕ ਸਿੰਘ ਚੀਮਾਸ਼ਾਹਬਾਦੀਆ।


ਹਰ ਕਾਮਯਾਬ ਵਿਅਕਤੀ
ਕਿਹਾ ਜਾਂਦਾ ਹੈ ਕਿ ਹਰ ਕਾਮਯਾਬ ਵਿਅਕਤੀ ਪਿੱਛੇ ਇੱਕ ਔਰਤ ਹੁੰਦੀ ਹੈ। ਪਤਾ ਨਹੀਂ ਮੇਰੇ ਸਬੰਧ ਵਿਚ ਇਹ ਕਾਮਯਾਬੀ ਕਿੰਨੀ ਕੁ ਠੀਕ ਹੈ, ਪਰ ਮੇਰੀ ਧਰਮਪਤਨੀ, ਜੋ 14 ਮਈ ਨੂੰ ਵਾਹਿਗੁਰੂ ਨੂੰ ਪਿਆਰੀ ਹੋ ਗਈ ਸੀ, ਉਸ ਦੇ ਸੰਬੰਧ ਵਿਚ ਇਹ ਬਿਲਕੁਲ ਸਹੀ ਢੁਕਦਾ ਹੈ। ਸਾਡੇ ਵਿਆਹ ਦੀ ਪੰਜਾਹਵੀਂ ਸਾਲਗਿਰਾਹ ਮਿਤੀ 23 ਮਈ ਨੂੰ ਸੀ, ਜਿਸ ਦਿਨ ਉਨ੍ਹਾਂ ਦੀ ਯਾਦ ਵਿਚ ਗੁਰਦਵਾਰਾ ਸਾਹਿਬ ਵਿਖੇ ਅੰਤਿਮ ਅਰਦਾਸ ਕੀਤੀ ਗਈ। ਉਹ ਮੇਰੇ ਹਰ ੳਪਰਾਲੇ ਵਿਚ ਸਹਾਈ ਹੁੰਦੀ, ਜਦੋਂ ਮੈਂ ਕਈ ਕਈ ਦਿਨ ਪਹਾੜੀਆਂ ਵਿਚ ਪਥਰਾਟ ਜਾਂ ਪੱਥਰ ਸੰਦ ਲੱਭਣ ਤੁਰਿਆ ਰਹਿੰਦਾ ਤਾਂ ਉਹ ਸਹਿਣ ਕਰਦੀ ਤੇ ਜਾਂ ਕਈ ਵਾਰ ਮੇਰੇ ਨਾਲ ਵੀ ਜਾਂਦੀ। ਮੈਂ ਅੱਧੀ ਰਾਤ ਤੱਕ ਪੰਜਾਬੀ ਦੇ ਲੇਖ/ਕਿਤਾਬਾਂ ਲਿਖਣ ਵਿਚ ਮਗਨ ਰਹਿੰਦਾ, ਪਰ ਉੁਹ ਸ਼ਿਕਾਇਤ ਨਾ ਕਰਦੀ। ਮੈਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਮਿਲਿਆ, ਕਈ ਮਹੱਤਵਪੂਰਨ ਖੋਜ ਪੱਤਰ ਅੰਤਰਰਾਸ਼ਟਰੀ ਖੋਜ ਰਸਾਲਿਆਂ ਵਿਚ ਛਪੇ ਤੇ ਪ੍ਰਸਿੱਧੀ ਪ੍ਰਾਪਤ ਹੋਈ। ਇਸ ਸਭ ਦੇ ਪਿੱਛੇ ਮੇਰੀ ਧਰਮਪਤਨੀ ਦਾ ਹੀ ਸਹਿਯੋਗ ਸੀ। ਭੋਗ ਵਾਲੇ ਦਿਨ ਗੁਰਦਵਾਰਾ ਸਾਹਿਬ ਦੇ ਭਾਈ ਜੀ ਨੇ ਕਿਹਾ ਕਿ ਇਸ ਦਿਨ ਲਈ ਬੀਬੀ ਸੁਰਿੰਦਰ ਪਾਲ ਕੌਰ ਪਾਠ ਬੁੱਕ ਕਰਾ ਕੇ ਗਈ ਸੀ, ਆਪਣੇ ਵਿਆਹ ਦੀ ਗੋਲਡਨ ਜੁਬਲੀ ਦੇ ਸੰਬੰਧ ਵਿਚ। ਪਰ ਵਾਹਿਗੁਰੂ ਦੀ ਕਰਨੀ ਦੇਖੋ, ਇਹੋ ਪਾਠ ਹੁਣ ਕਿਸੇ ਹੋਰ ਮੰਤਵ ਲਈ ਕੀਤਾ ਜਾ ਰਿਹਾ ਹੈ। ਸੁਰਿੰਦਰਪਾਲ ਕੌਰ ਜੀ ਦਾ ਮੇਰੀ ਹਰ ਕਾਮਯਾਬੀ ਲਈ ਦਿੱਤਾ ਗਿਆ ਸਹਿਯੋਗ, ਮੇਰੀ ਇਕ ਅਭੁੱਲ ਯਾਦ ਬਣ ਕੇ ਰਹਿ ਗਿਆ ਹੈ।


-ਵਿਦਵਾਨ ਸਿੰਘ ਸੋਨੀ,
ਪਟਿਆਲਾ।

28-05-2021

 ਬਿਹਤਰ ਤਾਲਮੇਲ ਦਾ ਹੋਣਾ

ਕੋਰੋਨਾ ਮਹਾਂਮਾਰੀ ਕਾਰਨ ਮਨੁੱਖਤਾ ਨੂੰ ਬਹੁਤ ਵੱਡੇ ਨੁਕਸਾਨ ਝੱਲਣੇ ਪਏ ਹਨ ਤੇ ਝੱਲਣੇ ਪੈ ਰਹੇ ਹਨ। ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਏਨਾ ਘਾਤਕ ਤੇ ਚਿੰਤਾਜਨਕ ਹੋਣਾ, ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੇ ਹੁੰਦਿਆਂ ਤੇ ਮਗਰੋਂ ਵੱਡੀਆਂ ਅਣਗਹਿਲੀਆਂ ਦਾ ਹੀ ਨਤੀਜਾ ਜਾਪਦਾ ਹੈ, ਜਿਵੇਂ ਚੋਣ ਰੈਲੀਆਂ, ਵੱਡੇ ਧਾਰਮਿਕ ਪ੍ਰੋਗਰਾਮ ਤੇ ਸਮਾਜਿਕ ਸਮਾਗਮ ਆਦਿ ਤੇ ਲੋਕਾਂ ਦੇ ਇਕੱਠ ਦਾ ਬਿਨਾਂ ਕੋਵਿਡ ਦਿਸ਼ਾ-ਨਿਰਦੇਸ਼ਾਂ ਦੇ ਇਕੱਠੇ ਹੋਣਾ, ਇਸ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਪ੍ਰਮੁੱਖ ਕਾਰਨਾਂ ਵਿਚੋਂ ਇਕ ਹੈ, ਨਾਲ ਹੀ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਦੀ ਭਵਿੱਖਬਾਣੀ ਬੇਹੱਦ ਚਿੰਤਾਜਨਕ ਤਾਂ ਹੈ, ਪਰ ਉਸ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਸਰਕਾਰਾਂ ਦਾ ਪ੍ਰਸ਼ਾਸਨ ਤੇ ਲੋਕਾਂ 'ਚ ਬਿਹਤਰ ਤਾਲਮੇਲ ਦਾ ਹੋਣਾ। ਸੋ, ਆਓ ਆਪਣੇ-ਆਪਣੇ ਪੱਧਰ 'ਤੇ ਇਸ ਕੋਰੋਨਾ ਮਹਾਂਮਾਰੀ ਦੀਆਂ ਲਹਿਰਾਂ ਨੂੰ ਰੋਕਣ ਦਾ ਯਤਨ ਕਰੀਏ।

-ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।

ਪੁਰਾਣਾ ਸਕੂਲੀ ਸਮਾਂ

ਪੰਜ-ਛੇ ਦਹਾਕੇ ਪਹਿਲਾਂ ਪੰਜਵੀਂ ਤੱਕ ਅਸੀਂ ਪਿੰਡ ਵਾਲੇ ਸਕੂਲੇ ਫੱਟੀ, ਬਸਤਾ, ਸਲੇਟ, ਸਿਆਹੀ ਵਾਲੀ ਦਵਾਤ, ਕਾਨੇ ਦੀ ਕਲਮ ਲੈ ਕੇ ਪੜ੍ਹਨ ਜਾਂਦੇ ਸੀ। ਪੈਨਸਿਲ ਦਾ ਮਗਰਲਾ ਹਿੱਸਾ ਹਮੇਸ਼ਾ ਚੱਬਿਆ ਹੀ ਹੁੰਦਾ ਸੀ। ਸਕੂਲ ਵਿਚ ਟਾਟਾਂ, ਤੱਪੜਾਂ ਦੀ ਘਾਟ ਕਾਰਨ ਘਰੋਂ ਬੋਰੀ ਲੈ ਕੇ ਜਾਂਦੇ ਸੀ। ਕਿਤਾਬਾਂ ਵਿਚ ਵਿੱਦਿਆ ਪੜ੍ਹਾਈ, ਮੋਰ ਪੰਖ ਰੱਖਦੇ ਸੀ ਕਿਉਂਕਿ ਸਾਨੂੰ ਵਿਸ਼ਵਾਸ ਸੀ ਕਿ ਇਸ ਤਰ੍ਹਾਂ ਪੜ੍ਹਾਈ ਜ਼ਿਆਦਾ ਆਉਂਦੀ ਸੀ। 6ਵੀਂ ਜਮਾਤ ਵਿਚ ਅਸੀਂ ਸ਼ਹਿਰ ਵਾਲੇ ਸਕੂਲ ਪਹਿਲੀ ਵਾਰੀ ਏ.ਬੀ.ਸੀ. ਵੇਖੀ ਸੀ। ਸਾਨੂੰ ਛੋਟੀ ਏ.ਬੀ.ਸੀ. ਦਸਵੀਂ ਤੱਕ ਹੀ ਮਸਾਂ ਆਈ ਸੀ। ਕੱਪੜੇ ਦੇ ਬਸਤੇ ਵਿਚ ਕਿਤਾਬਾਂ ਬੜੇ ਸਲੀਕੇ ਨਾਲ ਪਾਈਆਂ ਜਾਂਦੀਆਂ ਸਨ। ਕਿਤਾਬਾਂ ਤੇ ਜਿਲਦਾਂ ਚੜ੍ਹਾਉਣਾ ਇਕ ਤਿਉਹਾਰ ਦੀ ਤਰ੍ਹਾਂ ਸੀ। ਅਸੀਂ ਸਮੇਂ ਨਾਲ ਡਿਗਦੇ, ਸੰਭਲਦੇ ਸੰਘਰਸ਼ ਕਰਦੇ ਦੁਨੀਆ ਦਾ ਹਿੱਸਾ ਬਣ ਗਏ ਹਾਂ, ਜਿਸ ਨਾਲ ਹੁਣ ਕੁਝ ਮੰਜ਼ਲਾਂ ਮਿਲ ਗਈਆਂ ਤੇ ਕੁਝ ਗੁੰਮ ਹੋ ਗਈਆਂ। ਇਸ ਮਤਲਬਪ੍ਰਸਤ ਦੁਨੀਆ ਵਿਚ ਕੁਝ ਰਿਸ਼ਤੇਦਾਰੀਆਂ ਬਣ ਗਈਆਂ, ਕੁਝ ਟੁੱਟ ਗਈਆਂ। ਪਿਛਲਾ ਸਕੂਲੀ ਸਮਾਂ ਵੀ ਇਕ ਸੁਪਨਾ ਹੀ ਬਣ ਗਿਆ ਹੈ। ਜੋ ਜੀਵਨ ਅਸੀਂ ਜੀਅ ਕੇ ਆਏ ਹਾਂ, ਵਰਤਮਾਨ ਉਸ ਦੇ ਸਾਹਮਣੇ ਕੁਝ ਵੀ ਨਹੀਂ। ਅਸੀਂ ਚੰਗੇ ਜਾਂ ਮਾੜੇ ਸੀ, ਆਪਣੇ-ਆਪ ਵਿਚ ਇਕ ਸਮਾਂ ਸੀ। ਸ਼ਾਇਦ ਉਹ ਪੁਰਾਣਾ ਸਮਾਂ ਕਦੀ ਨਹੀਂ ਆਏਗਾ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆਂ।

ਅਜੋਕੇ ਸੰਕਟ ਵਿਚ ਸਰਕਾਰ ਦੀ ਭੂਮਿਕਾ

ਅੱਜ ਜਦੋਂ ਦੇਸ਼ ਨੂੰ ਮਹਾਂਮਾਰੀ ਨੇ ਘੇਰਿਆ ਹੋਇਆ ਹੈ, ਜਿਸ ਦਾ ਸਾਹਮਣਾ ਕਰਨ ਵਿਚ ਸਰਕਾਰ ਹਰ ਤਰ੍ਹਾਂ ਨਾਲ ਅਸਫਲ ਹੋਈ ਪਈ ਹੈ। ਸਰਕਾਰੀ ਹਸਪਤਾਲਾਂ ਦਾ ਢਾਂਚਾ ਬਿਲਕੁਲ ਲੜਖੜਾਉਂਦਾ ਨਜ਼ਰ ਆ ਰਿਹਾ ਹੈ। ਦਵਾਈਆਂ ਦੀ ਕਾਲਾ ਬਾਜ਼ਾਰੀ ਨੇ ਆਮ ਆਦਮੀ ਨੂੰ ਲੁੱਟ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਆਕਸੀਜਨ ਦੇ ਸਿਲੰਡਰਾਂ ਦੀ ਜਮ੍ਹਾਂਖੋਰੀ ਸ਼ੁਰੂ ਹੋ ਗਈ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਕਿੱਥੇ ਹੈ? ਅਜੇ ਬਹੁਤੇ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਵੀ ਨਹੀਂ ਮਿਲੀ। ਜਦੋਂ ਕੋਈ ਵੱਡਾ ਸੰਕਟ ਆਉਂਦਾ ਹੈ ਤਾਂ ਸਰਕਾਰ ਲੋਕਾਂ ਦੀ ਬਾਂਹ ਫੜਦੀ ਹੈ ਪਰ ਅੱਜ ਮੇਰੇ ਦੇਸ਼ ਦੇ ਲੋਕਾਂ ਦਾ ਰੱਬ ਹੀ ਵਾਲੀ ਹੈ। ਆਮ ਲੋਕਾਂ ਦਾ ਰੁਜ਼ਗਾਰ ਵੀ ਜਾਂਦਾ ਰਿਹਾ ਹੈ। ਜਦੋਂ ਬਹੁਤੇ ਲੋਕਾਂ ਨੂੰ ਖਾਣ ਦੇ ਲਾਲੇ ਪਏ ਹੋਣ ਤਾਂ ਬਿਮਾਰੀ ਦੀ ਹਾਲਤ ਵਿਚ ਉਹ ਲੋਕ ਕਿੱਧਰ ਜਾਣ। ਲੋਕਾਂ ਨੂੰ 'ਸਾਹ' ਵੀ ਨਹੀਂ ਮਿਲ ਰਹੇ, ਦਵਾਈਆਂ ਜਾਂ ਹਸਪਤਾਲਾਂ ਵਿਚ ਬੈੱਟਾਂ ਦੀ ਤਾਂ ਗੱਲ ਹੀ ਛੱਡੋ। ਅੱਜ ਮੇਰੇ ਦੇਸ਼ ਨੂੰ ਸਿਰਫ ਦੋ ਆਦਮੀ ਹੀ ਚਲਾ ਰਹੇ ਹਨ। ਤੀਜਾ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ। ਕਾਲੇ ਬਾਜ਼ਾਰ ਦੇ ਦਰਿੰਦੇ ਹਰਲ-ਹਰਲ ਕਰਦੇ ਫਿਰ ਰਹੇ ਹਨ। ਚਾਰ-ਚੁਫੇਰੇ ਲੁੱਟ ਮਚੀ ਹੋਈ ਹੈ। ਅੱਜ ਦੇਸ਼ ਦੇ ਲੋਕ ਭਾਰੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਲੋਕ ਕਿੱਧਰ ਜਾਣ?

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਸੁਰੱਖਿਆ ਨਿਯਮਾਂ ਦੀ ਉਲੰਘਣਾ

ਹਰ ਰੋਜ਼ ਕੋਰੋਨਾ ਸਬੰਧੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਲੋਕ ਮਾਸਕ ਪਾਉਣ ਸਬੰਧੀ ਬਹੁਤ ਲਾਪਰਵਾਹ ਹੋ ਗਏ ਹਨ। ਉਨ੍ਹਾਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਪਣੀ ਸੁਰੱਖਿਆ ਆਪਣੇ ਹੱਥ ਹੈ। ਇਸ ਲਈ ਕੋਰੋਨਾ ਸੁਰੱਖਿਆ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ। ਕੇਂਦਰ ਤੇ ਰਾਜ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਹੋਰ ਗੰਭੀਰਤਾ ਦਿਖਾਉਣ।

-ਮਨਪ੍ਰੀਤ ਕੌਰ, ਕੇ.ਐਮ.ਵੀ. ਕਾਲਜ, ਜਲੰਧਰ।

ਔਰਤਾਂ ਮਜ਼ਾਕ ਦੀਆਂ ਪਾਤਰ ਕਿਉਂ?

ਪੰਜਾਬ ਸਰਕਾਰ ਨੇ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆਉਂਦੀਆਂ ਵੇਖ ਕੇ ਸੂਬਾ ਵਾਸੀਆਂ ਨੂੰ ਕੁਝ ਸਹੂਲਤਾਂ ਦੇਣ ਦਾ ਐਲਾਨ ਕੀਤਾ। ਇਨ੍ਹਾਂ ਸਹੂਲਤਾਂ ਵਿਚ ਸੂਬੇ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰ ਦਿੱਤਾ। ਇਸ ਸਹੂਲਤ ਦਾ ਲਾਭ ਉਠਾਉਣ ਲਈ ਔਰਤਾਂ ਆਪਣਾ ਆਧਾਰ ਕਾਰਡ ਵਿਖਾ ਕੇ ਬੱਸ ਕਿਰਾਏ ਤੋਂ ਛੋਟ ਪ੍ਰਾਪਤ ਕਰ ਸਕਦੀਆਂ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਫ਼ਰ ਕਰਨ ਵਾਲੀਆਂ ਸਵਾਰੀਆਂ ਵਿਚ ਅੱਗੇ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਜਿਸ ਦਿਨ ਤੋਂ ਸੂਬਾ ਸਰਕਾਰ ਨੇ ਇਸ ਸਹੂਲਤ ਦਾ ਐਲਾਨ ਕੀਤਾ ਹੈ ਉਸ ਦਿਨ ਤੋਂ ਫ਼ਿਰ ਮਾਈ ਭਾਗੋ ਦੀ ਵਾਰਿਸ ਮਜ਼ਾਕ ਦੀ ਪਾਤਰ ਬਣ ਗਈ ਹੈ। ਇਸ ਸਹੂਲਤ ਕਰਕੇ ਔਰਤਾਂ ਨੂੰ ਅਨੇਕਾਂ ਹੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਸਰ ਬੱਸ ਅੱਡਿਆਂ ਵਿਚ ਕਈ ਲੋਕ ਹੋਕਾ ਦਿੰਦੇ ਸਮੇਂ ਤਨਜ਼ ਕੱਸਦੇ ਹੋਏ ਬੋਲਦੇ ਨੇ, 'ਬੀਬੀਆਂ ਫ਼ਰੀ, ਬੀਬੀਆਂ ਫ਼ਰੀ'। ਉਨ੍ਹਾਂ ਔਰਤਾਂ ਵਿਚ ਖੜ੍ਹੀਆਂ ਮੁਲਾਜ਼ਮ ਔਰਤਾਂ ਘੰਟਿਆਂਬੱਧੀ ਬੱਸ ਅੱਡੇ 'ਤੇ ਖੜ੍ਹੀਆਂ ਪ੍ਰਾਈਵੇਟ ਬੱਸਾਂ ਦੀ ਇੰਤਜ਼ਾਰ ਕਰਦੀਆਂ ਰਹਿੰਦੀਆਂ ਹਨ। ਇਸ ਵਿਚ ਮੁਲਾਜ਼ਮ ਔਰਤਾਂ ਨੂੰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਉਹ ਆਪਣੀਆਂ ਡਿਊਟੀਆਂ 'ਤੇ ਸਮੇਂ ਸਿਰ ਨਹੀਂ ਪੁੱਜ ਰਹੀਆਂ। 'ਕਿਥੇ ਜਾਣਾ ਹੈ? ਕਿਉਂ ਜਾਣਾ ਹੈ? ਦੋ ਜਣੀਆਂ ਕਿਉਂ ਜਾ ਰਹੀਆਂ ਹੋ? ਤੁਸੀਂ ਘਰ ਨਹੀਂ ਬੈਠ ਸਕਦੀਆਂ? ਮੈਨੂੰ ਲਗਦਾ ਘਰੋਂ ਵਹਿਲੀਆਂ ਹੋ ਆਦਿ। ਇਹੋ ਜਿਹੇ ਸਵਾਲ ਜਿਥੇ ਉਨ੍ਹਾਂ ਦਾ ਸੀਨਾ ਛਨਣੀ ਕਰਦੇ ਹਨ, ਉਥੇ ਉਹ ਆਪਣੇ-ਆਪ ਨੂੰ ਮੁਲਜ਼ਮ ਮਹਿਸੂਸ ਕਰਦੀਆਂ ਹੋਈਆਂ ਚੁੱਪਚਾਪ ਸੁੰਨ ਹੋ ਕੇ ਬੈਠ ਜਾਂਦੀਆਂ ਹਨ। ਜੇਕਰ ਇਹ ਵਰਤਾਰਾ ਜਲਦ ਨਾ ਰੋਕਿਆ ਗਿਆ ਤਾਂ ਔਰਤ ਫਿਰ ਮਨੂੰਵਾਦੀ ਸਿਧਾਂਤ ਦੀ ਸ਼ਿਕਾਰ ਹੋ ਜਾਵੇਗੀੇ।

-ਡਾ. ਕੁਲਦੀਪ ਸਿੰਘ ਬਨੂੜ
ਸ.ਸ.ਸ.ਸ.ਸ ਬਨੂੜ, (ਜ਼ਿਲ੍ਹਾ ਮੁਹਾਲੀ)।

27-05-2021

 ਕੋਰੋਨਾ ਵਿਰੁੱਧ ਸਰਕਾਰਾਂ ਅਸਮਰੱਥ, ਸ਼੍ਰੋਮਣੀ ਕਮੇਟੀ ਅਣਥੱਕ

ਇਕ ਵਾਰ ਦੀ ਗੱਲ ਹੈ ਕਿ ਅਕਾਲੀ ਫੂਲਾ ਸਿੰਘ ਆਪਣੀਆਂ ਖਾਲਸਾ ਫ਼ੌਜਾਂ ਨਾਲ ਜੰਗ ਜਿੱਤ ਕੇ ਆ ਰਹੇ ਸਨ। ਸਿੰਘ ਬੁਰੀ ਤਰਾਂ ਥੱਕੇ ਹੋਏ ਸਨ ਤੇ ਉਡੀਕ ਰਹੇ ਸਨ ਕਿ ਛੇਤੀ ਪੜਾਅ 'ਤੇ ਪਹੁੰਚ ਕੇ ਆਰਾਮ ਕਰੀਏ। ਏਨੇ ਨੂੰ ਖ਼ਬਰ ਮਿਲਦੀ ਹੈ ਕੇ ਮੁਗਲ ਫ਼ੌਜੀ ਹਿੰਦੁਸਤਾਨੀ ਬਹੂ ਬੇਟੀਆਂ ਨੂੰ ਬੰਦੀ ਬਣਾ ਕੇ ਲਿਜਾ ਰਹੇ ਹਨ। ਅਕਾਲੀ ਫੂਲਾ ਸਿੰਘ ਨੇ ਖਾਲਸਾ ਫ਼ੌਜਾਂ ਨੂੰ ਤੁਰੰਤ ਚਾਲੇ ਪਾਉਣ ਦਾ ਹੁਕਮ ਦਿੱਤਾ। ਸਿੰਘਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਸਾਰੇ ਸਿੰਘ ਥੱਕੇ ਹੋਏ ਹਨ ਸਾਨੂੰ ਆਰਾਮ ਕਰ ਲੈਣ ਦਿਓ ਤਾਂ ਬਾਬਾ ਫੂਲਾ ਸਿੰਘ ਨੇ ਲਲਕਾਰ ਕੇ ਕਿਹਾ ਕਿ ਗੁਰੂ ਸਾਹਿਬ ਨੇ ਖਾਲਸੇ ਦੇ ਕਰਮਾਂ ਵਿਚ ਥੱਕਣਾ ਨਹੀਂ ਲਿਖਿਆ, ਤੁਰੰਤ ਚਾਲੇ ਪਾਏ ਜਾਣ। ਫ਼ੌਜਾਂ ਨੇ ਉਸੇ ਵੇਲੇ ਚਾਲੇ ਪਾਏ ਅਤੇ ਬਹੂ ਬੇਟੀਆਂ ਨੂੰ ਛੁਡਵਾ ਕੇ ਲਿਆਂਦਾ। ਜੇ ਅੱਜ ਕੋਰੋਨਾ ਮਹਾਂਮਾਰੀ ਦੀ ਗੱਲ ਕਰੀਏ ਤਾਂ ਜਿੱਥੇ ਇਕ ਪਾਸੇ ਸਰਕਾਰਾਂ ਬੁਰੀ ਤਰ੍ਹਾਂ ਅਸਮਰੱਥ ਸਾਬਤ ਹੋ ਰਹੀਆਂ ਹਨ, ਉਥੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਅਣਥੱਕ ਦਿਖਾਈ ਦੇ ਰਹੀ ਹੈ। ਪਿਛਲੇ ਕੁਝ ਹੀ ਦਿਨਾਂ ਵਿਚ ਸ਼੍ਰੋਮਣੀ ਕਮੇਟੀ ਨੇ ਸੱਤ ਕੋਰੋਨਾ ਕੇਅਰ ਸੈਂਟਰ ਖੋਲ੍ਹ ਕੇ ਸਾਬਤ ਕਰ ਦਿੱਤਾ ਹੈ ਕਿ ਸੱਚਮੁੱਚ ਹੀ ਖਾਲਸਾ ਥੱਕਣ ਲਈ ਨਹੀਂ ਬਣਿਆ। ਅੱਜ ਪੂਰੀ ਦੁਨੀਆ ਵਿਚ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੀ ਸ਼ਲਾਘਾ ਹੋ ਰਹੀ ਹੈ। ਹਾਲ ਹੀ ਵਿਚ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਕੋਰੋਨਾ ਦੌਰਾਨ ਦਿੱਤੀਆ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ ਹੈ। ਇਸ ਸਭ ਦਾ ਅਸਲ ਸਿਹਰਾ ਸੰਗਤ ਦੇ ਸਿਰ ਜਾਂਦਾ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸੰਭਵ ਹੋ ਸਕਿਆ ਹੈ। ਇਕ ਗੱਲ ਤਾਂ ਸਾਬਤ ਹੋਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਆਫ਼ਤ ਵਿਚ ਧਾਰਮਿਕ ਜਥੇਬੰਦੀਆਂ ਹੀ ਲੋੜਵੰਦਾਂ ਦੀ ਬਾਂਹ ਫੜਦੀਆਂ ਹਨ ਵਰਨਾ ਵੋਟਾਂ ਦੀ ਰਾਜਨੀਤੀ ਕਰਨ ਵਾਲੇ ਤਾਂ ਆਫ਼ਤ ਦੇ ਸਮੇਂ ਵਿਚ ਦੂਰ-ਦੂਰ ਤੱਕ ਦਿਖਾਈ ਨਹੀਂ ਦਿੰਦੇ। ਉਮੀਦ ਹੈ ਕਿ ਸੰਗਤ ਏਦਾਂ ਹੀ ਸਹਿਯੋਗ ਦਿੰਦੀ ਰਹੇਗੀ ਅਤੇ ਸ਼੍ਰੋਮਣੀ ਕਮੇਟੀ ਏਦਾਂ ਹੀ ਲੋੜਵੰਦਾਂ ਦੀ ਬਾਂਹ ਫੜਦੀ ਰਹੇਗੀ।

-ਰਣਜੀਤ ਸਿੰਘ ਨਿਮਾਣਾ।

ਰੁੱਖ, ਮਨੁੱਖ ਅਤੇ ਆਕਸੀਜਨ

ਕੋਰੋਨਾ ਮਹਾਂਮਾਰੀ ਵਿਚ ਆਕਸੀਜਨਦਾ ਖ਼ਤਰਾ ਮੰਡਰਾ ਰਿਹਾ ਹੈ। ਮਨੁੱਖ ਦੁਆਰਾ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਰੁੱਖਾਂ ਦਾ ਸਫ਼ਾਇਆ ਕਰ ਦਿੱਤਾ ਗਿਆ। ਮਨੁੱਖ ਇਹ ਵੀ ਭੁੱਲ ਗਿਆ ਕਿ ਸਾਨੂੰ ਜਿਊਂਦੇ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਹੈ। ਰੁੱਖ ਮਨੁੱਖ ਨੂੰ ਕੁਦਰਤ ਵਲੋਂ ਮਿਲਿਆ ਅਨਮੋਲ ਖਜ਼ਾਨਾ ਹੈ। ਕੋਰੋਨਾ ਮਹਾਂਮਾਰੀ ਨੇ ਮਨੁੱਖ ਦਾ ਆਕਸੀਜਨ ਪੱਧਰ ਬਹੁਤ ਹੱਦ ਤੱਕ ਘਟਾ ਦਿੱਤਾ ਹੈ। ਜਿਸ ਕਾਰਨ ਰੋਜ਼ਾਨਾ ਮੌਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਸਾਨੂੰ ਜ਼ਰੂਰਤ ਹੈ ਕਿ ਆਪਣੇ ਚੌਗਿਰਦੇ ਨੂੰ ਸੰਭਾਲਿਆ ਜਾਵੇ। ਮਨੁੱਖ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜ਼ਰੂਰਤ ਹੈ। ਜਿਸ ਵਿਚ ਵੱਖ ਵੱਖ ਕਿਸਮ ਦੇ ਰੁੱਖ ਹਨ ਜੋ ਕਿ ਹਵਾ ਨੂੰ ਸਾਫ਼ ਰੱਖਦੇ ਹਨ। ਪਿਪਲ, ਬੋਹੜ ਅਤੇ ਨਿੰਮ ਅਜਿਹੇ ਦਰੱਖਤ ਹਨ ਜੋ ਮਨੁੱਖ ਲਈ ਸੰਜੀਵਨੀ ਹਨ। ਪਿੱਪਲ, ਬੋਹੜ ਅਤੇ ਨਿੰਮ ਨੂੰ ਤਿਵ੍ਰੈਣੀ ਦੇ ਰੂਪ ਵਿਚ ਵੀ ਲਗਾਇਆ ਜਾਂਦਾ ਹੈ। ਪਿੱਪਲ ਅਤੇ ਬੋਹੜ ਸਾਨੂੰ 24 ਘੰਟੇ ਆਕਸੀਜਨ ਦਿੰਦੇ ਹਨ। ਨਿੰਮ ਬਹੁਤ ਲਾਭਕਾਰੀ ਰੁੱਖ ਹੈ। ਨਿੰਮ ਹਵਾ ਨੂੰ ਸ਼ੁੱਧ ਕਰਨ ਵਾਲਾ ਦਰੱਖ਼ਤ ਸਮਝਿਆ ਜਾਂਦਾ ਹੈ। ਅਸੀਂ ਘਰਾਂ ਵਿਚ ਵੀ ਹੋਰ ਛੋਟੇ ਪੌਦੇ ਲਗਾ ਸਕਦੇ ਹਾਂ ਜੋ ਕਿ ਹਵਾ ਨੂੰ ਸ਼ੁੱਧ ਕਰਦੇ ਹਨ ਜਿਵੇਂ ਕਿ ਤੁਲਸੀ, ਕੁਆਰ-ਗੰਦਲ ਜਾਂ ਐਲੋਵੇਰਾ, ਮਨੀ ਪਲਾਂਟ, ਸਨੇਕ ਪਲਾਂਟ ਅਤੇ ਹੋਰ ਅਹਿਜੇ ਅਨੇਕਾਂ ਪਲਾਂਟ ਹਨ ਜੋ ਹਵਾ ਨੂੰ ਸ਼ੁੱਧ ਅਤੇ ਆਕਸੀਜਨ ਛੱਡਦੇ ਹਨ। ਅੱਜ ਦੇ ਸਮੇਂ ਵਿਚ ਹਰ ਇਕ ਮਨੁੱਖ ਨੂੰ ਆਪਣੇ ਘਰ ਵਿਚ ਅਜਿਹੇ ਪੌਦੇ ਅਤੇ ਰੁੱਖ ਲਗਾਉਣ ਦੀ ਜ਼ਰੂਰਤ ਹੈ ਤਾਂ ਜੋ ਸਾਨੂੰ ਅਜਿਹੀ ਮਹਾਂਮਾਰੀਆਂ ਤੋਂ ਆਉਣ ਵਾਲੀ ਪੀੜ੍ਹੀਆਂ ਨੂੰ ਬਚਾ ਸਕੀਏ। ਅੱਜ ਦੇ ਸਮੇਂ ਦੀ ਲੋੜ ਹੈ ਰੁੱਖ ਲਗਾਉ ਮਨੁੱਖ ਬਚਾਉ।

-ਪ੍ਰੋ: ਬਿਕਰਮ ਜੀਤ ਸਿੰਘ
ਐਸ.ਐਸ.ਡੀ ਕਾਲਜ, ਬਰਨਾਲਾ।

ਮਲੇਰਕੋਟਲਾ ਇਲਾਕੇ ਵਿਚ ਖੁਸ਼ੀ ਦੀ ਲਹਿਰ

ਨਵਾਂ ਜ਼ਿਲ੍ਹਾ ਬਣਨ ਦਾ ਐਲਾਨ ਹੋਣ ਕਰਕੇ ਈਦ ਦੀਆਂ ਖੁਸ਼ੀਆਂ ਵਿਚ ਵਾਧਾ ਹੋਇਆ ਹੈ। ਇਸ ਸ਼ਹਿਰ ਦਾ ਵਿਕਾਸ ਹੋਵੇਗਾ। ਜੋੜੇ ਪੁਲ ਅਤੇ ਅਹਿਮਦਗੜ੍ਹ ਦੇ ਇਲਾਕੇ ਸੰਗਰੂਰ ਤੋਂ ਦੂਰ ਪੈਂਦੇ ਸਨ। ਹੁਣ ਲੋਕਾਂ ਦੇ ਕੰਮ ਨੇੜੇ ਤੋਂ ਹੋ ਜਾਇਆ ਕਰਨਗੇ। ਪੁਰਾਣੇ ਸੰਗਰੂਰ ਜ਼ਿਲ੍ਹੇ ਦਾ ਮੋਹ ਪਿਆਰ ਹੌਲੀ-ਹੌਲੀ ਘਟੇਗਾ। ਵਧ ਰਹੇ ਦਫ਼ਤਰੀ ਬੋਝ ਘੱਟ ਹੋਣਗੇ। ਮਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਖੇਤਰ ਦਾ ਵਿਕਾਸ ਹੋਵੇਗਾ। ਆਧਾਰ ਕਾਰਡ ਤੇ ਐਡਰੈੱਸ ਨਵੇਂ ਲਿਖਣੇ ਪੈਣਗੇ। ਹੋਰ ਮੋਹਰਾਂ, ਲੈਟਰਪੈਡ, ਲਾਇਸੰਸ, ਅਡੈਂਟਿਟੀ ਕਾਰਡ ਤੇ ਪਾਸਪੋਰਟਾਂ 'ਤੇ ਪਤੇ ਬਦਲਣੇ ਪੈਣਗੇ। ਨਵਾਂ ਜ਼ਿਲ੍ਹਾ ਨਵਾਂ ਘਰ ਦਾ ਚਾਅ ਹੁੰਦਾ ਹੀ ਹੈ। ਬਹੁਤਿਆਂ ਨੂੰ ਰੁਜ਼ਗਾਰ ਮਿਲੇਗਾ। ਖ਼ਰਚ ਦਾ ਰੌਲਾ ਪਾਉਣ ਵਾਲੇ ਹੋਣ ਵਾਲੇ ਲਾਭਾਂ ਨੂੰ ਘਟਾ ਕੇ ਦੇਖ ਰਹੇ ਹਨ। ਆਉਣ ਵਾਲੇ ਸਮੇਂ ਵਿਚ ਹੋਰ ਨਵੇਂ ਜ਼ਿਲ੍ਹੇ ਬਣਨ ਦੀ ਸੰਭਾਵਨਾ ਵਧੇਗੀ। ਮਲੇਰਕੋਟਲਾ ਵਾਸੀਆਂ ਨੂੰ ਵਧਾਈਆਂ ਹੋਣ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਤਹਿ: ਅਮਰਗੜ੍ਹ, ਮਲੇਰਕੋਟਲਾ।

ਪ੍ਰੋ: ਸੁਰਿੰਦਰ ਮੱਲ੍ਹੀ ਦਾ ਵਿਛੋੜਾ

ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਸੁਲਝੇ ਹੋਏ ਸਿਨੇਮਾ ਵਿਸ਼ਲੇਸ਼ਕ ਮਰਹੂਮ ਪ੍ਰੋ: ਸੁਰਿੰਦਰ ਮੱਲ੍ਹੀ ਬਾਰੇ ਪਰਮਜੀਤ ਸਿੰਘ ਦਾ ਲਿਖਿਆ ਲੇਖ ਪੜ੍ਹਨ ਨੂੰ ਮਿਲਿਆ। ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਜਿਹੜੇ ਸਫ਼ੇ 'ਤੇ ਪ੍ਰੋ: ਮੱਲ੍ਹੀ ਦੇ ਫ਼ਿਲਮ ਇਤਿਹਾਸ ਨਾਲ ਸਬੰਧਿਤ ਜਾਣਕਾਰੀ ਭਰਪੂਰ ਲੇਖ ਛਪਿਆ ਕਰਦੇ ਸਨ, ਉਸੇ ਹੀ ਸਫ਼ੇ 'ਤੇ ਉਹ ਆਪ ਇਕ ਸ਼ਰਧਾਂਜਲੀ ਲੇਖ ਦੇ ਰੂਪ ਵਿਚ ਬਿਰਾਜਮਾਨ ਸਨ। ਥੋੜ੍ਹਾ ਸਮਾਂ ਹੀ ਪਹਿਲਾਂ ਉਨ੍ਹਾਂ ਨੇ ਇਕ ਲੇਖ ਬਾਰੇ ਮੈਂ ਆਪਣੇ ਵਿਚਾਰ ਇਕ ਚਿੱਠੀ ਦੇ ਰੂਪ ਵਿਚ ਲਿਖੇ ਸਨ ਤੇ ਇਹ ਚਿੱਠੀ 'ਅਜੀਤ' ਦੇ 18 ਨਵੰਬਰ, 2020 ਦੇ ਅੰਕ ਵਿਚ ਛਪੀ ਸੀ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਮੇਰੇ ਵਰਗੇ ਲੱਖਾਂ ਸਿਨੇਮਾ ਪ੍ਰੇਮੀਆਂ ਨੂੰ ਕਦੇ ਵੀ ਪੂਰਿਆ ਨਾ ਜਾਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।

-ਬਲਦੇਵ ਸਿੰਘ ਭਾਕਰ
ਪਿੰਡ ਛਾਉਣੀ ਕਲਾਂ, ਹੁਸ਼ਿਆਰਪੁਰ।

26-05-2021

 ਸੁਹਿਰਦਤਾ ਦੀ ਘਾਟ

ਕੋਰੋਨਾ ਸੰਕਟ ਨੂੰ ਵੀ ਇਕ ਅਵਸਰ ਬਣਾ ਕੇ ਸਿਆਸੀ ਮੰਤਵਾਂ ਦੀ ਪੂਰਤੀ ਕਰਨ ਦੀ ਕੋਸ਼ਿਸ਼ ਨੇ ਹੀ ਸੰਕਟ ਨੂੰ ਹੋਰ ਡੂੰਘਾ ਕੀਤਾ ਹੈ। ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਨਜ਼ਰਅੰਦਾਜ਼ ਕਰਕੇ ਸੌੜੇ ਹਿਤਾਂ ਦੀ ਰਾਖੀ ਕਰਨ ਦਾ ਕੋਝਾ ਯਤਨ ਹਰ ਤਰ੍ਹਾਂ ਨਿੰਦਣਯੋਗ ਹੈ। ਲੋਕਾਂ ਨੂੰ ਹੋਰ ਸੁਚੇਤ ਅਤੇ ਇਕਮੁੱਠ ਹੋਣਾ ਪਵੇਗਾ। ਇਸ ਤੋਂ ਬਿਨਾਂ ਹੋਰ ਕੋਈ ਰਾਹ ਵੀ ਤਾਂ ਨਹੀਂ।

-ਨਵਰਾਹੀ ਘੁਗਿਆਣਵੀ
ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ।

ਦਰੱਖਤ ਕੱਟਣ 'ਤੇ ਲੱਗੇ ਰੋਕ

ਦਿਨੋ-ਦਿਨ ਪਲੀਤ ਹੋ ਰਿਹਾ ਵਾਤਾਵਰਨ ਮਨੁੱਖਤਾ ਦੀ ਹੋਂਦ ਲਈ ਬਹੁਤ ਵੱਡਾ ਖ਼ਤਰਾ ਬਣ ਰਿਹਾ ਹੈ। ਵਿਕਾਸ ਦੇ ਨਾਂਅ 'ਤੇ ਲੱਖਾਂ ਰੁੱਖਾਂ ਦੀ ਬਲੀ ਦਿੱਤੀ ਜਾ ਰਹੀ ਹੈ, ਜਿਸ ਕਰਕੇ ਮਨੁੱਖਾਂ ਲਈ ਧਰਤੀ 'ਤੇ ਰਹਿਣਾ ਬਹੁਤ ਹੀ ਮੁਸ਼ਕਿਲ ਬਣ ਗਿਆ ਹੈ। ਰੁੱਖਾਂ ਦੀ ਘਾਟ ਕਰਕੇ ਘੱਟ ਮੀਂਹ ਪੈਂਦੇ ਹਨ, ਜਿਸ ਕਰਕੇ ਪੰਜਾਬ ਰੇਗਿਸਤਾਨ ਬਣਦਾ ਜਾ ਰਿਹਾ ਹੈ। ਪੰਛੀਆਂ ਲਈ ਦਰੱਖਤਾਂ ਬਿਨਾਂ ਰਹਿਣਾ ਔਖਾ ਹੋ ਰਿਹਾ ਹੈ। ਹੁਣ ਦੇ ਤਾਜ਼ੇ ਹਾਲਾਤ ਦੀ ਗੱਲ ਕਰੀਏ ਤਾਂ ਆਕਸੀਜਨ ਦੀ ਵਿਆਪਕ ਘਾਟ ਦਰੱਖਤਾਂ ਦੀ ਘਾਟ ਕਰਕੇ ਹੀ ਹੋਣ ਕਾਰਨ ਅਨੇਕਾਂ ਹੀ ਕੀਮਤੀ ਜ਼ਿੰਦਗੀਆਂ ਮੌਤ ਦੇ ਮੂੰਹ ਵਿਚ ਪੈ ਰਹੀਆਂ ਹਨ। ਪੰਜਾਬ ਸਰਕਾਰ ਨੂੰ ਸਮੁੱਚੀ ਮਾਨਵਤਾ ਦੀ ਭਲਾਈ ਨੂੰ ਧਿਆਨ ਵਿਚ ਰੱਖਦੇ ਹੋਏ ਘੱਟੋ-ਘੱਟ ਪੰਜ ਸਾਲ ਲਈ ਦਰੱਖਤ ਕੱਟਣ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ। ਫਿਰ ਵੇਖਣਾ ਕਿਵੇਂ ਪੰਜਾਬ ਦਿਨਾਂ ਵਿਚ ਹੀ ਹਰਿਆ ਭਰਿਆ ਬਣਦਾ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ (ਬਠਿੰਡਾ)।

ਸਾਡੇ ਦੇਸ਼ ਦੀ ਆਰਥਿਕਤਾ

ਸਾਡੇ ਦੇਸ਼ ਦੀ ਆਰਥਿਕਤਾ ਏਨੀ ਡਾਵਾਂਡੋਲ ਹੋੋ ਚੁੱਕੀ ਹੈ ਜਿਸ ਨੂੰ ਸਥਿਰ ਕਰਨ ਵਾਸਤੇ ਅੱਜ ਸਮੇਂ ਅਤੇ ਵਧੀਆ ਅਗਵਾਈ ਦੀ ਜ਼ਰੂਰਤ ਹੈ ਤਾਂ ਜੋ ਇਸ ਮੰਝਧਾਰ ਵਿਚੋਂ ਦੇਸ਼ ਨੂੰ ਕੱਢਿਆ ਜਾ ਸਕੇ। ਇਕ ਤਾਂ ਬੇਰੁਜ਼ਗਾਰੀ, ਮਹਿੰਗਾਈ ਤੇ ਕੁਦਰਤੀ ਆਫ਼ਤਾਂ (ਕਰੋਪੀ) ਦੇਸ਼ ਇਕ ਤੇ ਮੁਸੀਬਤਾਂ ਹਜ਼ਾਰ, ਇਨ੍ਹਾਂ ਦਾ ਕਿਵੇਂ ਹੱਲ ਕੀਤਾ ਜਾਵੇ, ਇਹ ਅੱਜ ਸੋਚਣ ਦੀ ਲੋੜ ਹੈ। ਜਨਤਾ ਵਿਚਾਰੀ ਦਾ ਕੀ ਸਕੂਰ, ਜੋ ਦੋ ਚੱਕੀ ਦੇ ਪੁੜਾਂ ਵਿਚ ਪਿਸਦੀ ਜਾ ਰਹੀ ਹੈ। ਇਕ ਸਰਕਾਰ ਤੇ ਦੂਜੀ ਕੁਦਰਤ ਦੀ ਮਾਰ, ਸਾਡੀ ਸਰਕਾਰ ਤੇ ਮੁਹਤਵਾਰ ਕੋਈ ਬਹੁਤੀ ਸਿਆਣਪ ਵਾਲੇ ਨਹੀਂ। ਸਾਡੇ ਦੇਸ਼ ਦੇ ਲੋਕ ਕਿੰਨੇ ਮਿਹਨਤੀ ਅਤੇ ਜ਼ਿੰਮੇਵਾਰ ਹਨ, ਪਰ ਫਿਰ ਵੀ ਗ਼ਰੀਬ ਕਿਉਂ, ਕਰੋੜਾਂ ਲੋਕਾਂ ਕੋਲ ਆਪਣੇ ਘਰ ਨਹੀਂ, ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹਨ। ਕਿਉਂ ਨਹੀਂ ਸਾਡੀਆਂ ਸਰਕਾਰਾਂ ਇਨ੍ਹਾਂ ਗੱਲਾਂ ਵੱਲ ਧਿਆਨ ਦਿੰਦੀਆਂ। ਅਸੀਂ ਵੀ ਉਨ੍ਹਾਂ ਮੁਲਕਾਂ ਤੋਂ ਨਵਾਂ ਸਿੱਖ ਕੇ ਨਵਾਂ ਕਰੀਏ ਤੇ ਦੂਜੇ ਮੁਲਕਾਂ ਨੂੰ ਕੁਝ ਨਵਾਂ ਕਰਕੇ ਦਿਖਾਈਏ, ਨਹੀਂ ਤਾਂ ਨਿੱਤ ਜਹਾਜ਼ਾਂ 'ਤੇ ਝੂਟੇ ਲੈਣ ਦਾ ਕੀ ਫਾਇਦਾ, ਵਾਧੂ ਦਾ ਦੇਸ਼ 'ਤੇ ਬੋਝ ਨਾ ਪਾਈਏ।

-ਹਰਪ੍ਰੀਤ ਪੱਤੋ
ਪਿੰਡ ਅਤੇ ਡਾਕ: ਪੱਤੋ ਹੀਰਾ ਸਿੰਘ ਮੋਗਾ।

ਕੁਦਰਤੀ ਆਫ਼ਤਾਂ ਅਤੇ ਮਨੁੱਖੀ ਤਬਾਹੀ

ਆਦਿ ਕਾਲ ਤੋਂ ਮਨੁੱਖੀ ਜੀਵਨ ਬਿਮਾਰੀਆਂ ਅਤੇ ਕੁਦਰਤੀ ਆਫ਼ਤਾਂ ਨਾਲ ਟੱਕਰ ਵਿਚੋਂ ਲੰਘਦਾ ਰਿਹਾ ਹੈ। ਬਹੁਤ ਸਾਰੀਆਂ ਬਿਮਾਰੀਆਂ ਨੇ ਭਿਆਨਕ ਤਬਾਹੀਆਂ ਲਿਆਂਦੀਆਂ ਹਨ। ਜਦੋਂ ਵੀ ਮਨੁੱਖ ਕੁਦਰਤ ਵਿਰੁੱਧ ਚਲਦਾ ਹੈ, ਕੁਦਰਤ ਸਖ਼ਤ ਸਜ਼ਾ ਦਿੰਦੀ ਆਈ ਹੈ। ਡਰਿਆ ਹੋਇਆ ਮਨੁੱਖੀ ਮਨ ਹਵਾ, ਪਾਣੀ, ਅਗਨੀ ਅਤੇ ਅਸਮਾਨੀ ਬਿਜਲੀ ਦੀ ਦੇਵਤਾ ਮੰਨ ਕੇ ਪੂਜਾ ਕਰਨ ਲੱਗ ਗਿਆ। ਅੱਜ ਵੀ ਇਹ ਆਫ਼ਤਾਂ ਭਾਰੀ ਤਬਾਹੀ ਦਾ ਕਾਰਨ ਹਨ। ਬੱਦਲ ਫਟਣਾ, ਭਾਰੀ ਔਲਾ ਵਰਸਿਟੀ, ਤੇਜ਼ ਤੂਫ਼ਾਨੀ ਹਵਾ, ਭੁਚਾਲ, ਪਾਣੀ ਦੀ ਮਾਰ ਅਤੇ ਜੰਗਲ ਦੀ ਭਿਆਨਕ ਅਗਨੀ ਤਬਾਹੀ ਦੇ ਕਾਰਨ ਹਨ। ਜਲ ਦੇਵਤਾ, ਅਗਨੀ ਦੇਵਤਾ, ਬੈਸੰਤਰ ਦੇਵਤਾ ਦੀ ਪੂਜਾ ਦੀ ਕਾਢ ਮਨੁੱਖੀ ਦਿਮਾਗ ਨੂੰ ਢਾਰਸ ਦਿੰਦੀ ਆਈ ਹੈ। ਮੌਜੂਦਾ ਤਓਤੇ ਤੂਫ਼ਾਨ ਨੇ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨਾਲ ਤਬਾਹੀ ਕੀਤੀ ਹੈ। ਚੰਡੀਗੜ੍ਹ ਕੋਲ ਜੰਗਲੀ ਅਗਨੀ ਦਾ ਜਾਨਵਰਾਂ ਅਤੇ ਬਨਸਪਤੀ ਦਰੱਖਤਾਂ ਨੂੰ ਸਾੜ ਕੇ ਸੁਆਹ ਕਰਨਾ ਦੱਸਦਾ ਹੈ ਕਿ ਵਿਗਿਆਨ ਦੇ ਯੁੱਗ ਵਿਚ ਵੀ ਮਨੁੱਖ ਕਿੰਨਾ ਬੇਵੱਸ ਹੈ। ਕੁਦਰਤੀ ਆਫ਼ਤਾਂ ਮਨੁੱਖੀ ਜੀਵਨ 'ਤੇ ਭਾਰੂ ਰਹੀਆਂ ਹਨ। ਮਨੁੱਖ ਅਤੇ ਕੁਦਰਤ, ਦਾ ਸੰਘਰਸ਼ ਨਿਰੰਤਰ ਜਾਰੀ ਹੈ। ਹਰ ਵਾਰ ਬਚਾਅ ਦੇ ਸਾਧਨ ਘਟ ਜਾਂਦੇ ਹਨ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਨੇੜੇ ਮਲੇਰਕੋਟਲਾ, ਪੰਜਾਬ।

ਦਾਖ਼ਲਾ ਵਧਾਉਣ ਲਈ ਬਲੀ

ਜੇ ਸਰਕਾਰ ਤੇ ਵਿਭਾਗ ਨੂੰ ਏਨਾ ਯਕੀਨ ਹੈ ਕਿ ਸਾਡੇ ਕੋਲ ਪੂਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਸਾਂਭਣ ਲਈ ਲੋੜੀਂਦਾ ਮੁਢਲਾ ਢਾਂਚਾ ਕਾਫੀ ਹੈ, ਸਾਡੇ ਕੋਲ ਲੋੜੀਂਦੇ ਕਮਰੇ, ਲੈਬਾਂ, ਫਰਨੀਚਰ, ਅਧਿਆਪਕ ਤੇ ਹੋਰ ਅਮਲਾ ਮੌਜੂਦ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਕ ਲਾਈਨ ਦੇ ਸਰਕਾਰੀ ਹੁਕਮ 'ਕੱਲ੍ਹ ਤੋਂ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੀ ਮਾਨਤਾ ਰੱਦ' ਨਾਲ ਰਾਤੋ-ਰਾਤ ਪ੍ਰਾਈਵੇਟ ਸਕੂਲਾਂ ਨੂੰ ਜਿੰਦੇ ਲਵਾ ਦੇਵੇ। ਜਿਸ ਦੇਸ਼ ਵਿਚ ਰਾਤੋ-ਰਾਤ ਨੋਟਬੰਦੀ ਹੋ ਸਕਦੀ ਹੈ, ਧਾਰਾ 370 ਰੱਦ ਕੀਤੀ ਜਾ ਸਕਦੀ ਹੈ, ਦੇਸ਼ ਭਰ ਦੇ ਕਿਸਾਨਾਂ-ਮਜ਼ਦੂਰਾਂ ਦੇ ਵਿਰੋਧ ਦੇ ਬਾਵਜੂਦ ਖੇਤੀ ਬਿੱਲ ਪਾਸ ਕੀਤੇ ਜਾ ਸਕਦੇ ਹਨ, ਉਥੇ ਪ੍ਰਾਈਵੇਟ ਸਕੂਲ ਬੰਦ ਕਰਨਾ ਤਾਂ ਇਕ ਮਾਮੂਲੀ ਜਿਹੀ ਕਾਰਵਾਈ ਹੋਵੇਗੀ। ਪਰ ਨਹੀਂ ਇਸ ਵਿਚ ਕੋਈ ਲੁਕਿਆ-ਛੁਪਿਆ ਤੱਥ ਨਹੀਂ ਕਿ ਪੰਜਾਬ ਤੇ ਸਾਡਾ ਸਮੁੱਚਾ ਦੇਸ਼ ਆਪਣੇ ਮੌਜੂਦਾ ਸਰਕਾਰੀ ਸਕੂਲਾਂ ਵਿਚ ਸਾਰੇ ਦੇ ਸਾਰੇ ਵਿਦਿਆਰਥੀਆਂ ਨੂੰ ਸਾਂਭਣ ਦੇ ਸਮਰੱਥ ਨਹੀਂ।
ਇਕੋ ਸਰਕਾਰੀ ਸਕੂਲ ਵਿਚ ਲੀਡਰਾਂ, ਮੰਤਰੀਆਂ, ਅਫ਼ਸਰਾਂ, ਅਮੀਰਾ, ਗ਼ਰੀਬਾਂ ਸਭ ਦੇ ਬੱਚੇ ਇਕੱਠੇ ਪੜ੍ਹਨ ਪਰ ਕੀ ਸਰਕਾਰ ਤੇ ਅਮੀਰ, ਲੀਡਰ ਲੋਕ ਇਸ ਨੀਤੀ ਦੇ ਹੱਕ ਵਿਚ ਖੜ੍ਹਣ ਦੀ ਹਿੰਮਤ ਰੱਖਦੇ ਹਨ? ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧੇ, ਇਸ ਤੋਂ ਸਰਕਾਰੀ ਅਧਿਆਪਕ ਦੁਖੀ ਨਹੀਂ ਸਗੋਂ ਖੁਸ਼ ਹਨ, ਨੌਕਰੀ ਕਰ ਰਹੇ ਅਧਿਆਪਕ ਹੀ ਖੁਸ਼ ਨਹੀਂ ਸਗੋਂ ਨੌਕਰੀ ਦੀ ਉਡੀਕ ਵਿਚ ਬੈਠਾ ਪੜ੍ਹਿਆ-ਲਿਖਿਆ ਵਰਗ ਵੀ ਖੁਸ਼ ਹੈ।
ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧੇਗੀ ਤਾਂ ਨਵੀਆਂ ਅਸਾਮੀਆਂ ਪੈਦਾ ਹੋਣਗੀਆਂ। ਨਵੀਂ ਭਰਤੀ ਹੋਵੇਗੀ, ਬੇਰੁਜ਼ਗਾਰੀ ਘਟੇਗੀ। ਪਰ ਅਸੀਂ ਤਾਂ ਕੋਰੋਨਾ ਦੀ ਬਲਦੀ ਅੱਗ ਵਿਚ ਅਧਿਆਪਕਾਂ ਦੇ ਸਿਰ 'ਤੇ ਦਾਖ਼ਲਾ ਮੁਹਿੰਮ ਦੀ ਤਲਵਾਰ ਲਟਕਾ ਕੇ ਉਨ੍ਹਾਂ ਦੀ ਬਲੀ ਲੈ ਰਹੇ ਹਾਂ, ਕਿਵੇਂ ਨਿੱਤ ਦਿਨ ਕੋਰੋਨਾ ਨਾਲ ਹੁੰਦੀਆਂ ਅਧਿਆਪਕ-ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਇਕ ਪਾਸੇ ਪੰਜਾਬ ਵਿਚ ਤਾਲਾਬੰਦੀ ਤੇ ਕਰਫ਼ਿਊ ਚੱਲ ਰਿਹਾ ਹੈ, ਦੂਜੇ ਪਾਸੇ ਅਧਿਆਪਕ ਨਿੰਮੋ-ਝੂਣਾ ਜਿਹਾ ਹੋ ਕੇ ਲੋਕਾਂ ਦੀਆਂ ਦਹਿਲੀਜ਼ਾਂ 'ਤੇ ਬੱਚੇ ਸਰਕਾਰੀ ਸਕੂਲ ਵਿਚ ਦਾਖ਼ਲ ਕਰਾਉਣ ਦਾ ਸੁਨੇਹਾ ਦੇ ਰਿਹਾ ਹੈ।

-ਬਲਵਿੰਦਰ ਕਾਲੀਆ (ਡਾ.)।

25-05-2021

 ਪੰਜਾਬ ਸਰਕਾਰ ਧਿਆਨ ਦੇਵੇ

ਸ਼ਹਿਰੀ ਵਿਕਾਸ ਅਥਾਰਟੀ ਪੰਜਾਬ ਅਤੇ ਲੋਕਲ ਬਾਡੀਜ਼ ਵਿਭਾਗ ਦੇ ਉੱਚ-ਅਧਿਕਾਰੀਆਂ ਸਮੇਤ ਪੰਜਾਬ ਸਰਕਾਰ ਦਾ ਧਿਆਨ ਤਰਨ ਤਾਰਨ ਸ਼ਹਿਰ ਦੇ ਉਨ੍ਹਾਂ ਲੋਕਾਂ ਦੀ ਸਮੱਸਿਆ ਵੱਲ ਦਿਵਾਉਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਆਪਣੇ ਲਹੂ-ਪਸੀਨੇ ਦੀ ਕਮਾਈ ਨਾਲ ਸ਼ਹਿਰ ਦੀ ਬਾਹਰੀ ਹੱਦ ਤੇ ਬਣੀਆਂ ਨਵੀਆਂ ਕਾਲੋਨੀਆਂ ਵਿਚ ਆਪਣੇ ਸਿਰ-ਲੁਕਾਵੇ ਲਈ ਪਲਾਟ ਖ਼ਰੀਦੇ ਹਨ। ਇਹ ਕਾਲੋਨੀਆਂ ਕਾਲੋਨਾਈਜ਼ਰਾਂ ਵਲੋਂ ਸਰਕਾਰੀ ਅਧਿਕਾਰੀਆਂ ਨਾਲ ਸੁਰ ਮਿਲਾ ਕੇ ਹੀ ਕੱਟੀਆਂ ਗਈਆਂ ਹਨ ਪਾਰਕ ਐਵੇਨਿਊ ਕਾਲੋਨੀ 2009-10 ਦੀ ਕੱਟੀ ਹੋਈ ਹੈ। ਇਸ ਕਾਲੋਨੀ ਵਿਚ 2020 ਤੱਕ ਨਗਰ ਕੌਂਸਲ ਦੀ ਮਨਜ਼ੂਰੀ ਨਾਲ ਬਹੁਤ ਸਾਰੀਆਂ ਕੋਠੀਆਂ ਬਣੀਆਂ ਹਨ ਤੇ ਬਿਜਲੀ ਕੁਨੈਕਸ਼ਨ ਵੀ ਲੱਗੇ ਹੋਏ ਹਨ। ਪਰ ਹੁਣ ਮਾਲਕਾਨਾ ਝਗੜਿਆਂ ਦਾ ਬਹਾਨਾ ਬਣਾ ਕੇ ਨਗਰ ਕੌਂਸਲ ਵਲੋਂ ਪਲਾਟ ਹੋਲਡਰਾਂ ਤੇ ਮਕਾਨ ਮਾਲਕਾਂ ਦੇ ਨਕਸ਼ੇ ਪਾਸ ਕਰਨ, ਸੀਵਰ ਕੁਨੈਕਸ਼ਨ ਜਾਂ ਬਿਜਲੀ ਕੁਨੈਕਸ਼ਨ ਦੇਣ 'ਤੇ ਅਣ-ਉਚਿਤ ਰੋਕ ਲਾ ਦਿੱਤੀ ਹੈ। ਕੁਝ ਕਾਲੋਨਾਈਜ਼ਰਾਂ ਵਲੋਂ ਕਾਲੋਨੀਆਂ ਕੱਟਣ ਤੋਂ ਪਹਿਲਾਂ ਪੁੱਡਾ ਜਾਂ ਕਿਸੇ ਹੋਰ ਅਥਾਰਟੀ ਤੋਂ ਪਾਸ ਨਹੀਂ ਕਰਵਾਈਆਂ ਗਈਆਂ ਸਨ। ਸਿੱਟੇ ਵਜੋਂ ਇਨ੍ਹਾਂ ਅਣ-ਅਧਿਕਾਰਿਤ ਕਾਲੋਨੀਆਂ ਬਾਰੇ ਸਰਕਾਰ ਨੂੰ ਨੋਟੀਫਿਕੇਸ਼ਨ ਕਰਨਾ ਪਿਆ ਤੇ ਪਲਾਟ ਹੋਲਡਰਾਂ ਨੂੰ ਆਪਣੇ ਪਲਾਟ ਪੱਲਿਓਂ ਫੀਸ ਭਰ ਕੇ ਰੈਗੂਲਰ ਕਰਾਉਣੇ ਪਏ। ਲੋਕਾਂ ਨੇ ਹਜ਼ਾਰਾਂ ਰੁਪਏ ਖ਼ਰਚ ਕੇ ਨਗਰ-ਕੌਂਸਲ ਤੋਂ ਮਕਾਨਾਂ ਦੇ ਨਕਸ਼ੇ ਪਾਸ ਕਰਵਾ ਕੇ, ਲੱਖਾਂ ਰੁਪਏ ਨਾਲ ਮਕਾਨ ਉਸਾਰੇ ਹਨ ਪਰ ਹੁਣ ਇਨ੍ਹਾਂ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਨਹੀਂ ਦਿੱਤੇ ਜਾ ਰਹੇ। ਪਾਵਰਕਾਮ ਵਾਲੇ ਕਹਿੰਦੇ ਹਨ ਕਿ ਸਾਨੂੰ ਪੁੱਡਾ/ਨਗਰ ਕੌਂਸਲ ਵਲੋਂ ਮਨ੍ਹਾਂ ਕੀਤਾ ਗਿਆ ਹੈ। ਮਕਾਨ-ਮਾਲਕ ਵਿਚਾਰੇ ਫਸ ਗਏ ਹਨ ਜਦ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਡੀਲਰਾਂ ਨੇ ਮੁਨਾਫ਼ੇ ਕਮਾ ਲਏ ਹਨ ਤੇ ਨਗਰ ਕੌਂਸਲਾਂ ਰਾਹੀਂ ਸਰਕਾਰ ਨੇ ਵੀ ਲੱਖਾਂ ਰੁਪਏ ਹਾਸਲ ਕਰ ਲਏ ਹਨ ਪਰ ਪਲਾਟ ਹੋਲਡਰਾਂ ਨੂੰ ਸੜਕਾਂ, ਲਾਈਟਾਂ, ਸਫ਼ਾਈ, ਸੀਵਰ ਤੇ ਬਿਜਲੀ ਕੁਨੈਕਸ਼ਨ ਦੀ ਕੋਈ ਸਹੂਲਤ ਨਹੀਂ ਹੈ। ਮੈਂ ਇਸ ਪੱਤਰ ਰਾਹੀਂ ਬੇਨਤੀ ਕਰਦਾ ਹਾਂ ਕਿ ਸਬੰਧਿਤ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਜਾਂ ਕੋਈ ਹੋਰ ਸਹੂਲਤਾਂ ਦੇਣ ਦੇ ਰਸਤੇ ਵਿਚ ਜੋ ਵੀ ਰੁਕਾਵਟ ਆ ਰਹੀ ਹੈ, ਉਸ ਨੂੰ ਦੂਰ ਕਰਦੇ ਹੋਏ ਲੋੜਵੰਦ ਪਲਾਟ ਹੋਲਡਰਾਂ ਦੇ ਨਕਸ਼ੇ ਪਾਸ ਕਰਨ, ਸੀਵਰ ਤੇ ਬਿਜਲੀ ਕੁਨੈਕਸ਼ਨ ਆਦਿ ਦੇਣੇ ਚਾਲੂ ਕੀਤੇ ਜਾਣ।

-ਜਸਵਿੰਦਰ ਸਿੰਘ,
ਸਾਬਕਾ ਪ੍ਰਧਾਨ ਪਾਰਕ ਐਵੇਨਿਊ ਸੋਸ਼ਲ ਤੇ ਵੈਲਫ਼ੇਅਰ ਸੁਸਾਇਟੀ, ਤਰਨ ਤਾਰਨ।

ਜਾਗਰੂਕ ਹੋਣਾ ਜ਼ਰੂਰੀ

ਘਰੇਲੂ ਰਸੋਈ ਗੈਸ ਦੀ ਵਰਤੋਂ ਸਮੇਂ ਖਪਤਕਾਰ ਦਾ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ। ਜਾਗਰੂਕਤਾ ਬਾਰੇ ਮੁਹਿੰਮ ਸਬੰਧਿਤ ਵਿਭਾਗ ਵਲੋਂ ਸਮੇਂ-ਸਮੇਂ 'ਤੇ ਚਲਾਈ ਜਾਂਦੀ ਹੈ ਕਿ ਮੁਸੀਬਤ ਵੇਲੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤੋਂ 'ਚ ਲਿਆਉਣੀਆਂ ਚਾਹੀਦੀਆਂ ਹਨ। ਵਿਭਾਗ ਦੇ ਅਧਿਕਾਰੀਆਂ ਵਲੋਂ ਇਹ ਵੀ ਵਾਰ-ਵਾਰ ਕਿਹਾ ਜਾਂਦਾ ਹੈ ਕਿ ਖਪਤਕਾਰ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਉਹ ਜੋ ਸਿਲੰਡਰ ਵਰਤ ਰਹੇ ਹਨ, ਕੀ ਉਸ ਦੀ ਮਿਆਦ ਹੈ ਜਾਂ ਲੰਘ ਚੁੱਕੀ ਹੈ। ਜੇ ਲੰਘ ਚੁੱਕੀ ਹੈ ਤਾਂ ਉਹ ਕਿਸੇ ਵੀ ਸਮੇਂ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਅਸੀਂ ਵਿਭਾਗ ਦੇ ਅਧਿਕਾਰੀਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਖਪਤਕਾਰਾਂ ਨੂੰ ਜਾਗਰੂਕ ਕਰਨਾ ਚੰਗੀ ਗੱਲ ਹੈ ਪਰ ਜਿਸ ਸਿਲੰਡਰ ਦੀ ਮਿਆਦ ਲੰਘ ਚੁੱਕੀ ਹੈ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਮਿਆਦ ਲੰਘੇ ਸਿਲੰਡਰ 'ਚ ਗੈਸ ਹੀ ਕਿਉਂ ਭਰੀ ਜਾਂਦੀ ਹੈ। ਪਰ ਜੇ ਗੈਸ ਭਰੀ ਵੀ ਜਾਂਦੀ ਹੈ ਤਾਂ ਉਸ ਦੀ ਸਪਲਾਈ ਕਿਉਂ ਕੀਤੀ ਜਾਂਦੀ ਹੈ? ਜ਼ਰੂਰੀ ਤਾਂ ਇਹ ਹੈ ਕਿ ਖਪਤਕਾਰ ਤੋਂ ਪਹਿਲਾਂ ਅਧਿਕਾਰੀ ਖੁਦ ਜਾਗਰੂਕ ਹੋਣ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਸਰਕਾਰਾਂ ਮਹਾਂਮਾਰੀ ਤੋਂ ਸਬਕ ਲੈਣ

ਅੱਜ ਦੇਸ਼ ਕੋਰੋਨਾ ਮਹਾਂਮਾਰੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਪਿਛਲੇ ਸਾਲ ਤੋਂ ਕੇਂਦਰ ਸਰਕਾਰ ਨੇ ਕੁਝ ਵੀ ਸਬਕ ਨਹੀਂ ਲਿਆ। ਹਾਲਾਤ ਅਜਿਹੇ ਬਣ ਗਏ ਹਨ ਕਿ ਦੇਸ਼ ਵਿਚ ਆਕਸੀਜਨ ਦੀ ਤੋਟ ਪੈਦਾ ਹੋ ਗਈ। ਹਸਪਤਾਲਾਂ ਵਿਚ ਬੈੱਡਾਂ, ਵੈਂਟੀਲੇਟਰਾਂ ਦੀ ਕਮੀ ਪੈ ਗਈ। ਹੋਰ ਤਾਂ ਹੋਰ ਕੋਰੋਨਾ ਰੋਕੂ ਟੀਕੇ ਦੀ ਵੀ ਬਹੁਤ ਘਾਟ ਪੈਦਾ ਹੋ ਗਈ ਹੈ। ਅੱਜ ਦੇਸ਼ ਵਿਚ ਹਸਪਤਾਲਾਂ ਦੀ ਘਾਟ ਹੋ ਚੁੱਕੀ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲੇ ਵੈਕਸੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਮੁਹੱਈਆ ਕਰਵਾਉਂਦੀ। ਕੇਂਦਰ ਸਰਕਾਰ ਨੇ ਤਾਂ ਨੰਬਰ ਬਣਾਉਣ ਦੇ ਚੱਕਰ ਵਿਚ ਪਹਿਲਾਂ ਹੀ ਵੈਕਸੀਨ ਬਾਹਰਲੇ ਮੁਲਕਾਂ ਨੂੰ ਭੇਜ ਦਿੱਤੀ। ਮਹਾਂਮਾਰੀ ਨਾਲ ਨਜਿੱਠਣ ਵਿਚ ਕੇਂਦਰ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਸਾਬਤ ਹੋਈ ਹੈ। ਸਰਕਾਰ ਨੂੰ ਉਸ ਸਮੇਂ ਪੁਖਤਾ ਪ੍ਰਬੰਧ ਕਰ ਲੈਣੇ ਚਾਹੀਦੇ ਸਨ। ਮਹਾਂਮਾਰੀ ਦੇ ਟਾਕਰੇ ਲਈ ਕੇਂਦਰ ਸਰਕਾਰ ਸੂਬਾ ਸਰਕਾਰ ਨਾਲ ਕੋਈ ਠੋਸ ਨੀਤੀ ਘੜਦੀ। ਜੇ ਲੋੜੀਂਦੇ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਏਨਾ ਕਹਿਰ ਨਾ ਢਾਹੁੰਦੀ। ਮਾਹਿਰ ਤਾਂ ਫਿਰ ਹੁਣ ਤੀਜੀ ਲਹਿਰ ਲਈ ਸਰਕਾਰਾਂ ਨੂੰ ਚੌਕੰਨਾ ਕਰ ਰਹੇ ਹਨ। ਅੱਜ ਕੇਂਦਰ ਸਰਕਾਰ ਨੂੰ ਕੋਵਿਡ-19 ਦੇ ਟਾਕਰੇ ਲਈ ਅਸਰਦਾਰ ਰਣਨੀਤੀ ਦੀ ਲੋੜ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਖਾਲੀ ਹੁੰਦਾ ਜਾਂਦਾ ਸਾਡਾ ਦੇਸ਼

ਬੜੇ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਚੱਲ ਰਹੀ ਕੋਰੋਨਾ ਦੀ ਮਹਾਂਮਾਰੀ ਸਾਡੇ ਦੇਸ਼ ਨੂੰ ਤਬਾਹ ਕਰੀ ਜਾ ਰਹੀ ਹੈ। ਕੋਰੋਨਾ ਦੀ ਪਹਿਲੀ ਲਹਿਰ ਨੇ ਦੁਨੀਆ ਦਾ ਕੁਝ ਨਹੀਂ ਛੱਡਿਆ। ਅਤੇ ਹੁਣ ਦੂਜੀ ਲਹਿਰ ਨੇ ਸਾਡੇ ਦੇਸ਼ ਨੂੰ ਖਾਲੀ ਹੀ ਕਰ ਛੱਡਿਆ। ਲੋਕਾਂ ਦੇ ਘਰ ਇਕ ਵਿਅਕਤੀ ਜੋ ਕੰਮਕਾਰ ਕਰਕੇ ਆਪਣੇ ਟੱਬਰ ਨੂੰ ਰੋਟੀ ਖੁਆਉਂਦਾ, ਉਹ ਹੀ ਕੋਰੋਨਾ ਦੀ ਲਪੇਟ ਵਿਚ ਆ ਕੇ ਆਪਣਾ ਪਰਿਵਾਰ ਛੱਡ ਜਾਂਦੇ ਹਨ ਅਤੇ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਦੁਨੀਆ ਭੁੱਖੀ ਮਰਦੀ ਜਾ ਰਹੀ ਹੈ। ਗ਼ਰੀਬ ਪਰਿਵਾਰ ਨੂੰ ਨਾ ਖਾਣ ਵਾਸਤੇ ਕੁਝ ਮਿਲਦਾ ਪਿਆ। ਕਿਸੇ ਦੀ ਭੁੱਖ ਕਾਰਨ ਤੇ ਕਈ ਕੋਰੋਨਾ ਦੀ ਲਪੇਟ ਵਿਚ ਆ ਕੇ ਮਰਦੇ ਜਾ ਰਹੇ ਹਨ। ਪੂਰਾ ਦੇਸ਼ ਏਨਾ ਡਰਿਆ ਪਿਆ ਹੈ ਕਿ ਕੋਈ ਵੀ ਆਪਣੇ ਲਾਗੇ ਕਿਸੇ ਨੂੰ ਲੱਗਣ ਨਹੀਂ ਦਿੰਦਾ। ਆਖ਼ਰ ਕਦੋਂ ਤੱਕ ਇਹ ਬੁਰਾ ਸਮਾਂ ਚੱਲੇਗਾ ਅਤੇ ਕਦੋਂ ਸਭ ਆਪਣੀ-ਆਪਣੀ ਜ਼ਿੰਦਗੀ ਐਸ਼ ਨਾਲ ਜਿਊਣਗੇ?

-ਕਿਰਨਦੀਪ
ਕੇ.ਐਮ.ਵੀ. ਕਾਲਜ (ਜਲੰਧਰ)।

ਮਹਿੰਗਾਈ ਨੂੰ ਨੱਥ ਪਾਓ

ਇਕ ਪਾਸੇ ਕੋਰੋਨਾ ਮਹਾਂਮਾਰੀ ਕਾਰਨ ਜਿਥੇ ਪੂਰਾ ਦੇਸ਼ ਚਿੰਤਾ ਵਿਚ ਡੁੱਬਿਆ ਹੋਇਆ ਹੈ, ਉਥੇ ਦੂਸਰੇ ਪਾਸੇ ਨਿੱਤ ਦਿਨ ਵਧਦੀ ਮਹਿੰਗਾਈ ਲੋਕਾਂ ਦੀ ਬੇਚੈਨੀ ਵਧਾ ਰਹੀ ਹੈ। ਲਗਾਤਾਰ ਵਧਦੀ ਮਹਿੰਗਾਈ ਨੇ ਹਰ ਇਕ ਦੀ ਅੱਖ 'ਚੋਂ ਹੰਝੂ ਕਢਵਾ ਦਿੱਤੇ। ਕੋਵਿਡ ਦੀ ਦੂਜੀ ਲਹਿਰ ਵਿਚ ਲੋਕਾਂ 'ਤੇ ਪੈ ਰਹੀ ਦੋਹਰੀ ਮਾਰ ਨੂੰ ਰੋਕਣ ਵਿਚ ਸਾਡੀਆਂ ਸਰਕਾਰਾਂ ਪੂਰੀ ਤਰ੍ਹਾਂ ਨਾਕਾਮ ਰਹੀਆਂ, ਉਹ ਚਾਹੇ ਕੇਂਦਰ ਸਰਕਾਰ ਹੋਵੇ ਜਾਂ ਰਾਜਾਂ ਦੀਆਂ ਸਰਕਾਰਾਂ। ਪਿਛਲੇ ਕਰੀਬ 8-9 ਮਹੀਨਿਆਂ ਦੌਰਾਨ ਘਰਾਂ ਵਿਚ ਆਮ ਵਰਤੋਂ ਦੀਆਂ ਵਸਤੂਆਂ ਜਿਵੇਂ ਘਿਉ, ਤੇਲ, ਰਿਫਾਇੰਡ, ਚਾਹ ਪੱਤੀ, ਰਸੋਈ ਗੈਸ ਤੇ ਹੋਰ ਜ਼ਰੂਰੀ ਚੀਜ਼ਾਂ ਵਿਚ 50 ਤੋਂ 75 ਫੀਸਦੀ ਤੱਕ ਵਾਧਾ ਹੋਇਆ, ਇਸ ਵਾਧੇ ਕਰਕੇ ਇਹ ਚੀਜ਼ਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਇਕ ਤਾਂ ਕੋਵਿਡ ਕਾਰਨ ਵੱਖੋ-ਵੱਖ ਰਾਜਾਂ ਵਿਚ ਤਾਲਾਬੰਦੀ ਵਰਗੀ ਸਥਿਤੀ ਬਣੀ ਹੋਈ ਹੈ, ਦੂਸਰਾ ਨਿੱਤ ਦਿਨ ਵਧਦੀ ਮਹਿੰਗਾਈ ਲੋਕਾਂ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਰਹੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ ਨਿੱਤ ਦਿਨ ਅਸਮਾਨ ਛੂਹ ਰਹੀਆਂ ਹਨ, ਜਿਸ ਨਾਲ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮਹਿੰਗਾਈ ਦੀ ਮਾਰ ਹੇਠ ਲੋਕਾਂ ਦਾ ਜੀਵਨ ਪੱਧਰ ਉੱਪਰ ਉੱਠਣ ਦੀ ਥਾਂ ਨਿਘਾਰ ਵੱਲ ਜਾਂਦਾ ਵਿਖਾਈ ਦੇ ਰਿਹਾ ਹੈ, ਹਰ ਰੋਜ਼ ਦੁੱਗਣੀ ਹੁੰਦੀ ਇਸ ਦਲਦਲ ਵਿਚੋਂ ਲੋਕਾਂ ਨੂੰ ਕੱਢਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਪਰ ਸਰਕਾਰਾਂ ਦਾ ਅੱਖਾਂ ਬੰਦ ਕਰਕੇ ਬੈਠਣਾ ਚਿੰਤਾ ਦਾ ਵਿਸ਼ਾ ਹੈ। ਹੈਰਾਨੀ ਦੀ ਗੱਲ ਹੈ ਕਿ ਪ੍ਰਚਾਰਿਆ ਇਹ ਜਾ ਰਿਹਾ ਕਿ ਸਾਡਾ ਦੇਸ਼ ਅੱਗੇ ਵਧ ਰਿਹਾ ਹੈ, ਜਦ ਕਿ ਸਚਾਈ ਸਾਡੇ ਸਭ ਦੇ ਸਾਹਮਣੇ ਹੈ।

-ਜਗਮੋਹਨ ਸਿੰਘ, ਪਿੰਡ ਨਿਹਾਲੂਵਾਲ (ਬਰਨਾਲਾ)

24-05-2021

 ਆਕਸੀਜਨ ਦੀ ਘਾਟ
ਕਈ ਸਾਲ ਪਹਿਲਾਂ ਹਰੇ-ਭਰੇ ਨਜ਼ਰ ਆਉਣ ਵਾਲੇ ਪੰਜਾਬ ਵਿਚ ਕੌਮੀ ਸ਼ਾਹ ਮਾਰਗ, ਛੇ ਮਾਰਗੀ ਅਤੇ ਕਈ ਵੱਡੇ-ਵੱਡੇ ਪੁਲ ਜਾਂ ਇਮਾਰਤਾਂ ਬਣ ਜਾਣ ਕਾਰਨ ਬੇਸ਼ੁਮਾਰ ਦਰੱਖਤਾਂ ਦੀ ਕਟਾਈ ਹੋਈ ਹੈ। ਜਿੰਨੇ ਦਰੱਖਤ ਕੱਟੇ ਗਏ ਹਨ, ਓਨੇ ਨਵੇਂ ਨਹੀਂ ਲੱਗੇ। ਜੇਕਰ ਲਗਾਏ ਵੀ ਗਏ ਹਨ ਤਾਂ ਉਹ ਸਾਂਭ-ਸੰਭਾਲ ਦੀ ਅਣਹੋਂਦ ਅਤੇ ਪਸ਼ੂਆਂ ਦੇ ਉਜਾੜੇ ਨਾਲ ਸੁੱਕ-ਸੜ ਗਏ ਹਨ ਅਤੇ ਇਸ ਦੇ ਨਾਲ ਹੀ ਜੰਗਲਾਂ ਹੇਠ ਰਕਬਾ ਵੀ ਘਟਦਾ ਜਾ ਰਿਹਾ ਹੈ ਅਤੇ ਰਹਿੰਦ-ਖੂੰਹਦ ਨੂੰ ਲੱਗਦੀਆਂ ਅੱਗਾਂ ਨਾਲ ਦਰੱਖਤ ਸੜਦੇ ਜਾ ਰਹੇ ਹਨ। ਜਿਸ ਕਾਰਨ ਬਰਸਾਤਾਂ ਘਟ ਗਈਆਂ, ਹਰਿਆਲੀ ਘਟ ਗਈ, ਆਕਸੀਜਨ ਘਟ ਗਈ ਹੈ, ਜਿਸ ਦਾ ਖਮਿਆਜ਼ਾ ਮੌਜੂਦਾ ਮਹਾਂਮਾਰੀ ਵਿਚ ਗੰਭੀਰ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ। ਭਾਵੇਂ ਕਿ ਬੁਹਤ ਸਾਰੀ ਆਕਸੀਜਨ ਦੇ ਸਿਲੰਡਰਾਂ ਵਿਚ ਤਰਲ ਗੈਸ ਹੁੰਦੀ ਹੈ, ਪ੍ਰੰਤੂ ਹਵਾ ਵਿਚੋਂ ਵੀ ਆਕਸੀਜਨ ਲੈ ਕੇ ਵਰਤੋਂ ਵਿਚ ਲਿਆਂਦੀ ਦੱਸੀ ਜਾਂਦੀ ਹੈ। ਹੁਣ ਕੋਰੋਨਾ ਮਹਾਂਮਾਰੀ ਵਿਚ ਗੰਭੀਰ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ, ਜਿਸ ਕਾਰਨ ਆਕਸੀਜਨ ਦੀ ਕਮੀ ਹੋਣ ਕਾਰਨ ਲੋਕ ਤਰਲੋਮੱਛੀ ਹੋ ਰਹੇ ਹਨ ਅਤੇ ਕਈ ਦੇਸ਼ ਵੀ ਆਕਸੀਜਨ ਦੀ ਸਪਲਾਈ ਕਰਕੇ ਮਦਦ ਕਰ ਰਹੇ ਹਨ। ਜਿਸ ਤਰ੍ਹਾਂ ਆਕਸੀਜਨ ਦੀ ਮਾਰਾਮਾਰੀ ਪਈ ਹੈ, ਇਸ ਨੇ ਕਈਆਂ ਦੀ ਚਿੰਤਾ ਵਧਾ ਦਿੱਤੀ ਹੈ। ਲੋੜ ਹੈ, ਲੋਕਾਂ ਦੀ ਚੰਗੀ ਸਿਹਤ ਲਈ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਜੰਗਲਾਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਹਰਿਆਲੀ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ, ਕਿਉਂਕਿ ਮੌਜੂਦਾ ਮਹਾਂਮਾਰੀ ਵਿਚ ਆਕਸੀਜਨ ਦੀ ਮਹੱਤਤਾ ਦਾ ਤਾਂ ਪਤਾ ਲੱਗ ਰਿਹਾ ਹੈ। ਸੋ, ਇਸ ਤੋਂ ਸੇਧ ਲੈਂਦੇ ਹੋਏ ਸਾਨੂੰ ਸਮਾਂ ਰਹਿੰਦੇ ਪਾਣੀ ਦੀ ਵੀ ਸੰਭਾਲ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ।


ਦੇਸ਼ ਦਾ ਹਾਕਮ ਅੰਨ੍ਹਾ-ਬੋਲਾ
ਜਿਸ ਦੇਸ਼ ਦੀ ਸਰਕਾਰ ਵੋਟਾਂ ਨਾਲ ਚੁਣੀ ਹੋਵੇ। ਵੋਟਾਂ ਪੈਣ ਤੋਂ ਬਾਅਦ ਸਰਕਾਰ ਕੇਂਦਰ ਦੀ ਹੋਵੇ ਜਾਂ ਸੂਬਾ ਸਰਕਾਰ, ਚਾਰ ਸਾਲ ਤੱਕ ਸਰਕਾਰਾਂ ਲੋਕਾਂ ਦੇ ਮਸਲਿਆਂ ਵੱਲ ਕੋਈ ਧਿਆਨ ਨਹੀਂ ਦਿੰਦੀਆਂ। ਪੰਜਵੇਂ ਸਾਲ ਵੋਟਾਂ ਡਰਾਉਣ ਲੱਗ ਜਾਂਦੀਆਂ ਨੇ। ਫਿਰ ਕੁਝ ਮਸਲੇ ਹੱਲ ਹੋਣ ਦੀ ਲੰਗੜੀ ਜਿਹੀ ਆਸ ਬੱਝਦੀ ਹੈ। ਕੇਂਦਰ ਸਰਕਾਰ ਹਰ ਮਸਲੇ ਪ੍ਰਤੀ ਅੰਨ੍ਹੀ ਅਤੇ ਬੋਲੀ ਹੋਈ ਬੈਠੀ ਹੈ। ਕਿਸਾਨ ਮੋਰਚੇ ਦੀਆਂ ਮੰਗਾਂ ਵੱਲ ਪਿੱਠ ਕਰਕੇ ਹੀ ਖਲੋ ਗਈ ਹੈ। ਵੋਟਾਂ ਵੇਲੇ ਫੇਰ ਲੋਕ ਬਦਲਾ ਲੈਂਦੇ ਨੇ। ਹਾਰਨ ਤੋਂ ਬਾਅਦ ਸੁਰਤ ਆਉਂਦੀ ਹੈ। 'ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ।'


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਤਹਿ: ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ।


ਨਰਿੰਜਨ ਸਿੰਘ ਸਾਥੀ ਦਾ ਵਿਛੋੜਾ
ਪਿਛਲੇ ਦਿਨੀਂ 'ਅਜੀਤ' ਵਿਚ ਸਿੱਖ ਇਤਿਹਾਸ ਦੇ ਪ੍ਰਸਿੱਧ ਖੋਜੀ ਵਿਦਵਾਨ ਸ: ਨਰਿੰਜਨ ਸਿੰਘ ਸਾਥੀ ਦੇ ਤੁਰ ਜਾਣ ਦੀ ਖ਼ਬਰ ਪੜ੍ਹ ਕੇ ਬਹੁਤ ਹੀ ਦੁੱਖ ਹੋਇਆ। ਦਾਸ ਨੂੰ ਉਨ੍ਹਾਂ ਦੀ ਵਿਦਵਤਾ ਦੇ ਦਰਸ਼ਨ ਸਭ ਤੋਂ ਪਹਿਲਾਂ 'ਅਜੀਤ' ਪੜ੍ਹਦਿਆਂ ਹੀ ਹੋਏ ਸਨ। ਸਿੱਖ ਇਤਿਹਾਸ ਦੇ ਅਹਿਮ ਨੁਕਤਿਆਂ ਤੇ ਉਨ੍ਹਾਂ ਨਿੱਠ ਕੇ ਕੰਮ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਯਾਤਰਾ 'ਤੇ ਕੀਤੀ ਖੋਜ ਤੇ ਰਾਜਪੂਤਾਨੇ ਵਿਚ ਗੁਰ ਅਸਥਾਨਾਂ ਬਾਰੇ ਜੋ ਮਿਹਨਤ ਉਨ੍ਹਾਂ ਕੀਤੀ ਉਹ ਕਿਸੇ ਲਿਖਾਰੀ ਦੇ ਹਿੱਸੇ ਨਹੀਂ ਆਈ। ਪਰ ਮੌਤ ਅਟੱਲ ਸਚਾਈ ਹੈ।


-ਗਿ. ਜੋਗਾ ਸਿੰਘ ਕਵੀਸ਼ਰ ਭਾਗੋਵਾਲੀਆ


ਖਾਲੀ ਹੁੰਦਾ ਜਾਂਦਾ ਸਾਡਾ ਦੇਸ਼
ਬੜੇ ਦੁੱਖ ਦੀ ਗੱਲ ਹੈ ਕਿ ਚੱਲ ਰਹੀ ਕੋਰੋਨਾ ਮਹਾਂਮਾਰੀ ਸਾਡੇ ਦੇਸ਼ ਨੂੰ ਤਬਾਹ ਕਰੀ ਜਾ ਰਹੀ ਹੈ। ਕੋਰੋਨਾ ਦੀ ਪਹਿਲੀ ਲਹਿਰ ਨੇ ਦੁਨੀਆ ਦਾ ਕੁਝ ਨਹੀਂ ਛੱਡਿਆ ਅਤੇ ਹੁਣ ਦੂਜੀ ਲਹਿਰ ਨੇ ਸਾਡੇ ਦੇਸ਼ ਨੂੰ ਖਾਲੀ ਹੀ ਕਰ ਛੱਡਿਆ। ਲੋਕਾਂ ਦੇ ਘਰ ਇਕ ਵਿਅਕਤੀ ਜੋ ਕੰਮਕਾਰ ਕਰਕੇ ਆਪਣੇ ਟੱਬਰ ਨੂੰ ਰੋਟੀ ਖਵਾਉਂਦਾ। ਉਹ ਹੀ ਕੋਰੋਨਾ ਦੀ ਲਪੇਟ ਵਿਚ ਆ ਕੇ ਆਪਣਾ ਪਰਿਵਾਰ ਛੱਡ ਜਾਂਦਾ ਹੈ ਅਤੇ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਦੁਨੀਆ ਭੁੱਖੀ ਮਰਦੀ ਜਾ ਰਹੀ ਹੈ। ਗ਼ਰੀਬ ਪਰਿਵਾਰ ਨੂੰ ਨਾ ਖਾਣ ਵਾਸਤੇ ਕੁਝ ਮਿਲਦਾ ਪਿਆ, ਕੋਈ ਭੁੱਖ ਕਾਰਨ ਤੇ ਕੋਈ ਕੋਰੋਨਾ ਦੀ ਲਪੇਟ ਵਿਚ ਆ ਕੇ ਮਰਦੇ ਜਾ ਰਹੇ ਹਨ। ਪੂਰਾ ਦੇਸ਼ ਏਨਾ ਡਰਿਆ ਪਿਆ ਹੈ। ਆਖਰ ਕਦੋਂ ਤੱਕ ਇਹ ਬੁਰਾ ਸਮਾਂ ਚੱਲੇਗਾ ਅਤੇ ਕਦੋਂ ਸਭ ਆਪਣੀ-ਆਪਣੀ ਜ਼ਿੰਦਗੀ ਐਸ਼ ਨਾਲ ਜਿਊਣਗੇ।


-ਕਿਰਨਦੀਪ
ਕੇ.ਐਮ.ਵੀ. ਕਾਲਜ, ਜਲੰਧਰ।


ਵਧ ਰਹੀ ਬੇਰੁਜ਼ਗਾਰੀ
ਜਦੋਂ ਦੀ ਦੇਸ਼ ਵਿਚ ਕੋਰੋਨਾ ਮਹਾਂਮਾਰੀ ਆਈ ਹੈ, ਦੇਸ਼ ਵਿਚ ਸਾਰੇ ਕੰਮਕਾਜ ਠੱਪ ਹੋ ਗਏ ਨੇ ਅਤੇ ਲੋਕ ਮਜਬੂਰ ਹੋ ਕੇ ਘਰਾਂ ਵਿਚ ਬੇਰੁਜ਼ਗਾਰ ਬੈਠੇ ਹਨ। ਹਰ ਪਾਸੇ ਲੋਕਾਂ ਵਿਚ ਕੋਰੋਨਾ ਦਾ ਡਰ ਹੈ। ਗਰੀਬਾਂ ਲਈ ਤਾਂ ਇਕ ਸਮੇਂ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੋ ਗਈ ਹੈ। ਸਰਕਾਰ ਨੂੰ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਕਿ ਬੇਰੁਜ਼ਗਾਰ ਹਨ। ਸਰਕਾਰ ਇਨ੍ਹਾਂ ਲੋਕਾਂ ਨੂੰ ਸਮੇਂ-ਸਮੇਂ 'ਤੇ ਰਾਸ਼ਨ ਦੇ ਕੇ ਜਾਂ ਕੁਝ ਮਾਲੀ ਸਹਾਇਤਾ ਦੇ ਕੇ ਇਨ੍ਹਾਂ ਦੀ ਸਹਾਇਤਾ ਕਰ ਸਕਦੀ ਹੈ। ਸਰਕਾਰ ਨੂੰ ਇਸ ਸਮੱਸਿਆ ਪ੍ਰਤੀ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ ਤੇ ਇਸ ਸਮੱਸਿਆ ਦੇ ਹੱਲ ਲਈ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ।


-ਸਾਕਸ਼ੀ ਸ਼ਰਮਾ
ਨਿਊ ਹਰਦਿਆਲ ਨਗਰ, ਜਲੰਧਰ।

21-05-2021

 ਸਮੇਂ ਦਾ ਸਦਉਪਯੋਗ
ਸਮਾਂ ਬਹੁਤ ਕੀਮਤੀ ਹੈ, ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਅਸੀਂ ਸੰਸਾਰ ਦੀ ਕੀਮਤੀ ਤੋਂ ਕੀਮਤੀ ਵਸਤਾਂ ਵੀ ਖ਼ਰੀਦ ਸਕਦੇ ਹਾਂ ਪਰ ਦੁਨੀਆ ਦਾ ਅਮੀਰ ਤੋਂ ਅਮੀਰ ਇਨਸਾਨ ਸਮੇਂ ਨੂੰ ਨਹੀਂ ਖ਼ਰੀਦ ਸਕਦਾ। ਸਮਾਂ ਕਿਸੇ ਦਾ ਗੁਲਾਮ ਨਹੀਂ। ਇਹ ਕਿਸੇ ਦੇ ਕਹਿਣ 'ਤੇ ਰੁਕਦਾ ਨਹੀਂ ਤੇ ਨਿਰੰਤਰ ਆਪਣੀ ਚਾਲ ਚਲਦਾ ਰਹਿੰਦਾ ਹੈ। ਇਸ ਲਈ ਸਾਨੂੰ ਸਮੇਂ ਨੂੰ ਕਦੇ ਵੀ ਫਾਲਤੂ ਕੰਮਾਂ ਵਿਚ ਅਜਾਈਂ ਨਹੀਂ ਗੁਆਉਣਾ ਚਾਹੀਦਾ ਕਿਉਂਕਿ ਜੇਕਰ ਇਹ ਇਕ ਵਾਰ ਹੱਥੋਂ ਲੰਘ ਗਿਆ ਤਾਂ ਮੁੜ ਕੇ ਵਾਪਸ ਨਹੀਂ ਆਇਆ।
ਅਸੀਂ ਸਾਰੇ ਜਾਣਦੇ ਹਾਂ ਕਿ ਕੋਵਿਡ-19 ਕਾਰਨ ਸਾਰੇ ਕੰਮ ਠੱਪ ਪਏ ਹੋਏ ਹਨ। ਪਰ ਅੱਜ ਇੰਟਰਨੈੱਟ ਦੀ ਉਪਲਬਧਤਾ ਕਾਰਨ ਅਸੀਂ ਘਰ ਬੈਠੇ ਵੀ ਕੁਝ ਨਵਾਂ ਸਿੱਖ ਸਕਦੇ ਹਾਂ ਤੇ ਆਪਣੇ ਸਮੇਂ ਨੂੰ ਵਿਅਰਥ ਹੋਣ ਤੋਂ ਬਚਾ ਸਕਦੇ ਹਾਂ। ਇਸ ਲਈ ਆਓ! ਸਮੇਂ ਦਾ ਸਦਉਪਯੋਗ ਕਰਦੇ ਹੋਏ ਜ਼ਿੰਦਗੀ ਵਿਚ ਕੁਝ ਵਿਲੱਖਣ ਕਰੀਏ ਤੇ ਚੰਗੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਈਏ।


-ਬਲਜੀਤ ਕੌਰ
ਪਿੰਡ ਅਬਦੁਲਪਰ, ਜ਼ਿਲ੍ਹਾ ਪਟਿਆਲਾ।


ਅਜੇ ਵੀ ਸੰਭਲ ਜਾਓ
ਕਈ ਲੋਕ ਆਪਣੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਹੋਰ ਅਨੇਕ ਮੌਕਿਆਂ 'ਤੇ ਰੁੱਖ ਲਗਾਉਂਦੇ ਹਨ ਜੋ ਕਿ ਸ਼ਲਾਘਾਯੋਗ ਕਦਮ ਹੈ। ਵਧੀਆ ਸ਼ੌਕ ਹੈ ਰੁੱਖ ਲਗਾਉਣਾ। ਪਰ ਰੁੱਖ ਲਗਾਉਣਾ ਹੀ ਇਕ ਜ਼ਿੰਮੇਵਾਰੀ ਨਹੀਂ ਹੈ। ਸਮੇਂ-ਸਮੇਂ 'ਤੇ ਉਸ ਦੀ ਦੇਖਭਾਲ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅਕਸਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਸਕੂਲਾਂ ਜਾਂ ਖੁੱਲ੍ਹੇ ਵਿਚ ਰੁੱਖ ਲਗਾ ਦਿੱਤੇ ਜਾਂਦੇ ਹਨ। ਕਈ ਵਾਰ ਉਥੇ ਡੰਗਰ, ਵੱਛੇ ਜਾਂ ਸ਼ਰਾਰਤੀਆਂ ਵਲੋਂ ਬੂਟਿਆਂ ਨੂੰ ਉਖੇੜ ਦਿੱਤਾ ਜਾਂਦਾ ਹੈ। ਬੂਟੇ ਅਜਿਹੀ ਜਗ੍ਹਾ 'ਤੇ ਲਗਾਉਣੇ ਚਾਹੀਦੇ ਹਨ, ਜਿਥੇ ਉਨ੍ਹਾਂ ਦੀ ਦੇਖਭਾਲ ਵੀ ਹੁੰਦੀ ਰਹੇ। ਲਗਾਏ ਹੋਏ ਬੂਟੇ ਦੀ ਵਧੀਆ ਬਾੜ ਕਰਨੀ ਚਾਹੀਦੀ ਹੈ ਤਾਂ ਜੋ ਉਸ ਨੂੰ ਕੋਈ ਅਵਾਰਾ ਡੰਗਰ ਜਾਂ ਸ਼ਰਾਰਤੀ ਬੰਦਾ ਨੁਕਸਾਨ ਨਾ ਪਹੁੰਚਾ ਸਕੇ। ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਹਰ ਪੰਚਾਇਤ ਨੇ 550 ਬੂਟੇ ਲਗਾਉਣ ਦਾ ਟੀਚਾ ਮਿੱਥਿਆ ਸੀ। ਬਹੁਤ ਹੀ ਵਧੀਆ ਗੱਲ ਹੈ। ਇਹ ਤਾਂ ਹੁਣ ਸਮਾਂ ਹੀ ਦੱਗੇਸਾ। ਸੋ, ਜਿਥੇ ਵੀ ਅਸੀਂ ਕੋਈ ਵੀ ਪ੍ਰੋਗਰਾਮ 'ਤੇ ਬੂਟਾ ਲਗਾਉਂਦੇ ਹਾਂ, ਉਸ ਬੂਟੇ ਦੀ ਸਮੇਂ-ਸਮੇਂ 'ਤੇ ਦੇਖਭਾਲ ਕਰਦੇ ਰਹੀਏ ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਉਸ ਬੂਟੇ ਬਾਰੇ ਲੋਕਾਂ ਨੂੰ ਦੱਸਣ ਕਿ ਇਹ ਬੂਟਾ ਸਾਡੇ ਬਜ਼ੁਰਗਾਂ ਨੇ ਲਗਾਇਆ ਸੀ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਕਿਉਂ ਨਹੀਂ ਵਿਚਾਰਦੀ ਸਰਕਾਰੇ?
ਭਾਰਤ ਵਿਚ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਦਾ ਮਸਲਾ ਕੋਈ ਨਵੀਂ ਗੱਲ ਨਹੀਂ। ਸਾਡੇ ਦੇਸ਼ ਵਾਸੀਆਂ ਦਾ ਮਹਿੰਗਾਈ ਨੇ ਹੀ ਦਮ ਤੋੜ ਕੇ ਰੱਖਿਆ ਹੋਇਆ ਹੈ। ਕਦੇ ਤੇਲ ਦੀਆਂ ਕੀਮਤਾਂ 'ਚ ਵਾਧਾ ਅਤੇ ਕਦੇ ਆਲੂ-ਪਿਆਜ਼ ਦੀਆਂ ਕੀਮਤਾਂ 'ਚ ਵਾਧਾ। ਕੋਰੋਨਾ ਨੇ ਤਾਂ ਪਹਿਲਾਂ ਹੀ ਆਮ ਜਨਤਾ ਦੇ ਕਾਰੋਬਾਰ ਠੱਪ ਕੀਤੇ ਹੋਏ ਹਨ, ਆਖ਼ਰ ਕੀ ਕਰੇਗਾ ਦੁਕਾਨਦਾਰ ਅਤੇ ਦਿਹਾੜੀਦਾਰ ਵਿਅਕਤੀ? ਮੇਰਾ ਸਰਕਾਰ ਨੂੰ ਪ੍ਰਸ਼ਨ ਹੈ ਕਿ ਹੋਟਲ, ਰੈਸਟੋਰੈਂਟ ਬੰਦ ਹੋਣ ਦੇ ਬਾਵਜੂਦ ਰਿਫਾਇੰਡ ਦੀਆਂ ਕੀਮਤਾਂ 'ਚ ਵਾਧਾ ਕਿਉਂ ਹੋਇਆ ਹੈ? ਜਾਪਦਾ ਹੈ ਕਿ ਰਿਫਾਇੰਡ ਦੀਆਂ ਕੀਮਤਾਂ ਵਧਾ ਕੇ ਸਰਕਾਰ ਹੁਣ ਗ਼ਰੀਬਾਂ ਦੇ ਚੁੱਲੇ-ਚੌਂਕੇ ਬੰਦ ਕਰਵਾਏਗੀ। ਸਰਕਾਰ ਨੂੰ ਅਪੀਲ ਹੈ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਾਉਣ ਤੋਂ ਪਹਿਲਾਂ ਇਕ ਵਾਰ ਦੇਸ਼ ਦੀ ਸਥਿਤੀ 'ਤੇ ਝਾਤੀ ਮਾਰੀ ਜਾਵੇ, ਕੀ ਆਮ ਜਨਤਾ ਮਹਿੰਗਾਈ ਦਾ ਸਾਹਮਣਾ ਕਰ ਪਾਵੇਗੀ? ਕੀ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਸਾਡਾ ਦੇਸ਼ ਤਰੱਕੀ ਕਰੇਗਾ?


-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।


ਹੋਰ ਕਿੰਨਾ ਖਿਲਵਾੜ ਕਰੋਗੇ ਹਾਕਮੋ
ਦੇਸ਼ ਆਜ਼ਾਦ ਹੋਏ ਨੂੰ ਪੌਣੀ ਸਦੀ ਦਾ ਸਮਾਂ ਹੋ ਗਿਆ ਹੈ ਪਰ ਮੇਰੇ ਦੇਸ਼ ਦੇ ਕਰੋੜਾਂ ਲੋਕਾਂ ਦੀ ਹਾਲਤ ਪਾਣੀ ਤੋਂ ਵੀ ਪਤਲੀ ਹੈ। ਅੱਜ ਭਾਰਤ ਵਿਚ ਕਰੋੜਾਂ ਲੋਕ ਮੁਢਲੀਆਂ ਲੋੜਾਂ ਤੋਂ ਵੀ ਸੱਖਣੇ ਹਨ ਪਰ ਸਾਡੇ ਦੇਸ਼ ਦੇ ਵੱਡੇ ਹਾਕਮ ਕਰੋੜਾਂ ਅਰਬਾਂ ਰੁਪਿਆਂ ਨਾਲ ਆਪਣੇ ਮਹਿਲ ਬਣਾ ਰਹੇ ਹਨ ਜਦ ਕਿ ਦੂਜੇ ਪਾਸੇ ਕਰੋੜਾਂ ਲੋਕ ਧੁੱਪ ਮੀਂਹ ਹਨੇਰੀ ਅਤੇ ਝੱਖੜਾਂ ਵਿਚ ਖਸਤਾ ਹਾਲਤ ਵਾਲੇ ਘਰਾਂ ਅਤੇ ਝੁੱਗੀਆਂ ਵਿਚ ਦਿਨ ਕਟੀ ਕਰਨ ਲਈ ਮਜਬੂਰ ਹਨ। ਸਾਡੇ ਦੇਸ਼ ਵਿਚ ਕਰੋੜਾਂ ਰੁਪਿਆਂ ਨਾਲ ਮੂਰਤੀਆਂ ਬਣਾਈਆਂ ਜਾ ਰਹੀਆਂ ਹਨ ਜਦ ਕਿ ਦੇਸ਼ ਦੇ ਜਿਊਂਦੇ ਮਨੁੱਖ ਗ਼ਰੀਬੀ ਵੱਸ ਇਲਾਜ ਦੀ ਅਣਹੋਂਦ ਕਰਕੇ ਅਤੇ ਕੋਰੋਨਾ ਮਹਾਂਮਾਰੀ ਨਾਲ ਵਿਲਕ-ਵਿਲਕ ਕੇ ਮਰ ਰਹੇ ਹਨ। ਦੇਸ਼ ਨੂੰ ਆਤਮ-ਨਿਰਭਰ ਬਣਾਉਣ ਦਾ ਨਾਅਰਾ ਦੇ ਕੇ ਅਤੇ ਸਾਰੇ ਦੇਸ਼ ਨੂੰ ਪੂੰਜੀਪਤੀਆਂ ਨੂੰ ਵੇਚ ਕੇ ਦੇਸ਼ ਦੀ ਜਨਤਾ ਨਾਲ ਹੋਰ ਕਿੰਨਾ ਖਿਲਵਾੜ ਕਰੋਗੇ ਹਾਕਮੋ! ਇਤਿਹਾਸ ਤੁਹਾਨੂੰ ਨੀਰੋ, ਮੁਸੋਲੀਨੀ ਤੇ ਹਿਟਲਰ ਵਾਂਗ ਕਦੇ ਮੁਆਫ਼ ਨਹੀਂ ਕਰੇਗਾ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।


ਇਨਸਾਨੀਅਤ ਵੀ ਮਰੀ
ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਦੀ ਲਹਿਰ ਨੇ ਪੂਰਾ ਜ਼ੋਰ ਫੜਿਆ ਹੋਇਆ ਹੈ। ਇਸ ਕਾਰਨ ਜਿਥੇ ਇਨਸਾਨੀ ਮੌਤਾਂ ਦੇ ਅੰਕੜੇ ਵਧੇ ਹਨ, ਉਥੇ ਹੀ ਕੋਰੋਨਾ ਦੇ ਡਰ ਕਾਰਨ ਲੋਕਾਂ ਦੇ ਮਨਾਂ ਅੰਦਰ ਇਨਸਾਨੀਅਤ ਵੀ ਮਰ ਚੁੱਕੀ ਹੈ। ਉਹ ਕਿਸੇ ਮਜਬੂਰ ਵਿਅਕਤੀ ਦੀ ਮਦਦ ਲਈ ਵੀ ਅੱਗੇ ਨਹੀਂ ਰਹੇ, ਜਿਸ ਦੀਆਂ ਅਨੇਕਾਂ ਉਦਾਹਰਨਾਂ ਸੋਸ਼ਲ ਮੀਡੀਆ ਉੱਪਰ ਅਸੀਂ ਆਮ ਹੀ ਵੇਖਦੇ ਹਾਂ। ਇਸੇ ਤਰ੍ਹਾਂ ਦੀ ਇਕ ਘਟਨਾ ਪੰਜਾਬ ਦੇ ਜਲੰਧਰ ਸ਼ਹਿਰ ਅੰਦਰ ਦੇਖਣ ਨੂੰ ਮਿਲੀ। ਇਕ ਬਾਪ ਵਲੋਂ ਕਿਸੇ ਦਾ ਸਾਥ ਨਾ ਮਿਲਣ ਕਰਕੇ ਆਪਣੀ ਧੀ ਦੀ ਲਾਸ਼ ਨੂੰ ਮੋਢੇ 'ਤੇ ਰੱਖ ਕੇ ਸ਼ਮਸ਼ਾਨ ਤੱਕ ਲੈ ਕੇ ਗਿਆ। ਕੋਈ ਵੀ ਉਸ ਵਿਅਕਤੀ ਦੀ ਮਦਦ ਲਈ ਅੱਗੇ ਨਹੀਂ ਆਇਆ। ਬਸ ਦੂਰੋਂ ਵੀਡੀਓ ਹੀ ਬਣਾਈ ਗਈ। ਆਮ ਜਨਤਾ ਦੇ ਨਾਲ-ਨਾਲ ਪ੍ਰਸ਼ਾਸਨ ਵਲੋਂ ਵੀ ਉਸ ਨੂੰ ਅਣਗੌਲਿਆ ਕੀਤਾ ਗਿਆ ਜੋ ਕਿ ਨਿੰਦਣਯੋਗ ਹੈ।


-ਨਿਰਭੈ ਸਿੰਘ।


ਘੋੜੇ ਵਾਲੀ ਸਰਕਾਰੀ ਬੱਸ
ਕਿਰਾਇਆ ਮਾਫ਼ੀ ਦੀ ਸਹੂਲਤ ਮਿਲਣ ਨਾਲ ਸਰਕਾਰੀ ਬੱਸਾਂ ਵਿਚ ਭੀੜ ਤਾਂ ਵਧਣੀ ਹੀ ਸੀ। ਰੋਜ਼ਾਨਾ ਸਫ਼ਰ ਕਰਨ ਵਾਲਿਆਂ ਲਈ ਔਖਾ ਵੀ ਹੋਇਆ ਹੈ। ਹਰ ਬੱਸ ਅੱਡੇ ਤੋਂ ਅੱਗੇ ਜਾਂ ਪਿੱਛੇ ਖੜ੍ਹਨ ਕਰਕੇ ਸਵਾਰੀਆਂ ਚੜ੍ਹਨ ਤੋਂ ਰਹਿ ਜਾਂਦੀਆਂ ਹਨ। ਸਰਕਾਰੀ ਰੂਟਾਂ 'ਤੇ ਇਹ ਸਮੱਸਿਆ ਜ਼ਿਆਦਾ ਹੈ। ਸਰਕਾਰ ਨੇ ਸਹੂਲਤ ਵੋਟਾਂ ਨੂੰ ਦੇਖ ਕੇ ਦਿੱਤੀ ਹੈ। ਕੋਰੋਨਾ ਕਰਕੇ ਭੀੜ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ। ਇੰਜ ਲਗਦਾ ਹੈ ਸਰਕਾਰੀ ਬੱਸ ਵਾਲਾ ਘੋੜਾ ਪਿੰਡਾਂ ਦਾ ਪੈਸਾ ਸ਼ਹਿਰ ਨੂੰ ਢੋਣ 'ਤੇ ਰੱਖਿਆ ਹੈ। ਰੂੰਘੇ ਵਜੋਂ ਕਿਰਾਇਆ ਮਾਫ਼ ਹੈ। ਚਾਰ ਦਿਨਾਂ ਦੀ ਚਾਂਦਨੀ ਫਿਰ ਹਨੇਰੀ ਰਾਤ!


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਤਹਿ: ਮਲੇਰਕੋਟਲਾ (ਸੰਗਰੂਰ)।

20-05-2021

 ਕੋਰੋਨਾ ਤੋਂ ਕਿਵੇਂ ਬਚੀਏ...
ਪਿਛਲੇ ਦਿਨੀਂ ਡਾ. ਪਿਆਰਾ ਸਿੰਘ ਗਰਗ ਦਾ ਲਿਖਿਆ ਹੋਇਆ 'ਕੋਵਿਡ ਦੀ ਦੂਜੀ ਲਹਿਰ ਦਾ ਮੁਕਾਬਲਾ ਕਿਵੇਂ ਕਰੀਏ' ਲੇਖ ਪੜ੍ਹਿਆ। ਕੋਰੋਨਾ ਤੋਂ ਕਿਵੇਂ ਬਚਿਆ ਜਾਵੇ, ਇਸ ਪ੍ਰਤੀ ਉਨ੍ਹਾਂ ਭਰਪੂਰ ਜਾਣਕਾਰੀ ਦਿੱਤੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੋਵਿਡ ਦੀ ਦੂਜੀ ਲਹਿਰ ਬਹੁਤ ਖ਼ਤਰਨਾਕ ਰੂਪ ਧਾਰਨ ਕਰ ਚੁੱਕੀ ਹੈ। ਇਸ ਤੋਂ ਬਚਣ ਲਈ ਡਾਕਟਰ ਸਾਹਿਬ ਨੇ ਕਈ ਤਰ੍ਹਾਂ ਦੇ ਉਪਾਅ ਜਿਵੇਂ ਕਿ ਸਰੀਰ ਵਿਚ ਦਰਦ, ਖੰਘ ਜਾਂ ਬੁਖਾਰ ਹੋਣ 'ਤੇ ਪੈਰਾਸੀਟਾਮੋਲ ਦਿਨ ਵਿਚ ਚਾਰ ਵਾਰ ਲੈ ਸਕਦੇ ਹਾਂ, ਉਲਟੇ ਪੇਟ ਪਰਨੇ ਪੈ ਕੇ ਲੰਮੇ ਸਾਹ ਲੈ ਸਕਦੇ ਹਾਂ, ਕੋਰੋਨਾ ਤੋਂ ਲੱਗਣ ਵਾਲੀ ਵੈਕਸੀਨ 'ਕੋਵੀਸ਼ੀਲਡ' ਦੀਆਂ ਦੋ ਖੁਰਾਕਾਂ 6 ਤੋਂ 8 ਹਫ਼ਤੇ ਦੇ ਵਕਫ਼ੇ ਨਾਲ ਤੇ 'ਕੋਵੈਕਸੀਨ' ਦੀਆਂ ਚਾਰ ਹਫ਼ਤੇ ਦੇ ਵਕਫ਼ੇ ਨਾਲ ਲਗਵਾ ਸਕਦੇ ਹਾਂ। ਸਾਡੇ ਸਰਕਾਰੀ ਹੈਲਥ ਸਿਸਟਮ ਦੀ ਤਾਂ ਫੂਕ ਨਿਕਲ ਚੁੱਕੀ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਾਲੇ ਦੋਹੀਂ ਹੱਥੀਂ ਲੋਕਾਂ ਨੂੰ ਲੁੱਟ ਰਹੇ ਹਨ। ਉਥੇ ਇਲਾਜ ਕਰਵਾਉਣਾ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ। ਕੋਰੋਨਾ ਤੋਂ ਬਚਣ ਵਾਲੇ ਨਿਯਮਾਂ ਨੂੰ ਅਪਣਾਈਏ ਤੇ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲੀਏ। ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰੀਏ ਤਾਂ ਹੀ ਅਸੀਂ ਕੋਰੋਨਾ ਨੂੰ ਹਰਾ ਸਕਦੇ ਹਾਂ।


-ਗੁਰਜੀਤ ਕੌਰ, ਮੋਗਾ।


ਕਾਮਯਾਬੀ
ਜੇਕਰ ਜੀਵਨ ਵਿਚ ਕੁਝ ਵੱਡਾ ਕਰਨਾ ਹੈ ਤਾਂ ਆਪਣੀ ਰਾਹ ਖ਼ੁਦ ਚੁਣੋ। ਰਸਤਾ ਚਾਹੇ ਕਿੰਨਾ ਵੀ ਮੁਸ਼ਕਿਲ ਹੋਵੇ, ਹਰ ਹਾਲ ਵਿਚ ਅੱਗੇ ਵਧੋ। ਜੇਕਰ ਜੀਵਨ ਵਿਚ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕੁਝ ਗੁਆਉਣਾ ਵੀ ਪਵੇਗਾ। ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਸਮਝਦਾਰੀ ਨਾਲ ਪਾਰ ਕਰੋ। ਕੁਝ ਵੱਡਾ ਕਰਨ ਬਾਰੇ ਸੋਚੋਗੇ ਤਾਂ ਲੋਕ ਪੁੱਛਣਗੇ ਕਿ ਤੁਸੀਂ ਇਹ ਕਿਉਂ ਕਰਨਾ ਹੈ ਪਰ ਬਾਅਦ ਵਿਚ ਉਹੀ ਲੋਕ ਇਹ ਪੁੱਛਣਗੇ ਕਿ ਤੁਸੀਂ ਇਹ ਕਿਵੇਂ ਕੀਤਾ। ਤੁਸੀਂ ਆਪਣੀ ਕਿਸਮਤ ਖ਼ੁਦ ਲਿਖੋ ਅਤੇ ਇਕ ਚੰਗੇ ਭਵਿੱਖ ਬਾਰੇ ਕੇਵਲ ਸੋਚੋ ਹੀ ਨਾ, ਸਗੋਂ ਉਸ ਨੂੰ ਪ੍ਰਾਪਤ ਕਰਨ ਲਈ ਵਰਤਮਾਨ ਵਿਚ ਜੀ-ਤੋੜ ਮਿਹਨਤ ਕਰੋ। ਆਪਣੇ ਜੀਵਨ ਵਿਚ ਕਾਮਯਾਬ ਉਹੀ ਹੁੰਦਾ ਹੈ ਜੋ ਆਪਣੀ ਹਾਰ ਦਾ ਜ਼ਿੰਮੇਵਾਰ ਕਿਸੇ ਹੋਰ ਨੂੰ ਨਹੀਂ, ਸਗੋਂ ਖ਼ੁਦ ਨੂੰ ਠਹਿਰਾਉਂਦਾ ਹੈ ਅਤੇ ਹਮੇਸ਼ਾ ਆਪਣੀ ਮੰੰਜ਼ਿਲ ਵੱਲ ਅੱਗੇ ਵਧਦਾ ਰਹਿੰਦਾ ਹੈ।


-ਹਿਸ਼ਬ ਭਗਤ
ਪਿੰਡ ਫੱਜੂਪੁਰ, ਡਾਕ: ਧਾਰੀਵਾਲ, ਜ਼ਿਲ੍ਹਾ ਗੁਰਦਾਸਪੁਰ।


ਸੱਚਰ ਫਾਰਮੂਲਾ ਕੀ ਸੀ?
ਪੰਜਾਬ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਭੀਮਸੈਨ ਸੱਚਰ ਨੇ 1 ਅਕਤੂਬਰ, 1949 ਈ: ਨੂੰ ਇਕ ਐਲਾਨ ਕੀਤਾ ਜਿਸ ਨੂੰ ਸੱਚਰ ਫਾਰਮੂੁਲਾ ਕਿਹਾ ਜਾਂਦਾ ਹੈ। ਭੀਮ ਸੈਨ ਸੱਚਰ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ। ਪਹਿਲੀ ਵਾਰ 13 ਅਪ੍ਰੈਲ, 1949 ਤੋਂ 18 ਅਕਤੂਬਰ 1949 ਤੱਕ ਰਹੇ ਅਤੇ ਦੂਜੀ ਵਾਰ 17 ਅਪ੍ਰੈਲ, 1952 ਤੋਂ 23 ਜਨਵਰੀ, 1956 ਤੱਕ ਰਹੇ। ਭੀਮਸੈਨ ਸੱਚਰ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਰਹੇ ਸਨ। 1921 ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਵੀ ਚੁਣੇ ਗਏ ਸਨ। ਉਨ੍ਹਾਂ ਇਸ ਫਾਰਮੂਲੇ ਅਨੁਸਾਰ ਪੰਜਾਬ ਨੂੰ ਭਾਸ਼ਾ ਦੇ ਆਧਾਰ 'ਤੇ ਦੋ ਭਾਗਾਂ ਪੰਜਾਬੀ ਭਾਸ਼ਾਈ ਅਤੇ ਹਿੰਦੀ ਭਾਸ਼ਾਈ ਵਿਚ ਵੰਡਿਆ ਗਿਆ। ਪੰਜਾਬੀ ਭਾਸ਼ਾਈ ਖੰਡ ਵਿਚ ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਅੰਬਾਲਾ, ਲੁਧਿਆਣਾ ਆਦਿ ਜ਼ਿਲ੍ਹੇ ਦੀਆਂ ਰੋਪੜ ਅਤੇ ਖਰੜ ਤਹਿਸੀਲਾਂ (ਚੰਡੀਗੜ੍ਹ ਨੂੰ ਛੱਡ ਕੇ) ਸ਼ਾਮਿਲ ਸੀ। ਹਿੰਦੀ ਭਾਸ਼ਾਈ ਖੰਡ ਵਿਚ ਰੋਹਤਕ, ਗੁੜਗਾਉਂ, ਕਰਨਾ, ਕਾਂਗੜਾ, ਹਿਸਾਰ (ਹਿਸਾਰ ਜ਼ਿਲ੍ਹੇ ਦੀ ਸਿਰਸਾ ਤਹਿਸੀਲ ਅਤੇ ਅੰਬਾਲਾ ਦੀ ਜਗਾਧਰੀ ਅਤੇ ਨਾਰਾਇਣਗੜ੍ਹ ਦੀਆਂ ਤਹਿਸੀਲਾਂ ਛੱਡ ਕੇ) ਸ਼ਾਮਿਲ ਸਨ। ਅੰਬਾਲਾ, ਚੰਡੀਗੜ੍ਹ, ਸ਼ਿਮਲਾ ਅਤੇ ਸਿਰਸਾ ਨੂੰ ਦੋ ਭਾਸ਼ਾ ਖੰਡ ਘੋਸ਼ਿਤ ਕਰ ਦਿੱਤਾ ਗਿਆ। ਸੱਚਰ ਫਾਰਮੂਲੇ ਦੇ ਅਨੁਸਾਰ ਹਿੰਦੀ ਭਾਸ਼ਾਈ ਤੇ ਪੰਜਾਬੀ ਭਾਸ਼ਾਈ ਖੰਡ ਵਿਚ ਸਾਰੇ ਸਕੂਲਾਂ ਵਿਚ ਮੈਟ੍ਰਿਕ ਸ਼੍ਰੇਣੀ ਤੱਕ ਪੜ੍ਹਾਈ ਦਾ ਮਾਧਿਅਮ ਹਿੰਦੀ ਅਤੇ ਪੰਜਾਬੀ ਭਾਸ਼ਾ ਰੱਖਿਆ ਗਿਆ ਤੇ ਉਨ੍ਹਾਂ ਵਿਚ ਪ੍ਰਾਇਮਰੀ ਪੱਧਰ ਦੀ ਆਖਰੀ ਸ਼੍ਰੇਣੀ (ਪੰਜਵੀਂ ਤੱਕ) ਤੋਂ ਦਸਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਨੂੰ ਦੂਸਰੀ ਭਾਸ਼ਾ ਦੇ ਰੂਪ ਵਿਚ ਪੰਜਾਬੀ (ਹਿੰਦੀ ਭਾਸ਼ਾ ਖੰਡ ਦੇ ਲਈ) ਤੇ ਹਿੰਦੀ (ਪੰਜਾਬੀ ਖੰਡ ਦੇ ਲਈ) ਨੂੰ ਜ਼ਰੂਰੀ ਵਿਸ਼ੇ ਦੇ ਰੂਪ ਵਿਚ ਪੜ੍ਹਾਉਣ ਦਾ ਪ੍ਰਬੰਧ ਕੀਤਾ ਗਿਆ। ਵਿਦਿਆਰਥੀਆਂ ਦੀ ਸਿੱਖਿਆ ਦਾ ਮਾਧਿਅਮ ਉਨ੍ਹਾਂ ਦੇ ਮਾਤਾ-ਪਿਤਾ ਨਿਰਧਾਰਿਤ ਕਰਨਗੇ। ਇਹ ਫਾਰਮੂਲਾ ਪ੍ਰਾਈਵੇਟ ਸਕੂਲਾਂ 'ਤੇ ਲਾਗੂ ਨਹੀਂ ਸੀ ਹੋਣਾ।


-ਗਗਨਦੀਪ ਕੌਰ।


ਟੈਕਸ ਤੇ ਆਮ ਆਦਮੀ
ਸਾਡੇ ਦੇਸ਼ ਵਿਚ ਹਰ ਇਕ ਵਿਅਕਤੀ ਜੋ ਵੀ ਵਸਤੂ ਖ਼ਰੀਦ ਕਰਦਾ ਹੈ, ਉਹ ਉਸ ਉੱਤੇ ਆਪਣਾ ਫਰਜ਼ ਸਮਝਦੇ ਹੋਏ ਟੈਕਸ ਕਟਵਾਉਂਦਾ ਹੈ। ਛੋਟੀ ਤੋਂ ਛੋਟੀ ਚੀਜ਼ ਵੀ ਉਸ ਨੂੰ ਟੈਕਸ ਲੱਗ ਕੇ ਮਿਲਦੀ ਹੈ ਤੇ ਉਹ ਉਸ ਉੱਤੇ ਕਦੇ ਵੀ ਕਿੰਤੂ-ਪ੍ਰੰਤੂ ਨਹੀਂ ਕਰਦਾ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਟੈਕਸ ਹਰ ਇਕ ਮੁਲਕ ਵਸੂਲਦਾ ਹੈ, ਇਹ ਇਕੱਲੇ ਭਾਰਤ ਵਿਚ ਹੀ ਨਹੀਂ ਵਸੂਲਿਆ ਜਾਂਦਾ ਪਰ ਕੀ ਸਾਨੂੰ ਭਾਰਤ ਵਿਚ ਰਹਿ ਕੇ ਇਕ-ਇਕ ਚੀਜ਼ 'ਤੇ ਟੈਕਸ ਦੇ ਕੇ ਉਹ ਸਭ ਸਹੂਲਤਾਂ ਮੁਹੱਈਆ ਹੋ ਰਹੀਆਂ ਹਨ ਜੋ ਬਾਕੀ ਦੇਸ਼ਾਂ ਵਿਚ ਹਨ। ਇਥੇ ਹਰ ਭਾਰਤੀ ਦਾ ਜਵਾਬ ਹੋਵੇਗਾ, ਨਹੀਂ। ਏਨੇ ਸਾਰੇ ਟੈਕਸ ਲਾਉਣ ਤੋਂ ਬਾਅਦ ਸਾਨੂੰ ਮਿਲਦਾ ਕੀ ਧੱਕੇ ਅਤੇ ਨਿਰਾਸ਼ਾ। ਨਾ ਸਾਨੂੰ ਵਿੱਦਿਆ ਦੇ ਖੇਤਰ ਵਿਚ ਕੋਈ ਲਾਭ ਦਿੱਤਾ ਜਾਂਦਾ, ਨਾ ਹੀ ਕੋਈ ਮੈਡੀਕਲ ਸਹੂਲਤਾਂ। ਸਾਡੀਆਂ ਅਦਾਲਤਾਂ ਵੀ ਇਸ ਵਿਚ ਦਖ਼ਲ ਨਹੀਂ ਦਿੰਦੀਆਂ ਕਿ ਇਨਸਾਨ ਨੂੰ ਉਸ ਦੀ ਮਿਹਨਤ ਦੀ ਕਮਾਈ ਵਿਚੋਂ ਵੀ ਟੈਕਸ ਲਗਾ ਕੇ ਫਿਰ ਉਸ ਨੂੰ ਖੱਜਲ ਖੁਆਰੀ ਕਰਨੀ ਤਾਂ ਫਿਰ ਕਾਸ ਤੋਂ ਉਹ ਟੈਕਸ ਭਰ ਰਿਹਾ। ਜੋ ਅਸੀਂ ਟੈਕਸ ਦੇ ਰਹੇ ਹਾਂ, ਉਹ ਸਿਰਫ ਮੰਤਰੀਆਂ ਦੀ ਐਸ਼ੋ-ਆਰਾਮ ਲਈ ਹਨ ਜਾਂ ਫਿਰ ਹਥਿਆਰਾਂ ਦੇ ਭੰਡਾਰ ਭਰਨ ਲਈ। ਆਮ ਇਨਸਾਨ ਨੂੰ ਨਹੀਂ ਕੋਈ ਜਾਣਨ ਦੀ ਲੋੜ ਕਿ ਉਸ ਦੇ ਦੇਸ਼ ਕੋਲ ਕਿੰਨੇ ਹਥਿਆਰ ਹਨ। ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਫ਼ਰਕ ਪੈਂਦਾ ਹੈ ਤਾਂ ਉਸ ਨੂੰ ਜਦੋਂ ਉਹ ਖਾਲੀ ਹੱਥ ਘਰ ਜਾਂਦਾ। ਕਿਸ ਲਈ ਗ਼ਰੀਬ ਦਾ ਗਲ ਘੁੱਟਿਆ ਜਾ ਰਿਹਾ। ਮੇਰੀ ਤਾਂ ਸਮਝ ਤੋਂ ਬਾਹਰ ਹੈ।


-ਵਿੱਕੀ ਸੁਰਖਾਬ
ਪਿੰਡ, ਹਰੜ ਖੁਰਦ, ਤਹਿ: ਅਜਨਾਲਾ, ਜ਼ਿਲ੍ਹਾ, ਅੰਮ੍ਰਿਤਸਰ।

19-05-2021

 ਨਾਮੁਰਾਦ ਕੋਰੋਨਾ

ਕੋਰੋਨਾ ਨੇ ਇਕ ਹੋਰ ਬਿਹਤਰੀਨ ਅਦਾਕਾਰ ਨੂੰ ਸਾਡੇ ਕੋਲੋਂ ਹਮੇਸ਼ਾ ਲਈ ਖੋਹ ਲਿਆ। ਅਜੇ ਥੋੜ੍ਹੇ ਦਿਨ ਹੀ ਤਾਂ ਹੋਏ ਨੇ ਜਦੋਂ ਐਫ.ਐਮ. ਰੇਡੀਓ 'ਤੇ ਬਿਕਰਮਜੀਤ ਕੰਵਰ ਪਾਲ ਦਾ ਪਹਿਲਾ ਤੇ ਸ਼ਾਇਦ ਆਖ਼ਰੀ ਇੰਟਰਵਿਊ ਪ੍ਰਸਾਰਿਤ ਕੀਤਾ ਗਿਆ ਸੀ। ਭਾਰਤੀ ਫ਼ੌਜ ਵਿਚੋਂ ਸੇਵਾ-ਮੁਕਤ ਹੋਣ ਤੋਂ ਬਾਅਦ ਫ਼ਿਲਮਾਂ ਵਿਚ ਅਭਿਨੈ ਕਰਨਾ ਸ਼ੁਰੂ ਕਰਕੇ ਉਨ੍ਹਾਂ 'ਪੇਜ-ਥ੍ਰੀ', 'ਰਾਕੇਟ ਸਿੰਘ', 'ਮਰਡਰ-2', 'ਆਰਕਸ਼ਨ', '2 ਸਟੇਟਸ' ਅਤੇ 'ਦ ਗਾਜ਼ੀ ਅਟੈਕ' ਵਰਗੀਆਂ ਫ਼ਿਲਮਾਂ ਵਿਚ ਕਈ ਬਿਹਤਰੀਨ ਰੋਲ ਅਦਾ ਕੀਤੇ। 'ਕ੍ਰੀਚਰ-3 ਡੀ' ਵਿਚ ਫੋਰੈਸਟ ਆਫਿਸਰ ਅਤੇ 'ਦ ਕਿਲਰ' ਵਿਚ ਨਿਭਾਇਆ ਇਕ ਪੁਲਿਸ ਇੰਸਪੈਕਟਰ ਦਾ ਯਾਦਗਾਰੀ ਰੋਲ ਭਲਾ ਕੌਣ ਭੁਲਾ ਸਕਦਾ ਹੈ। ਸਿਰਫ 52 ਸਾਲ ਦੀ ਛੋਟੀ ਜਿਹੀ ਉਮਰ ਵਿਚ ਅਕਾਲ ਚਾਣਾ ਕਰ ਗਏ। ਇਸ ਅਜ਼ੀਮ ਫਨਕਾਰ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।

-ਬਲਦੇਵ ਸਿੰਘ ਭਾਕਰ
ਪਿੰਡ ਛਾਉਣੀ ਕਲਾਂ, ਹੁਸ਼ਿਆਰਪੁਰ।

ਕੋਰੋਨਾ ਮਹਾਂਮਾਰੀ, ਸਰਕਾਰ ਅਤੇ ਸਮਾਜ

ਅਜੋਕੇ ਸਮੇਂ ਸਾਡਾ ਸਮਾਜ ਅਤੇ ਸਮੇਂ ਦੀਆਂ ਸਰਕਾਰਾਂ ਕਾਫੀ ਚਿੰਤਤ ਅਤੇ ਪ੍ਰੇਸ਼ਾਨੀ ਦੇ ਆਲਮ ਵਿਚ ਹਨ ਕਿਉਂਕਿ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਨੇ ਤਹਿਲਕਾ ਮਚਾ ਰੱਖਿਆ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਇਸ ਨੇ ਆਪਣੀ ਗ੍ਰਿਫ਼ਤ ਵਿਚ ਲੈ ਰੱਖਿਆ ਹੈ ਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਇਸ ਮਹਾਂਮਾਰੀ ਦੀ ਭੇਟ ਚੜ੍ਹ ਚੁੱਕੀਆਂ ਹਨ। ਅਜੇ ਵੀ ਇਹ ਸਿਲਸਿਲਾ ਰੁਕਿਆ ਨਹੀਂ। ਪਿਛਲੇ ਸਾਲ ਮਾਰਚ-ਅਪ੍ਰੈਲ ਵਿਚ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸਰਕਾਰ ਵਲੋਂ ਲੱਗੀ ਤਾਲਾਬੰਦੀ ਨੇ ਲਗਭਗ ਹਰ ਵਰਗ ਅਤੇ ਕਾਰੋਬਾਰ ਨੂੰ ਠੱਪ ਕਰਕੇ ਰੱਖ ਦਿੱਤਾ ਸੀ ਅਤੇ ਮਨੁੱਖੀ ਜ਼ਿੰਦਗੀ ਦੀ ਤੋਰ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ। ਹੁਣ 2021 ਦੌਰਾਨ ਇਸ ਮਹਾਂਮਾਰੀ ਨੇ ਆਪਣਾ ਏਨਾ ਭਿਆਨਕ ਰੂਪ ਸਾਹਮਣੇ ਲਿਆਂਦਾ ਕਿ ਸਰਕਾਰਾਂ ਦੇ ਸਾਰੇ ਪ੍ਰਬੰਧ ਤਹਿਸ-ਨਹਿਸ ਹੋ ਗਏ ਕਿਉਂਕਿ ਹਜ਼ਾਰਾਂ ਨਹੀਂ, ਲੱਖਾਂ ਦੀ ਤਾਦਾਦ ਵਿਚ ਲੋਕ ਇਸ ਮਹਾਂਮਾਰੀ ਤੋਂ ਪੀੜਤ ਹੋਏ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਇਲਾਜ ਕਰਨਾ ਸਮਾਜ ਅਤੇ ਸਰਕਾਰਾਂ ਲਈ ਵੱਡੀ ਚੁਣੌਤੀ ਬਣ ਗਈ। ਅਜਿਹੇ ਹਾਲਾਤ ਵਿਚ ਸਭ ਨੂੰ ਜਾਤੀ ਅਤੇ ਜਮਾਤੀ ਮਤਭੇਦ ਭੁਲਾ ਕੇ ਮਾਨਵਤਾ ਦੇ ਭਲੇ, ਸੇਵਾ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਦੇਸ਼ ਵਾਸੀਆਂ ਦੀਆਂ ਬੇਸ਼ਕੀਮਤੀ ਜਾਨਾਂ ਬਚਾਉਣ ਲਈ ਯੋਗ ਅਤੇ ਢੁਕਵੇਂ ਕਦਮ ਉਠਾਉਣ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਕੋਰੋਨਾ ਮਹਾਂਮਾਰੀ ਦਾ ਕਹਿਰ

ਕੋਰੋਨਾ ਮਹਾਂਮਾਰੀ ਦੇਸ਼ ਵਿਚ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਅਤੇ ਨਾਜ਼ੁਕ ਸਮੇਂ ਵਿਚੋਂ ਗੁਜ਼ਰ ਰਹੇ ਹਾਂ। ਮੌਤਾਂ ਹੋਣ ਕਾਰਨ ਸਾਰੇ ਪਾਸੇ ਹਾਹਾਕਾਰ ਮੱਚ ਰਹੀ ਹੈ ਅਤੇ ਰੁਜ਼ਗਾਰ ਬੰਦ ਹੋਣ ਕਾਰਨ, ਗ਼ਰੀਬ ਲੋਕਾਂ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਰਿਹਾ ਹੈ। ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਠੋਸ ਨੀਤੀ ਤਿਆਰ ਕਰਕੇ ਤੁਰੰਤ ਲਾਗੂ ਕਰਨੀ ਚਾਹੀਦੀ ਹੈ। ਇਸ ਸਮੇਂ ਜਮ੍ਹਾਂਖ਼ੋਰ ਸ਼ਰਮ ਕਰਨ, ਸਰਕਾਰ ਨੱਥ ਪਾਵੇ। ਇਨ੍ਹਾਂ ਲੋਕਾਂ ਨੂੰ ਅਤੇ ਸਾਨੂੰ ਸਭ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਆਪਣੇ ਆਲੇ-ਦੁਆਲੇ ਗ਼ਰੀਬ ਪਰਿਵਾਰਾਂ ਦੀ ਮਦਦ ਆਪਣੇ ਪੱਧਰ 'ਤੇ ਕਰਨੀ ਚਾਹੀਦੀ ਹੈ, ਇਕ-ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਇਸ ਔਖੀ ਘੜੀ ਨੂੰ ਸਹਿਜਤਾ ਨਾਲ ਸਹਿਆ ਜਾ ਸਕੇ। ਇਹ ਔਖੀ ਘੜੀ ਗੁਜ਼ਰ ਜਾਵੇ। ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ, ਕਿਸੇ ਦੀ ਆਲੋਚਨਾ ਕਰਨ ਦਾ ਸਮਾਂ ਨਹੀਂ ਹੈ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਮਹਾਂਮਾਰੀ, ਲੋਕ ਤੇ ਸਰਕਾਰ

ਮਹਾਂਮਾਰੀ ਦੇ ਜਾਨਲੇਵਾ ਅਤੇ ਦੁੱਖ-ਪ੍ਰੇਸ਼ਾਨੀਆਂ ਪੈਦਾ ਕਰ ਰਹੇ ਸੋਗ ਭਰੇ ਦੌਰ 'ਚ ਲੋਕ ਆਪਣੇ ਤਜਰਬੇ ਤੋਂ ਸਿੱਖਦਿਆਂ ਇਸ ਲੋੜ ਨੂੰ ਮਹਿਸੂਸ ਕਰ ਰਹੇ ਹਨ। ਹਾਲਾਂਕਿ ਵਹਿਮ-ਭਰਮ ਫੈਲਾਉਣ ਅਤੇ ਆਮ ਲੋਕਾਂ ਦੀ ਸੋਚ ਨੂੰ ਭਟਕਾਉਣ ਲਈ ਹਾਲਾਤ ਮੌਜੂਦ ਹਨ। ਸਾਡੀਆਂ ਸਰਕਾਰਾਂ ਆਪਣੀਆਂ ਵੋਟਾਂ ਲਈ ਇਕੱਠ ਕਰ ਰਹੀਆਂ ਹਨ। ਕੁੰਭ ਦਾ ਮੇਲਾ ਵਿਗਿਆਨੀਆਂ ਦੀ ਸਲਾਹ ਅਤੇ ਚਿਤਾਵਨੀ ਦਰਕਿਨਾਰ ਕਰਕੇ ਕੁੰਭ ਦੇ ਮੇਲੇ ਦੀਆਂ ਤਿਆਰੀਆਂ ਕਰਵਾਈਆਂ। ਮਹਾਂਮਾਰੀ ਦੌਰਾਨ ਗਾਂ ਦੇ ਪਿਸ਼ਾਬ, ਗੋਹਾ ਆਦਿ ਵਰਤਨ ਦੇ ਸੁਝਾਅ ਦੇ ਰਹੇ ਹਨ ਜੋ ਮਨੁੱਖੀ ਸਿਹਤ ਲਈ ਹੋਰ ਬਿਮਾਰੀਆਂ ਦਾ ਖ਼ਤਰਾ ਖੜ੍ਹਾ ਹੁੰਦਾ ਹੈ। ਭਾਰਤ ਦੇ ਲੋਕਾਂ ਲਈ ਜ਼ਰੂਰੀ ਬਣ ਗਿਆ ਹੈ ਕਿ ਉਹ ਮਹਾਂਮਾਰੀ ਦਾ ਮੁਕਾਬਲਾ ਡਾਕਟਰਾਂ ਤੇ ਵਿਗਿਆਨੀਆਂ ਦਾ ਸਾਥ ਦੇਣ ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਪਲੇਗ, ਖਸਰੇ ਤੇ ਪੋਲੀਓ ਆਦਿ ਬਿਮਾਰੀਆਂ ਨਾਲ ਨਜਿੱਠਣ ਸਮੇਂ ਕੀਤਾ ਸੀ। ਆਪਣੀਆਂ ਜਾਨਾਂ ਬਚਾਉਣ ਲਈ ਲੋਕਾਂ ਨੂੰ ਇੱਕਮੁੱਠ ਹੋ ਕੇ ਸਰਕਾਰ ਨੂੰ ਲੀਹ 'ਤੇ ਲਿਆਉਣਾ ਹੋਵੇਗਾ। ਅੱਜ ਭਾਰਤੀਆਂ ਨੂੰ ਵਿਗਿਆਨਕ ਨਜ਼ਰੀਏ ਅਤੇ ਤਰਕ ਸੰਗਤ ਸੋਚ-ਵਿਚਾਰ ਅਪਣਾਉਣ ਦੀ ਲੋੜ ਹੈ।

ਪ੍ਰਸ਼ੋਤਮ ਪੱਤੋ।

ਮਹੱਤਵਪੂਰਨ ਲੇਖ

ਪਿਛਲੇ ਦਿਨੀਂ ਸ੍ਰੀ ਵਿਜੈ ਬੰਬੇਲੀ ਦਾ ਲਿਖਿਆ ਮਹੱਤਵਪੂਰਨ 'ਕਿਤੇ ਝੋਨਾ ਪੰਜਾਬ ਦਾ ਇਕ ਹੋਰ ਸੰਤਾਪ ਨਾ ਬਣ ਜਾਵੇ' ਲੇਖ ਪੜ੍ਹਿਆ। ਅਸੀਂ ਪਿਛਲੇ ਸਾਲਾਂ ਤੋਂ ਝੋਨਾ ਬੀਜ ਰਹੇ ਹਾਂ ਅਤੇ ਧਰਤੀ ਵਿਚੋਂ ਮਣਾਂ ਮੂੰਹੀਂ ਪਾਣੀ ਕੱਢ ਕੇ ਵਰਤ ਚੁੱਕੇ ਹਾਂ। ਧਰਤੀ ਦੀ ਭੌਤਿਕ ਅਤੇ ਰਸਾਇਣਕ ਸਿਹਤ ਦਿਨ-ਬ-ਦਿਨ ਖ਼ਰਾਬ ਹੋ ਰਹੀ ਹੈ। ਸਾਨੂੰ ਘੱਟ ਤੋਂ ਘੱਟ ਝੋਨਾ ਬੀਜਣਾ ਚਾਹੀਦਾ ਹੈ। ਇਸ ਨੂੰ ਠੀਕ ਕਰਨ ਲਈ ਸਾਨੂੰ ਬਦਲ-ਬਦਲ ਕੇ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ, ਹਰੀ ਅਤੇ ਰੂੜੀ ਖਾਦ ਦੀ ਵਰਤੋਂ। ਖੇਤਾਂ ਨੂੰ ਖਾਲੀ ਰੱਖਣਾ, ਖੇਤਾਂ ਦੀ ਲੋੜ ਅਨੁਸਾਰ ਵਹਾਈ, ਘੱਟ ਪਾਣੀ ਦੀ ਵਰਤੋਂ ਵਾਲੀਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ। ਇਸ ਕੰਮ ਲਈ ਸਰਕਾਰ ਨੂੰ ਕਿਸਾਨ ਦੀ ਮਦਦ ਕਰਨੀ ਚਾਹੀਦੀ ਹੈ। ਆਮ ਸਹਿਮਤੀ ਅਤੇ ਅਮਲ ਦੀ ਸਖ਼ਤ ਲੋੜ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਸਰਕਾਰਾਂ ਦੀ ਸੋਚ ਸਿਰਫ਼ ਆਟਾ ਦਾਲ ਤੱਕ ਹੀ ਸੀਮਤ!

ਅੱਜ ਸਰਕਾਰਾਂ ਦੇਸ਼ ਦੀ ਜਨਤਾ ਤੋਂ ਹਰ ਚੀਜ਼ ਉੱਪਰ ਟੈਕਸ 'ਤੇ ਟੈਕਸ ਵਸੂਲ ਰਹੀਆਂ ਹਨ, ਪਰ ਉਨ੍ਹਾਂ ਨੂੰ ਇਸ ਸੰਕਟ ਦੇ ਸਮੇਂ ਸਿਹਤ ਸਹੂਲਤਾਂ ਦੇਣ ਵਿਚ ਨਾਕਾਮ ਸਾਬਿਤ ਹੀ ਨਹੀਂ ਹੋ ਰਹੀਆਂ ਸਗੋਂ ਇਨ੍ਹਾਂ ਤੋਂ ਭੱਜ ਰਹੀਆਂ ਹਨ। ਇਨ੍ਹਾਂ ਸਹੂਲਤਾਂ ਲਈ ਧਾਰਮਿਕ ਸੰਸਥਾਵਾਂ ਹੀ ਅੱਗੇ ਆ ਰਹੀਆਂ ਹਨ। ਅੱਜ ਫਿਰ ਇਸ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਹੇ ਲੋਕਾਂ ਲਈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਫ੍ਰੀ ਇਲਾਜ ਦੀ ਸਹੂਲਤ ਦੇਣ ਦੀ ਥਾਂ ਸਿਰਫ਼ ਦਾਲ ਰੋਟੀ ਘਰਾਂ ਤੱਕ ਪਹੁੰਚਾਉਣ ਵਿਚ ਲੱਗੀ ਹੋਈ ਹੈ। ਇਸ ਰਾਜਨੀਤੀ ਲਈ ਪ੍ਰਦੇਸ਼ ਦੀਆਂ ਸਰਕਾਰਾਂ ਨਾਲ ਕੇਂਦਰ ਦੀ ਸਰਕਾਰ ਐਲਾਨ ਕਰਨ ਵਿਚ ਇਕ-ਦੂਜੇ ਤੋਂ ਅੱਗੇ ਹਨ। ਕਰੀਬ ਦੋ ਦਹਾਕੇ ਪਹਿਲਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਰਾਜਨੀਤਕ ਪਾਰਟੀ ਵਲੋਂ ਆਟਾ ਦਾਲ ਸਕੀਮ ਤਹਿਤ ਦੋ ਰੁਪਏ ਆਟਾ ਤੇ ਵੀਹ ਰੁਪਏ ਕਿਲੋ ਦਾਲ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ, ਇਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਵਿਚ ਦੂਜੀ ਰਾਜਨੀਤਕ ਪਾਰਟੀ ਨੇ ਇਹੀ ਵਾਅਦਾ ਕਰਕੇ ਸੱਤਾ ਪ੍ਰਾਪਤ ਕੀਤੀ ਤੇ ਇਨ੍ਹਾਂ ਦੋਵਾਂ ਪਾਰਟੀਆਂ ਨੇ 10-10 ਸਾਲ ਰਾਜ ਕੀਤਾ। ਬਸ ਉਸ ਸਮੇਂ ਤੋਂ ਹੀ ਦਾਲ ਰੋਟੀ ਨੂੰ ਵੋਟਾਂ ਦੀ ਪ੍ਰਾਪਤੀ ਲਈ ਇਕ ਹਥਿਆਰ ਦੇ ਤੌਰ 'ਤੇ ਸਿਆਸਤਦਾਨ ਇਸ ਨੂੰ ਵਰਤ ਰਹੇ ਹਨ। ਪਰ ਉਨ੍ਹਾਂ ਦੀ ਸੋਚ ਇਸ ਤੋਂ ਉਪਰ ਨਹੀਂ ਹੋਈ ਕਿ ਦੇਸ਼ ਦੀ ਜਨਤਾ ਦੇ ਲਈ ਸਿਹਤ ਸਹੂਲਤਾਂ ਦਿੱਤੀਆਂ ਜਾਣ।

-ਸਰਬਜੀਤ ਲੁਧਿਆਣਵੀ।

18-05-2021

 ਪੈਟਰੋਲ ਅਤੇ ਡੀਜ਼ਲ ਕੀਮਤਾਂ ਦਾ ਵਾਧਾ

ਮਸ਼ੀਨੀਕਰਨ ਏਨਾ ਵਧ ਗਿਆ ਹੈ, ਸੜਕਾਂ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ। ਇਸ ਕਰਕੇ ਹੀ ਸਾਡੀਆਂ ਕਮਜ਼ੋਰੀਆਂ ਕਾਰਨ ਤੇਲ ਕੀਮਤਾਂ ਵਿਚ ਹਰ ਰੋਜ਼ ਵਾਧਾ ਕੀਤਾ ਜਾ ਰਿਹਾ ਹੈ। ਆਬਾਦੀ ਵਧਣ ਕਰਕੇ ਰੇਲਾਂ, ਬੱਸਾਂ, ਕਾਰਾਂ ਅਤੇ ਹਵਾਈ ਜਹਾਜ਼ਾਂ ਵਿਚ ਯਾਤਰੀਆਂ ਦੀ ਭੀੜ ਵਿਚ ਅਥਾਹ ਵਾਧਾ ਹੋਇਆ ਹੈ।
ਪ੍ਰਦੂਸ਼ਣ ਤਾਂ ਵਧਣਾ ਹੀ ਸੀ। ਆਕਸੀਜਨ ਦੀ ਘਾਟ, ਸਾਹ ਲੈਣ ਵਿਚ ਤਕਲੀਫ਼ ਹੋਣੀ ਸਾਡੇ ਜ਼ਿਆਦਾ ਤੇਲ ਫੂਕਣ ਕਰਕੇ ਹੈ। ਤੇਲ ਅਤੇ ਗੈਸ ਕੰਪਨੀਆਂ ਮੁਨਾਫਾਖੋਰ ਕਾਰਪੋਰੇਟਾਂ ਦੇ ਕਬਜ਼ੇ ਹੇਠ ਹਨ। ਸਾਨੂੰ ਵੀ ਮਸ਼ੀਨਰੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਬੈਟਰੀ ਅਤੇ ਬਿਜਲੀ ਨਾਲ ਚੱਲਣ ਵਾਲੇ ਵਾਹਨ ਖਰੀਦਣੇ ਪੈਣਗੇ ਬਾਕੀ ਤੇਲ ਕੰਪਨੀਆਂ ਖਿਲਾਫ਼ ਸਾਂਝੇ ਸੰਘਰਸ਼ ਲੜਨੇ ਪੈਣਗੇ ਕਿਉਂ ਨਾ ਪਹਿਲਾਂ ਅਸੀਂ ਆਪ ਆਦਤਾਂ ਦਾ ਸੁਧਾਰ ਕਰੀਏ। ਬਾਜ਼ਾਰ ਦੇ ਨੇੜਲੇ ਕੰਮਾਂ ਲਈ ਪੈਦਲ ਜਾਂ ਸਾਈਕਲ ਦੀ ਵਰਤੋਂ ਕਰੀਏ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਤਹਿ: ਮਲੇਰਕੋਟਲਾ, ਸੰਗਰੂਰ।

5 ਜੀ ਟੈਸਟਿੰਗ ਬਨਾਮ ਕੋਰੋਨਾ ਵਾਇਰਸ

ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਆਮ ਸੁਣਨ ਨੂੰ ਮਿਲਿਆ ਕਿ ਕੋਰੋਨਾ ਕੋਈ ਮਹਾਂਮਾਰੀ ਨਹੀਂ ਬਲਕਿ ਸਰਕਾਰਾਂ ਦੀ ਗਿਣੀਮਿੱਥੀ ਸਾਜਿਸ਼ ਹੈ। ਕੁਝ ਲੋਕ ਇਸ ਨੂੰ 5 ਜੀ ਇੰਟਰਨੈੱਟ ਦੀ ਟੈਸਟਿੰਗ ਨਾਲ ਜੋੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 5 ਜੀ ਟੈਸਟਿੰਗ ਦੇ ਮਾੜੇ ਪ੍ਰਭਾਵ ਕਾਰਨ ਕੋਰੋਨਾ ਫੈਲ ਰਿਹਾ ਹੈ ਅਤੇ ਮੌਤਾਂ ਹੋ ਰਹੀਆਂ ਹਨ। ਜੇਕਰ ਮੰਨ ਲਈਏ ਕੋਰੋਨਾ 5 ਜੀ ਦੀ ਟੈਸਟਿੰਗ ਨਾਲ ਫੈਲਿਆ ਹੈ ਤਾਂ ਅਫਰੀਕਾ ਦੇ ਕੁਝ ਦੇਸ਼ ਜਿਥੇ 3 ਜੀ ਨੈੱਟਵਰਕ ਵੀ ਨਹੀਂ ਪਹੁੰਚਿਆ ਹੈ, ਉਥੇ ਕੋਰੋਨਾ ਦੇ ਮਰੀਜ਼ਾਂ ਦੀ ਭਰਮਾਰ ਕਿਉਂ ਹੈ? ਇਹ ਸਭ ਫ਼ਰਜ਼ੀ ਖ਼ਬਰਾਂ ਹਨ। ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੇਫ ਵੀ ਇਸ ਦੀ ਪੁਸ਼ਟੀ ਕਰ ਚੁੱਕੇ ਹਨ ਕਿ ਕੋਰੋਨਾ ਵਾਇਰਸ ਇਸ ਤਰ੍ਹਾਂ ਨਹੀਂ ਫੈਲਦਾ। ਇਸ ਤਰ੍ਹਾਂ ਦੀਆਂ ਅਫਵਾਹਾਂ ਤੇ ਵਿਸ਼ਵਾਸ ਕਰਨ ਦੀ ਥਾਂ ਸਾਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਸਮਾਜਿਕ ਦੂਰੀ, ਨਿਯਮਤ ਹੱਥ ਧੋਣੇ, ਮਾਸਕ ਪਹਿਨਣਾ ਆਦਿ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

-ਚਾਨਣਦੀਪ ਸਿੰਘ ਔਲਖ।

ਵੈਕਸੀਨ

ਅਫ਼ਸੋਸ ਸਾਡੇ ਭਾਰਤੀ ਲੋਕ ਵਹਿਮਾਂ-ਭਰਮਾਂ ਦੇ ਮਾਰੇ ਲੋਕਾਂ ਦੇ ਪਿਛੇ ਲੱਗ ਕੇ ਵੈਕਸੀਨ ਨਹੀਂ ਲੈ ਰਹੇ ਤੇ ਅਫ਼ਵਾਹਾਂ ਦੇ ਆਧਾਰ ਸੋਚਦੇ ਹਨ ਕਿ ਇਸ ਨਾਲ ਅਸੀਂ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਾਂ। ਅੱਜ ਹਰ ਪੜ੍ਹਨ ਵਾਲਾ ਬੱਚਾ ਵੀ ਜਾਣਦਾ ਹੈ ਕਿ ਸਰੀਰ ਅੰਦਰ ਸੈੱਲ ਹਨ, ਲਾਲ ਤੇ ਚਿੱਟੇ ਕਣ। ਚਿੱਟੇ ਕਣ ਸਾਡੇ ਦੁਸ਼ਮਣ ਹਨ ਤੇ ਲਾਲ ਕਣ ਸਾਡੇ ਮਿੱਤਰ ਹਨ। ਕੋਰੋਨਾ ਛੂਤ ਦੀ ਬਿਮਾਰੀ ਹੈ। ਕੋਰੋਨਾ ਤੋਂ ਪੀੜਤ ਬਿਮਾਰ ਰੋਗੀ ਦੇ ਚਿੱਟੇ ਸੈੱਲ ਜਾਂ ਕਣ, ਅਰੋਗ ਬੰਦੇ ਅੰਦਰ ਸਾਹ ਪ੍ਰਣਾਲੀ ਰਾਹੀਂ ਜਾ ਪਹੁੰਚਦੇ ਹਨ। ਉਹ ਚਿੱਟੇ ਸੈੱਲ ਅਰੋਗ ਵਿਅਕਤੀ ਦੇ ਲਾਲ ਸੈੱਲਾਂ ਨਾਲ ਲੜਦੇ ਮੁਕਾਬਲਾ ਕਰਦੇ ਹਨ। ਜੇ ਉਹ ਜਿੱਤ ਜਾਵਣ ਤਾਂ ਅਰੋਗ ਵਿਅਕਤੀ ਨੂੰ ਡਾਕਟਰ ਕੋਰੋਨਾ ਪਾਜ਼ੀਟਿਵ ਦਾ ਸ਼ਿਕਾਰ ਐਲਾਨ ਕਰ ਦਿੰਦੇ ਹਨ। ਭਰਾਵੋ-ਭੈਣੋਂ ਇਹ ਨਾ ਮੁਰਾਦ ਕੋਰੋਨਾ ਛੂਤ ਦੀ ਬਿਮਾਰੀ ਹੈ। ਨਾ ਡਰੋ ਤੇ ਨਾ ਡਰਾਓ। ਸਾਡੇ ਸਾਇੰਸਦਾਨਾਂ ਨੇ ਇਲਾਜ ਕੱਢ ਹੀ ਲਿਆ ਹੈ ਤਾਂ ਭਰਮ-ਭੁਲੇਖੇ ਛੱਡੋ ਅਤੇ ਵੈਕਸੀਨ ਦੀਆਂ ਦੋ ਡੋਜ਼ਾਂ ਲੈ ਕੇ ਆਪਣੇ ਬਹੁ-ਮੁੱਲੇ ਜੀਵਨ ਨੂੰ ਸੁਰੱਖਿਅਤ ਬਣਾਓ ਤੇ ਮੂੰਹ 'ਤੇ ਮਾਸਕ ਪਾ ਕੇ ਹੀ ਲੋਕਾਂ ਨਾਲ ਗੱਲਬਾਤ ਕਰੋ।

-ਹਰਜਿੰਦਰ ਸਿੰਘ ਧਾਮੀ
ਦੂਰਦਰਸ਼ਨ ਇਨਕਲੇਵ ਫੇਸ, ਜਲੰਧਰ ਸ਼ਹਿਰ।

ਕੋਰੋਨਾ ਕਾਲ ਵਿਚ ਕਾਲਾ ਬਾਜ਼ਾਰੀ!

ਅਜੋਕੇ ਸਮੇਂ ਵਿਚ ਕੋਰੋਨਾ ਦੀ ਦੂਸਰੀ ਲਹਿਰ ਨੇ ਪੂਰੇ ਭਾਰਤ ਨੂੰ ਵੱਡੀ ਮੁਸੀਬਤ ਵਿਚ ਪਾਇਆ ਹੋਇਆ ਹੈ। ਜਿੱਥੇ ਦਿਨੋਂ-ਦਿਨ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ, ਉੱਥੇ ਹੀ ਕੋਰੋਨਾ ਦੀਆਂ ਦਵਾਈਆਂ, ਰੈਮਡੇਸਿਵਿਰ ਟੀਕੇ, ਆਕਸੀਜਨ ਆਦਿ ਦੇ ਕਾਲਾਬਾਜ਼ਾਰੀ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਾਲਾਬਾਜ਼ਾਰੀ ਨਾਲ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਇਹ ਲੋਕ ਇਸ ਸੰਕਟ ਘੜੀ ਵਿਚ ਆਪਣੇ ਫਾਇਦੇ ਲਈ ਦੇਸ਼ ਦੇ ਨਾਗਰਿਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਨ੍ਹਾਂ 'ਤੇ ਤੁਰੰਤ ਕਠੋਰ ਕਾਰਵਾਈ ਕਰਨੀ ਚਾਹੀਦੀ ਹੈ।

-ਗੁਰਮਿੰਦਰ ਸਿੰਘ

ਪਿੰਡ ਤੇ ਡਾਕ: ਨੰਗਲ ਬਿਹਾਲਾਂ, ਮੁਕੇਰੀਆਂ, ਹੁਸ਼ਿਆਰਪੁਰ।

ਆਪਣਾ ਆਪ ਬਚਾਉਣ ਦੀ ਲੋੜ

ਕੋਰੋਨਾ ਨੇ ਚਾਰ ਚੁਫੇਰੇ ਦਹਿਸ਼ਤ ਫੈਲਾਈ ਹੈ। ਹਸਪਤਾਲਾਂ ਵਿਚ ਆਕਸੀਜਨ ਨਹੀਂ ਹੈ ਜਿਸ ਕਾਰਨ ਮਰੀਜ਼ ਮੌਤ ਦੇ ਮੂੰਹ ਜਾ ਰਹੇ ਹਨ। ਸ਼ਮਸ਼ਾਨਘਾਟਾਂ ਵਿਚ ਸਸਕਾਰ ਲਈ ਥਾਂ ਨਹੀਂ ਹੈ। ਸਰਕਾਰ ਕੋਰੋਨਾ ਦੀ ਰੋਕਥਾਮ ਲਈ ਦੁਕਾਨਾਂ ਵਾਰੀ-ਵਾਰੀ ਜਾਂ ਨਿਯਤ ਸਮੇਂ ਲਈ ਖੋਲ੍ਹਣ ਦੇ ਆਦੇਸ਼ ਦੇ ਰਹੀ ਹੈ। ਦੁਕਾਨਦਾਰਾਂ ਦੀ ਆਪਣੀ ਸਮੱਸਿਆ ਹੈ, ਜੇਕਰ ਦੁਕਾਨਾਂ ਖੋਲ੍ਹਣਗੇ ਨਹੀਂ ਤਾਂ ਖਾਣਗੇ ਕਿੱਥੋਂ? ਗਾਹਕ ਠੰਢੇ ਹੋਏ ਸ਼ਾਮ ਨੂੰ ਨਿਕਲਦਾ ਹੈ ਪਰ ਉਦੋਂ ਦੁਕਾਨ ਬੰਦ ਕਰਨ ਦਾ ਸਮਾਂ ਹੋ ਜਾਂਦਾ ਹੈ। ਤਾਲਾਬੰਦੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਘੱਟੋ-ਘੱਟ ਆਪਣੀ ਜਾਨ ਦੀ ਪ੍ਰਵਾਹ ਹੀ ਕਰ ਲਉ ਅਤੇ ਆਪਣੇ-ਆਪ ਨੂੰ ਬਚਾਅ ਕੇ ਰੱਖੋ। ਆਪਣੇ-ਆਪ ਨੂੰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਹੀ ਬਚਾਇਆ ਜਾ ਸਕਦਾ ਹੈ।

-ਮਨਮੋਹਨ ਸਿੰਘ ਬਾਸਰਕੇ
ਈ-8/376 ਭੱਲਾ ਕਾਲੋਨੀ, ਛੇਹਰਟਾ, ਅੰਮ੍ਰਿਤਸਰ।

ਆਪਣੀ ਪੈਨਸ਼ਨ ਵੀ ਦੱਸੋ

ਪਟਿਆਲਾ ਦੀਆਂ ਸੜਕਾਂ 'ਤੇ ਬੋਰਡ ਲਾ ਕੇ ਪੰਜਾਬ ਸਰਕਾਰ ਵਲੋਂ ਦੱਸਿਆ ਜਾ ਰਿਹਾ ਹੈ ਕਿ ਵਿਧਵਾ ਤੇ ਬੁਢਾਪਾ ਪੈਨਸ਼ਨ 1500 ਕਰ ਦਿੱਤੀ ਹੈ। ਕੈਪਟਨ ਸਾਹਬ ਨੂੰ ਚਾਹੀਦਾ ਹੈ ਕਿ ਖ਼ੁਦ ਦੀ ਅਤੇ ਆਪਣੇ ਵਿਧਾਇਕਾਂ ਦੀ ਤਨਖ਼ਾਹ ਵੀ ਬੋਰਡ ਲਾ ਕੇ ਦੱਸੋ ਕਿੰਨੀ ਹੈ। ਵਿਧਾਇਕ ਅਤੇ ਸੰਸਦ ਮੈਂਬਰ ਮਹੀਨੇ 'ਚ ਸਰਕਾਰੀ ਕਾਰਾਂ ਦੇ ਤੇਲ ਤੇ ਮੈਡੀਕਲ ਖਰਚੇ ਦੇ ਨਾਂਅ 'ਤੇ ਜਨਤਾ ਦੇ ਟੈਕਸ ਦਾ ਜੋ ਬੋਝ ਹਨ, ਉਹ ਵੀ ਸੜਕਾਂ 'ਤੇ ਫਲੈਕਸਾਂ ਲਾ ਕੇ ਸਾਨੂੰ ਦੱਸੋ ਕਿ ਤੁਹਾਡੇ ਵਿਧਾਇਕ ਅਤੇ ਸੰਸਦ ਮੈਂਬਰ ਘਰਾਂ 'ਚ ਵਿਹਲੇ ਬੈਠ ਕੇ ਪੈਨਸ਼ਨਾਂ ਲੈ ਰਹੇ ਹਨ। ਆਮ ਲੋਕਾਂ ਦੇ ਕਾਰੋਬਾਰ ਦੁਕਾਨਾਂ ਬੰਦ ਕਰਾ ਕੇ ਉਨ੍ਹਾਂ ਤੋਂ ਬਿਜਲੀ ਪਾਣੀ ਦੇ ਬਿੱਲ ਲੈ ਰਹੇ ਹੋ। ਜਿਸ 1500 ਪੈਨਸ਼ਨ ਦੀਆਂ ਫਲੈਕਸਾਂ ਲਾ ਕੇ ਬੜਾ ਮਾਣ ਮਹਿਸੂਸ ਕਰ ਰਹੇ ਹੋ, ਇਸ ਦਾ ਹੁਣ ਆਉਂਦਾ ਕੀ ਹੈ? ਡੇਢ ਗੈਸ ਸਿਲੰਡਰ ਨਹੀਂ ਆਉਂਦਾ। ਬਾਕੀ ਬਿਜਲੀ ਪਾਣੀ ਦੇ ਬਿੱਲ ਤਾਂ ਦੂਰ ਦੀ ਗੱਲ ਹੈ। ਤੁਸੀਂ ਲੋਕਾਂ ਨੂੰ 1500 ਦੇ ਕੇ ਬੜੀ ਪ੍ਰਾਪਤੀ ਦੱਸਦੇ ਹੋ, ਖ਼ੁਦ 1500 ਛੱਡੋ 15000 ਨਾਲ ਖਰਚ ਚਲਾ ਕੇ ਦਿਖਾਓ।

-ਕੁਲਦੀਪ ਸਿੰਘ ਗੁਰਾਇਆ
ਮੁਹੱਬਤਪੁਰ।

17-05-2021

 ਰਿਸ਼ਤਿਆਂ ਵਿਚ ਆਈ ਗਿਰਾਵਟ
ਕੋਰੋਨਾ ਮਹਾਂਮਾਰੀ ਨੇ ਰਿਸ਼ਤਿਆਂ ਵਿਚ ਐਨੀ ਗਿਰਾਵਟ ਲਿਆਂਦੀ ਹੈ ਕਿ ਬੱਚੇ ਆਪਣੇ ਮਾਪਿਆਂ ਦਾ ਸਸਕਾਰ ਕਰਨ ਤੋਂ ਵੀ ਗੁਰੇਜ਼ ਕਰਨ ਲੱਗ ਪਏ ਹਨ ਪ੍ਰੰਤੂ ਦੂਜੇ ਪਾਸੇ ਸਿੱਖ ਸੰਸਥਾਵਾਂ ਅਤੇ ਐਨ.ਜੀ.ਓ. ਦੇ ਮੈਂਬਰ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਇਸ ਕੰਮ ਵਿਚ ਅੱਗੇ ਆ ਰਹੇ ਹਨ, ਸਰਕਾਰ ਨੂੰ ਇਨ੍ਹਾਂ ਸਿੱਖ ਸੰਸਥਾਵਾਂ ਅਤੇ ਐਨ.ਜੀ.ਓ. ਦੀ ਬਾਂਹ ਫੜਨੀ ਚਾਹੀਦੀ ਹੈ, ਤਾਂ ਜੋ ਇਨ੍ਹਾਂ ਦੇ ਮੈਂਬਰ ਇਸ ਮਹਾਂਮਾਰੀ ਦੇ ਦੌਰ ਵਿਚ ਆਪਣਾ ਵੱਧ ਤੋਂ ਵੱਧ ਹੋਰ ਵਡਮੁੱਲਾ ਯੋਗਦਾਨ ਪਾ ਸਕਣ, ਜੇਕਰ ਕਿਸੇ ਕਾਰਨ ਇਸ ਮਹਾਂਮਾਰੀ ਦੀ ਲਪੇਟ ਵਿਚ ਕੋਈ ਕੋਰੋਨਾ ਪਾਜ਼ੀਟਿਵ ਆ ਜਾਂਦਾ ਹੈ ਤਾਂ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਉਸ ਦਾ ਉਤਸ਼ਾਹ ਅਤੇ ਹੌਸਲਾ ਹਰ ਹੀਲੇ ਵਧਾਇਆ ਜਾਵੇ। ਸਗੋਂ ਉਸ ਨੂੰ ਠੀਕ ਹੋ ਚੁੱਕੇ ਮਰੀਜ਼ਾਂ ਬਾਰੇ ਦੱਸਿਆ ਜਾਵੇ, ਪਰ ਦੇਖਣ ਵਿਚ ਆਉਂਦਾ ਹੈ ਕਿ ਸਾਡੇ ਵਿਚੋਂ ਬਹੁਗਿਣਤੀ ਹਮੇਸ਼ਾ ਜੰਗ ਹਾਰ ਚੁੱਕੇ ਮਰੀਜ਼ਾਂ ਬਾਰੇ ਹੀ ਦੂਸਰਿਆਂ ਨੂੰ ਡਰਾ ਦਿੰਦੇ ਹਨ, ਜਿਸ ਨਾਲ ਉਸ ਮਰੀਜ਼ ਦਾ ਮਨੋਬਲ ਡਿਗਦਾ ਹੈ। ਸਮੇਂ ਦੀ ਮੰਗ ਹੈ ਕਿ ਰਿਸ਼ਤਿਆਂ ਵਿਚ ਆ ਚੁੱਕੀ ਗਿਰਾਵਟ 'ਤੇ ਵਿਰਾਮ ਲਗਾਇਆ ਜਾਵੇ।


-ਕੰਵਰਦੀਪ ਸਿੰਘ ਭੱਲਾ,
ਪਿੱਪਲਾਂਵਾਲਾ, ਬਰਾਂਚ ਮੈਨੇਜਰ, ਨਿਊ ਗਰੇਨ ਮਾਰਕੀਟ, ਸਹਿਕਾਰੀ ਬੈਂਕ ਹੁਸ਼ਿਆਰਪੁਰ।


ਨੋਟਬੰਦੀ ਅਤੇ ਤਾਲਾਬੰਦੀ
ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਨੋਟਬੰਦੀ ਕਰਕੇ ਕਾਲਾ ਧਨ ਬਾਹਰੋਂ ਲਿਆਉਣ ਦਾ ਵਾਅਦਾ ਲੋਕਾਂ ਨਾਲ ਕੀਤਾ ਸੀ, ਉਸੇ ਤਰ੍ਹਾਂ ਹੀ ਤਾਲਾਬੰਦੀ ਕਰਕੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਦਾ ਹੋਕਾ ਦਿੱਤਾ ਸੀ ਪਰ ਨਾ ਤਾਂ ਕੋਈ ਕਾਲਾ ਧਨ ਹੀ ਬਾਹਰੋਂ ਆਇਆ ਦਿਸਿਆ ਹੈ ਅਤੇ ਨਾ ਹੀ ਕੋਰੋਨਾ ਵਾਇਰਸ ਨੂੰ ਕਾਬੂ ਕੀਤਾ ਜਾ ਸਕਿਆ ਹੈ। ਨੋਟਬੰਦੀ ਦੌਰਾਨ ਗ਼ਰੀਬ ਲੋਕਾਂ ਨੂੰ ਆਪਣੀਆਂ ਦਿਹਾੜੀਆਂ ਛੱਡ ਕੇ ਲੰਬੀਆਂ ਕਤਾਰਾਂ ਵਿਚ ਖੜ੍ਹ ਕੇ ਖੱਜਲ-ਖੁਆਰ ਹੋਣਾ ਪਿਆ ਸੀ। ਠੀਕ ਉਸੇ ਤਰ੍ਹਾਂ ਤਾਲਾਬੰਦੀ ਕਰਕੇ ਆਮ ਦੁਕਾਨਦਾਰ, ਵਪਾਰੀ, ਮਜ਼ਦੂਰ, ਰੇਹੜੀ-ਫੜ੍ਹੀ ਵਾਲੇ ਰੋਜ਼ੀ-ਰੋਟੀ ਤੋਂ ਆਹਰੀ ਹਨ।


-ਇੰਜ: ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ,
ਅਕਾਲਸਰ ਰੋਡ, ਮੋਗਾ।


ਪੰਜਾਬੀ ਭਾਸ਼ਾ
ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਪੰਜਾਬੀ ਭਾਸ਼ਾ ਵਿਚ ਆਈ.ਏ.ਐਸ. ਕਰਨ ਵਾਲਿਆਂ ਵਿਚੋਂ ਹਨ। ਉਨ੍ਹਾਂ ਨੇ ਦਫਤਰੀ ਕੰਮ ਪੰਜਾਬੀ ਭਾਸ਼ਾ ਵਿਚ ਕਰਨ ਦਾ ਹੁਕਮ ਜਾਰੀ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਸਾਹਿਤ ਸਭਾਵਾਂ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਹੋ ਜਿਹੇ ਅਫਸਰ ਦਾ ਮਾਣ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਪੰਜਾਬੀ ਭਾਸ਼ਾ ਬੋਲਣ ਵਾਲੇ ਵਿਦਿਆਰਥੀਆਂ ਨੂੰ ਸਜ਼ਾ ਦਿੰਦੇ ਹਨ, ਠਿੱਠ ਕਰਦੇ ਹਨ। ਪੰਜਾਬੀ ਭਾਸ਼ਾ ਦੇ ਅਧਿਆਪਕ ਦਾ ਕੰਮ ਅਣਜਾਣ ਅਧਿਆਪਕਾਂ ਤੋਂ ਲੈਂਦੇ ਹਨ ਤਾਂ ਕੇ ਵਿਦਿਆਰਥੀ ਪੰਜਾਬੀ ਮਾਂ-ਬੋਲੀ ਨੂੰ ਨਫ਼ਰਤ ਕਰਨ ਲੱਗ ਜਾਣ। ਆਸ ਹੈ ਡੀ.ਸੀ. ਸਾਹਿਬ ਇਨ੍ਹਾਂ ਸਕੂਲਾਂ ਵੱਲ ਧਿਆਨ ਦੇ ਕੇ ਪੰਜਾਬੀ ਮਾਂ-ਬੋਲੀ ਦੇ ਸੱਚੇ ਸਪੁੱਤਰ ਬਣਨਗੇ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਤਹਿ: ਮਲੇਰਕੋਟਲਾ, ਸੰਗਰੂਰ।


ਸਿਹਤ ਸੰਭਾਲ ਦੇ ਮੌਲਿਕ ਹੱਕ

ਭਾਰਤ ਦੀਆਂ ਸਿਹਤ ਸੇਵਾਵਾਂ ਦਾ ਵੱਡੇ ਪੱਧਰ 'ਤੇ ਨਿੱਜੀਕਰਨ ਸਿਹਤ ਸੰਭਾਲ ਦੇ ਮੌਲਿਕ ਹੱਕ ਤੋਂ ਆਮ ਲੋਕਾਂ ਨੂੰ ਵਾਂਝੇ ਕਰਦਾ ਨਜ਼ਰ ਆਉਂਦਾ ਹੈ। ਇਸ ਕੋਰੋਨਾ ਮਹਾਂਮਾਰੀ ਦੌਰਾਨ ਇਹ ਸਭ ਖੁੱਲ੍ਹ ਕੇ ਸਾਹਮਣੇ ਨਜ਼ਰ ਆਇਆ ਹੈ। ਕੋਰੋਨਾ ਵਾਇਰਸ ਨਾਲ ਸਬੰਧਿਤ ਮਰੀਜ਼ਾਂ ਤੋਂ ਦਵਾਈਆਂ, ਬੈੱਡ ਤੇ ਐਂਬੂਲੈਂਸ ਦੇ ਨਾਂਅ 'ਤੇ ਮੋਟੇ ਬਿੱਲ ਵਸੂਲੇ ਜਾਣਾ ਇਸ ਮਹਾਂਮਾਰੀ ਦੌਰਾਨ ਜਾਇਜ਼ ਨਹੀਂ ਲੱਗਦਾ, ਇਸ ਵਾਇਰਸ ਦੀ ਮਾਰ ਦੇ ਮਾਰੇ ਲੋਕਾਂ ਨੂੰ ਬੇਤਹਾਸ਼ਾ ਦੁੱਖ ਭੁਗਤਣਾ ਪੈ ਰਹੇ ਹਨ, ਜੋ ਸ਼ਬਦਾਂ 'ਚ ਬਿਆਨ ਕਰਨਾ ਬੇਹੱਦ ਮੁਸ਼ਕਿਲ ਹੈ। ਕਰੋੜਾਂ ਮੱਧ ਵਰਗੀ ਪਰਿਵਾਰ ਜੋ ਪਹਿਲਾਂ ਤੋਂ ਹੀ ਬੇਹੱਦ ਮੁਸ਼ਕਿਲ ਨਾਲ ਜ਼ਿੰਦਗੀ ਬਸਰ ਕਰ ਰਹੇ ਸਨ, ਕੋਰੋਨਾ ਵਾਇਰਸ ਨੇ ਉਨ੍ਹਾਂ ਨੂੰ ਭਿਆਨਕ ਗ਼ਰੀਬੀ 'ਚ ਧੱਕ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਲੱਖਾਂ ਗ਼ਰੀਬ ਪਰਿਵਾਰ ਗ਼ਰੀਬੀ ਰੇਖਾ ਤੋਂ ਹੇਠਾਂ ਆਉਂਦੇ ਦਿਖਦੇ ਹਨ। ਹਜ਼ਾਰਾਂ ਲੋਕ ਇਸ ਕੋਰੋਨਾ ਮਹਾਂਮਾਰੀ ਦੌਰਾਨ ਆਪਣੀਆਂ ਨੌਕਰੀਆਂ ਤੇ ਕਾਰੋਬਾਰ ਤੋਂ ਹੱਥ ਧੋ ਬੈਠੇ ਹਨ।


-ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।


ਕੋਰੋਨਾ! ਮੋਬਾਈਲ ਦੀ ਹੋ ਦੁਰਵਰਤੋਂ

ਸਕੂਲਾਂ ਵਲੋਂ ਮੋਬਾਈਲ 'ਤੇ ਹੀ ਬੱਚਿਆਂ ਨੂੰ ਘਰ ਬੈਠੇ ਹੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਇਕ ਸਰਵੇਖਣ ਮੁਤਾਬਿਕ 58 ਫੀਸਦੀ ਬੱਚੇ ਮੋਬਾਈਲ ਦੇ ਆਦੀ ਹੋ ਚੁੱਕੇ ਹਨ। ਜਿਸ ਕਾਰਨ ਬੱਚਿਆਂ ਦਾ ਵਿਵਹਾਰ ਚਿੜਚਿੜਾ ਹੋ ਚੁੱਕਿਆ ਹੈ। ਬੱਚਿਆਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪਿਆ ਹੈ। ਬੱਚੇ ਮਾਂ-ਬਾਪ ਨੂੰ ਕੱਬਾ ਬੋਲਦੇ ਹਨ। ਬਾਹਰ ਖੇਡਣ ਦੀ ਦਿਲਚਸਪੀ ਉਨ੍ਹਾਂ ਦੇ ਅੰਦਰ ਖਤਮ ਹੋ ਚੁੱਕੀ ਹੈ। ਬੱਚਿਆਂ ਦੀਆਂ ਅੱਖਾਂ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਬੱਚੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਬਾਈਲ ਦੇ ਤਾਂ ਬੱਚੇ ਏਨੇ ਆਦੀ ਹੋ ਚੁੱਕੇ ਹਨ ਕਿ ਉਨ੍ਹਾਂ ਕੋਲ ਰੋਟੀ ਖਾਣ ਲਈ ਸਮਾਂ ਵੀ ਨਹੀਂ ਹੈ। ਪਿਛਲੇ ਸਾਲ ਖਰੜ ਵਿਖੇ ਇਕ ਬੱਚੇ ਨੇ ਆਪਣੇ ਮਾਤਾ-ਪਿਤਾ ਦੀ ਸਾਰੀ ਕਮਾਈ 16 ਲੱਖ ਪਬਜੀ ਗੇਮ ਦੇ ਰੋੜ੍ਹ ਦਿੱਤੀ। ਦੂਜਾ ਕੇਸ ਮੁਹਾਲੀ ਵਿਚ ਆਇਆ ਸੀ, ਜਿਥੇ ਬਾਰਾਂ ਸਾਲ ਦੇ ਬੱਚੇ ਨੇ ਆਪਣੇ ਬਜ਼ੁਰਗਾਂ ਦੀ ਪੈਨਸ਼ਨ ਪਬਜੀ ਗੇਮ 'ਤੇ ਲਾ ਦਿੱਤੀ।
ਇਹ ਤਾਂ ਹੁਣ ਬੱਚਿਆਂ ਨੂੰ ਆਪ ਹੀ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਸਿਰਫ਼ ਮੋਬਾਈਲ 'ਤੇ ਪੜ੍ਹਾਈ ਹੀ ਕਰਨੀ ਹੈ ਨਾ ਕਿ ਗ਼ਲਤ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਜਾ ਕੇ ਕੋਈ ਅਜਿਹਾ ਕਾਰਾ ਕਰਨਾ ਹੈ ਜਿਸ ਕਾਰਨ ਮਾਂ-ਬਾਪ ਨੂੰ ਵੀ ਬੱਚਿਆਂ ਕਰਕੇ ਸ਼ਰਮਿੰਦਾ ਹੋਣਾ ਪਵੇ।


-ਸੰਜੀਵ ਸਿੰਘ ਸੈਣੀ
ਮੋਹਾਲੀ।


ਖਜ਼ਾਨੇ ਦੀ ਸੰਭਾਲ
ਕੁਦਰਤ ਨੇ ਸਾਨੂੰ ਅਨੇਕਾਂ ਹੀ ਅਨਮੋਲ ਖਜ਼ਾਨਿਆਂ ਨਾਲ ਨਿਵਾਜਿਆ ਹੈ। ਪਰ ਇਕ ਲਾਪਰਵਾਹ ਪੁੱਤਰ ਦੀ ਤਰ੍ਹਾਂ ਅਸੀਂ ਵੀ ਖਜ਼ਾਨੇ ਦੀ ਸੰਭਾਲ ਨਾ ਕਰ ਸਕੇ। ਪਹਿਲਾਂ ਅਸੀਂ ਬਿਨਾਂ ਮਤਲਬ ਤੋਂ ਪਾਣੀ ਡੋਲ੍ਹ-ਡੋਲ੍ਹ ਕੇ ਖਤਮ ਹੋਣ ਕਿਨਾਰੇ ਕਰ ਲਿਆ ਹੈ ਅਤੇ ਹੁਣ ਅਸੀਂ ਸੜਕਾਂ ਚੌੜੀਆਂ ਕਰਨ ਦੇ ਨਾਂਅ 'ਤੇ ਧੜਾਧੜ ਦਰੱਖਤ ਕੱਟ ਕੇ ਆਪਣੇ ਆਲੇ-ਦੁਆਲੇ ਪ੍ਰਦੂਸ਼ਣ ਕਰ ਆਕਸੀਜਨ ਦੀ ਕਮੀ ਵੀ ਕਰ ਲਈ ਹੈ। ਜੇਕਰ ਅਸੀਂ ਅਜੇ ਵੀ ਨਾ ਸਮਝੇ ਤਾਂ ਆਉਣ ਵਾਲੇ ਸਮੇਂ ਵਿਚ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਹਨ। ਹਰੇਕ ਇਨਸਾਨ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।


-ਨਿਰਭੈ ਸਿੰਘ ਨਾਭਾ

13-05-2021

 ਮਾਂ-ਬਾਪ ਦੀ ਪੂਜਾ ਉੱਤਮ

ਔਰਤਾਂ ਲਈ ਕਈ ਦਿਨ ਮਨਾਏ ਜਾਂਦੇ ਹਨ ਜੋ ਕਿ ਕੇਵਲ ਇਕ ਦਿਖਾਵਾ ਹੈ। ਅਸਲੀਅਤ ਤਾਂ ਕੁਝ ਹੋਰ ਹੀ ਹੈ ਕਿਉਂਕਿ ਆਪਣੇ ਪਿਆਰੇ ਲਈ ਇਕ ਦਿਨ ਹੀ ਖ਼ਾਸ ਨਹੀਂ ਹੁੰਦਾ। ਮਾਂ ਲਈ ਕੇਵਲ ਇਕ ਹੀ ਦਿਨ ਨਹੀਂ ਹੁੰਦਾ, ਹਰ ਦਿਨ ਮਾਂ ਦਾ ਹੁੰਦਾ ਹੈ। ਮਾਂ ਸਭ ਤੋਂ ਪਹਿਲਾਂ ਉੱਠਦੀ ਹੈ ਅਤੇ ਸਾਰੇ ਕੰਮ ਆਪ ਹੀ ਕਰਦੀ ਹੈ। ਬੱਚਿਆਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਦੀ ਹੋਈ ਉਨ੍ਹਾਂ ਤੋਂ ਕੋਈ ਕੰਮ ਨਹੀਂ ਕਰਵਾਉਂਦੀ। ਪਰ ਅੱਜਕਲ੍ਹ ਦੇ ਧੀਆਂ-ਪੁੱਤਰ ਇਕ ਦਿਨ ਵੀ ਮਾਂ ਨਾਲ ਕੰਮ ਵਿਚ ਹੱਥ ਨਹੀਂ ਵਟਾਉਂਦੇ। ਜੇ ਮਾਂ ਬਿਰਧ ਆਸ਼ਰਮ ਜਾਂ ਸੜਕਾਂ 'ਤੇ ਰੁਲਦੀ ਫਿਰਦੀ ਹੈ ਤਾਂ ਸਭ ਮਨਾਏ ਦਿਨ ਬੇਕਾਰ ਹਨ। ਜੇ ਕਿਸੇ ਮੁੰਡੇ ਜਾਂ ਕੁੜੀ ਨੂੰ ਬਾਜ਼ਾਰ ਵਿਚ ਮਾਂ ਮਿਲ ਜਾਵੇ ਤਾਂ ਉਹ ਦੋਸਤਾਂ-ਸਹੇਲੀਆਂ ਸਾਹਮਣੇ ਉਸ ਨੂੰ ਬੁਲਾਉਣ ਵਿਚ ਸ਼ਰਮ ਮਹਿਸੂਸ ਕਰਦੇ ਹਨ। ਜੇਕਰ ਬੱਚੇ ਮਾਂ-ਬਾਪ ਦੀ ਗੱਲ ਹੀ ਮੰਨਣ ਲੱਗ ਜਾਣ ਤਾਂ ਕੋਈ ਦਿਨ ਮਨਾਉਣ ਦੀ ਲੋੜ ਨਹੀਂ ਕਿਉਂਕਿ ਹਰ ਦਿਨ ਤਿਉਹਾਰ ਦੀ ਤਰ੍ਹਾਂ ਲੰਘੇਗਾ।

-ਨਵਜੀਤ ਕੌਰ, ਸੁਲਤਾਨਪੁਰ।

ਮੈਂ ਫੋਟੋਗ੍ਰਾਫ਼ਰ ਬੋਲਦਾ ਹਾਂ

ਮੈਂ ਪੰਜਾਬ ਦਾ ਇਕ ਫੋਟੋਗ੍ਰਾਫ਼ਰ ਬੋਲਦਾ ਹਾਂ। ਅੱਜ ਤੋਂ ਸਾਲ ਕੁ ਪਹਿਲਾਂ ਮੇਰਾ ਵੀ ਸਮਾਂ ਬਹੁਤ ਵਧੀਆ ਲੱਗ ਰਿਹਾ ਸੀ, ਜਿੱਥੇ ਮੇਰੇ ਖ਼ੁਦ ਕੋਲ ਆਪਣਾ ਰੁਜ਼ਗਾਰ ਸੀ। ਉੱਥੇ ਮੇਰੇ ਕੋਲ ਚਾਰ-ਪੰਜ ਮੁੰਡੇ ਵੀ ਨਾਲ ਕੰਮ ਕਰਦੇ ਸਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਮੇਰੇ ਨਾਲ ਕੰਮ ਕਰਕੇ ਚਲਦੀ ਸੀ। ਜਿੱਥੇ ਐਸੀ ਖ਼ੁਸ਼ੀ ਵਿਚ ਬੱਚੇ ਦੇ ਜਨਮ ਦਿਨ ਦੀਆਂ ਫੋਟੋਆਂ ਖਿੱਚ ਕੇ ਪਰਿਵਾਰ ਨੂੰ ਐਲਬਮ ਬਣਾ ਕੇ ਦਿੰਦੇ ਤਾਂ ਉਹ ਖੁਸ਼ੀ-ਖੁਸ਼ੀ ਸਾਨੂੰ ਉਸ ਦੇ ਬਦਲੇ ਬਣਦੀ ਮਿਹਨਤ ਦਿੰਦੇ। ਵਿਆਹ-ਸ਼ਾਦੀਆਂ ਵਿਚ ਬਹੁਤ ਵੱਡੇ-ਵੱਡੇ ਇਕੱਠ ਹੁੰਦੇ ਸੀ ਜਿੱਥੇ ਅਸੀਂ ਦੋ ਤੋਂ ਲੈ ਕੇ ਦਸ-ਦਸ ਜਣੇ ਫੋਟੋਗ੍ਰਾਫੀ ਦਾ ਕੰਮ ਕਰਨ ਜਾਂਦੇ ਸੀ। ਬਹੁਤ ਖ਼ੁਸ਼ੀਆਂ ਅਤੇ ਰੌਣਕਾਂ ਭਰੇ ਦਿਨ ਸੀ। ਪਰ ਅਚਾਨਕ ਬੀਤੇ ਸਾਲ ਕੁਦਰਤ ਦੀ ਅਜਿਹੀ ਕਰੋਪੀ ਆਈ ਕੋਰੋਨਾ ਨਾਮਕ ਬਿਮਾਰੀ ਨੇ ਜਿੱਥੇ ਸਾਰੇ ਦੇਸ਼ ਦੀਆਂ ਖੁਸ਼ੀਆਂ ਨੂੰ ਖਾ ਲਿਆ, ਉੱਥੇ ਹੀ ਇਕ ਫੋਟੋਗ੍ਰਾਫਰ ਨੂੰ ਵੀ ਨਿਗਲ ਗਿਆ।
ਉਸ ਸਾਲ ਤੋਂ ਸਾਡੀਆਂ ਦੁਕਾਨਾਂ ਨੂੰ ਅਜਿਹੀ ਨਜ਼ਰ ਲੱਗੀ ਕਿ ਨਾ ਹੀ ਕੋਈ ਖ਼ੁਸ਼ੀ ਵੇਲੇ ਤੇ ਨਾ ਹੀ ਗ਼ਮੀ ਵੇਲੇ ਬੁਲਾਉਂਦਾ ਹੈ। ਫੋਟੋਗ੍ਰਾਫਰ ਦੀ ਦੁਕਾਨ 'ਤੇ ਕੰਮ ਕਰਦੇ ਮੁੰਡਿਆਂ ਨੂੰ ਮਜਬੂਰੀ ਵਿਚ ਹਟਾਉਣਾ ਪਿਆ ਹੈ, ਜਿਨ੍ਹਾਂ ਨਾਲ ਅੰਤਾਂ ਦਾ ਪਿਆਰ ਸੀ, ਉਨ੍ਹਾਂ ਨੂੰ ਬੇਰੁਜ਼ਗਾਰ ਕਰ ਕੇ ਖ਼ੁਦ ਵੀ ਦਿਲ ਬਹੁਤ ਦੁਖੀ ਹੈ ਪਰ ਕਰੀਏ ਕੀ ਜਦੋਂ ਖ਼ੁਦ ਕੋਲ ਹੀ ਦੁਕਾਨ ਦਾ ਕਿਰਾਇਆ ਭਰਨ, ਬਿਜਲੀ ਦਾ ਬਿੱਲ ਅਤੇ ਕਬੀਲਦਾਰੀ ਚਲਾਉਣ ਲਈ ਪੈਸਾ ਨਹੀਂ ਤਾਂ ਦੁਕਾਨ 'ਤੇ ਕੰਮ ਕਰਦੇ ਮੁੰਡਿਆਂ ਕਿੱਥੋਂ ਖਰਚਾ ਦਿੱਤਾ ਜਾਵੇਗਾ। ਹੁਣ ਤਾਂ ਕੈਮਰਾ ਮੇਰੇ ਵੱਲ ਅਤੇ ਮੈਂ ਕੈਮਰੇ ਵੱਲ ਵੇਖ ਕੇ ਇਹੀ ਸੋਚਦੇ ਰਹਿੰਦੇ ਹਾਂ ਕਿ ਕਦੋਂ ਉਹ ਦਿਨ ਆਵੇਗਾ ਜਦੋਂ ਦੁਬਾਰਾ ਖ਼ੁਸ਼ੀਆਂ ਦੀਆਂ ਬਹਾਰਾਂ ਲੱਗਣਗੀਆਂ। ਮੈਂ ਇਸ ਕੈਮਰੇ ਨਾਲ ਆਪਣਾ ਰੁਜ਼ਗਾਰ ਸ਼ੁਰੂ ਕਰਾਂਗਾ ਅਤੇ ਜੋ ਦੁਕਾਨ ਤੋਂ ਕੰਮ ਛੱਡ ਕੇ ਜਾ ਚੁੱਕੇ ਹਨ, ਉਹ ਵੀ ਮੁੜ ਆਉਣਗੇ ਹੁਣ ਤਾਂ ਇਕ ਫੋਟੋਗ੍ਰਾਫਰ ਦੀ ਜ਼ਿੰਦਗੀ ਪਰਮਾਤਮਾ ਦੇ ਹੱਥ ਹੀ ਹੈ।

-ਬੀਰਬਲ ਧਾਲੀਵਾਲ
ਮਾਨਸਾ।

ਕੋਰੋਨਾ ਦਾ ਕਹਿਰ

ਅੱਜਕਲ੍ਹ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਸਰਕਾਰਾਂ ਇਸ ਵਕਤ ਮੇਹਣੋ-ਮਿਹਣੀ ਹੋ ਰਹੀਆਂ ਹਨ। ਇਹ ਕੰਮ ਤਾਂ ਸਰਕਾਰਾਂ ਫਿਰ ਵੀ ਕਰ ਲੈਣਗੀਆਂ। ਲੋੜ ਇਸ ਵਕਤ ਮਹਾਂਮਾਰੀ ਵਿਰੁੱਧ ਇਕੱਠੇ ਹੋ ਕੇ ਲੜਨ ਦੀ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਤੇਰਾ ਵਿਕਦਾ ਜੈ ਕੁਰੇ ਪਾਣੀ

ਜਿਊਂਦੇ ਰਹਿਣ ਲਈ ਰੋਟੀ, ਕੱਪੜਾ ਅਤੇ ਮਕਾਨ ਜ਼ਰੂਰੀ ਹਨ। ਉਸ ਤਰ੍ਹਾਂ ਹੀ ਹਵਾ ਪਾਣੀ ਅਤੇ ਧੁੱਪ ਜ਼ਰੂਰੀ ਹਨ। ਇਹ ਸਭ ਨੂੰ ਮੁਫ਼ਤ ਮਿਲਦੀਆਂ ਸਨ। ਜਦੋਂ ਪਾਣੀ ਵਿਕਣ ਲੱਗਿਆ ਸਭ ਹੈਰਾਨ ਹੋਏ ਸਨ। ਕੰਪਨੀਆਂ ਪਾਣੀ ਤੋਂ ਹੀ ਕਰੋੜਪਤੀ ਬਣ ਗਈਆਂ। ਹੁਣ ਕੋਰੋਨੇ ਦੇ ਸੰਕਟ ਸਮੇਂ ਹਵਾ ਮੁੱਲ ਵਿਕਦੀ ਦੇਖ ਰਹੇ ਹਾਂ। ਜਿਊਣ ਲਈ ਆਕਸੀਜਨ ਖ਼ਰੀਦਿਆ ਕਰਾਂਗੇ। ਪਾਣੀ ਅਤੇ ਆਕਸੀਜਨ ਖ਼ਰੀਦਣ ਲਈ ਵੱਡੀਆਂ ਸਿਫ਼ਾਰਸ਼ਾਂ ਦੀ ਲੋੜ ਪਿਆ ਕਰੇਗੀ। ਕੰਪਨੀਆਂ ਹਵਾ ਵੇਚ ਕੇ ਹੀ ਮਾਲਾ ਮਾਲ ਹੋ ਜਾਣਗੀਆਂ। ਮੁੱਲ ਦੀ ਛਾਂ ਅਤੇ ਧੁੱਪ ਦੇਖਣ ਨੂੰ ਮਿਲੇਗੀ। ਆਉਣ ਵਾਲਾ ਮਨੁੱਖੀ ਜੀਵਨ ਹੋਰ ਵੀ ਔਕੜਾਂ ਭਰਿਆ ਹੋਵੇਗਾ। 'ਤੇਰਾ ਵਿਕਦਾ ਜੈ ਕੁਰੇ ਪਾਣੀ, ਲੋਕਾਂ ਦਾ ਨਾ ਦੁੱਧ ਵਿਕਦਾ'।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ (ਸੰਗਰੂਰ)।

ਕੁਦਰਤ ਨਾਲ ਪਿਆਰ

ਮਨੁੱਖ ਦੀ ਵਧਦੀ ਲਾਲਸਾ ਨੇ ਉਸ ਨੂੰ ਕੁਦਰਤ ਤੋਂ ਕੋਹਾਂ ਦੂਰ ਕਰ ਦਿੱਤਾ ਹੈ। ਕੁਦਰਤ ਦੇ ਕਣ-ਕਣ ਵਿਚ ਕੁਝ ਨਾ ਕੁਝ ਸਬਕ ਜ਼ਰੂਰ ਹੈ ਪਰ ਸਾਡੇ ਕੋਲ ਕੁਦਰਤ ਵਿਚ ਕੁਝ ਸਮਾਂ ਬੈਠ ਕੇ ਗੁਜ਼ਾਰਨ ਲਈ ਵਕਤ ਹੀ ਨਹੀਂ ਹੈ। ਸ਼ਾਇਦ ਇਹੀ ਕਾਰਨ ਹੈ ਕਿ ਮਨੁੱਖ ਦੀਆਂ ਪ੍ਰੇਸ਼ਾਨੀਆਂ ਚਿੰਤਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਜੋ ਕੁਦਰਤ ਨੂੰ ਸਮਝ ਲੈਂਦੇ ਹਨ, ਉਨ੍ਹਾਂ ਨੂੰ ਉੱਡਦੇ ਪੰਛੀ ਨਵਾਂ ਹੌਸਲਾ ਦਿੰਦੇ ਹਨ, ਵਗਦੇ ਪਾਣੀ ਸਦਾ ਤੁਰਦੇ ਰਹਿਣਾ ਸਿਖਾਉਂਦੇ ਹਨ ਅਤੇ ਖਿੜੇ ਫੁੱਲ ਖੁਸ਼ੀਆਂ ਖੇੜਿਆਂ ਦਾ ਸੁਨੇਹਾ ਦਿੰਦੇ ਹਨ। ਬਸ ਲੋੜ ਹੈ ਕਿ ਕੁਦਰਤ ਨਾਲ ਸਾਂਝ ਵਧਾਈਏ ਤਾਂ ਹੀ ਅਸੀਂ ਨਿਰਾਸ਼ਾ ਅਤੇ ਚਿੰਤਾ ਤੋਂ ਮੁਕਤੀ ਪਾ ਸਕਦੇ ਹਾਂ।

-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਤਹਿ: ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਵਧ ਰਹੀ ਬੇਰੁਜ਼ਗਾਰੀ

ਜਦੋਂ ਦਾ ਇਸ ਕੋਰੋਨਾ ਮਹਾਂਮਾਰੀ ਦਾ ਕਹਿਰ ਸ਼ੁਰੂ ਹੋਇਆ ਹੈ, ਲੋਕਾਂ ਦੇ ਕੰਮਕਾਜ ਠੱਪ ਹੋ ਗਏ ਹਨ ਅਤੇ ਲੋਕ ਘਰਾਂ ਵਿਚ ਬੇਰੁਜ਼ਗਾਰ ਬੈਠੇ ਹਨ। ਗ਼ਰੀਬ ਲਈ ਇਕ ਸਮੇੇਂ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੋ ਗਈ ਹੈ। ਇਸ ਲਈ ਸਰਕਾਰ ਨੂੰ ਸਮੇਂ-ਸਮੇਂ 'ਤੇ ਗ਼ਰੀਬਾਂ ਨੂੰ ਰਾਸ਼ਨ ਭੇਜਣਾ ਚਾਹੀਦਾ ਹੈ ਅਤੇ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਜੋ ਬੇਰੁਜ਼ਗਾਰ ਹਨ।

-ਮਨਪ੍ਰੀਤ ਕੌਰ
ਕੇ.ਐਮ.ਵੀ. ਕਾਲਜ, ਜਲੰਧਰ।

12-05-2021

 ਤਾਲਾਬੰਦੀ-2 ਦਾ ਭੈਅ

ਅਜੇ ਪਿਛਲੀ ਤਾਲਾਬੰਦੀ ਤੋਂ ਲੋਕਾਈ ਪੂਰੀ ਤਰ੍ਹਾਂ ਨਹੀਂ ਉੱਭਰੀ ਸੀ ਕਿ ਕੋਰੋਨਾ ਦੀ ਨਾਮੁਰਾਦ ਬਿਮਾਰੀ ਦੇ ਕਹਿਰ ਦੀ ਦੂਜੀ ਭਿਆਨਕ ਲਹਿਰ ਨੇ ਰਫ਼ਤਾਰ ਫੜ ਲਈ ਹੈ। ਪਿਛਲੀ ਵਾਰ ਹੋਈ ਤਾਲਾਬੰਦੀ ਦੌਰਾਨ ਲੋਕਾਂ ਦੀ ਵਿੱਤੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਸਾਰੇ ਪਾਸੇ ਬੇਰੁਜ਼ਗਾਰੀ ਦੇ ਆਲਮ ਕਾਰਨ ਤਰਾਹੀ-ਤਰਾਹੀ ਮਚੀ ਪਈ ਹੈ। ਪਿਛਲੀ ਤਾਲਾਬੰਦੀ ਦੌਰਾਨ ਕਈ ਲੋਕ ਤਾਂ ਵਿਚਾਰੇ ਬੇਰੁਜ਼ਗਾਰ ਹੋਣ ਦੇ ਨਾਲ-ਨਾਲ ਬੇਘਰ ਹੋ ਗਏ ਹਨ, ਕਈ ਬੇਰੁਜ਼ਗਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ। ਕੋਵਿਡ-19 ਕਾਰਨ ਪਹਿਲੀ ਤਾਲਾਬੰਦੀ 'ਤੇ ਬਹੁਤ ਹੀ ਬੁਰੇ ਪ੍ਰਭਾਵ ਦੇਖਣ ਨੂੰ ਮਿਲੇ ਹਨ। ਪਰ ਲੋਕ ਬਹੁਤ ਹੀ ਹਿੰਮਤ ਕਰਕੇ ਅਜੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗੇ ਸਨ ਕਿ ਕੋਰੋਨਾ ਮਹਾਂਮਾਰੀ ਦਾ ਦੂਜਾ ਪੜਾਅ ਬੜੀ ਤੇਜ਼ੀ ਨੂੰ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈਣ ਲੱਗ ਪਿਆ। ਜਿਸ ਦੇ ਡਰ ਵਜੋਂ ਕਈ ਸੂਬਿਆਂ ਵਿਚ ਦੁਬਾਰਾ ਤਾਲਾਬੰਦੀ ਦੀ ਸਥਿਤੀ ਬਣੀ ਗਈ। ਦਿਨ ਪ੍ਰਤੀ ਦਿਨ ਕੋਰੋਨਾ ਦੀ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਨੂੰ ਦੇਖਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਵਤਨਾਂ ਨੂੰ ਫਿਰ ਤੋਂ ਵਹੀਰਾਂ ਘੱਤ ਲਈਆਂ ਹਨ। ਤਾਲਾਬੰਦੀ ਨੇ ਬਹੁਤੇ ਸਾਰੇ ਕੰਮ ਪ੍ਰਭਾਵਿਤ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਵੇਂ ਕਿ ਵਿਆਹਾਂ ਸ਼ਾਦੀਆਂ ਦੀਆਂ ਸਾਰੀਆਂ ਤਰੀਕਾਂ ਤਕਰੀਬਨ ਸ਼ਨੀਵਾਰ, ਐਤਵਾਰ ਦੀਆਂ ਹੁੰਦੀਆਂ ਹਨ ਜੋ ਲੋਕਾਂ ਨੂੰ ਰੱਦ ਕਰਨੀਆਂ ਪੈ ਰਹੀਆਂ ਹਨ। ਸਰਕਾਰੀ, ਪ੍ਰਾਈਵੇਟ ਸਿੱਖਿਆ ਸੰਸਥਾਵਾਂ ਬੰਦ ਹੋ ਗਈਆਂ ਹਨ। ਜਿਸ ਨਾਲ ਬੱਚਿਆਂ ਦਾ ਭਵਿੱਖ ਧੁੰਦਲਾ ਪੈਂਦਾ ਦਿਖਾਈ ਦੇ ਰਿਹਾ ਹੈ। ਇਸ ਕਰਕੇ ਤਾਲਾਬੰਦੀ-2 ਦਾ ਭੈਅ ਬਹੁਤ ਹੀ ਖ਼ਤਰਨਾਕ ਤਰੀਕਾਂ ਨਾਲ ਲੋਕਾਂ ਨੂੰ ਅੰਦਰੋ-ਅੰਦਰੀ ਝੰਜੋੜ ਲੱਗ ਪਿਆ ਹੈ।

-ਰਾਜ ਕੁਮਾਰ ਦੁੱਧੜ
ਐਮ.ਏ. ਸਮਾਜ ਵਿਗਿਆਨ।

ਦਰੱਖਤ ਲਗਾਓ

ਆਕਸੀਜਨ ਦੀ ਘਾਟ ਦਾ ਰੌਲਾ ਪੈ ਰਿਹਾ ਹੈ। ਮਰੀਜ਼ ਮਰ ਰਹੇਹਨ। ਕੋਰੋਨਾ ਕਰਕੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਮਸ਼ੀਨਰੀ, ਫੈਕਟਰੀਆਂ ਅਤੇ ਭੱਠਿਆਂ ਦਾ ਧੂੰਆਂ ਲਗਾਤਾਰ ਵਧਣ ਕਰਕੇ ਵਾਤਾਵਰਨ ਵਿਚ ਕਾਰਬਨ ਦਾ ਵਾਧਾ ਅਤੇ ਆਕਸੀਜਨ ਘਟਣ ਕਾਰਨ ਮਰੀਜ਼ਾਂ ਨੂੰ ਸਾਹ ਔਖਾ ਆਉਣ ਲਗਦਾ ਹੈ। ਕਣਕ ਅਤੇ ਝੋਨੇ ਦੀ ਕਟਾਈ ਵੇਲੇ ਨਾੜ ਨੂੰ ਅੱਗ ਲਾਉਣ ਨਾਲ ਵੀ ਆਕਸੀਜਨ ਦੀ ਘਾਟ ਹੋ ਜਾਂਦੀ ਹੈ। ਫੈਕਟਰੀਆਂ ਆਕਸੀਜਨ ਬਣਾਉਣ ਲਈ ਲਾਈਆਂ ਜਾਣ। ਲੋਕਾਂ ਨੂੰ ਦਰੱਖਤ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਸਕੂਲਾਂ, ਕਾਲਜਾਂ ਦੀ ਵਾਧੂ ਪਈ ਜ਼ਮੀਨ ਵਿਚ ਸਕਾਊਟ ਅਤੇ ਐਨ ਸੀ ਸੀ ਦੇ ਵਿਦਿਆਰਥੀਆਂ ਦੀ ਮਦਦ ਨਾਲ ਬੂਟੇ ਲਗਵਾਏ ਜਾਣ। ਆਕਸੀਜਨ ਘਟੇਗੀ ਨਹੀਂ, ਮਰੀਜ਼ ਭੰਗ ਦੇ ਭਾੜੇ ਜਾਨ ਨਹੀਂ ਦੇਣਗੇ। ਕਿਸਾਨਾਂ ਨੂੰ ਮੋਟਰਾਂ ਦੇ ਕੋਠਿਆਂ ਦੇ ਆਲੇ-ਦੁਆਲੇ 15-20 ਛਾਂਦਾਰ ਬੂਟੇ ਲਗਾਉਣੇ ਚਾਹੀਦੇ ਹਨ।

-ਰੇਸ਼ਮ ਸਿੰਘ
ਮੈਥ ਮਾਸਟਰ, ਸ.ਸ.ਸ.ਸ.ਸ. ਬਨਭੌਰਾ,
ਤਹਿ: ਮਲੇਰਕੋਟਲਾ, ਸੰਗਰੂਰ।

ਜੈ ਜਵਾਨ ਜੈ ਕਿਸਾਨ

ਸਾਡੀ 74 ਸਾਲ ਦੀ ਅਜੋਕੀ ਆਜ਼ਾਦੀ ਤੋਂ ਪਹਿਲਾਂ ਇਕ ਸੌ ਸਾਲ ਅੰਗਰੇਜ਼ ਨੇ ਰਾਜ ਕੀਤਾ ਸੀ। ਆਜ਼ਾਦੀ ਤੋਂ ਪਹਿਲੇ ਵਾਲੇ ਜਨਮੇ ਵਡੇਰੀ ਉਮਰ ਦੇ ਲੋਕ ਅੱਜ ਵੀ ਬੋਲਦੇ ਸੁਣਾਈ ਦਿੰਦੇ ਹਨ, 'ਭਾਵੇਂ ਉਦੋਂ ਅਸੀਂ ਗੁਲਾਮ ਸੀ ਪਰ ਅੱਜ ਦੇ ਰਾਜ ਨਾਲੋਂ ਚੰਗੇ ਸੀ।' ਅੰਗਰੇਜ਼ ਜਾਣ ਸਮੇਂ ਭਾਰਤੀ ਨੇਤਾਵਾਂ ਨੂੰ ਧਰਮ ਤੇ ਜਾਤੀ ਦੇ ਆਧਾਰ 'ਤੇ ਜਨਤਾ ਨੂੰ 'ਪਾੜੋ ਤੇ ਰਾਜ ਕਰੋ' ਦਾ ਸਬਕ ਸਿਖਾ ਗਏ। ਵਿਸ਼ਾਲ ਭਾਰਤ ਦੇ ਵੱਡੇ ਸੂਬੇ ਪੰਜਾਬ ਅਤੇ ਬੰਗਾਲ ਨੂੰ ਧਰਮਾਂ ਦੇ ਆਧਾਰ 'ਤੇ ਵੰਡ ਕੇ ਤਿੰਨ ਵੱਖ-ਵੱਖ ਦੇਸ਼ਾਂ ਦੇ ਨਾਂਅ ਦੇ ਕੇ ਚਲੇ ਗਏ। 1966 ਵਿਚ ਸਾਡੇ ਚੜ੍ਹਦੇ ਪੰਜਾਬ ਨੂੰ ਤਿੰਨ ਰਾਜਾਂ ਵਿਚ ਅੱਗੋਂ ਵੰਡ ਦਿੱਤਾ। ਸਿੱਖ, ਮੁਸਲਮਾਨ, ਇਸਾਈ, ਬੋਧੀ, ਜੈਨੀ ਧਰਮ ਅੱਜ ਵੀ ਭਾਰਤ ਵਿਚ ਮੌਜੂਦ ਹਨ। ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ (1964) ਨੇ ਹੀ ਅੰਤਰੀਵ ਦਿਲੋਂ ਸੋਚਿਆ ਕਿ ਭਾਰਤ ਦੇਸ਼ ਦੇ ਅਸਲੀ ਹੀਰੇ ਫ਼ੌਜੀ ਜਵਾਨ ਤੇ ਕਿਸਾਨ ਹੀ ਹਨ। ਉਸ ਨੇ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਹੇਠ ਇਨ੍ਹਾਂ ਨੂੰ ਇਕੱਠਾ ਕਰਕੇ ਭਾਰਤ ਦੇਸ਼ ਨੂੰ ਖੁਸ਼ਹਾਲ ਬਣਾਉਣ ਚਾਹਿਆ ਸੀ ਪ੍ਰੰਤੂ ਪ੍ਰਭੂ ਨੇ ਉਸ ਇਮਾਨਦਾਰ ਸ਼ਖ਼ਸੀਅਤ ਨੂੰ ਰਾਜ ਕਰਨ ਦਾ ਸਮਾਂ ਹੀ ਬਹੁਤ ਘੱਟ ਦਿੱਤਾ। ਉਹ ਨਾਅਰਾ ਅੱਜ ਵੀ ਅਮਰ ਹੈ ਤੇ ਸਦਾ ਰਹੇਗਾ। ਪਿਛਲੇ ਸਾਲ ਤੋਂ ਕੋਰੋਨਾ ਮਹਾਂਮਮਾਰੀ ਵਿਚ ਤਾਲਾਬੰਦੀ ਤੇ ਕਰਫ਼ਿਊ ਦੌਰਾਨ ਸਾਡੇ ਪ੍ਰਧਾਨ ਮੰਤਰੀ ਜੀ ਨੇ ਮੌਕਾ ਵੇਖਦੇ ਹੋਏ ਦੋ ਕਾਰਪੋਰੇਟਰਾਂ ਨੂੰ ਖੁਸ਼ ਕਰਨ ਲਈ ਕਰੋੜਾਂ ਕਿਸਾਨਾਂ ਦੀ ਰਾਇ ਲੈਣ ਬਗੈਰ ਕਿਸਾਨਾਂ ਦੇ ਵਿਰੁੱਧ ਤਿੰਨ ਕਾਲੇ ਕਾਨੂੰਨ ਬਣਾ ਕੇ ਜਾਰੀ ਕਰ ਦਿੱਤੇ। ਕਿਸਾਨ ਰਾਜਧਾਨੀ ਦੀਆਂ ਹੱਦਾਂ 'ਤੇ 5-6 ਮਹੀਨਿਆਂ ਤੋਂ (ਨਵੰਬਰ 2020) ਲਗਾਤਾਰ ਮੀਂਹ ਠੰਢ ਹਨੇਰੀਆਂ ਦੀਆਂ ਤੰਗੀਆਂ ਪ੍ਰੇਸ਼ਾਨੀਆਂ ਨੂੰ ਦਿਨ-ਰਾਤ ਝਲਦਾ ਹੋਇਆ ਆਪਣੇ ਹੱਕਾਂ ਲਈ ਅੰਦੋਲਨ ਚਲਾ ਰਿਹਾ ਹੈ। ਸਰਕਾਰ ਵੀ ਜਾਣਦੀ ਹੈ ਕਿ ਸਭ ਜਵਾਨ ਕਿਸਾਨਾਂ ਦੇ ਹੀ ਅਸਲੀ ਪੁੱਤਰ ਹਨ। ਸੂਝਵਾਨ ਲੋਕ ਸਮਝਦੇ ਹਨ ਕਿ ਕਿਸਾਨਾਂ 'ਤੇ ਥੋੜ੍ਹੀ ਜਿਹੀ ਆਂਚ ਆਈ ਤਾਂ ਅੰਦੋਲਨ ਹੋਰ ਭਖੇਗਾ। ਰੱਬ ਸਭ ਨੂੰ ਸੁਮੱਤ ਬਖਸ਼ੇ, ਪ੍ਰਧਾਨ ਮੰਤਰੀ ਨੂੰ ਘੁਮੰਡ ਛੱਡ ਦੇਣਾ ਚਾਹੀਦਾ ਹੈ ਤੇ ਕਾਲੇ ਬੇਲੋੜੇ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੇ ਦਿਲ ਜਿੱਤਣੇ ਚਾਹੀਦੇ ਹਨ।

-ਹਰਜਿੰਦਰ ਸਿੰਘ ਧਾਮੀ
ਦੂਰਦਰਸ਼ਨ ਇਨਕਲੇਵ ਫੇਸ, ਜਲੰਧਰ।

ਡਰ

ਦੋ ਅੱਖਰਾਂ ਦਾ ਅਜਿਹਾ ਸ਼ਬਦ ਹੈ ਡਰ, ਜੋ ਸਾਡੇ ਮਾਨਸਿਕ ਅਤੇ ਸਰੀਰਕ ਸੰਤੁਲਨ ਨੂੰ ਪੂਰੀ ਤਰ੍ਹਾਂ ਨਾਲ ਵਿਗਾੜ ਸਕਦਾ ਹੈ। ਜੇਕਰ ਇਹ ਇਕ ਵਾਰ ਮਨ ਵਿਚ ਬੈਠ ਜਾਵੇ ਤਾਂ ਇਨਸਾਨ ਦੀ ਜਾਨ ਵੀ ਲੈ ਸਕਦਾ ਹੈ। ਵਰਤਮਾਨ ਸਮੇਂ ਵਿਚ ਵੀ ਜੋ ਆਕਸੀਜਨ ਸੰਕਟ ਦੇਸ਼ ਅੰਦਰ ਚੱਲ ਰਿਹਾ ਹੈ, ਇਸ ਡਰ ਕਾਰਨ ਹੀ ਸਾਰੇ ਆਪਣੇ ਕੋਲ ਆਕਸੀਜਨ ਸਿਲੰਡਰ ਰੱਖਣਾ ਚਾਹੁੰਦੇ ਹਨ। ਇਸ ਡਰ ਕਾਰਨ ਹੀ ਬਾਕੀ ਕੇਸ ਵੀ ਖ਼ਰਾਬ ਹੋ ਰਹੇ ਹਨ। ਡਰ ਦਾ ਇਕੋ ਹੱਲ ਹੈ ਹੌਸਲਾ, ਜੋ ਕਿਸੇ ਵੀ ਕਮਜ਼ੋਰ ਵਿਅਕਤੀ ਨੂੰ ਵੀ ਤਾਕਤਵਰ ਬਣਾ ਦਿੰਦਾ ਹੈ। ਮੁਸੀਬਤ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਡਰ ਖ਼ਤਮ ਕਰਦਾ ਹੈ। ਸਹਿਜਤਾ, ਹੌਸਲਾ ਅਤੇ ਸਭ ਤੋਂ ਜ਼ਰੂਰੀ ਸਾਵਧਾਨੀਆਂ ਰੱਖਣ ਨਾਲ ਹੀ ਅਸੀਂ ਇਸ ਸੰਕਟ ਤੋਂ ਉੱਭਰ ਸਕਦੇ ਹਾਂ।

-ਨਿਰਭੈ ਸਿੰਘ, ਨਾਭਾ।

ਮਹਾਂਮਾਰੀ ਦਾ ਮੁਕਾਬਲਾ

ਸਰਕਾਰਾਂ ਕੋਵਿਡ ਦੀ ਬਿਮਾਰੀ ਦੌਰਾਨ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ। ਕੇਂਦਰ ਅਤੇ ਕਈ ਰਾਜ ਸਰਕਾਰਾਂ ਇਕ-ਦੂਸਰੇ 'ਤੇ ਦੂਸ਼ਣਬਾਜ਼ੀ ਕਰ ਰਹੀਆਂ ਹਨ ਅਤੇ ਅੱਕੀਂ ਪਲਾਹੀ ਹੱਥ ਮਾਰ ਰਹੀਆਂ ਹਨ। ਦੇਸ਼ ਦੇ ਸਿਹਤ ਢਾਂਚਾ ਬੁਰੀ ਤਰ੍ਹਾਂ ਨਾਲ ਡਗਮਗਾ ਗਿਆ ਹੈ। ਬਹੁਤੇ ਹਸਪਤਾਲਾਂ ਦੇ ਵਿਚ ਮਰੀਜ਼ਾਂ ਨੂੰ ਲੋੜੀਂਦੀ ਮਾਤਰਾ ਵਿਚ ਆਕਸੀਜਨ, ਵੈਂਟੀਲੇਟਰ ਅਤੇ ਬੈੱਡ ਨਹੀਂ ਮਿਲ ਰਹੇ। ਜੇਕਰ ਕਿਸੇ ਹਸਪਤਾਲ ਵਿਚ ਅਜਿਹੀਆਂ ਸਹੂਲਤਾਂ ਮੌਜੂਦ ਵੀ ਹਨ ਤਾਂ ਉਥੇ ਡਾਕਟਰ, ਨਰਸਾਂ ਅਤੇ ਸਿਹਤ ਕਰਮਚਾਰੀਆਂ ਦੀ ਘਾਟ ਹੋਣ ਕਰਕੇ ਆਕਸੀਜਨ ਅਤੇ ਵੈਂਟੀਲੇਟਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਸ ਸਮੇਂ ਦੌਰਾਨ ਸਥਿਤੀ ਅਜਿਹੀ ਬਣ ਚੁੱਕੀ ਹੈ ਕਿ ਦੇਸ਼ ਦੀਆਂ ਅਦਾਲਤਾਂ (ਸੁਪਰੀਮ ਕੋਰਟ ਅਤੇ ਹਾਈਕੋਰਟ) ਨੂੰ ਸਰਕਾਰਾਂ ਦੇ ਕੰਮ ਵਿਚ ਦਖ਼ਲਅੰਦਾਜ਼ੀ ਕਰਨੀ ਪੈ ਰਹੀ ਹੈ। ਇਹ ਸਮਾਂ ਇਕ-ਦੂਸਰੇ 'ਤੇ ਦੂਸ਼ਣਬਾਜ਼ੀ ਲਗਾਉਣ ਦਾ ਨਹੀਂ, ਕੋਰੋਨਾ ਮਹਾਂਮਾਰੀ ਦਾ ਮਿਲ ਕੇ ਟਾਕਰਾ ਕਰਨ ਦਾ ਹੈ। ਕੋਵਿਡ ਦੀ ਬਿਮਾਰੀ 'ਤੇ ਕਾਬੂ ਪਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਲੋੜੀਂਦੇ ਕਦਮ ਚੁੱਕਣ ਅਤੇ ਮੌਜੂਦਾ ਸਿਹਤ ਸਿਸਟਮ ਨੂੰ ਚੁਸਤ-ਦਰੁਸਤ ਕੀਤਾ ਜਾਵੇ।

-ਪਿਆਰਾ ਸਿੰਘ ਚੰਦੀ
ਪਿੰਡ ਚੰਨਣ ਵਿੰਡੀ, ਤਹਿ: ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ।

11-05-2021

 ਸੱਭਿਆਚਾਰ ਤੇ ਕਿਸਾਨ ਸੰਘਰਸ਼

ਜਦੋਂ ਤੋਂ ਮੋਦੀ ਸਰਕਾਰ ਨੇ ਤਿੰਨ ਨਵੇਂ ਖੇਤੀ ਕਾਨੂੰਨ ਲਿਆਂਦੇ ਹਨ ਜੋ ਕਿ ਕਿਸਾਨਾਂ 'ਚ ਕਾਲੇ ਕਾਨੂੰਨਾਂ ਦੇ ਤੌਰ 'ਤੇ ਜਾਣੇ ਜਾਂਦੇ ਹਨ, ਉਦੋਂ ਤੋਂ ਹੀ ਕਿਸਾਨ ਇਨ੍ਹਾਂ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ। ਕਿਸਾਨ ਸੰਘਰਸ਼, ਕਿਸਾਨਾਂ ਵਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਆਰੰਭ ਸੰਘਰਸ਼ ਤੋਂ ਬਾਅਦ ਜ਼ਿਆਦਾ ਚਰਚਾ 'ਚ ਆਇਆ। ਇਸ ਦੇ ਚਰਚਾ 'ਚ ਆਉਣ ਦੇ ਜਿਹੜੇ ਬਹੁਤ ਸਾਰੇ ਕਾਰਨ ਰਹੇ, ਉਨ੍ਹਾਂ 'ਚੋਂ ਇਕ ਪ੍ਰਮੁੱਖ ਕਾਰਨ ਪੰਜਾਬ ਦੇ ਸੱਭਿਆਚਾਰ ਦੀਆਂ ਪ੍ਰਗਟ ਹੋਈਆਂ ਝਲਕੀਆਂ ਸਨ। ਸੋਸ਼ਲ ਮੀਡੀਆ ਵਲੋਂ ਕਵਰੇਜ ਕਰਕੇ ਦੇਸ਼ ਵਾਸੀਆਂ ਅਤੇ ਖਾਸਕਰ ਦਿੱਲੀ ਵਾਸੀਆਂ ਨੇ ਪੰਜਾਬੀਆਂ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ ਜੋ ਪਹਿਲੀਆਂ ਕਾਮਯਾਬੀਆਂ 'ਚ ਸ਼ਾਮਿਲ ਕੀਤੇ ਜਾਣ ਵਾਲਾ ਵਰਤਾਰਾ ਬਣਿਆ। ਪੰਜਾਬੀਆਂ ਦੇ ਮਿਲਵਰਤਨ ਭਰੇ ਵਿਹਾਰ, ਲੰਗਰ ਪ੍ਰਥਾ ਅਤੇ ਪੰਜਾਬੀਆਂ ਦੇ ਕਿਰਦਾਰ ਦੀ ਆਲੇ-ਦੁਆਲੇ ਦੀ ਵਸੋਂ ਵਲੋਂ ਕੀਤੀ ਗਈ ਤਾਰੀਫ਼ ਕੀਤੀ ਗਈ। ਪੰਜਾਬੀਆਂ ਦੇ ਜੁਝਾਰੂਪਨ ਅਤੇ ਹਮਦਰਦੀ ਦੀ ਵੀ ਖੂਬ ਨੁਮਾਇਸ਼ ਹੋਈ ਸੀ। ਇਸ ਸੰਘਰਸ਼ ਵਿਚ ਸਾਡੀਆਂ ਮਾਵਾਂ-ਭੈਣਾਂ ਨੇ ਵੱਧ-ਚੜ੍ਹ ਕੇ ਹਿੱਸਾ ਪਾਇਆ। ਕਿਸਾਨਾਂ ਨੇ ਆਪਣੇ ਸੱਭਿਆਚਾਰ, ਕਿਰਦਾਰ ਤੇ ਸੁਭਾਅ ਨਾਲ, ਇਕ ਮੋਦੀ ਸਰਕਾਰ ਨੂੰ ਛੱਡ ਕੇ, ਉਨ੍ਹਾਂ ਸਭਨਾਂ ਦਾ ਦਿਲ ਜਿੱਤਿਆ ਜੋ ਇਨ੍ਹਾਂ ਦੇ ਸੰਪਰਕ ਵਿਚ ਆਇਆ। ਜੈ ਪੰਜਾਬੀ ਸੱਭਿਆਚਾਰ ਦੀ।

-ਕਵੀ ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।

ਪਾਣੀ ਦੀ ਸੰਭਾਲ

50 ਸਾਲ ਪਹਿਲਾਂ ਅਸੀਂ ਦੇਖਦੇ ਸਾਂ ਕਿ ਪਿੰਡਾਂ ਵਿਚ ਰੋਹੀ ਕੰਢੇ ਦੇ ਤਿੰਨ ਫੁੱਟ ਮਿੱਟੀ ਰੇਤਾ ਪੁੱਟਣ 'ਤੇ ਸਾਫ਼ ਪਾਣੀ ਨਿਕਲ ਆਉਂਦਾ ਸੀ ਤੇ ਅਸੀਂ ਡੰਗਰ ਚਾਰਦੇ ਹੋਏ ਜਦੋਂ ਪਿਆਸ ਲਗਦੀ ਸੀ, ਪਾਣੀ ਪੀ ਲੈਂਦੇ ਹੁੰਦੇ ਸਾਂ ਤੇ ਇਹ ਪਾਣੀ ਹੁੰਦਾ ਵੀ ਠੰਢਾ ਅੰਮ੍ਰਿਤ ਵਰਗਾ। ਸਮਾਂ ਬੀਤਣ 'ਤੇ ਜਿਵੇਂ ਖੇਤੀ ਵਿਚ ਝੋਨੇ ਦੀ ਫਸਲ ਦਾ ਆਗਾਜ਼ ਹੋਇਆ, ਟਿਊਬਵੈਲਾਂ ਦੀ ਗਿਣਤੀ ਬਹੁਤ ਜ਼ਿਆਦਾ ਵਧਣ ਲੱਗੀ, ਪਾਣੀ ਦਾ ਪੱਧਰ ਦਿਨ-ਬ-ਦਿਨ ਥੱਲੇ ਜਾਣ ਲੱਗਾ। ਖੇਤੀ ਦੇ ਨਾਲ-ਨਾਲ ਹੋਰ ਵੀ ਕਈ ਕਾਰਕ ਪਾਣੀ ਦਾ ਪੱਧਰ ਨੀਵਾਂ ਜਾਣ ਦੇ ਕਾਰਨ ਬਣੇ। ਘਰਾਂ, ਦਫਤਰਾਂ ਜਾਂ ਹੋਰ ਪਬਲਿਕ ਸਥਾਨਾਂ 'ਤੇ ਵਾਰ-ਵਾਰ ਫਲੱਸ਼ਾਂ ਦੇ ਬਟਨ ਦਬਾਅ-ਦਬਾਅ ਕੇ ਸੈਂਕੜੇ ਹਜ਼ਾਰਾਂ ਲੀਟਰ ਪਾਣੀ ਬਰਬਾਦ ਕੀਤਾ ਜਾ ਰਿਹਾ ਹੈ। ਕੁਝ ਜ਼ਿਆਦਾ ਸਫਾਈ ਪਸੰਦ ਲੋਕ ਮਹੀਨੇ 'ਚ ਕਈ-ਕਈ ਵਾਰ ਆਪਣੇ ਵਾਹਨ ਖੁੱਲ੍ਹੇ ਪਾਣੀ ਨਾਲ ਧੋਂਦੇ ਹਨ। ਕਈ ਆਲਸੀ ਲੋਕ ਘੰਟਿਆਂਬੱਧੀ ਆਪਣੇ ਚਲਦੇ ਸਬਮਰਸੀਬਲ ਪੰਪ ਬੰਦ ਨਹੀਂ ਕਰਦੇ। ਸਾਨੂੰ ਪਾਣੀ ਦੀ ਇਸ ਤਰ੍ਹਾਂ ਹੁੰਦੀ ਬਰਬਾਦੀ ਪ੍ਰਤੀ ਚਿੰਤਤ ਹੋਣਾ ਚਾਹੀਦਾ ਹੈ।

-ਬਖਸ਼ੀਸ਼ ਸਿੰਘ

ਕੋਈ ਮਰੇ ਕੋਈ ਜੀਵੇ

ਕੋਰੋਨਾ ਦੀ ਮੁਸ਼ਕਿਲ ਘੜੀ ਵਿਚ ਸਰਕਾਰ ਦੁਆਰਾ ਲੋਕਾਂ ਨੂੰ ਆਕਸੀਜਨ, ਬੈੱਡ, ਆਰਥਿਕ ਪੈਕੇਜ, ਮਾਸਕ, ਸਮਾਜਿਕ ਦੂਰੀ, ਸ਼ਮਸ਼ਾਨਘਾਟ ਵਿਚ ਸਸਕਾਰ ਕਰਨ ਲਈ ਥਾਂ ਆਦਿ ਸਮੱਸਿਆਵਾਂ ਦੇ ਖਾਤਮੇ ਨੂੰ ਤਰਜੀਹ ਦੇਣੀ ਬਣਦੀ ਸੀ ਪ੍ਰੰਤੂ ਬੜੇ ਮਲਾਲ ਦੀ ਗੱਲ ਹੈ ਕਿ ਸਰਕਾਰ ਨੇ ਸ਼ਰਾਬ ਨੂੰ ਵੇਚਣ ਲਈ ਦਿਲਚਸਪੀ ਦਿਖਾਉਂਦੇ ਹੋਏ ਇਸ ਨੂੰ ਜ਼ਰੂਰੀ ਵਸਤਾਂ ਵਿਚ ਸ਼ਾਮਿਲ ਕਰਕੇ 'ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ' ਕਹਾਵਤ ਵਾਲਾ ਕੰਮ ਕੀਤਾ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਨੌਜਵਾਨ ਵਰਗ ਨੂੰ ਅਪੀਲ ਹੈ ਕਿ ਉਹ ਅਲਕੋਹਲ ਤਿਆਗ ਕੇ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਕਰਨ।

-ਚਮਨਦੀਪ ਸ਼ਰਮਾ,
928 ਮਹਾਰਾਜਾ ਯਾਦਵਿੰਦਰਾ ਐਨਕਲੇਵ, ਨਾਭਾ ਰੋਡ, ਪਟਿਆਲਾ।

ਗ਼ਲਤ ਫਹਿਮੀਆਂ

ਅੱਜਕਲ੍ਹ ਕੋਰੋਨਾ ਤੋਂ ਬਚਣ ਲਈ ਵੈਕਸੀਨ ਲਗਾਈ ਜਾ ਰਹੀ ਹੈ, ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ। 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਵੱਖ-ਵੱਖ ਕਿੱਤਿਆਂ ਵਿਚ ਕੰਮ ਕਰ ਰਹੇ ਹਰ ਤਰ੍ਹਾਂ ਦੇ ਕਰਮਚਾਰੀਆਂ ਨੂੰ ਬਿਨਾਂ ਰਜਿਸਟ੍ਰੇਸ਼ਨ ਤੋਂ ਹੀ ਵੈਕਸੀਨ ਆਸਾਨੀ ਨਾਲ ਸਰਕਾਰ ਵਲੋਂ ਲਗਾਈ ਜਾ ਰਹੀ ਹੈ, ਪਰ ਇਸ ਤੋਂ ਘੱਟ ਉਮਰ ਦੇ ਲੋਕਾਂ ਲਈ ਅਜੈ ਵੈਕਸੀਨ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਵਲੋਂ ਅਜੇ ਲੋੜੀਂਦੀ ਮਾਤਰਾ ਵਿਚ ਵੈਕਸੀਨ ਨਹੀਂ ਭੇਜੀ ਗਈ। ਪ੍ਰੰਤੂ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਲੋਕ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਰਹੇ ਹਨ, ਉਨ੍ਹਾਂ ਵਿਚੋਂ ਕੁਝ ਵਿਚ ਇਸ ਡੋਜ਼ ਪ੍ਰਤੀ ਸ਼ੰਕੇ ਹਨ, ਸਰਕਾਰ ਨੂੰ ਇਨ੍ਹਾਂ ਸ਼ੰਕਿਆਂ ਪ੍ਰਤੀ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਲੋਕਾਂ ਦੀਆਂ ਗ਼ਲਤ ਫਹਿਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਆਸਾਨੀ ਨਾਲ ਬਿਨਾਂ ਕਿਸੇ ਖੌਫ਼ ਤੋਂ ਵੈਕਸੀਨ ਲਗਵਾ ਲੈਣ।

-ਕੰਵਰਦੀਪ ਸਿੰਘ ਭੱਲਾ
ਪਿੱਪਲਾਂ ਵਾਲਾ, ਬਰਾਂਚ ਮੈਨੇਜਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।

ਦੁਕਾਨਦਾਰਾਂ ਦਾ ਦਰਦ

ਕੋਈ ਵੀ ਧਰਨਾ ਮੁਜ਼ਾਹਰਾ ਹੋਵੇ, ਇਹ ਆਮ ਗੱਲ ਹੈ ਕਿ ਸੜਕਾਂ ਬੰਦ, ਰੇਲਾਂ ਬੰਦ, ਬਾਜ਼ਾਰ ਬੰਦ, ਇਸ ਨਾਲ ਮੰਗਾਂ ਪ੍ਰਤੀ ਲੋਕਾਂ ਦੀ ਹਮਦਰਦੀ ਖ਼ਤਮ ਹੁੰਦੀ ਹੈ। ਲੋਕ ਦੁਖੀ ਹੁੰਦੇ ਹਨ, ਸਰਕਾਰ ਦੀ ਕਿਸੇ ਲਹਿਰ ਨੂੰ ਲੋਕ ਵਿਰੋਧੀ ਸਾਬਤ ਕਰਨ ਲਈ ਆਪ ਲੋਕਾਂ ਨੂੰ ਤੰਗ ਕਰਦੀ ਹੈ। ਬੰਦ ਦੇ ਸੱਦੇ ਲੋਕਾਂ ਦੀ ਹਮਦਰਦੀ ਗੁਆ ਬੈਠਦੇ ਹਨ। ਵਪਾਰੀ ਪ੍ਰਭਾਵਿਤ ਹੁੰਦੇ ਹਨ। ਮਹਿੰਗਾਈ ਵਧਣ ਦਾ ਬਹਾਨਾ ਮਿਲਦਾ ਹੈ। ਦੁਕਾਨ ਬੰਦ ਹੋਣ ਨਾਲ ਘਰੋਂ ਗਾਲ਼ਾਂ ਪੈਂਦੀਆਂ ਹਨ। ਜ਼ਰੂਰੀ ਵਸਤੂਆਂ ਦੀ ਦੁਕਾਨ ਖੋਲ੍ਹੋ, ਸਾਰੀਆਂ ਵਸਤਾਂ ਹੀ ਜ਼ਰੂਰੀ ਹਨ। ਆਪਦੀਆਂ ਮੰਗਾਂ ਅਤੇ ਰੁਜ਼ਗਾਰ ਲੈਣ ਲਈ ਦੂਜੇ ਦਾ ਰੁਜ਼ਗਾਰ ਬੰਦ ਕਰਨਾ ਠੀਕ ਨਹੀਂ। ਲੜਾਈ ਸਰਕਾਰ ਨਾਲ ਹੈ ਨਾ ਕਿ ਦੁਕਾਨਦਾਰਾਂ ਜਾਂ ਮੁਸਾਫਰਾਂ ਨਾਲ। ਮੁਜ਼ਾਹਰਾਕਾਰੀਆਂ ਨੂੰ ਦੁਕਾਨਦਾਰਾਂ ਦਾ ਮੁਸਾਫਰਾਂ ਦਾ ਦਰਦ ਸਮਝਣਾ ਚਾਹੀਦਾ ਹੈ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।

ਔਖੀ ਘੜੀ

ਅੱਜ ਜਿਥੇ ਅਸੀਂ ਕੋਰੋਨਾ ਵਾਇਰਸ ਦੀ ਔਖੀ ਘੜੀ ਵਿਚੋਂ ਗੁਜ਼ਰ ਰਹੇ ਹਾਂ, ਉਥੇ ਹੀ ਆਕਸੀਜਨ ਦੀ ਵੀ ਬੜੀ ਕਮੀ ਆ ਰਹੀ ਹੈ। ਆਕਸੀਜਨ ਦੇ ਘਾਟੇ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਰਹੀ ਹੈ। ਸਰਕਾਰਾਂ ਇਸ ਵਿਚ ਕੁਝ ਕਰਨ ਤੋਂ ਨਾਕਾਮਯਾਬ ਹਨ। ਦਿੱਲੀ ਵਰਗੇ ਕਈ ਹੋਰ ਸ਼ਹਿਰਾਂ ਵਿਚ ਇਹ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਨੂੰ ਕਾਬੂ ਕਰਨਾ ਬਹੁਤ ਔਖਾ ਹੋ ਰਿਹਾ ਹੈ। ਬਹੁਤ ਸਾਰੇ ਐਨ.ਜੀ.ਓ. ਇਸ ਸਥਿਤੀ ਨੂੰ ਸੰਭਾਲਣ ਲਈ ਅੱਗੇ ਆ ਰਹੇ ਹਨ। ਏਨੀ ਔਖੀ ਸਥਿਤੀ ਵਿਚ ਵੀ ਇਹ ਚੰਗੀ ਗੱਲ ਹੋਵੇਗੀ ਕਿ ਅਸੀਂ ਹੌਸਲਾ ਨਾ ਛੱਡੀਏ ਤੇ ਚੜ੍ਹਦੀ ਕਲਾ ਵਿਚ ਰਹੀਏ।

-ਪਰਵਿੰਦਰ ਕੌਰ, ਲੁਧਿਆਣਾ।


 

10-05-2021

 ਪੰਜਾਬ ਸਰਕਾਰ ਦੇ ਬਜਟ ਨਾਲੋਂ ਵੱਧ...
ਸੋਸ਼ਲ ਮੀਡੀਆ ਤੇ ਕਾਫੀ ਸਾਰੇ ਲੋਕਾਂ ਪਾਸੋਂ ਇਹ ਸੁਣਿਆ ਗਿਆ ਹੈ ਕਿ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਬਜਟ ਪੰਜਾਬ ਸਰਕਾਰ ਦੇ ਬਜਟ ਨਾਲੋਂ ਵੱਧ ਹੈ। ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਸਾਲ 2021-22 ਦਾ ਜੋ ਬਜਟ ਪਾਸ ਹੋਇਆ ਉਹ ਹੈ ਤਕਰੀਬਨ 912 ਕਰੋੜ ਅਤੇ ਪੰਜਾਬ ਸਰਕਾਰ ਦਾ ਸਾਲ 2021-22 ਦਾ ਬਜਟ ਹੈ ਤਕਰੀਬਨ 168000 ਕਰੋੜ। ਦੋਵਾਂ ਦੇ ਬਜਟ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਬਜਟ ਪੰਜਾਬ ਸਰਕਾਰ ਨਾਲੋਂ ਸਿਰਫ ਅੱਧਾ ਫ਼ੀਸਦੀ ਹੈ। ਮੇਰਾ ਮਕਸਦ ਕਿਸੇ ਦੀ ਹਿਮਾਇਤ ਕਰਨਾ ਜਾਂ ਵਿਰੋਧ ਕਰਨਾ ਨਹੀਂ ਹੈ ਬਲਕਿ ਮੈਂ ਸਿਰਫ ਸਭ ਨੂੰ ਸੱਚ ਤੋਂ ਜਾਣੂੰ ਕਰਾਉਣਾ ਚਾਹੁੰਦਾ ਹਾਂ ਕਿਉਂਕਿ ਜਦੋਂ ਅਸੀਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਬਾਰੇ ਅਜਿਹੇ ਝੂਠਾਂ ਨੂੰ ਸੱਚ ਸਮਝ ਲੈਂਦੇ ਹਾਂ ਤਾਂ ਸਾਡੇ ਮਨ ਨੂੰ ਦੁੱਖ ਹੁੰਦਾ ਹੈ ਕਿਉਂਕਿ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੂੰ ਸਾਡੇ ਸ਼ਹੀਦ ਸਿੰਘਾਂ ਨੇ ਆਪਣਾ ਖ਼ੂਨ ਡੋਲ੍ਹ ਕੇ ਸਥਾਪਤ ਕੀਤਾ ਸੀ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਅਸੀਂ ਅਜਿਹੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰੀਏ ਜਿਨ੍ਹਾਂ ਦੀ ਸਚਾਈ ਬਾਰੇ ਸਾਨੂੰ ਪਤਾ ਨਾ ਹੋਵੇ। ਸਾਡੀ ਗੁੱਸੇ-ਨਾਰਾਜ਼ਗੀ ਕਿਸੇ ਲੀਡਰ ਨਾਲ ਤਾਂ ਹੋ ਸਕਦੀ ਹੈ ਪਰ ਅਸੀਂ ਆਪਣੇ ਸ਼ਹੀਦ ਸਿੰਘਾਂ ਦੀ ਬਣਾਈ ਹੋਈ ਸੰਸਥਾ ਨਾਲ ਕਦੇ ਨਾਰਾਜ਼ ਨਹੀਂ ਹੋ ਸਕਦੇ।


-ਰਣਜੀਤ ਸਿੰਘ


ਕੋਰੋਨਾ, ਕਰਫਿਊ ਅਤੇ ਤਾਲਾਬੰਦੀ
ਭਾਵੇਂ ਕਿ ਪੂਰੇ ਵਿਸ਼ਵ ਵਿਚ ਕੋਰੋਨਾ ਨੇ ਪੈਰ ਪਸਾਰੇ ਹਨ, ਪ੍ਰੰਤੂ ਇਸ ਵਾਰ ਜ਼ੋਰਦਾਰ ਹਮਲਾ ਭਾਰਤ 'ਤੇ ਹੋਇਆ ਹੈ ਅਤੇ ਜਿਥੇ ਕਈ ਦੇਸ਼ ਭਾਰਤ ਦੀ ਕਈ ਤਰੀਕਿਆਂ ਨਾਲ ਕੋਰੋਨਾ ਮਹਾਂਮਾਰੀ ਨਾਲ ਜੂਝਨ ਲਈ ਮਦਦ ਵੀ ਕਰ ਰਹੇ ਹਨ, ਉਥੇ ਹੀ ਪੰਜਾਬ ਵੀ ਇਸ ਮਹਾਂਮਾਰੀ ਨਾਲ ਜੂਝ ਰਿਹਾ ਹੈ। ਸਰਕਾਰ ਤਾਲਾਬੰਦੀ, ਕਰਫਿਊ ਆਦਿ ਲਗਾ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਨ ਦੇ ਨਾਲ-ਨਾਲ ਵੈਕਸੀਨ ਲਗਾ ਰਹੀ ਹੈ। ਕੋਰੋਨਾ ਕਾਰਨ ਜਿਥੇ ਗ਼ਰੀਬ, ਦਿਹਾੜੀ, ਵਪਾਰੀ, ਦੁਕਾਦਨਾਰ ਆਮ ਆਦਮੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉਥੇ ਹੀ ਪ੍ਰਵਾਸੀ ਮਜ਼ਦੂਰ ਫਿਰ ਤੋਂ ਆਪਣੇ ਪਿੱਤਰੀ ਰਾਜਾਂ ਨੂੰ ਜਾ ਰਹੇ ਹਨ, ਜਿਸ ਨਾਲ ਕੰਮਕਾਜ਼ ਠੱਪ ਹੋ ਰਹੇ ਹਨ, ਲੋਕ ਬੇਰੁਜ਼ਗਾਰ ਹੋ ਰਹੇ ਹਨ, ਉਥੇ ਹੀ ਪੰਜਾਬ ਦੀ ਅਰਥ-ਵਿਵਸਥਾ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਇਸ ਦੌਰਾਨ ਕਿਸਾਨ ਖੁਦਕੁਸ਼ੀਆਂ ਘਟ ਗਈਆਂ ਹਨ, ਪਿੰਡਾਂ, ਸ਼ਹਿਰਾਂ ਵਿਚ ਲੜਾਈ-ਝਗੜੇ ਘਟ ਗਏ ਹਨ, ਲੁੱਟਾਂ-ਖੋਹਾਂ ਵਿਚ ਵੀ ਫਰਕ ਪਿਆ ਹੈ, ਵਿਆਹਾਂ, ਭੋਗਾਂ 'ਤੇ ਬੇਲੋੜਾ ਇਕੱਠ ਘੱਟ ਗਿਆ ਹੈ। ਭਾਈਚਾਰਕ ਸਾਂਝ ਵਧ ਰਹੀ ਹੈ, ਬੇਲੋੜੀ ਆਵਾਜਾਈ ਦੀ ਰਫ਼ਤਾਰ ਨਾਲ ਅਜਾਈਂ ਮੌਤਾਂ ਘਟ ਗਈਆਂ ਹਨ। ਪ੍ਰਦੂਸ਼ਣ ਘਟਣ ਨਾਲ ਅਸਮਾਨ ਫਿਰ ਤੋਂ ਸਾਫ਼ ਹੋ ਗਿਆ ਹੈ ਅਤੇ ਕਈ ਥਾਈਂ ਪਹਾੜ ਫਿਰ ਨਜ਼ਰ ਆ ਰਹੇ ਹਨ। ਪਰਮਾਤਮਾ ਕਰੇ ਮਹਾਂਮਾਰੀ ਤੋਂ ਭਾਰਤ ਤੇ ਪੰਜਾਬ ਨੂੰ ਛੁਟਕਾਰਾ ਮਿਲੇ ਤਾਂ ਜੋ ਗੱਡੀ ਫਿਰ ਤੋਂ ਲੀਹ 'ਤੇ ਆ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ।


ਇੰਟਰਨੈੱਟ ਦੀ ਵਰਤੋਂ
ਕੋਰੋਨਾ ਮਹਾਂਮਾਰੀ ਦੇ ਦੌਰ ਵਿਚ, ਇੰਟਰਨੈੱਟ ਮੀਡੀਆ ਦੀ ਵਰਤੋਂ ਕਾਫ਼ੀ ਵਧ ਗਈ ਹੈ। ਅੱਜ ਹਰ ਕੰਮ ਸਿਰਫ਼ ਇੰਟਰਨੈੱਟ ਮੀਡੀਆ ਰਾਹੀਂ ਕੀਤਾ ਜਾ ਰਿਹਾ ਹੈ। ਸਕੂਲ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਆਨਲਾਈਨ ਮਾਧਿਅਮ ਰਾਹੀਂ ਕੀਤੀ ਜਾ ਰਹੀ ਹੈ। ਇੰਟਰਨੈੱਟ ਮੀਡੀਆ ਦੀ ਵਰਤੋਂ ਕਰਦਿਆਂ ਸਾਨੂੰ ਵੱਧ ਸਾਵਧਾਨ ਰਹਿਣਾ ਚਾਹੀਦਾ ਹੈ। ਕਈ ਵਾਰ ਸਾਈਬਰ ਅਪਰਾਧੀ ਲਿੰਕ ਭੇਜ ਕੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੇ ਹਨ, ਜਿਸ ਵਿਚ ਲੋਕ ਆਪਣੀ ਸਾਰੀ ਬੱਚਤ ਗਵਾ ਬਹਿੰਦੇ ਹਨ। ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਲਈ ਸਾਨੂੰ ਹੁਣ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਬੱਚਿਆਂ ਨੂੰ ਆਨਲਾਈਨ ਧੋਖਾਧੜੀ ਬਾਰੇ ਵੀ ਜਾਗਰੂਕ ਕਰਨਾ ਚਾਹੀਦਾ ਹੈ, ਕਿਉਂਕਿ ਹੁਣ ਉਹ ਵੀ ਆਪਣੀ ਪੜ੍ਹਾਈ ਇੰਟਰਨੈੱਟ ਰਾਹੀਂ ਕਰਦੇ ਹਨ। ਅਸੀਂ ਸਿਰਫ਼ ਸਾਵਧਾਨੀ ਨਾਲ ਹੀ ਸੁਰੱਖਿਅਤ ਰਹਿ ਸਕਦੇ ਹਾਂ ਤੇ ਇਨ੍ਹਾਂ ਅਪਰਾਧੀਆਂ ਤੋਂ ਬਚ ਸਕਦੇ ਹਾਂ।


-ਸਾਕਸ਼ੀ ਸ਼ਰਮਾ
ਨਿਊ ਹਰਦਿਆਲ ਨਗਰ, ਜਲੰਧਰ।

07-05-2021

 ਕੀ ਸਰਕਾਰ ਆਪਣੇ-ਆਪ ਨੂੰ ਦੋਸ਼ੀ ਮੰਨੇਗੀ?
ਪਿਛਲੇ ਸਾਲ ਜਦੋਂ ਕੋਰੋਨਾ ਮਹਾਂਮਾਰੀ ਨੇ ਲੋਕਾਂ 'ਤੇ ਆਪਣਾ ਕਹਿਰ ਢਾਹੁਣਾ ਸ਼ੁਰੂ ਕੀਤਾ ਸੀ ਤਾਂ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਸਵਾਗਤ ਵਿਚ ਲੱਖਾਂ ਦਾ ਇਕੱਠ ਕੀਤਾ, ਪ੍ਰੰਤੂ ਮਹਾਂਮਾਰੀ ਦੇ ਫੈਲਾਅ ਦਾ ਇਲਜ਼ਾਮ ਮੁਸਲਿਮ ਜਮਾਤ ਦੇ ਤਬਲੀਕੀ ਭਾਈਚਾਰੇ ਵਲੋਂ ਕੀਤੇ ਧਾਰਮਿਕ ਇਕੱਠ 'ਤੇ ਲਗਾਇਆ ਸੀ। ਇਸ ਸਾਲ ਜਦੋਂ ਮਹਾਂਮਾਰੀ ਆਪਣੇ ਸਿਖ਼ਰ ਵੱਲ ਵਧ ਰਹੀ ਸੀ ਅਤੇ ਲੋਕ ਹਸਪਤਾਲਾਂ ਵਿਚ ਆਕਸੀਜਨ ਅਤੇ ਬਿਸਤਰਿਆਂ ਦੀ ਘਾਟ ਕਾਰਨ ਮਰ ਰਹੇ ਸਨ। ਸ਼ਮਸ਼ਾਨਘਾਟਾਂ ਵਿਚ ਲਾਸ਼ਾਂ ਜਲਾਉਣ ਲਈ ਕਤਾਰਾਂ ਲੱਗ ਗਈਆਂ ਅਤੇ ਮੌਤਾਂ ਦਾ ਤਾਂਡਵ ਦੇਖ ਕੇ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਸੀ ਪ੍ਰੰਤੂ ਦੂਸਰੇ ਪਾਸੇ ਦੇਸ਼ ਦੇ ਰੱਖਿਅਕ ਪ੍ਰਧਾਨ ਮੰਤਰੀ ਸਾਹਿਬ ਪੰਜ ਰਾਜਾਂ ਦੀਆਂ ਚੋਣਾਂ ਵਿਚ ਖ਼ਾਸ ਕਰਕੇ ਪੱਛਮੀ ਬੰਗਾਲ ਵਿਚ ਚੋਣਾਂ ਜਿੱਤਣ ਲਈ ਇਕੱਠ ਕਰਨ 'ਤੇ ਪੂਰਾ ਜ਼ੋਰ ਲਗਾ ਰਹੇ ਸਨ। ਲੋਕਾਂ ਦਾ ਵੱਡਾ ਇਕੱਠ ਦੇਖ ਕੇ ਉਹ ਖੁਸ਼ ਹੋ ਰਹੇ ਸਨ ਅਤੇ 'ਦੀਦੀ ਓ ਦੀਦੀ' ਕਹਿ ਕੇ ਮਮਤਾ ਬੈਨਰਜੀ ਨੂੰ ਵੰਗਾਰ ਰਹੇ ਸਨ। ਇਸ ਤੋਂ ਇਲਾਵਾ ਕੁੰਭ ਮੇਲੇ ਵਿਚ ਲੱਖਾਂ ਦੀ ਤਾਦਾਦ ਵਿਚ ਧਾਰਮਿਕ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਪਿਛਲੇ ਸਾਲ ਤਾਂ ਮੁਸਲਿਮ ਭਾਈਚਾਰੇ 'ਤੇ ਕੋਰੋਨਾ ਦੇ ਫੈਲਣ ਦਾ ਇਲਜ਼ਾਮ ਸੀ, ਪ੍ਰੰਤੂ ਇਸ ਸਾਲ ਮਹਾਂਮਾਰੀ ਦੇ ਫੈਲਾਅ ਦਾ ਇਲਜ਼ਾਮ ਕੀ ਮੋਦੀ ਸਰਕਾਰ ਆਪਣੇ ਉੱਤੇ ਲਵੇਗੀ?


-ਹਰਨੰਦ ਸਿੰਘ ਬੱਲਿਆਂਵਾਲਾ
ਤਰਨ ਤਾਰਨ।


ਜੈਸਾ ਸਾਧ ਵੈਸਾ ਚੜ੍ਹਾਵਾ
ਪੰਜ ਸੂਬਿਆਂ ਵਿਚ ਚੋਣਾਂ ਦੇ ਨਤੀਜੇ ਆ ਗਏ ਹਨ। ਮਮਤਾ ਬੈਨਰਜੀ ਦਾ ਜੇਤੂ ਹੋਣਾ ਮੋਦੀ ਸਰਕਾਰ ਲਈ ਬਹੁਤ ਵੱਡਾ ਸਿਆਸੀ ਝਟਕਾ ਹੈ। ਹੰਕਾਰ ਦਾ ਸਿਰ ਨੀਵਾਂ ਹੋਇਆ ਹੈ। ਫ਼ਿਰਕੂ ਫਾਸਿਸਟ ਸੋਚ ਦੀ ਹਾਰ ਹੋਈ ਹੈ। ਪੱਛਮੀ ਬੰਗਾਲ ਦੀ ਜਨਤਾ ਨੇ ਵੋਟ ਧਾਰਮਿਕ ਕੱਟੜਤਾ ਨੂੰ ਹਰਾਉਣ ਲਈ ਪਾਈ ਹੈ। ਦੇਸ਼ ਭਰ ਦਾ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਵਪਾਰੀ ਭਾਜਪਾਈਆਂ ਦੇ ਵਿਰੁੱਧ ਭੁਗਤਿਆ ਹੈ। ਤਾਂ ਵੀ ਭਾਜਪਾ ਦਾ 80 ਦੇ ਲਗਪਗ ਸੀਟਾਂ ਜਿੱਤਣਾ ਚਿੰਤਾ ਦਾ ਵਿਸ਼ਾ ਹੈ। ਆਸ ਹੈ ਭਾਜਪਾ ਨੂੰ ਹਾਰ ਤੋਂ ਸਬਕ ਮਿਲ ਗਿਆ ਹੈ। ਕਿਸਾਨ ਮੋਰਚੇ ਦੀ ਜਿੱਤ ਜ਼ਰੂਰ ਹੋਵੇਗੀ। ਕਿਸਾਨ ਆਗੂਆਂ ਨੂੰ ਹੋਰ ਵੀ ਏਕਤਾ ਦਾ ਸਬੂਤ ਦੇ ਕੇ ਜਿੱਤ ਵੱਲ ਵਧਣਾ ਹੋਵੇਗਾ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਤਹਿਸੀਲ ਮਲੇਰਕੋਟਲਾ (ਸੰਗਰੂਰ)।


ਸਬਕ ਲੈਣਾ ਚਾਹੀਦੈ
ਬੰਗਾਲ ਚੋਣਾਂ ਸਮੇਂ ਭਾਰਤੀ ਜਨਤਾ ਪਾਰਟੀ ਦਾ ਨਾਹਰਾ ਸੀ, 'ਅਬ ਕੀ ਬਾਰ, ਦੋ ਸੌ ਪਾਰ'। ਇਸ ਪਾਰਟੀ ਨੇ ਭਾਵੇਂ ਸਾਰੇ ਦਿੱਗਜ ਨੇਤਾ ਅਤੇ ਪ੍ਰਧਾਨ ਮੰਤਰੀ ਸਮੇਤ ਕਈ ਬੀ.ਜੇ.ਪੀ. ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਵੀ ਪ੍ਰਚਾਰ ਲਈ ਭੇਜੇ, ਪਰ ਫਿਰ ਵੀ ਗੱਲ ਨਾ ਬਣੀ। ਮੋਦੀ ਨੇ ਰਾਬਿੰਦਰ ਨਾਥ ਟੈਗੋਰ ਦੀ ਨਕਲ ਕਰ ਕੇ ਦਾਹੜੀ ਤੇ ਵਾਲ ਵੀ ਵਧਾਏ, ਪਰ ਬੰਗਾਲੀਆਂ ਤੇ ਕੋਈ ਅਸਰ ਨਹੀਂ ਹੋਇਆ ਅਤੇ ਮਮਤਾ ਬੈਨਰਜੀ ਦੀ ਪਾਰਟੀ ਦੋ ਤਿਹਾਈ ਤੋਂ ਵੀ ਅਧਿਕ ਸੀਟਾਂ ਨਾਲ ਜਿੱਤ ਗਈ। ਬੀ. ਜੇ. ਪੀ. ਨੇ ਬੰਗਾਲੀਆਂ ਨੂੰ ਸਗੋਂ ਫਿਰਕੂ ਲੀਹਾਂ 'ਤੇ ਵੰਡਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਬੰਗਾਲ ਦੇ 'ਧਰਮ-ਨਿਰਪੱਖ' ਤਾਣੇ ਬਾਣੇ ਨੂੰ ਨਾ ਬਦਲ ਸਕੀ। ਭਾਰਤੀ ਜਨਤਾ ਪਾਰਟੀ ਨੂੰ ਇਸ ਸਭ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਦੇਸ਼ ਵਿਚ ਘਟੀਆ ਫਿਰਕੂ ਰਾਜਨੀਤੀ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ।


-ਵਿਦਵਾਨ ਸਿੰਘ ਸੋਨੀ, ਪਟਿਆਲਾ।


ਹੁਣ ਮਸ਼ਕਾਂ ਦੇ ਭਾਅ ਨਾ ਪੁੱਛੋ
ਕੋਰੋਨਾ ਬਿਮਾਰੀ ਨੂੰ ਚਲਦਿਆਂ ਲਗਪਗ ਡੇਢ ਕੁ ਸਾਲ ਹੋਣ ਦੇ ਕਰੀਬ ਹੈ। ਨਾ ਜਨਤਾ ਨੇ ਇਸ ਸਬੰਧੀ ਗੰਭੀਰਤਾ ਵਿਖਾਈ ਹੈ ਤੇ ਨਾ ਹੀ ਸਰਕਾਰਾਂ ਨੇ ਸੁਚਾਰੂ ਪ੍ਰਬੰਧ ਕੀਤੇ ਹਨ। ਬੱਸ, ਇਕ ਕੰਮ ਜ਼ਰੂਰ ਕੀਤਾ ਹੈ, ਉਹ ਹੈ ਫੋਕੀਆਂ ਟਾਹਰਾਂ ਮਾਰਨ ਦਾ। ਹੁਣ ਤੱਕ ਨਾ ਹਸਪਤਾਲਾਂ ਦੀ ਹਾਲਤ ਸੁਧਰੀ ਹੈ, ਨਾ ਸਟਾਫ਼ ਦੀ ਕਮੀ ਨੂੰ ਪੂਰਾ ਕੀਤਾ ਗਿਆ ਹੈ। ਨਾ ਬੈੱਡ ਪੂਰੇ ਆ ਰਹੇ ਹਨ। ਨਾ ਆਕਸੀਜਨ ਹੀ ਲੋੜੀਂਦੀ ਮਾਤਰਾ ਵਿਚ ਹੈ। ਸਿਆਣੇ ਆਖਦੇ ਨੇ ਕਿ ਅੱਗ ਲੱਗੀ ਤੋਂ ਖੂਹ ਨਹੀਂ ਪੁੱਟੀਦੇ, ਸਗੋਂ ਖੂਹਾਂ ਦਾ ਮੌਜੂਦ ਹੋਣਾ ਲਾਜ਼ਮੀ ਹੈ। ਹੁਣ ਚਾਰੇ ਪਾਸੇ ਅੱਗ ਮਚ ਰਹੀ ਹੈ ਤੇ ਮੌਤ ਨੱਚ ਰਹੀ ਹੈ, ਐਪਰ ਹਾਲੇ ਵੀ ਜਾਪਦਾ ਹੈ ਕਿ ਹਾਕਮ ਮਸ਼ਕਾਂ ਦੇ ਭਾਅ ਪੁੱਛ ਰਹੇ ਹਨ। ਹੁਣ ਤਾਂ ਰੱਬ ਹੀ ਰਾਖਾ ਹੈ।


-ਹੀਰਾ ਸਿੰਘ ਤੂਤ


ਪੰਜਾਬ ਹੋ ਰਿਹਾ ਖਾਲੀ
ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਪਾਸਪੋਰਟ ਦਫ਼ਤਰਾਂ ਦੇ ਬਾਹਰ ਨੌਜਵਾਨਾਂ ਦੀਆਂ ਲੰਮੀਆਂ ਕਤਾਰਾਂ ਆਮ ਦੇਖਣ ਨੂੰ ਮਿਲਦੀਆਂ ਹਨ। ਮਾਂ-ਬਾਪ ਕਰਜ਼ਾਈ ਹੋ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵਿਚ ਭੇਜ ਰਹੇ ਹਨ। ਅੱਜ ਸਮਾਂ ਇਹ ਹੈ ਕਿ ਜੋ ਇਕ ਵਾਰ ਵਿਦੇਸ਼ ਚਲਾ ਗਿਆ ਉਹ ਵਾਪਸ ਮੁੜ ਕੇ ਨਹੀਂ ਆਉਂਦਾ। ਹੁਣ ਤਾਂ ਪਿੰਡਾਂ ਦੇ ਲੋਕ ਵੀ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਦੇ ਹਨ। ਨੌਜਵਾਨਾਂ ਦਾ ਵਿਦੇਸ਼ਾਂ ਨੂੰ ਬਾਹਰ ਜਾਣਦਾ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ। ਹੱਥਾਂ ਵਿਚ ਡਿਗਰੀਆਂ ਲੈ ਕੇ ਨੌਜਵਾਨ ਦਫਤਰਾਂ ਦੇ ਬਾਹਰ ਧੱਕੇ ਖਾਂਦੇ ਹਨ। ਜਿਥੇ ਵੀ ਕੋਈ ਚਪੜਾਸੀ ਦੀ ਆਸਾਮੀ ਨਿਕਲਦੀ ਹੈ, ਉਥੇ ਪੋਸਟ ਗਰੈਜੂਏਟ, ਐਮ.ਫਿਲ ਬੰਦੇ ਆਪਣੀ ਅਰਜ਼ੀ ਭਰਦੇ ਹਨ ਇਹ ਬਹੁਤ ਹੀ ਸੋਚਣ ਦਾ ਸਮਾਂ ਹੈ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਵਿਚ ਹੀ ਵਧੀਆ ਉਦਯੋਗ ਨੀਤੀ ਨੂੰ ਸਥਾਪਤ ਕਰਨਾ ਚਾਹੀਦਾ ਹੈ ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੀ ਯੋਗਤਾ ਦੇ ਮੁਤਾਬਿਕ ਰੁਜ਼ਗਾਰ ਮਿਲ ਸਕੇ।


-ਸੰਜੀਵ ਸਿੰਘ ਸੈਣੀ
ਮੋਹਾਲੀ।

06-05-2021

 ਲੋਕਾਂ ਦੀ ਜਾਨ ਨਾਲ ਹੋ ਰਿਹਾ ਖਿਲਵਾੜ ਕਦੋਂ ਰੁਕੇਗਾ?

ਕੋਰੋਨਾ ਦੀ ਦਸਤਕ ਜਨਵਰੀ ਵਿਚ ਹੀ ਗੋਣ ਲੱਗੀ ਸੀ ਪਰ ਸਾਡੀ ਸਰਕਾਰ ਨੇ ਕੋਰੋਨਾ ਵੈਕਸੀਨ ਦੇਸ਼ ਦੇ ਲੋਕਾਂ ਨੂੰ ਲਾਉਣਾ ਠੀਕ ਨਹੀਂ ਸਮਜਿਆ ਉਲਟਾ 6.5 ਕਰੋੜ ਟੀਕੇ 45 ਦੇਸ਼ਾਂ ਨੂੰ ਭੇਜ ਦਿੱਤੇ । ਇਹ ਤਾਂ ਉਹ ਗੱਲ ਹੋਈ ਕਿ 'ਘਰ ਦਾਣੇ ਨਹੀਂ ਮਾਂ ਸਾਡੀ ਚੱਕੀ ਪੀਹਣ ਗਈ ਹੈ'। ਹੁਣ ਜਦੋਂ ਬਿਮਾਰੀ ਨੇ ਸਾਰੇ ਦੇਸ਼ ਨੂੰ ਲਪੇਟੇ ਵਿਚ ਲੈ ਲਿਆ ਹੈ ਤਾਂ ਹੁਣ ਕਿਸੇ ਕੋਲ ਵੈਕਸੀਨ ਨਹੀਂ ਹਸਪਤਾਲਾਂ ਵਿਚ ਗੈਸ ਨਹੀ, ਹਰ ਰੋਜ਼ ਸੈਂਕੜੇਲੋਕ ਕੇਵਲ ਆਕਸੀਜਨ ਦੀ ਕਮੀ ਜਾਂ ਨਾ ਹੋਣ ਕਰਕੇ ਦਮ ਤੋੜ ਰਹੇ ਹਨ।
ਸਾਡੇ ਨੇਤਾ ਬਜਾਏ ਇਸ ਦੇ ਕਿ ਕਰੋਨਾ ਦੇ ਖਿਲਾਫ਼ ਲੜਾਈ ਲੜਨ ਲਈ ਕੋਈ ਮਾਸਟਰ ਪਲਾਨ ਬਣਾਉਂਦੇ ਉਹ 5 ਰਾਜਾਂ ਵਿਚ ਚੋਣ ਰੈਲੀਆਂ ਕਰਨ ਵਿਚ ਮਸਤ ਰਹੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਕਰਕੇ ਲੋਕਾਂ ਦੀਆਂ ਜਾਨਾਂ ਨਾਲ ਸ਼ਰ੍ਹੇਆਮ ਖਿਲਵਾੜ ਕਰਦੇ ਰਹੇ, ਦੇਸ਼ ਵਿਚ ਲੋਕ ਸੜਕਾਂ 'ਤੇ ਤੜਫ਼ ਰਹੇ ਹਨ ਸਾਡੇ ਨੇਤਾ ਬੇਫਿਕਰ ਹਨ। ਚੋਣ ਕਮਿਸ਼ਨ ਹੁਣ ਬੋਲਿਆ ਹੈ ਕਿ ਚੋਣ ਦੀ ਜਿੱਤ ਦੇ ਜਸ਼ਨ ਨਹੀਂ ਮਨਾਏ ਜਾਣਗੇ, ਪਹਿਲਾਂ ਕਮਿਸ਼ਨ ਚੁੱਪ-ਚਾਪ ਤਮਾਸ਼ਾਬੀਨ ਬਣ ਕੇ ਵੇਖਦਾ ਰਿਹਾ। ਦੇਸ਼ ਵਿਚ ਕੋਈ ਢੰਗ ਦਾ ਹਸਪਤਾਲ ਨਹੀਂ ਪ੍ਰਾਈਵੇਟ ਵਾਲੇ ਹਰ ਰੋਜ਼ ਦਾ 30-40 ਹਜ਼ਾਰ ਖਰਚਾ ਲੈਂਦੇ ਹਨ, ਆਮ ਲੋਕ ਕਿਥੋਂ ਦੇਣਗੇ। ਕੀ ਇਨ੍ਹਾਂ ਰਾਜ ਨੇਤਾਵਾਂ, ਸਾਂਸਦਾਂ, ਵਿਧਾਇਕਾਂ, ਮੰਤਰੀਆਂ ਦੇ ਭੱਤੇ ਤੇ ਤਨਖਾਹ ਬੰਦ ਕਰਕੇ ਆਕਸੀਜਨ ਦੇ ਪਲਾਂਟ ਲਾਏ ਨਹੀਂ ਜਾ ਸਕਦੇ। ਅਜੇ ਵੀ ਸਮਾਂ ਹੈ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੋਈ ਠੋਸ ਉਪਰਾਲੇ ਕਰੋ ਨਹੀਂ ਤਾਂ ਸੜਕਾਂ 'ਤੇ ਲੰਘਣਾ ਮੁਸ਼ਕਿਲ ਹੋ ਜਾਵੇਗਾ ।

-ਭਲਦੇਵ ਸਿੰਘ ਵਿਰਕ
ਐਮ.ਏ. ਪੰਜਾਬੀ ਝੂਰੜ ਖੇੜਾ, ਤਹਿਸੀਲ ਅਬੋਹਰ।

ਜੈ ਜਵਾਨ-ਜੈ ਕਿਸਾਨ

ਸਰਕਾਰਾਂ ਨੂੰ ਇਤਿਹਾਸ ਵੱਲ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਜਦੋਂ1960 ਵਿਚ ਦੇਸ਼ ਨੂੰ ਅਨਾਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਸਾਨੂੰ ਵਿਦੇਸ਼ਾਂ ਦੇ ਮੂਹਰੇ ਹੱਥ ਫੈਲਾਉਣੇ ਪਏ ਸਨ। ਉਹ ਸਾਡੇ ਮੂਹਰੇ ਕਈ ਤਰ੍ਹਾਂ ਦੀਆਂ ਸ਼ਰਤਾਂ ਰੱਖ ਦਿੰਦੇ ਸਨ। ਫਿਰ ਸਾਡੇ ਪੰਜਾਬ ਹਰਿਆਣਾ ਦੇ ਕਿਸਾਨ ਵੀਰਾਂ ਨੇ ਆਪਣੀ ਮਿਹਨਤ ਸਦਕਾ ਵਧੀਆ ਖਾਦਾਂ, ਬੀਜਾਂ ਕਰਕੇ ਕਣਕ ਤੇ ਝੋਨੇ ਦੀ ਰਿਕਾਰਡ ਤੋੜ ਪੈਦਾਵਾਰ ਕੀਤੀ। ਇਹ ਕਿਸਾਨਾਂ ਦੀ ਮਿਹਨਤ ਸਦਕਾ ਹੀ ਸੀ, ਜਿਸ ਕਾਰਨ ਭਾਰਤ ਨੂੰ ਇਹ ਖਿਤਾਬ ਮਿਲਿਆ। ਅੱਜ ਕਿਸਾਨਾਂ ਨੂੰ ਮੰਡੀਆਂ ਖ਼ਤਮ ਹੋਣ ਦਾ ਡਰ ਹੈ। ਕੇਂਦਰ ਸਰਕਾਰ ਉਹੀ ਆਪਣੀ ਪੁਰਾਣੀ ਦਲੀਲਾਂ ਨੂੰ ਦੁਹਰਾ ਰਹੀ ਹੈ। ਵਿਚਾਰਨ ਵਾਲੀ ਗੱਲ ਹੈ ਕਿ ਦੋ ਮੰਡੀਆਂ ਕਿਵੇਂ ਚੱਲ ਸਕਦੀਆਂ ਹਨ। ਪ੍ਰਾਈਵੇਟ ਮੰਡੀ ਵਿਚ ਜਾਣ ਨਾਲ ਆਪਣੇ-ਆਪ ਸਰਕਾਰੀ ਮੰਡੀਆਂ ਬੰਦ ਹੋ ਜਾਣਗੀਆਂ। ਫਿਰ ਇਹ ਕਾਰਪੋਰੇਟ ਅਦਾਰਾ ਆਪਣੀ ਮਨਮਰਜ਼ੀ ਦਾ ਭਾਅ ਲਾਉਣਗੇ। ਕੇਂਦਰ ਸਰਕਾਰ ਨੂੰ ਅੜੀਅਲ ਵਤੀਰਾ ਛੱਡ ਕੇ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਉਰਦੂ ਸ਼ਬਦਾਂ ਦਾ ਸਹੀ ਉਚਾਰਨ

ਅਸੀਂ ਅਕਸਰ ਵੇਖਦੇ ਹਾਂ ਕਿ ਦੇਸ਼ ਦੀ ਵੰਡ ਤੋਂ ਬਾਅਦ ਪੈਦਾ ਹੋਣ ਵਾਲੇ ਬੱਚੇ ਉਰਦੂ ਸ਼ਬਦਾਂ ਦੀ ਵਰਤੋਂ ਕਰਨ ਲੱਗਿਆਂ ਟਪਲਾ ਖਾ ਜਾਂਦੇ ਹਨ। ਅਸਲ ਵਿਚ ਉਨ੍ਹਾਂ ਦਾ ਵੀ ਕਸੂਰ ਨਹੀਂ। ਉਨ੍ਹਾਂ ਨੂੰ ਸਹੀ ਉਚਾਰਨ ਸਿਖਾਇਆ ਹੀ ਨਹੀਂ ਜਾਂਦਾ। ਫਲਸਰੂਪ ਉਹ ਗ਼ਜ਼ਲ ਨੂੰ ਗਜਲ, ਸ਼ਖ਼ਸੀਅਤ ਨੂੰ ਸਖਸ਼ੀਅਤ, ਇਜਾਜ਼ਤ ਨੂੰ ਇਜ਼ਾਜਤ ਆਖਦੇ ਹਨ।
ਜੇ ਉਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਉਹ ਨਾਰਾਜ਼ ਹੋ ਜਾਂਦੇ ਹਨ। ਇਸ ਲਈ ਚੁੱਪ ਕਰ ਜਾਈਦਾ ਏ। ਇਕ ਵਾਰੀ ਮੈਂ ਬੱਸ ਵਿਚ ਸਫ਼ਰ ਕਰ ਰਿਹਾ ਸਾਂ। ਇਕ ਕੰਡਕਟਰ ਲੜਕਾ ਖ਼ੁਸ਼ੀ ਦੇ ਮੂਡ ਵਿਚ ਗਾ ਰਿਹਾ ਸੀ, 'ਰਾਜ ਕੋ ਰਾਜ ਰਹਿਣੇ ਦੋ...।' ਮੈਂ ਉਸ ਨੂੰ ਬੜੇ ਪਿਆਰ ਨਾਲ ਕਿਹਾ, 'ਮਿੱਤਰਾ, ਜੇ ਸਹੀ ਨਹੀਂ ਪਤਾ ਤਾਂ ਕੋਈ ਹੋਰ ਗਾਣਾ ਗਾ ਲੈ।' ਮੈਂ ਉਸ ਨੂੰ ਇਹ ਵੀ ਦੱਸਿਆ ਕਿ ਰਾਜ ਤੇ ਰਾਜ਼ ਵਿਚ ਬਹੁਤ ਫਰਕ ਹੈ। ਰਾਜ ਦਾ ਅਰਥ ਹਾ ਰਾਜ-ਭਾਗ, ਰਾਜ਼ ਦਾ ਅਰਥ ਹੈ ਭੇਦ। ਇਹੋ ਜਿਹੀਆਂ ਗ਼ਲਤੀਆਂ ਦੂਰਦਰਸ਼ਨ 'ਤੇ ਬੋਲਣ ਵਾਲੇ ਕਈ ਐਂਕਰ ਵੀ ਕਰਦੇ ਵੇਖਦੇ ਹਾਂ। ਨਾ ਉਨ੍ਹਾਂ ਨੂੰ ਕੋਈ ਦੱਸਦਾ ਹੈ ਤੇ ਨਾ ਕੋਈ ਸਿੱਖਦਾ ਹੈ। ਇਸੇ ਕਰਕੇ ਸਾਰੀ ਗੜਬੜ ਹੋ ਰਹੀ ਹੈ। ਸਾਨੂੰ ਵਿਚਾਰ ਕਰਨੀ ਚਾਹੀਦੀ ਹੈ।

-ਨਵਰਾਹੀ ਘੁਗਿਆਣਵੀ
ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ।

ਬੰਗਾਲ ਦੀ ਜਿੱਤ

ਪਿਛਲੇ ਦੋ ਮਹੀਨਿਆਂ ਤੋਂ ਬੰਗਾਲ 'ਚ ਚੋਣਾਂ ਦਾ ਘਮਾਸਾਨ ਮਚਿਆ ਹੋਇਆ ਸੀ। ਕੇਂਦਰ ਸਰਕਾਰ ਨੇ ਪੂਰੀ ਤਾਕਤ ਝੋਕੀ ਹੋਈ ਸੀ। ਕੇਂਦਰ ਸਰਕਾਰ ਦੇ ਸਟਾਰ ਪ੍ਰਚਾਰਕਾਂ ਨੇ ਕੋਰੋਨਾ ਮਹਾਂਮਾਰੀਆਂ ਦੇ ਪ੍ਰਕੋਪ ਤੋਂ ਜਾਣੂ ਹੁੰਦਿਆਂ ਵੀ ਲੱਖਾਂ ਦੇ ਇਕੱਠ ਦੀਆਂ ਰੈਲੀਆਂ ਕੀਤੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਵੱਡੀਆਂ-ਵੱਡੀਆਂ ਰੈਲੀਆਂ ਕਰਕੇ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਦੇਖੇ ਗਏ। ਜਦ ਕਿ ਉਸ ਸਮੇਂ ਸਿਹਤ ਵਿਭਾਗ ਦੇ ਮਾਹਿਰ ਕੋਰੋਨਾ ਦੀ ਜਲਦੀ ਹੀ ਆ ਰਹੀ ਦੂਸਰੀ ਖ਼ਤਰਨਾਕ ਲਹਿਰ ਬਾਰੇ ਸਰਕਾਰ ਨੂੰ ਰੌਲਾ ਪਾ ਕੇ ਚਿਤਾਵਨੀ ਦੇ ਰਹੇ ਸਨ। ਪਰ ਸੱਤਾ ਪ੍ਰਾਪਤੀ ਦੇ ਮੋਹ 'ਚ ਮੋਦੀ ਦੋ ਮਹੀਨੇ ਬੰਗਾਲ ਬੈਠੇ ਰਹੇ।
ਉਮੀਦ ਸੀ ਕਿ ਆਸਾਨੀ ਨਾਲ ਮਮਤਾ ਨੂੰ ਹਰਾ ਕੇ ਸਰਕਾਰ ਬਣਾ ਲਈ ਜਾਵੇਗੀ। ਬੀ.ਜੇ.ਪੀ. ਪਾਰਟੀ ਲਈ ਇਹ ਦੁਖਦਾਇਕ ਪਲ ਹੋਣਗੇ ਕਿਉਂਕਿ ਚੋਣਾਂ 'ਤੇ ਏਨਾ ਜ਼ਿਆਦਾ ਸਮਾਂ ਖ਼ਰਾਬ ਵੀ ਕੀਤਾ ਪਰ ਜਿੱਤ ਵੀ ਨਸੀਬ ਨਹੀਂ ਹੋਈ। ਉਧਰ ਦੂਸਰੇ ਪਾਸੇ ਕੋਰੋਨਾ ਬਿਮਾਰੀ ਨੂੰ ਵਧਣ-ਫੁੱਲਣ ਦਾ ਵੀ ਪੂਰਾ ਮੌਕਾ ਦੇ ਦਿੱਤਾ। ਜਦੋਂ ਬਿਮਾਰੀ ਰੋਕਣ ਲਈ ਕੋਈ ਹੀਲਾ ਕਰਨਾ ਸੀ, ਮੋਦੀ ਬੰਗਾਲ 'ਚ ਚੋਣ ਰੈਲੀਆਂ ਕਰ ਰਹੇ ਸਨ। ਹੁਣ ਦੇਸ਼ ਭਰ 'ਚ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਆਕਸੀਜਨ ਤੇ ਵੈਂਟੀਲੇਟਰਾਂ ਦੀ ਕਮੀ ਕਾਰਨ ਹਰ ਰੋਜ਼ ਹਜ਼ਾਰਾਂ ਲੋਕੀਂ ਮਰ ਰਹੇ ਹਨ। ਸਰਕਾਰ ਬੇਵੱਸ ਖਾਲੀ ਹੱਥ ਬੈਠੀ ਹੈ।

-ਪਰਮ ਪਿਆਰ ਸਿੰਘ
ਨਕੋਦਰ।

05-05-2021

 ਕੋਰੋਨਾ ਦਾ ਕਹਿਰ

ਅੱਜ ਸਾਡਾ ਦੇਸ਼ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਹਰ ਇਕ ਦੇ ਅੰਦਰ ਇਕ ਹੀ ਡਰ ਘਰ ਕਰ ਚੁੱਕਾ ਹੈ, ਉਹ ਹੈ ਨਾਮੁਰਾਦ ਬਿਮਾਰੀ ਕੋਰੋਨਾ, ਜਿਸ ਦਾ ਕਹਿਰ ਅੱਜ ਸਿਖ਼ਰ 'ਤੇ ਹੈ। ਇਸ ਬਿਮਾਰੀ ਦਾ ਅਜੇ ਤੱਕ ਕੋਈ ਠੋਸ ਇਲਾਜ ਨਹੀਂ ਮਿਲਿਆ। ਬਹੁਤ ਸਾਰੇ ਵਿਗਿਆਨੀ ਤੇ ਡਾਕਟਰ ਵੀ ਇਸ ਦੀ ਭੇਟ ਚੜ੍ਹ ਚੁੱਕੇ ਹਨ। ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਸਰਕਾਰਾਂ ਦੇ ਵੀ ਗੱਲ ਵਸੋਂ ਬਾਹਰ, ਇਸ ਬਿਮਾਰੀ ਦਾ ਮੁਕਾਬਲਾ ਕਰਨ ਵਾਸਤੇ ਸਾਡੇ (ਹੀਲੇ) ਬੰਦੋਬਸਤ ਦਿਨੋ-ਦਿਨ (ਬੌਣੇ) ਛੋਟੇ ਹੁੰਦੇ ਜਾ ਰਹੇ ਹਨ। ਪਰ ਫਿਰ ਵੀ ਡਾਕਟਰ ਸਾਹਿਬਾਨ ਤੇ ਕੁਝ ਸੰਸਥਾਵਾਂ ਇਸ ਸੰਕਟ ਭਰੇ ਸਮੇਂ ਵਿਚ ਪੂਰਨ ਤੌਰ 'ਤੇ ਸਹਿਯੋਗ ਕਰ ਰਹੀਆਂ ਹਨ। ਸਾਨੂੰ ਵੀ ਸਾਰਿਆਂ ਨੂੰ ਡਾਕਟਰਾਂ ਵਲੋਂ ਦੱਸੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਲਾਜ ਨਾਲੋਂ ਪਰਹੇਜ਼ ਹੀ ਵਧੀਆ ਦਵਾਈ ਹੈ। ਆਓ ਸਾਰੇ ਰਲ ਕੇ ਇਕ-ਦੂਜੇ ਦਾ ਸਾਥ ਦੇਈਏ ਤੇ ਇਸ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾ ਸਕੀਏ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

ਹਵਾ ਪ੍ਰਦੂਸ਼ਣ ਅਤੇ ਕੋਰੋਨਾ ਵਾਇਰਸ

ਮਨੁੱਖੀ ਇਤਿਹਾਸ ਖ਼ਤਰਨਾਕ ਬਿਮਾਰੀਆਂ ਨਾਲ ਜੂਝਣ ਦਾ ਰਾਹ ਦਸੇਰਾ ਹੈ। ਪਲੇਗ, ਪੋਲੀਓ, ਕਾਲੀ ਖੰਘ, ਕੈਂਸਰ ਗੰਦੀ ਹਵਾ ਅਤੇ ਗੰਦੇ ਪਾਣੀ ਨਾਲ ਫੈਲਣ ਵਾਲੇ ਰੋਗ ਮਨੁੱਖੀ ਸੱਭਿਅਤਾ ਨੂੰ ਪ੍ਰਭਾਵਿਤ ਕਰਦੇ ਆਏ ਹਨ। ਆਬਾਦੀ ਦੇ ਵਧਣ ਨਾਲ ਕੁਦਰਤੀ ਸੋਮਿਆਂ ਦਾ ਪ੍ਰਦੂਸ਼ਿਤ ਹੋਣਾ ਲਾਜ਼ਮੀ ਹੁੰਦਾ ਹੈ।
ਜੰਗਲੀ ਦਰੱਖਤਾਂ ਦੀ ਘਾਟ ਕਾਰਨ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ। ਸੁਸਤ ਜੀਵਨਸ਼ੈਲੀ ਕੋਰੋਨਾ ਦੇ ਵਧਣ ਦਾ ਕਾਰਨ ਹੈ। ਨੱਕ, ਮੂੰਹ 'ਤੇ ਮਾਸਕ ਹਵਾ ਨੂੰ ਪੁਣਨ ਦਾ ਕੰਮ ਕਰਦਾ ਹੈ। ਖੰਘ ਜ਼ੁਕਾਮ ਬੁਖਾਰ ਪਹਿਲਾਂ ਵੀ ਹੋ ਜਾਂਦਾ ਸੀ। ਹੁਣ ਮੀਡੀਆ ਨੇ ਹਊਆ ਬਣਾ ਦਿੱਤਾ ਹੈ। ਪਰ ਸੁਚੇਤ ਨਾਗਰਿਕ ਪਰਹੇਜ਼ ਰੱਖ ਕੇ ਜੀਵਨ ਨੂੰ ਬਚਾਅ ਸਕਦਾ ਹੈ। ਸਰਕਾਰ ਅਤੇ ਸਮਾਜ ਨੂੰ ਵੀ ਪੈਸਾ ਉੱਚੇ ਬੁੱਤਾਂ, ਧਾਰਮਿਕ ਸਥਾਨਾਂ 'ਤੇ ਲਾਉਣ ਦੀ ਥਾਂ ਵਧੀਆ ਹਸਪਤਾਲਾਂ 'ਤੇ ਖ਼ਰਚ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਸਕੂਲਾਂ ਦੇ ਨਾਲ-ਨਾਲ ਵਧੀਆ ਹਸਪਤਾਲ ਵੀ ਖੋਲ੍ਹਣੇ ਚਾਹੀਦੇ ਹਨ। ਇਹ ਹੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੀ ਅਸਲ ਭਾਵਨਾ ਹੈ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।

ਮਾਨਵਤਾ ਦੇ ਮਸੀਹਾ

ਕੋਰੋਨਾ ਦੇ ਕਹਿਰ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦਿੱਲੀ ਹਾਈ ਕੋਰਟ ਨੇ ਸੁਨਾਮੀ ਕਰਾਰ ਦਿੰਦਿਆਂ ਸਖ਼ਤ ਰੁਖ਼ ਅਪਣਾਇਆ ਹੈ ਅਤੇ ਕਿਹਾ ਹੈ ਕਿ ਇਸ ਮਹਾਂਮਾਰੀ ਨੂੰ ਨਜਿੱਠਣ ਲਈ ਆਕਸੀਜਨ ਦੀ ਸਪਲਾਈ 'ਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਸਰਕਾਰ ਕੋਲ ਆਕਸੀਜਨ ਦੀ ਘਾਟ ਹੋਣ ਦੇ ਬਾਵਜੂਦ ਕੁਝ ਮਾਨਵਤਾ ਦੇ ਮਸੀਹਾ ਬਣ ਕੇ ਕੋਵਿਡ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾ ਕੇ ਕੀਮਤੀ ਜਾਨਾਂ ਬਚਾਅ ਰਹੇ ਹਨ। ਇਸ ਦੀ ਮਿਸਾਲ ਪੇਸ਼ ਕੀਤੀ ਹੈ ਇੰਦਰਾਪੁਰਮ (ਗਾਜ਼ੀਆਬਾਦ) ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਨੇ ਜੋ ਬਿਨਾਂ ਕਿਸੇ ਭੈਅ ਅਤੇ ਲਾਲਚ ਤੋਂ ਇਹ ਸੇਵਾ ਨਿਭਾਅ ਰਹੇ ਹਨ ਪਰ ਕੁਝ ਲੋਕ ਆਕਸੀਜਨ ਅਤੇ ਟੀਕਿਆਂ ਦੀ ਕਾਲਾਬਾਜ਼ਾਰੀ ਵਿਚ ਰੁੱਝੇ ਹੋਏ ਹਨ ਜੋ ਕਿ ਇਨਸਾਨੀਅਤ ਦੇ ਨਾਂਅ 'ਤੇ ਧੱਬਾ ਹਨ।

-ਰਾਜੇਸ਼ ਭਾਰਦਵਾਜ
ਪਿੰਡ ਤੇ ਡਾਕ: ਦਾਤਾਰਪੁਰ (ਚੌਕੀ), ਹੁਸ਼ਿਆਰਪੁਰ)।

ਈਰਖਾ ਤੋਂ ਬਚਣ ਦੀ ਲੋੜ

ਵਿਦਵਾਨਾਂ ਦਾ ਕਥਨ ਹੈ ਕਿ 'ਈਰਖਾ' ਸ਼ਾਇਦ ਇਕੋ-ਇਕ ਅਜਿਹੀ ਬੁਰਾਈ ਹੈ, ਜੋ ਹਰ ਸਮੇਂ, ਹਰ ਜਗ੍ਹਾ ਝੱਟ ਅਮਲ ਵਿਚ ਆ ਜਾਂਦੀ ਹੈ। ਜਿਸ ਦੇ ਭਟਕਣ ਦੀ ਉਤੇਜਨਾ ਕਦੀ ਵੀ ਘੱਟ ਨਹੀਂ ਹੁੰਦੀ, ਸਗੋਂ ਹੋਰ ਨਿਵਾਣ ਵੱਲ ਵਧਦੀ ਹੈ। ਇਸ ਲਈ ਸਭ ਕੁਝ ਸੋਚਣ, ਸਮਝਣ ਅਤੇ ਵਿਚਾਰਨ ਵਾਲੇ ਵਿਅਕਤੀ ਈਰਖਾ ਦੀ ਅੱਗ ਵਿਚ ਸੜ ਬਲ ਉੱਠਦੇ ਹਨ।
ਦੂਜਿਆਂ ਦੀ ਖੁਸ਼ੀ ਨੂੰ ਵੇਖ ਕੇ ਕਈ ਤਾਂ ਈਰਖਾ ਦੇ ਵੱਸ 'ਚ ਆ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਅਕਸਰ ਹੀ ਕਈ ਤਰੱਕੀ-ਪਸੰਦ ਲੋਕ ਈਰਖਾਲੂਆਂ ਦੀਆਂ ਕੋਝੀਆਂ ਚਾਲਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਉਹ ਭਲੇ ਲੋਕ ਕਈ ਵਾਰ ਦਿਸ਼ਾਹੀਣ ਹੋ ਜਾਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਚੰਗਿਆਈ ਦੇ ਪ੍ਰਸੰਸਾਮਈ ਫੁੱਲਾਂ ਵਰਗੇ ਸ਼ਬਦਾਂ ਦੀਆਂ ਸੁਗੰਧੀਆਂ ਬਿਖੇਰਨ, ਪ੍ਰਸੰਸਾ ਤੇ ਗੁਣਾਂ ਦੀ ਸਾਂਝ ਪਾਉਣ।

-ਐਸ. ਮੀਲੂ ਫਰੌਰ।

ਮਾਸਕ ਦੀ ਵਰਤੋਂ ਕਰੋ

ਸਭ ਤੋਂ ਪਹਿਲਾਂ ਸਾਡੇ ਕੋਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਣ ਲਈ ਹਥਿਆਰ ਮਾਸਕ ਹੀ ਹੈ। ਸਾਨੂੰ ਵਾਇਰਸ ਦੇ ਫੈਲਾਅ ਅਤੇ ਇਸ ਤੋਂ ਬਚਾਅ ਲਈ ਮਾਸਕ ਦੀ ਵਰਤੋਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਮਾਸਕ ਦੀ ਵਰਤੋਂ ਤੋਂ ਪਹਿਲਾਂ ਜਾਂਚ ਕਰ ਇਹ ਯਕੀਨੀ ਬਣਾਓ ਕਿ ਮਾਸਕ ਸਾਫ਼-ਸੁਥਰਾ ਹੋਵੇ ਤੇ ਕਿਤੋਂ ਵੀ ਕੱਟਿਆ-ਫਟਿਆ ਨਾ ਹੋਵੇ। ਮਾਸਕ ਪਾਉਣ ਤੋਂ ਪਹਿਲਾਂ ਹੱਥਾਂ ਦਾ ਸੈਨੇਟਾਈਜ਼ਰ ਜਾਂ ਸਾਬਣ, ਪਾਣੀ ਨਾਲ ਸਾਫ਼ ਕਰੋ। ਆਪਣੇ ਮਾਸਕ ਨੂੰ ਆਪਣੇ ਨੱਕ ਅਤੇ ਮੂੰਹ 'ਤੇ ਰੱਖ, ਇਸ ਨੂੰ ਡੋਰੀ ਨਾਲ ਬੰਨ੍ਹ ਦਿਓ। ਵਾਇਰਸ ਤੋਂ ਬਚਾਅ ਲਈ ਨੱਕ, ਮੂੰਹ ਅਤੇ ਠੋਡੀ ਨੂੰ ਪੂਰੀ ਤਰ੍ਹਾਂ ਨਾਲ ਮਾਸਕ ਨੇ ਢੱਕਿਆ ਹੋਵੇ ਅਤੇ ਨਾਲ ਹੀ ਮਾਸਕ ਪਾਉਣ ਤੋਂ ਬਾਅਦ ਆਪਣੇ ਹੱਥਾਂ ਨੂੰ ਦੁਬਾਰਾ ਸਾਫ਼ ਕਰ ਲੈਣਾ ਚਾਹੀਦਾ ਹੈ। ਆਪਣੇ ਮਾਸਕ ਨੂੰ ਡੋਰੀ ਤੋਂ ਫੜ ਉਤਾਰ ਲਵੋ ਤੇ ਮਾਸਕ ਦੇ ਮੂਹਰਲੇ ਬਾਹਰੀ ਅਤੇ ਮੂਹਰਲੇ ਅੰਦਰਲੇ ਹਿੱਸੇ ਨੂੰ ਨਾ ਛੂਹੋ। ਧੋਣ ਯੋਗ ਕੱਪੜੇ ਦੇ ਮਾਸਕ ਨੂੰ ਸਾਬਣ, ਸਰਫ ਤੇ ਸਾਫ਼ ਪਾਣੀ ਨਾਲ ਧੋ ਕੇ ਦੁਬਾਰਾ ਵਰਤਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੁਕਾਓ। ਇਕ ਵਾਰ ਵਰਤੋਂ 'ਚ ਆਉਣ ਵਾਲੇ ਮਾਸਕ ਨੂੰ ਦੁਬਾਰਾ ਨਾ ਵਰਤੋ। ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਣ ਲਈ ਸਾਵਧਾਨੀ ਵਰਤਣਾ ਬੇਹੱਦ ਜ਼ਰੂਰੀ ਹੈ।

-ਹਰਮਨਪ੍ਰੀਤ ਸਿੰਘ
ਸਰਹਿੰਦ, ਫ਼ਤਹਿਗੜ੍ਹ ਸਾਹਿਬ।

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ

ਸਨਿਮਰ ਬੇਨਤੀ ਹੈ ਕਿ ਮੈਂ ਆਪਣੇ ਪੱਤਰ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਆਪਣੇ ਕੁਝ ਵਿਚਾਰ ਭੇਜ ਰਹੀ ਹਾਂ। ਅਸੀਂ ਸਾਰੇ ਭਲੀ-ਭਾਂਤ ਜਾਣਦੇ ਹਾਂ ਕਿ ਸਾਨੂੰ ਇਸ ਵਾਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਨਸੀਬ ਹੋਇਆ ਹੈ ਜੋ ਕਿ ਹਰ ਇਕ ਪ੍ਰਾਣੀ ਦੀ ਕਿਸਮਤ ਵਿਚ ਨਹੀਂ ਹੁੰਦਾ। ਇਸ ਲਈ ਅਸੀਂ ਬਹੁਤ ਵੱਡਭਾਗੇ ਹਾਂ। ਦੁਨੀਆ ਦੇ ਹਰ ਇਕ ਕੋਨੇ ਵਿਚ ਬੈਠੀ ਨਾਨਕ ਨਾਮ ਲੇਵਾ ਸੰਗਤ ਇਸ ਪੁਰਬ ਨੂੰ ਬਹੁਤ ਧੂਮ-ਧਾਮ ਅਤੇ ਸ਼ਰਧਾਪੂਰਵਕ ਮਨਾ ਰਹੀ ਹੈ ਜੋ ਕਿ ਬਹੁਤ ਖ਼ੁਸ਼ੀ ਦੀ ਗੱਲ ਹੈ। ਪਰ ਇਥੇ ਇਕ ਗੱਲ ਵਿਚਾਰਨਯੋਗ ਹੈ ਕਿ ਕਿਤੇ ਅਸੀਂ ਵੱਡੇ-ਵੱਡੇ ਸਮਾਗਮ ਕਰਵਾਉਣ, ਲੰਗਰ ਲਾਉਣ ਤੇ ਨਗਰ ਕੀਰਤਨਾਂ ਤੱਕ ਹੀ ਸੀਮਤ ਤਾਂ ਨਹੀਂ ਰਹਿ ਗਏ? ਜੇਕਰ ਅਸੀਂ ਗੁਰੂ ਸਾਹਿਬ ਦਾ ਇਕ ਵੀ ਉਪਦੇਸ਼ ਨਾ ਮੰਨਿਆ ਤਾਂ ਇਸ ਫੋਕੇ ਦਿਖਾਵੇ ਦਾ ਕੋਈ ਲਾਭ ਨਹੀਂ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪ ਵੀ ਗੁਰੂ ਸਾਹਿਬ ਜੀਵਨ ਇਤਿਹਾਸ ਪੜ੍ਹੀਏ ਅਤੇ ਦੂਜਿਆਂ ਨੂੰ ਪ੍ਰੇਰਿਤ ਕਰੀਏ। ਗੁਰੂ ਸਾਹਿਬ ਦੇ ਦੱਸੇ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਗੁਰੂ ਸਾਹਿਬ ਜੀ ਦੀ ਮੇਹਰ ਦੇ ਪਾਤਰ ਬਣ ਸਕੀਏ। ਇਹੀ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਮਨਾਉਣ ਦਾ ਸਭ ਤੋਂ ਉਤਮ ਢੰਗ ਹੈ।

-ਬਲਜੀਤ ਕੌਰ, ਪਿੰਡ ਅਬਦੁਲਪੁਰ, ਜ਼ਿਲ੍ਹਾ ਪਟਿਆਲਾ।

04-05-2021

 ਚੋਣ ਕਮਿਸ਼ਨ ਦੀ ਨਿਰਪੱਖਤਾ

ਪਿਛਲੇ ਦਿਨੀਂ ਸਤਨਾਮ ਸਿੰਘ ਮਾਣਕ ਹੁਰਾਂ ਦਾ ਲੇਖ 'ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਉੱਠ ਰਹੇ ਹਨ ਸਵਾਲ' ਪੜ੍ਹਿਆ, ਜਿਸ ਵਿਚ ਉਨ੍ਹਾਂ ਨੇ ਜਮਹੂਰੀ ਦੇਸ਼ ਵਿਚ ਚੋਣ ਕਮਿਸ਼ਨ ਵਲੋਂ ਨਿਰਪੱਖ ਤੇ ਪ੍ਰਭਾਵੀ ਚੋਣਾਂ ਕਰਾਉਣ ਬਾਰੇ ਵਿਸਥਾਰ ਨਾਲ ਪਾਠਕਾਂ ਨੂੰ ਜਾਣਕਾਰੀ ਦਿੱਤੀ ਹੈ। ਚੋਣ ਕਮਿਸ਼ਨ ਦਾ ਪੱਖਪਾਤੀ ਰੋਲ ਲੋਕਤੰਤਰ 'ਤੇ ਧੱਬਾ ਹੈ। ਆਜ਼ਾਦ ਅਤੇ ਨਿਰਪੱਖ ਕਹੇ ਜਾਣ ਵਾਲੇ ਚੋਣ ਕਮਿਸ਼ਨ ਨੇ ਸੱਤਾਧਾਰੀ ਲੋਕਾਂ ਹੇਠ ਕੰਮ ਕਰਕੇ ਆਪਣੀ ਭਰੋਸੇਯੋਗਤਾ ਪੂਰੀ ਤਰ੍ਹਾਂ ਗੁਆ ਲਈ ਹੈ। ਜਿੰਨਾ ਚਿਰ ਚੋਣ ਕਮਿਸ਼ਨ ਸੱਤਾਧਾਰੀ ਹੁਕਮਰਾਨਾਂ ਦੇ ਪ੍ਰਭਾਵ ਹੇਠ ਰਹੇਗਾ, ਨਿਰਪੱਖ ਢੰਗ ਨਾਲ ਚੋਣ ਪ੍ਰਕਿਰਿਆ ਸਫਲ ਨਹੀਂ ਹੋਵੇਗੀ ਤੇ ਇਮਾਨਦਾਰ ਲੋਕ ਅੱਗੇ ਨਹੀਂ ਆਉਣਗੇ ਤਾਂ ਦੇਸ਼ ਦਾ ਢਾਂਚਾ ਡਗਮਾਗਉਂਦਾ ਹੀ ਰਹੇਗਾ। ਫਿਲਹਾਲ ਤਾਂ ਲੋਕਾਂ ਨੂੰ ਕੋਈ ਰਾਹਤ ਦਿਖਾਈ ਨਹੀਂ ਦੇ ਰਹੀ ਕਿਉਂਕਿ ਅਹੁਦਾ ਸੰਭਾਲਣ ਵਾਲੇ ਚੋਣ ਕਮਿਸ਼ਨ ਤੋਂ ਵੀ ਜਮਹੂਰੀਅਤ ਨੂੰ ਕੋਈ ਆਸ ਦੀ ਕਿਰਨ ਵਿਖਾਈ ਨਹੀਂ ਦੇ ਰਹੀ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਨਸ਼ਿਆਂ ਦਾ ਅੰਤਰਰਾਸ਼ਟਰੀ ਗਰੋਹ

ਪਿਛਲੇ ਦਿਨੀਂ ਟੋਰਾਂਟੋ (ਕੈਨੇਡਾ) ਦੀ ਪੁਲਿਸ ਨੇ ਅਮਰੀਕਾ ਅਤੇ ਕੈਨੇਡਾ ਪੁਲਿਸ ਦੇ ਸਹਿਯੋਗ ਨਾਲ ਨਸ਼ਿਆਂ ਦੇ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਫੜੇ ਗਏ 33 ਵਿਅਕਤੀਆਂ ਵਿਚੋਂ ਬਹੁਗਿਣਤੀ ਪੰਜਾਬੀਆਂ ਦੀ ਹੈ ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਨਮੋਸ਼ੀ ਦੀ ਗੱਲ ਹੈ।
ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ 'ਚ ਲੋਕ ਚੰਗੀਆਂ ਸੁਖ ਸਹੂਲਤਾਂ ਕਰਕੇ ਜਾਂਦੇ ਹਨ। ਪਰ ਉਨ੍ਹਾਂ ਮੁਲਕਾਂ ਦੇ ਕਾਇਦੇ-ਕਾਨੂੰਨਾਂ ਨੂੰ ਅਪਣਾ ਕੇ ਹੀ ਚੰਗੀ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਜੇ ਨਸ਼ਿਆਂ ਦੇ ਵਪਾਰੀ ਹੀ ਬਣਨਾ ਹੈ ਅਤੇ ਵੱਧ ਕਮਾਈ ਦੀ ਝਾਕ ਕਰਨੀ ਹੈ ਤਾਂ ਅਜਿਹਾ ਵਪਾਰ ਤਾਂ ਭਾਰਤ ਵਿਚ ਵੀ ਹੋ ਰਿਹਾ ਹੈ। ਜਿਥੇ ਲੋਕ ਕਰੋੜਾਂਪਤੀ ਵੀ ਬਣ ਜਾਂਦੇ ਹਨ। ਸੋ, ਸੁਚੱਜੀ ਤੇ ਅਣਖ ਆਬਰੂ ਦੀ ਜ਼ਿੰਦਗੀ ਬਿਤਾਉਣ ਲਈ ਨਸ਼ਿਆਂ ਦੇ ਅਜਿਹੇ ਧੰਦਿਆਂ ਤੋਂ ਤੌਬਾ ਕਰਨੀ ਅਤੀ ਜ਼ਰੂਰੀ ਹੈ।

-ਇੰਜ: ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਅਜੋਕਾ ਮਨੁੱਖ ਅਤੇ ਸਬਰ-ਸੰਤੋਖ

ਅਜੋਕੇ ਸਮੇਂ ਸਾਡੇ ਸਮਾਜ ਅੰਦਰ ਇਹ ਆਮ ਦੇਖਣ-ਸੁਣਨ ਨੂੰ ਮਿਲਦਾ ਹੈ ਕਿ ਮਨੁੱਖ ਪਦਾਰਥਵਾਦੀ ਹੋਣ ਦੇ ਨਾਲ-ਨਾਲ ਸਵਾਰਥੀ ਅਤੇ ਲੋਭੀ ਵੀ ਹੋ ਗਿਆ ਹੈ। ਇੰਜ ਜਾਪਦਾ ਹੈ ਕਿ ਅਜੋਕੇ ਮਨੁੱਖ ਵਿਚੋਂ ਸਬਰ ਸੰਤੋਖ ਵਰਗਾ ਰੱਬੀ ਗੁਣ ਜਿਵੇਂ ਖੰਭ ਲਾ ਕੇ ਉੱਡ ਗਿਆ ਹੋਵੇ ਅਤੇ ਉਹ ਬੇਸਬਰਾ ਹੋ ਕੇ ਇਧਰ-ਉਧਰ ਭਟਕ ਰਿਹਾ ਹੈ। ਜਿੰਨਾ ਹੈ ਅਤੇ ਜੋ ਕੁਝ ਹੈ, ਉਸ ਨੂੰ ਕਬੂਲ ਕਰ ਲੈਣਾ ਜਿਥੇ ਸਬਰ-ਸੰਤੋਖ ਅਖਵਾਉਂਦਾ ਹੈ, ਪਰ ਇਸ ਦੇ ਉਲਟ ਜੋ ਕੁਝ ਹੈ ਅਤੇ ਜਿੰਨਾ ਹੈ, ਉਸ ਨੂੰ ਕਬੂਲ ਨਾ ਕਰਨਾ ਬੇਸਬਰੀ ਦੀ ਨਿਸ਼ਾਨੀ ਹੈ। ਬਗੈਰ ਸਬਰ-ਸੰਤੋਖ ਦੇ ਕੋਈ ਵਿਅਕਤੀ ਚਾਹੇ ਉਸ ਪਾਸ ਜਿੰਨਾ ਮਰਜ਼ੀ ਧਨ-ਦੌਲਤ ਕਿਉਂ ਨਾ ਆ ਜਾਵੇ, ਰੱਜ ਨਹੀਂ ਸਕਦਾ ਅਰਥਾਤ ਉਹ ਮਨ ਕਰਕੇ ਭੁੱਖੇ ਦਾ ਭੁੱਖਾ ਹੀ ਰਹਿੰਦਾ ਹੈ ਪਰ ਜਿਸ ਵਿਅਕਤੀ ਪਾਸ ਸਬਰ-ਸੰਤੋਖ ਦਾ ਰੱਬੀ ਗੁਣ ਆ ਜਾਵੇ, ਉਹ ਜਿਥੇ ਤ੍ਰਿਸ਼ਨਾਵਾਂ ਤੋਂ ਮੁਕਤ ਹੋ ਜਾਂਦਾ ਹੈ, ਉਥੇ ਮਨ ਕਰਕੇ ਖੇੜੇ ਅਤੇ ਅਨੰਦ ਵਿਚ ਜ਼ਿੰਦਗੀ ਬਸਰ ਕਰਦਾ ਹੈ ਅਤੇ ਮੋਹ-ਮਾਇਆ ਤੋਂ ਵੀ ਨਿਰਲੇਪ ਰਹਿੰਦਾ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਵਧਦੀ ਮਹਿੰਗਾਈ

ਕਿਸੇ ਚੀਜ਼ ਦਾ ਕੋਈ ਮੁੱਲ ਕੰਟਰੋਲ ਵਿਚ ਨਹੀਂ ਰਿਹਾ। ਆਮਦਨ ਹੋਵੇ ਜਾਂ ਨਾ ਹੋਵੇ ਖ਼ਰਚਾ ਰੋਜ਼ ਕਰਨਾ ਪੈਂਦਾ। ਹਰ ਇਕ ਦੇ ਗੱਲ ਵਸੋਂ ਬਾਹਰ ਹੋ ਰਹੀ ਹੈ। ਜਿੰਨਾ ਮਹਿੰਗਾਈ ਨੇ ਥੋੜ੍ਹੇ ਸਮੇਂ 'ਚ ਵਿਕਾਸ ਕੀਤਾ, ਓਨਾ ਤਾਂ ਅਸੀਂ 70 ਸਾਲਾਂ 'ਚ ਵੀ ਨਹੀਂ ਕਰ ਸਕੇ। ਕਿਸੇ ਚੀਜ਼ 'ਤੇ ਕੋਈ ਕੰਟਰੋਲ ਨਹੀਂ। ਚਾਹੇ ਪੈਟਰੋਲੀਅਮ ਪਦਾਰਥ ਜਾਂ ਖਾਣ-ਪੀਣ ਦਾ ਸਾਮਾਨ ਹੋਵੇ, ਉਤੋਂ ਕੋਰੋਨਾ ਵਰਗੀਆਂ ਅਲਾਮਤਾਂ, ਜਿਥੇ ਸਾਰੇ ਕਾਰੋਬਾਰ ਠੱਪ ਹੋਏ ਪਏ ਹਨ, ਉਥੇ ਨਿੱਤ ਦੇ ਵਧਦੇ ਭਾਅ ਜਨਤਾ ਦਾ ਹੋਰ ਵੀ ਕਚੂੰਮਰ ਕੱਢ ਰਹੇ ਹਨ। ਮਨੁੱਖ ਦੀ ਸੋਚ ਆਪਣਾ ਢਿੱਡ ਭਰਨ 'ਤੇ ਰੁਕ ਗਈ। ਫਿਰ ਹੋਰ ਤਰੱਕੀ ਕਿਵੇਂ, ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਸਾਮਾਨ ਵਪਾਰੀਆਂ ਨੇ ਸਟੋਰ ਕੀਤਾ ਹੈ, ਉਨ੍ਹਾਂ ਨੂੰ ਵਾਜਬ ਰੇਟ ਦੇ ਕੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਵਧਦੀ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

ਕਾਸ਼! ਸਾਡੇ ਨੇਤਾਵਾਂ ਨੂੰ ਸੋਝੀ ਆ ਜਾਵੇ

ਪਿਛਲੇ ਦਿਨੀਂ ਡਾ. ਸੁਖਦੇਵ ਸਿੰਘ ਵਲੋਂ ਲਿਖਿਆ ਲੇਖ 'ਉੱਜੜ ਰਹੇ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ' ਪੜ੍ਹਿਆ। ਪੜ੍ਹ ਕੇ ਪੰਜਾਬ ਦੀ ਸਮੁੱਚੀ ਤ੍ਰਾਸਦੀ ਦੀ ਝਲਕ ਆਪਮੁਹਾਰੇ ਅੱਖਾਂ ਅੱਗੇ ਆ ਗਈ। ਲੇਖਕ ਨੇ ਪੰਜਾਬੀਆਂ ਦੇ ਪ੍ਰਵਾਸ ਨਾਲ ਜੁੜੇ ਸਮੁੱਚੇ ਸਮਾਜਿਕ, ਆਰਥਿਕ ਤੇ ਰਾਜਨੀਤਕ ਪੱਖਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿਚੋਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਸਾਡੀਆਂ ਸਰਕਾਰਾਂ ਦੇ ਹੱਥ ਵਿਚ ਹੈ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਗੱਲਾਂ ਨੂੰ ਵਿਦਵਾਨ ਵਾਰ-ਵਾਰ ਉਜਾਗਰ ਕਰ ਰਹੇ ਹਨ, ਜਨ ਸਾਧਾਰਨ ਵੀ ਇਨ੍ਹਾਂ ਦੀ ਸੋਝੀ ਰੱਖਦਾ ਹੈ, ਉਹ ਗੱਲਾਂ ਸਾਡੇ ਰਾਜ ਕਰਨ ਵਾਲੀਆਂ ਧਿਰਾਂ ਨੂੰ ਚਿੰਤਤ ਕਿਉਂ ਨਹੀਂ ਕਰਦੀਆਂ? ਕਾਸ਼! ਸਾਡੇ ਸਿਆਸੀ ਨੇਤਾਵਾਂ ਨੂੰ ਇਨ੍ਹਾਂ ਸਮੱਸਿਆਵਾਂ ਦੀ ਸੋਝੀ ਆ ਜਾਵੇ ਤਾਂ ਹੀ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕਦਾ ਹੈ। ਨਹੀਂ ਤਾਂ ਰੱਬ ਹੀ ਰਾਖਾ ਹੈ ਪੰਜਾਬ ਦਾ।

-ਸੁਖਦੇਵ ਸਿੰਘ ਪੰਜਰੁੱਖਾ।

ਹਾਦਸਿਆਂ ਲਈ ਜ਼ਿੰਮੇਵਾਰ ਕੌਣ?

ਰੋਜ਼ ਅਖ਼ਬਾਰਾਂ ਵਿਚ ਸੁਰਖੀਆਂ ਹੁੰਦੀਆਂ ਹਨ ਕਿ ਇਕੋ ਹੀ ਪਰਿਵਾਰ ਦੇ ਸਾਰੇ ਜੀਅ ਕਾਰ ਹਾਦਸੇ ਦਾ ਸ਼ਿਕਾਰ ਹੋਏ ਪਰ ਹੋਣੀ ਦੀ ਗੱਲ ਕਰਕੇ ਅਣਸੁਣੀ ਕਰ ਦਿੰਦੇ ਹਾਂ। ਕੋਈ ਵੀ ਸਾਧਨ ਚਲਾਈਏ ਤਾਂ ਸਪੀਡ ਦਾ ਖ਼ਾਸ ਧਿਆਨ ਰੱਖੋ। ਜਦ ਲੰਮੇ ਸਫ਼ਲ ਵਿਚ ਨੀਂਦ ਆਵੇ ਤਾਂ ਗੱਡੀ ਸਾਈਡ 'ਤੇ ਖੜ੍ਹੀ ਕਰਕੇ ਹੱਥ-ਮੂੰਹ ਧੋਵੋ। ਫਿਰ ਚੱਲੋ ਕਦੇ ਵੀ ਚਲਦੇ ਸਮੇਂ ਮੋਬਾਈਲ ਨਾ ਸੁਣੋ, ਨਾ ਕਰੋ। ਮਿਊਜ਼ਿਕ ਸਿਸਟਮ ਦੀ ਆਵਾਜ਼ ਘੱਟ ਰੱਖੋ ਜੋ ਕੇਵਲ ਤੁਸੀਂ ਹੀ ਸੁਣ ਸਕੋ। ਇਸ ਨਾਲ ਅਸੀਂ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹਾਂ। ਹਰ 30 ਮਿੰੰਟ 'ਤੇ ਸੜਕ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਰਹੀ ਹੈ।

-ਬਲਦੇਵ ਸਿੰਘ ਵਿਰਕ
ਪਿੰਡ ਤੇ ਡਾਕ: ਝੂਰੜ ਖੇੜਾ (ਅਬੋਹਰ)।

03-05-2021

 ਅੰਨ੍ਹੀ ਦੌੜ ਤੋਂ ਬਚਣ ਦੀ ਲੋੜ

ਦੇਸ਼ ਦਾ ਭਵਿੱਖ ਭਾਵ ਨੌਜਵਾਨ ਆਪਣਾ ਅਨਮੋਲ ਵਿਰਸਾ ਛੱਡ ਕੇ ਬਾਹਰਲੇ ਦੇਸ਼ਾਂ ਵੱਲ ਭੱਜਣ ਦੀ ਦੌੜ ਵਿਚ ਲੱਗੇ ਹੋਏ ਹਨ ਪਰ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਥੇ ਮਰਜ਼ੀ ਚਲੋ ਜਾਓ, ਕਾਮਯਾਬੀ ਕੇਵਲ ਮਿਹਨਤ ਨਾਲ ਹੀ ਮਿਲੇਗੀ। ਮਾਪਿਆਂ ਤੋਂ ਦੂਰ ਰਹਿ ਕੇ ਪ੍ਰਾਪਤ ਕੀਤੀ ਕਾਮਯਾਬੀ ਉਦੋਂ ਨਾ ਬਰਾਬਰ ਹੋ ਜਾਂਦੀ ਹੈ ਜਦੋਂ ਬਜ਼ੁਰਗ ਮਾਂ-ਬਾਪ ਬੱਚਿਆਂ ਨੂੰ ਮਿਲਣ ਦੀ ਉਡੀਕ ਵਿਚ ਦਮ ਤੋੜ ਦਿੰਦੇ ਹਨ ਜਾਂ ਉਹ ਆਸ਼ਰਮਾਂ ਵਿਚ ਧੱਕੇ ਖਾਂਦੇ ਹੋਣ। ਬਚਪਨ ਵਿਚ ਜਿੰਨੀ ਬੱਚੇ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਉਸ ਤੋਂ ਕਿਤੇ ਜ਼ਿਆਦਾ ਜ਼ਰੂਰਤ ਬੁਢਾਪੇ ਵਿਚ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਹੁੰਦੀ ਹੈ। ਆਪਣੀ ਕਿਸਮਤ ਅਤੇ ਮਿਹਨਤ ਉੱਪਰ ਯਕੀਨ ਰੱਖ ਕੇ ਦੇਸ਼ ਵਿਚ ਹੀ ਰਹਿ ਕੇ ਸਿਤਾਰੇ ਚਮਕਾਉਣੇ ਚਾਹੀਦੇ ਹਨ। ਇਸ ਤਰ੍ਹਾਂ ਉਹ ਨਾ ਹੀ ਆਪਣੀ ਜ਼ਿੰਮੇਵਾਰੀ ਤੋਂ ਦੂਰ ਭੱਜਣਗੇ ਅਤੇ ਨਾ ਹੀ ਦੁਨੀਆ ਤੋਂ ਬਿਨਾਂ ਕੁਝ ਕੀਤਿਆਂ ਜਾਣਗੇ। ਪ੍ਰਦੇਸਾਂ ਵਿਚ ਜਦੋਂ ਵਿਅਕਤੀ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਤੇ ਉਹ ਨਿਰਾਸ਼ ਹੋ ਕੇ ਗ਼ਲਤ ਕਦਮ ਚੁੱਕਦਾ ਹੈ। ਇਹ ਕਦਮ ਤਾਂ ਹੀ ਚੁੱਕਿਆ ਜਾਂਦਾ ਹੈ ਕਿਉਂਕਿ ਉਸ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ। ਪਰ ਜੇ ਵਿਅਕਤੀ ਆਪਣੇ ਦੇਸ਼ ਵਿਚ ਪਰਿਵਾਰ ਨਾਲ ਹੋਵੇ ਤਾਂ ਏਕਤਾ, ਪਿਆਰ ਦੀ ਤਾਕਤ ਉਸ ਨੂੰ ਮੁੜ ਜਿਊਣ ਦੀ ਪ੍ਰੇਰਨਾ ਦਿੰਦੀ ਹੈ।

-ਨਵਜੀਤ ਕੌਰ
ਸੁਲਤਾਨਪੁਰ (ਬਧਰਾਵਾਂ)।

ਕੁਦਰਤ ਨਾਲ ਖਿਲਵਾੜ

ਕੁਦਰਤ ਦੀ ਕਿਸੇ ਚੀਜ਼ ਨਾਲ ਕੁਦਰਤੀ ਨਿਯਮਾਂ ਦੇ ਉਲਟ ਚੱਲ ਕੇ ਕੋਈ ਛੇੜਛਾੜ ਨਹੀਂ ਕੀਤੀ ਜਦਕਿ ਦੂਸਰੇ ਪਾਸੇ ਧਰਤੀ ਤੇ ਸਭ ਜੀਵਾਂ ਤੋਂ ਸ੍ਰੇਸ਼ਟ ਮੰਨਿਆ ਜਾਣ ਵਾਲਾ ਮਨੁੱਖ ਕੁਦਰਤ ਨਾਲ ਖਿਲਵਾੜ ਕਰਕੇ ਆਪਣੀ ਜਾਨ ਖਤਰੇ ਵਿਚ ਪਾ ਰਿਹਾ ਨਜ਼ਰ ਆ ਰਿਹਾ ਹੈ। ਕਈ ਵਾਰ ਜਾਪਦਾ ਹੈ ਕਿ ਜਿਸ ਤਰ੍ਹਾਂ ਕੋਈ ਇਨਸਾਨ ਜਿਸ ਟਾਹਣ ਦੇ ਸਹਾਰੇ ਬੈਠਾ ਹੋਵੇ ਤੇ ਉਸ ਨੂੰ ਹੀ ਆਰੇ ਨਾਲ ਵੱਢ ਰਿਹਾ ਹੋਵੇ। ਅੱਜ ਚਾਰੇ ਪਾਸੇ ਆਕਸੀਜਨ ਦੀਘਾਟ ਨੂੰ ਦੇਖ ਕੇ ਮਨ ਬੜਾ ਉਦਾਸ ਹੁੰਦਾ ਹੈ ਕਿ ਕਾਸ਼ ਇਨਸਾਨ ਆਪਣੇ ਨੈਤਿਕ ਫ਼ਰਜ਼ਾਂ ਨੂੰ ਸਮੇਂ ਸਿਰ ਸਮਝ ਕੇ ਪੂਰਾ ਕਰਦਾ ਤਾਂ ਇਹ ਦਿਨ ਸ਼ਾਇਦ ਨਾ ਦੇਖਣੇ ਪੈਂਦੇ। ਕੁਦਰਤ ਅੱਜ ਸਾਨੂੰ ਸਾਰਿਆਂ ਨੂੰ ਵੱਡਾ ਸੰਦੇਸ਼ ਦੇ ਰਹੀ ਹੈ ਕਿ ਜੇਕਰ ਮਨੁੱਖ ਹੁਣ ਵੀ ਨਾ ਸਮਝਿਆ ਤਾਂ ਅੱਜ ਕੇਵਲ ਆਕਸੀਜਨ ਦੀ ਭਾਲ ਕਰ ਰਿਹਾ ਹੈ ਤੇ ਉਹ ਦਿਨ ਦੂਰ ਨਹੀਂ ਕਿ ਜਦ ਪਿਆਸ ਬੁਝਾਉਣ ਲਈ ਵੀ ਪਾਣੀ ਦੀ ਭਾਲ ਵਿਚ ਵੀ ਨਿਕਲਣਾ ਪਵੇਗਾ। ਕਹਿੰਦੇ ਹਨ ਕਿ ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ ਜੋ ਅੱਜ ਕੁਦਰਤ ਸਾਨੂੰ ਦੇ ਰਹੀ ਹੈ। ਆਓ ਕੁਦਰਤੀ ਸੰਤੁਲਣ ਲਈ ਅਸੀਂ ਰਲ-ਮਿਲ ਕੇ ਰੁੱਖਾਂ ਅਤੇ ਪਾਣੀ ਨੂੰ ਬਚਾਈਏ, ਕੁਦਰਤ ਨੂੰ ਆਪਣਾ ਕੰਮ ਕਰਨ ਦੇਈਏ।

-ਰਵਿੰਦਰ ਸਿੰਘ ਰੇਸ਼ਮ
ਪਿੰਡ ਨੱਥੂਮਾਜਰਾ, (ਸੰਗਰੂਰ)।

ਵਿਹਲੇ ਸਮੇਂ ਦਾ ਸਦਉਪਯੋਗ

ਅੱਜ ਅਸੀਂ ਸਾਰੇ ਬੜੀ ਔਖੀ ਘੜੀ ਵਿਚੋਂ ਗੁਜ਼ਰ ਰਹੇ ਹਾਂ। ਪਰ ਇਸ ਸਮੇਂ ਵਿਚ ਵੀ ਜੇ ਅਸੀਂ ਚੜ੍ਹਦੀ ਕਲਾ ਵਿਚ ਰਹੀਏ ਤਾਂ ਇਹ ਸਮਾਂ ਸਾਨੂੰ ਔਖਾ ਨਹੀਂ ਸਗੋਂ ਬੜਾ ਲਾਭਦਾਇਕ ਮਹਿਸੂਸ ਹੋਵੇਗਾ। ਸਕੂਲ ਦੇ ਬੱਚੇ ਇਸ ਸਮੇਂ ਨੂੰ ਇਕ ਚੰਗੇ ਢੰਗ ਨਾਲ ਵਰਤ ਕੇ ਬਹੁਤ ਸਾਰੇ ਹੁਨਰ ਸਿੱਖ ਸਕਦੇ ਹਨ। ਇੰਟਰਨੈੱਟ 'ਤੇ ਬਹੁਤ ਸਾਰੇ ਕੋਰਸ ਬੱਚੇ ਮੁਫ਼ਤ ਵਿਚ ਹੀ ਕਰ ਸਕਦੇ ਹਨ। ਬਹੁਤ ਸਾਰੀਆਂ ਚੰਗੀਆਂ ਕਿਤਾਬਾਂ ਵੀ ਪੜ੍ਹੀਆਂ ਜਾ ਸਕਦੀਆਂ ਹਨ ਜਾ ਕਿ ਨਾ ਸਿਰਫ਼ ਭਵਿੱਖ ਵਿਚ ਕੰਮ ਆਉਣਗੀਆਂ ਪਰ ਅੱਜ ਦਾ ਸਮਾਂ ਵੀ ਇਕ ਚੰਗੇ ਤਰੀਕੇ ਨਾਲ ਵਰਤਣ ਵਿਚ ਮਦਦ ਕਰਨਗੀਆਂ। ਅੱਜ ਦਾ ਸਮਾਂ ਬਹੁਤ ਕੀਮਤੀ ਹੈ ਤੇ ਅਸੀਂ ਇਸ ਨੂੰ ਵਿਅਰਥ ਨਾ ਗਵਾਈਏ ਪਰ ਇਕ ਚੰਗੇ ਤਰੀਕੇ ਨਾਲ ਵਰਤੀਏ।

-ਪਰਵਿੰਦਰ ਕੌਰ
ਲੁਧਿਆਣਾ।

ਨਾਦਰਸ਼ਾਹੀ ਫੁਰਮਾਨ

ਪੰਜਾਬ ਸਰਕਾਰ ਨੇ ਸ਼ਾਮ ਪੰਜ ਵਜੇ ਤੋਂ ਬਾਅਦ ਤਾਲਾਬੰਦੀ ਦਾ ਨਾਦਰਸ਼ਾਹੀ ਫੁਰਮਾਨ ਕਰ ਦਿੱਤਾ ਹੈ ਪਰ ਇਹ ਨਾਦਰਸ਼ਾਹੀ ਫੁਰਮਾਨ ਦੇਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਕਿਰਤੀ ਵਰਗ ਜੋ ਕਿ ਰੋਜ਼ ਦੀ ਰੋਜ਼ ਕਮਾਈ ਕਰ ਕੇ ਆਪਣੇ ਪਰਿਵਾਰ ਨੂੰ ਪਾਲਦੇ ਹਨ, ਜਿਸ ਵਿਚ ਗ਼ਰੀਬ ਸਬਜ਼ੀ ਵਾਲੇ, ਰੇਹੜੀ-ਫੜੀ ਵਾਲੇ, ਗੋਲਗੱਪੇ, ਦਹੀਂ-ਭੱਲੇ ਚਾਟ ਵਾਲੇ ਸ਼ਹਿਰੀ ਦਿਹਾੜੀਦਾਰ ਅਤੇ ਹੋਰ ਕਈ ਵਰਗ ਜੋ ਕਿ ਰੋਜ਼ ਦੀ ਰੋਜ਼ ਥੋੜ੍ਹਾ ਬਹੁਤ ਕਮਾ ਕੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਉਨ੍ਹਾਂ ਲਈ ਕੋਈ ਪੁਖਤਾ ਵਿਉਂਤਬੰਦੀ ਕੀਤੀ ਜਾਂਦੀ ਜਾਂ ਕੋਈ ਥੋੜ੍ਹੀ ਬਹੁਤੀ ਵਿੱਤੀ ਸਹਾਇਤਾ ਦਿੱਤੀ ਜਾਂਦੀ, ਜਿਸ ਨਾਲ ਇਹ ਕਿਰਤੀ ਅਤੇ ਗਰੀਬ ਪਰਿਵਾਰ ਪੇਟ ਭਰ ਸਕਦਾ ਅਤੇ ਹੋਰ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ ਕਰ ਸਕਦਾ। ਪਿਛਲੇ ਸਾਲ ਵੀ ਅਚਾਨਕ ਤਾਲਾਬੰਦੀ ਕਾਰਨ ਆਮ ਲੋਕਾਂ ਨੂੰ ਭਿਆਨਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ ਅਤੇ ਹੁਣ ਫੇਰ ਆਮ ਲੋਕਾਂ ਦੇ ਕੰਮਕਾਰ ਠੱਪ ਹਨ ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਜਿਸ ਲਈ ਸਰਕਾਰ ਪੂਰਨ ਤੌਰ 'ਤੇ ਜ਼ਿੰਮੇਵਾਰੀ ਹੈ।

-ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ।

ਨਵੀਂ ਪੀੜ੍ਹੀ ਅਤੇ ਅਖ਼ਬਾਰ

ਸਕੂਲ ਅਤੇ ਕਾਲਜ ਵਿਚ ਲਾਇਬ੍ਰੇਰੀ ਦਾ ਬਹੁਤ ਮਹੱਤਵ ਹੈ। ਅਧਿਆਪਕ ਅਤੇ ਲਾਇਬ੍ਰੇਰੀ ਸਟਾਫ਼ ਦੀ ਹਮਦਰਦੀ ਬੱਚਿਆਂ ਨੂੰ ਪੜ੍ਹਾਈ ਵੱਲ ਉਤਸ਼ਾਹਿਤ ਕਰਨ ਦੀ ਹੋਵੇ। ਸਕੂਲ ਪੱਧਰ 'ਤੇ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਲਈ ਟਾਇਮਟੇਬਲ ਮੁਤਾਬਿਕ ਬੱਚਿਆਂ ਨੂੰ ਅਖ਼ਬਾਰ ਪੜ੍ਹਨ ਦਾ ਅਭਿਆਸ ਜ਼ਰੂਰੀ ਹੈ। ਨਵੀਂ ਪੀੜ੍ਹੀ ਦਾ ਰੁਝਾਨ ਰੁਚੀ ਮੁਤਾਬਿਕ ਭਾਸ਼ਾ ਵੱਲ ਢਾਲਣ ਲਈ ਸਬੰਧਿਤ ਭਾਸ਼ਾ ਦੇ ਅਖ਼ਬਾਰ ਰਸਾਲੇ ਕਿਤਾਬਾਂ ਪੜ੍ਹਨ ਲਈ ਦਿੱਤੀਆਂ ਜਾਣ। ਅਖ਼ਬਾਰਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰ ਅਤੇ ਸੰਪਾਦਕ ਸਾਹਿਬ ਸਕੂਲਾਂ ਦੀ ਸਵੇਰ ਦੀ ਸਭਾ ਵਿਚ ਲੈਕਚਰ ਦੇਣ। ਇਸ ਤਰ੍ਹਾਂ ਨਵੀਂ ਪੀੜ੍ਹੀ ਨੂੰ ਅਖ਼ਬਾਰ ਨਾਲ ਜੋੜਿਆ ਜਾ ਸਕਦਾ ਹੈ। ਹੁਸ਼ਿਆਰ ਅਤੇ ਗ਼ਰੀਬ ਬੱਚਿਆਂ ਲਈ ਸਕੂਲ ਦੇ ਫੰਡਾਂਵਿਚੋਂ ਅਖ਼ਬਾਰ ਲਗਵਾਏ ਜਾਣ। ਇਹ ਬੇਹੱਦ ਜ਼ਰੂਰੀ ਹੈ ਪੰਜਾਬ ਦੇ ਬੱਚਿਆਂ ਨੂੰ ਪੰਜਾਬੀ ਭਾਸ਼ ਦੇ ਅਖ਼ਬਾਰ ਨਾਲ ਜੋੜਿਆ ਜਾਵੇ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, (ਸੰਗਰੂਰ)।

30-04-2021

 ਸ਼ਗਨ ਸਕੀਮ ਦਾ ਲਾਭ ਲੈਣਾ ਬਣਿਆ ਮੁਹਾਲ

ਪੰਜਾਬ ਇਮਾਰਤ ਅਤੇ ਹੋਰ ਉਸਾਰੀ ਭਲਾਈ ਬੋਰਡ ਦੇ ਕੋਲ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਉਨ੍ਹਾਂ ਦੀ ਲੜਕੀ ਦੇ ਵਿਆਹ ਲਈ ਸ਼ਗਨ ਸਕੀਮ ਦਿੱਤੀ ਜਾਂਦੀ ਹੈ। ਇਹ ਸਕੀਮ ਪੰਜਾਬ ਸਰਕਾਰ ਦੀ ਆਸ਼ੀਰਵਾਦ ਸਕੀਮ ਤੋਂ ਵੱਖਰੀ ਹੈ। ਉਸਾਰੀ ਕਿਰਤੀਆਂ ਲਈ ਇਸ ਸਕੀਮ ਦਾ ਲਾਭ ਲੈਣ ਲਈ ਲੜਕੀ ਦੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੋਣ ਕਰਕੇ ਬਹੁਤ ਸਾਰੇ ਲੋਕ ਤਾਂ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਕਿਉਂਕਿ ਦਿਹਾੜੀਦਾਰ ਗ਼ਰੀਬ ਬੰਦੇ ਲਈ ਲੜਕੀ ਦੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣਾ ਬਹੁਤ ਹੀ ਔਖਾ ਤੇ ਬੇਵੱਸੀ ਵਾਲਾ ਕੰਮ ਹੈ। ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ 1500 ਰੁਪਏ ਦਾ ਅਸ਼ਟਾਮ, 1200 ਰੁਪਏ ਦਾ ਸੇਵਾ ਕੇਂਦਰ ਵਿਚ ਫੀਸ, ਜਿਸ ਵਿਚ ਬਹੁਤੀ ਫੀਸ ਸੇਵਾ ਕੇਂਦਰ ਦੀ ਹੀ ਹੁੰਦੀ ਹੈ। ਇਸ ਤੋਂ ਇਲਾਵਾ ਕਚਹਿਰੀ ਵਿਚੋਂ ਫਾਈਲ ਤਿਆਰ ਕਰਵਾਉਣ ਅਤੇ ਆਵਾਜਾਈ 'ਤੇ ਵੀ ਕਾਫੀ ਸਮਾਂ ਅਤੇ ਪੈਸੇ ਦੀ ਬਰਬਾਦੀ ਹੋ ਜਾਂਦੀ ਹੈ। ਕਿਉਂਕਿ ਗਵਾਹ ਆਦਿ ਵੀ ਲਿਜਾਣੇ ਪੈਂਦੇ ਹਨ, ਜਿਸ ਕਰਕੇ ਕਈ-ਕਈ ਦਿਨ ਗ਼ਰੀਬ ਬੰਦੇ ਨੂੰ ਆਪਣਾ ਦਿਹਾੜੀ ਦਾ ਕੰਮ ਬੰਦ ਕਰਨਾ ਪੈ ਜਾਂਦਾ ਹੈ। ਏਨਾ ਜ਼ਿਆਦਾ ਹਜ਼ਾਰਾਂ ਰੁਪਏ ਖ਼ਰਚਾ ਅਤੇ ਬਹੁਤ ਜ਼ਿਆਦਾ ਖੱਜਲ ਖੁਆਰੀ ਤੇ ਉਦੋਂ ਦਿਹਾੜੀਆਂ ਛੱਡ ਕੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਥਾਂ ਦਿਹਾੜੀਦਾਰ ਬੰਦੇ ਇਸ ਰਜਿਸਟ੍ਰੇਸ਼ਨ ਨੂੰ ਕਰਵਾਉਣਾ ਹੀ ਛੱਡ ਦਿੰਦੇ ਹਨ। ਸਰਕਾਰ ਅਤੇ ਬੋਰਡ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਵਲੋਂ ਲੜਕੀ ਦੇ ਵਿਆਹ ਮੌਕੇ ਦਿੱਤੀ ਜਾਣ ਵਾਲੀ ਆਸ਼ੀਰਵਾਦ ਸ਼ਗਨ ਸਕੀਮ ਵਾਂਗ ਹੀ ਇਸ ਸਕੀਮ ਦਾ ਲਾਭ ਦਿੱਤਾ ਜਾਵੇ। ਜਾਂ ਅਨੁਸੂਚਿਤ ਜਾਤੀ ਦੇ ਗ਼ਰੀਬ ਲੋਕਾਂ ਲਈ ਵਿਆਹ ਦੀ ਰਜਿਸਟ੍ਰੇਸ਼ਨ ਮੁਫ਼ਤ ਕੀਤੀ ਜਾਵੇ ਤਾਂ ਜੋ ਉਸਾਰੀ ਕਿਰਤੀ ਇਸ ਸਕੀਮ ਦਾ ਭਰਪੂਰ ਲਾਭ ਉਠਾ ਸਕਣ।

-ਅੰਗਰੇਜ਼ ਸਿੰਘ ਵਿੱਕੀ
ਪਿੰਡ : ਡਾਕ: ਕੋਟ ਗੁਰੂ (ਬਠਿੰਡਾ)।

ਇਨਾਮ-ਸਨਮਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1990 ਵਿਚ ਪ੍ਰੋ: ਹਰਬੰਸ ਸਿੰਘ ਨੂੰ ਸਨਮਾਨਿਤ ਕੀਤਾ। ਟੌਹੜਾ ਸਾਹਿਬ ਤੇ ਬਾਦਲ ਸਾਹਿਬ ਆਏ। ਮਾਣ ਪੱਤਰ, ਸ਼ਾਲ ਅਤੇ ਸਵਾ ਲੱਖ ਦਾ ਚੈੱਕ ਅਰਪਣ ਕੀਤਾ। ਪ੍ਰੋ: ਸਾਹਿਬ ਪੈਸੇ ਨਹੀਂ ਲਿਆ ਕਰਦੇ ਸਨ। ਸਤਿਕਾਰ ਨਾਲ ਚੈੱਕ ਵਾਪਸ ਕਰ ਦਿੱਤਾ। ਮੈਂ ਕਿਸੇ ਸੈਮੀਨਾਰ 'ਤੇ ਦਿੱਲੀ ਗਿਆ। ਕੌਮੀ ਏਕਤਾ ਰਿਸਾਲੇ ਵਾਲੇ ਰਾਜਿੰਦਰ ਸਿੰਘ ਭਾਟੀਆ ਮਿਲੇ। ਇਨਾਮ ਸਨਮਾਨ ਬਾਰੇ ਪੁੱਛਣ ਲੱਗੇ। ਮੈਂ ਦੱਸਿਆ ਸਭ ਜਾਣਦੇ ਨੇ ਪ੍ਰੋਫੈਸਰ ਸਾਹਿਬ ਪੈਸੇ ਨਹੀਂ ਲੈਂਦੇ। ਭਾਟੀਆ ਕਹਿੰਦਾ ਤੁਸੀਂ ਸਾਰੇ ਸਿਰੇ ਦੇ ਮੂਰਖ ਹੋ। ਜੇ ਪੱਕਾ ਪਤਾ ਹੈ ਪੈਸੇ ਮੋੜ ਦੇਣਗੇ ਫਿਰ ਸਵਾ ਕਰੋੜ ਨਾਲ ਸਨਮਾਨਿਤ ਕਰਦੇ। ਇਹ ਗੱਲ ਤਾਂ ਯਾਦ ਆਈ ਕਿ ਪੰਜਾਬ ਸਰਕਾਰ ਨੇ ਜੇ ਸ਼੍ਰੋਮਣੀ ਸਾਹਿਤਕਾਰਾਂ ਨੂੰ ਪੈਸੇ ਦੇਣੇ ਹੀ ਨਹੀਂ ਸਨ ਤਾਂ ਪੰਜ-ਪੰਜ ਲੱਖ ਦਾ ਐਲਾਨ ਕਰਨ ਦੀ ਥਾਂ ਪੰਜ-ਪੰਜ ਕਰੋੜ ਦੇਣ ਦਾ ਐਲਾਨ ਕਰਦੀ।

-ਡਾ. ਹਰਪਾਲ ਸਿੰਘ ਪੰਨੂੰ, ਬਠਿੰਡਾ।

ਸਰਕਾਰ ਦੀਆਂ ਗ਼ਲਤ ਨੀਤੀਆਂ

ਅਪ੍ਰੈਲ ਦੇ ਮਹੀਨੇ ਹਰ ਸਾਲ ਕਣਕ ਦੀ ਕਟਾਈ ਦੇ ਸਮੇਂ ਆਈ.ਪੀ.ਐਲ. ਸ਼ੁਰੂ ਹੁੰਦਾ ਹੈ। ਆਈ.ਪੀ.ਐਲ. ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਹੀ ਇੰਤਜ਼ਾਮ ਬੜੀ ਚੰਗੀ ਤਰ੍ਹਾਂ ਕਰ ਲਏ ਜਾਂਦੇ ਹਨ। ਖਿਡਾਰੀ ਕਿਹੜੇ ਹੋਟਲ ਵਿਚ ਰਹਿਣਗੇ ਅਤੇ ਕਿਹੜੀ ਕੰਪਨੀ ਦੇ ਜਹਾਜ਼ ਵਿਚ ਸਫ਼ਰ ਕਰਨਗੇ। ਖਿਡਾਰੀਆਂ ਨੂੰ ਕਿਹੜੀ ਕੰਪਨੀ ਦੀਆਂ ਬੱਸਾਂ ਏਅਰਪੋਰਟ ਤੋਂ ਮੈਦਾਨ ਤੱਕ ਲੈ ਕੇ ਜਾਣਗੀਆਂ।
ਜੇਕਰ ਮੈਦਾਨ ਵਿਚ ਮੈਚ ਚਲਦੇ ਸਮੇਂ ਮੀਂਹ ਆ ਜਾਵੇ ਤਾਂ ਮੈਦਾਨ ਨੂੰ ਢਕਣ ਲਈ ਸੌ-ਸੌ ਬੰਦਾ ਬਾਕਾਇਦਾ ਪਹਿਲਾਂ ਹੀ ਤਿਆਰ ਹੁੰਦਾ ਹੈ। ਕਦੇ ਇਹ ਖ਼ਬਰ ਨਹੀਂ ਆਈ ਕਿ ਆਈ.ਪੀ.ਐਲ. ਸ਼ੁਰੂ ਹੋ ਗਿਆ ਹੈ ਅਤੇ ਅਜੇ ਤੱਕ ਤਰਪਾਲਾਂ ਨਹੀਂ ਮਿਲੀਆਂ। ਜੇਕਰ ਤੁਸੀਂ ਮੈਦਾਨ ਵਿਚ ਮੋਬਾਈਲ 'ਤੇ ਲਾਈਵ ਕਰਦੇ ਹੋ ਤਾਂ ਸੈਂਸਰ ਲੱਗੇ ਹੋਏ ਹਨ। ਤੁਹਾਡਾ ਫੋਨ ਲਾਈਵ ਨਹੀਂ ਹੋਏਗਾ। ਇਸ ਦਾ ਮਤਲਬ ਹੈ ਨਾ ਤਾਂ ਕ੍ਰਿਕਟ ਦੀ ਖੇਡ ਨੂੰ ਉਹ ਲੀਕ ਹੋਣ ਦੇਣਾ ਚਾਹੁੰਦੇ ਹਨ ਅਤੇ ਨਾ ਹੀ ਮੁਫ਼ਤ ਵਿਚ ਕਿਸੇ ਨੂੰ ਦੇਖਣ ਦੇਣਾ ਚਾਹੁੰਦੇ ਹਨ। ਦੂਜੇ ਪਾਸੇ ਉਸੇ ਸਮੇਂ ਉਸੇ ਦੇਸ਼ ਦੀ ਸਰਕਾਰ ਦੁਆਰਾ ਮੰਡੀਆਂ ਵਿਚ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ, ਜਿਸ ਨਾਲ ਕਿਸਾਨ ਦੇ ਅਨਾਜ ਨੂੰ ਛੇਤੀ ਤੋਂ ਛੇਤੀ ਸਾਂਭਿਆ ਤੇ ਬਚਾਇਆ ਜਾਵੇ। ਮੀਂਹ ਆਉਣ ਸਮੇਂ ਕੋਈ ਤਰਪਾਲਾਂ ਵੀ ਨਹੀਂ ਹੁੰਦੀਆਂ। ਜੇਕਰ ਹੁੰਦੀਆਂ ਹਨ, ਤਾਂ ਉਹ ਵੀ ਪਾਟੀਆਂ ਪੁਰਾਣੀਆਂ ਹੁੰਦੀਆਂ ਹਨ। ਕੀ ਕਿਸਾਨ ਨੂੰ ਇਕ ਤਰਪਾਲ ਵੀ ਨਹੀਂ ਦਿੱਤੀ ਜਾ ਸਕਦੀ? ਜੇਕਰ ਸੱਚਮੁੱਚ ਹੀ ਕਿਸਾਨਾਂ ਦੇ ਮਦਦਗਾਰ ਹੋਣ ਉਨ੍ਹਾਂ ਨੂੰ ਤਾਂ ਫ਼ਸਲ ਪੱਕਣ ਤੋਂ ਪਹਿਲਾਂ ਹੀ ਬਾਰਦਾਨਾ ਅਤੇ ਤਰਪਾਲਾਂ ਲੈ ਕੇ ਕਿਸਾਨਾਂ ਦੀ ਉਡੀਕ ਕਰਨੀ ਚਾਹੀਦੀ ਹੈ। ਕਿਸਾਨ ਆਉਣਗੇ ਤਾਂ ਅਸੀਂ ਉਨ੍ਹਾਂ ਦਾ ਅਨਾਜ ਸਾਂਭਾਂਗੇ। ਇਕ ਖੇਡ ਪੂਰੇ ਦੇਸ਼ ਲਈ ਜ਼ਰੂਰੀ ਹੈ ਪਰ ਅਨਾਜ ਜ਼ਰੂਰੀ ਨਹੀਂ। ਕ੍ਰਿਕਟ ਮੈਚ ਕਿਸੇ ਵੀ ਪਲੇਟਫਾਰਮ 'ਤੇ ਮੁਫ਼ਤ ਲੀਕ ਨਹੀਂ ਹੋਣ ਦਿੱਤਾ ਜਾਂਦਾ ਪਰ ਕਿਸਾਨ ਦਾ ਅਨਾਜ ਮੰਡੀਆਂ ਵਿਚ ਅਵਾਰਾ ਪਸ਼ੂ ਖਾ ਜਾਂਦੇ ਹਨ। ਧੁੱਪਾਂ ਬਰਸਾਤਾਂ ਦੀ ਭੇਟ ਚੜ੍ਹ ਜਾਂਦਾ ਹੈ। ਕਿਸਮਤ ਵਾਲਾ ਹੀ ਉਹ ਅਨਾਜ ਦਾ ਦਾਣਾ ਹੁੰਦਾ ਹੈ ਜੋ ਸਰਕਾਰੀ ਬੋਰੀ ਵਿਚ ਪੈਕ ਹੋ ਜਾਂਦਾ ਹੈ, ਨਹੀਂ ਤਾਂ ਬਹੁਤੇ ਦਾਣੇ ਤਾਂ ਸਮੇਂ ਦੀ ਸਰਕਾਰ ਦੀਆਂ ਨੀਤੀਆਂ ਦੀ ਭੇਟ ਚੜ੍ਹ ਜਾਂਦੇ ਹਨ।\

-ਤੇਜਿੰਦਰ ਸ਼ਰਮਾ
ਲਾਇਬ੍ਰੇਰੀਅਨ।

ਧਰਤੀ ਦਾ ਸਤਿਕਾਰ

ਪਿਛਲੇ ਦਿਨੀਂ 'ਅਜੀਤ' ਅਖ਼ਬਾਰ 'ਚ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਇਕ ਲੇਖ 'ਆਓ, ਧਰਤੀ ਦਾ ਅਦਬ ਕਰੀਏ' ਪੜ੍ਹ ਕੇ ਪਾਠਕਾਂ ਨੂੰ ਵਾਤਾਵਰਨ ਸਬੰਧੀ ਖੋਜ ਭਰਪੂਰ ਜਾਣਕਾਰੀ ਮਿਲੀ। ਵਿਕਾਸ ਦੀ ਦੌੜ 'ਚ ਮਨੁੱਖ ਨੇ ਕੁਦਰਤ ਨੂੰ ਅਣਗੌਲਿਆ ਕਰਕੇ ਕੁਦਰਤੀ ਸਿਸਟਮ ਦੇ ਉਲਟ ਚੱਲਣਾ ਸ਼ੁਰੂ ਕਰ ਦਿੱਤਾ, ਜਿਸ ਦਾ ਨਤੀਜਾ ਸਾਡੇ ਸਾਰਿਆਂ ਦੇ ਸਾਹਮਣੇ ਹੈ, ਦੂਰੀਆਂ ਤੇ ਬੇਸ਼ੁਮਾਰ ਬਿਮਾਰੀਆਂ ਫੈਲੀਆਂ ਹਨ। ਕੋਈ ਵੀ ਵਿਅਕਤੀ ਅਜਿਹਾ ਨਹੀਂ ਜਿਹੜਾ ਇਹ ਕਹਿ ਦੇਵੇ ਕਿ ਮੈਂ ਬਿਲਕੁਲ ਤੰਦਰੁਸਤ ਰਿਸ਼ਟ-ਪੁਸ਼ਟ ਹਾਂ। ਇਹ ਬਿਮਾਰੀਆਂ ਕਿਤੇ ਬਾਹਰੋਂ ਨਹੀਂ ਆਈਆਂ, ਮਨੁੱਖ ਦੁਆਰਾ ਕੀਤੀ ਗਈ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਬਿਮਾਰੀਆਂ ਦੇ ਰੂਪ 'ਚ ਸਾਨੂੰ ਭੁਗਤਣਾ ਪੈ ਰਿਹਾ ਹੈ।
ਆਓ, ਅਸੀਂ ਸਾਰੇ ਰਲਮਿਲ ਕੇ ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ ਲਈ ਇਕ ਵਿਸ਼ਵ ਪੱਧਰੀ ਮੁਹਿੰਮ ਚਲਾਈਏ, ਜਿਸ ਨਾਲ ਅਸੀਂ ਆਪਣੀ ਹਰੀ-ਭਰੀ ਧਰਤੀ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇਸ ਨੂੰ ਤੰਦਰੁਸਤ ਰੱਖਣ 'ਚ ਯੋਗਦਾਨ ਪਾਈਏ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵਡਮੁੱਲਾ ਤੋਹਫ਼ਾ ਸਾਫ਼ ਤੇ ਸ਼ੁੱਧ ਵਾਤਾਵਰਨ ਦੇ ਕੇ ਜਾਈਏ।

-ਮਨਜੀਤ ਕੌਰ ਸੂਦ ਆਲੋਵਾਲ
ਸ਼ਹੀਦ ਭਗਤ ਸਿੰਘ ਨਗਰ।Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX