

-
ਅਗਨੀਪਥ ਯੋਜਨਾ 'ਤੇ ਚਰਚਾ ਕਰਨ ਲਈ ਰੱਖਿਆ ਮੰਤਰਾਲੇ ਦੀ ਸਲਾਹਕਾਰ ਕਮੇਟੀ ਕੱਲ੍ਹ ਸਵੇਰੇ ਕਰੇਗੀ ਬੈਠਕ
. . . 6 minutes ago
-
ਨਵੀਂ ਦਿੱਲੀ, 6 ਜੁਲਾਈ-ਅਗਨੀਪਥ ਯੋਜਨਾ 'ਤੇ ਚਰਚਾ ਕਰਨ ਲਈ ਰੱਖਿਆ ਮੰਤਰਾਲੇ ਦੀ ਸਲਾਹਕਾਰ ਕਮੇਟੀ ਕੱਲ੍ਹ ਸਵੇਰੇ 7 ਜੁਲਾਈ ਨੂੰ ਬੈਠਕ ਕਰੇਗੀ। ਬੈਠਕ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ।
-
ਵਿਜੇ ਕੁਮਾਰ ਜੰਜੂਆ ਨੇ ਪੰਜਾਬ ਦੇ 41ਵੇਂ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ
. . . 11 minutes ago
-
ਚੰਡੀਗੜ੍ਹ, 6 ਜੁਲਾਈ-1989 ਬੈਚ ਦੇ ਆਈ.ਏ.ਐੱਸ. ਅਧਿਕਾਰੀ ਵਿਜੇ ਕੁਮਾਰ ਜੰਜੂਆ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਸਕੱਤਰ ਦਾ ਅਹੁਦਾ ਸੰਭਾਲ ਲਿਆ। ਜੰਜੂਆ ਨੇ ਅਨਿਰੁੱਧ ਤਿਵਾੜੀ ਦੀ ਥਾਂ ਪੰਜਾਬ ਦੇ ਨਵੇਂ ਮੁੱਖ ਸਕੱਤਰ ਦਾ ਅਹੁਦਾ ਸਾਂਭਿਆ, ਜਿਨ੍ਹਾਂ ਨੂੰ ਹੁਣ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਦਾ ਡਾਇਰੈਕਟਰ ਜਨਰਲ ਲਗਾਇਆ ਹੈ।
-
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਇਕੱਤਰਤਾ ਸ਼ੁਰੂ
. . . 14 minutes ago
-
ਅੰਮ੍ਰਿਤਸਰ, 6 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਇੱਥੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਦੇ ਕਾਨਫ਼ਰੰਸ ਹਾਲ 'ਚ ਹੋ ਰਹੀ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਹੋ ਰਹੀ ਇਸ ਮੀਟਿੰਗ 'ਚ ਸ਼੍ਰੋਮਣੀ ਕਮੇਟੀ...
-
ਖ਼ਰਾਬ ਮੌਸਮ ਦੇ ਕਾਰਨ ਰੋਕੀ ਗਈ ਅਮਰਨਾਥ ਯਾਤਰਾ
. . . 33 minutes ago
-
ਸ੍ਰੀਨਗਰ, 6 ਜੁਲਾਈ-ਜੰਮੂ-ਕਸ਼ਮੀਰ 'ਚ ਖ਼ਰਾਬ ਮੌਸਮ ਦੇ ਕਾਰਨ ਅਮਰਨਾਥ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਗਾਮ 'ਚ ਸ਼ਰਧਾਲੂਆਂ ਨੂੰ ਠਹਿਰਾਇਆ ਗਿਆ ਹੈ, ਇੱਥੇ ਪਵਿੱਤਰ ਗੁਫ਼ਾ 'ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
-
ਅਮਰੀਕਾ ਦੇ ਇੰਡਿਆਨਾ ਰਾਜ 'ਚ ਇਕ ਪਾਰਟੀ ਦੌਰਾਨ ਹੋਈ ਗੋਲੀਬਾਰੀ 'ਚ 3 ਮੌਤਾਂ
. . . 56 minutes ago
-
ਸੈਕਰਾਮੈਂਟੋ, 6 ਜੁਲਾਈ (ਹੁਸਨ ਲੜੋਆ ਬੰਗਾ)- ਉੱਤਰ ਪੱਛਮੀ ਇੰਡਿਆਨਾ 'ਚ ਇਕ ਬਲਾਕ ਪਾਰਟੀ ਦੌਰਾਨ ਹੋਈ ਗੋਲੀਬਾਰੀ 'ਚ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 7 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲੀਬਾਰੀ ਗੈਰੀ, ਇੰਡਿਆਨਾ ਦੇ ਰਿਹਾਇਸ਼ੀ...
-
ਸਕੂਲੀ ਬੱਸ ਨਾਲੇ 'ਚ ਹੋਈ ਟੇਢੀ, ਵਿਦਿਆਰਥੀਆਂ ਦਾ ਬਚਾਅ
. . . 1 minute ago
-
ਜ਼ੀਰਕਪੁਰ, 6 ਜੁਲਾਈ (ਹੈਪੀ ਪੰਡਵਾਲਾ)-ਇੱਥੋਂ ਨੇੜਲੇ ਪਿੰਡ ਭਬਾਤ ਵਿਖੇ ਬਰਸਾਤੀ ਪਾਣੀ ਨਾਲ ਭਰੇ ਨਾਲੇ 'ਚ ਇਕ ਸਕੂਲੀ ਬੱਸ ਟੇਢੀ ਹੋ ਗਈ ਪਰ ਕਿਸੇ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਮੁਤਾਬਿਕ ਸੜਕ 'ਤੇ ਬਰਸਾਤ ਦਾ ਪਾਣੀ ਭਰਿਆ ਹੋਣ ਕਾਰਨ ਪੰਚਕੂਲਾ ਦੇ ਇਕ ਨਿੱਜੀ...
-
ਮਨੀਕਰਨ ਸਾਹਿਬ 'ਚ ਫਟਿਆ ਬੱਦਲ, ਪਿੰਡ ਨੂੰ ਜਾਣ ਵਾਲਾ ਪੁਲ ਹੋਇਆ ਤਬਾਹ
. . . 55 minutes ago
-
ਸ਼ਿਮਲਾ, 6 ਜੁਲਾਈ-ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। ਕੁੱਲੂ ਜ਼ਿਲ੍ਹੇ ਦੇ ਮਨੀਕਰਨ ਸਾਹਿਬ ਦੇ ਚੋਜ ਇਲਾਕੇ 'ਚ ਬੱਦਲ ਫੱਟਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਵੀ ਦਸ ਦੇਈਏ ਕਿ ਬੱਦਲ ਫੱਟਣ ਨਾਲ ਪਿੰਡ ਨੂੰ ਜਾਣ ਵਾਲਾ ਇਕਲੌਤਾ...
-
ਪੱਖੇ ਤੋਂ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
. . . about 1 hour ago
-
ਭਗਤਾ ਭਾਈਕਾ, 6 ਜੁਲਾਈ ( ਸੁਖਪਾਲ ਸਿੰਘ ਸੋਨੀ)-ਸਥਾਨਕ ਬਲਾਕ ਦੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਬੀਤੀ ਰਾਤ ਇਕ ਵਿਅਕਤੀ ਦੀ ਪੱਖੇ ਤੋਂ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਜਗਸੀਰ ਸਿੰਘ ਵਾਸੀ ਦਿਆਲਪੁਰਾ ਭਾਈਕਾ...
-
ਭਾਰਤ 'ਚ ਪਿਛਲੇ 24 ਘੰਟਿਆਂ 'ਚ 16,159 ਨਵੇਂ ਮਾਮਲੇ ਆਏ ਸਾਹਮਣੇ
. . . about 1 hour ago
-
ਨਵੀਂ ਦਿੱਲੀ, 6 ਜੁਲਾਈ-ਭਾਰਤ 'ਚ ਪਿਛਲੇ 24 ਘੰਟਿਆਂ 'ਚ 16,159 ਨਵੇਂ ਮਾਮਲੇ ਸਾਹਮਣੇ ਆਏ ਹਨ। 15,394 ਰਿਕਵਰੀ ਅਤੇ 28 ਮੌਤਾਂ ਹੋਈਆਂ ਹਨ।
-
ਹਿਮਾਚਲ ਪ੍ਰਦੇਸ਼: ਜ਼ਮੀਨ ਖਿਸਕਣ ਕਾਰਨ ਬੱਚੀ ਦੀ ਮੌਤ, 2 ਜ਼ਖ਼ਮੀ
. . . about 1 hour ago
-
ਸ਼ਿਮਲਾ, 6 ਜੁਲਾਈ-ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਧਾਲੀ ਇਲਾਕੇ 'ਚ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਜ਼ਮੀਨ ਖਿਸਕਣ ਕਾਰਨ ਸੜਕ ਕਿਨਾਰੇ ਸੌ ਰਹੀ ਇਕ ਕੁੜੀ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖ਼ਮੀ ਹੋ ਗਏ।
-
ਰਾਣਾ ਕੰਦੋਵਾਲੀਆ ਕਤਲ ਕੇਸ: ਲਾਰੈਂਸ ਬਿਸ਼ਨੋਈ ਦਾ ਮਿਲਿਆ 5 ਦਿਨਾਂ ਦਾ ਰਿਮਾਂਡ
. . . about 2 hours ago
-
ਅੰਮ੍ਰਿਤਸਰ, 6 ਜੁਲਾਈ- ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਇਕ ਵਾਰ ਫਿਰ ਪੰਜ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਜਾਂਚ ਅੱਗੇ ਵਧਾਉਣ 'ਤੇ ਹੋਰ ਕੜੀਆਂ ਜੋੜਨ ਲਈ ਅੰਮ੍ਰਿਤਸਰ ਪੁਲਿਸ ਨੂੰ ਲਾਰੈਂਸ ਦਾ ਰਿਮਾਂਡ...
-
ਜਨਤਾ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ, ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ
. . . about 2 hours ago
-
ਨਵੀਂ ਦਿੱਲੀ, 6 ਜੁਲਾਈ-ਮਹਿੰਗਾਈ ਕਾਰਨ ਪ੍ਰੇਸ਼ਾਨ ਜਨਤਾ ਨੂੰ ਇਕ ਹੋਰ ਝਟਕਾ ਲੱਗਾ ਹੈ। ਗੈਸ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਵਾਧਾ ਕੀਤਾ ਹੈ। ਹੁਣ 14.2 ਕਿਲੋ ਦੇ ਘਰੇਲੂ ਐਲ.ਪੀ.ਜੀ. ਸਿਲੰਡਰ ਲਈ ਤੁਹਾਨੂੰ 50 ਰੁਪਏ ਹੋਰ ਦੇਣੇ ਪੈਣਗੇ...
-
ਰਾਣਾ ਕੰਦੋਵਾਲੀਆ ਕਤਲ ਕੇਸ 'ਚ ਪੰਜਾਬ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਅਦਾਲਤ 'ਚ ਕੀਤਾ ਗਿਆ ਪੇਸ਼
. . . about 3 hours ago
-
ਅੰਮ੍ਰਿਤਸਰ, 6 ਜੁਲਾਈ-ਰਾਣਾ ਕੰਦੋਵਾਲੀਆ ਕਤਲ ਕੇਸ 'ਚ ਪੰਜਾਬ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕੀਤਾ ਗਿਆ।
-
⭐ਮਾਣਕ - ਮੋਤੀ⭐
. . . about 3 hours ago
-
⭐ਮਾਣਕ - ਮੋਤੀ⭐
-
ਕੋਟ ਆਤਮਾ ਰਾਮ ਸੁਲਤਾਨਵਿੰਡ ਰੋਡ ਵਿਖੇ ਚੱਲੀਆਂ ਗੋਲੀਆਂ, ਇਲਾਕੇ ’ਚ ਦਹਿਸ਼ਤ ਦਾ ਮਾਹੌਲ
. . . 1 day ago
-
ਸੁਲਤਾਨਵਿੰਡ ,5 ਜੁਲਾਈ (ਗੁਰਨਾਮ ਸਿੰਘ ਬੁੱਟਰ)- ਥਾਣਾ ਬੀ. ਡਵੀਜ਼ਨ ਦੇ ਇਲਾਕੇ ਕੋਟ ਆਤਮਾ ਰਾਮ ਸੁਲਤਾਨਵਿੰਡ ਰੋਡ ਵਿਖੇ ਗੋਲੀਆਂ ਚੱਲਣ ਨਾਲ ਦਹਿਸ਼ਤ ਦਾ ਮਾਹੌਲ ਹੈ । ਮੌਕੇ ’ਤੇ ਪਹੁੰਚੇ ਥਾਣਾ ਬੀ. ਡਵੀਜ਼ਨ ...
-
ਜੱਜ ਬਣਨਾ ਚਾਹੁੰਦੀ ਜ਼ਿਲ੍ਹੇ ਵਿਚੋਂ 10ਵੀਂ ਦੀ ਪ੍ਰੀਖਿਆ ਵਿਚ ਦੂਜੇ ਸਥਾਨ 'ਤੇ ਰਹੀ ਪ੍ਰਭਜੋਤ ਕੌਰ
. . . 1 day ago
-
ਕਪੂਰਥਲਾ/ਢਿਲਵਾਂ, 5 ਜੁਲਾਈ (ਅਮਰਜੀਤ ਕੋਮਲ, ਗੋਬਿੰਦ ਸੁਖੀਜਾ)-ਜ਼ਿਲ੍ਹੇ ਵਿਚੋਂ 10ਵੀਂ ਦੀ ਪ੍ਰੀਖਿਆ ਵਿਚ 96.92 ਪ੍ਰਤੀਸ਼ਤ ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿਚ 237ਵੇਂ ਸਥਾਨ 'ਤੇ ਆਪਣਾ ...
-
ਆਈ.ਟੀ. ਸੈਕਟਰ ਵਿਚ ਜਾਣ ਦਾ ਚਾਹਵਾਨ ਹੈ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ 'ਤੇ ਰਿਹਾ ਮੁਹੰਮਦ ਆਰਿਫ਼ ਸੋਨੀ
. . . 1 day ago
-
ਕਪੂਰਥਲਾ/ਢਿਲਵਾਂ, 5 ਜੁਲਾਈ (ਅਮਰਜੀਤ ਕੋਮਲ, ਗੋਬਿੰਦ ਸੁਖੀਜਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿਚ ਜ਼ਿਲ੍ਹਾ ਕਪੂਰਥਲਾ ਵਿਚੋਂ 97.85 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲੇ ਸਥਾਨ ਤੇ ...
-
ਬਿਹਾਰ :ਈ.ਡੀ. ਦੀ ਪਟਨਾ ਵਿਚ 9 ਤੋਂ 9 ਮਾਲ ’ਚ ਵੀਵੋ ਦੇ ਦਫ਼ਤਰ ਦੀ ਤਲਾਸ਼ੀ ਜਾਰੀ , 44 ਥਾਵਾਂ 'ਤੇ ਛਾਪੇਮਾਰੀ
. . . 1 day ago
-
-
ਚੰਡੀਗੜ੍ਹ : 3 ਆਈ.ਏ.ਐਸ. ਅਫਸਰਾਂ ਦੇ ਹੋਏ ਤਬਾਦਲੇ
. . . 1 day ago
-
-
ਅਤੁਲ ਸੋਨੀ ਹੋਣਗੇ ਜਲਾਲਾਬਾਦ ਦੇ ਡੀ.ਐੱਸ.ਪੀ.
. . . 1 day ago
-
ਮੰਡੀ ਘੁਬਾਇਆ,5 ਜੁਲਾਈ (ਅਮਨ ਬਵੇਜਾ ) - ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਸੂਚੀ ਤਹਿਤ ਸਬ ਡਵੀਜ਼ਨ ਜਲਾਲਾਬਾਦ ਦੇ ਨਵੇਂ ਡੀ.ਐੱਸ.ਪੀ. ਅਤੁਲ ਸੋਨੀ ਹੋਣਗੇ । ਇਸ ਤੋਂ ਪਹਿਲਾ ਡੀ.ਐੱਸ.ਪੀ. ਸੁਬੇਗ਼ ਸਿੰਘ ਐਡੀਸ਼ਨਲ ...
-
ਵੱਡੀ ਖ਼ਬਰ: ਪੰਜਾਬ ਦੇ ਮੁੱਖ ਸਕੱਤਰ ਦਾ ਤਬਾਦਲਾ, ਵਿਜੇ ਕੁਮਾਰ ਜੰਜੂਆ ਹੋਣਗੇ ਮੁੱਖ ਸਕੱਤਰ
. . . 1 day ago
-
-
10ਵੀਂ ਦੇ ਨਤੀਜੇ 'ਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ 'ਚ ਕਰਵਾਇਆ ਨਾਂਅ ਦਰਜ
. . . 1 day ago
-
ਸਰਦੂਲਗੜ੍ਹ, 5 ਜੁਲਾਈ (ਜੀ.ਐਮ.ਅਰੋੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਅਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ ਹੈ। ਬੋਰਡ...
-
ਨਵਨੀਤ ਕੌਰ ਗਿੱਲ ਹੋਣਗੇ ਸਬ ਡਿਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ.
. . . 1 day ago
-
ਤਪਾ ਮੰਡੀ 5 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਤਹਿਤ ਸਬ ਡਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ. ਨਵਨੀਤ ਕੌਰ ਗਿੱਲ ਹੋਣਗੇ। ਇਸ ਤੋਂ ਪਹਿਲਾਂ ਡੀ.ਐੱਸ.ਪੀ ਗੁਰਵਿੰਦਰ ਸਿੰਘ ਦੀ ਬਦਲੀ ਲੁਧਿਆਣਾ ਦੀ ਹੋ ਗਈ...
-
ਨੇਵੀ ਅਫ਼ਸਰ ਬਣ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ - ਤਮੰਨਾ ਸਿੰਗਲਾ
. . . 1 day ago
-
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ ਥਿੰਦ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ, ਜਿਸ ਵਿਚ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 99.19% ਰਿਹਾ ਅਤੇ ਜ਼ਿਲ੍ਹਿਆਂ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 10ਵੇਂ ਸਥਾਨ 'ਤੇ ਰਿਹਾ। ਇਸ ਸੰਬੰਧੀ...
-
ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ
. . . 1 day ago
-
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।
- ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਜੇਠ ਸੰਮਤ 554
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX 