ਤਾਜਾ ਖ਼ਬਰਾਂ


ਮਾਮੂਨ ਪਠਾਨਕੋਟ ਵਿਖੇ ਸ਼ੱਕੀ ਹਾਲਤਾਂ 'ਚ ਘੁੰਮਦੇ ਦੋ ਨੌਜਵਾਨ ਕਾਬੂ
. . .  1 day ago
ਪਠਾਨਕੋਟ,22ਮਈ (ਆਰ .ਸਿੰਘ )-ਮਾਮੂਨ ਚੌਂਕ ਪਠਾਨਕੋਟ ਵਿਖੇ ਪੈਂਦੇ ਬਾਜਾਰ ਵਿਚ ਸ਼ੱਕੀ ਹਾਲਤਾਂ ਵਿਚ ਘੁੰਮਦੇ ਦੋ ਨੌਜਵਾਨ ਦੇਖ ਕੇ ਹਲਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿਸ ਸਬੰਧੀ ਸਥਾਨਕ ਦੁਕਾਨਦਾਰਾਂ ਨੇ ਇਸ ਸਬੰਧੀ ...
ਆਈ ਪੀ ਐੱਲ 2018 : ਚੇਨਈ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2018 : 10 ਓਵਰਾਂ ਤੋਂ ਬਾਅਦ ਚੇਨਈ 50/4
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਚੌਥਾ ਝਟਕਾ , ਕਪਤਾਨ ਧੋਨੀ ਆਊਟ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਤੀਜਾ ਝਟਕਾ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 140 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ 2018: 15 ਓਵਰਾਂ ਬਾਅਦ ਸਨਰਾਈਜਰਜ਼ ਹੈਦਰਾਬਾਦ 88/6
. . .  1 day ago
ਆਈ.ਪੀ.ਐਲ 2018 -ਸਨਰਾਈਜਰਜ਼ ਹੈਦਰਾਬਾਦ ਨੂੰ ਛੇਵਾਂ ਝਟਕਾ
. . .  1 day ago
ਆਈ.ਪੀ.ਐਲ 2018 -ਸਨਰਾਈਜ਼ਰਜ ਹੈਦਰਾਬਾਦ ਨੂੰ ਪੰਜਵਾਂ ਝਟਕਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਉਹ ਰਾਸ਼ਟਰ ਵਿਕਾਸ ਨਹੀਂ ਕਰ ਸਕਦੇ, ਜਿਸ ਦੇ ਲੋਕ ਆਪਣੇ ਅਧਿਕਾਰਾਂ ਦੀ ਉਚਿਤ ਵਰਤੋਂ ਅਤੇ ਕਰਤੱਵਾਂ ਦੀ ਠੀਕ ਪਾਲਣਾ ਨਹੀਂ ਕਰਦੇ। -ਅਗਿਆਤ
  •     Confirm Target Language  

ਪਰਵਾਸੀ ਸਮਸਿਆਵਾਂ

3-8-2015

 ਦੀਨਾਨਗਰ 'ਚ ਵਾਪਰੀ ਅੱਤਵਾਦੀ ਘਟਨਾ ਦੁਖਦਾਈ
ਪਿਛਲੇ ਦਿਨੀਂ ਗੁਰਦਾਸਪੁਰ ਦੇ ਦੀਨਾਨਗਰ 'ਚ ਹੋਇਆ ਅੱਤਵਾਦੀ ਹਮਲਾ ਬੇਹੱਦ ਦੁਖਦਾਈ ਘਟਨਾ ਸੀ, ਜਿਸ 'ਚ ਕੁਝ ਨਾਗਰਿਕਾਂ ਸਮੇਤ ਕੁਝ ਪੁਲਿਸ ਅਧਿਕਾਰੀ ਤੇ ਕਰਮਚਾਰੀ ਸ਼ਹੀਦ ਹੋ ਗਏ। ਭਵਿੱਖ 'ਚ ਅਜਿਹੇ ਹਮਲੇ ਰੋਕਣ ਲਈ ਸਰਕਾਰ ਤੇ ਸੁਰੱਖਿਆ ਬਲਾਂ ਨੂੰ ਵਿਸ਼ੇਸ਼ ਉਪਰਾਲੇ ਕਰਨੇ ਹੋਣਗੇ। ਇਹ ਵੀ ਪਤਾ ਲਗਾਇਆ ਜਾਵੇ ਕਿ ਅਜਿਹੇ ਘਾਤਕ ਅਨਸਰਾਂ ਦੀ ਕੌਣ ਮਦਦ ਕਰ ਰਿਹਾ ਹੈ। ਅਜਿਹੇ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ, ਜਿਨ੍ਹਾਂ ਨਾਲ ਸਮਾਜ 'ਚ ਚੰਗੇ ਨਤੀਜੇ ਸਾਹਮਣੇ ਆਉਣ।

ਇੰਦਰਜੀਤ ਸਿੰਘ
Email : inderjit.europcar@gmail.com
ਡੁਬਈ

13-6-2015

 ਪੰਜਾਬ ਦੇ ਹਾਲਾਤ ਬਦਲਣ ਲਈ ਇਮਾਨਦਾਰ ਲੋਕਾਂ ਦੀ ਅਗਵਾਈ ਜ਼ਰੂਰੀ
ਪੰਜਾਬ ਦੇ ਹਲਾਤਾਂ ਨੂੰ ਕੀ ਹੋ ਗਿਆ ਹੈ। ਸੜਕਾਂ ਟ੍ਰੈਫਿਕ ਕਾਰਨ ਜਾਮ ਹਨ, ਇਥੋਂ ਤੱਕ ਕਿ ਹਾਈਵੇ ਵੀ। ਹਰ ਥਾਂ ਰੋਸ ਪ੍ਰਦਰਸ਼ਨ ਹੋ ਰਹੇ ਹਨ। ਲੋਕ ਦੂਜਿਆਂ ਦਾ ਹਿੱਸਾ ਖਾ ਰਹੇ ਹਨ। ਦੂਜਿਆਂ ਦੇ ਪੈਸੇ ਤੇ ਸੰਪਤੀ 'ਤੇ ਨਜ਼ਰ ਰੱਖੀ ਜਾਂਦੀ ਹੈ। ਲੋਕਾਂ 'ਚ ਸਬਰ ਸੰਤੋਖ ਲਗਦਾ ਹੈ ਖ਼ਤਮ ਹੋ ਗਿਆ ਹੈ। ਹਰ ਪਾਸੇ ਲੜਾਈ ਝਗੜਾ ਹੋ ਰਿਹਾ ਹੈ। ਇਹ ਸਭ ਕੁਝ ਬਦਲਣ ਦੀ ਲੋੜ ਹੈ। ਇਮਾਨਦਾਰ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਲੋਕਾਂ ਨੂੰ ਵੀ ਇਮਾਨਦਾਰ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ ਇਮਾਨਦਾਰ ਲੋਕ ਪ੍ਰਾਂਤ ਦੀ ਅਗਵਾਈ ਕਰਨ ਤੇ ਸਾਡਾ ਪ੍ਰਾਂਤ ਵੀ ਤਰੱਕੀ ਕਰੇ ਤੇ ਲੋਕਾਂ ਦਾ ਜੀਵਨ ਸੁਖੀ ਤੇ ਖੁਸ਼ਹਾਲ ਹੋਵੇ।

ਇੰਦਰਜੀਤ ਸਿੰਘ
inderjit.europcar@gmail.com

9-5-2015

 ਮੋਗਾ ਬੱਸ ਕਾਂਡ ਬੇਹੱਦ ਸ਼ਰਮਨਾਕ ਘਟਨਾ, ਸਮਾਜ ਨੂੰ ਸੋਚਣ ਦੀ ਲੋੜ
ਪਹਿਲਾ ਤਾਂ ਮੈਂ 'ਅਜੀਤ' ਦਾ ਬਹੁਤ ਧੰਨਵਾਦੀ ਹਾਂ, ਜੋ ਸਾਨੂੰ ਆਪਣੇ ਵਿਚਾਰ ਤੇ ਚਿੰਤਾਵਾਂ ਪ੍ਰਗਟ ਕਰਨ ਦਾ ਇਕ ਮੰਚ ਪ੍ਰਦਾਨ ਕਰਦਾ ਹੈ। ਇਥੇ ਮੈਂ ਮੋਗਾ ਬੱਸ ਕਾਂਡ ਸਬੰਧੀ ਆਪਣੀਆਂ ਚਿੰਤਾਵਾਂ ਪ੍ਰਗਟ ਕਰਨ ਜਾ ਰਿਹਾ ਹਾਂ। ਇਹ ਇਕ ਬੇਹੱਦ ਸ਼ਰਮਨਾਕ ਤੇ ਨਿੰਦਣਯੋਗ ਘਟਨਾ ਹੈ। ਅਜਿਹੀਆਂ ਘਟਨਾਵਾਂ ਦਾ ਮਤਲਬ ਸਾਫ਼ ਹੈ ਕਿ ਔਰਤਾਂ ਸਾਡੇ ਦੇਸ਼ 'ਚ ਮਹਿਫ਼ੂਜ਼ ਨਹੀਂ ਹਨ। ਅਜਿਹੇ ਘਟੀਆ ਕਾਰੇ ਸਾਡੇ ਦੇਸ਼ 'ਚ ਹੀ ਕਿਉਂ ਹੁੰਦੇ ਹਨ? ਅਜਿਹੇ ਹਾਦਸਿਆਂ ਪਿੱਛੇ ਮੀਡੀਆ ਦੇ ਕਿਰਦਾਰ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿੰਨੀ ਅਸ਼ਲੀਲਤਾ ਅੱਜ ਮੀਡੀਆ ਪਰੋਸ ਰਿਹਾ ਹੈ ਉਸ ਨਾਲ ਸਮਾਜ ਵਿਚੋਂ ਚੰਗੇ ਨਤੀਜੇ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਕਿਉਂਕਿ ਮੀਡੀਆ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ। ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਨੂੰ ਅੱਜ ਡੂੰਘਾਈ ਨਾਲ ਚਿੰਤਨ ਕਰਨ ਦੀ ਜ਼ਰੂਰਤ ਹੈ। ਸਿੱਖਿਆ ਇਸ ਵਿਚ ਅਹਿਮ ਕਿਰਦਾਰ ਨਿਭਾਅ ਸਕਦੀ ਹੈ। ਸਮਾਜ ਨੂੰ ਅੱਜ ਡੂੰਘੀ ਨੀਂਦ ਤੋਂ ਜਾਗਣ ਦੀ ਲੋੜ ਹੈ।

ਹਰਦੀਪ ਨਿੱਝਰ
ਨਿਕੋਸ਼ੀਆ, ਸਾਈਪ੍ਰਸ
nijjardeep@yahoo.com

19-4-2015

 ਕੀ ਹੋ ਗਿਆ ਹੈ ਪੰਜਾਬੀਆਂ ਦੀ ਅਣਖ਼ ਨੂੰ
ਮੈਂ ਇਕ ਪੰਜਾਬ ਵਾਸੀ ਹਾਂ। ਪਰ ਹੁਣ ਮੈਨੂੰ ਆਪਣੇ ਪੰਜਾਬ 'ਤੇ ਤਰਸ ਆ ਰਿਹਾ ਹੈ, ਕਿਉਂਕਿ ਇਹ ਹੁਣ ਪਹਿਲਾਂ ਵਾਲਾ ਪੰਜਾਬ ਨਹੀਂ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਕੋਈ ਪੰਜਾਬ ਵੱਲ ਅੱਖ ਚੁੱਕ ਕੇ ਵੀ ਨਹੀਂ ਵੇਖ ਸਕਦਾ ਸੀ। ਉਸ ਵੇਲੇ ਸਾਡੇ 'ਚ ਅਣਖ਼ ਸੀ ਤੇ ਗੁਰੂ ਦੇ ਮਾਰਗ 'ਤੇ ਚੱਲਣ ਦਾ ਸਾਫ਼ ਰਾਹ ਵੀ ਸੀ। ਹੁਣ ਮੈਂ ਸੋਚਦਾ ਹਾਂ ਕਿ ਇਹ ਸਭ ਕੁਝ ਕਿਉਂ ਹੋ ਗਿਆ ਹੈ। ਸਾਡੇ ਅੰਦਰ ਜਜ਼ਬਾਤ ਤਾਂ ਉਹੀ ਹਨ ਪਰ ਜੋ ਅਣਖ਼ ਜਗਦੀ ਹੈ ਉਹ ਹੁਣ ਦਿਖਦੀ ਨਹੀਂ ਹੈ। ਇਹ ਜਾਂ ਤਾਂ ਸਰਕਾਰਾਂ ਦੇ ਦਬਾਅ ਕਰਕੇ ਹੈ ਜਾਂ ਮਹਿੰਗਾਈ ਕਰਕੇ। ਮਹਿੰਗਾਈ ਤੇ ਸਾਡੇ ਖਰਚੇ ਸਾਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਕਰਨ ਦਿੰਦੇ ਤੇ ਅਸੀਂ ਆਪਣੇ ਗੁਰੂ ਦੇ ਦੱਸੇ ਰਸਤੇ ਨੂੰ ਭੁੱਲ ਗਏ ਹਾਂ। ਸਰਕਾਰਾਂ ਵੀ ਉਨ੍ਹਾਂ ਸਿਧਾਂਤਾਂ 'ਤੇ ਨਹੀਂ ਚੱਲਦੀਆਂ, ਜਿਨ੍ਹਾਂ 'ਤੇ ਚੱਲਣ ਦੀ ਰਾਹ ਧਰਮ ਦਿਖਾਉਂਦਾ ਹੈ। ਲਗਦਾ ਹੈ ਕਿ ਸਿਰਫ਼ ਕੁਰਸੀ ਦੀ ਦੌੜ ਲੱਗੀ ਹੈ। ਲੋਕ ਆਪਣੀ ਅਣਖ਼ ਤੇ ਜਜ਼ਬਾਤ ਕਾਇਮ ਰੱਖਦੇ ਹਨ ਤਾਂ ਸਰਕਾਰ ਦੱਬ ਦਿੰਦੀ ਹੈ। ਜੇਕਰ ਚੰਗੇ ਖਿਆਲ ਵੀ ਆਉਂਦੇ ਹਨ ਤਾਂ ਮਹਿੰਗਾਈ ਦੱਬ ਦਿੰਦੀ ਹੈ। ਇਹ ਤਾਂ ਹੁਣ ਰੱਬ ਹੀ ਜਾਣਦਾ ਹੈ ਕਿ ਸਾਡੇ ਪੰਜਾਬ ਦਾ ਕੀ ਬਣੂੰ।

ਭੁਪਿੰਦਰ ਸਿੰਘ ਬੁਗਰਾ
ਦੁਬਈ ਯੂ.ਏ.ਈ.
ਈਮੇਲ: pinders123@gmail.com

10-4-2015

 ਵਿਦੇਸ਼ੀ ਕੰਪਨੀਆਂ ਵਿਰੁੱਧ ਝੂਠੀਆਂ ਰਿਪੋਰਟਾਂ ਲਿਖਾਉਣ ਤੋਂ ਗੁਰੇਜ਼ ਕੀਤਾ ਜਾਵੇ

ਮੈਂ, ਪੁਲਿਸ ਇੰਮੀਗਰੇਸ਼ਨ ਤੇ ਮੀਡੀਆ ਦੇ ਧਿਆਨ 'ਚ ਇਕ ਅਹਿਮ ਗੱਲ ਲਿਆਉਣਾ ਚਾਹੁੰਦਾ ਹਾਂ ਕਿ ਭਾਰਤੀ ਵਰਕਰਾਂ ਦੇ ਗ਼ਲਤ ਵਤੀਰੇ ਕਾਰਨ ਜਿਵੇਂ ਯੂ. ਏ. ਈ. 'ਚ ਵਪਾਰੀਆਂ ਤੇ ਕੰਪਨੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਵਰਕਰ ਵੀਜ਼ੇ ਲਈ 115,000 ਰੁਪਏ ਸਰਕਾਰੀ ਵਿਭਾਗਾਂ 'ਚ ਜਮ੍ਹਾਂ ਕਰਵਾਉਣੇ ਪੈਂਦੇ ਹਨ। ਇਹ ਇਕ ਲੰਬੀ ਪ੍ਰਕਿਰਿਆ ਹੈ। ਇਥੇ ਕੰਮ ਕਰਨ ਦਾ ਢੰਗ ਵੀ ਵੱਖਰਾ ਹੈ। ਜਦੋਂ ਭਾਰਤੀ ਵਰਕਰ ਕੰਪਨੀ ਅਨੁਸਾਰ ਇਥੇ ਕੰਮ ਨਹੀਂ ਕਰ ਸਕਦੇ ਤਾਂ ਕਈ ਵਾਰ ਉਹ ਯੂ. ਏ. ਈ. ਲੇਬਰ ਆਫਿਸ 'ਚ ਕੰਪਨੀ ਦੇ ਖਿਲਾਫ਼ ਝੂਠੀਆਂ ਰਿਪੋਰਟਾਂ ਕਰਵਾ ਦਿੰਦੇ ਹਨ। ਇੰਨਾ ਹੀ ਨਹੀਂ ਭਾਰਤ ਆਉਣ ਤੋਂ ਬਾਅਦ ਵੀ ਉਹ ਕੰਪਨੀਆਂ ਜਾਂ ਮੈਨੇਜਰ ਦੇ ਖ਼ਿਲਾਫ਼ ਰਿਪੋਰਟ ਲਿਖਵਾ ਦਿੰਦੇ ਹਨ, ਜਿਸ ਕਰਕੇ ਕੰਪਨੀ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਕਾਰਨ ਕੰਪਨੀਆਂ ਭਾਰਤੀ ਵਰਕਰਾਂ ਨੂੰ ਕੰਮ 'ਤੇ ਰੱਖਣਾ ਪਸੰਦ ਨਹੀਂ ਕਰਦੀਆਂ ਮੈਂ ਭਾਰਤ ਦੀ ਪੁਲਿਸ, ਇੰਮੀਗਰੇਸ਼ਨ ਤੇ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਜਿਹੀਆਂ ਝੂਠੀਆਂ ਰਿਪੋਰਟਾਂ ਨਾ ਲਿਖਣ ਤੇ ਅਜਿਹੇ ਲੋਕਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ।

ਜੀ. ਐਸ. ਮਨਕੂ
mansgur@gmail.com

ਵਿਵਾਦਤ ਬਿਆਨ ਲਈ ਗਿਰੀਰਾਜ ਸਿੰਘ ਅਸਤੀਫ਼ਾ ਦੇਣ

ਗਿਰੀਰਾਜ ਸਿੰਘ ਸਿਆਸਤ 'ਚ ਰਹਿਣ ਦੇ ਹੱਕਦਾਰ ਨਹੀਂ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਜਿਕ ਕੀਮਤਾਂ ਤੇ ਸਦਾਚਾਰ ਪ੍ਰਤੀ ਆਦਰ ਰੱਖਦੇ ਹਨ ਤਾਂ ਉਨ੍ਹਾਂ ਨੂੰ ਗਿਰੀਰਾਜ ਦਾ ਅਸਤੀਫ਼ਾ ਲੈ ਲੈਣਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਇਕ ਗੱਲ ਪੱਕੀ ਹੈ ਕਿ ਇਹ ਸਾਰਾ ਕੁਝ ਉਨ੍ਹਾਂ ਦੀ ਸ਼ਹਿ 'ਤੇ ਹੀ ਹੋ ਰਿਹਾ ਹੈ। ਜੇਕਰ ਅਜਿਹੀ ਘਟਨਾ ਪੱਛਮੀ ਮੁਲਕਾਂ 'ਚ ਕੋਈ ਮੰਤਰੀ ਕਰਦਾ ਹੈ ਤਾਂ ਉਸ ਨੂੰ ਇਸ ਦਾ ਖਮਿਆਜਾ ਭੁਗਤਣਾ ਪੈਂਦਾ ਹੈ। ਪਰ ਇਹ ਭਾਰਤ ਮਹਾਨ ਦੇਸ਼ ਹੈ। ਇਸੇ ਕਰਕੇ ਮੰਤਰੀ ਇਥੇ ਅਜਿਹੇ ਬਿਆਨ ਦੇਣ ਤੋਂ ਬਾਅਦ ਵੀ ਸਾਫ਼ ਬਚ ਨਿਕਲਦੇ ਹਨ।

ਦਰਸ਼ਨ ਸਿੰਘ ਧਾਲੀਵਾਲ
darshan1840@gmail.com

ਅਵਾਰਾ ਗਊਆਂ ਦੀ ਸਮੱਸਿਆ ਦਾ ਸਹੀ ਹੱਲ ਲੱਭਿਆ

ਭਾਰਤ 'ਚ ਗਊ ਹੱਤਿਆ ਦੇ ਮਾਮਲੇ 'ਚ ਅੱਜਕਲ੍ਹ ਬਹੁਤ ਹੰਗਾਮਾ ਕੀਤਾ ਜਾ ਰਿਹਾ ਹੈ। ਕੀ ਇਨ੍ਹਾਂ ਲੋਕਾਂ ਨੇ ਕਦੇ ਸੋਚਿਆ ਹੈ ਕਿ ਸੜਕਾਂ 'ਤੇ ਫਿਰ ਰਹੀਆਂ ਅਵਾਰਾ ਗਊਆਂ ਕਿਸਾਨਾਂ ਦੀਆਂ ਫ਼ਸਲਾਂ ਦੀ ਤਬਾਹੀ ਕਰਦੀਆਂ ਹਨ। ਕੀ ਉਨ੍ਹਾਂ ਨੇ ਸੜਕਾਂ 'ਤੇ ਫਿਰਦੀਆਂ ਇਨ੍ਹਾਂ ਗਾਵਾਂ ਨੂੰ ਕਦੇ ਚਾਰਾ ਵੀ ਪਾਇਆ ਹੈ, ਜਿਨ੍ਹਾਂ ਕਰਕੇ ਅਕਸਰ ਸੜਕਾਂ 'ਤੇ ਹਾਦਸੇ ਵੀ ਵਾਪਰਦੇ ਹਨ। ਕੀ ਗਾਵਾਂ ਦੀ ਜ਼ਿੰਦਗੀ ਮਨੁੱਖੀ ਜ਼ਿੰਦਗੀ ਤੋਂ ਜ਼ਿਆਦਾ ਕੀਮਤੀ ਹੈ। ਅਜਿਹੀਆਂ ਸੰਸਥਾਵਾਂ ਤੋਂ ਜ਼ਿਆਦਾ ਕੀਮਤੀ ਹੈ। ਅਜਿਹੀਆਂ ਸੰਸਥਾਵਾਂ ਨੂੰ ਸੜਕਾਂ 'ਤੇ ਫਿਰ ਰਹੀਆਂ ਗਾਵਾਂ ਦੀ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ ਫਿਰ ਉਹ ਗਊ ਹੱਤਿਆ ਦਾ ਵਿਰੋਧ ਕਰਨ।

ਦਰਸ਼ਨ ਸਿੰਘ ਧਾਲੀਵਾਲ
darshan1840@gmail.com

21-3-2015

 ਪਿੰਡਾਂ 'ਚ ਵਿਕਾਸ ਦੀ ਲੋੜ
ਪੰਜਾਬ ਸਰਕਾਰ ਨੇ ਵੱਡੇ-ਵੱਡੇ ਪ੍ਰਾਜੈਕਟ ਸਿਰਫ਼ ਸ਼ਹਿਰਾਂ ਵਿਚ ਹੀ ਸ਼ੁਰੂ ਕੀਤੇ ਹਨ, ਜਦੋਂ ਕਿ ਪਿੰਡਾਂ 'ਚ ਜ਼ਿਆਦਾ ਜ਼ਰੂਰਤ ਹੈ। ਜਿਨ੍ਹਾਂ ਪਿੰਡਾਂ ਦੀ ਸਿਆਸੀ ਪਹੁੰਚ ਹੈ, ਉਥੇ ਵਿਕਾਸ ਜ਼ਰੂਰ ਹੋਇਆ ਹੈ। ਪਿੰਡਾਂ 'ਚ ਪਾਖਾਨਿਆਂ ਦੀ ਬਹੁਤ ਜ਼ਰੂਰਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ 'ਚ ਵੱਧ ਤੋਂ ਵੱਧ ਹਰ ਖੇਤਰ 'ਚ ਵਿਕਾਸ ਕਰੇ। ਪਿੰਡਾਂ 'ਚ ਖੇਡਾਂ 'ਚ ਕਾਫ਼ੀ ਖਰਚਾ ਕੀਤਾ ਜਾਂਦਾ ਹੈ, ਲੇਕਿਨ ਇਸ ਦੇ ਨਾਲ ਹੀ ਪਿੰਡਾਂ ਦੇ ਵਿਕਾਸ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਸਕੂਲਾਂ ਵਿਚ ਵੀ ਪਾਖਾਨਿਆਂ ਦੀ ਘਾਟ ਹੈ। ਪਹਿਲ ਦੇ ਆਧਾਰ 'ਤੇ ਕਰਨਾ ਚਾਹੀਦਾ ਹੈ।

-ਲਾਲ ਚੀਮਾ ਭੌਰਾ
Icheema@sky.com

6-3-2015

 ਪੰਜਾਬ ਦੇ ਸਮਾਜ ਨੂੰ ਨਵੀਂ ਸੇਧ ਦੇਣ ਲਈ ਆਗੂ ਨਿਭਾਉਣ ਮੁੱਖ ਕਿਰਦਾਰ
ਪੰਜਾਬ ਦੇ ਸਮਾਜ ਵਿਚ ਅੱਜ ਫੋਕੀ ਸ਼ੁਹਰਤ ਦੇ ਕਾਰਨ ਖੁਸ਼ੀਆਂ-ਗਮੀਆਂ ਦੇ ਸਮਾਗਮਾਂ 'ਚ ਫਜ਼ੂਲ ਦਾ ਖਰਚਾ ਕੀਤਾ ਜਾਂਦਾ ਹੈ, ਜੋ ਕਿ ਅੱਜ ਦੇ ਪੰਜਾਬੀ ਸਮਾਜ ਵਿਚ ਇਹ ਗਲਤ ਰਿਵਾਜ ਹੈ। ਆਮ ਲੋਕ ਵੱਡੇ ਕਰਜ਼ੇ ਚੁੱਕ ਕੇ ਫੋਕੀ ਸ਼ੁਹਰਤ ਲਈ ਪੈਸਾ ਖਰਚ ਕਰ ਰਹੇ ਹਨ। ਮੇਰੇ ਮੁਤਾਬਿਕ ਇਸ ਪ੍ਰਚੱਲਤ ਰੀਤ ਨੂੰ ਰੋਕਣ ਲਈ ਸਿਆਸੀ ਆਗੂਆਂ ਤੇ ਧਾਰਮਿਕ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਆਗੂਆਂ ਨੂੰ ਆਪਣੇ ਸਮਾਰੋਹਾਂ ਨੂੰ ਸਾਦਾ ਰੱਖ ਕੇ ਨਵੀਂ ਰੀਤ ਚਲਾਉਣੀ ਚਾਹੀਦੀ ਹੈ ਤਾਂ ਜੋ ਸਮਾਜ 'ਚ ਨਿਰੋਆ ਸੰਦੇਸ਼ ਜਾ ਸਕੇ। ਅੱਜ ਕੱਲ੍ਹ ਹਰ ਕੋਈ ਨਸ਼ਿਆਂ ਦੇ ਵੱਧ ਰਹੇ ਰੁਝਾਨ ਤੋਂ ਪ੍ਰੇਸ਼ਾਨ ਹੈ, ਇਸ ਲਈ ਖੁਸ਼ੀਆਂ ਦੇ ਸਮਾਗਮਾਂ 'ਚ ਸ਼ਰਾਬ ਦੀ ਵਰਤੋਂ ਬਿਲਕੁਲ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਸ਼ਰਾਬ ਹੀ ਹਰ ਨਸ਼ੇ ਦੀ ਮਾਂ ਹੈ।

ਰਾਜਾ ਸਿੰਘ ਮਿਸ਼ਨਰੀ
ਕੈਨੇਡਾ
rajassingh922@khalsa.com

28-2-2015

ਪੱਖਪਾਤ ਰਹਿਤ 'ਅਜੀਤ' ਵੈੱਬ ਟੀ. ਵੀ. ਦੀ ਰਿਪੋਰਟਿੰਗ
ਸ੍ਰੀਮਾਨ ਜੀ, ਮੈਂ ਤੁਹਾਡੇ 'ਅਜੀਤ' ਵੈੱਬ ਟੀ. ਵੀ. 'ਤੇ ਪ੍ਰਸਾਰਣ ਹੋਣ ਵਾਲੇ ਪ੍ਰੋਗਰਾਮਾਂ ਨੂੰ ਬਹੁਤ ਧਿਆਨ ਨਾਲ ਦੇਖਦਾ ਹਾਂ। ਤੁਹਾਡੀ ਰਿਪੋਰਟਿੰਗ ਦੀ ਪੇਸ਼ਕਾਰੀ ਬਹੁਤ ਹੀ ਸਪੱਸ਼ਟ ਤੇ ਪੱਖਪਾਤ ਰਹਿਤ ਹੁੰਦੀ ਹੈ। ਮੈਂ ਪਿਛਲੇ ਦਿਨੀਂ 'ਅਜੀਤ' ਵੈੱਬ ਟੀ. ਵੀ. 'ਤੇ ਪੇਸ਼ ਕੀਤੀ ਗਈ ਰਿਪੋਰਟ 'ਅੱਡਾ ਦੇਹ ਵਪਾਰ' ਨੂੰ ਗਹੁ ਨਾਲ ਵਾਚਿਆ। ਇਸ ਵਿਚ ਸਥਾਨਕ ਪੁਲਿਸ ਨੇ ਦਾਅਵਾ ਕੀਤਾ ਕਿ ਕਰੀਬ ਦੋ ਸਾਲ ਤੋਂ ਇਹ 'ਧੰਦਾ' ਚੱਲ ਰਿਹਾ ਸੀ ਤੇ ਪੁਲਿਸ ਨੂੰ ਇਸ ਸਬੰਧ 'ਚ ਕੋਈ ਜਾਣਕਾਰੀ ਨਹੀਂ ਸੀ, ਜੋ ਕਿ ਸਥਾਨਕ ਪੁਲਿਸ ਦਾ ਇਹ ਦਾਅਵਾ ਗਲੇ ਨਹੀਂ ਉਤਰਦਾ। ਇਸ ਅੱਡੇ 'ਤੇ ਦੋ ਸਾਲ ਬਾਅਦ ਕਾਰਵਾਈ ਹੋਣਾ ਪੁਲਿਸ ਦੀ ਕਾਰਗੁਜ਼ਾਰੀ ਤੇ ਕਿਰਦਾਰ 'ਤੇ ਕਈ ਸਵਾਲ ਖੜ੍ਹੇ ਹੁੰਦੇ ਹਨ।

ਹਰਦੇਵ ਸਿੰਘ ਗਾਖਲ
ਕੈਨੇਡਾ
Email : maghroo9@gmail.com

 

22-2-2015

ਮਾੜੇ ਅਨਸਰਾਂ ਨੂੰ ਹੁਣ ਕਾਨੂੰਨ ਦਾ ਕੋਈ ਖੌਫ ਨਹੀਂ
ਅਪਰਾਧੀ ਕਿਸਮ ਦੇ ਨੌਜਵਾਨ ਜੋ ਲੁੱਟਾਂ-ਖੋਹਾਂ, ਨਸ਼ੇ ਦੀ ਤਸਕਰੀ, ਹੱਤਿਆਵਾਂ ਤੇ ਹੋਰ ਬਹੁਤ ਕੁਝ ਕਰ ਰਹੇ ਹਨ ਪੁਲਿਸ ਇਨ੍ਹਾਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਵੀ ਕਰਦੀ ਹੈ, ਪਰ ਕੁਝ ਸਮੇਂ ਦੀ ਸਜ਼ਾ ਭੁਗਤਣ ਤੋਂ ਬਾਅਦ ਇਹ ਛੁਟ ਜਾਂਦੇ ਹਨ ਅਤੇ ਇਹ ਅਪਰਾਧੀ ਲੋਕ ਫਿਰ ਆਪਣੀਆਂ ਪੁਰਾਣੀਆਂ ਕਾਰਵਾਈਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਮੌਜੂਦਾ ਕਾਨੂੰਨਾਂ ਦਾ ਇਨ੍ਹਾਂ ਨੂੰ ਹੁਣ ਕੋਈ ਖੌਫ ਨਹੀਂ ਹੈ। ਮੇਰੀ ਬੇਨਤੀ ਹੈ ਕਿ ਕੁਝ ਅਜਿਹੇ ਸਖ਼ਤ ਕਾਨੂੰਨ ਬਣਾਏ ਜਾਣ, ਤਾਂ ਜੋ ਅਜਿਹੇ ਕਿਸਮ ਦੇ ਮਾੜੇ ਅਨਸਰਾਂ ਨੂੰ ਕਾਬੂ ਵਿਚ ਲਿਆਂਦਾ ਜਾ ਸਕੇ। ਸਰਕਾਰਾਂ ਇਸ ਪਾਸੇ ਵਿਸ਼ੇਸ਼ ਧਿਆਨ ਦੇਣ।

ਇੰਦਰਜੀਤ ਸਿੰਘ
ਸੰਯੁਕਤ ਅਰਬ ਅਮੀਰਾਤ
Email : inderjit.europcar@gmail.com

 

14-2-2014

 ਅੰਮ੍ਰਿਤਸਰ ਹਵਾਈ ਅੱਡੇ ਦੇ ਰੁਤਬੇ ਨੂੰ ਬਚਾਇਆ ਜਾਵੇ
ਸਤਿ ਸ੍ਰੀ ਅਕਾਲ ਜੀ, ਇਹ ਖ਼ਬਰ ਪੜ੍ਹ ਕੇ ਬਹੁਤ ਦੁੱਖ ਪਹੁੰਚਿਆ ਕਿ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਕੌਮਾਂਤਰੀ ਉਡਾਣਾਂ ਲਈ ਬੰਦ ਹੋ ਜਾਵੇਗਾ, ਜਿਸ ਨਾਲ ਯੂ. ਏ. ਈ. ਸਮੇਤ ਹੋਰ ਦੇਸ਼ਾਂ 'ਚ ਰਹਿੰਦੇ ਪੰਜਾਬੀਆਂ 'ਤੇ ਬੁਰਾ ਅਸਰ ਪਵੇਗਾ। ਕੇਰਲਾ ਵਿਚ ਇਸ ਸਮੇਂ 3 ਅੰਤਰਰਾਸ਼ਟਰੀ ਹਵਾਈ ਅੱਡੇ ਹਨ ਤੇ ਚੌਥਾ ਕੌਮਾਂਤਰੀ ਹਵਾਈ ਅੱਡਾ ਇਸ ਸਾਲ ਬਣ ਕੇ ਤਿਆਰ ਹੋ ਰਿਹਾ ਹੈ ਤੇ ਪੰਜਾਬ ਵਿਚ ਦੋ ਹਵਾਈ ਅੱਡੇ ਕਿਉਂ ਨਹੀਂ ਹੋ ਸਕਦੇ। ਬੇਨਤੀ ਹੈ ਕਿ ਪੰਜਾਬ ਦੇ ਸਿਆਸੀ ਆਗੂਆਂ ਨੂੰ ਇਸ ਵਿਸ਼ੇ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਪੰਜਾਬੀਆਂ ਨੇ ਲੀਡਰਾਂ ਨੂੰ ਮੁਆਫ ਨਹੀਂ ਕਰਨਾ।

ਇੰਦਰਜੀਤ ਸਿੰਘ
ਸ਼ਾਰਜਾਹ
Email : inderjit.europcar@gmail.com

30-1-2015

 ਆਸਟ੍ਰੇਲੀਅਨ ਅਖ਼ਬਾਰ ਨੇ ਸਿੱਖਾਂ ਸਬੰਧੀ ਛਾਪਿਆ ਅਗਿਆਨਤਾ ਭਰਿਆ ਕਾਰਟੂਨ
ਆਸਟ੍ਰੇਲੀਆ ਦੇ ਅਖ਼ਬਾਰ 'ਸਿਡਨੀ ਮਾਰਨਿੰਗ ਹੈਰਾਲਡ' 'ਚ ਸਿੱਖਾਂ ਸਬੰਧੀ ਕਾਰਟੂਨ ਛਪਿਆ। ਉਸ ਕਾਰਟੂਨ 'ਚ ਸਿੱਖਾਂ ਨੂੰ ਮੁਸਲਮਾਨ ਦਰਸਾਇਆ ਗਿਆ। ਜੋ ਕਿ ਬਹੁਤ ਹੀ ਅਗਿਆਨਤਾ ਭਰਿਆ ਹੈ ਤੇ ਸਿੱਖਾਂ ਲਈ ਨਾਰਾਜ਼ਗੀ ਭਰਿਆ ਕਾਰਟੂਨ ਸੀ। ਜਿਸ ਦੀ ਮੈਂ ਖ਼ਤ ਲਿਖ ਕੇ ਵਿਰੋਧਤਾ ਵੀ ਕੀਤੀ ਹੈ ਕਿ ਸਿੱਖ ਨਾ ਤਾਂ ਹਿੰਦੂ ਹਨ ਤੇ ਨਾ ਹੀ ਮੁਸਲਮਾਨ। ਸਿੱਖ ਕੌਮ ਦੀ ਆਪਣੀ ਵੱਖਰੀ ਪਛਾਣ ਹੈ।

ਅਮਰਜੀਤ ਸਿੰਘ ਗਰੀਫਿਥ
ਆਸਟ੍ਰੇਲੀਆ
amarjitsingh41@yahoo.au


ਭਗਤ ਪੂਰਨ ਸਿੰਘ ਜੀ ਸਬੰਧੀ ਫਿਲਮ ਬਣਨਾ ਪ੍ਰਸੰਸਾਯੋਗ
ਸਤਿਕਾਰਯੋਗ ਸੰਪਾਦਕ ਜੀ, ਸਤਿ ਸ੍ਰੀ ਅਕਾਲ, ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਤਿਕਾਰਯੋਗ ਭਗਤ ਪੂਰਨ ਸਿੰਘ ਪਿੰਗਲਵਾੜਾ ਜੀ ਸਬੰਧੀ ਫਿਲਮ ਬਣ ਕੇ ਰਿਲੀਜ਼ ਹੋਣ ਜਾ ਰਹੀ ਹੈ। ਕਈ ਸਾਲ ਪਹਿਲਾਂ ਮੈਂ ਬੀ.ਬੀ.ਸੀ. ਦੇ ਪੱਤਰਕਾਰ ਮਾਰਕ ਟੱਲੀ ਨੂੰ ਮਿਲਿਆ ਸੀ ਤੇ ਬੇਨਤੀ ਕੀਤੀ ਸੀ ਕਿ ਉਹ ਭਗਤ ਜੀ ਬਾਰੇ ਕੋਈ ਡਾਕੂਮੈਂਟਰੀ ਫਿਲਮ ਬਣਾਉਣ 'ਤੇ ਉਸ ਦਾ ਖਰਚਾ ਮੈਂ ਦੇਣ ਨੂੰ ਤਿਆਰ ਹਾਂ ਪਰ ਯੋਜਨਾ ਸਿਰੇ ਨਾ ਚੜ੍ਹ ਸਕੀ। ਇਸ ਤੋਂ ਇਲਾਵਾ ਐਸ.ਜੀ.ਪੀ.ਸੀ ਨਾਲ ਵੀ ਇਸ ਸਬੰਧ 'ਚ ਗੱਲ ਕੀਤੀ ਗਈ ਪਰ ਉੱਥੇ ਵੀ ਗੱਲ ਨਾ ਬਣ ਸਕੀ। ਮੈਂ ਆਪਣੀ ਇਕ ਪੁਸਤਕ ਅੱਖੀਂ ਡਿੱਠੇ ਵੀ ਭਗਤ ਜੀ ਨੂੰ ਸਮਰਪਿਤ ਕੀਤੀ ਹੈ। ਸਿੱਖ ਜਥੇਬੰਦੀਆਂ ਨੂੰ ਭਗਤ ਜੀ ਵਰਗੀਆਂ ਤੇ ਅਨੇਕਾਂ ਹੋਰ ਸਿੱਖ ਸ਼ਖ਼ਸੀਅਤਾਂ ਦੇ ਸਨਮਾਨ 'ਚ ਅੱਗੇ ਆਉਣਾ ਚਾਹੀਦਾ ਹੈ।

ਆਤਮਾ ਸਿੰਘ ਬਰਾੜ
ਇੰਗਲੈਂਡ
atmabrar@yahoo.com

 

 

16-1-2015

 ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਰੋਕੇ ਪੁਲਿਸ
ਰਾਤ ਵੇਲੇ ਪੰਜਾਬ ਦੀਆਂ ਕਈ ਸੜਕਾਂ ਤੇ ਸ਼ਹਿਰਾਂ 'ਚ ਲੁੱਟ-ਖੋਹ ਹੋਣਾ ਆਮ ਹੋ ਗਿਆ ਹੈ। ਹੁਣ ਹਾਲ ਹੀ 'ਚ ਜਲੰਧਰ ਦੇ ਕਸਬਾ ਕਿਸ਼ਨਗੜ੍ਹ ਨਜ਼ਦੀਕ, ਜਲੰਧਰ-ਪਠਾਨਕੋਟ ਰੋਡ 'ਤੇ ਲੁੱਟ-ਖੋਹ ਦੀ ਵਾਰਦਾਤ ਹੋਈ। ਮੇਰੀ ਅਪੀਲ ਹੈ ਕਿ ਇਸ ਮੌਸਮ 'ਚ ਰਾਤ ਵੇਲੇ ਬਿਨਾਂ ਕਾਰਨ ਬਾਹਰ ਨਾ ਨਿਕਲਿਆ ਜਾਵੇ ਤੇ ਪੁਲਿਸ ਦੀ ਗਸ਼ਤ ਟੀਮ ਨੂੰ ਪ੍ਰਮੁੱਖ ਮਾਰਗਾਂ 'ਤੇ ਗਸ਼ਤ ਵਧਾ ਦੇਣੀ ਚਾਹੀਦੀ ਹੈ।

ਇੰਦਰਜੀਤ ਸਿੰਘ
ਸੰਯੁਕਤ ਅਰਬ ਅਮੀਰਾਤ
inderjit.europcar@gmail.com

3-1-2015

 ਗ੍ਰਹਿ ਮੰਤਰੀ ਵੱਲੋਂ ਸਿੱਖ ਵਿਰੋਧੀ ਦੰਗੇ ਨੂੰ ਨਸਲਕੁਸ਼ੀ ਕਰਾਰ ਦੇਣ ਲਈ ਧੰਨਵਾਦ
ਮੈਂ ਧੰਨਵਾਦੀ ਹਾਂ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਜਿਨ੍ਹਾਂ 1984 ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ। ਵਿਦੇਸ਼ਾਂ 'ਚ ਵੱਸ ਰਹੇ ਸਿੱਖਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ 1984 ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਐਲਾਨਿਆ ਜਾਵੇ। ਮੇਰੀ ਬੇਨਤੀ ਹੈ ਕਿ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਨਾਲ-ਨਾਲ ਨਸਲਕੁਸ਼ੀ ਦੇ ਕਾਤਲਾਂ ਨੂੰ ਵੀ ਫਾਂਸੀ 'ਤੇ ਚੜ੍ਹਾਇਆ ਜਾਵੇ।

ਅਮਰਜੀਤ ਸਿੰਘ ਗੁਰਾਇਆ
ਆਸਟ੍ਰੇਲੀਆ
amarjitsingh41@yahoo.co.au

29-12-2014

 'ਅਜੀਤ ਵੈੱਬ ਟੀ. ਵੀ.' 'ਤੇ ਰਣਜੀਤ ਕੌਰ ਦੀ ਦਿਖਾਈ ਗਈ ਮੁਲਾਕਾਤ ਪ੍ਰਸੰਸਾਯੋਗ

'ਅਜੀਤ ਵੈੱਬ ਟੀ. ਵੀ.' 'ਤੇ ਰਣਜੀਤ ਕੌਰ ਦੀ ਦਿਖਾਈ ਗਈ ਮੁਲਾਕਾਤ ਬਹੁਤ ਹੀ ਸਲਾਹੁਣਯੋਗ ਸੀ। ਰਣਜੀਤ ਕੌਰ ਨੂੰ ਸਟੇਜ ਪ੍ਰੋਗਰਾਮ 'ਤੇ ਗਾਉਣ ਤੋਂ ਇਲਾਵਾ ਬਹੁਤ ਹੀ ਘੱਟ ਬੋਲਦੇ ਹੋਏ ਦੇਖਿਆ ਗਿਆ। ਉਨ੍ਹਾਂ ਦੇ ਮੁਹੰਮਦ ਸਦੀਕ ਨਾਲ ਗਾਏ ਗੀਤ ਕਾਫੀ ਪ੍ਰਸਿੱਧ ਹੋਏ। ਦੋਵੇਂ ਆਪਣੇ ਸਮੇਂ ਦੇ ਪ੍ਰਸਿੱਧ ਕਲਾਕਾਰ ਸਨ ਤੇ ਦੋਵਾਂ ਦੀ ਪੇਸ਼ਕਾਰੀ ਬੇਜੋੜ ਸੀ। ਇਹ ਬਹੁਤ ਮੰਦਭਾਗਾ ਸੀ ਕਿ ਗਲੇ ਦੀ ਤਕਲੀਫ ਕਾਰਨ ਉਨ੍ਹਾਂ ਨੂੰ ਕੁਝ ਮੁਸ਼ਕਿਲ ਸਮੇਂ ਦਾ ਸਾਹਮਣਾ ਕਰਨਾ ਪਿਆ, ਪਰ ਜਿਵੇਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਗਲੇ ਦਾ ਇਲਾਜ ਕਰਵਾ ਰਹੇ ਹਨ ਅਤੇ ਅੱਗੇ ਨਾਲੋਂ ਉਹ ਬਿਹਤਰ ਹਨ। ਜੋ ਉਨ੍ਹਾਂ ਦੀ ਆਵਾਜ਼ ਤੋਂ ਵੀ ਸਿੱਧ ਹੋ ਰਿਹਾ ਸੀ। ਮੈਨੂੰ ਉਮੀਦ ਹੈ ਕਿ ਜਿਵੇਂ ਉਹ ਪਿਛਲੇ 30 ਸਾਲ ਪਹਿਲਾਂ ਗਾਉਂਦੇ ਸਨ, ਉਸੇ ਤਰ੍ਹਾਂ ਹੀ ਉਹ ਅੱਜ ਵੀ ਗਾਉਣਗੇ। ਆਪਣੀ ਮੁਲਾਕਾਤ ਵਿਚ ਸਰੋਤਿਆਂ ਨੂੰ ਉਨ੍ਹਾਂ ਨੇ ਜੋ ਅਪੀਲ ਕੀਤੀ ਹੈ ਕਿ ਸਰੋਤਿਆਂ ਨੂੰ ਪੁਰਾਣੇ ਗੀਤਾਂ ਵਿਚ ਝਲਕਦੇ ਪਿਆਰ ਮੁਹੱਬਤ ਨੂੰ ਨਹੀਂ ਭੁੱਲਣਾ ਚਾਹੀਦਾ। ਮੇਰੇ ਮੁਤਾਬਿਕ ਅੱਜ ਦਾ ਕੋਈ ਵੀ ਗਾਇਕ ਤੇ ਸੰਗੀਤਕਾਰ ਮੁਹੰਮਦ ਸਦੀਕ, ਰਣਜੀਤ ਕੌਰ ਤੇ ਕੁਲਦੀਪ ਮਾਣਕ ਵਰਗੇ ਕਲਾਕਾਰ ਤੇ ਉਨ੍ਹਾਂ ਦੀ ਕਲਾਕਾਰੀ ਦਾ ਮੁਕਾਬਲਾ ਨਹੀਂ ਕਰ ਸਕਦਾ। ਮੇਰੀ ਮੁਰਾਦ ਹੈ ਕਿ ਰਣਜੀਤ ਕੌਰ ਤੇ ਮੁਹੰਮਦ ਸਦੀਕ ਦੀ ਇਕੱਠਿਆਂ ਦੀ ਮੁਲਾਕਾਤ ਦਿਖਾਈ ਜਾਵੇ। ਧੰਨਵਾਦ!

ਏ. ਐਸ. ਕੰਗ
ਪੰਜਾਬੀ ਗਾਇਕ
Email : a.s.kang@live.com

 

28-12-2014

 ਭਾਰਤ ਦੇ ਮਹਾਨ ਸਪੂਤ ਜਨਰਲ ਮੋਹਨ ਸਿੰਘ ਨੂੰ ਬਣਦਾ ਸਨਮਾਨ ਦਿੱਤਾ ਜਾਵੇ

ਸਤਿਕਾਰਯੋਗ ਸੰਪਾਦਕ ਜੀ, ਬੇਨਤੀ ਹੈ ਕਿ 26 ਦਸੰਬਰ, 1989 ਵਿਚ ਭਾਰਤ ਦੇ ਸਨਮਾਨ ਯੋਗ ਬਹਾਦਰ ਸਪੂਤ ਜਨਰਲ ਮੋਹਨ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦਾ ਭਾਰਤ ਦੀ ਆਜ਼ਾਦੀ ਦੀ ਜੰਗ ਲਈ ਮਹਾਨ ਯੋਗਦਾਨ ਸੀ। ਉਨ੍ਹਾਂ ਨੇ ਆਜ਼ਾਦ ਹਿੰਦ ਫ਼ੌਜ ਦੇ ਗਠਨ ਲਈ ਵਡਮੁੱਲਾ ਯੋਗਦਾਨ ਪਾਇਆ। ਸਾਰਾ ਬੰਗਾਲ ਨੇਤਾ ਸੁਭਾਸ਼ ਚੰਦਰ ਬੋਸ ਦੇ ਨਾਂਅ ਤੋਂ ਜਾਣੂ ਹੈ ਅਤੇ 23 ਜਨਵਰੀ ਨੂੰ ਸਾਰੇ ਪੱਛਮੀ ਬੰਗਾਲ 'ਚ ਉਨ੍ਹਾਂ ਦੇ ਜਨਮ ਦਿਨ ਨੂੰ ਵਧ-ਚੜ੍ਹ ਕੇ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੋਲਕਾਤਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਵੀ ਨੇਤਾ ਜੀ ਦੇ ਨਾਂਅ 'ਤੇ ਹੈ ਪਰ ਅਸੀਂ ਪੰਜਾਬੀ ਜਨਰਲ ਮੋਹਨ ਸਿੰਘ ਬਾਰੇ ਕੋਈ ਵਧੇਰੇ ਜਾਣਕਾਰੀ ਨਹੀਂ ਰੱਖਦੇ ਤੇ ਨਾ ਹੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਮੇਰੀ ਬੇਨਤੀ ਹੈ ਕਿ ਅਖ਼ੌਤੀ ਬਾਬਿਆਂ ਕੋਲੋਂ ਵਿਹਲ ਕੱਢ ਕੇ ਜਨਰਲ ਮੋਹਨ ਸਿੰਘ ਨੂੰ ਬਣਦਾ ਸਨਮਾਨ ਜ਼ਰੂਰ ਦਿੱਤਾ ਜਾਵੇ। ਭੁੱਲ-ਚੁੱਕ ਲਈ ਖਿਮਾਂ।

ਆਤਮਾ ਸਿੰਘ ਬਰਾੜ
ਇੰਗਲੈਂਡ
Email : atmabrar@yahoo.com

15-12-2014

 ਇਕ ਬੇਰੁਜ਼ਗਾਰ ਮਹਿਲਾ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਸਬੰਧੀ ਪੜ੍ਹ ਕੇ ਪਹੁੰਚਿਆ ਬਹੁਤ ਦੁੱਖ
ਇਹ ਪੜ੍ਹ ਕੇ ਬਹੁਤ ਦੁੱਖ ਪਹੁੰਚਿਆ ਕਿ ਇਕ ਬੇਰੁਜ਼ਗਾਰ ਮਹਿਲਾ ਨੇ ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਖੁਦ ਨੂੰ ਅੱਗ ਲਗਾ ਲਈ ਅਤੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਬਿਲਕੁਲ ਵੀ ਸਹੀ ਨਹੀਂ ਹੈ ਕਿ ਮੁੱਖ ਮੰਤਰੀ ਨੂੰ ਕੋਈ ਵੀ ਆਸਾਨੀ ਨਾਲ ਮਿਲ ਸਕਦਾ ਹੈ, ਕਿਉਂਕਿ ਬਿਨਾਂ ਕਿਸੇ ਸਿਫਾਰਸ਼ ਤੋਂ ਅਫ਼ਸਰਸ਼ਾਹੀ ਅਜਿਹਾ ਨਹੀਂ ਹੋਣ ਦਿੰਦੀ। ਕਿਸੇ ਵੀ ਪਾਰਟੀ ਦੀ ਸਰਕਾਰ ਬਣ ਜਾਵੇ, ਸਭ ਗਰੀਬਾਂ ਨੂੰ ਭੁੱਲ ਜਾਂਦੇ ਹਨ। ਬੇਨਤੀ ਹੈ ਕਿ ਬੇਰੁਜ਼ਗਾਰੀ ਦੇ ਕੋਹੜ ਨੂੰ ਜਲਦ ਹੀ ਖਤਮ ਕੀਤਾ ਜਾਵੇ।

ਇੰਦਰਜੀਤ ਸਿੰਘ
ਸ਼ਾਰਜਾਹ
Email : inderjit.europcar@gmail.com

 

12-12-2014

ਸਿੱਖ ਕੌਮ ਨੂੰ ਆਪਣੇ ਹਿਤਾਂ ਲਈ ਇਕੱਠੇ ਹੋਣ ਦੀ ਜ਼ਰੂਰਤ
ਭਾਈ ਗੁਰਬਖ਼ਸ਼ ਸਿੰਘ ਜੀ ਦੀ ਭੁੱਖ ਹੜਤਾਲ ਨੂੰ ਅੱਜ ਕਈ ਦਿਨ ਹੋ ਗਏ ਹਨ ਅਤੇ ਇਹ ਬੜੇ ਹੀ ਦੁੱਖ ਦੀ ਗੱਲ ਹੈ ਕਿ ਦੇਸ਼ਾਂ-ਵਿਦੇਸ਼ਾਂ 'ਚ ਬੈਠੀ ਸਿੱਖ ਕੌਮ ਜਾਂ ਜਥੇਬੰਦੀਆਂ ਉਨ੍ਹਾਂ ਦੇ ਸਮਰਥਨ ਵਿਚ ਪੂਰੀ ਤਰ੍ਹਾਂ ਨਿੱਤਰ ਨਹੀਂ ਰਹੀਆਂ। ਕੌਮ ਦੇ ਹਿਤ ਦੀ ਰਾਖੀ ਲਈ ਅੱਜ ਸਾਨੂੰ ਇਕੱਠੇ ਹੋ ਕੇ ਅੰਦੋਲਨ ਚਲਾਉਣ ਦੀ ਲੋੜ ਹੈ ਤਾਂ ਜੋ ਸਿੱਖ ਕੈਦੀਆਂ ਦੀ ਰਿਹਾਈ ਜਲਦ ਹੋ ਸਕੇ। ਉੱਠੋ ਸਿੱਖੋ ਉੱਠੋ ਸਿੱਖ ਕੌਮ ਦੇ ਹਿਤਾਂ ਦੀ ਆਵਾਜ਼ ਬੁਲੰਦ ਕਰੋ ਅਤੇ ਮਨੁੱਖਤਾ ਦੇ ਭਲੇ ਲਈ ਮਿਲ ਕੇ ਹੰਭਲਾ ਮਾਰੋ। ਭੁੱਲ ਚੁੱਕ ਲਈ ਖ਼ਿਮਾ।

ਆਤਮਾ ਸਿੰਘ ਬਰਾੜ
ਇੰਗਲੈਂਡ
Email : atmabrar@yahoo.com

 

06-12-2014

 ਕਮਿਊਨਿਸਟ ਅੰਦੋਲਨ ਦੇ ਭਾਰਤ 'ਚ ਅਸਫ਼ਲ ਹੋਣ ਦਾ ਕਾਰਨ
'ਅਜੀਤ' ਵਿਚ ਹਾਲ ਹੀ 'ਚ ਦੋ ਆਰਟੀਕਲ ਪ੍ਰਕਾਸ਼ਿਤ ਹੋਏ, ਜੋ ਭਾਰਤ ਵਿਚ ਕਮਿਊਨਿਸਟ ਅੰਦੋਲਨ ਦੇ ਅਸਫ਼ਲ ਹੋਣ 'ਤੇ ਸਨ। ਭਾਰਤ ਵਿਚ ਕਮਿਊਨਿਸਟ ਅੰਦੋਲਨ ਦੇ ਅਸਫ਼ਲ ਹੋਣ ਦਾ ਪਹਿਲਾ ਕਾਰਨ ਹੈ, ਅੰਨ੍ਹੇਵਾਹ ਧਰਮਾਂ ਦਾ ਵਿਰੋਧ ਜਦਕਿ 1918 'ਚ ਲੈਨਿਨ ਨੇ ਰੂਸੀ-ਕਮਿਊਨਿਸਟੀ ਪਾਰਟੀ ਨੂੰ ਸਲਾਹ ਦਿੱਤੀ ਸੀ ਕਿ ''ਧਰਮਾਂ ਦੀ ਉਸ ਹੱਦ ਤੱਕ ਵਿਰੋਧਤਾ ਨਾ ਹੋਵੇ ਤਾਂ ਜੋ 'ਪ੍ਰੋਲੇਤਾਰੀਅਤ' ਆਪਸ 'ਚ ਵੰਡੇ ਨਾ ਜਾਣ, ਕਿਉਂਕਿ ਜੇ ਕੋਈ ਇਕ ਪੁਜਾਰੀ ਚਾਹੇ ਤਾਂ ਉਹ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਸਕਦਾ ਹੈ।'' ਭਾਰਤ ਇਕ ਧਾਰਮਿਕ ਦੇਸ਼ ਹੈ ਅਤੇ ਜੋ ਪਾਰਟੀ ਧਰਮਾਂ ਦਾ ਖੰਡਨ ਕਰੇਗੀ ਉਹ ਕਦੀ ਵੀ ਭਾਰਤ 'ਚ ਸਫ਼ਲ ਨਹੀਂ ਹੋ ਸਕਦੀ। ਇਕ ਅਜਿਹਾ ਸਮਾਂ ਸੀ ਜਦੋਂ ਪੰਜਾਬ ਦੀ ਕਿਰਸਾਨੀ ਪੂਰੀ ਤਰ੍ਹਾਂ ਕਮਿਊਨਿਸਟ ਰੰਗ 'ਚ ਰੰਗੀ ਹੋਈ ਸੀ ਅਤੇ ਕਮਿਊਨਿਸਟ ਪੰਜਾਬ 'ਚ ਕਾਂਗਰਸ ਤੋਂ ਬਾਅਦ ਦੂਜੀ ਵੱਡੀ ਪਾਰਟੀ ਸੀ। ਕਮਿਊਨਿਸਟਾਂ ਵੱਲੋਂ ਪੰਜਾਬ 'ਚ ਸਿੱਖ ਭਾਵਨਾਵਾਂ ਦੀ ਕਦਰ ਨਾ ਕੀਤੇ ਜਾਣ ਕਾਰਨ ਅੱਜ ਪਾਰਟੀ ਦੀ ਪੰਜਾਬ 'ਚ ਤਰਸਯੋਗ ਹਾਲਤ ਹੈ। ਇਸੇ ਤਰ੍ਹਾਂ ਦਾ ਹਾਲ ਬਾਕੀ ਦੇਸ਼ ਦੇ ਸੂਬਿਆਂ 'ਚ ਵੀ ਹੋ ਰਿਹਾ ਹੈ।

ਅਮਰਜੀਤ ਸਿੰਘ ਗੁਰਾਇਆ
ਆਸਟਰੇਲੀਆ
amarjitsingh41@yahoo.com.au

ਐਨ.ਆਰ. ਆਈਜ਼ ਦੀ ਪੁਲਿਸ ਕੋਈ ਮਦਦ ਨਹੀਂ ਕਰਦੀ
ਮੈਂ ਪ੍ਰਦੀਪ ਕੁਮਾਰ ਇਹ ਦੱਸਣਾ ਚਾਹੁੰਦਾ ਹਾਂ ਕਿ ਬਾਦਲ ਸਰਕਾਰ ਵੱਲੋਂ ਜੋ ਐਨ. ਆਰ. ਆਈਜ਼ ਦੀ ਮਦਦ ਲਈ ਐਨ.ਆਰ.ਆਈ. ਪੁਲਿਸ ਥਾਣੇ ਹਨ, ਉਨ੍ਹਾਂ 'ਚ ਪੁਲਿਸ ਵੱਲੋਂ ਕੋਈ ਮਦਦ ਨਹੀਂ ਦਿੱਤੀ ਜਾਂਦੀ।

ਪ੍ਰਦੀਪ ਕੁਮਾਰ
ਦੋਹਾ ਕਤਰ
hiraqatar@yahoo.com

28-11-2014

 ਪੰਜਾਬ 'ਚ ਪਾਣੀ ਦੀ ਸਮੱਸਿਆ

ਪੰਜਾਬ 'ਚ ਵਧ ਰਹੀ ਪਾਣੀ ਦੀ ਸਮੱਸਿਆ ਚਿੰਤਾ ਦਾ ਵਿਸ਼ਾ ਹੈ। ਦਿਨ-ਬ-ਦਿਨ ਡਿਗ ਰਿਹਾ ਪਾਣੀ ਦਾ ਪੱਧਰ ਠੀਕ ਨਹੀਂ ਹੈ। ਪਾਣੀ ਦੀ ਬੱਚਤ ਬਹੁਤ ਜ਼ਰੂਰੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ ਤੇ ਬਰਬਾਦ ਹੋ ਰਹੇ ਪਾਣੀ ਨੂੰ ਰੋਕੇ। ਪਾਣੀ ਦੇ ਨਾਲ-ਨਾਲ ਖਾਣ ਦਾ ਸਾਮਾਨ ਵੀ ਕਾਫ਼ੀ ਬਰਬਾਰ ਹੋ ਜਾਂਦਾ ਹੈ। ਲੱਖਾਂ ਲੋਕ ਭੁੱਖੇ ਮਰ ਰਹੇ ਹਨ, ਜੇਕਰ ਇਹ ਖਾਣ ਦਾ ਸਾਮਾਨ ਸੰਭਾਲਿਆ ਜਾਵੇ ਤਾਂ ਭੁੱਖਿਆਂ ਨੂੰ ਖਾਣਾ ਬੜੀ ਆਸਾਨੀ ਨਾਲ ਮਿਲ ਸਕਦਾ ਹੈ।

ਅਜੀਤ ਸਿੰਘ
(ਅਮਰੀਕਾ)
ਈਮੇਲ :ajit@ajitsingh.ca

27-11-2014

ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਸਮੇਂ ਸਿਰ ਹੋਵੇ
 ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਲਈ ਵਧੀਆ ਕਰ ਰਹੀ ਹੈ। ਪਰ ਬਹੁਤ ਵਾਰ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਉਹ ਸਥਾਨਕ ਨੇਤਾਵਾਂ ਦੇ ਪ੍ਰਭਾਵ ਹੇਠ ਸੁਣੀਆਂ ਨਹੀਂ ਜਾਂਦੀਆਂ। ਮੇਰੀ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਹੈ ਕਿ ਉਹ ਸੰਬੰਧਿਤ ਥਾਣਿਆਂ ਦੇ ਮੁਖੀਆਂ ਨੂੰ ਸਖਤ ਹਦਾਇਤਾਂ ਦੇਣ ਤਾਂ ਕਿ ਉਨ੍ਹਾਂ ਦੀ ਸੁਣਵਾਈ ਵੇਲੇ ਸਿਰ ਹੋ ਸਕੇ। ਪ੍ਰਵਾਸੀ ਭਾਰਤੀ ਬੜੀ ਮਿਹਨਤ ਨਾਲ ਪੰਜਾਬ 'ਚ ਜਾਇਦਾਦਾਂ ਬਣਾਉਂਦੇ ਹਨ, ਪਰ ਇਨ੍ਹਾਂ ਜਾਇਦਾਦਾਂ 'ਤੇ ਬਹੁਤ ਸਾਰੇ ਲੋਕ ਕਬਜ਼ਾ ਕਰ ਲੈਂਦੇ ਹਨ। ਪ੍ਰਵਾਸੀ ਭਾਰਤੀਆਂ 'ਤੇ ਝੂਠੇ ਮੁਕੱਦਮੇ ਕਰਕੇ ਫਸਾਇਆ ਜਾਂਦਾ ਹੈ। ਸਰਕਾਰ ਅਜਿਹਾ ਕਰੇ ਕਿ ਪ੍ਰਵਾਸੀ ਭਾਰਤੀਆਂ ਨੂੰ ਧੱਕੇ ਨਾ ਖਾਣੇ ਪੈਣ।

ਨਰੇਸ਼ ਕੁਮਾਰ ਗੌਤਮ (ਯੂ.ਕੇ.)
ਈਮੇਲ : nareshkumargautam@ymail.com

 

22-11-2014

 ਹੁੱਲੜਬਾਜ਼ਾਂ ਨੂੰ ਜਨਤਕ ਜਾਇਦਾਦਾਂ ਤੋੜਨ ਲਈ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ
ਮੈਂ ਇਸ ਤੋਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਜੋ ਦੰਗਈ ਜਨਤਕ ਅਤੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਵੇ ਅਤੇ ਉਨ੍ਹਾਂ ਖਿਲਾਫ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਇਨ੍ਹਾਂ ਕਾਰਵਾਈਆਂ ਨੂੰ ਰੋਕਣ ਲਈ ਮੀਡੀਆ ਵਿਸ਼ੇਸ਼ ਭੂਮਿਕਾ ਅਦਾ ਕਰਦਾ ਹੈ ਅਤੇ ਹੋਰ ਵੀ ਵਿਸ਼ੇਸ਼ ਜ਼ਿੰਮੇਵਾਰੀ ਨਿਭਾਅ ਸਕਦਾ ਹੈ। ਸੋ, ਇਸ ਲਈ ਜੋ ਹੁੱਲੜਬਾਜ਼ ਦੰਗੇ ਦੀ ਆੜ ਹੇਠ ਅਜਿਹਾ ਕਰਦੇ ਹਨ, ਉਨ੍ਹਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਇਆ ਜਾਵੇ, ਕਿਉਂਕਿ ਵਿਰੋਧ ਬੁਲੰਦ ਕਰਕੇ ਵੀ ਕੀਤਾ ਜਾ ਸਕਦਾ ਹੈ, ਨਾ ਕਿ ਲੋਕਾਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾ ਕੇ ਕੀਤਾ ਜਾਵੇ।

ਇੰਦਰਜੀਤ ਸਿੰਘ
Email : inderjit.europcar@gmail.com
ਸ਼ਾਰਜਾਹ

14-11-2014

 1984 ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਸਹਾਇਤਾ ਮਿਲਣ 'ਤੇ ਸਰਕਾਰ ਦਾ ਧੰਨਵਾਦ

ਮੈਂ ਭਾਜਪਾ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ 1984 'ਚ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਸਹਾਇਤਾ ਦਿੱਤੀ। ਇਹ ਹੀ ਕਾਫੀ ਨਹੀਂ ਹੈ, ਅਸੀਂ ਚਾਹੁੰਦੇ ਹਾਂ ਕਿ ਭਾਜਪਾ ਸਰਕਾਰ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਵੀ ਦੇਵੇ। ਮੈਂ ਪਿਛਲੀਆਂ ਚੋਣਾਂ 'ਚ ਵੋਟ ਪਾਉਣ ਲਈ ਭਾਰਤ ਆਇਆ ਸੀ।

ਅਮਰਜੀਤ ਸਿੰਘ ਗੁਰਾਇਆ, ਆਸਟ੍ਰੇਲੀਆ
amarjitsingh41@yahoo.com.au.

9-11-14

 ਕਾਮਰੇਡ ਸਰਵਨ ਸਿੰਘ ਚੀਮਾ 'ਤੇ ਲੇਖ ਵਧੀਆ ਸੀ

ਹਰਮਨ ਪਿਆਰੇ 'ਅਜੀਤ' 'ਚ ਕਾਮਰੇਡ ਸਰਵਨ ਸਿੰਘ ਚੀਮਾ ਦੀ ਬਰਸੀ ਮੌਕੇ ਕਾਮਰੇਡ ਲਹਿੰਬਰ ਸਿੰਘ ਤੱਗੜ ਦਾ ਲਿਖਿਆ ਲੇਖ ਪਸੰਦ ਆਇਆ। ਕਾਮਰੇਡ ਸਰਵਨ ਸਿੰਘ ਚੀਮਾ ਨੇ ਸਾਰੀ ਜ਼ਿੰਦਗੀ ਕਿਸਾਨਾਂ ਤੇ ਆਪਣੇ ਵਰਕਰਾਂ ਦੀ ਭਲਾਈ ਲਈ ਲਗਾ ਦਿੱਤੀ, ਉਨ੍ਹਾਂ ਦਾ ਤੁਰ ਜਾਣਾ ਵੱਡਾ ਘਾਟਾ ਸੀ। ਉਨ੍ਹਾਂ ਨੇ ਬਿਨਾਂ ਸਵਾਰਥ ਮਨੁੱਖਤਾ ਦੀ ਸੇਵਾ ਕੀਤੀ। ਮੇਰੇ ਵੱਲੋਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ

ਅਮਰਜੀਤ ਸਿੰਘ ਗੁਰਾਇਆ
ਆਸਟ੍ਰੇਲੀਆ
Email : amarjitsingh41@yahoo.com.au

6-11-2014

ਮਹਾਰਾਸ਼ਟਰ 'ਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ
ਮਹਾਰਾਸ਼ਟਰ 'ਚ ਹੋਈਆਂ ਚੋਣਾਂ 'ਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ। ਸ਼ਿਵ ਸੈਨਾ ਜੋ ਉਸ ਨੂੰ ਉਮੀਦ ਸੀ, ਉਸ ਤੋਂ ਬਹੁਤ ਘੱਟ ਸੀਟਾਂ ਉਸ ਨੂੰ ਮਿਲੀਆਂ ਹਨ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਹਾਰਾਸ਼ਟਰ ਦੇ ਵੋਟਰਾਂ ਨੇ ਰਾਜ ਠਾਕਰੇ ਦਾ ਪੱਤਾ ਸਾਫ ਕਰ ਦਿੱਤਾ ਹੈ। ਭਾਰਤ ਇਕ ਬਹੁ-ਸੱਭਿਆਚਾਰਕ ਦੇਸ਼ ਹੈ। ਸਰਦਾਰ ਪਟੇਲ ਨੇ ਸਾਰਿਆਂ ਨੂੰ ਇਕ ਝੰਡੇ ਥੱਲੇ ਇਕੱਠੇ ਕਰਕੇ ਅੱਜ ਦੇ ਭਾਰਤ ਦੀ ਸਿਰਜਣਾ ਕੀਤੀ ਸੀ, ਪਰ ਅੱਜ ਦੇ ਨੌਜਵਾਨਾਂ ਨੂੰ ਕੀ ਪਤਾ। ਆਪਣੇ ਪੰਜਾਬ ਤੇ ਹਰਿਆਣਾ ਦੀਆਂ ਚੋਣਾਂ ਵੱਲ ਝਾਤ ਮਾਰੀਏ ਤਾਂ ਹਰਿਆਣਾ ਵਾਸੀਆਂ ਨੇ ਦਿਮਾਗ ਤੋਂ ਕੰਮ ਲਿਆ ਹੈ। ਨਤੀਜੇ ਸਭ ਦੇ ਸਾਹਮਣੇ ਹਨ।

ਪਰਮਪਾਲ ਸਿੰਘ
ਇੰਗਲੈਂਡ।
Email: paligandhi@gmail.com

 

01-11-2014

 ਅੱਜ ਦੇ ਆਧੁਨਿਕ ਯੁੱਗ 'ਚ ਵੀ ਲੋਕ ਵਹਿਮਾਂ 'ਚ ਫਸ ਕੇ ਨੁਕਸਾਨ ਉਠਾ ਰਹੇ ਹਨ
ਮੇਰੇ ਸਕੂਲ ਵਿਚ ਲਗਭਗ ਢਾਈ ਸੌ ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ, ਜਿਥੇ ਕਿ ਬਹੁਤ ਪੁਰਾਣੇ ਪਿੱਪਲ ਹਨ। ਕਈ ਵਾਰ ਵਿਦਿਆਰਥੀ ਖੇਡਦੇ ਹੋਏ ਜਾਂ ਉਂਜ ਕਿਸੇ ਬਿਮਾਰੀ ਦੀ ਹਾਲਤ ਵਿਚ ਚੱਕਰ ਖਾ ਕੇ ਡਿੱਗ ਪੈਂਦੇ ਹਨ। ਸਕੂਲ ਵਿਚ ਥੋੜ੍ਹੀ-ਬਹੁਤੀ ਫਸਟਏਡ ਦੇਣ ਨਾਲ ਉਹ ਠੀਕ ਵੀ ਹੋ ਜਾਂਦੇ ਹਨ, ਪਰ ਜਦੋਂ ਅਗਲੇ ਦਿਨ ਬੱਚਿਆਂ ਤੋਂ ਉਨ੍ਹਾਂ ਦੀ ਸਿਹਤ ਬਾਰੇ ਜਾਣਿਆ ਜਾਂਦਾ ਹੈ ਤਾਂ ਬੱਚੇ ਜਵਾਬ ਦਿੰਦੇ ਹਨ ਕਿ ਮਾਤਾ ਜੀ ਪਾਂਧੇ ਕੋਲ ਗਏ ਸਨ। ਉਨ੍ਹਾਂ ਕਿਹਾ ਕਿ ਸਕੂਲ ਵਾਲੇ ਪਿੱਪਲਾਂ 'ਤੇ ਭੂਤਾਂ ਦਾ ਵਾਸ ਹੈ। ਅਜਿਹੇ ਯੁੱਗ ਵਿਚ ਵੀ ਅਜਿਹੇ ਭਰਮਾਂ ਵਿਚ ਪੈ ਕੇ ਸਾਡੇ ਲੋਕ ਕਈ ਵਾਰ ਵੱਡਾ ਨੁਕਸਾਨ ਉਠਾ ਲੈਂਦੇ ਹਨ। ਲੋੜ ਹੈ ਸਿਰਫ ਇਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਦੀ। ਅਜਿਹੇ ਪਾਖੰਡੀ ਤਾਵੀਤਾਂ ਵਾਲਿਆਂ ਲਈ ਕਾਨੂੰਨ ਬਣਾਉਣ ਦੀ।

ਪ੍ਰੇਮ ਕੁਮਾਰ
ਸ. ਸ. ਮਾਸਟਰ ਸਟੇਟ ਐਵਾਰਡੀ
ਸਰਕਾਰੀ ਹਾਈ ਸਕੂਲ ਭੰਗਲ (ਰੂਪਨਗਰ)
Email : dhimanprem49@yahoo.in

13-10-2014

 ਭਗਵੰਤ ਮਾਨ ਦੇ ਲੋਕ ਪੱਖੀ ਯਤਨ ਕਾਬਲੇ ਤਾਰੀਫ
ਮੈਂ ਬਹੁਤ ਸਾਰੇ ਸਿਆਸੀ ਆਗੂ ਦੇਖੇ ਹਨ ਪਰ ਭਗਵੰਤ ਮਾਨ ਜਿਹਾ ਇਮਾਨਦਾਰ, ਮਿਹਨਤੀ ਤੇ ਬਹੁਤ ਹੀ ਲੋਕ ਪੱਖੀ ਨੇਤਾ ਅੱਜ ਤੱਕ ਨਹੀਂ ਦੇਖਿਆ। ਲੋਕਾਂ ਨੇ ਬੜੇ ਹੀ ਭਾਰੀ ਮਤ ਨਾਲ ਉਸ ਨੂੰ ਜਿਤਾਇਆ। ਉਹ ਭ੍ਰਿਸ਼ਟਾਚਾਰ, ਨਸ਼ਿਆਂ ਤੇ ਕਈ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਦਿਖਾਈ ਦਿੰਦਾ ਹੈ। ਉਸ ਦੀਆਂ ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਕਿਵੇਂ ਭ੍ਰਿਸ਼ਟ ਲੋਕਾਂ ਨਾਲ ਲੜਾਈ ਮੁੱਲ ਲੈ ਰਿਹਾ ਹੈ। ਉਸ ਨੇ ਇਰਾਕ 'ਚ ਫਸੇ ਬਹੁਤ ਸਾਰੇ ਪੰਜਾਬੀਆਂ ਨੂੰ ਬਚਾਉਣ ਲਈ ਭਰਪੂਰ ਯਤਨ ਕੀਤੇ ਤੇ ਉਨ੍ਹਾਂ 'ਚ ਸਫਲ ਵੀ ਰਿਹਾ। ਤਕਰੀਬਨ ਹਰ ਸਿਆਸੀ ਪਾਰਟੀ ਉਸ ਨੂੰ ਅਜੇ ਵੀ ਕਾਮੇਡੀਅਨ ਦੇ ਰੂਪ 'ਚ ਵਿਚਰਦਾ ਹੋਇਆ ਹੀ ਦੇਖ ਰਹੀ ਹੈ, ਪ੍ਰੰਤੂ ਉਹ ਬਿਲਕੁਲ ਹੀ ਗਲਤ ਹਨ। ਭਗਵੰਤ ਮਾਨ ਦੀ ਸੋਚ ਆਮ ਆਦਮੀ ਨਾਲ ਮਿਲਦੀ ਹੈ, ਇਸ ਲਈ ਉਸ ਨੇ ਬਹੁਤ ਸਾਰੇ ਲੋਕਾਂ ਦੇ ਦਿਲ ਜਿੱਤੇ ਹਨ। ਪੰਜਾਬ ਦੇ ਅੱਜ ਹਾਲਾਤ ਨਾਸਾਜ਼ਗਾਰ ਹਨ, ਜਿਸ ਤੋਂ ਸਾਰੇ ਹੀ ਵਾਕਫ ਹਨ। ਮੇਰੇ ਖਿਆਲ ਮੁਤਾਬਿਕ ਭਗਵੰਤ ਮਾਨ 'ਚ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਦਲਣ ਦੀ ਸਮਰੱਥਾ ਹੈ। ਉਹ ਸ਼ਹੀਦ ਭਗਤ ਸਿੰਘ ਜੀ ਦੇ ਸਿਧਾਂਤਾਂ ਦਾ ਪੱਕਾ ਪੈਰੋਕਾਰ ਹੈ। ਜੇ ਭਗਵੰਤ ਮਾਨ ਦੇ ਅਜਿਹੇ ਯਤਨ ਭਵਿੱਖ 'ਚ ਵੀ ਜਾਰੀ ਰਹਿੰਦੇ ਹਨ ਤਾਂ ਉਹ ਇਕ ਦਿਨ ਜ਼ਰੂਰ ਪੰਜਾਬ ਦਾ ਮੁੱਖ ਮੰਤਰੀ ਬਣੇਗਾ। ਮੈਂ ਕਿਸੇ ਵੀ ਸਿਆਸੀ ਦਲ ਦਾ ਸਮਰਥਕ ਨਹੀਂ ਹਾਂ, ਮੈਂ ਸਿਰਫ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ।

ਅਵਤਾਰ ਸਿੰਘ ਵਰਨਾਲਾ
ਆਸਟ੍ਰੇਲੀਆ
Email : avtar2216@gmail.com

12-10-2014

 ਏਸ਼ੀਆਈ ਖੇਡਾਂ 'ਚ ਤਗਮਾ ਜੇਤੂ ਖਿਡਾਰੀਆਂ ਲਈ ਪੰਜਾਬ ਸਰਕਾਰ ਕਿਥੇ ਹੈ?
'ਅਜੀਤ' ਵੈੱਬ ਟੀ. ਵੀ. 'ਤੇ ਪੰਜਾਬੀ ਅਥਲੀਟਾਂ ਦੀ ਮੁਲਾਕਾਤ ਵੇਖੀ। ਇਹ ਉਹ ਅਥਲੀਟ ਸਨ, ਜਿਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਏਸ਼ੀਆਈ ਖੇਡਾਂ 'ਚ ਤਗਮੇ ਜਿੱਤ ਕੇ ਪੰਜਾਬ ਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਮੁਲਾਕਾਤ ਦੌਰਾਨ ਉਨ੍ਹਾਂ ਦੇ ਚਿਹਰਿਆਂ ਉੱਪਰ ਮਾਯੂਸੀ ਦਾ ਆਲਮ ਸਾਫ ਦੇਖਿਆ ਜਾ ਸਕਦਾ ਸੀ, ਕਿਉਂਕਿ ਪੰਜਾਬ ਸਰਕਾਰ ਨੇ ਖਿਡਾਰੀਆਂ ਵੱਲੋਂ ਏਸ਼ੀਆਈ ਖੇਡਾਂ 'ਚ ਦਿਖਾਈ ਗਈ ਸ਼ਾਨਦਾਰ ਖੇਡ ਦਾ ਕੋਈ ਸਨਮਾਨ ਨਹੀਂ ਦਿੱਤਾ। ਜੇ ਕਬੱਡੀ ਦੀ ਗੱਲ ਕਰ ਲਈ ਜਾਵੇ ਤਾਂ ਪੰਜਾਬ ਸਰਕਾਰ ਵੱਡੇ ਦਮਗਜੇ ਮਾਰ ਕੇ ਕਹਿੰਦੀ ਹੈ ਕਿ ਉਸ ਨੇ ਮਾਂ ਖੇਡ ਨੂੰ ਕੌਮਾਂਤਰੀ ਪੱਧਰ 'ਤੇ ਪ੍ਰਸਿੱਧੀ ਦਿਵਾਈ ਹੈ ਪਰ ਅਸਲ 'ਚ ਇਹ ਉਹ ਪੰਜਾਬੀ ਕੈਨੇਡੀਅਨ ਸਨ, ਜਿਨ੍ਹਾਂ ਨੇ ਮਾਂ ਖੇਡ ਕਬੱਡੀ ਨੂੰ 1984 ਤੋਂ ਬਾਅਦ ਲਗਾਤਾਰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਚਾਰਿਆ। ਅਖੀਰ 'ਚ ਮੇਰੀ ਇਹ ਬੇਨਤੀ ਹੈ ਕਿ 'ਆਓ! ਅਸੀਂ ਸਾਰੇ ਰਲ ਕੇ ਪੰਜਾਬ 'ਚ ਫੈਲਾਏ ਜਾ ਰਹੇ ਨਸ਼ਿਆਂ ਦੇ ਖਿਲਾਫ ਤੇ ਇਸ ਦੇ ਅਸਲ ਤਸਕਰਾਂ ਖਿਲਾਫ ਜੰਗ ਐਲਾਨੀਏ।'

ਹਰਦੇਵ ਗਾਖਲ
ਕੈਨੇਡਾ
Email : maghroo9@gmail.com

9-10-2014

ਔਰਤਾਂ ਦੀ 'ਸੁਰੱਖਿਆ ਦਾ ਮੁੱਦਾ' ਬਣ ਰਿਹਾ ਗੰਭੀਰ

ਭਾਰਤ ਵਿਚ ਔਰਤਾਂ ਦੀ ਸੁਰੱਖਿਆ ਇਕ ਗੰਭੀਰ ਮੁੱਦਾ ਬਣ ਗਿਆ ਹੈ। ਅਸੀਂ ਹਰ ਰੋਜ਼ ਜਬਰ-ਜਨਾਹ ਤੇ ਔਰਤਾਂ 'ਤੇ ਹੋ ਰਹੇ ਜ਼ੁਲਮਾਂ ਬਾਰੇ ਪੜ੍ਹ ਰਹੇ ਹਾਂ। ਜੋ ਲੜਕੀਆਂ ਸਕੂਲ ਕਾਲਜ ਜਾਂਦੀਆਂ ਹਨ ਜਾਂ ਜੋ ਮਹਿਲਾਵਾਂ ਬਾਹਰ ਕੰਮ ਕਰਨ ਜਾਂਦੀਆਂ ਹਨ, ਉਨ੍ਹਾਂ ਦੀ ਸੁਰੱਖਿਆ ਇਕ ਗੰਭੀਰ ਮਸਲਾ ਹੈ। ਇਸ ਲਈ ਦਿਨ-ਬ-ਦਿਨ ਗੰਭੀਰ ਹੋ ਰਹੇ ਇਸ ਮੁੱਦੇ 'ਤੇ ਕੁਝ ਕੀਤਾ ਜਾਵੇ।

ਸੁਰਿੰਦਰ ਕੌਰ
ਕੈਨੇਡਾ
sur.cha@hotmail.com

 

01-10-2014

 'ਅਜੀਤ' ਨੇ ਹਮੇਸ਼ਾ ਚੰਗਾ ਸੰਦੇਸ਼ ਦਿੱਤਾ ਹੈ
ਸ: ਬਰਜਿੰਦਰ ਸਿੰਘ ਜੀ ਦਾ ਸੰਪਾਦਕੀ ਪੰਨੇ 'ਤੇ 'ਵਾਤਾਵਰਨ' ਸਬੰਧੀ ਲੇਖ ਪੜ੍ਹਨ ਨੂੰ ਮਿਲਿਆ। 'ਅਜੀਤ' ਨੇ ਹਮੇਸ਼ਾ ਹੀ ਪੰਜਾਬੀ ਅਤੇ ਵਿਸ਼ਵ ਨੂੰ ਇਕ ਚੰਗਾ ਸੰਦੇਸ਼ ਭੇਜਿਆ ਹੈ ਅਤੇ ਲੋਕਾਂ ਦੀ ਭਲਾਈ ਤੇ ਵਾਤਾਵਰਨ ਦੀ ਸੰਭਾਲ ਲਈ ਠੋਸ ਕਦਮ ਚੁੱਕੇ ਹਨ। ਡਾ: ਬਰਜਿੰਦਰ ਸਿੰਘ ਪ੍ਰੋ: ਮੋਹਨ ਸਿੰਘ ਵਾਂਗ ਰੁੱਖਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਲੱਗਦੇ ਹਨ। ਪ੍ਰੋ: ਹੁਰਾਂ ਨੇ ਕਿਹਾ ਸੀ ਕਿ 'ਰੁੱਖ ਮੈਨੂੰ ਭਰਾ, ਭੈਣ ਵਾਂਗ ਜਾਪਦੇ ਹਨ' ਜੋ ਕਿ ਕੁਦਰਤੀ ਤੌਰ 'ਤੇ ਸੱਚ ਜਾਪਦਾ ਹੈ। ਸਾਡੀ ਧਾਰਮਿਕ ਸੰਸਥਾ ਵੀ ਲੋੜਵੰਦਾਂ ਦੀ ਮੱਦਦ ਲਈ ਅਕਸਰ ਯੋਗਦਾਨ ਪਾਉਂਦੀ ਹੈ।

ਪ੍ਰੋ: ਕਰਨੈਲ ਸਿੰਘ ਸਿਡਨੀ
ਆਸਟ੍ਰੇਲੀਆ
Email : knbirring@yahoo.com.au

27-9-2014

 ਸਿੱਖਿਆ ਪ੍ਰਣਾਲੀ 'ਚ ਮਨੁੱਖੀ ਕਦਰਾਂ-ਕੀਮਤਾਂ ਦੀ ਤਾਕੀਦ ਕੀਤੀ ਜਾਵੇ
ਪ੍ਰਿੰ: ਵਿਜੈ ਕੁਮਾਰ ਦੇ 24/9/14 ਨੂੰ ਪ੍ਰਕਾਸ਼ਿਤ ਹੋਏ ਲੇਖ ਦੀ ਬਹੁਤ ਪ੍ਰਸੰਸਾ ਕਰਨੀ ਬਣਦੀ ਹੈ, ਜਿਸ ਵਿਚ ਬੇਸ਼ਕੀਮਤੀ ਵਿਚਾਰ ਰੱਖੇ ਗਏ ਸਨ। ਉਨ੍ਹਾਂ ਨੇ ਮਨੁੱਖੀ ਹੱਕਾਂ ਦੀ ਇੱਜ਼ਤ ਅਤੇ ਅਨੁਸ਼ਾਸਨ ਦੇ ਗੁਣਾਂ ਨੂੰ ਸਿੱਖਿਆ ਵਿਚ ਲਾਜ਼ਮੀ ਕਰਨ ਦੀ ਗੱਲ ਕਹੀ ਹੈ। ਜੇ ਸਿੱਖਿਆ ਦੌਰਾਨ ਆਤਮ ਸੰਜਮ ਦੇ ਗੁਣਾਂ ਦੀ ਤਾਕੀਦ ਕੀਤੀ ਜਾਵੇ ਤਾਂ ਘਰੇਲੂ ਹਿੰਸਾਵਾਂ ਤੋਂ ਆਸਾਨੀ ਨਾਲ ਮੁਕਤੀ ਪਾਈ ਜਾ ਸਕਦੀ ਹੈ। ਭਾਰਤ ਦਾ ਸੱਭਿਆਚਾਰ ਮਹਾਨ ਹੈ। ਇਸ ਲਈ ਚੰਗਾ ਇਨਸਾਨ ਬਣਨ ਲਈ ਅਤੇ ਭਾਰਤ ਦਾ ਚੰਗਾ ਨਾਗਰਿਕ ਬਣਨ ਲਈ ਸਿੱਖਿਆ ਦੇ ਖੇਤਰ 'ਚ ਮਨੁੱਖੀ ਕਦਰਾਂ-ਕੀਮਤਾਂ ਦੀ ਇੱਜ਼ਤ ਕਰਨੀ ਸਿਖਾਉਣੀ ਲਾਜ਼ਮੀ ਬਣਦੀ ਹੈ। ਇਸ ਤਰ੍ਹਾਂ ਭਾਰਤ ਹਰ ਪੱਖੋਂ ਖੁਸ਼ਹਾਲ ਬਣ ਜਾਵੇਗਾ।

ਸਾਕਾਤਾਰ ਸਿੰਘ
Email : sakatar.sandhu111@gmail.com

25-9-2014

ਕਿਸਾਨੀ ਲਈ ਦਰਿਆਵਾਂ ਦੇ ਪਾਣੀ ਦੀ ਵੱਧ ਵਰਤੋਂ ਕੀਤੀ ਜਾਵੇ
ਸਰਕਾਰ ਕਿਸਾਨਾਂ ਨੂੰ ਮੁਫ਼ਤ 'ਚ ਬਿਜਲੀ ਨਾ ਮੁਹੱਈਆ ਕਰਾਏ ਸਗੋਂ ਲੋਕਾਂ ਨੂੰ ਨਹਿਰੀ ਪਾਣੀਆਂ ਪ੍ਰਤੀ ਆਵਾਜ਼ ਉਠਾਉਣੀ ਚਾਹੀਦੀ ਹੈ ਕਿਉਂਕਿ ਦਰਿਆਵਾਂ ਦੇ ਪਾਣੀ ਦੀ ਵੱਧ ਵਰਤੋਂ ਕਰਨ ਨਾਲ ਅਸੀਂ ਬਿਜਲੀ ਬਚਾਅ ਸਕਦੇ ਹਾਂ ਅਤੇ ਧਰਤੀ ਵਿਚੋਂ ਬੋਰ ਕਰਕੇ ਕੱਢੇ ਜਾ ਰਹੇ ਪਾਣੀ ਦੀ ਵੀ ਸੰਭਾਲ ਕਰ ਸਕਦੇ ਹਾਂ।

ਗੁਰਦੀਪ ਸਿੰਘ,
ਪਿੰਡ ਤੁਗਲ, ਰਾਏਕੋਟ, ਲੁਧਿਆਣਾ।
gurdip1228@gmail.com

 

10-9-2014

ਪਾਕਿਸਤਾਨ 'ਚ ਘੱਟ ਗਿਣਤੀ ਖ਼ਤਰੇ ਵਿਚ ਹੈ
ਪਿਸ਼ਾਵਰ 'ਚ ਇਕ ਹੋਰ ਸਿੱਖ ਨੌਜਵਾਨ, ਜਿਸ ਦਾ ਨਾਂਅ ਹਰਜੀਤ ਸਿੰਘ ਸੀ, ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਕਾਸਮੈਟਿਕ ਦੀ ਦੁਕਾਨ ਕਰਕੇ ਆਪਣਾ ਰੁਜ਼ਗਾਰ ਚਲਾਉਂਦਾ ਸੀ। ਇਸ ਤੋਂ ਇਕ ਮਹੀਨਾ ਪਹਿਲਾਂ ਵੀ ਦੋ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੈ। ਪਾਕਿਸਤਾਨ ਦੇ ਖੇਬਰ ਪਖਤੂਨਖਵਾ ਦੀ ਸਰਕਾਰ ਨੇ ਜਾਂਚ ਲਈ ਬਸ ਇਕ ਕਮੇਟੀ ਬਣਾਈ। ਨਵਾਜ ਸ਼ਰੀਫ਼ ਇਸ 'ਤੇ ਕਾਰਵਾਈ ਕਰਨ ਦੀ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਨੇ ਸਿੱਖ ਨੌਜਵਾਨਾਂ ਦੀ ਹੱਤਿਆ 'ਤੇ ਦੁੱਖ ਵੀ ਜ਼ਾਹਰ ਨਹੀਂ ਕੀਤਾ। ਪਾਕਿਸਤਾਨ ਵਿਚ ਘੱਟ ਗਿਣਤੀ ਦੀ ਕੋਈ ਪੁੱਛਗਿੱਛ ਨਹੀਂ ਹੈ।

ਦਿਲਾਵਰ ਸਿੰਘ
ਨਨਕਾਣਾ ਸਾਹਿਬ (ਪਾਕਿਸਤਾਨ)
Email : singh.dilawar24@gmail.com

 

3-9-2014

 ਕਿੰਨਾ ਚੰਗਾ ਹੋਵੇ ਜੇਕਰ ਭਾਈ ਲਾਲ ਜੀ ਨੂੰ ਜੋ ਭਾਈ ਮਰਦਾਨਾ ਦੇ ਵੰਸ਼ 'ਚੋਂ ਹਨ, ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਕੀਰਤਨ ਕਰਨ ਦਿੱਤਾ ਜਾਵੇ
ਅੱਜ ਅਖ਼ਬਾਰ 'ਚ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਲੰਦਨ 'ਚ ਭਾਈ ਮਰਦਾਨਾ ਸੁਸਾਇਟੀ ਵੱਲੋਂ ਸ: ਮਹਿੰਦਰ ਸਿੰਘ ਜੋ ਕਿ ਨਿਸ਼ਕਾਮ ਸੇਵਾ ਸੰਸਥਾ ਦੇ ਪ੍ਰਧਾਨ ਹਨ, ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਸ: ਮਹਿੰਦਰ ਸਿੰਘ ਇਕ ਇੰਜੀਨੀਅਰ ਹਨ ਤੇ ਇਨ੍ਹਾਂ ਨੇ ਅਫਰੀਕਾ 'ਚ ਬੜੀ ਮਿਹਨਤ ਕਰਕੇ ਗੁਰੂ ਘਰ ਸਾਹਿਬ ਸਥਾਪਤ ਕੀਤੇ ਹਨ। ਮੈਂ ਜ਼ਾਂਬੀਆਂ ਦੀ ਰਾਜਧਾਨੀ ਲੁਸਾਕਾ ਦੇ ਗੁਰੂ ਘਰ 'ਚ ਕੁਝ ਦਿਨ ਰਿਹਾ ਸੀ ਜੋ ਸ: ਮਹਿੰਦਰ ਸਿੰਘ ਦੇ ਉੱਦਮ ਨਾਲ ਬਣਿਆ ਹੈ। ਮੈਂ ਆਪਣੀ ਪੁਸਤਕ 'ਅੱਖੀਂ ਡਿੱਠਾ ਅਫਰੀਕਾ' 'ਚ ਇਸ ਦਾ ਜ਼ਿਕਰ ਕਰ ਚੁੱਕਾ ਹਾਂ। ਕਿੰਨਾ ਚੰਗਾ ਹੋਵੇ ਜੇਕਰ ਭਾਈ ਲਾਲ ਜੀ ਜੋ ਭਾਈ ਮਰਦਾਨਾ ਦੇ ਵੰਸ਼ 'ਚੋਂ ਹਨ, ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਕੀਰਤਨ ਕਰਨ ਦਿੱਤਾ ਜਾਵੇ।

ਆਤਮਾ ਸਿੰਘ ਬਰਾੜ
ਯੂ. ਕੇ.
Email : atmabrar@yahoo.com

28-8-2014

 'ਕੌਮ ਦੇ ਹੀਰੇ' ਫ਼ਿਲਮ ਨੂੰ ਜਾਰੀ ਕੀਤਾ ਜਾਵੇ
ਸ੍ਰੀਮਾਨ ਜੀ, 'ਕੌਮ ਦੇ ਹੀਰੇ' ਇਕ ਇਤਿਹਾਸਕ ਫ਼ਿਲਮ ਹੈ, ਜੋ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਨੂੰ ਬਿਆਨ ਕਰਦੀ ਹੈ, ਫਿਰ ਕਿਉਂ ਇਸ ਫ਼ਿਲਮ ਨੂੰ ਜਾਰੀ ਕਰਨ ਤੋਂ ਰੋਕਿਆ ਜਾ ਰਿਹਾ ਹੈ?

ਬੇਨੀ
ਸਪੇਨ
bannymanjana@hotmail.com

23-8-2014

 ਅਸਲੀ ਮੁੱਦਿਆਂ 'ਤੇ ਗੱਲ ਨਹੀਂ ਹੋ ਰਹੀ
ਬੇਨਤੀ ਹੈ ਕਿ ਪੰਜਾਬ ਦੇ ਲੋਕ ਕੈਂਸਰ ਅਤੇ ਹੋਰ ਨਾਮੁਰਾਦ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ ਅਤੇ ਕਈ ਗਰੀਬ ਲੋਕ ਆਪਣਾ ਇਲਾਜ ਕਰਵਾ ਨਹੀਂ ਸਕਦੇ ਪਰ ਪੰਜਾਬ ਸਰਕਾਰ ਕਬੱਡੀ 'ਤੇ ਕਰੋੜਾਂ ਰੁਪਏ ਖਰਚ ਕਰ ਰਹੀ, ਜੋ ਕਿ ਕਿਸੇ ਵੀ ਗੱਲੋਂ ਅਕਲਮੰਦੀ ਨਹੀਂ ਲਗਦੀ। ਹਾਂ ਜੀ, ਪਰ ਬੇਸਮਝ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਪਾਸੇ ਕਰਕੇ ਫਜ਼ੂਲ ਦੇ ਕੰਮਾਂ 'ਚ ਉਲਝਾਈ ਰੱਖਣ ਦਾ ਇਕ ਚੰਗਾ ਤਰੀਕਾ ਹੈ। ਵਾਹਿਗੁਰੂ ਮਿਹਰ ਕਰਨ।

ਆਤਮਾ ਸਿੰਘ ਬਰਾੜ
ਬਰਤਾਨੀਆ
Email : atmabrar@yahoo.com

13-8-2014

ਮੋਹਨ ਭਾਗਵਤ ਨੇ ਦਿੱਤਾ ਬੇਤੁਕਾ ਬਿਆਨ
ਮੋਹਨ ਭਾਗਵਤ ਦੁਆਰਾ ਇਹ ਕਿਹਾ ਜਾਣਾ ਕਿ ਜੋ ਲੋਕ ਜਰਮਨੀ ਦੇ ਨਾਗਰਿਕ ਹਨ, ਉਨ੍ਹਾਂ ਨੂੰ ਜਰਮਨ ਲੋਕ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ, ਪਰ ਭਾਗਵਤ ਦਾ ਮੰਨਣਾ ਹੈ ਕਿ ਜੋ ਲੋਕ ਹਿੰਦੁਸਤਾਨ ਦੇ ਨਾਗਰਿਕ ਹਨ, ਉਹ ਸਾਰੇ ਹਿੰਦੂ ਹਨ। ਮੋਹਨ ਭਾਗਵਤ ਦੀ ਇਹ ਟਿੱਪਣੀ ਬੇਹੱਦ ਹਾਸੋਹੀਣੀ ਹੈ ਅਤੇ ਤੱਥਾਂ ਤੋਂ ਬਹੁਤ ਦੂਰ, ਕਿਉਂਕਿ ਹਿੰਦੁਸਤਾਨ ਦੇ ਸਾਰੇ ਨਾਗਰਿਕਾਂ ਨੂੰ ਹਿੰਦੂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹਿੰਦੂ ਇਕ ਮੱਤ ਹੈ ਅਤੇ ਸਾਰੇ ਭਾਰਤ 'ਚ ਕੋਈ ਇਕ ਮੱਤ ਨਹੀਂ ਹੈ। ਇਥੇ ਬਹੁਤ ਸਾਰੇ ਮੱਤ ਹਨ। ਇਥੇ ਗੌਰਤਲਬ ਹੈ ਕਿ ਅਜਿਹੇ ਕੱਟੜ ਆਗੂ ਹਮੇਸ਼ਾ ਘੱਟ ਗਿਣਤੀਆਂ 'ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਬਿਆਨ ਦੇਸ਼ ਦੀ ਇਕਜੁੱਟਤਾ ਲਈ ਸ਼ੋਭਾ ਨਹੀਂ ਦਿੰਦੇ। ਇਹ ਠੇਸ ਪਹੁੰਚਾਉਂਦੇ ਹਨ।

ਦਰਸ਼ਨ ਧਾਲੀਵਾਲ
ਕੈਨੇਡਾ
Email : darshan1840@gmail.com

 

6-8-2014

 ਵੱਖਰੀ ਕਮੇਟੀ ਦੇ ਮੁੱਦੇ 'ਤੇ ਬਾਦਲ ਉਦਾਰਤਾ ਵਿਖਾਉਣ
ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲਈ ਸਿੱਖਾਂ ਦੇ ਦੋ ਸਮੂਹਾਂ ਵਿਚਕਾਰ ਵਿਵਾਦ ਬਣਿਆ ਹੋਇਆ ਹੈ। ਜੇ ਇਸ ਮੁੱਦੇ 'ਤੇ ਖ਼ੂਨੀ ਟਕਰਾਅ ਹੋਇਆ ਤਾਂ ਇਹ ਬਹੁਤ ਮੰਦਭਾਗਾ ਹੋਵੇਗਾ। ਅਸੀਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਸਲੇ 'ਤੇ ਆਪਣੀ ਦਾਨਸ਼ਮੰਦੀ ਅਤੇ ਉਦਾਰਤਾ ਦਿਖਾਉਣ ਅਤੇ ਸਵੈ-ਇੱਛਾ ਨਾਲ ਵੱਖਰੀ ਕਮੇਟੀ ਨੂੰ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਦੇਣ।

ਅਮਰਜੀਤ ਸਿੰਘ ਗੋਰਾਇਆ
ਆਸਟਰੇਲੀਆ
amarjitsingh41@yahoo.com.au

ਮੰਤਰੀਆਂ ਨੂੰ ਫਜ਼ੂਲ ਦੀਆਂ ਬਿਆਨਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ
ਉੱਤਰ ਪ੍ਰਦੇਸ਼ 'ਚ ਇਕ ਮੰਤਰੀ ਨੇ ਬਿਨਾਂ ਸੋਚੇ ਸਮਝੇ ਇਹ ਕਹਿ ਦਿੱਤਾ ਕਿ ਸਹਾਰਨਪੁਰ ਦੀ ਘਟਨਾ ਨਾਗਪੁਰ ਦੀ ਇਕ ਸੰਸਥਾ ਨੇ ਕਰਵਾਈ ਹੈ ਪਰ ਇਸ ਮੰਤਰੀ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਮੋਹਨਲਾਲਗੰਜ ਦੀ ਘਟਨਾ ਕਿਸ ਨੇ ਕਰਵਾਈ ਹੈ। ਉਸ ਘਟਨਾ ਵਿਚ ਲੜਕੀ ਨਾਲ ਜਬਰ ਜਨਾਹ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਇਹ ਘਟਨਾ ਉੱਤਰ ਪ੍ਰਦੇਸ਼ ਵਿਧਾਨ ਸਭਾ ਕੋਲ ਹੀ ਹੋਈ ਸੀ। ਸਹਾਰਨਪੁਰ 'ਚ ਵਾਪਰੀ ਘਟਨਾ ਮੰਦਭਾਗੀ ਹੈ। ਮੰਤਰੀ ਜੀ ਨੂੰ ਇਹ ਨਹੀਂ ਪਤਾ ਕਿ ਖ਼ਾਲਸਾ ਸਕੂਲ, ਚੈਰੇਟੀ ਹਸਪਤਾਲ ਤੇ ਲੰਗਰ ਵਿਚ ਗੁਰਦੁਆਰਾ ਸਾਹਿਬ ਕਿਵੇਂ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਮੰਤਰੀਆਂ ਨੂੰ ਫਜ਼ੂਲ ਦੀਆਂ ਬਿਆਨਬਾਜ਼ੀਆਂ ਛੱਡ ਕੇ ਦੇਸ਼ ਬਾਰੇ ਸੋਚਣਾ ਚਾਹੀਦਾ ਹੈ।

ਬਾਲਕ੍ਰਿਸ਼ਨ ਸ਼ਰਮਾ
ਸਿੰਘਾਪੁਰ
magnaindia@hotmail.com

ਕਬੱਡੀ ਪ੍ਰਤੀ ਜੋਸ਼ ਵੇਖ ਕੇ ਮਨ ਨੂੰ ਮਿਲਦੀ ਹੈ ਤਸੱਲੀ
ਮੈਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ 'ਅਜੀਤ' ਰਾਹੀਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਕਬੱਡੀ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਜਦੋਂ ਪੰਜਾਬ 'ਚ ਕਬੱਡੀ ਮੈਚ ਹੁੰਦੇ ਹਨ ਤਾਂ ਮੈਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੁੰਦਾ ਹਾਂ। ਨੌਜਵਾਨਾਂ ਵਿਚ ਖੇਡ ਪ੍ਰਤੀ ਜੋਸ਼ ਵੇਖ ਕੇ ਮਨ ਨੂੰ ਬਹੁਤ ਤਸੱਲੀ ਹੁੰਦੀ ਹੈ। ਕਬੱਡੀ ਦਾ ਖੂਬ ਪ੍ਰਚਾਰ ਹੋਣ ਨਾਲ ਲੋਕਾਂ 'ਚ ਇਸ ਖੇਡ ਪ੍ਰਤੀ ਖਾਸ ਦਿਲਚਸਪੀ ਵਧ ਰਹੀ ਹੈ। ਮੇਰੀ ਅਰਦਾਸ ਹੈ ਕਿ ਕਬੱਡੀ ਨੂੰ ਹੋਰ ਜ਼ਿਆਦਾ ਮਾਣ ਮਿਲੇ।

ਬਾਲਕ੍ਰਿਸ਼ਨ ਸ਼ਰਮਾ
ਸਿੰਘਾਪੁਰ
magnaindia@hotmail.com

27-7-2014

 ਇੰਗਲੈਂਡ ਸਟੂਡੈਂਟ ਵੀਜ਼ੇ 'ਤੇ ਆਉਣ ਵਾਲੇ ਵੀਰਾਂ ਨੂੰ ਬੇਨਤੀ
ਮੈਂ ਸਟੂਡੈਂਟ ਵੀਜ਼ੇ 'ਤੇ ਇੰਗਲੈਂਡ ਆਉਣ ਵਾਲੇ ਵੀਰਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਪੈਸੇ ਲਗਾ ਕੇ ਇਥੇ ਆਉਣ ਦਾ ਕੋਈ ਫ਼ਾਇਦਾ ਨਹੀਂ ਹੈ। ਇਥੋਂ ਦੀ ਸਰਕਾਰ ਬਹੁਤ ਜ਼ਿਆਦਾ ਫੀਸ ਲੈ ਕੇ ਵੀ ਵੀਜ਼ਾ ਨਹੀਂ ਵਧਾਉਂਦੀ। ਜੇਕਰ ਕੋਈ ਵੀਜ਼ੇ ਤੋਂ ਬਿਨਾਂ ਫੜਿਆ ਜਾਂਦਾ ਹੈ ਤਾਂ ਉਸ ਨੂੰ ਕੈਂਪਾਂ 'ਚ ਸੁੱਟ ਦਿੱਤਾ ਜਾਂਦਾ ਹੈ ਤੇ ਡਿਪੋਰਟ ਕਰ ਦਿੱਤਾ ਜਾਂਦਾ ਹੈ। ਮੇਰੀ ਇਹੀ ਬੇਨਤੀ ਹੈ ਕਿ ਮਾਂ-ਬਾਪ ਦੀ ਮਿਹਨਤ ਦੀ ਕਮਾਈ ਨਾ ਉਜਾੜੋ ਸਗੋਂ ਭਾਰਤ 'ਚ ਰਹਿ ਕੇ ਹੀ ਕੋਈ ਕੰਮ ਕਰੋ।

-ਜਸਵੰਤ ਸਿੰਘ
Email : jaswant196618@ yahoo.com.

19-7-2014

 ਭਾਰਤ ਨੂੰ ਆਬਾਦੀ ਦੀ ਸਮੱਸਿਆ 'ਤੇ ਕੰਟਰੋਲ ਕਰਨਾ ਚਾਹੀਦਾ
ਆਬਾਦੀ ਭਾਰਤ ਦੀ ਇਕ ਵੱਡੀ ਸਮੱਸਿਆ ਹੈ, ਪਰ ਕੋਈ ਵੀ ਸਰਕਾਰ ਸੰਜੀਦਗੀ ਨਾਲ ਇਸ ਮਸਲੇ ਨੂੰ ਹੱਲ ਨਹੀਂ ਕਰ ਰਹੀ। ਵੇਖਣ 'ਚ ਆਉਂਦਾ ਹੈ ਕਿ ਗਰੀਬ ਪਰਿਵਾਰਾਂ 'ਚ ਇਹ ਸਮੱਸਿਆ ਹੋਰ ਵੀ ਜ਼ਿਆਦਾ ਹੈ, ਕਿਉਂਕਿ ਬੱਚਿਆਂ 'ਚ ਵਧੀਆ ਸਿੱਖਿਆ ਅੱਜ ਦੇ ਜ਼ਮਾਨੇ 'ਚ ਬਹੁਤ ਜ਼ਰੂਰੀ ਹੈ। ਜੇਕਰ ਪਰਿਵਾਰ ਛੋਟਾ ਹੋਵੇਗਾ ਤਾਂ ਉਸ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਸਰਕਾਰਾਂ ਆਬਾਦੀ ਨੂੰ ਕੇਵਲ ਵੋਟ ਬੈਂਕ ਦੇ ਰੂਪ 'ਚ ਦੇਖਦੀਆਂ ਹਨ। ਇਹ ਤਾਂ ਸਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਅਸੀਂ ਵਧਦੀ ਅਬਾਦੀ 'ਤੇ ਕਾਬੂ ਪਾਉਣ ਲਈ ਜਾਗਰੂਕ ਹੋਈਏ ਤੇ ਦੂਜਿਆਂ ਨੂੰ ਇਸ ਬਾਰੇ ਜਾਗਰੂਕ ਕਰੀਏ। ਚੀਨ ਜਿਸ ਦੀ ਆਬਾਦੀ ਕਦੇ ਸਾਡੇ ਤੋਂ ਜ਼ਿਆਦਾ ਸੀ, ਹੁਣ ਉਹ ਵੀ ਇਸ ਸਮੱਸਿਆ 'ਤੇ ਕਾਬੂ ਪਾ ਚੁੱਕਾ ਹੈ ਤੇ ਤਰੱਕੀ ਕਰ ਰਿਹਾ ਹੈ। ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਰਕਾਰ ਤੇ ਐਨ. ਜੀ. ਓਜ਼ ਕਾਫੀ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ। ਧਾਰਮਿਕ ਆਗੂਆਂ ਨੂੰ ਇਸ ਬਾਰੇ ਨੇਕ ਸਲਾਹ ਦੇਣੀ ਚਾਹੀਦੀ ਹੈ ਤਾਂ ਕਿ ਵਧਦੀ ਆਬਾਦੀ 'ਤੇ ਕੰਟਰੋਲ ਕੀਤਾ ਜਾ ਸਕੇ।

ਪਰਮਪਾਲ ਸਿੰਘ
Email : paligandhi@gmail.com

ਮਨੁੱਖ ਨੂੰ ਸੰਸਾਰ 'ਚ ਚੰਗੇ ਕਰਮ ਕਰਨੇ ਚਾਹੀਦੇ
ਮੇਰਾ ਵਿਚਾਰ ਹੈ ਕਿ ਮਨੁੱਖ ਸੰਸਾਰ 'ਚ ਚੰਗੇ ਕੰਮ ਵੀ ਕਰਦਾ ਹੈ ਤੇ ਮਾੜੇ ਵੀ। ਜੋ ਆਦਮੀ ਮਾੜੇ ਕੰਮ ਕਰਦਾ ਹੈ, ਦੋ ਨੰਬਰ ਨਾਲ ਪੈਸਾ ਕਮਾਉਂਦਾ ਹੈ, ਉਹ ਬਹੁਤ ਜਲਦੀ ਚੋਟੀ 'ਤੇ ਪਹੁੰਚ ਜਾਂਦਾ ਹੈ। ਦੂਜੇ ਪਾਸੇ ਜੋ ਇਮਾਨਦਾਰ ਹੁੰਦਾ ਹੈ, ਉਹ ਸਿਰਫ ਦਾਲ-ਫੁਲਕੇ ਨਾਲ ਹੀ ਗੁਜ਼ਾਰਾ ਕਰਦਾ ਹੈ, ਪਰ ਉਸ ਨੂੰ ਦੁਨੀਆ 'ਚ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ। ਸਾਨੂੰ ਚਾਹੀਦਾ ਹੈ ਕਿ ਚੰਗੇ ਕਰਮ ਕਰੀਏ, ਕਿਉਂਕਿ ਹਿਸਾਬ ਸਭ ਨੂੰ ਦੇਣਾ ਪਵੇਗਾ। ਆਪਣਾ ਜੀਵਨ ਭਜਨ ਕੀਰਤਨ ਤੇ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ।

ਦਿਲਬਾਗ ਸਿੰਘ
ਸਾਊਦੀ ਅਰਬ
Email : db.singh.ryd@gmail.com

18-7-14

 ਵੱਖਰੀ ਕਮੇਟੀ ਦੇ ਪਾਸ ਹੋਏ ਬਿੱਲ ਦਾ ਵਿਰੋਧ ਨਾ ਕੀਤਾ ਜਾਵੇ

ਮੇਰੀ ਐਸ. ਜੀ. ਪੀ. ਸੀ. ਦੇ ਪ੍ਰਧਾਨ ਅਵਤਾਰ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅੱਗੇ ਬੇਨਤੀ ਹੈ ਕਿ ਹਰਿਆਣਾ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿੱਲ ਪਾਸ ਹੋਣ ਤੋਂ ਬਾਅਦ ਦੋਵੇਂ ਆਗੂ ਅਕਾਲੀ ਵਰਕਰਾਂ ਅਤੇ ਹੋਰ ਆਗੂਆਂ ਨੂੰ ਉਕਤ ਬਿੱਲ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਣ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨਾਲ ਸਿੱਖ ਕੌਮ ਨੂੰ ਹੀ ਘਾਟਾ ਪਵੇਗਾ। ਉਨ੍ਹਾਂ ਦਿੱਲੀ ਛੱਡ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਭੜਕਾਊ ਬਿਆਨ ਦੇਣ ਵਾਲਿਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਕੇ ਰੋਕਿਆ ਜਾਵੇ। ਸਿੱਖ ਕੌਮ ਪਹਿਲਾਂ ਹੀ ਉਦਾਸੀਨਤਾ 'ਚੋਂ ਲੰਘ ਰਹੀ ਹੈ। ਅੱਜ ਸਾਨੂੰ ਇਕ ਮਹਾਨ ਆਗੂ ਦੀ ਜ਼ਰੂਰਤ ਹੈ।

ਲਾਲ ਸਿੰਘ ਧਾਲੀਵਾਲ
ਕੈਨੇਡਾ
LalSinghdhaliwal@yahoo.com

ਸਿੱਖ ਧਾਰਮਿਕ ਅਸਥਾਨ ਬਣ ਰਹੇ ਹਨ ਸਿਆਸੀ ਅਖਾੜੇ

ਹਰਿਆਣਾ ਦੀ ਵੱਖਰੀ ਕਮੇਟੀ ਦੀ ਹੋ ਰਹੀ ਵਿਰੋਧਤਾ ਧਾਰਮਿਕ ਨਹੀਂ ਹੈ ਬਲਿਕ ਸਿਆਸੀ ਹੈ। ਦਿੱਲੀ 'ਚ ਜੋ ਵੱਖਰੀ ਕਮੇਟੀ ਹੈ ਉਹ ਅਕਾਲੀਆਂ ਦੇ ਕਬਜ਼ੇ ਵਿਚ ਹੈ, ਨਾ ਕਿ ਸੇਵਾ ਅਧੀਨ। ਜੇਕਰ ਹਰਿਆਣਾ ਵੱਖਰੀ ਕਮੇਟੀ ਵੀ ਅਕਾਲੀਆਂ ਸਿਆਸਤਦਾਨਾਂ ਨੂੰ ਹਮਾਇਤ ਕਰਦੀ ਤਾਂ ਫੇਰ ਕੋਈ ਵਿਰੋਧਤਾ ਨਹੀਂ ਹੋਣੀ ਸੀ। ਸਿੱਖ ਧਾਰਮਿਕ ਅਸਥਾਨ ਜੋ ਸਿੱਖੀ ਦੇ ਪ੍ਰਚਾਰ ਲਈ ਹੋਣੇ ਚਾਹੀਦੇ ਹਨ, ਉਹ ਹੁਣ ਸਿਆਸੀ ਅਖਾੜੇ ਬਣ ਗਏ ਹਨ। ਇਨ੍ਹਾਂ ਕਮੇਟੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਮਨੁੱਖਤਾ ਦਾ ਭਲਾ ਕਰਕੇ ਹੀ ਸਿੱਖੀ ਨੂੰ ਪ੍ਰਚਾਰਿਆਂ ਜਾ ਸਕਦਾ ਹੈ। ਭੁੱਲ-ਚੁੱਕ ਮਾਫ਼ ਕਰਨੀ।

ਆਤਮਾ ਸਿੰਘ ਬਰਾੜ
ਇੰਗਲੈਂਡ
atmabrar@yahoo.com

15-7-2014

 ਹਰਿਆਣਾ 'ਚ ਵੱਖਰੀ ਗੁਰਦੁਆਰਾ ਕਮੇਟੀ ਚੰਗਾ ਸੰਕੇਤ ਨਹੀਂ
ਮੈਂ ਰੇਲ ਬਜਟ ਪੜ੍ਹਿਆ ਜੋ ਕਿ ਭਾਰਤ ਲਈ ਵਧੀਆ ਹੈ। ਕੁਝ ਕਾਂਗਰਸੀ ਇਸ ਦੇ ਖਿਲਾਫ ਹਨ (ਗਾਂਧੀ ਪਰਿਵਾਰ ਜਾਂ ਗਾਂਧੀ ਪਰਿਵਾਰ ਦੇ ਪਿੱਠੂ) ਖਾਸ ਕਰਕੇ ਲਵਲੀ ਤੇ ਹੁੱਡਾ। ਜਦ 1984 ਦਾ ਸਮਾਂ ਯਾਦ ਕਰਦਾ ਹਾਂ ਤਾਂ ਮੈਨੂੰ ਯਾਦ ਹੈ ਕਿ ਕਿੰਨੀ ਮੁਸ਼ਕਿਲ ਨਾਲ ਦਿੱਲੀ ਹਵਾਈ ਅੱਡੇ ਤੋਂ ਹਰਿਆਣਾ ਕਿਵੇਂ ਪਾਰ ਕੀਤਾ। ਬੱਸ 'ਚ ਸੀਟ ਨਹੀਂ ਸੀ, ਕੋਈ ਟੈਕਸੀ ਪੰਜਾਬ ਆਉਣ ਲਈ ਤਿਆਰ ਨਹੀਂ ਸੀ। ਮੈਂ ਹੀ ਜਾਣਦਾ ਹਾਂ ਕਿ ਕਿਵੇਂ ਮੈਂ ਆਪਣੇ ਪਰਿਵਾਰ ਦੀ ਜਾਨ ਬਚਾਈ। ਲਵਲੀ ਜਿਹੇ ਆਦਮੀ ਸਿੱਖ ਨਹੀਂ, ਕੇਵਲ ਕਾਂਗਰਸ ਦੇ ਏਜੰਟ ਹਨ। ਹਰਿਆਣਾ 'ਚ ਵੱਖਰੀ ਗੁਰਦੁਆਰਾ ਕਮੇਟੀ ਕੋਈ ਚੰਗਾ ਸੰਕੇਤ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਬਾਰੇ ਕੋਈ ਬਿਆਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਤੇ ਸਿੱਖਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।

ਇੰਦਰਜੀਤ ਸਿੰਘ
Email : inderjit, europcar@gmail.com

 

3-7-2014

 ਟ੍ਰੈਫਿਕ ਨਿਯਮਾਂ ਸਬੰਧੀ ਬਹੁਤ ਕੁਝ ਕਰਨ ਦੀ ਜ਼ਰੂਰਤ
ਸੰਪਾਦਕੀ ਪੰਨੇ 'ਤੇ ਸ: ਬਰਜਿੰਦਰ ਸਿੰਘ ਹਮਦਰਦ ਦਾ ਟ੍ਰੈਫਿਕ ਸਬੰਧੀ ਲੇਖ ਪੜ੍ਹਿਆ, ਜੋ ਬਹੁਤ ਹੀ ਸਲਾਹੁਣਯੋਗ ਸੀ। ਭਾਰਤ ਵਿਚ ਲੋਕ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ। ਉਹ ਬੇਖੌਫ ਗਲਤ ਪਾਸੇ 'ਤੇ ਗੱਡੀਆਂ ਚਲਾ ਲੈਂਦੇ ਹਨ। ਇਥੇ ਹਰ ਕੋਈ ਟ੍ਰੈਫਿਕ ਨਿਯਮਾਂ ਸਬੰਧੀ ਚਰਚਾ ਤਾਂ ਕਰਦਾ ਹੈ ਪਰ ਅਸਲ ਵਿਚ ਉਨ੍ਹਾਂ ਦਾ ਪਾਲਣ ਕੋਈ ਨਹੀਂ ਕਰਦਾ। ਜੇ ਲਾਲ ਬੱਤੀ ਦੌਰਾਨ ਪੁਲਿਸ ਵਾਲਾ ਨਾ ਖੜ੍ਹਾ ਹੋਵੇ ਤਾਂ ਕੋਈ ਵੀ ਲਾਲ ਬੱਤੀ 'ਤੇ ਰੁਕਦਾ ਨਹੀਂ। ਮੇਰਾ ਮੰਨਣਾ ਹੈ ਕਿ ਜਦੋਂ ਤੱਕ ਆਮ ਵਿਅਕਤੀ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰੇਗਾ, ਤੁਸੀਂ ਭਾਰਤ 'ਚ ਵਧ ਰਹੇ ਹਾਦਸਿਆਂ 'ਤੇ ਕਾਬੂ ਨਹੀਂ ਪਾ ਸਕਦੇ ਅਤੇ ਬੇਸ਼ਕੀਮਤੀ ਜਾਨਾਂ ਜਾਂਦੀਆਂ ਰਹਿਣਗੀਆਂ। ਭਾਰਤ 'ਚ ਲਾਈਸੈਂਸ ਲੈਣ ਦੀ ਪ੍ਰਕਿਰਿਆ ਬਹੁਤ ਸੌਖੀ ਹੈ। ਸਰਕਾਰ ਟ੍ਰੈਫਿਕ ਨਿਯਮਾਂ ਸਬੰਧੀ ਸਖ਼ਤ ਕਾਨੂੰਨ ਬਣਾਵੇ। ਦੋਸ਼ੀ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। ਸੀ. ਸੀ. ਟੀ. ਵੀ. ਕੈਮਰੇ ਵੀ ਸੜਕਾਂ 'ਤੇ ਲਗਾਏ ਜਾਣ। ਪਰ ਸਭ ਤੋਂ ਵੱਡੀ ਗੱਲ ਆਮ ਲੋਕ ਸੜਕਾਂ ਦੇ ਨਿਯਮਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਅਤੇ ਨਿਯਮਾਂ ਦੀ ਕਦਰ ਕਰਨੀ ਸਿੱਖਣ। ਟ੍ਰੈਫਿਕ ਨਿਯਮਾਂ ਸਬੰਧੀ ਅਜੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।

ਪਰਮਪਾਲ ਸਿੰਘ
ਯੂ. ਕੇ.
Email : paligandhi@gmail.com

2-7-2014

 ਇਰਾਕ 'ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ 'ਤੇ ਦਬਾਅ ਪਾਵੇ
ਜੋ ਕੁਝ ਇਰਾਕ 'ਚ ਹੋ ਰਿਹਾ ਹੈ, ਉਹ ਦੁਨੀਆ ਲਈ ਠੀਕ ਨਹੀਂ ਹੈ। ਸਾਡੇ ਪੰਜਾਬੀ ਨੌਜਵਾਨ ਜੋ ਉਥੇ ਰੋਜ਼ੀ-ਰੋਟੀ ਲਈ ਗਏ ਹਨ ਤੇ ਮੁਸੀਬਤ 'ਚ ਫਸ ਗਏ ਹਨ। ਇਨ੍ਹਾਂ ਪੰਜਾਬੀ ਨੌਜਵਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ ਤੇ ਆਪਣੀ ਭਾਈਵਾਲ ਪਾਰਟੀ ਭਾਜਪਾ ਨੂੰ ਜ਼ੋਰ ਦੇ ਕੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਨੂੰ ਉਥੋਂ ਦੀ ਸਰਕਾਰ ਨਾਲ ਗੱਲਬਾਤ ਕਰਨ ਲਈ ਕਹਿਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾ ਸਕੇ। ਸਰਕਾਰ ਪੰਜਾਬ 'ਚ ਥਾਂ-ਥਾਂ ਦਫ਼ਤਰ ਖੋਲ੍ਹੀ ਬੈਠੇ ਟਰੈਵਲ ਏਜੰਟਾਂ ਨੂੰ ਵੀ ਨੱਥ ਪਾੳਣੀ ਚਾਹੀਦੀ ਹੈ ਜੋ ਕੁਝ ਰੁਪਿਆਂ ਖਾਤਰ ਨੌਜਵਾਨਾਂ ਨੂੰ ਜਾਅਲੀ ਵੀਜ਼ਿਆਂ ਉੱਪਰ ਵਿਦੇਸ਼ ਭੇਜਣ ਦਾ ਧੰਦਾ ਕਰਦੇ ਹਨ। ਸਰਕਾਰ ਨੂੰ ਸਖ਼ਤ ਕਾਨੂੰਨ ਬਣਾ ਕੇ ਅਜਿਹੇ ਏਜੰਟਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਮੁੜ ਨੌਜਵਾਨਾਂ ਨੂੰ ਨਕਲੀ ਵੀਜ਼ਿਆਂ 'ਤੇ ਬਾਹਰਲੇ ਮੁਲਕਾਂ 'ਚ ਨਾ ਭੇਜਣ। ਜੇਕਰ ਨੌਜਵਾਨ ਬਾਹਰ ਜਾਣਾ ਹੀ ਚਾਹੁੰਦੇ ਹਨ ਤਾਂ ਸਹੀ ਤਰੀਕੇ ਨਾਲ ਹੀ ਪੂਰੇ ਕਾਨੂੰਨੀ ਤਰੀਕੇ ਨਾਲ ਹੀ ਬਾਹਰ ਜਾਣ ਤਾਂ ਜੋ ਬਾਹਰ ਜਾ ਕੇ ਉਨ੍ਹਾਂ ਨੂੰ ਮੁਸੀਬਤਾਂ ਨਾ ਝੱਲਣੀਆਂ ਪੈਣ।

ਸੁਖਜਿੰਦਰ ਸਿੰਘ ਸਿੱਧੂ
ਸਰੀ ਵੈਨਕੂਵਰ, ਕੈਨੇਡਾ
Email : sidhu_monty@yahoo.com

 

29-6-2014

 ਵਾਹਨਾਂ ਸਬੰਧੀ ਕੁਝ ਸੁਝਾਅ
ਜਿੰਨੇ ਵੀ ਵਾਹਨ ਜੋ ਸੜਕਾਂ 'ਤੇ ਚੱਲ ਰਹੇ ਹਨ, ਉਨ੍ਹਾਂ ਨੂੰ ਹਰ ਸਾਲ ਪਾਸ ਕਰਵਾਇਆ ਜਾਵੇ ਅਤੇ ਪਾਸ ਹੋਣ ਤੋਂ ਬਾਅਦ ਨਵੀਂ ਰਜਿਸਟ੍ਰੇਸ਼ਨ ਕਾਪੀ ਵੀ ਇੰਸ਼ੋਰੈਂਸ ਸਮੇਤ ਜਾਰੀ ਕੀਤੀ ਜਾਵੇ। ਉਸ ਦੀ ਤਰੀਕ ਨੰਬਰ ਪਲੇਟ ਦੇ ਨਾਲ ਲਗਾਈ ਜਾਵੇ ਤਾਂ ਜੋ ਪੁਲਿਸ ਅਧਿਕਾਰੀਆਂ ਵਾਸਤੇ ਆਸਾਨੀ ਹੋਵੇ। ਗੱਡੀਆਂ ਨੂੰ ਪਾਸ ਕਰਾਉਣ ਦੇ ਕਈ ਫਾਇਦੇ ਹੋਣਗੇ, ਜਿਵੇਂ ਕਿ :
1. ਗੱਡੀਆਂ ਦੇ ਚੋਰੀ ਹੋਣ 'ਚ ਕਮੀ ਆਵੇਗੀ, 2. ਸੜਕੀ ਹਾਦਸੇ ਘਟਣਗੇ, 3. ਹਰ ਕੋਈ ਲਾਈਸੈਂਸ ਅਤੇ ਰਜਿਸਟ੍ਰੇਸ਼ਨ ਕਾਪੀ ਰੱਖੇਗਾ, 4. ਸਾਰੇ ਵਾਹਨ ਸਹੀ ਹਾਲਤਾਂ 'ਚ ਰਹਿਣਗੇ, 5. ਹਰ 10 ਕਿਲੋਮੀਟਰ ਦੇ ਦਾਇਰੇ 'ਚ ਇਕ ਪਾਸਿੰਗ ਯੂਨਿਟ ਹੋਵੇ, ਇਸ ਤਰ੍ਹਾਂ ਰੁਜ਼ਗਾਰ ਵੀ ਵਧਣਗੇ।

ਇੰਦਰਜੀਤ ਸਿੰਘ
ਸੰਯੁਕਤ ਅਮੀਰਾਤ
Email : inderjit.europcar@gmail.com

27-6-2014

 ਸੜਕਾਂ 'ਤੇ ਵੱਧ ਰਹੇ ਹਾਦਸਿਆਂ ਪ੍ਰਤੀ ਜਾਗਰੂਕ ਹੋਣ ਦੀ ਲੋੜ
ਇਹ ਬੜੀ ਪ੍ਰਸੰਸਾਯੋਗ ਗੱਲ ਹੈ ਕਿ ਹੁਣ ਪੰਜਾਬ ਦੇ ਲੋਕ ਨਸ਼ਿਆਂ ਪ੍ਰਤੀ ਜਾਗਰੂਕ ਹੋ ਰਹੇ ਹਨ ਪਰ ਸੜਕਾਂ 'ਤੇ ਲਗਾਤਾਰ ਵੱਧ ਰਹੇ ਹਾਦਸਿਆਂ ਪ੍ਰਤੀ ਸੋਚਿਆ ਨਹੀਂ ਜਾ ਰਿਹਾ। ਸੜਕ ਹਾਦਸਿਆਂ ਵਿਚ ਜਿਨ੍ਹੀਆਂ ਮੌਤਾਂ ਹੁੰਦੀਆਂ ਹਨ, ਸ਼ਾਇਦ ਹੀ ਕਿਸੇ ਹੋਰ ਕਾਰਨ ਤੋਂ ਇੰਨ੍ਹੀਆਂ ਮੌਤਾਂ ਹੁੰਦੀਆਂ ਹੋਣ। ਕੀ ਪੰਜਾਬ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਲਾਈਸੈਂਸ ਉਸ ਵਕਤ ਹੀ ਜਾਰੀ ਹੋਵੇ ਜਦੋਂ ਚਾਲਕ ਦੀ ਚੰਗੀ ਤਰ੍ਹਾਂ ਜਾਂਚ ਹੋ ਜਾਵੇ। ਕੁਝ ਮਾਪਦੰਢਾਂ ਨਾਲ ਸੜਕੀ ਹਾਦਸਿਆਂ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ, ਜਿਵੇਂ ਲੇਨ ਡਰਾਈਵਿੰਗ, ਸੁਰੱਖਿਤ ਦੂਰੀ 'ਤੇ ਡਰਾਈਵਿੰਗ, ਨਸ਼ਾ ਰਹਿਤ ਡਰਾਈਵਿੰਗ ਅਤੇ ਨਾਬਾਲਗਾਂ ਨੂੰ ਡਰਾਈਵਿੰਗ ਨਹੀਂ ਕਰਨ ਦੇਣੀ ਚਾਹੀਦੀ। ਸਕੂਲ ਵਿਚ ਬੱਚਿਆਂ ਨੂੰ ਇਸ ਸਬੰਧ 'ਚ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਬਿਹਤਰ ਚਾਲਕ ਪੈਦਾ ਕੀਤੇ ਜਾ ਸਕਣ।

ਗੁਰਲੇਜ ਸ਼ਰਮਾ
ਈਮੇਲ: gur.lej.sh@gmail.com
ਆਸਟ੍ਰੇਲੀਆ

23-6-2014

 ਸਮਾਜ ਨੂੰ ਅੱਜ ਸੂਝਵਾਨ ਹੋਣ ਦੀ ਜ਼ਰੂਰਤ
ਸਾਡੇ ਕੋਲ ਕਰੀਬ ਹਰ ਸਮਾਜਿਕ ਬੁਰਾਈ ਦਾ ਹੱਲ ਹੈ, ਪਰ ਪਤਾ ਨਹੀਂ ਉਨ੍ਹਾਂ ਦਾ ਹੱਲ ਅਸੀਂ ਫਿਰ ਵੀ ਨਹੀਂ ਲੱਭ ਪਾ ਰਹੇ? ਅੱਜਕੱਲ੍ਹ ਅਸੀਂ ਨਸ਼ਿਆਂ ਸਬੰਧੀ ਜਬਰ ਜਨਾਹਾਂ ਸਬੰਧੀ ਅਤੇ ਹੋਰ ਸਮਾਜਿਕ ਬੁਰਾਈਆਂ ਪ੍ਰਤੀ ਰੋਜ਼ ਅਖ਼ਬਾਰਾਂ 'ਚ ਪੜ੍ਹ ਰਹੇ ਹਾਂ। ਮੇਰੇ ਮੁਤਾਬਿਕ ਇਹ ਸਭ ਕੁਝ ਤਾਂ ਹੀ ਵਾਪਰ ਰਿਹਾ ਹੈ, ਕਿਉਂਕਿ ਅਸੀਂ ਆਪਣੇ ਵਿਰਸੇ ਅਤੇ ਧਰਮ ਤੋਂ ਮੂੰਹ ਮੋੜ ਰਹੇ ਹਾਂ। ਇਕ ਧਰਮ ਚਾਹੇ ਕੋਈ ਵੀ ਹੋਵੇ, ਉਹ ਮਨੁੱਖ ਨੂੰ ਇਖ਼ਲਾਕੀ ਬਣਾਉਂਦਾ ਹੈ। ਇਸ ਲਈ ਬੱਚਿਆਂ ਲਈ ਧਰਮ ਦੀ ਸਿੱਖਿਆ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਇਕ ਨਿਰੋਏ ਸਮਾਜ ਦੀ ਸਥਾਪਤੀ ਹੋ ਸਕੇ। ਧਾਰਮਿਕ ਆਗੂ ਸੱਚੇ ਦਿਲੋਂ ਇਕ ਚੰਗੇ ਸਮਾਜ ਦੀ ਸਮਾਪਤੀ ਲਈ ਅੱਗੇ ਆਉਣ। ਉੱਚਾ ਤੇ ਸੁੱਚਾ ਇਖ਼ਲਾਕ ਹੀ ਇਨ੍ਹਾਂ ਸਮਾਜਿਕ ਬੁਰਾਈਆਂ ਦਾ ਹੱਲ ਹੈ।

ਨਛੱਤਰ ਸਿੰਘ ਪੁਰਬਾ
ਕੈਨੇਡਾ
Email : nspurba@yahoo.ca

14-6-2014

 ਸ੍ਰੀ ਅਕਾਲ ਤਖ਼ਤ ਸਾਹਿਬ ਦੀ ਘਟਨਾ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ
ਸਤਿ ਸ੍ਰੀ ਅਕਾਲ, ਜੋ ਕੁਝ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ ਉਸ ਨੇ ਪੂਰੇ ਸਿੱਖ ਜਗਤ ਨੂੰ ਨਮੋਸ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ। ਜੋ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋ ਰਿਹਾ ਸੀ, ਉਹ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਤੇ ਹੋਏ 1984 'ਚ ਹਮਲੇ ਦੀ ਬਰਸੀ ਦੇ ਸਬੰਧ 'ਚ ਹੋ ਰਿਹਾ ਸੀ ਪਰ ਇਨ੍ਹਾਂ ਜਥੇਬੰਦੀਆਂ ਨੇ ਨਾ ਮੌਕੇ ਦੀ ਨਜ਼ਾਕਤ ਨੂੰ ਸਮਝਿਆ ਅਤੇ ਨਾ ਹੀ ਉਸ ਪਵਿੱਤਰ ਸਥਾਨ ਦੀ ਮਰਿਆਦਾ ਦਾ ਖ਼ਿਆਲ ਰੱਖਿਆ। ਇਨ੍ਹਾਂ ਕੁਝ ਲੋਕਾਂ ਨੇ ਪੂਰੀ ਕੌਮ ਨੂੰ ਸ਼ਰਮਸਾਰ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਜੋ ਕੁਝ ਵੀ ਇਹ ਘਟਨਾਕ੍ਰਮ ਵਾਪਰਿਆ ਹੈ, ਬਹੁਤ ਹੀ ਸ਼ਰਮਨਾਕ ਸੀ। ਵਾਹਿਗੁਰੂ ਸਭ ਸਿੱਖਾਂ 'ਤੇ ਮਿਹਰ ਕਰੇ।

ਦੁਖੀ ਹਿਰਦੇ ਨਾਲ
ਆਤਮਾ ਸਿੰਘ ਬਰਾੜ, ਇੰਗਲੈਂਡ।
atmabrar@yahoo.com

 

12-6-2014

 ਸਿੱਖਾਂ ਨੂੰ ਧੜੇਬਾਜ਼ੀ ਤੋਂ ਉੱਪਰ ਉਠਣ ਦੀ ਜ਼ਰੂਰਤ
ਅਕਾਲ ਤਖਤ ਸਾਹਿਬ 'ਤੇ ਸਿੱਖਾਂ ਨੇ ਜੋ ਆਪਸ ਵਿਚ ਭਿੜ ਕੇ ਤਲਵਾਰਬਾਜ਼ੀ ਦੇ ਜੌਹਰ ਦਿਖਾਏ ਹਨ, ਇਹ ਸਭ ਕੁਝ ਵੇਖ ਕੇ ਮਨ ਅੰਦਰ ਡੂੰਘੀ ਠੇਸ ਲੱਗੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚਕਾਰ ਇਹ ਲੋਕ ਇਕ ਦੂਜੇ ਨੂੰ ਵੱਢਣ ਤੱਕ ਜਾ ਰਹੇ ਸਨ, ਜੋ ਕਿ ਬਹੁਤ ਅਫ਼ਸੋਸਜਨਕ ਦੇ ਨਾਲ-ਨਾਲ ਸ਼ਰਮਨਾਕ ਵੀ ਸੀ। ਇਸ ਤੋਂ ਸਾਫ ਪ੍ਰਗਟ ਹੁੰਦਾ ਹੈ ਕਿ ਇਨ੍ਹਾਂ ਵਿਚ ਅਨੁਸ਼ਾਸਨ ਦੀ ਭਾਰੀ ਕਮੀ ਹੈ, ਅਤੇ ਇਹ ਲੋਕ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਹਨ। ਧੜੇਬਾਜ਼ੀ ਵਿਚ ਵੰਡੇ ਇਹ ਲੋਕ ਸਿੱਖੀ ਦਾ ਘਾਣ ਕਰ ਰਹੇ ਹਨ। ਇਥੇ ਇਹ ਗੱਲ ਪੂਰੀ ਢੁੱਕਦੀ ਹੈ ਕਿ ਸਿੱਖਾਂ ਨੂੰ ਬਾਹਰੋਂ ਘੱਟ ਆਪਣਿਆਂ ਤੋਂ ਵੱਧ ਖਤਰਾ ਹੈ। ਮੇਰੀ ਬੇਨਤੀ ਹੈ ਕਿ ਸਾਨੂੰ ਗੁਰੂ ਲੜ ਲੱਗਣਾ ਚਾਹੀਦਾ ਹੈ ਅਤੇ ਇਕ ਹੋ ਕੇ ਰਹਿਣ ਦੀ ਸਖਤ ਜ਼ਰੂਰਤ ਹੈ ਅਤੇ ਗੁਰੂਆਂ ਦੇ ਸਿਧਾਂਤ 'ਤੇ ਪਹਿਰਾ ਦੇਣਾ ਚਾਹੀਦਾ ਹੈ। ਫਿਰ ਹੀ ਅਸੀਂ ਅਨੁਸ਼ਾਸਤ ਹੋ ਸਕਦੇ ਹਾਂ। ਭੁੱਲ ਚੁੱਕ ਮਾਫ ਕਰਨੀ।

ਪਰਮਪਾਲ ਸਿੰਘ
ਬਰਤਾਨੀਆਂ
paligandhi@gmail.com

ਮੋਟਰਾਂ ਦੀ ਹੁੰਦੀ ਚੋਰੀ ਪ੍ਰਤੀ ਪੁਲਿਸ ਚੌਕਸ ਹੋਵੇ
ਸਤ ਸ੍ਰੀ ਅਕਾਲ ਜੀ, ਮੈਨੂੰ ਇਹ ਪੜ੍ਹ ਕੇ ਬੜਾ ਅਫਸੋਸ ਹੋਇਆ ਕਿ ਗੁਰਦਾਸਪੁਰ ਦੇ ਇਕ ਪਿੰਡ ਵਿਚੋਂ 7 ਮੋਟਰਾਂ ਚੋਰੀ ਹੋ ਗਈਆਂ ਹਨ। ਇਹ ਕਿਸੇ ਇਕ ਜਾਂ ਦੋ ਬੰਦਿਆਂ ਦਾ ਕੰਮ ਤਾਂ ਨਹੀਂ ਹੋ ਸਕਦਾ ਅਤੇ ਇਹ ਚੋਰੀ ਬਿਨਾਂ ਕਿਸੇ ਜਾਣਕਾਰ ਤੋਂ ਮੁਨਾਸਿਬ ਨਹੀਂ ਹੋ ਸਕਦੀ। ਇਸ ਚੋਰੀ ਵਿਚ ਜ਼ਰੂਰ ਕਿਸੇ ਜਾਣਕਾਰ ਦੇ ਹੱਥ ਹੋਣ ਦੀ ਸੰਭਾਵਨਾ ਪ੍ਰਬਲ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਚੋਰਾਂ ਦੀ ਇਸ ਸਾਜ਼ਸ਼ ਦਾ ਪਤਾ ਲਗਾਵੇ। ਮੈਂ ਇਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਮੈਂ ਯੂ.ਏ.ਈ. ਵਿਖੇ ਰਹਿੰਦਾ ਹਾਂ ਅਤੇ ਇਥੋਂ ਦੀ ਪੁਲਿਸ ਚੋਰਾਂ ਨੂੰ 24 ਘੰਟਿਆਂ ਵਿਚ ਹੀ ਕਾਬੂ ਕਰ ਲੈਂਦੀ ਹੈ।

ਇੰਦਰਜੀਤ ਸਿੰਘ ਸ਼ਾਰਜਾਹ
Inderjit.europcar@gmail.com

1-6-2014

ਨਸ਼ਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਡੂੰਘਾਈ ਨਾਲ ਵਿਚਾਰ ਕਰੇ
ਅਜੀਤ ਸਮੂਹ ਅਤੇ ਸਟਾਫ ਨੂੰ ਸਤਿ ਸ੍ਰੀ ਅਕਾਲ
ਇਹ ਖ਼ਬਰ ਪੜ੍ਹਕੇ ਬਹੁਤ ਤਸੱਲੀ ਹੋਈ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਹੁਣ ਰੋਕਣ ਲਈ ਉਪਰਾਲੇ ਕਰ ਰਹੀ ਹੈ। ਇਸ ਸਬੰਧ 'ਚ ਇਕ ਮੰਤਰੀ ਵੱਲੋਂ ਅਸਤੀਫਾ ਵੀ ਦਿੱਤਾ ਜਾ ਚੁੱਕਾ ਹੈ ਪਰ ਨਸ਼ਿਆਂ ਨੂੰ ਰੋਕਣ ਦੇ ਸਬੰਧ 'ਚ ਬਾਦਲ ਸਰਕਾਰ ਨੂੰ ਕਈ ਹੋਰ ਮੰਤਰੀਆਂ ਦੇ ਅਸਤੀਫੇ ਲੈਣ ਦੀ ਜ਼ਰੂਰਤ ਹੈ। ਫਿਰ ਹੀ ਨਸ਼ਿਆਂ ਦੇ ਹੜ੍ਹ ਨੂੰ ਕਾਬੂ ਕੀਤਾ ਜਾ ਸਕਦਾ ਹੈ ਨਹੀਂ ਤਾਂ ਇਹ ਪੱਕਾ ਹੋ ਜਾਵੇਗਾ ਕਿ ਮੌਜੂਦਾ ਸਰਕਾਰ ਨੂੰ ਲੋਕ ਸ਼ਾਇਦ ਹੀ ਦੁਬਾਰਾ ਸਮਰਥਨ ਦੇਣ। ਇਸ ਲਈ ਬਾਦਲ ਸਰਕਾਰ ਡੂੰਘਾਈ ਨਾਲ ਪੰਜਾਬ ਦੇ ਲੋਕਾਂ ਸਬੰਧੀ ਵਿਚਾਰ ਕਰੇ ਅਤੇ ਟਰਾਂਸਪੋਰਟ, ਪ੍ਰਾਪਰਟੀ ਟੈਕਸ ਤੇ ਰੇਤਾ-ਬਜਰੀ ਵਰਗੇ ਮਸਲਿਆਂ 'ਤੇ ਪੰਜਾਬ ਸਰਕਾਰ ਦੁਬਾਰਾ ਵਿਚਾਰ ਕਰੇ ਕਿਉਂਕਿ ਹੁਣ ਜਨਤਾ ਪੱਕ ਰਹੀ ਖਿਚੜੀ ਸਬੰਧੀ ਸਭ ਕੁਝ ਜਾਣ ਚੁੱਕੀ ਹੈ।

ਇੰਦਰਜੀਤ ਸਿੰਘ
ਸੰਯੁਕਤ ਅਰਬ ਅਮੀਰਾਤ
inderjit.europcar@gmail.com

 

31-5-2014

 ਆਮ ਆਦਮੀ ਤੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਜਾਰੀ ਰਹੇ
ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦੀ ਖ਼ਬਰ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਤੇ ਭਾਰਤ ਸਰਕਾਰ 'ਚ ਜੰਗ ਤੇਜ਼ ਹੋ ਗਈ ਹੈ। ਇਕ ਪਾਸੇ ਨਵੀਂ ਬਣਾਈ ਗਈ ਸਰਕਾਰ ਹੈ, ਜਿਸ 'ਚ ਕਈ ਅਪਰਾਧੀ ਸ਼ਾਮਿਲ ਹਨ, ਜਦਕਿ ਦੂਜੇ ਪਾਸੇ ਇਕ ਆਮ ਆਦਮੀ ਹੈ ਜੋ ਭ੍ਰਿਸ਼ਟਾਚਾਰ, ਜੁਰਮ ਤੇ ਬੇਇਨਸਾਫੀ ਵਿਰੁੱਧ ਲੜ ਰਿਹਾ ਹੈ। ਖ਼ਬਰਾਂ 'ਚ ਇਹ ਵੇਖਿਆ ਜਾ ਸਕਦਾ ਹੈ ਕਿ ਨਸ਼ੇ 'ਚ ਫਸ ਕੇ ਕਿਵੇਂ ਪੰਜਾਬੀ ਆਪਣੀ ਜਮੀਰ, ਸਵੈਮਾਣ ਤੇ ਇੱਜ਼ਤ ਨੂੰ ਘਟਾ ਰਹੇ ਹਨ।

ਏ. ਐਸ. ਕੰਗ
Email : a.s.kang@live.com

28-5-2014

 ਨਸ਼ੇ ਦੇ ਕਾਰੋਬਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ
ਪੰਜਾਬ 'ਚ ਆਮ ਲੋਕਾਂ ਦੀ ਜ਼ੁਬਾਨ 'ਤੇ ਇਕ ਹੀ ਗੱਲ ਹੈ ਕਿ ਨਸ਼ੇ ਦੇ ਕਾਰੋਬਾਰ 'ਚ ਸਿਆਸਤਦਾਨ ਤੇ ਅਫਸਰਸ਼ਾਹੀ ਵੀ ਸ਼ਾਮਿਲ ਹੈ ਜੋ ਕਿ ਬਿਲਕੁਲ ਠੀਕ ਹੈ। ਪੁਲਿਸ ਦੇ ਆਲ੍ਹਾ ਅਫਸਰ ਜਦੋਂ ਸਰਕਾਰ ਨੂੰ ਉਨ੍ਹਾਂ ਬਾਰੇ ਦੱਸਦੇ ਰਹੇ ਹਨ ਤਾਂ ਫਿਰ ਸਰਕਾਰ ਨੇ ਅਜਿਹੇ ਲੋਕਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਕਾਰਨ ਸਾਫ ਹੈ ਕਿ ਸਰਕਾਰ 'ਚ ਹੀ ਕਈ ਅਜਿਹੇ ਲੋਕ ਮੌਜੂਦ ਹਨ, ਜਿਨ੍ਹਾਂ ਦਾ ਨਾਂਅ ਨਸ਼ੇ ਦੇ ਸੌਦਾਗਰਾਂ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਫਿਰ ਸਰਕਾਰ ਕਿਵੇਂ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਰ ਸਕਦੀ ਹੈ। ਪਿੱਛੇ ਜਿਹੇ ਇਕ ਅੰਗਰੇਜ਼ੀ ਅਖ਼ਬਾਰ ਨੇ ਇਨ੍ਹਾਂ ਬਾਰੇ ਬਹੁਤ ਕੁਝ ਲਿਖਿਆ ਸੀ ਕਿ ਕਿਵੇਂ ਇਨ੍ਹਾਂ ਤਿੰਨ ਪਰਿਵਾਰਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ। ਸਟੇਟ ਟਰਾਂਸਪੋਰਟ ਘਾਟੇ 'ਚ, ਖਸਤਾ ਹਾਲਤ 'ਚ ਤੇ ਇਨ੍ਹਾਂ ਦੀਆਂ ਟਰਾਂਸਪੋਰਟ ਬੱਸਾਂ ਵਧੀਆ ਕਮਾਈ ਕਰ ਰਹੀਆਂ ਹਨ ਤੇ ਸਰਕਾਰੀ ਬੱਸ ਅੱਡਿਆਂ 'ਚ ਵੀ ਜਾ ਰਹੀਆਂ ਹਨ। ਉਹੀ ਗੱਲ ਸਈਆਂ ਜੀ ਕੋਤਵਾਲ ਤਾਂ ਡਰ ਕਿਸ ਦਾ। ਪਰ ਕਸੂਰ ਪੰਜਾਬ ਦੀ ਜਨਤਾ ਦਾ ਹੈ ਜੋ ਵਾਰ-ਵਾਰ ਵੋਟਾਂ ਪਾ ਕੇ ਇਨ੍ਹਾਂ ਨੂੰ ਕੁਰਸੀ 'ਤੇ ਬਿਠਾਉਂਦੀ ਹੈ। ਸ਼ਸ਼ੀ ਕਾਂਤ ਵੱਲੋਂ ਨਸ਼ਾ ਤਸਕਰਾਂ ਦੀ ਲਿਸਟ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਇਨ੍ਹਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਕੇਂਦਰ ਸਰਕਾਰ ਨੂੰ ਇਸ ਬਾਰੇ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ।

ਪਰਮਪਾਲ ਸਿੰਘ
ਯੂ. ਕੇ.
Email : paligandhi@gmail.com

ਜਾਗੋ ਪੰਜਾਬੀਓ, ਇਕੱਠੇ ਹੋ ਕੇ ਹੰਭਲਾ ਮਾਰੋ
ਨਸ਼ਿਆਂ ਬਾਰੇ ਬਹੁਤ ਕੁਝ ਬੋਲਿਆ ਤੇ ਲਿਖਿਆ ਜਾ ਚੁੱਕਾ ਹੈ। ਸੱਤਾਧਾਰੀ ਨਸ਼ੇ ਦੇ ਸੌਦਾਗਰਾਂ ਕੋਲੋਂ ਪੈਸੇ ਲੈਂਦੇ ਹਨ ਤੇ ਉਸੇ ਪੈਸੇ ਦਾ ਇਸਤੇਮਾਲ ਚੋਣਾਂ ਲੜਨ ਲਈ ਲੋਕਾਂ ਨੂੰ ਰਿਸ਼ਵਤ ਦੇਣ ਦੇ ਰੂਪ 'ਚ ਕੀਤਾ ਜਾਂਦਾ ਹੈ। ਇਹ ਲੋਕ ਇਸ ਕਾਰੋਬਾਰ ਨੂੰ ਕਦੇ ਵੀ ਨਹੀਂ ਰੋਕਣਗੇ। ਪੰਜਾਬੀਓ ਜਾਗ ਜਾਓ ਤੇ ਇਕੱਠੇ ਹੋ ਕੇ ਹੰਭਲਾ ਮਾਰੋ। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਸਰਕਾਰ ਵੱਲੋਂ ਕਿਸੇ ਕਾਰਵਾਈ ਦਾ ਇੰਤਜ਼ਾਰ ਨਾ ਕਰੋ, ਉਹ ਕੁਝ ਕਰਨ ਵਾਲੇ ਨਹੀਂ। ਉਨ੍ਹਾਂ ਨੂੰ ਸਿਰਫ ਅਗਲੀਆਂ ਚੋਣਾਂ ਦੀ ਚਿੰਤਾ ਹੈ।

ਦਵਿੰਦਰ ਸਿੰਘ
ਆਸਟ੍ਰੇਲੀਆ
Email : dskaloty@hotmail.com

ਸਿਆਸਤਦਾਨ 60 ਸਾਲ ਦੀ ਉਮਰ 'ਚ ਰਿਟਾਇਰ ਕਿਉਂ ਨਹੀਂ ਹੁੰਦੇ
ਜੇਕਰ ਰਿਟਾਇਰਮੈਂਟ ਦੀ ਉਮਰ 60 ਸਾਲ ਰੱਖੀ ਗਈ ਹੈ ਤਾਂ ਇਹ ਸਿਆਸਤਦਾਨ 'ਤੇ ਕਿਉਂ ਲਾਗੂ ਨਹੀਂ ਹੁੰਦੀ। ਇਸ ਦਾ ਮਤਲਬ ਜੇਕਰ ਸਰਕਾਰ ਕਹਿੰਦੀ ਹੈ ਕਿ 60 ਸਾਲ ਬਾਅਦ ਕੋਈ ਕਰਮਚਾਰੀ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ ਤਾਂ ਸਿਆਸਤਦਾਨ ਜੋ 60 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ, ਉਹ ਕਿਵੇਂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਕੰਮ ਕਰ ਰਹੇ ਹਨ।

ਸ਼ਿਆਮ ਸੁੰਦਰ
ਯੂ. ਕੇ.
Email : sam16@mail.com

 

24-5-2014

 ਇਮਾਨਦਾਰ ਹੋ ਕੇ ਹੀ ਇਮਾਨਦਾਰ ਆਗੂ ਚੁਣਿਆ ਜਾ ਸਕਦਾ ਹੈ
ਚੋਣਾਂ ਦੇ ਦੌਰਾਨ ਮੈਂ ਪੰਜਾਬ ਵਿਚ ਸੀ। ਸਿਆਸੀ ਮਾਹੌਲ ਇੰਝ ਲੱਗ ਰਿਹਾ ਸੀ ਕਿ ਜਿਵੇਂ ਸਿਆਸੀ ਦਲ ਇਕ-ਦੂਜੇ ਦੇ ਦੁਸ਼ਮਣ ਹਨ ਅਤੇ ਇਹ ਇਕ-ਦੂਜੇ 'ਤੇ ਵੱਧ-ਚੜ੍ਹ ਕੇ ਇਲਜ਼ਾਮ 'ਤੇ ਇਲਜ਼ਾਮ ਲਗਾ ਰਹੇ ਸਨ। ਪ੍ਰਮੁੱਖ ਸਿਆਸੀ ਦਲ ਇਕ ਹੀ ਸਿੱਕੇ ਦੇ ਦੋ ਪਹਿਲੂ ਲਗਦੇ ਹਨ ਕਿਉਂਕਿ ਕੋਈ ਵੀ ਦਲ ਘੱਟ ਨਹੀਂ ਹੈ। ਨਵੀਂ ਪਾਰਟੀ ਦੀ ਆਮਦ ਨਾਲ ਪੁਰਾਣੇ ਸਿਆਸੀ ਦਲਾਂ ਨੂੰ ਤੌਖਲੇ ਲੱਗੇ ਹੋਏ ਹਨ। ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ ਪਰ ਉਹ ਜਲਦਬਾਜ਼ੀ ਬਹੁਤ ਕਰਦੇ ਹਨ। ਲੋਕ ਜਾਗਰੂਕ ਹੋ ਰਹੇ ਹਨ। ਬਾਬਾ ਰਾਮਦੇਵ ਨੇ ਯੋਗਾ ਨਾਲ ਪੂਰੇ ਦੇਸ਼ 'ਚ ਯੋਗਾ ਦੀ ਲਹਿਰ ਚਲਾਈ ਸੀ ਪਰ ਲੱਗਦਾ ਹੈ ਉਸ ਦੀ ਬੋਲ-ਬਾਣੀ 'ਚ ਹੰਕਾਰ ਆ ਗਿਆ ਹੈ। ਇਹ ਵੀ ਪ੍ਰਤੀਤ ਹੁੰਦਾ ਹੈ ਹੁਣ ਉਸ ਨੂੰ ਸੱਤਾ ਦਾ ਲੋਭ ਹੋ ਰਿਹਾ ਹੈ। ਮੇਰਾ ਮੰਨਣਾ ਹੈ ਕਿ ਲੋਕ ਖੁਦ ਇਮਾਨਦਾਰ ਹੋਣ ਅਤੇ ਇਮਾਨਦਾਰ ਆਗੂ ਦੀ ਚੋਣ ਕਰਨ ਫੇਰ ਹੀ ਸਭ ਦਾ ਭਲਾ ਹੋਵੇਗਾ।

ਪਰਮਪਾਲ ਸਿੰਘ
United Kingdom
paligandhi@gmail.com

21-5-14

ਕੇਜਰੀਵਾਲ ਨੂੰ ਦਿੱਲੀ 'ਚ ਫਿਰ ਸਰਕਾਰ ਬਣਾਉਣੀ ਚਾਹੀਦੀ ਹੈ
ਮੇਰਾ ਵਿਚਾਰ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਫਿਰ ਦਿੱਲੀ 'ਚ ਸਰਕਾਰ ਬਣਾਉਣੀ ਚਾਹੀਦੀ ਹੈ। ਦਿੱਲੀ 'ਚ ਕੇਜਰੀਵਾਲ ਦੀ ਲੋਕਪ੍ਰਿਅਤਾ ਅਜੇ ਵੀ ਪਹਿਲਾਂ ਵਾਂਗ ਹੀ ਹੈ। ਕੇਜਰੀਵਾਲ ਅਜੇ ਵੀ ਦਿੱਲੀ ਵਿਧਾਨ ਸਭਾ ਦੇ ਮੈਂਬਰ ਹਨ, ਇਸ ਲਈ ਉਨ੍ਹਾਂ ਨੂੰ ਫਿਰ ਤੋਂ ਦਿੱਲੀ 'ਚ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਬਲਬੀਰ ਚੰਦ
ਜਰਮਨੀ
email : chandbalbir2@yahoo.de

 

16-5-2014

 ਪੰਜਾਬ 'ਚ ਭਰੂਣ ਹੱਤਿਆ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣ
ਪੰਜਾਬ 'ਚ ਹਰ ਰੋਜ਼ ਕਈ ਮਾਪਿਆਂ ਵੱਲੋਂ ਨਵਜੰਮੀਆਂ ਧੀਆਂ ਦਾ ਕਤਲ ਕੀਤਾ ਜਾਂਦਾ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਲੜਕੀਆਂ ਅੱਜ-ਕੱਲ੍ਹ ਪੰਜਾਬ 'ਚ ਹਰ ਖੇਤਰ 'ਚ ਮੁੰਡਿਆਂ ਤੋਂ ਅੱਗੇ ਹਨ, ਖਾਸ ਕਰਕੇ ਸਿੱਖਿਆ ਦੇ ਖੇਤਰ 'ਚ। ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਬੁਢਾਪੇ 'ਚ ਵੀ ਲੜਕੀਆਂ ਹੀ ਮਾਤਾ-ਪਿਤਾ ਦੀ ਸੇਵਾ ਕਰਦੀਆਂ ਹਨ ਤੇ ਉਨ੍ਹਾਂ ਦਾ ਦੁੱਖ-ਦਰਦ ਸਮਝਦੀਆਂ ਹਨ। ਇਸ ਲਈ ਪੰਜਾਬ 'ਚ ਅਜਿਹਾ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ, ਜਿਸ ਤਹਿਤ ਬੱਚਿਆਂ 'ਤੇ ਜ਼ੁਲਮ ਕਰਨ ਵਾਲਿਆਂ ਨੂੰ ਜਾਂ ਧੀਆਂ ਨੂੰ ਮਾਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਨਰੇਸ਼ ਕੁਮਾਰ ਗੌਤਮ (U.K.)
Nareshkumargautam@ymail.com

7-5-2014

 ਕਾਂਗਰਸ ਭ੍ਰਿਸ਼ਟਾਚਾਰ 'ਚ ਸਭ ਤੋਂ ਅੱਗੇ
ਬੀਬੀ ਭੱਠਲ ਦੀ ਇਹ ਗੱਲ ਹਾਸੋਹੀਣੀ ਹੈ ਕਿ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਦੀਆਂ ਗ਼ਲਤ ਨੀਤੀਆਂ ਕਾਰਨ ਆਮ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਜੇਕਰ ਅਜਿਹਾ ਹੈ ਤਾਂ ਉਨ੍ਹਾਂ ਨੂੰ ਦਿੱਲੀ 'ਚ ਕਿਵੇਂ ਏਨਾ ਜ਼ਿਆਦਾ ਸਮਰਥਨ ਮਿਲਿਆ ਸੀ। ਬੀਬੀ ਭੱਠਲ ਸ਼ਾਇਦ ਇਹ ਭੁੱਲ ਰਹੇ ਹਨ ਕਿ ਇਹ ਸਭ ਕੁਝ ਰਾਜਨੀਤੀ 'ਚ ਆਏ ਭ੍ਰਿਸ਼ਟਾਚਾਰ ਕਾਰਨ ਹੋ ਰਿਹਾ ਹੈ, ਜਿਸ 'ਚ ਕਾਂਗਰਸ ਪਾਰਟੀ ਸਭ ਤੋਂ ਅੱਗੇ ਹੈ।

ਦਰਸ਼ਨ ਐਸ. ਧਾਲੀਵਾਲ
ਕੈਨੇਡਾ
Email : darshan1840@gmail.com

ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਦੇ ਯੋਗ ਨਹੀਂ
ਨਰਿੰਦਰ ਮੋਦੀ ਦਾ ਉਭਾਰ ਭਾਰਤੀ ਸੰਵਿਧਾਨ ਲਈ ਇਕ ਚੁਣੌਤੀ ਹੈ। ਉਹ ਭਾਰਤ ਦੀ ਸੰਵਿਧਾਨਕ ਵਿਵਸਥਾ ਅਤੇ ਪ੍ਰਬੰਧਕੀ ਢਾਂਚੇ ਨੂੰ ਕਮਜ਼ੋਰ ਕਰ ਰਹੇ ਹਨ। ਅਜਿਹੀਆਂ ਕਾਰਵਾਈਆਂ ਨਾਲ ਦੇਸ਼ ਅਰਾਜਕਤਾ ਵੱਲ ਵਧ ਰਿਹਾ ਹੈ। ਇਹ ਸ਼ਖ਼ਸੀਅਤ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਦੇ ਯੋਗ ਨਹੀਂ ਹੈ। ਉਹ ਦੂਜੇ ਦੇਸ਼ਾਂ ਦੇ ਮੁਖੀਆਂ ਨਾਲ ਕਿਵੇਂ ਸੰਵਾਦ ਰਚਾ ਸਕਣਗੇ, ਕਿਉਂਕਿ ਉਹ ਵਧੇਰੇ ਕਰਕੇ ਨਾਕਾਰਾਤਮਿਕ ਗੱਲਾਂ ਹੀ ਕਰ ਰਹੇ ਹਨ।

ਦਰਸ਼ਨ ਐਸ. ਧਾਲੀਵਾਲ
ਕੈਨੇਡਾ
Email : darshan1840@gmail.com

17-4-2014

 ਕਾਜਲ ਅਗਰਵਾਲ : ਨਾਚ ਹਸੀਨਾ ਨਾਚ
'ਸਿੰਘਮ' ਸੁਪਰਹਿੱਟ ਹੋਈ ਤਾਂ ਸਾਰੇ ਕਹਿਣ ਲੱਗੇ ਕਿ ਕਾਜਲ ਅਗਰਵਾਲ ਹੁਣ ਬਾਲੀਵੁੱਡ ਦੀਆਂ ਦੂਸਰੀਆਂ ਨਾਇਕਾਵਾਂ ਦੀ ਛੁੱਟੀ ਕਰ ਦੇਵੇਗੀ ਪਰ ਤਕਦੀਰ ਨੂੰ ਕੌਣ ਕਹੇ ਕਿ ਤੂੰ ਬਦਲ ਜਾਹ। ਇਹ ਤਾਂ ਭਲਾ ਹੋਵੇ ਸਾਊਥ ਦਾ ਜਿਥੋਂ ਦੀ ਉਹ ਸਟਾਰ ਨਾਇਕਾ ਹੈ ਜਿਸ ਨੇ ਉਸ 'ਤੇ ਲਗਾਤਾਰ ਵਿਸ਼ਵਾਸ ਰੱਖਿਆ। ਕਾਜਲ ਕੋਲ ਤੇਲਗੂ, ਕੰਨੜ ਤੇ ਤਾਮਿਲ ਫ਼ਿਲਮਾਂ ਦੀ ਭਰਮਾਰ ਹੈ। ਸਾਊਥ ਦਾ ਸੁਪਰ ਸਟਾਰ ਮੋਹਨ ਲਾਲ ਤਾਂ ਉਸ ਤੋਂ ਬਹੁਤ ਹੀ ਪ੍ਰਭਾਵਿਤ ਹੈ। ਕਾਜਲ 9 ਸਾਲ ਤੋਂ ਫ਼ਿਲਮੀ ਦੁਨੀਆ ਦਾ ਹਿੱਸਾ ਹੈ। ਹੁਣੇ ਜਿਹੇ ਹੀ ਫ਼ਿਲਮ ਫੇਅਰ ਐਵਾਰਡ ਤੇ ਮੋਹਨ ਲਾਲ ਨਾਲ ਆਈ ਉਸ ਦੀ ਫ਼ਿਲਮ 'ਜਿਲ੍ਹਾ' ਦੀ ਖੂਬ ਚਰਚਾ ਹੋਈ। ਇਥੋਂ ਤੱਕ ਕਿ ਉਥੇ ਹਾਜ਼ਰ ਧਨੁਸ਼ ਨੇ ਆਪਣੀ ਨਵੀਂ ਹਿੰਦੀ ਫ਼ਿਲਮ ਲਈ ਕਾਜਲ ਨੂੰ ਲੈਣ ਦਾ ਐਲਾਨ ਕੀਤਾ। ਹਾਲਾਂ ਕਿ 'ਕਿਉਂ ਹੋ ਗਿਆ ਨਾ', 'ਸਿੰਘਮ' ਤੇ 'ਸਪੈਸ਼ਲ ਛੱਬੀਸ' ਚਾਰ ਪੰਜ ਫ਼ਿਲਮਾਂ ਹੀ ਹਿੰਦੀ 'ਚ ਕਾਜਲ ਨੇ ਕੀਤੀਆਂ ਹਨ। ਸਾਊਥ ਦੀ ਫ਼ਿਲਮ 'ਜਿਲ੍ਹਾ' 'ਚ ਹੱਦੋਂ ਵੱਧ ਪ੍ਰਤਿਭਾ ਦਿਖਾ ਕੇ ਉਸ ਨੇ ਦਰਸਾ ਦਿੱਤਾ ਹੈ ਕਿ ਅਭਿਨੈ ਪ੍ਰਤੀ ਉਸ ਦੀ ਸ਼ਰਧਾ ਅਥਾਹ ਹੈ। ਕਾਜਲ ਨੇ ਫ਼ਿਲਮ ਫੇਅਰ ਐਵਾਰਡ 'ਤੇ ਡਾਂਸ ਕਰਕੇ ਇਹ ਵੀ ਪ੍ਰਭਾਵ ਦਿੱਤਾ ਹੈ ਹੁਣ ਦਰਸ਼ਕਾਂ ਨੂੰ ਉਹ ਆਪਣੇ ਡਾਂਸ 'ਤੇ ਝੂੰਮਣ ਲਾਏਗੀ। ਪਤਾ ਚਲਿਆ ਹੈ ਕਿ ਧਨੁਸ਼ ਨਿਰਦੇਸ਼ਤ ਲਈ ਹਿੰਦੀ ਫ਼ਿਲਮ 'ਚ ਨਾਚ ਕਲਾ ਦੇ ਜੌਹਰ ਕਾਜਲ ਅਗਰਵਾਲ ਦਿਖਾਏਗੀ। ਜ਼ਬਰਦਸਤ ਨਾਚ ਵਾਲਾ ਕਿਰਦਾਰ ਕਾਜਲ ਲਈ ਖਾਸ ਤੌਰ 'ਤੇ ਲਿਖਿਆ ਗਿਆ ਹੈ। ਰੁਮਾਂਟਿਕ 'ਤੇ ਚਮਕੀਲੇ ਕਿਰਦਾਰਾਂ 'ਚ ਪਹਿਲਾਂ ਹੀ ਫਿੱਟ ਸਾਬਤ ਹੋ ਚੁੱਕੀ ਕਾਜਲ ਨੂੰ ਬਾਲੀਵੁੱਡ ਪ੍ਰੇਮੀ ਹੁਣ ਖੂਬ ਨੱਚਦੀ ਦੇਖਣ ਲਈ ਉਤਾਵਲੇ ਹਨ। ਉਨ੍ਹਾਂ ਤੋਂ ਵੀ ਜ਼ਿਆਦਾ ਕਾਜਲ ਉਤਾਵਲੀ ਹੈ ਕਿਉਂਕਿ ਬਾਲੀਵੁੱਡ 'ਚ ਮੁੜ ਤਕਦੀਰ ਚਮਕਣ ਦਾ ਅਹਿਸਾਸ ਦਿਖਾਈ ਦਿੱਤਾ ਹੈ। ਨਾਚ ਸਹਾਰੇ ਹੀ ਗੱਲ ਬਣ ਜਾਏ ਤਾਂ ਹੋਰ ਭਲਾ ਕੀ ਚਾਹਵਾਂ।

-ਸੁਖਜੀਤ ਕੌਰ

ਵਿਦੇਸ਼ਾਂ ਵਿਚ ਸਿੱਖੀ ਦਾ ਪ੍ਰਚਾਰ ਜ਼ੋਰਾਂ ਨਾਲ ਕੀਤਾ ਜਾਵੇ
ਸਤਿਕਾਰਯੋਗ ਸੰਪਾਦਕ ਜੀ, ਸਤਿ ਸ੍ਰੀ ਅਕਾਲ, 'ਅਜੀਤ' ਵਿਚ ਨਾਰਵੇ, ਸ਼ਿਕਾਗੋ, ਇਟਲੀ, ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਮਨਾਈ ਗਈ ਵਿਸਾਖੀ ਬਾਰੇ ਪੜ੍ਹ ਕੇ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਮੈਨੂੰ ਲਗਦਾ ਹੈ ਕਿ ਪ੍ਰਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ ਲਈ ਮੁਫ਼ਤ ਲਿਟਰੇਚਰ ਵੰਡਣ ਦਾ ਪ੍ਰਬੰਧ ਵੀ ਉਥੋਂ ਦੀਆਂ ਗੁਰੂ ਘਰ ਦੀਆਂ ਕਮੇਟੀਆਂ ਜਾਂ ਜਥੇਬੰਦੀਆਂ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿਚ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਿਚ ਮਦਦ ਮਿਲੇ। ਇਸ ਤਰ੍ਹਾਂ ਸਿੱਖਾਂ ਦਾ ਸਨਮਾਨ ਵੀ ਵਧੇਗਾ ਅਤੇ ਉਥੋਂ ਦੇ ਲੋਕ ਸਿੱਖਾਂ ਨੂੰ ਚੰਗੀ ਤਰ੍ਹਾਂ ਸਮਝ ਵੀ ਸਕਣਗੇ। ਭੁੱਲ-ਚੁੱਕ ਮੁਆਫ ਕਰਨੀ।

-ਆਤਮਾ ਸਿੰਘ ਬਰਾੜ, ਇੰਗਲੈਂਡ।
atmabrar@yahoo.com

ਕਿਰਨ ਬੇਦੀ ਤੋਂ ਪ੍ਰਭਾਵਿਤ : ਹਸਲੀਨ ਕੌਰ
ਪੱਛਮੀ ਬੰਗਾਲ 'ਚ ਜਨਮੀ ਸਰਦਾਰਨੀ ਹਸਲੀਨ ਕੌਰ ਪੱਤਰਕਾਰਤਾ ਤੇ ਜਨ ਸੰਚਾਰ ਦਾ ਕੋਰਸ ਕਰਕੇ ਕਿਸੇ ਹੋਰ ਖੇਤਰ 'ਚ ਜਾਣਾ ਚਾਹੁੰਦੀ ਸੀ ਪਰ 54 ਕਿਲੋ ਭਾਰ ਵਾਲੀ ਤੇ ਪੰਜ ਫੁੱਟ ਨੌ ਇੰਚ ਦੇ ਕੱਦ ਵਾਲੀ ਹਸਲੀਨ ਨੇ ਤਿੰਨ ਸਾਲ ਪਹਿਲਾਂ ਫੈਮਿਨਾ 'ਮਿਸ ਇੰਡੀਆ ਅਰਥ' ਜਿੱਤ ਕੇ ਇਰਾਦੇ ਚਮਕ ਦਮਕ ਵੱਲ ਜ਼ਾਹਿਰ ਕਰ ਦਿੱਤੇ। ਬਹੁਤ ਸਾਰੇ ਵਿਗਿਆਪਨ ਕਰ ਚੁੱਕੀ ਹਸਲੀਨ ਨੇ 'ਲਵ ਆਜ ਕੱਲ੍ਹ' 'ਚ ਕੰਮ ਵੀ ਕੀਤਾ ਸੀ ਪਰ ਪੜ੍ਹਾਈ ਕਾਰਨ 'ਡੇਵ ਡੀ' ਛੱਡੀ ਜਿਸ 'ਚ ਅਭੇ ਦਿਓਲ ਨਾਲ ਉਸ ਹੀਰੋਇਨ ਆਉਣਾ ਸੀ। ਖ਼ੈਰ ਹੁਣ ਸੁਨੀਲ ਦਰਸ਼ਨ ਦੇ ਬੇਟੇ ਸ਼ਿਵ ਦਰਸ਼ਨ ਨਾਲ ਉਸ ਕੋਲ ਮੁੱਖ ਭੂਮਿਕਾ 'ਚ 'ਕਰ ਲੈ ਪਿਆਰ ਕਰ ਲੈ' ਫ਼ਿਲਮ ਹੈ। ਹਸਲੀਨ ਮੁੱਖ ਤੌਰ 'ਤੇ ਕਿਰਨ ਬੇਦੀ ਤੋਂ ਪ੍ਰਭਾਵਿਤ ਹੈ। ਉਹੀ ਉਸ ਦਾ ਆਦਰਸ਼ ਹੈ। ਕਿਰਨ ਦੀ ਸੰਸਥਾ ਨਵਜੋਤੀ ਨਾਲ ਉਹ ਜੁੜੀ ਹੈ। ਬੰਗਲੌਰ 'ਚ ਵਾਤਾਵਰਨ ਰਾਖੀ ਲਈ ਹਸਲੀਨ ਨੇ ਇਕ ਲਹਿਰ ਦੀ ਵੀ ਅਗਵਾਈ ਕੀਤੀ ਹੈ। ਹਸਲੀਨ ਚਾਹੁੰਦੀ ਹੈ ਕਿ ਚਾਹੇ ਉਹ ਪਰਦੇ 'ਤੇ ਕਿੰਨੀ ਵੀ ਰੁੱਝੀ ਰਹੇ ਜਾਂ ਕੰਮ ਹੋਵੇ ਉਹ ਕਿਰਨ ਬੇਦੀ ਦੇ ਸਮਾਜਿਕ ਕੰਮਾਂ ਲਈ ਜ਼ਰੂਰ ਸਮਾਂ ਦੇਏਗੀ।

-ਸੁਖਜੀਤ ਕੌਰ

ਮੀਡੀਆ ਸਿਰਫ ਲੋਕਾਂ ਦੇ ਹੱਕਾਂ ਦੀ ਗੱਲ ਕਰੇ
ਅੱਜ ਕੱਲ੍ਹ ਦੇ ਮੀਡੀਆ ਨੂੰ ਸਵਾਰਥੀ ਹਿੱਤਾਂ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ। ਲੋਕਾਂ ਦੀਆਂ ਬੁਨਿਆਦੀ ਲੋੜਾਂ ਪ੍ਰਤੀ ਮੀਡੀਆ ਨੂੰ ਹੋਰ ਜਾਗਰੂਕ ਹੋਣਾ ਚਾਹੀਦਾ ਹੈ। ਮੀਡੀਆ ਨੂੰ ਉਨ੍ਹਾਂ ਲੋਕਾਂ ਦੀ ਹਮਾਇਤ ਕਰਨੀ ਚਾਹੀਦੀ ਹੈ, ਜੋ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਹਨ। ਸੱਚ ਦਾ ਸਾਥ ਦੇਣ ਦੀ ਬਹੁਤ ਜ਼ਰੂਰਤ ਹੈ।

-ਗੁਰਸ਼ਰਨਦੀਪ ਸਿੰਘ, ਨਿਊਜ਼ੀਲੈਂਡ
gursharan_kahlon@ymail.com

13-4-2014

ਸਰਕਾਰਾਂ ਜੋ ਵੀ ਦਾਅਵੇ ਕਰਨ ਪਰ ਹਕੀਕਤ ਕੁਝ ਹੋਰ ਹੈ
ਮੈਂ ਡੁਬਈ ਵਿਖੇ ਰਹਿੰਦਾ ਹਾਂ। ਇਥੇ ਮੈਨੂੰ ਇਕ ਪੰਜਾਬੀ ਨੌਜਵਾਨ ਮਿਲਿਆ, ਜਿਸ ਤੋਂ ਮੈਂ ਪੁੱਛਿਆ ਕਿ 'ਤੁਸੀਂ ਡੁਬਈ ਕਿਉਂ ਆਏ ਹੋ' ਤਾਂ ਅੱਗਿਉਂ ਉਸ ਨੇ ਮੈਨੂੰ ਸਾਰੀ ਕਹਾਣੀ ਹੀ ਸੁਣਾ ਦਿੱਤੀ। ਉਸ ਨੌਜਵਾਨ ਦਾ ਕਹਿਣਾ ਸੀ ਕਿ ਉਹ ਪੰਜਾਬ ਵਿਚ ਬਹੁਤ ਨਸ਼ੇ ਕਰਨ ਲੱਗ ਪਿਆ ਸੀ। ਪਰਿਵਾਰ ਨੇ ਨਸ਼ਾ ਛੁਡਾਊ ਕੇਂਦਰ 'ਚ ਵੀ ਭੇਜਿਆ ਪਰ ਉਹ ਫਿਰ ਦੁਬਾਰਾ ਨਸ਼ੇ ਕਰਨ ਲੱਗ ਪਿਆ। ਨਸ਼ੇ ਖ੍ਰੀਦਣ ਲਈ ਪੈਸੇ ਦੀ ਘਾਟ ਨੂੰ ਪੂਰਾ ਕਰਨ ਲਈ ਉਹ ਖੁਦ ਵੀ ਨਸ਼ਾ ਵੇਚਣ ਦਾ ਧੰਦਾ ਕਰਨ ਲੱਗ ਪਿਆ ਅਤੇ ਇਸ ਤਰ੍ਹਾਂ ਉਹ ਨਸ਼ਾ ਵੇਚ ਕੇ ਪੈਸੇ ਕਮਾਉਣ ਦੇ ਨਾਲ-ਨਾਲ ਖੁਦ ਵੀ ਨਸ਼ਾ ਕਰ ਰਿਹਾ ਸੀ। ਉਸ ਦੇ ਦੱਸਣ ਮੁਤਾਬਿਕ ਪੁਲਿਸ ਨੇ ਉਸ ਨੂੰ ਕਈ ਵਾਰ ਕਾਬੂ ਕੀਤਾ ਪਰ ਉਹ ਵੱਡੇ ਆਗੂਆਂ ਦੀਆਂ ਸਿਫਾਰਸ਼ਾਂ ਪਵਾ ਕੇ ਛੁੱਟ ਜਾਂਦਾ ਸੀ। ਪਰਿਵਾਰ ਨੇ ਦੁਖੀ ਹੋ ਕੇ ਉਸ ਨੂੰ ਡੁਬਈ ਭੇਜ ਦਿੱਤਾ। ਉਸ ਦਾ ਕਹਿਣਾ ਸੀ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਇਸ ਕਦਰ ਵੱਧ ਚੁੱਕਾ ਹੈ ਕਿ ਹੁਣ ਕਰੀਬ ਹਰ ਨੌਜਵਾਨ ਨਸ਼ੇ ਕਰ ਰਿਹਾ ਹੈ। ਇਸ ਵਿਚ ਸਰਕਾਰ ਦੀ ਪੂਰੀ ਹਿੱਸੇਦਾਰੀ ਹੈ ਅਤੇ ਜੋ ਨਸ਼ੇ ਨਹੀਂ ਕਰ ਰਹੇ, ਉਨ੍ਹਾਂ ਨੂੰ ਵੀ ਨਸ਼ਿਆਂ ਪ੍ਰਤੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਸ ਦਾ ਕਹਿਣਾ ਸੀ ਕਿ ਜੇ ਉਹ ਡੁਬਈ ਨਾ ਆਉਂਦਾ ਤਾਂ ਨਸ਼ਿਆਂ ਨੇ ਉਸ ਦੀ ਜਾਨ ਲੈ ਲੈਣੀ ਸੀ। ਸਰਕਾਰ 'ਤੇ ਸਖ਼ਤ ਟਿੱਪਣੀ ਕਰਦਿਆਂ ਉਸ ਨੇ ਕਿਹਾ ਆਉਣ ਵਾਲੇ ਦਿਨਾਂ ਵਿਚ ਜੇ ਇਸ ਤਰ੍ਹਾਂ ਦਾ ਹਾਲ ਪੰਜਾਬ ਵਿਚ ਰਿਹਾ ਤਾਂ ਪੰਜਾਬ ਵਿਚ ਸਰਕਾਰ ਦੇ ਨਾਲ-ਨਾਲ ਅਮਲੀ ਹੀ ਰਹਿਣਗੇ। ਉਦਾਸ ਹੁੰਦੇ ਹੋਏ ਉਸ ਨੇ ਕਿਹਾ ਕਿ ਪੰਜਾਬ ਦਾ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਬਣੇਗਾ? ਸਰਕਾਰਾਂ ਜੋ ਵੀ ਦਾਅਵੇ ਕਰਨ ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।

ਭੁਪਿੰਦਰ ਸਿੰਘ
ਯੂ. ਏ. ਈ.
Email : pinders123@gmail.com


 ਕੀ ਬਾਦਲ ਸਾਹਿਬ ਭਾਜਪਾ ਤੋਂ ਪੁੱਛਣਗੇ?
ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਕਿਹਾ ਹੈ ਕਿ ਭਾਰਤ ਵਿਚ ਸਤਾਏ ਹੋਏ ਹਿੰਦੂ ਲੋਕਾਂ ਦਾ ਸਵਾਗਤ ਹੈ। ਉਹ ਭਾਰਤ ਵਿਚ ਪਨਾਹ ਲੈ ਸਕਦੇ ਹਨ। ਕੀ ਬਾਦਲ ਸਾਹਿਬ ਇਹ ਭਾਜਪਾ ਤੋਂ ਪੁੱਛਣਗੇ ਕਿ ਭਾਜਪਾ ਸਤਾਏ ਹੋਏ ਸਿੱਖਾਂ ਬਾਰੇ ਕੀ ਸੋਚਦੀ ਹੈ?

-ਗੁਰਿੰਦਰ ਸਿੰਘ ਕੈਨੇਡਾ
heergs1@gmail.com

ਬਾਬਾ ਰਾਮਦੇਵ ਦੀ 'ਆਪ' ਪ੍ਰਤੀ ਗਲਤ ਧਾਰਨਾ
ਬਾਬਾ ਰਾਮਦੇਵ ਹਮੇਸ਼ਾ ਗਲਤ ਹੀ ਬੋਲਦੇ ਹਨ। ਹੁਣ ਉਹ ਕਹਿ ਰਹੇ ਹਨ ਕਿ 'ਆਪ' ਪਾਰਟੀ ਭਾਜਪਾ 'ਚ ਸ਼ਾਮਿਲ ਹੋਣਾ ਚਾਹੁੰਦੀ ਹੈ। ਇਹ ਬਿਆਨ ਉਹ ਕਿਸ ਆਧਾਰ 'ਤੇ ਦੇ ਸਕਦੇ ਹਨ? ਜਦੋਂ 'ਆਪ' ਪਾਰਟੀ ਦੇਸ਼ ਦੇ ਬਦਹਾਲ ਸਿਸਟਮ ਵਿਚ ਬਦਲਾਅ ਲਿਆਉਣਾ ਚਾਹੁੰਦੀ ਹੈ, ਜੋ ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ ਨਹੀਂ ਲਿਆ ਸਕੀਆਂ। 'ਆਪ' ਦਾ ਚੋਣ ਮਨੋਰਥ ਪੱਤਰ ਸਭ ਤੋਂ ਵਧੀਆ ਹੈ। ਰਾਮਦੇਵ ਕਾਲੇ ਧਨ ਨੂੰ ਦੇਸ਼ ਵਿਚ ਵਾਪਸ ਲਿਆਉਣ ਦੀ ਗੱਲ ਕਰਦੇ ਹਨ ਜੋ ਠੀਕ ਹੈ, ਪਰ ਕੀ ਰਾਮਦੇਵ ਦੱਸਣਗੇ ਜੋ ਉਨ੍ਹਾਂ 'ਤੇ 'ਪੈਸੇ' ਨੂੰ ਹੀ ਲੈ ਕੇ ਮਾਮਲੇ ਚੱਲ ਰਹੇ ਹਨ ਤਾਂ ਉਹ ਕਾਲੇ ਧਨ ਬਾਰੇ ਇੰਨਾ ਰੌਲਾ ਕਿਉਂ ਪਾਉਂਦੇ ਹਨ। ਇਹ ਸਿਰਫ਼ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਪ੍ਰਮਾਤਮਾ ਅਜਿਹੇ ਬਾਬਿਆਂ ਤੋਂ ਬਚਾਵੇ।

-ਦਰਸ਼ਨ ਸਿੰਘ ਧਾਲੀਵਾਲ
ਕੈਨੇਡਾ।
darshan18840@gmail.com

 

29-3-2014

 ਪੰਜਾਬ ਦੇ ਲੋਕਾਂ ਦੇ ਵਿਕਾਸ ਲਈ ਜ਼ਿੰਮੇਵਾਰ ਬਣੇ ਸਰਕਾਰ
ਮੈਂ 'ਅਜੀਤ' ਵੈੱਬ ਟੀ. ਵੀ. 'ਤੇ 'ਸ਼ਹੀਦੀ ਦਿਹਾੜਾ ਕਵਰੇਜ' ਵੇਖੀ। ਮੈਨੂੰ ਇਹ ਵੇਖ ਕੇ ਬਹੁਤ ਨਿਰਾਸ਼ਾ ਹੋਈ ਕਿ ਸ: ਪ੍ਰਕਾਸ਼ ਸਿੰਘ ਬਾਦਲ ਗਰੀਬ, ਬੇਰੁਜ਼ਗਾਰੀ ਤੇ ਕਿਸੇ ਵੀ ਤਰ੍ਹਾਂ ਦਾ ਵਿਕਾਸ ਨਾ ਹੋਣ ਦਾ ਦੋਸ਼ ਕਿਸੇ ਹੋਰ ਨੂੰ ਦੇ ਰਹੇ ਸਨ। ਇਸ ਸਭ ਲਈ ਉਨ੍ਹਾਂ ਦੀ ਸਰਕਾਰ ਵੀ ਜ਼ਿੰਮੇਵਾਰ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਹਨ, ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਖਟਕੜ ਕਲਾਂ 'ਚ ਬਾਦਲ ਸਾਹਿਬ ਆ ਰਹੀਆਂ ਚੋਣਾਂ ਕਰਕੇ ਗਏ ਸਨ, ਨਾ ਕਿ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਦੇਣ ਲਈ। ਬਾਦਲ ਸਾਹਿਬ ਅਜੇ ਵੀ ਸਮਾਂ ਹੈ ਕਿ ਆਮ ਲੋਕਾਂ ਲਈ ਕੁਝ ਕਰੋ ਜੋ ਗਰੀਬੀ ਨਾਲ ਪਿਸ ਰਹੇ ਹਨ। ਕਾਂਗਰਸ ਜਾਂ ਕੇਂਦਰ ਸਰਕਾਰ ਸਿਰ ਹੀ ਸਾਰਾ ਦੋਸ਼ ਨਾ ਮੜ੍ਹੋ, ਤੁਸੀਂ ਆਪਣੇ ਹਿੱਸੇ ਦੀ ਕਾਰਵਾਈ ਕਰੋ। ਮੈਂ ਕਿਸੇ ਅਮੀਰ ਦੇ ਖਿਲਾਫ਼ ਨਹੀਂ ਹਾਂ, ਪਰ ਕ੍ਰਿਪਾ ਕਰਕੇ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਕੁਝ ਕਰੋ।

ਹਰਦੇਵ ਸਿੰਘ ਗਾਖਲ
ਕੈਨੇਡਾ
Email : hygakhal@gmail.com

15-3-2014

 ਕੇਜਰੀਵਾਲ ਨਾਲ ਜੋ ਵਾਪਰਿਆ ਸ਼ਰਮਨਾਕ
ਗੁਜਰਾਤ ਵਿਚ ਕੇਜਰੀਵਾਲ ਨਾਲ ਜੋ ਵਾਪਰਿਆ, ਉਹ ਸ਼ਰਮਨਾਕ ਹੈ। ਗੁਜਰਾਤ ਸਰਕਾਰ ਨੂੰ ਅਜਿਹਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਜੇ ਅਜਿਹਾ ਹੀ ਵਤੀਰਾ ਨਰਿੰਦਰ ਮੋਦੀ ਨਾਲ ਦੂਸਰੇ ਸੂਬੇ 'ਚ ਵਾਪਰੇ ਤਾਂ ਭਾਜਪਾ ਸਿਆਸੀ ਤੂਫ਼ਾਨ ਖੜ੍ਹਾ ਕਰੇਗੀ।

ਦਰਸ਼ਨ ਸਿੰਘ ਧਾਲੀਵਾਲ
Emai: darshan1840@gmail.com
ਕੈਨੇਡਾ

13-3-2014

 ਨਾਨਕਸ਼ਾਹੀ ਕੈਲੰਡਰ ਹੀ ਸਹੀ ਹੈ
ਇਕ ਭਾਈਚਾਰੇ ਵਜੋਂ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਨਾਨਕਸ਼ਾਹੀ ਕੈਲੰਡਰ 2003 ਦਾ ਸਮਰਥਨ ਕਰਦੇ ਹਾਂ। ਇਹ ਸਾਡੇ ਭਾਈਚਾਰੇ ਦਾ ਆਪਣਾ ਕੈਲੰਡਰ ਹੈ ਤੇ ਇਹ ਹੀ ਇਕ ਅਜਿਹਾ ਕੈਲੰਡਰ ਹੈ ਜੋ ਸਾਡੇ ਨਾਲ ਸੰਬੰਧਿਤ ਸਾਡੇ ਗੁਰਪੁਰਬ, ਹੋਰ ਧਾਰਮਿਕ ਤੇ ਇਤਿਹਾਸਕ ਪ੍ਰੋਗਰਾਮਾਂ ਬਾਰੇ ਸਹੀ ਤਾਰੀਖਾਂ ਦੀ ਜਾਣਕਾਰੀ ਦਿੰਦਾ ਹੈ।

-ਧਰਮਪਾਲ ਸਿੰਘ
Email: paul65@hotmail.ca

ਮਨਪ੍ਰੀਤ ਦੀ ਪੀ.ਪੀ.ਪੀ. ਨੂੰ ਆਪ ਨਾਲ ਕਰਨਾ ਚਾਹੀਦਾ ਸੀ ਗਠਜੋੜ
ਮੀਡੀਆ 'ਚ ਆ ਰਹੀਆਂ ਖ਼ਬਰਾਂ ਤੋਂ ਬਾਅਦ ਮੈਂ ਕਹਾਂਗਾ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਨਾਲ ਸਮਝੌਤਾ ਕਰਨ ਦੀ ਥਾਂ ਆਪ ਪਾਰਟੀ ਨਾਲ ਸਮਝੌਤਾ ਕਰਨਾ ਚਾਹੀਦਾ ਸੀ। ਜੇਕਰ ਇਹ ਸਮਝੌਤਾ ਸਫ਼ਲ ਨਾ ਹੋਇਆ ਤਾਂ ਫਿਰ ਮਨਪ੍ਰੀਤ ਕੀ ਕਰਨਗੇ? ਕੀ ਉਹ ਮੁੜ ਅਕਾਲੀ ਦਲ 'ਚ ਸ਼ਾਮਿਲ ਹੋਣਗੇ? ਜੇ ਇੰਝ ਹੈ ਤਾਂ ਫਿਰ ਉਨ੍ਹਾਂ ਨੇ ਪਹਿਲਾਂ ਅਕਾਲੀ ਦਲ ਕਿਉਂ ਛੱਡਿਆ? ਅਜੇ ਵੀ ਸਮਾਂ ਹੈ ਕਿ ਮਨਪ੍ਰੀਤ ਅਰਵਿੰਦ ਕੇਜਰੀਵਾਲ ਨੂੰ ਮਿਲਣ ਤੇ ਪੀ. ਪੀ. ਪੀ. ਨੂੰ 'ਆਪ' ਦਾ ਇਕ ਹਿੱਸਾ ਬਣਾਉਣ। ਇਹ ਉਨ੍ਹਾਂ 'ਤੇ ਉਨ੍ਹਾਂ ਦੀ ਪਾਰਟੀ ਪੀ. ਪੀ. ਪੀ. ਦੇ ਧੁੰਦਲੇ ਰਾਜਨੀਤਕ ਕੈਰੀਅਰ ਨੂੰ ਉੱਚਾ ਚੁੱਕਣ ਦੀ ਦਿਸ਼ਾ ਵਿਚ ਸਹੀ ਫ਼ੈਸਲਾ ਹੋਵੇਗਾ।

-ਏ. ਐਸ. ਕੰਗ

ਬਜ਼ੁਰਗਾਂ ਦਾ ਸਤਿਕਾਰ ਕਰੋ
ਆਮ ਤੌਰ 'ਤੇ ਭਾਰਤ 'ਚ ਨਵੀਂ ਪੀੜ੍ਹੀ ਬਜ਼ੁਰਗਾਂ ਦਾ ਆਦਰ ਨਹੀਂ ਕਰਦੀ ਹੈ। ਘਰਾਂ 'ਚ ਆਮ ਤੌਰ 'ਤੇ ਬਜ਼ੁਰਗਾਂ ਨੂੰ ਮਾੜੇ ਬੋਲ ਬੋਲੇ ਜਾਂਦੇ ਹਨ ਤੇ ਕਦੇ-ਕਦੇ ਸਰੀਰਕ ਜ਼ੁਲਮ ਵੀ ਕੀਤੇ ਜਾਂਦੇ ਹਨ। ਇਹ ਬਜ਼ੁਰਗ ਜੋ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹਨ, ਉਨ੍ਹਾਂ ਦੀ ਪੜ੍ਹਾਈ 'ਤੇ ਸਾਰਾ ਖਰਚ ਕਰਦੇ ਹਨ ਪਰ ਬਜ਼ੁਰਗ ਹੋਣ 'ਤੇ ਉਹੀ ਬੱਚੇ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸਾਰ ਨਹੀਂ ਲੈਂਦੇ। ਹਾਲਤ ਇਹ ਹੈ ਕਿ ਕਈ ਵਾਰ ਕੁਝ ਬਜ਼ੁਰਗਾਂ ਨੂੰ ਸੜਕਾਂ 'ਤੇ ਵੀ ਸੌਣਾ ਪੈਂਦਾ ਹੈ ਤੇ ਗੁਰਦੁਆਰੇ 'ਚੋਂ ਪ੍ਰਸ਼ਾਦਾ ਛਕਣਾ ਪੈਂਦਾ ਹੈ। ਜ਼ਰੂਰਤ ਹੈ ਕਿ ਕੋਈ ਅਜਿਹਾ ਕਾਨੂੰਨ ਬਣਾਇਆ ਜਾਵੇ ਕਿ ਜੇਕਰ ਕੋਈ ਪੁੱਤਰ ਜਾਂ ਨੂੰਹ ਆਪਣੇ ਬਜ਼ੁਰਗਾਂ ਦਾ ਖਿਆਲ ਨਹੀਂ ਰੱਖਦੇ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਜੇਲ੍ਹ ਭੇਜਿਆ ਜਾਵੇ ਜਾਂ ਜੁਰਮਾਨਾ ਕੀਤਾ ਜਾਵੇ।

-ਨਰੇਸ਼ ਕੁਮਾਰ ਗੌਤਮ
Email: nareshkumargautam@ymail.com

1-3-2014

 ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ
ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਹਰ ਇਕ ਪੜ੍ਹੇ-ਲਿਖੇ ਵਿਅਕਤੀ ਨੂੰ ਨੌਕਰੀ ਦੇਵੇ। ਬੜਾ ਦੁੱਖ ਹੁੰਦਾ ਹੈ ਜਦੋਂ ਇੰਨਾ ਪੜ੍ਹ ਕੇ ਵੀ ਅਸੀਂ ਬੇਰੁਜ਼ਗਾਰ ਫਿਰ ਰਹੇ ਹਾਂ ਤੇ 2500 ਰੁਪਏ 'ਤੇ ਕੰਮ ਕਰ ਰਹੇ ਹਾਂ। ਮੇਰੀ ਸੋਚ ਇਹ ਕਹਿੰਦੀ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀ ਤਨਖਾਹ 45,000 ਹੈ ਜਾਂ 20,000 ਤੋਂ ਜ਼ਿਆਦਾ ਹੈ ਜੇਕਰ ਘਟਾ ਦਿੱਤੀ ਜਾਵੇ ਤਾਂ ਦੇਸ਼ ਦੇ ਹਰੇਕ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਨੌਕਰੀ ਮਿਲ ਸਕਦੀ ਹੈ। ਰੁਜ਼ਗਾਰ ਪ੍ਰਾਪਤ ਨੌਜਵਾਨ ਸਹੀ ਢੰਗ ਨਾਲ ਸਮਾਜ 'ਚ ਉਸਾਰੂ ਯੋਗਦਾਨ ਪਾ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਕਿਸੇ ਇੰਟਰਵਿਊ 'ਚ ਕਿਸੇ ਗਲਤੀ ਕਾਰਨ ਰਹਿ ਜਾਂਦਾ ਹੈ ਤਾਂ ਉਸ ਨੂੰ ਆਪਣੇ-ਆਪ ਨੂੰ ਸਹੀ ਸਾਬਤ ਕਰਨ ਦਾ ਇਕ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ।

ਦਲਜੀਤ ਕੌਰ
Email: daljeet8606@yahoo.com

ਰਾਹੁਲ ਗਾਂਧੀ ਦਾ ਬਿਆਨ ਬੇਤੁੱਕਾ ਹੈ
ਰਾਹੁਲ ਗਾਂਧੀ ਵੱਲੋਂ ਦਿੱਤਾ ਬਿਆਨ ਕਿ ਸਿਆਸਤਦਾਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਨਹੀਂ ਮਿਲਣੀਆਂ ਚਾਹੀਦੀਆਂ ਹਨ ਹਾਸੋਹੀਣਾ ਹੈ। ਉਹ ਇਹ ਨਿਯਮ ਆਪਣੇ-ਆਪ 'ਤੇ ਕਿਉਂ ਨਹੀਂ ਲਾਗੂ ਕਰਦੇ। ਉਹ ਸੋਨੀਆ ਗਾਂਧੀ ਦੇ ਬੇਟੇ ਹਨ। ਇਸ ਲਈ ਕਾਂਗਰਸ ਦੇ ਉੱਪ ਪ੍ਰਧਾਨ ਹਨ। ਉਨ੍ਹਾਂ ਦੀ ਮਾਤਾ ਜੀ ਪਾਰਟੀ ਪ੍ਰਧਾਨ ਹਨ ਕਿਉਂਕਿ ਉਹ ਰਾਜੀਵ ਗਾਂਧੀ ਦੀ ਪਤਨੀ ਹਨ। ਦੋਵੇਂ ਇਹ ਅਹੁਦੇ ਦੇ ਕਾਬਲ ਨਹੀਂ ਹਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਲੋਕ ਇਸ ਦੇਸ਼ 'ਚ ਹਨ ਜੋ ਇਨ੍ਹਾਂ ਅਹੁਦਿਆਂ ਦੇ ਕਾਬਲ ਹਨ। ਮੈਨੂੰ ਨਹੀਂ ਲੱਗਦਾ ਕਿ ਉਹ ਇਕ ਸਿਆਸੀ ਲੀਡਰ ਬਣਨ ਲਈ ਪ੍ਰਪੱਕ ਹਨ।

ਦਰਸ਼ਨ ਸਿੰਘ ਧਾਲੀਵਾਲ
Email: darshan1840@gmail.com

27-2-2014

 ਪੰਜਾਬ ਪੁਲਿਸ ਸਿਰਫ ਨਿਰਦੋਸ਼ ਲੋਕਾਂ 'ਤੇ ਹੀ ਹਮਲਾ ਕਰ ਸਕਦੀ ਹੈ
ਬੀਤੇ ਦਿਨੀਂ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਵਿਖੇ ਮਜ਼ਲੂਮ ਕਿਸਾਨਾਂ 'ਤੇ ਬੇਰਹਿਮੀ ਨਾਲ ਹਮਲਾ ਕਰਕੇ ਲਾਠੀਚਾਰਜ ਕੀਤਾ ਗਿਆ, ਜਿਸ ਵਿਚ ਬਹੁਤ ਸਾਰੇ ਕਿਸਾਨ ਜ਼ਖ਼ਮੀ ਹੋ ਗਏ ਅਤੇ ਇਸ ਦੌਰਾਨ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਜ਼ਿਕਰਯੋਗ ਹੈ ਕਿ ਅਸੀਂ ਹਰ ਰੋਜ਼ ਪੰਜਾਬ ਵਿਚ ਵਾਪਰ ਰਹੀਆਂ ਵਾਰਦਾਤਾਂ ਸਬੰਧੀ ਅਖ਼ਬਾਰਾਂ ਵਿਚ ਪੜ੍ਹ ਰਹੇ ਹਾਂ ਕਿ ਕਿਸੇ ਔਰਤ ਜਾਂ ਲੜਕੀ 'ਤੇ ਤੇਜ਼ਾਬੀ ਹਮਲਾ ਕੀਤਾ ਗਿਆ ਹੈ। ਕਿਸੇ ਬੈਂਕ ਦਾ ਏ. ਟੀ. ਐਮ. ਲੁੱਟ ਲਿਆ ਗਿਆ ਹੈ ਅਤੇ ਸਨੈਚਰਾਂ ਨੇ ਸੜਕਾਂ 'ਤੇ ਆਮ ਲੋਕਾਂ ਦਾ ਤੁਰਨਾ ਵੀ ਮੁਸ਼ਕਿਲ ਕਰ ਦਿੱਤਾ ਹੈ। ਇਨ੍ਹਾਂ ਦੋਸ਼ੀਆਂ ਨੂੰ ਤਾਂ ਪੁਲਿਸ ਕਾਬੂ ਕਰਨ ਵਿਚ ਸਪੱਸ਼ਟ ਤੌਰ 'ਤੇ ਨਾਕਾਮ ਰਹਿ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਬੇਕਸੂਰ ਕਿਸਾਨਾਂ 'ਤੇ ਜ਼ੋਰਦਾਰ ਲਾਠੀਚਾਰਜ ਕਰ ਰਹੀ ਹੈ, ਜਿਵੇਂ ਲਾਠੀਚਾਰਜ ਕਰਨ ਨਾਲ ਪੰਜਾਬ ਦੀ ਹਰ ਸਮੱਸਿਆ ਦਾ ਹੱਲ ਨਿਕਲ ਆਵੇਗਾ। ਇਸ ਤੋਂ ਸਾਫ ਜ਼ਾਹਰ ਹੈ ਕਿ ਪੰਜਾਬ ਪੁਲਿਸ ਗਰੀਬਾਂ ਦੀ ਰਾਖੀ ਨਹੀਂ ਕਰ ਸਕਦੀ, ਸਿਰਫ ਲਾਠੀਚਾਰਜ ਹੀ ਪੁਲਿਸ ਕੋਲ ਹੱਲ ਬਚਿਆ ਹੈ।

-ਨਰੇਸ਼ ਕੁਮਾਰ ਗੌਤਮ
Email : nareshkumargautam@ymail.com
ਇੰਗਲੈਂਡ

19-2-2014

 ਕੇਜਰੀਵਾਲ ਸਹੀ ਰਸਤੇ 'ਤੇ ਚੱਲ ਰਹੇ ਹਨ
ਕੇਜਰੀਵਾਲ ਨੇ ਅਸਤੀਫਾ ਦੇ ਕੇ ਇਕ ਵਧੀਆ ਕੰਮ ਕੀਤਾ ਹੈ। ਭਾਜਪਾ ਤੇ ਕਾਂਗਰਸ ਦੀ ਬਦਨੀਤੀ ਸਾਹਮਣੇ ਆ ਗਈ ਹੈ। ਮੈਨੂੰ ਲਗਦਾ ਹੈ ਕਿ ਕਿਰਨ ਬੇਦੀ ਬਹੁਤ ਅਭਿਲਾਸ਼ੀ ਤੇ ਈਰਖਾਲੂ ਹੈ, ਇਸ ਲਈ ਉਹ ਹਰ ਰੋਜ਼ ਕੇਜਰੀਵਾਲ ਦੀ ਨਿੰਦਾ ਕਰ ਰਹੀ ਹੈ। ਜਨ-ਲੋਕਪਾਲ ਬਿੱਲ ਕੇਵਲ ਕੇਜਰੀਵਾਲ ਦੇ ਸਮਰਥਨ ਨਾਲ ਹੀ ਪਾਸ ਹੋ ਸਕਦਾ ਹੈ। ਕਿਰਨ ਬੇਦੀ ਨੂੰ ਫਜ਼ੂਲ ਬਿਆਨ ਬਾਜ਼ੀ ਨਹੀਂ ਕਰਨੀ ਚਾਹੀਦੀ। ਕੇਜਰੀਵਾਲ ਸਹੀ ਰਸਤੇ 'ਤੇ ਚੱਲ ਰਹੇ ਹਨ।

ਦਰਸ਼ਨ ਐਸ. ਧਾਲੀਵਾਲ

ਕੇਜਰੀਵਾਲ ਇਕ ਇਮਾਨਦਾਰ ਨੇਤਾ ਹਨ
ਦਿੱਲੀ ਦੇ ਲੈਫਟੀਨੈਂਟ ਗਵਰਨਰ ਦਿੱਲੀ ਵਿਧਾਨ ਸਭਾ ਨੂੰ ਭੰਗ ਕਰਨ ਦੀ ਸਿਫ਼ਾਰਸ਼ ਕਰ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਦਾ ਰੋਲ ਅਨੁਚਿਤ ਹੈ ਤੇ ਉਹ ਕਾਂਗਰਸ ਦੇ ਨੌਕਰ ਦਾ ਰੋਲ ਅਦਾ ਕਰ ਰਹੇ ਹਨ। ਆਮ ਆਦਮੀ ਪਾਰਟੀ ਵਿਰੁੱਧ ਅਰੁਣ ਜੇਟਲੀ ਦੀਆਂ ਟਿੱਪਣੀਆਂ ਬਕਵਾਸ ਹਨ। ਇਹ ਦਿੱਲੀ ਦੀ ਅੱਜ ਤੱਕ ਦੀ ਸਭ ਤੋਂ ਵਧੀਆ ਸਰਕਾਰ ਸੀ। ਦੂਜੀਆਂ ਪਾਰਟੀਆਂ ਦੇ ਲੀਡਰਾਂ ਵਾਂਗ ਕੇਜਰੀਵਾਲ ਭ੍ਰਿਸ਼ਟ ਨਹੀਂ ਹਨ।

ਦਰਸ਼ਨ ਐਸ. ਧਾਲੀਵਾਲ

ਗੈਸ ਮੁੱਦੇ 'ਤੇ ਕੇਜਰੀਵਾਲ ਦਾ ਸਟੈਂਡ ਉੱਚਿਤ ਹੈ
ਕੇਜਰੀਵਾਲ ਇਕ ਇਮਾਨਦਾਰ ਆਦਮੀ ਹੈ ਪਰ ਉਸ ਨੂੰ ਜਲਦਬਾਜ਼ੀ ਨਹੀਂ ਸੀ ਕਰਨੀ ਚਾਹੀਦੀ, ਬਲਕਿ ਹੌਲੀ-ਹੌਲੀ ਕਦਮ ਪੱਕੇ ਕਰਕੇ ਅੱਗੇ ਵਧਣਾ ਚਾਹੀਦਾ ਸੀ। ਗੈਸ ਕੀਮਤਾਂ 'ਤੇ ਉਸ ਦਾ ਸਟੈਂਡ ਸਹੀ ਹੈ ਪਰ ਅਮੀਰਾਂ ਦੀ ਸਰਕਾਰ ਕਾਂਗਰਸ, ਭਾਜਪਾ ਤੇ ਅੰਬਾਨੀ ਵਰਗਿਆਂ ਦੀ ਮਦਦਗਾਰ ਹੈ। ਫਿਰ ਵੀ ਕੇਂਦਰੀ ਮੰਤਰੀ ਨੇ ਬੜੀ ਬੇਸ਼ਰਮੀ ਨਾਲ ਕਹਿ ਦਿੱਤਾ ਕਿ ਗੈਸ ਕੀਮਤਾਂ ਵਧਣਗੀਆਂ। ਗਰੀਬ ਲੋਕ ਹੋਰ ਕਿੰਨੀ ਦੇਰ ਅਮੀਰਾਂ ਦੇ ਜ਼ੁਲਮ ਸਹਿੰਦੇ ਰਹਿਣਗੇ? ਇਨ੍ਹਾਂ ਜ਼ੁਲਮਾਂ ਤੋਂ ਆਮ ਜਨਤਾ ਨੂੰ ਮੁਕਤੀ ਮਿਲਣੀ ਚਾਹੀਦੀ ਹੈ।

ਅਮਨਦੀਪ ਕੌਰ

ਅਫਰੀਕਾ 'ਚ ਅਜੇ ਵੀ ਜਾਰੀ ਹੈ ਨਸਲੀ ਵਿਤਕਰਾ
ਨੈਲਸਨ ਮੰਡੇਲਾ 5 ਸਾਲ ਰਾਸ਼ਟਰਪਤੀ ਰਹਿਣ ਦੇ ਬਾਵਜੂਦ ਬਸਤੀਵਾਦ ਦੀ ਪਿੱਠ ਠੋਕਦੇ ਰਹੇ। ਮੈਂ ਦੋ ਵਾਰ ਜੋਹਨਸਬਰਗ, ਦੱਖਣੀ ਅਫਰੀਕਾ ਦੀ ਰਾਜਧਾਨੀ ਜਾ ਚੁੱਕਾ ਹਾਂ। ਦਿੱਲੀ, ਕੋਲਕਾਤਾ ਵਾਂਗ ਅੱਜ ਵੀ ਉਥੇ ਕਾਲੇ ਲੋਕ ਸੜਕਾਂ 'ਤੇ ਸੌਂ ਰਹੇ ਹਨ। ਅੱਜ ਵੀ ਸੋਨੇ ਤੇ ਹੋਰ ਖਣਿਜ ਪਦਾਰਥਾਂ 'ਤੇ ਵਿਦੇਸ਼ੀ ਗੋਰਿਆਂ ਦਾ ਕਬਜ਼ਾ ਹੈ। ਖਾਣਾਂ 'ਚ ਕੰਮ ਕਰਨ ਵਾਲੇ ਕਾਲਿਆਂ ਨੇ ਪਿਛਲੇ ਸਾਲ ਤਨਖਾਹਾਂ ਵਧਾਉਣ ਲਈ ਹੜਤਾਲ ਕੀਤੀ ਤਾਂ ਅਫਰੀਕਨ ਪੁਲਿਸ ਨੇ 34 ਕਾਲਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਪਰ ਨੈਲਸਨ ਮੰਡੇਲਾ ਨੇ ਇਸ ਦੇ ਵਿਰੁੱਧ ਇਕ ਲਫ਼ਜ਼ ਵੀ ਨਹੀਂ ਬੋਲਿਆ।

ਆਤਮਾ ਸਿੰਘ ਬਰਾੜ

ਵਿਦੇਸ਼ੀ ਮੁਲਕਾਂ 'ਚ ਸਿੱਖ ਧਰਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ
ਅਸੀਂ ਬਾਹਰਲੇ ਦੇਸ਼ਾਂ 'ਚ ਜਾਂਦੇ ਹਾਂ ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਸ ਦੇਸ਼ ਦੇ ਕਾਨੂੰਨਾਂ ਅਨੁਸਾਰ ਚੱਲੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਧਾਰਮਿਕ ਸੰਸਥਾ ਵੱਲੋਂ ਵੀ ਪ੍ਰਦੇਸ਼ਾਂ 'ਚ ਸਿੱਖ ਧਰਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾਂਦੀ। ਫਿਰ ਉਥੋਂ ਦੀ ਸਰਕਾਰ ਕੀ ਕਰੇ, ਕਿਉਂਕਿ ਉਨ੍ਹਾਂ ਨੇ ਤਾਂ ਆਪਣੇ ਕਾਨੂੰਨ ਮੁਤਾਬਕ ਕੰਮ ਕਰਨਾ ਹੈ। ਯੂਰਪ 'ਚ ਧਰਮ ਨਾਲੋਂ ਕਾਨੂੰਨ ਦੀ ਗੱਲ ਜ਼ਿਆਦਾ ਹੁੰਦੀ ਹੈ।

ਆਤਮਾ ਸਿੰਘ ਬਰਾੜ

15-2-2014

 ਸਿੱਖਾਂ ਨੂੰ ਯੋਗ ਲੀਡਰਸ਼ਿਪ ਦੀ ਲੋੜ
ਕੈਪਟਨ ਅਮਰਿੰਦਰ ਸਿੰਘ ਦੀ ਚਿੱਠੀ ਛਾਪ ਕੇ ਤੁਸੀਂ ਇਕ ਦਲੇਰ ਤੇ ਨਿਰਪੱਖ ਪੱਤਰਕਾਰ ਹੋਣ ਦਾ ਸਬੂਤ ਦਿੱਤਾ ਹੈ, ਜੋ ਕਿ ਕਾਬਲੇ ਤਾਰੀਫ਼ ਹੈ। ਉਸ ਤੋਂ ਬਾਅਦ 'ਅਜੀਤ' 'ਚ ਸ: ਬਾਦਲ ਜੀ ਦਾ ਬਿਆਨ ਵੀ ਪੜ੍ਹਿਆ। ਕਿਸੇ ਦਿਨ ਸੱਚ ਸਾਹਮਣੇ ਆ ਜਾਵੇਗਾ। ਪਰ ਅਡਵਾਨੀ ਜੀ ਨੇ ਆਪਣੀ ਪੁਸਤਕ 'ਮਾਈ ਕੰਟਰੀ ਮਾਈ ਲਾਈਫ਼' 'ਚ ਸਾਫ ਲਿਖਿਆ ਹੈ ਕਿ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਸੰਤ ਭਿੰਡਰਾਂਵਾਲਿਆਂ ਨੂੰ ਕੱਢਣ ਲਈ ਕਿਹਾ ਸੀ। ਇਸ ਲਈ ਭਾਜਪਾ ਵੀ ਦਰਬਾਰ ਸਾਹਿਬ 'ਤੇ ਹਮਲੇ ਲਈ ਸਿੱਧੀ ਜ਼ਿੰਮੇਵਾਰ ਹੈ। ਡਾ: ਮਨਮੋਹਨ ਸਿੰਘ ਸੰਸਦ 'ਚ ਹਮਲੇ ਲਈ ਮੁਆਫ਼ੀ ਮੰਗ ਚੁੱਕੇ ਹਨ। ਕੀ ਇਨ੍ਹਾਂ ਤੱਥਾਂ ਅਨੁਸਾਰ ਅਕਾਲੀ ਦਲ ਦਾ ਭਾਜਪਾ ਨਾਲ ਚੋਣ ਸਬੰਧ ਠੀਕ ਹੈ? ਭਾਜਪਾ ਪੰਜਾਬ 'ਚ ਕਿਸਾਨ ਦਰਦੀ ਹੋਣ ਦਾ ਦਾਅਵਾ ਕਰ ਰਹੀ ਹੈ, ਪਰ ਗੁਜਰਾਤ 'ਚ ਮੋਦੀ ਸਰਕਾਰ ਹਾਈ ਕੋਰਟ ਦੇ ਫ਼ੈਸਲੇ ਦੇ ਬਾਵਜੂਦ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਬੇਦਖ਼ਲ ਕਰਨ ਲਈ ਯਤਨਸ਼ੀਲ ਹਨ। ਯੋਗ ਲੀਡਰਸ਼ਿਪ ਤੋਂ ਬਿਨਾਂ ਸਿੱਖ ਕੌਮ ਔਖੇ ਸਮੇਂ 'ਚੋਂ ਲੰਘ ਰਹੀ ਹੈ।

ਆਤਮਾ ਸਿੰਘ ਬਰਾੜ, ਯੂ. ਕੇ.

''ਅੱਜ ਦੇ ਹੀਰੋ ਅਰਵਿੰਦ ਕੇਜਰੀਵਾਲ''
ਨੈਲਸਨ ਮੰਡੇਲਾ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੀਰੋ ਬਣ ਕੇ ਉੱਭਰੇ ਹਨ। ਕੋਈ ਮੰਨੇ ਜਾਂ ਨਾ ਮੰਨੇ ਪਰ ਮੈਂ ਕੈਨੇਡੀਅਨ ਰੇਡੀਉ 'ਤੇ ਕਈ ਇੰਡੋ- ਕੈਨੇਡੀਅਨ ਟਾਕ ਸ਼ੋਅ ਸੁਣੇ ਹਨ ਤੇ ਜੋ ਲੋਕ ਵੀ ਭਾਰਤ ਨਾਲ ਸਬੰਧ ਰੱਖਦੇ ਹਨ ਉਹ ਅਰਵਿੰਦ ਕੇਜਰੀਵਾਲ ਨੂੰ ਬਹੁਤ ਪਸੰਦ ਕਰਦੇ ਹਨ। ਨਾਲ ਹੀ ਉਹ ਇਹ ਵੀ ਆਸ ਕਰਦੇ ਹਨ ਕਿ ਕੇਜਰੀਵਾਲ ਦੇਸ਼ ਨੂੰ ਸਹੀ ਦਿਸ਼ਾ 'ਚ ਲਿਜਾਣ 'ਚ ਸਮਰੱਥ ਹਨ।

ਰਾਜੂ ਪੱਡਾ, ਕੈਨੇਡਾ

11-2-2014

ਡਰਾਈਵਿੰਗ ਕਾਨੂੰਨ ਸਖ਼ਤ ਕੀਤੇ ਜਾਣ
ਹਰ ਰੋਜ਼ 'ਅਜੀਤ' ਅਖ਼ਬਾਰ 'ਚ ਪੜ੍ਹਨ ਨੂੰ ਮਿਲਦਾ ਹੈ ਕਿ ਪੰਜਾਬ 'ਚ ਆਏ ਦਿਨ ਸੜਕ ਹਾਦਸੇ ਹੁੰਦੇ ਹਨ। ਬਹੁਤ ਹੀ ਦੁੱਖ ਹੁੰਦਾ ਹੈ, ਇਹ ਸਭ ਕੁਝ ਵੇਖ ਕੇ। ਸਰਕਾਰ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਦੀ। ਮੇਰੇ ਦੇਖਣ 'ਚ ਆਇਆ ਹੈ ਕਿ ਹਰ ਕੋਈ ਇਕ-ਦੂਜੇ ਤੋਂ ਅੱਗੇ ਲੰਘਣ ਦੀ ਕਾਹਲੀ 'ਚ ਹੁੰਦਾ ਹੈ। ਇਹ ਦੁਰਘਟਨਾਵਾਂ ਖਾਸ ਕਰਕੇ ਓਵਰਟੇਕ ਕਰਨ ਲੱਗਿਆਂ ਹੁੰਦੀਆਂ ਹਨ, ਖਾਸ ਕਰਕੇ ਪੁਲਾਂ 'ਤੇ। ਭਾਰਤ 'ਚ ਡਰਾਈਵ ਕਰਨ ਲੱਗਿਆਂ ਵੀ ਜ਼ਿਆਦਾਤਰ ਲੋਕ ਹਾਈ ਬੀਮ ਵਰਤਦੇ ਹਨ। ਇਥੋਂ ਤੱਕ ਕਿ ਧੁੰਦ 'ਚ ਵੀ ਜੋ ਕਿ ਬਹੁਤ ਖਤਰਨਾਕ ਸਾਬਤ ਹੁੰਦਾ ਹੈ। ਡਰਾਈਵਿੰਗ ਕਾਨੂੰਨਾਂ 'ਚ ਬਦਲਾਅ ਬਹੁਤ ਜ਼ਰੂਰੀ ਹੈ। ਉਸ ਤੋਂ ਵੀ ਜ਼ਰੂਰੀ ਹੈ ਡਰਾਈਵਿੰਗ ਟੈਸਟ ਨੂੰ ਹੋਰ ਵੀ ਸਖ਼ਤ ਕਰਨਾ। ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਭਾਰਤ 'ਚ ਤਾਂ ਲੱਗਦਾ ਹੈ ਕਿ ਡਰਾਈਵਿੰਗ ਲਈ ਕੋਈ ਕਾਨੂੰਨ ਹੀ ਨਹੀਂ ਹੈ। ਹਰ ਕੋਈ ਆਪਣੀ ਮਰਜ਼ੀ ਨਾਲ ਚੱਲਦਾ ਹੈ ਤੇ ਬਾਕੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਜੇਕਰ ਟ੍ਰੈਫਿਕ ਪੁਲਿਸ ਇਮਾਨਦਾਰੀ ਨਾਲ ਕੰਮ ਕਰੇ ਤਾਂ ਕਾਫੀ ਸੁਧਾਰ ਹੋ ਸਕਦਾ ਹੈ ਤੇ ਇਹੋ ਜਿਹੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।

-ਪਰਮਪਾਲ ਸਿੰਘ ਯੂ. ਕੇ.
Email : paligandhi@gmail.com

 

7-2-2014

 'ਕਦੋਂ ਮਿਲੇਗਾ ਇਨਸਾਫ਼'
ਮੈਂ ਇੰਗਲੈਂਡ ਦੀ ਰਹਿਣ ਵਾਲੀ ਹਾਂ। 19.01.2012 'ਚ ਮੇਰੇ ਭਰਾ ਦਾ ਪੰਜਾਬ ਦੇ ਗੜ੍ਹਸ਼ੰਕਰ 'ਚ ਕਤਲ ਕਰ ਦਿੱਤਾ ਗਿਆ। ਦੋ ਸਾਲ ਲੰਘ ਜਾਣ ਤੋਂ ਬਾਅਦ ਵੀ ਸਾਨੂੰ ਇਨਸਾਫ਼ ਨਹੀਂ ਮਿਲਿਆ। ਮੈਂ ਤੇ ਮੇਰੇ ਪਿਤਾ ਜੀ ਨੇ ਸੱਚਾਈ ਦਾ ਪਤਾ ਲਾਉਣ ਲਈ ਕਈ ਵਾਰ ਭਾਰਤ ਦੇ ਚੱਕਰ ਲਾਏ ਪਰ ਖਾਲੀ ਹੱਥ ਮੁੜਨਾ ਪਿਆ। ਮੇਰੇ ਕੋਲ ਸਾਰੇ ਸਬੂਤ ਹਨ ਜਿਵੇਂ ਕਿ ਦੋਸ਼ੀਆਂ ਬਾਰੇ ਜਾਣਕਾਰੀ, ਸੰਬੰਧਿਤ ਦਸਤਾਵੇਜ਼ ਜਿਵੇਂ ਕਿ ਫੋਨ ਰਿਕਾਰਡਜ਼ ਤੇ ਪੋਸਟ ਮਾਰਟਮ ਰਿਪੋਰਟ ਜਿਸ ਤੋਂ ਸਾਬਤ ਹੁੰਦਾ ਹੈ ਕਿ ਮੇਰੇ ਭਰਾ ਦੀ ਮੌਤ ਨਹੀਂ ਬਲਕਿ ਕਤਲ ਹੋਇਆ। ਜਦੋਂ ਮੈਂ ਇਹ ਸਾਰਾ ਕੁਝ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਬਿਲਕੁੱਲ ਧਿਆਨ ਨਾ ਦਿੱਤਾ। ਕੋਰਟ ਵੱਲੋਂ ਵੀ ਕੋਈ ਜਵਾਬ ਨਹੀਂ ਮਿਲਿਆ। ਮੇਰੇ ਭਰਾ ਦਾ ਨਾਮ ਜਗਦੀਪ ਸਿੰਘ ਸਿੱਧੂ ਪਾਰੋਵਾਲ, ਗੜ੍ਹਸ਼ੰਕਰ ਸੀ। 27 ਸਾਲ ਦੀ ਉਮਰ 'ਚ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਦਾ 16 ਮਹੀਨੇ ਦਾ ਬੱਚਾ ਵੀ ਹੈ। ਅਸੀਂ ਇਹ ਵੀ ਸਿੱਧ ਕਰ ਚੁੱਕੇ ਹਾਂ ਕਿ ਉਸ ਦੇ ਆਪਣੇ ਪਰਿਵਾਰ ਨੇ ਉਸ ਦੇ ਦੋਸਤਾਂ ਕੋਲੋਂ ਉਸ ਦਾ ਕਤਲ ਕਰਵਾਇਆ। ਅਸੀਂ ਕਈ ਵਾਰ ਪੁਲਿਸ ਨੂੰ ਸਾਡੀ ਸਹਾਇਤਾ ਕਰਨ ਲਈ ਕਿਹਾ ਪਰ ਉਹ ਸਾਡੀ ਮਦਦ ਨਹੀਂ ਕਰਦੇ। ਭਾਰਤ ਦਾ ਸਾਰਾ ਸਿਸਟਮ ਭ੍ਰਿਸ਼ਟ ਹੈ। ਪੁਲਿਸ ਨੂੰ ਵੀ ਪੈਸੇ ਦਿੱਤੇ ਗਏ ਹਨ ਤਾਂ ਕਿ ਉਹ ਕੇਸ ਬਾਰੇ ਜਾਂਚ ਨਾ ਕਰੇ। ਅੱਜ ਜ਼ਿੰਦਗੀ 'ਚ ਪਹਿਲੀ ਵਾਰ ਮੈਨੂੰ ਆਪਣੇ ਆਪ ਨੂੰ ਭਾਰਤੀ ਕਹਿਣ 'ਚ ਸ਼ਰਮ ਆ ਰਹੀ ਹੈ।

ਸੁਖਜੋਤ ਸਿੱਧੂ


ਜੇ ਪੰਜਾਬ ਵਿਚ ਵਾਧੂ ਬਿਜਲੀ ਹੈ ਤਾਂ ਫਿਰ ਸਸਤੀ ਕਿਉਂ ਨਹੀਂ?
ਪੰਜਾਬ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਹੁਣ ਵਾਧੂ ਬਿਜਲੀ ਪੈਦਾ ਕਰਨ ਵਾਲਾ ਰਾਜ ਬਣ ਗਿਆ ਹੈ ਪਰ ਫਿਰ ਪੰਜਾਬ ਵਿਚ ਬਿਜਲੀ ਸਸਤੀ ਕਿਉਂ ਨਹੀਂ ਕੀਤੀ ਜਾ ਰਹੀ। ਪੰਜਾਬ ਦੇ ਲੋਕ ਬਿਜਲੀ ਦਾ ਬਹੁਤ ਸਾਰਾ ਬਿੱਲ ਅਦਾ ਕਰ ਰਹੇ ਹਨ। ਪੰਜਾਬ ਇਕ ਪੰਜ ਦਰਿਆਵਾਂ ਦੀ ਧਰਤੀ ਹੋਣ ਦੇ ਬਾਵਜੂਦ ਲੋਕਾਂ ਨੂੰ ਸਾਫ ਪਾਣੀ ਪੀਣ ਲਈ ਨਹੀਂ ਮਿਲ ਰਿਹਾ। ਪੇਂਡੂ ਖੇਤਰਾਂ ਵਿਚ ਤਾਂ ਬਹੁਤ ਬੁਰੀ ਹਾਲਤ ਹੈ। ਅੱਜਕਲ੍ਹ ਭਾਰਤ ਦੇ ਕਈ ਰਾਜ ਆਪਣੇ ਸੂਬੇ ਦੇ ਲੋਕਾਂ ਨੂੰ ਸਸਤੀ ਬਿਜਲੀ ਦੇ ਰਹੇ ਹਨ। ਪੰਜਾਬ ਸਰਕਾਰ ਜੋ ਦਾਅਵੇ ਕਰ ਰਹੀ ਹੈ ਤਾਂ ਲੋਕਾਂ ਨੂੰ ਉਸ ਦੇ ਸਾਰਥਕ ਨਤੀਜੇ ਵੀ ਮਿਲਣੇ ਚਾਹੀਦੇ ਹਨ।

ਨਰੇਸ਼ ਕੁਮਾਰ ਗੌਤਮ
ਇੰਗਲੈਂਡ
nareshkumargautam@ymail.com

06-02-2014

 ਪੰਜਾਬ ਸਰਕਾਰ ਪੰਜਾਬ ਦੀ ਸਨਅਤ ਨੂੰ ਬਚਾਵੇ
ਜ਼ਿਲ੍ਹਾ ਰੂਪਨਗਰ ਦੇ ਨਯਾ ਨੰਗਲ ਵਿਖੇ ਪੰਜਾਬ ਸਰਕਾਰ ਨਾਲ ਸੰਬੰਧਿਤ ਖਾਦ ਅਤੇ ਰਸਾਇਣਕ ਫੈਕਟਰੀਆਂ ਬੰਦ ਹੋ ਰਹੀਆਂ ਹਨ ਪਰ ਪੰਜਾਬ ਦੇ ਸਨਅਤ ਮੰਤਰੀ ਇਸ ਸਬੰਧ 'ਚ ਕੁਝ ਨਹੀਂ ਕਰ ਰਹੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਦੀ ਸਨਅਤ ਨੂੰ ਬਚਾਉਣ ਲਈ ਖਾਸ ਉਪਰਾਲੇ ਕੀਤੇ ਜਾਣ।

ਨਰੇਸ਼ ਕੁਮਾਰ ਗੌਤਮ
ਇੰਗਲੈਂਡ।
nareshkumargautam@ymail.com

25-01-2014

ਸਪੇਨ ਵਿਚ ਸੋਚ ਸਮਝ ਕੇ ਆਇਆ ਜਾਵੇ
ਮੇਰੇ ਪਿਆਰੇ ਪੰਜਾਬ ਵਾਸੀਓ ਤੁਸੀਂ ਸਪੇਨ ਵਿਚ ਪੱਕੇ ਪੇਪਰਾਂ ਨਾਲ ਹੀ ਆਉਣਾ। ਇਥੇ ਅੱਜ ਕੱਲ੍ਹ ਹਾਲਾਤ ਬਹੁਤ ਨਾਖੁਸ਼ ਗਵਾਰ ਹਨ। ਹਾਲਾਤ ਮਾੜੇ ਹੋਣ ਕਾਰਨ ਪੱਕੇ ਪੇਪਰਾਂ ਤੋਂ ਬਗ਼ੈਰ ਰੁਜ਼ਗਾਰ ਮਿਲਣਾ ਨਾ ਮੁਮਕਿਨ ਹੈ। ਮੇਰੀ ਬੇਨਤੀ ਹੈ ਕਿ ਜਿੰਨੇ ਪੈਸੇ ਤੁਸੀਂ ਇਥੇ ਆਉਣ ਲਈ ਲਗਾਉਣੇ ਹਨ, ਉਨੇ ਪੈਸੇ ਤੁਸੀਂ ਪੰਜਾਬ ਵਿਚ ਕੋਈ ਕੰਮ ਖੋਲ੍ਹਣ 'ਤੇ ਲਗਾਓ। ਤਰਸਯੋਗ ਹਾਲਾਤ ਹੋਣ ਕਾਰਨ ਕੰਮ ਤੋਂ ਬਿਨ੍ਹਾਂ ਕਈ ਵਾਰ ਰੋਟੀ ਵੀ ਨਸੀਬ ਨਹੀਂ ਹੁੰਦੀ। ਕ੍ਰਿਪਾ ਕਰਕੇ ਇਥੇ ਨਾ ਆਓ।

ਪ੍ਰਿੰਸ ਗੁਰਾਇਆ
singhvarinder74@hotmail.com

17-1-14

 ਪਿੰਡ ਸ੍ਰੀ ਬਿਤੌਰ ਸਾਹਿਬ ਵਿਚ ਸਹੂਲਤਾਂ ਦੀ ਭਾਰੀ ਕਮੀ, ਪੰਜਾਬ ਸਰਕਾਰ ਦੇਵੇ ਧਿਆਨ

ਮੇਰੀ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਕਿ ਜ਼ਿਲ੍ਹਾ ਰੂਪਨਗਰ, ਤਹਿਸੀਲ ਨੰਗਲ ਡੈਮ, ਸਤਲੁਜ ਦੇ ਕੰਢੇ ਵਸੇ ਪਿੰਡ ਬਿਤੌਰ ਸਾਹਿਬ ਨੂੰ ਬਾਰਿਸ਼ ਦੇ ਮੌਸਮ ਦੌਰਾਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਉਸ ਦੌਰਾਨ ਸਤਲੁਜ ਵਿਚ ਬਹੁਤ ਸਾਰਾ ਪਾਣੀ ਆ ਜਾਂਦਾ ਹੈ। ਇਸ ਲਈ ਮੇਰੀ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਕਿ ਉਥੇ ਸਤਲੁਜ ਦਰਿਆ 'ਤੇ ਇਕ ਪੁਲ ਦੀ ਉਸਾਰੀ ਕਰਵਾਈ ਜਾਵੇ ਤਾਂ ਜੋ ਸ੍ਰੀ ਬਿਭੌਰ ਸਾਹਿਬ ਤੋਂ ਨੰਗਲ ਡੈਮ ਤੱਕ ਜਾਣਾ ਸੌਖਾ ਹੋਵੇ। ਉਸ ਸਥਾਨ 'ਤੇ ਹੋਰ ਵੀ ਬਹੁਤ ਸਾਰੇ ਵਿਕਾਸ ਕਾਰਜਾਂ ਦੀ ਜ਼ਰੂਰਤ ਹੈ।

ਨਰੇਸ਼ ਕੁਮਰ ਗੌਤਮ
ਇੰਗਲੈਂਡ।
nareshkumargautam@ymail.com

ਕ੍ਰਿਪਾ ਕਰਕੇ ਕੈਲੋਂ ਪਿੰਡ ਦੀ ਸਾਰ ਲਈ ਜਾਵੇ

ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਮੁਹਾਲੀ ਜ਼ਿਲ੍ਹੇ ਦੇ ਪਿੰਡ ਕੈਲੋਂ ਦੀ ਕੋਈ ਵੀ ਸਿਆਸੀ ਪਾਰਟੀ ਮਦਦ ਨਹੀਂ ਕਰ ਰਹੀ ਹੈ। ਜਦ ਕਿ ਕਈ ਪ੍ਰਮੁੱਖ ਸਿਆਸੀ ਆਗੂ ਪਿੰਡ ਕੈਲੋਂ ਦੇ ਗੁਆਂਢੀ ਪਿੰਡਾਂ ਦੀ ਸਾਰ ਲੈ ਰਹੇ ਹਨ ਪਰ ਇਸ ਪਿੰਡ ਪ੍ਰਤੀ ਪਤਾ ਨਹੀਂ ਕਿਉਂ ਉਦਾਸੀਨਤਾ ਦਿਖਾਈ ਜਾ ਰਹੀ ਹੈ। ਮੇਰੀ ਬਾਦਲ ਸਰਕਾਰ ਅੱਗੇ ਬੇਨਤੀ ਹੈ ਕਿ ਉਹ ਇਸ ਪਿੰਡ ਦੇ ਵਿਕਾਸ ਲਈ ਕੁਝ ਕਰਨ।

ਰਾਜ ਕੁਮਾਰ
ਸਵੀਡਨ।
dr-rajkumar@live.com

 

16-01-2014

 ਦਿੱਲੀ ਏਅਰਪੋਰਟ 'ਤੇ ਦਿੱਲੀ ਪੁਲਿਸ ਦੀ ਲੁੱਟ ਖਸੁੱਟ ਤੋਂ ਬਚਿਆ ਜਾਵੇ
ਮੇਰਾ ਇਕ ਦੋਸਤ ਭਾਰਤ ਦੋ ਸਾਲ ਬਾਅਦ ਗਿਆ। ਦਿੱਲੀ ਏਅਰਪੋਰਟ 'ਤੇ ਦਿੱਲੀ ਪੁਲਿਸ ਜੋ ਬਾਹਰ ਜਾਣ ਵਾਲੇ ਗੇਟ 'ਤੇ ਸਿਰਫ ਚੈਕਿੰਗ ਕਰਦੀ ਹੈ, ਉਸ ਵੱਲੋਂ ਕਸਟਮ ਦੇ ਬਹਾਨੇ ਮੇਰੇ ਦੋਸਤ ਕੋਲੋਂ 10 ਹਜ਼ਾਰ ਰੁਪਏ ਠੱਗ ਲਏ ਗਏ, ਜਦੋਂ ਕਿ ਕਸਟਮ ਵਿਭਾਗ ਏਅਰਪੋਰਟ ਦੇ ਅੰਦਰ ਹੁੰਦਾ ਹੈ ਤੇ ਚੈਕਿੰਗ ਵੀ ਉਥੇ ਹੀ ਹੁੰਦੀ ਹੈ। ਮੇਰੀ ਬੇਨਤੀ ਹੈ ਕਿ ਬਾਹਰੋਂ ਭਾਰਤ ਆਉਣ ਵਾਲੇ ਲੋਕ ਦਿੱਲੀ ਪੁਲਿਸ ਤੋਂ ਸਾਵਧਾਨ ਰਹਿਣ। ਇਹ ਬਿਨਾਂ ਵਜ੍ਹਾ ਪ੍ਰਵਾਸੀ ਪੰਜਾਬੀਆਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ।

ਗੁਰਤੇਜ ਸਿੰਘ
ਕੁਵੈਤ।
gurtejdhaliwal82@yahoo.com

ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਿਲਾਂ 'ਤੇ ਸ: ਬਰਜਿੰਦਰ ਸਿੰਘ ਦਾ ਲੇਖ ਸ਼ਲਾਘਾਯੋਗ
ਸਤਿਕਾਰਯੋਗ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਸ: ਬਰਜਿੰਦਰ ਸਿੰਘ ਹਮਦਰਦ ਦੇ ਪ੍ਰਵਾਸੀ ਭਾਰਤੀਆਂ ਬਾਰੇ ਵਿਚਾਰ ਪੜ੍ਹਨ ਨੂੰ ਮਿਲੇ। ਉਨ੍ਹਾਂ ਨੇ ਬੜੇ ਹੀ ਵਧੀਆ ਢੰਗ ਨਾਲ ਪ੍ਰਵਾਸੀ ਭਾਰਤੀਆਂ ਦੇ ਮੁੱਦਿਆਂ ਨੂੰ ਉਜਾਗਰ ਕੀਤਾ ਜੋ ਪ੍ਰਵਾਸੀਆਂ ਨੂੰ ਝੱਲਣੇ ਪੈਂਦੇ ਹਨ।
ਇਥੇ ਮੈਂ ਆਪਣੇ ਕੁਝ ਵਿਚਾਰ ਪ੍ਰਗਟ ਕਰਨਾ ਚਾਹੁੰਦਾ ਹਾਂ ਕਿ ਬਾਹਰ ਵੱਸਦੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਸਿੱਖਾਂ 'ਤੇ ਨਸਲੀ ਹਮਲੇ ਕੀਤੇ ਜਾਂਦੇ ਹਨ। ਇਹ ਸਭ ਕੁਝ ਭੁਲੇਖੇ ਕਾਰਨ ਵਾਪਰਦਾ ਹੈ, ਕਿਉਂਕਿ ਬਾਹਰ ਵੱਸਦੇ ਅੰਮ੍ਰਿਤਧਾਰੀ ਸਿੱਖਾਂ ਨੇ ਗੋਲ-ਗੋਲ ਪੱਗਾਂ ਬੰਨ੍ਹੀਆਂ ਹੁੰਦੀਆਂ ਹਨ। ਜੇ ਗਾਤਰਾ ਨਜ਼ਰ ਨਾ ਆਵੇ ਤਾਂ ਸਾਨੂੰ ਵੀ ਭੁਲੇਖਾ ਪੈ ਜਾਂਦਾ ਹੈ। ਜਿਵੇਂ ਅਸੀਂ ਅਫਰੀਕਾ ਦੇ ਲੋਕਾਂ ਵਿਚ ਫਰਕ ਨਹੀਂ ਦੱਸ ਸਕਦੇ। ਕੀ ਕਿਹੜਾ ਕੀਨਿਆ ਤੋਂ ਹੈ ਤਾਂ ਜਾਂ ਨਾਈਜੇਰੀਆ ਤੋਂ? ਦੂਸਰੀ ਗੱਲ ਇਹ ਹੈ ਕਿ ਬਾਹਰ ਵਾਪਰ ਰਹੀਆਂ ਕੁਝ ਇਕ ਘਟਨਾਵਾਂ ਨੂੰ ਜ਼ਿਆਦਾ ਗੰਭੀਰ ਮੁੱਦਾ ਬਣਾ ਕੇ ਪੇਸ਼ ਨਹੀਂ ਕਰਨਾ ਚਾਹੀਦਾ। ਕਰੀਬ 37 ਸਾਲ ਤੋਂ ਬਾਹਰ ਰਹਿੰਦਿਆਂ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਹ ਲੋਕ ਕਿਸ ਤਰ੍ਹਾਂ ਦੀ ਸੋਚ ਰੱਖਦੇ ਹਨ ਅਤੇ ਇਨ੍ਹਾਂ ਲੋਕਾਂ ਵਿਚ ਫਿਰ ਵੀ ਇਨਸਾਨੀਅਤ ਹੈ।

ਪਰਮਪਾਲ ਸਿੰਘ
ਇੰਗਲੈਂਡ।
paligandhi@gmail.com

05-01-2014

 ਰੁਪਿੰਦਰ ਕੌਰ ਰਾਏ ਦਾ ਸ਼ਲਾਘਾਯੋਗ ਲੇਖ
ਰੁਪਿੰਦਰ ਕੌਰ ਰਾਏ ਜੀ ਨੇ ਲੜਕੀਆਂ ਨੂੰ ਕੁੱਖਾਂ ਵਿਚ ਮਾਰਨ ਸਬੰਧੀ ਬਹੁਤ ਵਧੀਆ ਲੇਖ ਲਿਖਿਆ। ਇਸ ਲੇਖ ਨੇ ਅੱਜ ਦੇ ਪੰਜਾਬ ਸਬੰਧੀ ਬਿਲਕੁਲ ਸਹੀ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਆਪ ਖੁਦ ਔਰਤ ਹੁੰਦਿਆਂ ਮਹਿਲਾਵਾਂ ਨੂੰ ਮਰਿਆਦਾ 'ਚ ਰਹਿਣ ਦੀ ਗੱਲ ਕਹੀ ਹੈ ਕਿ ਜਿਵੇਂ ਲੜਕੀਆਂ ਨੂੰ ਢੁਕਵੇਂ ਕੱਪੜੇ ਪਾਉਣੇ ਚਾਹੀਦੇ ਹਨ ਜੋ ਤਨ ਦੀ ਰੱਖਿਆ ਕਰਨ। ਅੱਜਕਲ੍ਹ ਆਮ ਤੌਰ 'ਤੇ ਟੀ. ਵੀ. ਚੈਨਲਾਂ 'ਤੇ ਇਸ ਸਬੰਧੀ ਬਹਿਸ ਵੀ ਦਿਖਾਈ ਜਾਂਦੀ ਹੈ ਕਿ ਮਰਦਾਂ ਨੂੰ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ ਪਰ ਲੜਕੀਆਂ ਆਪਣੀ ਮਨਮਰਜ਼ੀ ਮੁਤਾਬਿਕ ਜਿਸ ਤਰ੍ਹਾਂ ਦੇ ਮਰਜ਼ੀ ਕੱਪੜੇ ਪਾਉਣ। ਜੋ ਕੁਝ ਮੀਡੀਆ, ਟੀ. ਵੀ. ਅਤੇ ਫ਼ਿਲਮਾਂ ਦਿਖਾ ਰਹੀਆਂ ਹਨ, ਇਹ ਸਾਰਾ ਪੁਆੜਾ ਉਨ੍ਹਾਂ ਦਾ ਹੀ ਹੈ। ਇਹ ਲੋਕਾਂ ਨੂੰ ਆਪਣੀਆਂ ਫ਼ਿਲਮਾਂ ਵੇਚਣ ਲਈ ਅਸ਼ਲੀਲਤਾ ਪਰੋਸਦੇ ਹਨ। ਇਹ ਜਨਤਾ ਨੂੰ ਕੋਈ ਸਕਾਰਾਤਮਿਕ ਸੰਦੇਸ਼ ਨਹੀਂ ਦਿੰਦੀਆਂ, ਪਤਾ ਨਹੀਂ ਸਰਕਾਰ ਇਸ ਪ੍ਰਤੀ ਕਦੋਂ ਜਾਗ ਵਿਚ ਆਵੇਗੀ। ਸੋ, ਰੁਪਿੰਦਰ ਜੀ ਦਾ ਬਹੁਤ-ਬਹੁਤ ਧੰਨਵਾਦ।

ਪਰਮਪਾਲ ਸਿੰਘ
Email : paligandhi@gmail.com

13-12-13

 ਸ੍ਰੀਮਾਨ ਸੰਪਾਦਕ ਜੀਓ,

ਪੰਜਾਬ ਦੇ ਕਰੋੜਾਂ ਲੋਕਾਂ ਵਾਂਗ ਮੈਂ ਵੀ ਸਵੈਰੋਜ਼ਗਾਰ ਕਰ ਰਿਹਾ ਹਾਂ। ਆਪਣੇ ਧੰਦੇ ਨੂੰ ਕਰਨ ਵਿਚ ਮੈਨੂੰ ਵੀ ਉਹੋ ਹੀ ਸਾਰੀਆਂ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਜਿਨ੍ਹਾਂ ਨਾਲ ਹਰ ਕੋਈ ਵਪਾਰੀ ਦੋ ਚਾਰ ਹੁੰਦਾ ਹੈ। ਕੰਮ ਧੰਦਾ ਕਰਦੇ ਹੋਏ ਮੁਨਾਫ਼ੇ ਲਈ ਸਰਕਾਰ ਨੂੰ ਬਣਦਾ ਟੈਕਸ ਸਮੇਂ ਨਾਲ ਭੁਗਤਾਨ ਵੀ ਕਰਦੇ ਹਾਂ, ਵੈਟ ਅਤੇ ਆਮਦਨ ਕਰ ਦੇ ਰੂਪ ਵਿਚ।
ਮੈਂ ਹਿਸਾਬ, ਕਿਤਾਬ ਲਾ ਰਿਹਾ ਸੀ ਕਿ ਸਵੈਰੋਜ਼ਗਾਰ ਕਰਨ ਵਾਲਿਆਂ ਲਈ ਤਾਂ ਕੰਮ ਤੋਂ ਰਿਟਾਇਰ ਹੋਣ ਦੀ ਕੋਈ ਉਮਰ ਹੀ ਨਹੀਂ। ਸਾਰੀ ਉਮਰ ਕੰਮ ਕਰਦਾ ਕਰਦਾ ਜੀਵਨ ਤੋਂ ਹੀ ਰਿਟਾਇਰ ਹੋ ਨਿੱਬੜਦਾ ਹੈ। ਹਰ ਵਪਾਰੀ ਆਪਣੀ ਜਮ੍ਹਾਂ ਪੂੰਜੀ ਨੂੰ ਹੀ ਉਮਰ ਭਰ ਖਾਂਦਾ ਰਹਿੰਦਾ ਹੈ। ਸਰਕਾਰੀ ਕਰਮਚਾਰੀ ਤਾਂ ਆਪਣੇ ਇਲਾਜ ਲਈ ਮੁਫ਼ਤ ਦੀਆਂ ਡਾਕਟਰੀ ਸਹੂਲਤਾਂ, ਜੀਵਨ ਵਿਚ ਕਈ ਵਾਰ ਸੈਰ ਸਪਾਟੇ ਦੀ ਸਹੂਲਤਾਂ ਹੋਰ ਪਤਾ ਨਹੀਂ ਕੀ ਕੀ ਪਰ ਸਾਨੂੰ ਵਪਾਰ ਕਰਨ ਵਾਲਿਆਂ ਲਈ ਸਭ ਕੁਝ ਲਈ ਆਪਣਾ ਹੀ ਸਿਰ ਖੁਰਚਣਾ ਪੈਂਦਾ ਹੈ।
ਮੈਂ ਇਹ ਸੋਚਦਾ ਹਾਂ ਕਿ ਸਰਕਾਰ ਨੇ ਮੈਨੂੰ ਮੇਰੇ ਵੱਲੋਂ ਦਿੱਤੇ ਟੈਕਸ ਦੇ ਇਵਜ਼ ਵਿਚ ਕੀ ਸਹੂਲਤ ਦਿੱਤੀ, ਜਿਸ ਨੂੰ ਮੈਂ ਭੋਗ ਸਕਾਂ। ਜੇ ਪਰਮਾਤਮਾ ਮੈਨੂੰ ਵੀ ਕੈਨੇਡਾ, ਇੰਗਲੈਂਡ ਵਰਗੇ ਮੁਲਕਾਂ ਵਿਚ ਪੈਦਾ ਕਰ ਦਿੰਦਾ ਤਾਂ ਮੈਨੂੰ ਕਈ ਸੁੱਖ ਮਿਲਦੇ। ਇਸੇ ਲਈ ਹਰ ਕੋਈ ਵਿਦੇਸ਼ ਵੱਲ ਮੂੰਹ ਕਰਦਾ ਤੇ ਉਥੇ ਵਸਣ ਦੀ ਇੱਛਾ ਰੱਖਦਾ ਹੈ।
ਆਪਣੀ ਸਰਕਾਰ ਵੀ ਤਾਂ ਕੁਝ ਸੋਚੇ ਜਿਨ੍ਹਾਂ ਦੇ ਸਿਰ ਤੋਂ ਟੈਕਸ ਉਗਰਾਹ ਕੇ ਆਪਣੀ ਤਰੱਕੀ ਦਾ ਰਾਗ ਗਾਉਂਦੀ ਹੈ। ਹਰ ਵਪਾਰੀ ਨੂੰ ਇਕ ਉਮਰ ਵਿਚ ਰਿਟਾਇਰ ਕਰਕੇ ਸੁਖਾਲਾ ਜੀਵਨ ਜਿਊਣ ਦਾ ਰਾਹ ਬਣਾਵੇ ਤਾਂ ਹਰ ਕੋਈ ਖੁਸ਼ੀ-ਖੁਸ਼ੀ ਸਵੈਰੋਜ਼ਗਾਰ ਵੱਲ ਧਿਆਨ ਕਰੇਗਾ।

ਡਾ: ਰਿਪੁਦਮਨ ਸਿੰਘ
134-ਐਸ, ਸੰਤ ਨਗਰ
ਪਟਿਆਲਾ
ਮੋ: 9815200134
ripu134@gmail.com

9-12-2013

ਲੋੜ ਹੈ ਆਪਣੀਆਂ ਕਮੀਆਂ ਨੂੰ ਪਛਾਣਨ ਦੀ
ਜੇ ਮੌਜੂਦਾ ਹਾਲਾਤਾਂ ਨੂੰ ਪ੍ਰਮੁੱਖ ਰੱਖਦੇ ਹੋਏ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਦੀ ਅੱਜ ਦੇ ਸਮੇਂ ਨਾਲ ਤੁਲਨਾ ਕੀਤੀ ਜਾਵੇ ਤਾਂ ਅਸੀਂ ਇਸ ਨਤੀਜੇ 'ਤੇ ਪਹੁੰਚਾਂਗੇ ਕਿ ਬਰਤਾਨੀਆ ਦੇ ਰਾਜ ਵਿਚ ਭ੍ਰਿਸ਼ਟਾਚਾਰ ਅੱਜ ਦੀਆਂ ਭਾਰਤੀ ਸਰਕਾਰਾਂ ਦੇ ਮੁਕਾਬਲੇ ਬਹੁਤ ਘੱਟ ਸੀ। ਅਸੀਂ ਹੁਣ ਤੱਕ ਸਿਰਫ ਬ੍ਰਿਟਿਸ਼ ਸਰਕਾਰਾਂ ਦੀਆਂ ਆਲੋਚਨਾਵਾਂ ਕਰਦੇ ਆਏ ਹਾਂ। ਪਰ ਅਸੀਂ ਇਹ ਮੰਨਣ ਤੋਂ ਇਨਕਾਰੀ ਰਹਿੰਦੇ ਹਾਂ ਕਿ ਅਸੀਂ ਵੀ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਕੀਤਾ ਹੈ ਅਤੇ ਕਰ ਰਹੇ ਹਾਂ। ਮੈਨੂੰ ਆਸ ਹੈ ਕਿ ਅਸੀਂ ਪਿਛਲਾ ਸਮਾਂ ਭੁੱਲ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਅਤੇ ਭ੍ਰਿਸ਼ਟਾਚਾਰ-ਮੁਕਤ ਦੇਸ਼ ਬਣਾਵਾਂਗੇ।

ਕੌਰ ਸਿੰਘ ਸਿੱਧੂ
Email : rivercastpharmacy@hotmail.com

5-11-2013

'ਮਾਤ-ਭਾਸ਼ਾ ਨਾਲ ਪਿਆਰ ਜ਼ਰੂਰੀ ਹੈ'
ਮੈਂ ਪੰਜਾਬ 'ਚ ਪੈਦਾ ਹੋਇਆ ਤੇ ਇਥੇ ਹੀ ਪੜ੍ਹਿਆ। ਪਰ ਮੈਂ ਅੱਜ ਜਦੋਂ ਪੰਜਾਬ 'ਚ ਪੰਜਾਬੀ ਤੇ ਅੰਗਰੇਜ਼ੀ ਦੀ ਖਿਚੜੀ ਵੇਖਦਾ ਹਾਂ ਤਾਂ ਬਹੁਤ ਉਦਾਸ ਹੁੰਦਾ ਹਾਂ। ਪੰਜਾਬੀ ਹੁਣ ਪੰਜਾਬੀ ਨਹੀਂ ਰਹੀ ਹੈ ਤੇ ਸਲਾਦ ਬਣ ਗਈ ਹੈ। ਅੱਜ ਦੀ ਪੀੜ੍ਹੀ ਅਸਲੀ ਪੰਜਾਬੀ ਨੂੰ ਹਮੇਸ਼ਾ ਲਈ ਭੁੱਲ ਜਾਵੇਗੀ ਤੇ ਇਸ ਸਭ ਦੇ ਜ਼ਿੰਮੇਵਾਰ ਅਸੀਂ ਹੋਵਾਂਗੇ। ਮੈਨੂੰ ਲੱਗਦਾ ਹੈ ਕਿ ਪੰਜਾਬੀ, ਅੰਗਰੇਜ਼ੀ ਦੇ ਪ੍ਰਭਾਵ ਅਧੀਨ ਹੈ। ਦੂਜੇ ਸ਼ਬਦਾਂ 'ਚ ਅਸੀਂ ਆਪਣੀ ਪਛਾਣ ਵੀ ਗੁਆ ਬੈਠਾਂਗੇ। ਇਸ ਲਈ ਮੇਰੀ ਸਭ ਨੂੰ ਬੇਨਤੀ ਹੈ ਕਿ ਪੰਜਾਬੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਵੇ। ਦੂਜੀਆਂ ਭਾਸ਼ਾਵਾਂ ਸਿੱਖਣਾ ਚੰਗੀ ਗੱਲ ਹੈ ਪਰ ਆਪਣੀ ਮਾਤ-ਭਾਸ਼ਾ ਨਾਲ ਵੀ ਪਿਆਰ ਜ਼ਰੂਰੀ ਹੈ।

ਚਰਨਜੀਤ ਮੇਹਰ
ਆਸਟ੍ਰੇਲੀਆ।
Email: charanjitmehar@gmail.com

 

29-10-2013

 ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਦੀ ਹੁੰਦੀ ਖੱਜਲ-ਖੁਆਰੀ ਨੂੰ ਰੋਕੇ
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਰਕਾਰ ਦੀ ਅਫਸਰਸ਼ਾਹੀ ਪ੍ਰਵਾਸੀ ਭਾਰਤੀਆਂ ਦੀਆਂ ਪ੍ਰਾਪਰਟੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ। ਇਹ ਭ੍ਰਿਸ਼ਟ ਲੋਕ ਪ੍ਰਵਾਸੀ ਭਾਰਤੀਆਂ ਨੂੰ ਝੂਠੇ ਮਾਮਲਿਆਂ 'ਚ ਉਲਝਾਉਂਦੇ ਹਨ ਤਾਂ ਜੋ ਇਨ੍ਹਾਂ ਦੀਆਂ ਜਾਇਦਾਦਾਂ 'ਤੇ ਕਬਜ਼ਾ ਜਮਾਇਆ ਜਾ ਸਕੇ। ਜਦੋਂ ਕੋਈ ਵਿਅਕਤੀ ਐਨ. ਆਰ. ਆਈ. ਬਣ ਜਾਂਦਾ ਹੈ ਤਾਂ ਉਸ ਦੇ ਰਿਸ਼ਤੇਦਾਰ, ਯਾਰ-ਮਿੱਤਰ ਤੇ ਅਧਿਕਾਰੀ ਲੋਕ ਉਸ ਦੀ ਜਾਇਦਾਦ ਨੂੰ ਹੜੱਪਣ ਦੀਆਂ ਤਰਕੀਬਾਂ ਗੰਢਣ ਲਗਦੇ ਹਨ। ਕਿਉਂਕਿ ਉਹ ਜਾਣਦੇ ਹਨ ਕਿ ਇਸ ਨੇ ਹੁਣ ਜਲਦੀ ਕਿਤੇ ਨਹੀਂ ਆਉਣਾ ਅਤੇ ਮੌਜੂਦਾ ਆਨਲਾਈਨ ਸ਼ਿਕਾਇਤ ਦਰਜ ਕਰਾਉਣ ਦਾ ਜੋ ਸਿਸਟਮ ਹੈ, ਉਹ ਬਿਲਕੁਲ ਮਦਦਗਾਰ ਸਾਬਤ ਨਹੀਂ ਹੋ ਰਿਹਾ, ਕਿਉਂਕਿ ਉਸ ਸ਼ਿਕਾਇਤ ਦਾ ਕੋਈ ਸਟੇਟਸ ਨੰਬਰ, ਰਜਿਸਟ੍ਰੇਸ਼ਨ ਨੰਬਰ, ਰਸੀਦ ਤੇ ਕੋਈ ਸ਼ਿਕਾਇਤ ਨੰਬਰ ਵੀ ਨਹੀਂ ਦਿੱਤਾ ਜਾਂਦਾ। ਜੇ ਫਿਰ ਵੀ ਇਥੇ ਕੋਈ ਜਾਂਚ ਹੁੰਦੀ ਹੈ ਤਾਂ ਜਾਂਚ ਬਿਲਕੁਲ ਪੜਤਾਲੀਆ ਅਫਸਰ 'ਤੇ ਨਿਰਭਰ ਹੁੰਦੀ ਹੈ ਅਤੇ ਇਸ ਚੀਜ਼ ਦੀ ਵੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਪੜਤਾਲੀਆ ਅਫਸਰ ਕਿਸੇ ਸਥਾਨਕ ਆਗੂ ਦੇ ਪ੍ਰਭਾਵ 'ਚ ਨਾ ਆਏ ਅਤੇ ਜਾਂਚ ਦਾ ਕੋਈ ਸਿੱਟਾ ਹੀ ਨਹੀਂ ਨਿਕਲਦਾ। ਇਸ ਤਰ੍ਹਾਂ ਆਨਲਾਈਨ ਸਿਸਟਮ ਨੂੰ ਮਜ਼ਬੂਤ ਅਤੇ ਪਾਰਦਰਸ਼ੀ ਬਣਾਉਣ ਦੀ ਜ਼ਰੂਰਤ ਹੈ। ਇਸ ਲਈ ਸਰਕਾਰ ਅੱਗੇ ਬੇਨਤੀ ਹੈ ਕਿ ਉਹ ਅਜਿਹੇ ਭ੍ਰਿਸ਼ਟ ਅਧਿਕਾਰੀਆਂ ਤੋਂ ਪ੍ਰਵਾਸੀ ਭਾਰਤੀਆਂ ਦੀ ਹੁੰਦੀ ਖੱਜਲ-ਖੁਆਰੀ ਨੂੰ ਰੋਕੇ।

ਤਰਲੋਕ ਸਿੰਘ ਵਿਰਦੀ
Email : virdiusa@gmail.com

ਪੰਜਾਬ ਸਰਕਾਰ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਦਾ ਖਿਆਲ ਰੱਖੇ
ਇਕ ਅਜਿਹੀ ਖ਼ਬਰ ਪੜ੍ਹ ਕੇ ਬਹੁਤ ਦੁੱਖ ਮਹਿਸੂਸ ਹੋਇਆ ਕਿ ਪੰਜਾਬ ਦੇ ਇਕ ਪਿੰਡ ਮਾਜਰੀ ਦੇ ਟਿਊਬਵੈੱਲ ਦਾ ਬਿਜਲੀ ਕੁਨੈਕਸ਼ਨ ਇਸ ਕਰਕੇ ਕੱਟ ਦਿੱਤਾ ਗਿਆ ਕਿਉਂਕਿ ਉਸ ਦੇ ਬਿਜਲੀ ਦੇ ਬਿੱਲ ਦੀ ਅਦਾਇਗੀ ਨਹੀਂ ਸੀ ਹੋਈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪਾਣੀ ਦੀ ਸਪਲਾਈ ਤਾਂ ਪੰਜਾਬ ਸਰਕਾਰ ਹੀ ਕਰਦੀ ਹੈ ਤੇ ਫਿਰ ਵੀ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਅਤੇ 4 ਪਿੰਡਾਂ ਦੇ ਲੋਕਾਂ ਨੂੰ ਪਾਣੀ ਲਈ ਤਰਸਾਇਆ ਗਿਆ ਜਦਕਿ ਉਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ। ਪਾਣੀ ਅਤੇ ਬਿਜਲੀ ਦੀ ਸਪਲਾਈ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਪਾਣੀ ਲੋਕਾਂ ਦੀ ਬੁਨਿਆਦੀ ਜ਼ਰੂਰਤ ਹੈ। ਸਰਕਾਰ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਨਿਪਟੇ ਜੋ ਅਜਿਹੀਆਂ ਹਰਕਤਾਂ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ।

ਪਰਮਪਾਲ ਸਿੰਘ
ਇੰਗਲੈਂਡ
Email : paligandhi@gmail.com

ਅੰਮ੍ਰਿਤਸਰ ਤੋਂ ਸ਼ਾਰਜਾਹ ਦੀ ਫਲਾਈਟ ਦੁਬਾਰਾ ਸ਼ੁਰੂ ਕੀਤੀ ਜਾਵੇ
ਬੇਨਤੀ ਹੈ ਕਿ ਅੰਮ੍ਰਿਤਸਰ ਤੋਂ ਸ਼ਾਰਜਾਹ ਫਲਾਈਟ ਬੰਦ ਹੋਏ ਨੂੰ ਇਕ ਸਾਲ ਦਾ ਅਰਸਾ ਹੋ ਗਿਆ ਹੈ। ਇਸ ਰੂਟ ਦੇ ਯਾਤਰੀਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ। ਇਸ ਕਰਕੇ ਸਾਡੀ ਸਰਕਾਰਾਂ ਅੱਗੇ ਬੇਨਤੀ ਹੈ ਕਿ ਉਹ ਇਸ ਪਾਸੇ ਵਿਸ਼ੇਸ਼ ਧਿਆਨ ਦੇਣ।

ਸ਼ਹਿਬਾਜ਼ ਸਿੰਘ
ਸ਼ਾਰਜਾਹ
Email : shehbazsandhar@yahoo.com

12-10-2013

ਜ਼ਮੀਨਾਂ ਨੂੰ ਨਿਯਮਬੱਧ ਕਰਾਉਣ ਲਈ ਪੰਜਾਬ ਸਰਕਾਰ ਲੋਕਾਂ ਨੂੰ ਭੰਬਲ-ਭੂਸੇ 'ਚ ਨਾ ਰੱਖੇ
ਪੰਜਾਬ ਸਰਕਾਰ ਜਨਤਾ ਨੂੰ ਭੰਬਲ-ਭੂਸੇ 'ਚ ਰੱਖ ਰਹੀ ਹੈ। ਇਹ ਸਹੀ ਹੈ ਕਿ ਜ਼ਮੀਨਾਂ ਨੂੰ ਨਿਯਮਬੱਧ ਕਰਨ ਲਈ ਆਨਲਾਈਨ ਵਿਵਸਥਾ ਹੈ। ਪਰ ਉਹ ਵੈੱਬਸਾਈਟ ਕਿਹੜੀ ਹੈ, ਜਿਥੇ ਪ੍ਰਵਾਸੀ ਪੰਜਾਬੀ ਵੀਰ ਫਾਰਮ ਭਰਨ ਅਤੇ ਆਨਲਾਈਨ ਫੀਸ ਭਰਨ ਲਈ ਜਾ ਸਕਣ। ਮੈਂ ਪੰਜਾਬ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਉਸ ਵੈੱਬਸਾਈਟ ਦਾ ਨਾਂਅ ਦੱਸੇ ਜਿਥੇ ਪ੍ਰਵਾਸੀ ਭਾਰਤੀ ਫਾਰਮ ਭਰ ਸਕੇ ਅਤੇ ਕ੍ਰੈਡਿਟ ਕਾਰਡ ਰਾਹੀਂ ਪੈਸੇ ਵੀ ਭਰ ਸਕੇ।

ਗੁਰਬਚਨ ਸਿੰਘ
Email : gurbachansingh538@yahoo.com

2013-10-09

  ਭਾਰਤ 'ਚ ਅਬਾਦੀ ਦੀ ਸਮੱਸਿਆ
ਭਾਰਤ 'ਚ 1952 ਤੋਂ ਹੀ ਪਰਿਵਾਰ ਨਿਯੋਜਨ ਦੀਆਂ ਸਕੀਮਾਂ ਹੋਂਦ ਵਿਚ ਆ ਗਈਆਂ ਸਨ, ਪਰ ਕੋਈ ਵੀ ਸਰਕਾਰ ਇਨ੍ਹਾਂ ਨੂੰ ਇਮਾਨਦਾਰੀ ਨਾਲ ਲਾਗੂ ਨਹੀਂ ਕਰ ਸਕੀ ਜਾਂ ਇੰਝ ਕਹਿ ਲਉ ਕਿ ਕਰਨਾ ਹੀ ਨਹੀਂ ਚਾਹੁੰਦੀ ਸੀ। ਕੇਵਲ ਵੋਟ ਬੈਂਕ ਕਰਕੇ 'ਹਮ ਦੋ ਹਮਾਰੇ ਦੋ' ਵਾਲੀ ਸਕੀਮ ਜੇਕਰ ਸਹੀ ਤਰੀਕੇ ਨਾਲ ਚਲਾਈ ਜਾਂਦੀ ਤਾਂ ਅੱਜ ਅਬਾਦੀ ਕੰਟਰੋਲ 'ਚ ਹੁੰਦੀ। ਆਮ ਜਨਤਾ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਗਰੀਬ ਪਰਿਵਾਰਾਂ ਨੂੰ ਪਰਿਵਾਰ ਨਿਯੋਜਨ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਅਬਾਦੀ ਨੂੰ ਕੰਟਰੋਲ ਕਰਕੇ ਹੀ ਦੇਸ਼ ਤਰੱਕੀ ਕਰ ਸਕਦਾ ਹੈ। ਸੋ ਸਾਰਿਆਂ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਲੋੜ ਹੈ ਕਿ ਛੋਟਾ ਪਰਿਵਾਰ ਸੁਖੀ ਪਰਿਵਾਰ ਹੁੰਦਾ ਹੈ।

ਪਰਮਪਾਲ ਸਿੰਘ
ਇੰਗਲੈਂਡ।
Email: paligandhi@gmail.com

7-10-2013

 ਮਾਲੇਰਕੋਟਲੇ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ
ਪਿਛਲੇ ਦਿਨੀਂ ਪੰਜਾਬ 'ਚ ਇਕ ਦਰਦਨਾਕ ਘਟਨਾ ਵਾਪਰੀ, ਮਾਲੇਰਕੋਟਲਾ ਵਿਖੇ ਇਕ 13-14 ਸਾਲਾਂ ਦੇ ਲੜਕੇ ਨੂੰ ਅੱਗ ਲਗਾ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਜੇ ਤੱਕ ਪੰਜਾਬ ਪੁਲਿਸ ਨੇ ਇਸ ਘਟਨਾ ਨਾਲ ਸਬੰਧਤ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲਈ ਇਹ ਬਹੁਤ ਬੁਰੀ ਗੱਲ ਹੈ।

ਨਰੇਸ਼ ਕੁਮਾਰ ਗੌਤਮ
ਸਕਾਟਲੈਂਡ
Email : nareshkumargautam@ymail.com

ਸਿਆਸਤਦਾਨਾਂ ਨੂੰ ਸਜ਼ਾ ਦੇਣ 'ਚ ਦੇਰੀ ਕਿਉਂ ਹੁੰਦੀ ਹੈ?
ਲਾਲੂ ਪ੍ਰਸਾਦ ਯਾਦਵ ਨੂੰ 17 ਸਾਲ ਬਾਅਦ ਸਜ਼ਾ ਮਿਲੀ ਹੈ ਅਤੇ ਇਕ ਕਾਂਗਰਸ ਦੇ ਹੀ ਸਾਬਕਾ ਮੰਤਰੀ ਨੂੰ 22 ਸਾਲਾਂ ਬਾਅਦ। ਅਦਾਲਤ ਵੱਲੋਂ ਇਨ੍ਹਾਂ 'ਤੇ ਫ਼ੈਸਲਾ ਲੈਣ ਨੂੰ ਏਨਾ ਜ਼ਿਆਦਾ ਸਮਾਂ ਲੱਗ ਗਿਆ ਹੈ ਕਿ ਫਿਰ ਵੀ ਭਾਰਤ ਦੀ ਜਨਤਾ ਖੁਸ਼ ਹੈ। ਕੀ ਇਨ੍ਹਾਂ 'ਤੇ ਫ਼ੈਸਲਾ ਜਲਦੀ ਨਹੀਂ ਸੀ ਆ ਸਕਦਾ? ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹੀ ਨਹੀਂ ਪਤਾ ਹੋਣਾ ਕਿ ਇਨ੍ਹਾਂ ਦੋਵਾਂ ਆਗੂਆਂ ਨੇ ਕਿਸ ਜ਼ਮਾਨੇ ਵਿਚ ਘੁਟਾਲੇ ਕੀਤੇ ਸਨ। ਕਮਾਲ ਦਾ ਹੈ ਭਾਰਤ ਦਾ ਸਿਸਟਮ। ਸੋਚਣ ਵਾਲੀ ਗੱਲ ਹੈ ਕਿ ਸਰਕਾਰ ਦੇ ਮੰਤਰੀਆਂ ਜਾਂ ਸਾਬਕਾ ਮੰਤਰੀਆਂ ਨੂੰ ਘੁਟਾਲਿਆਂ ਕਾਰਨ ਜੋ ਸਜ਼ਾ ਮਿਲਦੀ ਹੈ, ਉਸ 'ਚ ਏਨੀ ਜ਼ਿਆਦਾ ਦੇਰੀ ਕਿਉਂ ਹੁੰਦੀ ਹੈ? ਪਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਅੱਜ ਤੱਕ ਕੋਈ ਸਜ਼ਾ ਨਹੀਂ ਹੋਈ, ਬੱਸ ਤਰੀਕਾਂ ਹੀ ਪੈਂਦੀਆਂ ਜਾ ਰਹੀਆਂ ਹਨ ਅਤੇ ਸਿਆਸਤਦਾਨਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਵਾਸਤੇ ਹੀ ਦਾਗ਼ੀ ਕਾਨੂੰਨ ਘਾੜਿਆਂ 'ਤੇ ਆਰਡੀਨੈਂਸ ਵਾਲੀ ਖੇਡ ਖੇਡੀ ਜਾ ਰਹੀ ਹੈ।

ਪਰਮਪਾਲ ਸਿੰਘ
ਇੰਗਲੈਂਡ
Email : paligandhi@gmail.com

ਇਟਲੀ ਦੀ ਮਾੜੀ ਹਾਲਤ
ਇਟਲੀ 'ਚ ਅੱਜਕਲ੍ਹ ਬੜੇ ਮਾੜੇ ਹਾਲਾਤ ਹਨ। 6 ਲੱਖ ਇਟਾਲੀਅਨ ਲੋਕ ਘਰਾਂ 'ਚ ਬੇਰੁਜ਼ਗਾਰ ਬੈਠੇ ਹੋਏ ਹਨ। ਸਰਕਾਰ ਕੰਗਾਲ ਹੋ ਚੁੱਕੀ ਹੈ। ਸਿਹਤ ਸਹੂਲਤਾਂ ਲਈ ਕੋਈ ਪੈਸਾ ਨਹੀਂ ਹੈ। ਸਰਕਾਰ ਦੂਸਰੇ ਦੇਸ਼ਾਂ ਤੋਂ ਲੋਕਾਂ ਨੂੰ ਸੱਦ ਕੇ ਟੈਕਸ ਇਕੱਠਾ ਕਰ ਰਹੀ ਹੈ। ਇਥੇ ਇੰਗਲਿਸ਼ ਨਹੀਂ ਚਲਦੀ। ਮੁੱਖ ਬੋਲੀ ਇਟਾਲੀਅਨ ਹੀ ਹੈ। ਇਟਲੀ 'ਚ ਰੋਜ਼ਗਾਰ ਲੱਭਣਾ ਬਹੁਤ ਔਖਾ ਹੋ ਗਿਆ ਹੈ। ਮੇਰੀ ਪੰਜਾਬੀ ਭਰਾਵਾਂ ਅਤੇ ਭੈਣਾਂ ਨੂੰ ਅਪੀਲ ਹੈ ਕਿ ਇਟਲੀ ਵੱਲ ਪੇਪਰ ਭਰ ਕੇ ਵੀ ਨਾ ਆਉ। ਹੋਰ ਅੰਗਰੇਜ਼ ਦੇਸ਼ਾਂ ਵੱਲ ਧਿਆਨ ਕੇਂਦਰਿਤ ਕਰੋ ਜਾਂ ਫਿਰ ਭਾਰਤ 'ਚ ਹੀ ਮਿਹਨਤ ਕਰਨ 'ਚ ਸਮਝਦਾਰੀ ਹੈ।

ਰਣਦੀਪ ਕੌਰ
ਇਟਲੀ
Email : bhinderpalk@yahoo.com

2-10-2013

 ਸਿੱਧੂ ਦਾ ਮਰਨ ਵਰਤ ਇਕ ਡਰਾਮਾ
ਸਿੱਧੂ ਦਾ ਮਰਨ ਵਰਤ ਕੇਵਲ ਇਕ ਡਰਾਮੇ ਤੋਂ ਵੱਧ ਹੋਰ ਕੁਝ ਨਹੀਂ ਹੈ। ਇਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਇਨ੍ਹਾਂ ਨੂੰ ਕੋਈ ਮਰਨ ਨਹੀਂ ਦੇਵੇਗਾ। ਇਹ ਲੋਕ ਸ਼ਹੀਦਾਂ ਵਰਗਾ ਜਜ਼ਬਾ ਨਹੀਂ ਰੱਖਦੇ। ਕਮੇਡੀ ਸ਼ੋਅ ਦੇ ਜੱਜ ਬਣ ਕੇ ਇਹ ਦੇਸ਼ ਨੂੰ ਕਿਸੇ ਪਾਸੇ ਨਹੀਂ ਲਾ ਸਕਦੇ। ਇਸ ਲਈ ਜਨਤਾ ਨੂੰ ਇਨ੍ਹਾਂ ਸਿਆਸਤਦਾਨਾਂ ਦੇ ਡਰਾਮਿਆਂ ਨੂੰ ਸਮਝਣ ਦੀ ਲੋੜ ਹੈ।

ਅਮਨ, ਯੂ. ਏ. ਈ.
ਡੁੱਬਈ
Email: shinroxy@yahoo.com

26-9-2013

 ਬਾਬਿਆਂ ਨੂੰ ਆਪਣੀ ਬੋਲ-ਬਾਣੀ 'ਤੇ ਕਾਬੂ ਰੱਖਣਾ ਚਾਹੀਦਾ ਹੈ
ਸਤਿਕਾਰਯੋਗ ਸੰਪਾਦਕ ਜੀ, ਆਪ ਜੀ ਨੇ ਪਾਠਕਾਂ ਦੇ ਵਿਚਾਰ ਸਾਂਝੇ ਕਰਨ ਲਈ ਜੋ ਸੰਪਾਦਕ ਦੇ ਨਾਂਅ ਕਾਲਮ ਸ਼ੁਰੂ ਕੀਤਾ ਹੈ, ਉਹ ਬਹੁਤ ਸ਼ਲਾਘਾਯੋਗ ਕਦਮ ਹੈ। 'ਅਜੀਤ' ਵਿਚ ਖ਼ਬਰ ਲੱਗੀ ਸੀ ਕਿ ਬਾਬਾ ਰਾਮਦੇਵ ਜੀ ਨੂੰ ਇੰਗਲੈਂਡ ਦੇ ਏਅਰਪੋਰਟ 'ਤੇ ਰੋਕ ਕੇ ਪੁੱਛਗਿੱਛ ਕੀਤੀ ਗਈ ਸੀ ਅਤੇ ਬਾਬੇ ਨੇ ਗੁੱਸੇ ਵਿਚ ਆ ਕੇ ਕਿਹਾ ਕਿ ਜਿਹੜੀ ਵਿਦੇਸ਼ੀ ਔਰਤ ਦਿੱਲੀ ਵਿਚ ਬੈਠੀ ਹੈ, ਇਸ ਦੇ ਪਿੱਛੇ ਉਸ ਦਾ ਹੱਥ ਹੈ। ਵਾਹ ਜੀ ਵਾਹ ਨਾਂਅ ਸਵਾਮੀ ਰਾਮਦੇਵ ਅਤੇ ਬੋਲ ਕਿੰਨੇ ਕੌੜੇ ਹਨ। ਪਹਿਲੀ ਗੱਲ ਹੈ ਕਿ ਸੋਨੀਆ ਗਾਂਧੀ ਹੁਣ ਵਿਦੇਸ਼ੀ ਨਹੀਂ ਰਹੀ, ਉਹ ਭਾਰਤ ਦੀ ਨਾਗਰਿਕ ਹੈ। ਬਾਬਾ ਰਾਮਦੇਵ ਇਕ ਪ੍ਰਸਿੱਧ ਯੋਗਾ ਮਾਹਰ ਹਨ ਜਾਂ ਗੁਰੂ ਹਨ ਅਤੇ ਇਨ੍ਹਾਂ ਨੇ ਕਈ ਲੋਕਾਂ ਦੀਆਂ ਬਿਮਾਰੀਆਂ ਯੋਗਾ ਨਾਲ ਠੀਕ ਵੀ ਕੀਤੀਆਂ ਹਨ। ਇਸ ਲਈ ਬਾਬਾ ਜੀ ਨੂੰ ਬੇਨਤੀ ਹੈ ਕਿ ਗੁੱਸੇ ਵਿਚ ਆ ਕੇ ਮਾੜੇ ਬੋਲ ਨਹੀਂ ਬੋਲਣੇ ਚਾਹੀਦੇ। ਸੰਤਾਂ-ਮਹਾਪੁਰਸ਼ਾਂ ਨੂੰ ਗੁੱਸਾ ਕਰਨਾ ਨਹੀਂ ਸੋਭਦਾ।

ਆਤਮਾ ਸਿੰਘ ਬਰਾੜ
ਇੰਗਲੈਂਡ
Email : atmabrar@yahoo.com

ਪਿੰਡ ਦੀ ਸਾਰ ਲਈ ਜਾਵੇ
ਮੈਂ ਕੁਝ ਦਿਨ ਪਹਿਲਾਂ ਜ਼ਿਲ੍ਹਾ ਮੁਹਾਲੀ ਦੇ ਪਿੰਡ ਕੈਲੋਂ ਵਿਖੇ ਸੀ। ਉਸ ਪਿੰਡ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਪੰਚਾਇਤੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਜਿੱਤਣ ਕਾਰਨ ਉਸ ਪਿੰਡ ਨੂੰ ਕੋਈ ਵੀ ਗ੍ਰਾਂਟ ਜਾਂ ਮੱਦਦ ਨਹੀਂ ਪਹੁੰਚ ਰਹੀ। ਕੋਈ ਵੀ ਪਾਰਟੀ ਪਿੰਡ ਦੇ ਵਿਕਾਸ ਲਈ ਯੋਗਦਾਨ ਨਹੀਂ ਪਾ ਰਹੀ ਹੈ। ਮੇਰੀ ਉੱਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਹੈ ਕਿ ਉਹ ਇਸ ਪਿੰਡ ਦੀ ਪੰਚਾਇਤ ਦੀ ਮਦਦ ਕਰਨ।

ਰਾਜ ਕੁਮਾਰ
ਸਵੀਡਨ
Email : dr-rajkumar@live.com

22-9-2013

 ਰਾਜਨੀਤਕ ਪਾਰਟੀਆਂ ਆਪਣੀ ਆਮਦਨ ਦੇ ਸਾਧਨਾਂ ਤੇ ਖਰਚਿਆਂ ਲਈ ਜਵਾਬਦੇਹ ਹਨ
ਭਾਰਤ ਦੇ ਆਮਦਨ ਟੈਕਸ ਕਾਨੂੰਨ ਅਨੁਸਾਰ ਸਾਰੀਆਂ ਰਾਜਨੀਤਕ ਪਾਰਟੀਆਂ ਆਪਣੀ ਆਮਦਨ ਦੇ ਸਾਧਨਾਂ ਤੇ ਖਰਚਿਆਂ ਲਈ ਜਵਾਬਦੇਹ ਹਨ ਤਾਂ ਕਿ ਭਾਰਤ ਦੇ ਸੂਚਨਾ ਅਧਿਕਾਰ ਕਾਨੂੰਨ ਅਨੁਸਾਰ ਆਮ ਲੋਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਮਿਲ ਸਕੇ। ਆਮ ਲੋਕਾਂ ਨੂੰ ਇਹ ਸਾਰੀ ਜਾਣਕਾਰੀ ਮਿਲਣ ਨਾਲ ਰਾਜਨੀਤੀ ਵਿਚੋਂ ਭ੍ਰਿਸ਼ਟਾਚਾਰ ਨੂੰ ਘੱਟ ਕੀਤਾ ਜਾ ਸਕਦਾ ਹੈ।

ਜੀ. ਐਸ. ਮਨਕੂ
Email : sgur@ymail.com

19-9-2013

 ਦਿੱਲੀ ਦੇ ਸੇਵਾ-ਮੁਕਤ ਅਫ਼ਸਰ ਨੂੰ ਸਨਮਾਨਿਤ ਕਰਨ ਦੀ ਅਪੀਲ
ਸੇਵਾ-ਮੁਕਤ ਐਡੀਸ਼ਨਲ ਕਮਿਸ਼ਨਰ ਦਿੱਲੀ ਪੁਲਿਸ ਅਫ਼ਸਰ ਸ੍ਰੀ ਐਲ. ਆਰ. ਮੁੰਦਰਾ ਨੇ ਰੋਪੜ 'ਚ ਪੈਂਦੇ ਹਵੇਲੀ ਕਲਾਂ ਵਿਖੇ ਬਜ਼ੁਰਗਾਂ ਲਈ ਬਿਰਧ ਘਰ ਖੋਲ੍ਹਿਆ ਹੈ। ਪੰਜਾਬ ਸਰਕਾਰ ਨੂੰ ਸਨਿਮਰ ਬੇਨਤੀ ਹੈ ਕਿ ਉਨ੍ਹਾਂ ਨੂੰ ਇਸ ਕਾਰਜ ਲਈ ਜ਼ਰੂਰ ਸਨਮਾਨਿਤ ਕੀਤਾ ਜਾਵੇ। ਸ੍ਰੀ ਮੁੰਦਰਾ ਇਹ ਸਲਾਹੁਣਯੋਗ ਕਾਰਜ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਕਰ ਰਹੇ ਹਨ। ਉਸ ਬਿਰਧ ਘਰ ਵਿਚ ਬੇਘਰ ਲੋਕ ਬਜ਼ੁਰਗ ਅਤੇ ਉਹ ਲੋਕ ਜੋ ਪਰਿਵਾਰਾਂ ਵੱਲੋਂ ਪੀੜਤ ਹਨ, ਉਨ੍ਹਾਂ ਨੂੰ ਮੁਫ਼ਤ ਵਿਚ ਭੋਜਨ ਅਤੇ ਰਿਹਾਇਸ਼ ਦਿੱਤੀ ਜਾਂਦੀ ਹੈ। ਸੋ ਮੇਰੀ ਪੰਜਾਬ ਸਰਕਾਰ ਅਤੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਇਨ੍ਹਾਂ ਪੀੜਤ ਲੋਕਾਂ ਵਾਸਤੇ ਕੁਝ ਕਰਨ ਅਤੇ ਸਰਕਾਰਾਂ ਇਸ ਨਾਲ ਸੰਬੰਧਿਤ ਕੋਈ ਠੋਸ ਕਾਨੂੰਨ ਲੈ ਕੇ ਆਉਣ।

ਨਰੇਸ਼ ਕੁਮਾਰ ਗੌਤਮ
ਸਕਾਟਲੈਂਡ, ਯੂ. ਕੇ.।
ਈਮੇਲ : nareshkumargautam@ymail.com

18-9-2013

ਦਿੱਲੀ ਸਮੂਹਿਕ ਜਬਰ ਜਨਾਹ ਦੇ ਨਾਬਾਲਗ ਦੋਸ਼ੀ ਨੂੰ ਵੀ ਸਖ਼ਤ ਸਜ਼ਾ ਦਿੱਤੀ ਜਾਵੇ

ਅੱਜ ਹਰ ਔਰਤ ਖੁਸ਼ ਹੈ ਕਿ ਦਿੱਲੀ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣ 'ਤੇ ਜਿਵੇਂ ਹਰ ਇਕ ਔਰਤ ਨੂੰ ਇਨਸਾਫ ਮਿਲਿਆ ਹੈ। ਅਸੀਂ ਇਸ ਫੈਸਲੇ 'ਤੇ ਬਹੁਤ ਖੁਸ਼ ਹਾਂ। ਸਾਨੂੰ ਆਪਣੀਆਂ ਮਾਵਾਂ, ਭੈਣਾਂ ਅਤੇ ਹਰ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਹੈ। ਦਿੱਲੀ ਸਮੂਹਿਕ ਜਬਰ ਜਨਾਹ ਦੇ ਨਾਬਾਲਗ ਦੋਸ਼ੀ ਨੂੰ ਵੀ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ, ਨਹੀਂ ਤਾਂ ਹੋਰ ਨਾਬਾਲਗ ਵੀ ਅਜਿਹਾ ਅਪਰਾਧ ਕਰਕੇ ਨਾਬਾਲਗਾਂ ਪ੍ਰਤੀ ਬਣੇ ਕਾਨੂੰਨਾਂ ਦਾ ਫਾਇਦਾ ਲੈਂਦੇ ਰਹਿਣਗੇ। ਇਸ ਲਈ ਇਸ ਨਾਬਾਲਗ ਦੋਸ਼ੀ ਨੂੰ ਵੀ ਛੱਡਣਾ ਨਹੀਂ ਚਾਹੀਦਾ।

ਰਾਜਵੰਤ
ਅਮਰੀਕਾ,
Raj_sandhu667@hotmail.com

14-9-2013

  ਨਿੱਜੀ ਵਿਦਿਅਕ ਅਦਾਰਿਆਂ 'ਚ ਕਰਮਚਾਰੀਆਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ।
ਮੈਂ, ਨਿੱਜੀ ਵਿਦਿਅਕ ਅਦਾਰਿਆਂ ਖਾਸ ਕਰਕੇ ਸੀ.ਬੀ.ਐਸ.ਈ. ਮਾਨਤਾ ਪ੍ਰਾਪਤ ਸਕੂਲਾਂ 'ਚ ਕਰਮਚਾਰੀਆਂ ਨਾਲ ਹੁੰਦੇ ਸ਼ੋਸ਼ਣ ਬਾਰੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ। ਕੁਝ ਅਜਿਹੇ ਸਕੂਲ ਹਨ ਜੋ ਆਪਣੇ ਕਰਮਚਾਰੀਆਂ ਨੂੰ ਢੁੱਕਵੀਂ ਤਨਖਾਹ ਨਹੀਂ ਦਿੰਦੇ। ਲੁਧਿਆਣੇ ਵਰਗੇ ਸ਼ਹਿਰ 'ਚ ਕੁਝ ਸਕੂਲ ਆਪਣੇ ਕਰਮਚਾਰੀਆਂ ਨੂੰ 15 ਅਗਸਤ ਦੀ ਛੁੱਟੀ ਵੀ ਨਹੀਂ ਮਨਾਉਣ ਦਿੰਦੇ। ਉਹ ਆਪਣੇ ਕਰਮਚਾਰੀਆਂ ਨੂੰ ਕਦੇ ਛੁੱਟੀ ਨਹੀਂ ਦਿੰਦੇ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਸਕੂਲਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਅਰਸ਼ ਪਾਂਡੇ
ਜਮਾਲਪੁਰ, ਲੁਧਿਆਣਾ
alokp1977@gmail.com

ਕੌਣ ਲਵੇਗਾ ਗਰੀਬਾਂ ਦੀ ਸਾਰ
ਸਭ ਤੋਂ ਮਾੜੀ ਖ਼ਬਰ ਇਹ ਹੈ ਕਿ ਗੁਜਰਾਤ 'ਚ ਸਿੱਖ ਕਿਸਾਨਾਂ ਨੂੰ ਹਾਈਕੋਰਟ ਦੇ ਫੈਸਲੇ ਦੇ ਬਾਵਜੂਦ, ਮੋਦੀ ਵੱਲੋਂ ਉਜਾੜਨ ਦੇ ਯਤਨਾਂ ਦੇ ਬਾਵਜੂਦ, ਪੰਜਾਬ ਦੇ ਮੁੱਖ ਮੰਤਰੀ ਸ : ਬਾਦਲ ਵੱਲੋਂ ਉਨ੍ਹਾਂ ਨਾਲ ਹੱਥ ਮਿਲਾਇਆ ਤੇ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ ਗਈ। ਜੇਕਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਸਿੱਖਾਂ, ਈਸਾਈਆਂ, ਬੋਧੀਆ, ਜੈਨੀਆਂ ਤੇ ਮੁਸਲਮਾਨਾਂ ਦੀ ਨੀਂਦ ਹਰਾਮ ਹੋਵੇਗੀ। ਆਰ.ਐਸ.ਐਸ. ਤੇ ਇਸ ਨਾਲ ਜੁੜੀਆਂ ਫਿਰਕੂ ਜਥੇਬੰਦੀਆਂ ਹਿੰਦੀ, ਹਿੰਦੂ ਤੇ ਹਿੰਦੁਸਤਾਨ ਦੀ ਹੀ ਬੱਲੇ-ਬੱਲੇ ਹੋਵੇਗੀ। ਇਸ ਤੋਂ ਇਲਾਵਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਬੱਸਾਂ ਦੇ ਕਿਰਾਏ ਵਧਣੇ, ਦਵਾਈਆਂ ਦੇ ਮੁੱਲ ਵਧਣੇ ਤੇ ਪਿੰਡ-ਪਿੰਡ ਸ਼ਰਾਬ ਦੇ ਠੇਕੇ ਖੁੱਲ੍ਹਣੇ ਗਰੀਬਾਂ ਲਈ ਖਰਾਬ ਹਨ ਤੇ ਇਹ ਘੱਟ ਹੋਣੇ ਚਾਹੀਦੇ ਹਨ।

ਆਤਮਾ ਸਿੰਘ ਬਰਾੜ
ਬਰਕਸ ਇੰਗਲੈਂਡ
atmabrar@yahoo.com

12-9-2013

ਗ੍ਰਿਫ਼ਤਾਰੀ ਦੌਰਾਨ ਅਪਰਾਧੀਆਂ ਦੇ ਚਿਹਰੇ ਢਕੇ ਨਾ ਜਾਣ
ਮੈਂ ਰੋਜ਼ਾਨਾ 'ਅਜੀਤ' ਅਖ਼ਬਾਰ ਪੜ੍ਹਦਾ ਹਾਂ। ਮੈਨੂੰ ਉਸ ਵਕਤ ਬਹੁਤ ਬੁਰਾ ਲਗਦਾ ਹੈ ਜਦੋਂ ਪੁਲਿਸ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਦੀ ਹੈ ਤਾਂ ਉਨ੍ਹਾਂ ਦੇ ਮੂੰਹ ਕੱਪੜਿਆਂ ਨਾਲ ਢਕੇ ਹੁੰਦੇ ਹਨ। ਅਸੀਂ ਉਸ ਦੌਰਾਨ ਪੁਲਿਸ ਅਫ਼ਸਰਾਂ ਜਾਂ ਪੁਲਿਸ ਕਰਮਚਾਰੀਆਂ ਦੇ ਚਿਹਰੇ ਨਹੀਂ ਦੇਖਣਾ ਚਾਹੁੰਦੇ ਬਲਕਿ ਆਮ ਲੋਕ ਤਾਂ ਅਪਰਾਧੀਆਂ ਦੇ ਚਿਹਰੇ ਦੇਖਣਾ ਚਾਹੁੰਦੇ ਹਨ ਤਾਂ ਜੋ ਅਪਰਾਧੀਆਂ ਨੂੰ ਆਸਾਨੀ ਨਾਲ ਜਾਣਿਆ ਪਛਾਣਿਆ ਜਾ ਸਕੇ।

ਗੁਰਦਿਤਾਰ ਸਿੰਘ ਗਿੱਲ
ਕੈਨੇਡਾ।
gurmeetgill19@gmail.com

10-9-2013

 ਕਦੋਂ ਹੋਵੇਗਾ ਪੰਜਾਬ ਨਸ਼ਾ ਮੁਕਤ
ਪੰਜਾਬ ਦਾ ਨਸ਼ਿਆਂ ਨਾਲ ਬੁਰਾ ਹਾਲ ਹੈ। ਇਕ ਪੀੜ੍ਹੀ ਤਾਂ ਤਬਾਹ ਹੋ ਚੁੱਕੀ ਹੈ ਹੁਣ ਕ੍ਰਿਪਾ ਕਰਕੇ ਦੂਜੀ ਪੀੜ੍ਹੀ ਨੂੰ ਤਬਾਹ ਹੋਣ ਤੋਂ ਬਚਾਅ ਲਉ। ਉਮੀਦ ਦੀ ਕਿਰਨ ਤਾਂ ਘੱਟ ਹੀ ਨਜ਼ਰ ਆਉਂਦੀ ਹੈ, ਪਰ ਫਿਰ ਵੀ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ ਦਾ ਕੋਈ ਯਤਨ ਕਰੋ।

ਪਿੰਦਰ ਸੰਧੂ
ਸਿਡਨੀ, ਆਸਟ੍ਰੇਲੀਆ।
manjitsandhu30@yahoo.com

8-9-2013

 ਜਬਰ-ਜਨਾਹ ਕਰਨ ਵਾਲਿਆਂ ਨੂੰ ਦਿੱਤੀ ਜਾਵੇ ਫਾਂਸੀ
ਅਸੀਂ ਹਰ ਰੋਜ਼ ਭਾਰਤ 'ਚ ਜਬਰ-ਜਨਾਹ ਦੀਆਂ ਖ਼ਬਰਾਂ ਪੜ੍ਹਦੇ ਹਾਂ। ਬੱਚੀਆਂ ਨਾਲ ਬਹੁਤ ਹੀ ਸ਼ਰਮਨਾਕ ਕਾਰਾ ਹੁੰਦਾ ਹੈ। ਕੀ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਬਣ ਸਕਦਾ ਕਿ ਅਜਿਹਾ ਕਰਨ ਵਾਲਿਆਂ ਨੂੰ ਫਾਂਸੀ ਦਿੱਤੀ ਜਾਵੇ। ਅਰਬ ਦੇਸ਼ਾਂ 'ਚ ਇਹੀ ਕਾਨੂੰਨ ਹੈ, ਇਸ ਲਈ ਉਥੇ ਅਜਿਹੀਆਂ ਸ਼ਰਮਨਾਕ ਖ਼ਬਰਾਂ ਸੁਣਨ ਨੂੰ ਨਹੀਂ ਮਿਲਦੀਆਂ। ਮੈਨੂੰ ਇਸ ਬਾਰੇ ਸੋਚ ਕੇ ਸ਼ਰਮ ਆਉਂਦੀ ਹੈ।

raj_sandhu667@hotmail.com
arlington TX, U.S.A.

4-9-2013

ਕੀ ਆਸਾ ਰਾਮ ਕਾਨੂੰਨ ਤੋਂ ਉੱਪਰ ਹੈ?
ਆਸਾ ਰਾਮ ਨਾਲ ਵਿਸ਼ੇਸ਼ ਸਲੂਕ ਕਿਉਂ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਜਿਵੇਂ ਉਹ ਕਾਨੂੰਨ ਤੋਂ ਉੱਪਰ ਹੋਵੇ। ਸਰਕਾਰ ਵੀ ਉਸ ਨੂੰ ਹੱਥ ਪਾਉਣ ਤੋਂ ਝਿਜਕ ਰਹੀ ਹੈ। ਆਸਾ ਰਾਮ ਜਬਰ ਜਨਾਹ ਦਾ ਦੋਸ਼ੀ ਹੈ। ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਸੁਰਿੰਦਰ
Email : s_saini123@yahoo.com

2013-08-24

ਸਕਾਰਾਤਮਕ ਲੇਖ ਲਿਖਣ ਲਈ ਬੇਨਤੀ
ਮੈਂ ਅਮਰੀਕਾ ਵਿਖੇ ਰਹਿੰਦਾ ਹਾਂ। ਪੰਜਾਬ ਅਤੇ ਹੋਰ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਦੀ ਜਾਣਕਾਰੀ ਲਈ ਮੈਂ ਸਿਰਫ਼ 'ਅਜੀਤ' 'ਤੇ ਹੀ ਭਰੋਸਾ ਰੱਖਦਾ ਹਾਂ। ਇਸ ਲਈ ਮੈਂ ਕੋਈ ਹੋਰ ਪੰਜਾਬੀ ਅਖ਼ਬਾਰ ਨਹੀਂ ਪੜ੍ਹਦਾ। ਮੇਰੇ ਮਨ 'ਚ ਇਕ ਪ੍ਰਸ਼ਨ ਸੀ ਕਿ ਸੰਪਾਦਕੀ ਪੰਨੇ 'ਚ ਸਵਰਾਜ ਸਿੰਘ ਅਕਸਰ ਲੇਖ ਲਿਖਦੇ ਹਨ। ਸ਼ਾਇਦ ਉਹ ਆਪ ਅਮਰੀਕਾ 'ਚ ਹੀ ਰਹਿੰਦੇ ਹਨ। ਪਰ ਉਨ੍ਹਾਂ ਦਾ ਲੇਖ ਹਮੇਸ਼ਾ ਅਮਰੀਕਾ ਦੇ ਖਿਲਾਫ਼ ਹੀ ਹੁੰਦਾ ਹੈ। ਹੋ ਸਕਦਾ ਹੈ ਕਿ ਉਹ ਕਾਮਰੇਡ ਹੋਣ ਜਾਂ ਕੋਈ ਹੋਰ ਮਸਲਾ ਹੈ। ਇਸ ਲਈ ਉਨ੍ਹਾਂ ਅੱਗੇ ਬੇਨਤੀ ਹੈ ਕਿ ਉਹ ਕੁਝ ਸਕਾਰਾਤਮਕ ਲੇਖ ਲਿਖਣ।

ਪੀ. ਐਸ. ਧਮਰਾਇਤ
ਅਮਰੀਕਾ।
ਈਮੇਲ : Ps.dhamrait@yahoo.com.

 

22-8-2013

ਭਾਰਤ ਦੀ ਕਰੰਸੀ ਨੂੰ ਬਦਲ ਦਿੱਤਾ ਜਾਵੇ
ਜੇ ਭਾਰਤ ਦੀ ਕਰੰਸੀ ਨੂੰ ਬਦਲ ਦਿੱਤਾ ਜਾਵੇ ਤਾਂ ਸਾਰੇ ਲੋਕਾਂ ਕੋਲ ਮੌਜੂਦਾ ਕਰੰਸੀ ਹੈ ਉਸ ਨੂੰ ਲੋਕ ਬਦਲਣ ਲਈ ਬੈਂਕ ਜਾਣਗੇ, ਜਿਸ ਦੇ ਨਾਲ ਨਤੀਜਾ ਇਹ ਨਿਕਲੇਗਾ ਕਿ ਜੋ ਵਿਦੇਸ਼ਾਂ 'ਚ ਪੈਸੇ ਜਮ੍ਹਾਂ ਹਨ ਉਸ ਨੂੰ ਬਦਲਣ ਲਈ ਪੈਸੇ ਬੈਂਕਾਂ ਤੋਂ ਬਾਹਰ ਕਢਵਾਉਣੇ ਪੈਣਗੇ। ਇਸ ਤਰ੍ਹਾਂ ਕਰਨ ਨਾਲ ਸਾਰਾ ਕਾਲਾ ਧਨ ਕਾਨੂੰਨੀ ਹੋ ਜਾਵੇਗਾ। ਕਿਉਂਕਿ ਸਾਰੇ ਜਾਣਦੇ ਹਨ ਭਾਰਤ ਇਕ ਗਰੀਬ ਮੁਲਕ ਨਹੀਂ ਹੈ।

ਨਵਪ੍ਰੀਤ ਸਿੰਘ
ਈਮੇਲ : love_preet143342@yahoo.co.in

15-8-2013

ਭਾਰਤ ਸਰਕਾਰ ਨੂੰ ਫ਼ਿਲਪਾਈਨਜ਼ 'ਚ ਵੱਸਦੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦੇਣਾ ਚਾਹੀਦੈ
ਇਕ ਬੇਨਤੀ ਕਰਦਾ ਹਾਂ ਕਿ ਅਸੀਂ ਫਿਲਪਾਈਨਜ਼ 'ਚ ਰਹਿੰਦੇ ਹਾਂ। ਇਥੋਂ ਦੇ ਲੋਕ ਬਿਨਾਂ ਕਿਸੇ ਗੱਲ ਦੇ ਰੋਜ਼ ਪੰਜਾਬੀਆਂ ਨੂੰ ਲੁੱਟਦੇ ਹਨ। ਜੇ ਕੋਈ ਕੁਝ ਨਹੀਂ ਦਿੰਦਾ ਤਾਂ ਉਹ ਉਸ ਨੂੰ ਮਾਰ ਵੀ ਦਿੰਦੇ ਹਨ ਅਤੇ ਲੁੱਟ-ਮਾਰ ਕਰਕੇ ਭੱਜ ਜਾਂਦੇ ਹਨ। ਅਜਿਹੀਆਂ ਖ਼ਬਰਾਂ ਆਮ ਹੀ ਪੰਜਾਬ 'ਚ ਆਉਂਦੀਆਂ ਹਨ ਪਰ ਇਥੋਂ ਦੀ ਸਰਕਾਰ ਅਜਿਹੇ ਲੋਕਾਂ ਦਾ ਹੀ ਸਾਥ ਦੇ ਰਹੀ ਹੈ। ਇਸ ਲਈ ਅਜਿਹੀਆਂ ਘਟਨਾਵਾਂ 'ਚ ਵਾਧਾ ਹੀ ਹੁੰਦਾ ਜਾ ਰਿਹਾ ਹੈ। ਇਸ ਲਈ ਸਾਡੀ ਭਾਰਤ ਸਰਕਾਰ ਤੋਂ ਮੰਗ ਹੈ ਕਿ ਉਹ ਫਿਲਪਾਈਨਜ਼ ਵੱਸਦੇ ਪੰਜਾਬੀਆਂ ਲਈ ਕੁਝ ਕਰਨ ਤਾਂ ਜੋ ਪੰਜਾਬੀ ਇਥੇ ਆਪਣਾ ਕੰਮ-ਕਾਰ ਵਧੀਆ ਚਲਾ ਸਕਣ ਅਤੇ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਅਖ਼ਬਾਰ 'ਚ ਅਜਿਹਾ ਲੇਖ ਛਾਪੋ ਜਿਸ ਨਾਲ ਇਸ ਮੁਸੀਬਤ ਦਾ ਹੱਲ ਲੱਭਿਆ ਜਾ ਸਕੇ।

ਪਰਮਿੰਦਰ ਸਿੰਘ ਮਨੀਲਾ
E-mail: Punjab.ravinder@yahoo.com

14-8-2013

ਆਸਟ੍ਰੇਲੀਆ ਆਉਣ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚੋ
ਆਸਟ੍ਰੇਲੀਆ ਇਕ ਵਧੀਆ ਦੇਸ਼ ਹੈ। ਇਥੇ ਮਾਹੌਲ ਤੇ ਵਾਤਾਵਰਨ ਵਧੀਆ ਹੈ। ਪਰ ਅੱਜਕਲ੍ਹ ਇਮੀਗਰੇਸ਼ਨ ਰੂਲਜ਼ ਬਹੁਤ ਬਦਲ ਗਏ ਹਨ। ਇਥੋਂ ਦੀ ਸਰਕਾਰ ਸਿਰਫ ਸਕਿਲਡ ਵਰਕਰਜ਼ ਨੂੰ ਹੀ ਤਰਜੀਹ ਦਿੰਦੀ ਹੈ। ਜੇ ਤੁਸੀਂ ਸਟੂਡੈਂਟ ਵੀਜ਼ੇ 'ਤੇ ਆਉਣਾ ਹੈ ਤੇ ਬਾਅਦ 'ਚ ਪੱਕੇ ਹੋਣਾ ਹੈ ਤਾਂ ਦੋ ਚੀਜ਼ਾਂ ਬਹੁਤ ਜ਼ਰੂਰੀ ਹਨ। ਇਕ ਵਧੀਆ ਕੋਰਸ ਜੋ ਪੀ. ਆਰ. ਲਿਸਟ 'ਚ ਹੋਵੇ ਤੇ ਦੂਜੀ ਚੰਗੀ ਅੰਗਰੇਜ਼ੀ, ਤਾਂ ਜੋ ਤੁਸੀਂ ਆਈਲੈਟਸ ਚੰਗੇ ਨੰਬਰਾਂ ਨਾਲ ਪਾਸ ਕਰ ਸਕੋ। ਏਜੰਟ ਦੇ ਪਿੱਛੇ ਲੱਗ ਕੇ ਨਾ ਆਇਓ। ਆਪਣੇ ਤੌਰ 'ਤੇ ਵੀ ਥੋੜ੍ਹੀ ਜਾਂਚ-ਪੜਤਾਲ ਕਰੋ, ਇਥੇ ਆਉਣ ਤੋਂ ਪਹਿਲਾਂ।

ਪਰਮਿੰਦਰ ਸੰਧੂ
ਮੈਲਬੌਰਨ।
Email: parminder57980@gmail.com

 

10-8-2013

 ਭਾਰਤ 'ਤੇ ਕਦੋਂ ਤੱਕ ਹੁੰਦੇ ਰਹਿਣਗੇ ਪਾਕਿਸਤਾਨੀ ਹਮਲੇ
ਮੇਰੀ ਬੇਨਤੀ ਹੈ ਕਿ ਸਾਡੇ ਹਿੰਦੁਸਤਾਨ 'ਚ ਸਾਡੇ ਹਿੰਦੁਸਤਾਨੀ ਫੌਜੀ ਨੌਜਵਾਨਾਂ 'ਤੇ ਪਾਕਿਸਤਾਨ ਕਦੋਂ ਤੱਕ ਜਾਨ ਲੇਵਾ ਹਮਲੇ ਕਰਦਾ ਰਹੇਗਾ। ਪਾਕਿਸਤਾਨ ਇਕ ਚਿੜੀ ਦੇ ਪਰ ਜਿੱਡਾ ਹੈ। ਸਾਡੀ ਭਾਰਤ ਸਰਕਾਰ ਇਨ੍ਹਾਂ ਦੇ ਪਰ ਕੱਟ ਸਕਦੀ ਹੈ, ਤਾਂ ਜੋ ਪਾਕਿਸਤਾਨ ਭਾਰਤ ਦੀ ਹਵਾ ਵੱਲ ਵੀ ਨਾ ਵੇਖ ਸਕੇ। ਭਾਰਤ ਸਰਕਾਰ ਤਾਂ ਥੋੜ੍ਹਾ ਜਿਹਾ ਮੁੱਦਾ ਚੁੱਕ ਕੇ ਆਪਣੇ ਘਰ ਜਾ ਕੇ ਸੌਂ ਜਾਂਦੀ ਹੈ ਪਰ ਜੋ ਮੇਰੇ ਹਿੰਦੁਸਤਾਨੀ ਨੌਜਵਾਨ ਸ਼ਹੀਦ ਹੋ ਜਾਂਦੇ ਹਨ, ਉਨ੍ਹਾਂ ਬਾਰੇ ਕੋਈ ਨਹੀਂ ਸੋਚਦਾ। ਆਖਿਰ ਇਹ ਕਦੋਂ ਤੱਕ ਚੱਲੇਗਾ, ਇਸ ਦਾ ਜਵਾਬ ਕੌਣ ਦੇਵੇਗਾ।

-ਵਰਿੰਦਰ ਸਿੰਘ
ਏਥਨਜ਼ (ਗ੍ਰੀਸ)
Email : varinderh@rocketmail.com

ਪੰਜਾਬ ਨੂੰ ਕੀਤਾ ਜਾਵੇ ਨਸ਼ਾ ਮੁਕਤ
ਮੈਂ ਤੁਹਾਡੀ 'ਅਜੀਤ ਹਰਿਆਵਲ ਲਹਿਰ' ਦੀ ਪ੍ਰਸੰਸਾ ਕਰਦਾ ਹਾਂ। ਪਰ ਜੇਕਰ ਪੰਜਾਬ 'ਚ ਨਸ਼ਾ ਇਸੇ ਤਰ੍ਹਾਂ ਜਾਰੀ ਰਹੇਗਾ ਤਾਂ ਕੋਈ ਵੀ ਇਸ ਹਰਿਆਵਲ ਲਹਿਰ ਨੂੰ ਮਾਨਣ ਲਈ ਨਹੀਂ ਹੋਵੇਗਾ। ਕ੍ਰਿਪਾ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਜ਼ਿੰਮੇਵਾਰੀ ਲਵੋ। ਤੁਸੀਂ ਹੀ ਹੋ ਜੋ ਇਸ ਨੂੰ ਮੁਮਕਿਨ ਕਰ ਸਕਦੇ ਹੋ। ਇਹ ਮਨੁੱਖਤਾ ਦੀ ਵੱਡੀ ਸੇਵਾ ਹੈ। ਹਰਿਆਵਲ ਲਹਿਰ ਵਾਂਗ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅਗਲੀ ਪੀੜ੍ਹੀ ਤੁਹਾਨੂੰ ਯਾਦ ਰੱਖੇਗੀ।
ਤੁਸੀਂ ਇਸ ਲਈ ਇਕ ਹੈਲਪ ਲਾਈਨ ਸ਼ੁਰੂ ਕਰ ਸਕਦੇ ਹੋ। ਜੋ ਵੀ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ, ਉਸ ਦੀ ਜਾਣਕਾਰੀ ਤੁਹਾਡੇ ਇਸ ਨੰਬਰ 'ਤੇ ਦਿੱਤੀ ਜਾਵੇ। ਇਸ ਤੋਂ ਬਾਅਦ ਛਾਣਬੀਣ ਕਰਕੇ ਤੁਸੀਂ ਇਹ ਸਾਰਾ ਕੁਝ ਆਪਣੇ ਅਖ਼ਬਾਰ 'ਚ ਛਾਪ ਸਕਦੇ ਹੋ। ਇਸ ਨੂੰ ਸ਼ੁਰੂ ਕਰਨ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। ਸਮਾਜ ਦੇ ਆਗੂ ਹੋਣ ਦੇ ਨਾਤੇ ਕ੍ਰਿਪਾ ਕਰਕੇ ਕੁਝ ਕਰੋ।

-ਪਰਮਜੀਤ ਸਿੰਘ
ਮੋਹਕਮਪੁਰਾ, ਅੰਮ੍ਰਿਤਸਰ
Email : paramjitsinghkamboj@gmail.com

8-8-2013

 ਰਾਜ ਸਭਾ 'ਚ ਸਚਿਨ
ਟੈਲੀਵਿਜ਼ਨ 'ਤੇ ਇਹ ਖ਼ਬਰ ਵਾਰ-ਵਾਰ ਦਿਖਾਈ ਗਈ ਕਿ ਸਚਿਨ ਤੇਂਦੁਲਕਰ ਰਾਜ ਸਭਾ ਵਿਚ ਪਹਿਲੀ ਵਾਰ ਹਾਜ਼ਰ ਹੋਏ ਅਤੇ ਉਸ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਵੀ ਕੀਤੀ। ਮੈਂ ਸਮਝਦਾ ਹਾਂ ਕਿ ਇਹ ਠੀਕ ਹੈ ਕਿ ਸਚਿਨ ਇਕ ਚੰਗਾ ਖਿਡਾਰੀ ਹੈ ਪਰ ਇਹ ਸਿਆਸਤ ਦੀ ਦੁਨੀਆ ਹੈ। ਜਿਨ੍ਹਾਂ ਵੱਲੋਂ ਉਸ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ, ਉਹ ਉਸ ਦੀ ਵਰਤੋਂ ਕਰਨ ਦੀ ਵੀ ਕੋਸ਼ਿਸ਼ ਕਰਨਗੇ। ਇਹ ਨਾ ਹੋਵੇ ਕਿ ਸਿਆਸਤਦਾਨਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਜਾਵੇ।

-ਪਰਮਪਾਲ ਸਿੰਘ
ਬਰਤਾਨੀਆ
paligandhi@gmail.com

ਪਾਰਟੀ ਬਦਲਣ ਵਾਲੇ
ਕਾਂਗਰਸ ਅਤੇ ਦੂਜੀਆਂ ਪਾਰਟੀਆਂ ਵਿਚਲੇ ਕਈ ਆਗੂ ਸ਼ਾਇਦ ਅਕਾਲੀਆਂ ਦੇ ਡਰ ਕਰਕੇ ਹੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ। ਅਜਿਹੇ ਲੋਕਾਂ ਬਾਰੇ ਵੀ ਸੁਣਨ ਨੂੰ ਮਿਲਦਾ ਹੈ ਜੋ ਕੋਰੇ ਮੌਕਾਪ੍ਰਸਤ ਹਨ ਅਤੇ ਕਿਸੇ ਠੋਸ ਨਿੱਜੀ ਸ਼ਖ਼ਸੀਅਤ ਦੇ ਮਾਲਕ ਨਾ ਹੋਣ ਕਰਕੇ ਨਿੱਜੀ ਸੁਆਰਥਾਂ ਲਈ ਆਪਣੀਆਂ ਪਾਰਟੀਆਂ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ।

-ਹਰਦੇਵ ਸਿੰਘ
ਉਂਟਾਰੀਓ (ਕੈਨੇਡਾ)
maghroo53@gmail.com

30-7-2013

ਬੇਨਤੀ
ਮੈਂ ਹਰ ਰੋਜ਼ 'ਅਜੀਤ' ਅਖ਼ਬਾਰ ਇੰਟਰਨੈੱਟ 'ਤੇ ਪੜ੍ਹਦਾ ਹਾਂ। ਇਸ ਵਿਚ ਚੰਗੀ ਜਾਣਕਾਰੀ ਹੁੰਦੀ ਹੈ। ਮੈਂ ਇਸ ਚਿੱਠੀ ਰਾਹੀਂ ਉਨ੍ਹਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ, ਜੋ ਯੂ-ਟਿਊਬ 'ਤੇ ਜਾਤ-ਪਾਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਟਿੱਪਣੀਆਂ ਫੈਲਾਅ ਰਹੇ ਹਨ। ਸਾਨੂੰ ਸਭ ਨੂੰ ਅਜਿਹੀਆਂ ਹਰਕਤਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

-ਵਰਿੰਦਰ ਸਿੰਘ ਹੀਰ
ਗ੍ਰੀਸ
varinderh@rocketmail.com

ਲੀਡਰਾਂ ਦੇ ਬਿਆਨ
ਲੀਡਰਾਂ ਦੇ ਉਨ੍ਹਾਂ ਬਿਆਨਾਂ ਨੇ ਇਹ ਚਿੱਠੀ ਲਿਖਣ ਲਈ ਮਜਬੂਰ ਕਰ ਦਿੱਤਾ ਹੈ, ਜਿਨ੍ਹਾਂ ਵਿਚ 5 ਰੁਪਏ ਜਾਂ ਇਕ ਰੁਪਏ ਵਿਚ ਪੇਟ ਭਰਨ ਦੀਆਂ ਗੱਲਾਂ ਕਰਕੇ ਗਰੀਬਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਯੋਜਨਾ ਕਮਿਸ਼ਨ ਦੇ 28 ਰੁਪਏ ਵਿਚ ਗੁਜ਼ਾਰਾ ਹੋਣ ਦੇ ਦਾਅਵੇ ਵੀ ਅਸਲੀਅਤ ਤੋਂ ਦੂਰ ਹਨ। ਗਰੀਬੀ ਨੂੰ ਖ਼ਤਮ ਕਰਨ ਦੇ ਦਾਅਵੇ ਪਿਛਲੇ ਕਈ ਦਹਾਕਿਆਂ ਤੋਂ ਕੀਤੇ ਜਾ ਰਹੇ ਹਨ ਪਰ ਗਰੀਬੀ ਵਿਚ ਵਾਧਾ ਹੋ ਰਿਹਾ ਹੈ। 'ਅਜੀਤ' ਵਿਚ ਕਿਰਨ ਬੇਦੀ ਵੱਲੋਂ ਤੇਜ਼ਾਬ ਕਾਰਨ ਵਾਪਰਦੀਆਂ ਘਟਨਾਵਾਂ ਬਾਰੇ ਲੇਖ ਪੜ੍ਹਿਆ। ਤੇਜ਼ਾਬ ਦੀ ਦੁਰਵਰਤੋਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਤੇਜ਼ਾਬ ਦੀ ਪ੍ਰਚੂਨ ਵਿਕਰੀ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਇਸ ਦੀ ਸਨਅਤੀ ਵਰਤੋਂ ਲਈ ਲਾਇਸੈਂਸ ਹੋਣਾ ਚਾਹੀਦਾ ਹੈ।

-ਪਰਮਪਾਲ ਸਿੰਘ
ਬਰਤਾਨੀਆ
paligandhi@gmail.com

13-7-2013

ਚੋਣਾਂ ਕਾਰਨ ਖੋਰਾ
ਪੰਚਾਇਤ ਚੋਣਾਂ ਸਬੰਧੀ ਡੀ. ਆਰ. ਧਵਨ ਦਾ ਲੇਖ ਪੜ੍ਹਿਆ ਕਿ ਕਿਵੇਂ ਸਾਡੇ ਸੱਭਿਆਚਾਰ ਨੂੰ ਇਨ੍ਹਾਂ ਚੋਣਾਂ ਨੇ ਖੋਰਾ ਲਾਇਆ ਹੈ। ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਪੰਜਾਬੀਅਤ ਦੀ ਰਾਖੀ ਕਰੀਏ। ਪੰਜਾਬ ਅਤੇ ਬੰਗਾਲ ਹੀ ਦੋ ਅਜਿਹੇ ਸੂਬੇ ਹਨ ਕਿ ਜੇ ਇਥੇ ਗਿਰਾਵਟ ਆ ਗਈ ਤਾਂ ਭਾਰਤ ਵਿਚ ਗਿਰਾਵਟ ਆਉਂਦਿਆਂ ਵੀ ਦੇਰ ਨਹੀਂ ਲੱਗੇਗੀ।

-ਖੁਰਾਣਾ
ਕੈਲੀਫੋਰਨੀਆ (ਅਮਰੀਕਾ)
gullu45@yahoo.com

ਰਾਹਤ ਪ੍ਰਬੰਧਾਂ ਦੀ ਗੱਲ
'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਦਰਬਾਰਾ ਸਿੰਘ ਵੱਲੋਂ ਭਾਰਤ ਦੇ ਆਫ਼ਤ ਰਾਹਤ ਪ੍ਰਬੰਧ ਬਾਰੇ ਲਿਖੇ ਲੇਖ ਤੋਂ ਪਤਾ ਲੱਗਾ ਕਿ ਭਾਰਤ ਵਿਚ ਇਹ ਪ੍ਰਬੰਧ ਸਹੀ ਤਰ੍ਹਾਂ ਸਥਾਪਿਤ ਹੀ ਨਹੀਂ ਹੋ ਰਿਹਾ। ਇਸ ਨੂੰ ਲਾਗੂ ਕਰਨਾ ਤਾਂ ਦੂਰ ਦੀ ਗੱਲ ਹੈ। ਉਤਰਾਖੰਡ ਤ੍ਰਾਸਦੀ ਵੇਲੇ ਸਾਡੇ ਅਧਿਕਾਰੀਆਂ ਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ 'ਚੋਂ ਕਿਵੇਂ ਕੱਢਣਾ ਹੈ। ਇਸ ਸਬੰਧੀ ਨਿਰੰਤਰ ਪੇਸ਼ਕਦਮੀਆਂ ਕੀਤੀਆਂ ਜਾਂਦੀਆਂ ਰਹਿਣੀਆਂ ਚਾਹੀਦੀਆਂ ਹਨ।

-ਨਵਰੂਜ
ਮੈਲਬੌਰਨ (ਆਸਟਰੇਲੀਆ)
navrooz@navrooz.com

21-6-2013

 ਆਵਾਜਾਈ ਬਾਰੇ ਲੇਖ
18 ਜੂਨ ਦੇ ਅੰਕ ਵਿਚ ਆਵਾਜਾਈ ਬਾਰੇ ਛਪਿਆ ਲੇਖ ਬੜਾ ਪ੍ਰਭਾਵਸ਼ਾਲੀ ਸੀ। ਸਰਕਾਰ ਨੂੰ ਡਰਾਈਵਿੰਗ ਲਾਇਸੰਸ ਕਰਨ ਦੇ ਨਿਯਮ ਸੋਧਣ ਦੀ ਲੋੜ ਹੈ। ਇਸ ਨਾਲ ਅਨੇਕਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

-ਗੁਰਦੀਪ ਸਿੰਘ
ਕੈਲੀਫੋਰਨੀਆ (ਅਮਰੀਕਾ)
deol.gurdeep@gmail.com

ਸ਼ਰਧਾਂਜਲੀ
ਮੈਂ ਕਾਮਰੇਡ ਸਤਪਾਲ ਡਾਂਗ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਉਹ ਇਕ ਪ੍ਰਤੀਬੱਧ ਕਮਿਊਨਿਸਟ ਸਨ। ਮੈਂ ਇਕ ਵਾਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਵਿਮਲਾ ਡਾਂਗ ਨੂੰ ਛੇਹਰਟਾ ਵਿਚ ਮਿਲਿਆ ਸਾਂ। ਉਹ ਦੋਵੇਂ ਬੇਹੱਦ ਇਮਾਨਦਾਰ ਆਗੂ ਸਨ। ਅਸੀਂ ਸਾਰੇ ਕਾਮਰੇਡ ਡਾਂਗ ਨੂੰ ਯਾਦ ਕਰਦੇ ਰਹਾਂਗੇ।

-ਅਮਰਜੀਤ ਸਿੰਘ ਗੁਰਾਇਆ
ਗ੍ਰਿਫਥ (ਆਸਟਰੇਲੀਆ)
amarjitsingh41@yahoo.com.au

19-6-2013

 ਅਮੀਰ ਸੂਬਾ ਪੰਜਾਬ

ਪੰਜਾਬ ਇਕ ਅਮੀਰ ਸੂਬਾ ਹੈ, ਜਿਸ 'ਤੇ ਕੁਦਰਤ ਦੀਆਂ ਵੱਡੀਆਂ ਨਿਹਮਤਾਂ ਹਨ। ਮੈਂ ਪੰਜਾਬ ਦੀ ਧੀ ਹੋਣ ਦੇ ਨਾਤੇ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹ ਹਰ ਪੱਖੋਂ ਇਸ ਦੀ ਬਿਹਤਰੀ ਲਈ ਨੀਤੀਆਂ ਬਣਾ ਕੇ ਉਨ੍ਹਾਂ 'ਤੇ ਅਮਲ ਕਰੇ। ਮੈਨੂੰ ਉਮੀਦ ਹੈ ਕਿ ਸਾਰੇ ਪੰਜਾਬੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲਦੇ ਰਹਿਣਗੇ।

-ਗੁਰਦੀਪ ਕੌਰ
ਕੈਲੀਫੋਰਨੀਆ, ਅਮਰੀਕਾ
roopmahilpur@rediffmail.com

ਸੜਕ ਹਾਦਸੇ ਰੋਕਣ ਲਈ

ਮੈਂ ਭਾਰਤ ਦੇ ਆਵਾਜਾਈ ਪ੍ਰਬੰਧ ਸਬੰਧੀ ਕੁਝ ਸੁਝਾਅ ਦੇਣਾ ਚਾਹੁੰਦਾ ਹਾਂ। ਭਾਰਤ ਦੀਆਂ ਸੜਕਾਂ 'ਤੇ ਤਕਰੀਬਨ ਹਰ ਮਿੰਟ ਬਾਅਦ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਡਰਾਈਵਿੰਗ ਲਾਇਸੰਸ ਜਾਰੀ ਕਰਨ ਸਮੇਂ ਵਾਹਨ ਚਲਾਉਣ ਦਾ ਟੈਸਟ ਲੈਣ ਦਾ ਕੋਈ ਢੁਕਵਾਂ ਤੇ ਸਖ਼ਤ ਪ੍ਰਬੰਧ ਨਹੀਂ ਹੈ। ਨਾ ਹੀ ਟ੍ਰੈਫਿਕ ਨਿਯਮਾਂ ਬਾਰੇ ਕੋਈ ਢੁਕਵੀਂ ਸਿੱਖਿਆ ਦਿੱਤੀ ਜਾਂਦੀ ਹੈ। ਜੇ ਆਵਾਜਾਈ ਵਿਭਾਗ 5-10 ਸਫ਼ਿਆਂ ਦਾ ਛੋਟਾ ਜਿਹਾ ਕਿਤਾਬਚਾ ਛਪਵਾਏ, ਜਿਸ ਵਿਚ ਆਵਾਜਾਈ ਅਤੇ ਸੜਕੀ ਨਿਯਮਾਂ, ਜ਼ਿੰਮੇਵਾਰੀਆਂ, ਸੰਕੇਤਾਂ ਅਤੇ ਵਾਹਨ ਚਲਾਉਣ ਸਬੰਧੀ ਹੋਰ ਸਾਵਧਾਨੀਆਂ ਦੀ ਜਾਣਕਾਰੀ ਹੋਵੇ ਤਾਂ ਇਹ ਸੜਕ ਹਾਦਸਿਆਂ ਨੂੰ ਰੋਕਣ ਲਈ ਮਦਦਗਾਰ ਹੋ ਸਕਦਾ ਹੈ। ਇਸ ਦੀ ਕੀਮਤ ਏਨੀ ਘੱਟ ਹੋਵੇ ਕਿ ਹਰ ਕੋਈ ਇਸ ਨੂੰ ਖਰੀਦ ਸਕੇ। ਹਰੇਕ ਵਾਹਨ ਚਾਲਕ ਲਈ ਇਹ ਕਿਤਾਬਚਾ ਰੱਖਣਾ ਜ਼ਰੂਰੀ ਹੋਵੇ। ਅਜਿਹਾ ਪ੍ਰਬੰਧ ਹੋਵੇ ਕਿ ਟ੍ਰੈਫਿਕ ਅਧਿਕਾਰੀ ਜਾਂ ਪੁਲਿਸ ਕਿਸੇ ਵੀ ਵਾਹਨ ਚਾਲਕ ਨੂੰ ਰੋਕ ਕੇ ਇਸ ਕਿਤਾਬਚੇ ਤੋਂ ਸਵਾਲ ਪੁੱਛ ਸਕੇ। ਇਸ ਇਕੱਲੇ ਪ੍ਰਬੰਧ ਨਾਲ ਹੀ ਸੜਕ ਹਾਦਸਿਆਂ ਨੂੰ ਕਾਫੀ ਠੱਲ੍ਹ ਪਾਈ ਜਾ ਸਕੇਗੀ।

-ਅਮਰਿੰਦਰ
ਮੈਲਬੌਰਨ (ਆਸਟਰੇਲੀਆ)
panditkhosa@hotmail.com

ਉਡਾਣਾਂ ਸ਼ੁਰੂ ਕੀਤੀਆਂ ਜਾਣ

ਸਾਡੇ ਵੱਲੋਂ ਸਰਕਾਰ ਨੂੰ ਬੇਨਤੀ ਹੈ ਕਿ ਅੰਮ੍ਰਿਤਸਰ ਦੇ ਸ੍ਰੀ ਰਾਮਦਾਸ ਹਵਾਈ ਅੱਡੇ ਤੋਂ ਜੋ ਉਡਾਣਾਂ ਬੰਦ ਕੀਤੀਆਂ ਗਈਆਂ ਸਨ, ਉਨ੍ਹਾਂ ਨੂੰ ਸ਼ੁਰੂ ਕੀਤਾ ਜਾਵੇ। ਸਿੰਗਾਪੁਰ ਤੋਂ ਅੰਮ੍ਰਿਤਸਰ ਅਤੇ ਮਨੀਲਾ ਤੋਂ ਅੰਮ੍ਰਿਤਸਰ ਦੀਆਂ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਲੱਖਾਂ ਪੰਜਾਬੀਆਂ ਨਾਲ ਜੁੜੀ ਮੰਗ ਹੈ।

-ਰਾਜਾ
ਡੈਲਾਕਰੂਜ਼ (ਫਿਲੀਪੀਨਜ਼)
karamjitsingh50@yahoo.com

ਯੂਨੀਵਰਸਿਟੀ ਧਿਆਨ ਦੇਵੇ

ਮੇਰੀ ਬੇਟੀ ਨੇ ਇਸ ਸਾਲ 12ਵੀਂ ਤੱਕ ਦੀ ਪੜ੍ਹਾਈ ਮੁਕੰਮਲ ਕਰ ਲਈ ਹੈ। ਉਹ ਪੰਜਾਬ ਤੋਂ ਐਮ.ਬੀ.ਬੀ.ਐਸ. ਕਰਨਾ ਚਾਹੁੰਦੀ ਹੈ। ਅਸੀਂ ਪਿਛਲੇ 10 ਮਹੀਨੇ ਤੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੀ ਵੈੱਬਸਾਈਟ ਨਾਲ ਜੁੜੇ ਰਹੇ ਹਾਂ। ਭਾਰਤ ਵਿਚਲੇ ਮੇਰੇ ਮਾਤਾ-ਪਿਤਾ ਵੀ ਉਦੋਂ ਤੋਂ ਹੀ ਯੂਨੀਵਰਸਿਟੀ ਦੇ ਸੰਪਰਕ ਵਿਚ ਹਨ ਅਤੇ ਕਈ ਵਾਰੀ ਯੂਨੀਵਰਸਿਟੀ ਦਾਖਲੇ ਦਾ ਪਤਾ ਕਰਨ ਲਈ ਜਾ ਵੀ ਚੁੱਕੇ ਹਨ। ਯੂਨੀਵਰਸਿਟੀ ਵੱਲੋਂ ਐਨ.ਆਰ.ਆਈ. ਵਿਦਿਆਰਥੀਆਂ ਦੇ ਦਾਖ਼ਲੇ ਲਈ ਐਂਟਰੈਂਸ ਟੈਸਟ ਦਾ ਕੋਈ ਇਸ਼ਤਿਹਾਰ ਨਹੀਂ ਦਿੱਤਾ ਗਿਆ। ਸਨਿਚਰਵਾਰ ਨੂੰ ਜਦੋਂ ਐਨ.ਆਰ.ਆਈ. ਵਿਦਿਆਰਥੀਆਂ ਦੇ ਦਾਖਲੇ ਲਈ ਸੂਚਨਾ ਜਾਰੀ ਕੀਤੀ ਗਈ ਤਾਂ ਐਨ.ਈ.ਈ.ਟੀ. ਦੇ ਅੰਕ ਅਤੇ ਐਡਮਿਟ ਕਾਰਡ ਦਾ ਨੰਬਰ ਦੇਣ ਲਈ ਕਿਹਾ ਗਿਆ। ਇਹ ਬਿਲਕੁਲ ਗ਼ਲਤ ਗੱਲ ਹੈ ਕਿਉਂਕਿ ਪਹਿਲਾਂ ਐਨ.ਆਰ.ਆਈ. ਵਿਦਿਆਰਥੀਆਂ ਨੂੰ ਐਨ.ਈ.ਈ.ਟੀ. ਵਿਚ ਬੈਠਣ ਲਈ ਕਿਹਾ ਹੀ ਨਹੀਂ ਗਿਆ।

-ਜੈਕੀਰਤ ਸਿੰਘ
ਮੈਲਬੌਰਨ (ਆਸਟਰੇਲੀਆ)
jaikirat@hotmail.com

28-5-2013

ਚੋਣਾਂ ਬਾਰੇ ਸੁਝਾਅ
ਮੈਂ ਕਹਿਣਾ ਚਾਹੁੰਦਾ ਹਾਂ ਕਿ ਸਿਰਫ ਪੰਚਾਇਤਾਂ ਦੀਆਂ ਚੋਣਾਂ ਹੀ ਹੋਣੀਆਂ ਚਾਹੀਦੀਆਂ ਹਨ। ਅੱਗੋਂ ਪੰਚਾਇਤ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਮੈਂਬਰਾਂ ਦੀ ਚੋਣ ਕਰਨ, ਜਿਵੇਂ ਕਿ ਪਹਿਲਾਂ ਹੁੰਦਾ ਸੀ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਸਿੱਧੀਆਂ ਚੋਣਾਂ ਕਰਾਉਣੀਆਂ ਜਨਤਕ ਧਨ ਦੀ ਬਰਬਾਦੀ ਹੈ। ਇਸ ਨਾਲ ਪਿੰਡਾਂ ਵਿਚ ਦੁਸ਼ਮਣੀਆਂ ਹੀ ਪੈਦਾ ਹੁੰਦੀਆਂ ਹਨ।

-ਦਰਸ਼ਨ ਸਿੰਘ ਧਾਲੀਵਾਲ
ਕੈਲਗਰੀ (ਕੈਨੇਡਾ)
darshan1840@gmail.com

ਕ੍ਰਿਕਟ 'ਚ ਸੱਟੇਬਾਜ਼ੀ
'ਅਜੀਤ ਹਰਿਆਵਲ ਲਹਿਰ' ਬਾਰੇ ਪੜ੍ਹਿਆ। ਇਸ ਉੱਦਮ ਲਈ ਤੁਸੀਂ ਵਧਾਈ ਦੇ ਪਾਤਰ ਹੋ। ਕ੍ਰਿਕਟ ਵਿਚ ਸੱਟੇਬਾਜ਼ੀ ਦੀਆਂ ਖ਼ਬਰਾਂ ਕਈ ਦਿਨਾਂ ਤੋਂ ਆ ਰਹੀਆਂ ਹਨ। ਭਾਰਤ ਵਿਚ ਸੱਟੇਬਾਜ਼ੀ ਗ਼ੈਰ-ਕਾਨੂੰਨੀ ਹੈ ਜਦੋਂ ਕਿ ਪੱਛਮੀ ਵਿਚ ਇਹ ਗ਼ੈਰ-ਕਾਨੂੰਨੀ ਨਹੀਂ। ਬਕਾਇਦਾ ਕੰਪਨੀਆਂ ਇਸ ਨੂੰ ਚਲਾਉਂਦੀਆਂ ਹਨ। ਸਭ ਕੁਝ ਕਾਨੂੰਨੀ ਤਰੀਕੇ ਨਾਲ ਹੁੰਦਾ ਹੈ ਅਤੇ ਸਰਕਾਰ ਨੂੰ ਕਰੋੜਾਂ ਦਾ ਟੈਕਸ ਵੀ ਮਿਲਦਾ ਹੈ। ਫਿਰ ਭਾਰਤ ਵਿਚ ਅਜਿਹਾ ਕਿਉਂ ਨਹੀਂ ਲਾਗੂ ਹੋ ਸਕਦਾ? ਯੂਰਪ ਵਿਚ ਅਨੇਕਾਂ ਖੇਡਾਂ 'ਤੇ ਲੋਕ ਖੁੱਲ੍ਹੇਆਮ ਸ਼ਰਤਾਂ ਲਾਉਂਦੇ ਹਨ। ਜੇ ਇਹੀ ਪ੍ਰਬੰਧ ਭਾਰਤ ਵਿਚ ਵੀ ਲਾਗੂ ਹੋ ਜਾਵੇ ਤਾਂ ਸਰਕਾਰ ਨੂੰ ਟੈਕਸ ਵੀ ਆਵੇਗਾ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵੀ ਠੱਲ੍ਹ ਪੈ ਜਾਵੇਗੀ। ਜਿਥੋਂ ਤੱਕ ਮੈਚ ਫਿਕਸਿੰਗ ਦੀ ਗੱਲ ਹੈ, ਇਹ ਤਾਂ ਬਹੁਤ ਪਹਿਲਾਂ ਤੋਂ ਹੋ ਰਹੀ ਲਗਦੀ ਹੈ।

-ਪਰਮਪੌਲ ਸਿੰਘ
ਬਰਤਾਨੀਆ
paligandhi@gmail.com

ਸਿੱਖੀ ਦੇ ਪ੍ਰਚਾਰ ਦੀ ਲੋੜ
ਖ਼ਬਰ ਪੜ੍ਹੀ ਕਿ ਇਕ ਸਿੱਖ ਫਿਨਲੈਂਡ ਵਿਚ ਪੱਗ ਦੇ ਮਸਲੇ ਕਾਰਨ ਦੁਖੀ ਹੈ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਯਾਦਗਾਰਾਂ ਉਤੇ ਕਰੋੜ ਰੁਪਏ ਖਰਚਣ ਦੀ ਥਾਂ ਸਿੱਖ ਇਤਿਹਾਸ ਨੂੰ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਛਾਪ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਤਾਂ ਸਿੱਖ ਕੌਮ ਨੂੰ ਆਉਂਦੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕਦੀ ਹੈ। ਬਰਾਡ ਸ਼ਾਅ, ਪਰਲ ਐਸ. ਬਕ, ਟੋਇਨਬੀ ਅਤੇ ਹੋਰ ਸੰਸਾਰ ਪ੍ਰਸਿੱਧ ਲੇਖਕ ਸਿੱਖ ਧਰਮ ਨੂੰ ਸੰਸਾਰ ਦਾ ਆਧੁਨਿਕ ਧਰਮ ਲਿਖ ਚੁੱਕੇ ਹਨ। ਪਰ ਅਫ਼ਸੋਸ ਹੈ ਕਿ ਸਿੱਖ ਆਗੂ ਸਿੱਖੀ ਦਾ ਪ੍ਰਚਾਰ ਕਰਨ ਵੱਲ ਲੋੜੀਂਦਾ ਧਿਆਨ ਨਹੀਂ ਦੇ ਰਹੇ।

-ਆਤਮਾ ਸਿੰਘ ਬਰਾੜ
(ਯੂ. ਕੇ.)
atmabrar@yahoo.com

11-6-2013

 'ਪ੍ਰੀਵਿਲਜ ਕਾਰਡ'
ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਲਈ ਪ੍ਰੀਵਿਲਜ ਕਾਰਡ ਸ਼ੁਰੂ ਕੀਤੇ ਹਨ ਪਰ ਇਨ੍ਹਾਂ ਨੂੰ ਬਣਾਉਣ ਦਾ ਅਮਲ ਬਹੁਤ ਮੱਠਾ ਹੈ। ਸਾਨੂੰ ਅਰਜ਼ੀ ਦਿੱਤਿਆਂ ਨੂੰ ਤਿੰਨ ਮਹੀਨੇ ਹੋ ਗਏ ਹਨ, ਅਜੇ ਤੱਕ ਕੋਈ ਹੁੰਗਾਰਾ ਨਹੀਂ ਮਿਲਿਆ। ਇਸ ਸਬੰਧੀ ਕਾਰਵਾਈ ਤੇਜ਼ ਕਰਨ ਦੀ ਲੋੜ ਹੈ।

-ਨਰੇਸ਼ ਕੁਮਾਰ ਗੌਤਮ
ਸਕਾਟਲੈਂਡ (ਬਰਤਾਨੀਆ)
nareshkumargautam@ymail.com

4-6-2013

 ਨਸ਼ਿਆਂ ਵਿਰੁੱਧ ਸੰਪਾਦਕੀ
ਪੰਜਾਬ ਵਿਚ ਨਸ਼ਿਆਂ ਦੀ ਵਿਕਰੀ ਖਿਲਾਫ਼ ਤੁਹਾਡੇ ਵੱਲੋਂ ਪਿਛਲੇ ਦਿਨੀਂ ਲਿਖਿਆ ਗਿਆ ਸੰਪਾਦਕੀ ਬੇਹੱਦ ਵਧੀਆ ਸੀ। ਪੰਜਾਬ ਸਰਕਾਰ ਇਸ ਰੁਝਾਨ 'ਤੇ ਰੋਕ ਲਾਉਣ ਵਿਚ ਅਸਫਲ ਰਹੀ ਹੈ। ਮੈਂ ਸਮਝਦਾ ਹਾਂ ਕਿ ਇਸ ਲਈ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ ਕਿ ਉਹ ਇਸ ਰੁਝਾਨ 'ਤੇ ਰੋਕ ਲਾਉਣ ਸਮੇਤ ਆਪਣੇ ਹਲਕੇ ਦੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਉਣ ਸਬੰਧੀ ਲੋੜੀਂਦੀ ਭੂਮਿਕਾ ਨਿਭਾਉਂਦੇ ਹਨ ਜਾਂ ਨਹੀਂ। ਉਮੀਦ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਅਤੇ ਪੰਚਾਇਤ ਚੋਣਾਂ ਵਿਚ ਲੋਕ ਜਾਗਰੂਕਤਾ ਤੋਂ ਕੰਮ ਲੈਂਦੇ ਹੋਏ ਆਪਣੇ ਸੱਚੇ ਨੁਮਾਇੰਦਿਆਂ ਦੀ ਚੋਣ ਕਰਨਗੇ। ਲੋਕਾਂ ਨੂੰ ਸ਼ਿਕਾਇਤਾਂ ਕਰਨ ਦੀ ਥਾਂ ਆਪਣੇ ਸਹੀ ਨੁਮਾਇੰਦੇ ਚੁਣ ਕੇ ਅੱਗੇ ਲਿਆਉਣੇ ਚਾਹੀਦੇ ਹਨ।

-ਕੌਰ ਸਿੰਘ ਸਿੱਧੂ
ਕੈਨੇਡਾ
rivereastpharmacy@hotmail.com

ਨਾਂਹ-ਪੱਖੀ ਪਹੁੰਚ ਕਿਉਂ?
ਮੈਂ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਅੰਮ੍ਰਿਤਸਰ ਹਵਾਈ ਅੱਡੇ ਵੱਲ ਉਚੇਚਾ ਧਿਆਨ ਦੇਣ, ਜੋ ਪਿਛਲੇ ਕਈ ਸਾਲਾਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਥੋਂ ਉਡਾਣਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਦੱਖਣ ਦੇ ਹਵਾਈ ਅੱਡਿਆਂ ਤੋਂ ਅਰਬ ਦੇਸ਼ਾਂ ਨੂੰ ਬਹੁਤ ਸਾਰੀਆਂ ਉਡਾਣਾਂ ਜਾਂਦੀਆਂ ਹਨ। ਪਰ ਅੰਮ੍ਰਿਤਸਰ ਜਾਂ ਚੰਡੀਗੜ੍ਹ ਦੇ ਹਵਾਈ ਅੱਡਿਆਂ ਤੋਂ ਅਰਬ ਖੇਤਰ ਦੀਆਂ ਉਡਾਣਾਂ ਸਬੰਧੀ ਲਗਾਤਾਰ ਨਾਂਹ-ਪੱਖੀ ਪਹੁੰਚ ਅਪਣਾਈ ਜਾ ਰਹੀ ਹੈ। ਇਥੋਂ ਨਵੀਆਂ ਉਡਾਣਾਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ।

-ਜੀ. ਐਸ. ਮਣਕੂ
ਸੰਯੁਕਤ ਅਰਬ ਅਮੀਰਾਤ
sgur@ymail.com

ਸ਼੍ਰੋਮਣੀ ਕਮੇਟੀ ਨੂੰ ਅਪੀਲ
ਮੈਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਜਾਵੇ। ਇਸ ਦੇ ਨਾਲ ਹੀ ਭਦੌੜ ਸਾਹਿਬ ਵਿਚ ਮਿੰਨੀ ਹਸਪਤਾਲ ਖੋਲ੍ਹਿਆ ਜਾਵੇ। ਅਨੰਦਪੁਰ ਸਾਹਿਬ ਹੁਣ ਜ਼ਿਲ੍ਹਾ ਬਣ ਚੁੱਕਾ ਹੈ ਅਤੇ ਪੰਜਾਬ ਦਾ ਇਤਿਹਾਸਕ ਸ਼ਹਿਰ ਹੈ। ਇਸੇ ਤਰ੍ਹਾਂ ਨੰਗਲ ਡੈਮ ਨੇੜੇ ਪੈਂਦੇ ਭਦੌੜ ਸਾਹਿਬ ਦੇ ਇਲਾਕੇ ਵਿਚ ਸਿਹਤ ਸਹੂਲਤਾਂ ਦੀ ਘਾਟ ਹੈ।

-ਨਰੇਸ਼ ਕੁਮਾਰ ਗੌਤਮ
ਸਕਾਟਲੈਂਡ (ਬਰਤਾਨੀਆ)
nareshkumargautam@ymail.com

ਪੱਕਾ ਹੋਣਾ ਮੁਸ਼ਕਿਲ
ਆਸਟਰੇਲੀਆ ਵਿਚ ਪੱਕਾ ਹੋਣਾ ਬਹੁਤ ਮੁਸ਼ਕਿਲ ਹੈ। ਆਸਟਰੇਲੀਆਈ ਸਰਕਾਰ ਆਪਣੇ ਕਾਨੂੰਨ ਸਖ਼ਤ ਕਰ ਰਹੀ ਹੈ। ਹੁਣ ਪੱਕੇ ਹੋਣ ਲਈ ਉਚੇਰੀ ਯੋਗਤਾ ਅਤੇ ਕੰਮ ਦਾ ਚੰਗਾ ਤਜਰਬਾ ਚਾਹੀਦਾ ਹੈ। ਸਾਡੇ ਲੋਕ ਪਹਿਲਾਂ ਪੱਕੇ ਹੋਣ ਲਈ ਬਹੁਤ ਨਾਜਾਇਜ਼ ਤਰੀਕੇ ਵਰਤਦੇ ਰਹੇ ਹਨ। ਇਸੇ ਲਈ ਸਰਕਾਰ ਹੁਣ ਸਖ਼ਤ ਕਾਨੂੰਨ ਬਣਾ ਰਹੀ ਹੈ। ਸਰਕਾਰ ਹੁਣ ਸਿਰਫ ਉਚੇਰੀ ਯੋਗਤਾ ਵਾਲੇ ਲੋਕਾਂ ਨੂੰ ਹੀ ਤਰਜੀਹ ਦਿੰਦੀ ਹੈ। ਜੇ ਤੁਸੀਂ ਚੰਗੀ ਪੜ੍ਹਾਈ ਕੀਤੀ ਹੈ ਅਤੇ ਤੁਹਾਡੀ ਅੰਗਰੇਜ਼ੀ ਵਧੀਆ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪਰ ਕਦੇ ਵੀ ਪੱਕੇ ਹੋਣ ਲਈ ਗ਼ਲਤ ਤਰੀਕਾ ਨਾ ਅਪਣਾਇਓ, ਕਿਉਂਕਿ ਇਸ ਨਾਲ ਬਾਕੀਆਂ ਲਈ ਵੀ ਮੁਸ਼ਕਿਲ ਖੜ੍ਹੀ ਹੁੰਦੀ ਹੈ।

-ਪਰਮਿੰਦਰ ਸਿੰਘ ਸਿੱਧੂ
ਮੈਲਬੌਰਨ (ਆਸਟਰੇਲੀਆ)
parminder57980@gmail.com

22-5-2013

 ਸਪੇਨ ਨਾ ਆਓ

ਮੈਂ 'ਅਜੀਤ' ਦਾ ਧੰਨਵਾਦੀ ਹਾਂ ਕਿ ਇਹ ਭਾਰਤ ਅਤੇ ਪੰਜਾਬ ਦੀਆਂ ਖ਼ਬਰਾਂ ਤੋਂ ਸਾਨੂੰ ਜਾਣੂ ਕਰਵਾਉਂਦਾ ਹੈ। ਮੈਂ ਸਾਰੇ ਪੰਜਾਬੀ ਵੀਰਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਉਹ ਸਪੇਨ ਨਾ ਆਉਣ ਕਿਉਂਕਿ ਇਥੇ ਕੋਈ ਕੰਮ ਨਹੀਂ ਹੈ। ਸੋ, ਇਥੇ ਆਉਣ ਲਈ ਆਪਣੀਆਂ ਜ਼ਮੀਨਾਂ ਨਾ ਵੇਚੋ ਅਤੇ ਪੈਸੇ ਬਰਬਾਦ ਨਾ ਕਰੋ। ਧੰਨਵਾਦ

-ਪੁਸ਼ਪਿੰਦਰ ਪਾਲ ਗੌਤਮ
ਸਪੇਨ
pushpinderpalg@hotmail.com

ਟ੍ਰੈਕਟਰ ਟੋਚਨ ਮੁਕਾਬਲੇ

ਮੈਨੂੰ ਇੰਟਰਨੈੱਟ ਰਾਹੀਂ ਪਤਾ ਲੱਗਾ ਕਿ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿਚ ਟ੍ਰੈਕਟਰ ਟੋਚਨ ਮੁਕਾਬਲਿਆਂ ਦਾ ਖ਼ਤਰਨਾਕ ਰੁਝਾਨ ਚੱਲ ਰਿਹਾ ਹੈ। ਇਹ ਖੇਡ ਮੇਲਿਆਂ ਵਿਚ ਬੜਾ ਪ੍ਰਚਲਿਤ ਮੁਕਾਬਲਾ ਹੈ ਪਰ ਇਹ ਬੇਹੱਦ ਖ਼ਤਰਨਾਕ ਹੈ। ਸੈਂਕੜੇ ਲੋਕ ਮੁਕਾਬਲੇ ਵਾਲੇ ਟ੍ਰੈਕਟਰਾਂ ਦੁਆਲੇ ਜੁੜੇ ਹੁੰਦੇ ਹਨ। ਬਾਕੀ ਪੰਜਾਬੀਆਂ ਵਾਂਗ ਮੈਂ ਵੀ ਪੰਜਾਬ ਦੀ ਭਲਾਈ ਲੋਚਦਾ ਹਾਂ। ਮੇਰੀ ਖੇਡ ਮੇਲਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਹੈ ਕਿ ਅਜਿਹੇ ਮੁਕਾਬਲੇ ਨਾ ਕਰਵਾਏ ਜਾਣ ਕਿਉਂਕਿ ਇਨ੍ਹਾਂ ਕਾਰਨ ਬੜੇ ਭਾਰੀ ਹਾਦਸੇ ਹੋ ਸਕਦੇ ਹਨ। ਇਸ ਬਾਰੇ ਸਾਨੂੰ ਸਾਰਿਆਂ ਨੂੰ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਅਜਿਹੇ ਮੁਕਾਬਲੇ ਬੰਦ ਹੋਣੇ ਚਾਹੀਦੇ ਹਨ।

-ਅਮਨਦੀਪ ਸਿੰਘ
ਲਿਚੈਸਟਰ (ਯੂ. ਕੇ.)
amanhanjra@hotmail.co.uk

ਭਾਰਤੀ ਨਿਆਂ ਪ੍ਰਣਾਲੀ

ਭਾਰਤ ਦੀ ਨਿਆਂ ਪ੍ਰਣਾਲੀ ਲਈ ਬੜੀ ਸ਼ਰਮਨਾਕ ਗੱਲ ਹੈ ਕਿ ਸੰਜੇ ਦੱਤ ਨੂੰ ਉਹ ਹਥਿਆਰ ਰੱਖਣ ਬਦਲੇ ਸਜ਼ਾ ਭੁਗਤਣੀ ਪੈ ਰਹੀ ਹੈ, ਜੋ ਉਸ ਨੇ ਕਦੇ ਕਿਸੇ ਖਿਲਾਫ਼ ਨਹੀਂ ਵਰਤਿਆ। ਦੂਜੇ ਪਾਸੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਲੋਕ ਆਜ਼ਾਦ ਘੁੰਮ ਰਹੇ ਹਨ, ਜੋ 1984 ਵਿਚ ਹੋਏ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਹਨ।

-ਸਤਵਿੰਦਰ ਸਿੰਘ
ਕੈਨੇਡਾ
satkhunkhun@hotmail.com

ਪੰਜਾਬੀ ਫ਼ਿਲਮਾਂ

ਪੰਜਾਬੀ ਫ਼ਿਲਮਾਂ ਵੀ ਬਾਲੀਵੁੱਡ ਦੀ ਤਰਜ਼ 'ਤੇ ਛੇਤੀ-ਛੇਤੀ ਪੈਸੇ ਕਮਾਉਣ ਵੱਲ ਤੁਰ ਪਈਆਂ ਹਨ। ਡਾਇਰੈਕਟਰ ਮਨਮੋਹਣ ਸਿੰਘ ਦੇ ਉੱਦਮ ਨਾਲ ਕੁਝ ਸਾਲ ਪਹਿਲਾਂ ਚੰਗੇ ਮਿਆਰ ਵਾਲੀਆਂ ਪੰਜਾਬੀਆਂ ਫ਼ਿਲਮਾਂ ਬਣਨੀਆਂ ਸ਼ੁਰੂ ਹੋਈਆਂ ਸਨ, ਜੋ ਕਿ ਕਾਫੀ ਚੰਗੀਆਂ ਸਨ ਪਰ ਹੁਣ ਤਾਂ ਪੰਜਾਬੀ ਫ਼ਿਲਮਾਂ ਦੇ ਪ੍ਰੋਡਿਊਸਰਾਂ ਦੀ ਭਰਮਾਰ ਨਜ਼ਰ ਆਉਣ ਲੱਗੀ ਹੈ, ਜਿਸ ਕਾਰਨ ਫ਼ਿਲਮਾਂ ਦਾ ਮਿਆਰ ਵੀ ਉਹ ਨਹੀਂ ਰਿਹਾ, ਨਾ ਹੀ ਚੰਗੀ ਕਹਾਣੀ ਹੁੰਦੀ ਹੈ। ਬਹੁਤੀਆਂ ਅਜਿਹੀਆਂ ਫ਼ਿਲਮਾਂ ਵਿਚ ਬੱਸ ਗਾਲਾਂ ਹੀ ਨਜ਼ਰ ਆਉਂਦੀਆਂ ਹਨ। ਜਿਸ ਪੰਜਾਬੀ ਵਿਰਸੇ ਦੀਆਂ ਅਸੀਂ ਗੱਲਾਂ ਕਰਦੇ ਹਾਂ, ਇਹ ਫ਼ਿਲਮਾਂ ਉਸ ਤੋਂ ਕੋਹਾਂ ਦੂਰ ਜਾਪਦੀਆਂ ਹਨ। ਕੁਝ ਫ਼ਿਲਮਾਂ 'ਚ ਬਿਲਕੁਲ ਬਾਲੀਵੁੱਡ ਦੀ ਤਰਜ਼ 'ਤੇ ਨੰਗੇਜ਼ ਅਤੇ ਅਸ਼ਲੀਲਤਾ ਪਰੋਸੀ ਜਾ ਰਹੀ ਹੈ। ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ।

-ਪਰਮਪੌਲ ਸਿੰਘ
ਯੂ. ਕੇ.
paligandhi@gmail.com

13-4-2013

 ਆਬਾਦੀ ਦੀ ਸਮੱਸਿਆ
ਪਿਛਲੇ ਦਿਨੀਂ 'ਅਜੀਤ' ਵਿਚ ਡਾ: ਮਨਜੀਤ ਸਿੰਘ ਕੰਗ ਵੱਲੋਂ ਵਧਦੀ ਆਬਾਦੀ ਬਾਰੇ ਲਿਖਿਆ ਲੇਖ, ਪੜ੍ਹਿਆ। ਇਹ ਬੇਹੱਦ ਸੂਚਨਾ ਭਰਪੂਰ ਸਮੱਗਰੀ ਸੀ। ਭਾਰਤੀ ਸਿਆਸਤਦਾਨਾਂ, ਸੰਘੀ ਸਰਕਾਰ ਅਤੇ ਸੂਬਾਈ ਸਰਕਾਰਾਂ ਨੂੰ ਇਸ ਮਸਲੇ ਸਬੰਧੀ ਢੁਕਵੇਂ ਕਦਮ ਉਠਾਉਣੇ ਚਾਹੀਦੇ ਹਨ। ਮੈਨੂੰ ਆਸ ਹੈ ਕਿ ਭਾਰਤ ਦੇ ਜਾਗਰੂਕ ਲੋਕ ਸਿਆਸੀ ਪਾਰਟੀਆਂ 'ਤੇ ਇਹ ਮਸਲਾ ਆਪਣੇ ਸਿਆਸੀ ਏਜੰਡੇ ਵਿਚ ਸ਼ਾਮਿਲ ਕਰਨ ਲਈ ਦਬਾਅ ਬਣਾਉਣਗੇ। ਯੋਜਨਾਬੰਦੀ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਵਿਆਪਕ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਵੇ। ਔਰਤ ਸੁਰੱਖਿਆ ਸਬੰਧੀ ਬਣਨ ਵਾਲੇ ਕਾਨੂੰਨ ਬਾਰੇ ਲਿਖਿਆ ਸੰਪਾਦਕੀ ਲੇਖ ਵੀ ਸ਼ਲਾਘਾਯੋਗ ਸੀ।

-ਕੌਰ ਸਿੰਘ ਸਿੱਧੂ
ਵਿਨੀਪੈਗ, ਮੈਨੀਟੋਬਾ (ਕੈਨੇਡਾ)
rivereastpharmacy@hotmail.com

ਜਾਗਰੂਕਤਾ ਦੀ ਲੋੜ

ਪਿਛਲੇ ਦਿਨੀਂ ਉਸ ਖ਼ਬਰ ਬਾਰੇ ਟਿੱਪਣੀ ਪੜ੍ਹੀ, ਜਿਸ ਵਿਚ ਇਕ ਔਰਤ ਨੇ ਆਪਣੀਆਂ ਤਿੰਨ ਧੀਆਂ ਸਮੇਤ ਇਸ ਕਰਕੇ ਨਹਿਰ ਵਿਚ ਛਾਲ ਮਾਰ ਦਿੱਤੀ ਸੀ ਕਿਉਂਕਿ ਉਹ ਮੁੰਡੇ ਨੂੰ ਜਨਮ ਨਹੀਂ ਸੀ ਦੇ ਸਕੀ। ਇਸ ਖ਼ਬਰ ਬਾਰੇ ਟਿੱਪਣੀ ਕਰਦਿਆਂ ਲਿਖਿਆ ਗਿਆ ਸੀ ਕਿ ਸਾਨੂੰ ਔਰਤਾਂ ਸਬੰਧੀ ਆਪਣੀ ਸੋਚ ਬਦਲਣ ਦੀ ਲੋੜ ਹੈ। ਪਰ ਮੈਂ ਸਮਝਦਾ ਹਾਂ ਕਿ ਇਸ ਦੇ ਨਾਲ-ਨਾਲ ਸਮਾਜ ਵਿਚ ਇਸ ਗੱਲ ਦੀ ਵੀ ਜਾਗਰੂਕਤਾ ਲਿਆਉਣ ਦੀ ਲੋੜ ਹੈ ਕਿ ਮੁੰਡਾ ਹੋਵੇਗਾ ਜਾਂ ਕੁੜੀ, ਇਹ ਔਰਤ 'ਤੇ ਨਿਰਭਰ ਨਹੀਂ ਕਰਦਾ, ਸਗੋਂ ਮਰਦ 'ਤੇ ਨਿਰਭਰ ਕਰਦਾ ਹੈ। ਫਿਰ ਇਸ ਗੱਲ ਲਈ ਔਰਤ ਨੂੰ ਕਿਉਂ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਔਰਤ ਵਿਚ ਇਕੋ ਤਰ੍ਹਾਂ ਦੇ ਕ੍ਰੋਮੋਸੋਮ ਹੁੰਦੇ ਹਨ ਜਦ ਕਿ ਮਰਦ ਵਿਚ ਦੋ ਤਰ੍ਹਾਂ ਦੇ ਅਤੇ ਮੁੰਡੇ ਜਾਂ ਕੁੜੀ ਦੇ ਜਨਮ ਲਈ ਪਿਤਾ ਦੇ ਕ੍ਰੋਮੋਸੋਮ ਹੀ ਜ਼ਿੰਮੇਵਾਰ ਹੁੰਦੇ ਹਨ। ਸਰਕਾਰ ਨੂੰ ਇਸ ਗੱਲ ਸਬੰਧੀ ਵੱਡੇ ਪੱਧਰ 'ਤੇ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਬਾਰੇ ਪਤਾ ਲੱਗ ਸਕੇ ਅਤੇ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ। ਅਜਿਹੇ ਪ੍ਰਚਾਰ ਲਈ ਵੱਡੇ ਪੱਧਰ 'ਤੇ ਬੈਨਰ ਲਗਵਾਏ ਜਾ ਸਕਦੇ ਹਨ, ਟੈਲੀਵਿਜ਼ਨ, ਅਖ਼ਬਾਰਾਂ ਅਤੇ ਹੋਰ ਮੀਡੀਆ ਸਾਧਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

-ਪਰਮਪੌਲ ਸਿੰਘ
ਬਰਤਾਨੀਆ
paligandhi@gmail.com

ਸਮਾਜ ਦਾ ਹਾਲ

ਦਿੱਲੀ ਵਾਲੀ ਘਿਨਾਉਣੀ ਘਟਨਾ ਤੋਂ ਬਾਅਦ ਜਬਰ-ਜਨਾਹ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸਾਡੇ ਸਮਾਜ ਲਈ ਇਹ ਬੇਹੱਦ ਸ਼ਰਮਿੰਦਗੀ ਵਾਲੀ ਗੱਲ ਹੈ। ਇਸ ਤੋਂ ਇਲਾਵਾ ਛੇੜਛਾੜ, ਪ੍ਰੇਮੀ ਨਾਲ ਰਲ ਕੇ ਪਤੀ ਦੀ ਹੱਤਿਆ, ਪੁਲਿਸ ਵੱਲੋਂ ਲੜਕੀ ਦੀ ਕੁੱਟਮਾਰ ਆਦਿ ਵਰਗੀਆਂ ਅਨੇਕਾਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਸਮਝ ਨਹੀਂ ਆਉਂਦੀ ਸਾਡੇ ਸਮਾਜ ਨੂੰ ਕੀ ਹੋ ਗਿਆ ਹੈ। ਕਦੋਂ ਨਿਕਲੇਗਾ ਨਸ਼ਿਆਂ ਅਤੇ ਬਦਸਲੂਕੀਆਂ 'ਚੋਂ ਸਾਡਾ ਪੰਜਾਬ?

-ਗੁਰਪ੍ਰੀਤ ਸਿੰਘ
ਨੇੜੇ ਕ੍ਰਿਕਟ ਸਟੇਡੀਅਮ, ਸ਼ਾਰਜਾਹ (ਸੰਯੁਕਤ ਅਰਬ ਅਮੀਰਾਤ)
bohemia631@gmail.com

ਬੇਨਤੀ

ਮੇਰੀ ਬੇਨਤੀ ਹੈ ਕਿ ਯੂਰਪ ਵਿਚ ਜਦੋਂ ਵੀ ਕੋਈ ਪੰਜਾਬੀ ਬੇਘਰਾ ਮਿਲੇ ਤਾਂ ਸਾਰੇ ਪ੍ਰਵਾਸੀ ਪੰਜਾਬੀ ਵੀਰਾਂ ਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ। ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ। ਪਰਮਾਤਮਾ ਸਭ ਦਾ ਭਲਾ ਕਰੇ।

-ਜਗਦੇਵ ਗੁਰਦੀਪ
ਸਵਿਟਜ਼ਰਲੈਂਡ
verru78@yahoo.com

ਪਰਵਾਸੀ ਸਮਸਿਆਵਾਂ 15-3-2013

 ਪੰਜਾਬੀ ਵਿਦਿਆਰਥੀਆਂ ਦਾ ਸ਼ੋਸ਼ਣ
ਹਰੇਕ ਵਿਦਿਆਰਥੀ ਆਸਟਰੇਲੀਆ ਵਿਚ ਸਥਾਈ ਵਸੇਬਾ ਚਾਹੁੰਦਾ ਹੈ। ਪਰ ਇਥੇ ਜਿਹੜੇ ਭਾਰਤੀ ਜਾਂ ਪੰਜਾਬੀ ਲੋਕ ਪੱਕੇ ਤੌਰ 'ਤੇ ਰਹਿੰਦੇ ਹਨ ਉਨ੍ਹਾਂ ਵਿਚੋਂ ਕਈ ਸਪਾਂਸਰਸ਼ਿਪ ਲਈ 45000-50000 ਡਾਲਰ ਮੰਗਦੇ ਹਨ। ਭਾਵੇਂ ਅਸੀਂ ਸਾਰਾ ਕੰਮ ਚੰਗੀ ਤਰ੍ਹਾਂ ਜਾਣਦੇ ਵੀ ਹੁੰਦੇ ਹਾਂ ਪਰ ਉਹ ਆਪਣਾ ਲਾਲਚ ਨਹੀਂ ਤਿਆਗਦੇ। ਜੇ ਤੁਹਾਨੂੰ ਕੋਈ ਪੰਜਾਬੀ ਜਾਂ ਭਾਰਤੀ ਸਪਾਂਸਰ ਕਰ ਰਿਹਾ ਹੈ ਤਾਂ ਉਸ 'ਤੇ ਸੋਚ-ਸਮਝ ਕੇ ਹੀ ਯਕੀਨ ਕਰੋ। ਹਾਲਾਂ ਕਿ ਸਾਰੇ ਇਕੋ ਜਿਹੇ ਨਹੀਂ ਹੁੰਦੇ। ਇਥੇ ਸਥਾਈ ਵਸੇਬੇ ਦੀ ਕੋਈ ਗਾਰੰਟੀ ਵੀ ਨਹੀਂ ਹੈ। ਉਹ ਕੋਈ ਕਾਗਜ਼ੀ ਸਬੂਤ ਵੀ ਨਹੀਂ ਦਿੰਦੇ।

-ਬਲਜਿੰਦਰ ਸਿੰਘ
ਸਿਡਨੀ, ਆਸਟਰੇਲੀਆ
singhbaljinder2000@yahoo.com

ਉਡਾਣਾਂ ਦੀ ਮੰਗ
ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਵੱਲੋਂ ਅੰਤਰਰਾਸ਼ਟਰੀ ਉਡਾਣਾਂ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਕਿਉਂ ਨਹੀਂ ਚਲਾਈਆਂ ਜਾਂਦੀਆਂ? ਇਸ ਨਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਾਸੀਆਂ ਨੂੰ ਵੱਡਾ ਫਾਇਦਾ ਹੋਵੇਗਾ। ਕੇਂਦਰ ਸਰਕਾਰ ਨੂੰ ਇਸ ਮਾਮਲੇ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ।

-ਨਰੇਸ਼ ਕੁਮਾਰ ਗੌਤਮ
ਬਰਤਾਨੀਆ
nareshkumargautam@ymail.com

ਦੋ ਅਹਿਮ ਮੁੱਦੇ
ਮੈਂ ਨੈੱਟ 'ਤੇ ਤੁਹਾਡੀ ਅਖ਼ਬਾਰ ਰੋਜ਼ਾਨਾ ਪੜ੍ਹਦਾ ਹਾਂ। ਮੈਂ ਅਕਸਰ ਵੇਖਣ ਵਿਚ ਆਉਂਦੇ ਦੋ ਮੁੱਦਿਆਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਪਹਿਲਾ ਇਹ ਕਿ ਕੋਈ ਵੀ ਸਿਹਤ ਕੈਂਪ ਜਾਂ ਅੱਖਾਂ ਦਾ ਕੈਂਪ ਲਗਾਉਣ ਸਬੰਧੀ ਪ੍ਰਬੰਧਕਾਂ ਵੱਲੋਂ ਜਦੋਂ ਅਖ਼ਬਾਰ ਵਿਚ ਸੂਚਨਾ ਦਿੱਤੀ ਜਾਂਦੀ ਹੈ ਤਾਂ ਕੈਂਪ ਦੇ ਲੱਗਣ ਵਾਲੀ ਥਾਂ, ਮਿਤੀ ਅਤੇ ਉਥੇ ਮੁਹੱਈਆ ਹੋਣ ਵਾਲੀਆਂ ਸਹੂਲਤਾਂ ਦੇ ਵੇਰਵੇ ਮੋਟੇ-ਮੋਟੇ ਅੱਖਰਾਂ ਵਿਚ ਦੇਣ ਦੀ ਥਾਂ 'ਤੇ ਪ੍ਰਬੰਧਕਾਂ ਦੀਆਂ ਆਪਣੀਆਂ ਫੋਟੋਆਂ ਹੀ ਜ਼ਿਆਦਾ ਕਰਕੇ ਛਪਵਾਈਆਂ ਜਾਂਦੀਆਂ ਹਨ। ਇਸ ਤੋਂ ਜਾਪਦਾ ਹੈ ਕਿ ਕੈਂਪ ਲਾਉਣ ਪਿੱਛੇ ਅਸਲ ਮਕਸਦ ਸਮਾਜ ਸੇਵਾ ਦਾ ਨਹੀਂ ਹੁੰਦਾ, ਸਗੋਂ ਮਸ਼ਹੂਰੀ ਹਾਸਲ ਕਰਨ ਦਾ ਹੁੰਦਾ ਹੈ। ਦੂਜੀ ਗੱਲ ਇਹ ਹੈ ਕਿ ਅਸੀਂ ਅਕਸਰ ਖ਼ਬਰਾਂ ਪੜ੍ਹਦੇ ਹਾਂ ਕਿ ਫਲਾਣੀ ਜਗ੍ਹਾ ਤੋਂ ਏਨੀ ਮਾਤਰਾ ਵਿਚ ਨਸ਼ੀਲੇ ਪਦਾਰਥ ਫੜੇ ਗਏ ਅਤੇ ਪੁਲਿਸ ਟੀਮਾਂ ਦੀ ਫੜੇ ਗਏ ਨਸ਼ੀਲੇ ਪਦਾਰਥਾਂ ਨਾਲ ਫੋਟੋ ਵੀ ਛਪੀ ਨਜ਼ਰ ਆਉਂਦੀ ਹੈ ਪਰ ਕਦੇ ਵੀ ਪੁਲਿਸ ਵੱਲੋਂ ਇਹ ਵੇਰਵੇ ਨਹੀਂ ਦਿੱਤੇ ਜਾਂਦੇ ਕਿ ਅਜਿਹੇ ਪਦਾਰਥਾਂ ਨੂੰ ਕਿਸੇ ਪੁਲਿਸ ਟੀਮ ਨੇ ਕਿਸੇ ਜਗ੍ਹਾ 'ਤੇ ਨਸ਼ਟ ਕੀਤਾ ਹੋਵੇ। ਲੋਕਾਂ ਨੂੰ ਇਸ ਸਭ ਕੁਝ ਬਾਰੇ ਵੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।

-ਜਸਪਾਲ ਸਿੰਘ ਲਾਲੀ
1144, ਕੈਨਸਿੰਗਟਨ ਲੇਨ, ਸੀ. ਏ. (ਯੂ. ਐਸ. ਏ.)
lallyjaspal@yahoo.com

ਕੇਂਦਰ ਨੂੰ ਅਪੀਲ
ਅਸੀਂ ਸਾਰੇ ਜਾਣਦੇ ਹਾਂ ਕਿ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਟੋਰਾਂਟੋ-ਅੰਮ੍ਰਿਤਸਰ ਉਡਾਣ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਹਜ਼ਾਰਾਂ ਪੰਜਾਬੀਆਂ ਨੂੰ ਬੜੀ ਪ੍ਰੇਸ਼ਾਨੀ ਹੋਈ ਹੈ। ਮੇਰੀ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਏਅਰ ਇੰਡੀਆ ਦੀ ਟੋਰਾਂਟੋ ਤੋਂ ਅੰਮ੍ਰਿਤਸਰ ਦੀ ਸਿੱਧੀ ਉਡਾਣ ਮੁੜ ਬਹਾਲ ਕੀਤੀ ਜਾਵੇ।

-ਹੈਰੀ
ਟੋਰਾਂਟੋ (ਕੈਨੇਡਾ)
harry22@hotmail.com

8-3-2013 ਪਰਵਾਸੀ ਸਮੱਸਿਆਵਾਂ

 ਦੋ ਅਹਿਮ ਮੁੱਦੇ
ਸਤਿਕਾਰਯੋਗ ਸੰਪਾਦਕ ਸਾਹਿਬ, ਮੈਂ ਦੋ ਮੁੱਦੇ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ। ਪਹਿਲਾ ਇਹ ਕਿ ਮੇਰਾ ਮੰਨਣਾ ਹੈ ਕਿ ਬਲਾਤਕਾਰੀਆਂ ਖਿਲਾਫ ਜੱਜ ਬੜੇ ਤੇਜ਼ ਅਤੇ ਸਖ਼ਤ ਪਰ ਸਹੀ ਫੈਸਲੇ ਲੈ ਰਹੇ ਹਨ। ਇਸ ਨਾਲ ਹੋਰ ਜੱਜਾਂ ਨੂੰ ਵੀ ਸਰਗਰਮੀ ਨਾਲ ਫੈਸਲੇ ਲੈਣ ਦੀ ਪ੍ਰੇਰਨਾ ਮਿਲੇਗੀ। ਦੂਜੀ ਗੱਲ ਇਹ ਕਿ 17 ਭਾਰਤੀ ਖਾਸ ਕਰ ਪੰਜਾਬੀ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਤੋਂ ਬਚਾਅ ਕੇ ਦੁਬਈ ਤੋਂ ਵਾਪਸ ਭਾਰਤ ਲਿਆਉਣ ਵਾਲੇ ਐਸ. ਪੀ. ਸਿੰਘ ਉਬਰਾਏ ਦਾ ਪੰਜਾਬ ਸਰਕਾਰ ਅਤੇ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਂਜ ਚਾਹੀਦਾ ਤਾਂ ਇਹ ਸੀ ਕਿ ਭਾਰਤ ਸਰਕਾਰ ਸ: ਉਬਰਾਏ ਨੂੰ ਸਨਮਾਨ ਦਿੰਦੀ। ਮੋਗਾ ਜ਼ਿਮਨੀ ਚੋਣ ਬਾਰੇ ਤੁਹਾਡੇ ਵੱਲੋਂ ਲਿਖਿਆ ਐਡੀਟੋਰੀਅਲ ਬੇਹੱਦ ਪਸੰਦ ਆਇਆ।

ਕੌਰ ਸਿੰਘ ਸਿੱਧੂ
ਵਿਨੀਪੈਗ, ਮੈਨੀਟੋਬਾ, ਕੈਨੇਡਾ
Email : rivereastpharmacy@hotmail.com

ਮੰਦਾ ਹਾਲ
ਯੂਰਪ ਵਿਚ ਕੰਮ ਦਾ ਮੰਦਾ ਹਾਲ ਹੈ। ਲੋਕੀਂ ਸੜਕਾਂ, ਸਟੇਸ਼ਨਾਂ 'ਤੇ ਪੈਂਦੇ ਹਨ ਜੀ। ਸਵਿਟਜ਼ਰਲੈਂਡ ਵਿਚ ਵੀ ਇਹੀ ਹਾਲ ਹੈ। ਸਰਕਾਰ ਕੋਈ ਮਦਦ ਨਹੀਂ ਕਰਦੀ।

ਗੁਰਦੀਪ ਸਿੰਘ
ਜਗਦੇਵ ਸਿੰਘ
ਸਵਿਟਜ਼ਰਲੈਂਡ
Email : verru78@yahoo.com

ਧੋਖੇ ਤੋਂ ਬਚੋ
ਸਾਨੂੰ ਸਾਰਿਆਂ ਨੂੰ ਧੋਖੇ ਨਾਲ ਲਿਥੂਆਨੀਆ ਭੇਜ ਦਿੱਤਾ ਹੈ। ਸਾਡੀ ਫੀਸ 2600 ਯੂਰੋ ਹੈ ਪਰ ਸਾਡੇ ਕੋਲੋਂ 6000 ਯੂਰੋ ਲਈ ਹੈ। ਸਾਨੂੰ ਇਥੇ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਕੋਈ ਹੋਰ ਸਾਡੇ ਵਾਂਗ ਨਾ ਫਸੇ। ਸੋ, ਅਜਿਹੇ ਧੋਖੇਬਾਜ਼ਾਂ ਤੋਂ ਬਚੋ।

ਸਰਬਜੀਤ, ਗੁਰਸਾਹਿਬ,
ਗੁਰਪ੍ਰੀਤ, ਹਰਸ਼ਦੀਪ
62522 ਸਟਰੀਟ ਅਲਾਈਟਾਉਸ,
ਲਿਥੂਆਨੀਆ
Email : sahib.waraich@yahoo.com

4-3-2013 ਪਰਵਾਸੀ ਸਮੱਸਿਆਵਾਂ

ਵਧੀਆ ਦੇਸ਼
ਆਸਟ੍ਰੇਲੀਆ ਵਰਗਾ ਕੋਈ ਦੇਸ਼ ਨਹੀਂ। ਇਥੇ ਲੋਕ ਕੈਨੇਡਾ, ਇੰਗਲੈਂਡ ਵਰਗੇ ਦੇਸ਼ਾਂ ਤੋਂ ਵੀ ਆਉਂਦੇ ਹਨ, ਪਰ ਆਪਣੇ ਪੰਜਾਬੀ ਲੋਕ ਇਕ-ਦੂਜੇ ਨੂੰ ਖਰਾਬ ਕਰਦੇ ਹਨ ਤੇ ਫਿਰ ਆਖਦੇ ਹਨ ਕਿ ਆਸਟ੍ਰੇਲੀਆ ਵਧੀਆ ਦੇਸ਼ ਨਹੀਂ।

ਹਨੀ ਧਾਮੀ
ਮੈਲਬੌਰਨ, ਆਸਟ੍ਰੇਲੀਆ
Email : h.dhami@ymail.com

 

 

 

ਸਾਈਪ੍ਰਸ ਦੀ ਸਥਿਤੀ
ਮੈਂ 5 ਸਾਲ ਤੋਂ ਸਾਈਪ੍ਰਸ ਵਿਚ ਰਹਿ ਰਿਹਾ ਹਾਂ। ਮੈਂ ਨਵੇਂ ਆਉਣ ਵਾਲੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਥੇ ਨਾ ਆਉਣ, ਇਥੇ ਕੋਈ ਕੰਮ ਨਹੀਂ, ਸਖਤਾਈ ਬਹੁਤ ਹੈ, ਕਾਲਜ ਦੀ ਫੀਸ ਵੀ ਬਹੁਤ ਹੈ। ਸੋ, ਆਪਣੇ ਪੈਸੇ ਬਰਬਾਦ ਨਾ ਕਰੋ। ਇਥੇ ਪੱਕੇ ਹੋਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ।

ਗੁਰਪ੍ਰੀਤ ਸਿੰਘ
ਸਾਈਪ੍ਰਸ
Email : g.dhaliwal99@yahoo.com

1-3-2013

 ਸਫ਼ਰ ਦੌਰਾਨ ਪ੍ਰੇਸ਼ਾਨੀ
ਮੈਂ 20 ਫਰਵਰੀ, 2013 ਨੂੰ ਦੁਪਹਿਰ 12 ਵਜੇ ਜਲੰਧਰ ਤੋਂ ਨਵੀਂ ਦਿੱਲੀ ਹਵਾਈ ਅੱਡੇ ਲਈ ਇੰਡੋ-ਕੈਨੇਡੀਅਨ ਬੱਸ ਰਾਹੀਂ ਰਵਾਨਾ ਹੋਇਆ। ਬੱਸ ਸਾਮਾਨ ਨਾਲ ਭਰੀ ਹੋਈ ਸੀ ਕਾਫ਼ੀ ਸਾਰਾ ਸਾਮਾਨ ਬੱਸ ਦੇ ਅੰਦਰ ਸੀਟਾਂ ਵਿਚਕਾਰ ਰੱਖਿਆ ਹੋਇਆ ਸੀ। ਤਕਰੀਬਨ 20 ਸੂਟਕੇਸ ਬੱਸ ਦੇ ਅੰਦਰ ਰੱਖੇ ਹੋਏ ਸਨ। ਬੱਸ ਦੇ ਰੁਕਣ ਸਮੇਂ ਔਰਤਾਂ ਅਤੇ ਬੱਚਿਆਂ ਨੂੰ ਸਾਮਾਨ ਦੇ ਉੱਪਰੋਂ ਦੀ ਲੰਘ ਕੇ ਜਾਣ ਵਿਚ ਬਹੁਤ ਪ੍ਰੇਸ਼ਾਨੀ ਹੋਈ। ਸਾਰੇ ਮੁਸਾਫ਼ਿਰ ਕਹਿ ਰਹੇ ਸਨ ਕਿ ਉਹ ਫਿਰ ਇਸ ਬੱਸ ਵਿਚ ਕਦੇ ਸਫ਼ਰ ਨਹੀਂ ਕਰਨਗੇ। ਬੱਸਾਂ ਵਾਲਿਆਂ ਨੂੰ ਸਾਮਾਨ ਬੱਸਾਂ ਦੇ ਅੰਦਰ ਨਹੀਂ ਰੱਖਣਾ ਚਾਹੀਦਾ।

ਜਸਪਾਲ ਸਿੰਘ ਲਾਲੀ
1144 ਕੇਨਸਿੰਗਟਨ ਲੇਨ ਯੂ. ਐਸ. ਏ.
E.Mail-lallyjaspal@yahoo.com

ਟ੍ਰੈਫਿਕ ਕਾਨੂੰਨ
ਆਪਣੇ ਤੋਂ ਅਗਲੇ ਵਾਹਨ ਦੇ ਬਿਲਕੁੱਲ ਨੇੜੇ ਰੱਖ ਕੇ ਵਾਹਨ ਚਲਾਉਣ ਵਾਲੇ ਅਤੇ ਅਗਲੇ ਵਾਹਨਾਂ ਨੂੰ ਪਿੱਛਿਓਂ ਟੱਕਰ ਮਾਰਨ ਵਾਲੇ ਵਾਹਨ ਚਾਲਕਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂ ਟ੍ਰੈਫਿਕ ਕਾਨੂੰਨ ਮੁਤਾਬਿਕ ਦੋਵਾਂ ਚੱਲ ਰਹੇ ਵਾਹਨਾਂ ਵਿਚਕਾਰ 3 ਸੈਕਿੰਡ ਦੀ ਸਮਾਂ-ਵਿੱਥ ਹੋਣੀ ਚਾਹੀਦੀ ਹੈ। ਇਹ ਇਲਜ਼ਾਮ ਲਗਾਉਣਾ ਗ਼ਲਤ ਹੈ ਕਿ ਅਗਲੇ ਨੇ ਇਕਦਮ ਬਰੇਕਾਂ ਲਗਾ ਦਿੱਤੀਆਂ। ਸਾਨੂੰ ਫ਼ਾਸਲਾ ਰੱਖਣਾ ਚਾਹੀਦਾ ਹੈ।

ਰਮਨਦੀਪ ਸਿਡਨੀ
ਸਿਡਨੀ
ਆਸਟਰੇਲੀਆ
E.Mail-curaman2006@yahoo.com

25-2-2013

ਅਵਾਰਾ ਕੁੱਤਿਆਂ ਦੀ ਸਮੱਸਿਆ
ਮੈਂ 'ਅਜੀਤ' ਦਾ ਪੱਕਾ ਪਾਠਕ ਹਾਂ। ਮੈਨੂੰ ਇਸ 'ਤੇ ਮਾਣ ਹੈ ਕਿਉਂਕਿ ਮੈਨੂੰ ਇਸ ਤੋਂ ਦੁਨੀਆ ਭਰ ਦੀ ਜਾਣਕਾਰੀ ਮਿਲਦੀ ਹੈ। ਜਦੋਂ ਅਵਾਰਾ ਕੁੱਤਿਆਂ ਵੱਲੋਂ ਕਿਸੇ ਬੱਚੇ ਜਾਂ ਬਜ਼ੁਰਗ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਖਬਰ ਮਿਲਦੀ ਹੈ ਤਾਂ ਬਹੁਤ ਦੁੱਖ ਹੁੰਦਾ ਹੈ। 'ਹੱਡਾ ਰੋੜੀ' 'ਚੋਂ ਮਾਸ ਨਾ ਮਿਲਣ 'ਤੇ ਇਹ ਕੁੱਤੇ ਸ਼ੇਰਾਂ ਅਤੇ ਬਘਿਆੜਾਂ ਵਾਂਗ ਸ਼ਿਕਾਰ ਕਰਦੇ ਹਨ। ਹੱਡਾ ਰੋੜੀਆਂ ਲਈ ਪ੍ਰਬੰਧ ਹੀ ਅਜਿਹਾ ਹੋਣਾ ਚਾਹੀਦਾ ਹੈ ਕਿ ਅਵਾਰਾ ਕੁੱਤੇ ਉਥੇ ਪਹੁੰਚ ਹੀ ਨਾ ਸਕਣ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਮੂੰਹ ਨੂੰ ਲਹੂ ਨਾ ਲੱਗੇ ਤੇ ਉਹ ਮੀਟ ਖਾਣ ਦੇ ਆਦੀ ਨਾ ਹੋਣ। ਸਰਕਾਰ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਲੋੜੀਂਦੇ ਉਪਰਾਲੇ ਕਰੇ।

ਹਰਬੰਸ ਸਿੰਘ ਗਰੇਵਾਲ
ਸਰੀ ਬੀ. ਸੀ.
ਕੈਨਡਾ
Email : harb_2001@hotmail.com

20-2-2013

 ਗੱਲ ਰੇਲ ਟਿਕਟਾਂ ਦੀ

ਮੈਂ ਪਿਛਲੇ 1 ਹਫ਼ਤੇ ਤੋਂ ਦਿੱਲੀ ਤੋਂ ਲੁਧਿਆਣੇ ਤੱਕ ਦੀ ਰੇਲ ਟਿਕਟ ਬੁੱਕ ਕਰਨ ਦਾ ਯਤਨ ਕਰ ਰਿਹਾ ਹਾਂ। ਮੈਂ ਆਈ. ਆਰ. ਸੀ. ਟੀ. ਸੀ. ਨੂੰ ਈਮੇਲ ਵੀ ਭੇਜੀ ਪਰ ਉਨ੍ਹਾਂ ਨੇ ਮੇਰੀ ਕੋਈ ਮਦਦ ਨਹੀਂ ਕੀਤੀ। ਭਾਰਤੀ ਪਤੇ ਅਤੇ ਮੋਬਾਈਲ ਨੰਬਰ ਤੋਂ ਬਿਨਾਂ ਟਿਕਟ ਬੁੱਕ ਨਹੀਂ ਹੁੰਦੀ ਜੋ ਕਿ ਮੇਰੇ ਕੋਲ ਨਹੀਂ ਹੈ। ਜਦੋਂ ਮੈਂ ਆਪਣੇ ਖਾਤੇ ਵਿਚ ਲਾਗ ਕਰਨਾ ਚਾਹਿਆ ਤਾਂ 'ਐਰਰ' ਆਉਂਦੀ। ਮੈਂ ਪਾਸਵਰਡ ਦੁਬਾਰਾ ਸੈੱਟ ਕਰਨ ਲਈ ਕਿਹਾ ਤਾਂ ਉਨ੍ਹਾਂ ਪਾਸਵਰਡ ਹੀ ਬਦਲ ਦਿੱਤਾ ਜੋ ਕੰਮ ਹੀ ਨਹੀਂ ਕਰਦਾ। ਮੈਂ 2 ਟਿਕਟਾਂ ਹੀ ਬੁੱਕ ਕਰਾਉਣਾ ਚਾਹੁੰਦਾ ਹਾਂ ਪਰ ਭਾਰਤ ਵਿਚ ਅਜਿਹਾ ਹੋਣਾ ਵੀ ਅਸੰਭਵ ਜਾਪਦਾ ਹੈ।

ਗੁਰਪ੍ਰੀਤ
ਬਰੈਂਪਟਨ
ਕੈਨੇਡਾ
Email : ggpgill@yahoo.com

 

15-2-2013

 ਕਿਉਂ?
ਭਾਰਤ ਵਿਚ 'ਫਾਂਸੀ' ਸਿਰਫ ਘੱਟ ਗਿਣਤੀਆਂ ਲਈ ਹੀ ਕਿਉਂ ਹੈ? ਅੱਤਵਾਦੀਆਂ ਦੇ ਪੈਦਾ ਹੋਣ ਦੇ ਕਾਰਨਾਂ ਲਈ ਕੌਣ ਜ਼ਿੰਮੇਵਾਰ ਹੈ? ਬਾਬਰੀ ਮਸਜਿਦ ਢਾਹੁਣ ਵਾਲਿਆਂ ਅਤੇ 1984 ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਹੁਣ ਤੱਕ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ? ਕੀ ਭਾਰਤ ਦੇ ਸਿਆਸੀ ਪ੍ਰਬੰਧ ਦੇ ਨਾਲ-ਨਾਲ ਨਿਆਇਕ ਪ੍ਰਬੰਧ 'ਚ ਵੀ ਵਿਤਕਰਾ ਭਾਰੂ ਹੈ? ਮੈਂ ਕਿਸੇ ਤਰ੍ਹਾਂ ਦੀ ਹਿੰਸਾ ਦੇ ਹੱਕ ਵਿਚ ਨਹੀਂ ਪਰ ਕੁਝ ਸਹੀ ਸਵਾਲਾਂ ਦੇ ਸਹੀ ਜਵਾਬ ਮਿਲਣੇ ਜ਼ਰੂਰੀ ਹਨ।

ਸਤਵਿੰਦਰ ਸਿੰਘ
ਕੈਨੇਡਾ

Email : satkhunkhun@hotmail.com

ਆਸਟ੍ਰੇਲੀਆ ਤੇ ਅੰਗਰੇਜ਼ੀ
ਮੈਂ 5 ਸਾਲ ਤੋਂ ਆਸਟ੍ਰੇਲੀਆ ਵਿਚ ਹਾਂ। ਇਹ ਇਕ ਬਹੁਤ ਵਧੀਆ ਦੇਸ਼ ਹੈ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਸਟ੍ਰੇਲੀਆ ਜ਼ਰੂਰ ਆਓ ਪਰ ਅੰਗਰੇਜ਼ੀ ਸਿੱਖ ਕੇ।

ਗੁਰਪ੍ਰੀਤ
ਐਡੀਲੈਡ
ਆਸਟ੍ਰੇਲੀਆ

Email : Gurpreet13884@gmail.com

ਪਰਵਾਸੀ ਸਮਸਿਆਵਾਂ 10-2-2013

 ਰੇਤ ਸਬੰਧੀ ਘਾਲਾ-ਮਾਲਾ

ਮੇਰੇ ਭਾਰਤ ਵਿਚਲੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਉਧਾਰੀ ਲਈ ਲੋੜੀਂਦੀ ਰੇਤ 10,000 ਰੁਪਏ ਪ੍ਰਤੀ ਟਰਾਲੀ ਮਿਲ ਰਹੀ, ਜੋ ਕਿ ਅੱਧੀ ਰਾਤ ਨੂੰ ਰਾਤ ਦੇ ਹਨੇਰੇ ਵਿਚ ਲਾਹੀ ਜਾਂਦੀ ਹੈ। ਇਹ ਸਭ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਕਿਵੇਂ ਸੰਭਵ ਹੈ। ਪਿਛਲੇ ਸਾਲ ਇਕ ਟਰਾਲੀ 1000 ਰੁਪਏ ਦੀ ਮਿਲਦੀ ਸੀ। ਹੁਣ ਅਜਿਹਾ ਇਸ ਲਈ ਹੋ ਰਿਹਾ ਹੈ ਕਿ ਪੈਸੇ ਕਈ ਜੇਬਾਂ ਵਿਚ ਜਾਂਦੇ ਹਨ। 'ਮੇਰਾ ਭਾਰਤ ਮਹਾਨ' ਵਿਚ ਸਰਕਾਰੀ ਵਿਭਾਗਾਂ ਵਿਚਲਾ ਭ੍ਰਿਸ਼ਟਾਚਾਰ ਹੁਣ ਇਕ ਆਮ ਵਰਤਾਰਾ ਹੋ ਗਿਆ ਹੈ।

ਦਰਸ਼ਨ ਸਿੰਘ ਧਾਲੀਵਾਲ
ਕੈਲਗਰੀ, ਕੈਨੇਡਾ
Email: darshan1840@gmail.com

8-2-2013

 ਮਾਪਿਆਂ ਨੂੰ ਅਪੀਲ
ਮੈਂ ਸਭ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਣੀਆਂ ਧੀਆਂ ਦੇ ਵਿਆਹ ਤੋਂ ਪਹਿਲਾਂ ਮਾਂ-ਬਾਪ ਨੂੰ ਮੁੰਡੇ ਬਾਰੇ ਸਭ ਕੁਝ ਪਤਾ ਕਰਨਾ ਚਾਹੀਦਾ ਹੈ। ਸਪੇਨ ਵਿਚ ਬਹੁਤ ਸਾਰੀਆਂ ਵਿਆਹੁਤਾ ਲੜਕੀਆਂ ਅਤੇ ਦੋ-ਦੋ, ਚਾਰ-ਚਾਰ ਬੱਚਿਆਂ ਦੀਆਂ ਮਾਵਾਂ ਦਰ-ਦਰ ਧੱਕੇ ਖਾ ਰਹੀਆਂ ਹਨ। ਇਥੋਂ ਦੀ ਸਰਕਾਰ ਬਹੁਤ ਮਦਦ ਕਰ ਰਹੀ ਹੈ। ਮਾਂ-ਬਾਪ ਵਿਦੇਸ਼ ਦੇ ਨਾਂਅ ਕਰਕੇ ਹੀ ਆਪਣੀਆਂ ਧੀਆਂ ਦਾ ਵਿਆਹ ਕਰ ਦਿੰਦੇ ਹਨ। ਪਰ ਨਸ਼ਿਆਂ ਨੇ ਅਜਿਹੇ ਬਹੁਤ ਸਾਰੇ ਮੁੰਡੇ ਤੇ ਘਰ ਬਰਬਾਦ ਕੀਤੇ ਹੋਏ ਹਨ। ਸੋ, ਆਪਣੀ ਧੀ ਦਾ ਰਿਸ਼ਤਾ ਸੋਚ-ਸਮਝ ਕੇ ਹੀ ਕਰੋ।

-ਪਰਮਜੀਤ ਕੌਰ
ਫਲੋਰੀਡਾ, ਸਪੇਨ
Email : kaurparmjit38@yahoo.com

 

1-2-2013

 ਅਫ਼ਗ਼ਾਨਿਸਤਾਨ ਨਾ ਆਓ
ਮੈਂ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ 'ਆਰਮੀ ਬੇਸ' ਵਿਚ ਕੰਮ ਕਰਨ ਲਈ ਅਫ਼ਗ਼ਾਨਿਸਤਾਨ ਨਾ ਆਓ, ਕਿਉਂਕਿ 2013 ਵਿਚ ਸਾਰੇ ਬੇਸ ਬੰਦ ਹੋ ਰਹੇ ਹਨ। ਹੁਣ ਇਥੇ ਆਉਣ ਲਈ ਤੁਸੀਂ ਆਪਣੇ ਪੈਸੇ ਖਰਾਬ ਨਾ ਕਰੋ। ਅਸੀਂ 'ਆਰਮੀ ਬੇਸ' ਵਿਚ ਕੰਮ ਕਰਦੇ ਹਾਂ। ਸਾਨੂੰ ਵੀ ਜੂਨ ਤੱਕ ਵਾਪਸ ਚਲੇ ਜਾਣ ਲਈ ਕਹਿ ਦਿੱਤਾ ਹੈ।


ਮਨਜੀਤ ਸਿੰਘ
ਅਫ਼ਗਾਨਿਸਤਾਨ
E-mail: s.manjit1989@gmail.com

 

22-1-2013

 ਅਫ਼ਗ਼ਾਨਿਸਤਾਨ ਵਿਚਲੇ ਫ਼ੌਜੀ ਕੈਂਪ

ਮੈਂ ਕਹਿਣਾ ਚਾਹੁੰਦਾ ਹਾਂ ਕਿ ਜੋ ਸ਼ਾਕਾਹਾਰੀ ਹੈ ਉਸ ਨੂੰ ਅਫ਼ਗਾਨਿਸਤਾਨ ਵਿਚਲੇ ਫ਼ੌਜੀ ਕੈਂਪਾਂ ਵਿਚ ਨੌਕਰੀ ਲਈ ਨਹੀਂ ਆਉਣਾ ਚਾਹੀਦਾ ਕਿਉਂਕਿ ਇਥੇ ਸਿਰਫ਼ ਮਾਸਾਹਾਰੀ ਭੋਜਨ ਮਿਲਦਾ ਹੈ, ਸ਼ਾਕਾਹਾਰੀ ਭੋਜਨ ਬਹੁਤ ਘੱਟ ਮਿਲਦਾ ਹੈ। ਜੋ ਮਿਲਦਾ ਵੀ ਹੈ ਉਹ ਬਿਲਕੁਲ ਸਵਾਦ ਨਹੀਂ ਹੁੰਦਾ। ਸੋ, ਇਥੇ ਸੋਚ-ਸਮਝ ਕੇ ਆਓ। ਉਂਜ ਇਥੇ ਨੌਕਰੀ ਵਧੀਆ ਹੈ।

ਮਨਜੀਤ ਸਿੰਘ
ਅਫ਼ਗਾਨਿਸਤਾਨ

ਪ੍ਰਵਾਸੀ ਸਮੱਸਿਆਵਾਂ-21-1-2013

 ਸਵਾਗਤਯੋਗ ਖ਼ਬਰ

ਮੈਂ ਤੁਹਾਡਾ ਪੱਕਾ ਪਾਠਕ ਹਾਂ। ਬੀਤੇ ਦਿਨੀਂ ਮਿੰਨੀ ਬੱਸਾਂ ਵਿਚ ਚਲਦੇ ਅਸ਼ਲੀਲ ਗੀਤਾਂ ਵਿਰੁੱਧ ਛਪੀ ਖ਼ਬਰ ਸਵਾਗਤਯੋਗ ਹੈ। ਅੱਜਕਲ੍ਹ ਬਹੁਤ ਸਾਰੀਆਂ ਬੱਸਾਂ ਵਿਚ ਉੱਚੀ ਆਵਾਜ਼ 'ਚ ਅਸ਼ਲੀਲ ਗੀਤ ਚਲਾਏ ਜਾਂਦੇ ਹਨ। ਇਹ ਰੁਝਾਨ ਹਰ ਹਾਲ ਵਿਚ ਰੁਕਣਾ ਚਾਹੀਦਾ ਹੈ। ਮੈਨੂੰ ਖੁਸ਼ੀ ਹੋਵੇਗੀ ਜੇ ਤੁਸੀਂ ਇਹ ਖ਼ਬਰ ਦੁਬਾਰਾ ਪ੍ਰਕਾਸ਼ਿਤ ਕਰੋ ਅਤੇ ਅਜਿਹੇ ਗੀਤਾਂ 'ਤੇ ਪਾਬੰਦੀ ਲੱਗਣੀ ਯਕੀਨੀ ਬਣਾਓ।

ਹਰਪ੍ਰੀਤ ਸਿੰਘ
ਬਰਤਾਨੀਆ
Email: Harpreetdehal@hotmail.co.uk

ਦੂਤਾਵਾਸ ਦਾ ਰਵੱਈਆ

ਸਾਡੀ ਸਮੱਸਿਆ ਇਹੀ ਹੈ ਕਿ ਸਾਡਾ ਦੂਤਾਵਾਸ ਹੀ ਸਾਡਾ ਸਾਥ ਨਹੀਂ ਦਿੰਦਾ, ਜੇ ਕੋਈ ਯੂਰਪ ਦੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਸਾਡਾ ਦੂਤਾਵਾਸ ਉਸ ਨੂੰ ਕੋਈ ਪਾਸਪੋਰਟ ਜਾਂ ਹੋਰ ਲੋੜੀਂਦੇ ਦਸਤਾਵੇਜ਼ ਨਹੀਂ ਦਿੰਦਾ। ਸਰਕਾਰ ਨੂੰ ਅਪੀਲ ਹੈ ਕਿ ਉਹ ਦੂਤਾਵਾਸ ਦੇ ਮਾਮਲੇ ਨੂੰ ਜਵਾਬਦੇਹ ਬਣਾਏ।

ਗੁਰਪ੍ਰੀਤ ਸਿੰਘ
ਵਿਆਨਾ, ਅਸਟਰੀਆ
Email: randhawaboy77777@gmail.com

ਨਿਊਜ਼ੀਲੈਂਡ ਆਉਣ ਲਈ....

ਮੈਂ ਨਿਊਜ਼ੀਲੈਂਡ ਵਿਚ ਪਿਛਲੇ 5 ਸਾਲ ਤੋਂ ਰਹਿ ਰਿਹਾ ਹਾਂ। ਜੇ ਤੁਸੀਂ ਨਿਊਜ਼ੀਲੈਂਡ ਆਉਣਾ ਚਾਹੁੰਦੇ ਹੋ ਤਾਂ ਗਰੈਜੂਏਸ਼ਨ ਦੀ ਡਿਗਰੀ ਪੂਰੀ ਕਰਕੇ ਆਉ ਅਤੇ ਕੰਮ ਦਾ ਵੀ ਢੁਕਵਾਂ ਤਜਰਬਾ ਹਾਸਿਲ ਕਰਕੇ ਆਉ। ਇਸ ਤੋਂ ਬਿਨਾਂ ਕੰਮ ਅਤੇ ਪੀ. ਆਰ. ਮਿਲਣੀ ਮੁਸ਼ਕਿਲ ਹੈ। ਤੁਸੀਂ ਇਮੀਗਰੇਸ਼ਨ ਨਿਊਜ਼ੀਲੈਂਡ ਦੀ ਵੈੱਬਸਾਈਟ 'ਤੇ ਸਰਚ ਕਰ ਸਕਦੇ ਹੋ ਕਿ ਕਿਹੜੀ ਪੜ੍ਹਾਈ ਰਾਹੀਂ ਪੀ. ਆਰ. ਮਿਲ ਸਕਦੀ ਹੈ। ਪਰ ਕਦੇ ਭੁੱਲ ਕੇ ਵੀ ਕਿਸੇ ਏਜੰਟ 'ਤੇ ਭਰੋਸਾ ਨਾ ਕਰੋ।

ਜਿੰਦਾ ਸਰਾਏ
ਵੈਲਿੰਗਟਨ ਨਿਊਜ਼ੀਲੈਂਡ
Email: s.harry86@yahoo.co.nz

ਵਿਗੜਿਆ ਅਕਸ

ਮੈਂ ਰੋਜ਼ਾਨਾ 'ਅਜੀਤ' ਪੜ੍ਹਦੀ ਹਾਂ ਅਤੇ ਆਪਣੇ ਦੇਸ਼ ਦੀਆਂ ਖ਼ਬਰਾਂ ਨਾਲ ਜੁੜੀ ਰਹਿੰਦੀ ਹਾਂ। ਹਰੇਕ ਨੂੰ ਆਪਣੇ ਦੇਸ਼ ਦੇ ਸੱਭਿਆਚਾਰ 'ਤੇ ਮਾਣ ਹੁੰਦਾ ਹੈ, ਜੋ ਮੈਨੂੰ ਵੀ ਹੈ। ਪਰ ਦਿੱਲੀ ਵਿਚ ਵਾਪਰੀ ਸ਼ਰਮਨਾਕ ਘਟਨਾ ਤੋਂ ਬਾਅਦ ਇਹ ਸਵਾਲ ਬਣ ਗਿਆ ਹੈ ਕਿ ਕੀ ਸੱਚੀਂ ਸਾਡਾ ਦੇਸ਼ ਮਹਾਨ ਹੈ? ਇਸ ਘਟਨਾ ਨੇ ਵਿਦੇਸ਼ਾਂ ਵਿਚ ਵੀ ਭਾਰਤੀਆਂ ਦੇ ਅਕਸ ਨੂੰ ਸੱਟ ਮਾਰੀ ਹੈ। ਲੋਕਾਂ ਦਾ ਇਹ ਵਿਚਾਰ ਬਣ ਗਿਆ ਹੈ ਕਿ ਭਾਰਤ ਵਿਚ ਔਰਤ ਦੀ ਇੱਜ਼ਤ ਨਹੀਂ ਹੁੰਦੀ। ਉਸ ਨੂੰ ਇਕ ਵਸਤ ਸਮਝਿਆ ਜਾਂਦਾ ਹੈ। ਲੋੜ ਹੈ ਅਜਿਹੀਆਂ ਘਟਨਾਵਾਂ 'ਤੇ ਸਖ਼ਤੀ ਨਾਲ ਰੋਕ ਲਾਉਣ ਦੀ ਤਾਂ ਕਿ ਔਰਤ ਦਾ ਮਾਣ-ਸਨਮਾਨ ਹੋਵੇ ਅਤੇ ਬਾਕੀ ਮੁਲਕਾਂ ਸਾਹਮਣੇ ਵੀ ਸਾਡਾ ਅਕਸ ਨਾ ਵਿਗੜੇ।

ਸ਼ੈਲੀ ਬੰਗਾ
ਕੈਨੇਡਾ
Email: s_banga17@yahoo.ca

 

ਪਰਵਾਸੀ ਸਮਸਿਆਵਾਂ

 ਵਰਕ ਪਰਮਿਟ ਬਿਨਾਂ ਨਾ ਆਓ
ਮੈਂ ਕਹਿਣਾ ਚਾਹੁੰਦਾ ਹਾਂ ਭਾਰਤ ਤੋਂ ਟੂਰਿਸਟ ਵੀਜ਼ੇ 'ਤੇ ਇਥੇ ਨਾ ਆਓ, ਸਗੋਂ ਵਰਕ ਪਰਮਿਟ ਲੈ ਕੇ ਹੀ ਆਓ। ਵਰਕ ਪਰਮਿਟ ਤੋਂ ਬਿਨਾਂ ਇਥੇ ਕੰਮ ਮਿਲ ਤਾਂ ਜਾਂਦਾ ਹੈ ਪਰ ਪੁਲਿਸ ਵੀ ਫੜ ਲੈਂਦੀ ਹੈ ਅਤੇ ਮਾਲਕ ਵੀ ਪੈਸੇ ਨਹੀਂ ਦਿੰਦੇ। ਜੇਕਰ ਆਉਣਾ ਹੀ ਹੈ ਤਾਂ ਵਰਕ ਪਰਮਿਟ 'ਤੇ ਹੀ ਆਓ।

ਸਤਪਾਲ ਸਿੰਘ
ਕੁਆਲਾਲੰਪਰ (ਮਲੇਸ਼ੀਆ)
Email : www.singhlucky538@yahoo.com

ਔਰਤਾਂ ਪ੍ਰਤੀ ਅਪਰਾਧ
ਭਾਰਤ ਵਿਚ ਔਰਤਾਂ ਪ੍ਰਤੀ ਅਪਰਾਧ ਵਧਣ ਦੇ ਕਈ ਕਾਰਨ ਹਨ। ਫ਼ਿਲਮਾਂ ਅਤੇ ਗੀਤਾਂ ਦਾ ਮਾੜਾ ਪ੍ਰਭਾਵ ਨੌਜਵਾਨਾਂ 'ਤੇ ਪੈਂਦਾ ਹੈ। ਬੱਚਾ ਜੋ ਦੇਖਦਾ ਹੈ, ਉਹੀ ਸਿੱਖਦਾ ਹੈ। ਲੜਕੀਆਂ ਨੂੰ ਵੀ ਆਪਣੇ ਪਹਿਰਾਵੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ, ਹਰ ਤਰ੍ਹਾਂ ਦੇ ਭੜਕਾਊ ਪਹਿਰਾਵੇ ਤੋਂ ਬਚਣਾ ਚਾਹੀਦਾ ਹੈ। ਗੀਤਾਂ ਆਦਿ ਰਾਹੀਂ ਸਮਾਜ ਨੂੰ ਸਹੀ ਸੇਧ ਦਿੱਤੀ ਜਾਣੀ ਚਾਹੀਦੀ ਹੈ, ਨਾ ਕਿ ਕੁਰਾਹੇ ਪਾਉਣਾ ਚਾਹੀਦਾ ਹੈ।

ਭੁਪਿੰਦਰ ਸਿੰਘ ਬੁਗਰਾ
ਦੁਬਈ (ਯੂ. ਏ. ਈ.)
Email : pinders123@yahoo.com

ਹੁਨਰ ਦਾ ਮਹੱਤਵ
'ਅਜੀਤ' ਦਾ ਬਹੁਤ-ਬਹੁਤ ਧੰਨਵਾਦ ਜੋ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਤੋਂ ਸਾਨੂੰ ਜਾਣੂ ਕਰਵਾਉਂਦਾ ਹੈ। ਇਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਮੁਲਕ ਵਿਚ ਕੀ ਹਾਲਾਤ ਹਨ। ਮੈਂ ਵੀ ਸਪੇਨ ਵਿਚ 2 ਸਾਲ ਵਿਹਲਾ ਰਹਿਣ ਕਰਕੇ ਤਣਾਅ ਵਿਚ ਸੀ। ਮੇਰੇ ਕੋਲ ਪੀ. ਆਰ. ਵੀ ਹੈ। ਮੈਂ ਭਾਰਤ ਵਿਚ ਫਰਿੱਜ ਰਿਪੇਅਰ ਦਾ ਕੰਮ ਕੀਤਾ ਸੀ। ਇਕ ਪਾਕਿਸਤਾਨੀ ਲੜਕੇ ਨੇ ਮੈਨੂੰ ਫਰਿੱਜ ਰਿਪੇਅਰ ਦੀ ਦੁਕਾਨ ਸ਼ੁਰੂ ਕਰਨ ਦੀ ਸਲਾਹ ਦਿੱਤੀ ਅਤੇ ਮੈਂ ਦੁਕਾਨ ਖੋਲ੍ਹ ਲਈ। ਅੱਜ ਮੇਰਾ ਕੰਮ ਖੂਬ ਚੱਲ ਰਿਹਾ ਹੈ। ਸੋ, ਇਥੇ ਉਨ੍ਹਾਂ ਵੀਰਾਂ ਨੂੰ ਹੀ ਆਉਣਾ ਚਾਹੀਦਾ ਹੈ ਜਿਨ੍ਹਾਂ ਕੋਲ ਕੋਈ ਹੁਨਰ ਹੋਵੇ।
ਗੁਰਨਾਮ ਸਿੰਘ ਕੰਗ ਸਾਹਬੂ

ਸਪੇਨ
Email : gamma.kang@yahoo.com

ਸਿੱਖੀ ਦੇ ਪ੍ਰਚਾਰ ਦੀ ਲੋੜ
ਨਿਊਜ਼ੀਲੈਂਡ, ਫਰਾਂਸ, ਜਰਮਨੀ, ਕੈਨੇਡਾ, ਬਰਤਾਨੀਆ ਅਤੇ ਇਟਲੀ ਆਦਿ ਦੇਸ਼ਾਂ ਵਿਚ ਗੁਰਪੁਰਬ ਮਨਾਏ ਜਾਣੇ ਬੜੀ ਖੁਸ਼ੀ ਦੀ ਗੱਲ ਹੈ। ਮੇਰੀ ਇਨ੍ਹਾਂ ਦੇਸ਼ਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਮੁਲਕਾਂ ਦੇ ਲੋਕਾਂ ਨੂੰ ਉਥੋਂ ਦੀ ਭਾਸ਼ਾ ਵਿਚ ਸਿੱਖ ਇਤਿਹਾਸ ਬਾਰੇ ਦੱਸਣ ਦੇ ਉਪਰਾਲੇ ਕਰਨ। ਸਿੱਖ ਇਤਿਹਾਸ ਪ੍ਰਤੀ ਜਾਣਕਾਰੀ ਦੀ ਘਾਟ ਕਾਰਨ ਹੀ ਵਿਦੇਸ਼ਾਂ ਵਿਚ ਸਿੱਖਾਂ ਨੂੰ ਸਮੱਸਿਆਵਾਂ ਆਉਂਦੀਆਂ ਹਨ। ਸ਼੍ਰੋਮਣੀ ਕਮੇਟੀ ਕਰੋੜਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਪ੍ਰਚਾਰ ਲਈ ਢੁਕਵੇਂ ਯਤਨ ਨਹੀਂ ਕਰ ਰਹੀ, ਜਦੋਂ ਕਿ ਇਸਾਈਆਂ ਨੇ ਬਾਈਬਲ ਨੂੰ 400 ਭਾਸ਼ਾਵਾਂ ਵਿਚ ਅਨੁਵਾਦ ਕਰਕੇ ਮੁਫ਼ਤ ਵੰਡਿਆ ਹੈ। ਭੁੱਲ-ਚੁੱਕ ਲਈ ਖਿਮਾਂ।

ਆਤਮਾ ਸਿੰਘ ਬਰਾੜ
ਬਰਤਾਨੀਆ
Email : atmabrar@yahoo.com

ਸ਼ਰਮ ਦੀ ਗੱਲ
ਦਿੱਲੀ ਵਿਚ ਮਾਸੂਮ ਲੜਕੀ ਨਾਲ ਜਬਰ-ਜਨਾਹ ਦੀ ਖ਼ਬਰ ਪੜ੍ਹ ਕੇ ਬੜਾ ਸਦਮਾ ਲੱਗਾ। ਉਸ ਦਾ ਕੀ ਕਸੂਰ ਸੀ? ਇਹ ਸਾਡੇ ਦੇਸ਼ ਲਈ ਸ਼ਰਮ ਦੀ ਗੱਲ ਹੈ ਕਿ ਇਥੇ ਔਰਤਾਂ ਸੁਰੱਖਿਅਤ ਨਹੀਂ ਹਨ। ਸਰਕਾਰ ਨੂੰ ਔਰਤਾਂ ਦੀ ਸੁਰੱਖਿਆ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਬਲਾਤਕਾਰੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਜਿਵੇਂ ਕਿ ਹੱਥ-ਪੈਰ ਵੱਢ ਦੇਣੇ, ਅੱਖਾਂ ਕੱਢ ਦੇਣੀਆਂ ਆਦਿ ਤਾਂ ਕਿ ਇਸ ਤੋਂ ਬਾਕੀਆਂ ਨੂੰ ਸਬਕ ਮਿਲ ਸਕੇ।

ਹਰਦੀਪ ਨਿੱਝਰ
ਸਾਈਪ੍ਰਸ
Email : nijjardeep@yahoo.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX