ਤਾਜਾ ਖ਼ਬਰਾਂ


ਨਵੀਂ ਦਿੱਲੀ : ਮੋਰੀ ਗੇਟ ਇਕ ਘਰ 'ਚ ਸਲੰਡਰ ਫਟਣ ਨਾਲ ਧਮਾਕਾ , ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪੁੱਜੀਆਂ
. . .  1 day ago
ਸੰਤਰਾਗਾਛੀ ਜੰਕਸ਼ਨ 'ਤੇ ਹੋਏ ਹਾਦਸੇ ਦੇ ਪੀੜਤਾਂ ਦਾ ਹਾਲ ਜਾਣਨ ਲਈ ਪੁੱਜੀ ਮਮਤਾ ਬੈਨਰਜੀ
. . .  1 day ago
ਬੱਚਿਆਂ ਸਮੇਤ ਸਰਹਿੰਦ ਨਹਿਰ 'ਚ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਬਰਾਮਦ
. . .  1 day ago
ਫ਼ਤਿਹਗੜ੍ਹ ਸਾਹਿਬ, 23 ਅਕਤੂਬਰ (ਅਰੁਣ ਅਹੂਜਾ) - ਸਰਹਿੰਦ ਦੇ ਫਲੋਟਿੰਗ ਰੇਸਤਰਾਂ ਤੋਂ ਭਾਖੜਾ ਨਹਿਰ 'ਚ ਕਥਿਤ ਤੌਰ 'ਤੇ ਆਪਣੇ ਦੋ ਬੱਚਿਆਂ ਸਮੇਤ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਗੋਤਾਖੋਰਾਂ ਨੇ ਬਰਾਮਦ ਕਰ ਲਈ ...
ਪੱਛਮੀ ਬੰਗਾਲ ਦੇ ਸੰਤਰਾਗਾਛੀ ਜੰਕਸ਼ਨ ਦੇ ਫੁੱਟ ਓਵਰ ਬ੍ਰਿਜ 'ਤੇ ਮੱਚੀ ਭਗਦੜ 'ਚ 14 ਜ਼ਖ਼ਮੀ
. . .  1 day ago
50 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਸਬ ਇੰਸਪੈਕਟਰ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 23 ਅਕਤੂਬਰ - ਐਂਟੀ ਕੁਰੱਪਸ਼ਨ ਬਿਉਰੋ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਮੀਰ ਚੌਂਕ ਪੁਲਸ ਥਾਣੇ ਦੇ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਇੱਕ...
ਸਿੰਗਾਪੁਰ ਦੇ ਲਾਪਤਾ ਪੈਰਾਗਲਾਈਡਰ ਦੀ ਮਿਲੀ ਲਾਸ਼
. . .  1 day ago
ਸ਼ਿਮਲਾ, 23 ਅਕਤੂਬਰ - ਬੈਜਨਾਥ ਦੇ ਐੱਸ.ਡੀ.ਐਮ ਵਿਕਾਸ ਸ਼ੁਕਲਾ ਨੇ ਦੱਸਿਆ ਕਿ ਸਿੰਗਾਪੁਰ ਦਾ ਪੈਰਾਗਲਾਈਡਰ, ਜੋ ਕਿ ਬੀਤੇ ਦਿਨ ਲਾਪਤਾ ਹੋ ਗਿਆ ਸੀ, ਉਸ ਦੀ ਲਾਸ਼ ਬਰਾਮਦ...
ਰਾਜੌਰੀ : ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਆਵਾਜਾਈ ਲਈ ਬੰਦ
. . .  1 day ago
ਸ੍ਰੀਨਗਰ, 23 ਅਕਤੂਬਰ - ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਕਸ਼ਮੀਰ ਦੇ ਰਾਜੌਰੀ ਦਾ ਮੁਗਲ ਰੋਡ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ...
ਦੁਬਈ 'ਚ ਅਕਾਲ ਚਲਾਣਾ ਕਰ ਗਏ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  1 day ago
ਰਾਜਾਸਾਂਸੀ, 23 ਅਕਤੂਬਰ (ਹੇਰ,ਖੀਵਾ ) - ਦੁਬਈ 'ਚ ਆਪਣੀ ਜਾਨ ਗਵਾ ਬੈਠੇ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਅੰਬ ਨੰਗਲ ਨਾਲ ਸਬੰਧਿਤ 46 ਸਾਲਾਂ ਨਿਰਮਲ ਸਿੰਘ ਪੁੱਤਰ ਸੋਹਨ ਸਿੰਘ...
ਅੰਮ੍ਰਿਤਸਰ 'ਚ 26 ਅਕਤੂਬਰ ਨੂੰ ਛੁੱਟੀ ਦਾ ਐਲਾਨ
. . .  1 day ago
ਅਜਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 26 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ/ਕਾਰਪੋਰੇਸ਼ਨ ਅਤੇ...
5 ਨਵੰਬਰ ਨੂੰ ਕੈਪਟਨ ਨਾਲ ਬੈਠਕ ਕਰਨਗੀਆਂ ਅਧਿਆਪਕ ਜਥੇਬੰਦੀਆਂ
. . .  1 day ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅਧਿਆਪਕ ਯੂਨੀਅਨ ਵਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਨਾਲ ਮੁਲਾਕਾਤ ਕੀਤੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 14 ਫੱਗਣ ਨਾਨਕਸ਼ਾਹੀ ਸੰਮਤ 544
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ

ਪਰਵਾਸੀ ਸਮਸਿਆਵਾਂ

20-2-2013

 ਗੱਲ ਰੇਲ ਟਿਕਟਾਂ ਦੀ

ਮੈਂ ਪਿਛਲੇ 1 ਹਫ਼ਤੇ ਤੋਂ ਦਿੱਲੀ ਤੋਂ ਲੁਧਿਆਣੇ ਤੱਕ ਦੀ ਰੇਲ ਟਿਕਟ ਬੁੱਕ ਕਰਨ ਦਾ ਯਤਨ ਕਰ ਰਿਹਾ ਹਾਂ। ਮੈਂ ਆਈ. ਆਰ. ਸੀ. ਟੀ. ਸੀ. ਨੂੰ ਈਮੇਲ ਵੀ ਭੇਜੀ ਪਰ ਉਨ੍ਹਾਂ ਨੇ ਮੇਰੀ ਕੋਈ ਮਦਦ ਨਹੀਂ ਕੀਤੀ। ਭਾਰਤੀ ਪਤੇ ਅਤੇ ਮੋਬਾਈਲ ਨੰਬਰ ਤੋਂ ਬਿਨਾਂ ਟਿਕਟ ਬੁੱਕ ਨਹੀਂ ਹੁੰਦੀ ਜੋ ਕਿ ਮੇਰੇ ਕੋਲ ਨਹੀਂ ਹੈ। ਜਦੋਂ ਮੈਂ ਆਪਣੇ ਖਾਤੇ ਵਿਚ ਲਾਗ ਕਰਨਾ ਚਾਹਿਆ ਤਾਂ 'ਐਰਰ' ਆਉਂਦੀ। ਮੈਂ ਪਾਸਵਰਡ ਦੁਬਾਰਾ ਸੈੱਟ ਕਰਨ ਲਈ ਕਿਹਾ ਤਾਂ ਉਨ੍ਹਾਂ ਪਾਸਵਰਡ ਹੀ ਬਦਲ ਦਿੱਤਾ ਜੋ ਕੰਮ ਹੀ ਨਹੀਂ ਕਰਦਾ। ਮੈਂ 2 ਟਿਕਟਾਂ ਹੀ ਬੁੱਕ ਕਰਾਉਣਾ ਚਾਹੁੰਦਾ ਹਾਂ ਪਰ ਭਾਰਤ ਵਿਚ ਅਜਿਹਾ ਹੋਣਾ ਵੀ ਅਸੰਭਵ ਜਾਪਦਾ ਹੈ।

ਗੁਰਪ੍ਰੀਤ
ਬਰੈਂਪਟਨ
ਕੈਨੇਡਾ
Email : ggpgill@yahoo.com

 

15-2-2013

 ਕਿਉਂ?
ਭਾਰਤ ਵਿਚ 'ਫਾਂਸੀ' ਸਿਰਫ ਘੱਟ ਗਿਣਤੀਆਂ ਲਈ ਹੀ ਕਿਉਂ ਹੈ? ਅੱਤਵਾਦੀਆਂ ਦੇ ਪੈਦਾ ਹੋਣ ਦੇ ਕਾਰਨਾਂ ਲਈ ਕੌਣ ਜ਼ਿੰਮੇਵਾਰ ਹੈ? ਬਾਬਰੀ ਮਸਜਿਦ ਢਾਹੁਣ ਵਾਲਿਆਂ ਅਤੇ 1984 ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਹੁਣ ਤੱਕ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ? ਕੀ ਭਾਰਤ ਦੇ ਸਿਆਸੀ ਪ੍ਰਬੰਧ ਦੇ ਨਾਲ-ਨਾਲ ਨਿਆਇਕ ਪ੍ਰਬੰਧ 'ਚ ਵੀ ਵਿਤਕਰਾ ਭਾਰੂ ਹੈ? ਮੈਂ ਕਿਸੇ ਤਰ੍ਹਾਂ ਦੀ ਹਿੰਸਾ ਦੇ ਹੱਕ ਵਿਚ ਨਹੀਂ ਪਰ ਕੁਝ ਸਹੀ ਸਵਾਲਾਂ ਦੇ ਸਹੀ ਜਵਾਬ ਮਿਲਣੇ ਜ਼ਰੂਰੀ ਹਨ।

ਸਤਵਿੰਦਰ ਸਿੰਘ
ਕੈਨੇਡਾ

Email : satkhunkhun@hotmail.com

ਆਸਟ੍ਰੇਲੀਆ ਤੇ ਅੰਗਰੇਜ਼ੀ
ਮੈਂ 5 ਸਾਲ ਤੋਂ ਆਸਟ੍ਰੇਲੀਆ ਵਿਚ ਹਾਂ। ਇਹ ਇਕ ਬਹੁਤ ਵਧੀਆ ਦੇਸ਼ ਹੈ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਸਟ੍ਰੇਲੀਆ ਜ਼ਰੂਰ ਆਓ ਪਰ ਅੰਗਰੇਜ਼ੀ ਸਿੱਖ ਕੇ।

ਗੁਰਪ੍ਰੀਤ
ਐਡੀਲੈਡ
ਆਸਟ੍ਰੇਲੀਆ

Email : Gurpreet13884@gmail.com

ਪਰਵਾਸੀ ਸਮਸਿਆਵਾਂ 10-2-2013

 ਰੇਤ ਸਬੰਧੀ ਘਾਲਾ-ਮਾਲਾ

ਮੇਰੇ ਭਾਰਤ ਵਿਚਲੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਉਧਾਰੀ ਲਈ ਲੋੜੀਂਦੀ ਰੇਤ 10,000 ਰੁਪਏ ਪ੍ਰਤੀ ਟਰਾਲੀ ਮਿਲ ਰਹੀ, ਜੋ ਕਿ ਅੱਧੀ ਰਾਤ ਨੂੰ ਰਾਤ ਦੇ ਹਨੇਰੇ ਵਿਚ ਲਾਹੀ ਜਾਂਦੀ ਹੈ। ਇਹ ਸਭ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਕਿਵੇਂ ਸੰਭਵ ਹੈ। ਪਿਛਲੇ ਸਾਲ ਇਕ ਟਰਾਲੀ 1000 ਰੁਪਏ ਦੀ ਮਿਲਦੀ ਸੀ। ਹੁਣ ਅਜਿਹਾ ਇਸ ਲਈ ਹੋ ਰਿਹਾ ਹੈ ਕਿ ਪੈਸੇ ਕਈ ਜੇਬਾਂ ਵਿਚ ਜਾਂਦੇ ਹਨ। 'ਮੇਰਾ ਭਾਰਤ ਮਹਾਨ' ਵਿਚ ਸਰਕਾਰੀ ਵਿਭਾਗਾਂ ਵਿਚਲਾ ਭ੍ਰਿਸ਼ਟਾਚਾਰ ਹੁਣ ਇਕ ਆਮ ਵਰਤਾਰਾ ਹੋ ਗਿਆ ਹੈ।

ਦਰਸ਼ਨ ਸਿੰਘ ਧਾਲੀਵਾਲ
ਕੈਲਗਰੀ, ਕੈਨੇਡਾ
Email: darshan1840@gmail.com

8-2-2013

 ਮਾਪਿਆਂ ਨੂੰ ਅਪੀਲ
ਮੈਂ ਸਭ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਣੀਆਂ ਧੀਆਂ ਦੇ ਵਿਆਹ ਤੋਂ ਪਹਿਲਾਂ ਮਾਂ-ਬਾਪ ਨੂੰ ਮੁੰਡੇ ਬਾਰੇ ਸਭ ਕੁਝ ਪਤਾ ਕਰਨਾ ਚਾਹੀਦਾ ਹੈ। ਸਪੇਨ ਵਿਚ ਬਹੁਤ ਸਾਰੀਆਂ ਵਿਆਹੁਤਾ ਲੜਕੀਆਂ ਅਤੇ ਦੋ-ਦੋ, ਚਾਰ-ਚਾਰ ਬੱਚਿਆਂ ਦੀਆਂ ਮਾਵਾਂ ਦਰ-ਦਰ ਧੱਕੇ ਖਾ ਰਹੀਆਂ ਹਨ। ਇਥੋਂ ਦੀ ਸਰਕਾਰ ਬਹੁਤ ਮਦਦ ਕਰ ਰਹੀ ਹੈ। ਮਾਂ-ਬਾਪ ਵਿਦੇਸ਼ ਦੇ ਨਾਂਅ ਕਰਕੇ ਹੀ ਆਪਣੀਆਂ ਧੀਆਂ ਦਾ ਵਿਆਹ ਕਰ ਦਿੰਦੇ ਹਨ। ਪਰ ਨਸ਼ਿਆਂ ਨੇ ਅਜਿਹੇ ਬਹੁਤ ਸਾਰੇ ਮੁੰਡੇ ਤੇ ਘਰ ਬਰਬਾਦ ਕੀਤੇ ਹੋਏ ਹਨ। ਸੋ, ਆਪਣੀ ਧੀ ਦਾ ਰਿਸ਼ਤਾ ਸੋਚ-ਸਮਝ ਕੇ ਹੀ ਕਰੋ।

-ਪਰਮਜੀਤ ਕੌਰ
ਫਲੋਰੀਡਾ, ਸਪੇਨ
Email : kaurparmjit38@yahoo.com

 

1-2-2013

 ਅਫ਼ਗ਼ਾਨਿਸਤਾਨ ਨਾ ਆਓ
ਮੈਂ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ 'ਆਰਮੀ ਬੇਸ' ਵਿਚ ਕੰਮ ਕਰਨ ਲਈ ਅਫ਼ਗ਼ਾਨਿਸਤਾਨ ਨਾ ਆਓ, ਕਿਉਂਕਿ 2013 ਵਿਚ ਸਾਰੇ ਬੇਸ ਬੰਦ ਹੋ ਰਹੇ ਹਨ। ਹੁਣ ਇਥੇ ਆਉਣ ਲਈ ਤੁਸੀਂ ਆਪਣੇ ਪੈਸੇ ਖਰਾਬ ਨਾ ਕਰੋ। ਅਸੀਂ 'ਆਰਮੀ ਬੇਸ' ਵਿਚ ਕੰਮ ਕਰਦੇ ਹਾਂ। ਸਾਨੂੰ ਵੀ ਜੂਨ ਤੱਕ ਵਾਪਸ ਚਲੇ ਜਾਣ ਲਈ ਕਹਿ ਦਿੱਤਾ ਹੈ।


ਮਨਜੀਤ ਸਿੰਘ
ਅਫ਼ਗਾਨਿਸਤਾਨ
E-mail: s.manjit1989@gmail.com

 

22-1-2013

 ਅਫ਼ਗ਼ਾਨਿਸਤਾਨ ਵਿਚਲੇ ਫ਼ੌਜੀ ਕੈਂਪ

ਮੈਂ ਕਹਿਣਾ ਚਾਹੁੰਦਾ ਹਾਂ ਕਿ ਜੋ ਸ਼ਾਕਾਹਾਰੀ ਹੈ ਉਸ ਨੂੰ ਅਫ਼ਗਾਨਿਸਤਾਨ ਵਿਚਲੇ ਫ਼ੌਜੀ ਕੈਂਪਾਂ ਵਿਚ ਨੌਕਰੀ ਲਈ ਨਹੀਂ ਆਉਣਾ ਚਾਹੀਦਾ ਕਿਉਂਕਿ ਇਥੇ ਸਿਰਫ਼ ਮਾਸਾਹਾਰੀ ਭੋਜਨ ਮਿਲਦਾ ਹੈ, ਸ਼ਾਕਾਹਾਰੀ ਭੋਜਨ ਬਹੁਤ ਘੱਟ ਮਿਲਦਾ ਹੈ। ਜੋ ਮਿਲਦਾ ਵੀ ਹੈ ਉਹ ਬਿਲਕੁਲ ਸਵਾਦ ਨਹੀਂ ਹੁੰਦਾ। ਸੋ, ਇਥੇ ਸੋਚ-ਸਮਝ ਕੇ ਆਓ। ਉਂਜ ਇਥੇ ਨੌਕਰੀ ਵਧੀਆ ਹੈ।

ਮਨਜੀਤ ਸਿੰਘ
ਅਫ਼ਗਾਨਿਸਤਾਨ

ਪ੍ਰਵਾਸੀ ਸਮੱਸਿਆਵਾਂ-21-1-2013

 ਸਵਾਗਤਯੋਗ ਖ਼ਬਰ

ਮੈਂ ਤੁਹਾਡਾ ਪੱਕਾ ਪਾਠਕ ਹਾਂ। ਬੀਤੇ ਦਿਨੀਂ ਮਿੰਨੀ ਬੱਸਾਂ ਵਿਚ ਚਲਦੇ ਅਸ਼ਲੀਲ ਗੀਤਾਂ ਵਿਰੁੱਧ ਛਪੀ ਖ਼ਬਰ ਸਵਾਗਤਯੋਗ ਹੈ। ਅੱਜਕਲ੍ਹ ਬਹੁਤ ਸਾਰੀਆਂ ਬੱਸਾਂ ਵਿਚ ਉੱਚੀ ਆਵਾਜ਼ 'ਚ ਅਸ਼ਲੀਲ ਗੀਤ ਚਲਾਏ ਜਾਂਦੇ ਹਨ। ਇਹ ਰੁਝਾਨ ਹਰ ਹਾਲ ਵਿਚ ਰੁਕਣਾ ਚਾਹੀਦਾ ਹੈ। ਮੈਨੂੰ ਖੁਸ਼ੀ ਹੋਵੇਗੀ ਜੇ ਤੁਸੀਂ ਇਹ ਖ਼ਬਰ ਦੁਬਾਰਾ ਪ੍ਰਕਾਸ਼ਿਤ ਕਰੋ ਅਤੇ ਅਜਿਹੇ ਗੀਤਾਂ 'ਤੇ ਪਾਬੰਦੀ ਲੱਗਣੀ ਯਕੀਨੀ ਬਣਾਓ।

ਹਰਪ੍ਰੀਤ ਸਿੰਘ
ਬਰਤਾਨੀਆ
Email: Harpreetdehal@hotmail.co.uk

ਦੂਤਾਵਾਸ ਦਾ ਰਵੱਈਆ

ਸਾਡੀ ਸਮੱਸਿਆ ਇਹੀ ਹੈ ਕਿ ਸਾਡਾ ਦੂਤਾਵਾਸ ਹੀ ਸਾਡਾ ਸਾਥ ਨਹੀਂ ਦਿੰਦਾ, ਜੇ ਕੋਈ ਯੂਰਪ ਦੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਸਾਡਾ ਦੂਤਾਵਾਸ ਉਸ ਨੂੰ ਕੋਈ ਪਾਸਪੋਰਟ ਜਾਂ ਹੋਰ ਲੋੜੀਂਦੇ ਦਸਤਾਵੇਜ਼ ਨਹੀਂ ਦਿੰਦਾ। ਸਰਕਾਰ ਨੂੰ ਅਪੀਲ ਹੈ ਕਿ ਉਹ ਦੂਤਾਵਾਸ ਦੇ ਮਾਮਲੇ ਨੂੰ ਜਵਾਬਦੇਹ ਬਣਾਏ।

ਗੁਰਪ੍ਰੀਤ ਸਿੰਘ
ਵਿਆਨਾ, ਅਸਟਰੀਆ
Email: randhawaboy77777@gmail.com

ਨਿਊਜ਼ੀਲੈਂਡ ਆਉਣ ਲਈ....

ਮੈਂ ਨਿਊਜ਼ੀਲੈਂਡ ਵਿਚ ਪਿਛਲੇ 5 ਸਾਲ ਤੋਂ ਰਹਿ ਰਿਹਾ ਹਾਂ। ਜੇ ਤੁਸੀਂ ਨਿਊਜ਼ੀਲੈਂਡ ਆਉਣਾ ਚਾਹੁੰਦੇ ਹੋ ਤਾਂ ਗਰੈਜੂਏਸ਼ਨ ਦੀ ਡਿਗਰੀ ਪੂਰੀ ਕਰਕੇ ਆਉ ਅਤੇ ਕੰਮ ਦਾ ਵੀ ਢੁਕਵਾਂ ਤਜਰਬਾ ਹਾਸਿਲ ਕਰਕੇ ਆਉ। ਇਸ ਤੋਂ ਬਿਨਾਂ ਕੰਮ ਅਤੇ ਪੀ. ਆਰ. ਮਿਲਣੀ ਮੁਸ਼ਕਿਲ ਹੈ। ਤੁਸੀਂ ਇਮੀਗਰੇਸ਼ਨ ਨਿਊਜ਼ੀਲੈਂਡ ਦੀ ਵੈੱਬਸਾਈਟ 'ਤੇ ਸਰਚ ਕਰ ਸਕਦੇ ਹੋ ਕਿ ਕਿਹੜੀ ਪੜ੍ਹਾਈ ਰਾਹੀਂ ਪੀ. ਆਰ. ਮਿਲ ਸਕਦੀ ਹੈ। ਪਰ ਕਦੇ ਭੁੱਲ ਕੇ ਵੀ ਕਿਸੇ ਏਜੰਟ 'ਤੇ ਭਰੋਸਾ ਨਾ ਕਰੋ।

ਜਿੰਦਾ ਸਰਾਏ
ਵੈਲਿੰਗਟਨ ਨਿਊਜ਼ੀਲੈਂਡ
Email: s.harry86@yahoo.co.nz

ਵਿਗੜਿਆ ਅਕਸ

ਮੈਂ ਰੋਜ਼ਾਨਾ 'ਅਜੀਤ' ਪੜ੍ਹਦੀ ਹਾਂ ਅਤੇ ਆਪਣੇ ਦੇਸ਼ ਦੀਆਂ ਖ਼ਬਰਾਂ ਨਾਲ ਜੁੜੀ ਰਹਿੰਦੀ ਹਾਂ। ਹਰੇਕ ਨੂੰ ਆਪਣੇ ਦੇਸ਼ ਦੇ ਸੱਭਿਆਚਾਰ 'ਤੇ ਮਾਣ ਹੁੰਦਾ ਹੈ, ਜੋ ਮੈਨੂੰ ਵੀ ਹੈ। ਪਰ ਦਿੱਲੀ ਵਿਚ ਵਾਪਰੀ ਸ਼ਰਮਨਾਕ ਘਟਨਾ ਤੋਂ ਬਾਅਦ ਇਹ ਸਵਾਲ ਬਣ ਗਿਆ ਹੈ ਕਿ ਕੀ ਸੱਚੀਂ ਸਾਡਾ ਦੇਸ਼ ਮਹਾਨ ਹੈ? ਇਸ ਘਟਨਾ ਨੇ ਵਿਦੇਸ਼ਾਂ ਵਿਚ ਵੀ ਭਾਰਤੀਆਂ ਦੇ ਅਕਸ ਨੂੰ ਸੱਟ ਮਾਰੀ ਹੈ। ਲੋਕਾਂ ਦਾ ਇਹ ਵਿਚਾਰ ਬਣ ਗਿਆ ਹੈ ਕਿ ਭਾਰਤ ਵਿਚ ਔਰਤ ਦੀ ਇੱਜ਼ਤ ਨਹੀਂ ਹੁੰਦੀ। ਉਸ ਨੂੰ ਇਕ ਵਸਤ ਸਮਝਿਆ ਜਾਂਦਾ ਹੈ। ਲੋੜ ਹੈ ਅਜਿਹੀਆਂ ਘਟਨਾਵਾਂ 'ਤੇ ਸਖ਼ਤੀ ਨਾਲ ਰੋਕ ਲਾਉਣ ਦੀ ਤਾਂ ਕਿ ਔਰਤ ਦਾ ਮਾਣ-ਸਨਮਾਨ ਹੋਵੇ ਅਤੇ ਬਾਕੀ ਮੁਲਕਾਂ ਸਾਹਮਣੇ ਵੀ ਸਾਡਾ ਅਕਸ ਨਾ ਵਿਗੜੇ।

ਸ਼ੈਲੀ ਬੰਗਾ
ਕੈਨੇਡਾ
Email: s_banga17@yahoo.ca

 

ਪਰਵਾਸੀ ਸਮਸਿਆਵਾਂ

 ਵਰਕ ਪਰਮਿਟ ਬਿਨਾਂ ਨਾ ਆਓ
ਮੈਂ ਕਹਿਣਾ ਚਾਹੁੰਦਾ ਹਾਂ ਭਾਰਤ ਤੋਂ ਟੂਰਿਸਟ ਵੀਜ਼ੇ 'ਤੇ ਇਥੇ ਨਾ ਆਓ, ਸਗੋਂ ਵਰਕ ਪਰਮਿਟ ਲੈ ਕੇ ਹੀ ਆਓ। ਵਰਕ ਪਰਮਿਟ ਤੋਂ ਬਿਨਾਂ ਇਥੇ ਕੰਮ ਮਿਲ ਤਾਂ ਜਾਂਦਾ ਹੈ ਪਰ ਪੁਲਿਸ ਵੀ ਫੜ ਲੈਂਦੀ ਹੈ ਅਤੇ ਮਾਲਕ ਵੀ ਪੈਸੇ ਨਹੀਂ ਦਿੰਦੇ। ਜੇਕਰ ਆਉਣਾ ਹੀ ਹੈ ਤਾਂ ਵਰਕ ਪਰਮਿਟ 'ਤੇ ਹੀ ਆਓ।

ਸਤਪਾਲ ਸਿੰਘ
ਕੁਆਲਾਲੰਪਰ (ਮਲੇਸ਼ੀਆ)
Email : www.singhlucky538@yahoo.com

ਔਰਤਾਂ ਪ੍ਰਤੀ ਅਪਰਾਧ
ਭਾਰਤ ਵਿਚ ਔਰਤਾਂ ਪ੍ਰਤੀ ਅਪਰਾਧ ਵਧਣ ਦੇ ਕਈ ਕਾਰਨ ਹਨ। ਫ਼ਿਲਮਾਂ ਅਤੇ ਗੀਤਾਂ ਦਾ ਮਾੜਾ ਪ੍ਰਭਾਵ ਨੌਜਵਾਨਾਂ 'ਤੇ ਪੈਂਦਾ ਹੈ। ਬੱਚਾ ਜੋ ਦੇਖਦਾ ਹੈ, ਉਹੀ ਸਿੱਖਦਾ ਹੈ। ਲੜਕੀਆਂ ਨੂੰ ਵੀ ਆਪਣੇ ਪਹਿਰਾਵੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ, ਹਰ ਤਰ੍ਹਾਂ ਦੇ ਭੜਕਾਊ ਪਹਿਰਾਵੇ ਤੋਂ ਬਚਣਾ ਚਾਹੀਦਾ ਹੈ। ਗੀਤਾਂ ਆਦਿ ਰਾਹੀਂ ਸਮਾਜ ਨੂੰ ਸਹੀ ਸੇਧ ਦਿੱਤੀ ਜਾਣੀ ਚਾਹੀਦੀ ਹੈ, ਨਾ ਕਿ ਕੁਰਾਹੇ ਪਾਉਣਾ ਚਾਹੀਦਾ ਹੈ।

ਭੁਪਿੰਦਰ ਸਿੰਘ ਬੁਗਰਾ
ਦੁਬਈ (ਯੂ. ਏ. ਈ.)
Email : pinders123@yahoo.com

ਹੁਨਰ ਦਾ ਮਹੱਤਵ
'ਅਜੀਤ' ਦਾ ਬਹੁਤ-ਬਹੁਤ ਧੰਨਵਾਦ ਜੋ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਤੋਂ ਸਾਨੂੰ ਜਾਣੂ ਕਰਵਾਉਂਦਾ ਹੈ। ਇਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਮੁਲਕ ਵਿਚ ਕੀ ਹਾਲਾਤ ਹਨ। ਮੈਂ ਵੀ ਸਪੇਨ ਵਿਚ 2 ਸਾਲ ਵਿਹਲਾ ਰਹਿਣ ਕਰਕੇ ਤਣਾਅ ਵਿਚ ਸੀ। ਮੇਰੇ ਕੋਲ ਪੀ. ਆਰ. ਵੀ ਹੈ। ਮੈਂ ਭਾਰਤ ਵਿਚ ਫਰਿੱਜ ਰਿਪੇਅਰ ਦਾ ਕੰਮ ਕੀਤਾ ਸੀ। ਇਕ ਪਾਕਿਸਤਾਨੀ ਲੜਕੇ ਨੇ ਮੈਨੂੰ ਫਰਿੱਜ ਰਿਪੇਅਰ ਦੀ ਦੁਕਾਨ ਸ਼ੁਰੂ ਕਰਨ ਦੀ ਸਲਾਹ ਦਿੱਤੀ ਅਤੇ ਮੈਂ ਦੁਕਾਨ ਖੋਲ੍ਹ ਲਈ। ਅੱਜ ਮੇਰਾ ਕੰਮ ਖੂਬ ਚੱਲ ਰਿਹਾ ਹੈ। ਸੋ, ਇਥੇ ਉਨ੍ਹਾਂ ਵੀਰਾਂ ਨੂੰ ਹੀ ਆਉਣਾ ਚਾਹੀਦਾ ਹੈ ਜਿਨ੍ਹਾਂ ਕੋਲ ਕੋਈ ਹੁਨਰ ਹੋਵੇ।
ਗੁਰਨਾਮ ਸਿੰਘ ਕੰਗ ਸਾਹਬੂ

ਸਪੇਨ
Email : gamma.kang@yahoo.com

ਸਿੱਖੀ ਦੇ ਪ੍ਰਚਾਰ ਦੀ ਲੋੜ
ਨਿਊਜ਼ੀਲੈਂਡ, ਫਰਾਂਸ, ਜਰਮਨੀ, ਕੈਨੇਡਾ, ਬਰਤਾਨੀਆ ਅਤੇ ਇਟਲੀ ਆਦਿ ਦੇਸ਼ਾਂ ਵਿਚ ਗੁਰਪੁਰਬ ਮਨਾਏ ਜਾਣੇ ਬੜੀ ਖੁਸ਼ੀ ਦੀ ਗੱਲ ਹੈ। ਮੇਰੀ ਇਨ੍ਹਾਂ ਦੇਸ਼ਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਮੁਲਕਾਂ ਦੇ ਲੋਕਾਂ ਨੂੰ ਉਥੋਂ ਦੀ ਭਾਸ਼ਾ ਵਿਚ ਸਿੱਖ ਇਤਿਹਾਸ ਬਾਰੇ ਦੱਸਣ ਦੇ ਉਪਰਾਲੇ ਕਰਨ। ਸਿੱਖ ਇਤਿਹਾਸ ਪ੍ਰਤੀ ਜਾਣਕਾਰੀ ਦੀ ਘਾਟ ਕਾਰਨ ਹੀ ਵਿਦੇਸ਼ਾਂ ਵਿਚ ਸਿੱਖਾਂ ਨੂੰ ਸਮੱਸਿਆਵਾਂ ਆਉਂਦੀਆਂ ਹਨ। ਸ਼੍ਰੋਮਣੀ ਕਮੇਟੀ ਕਰੋੜਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਪ੍ਰਚਾਰ ਲਈ ਢੁਕਵੇਂ ਯਤਨ ਨਹੀਂ ਕਰ ਰਹੀ, ਜਦੋਂ ਕਿ ਇਸਾਈਆਂ ਨੇ ਬਾਈਬਲ ਨੂੰ 400 ਭਾਸ਼ਾਵਾਂ ਵਿਚ ਅਨੁਵਾਦ ਕਰਕੇ ਮੁਫ਼ਤ ਵੰਡਿਆ ਹੈ। ਭੁੱਲ-ਚੁੱਕ ਲਈ ਖਿਮਾਂ।

ਆਤਮਾ ਸਿੰਘ ਬਰਾੜ
ਬਰਤਾਨੀਆ
Email : atmabrar@yahoo.com

ਸ਼ਰਮ ਦੀ ਗੱਲ
ਦਿੱਲੀ ਵਿਚ ਮਾਸੂਮ ਲੜਕੀ ਨਾਲ ਜਬਰ-ਜਨਾਹ ਦੀ ਖ਼ਬਰ ਪੜ੍ਹ ਕੇ ਬੜਾ ਸਦਮਾ ਲੱਗਾ। ਉਸ ਦਾ ਕੀ ਕਸੂਰ ਸੀ? ਇਹ ਸਾਡੇ ਦੇਸ਼ ਲਈ ਸ਼ਰਮ ਦੀ ਗੱਲ ਹੈ ਕਿ ਇਥੇ ਔਰਤਾਂ ਸੁਰੱਖਿਅਤ ਨਹੀਂ ਹਨ। ਸਰਕਾਰ ਨੂੰ ਔਰਤਾਂ ਦੀ ਸੁਰੱਖਿਆ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਬਲਾਤਕਾਰੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਜਿਵੇਂ ਕਿ ਹੱਥ-ਪੈਰ ਵੱਢ ਦੇਣੇ, ਅੱਖਾਂ ਕੱਢ ਦੇਣੀਆਂ ਆਦਿ ਤਾਂ ਕਿ ਇਸ ਤੋਂ ਬਾਕੀਆਂ ਨੂੰ ਸਬਕ ਮਿਲ ਸਕੇ।

ਹਰਦੀਪ ਨਿੱਝਰ
ਸਾਈਪ੍ਰਸ
Email : nijjardeep@yahoo.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX