ਤਾਜਾ ਖ਼ਬਰਾਂ


ਅੰਮ੍ਰਿਤਪਾਲ ਸਿੰਘ ਮਾਤਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ’ਤੇ ਲਗਾਇਆ ਵਧੀਕੀਆਂ ਕਰਨ ਦਾ ਦੋਸ਼
. . .  21 minutes ago
ਅੰਮ੍ਰਿਤਸਰ, 4 ਅਕਤੂਬਰ- ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੀ ਮਾਤਾ ਵਲੋਂ ਇਕ ਵੀਡੀਓ ਜਾਰੀ ਕਰ ਲੋਕਾਂ ਨੂੰ ਵੱਧ ਤੋਂ ਵੱਧ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਵਲੋਂ ਕੀਤੀ ਗਈ ਭੁੱਖ ਹੜਤਾਲ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਪਿਛਲੇ 7 ਮਹੀਨਿਆਂ ਤੋਂ ਉਸ ਨੂੰ ਬਿਨਾਂ ਕਿਸੇ...
ਤਿੰਨ ਵਿਗਿਆਨੀਆਂ ਨੂੰ ਮਿਲੇਗਾ ਰਸਾਇਣ ਵਿਗਿਆਨ ਵਿਚ ਨੋਬਲ ਪੁਰਸਕਾਰ
. . .  30 minutes ago
ਸਵੀਡਨ, 4 ਅਕਤੂਬਰ- ਰਸਾਇਣ ਵਿਗਿਆਨ ਵਿਚ ਨੋਬਲ ਪੁਰਸਕਾਰ 2023 ਮੌਂਗੀ ਜੀ. ਬਾਵੇਂਡੀ, ਲੁਈਸ ਈ. ਬਰੂਸ ਅਤੇ ਅਲੈਕਸੀ ਆਈ. ਏਕਿਮੋਵ ਨੂੰ ਕੁਆਂਟਮ ਬਿੰਦੀਆਂ ਦੀ ਖੋਜ ਅਤੇ ਸੰਸਲੇਸ਼ਣ ਲਈ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।
ਸੱਟੇਬਾਜ਼ੀ ਮਾਮਲੇ ਵਿਚ ਈ.ਡੀ. ਨੇ ਅਦਾਕਾਰ ਰਣਬੀਰ ਕਪੂਰ ਨੂੰ ਕੀਤਾ ਤਲਬ
. . .  33 minutes ago
ਨਵੀਂ ਦਿੱਲੀ, 4 ਅਕਤੂਬਰ- ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ’ਚ ਅਦਾਕਾਰ ਰਣਬੀਰ ਕਪੂਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 6 ਅਕਤੂਬਰ ਨੂੰ ਤਲਬ ਕੀਤਾ ਹੈ।
ਪੰਜਾਬ ਕੋਲ ਕਿਸੇ ਨੂੰ ਵੀ ਦੇਣ ਲਈ ਪਾਣੀ ਨਹੀਂ ਹੈ- ਰਾਜਾ ਵੜਿੰਗ
. . .  about 1 hour ago
ਚੰਡੀਗੜ੍ਹ, 4 ਅਕਤੂਬਰ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਹਰ ਫ਼ੈਸਲੇ ਦਾ ਸਤਿਕਾਰ ਕਰਦੇ ਹਾਂ ਪਰ ਪੰਜਾਬ ਕੋਲ ਅਸਲ ਵਿਚ ਕਿਸੇ ਨੂੰ ਵੀ ਦੇਣ ਲਈ ਕੋਈ ਪਾਣੀ ਨਹੀਂ ਹੈ। ਅਸੀਂ ਆਪਣੇ ਲੋਕਾਂ ਦੇ ਹੱਕ ਮਾਰ ਕੇ ਕਿਸੇ ਨੂੰ ਵੀ ਪਾਣੀ ਨਹੀਂ....
ਐਲ.ਪੀ.ਜੀ. ਸਿਲੰਡਰਾਂ ਦੀ ਸਬਸਿਡੀ ਦੀ ਰਕਮ ਵਿਚ 100 ਰੁਪਏ ਦਾ ਕੀਤਾ ਵਾਧਾ- ਅਨੁਰਾਗ ਠਾਕੁਰ
. . .  about 1 hour ago
ਨਵੀਂ ਦਿੱਲੀ, 4 ਅਕਤੂਬਰ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਵਲੋਂ ਲਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਸਬਸਿਡੀ....
ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਲਈ ਵੋਟਾਂ ਬਣਾਉਣੀਆਂ ਸਰਕਾਰ ਦੀ ਜ਼ਿੰਮੇਵਾਰੀ- ਐਡਵੋਕੇਟ ਧਾਮੀ
. . .  about 1 hour ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਲਈ ਵੋਟਾਂ ਬਣਾਉਣੀਆਂ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਸੰਬੰਧੀ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਕਾਫ਼ੀ ਸਮਾਂ ਪਹਿਲਾਂ ਸੰਬੰਧਿਤ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਪ੍ਰਸ਼ਾਸਕ ਨੂੰ ਪੱਤਰ ਲਿਖਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ....
ਦੱਖਣੀ ਕੋਰੀਆ ਨੂੰ ਹਰਾ ਭਾਰਤੀ ਹਾਕੀ ਟੀਮ ਪੁੱਜੀ ਫਾਈਨਲ ਵਿਚ
. . .  56 minutes ago
ਹਾਂਗਜ਼ੂ, 4 ਅਕਤੂਬਰ- ਭਾਰਤ ਨੇ ਏਸ਼ਿਆਈ ਖ਼ੇਡਾਂ ਦੇ ਸੈਮੀਫਾਈਨਲ ’ਚ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਪੁਰਸ਼ ਹਾਕੀ ਮੁਕਾਬਲੇ ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ।
ਨਿਊਜ਼ਕਲਿੱਕ ਕੇਸ: ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੇ ਮੰਗੀ ਐਫ਼.ਆਈ.ਆਰ.
. . .  about 1 hour ago
ਨਵੀਂ ਦਿੱਲੀ, 4 ਅਕਤੂਬਰ- ਨਿਊਜ਼ ਕਲਿਕ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੇ ਆਪਣੀ ਕਾਨੂੰਨੀ ਟੀਮ ਰਾਹੀਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਐਫ਼.ਆਈ.ਆਰ. ਦੀ ਸਪਲਾਈ ਦੀ....
ਭਰਤ ਇੰਦਰ ਚਾਹਲ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ 13 ਅਕਤੂਬਰ ਨੂੰ- ਵਕੀਲ
. . .  about 2 hours ago
ਚੰਡੀਗੜ੍ਹ, 4 ਅਕਤੂਬਰ- ਭਰਤ ਇੰਦਰ ਸਿੰਘ ਚਾਹਲ ਦੇ ਵਕੀਲ ਕਰਮਬੀਰ ਸਿੰਘ ਨਲਵਾ ਨੇ ਦੱਸਿਆ ਕਿ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਮੁੱਢਲੀ ਬਹਿਸ ਹੋਈ, ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਪੰਜਾਬ ਵਿਜੀਲੈਂਸ....
ਐਨ.ਡੀ.ਆਰ.ਐਫ਼. ਦੀ ਟੀਮ ਨੇ ਸਿੰਗਟਾਮ ਤੋਂ ਬਚਾਏ 7 ਵਿਅਕਤੀ
. . .  about 2 hours ago
ਸਿੱਕਮ, 4 ਅਕਤੂਬਰ- ਐਨ.ਡੀ.ਆਰ.ਐਫ਼. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ ਨੇ ਸਿੱਕਮ ਦੇ ਸਿੰਗਟਾਮ ਤੋਂ 7 ਵਿਅਕਤੀਆਂ ਨੂੰ ਬਚਾਇਆ, ਜਿੱਥੇ ਬੱਦਲ ਫਟਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ....
ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ
. . .  about 2 hours ago
ਸ੍ਰੀਨਗਰ, 4 ਅਕਤੂਬਰ- ਕਸ਼ਮੀਰ ਜ਼ੋਨ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਕੁਲਗਾਮ ਦੇ ਕੁਜਰ ਇਲਾਕੇ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ।
ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ਵਿਚ ਜਿੱਤਿਆ ਚਾਂਦੀ ਦਾ ਤਗਮਾ
. . .  about 2 hours ago
ਹਾਂਗਜ਼ੂ, 4 ਅਕਤੂਬਰ- ਭਾਰਤ ਦੀ ਲਵਲੀਨਾ ਬੋਰਗੋਹੇਨ ਨੇ ਏਸ਼ਿਆਈ ਖ਼ੇਡਾਂ ਵਿਚ ਔਰਤਾਂ ਦੇ 75 ਕਿਲੋਗ੍ਰਾਮ ਮੁੱਕੇਬਾਜ਼ੀ ਵਿਚ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ।
ਭਾਜਪਾ ਨੂੰ ‘ਆਪ’ ਤੋਂ ਡਰ ਲੱਗਦਾ ਹੈ- ਆਤਿਸ਼ੀ
. . .  about 3 hours ago
ਨਵੀਂ ਦਿੱਲੀ, 4 ਅਕਤੂਬਰ- ‘ਆਪ’ ਸਾਂਸਦ ਸੰਜੇ ਸਿੰਘ ਦੇ ਘਰ ’ਤੇ ਈ.ਡੀ. ਦੇ ਛਾਪੇ ’ਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਪਿਛਲੇ 15 ਮਹੀਨਿਆਂ ਤੋਂ ਸੀ.ਬੀ.ਆਈ.-ਈ.ਡੀ. ਇਸ ਅਖੌਤੀ ਸ਼ਰਾਬ ਘੁਟਾਲੇ ਦੀ ਜਾਂਚ ਕਰ....
ਏਸ਼ਿਆਈ ਖ਼ੇਡਾਂ ’ਚ ਭਾਰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚਮਕ ਰਿਹਾ ਹੈ- ਪ੍ਰਧਾਨ ਮੰਤਰੀ
. . .  about 3 hours ago
ਨਵੀਂ ਦਿੱਲੀ, 4 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਏਸ਼ਿਆਈ ਖ਼ੇਡਾਂ ’ਚ ਭਾਰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚਮਕ ਰਿਹਾ ਹੈ, ਕਿਉਂਕਿ ਦੇਸ਼ ਨੇ ਖ਼ੇਡਾਂ ਦੇ ਹਾਂਗਜ਼ੂ ਐਡੀਸ਼ਨ ’ਚ 71 ਤਗਮੇ ਜਿੱਤੇ ਹਨ। ਪ੍ਰਧਾਨ ਮੰਤਰੀ ਨੇ ਇਸ ਨੂੰ ਪੂਰੇ ਦੇਸ਼ ਲਈ ਮਾਣ ਵਾਲਾ ਪਲ ਦੱਸਿਆ। ਉਨ੍ਹਾਂ....
ਮੱਧ ਪ੍ਰਦੇਸ਼: ਜ਼ਹਿਰੀਲੇ ਭੋਜਨ ਕਾਰਨ 100 ਤੋਂ ਵੱਧ ਬੱਚੇ ਬਿਮਾਰ
. . .  about 3 hours ago
ਭੋਪਾਲ, 4 ਅਕਤੂਬਰ- ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਜ਼ਹਿਰੀਲੇ ਭੋਜਨ ਕਾਰਨ 100 ਤੋਂ ਵੱਧ ਵਿਦਿਆਰਥੀ ਬਿਮਾਰ ਹੋ ਗਏ ਹਨ, ਜਿਨ੍ਹਾਂ ਵਿਚੋਂ ਕਈਆਂ ਨੂੰ ਐਲ.ਐਨ.ਆਈ.ਪੀ.ਈ. ਗਵਾਲੀਅਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਗਜਰਾ ਰਾਜਾ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ....
ਬਾਲਟੀਮੋਰ ਕੈਂਪਸ ਗੋਲੀਬਾਰੀ ’ਚ 5 ਲੋਕ ਜ਼ਖ਼ਮੀ, ਸ਼ੂਟਰਾਂ ਦੀ ਭਾਲ ਜਾਰੀ
. . .  about 4 hours ago
ਵਾਸ਼ਿੰਗਟਨ, 4 ਅਕਤੂਬਰ- ਮਿਲੀ ਜਾਣਕਾਰੀ ਅਨੁਸਾਰ ਬਾਲਟੀਮੋਰ ਵਿਚ ਮੋਰਗਨ ਸਟੇਟ ਯੂਨੀਵਰਸਿਟੀ ਵਿਚ ਇਕ ਗੋਲੀਬਾਰੀ ਦੀ ਘਟਨਾ ਵਿਚ ਘੱਟੋ ਘੱਟ ਪੰਜ ਲੋਕ ਜ਼ਖ਼ਮੀ ਹੋ ਗਏ। ਹਾਲਾਂਕਿ ਕਿਸੇ ਦੀ ਗੰਭੀਰ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਅਧਿਕਾਰੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਵਿਦਿਆਰਥੀਆਂ ਅਤੇ ਸਟਾਫ਼....
ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਭਾਜਪਾ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ
. . .  about 4 hours ago
ਨਵੀਂ ਦਿੱਲੀ, 4 ਅਕਤੂਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਭਾਜਪਾ ਵਰਕਰਾਂ ਨੇ ‘ਆਪ’ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਈ.ਡੀ. ਵਲੋਂ ਦਿੱਲੀ ਆਬਕਾਰੀ ਨੀਤੀ ਨਾਲ...
ਹੜ੍ਹ ਵਿਚ ਸੈਨਿਕਾਂ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਚਿੰਤਤ ਹਾਂ- ਮਮਤਾ ਬੈਨਰਜੀ
. . .  about 5 hours ago
ਕੋਲਕਾਤਾ, 4 ਅਕਤੂਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰ ਕਿਹਾ ਕਿ ਸਿੱਕਮ ਵਿਚ ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਵਿਚ 23 ਸੈਨਿਕਾਂ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਹੁਤ ਚਿੰਤਤ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਤਰਫੋਂ ਮੈਂ ਇਸ ਮਾਮਲੇ ’ਤੇ ਸਹਾਇਤਾ ਅਤੇ ਇਕਜੁੱਟਤਾ ਦਾ ਵਾਅਦਾ ਕਰਦੇ ਹੋਏ ਮੈਂ ਸਾਰੇ ਸੰਬੰਧਿਤ ਲੋਕਾਂ ਨੂੰ ਉੱਤਰੀ ਬੰਗਾਲ ਆਫ਼ਤਾਂ ਨੂੰ ਰੋਕਣ ਲਈ ਮੌਜੂਦਾ....
ਗੁਰਦੁਆਰਾ ਭਾਈ ਚੈਨ ਸਾਹਿਬ ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਕਾਬੂ
. . .  about 4 hours ago
ਖੇਮਕਰਨ, 4 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)- ਸਥਾਨਕ ਇਤਿਹਾਸਕ ਗੁਰਦੁਆਰਾ ਭਾਈ ਚੈਨ ਸਾਹਿਬ ਦੇ ਗ੍ਰੰਥੀ ਗੁਰਦੇਵ ਸਿੰਘ ਪੁੱਤਰ ਅਜੈਬ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ ਸ਼ਾਮ 7 ਵਜੇ ਉਹ ਗੁਰਦੁਆਰਾ ਸਾਹਿਬ ਵਿਖੇ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ ਕਿ ਅਚਾਨਕ ਇਕ ਵਿਅਕਤੀ....
ਰਾਹੁਲ ਗਾਂਧੀ 2 ਦਿਨ ਦੀ ਸੇਵਾ ਕਰਨ ਉਪਰੰਤ ਵਾਪਸ ਪਰਤੇ
. . .  about 4 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ, ਰੇਸ਼ਮ ਸਿੰਘ)- ਕਾਂਗਰਸ ਦੇ ਕੌਮੀ ਆਗੂ ਸ੍ਰੀ ਰਾਹੁਲ ਗਾਂਧੀ ਇੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਦੋ ਦਿਨ ਦੀ ਸੇਵਾ ਕਰਨ ਉਪਰੰਤ ਅੱਜ ਸਵੇਰੇ ਵਾਪਸ ਪਰਤ ਗਏ...
ਕੈਦ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ- ਸ਼੍ਰੋਮਣੀ ਕਮੇਟੀ ਪ੍ਰਧਾਨ
. . .  about 5 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਮੁਲਾਕਾਤ ਦੀ ਇਜਾਜ਼ਤ ਨਾ ਦੇਣ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਕ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ’ਚ ਕੈਦ...
ਛਾਜਲੀ ਦਾ ਫ਼ੌਜੀ ਜਵਾਨ ਕਾਰਗਿਲ 'ਚ ਸ਼ਹੀਦ
. . .  about 5 hours ago
ਦਿੜ੍ਹਬਾ ਮੰਡੀ (ਸੰਗਰੂਰ), 4 ਅਕਤੂਬਰ (ਹਰਬੰਸ ਸਿੰਘ ਛਾਜਲੀ)- ਪਿੰਡ ਛਾਜਲੀ ਦਾ ਫ਼ੌਜੀ ਜਵਾਨ ਪ੍ਰਪਰਮਿੰਦਰ ਸਿੰਘ ਕਾਰਗਿਲ ਵਿਚ ਸ਼ਹੀਦ ਹੋ ਗਿਆ। ਪਰਮਿੰਦਰ ਸਿੰਘ (25) ਪੰਜਾਬ ਸਿੱਖ ਰੈਜੀਮੈਂਟ ਯੂਨਿਟ 31 ਦਾ ਜਵਾਨ...
ਪੰਜਾਬ ਦੇ ਏ.ਜੀ. ਦੀ ਛੁੱਟੀ ਤੈਅ-ਮਜੀਠੀਆ
. . .  about 5 hours ago
ਚੰਡੀਗੜ੍ਹ, 4 ਅਕਤੂਬਰ-ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਅਟਾਰਨੀ ਜਨਰਲ (ਏ.ਜੀ.) ਦੀ ਛੁੱਟੀ ਤੈਅ ਹੈ। ਡੇਢ ਸਾਲ ਵਿਚ ਪੰਜਾਬ ਵਿਚ ਤੀਸਰਾ ਏ.ਜੀ. ਲੱਗੇਗਾ। ਏ.ਜੀ. ਭਾਵੇਂ ਜਿੰਨਾ ਮਰਜ਼ੀ ਕਾਬਲ ਹੋਵੇ, ਜਦੋਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ...
ਲਾਲੂ ਪ੍ਰਸਾਦ ਯਾਦਵ, ਰਾਬੜੀ ਦੇਵੀ, ਤੇਜਸਵੀ ਯਾਦਵ ਅਤੇ ਮੀਸਾ ਭਾਰਤੀ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 4 ਅਕਤੂਬਰ-ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ, ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ...
ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਮੁੱਦੇ 'ਤੇ ਲਗਾਤਾਰ ਸਵਾਲ ਉਠਾਉਣ ਕਰ ਕੇ ਹੋਈ ਸੰਜੇ ਸਿੰਘ ਦੇ ਘਰ 'ਤੇ ਛਾਪੇਮਾਰੀ- ਰੀਨਾ ਗੁਪਤਾ
. . .  about 6 hours ago
ਨਵੀਂ ਦਿੱਲੀ, 4 ਅਕਤੂਬਰ-'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ 'ਤੇ ਈ.ਡੀ. ਦੀ ਛਾਪੇਮਾਰੀ 'ਤੇ, 'ਆਪ' ਦੀ ਰਾਸ਼ਟਰੀ ਸਪੋਕਸਪਰਸਨ ਰੀਨਾ ਗੁਪਤਾ ਦਾ ਕਹਿਣਾ ਹੈ, "ਕਿਉਂਕਿ ਸੰਜੇ ਸਿੰਘ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਮੁੱਦੇ 'ਤੇ ਲਗਾਤਾਰ ਸਵਾਲ ਉਠਾ ਰਹੇ ਸਨ, ਇਸੇ ਕਾਰਨ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਜੇਠ ਸੰਮਤ 554

ਦਰਬਾਰ ਸਾਹਿਬ

ਹੁਕਮਨਾਮਾ

ਹੁਕਮਨਾਮਾ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ 'ਸ਼ਾਹੀ ਫੁਰਮਾਨ' | ਸਿੱਖ ਧਰਮ ਵਿਚ ਉਕਤ ਸ਼ਬਦ ਦਾ ਅਰਥ ਹੈ 'ਦਿਨ ਭਰ ਲਈ ਸਿੱਖ ਦੀ ਅਗਵਾਈ ਕਰਨ ਵਾਲਾ ਗੁਰੂ ਦਾ ਹੁਕਮ' | ਹਰ ਰੋਜ਼ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਜਿਸ ਅੰਗ ਤੋਂ ਵਾਕ ਲਿਆ ਜਾਂਦਾ ਹੈ, ਉਹ ਉਸ ਦਿਨ ਲਈ ਗੁਰੂ ਦਾ ਹੁਕਮ ਹੁੰਦਾ ਹੈ | ਇਹ ਰਵਾਇਤ ਸੰਨ 1604 ਈ: ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਪਹਿਲੇ ਦਿਨ ਤੋਂ ਚਲੀ ਆ ਰਹੀ ਹੈ | ਆਪ ਜੀ ਲਈ ਅਸੀਂ ਇਸ ਅੰਗ 'ਤੇ ਸਚਖੰਡ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਗਿਆ ਹੁਕਮਨਾਮਾ ਆਪ ਜੀ ਦੀ ਸੇਵਾ ਵਿਚ ਪੇਸ਼ ਕਰ ਰਹੇ ਹਾਂ |

 

ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ


Live Radio

  ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਨ ਲਈ ਆਪ ਜੀ ਨੂੰ
ਕੰਪਿਊਟਰ 'ਤੇ  'ਵਿੰਡੋਜ਼ ਮੀਡੀਆ ਪਲੇਅਰ'  ਇਨਸਟਾਲ ਕਰਨਾ ਪਵੇਗਾ |

 'ਵਿੰਡੋਜ਼ ਮੀਡੀਆ ਪਲੇਅਰ' (Windows Media Player) ਡਾਊਨ ਲੋਡ ਕਰਨ ਲਈ ਇਥੇ ਕਲਿੱਕ ਕਰੋ |

You have to install Windows Media Player to listen Live Kirtan

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX